ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਹਲਕਾ ਵਿਧਾਇਕ ਫ਼ਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਨੇ ਜੋ ਵੱਖ-ਵੱਖ ਸਮਾਗਮਾਂ ਦੌਰਾਨ ਲੋਕਾਂ ਨਾਲ ਵਾਅਦੇ ਕੀਤੇ ਸਨ, ਨੂੰ ਪੂਰਾ ਕਰਦਿਆਂ ਉਨ੍ਹਾਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਵਿਖੇ ਨਵੇਂ ਬਣਨ ਵਾਲੇ ਜਿੰਮ, ਇੰਟਰ ਲਾਕਿੰਗ ਅਤੇ ਪਿੰਡਾਂ ਦੇ ਕਲੱਬਾਂ ਲਈ 10.75 ਲੱਖ ਰੁਪਏ ਦੀ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ | ਇਸ ਮੌਕੇ ਸ. ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਵੇਗੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਿ੍ਹਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਅੱਜ ਉਨ੍ਹਾਂ ਸ਼ਹਿਰ ਫ਼ਰੀਦਕੋਟ ਵਿਖੇ ਜਿੰਮ ਲਈ ਨਵੇਂ ਕਮਰੇ ਦੀ ਉਸਾਰੀ ਅਤੇ ਜਿੰਮ ਦੇ ਸਾਮਾਨ ਵਾਸਤੇ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ | ਉਨ੍ਹਾਂ ਦੱਸਿਆ ਕਿ ਟੀਚਰ ਕਾਲੋਨੀ ਵਿਖੇ ਆਰ.ਓ ਦੇ ਨਾਲ ਬਣਨ ਵਾਲੇ ਇਸ ਜਿੰਮ ਲਈ ਜ਼ਮੀਨ ਉਪਲਬਧ ਹੈ ਅਤੇ ਜਲਦੀ ਹੀ ਇਸ ਦੀ ਉਸਾਰੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਗਰੀਨ ਐਵਿਨਿਊ ਦੀਆਂ ਗਲੀਆਂ ਦੀ ਇੰਟਰਲਾਕਿੰਗ ਲਈ 3.50 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ | ਇਸੇ ਤਰ੍ਹਾਂ ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਲਈ 25 ਹਜ਼ਾਰ, ਸ਼ਹੀਦ ਊਧਮ ਸਿੰਘ ਕਲੱਬ ਸੈਦੇ ਕੇ ਲਈ 25 ਹਜ਼ਾਰ, ਨੈਸ਼ਨਲ ਵੈੱਲਫੇਅਰ ਕਲੱਬ ਮਰਾੜ੍ਹ ਕਲਾਂ ਲਈ 25 ਹਜ਼ਾਰ, ਨੈਸ਼ਨਲ ਵੈੱਲਫੇਅਰ ਕਲੱਬ (ਰਜਿ:) ਫ਼ਰੀਦਕੋਟ ਲਈ 1 ਲੱਖ ਅਤੇ ਪਿੰਡ ਮੁਮਾਰਾ ਵਿਖੇ ਸ਼ਮਸ਼ਾਨ ਘਾਟ ਦੀ ਭੱਠੀ ਵਾਸਤੇ 2 ਲੱਖ 50 ਹਜ਼ਾਰ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ | ਉਨ੍ਹਾਂ ਕਿਹਾ ਕਿ ਇਹ ਗਰਾਂਟ ਸੈਂਟਰ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਬੰਧਿਤ ਸਹੂਲਤਾਂ ਲਈ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ 324.30 ਕਿੱਲੋਮੀਟਰ ਲੰਬਾਈ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿਸ 'ਤੇ 30 ਕਰੋੜ 8 ਲੱਖ ਰੁਪਏ ਖ਼ਰਚੇ ਜਾਣਗੇ | ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਹਰਦਿਆਲੇਆਣਾ, ਸੰਗੋ ਰੋਮਾਣਾ, ਐਡੀਸ਼ਨਲ ਏਰੀਆ ਮੰਡੀ, ਸਾਦਿਕ ਰੋਡ, ਫ਼ਰੀਦਕੋਟ ਦੀ ਸਾਈਡ 'ਤੇ ਫੜ ਅਤੇ ਪਾਰਕਿੰਗ ਦਾ 52 ਲੱਖ ਰੁਪਏ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ | ਇਸ ਮੌਕੇ ਵੱਖ-ਵੱਖ ਕਲੱਬਾਂ ਦੇ ਮੈਂਬਰ, ਪੰਚਾਇਤ ਮੈਂਬਰ ਅਤੇ ਹੋਰ ਹਾਜ਼ਰ ਸਨ |
ਜੈਤੋ, 7 ਮਈ (ਭੋਲਾ ਸ਼ਰਮਾ)-ਵਾਟਰ ਵਰਕਸ ਦੀ ਸਮੱਸਿਆ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਮੱਤਾ ਕਈ ਵਾਰ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਨ ਤੇ ਹੁਣ ਉਨ੍ਹਾਂ ਵਾਟਰ ਵਰਕਸ ਤੇ ਸੀਵਰੇਜ ਵਿਭਾਗ ਦੇ ਐਕਸੀਅਨ, ...
ਫ਼ਰੀਦਕੋਟ, 7 ਮਈ (ਸਰਬਜੀਤ ਸਿੰਘ)-ਫ਼ਰੀਦਕੋਟ ਜ਼ਿਲ੍ਹੇ ਦੇ ਸੱਤ ਥਾਣਿਆਂ ਦੀ ਨਵੀਂ ਹੱਦਬੰਦੀ ਕੀਤੀ ਗਈ ਹੈ | ਸਾਲ 2008 ਵਿਚ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਦੇ ਪੁਲਿਸ ਥਾਣਿਆਂ ਦੀ ਹੱਦਬੰਦੀ ਵਿਧਾਨ ਸਭਾ ਹਲਕਿਆਂ ਮੁਤਾਬਿਕ ਕੀਤੀ ਗਈ ਸੀ | 2008 ਦੇ ਇਸ ਫ਼ੈਸਲੇ ਨੂੰ ...
ਫ਼ਰੀਦਕੋਟ, 7 ਮਈ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਜੈਤੋ ਦੀ ਪੁਲਿਸ ਪਾਰਟੀ ਵਲੋਂ ਪਾਬੰਦੀਸ਼ੂਦਾ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਸ ਵਿਰੁੱਧ ਥਾਣਾ ਸਦਰ, ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ...
ਬਰਗਾੜੀ, 7 ਮਈ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਤਾਇਨਾਤ ਲੈਕਚਰਾਰ ਅਵਿਨਾਸ਼ ਕੁਮਾਰੀ ਨੇ ਆਪਣੀ ਮਾਤਾ ਸਵ: ਦਰਸ਼ਨਾਂ ਰਾਣੀ ਅਤੇ ਪਿਤਾ ਸਵ: ਬਨਵਾਰੀ ਲਾਲ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਸਕੂਲ ਭਲਾਈ ...
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਦੇ ਨਿਰਦੇਸ਼ ਮੁਤਾਬਿਕ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ 2018) ਮੌਕੇ ਪੰਜਾਬ ਭਰ ਵਿਚ ਨਸ਼ੇ ਦੀ ਰੋਕਥਾਮ ਲਈ ਡਰੱਗ ਅਬਿਊੁ ਪ੍ਰੀਵੈਨਸ਼ਨ ਆਫ਼ੀਸਰਜ਼ ਪ੍ਰੋਗਰਾਮ (ਡੈਪੋ) ਪੁਲਿਸ ਵਿਭਾਗ ...
ਬਰਗਾੜੀ, 7 ਮਈ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਭਗਵਾਨ ਹਨੂਮਾਨ ਦੀ ਮੂਰਤੀ ਸਥਾਪਨਾ ਦਿਵਸ ਆਸ਼ਰਮ ਦੇ ਮੁਖੀ ਸੰਤ ਮੋਹਨ ਦਾਸ ਦੀ ਦੇਖ-ਰੇਖ ਹੇਠ ਧੂਮਧਾਮ ਨਾਲ ਮਨਾਇਆ ਗਿਆ | ਸਮੂਹ ਸੰਗਤ ਅਤੇ ਸੰਤ ਮਹਾਂਪੁਰਸ਼ਾਂ ਨੇ ਪਵਿੱਤਰ ...
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-ਅੰਗਹੀਣ ਯੂਨੀਅਨ ਅਪੰਗ-ਸੁਅੰਗ ਅਸੂਲ ਮੰਚ ਦੇ ਅਹੁਦੇਦਾਰਾਂ ਨੇ ਸਥਾਨਕ ਸ਼ਹੀਦ ਭਗਤ ਸਿੰਘ ਚੌਾਕ ਨੇੜੇ ਮੁਹੱਲੇ 'ਚ ਅੰਗਹੀਣ ਵਿਧਵਾਵਾਂ ਤੇ ਹੋਰ ਜ਼ਰੂਰਤਮੰਦਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਮਾਸਟਰ ...
ਕੋਟਕਪੂਰਾ, 7 ਮਈ (ਮੇਘਰਾਜ)-ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਵਲੋਂ ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਦੀ ਅਗਵਾਈ ਹੇਠ 179ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਗਮ ਨਗਰ ਕੌਾਸਲ ਦੇ ਟਾਊਨ ਹਾਲ ਵਿਖੇ ...
ਫ਼ਰੀਦਕੋਟ, 7 ਮਈ (ਚਰਨਜੀਤ ਸਿੰਘ ਗੋਂਦਾਰਾ)-ਰੇਲਵੇ ਵਿਭਾਗ ਵਲੋਂ ਚਲਾਈ ਗਈ ਦੁਰਗ-ਫ਼ਿਰੋਜ਼ਪੁਰ ਵਿਚਕਾਰ ਹਫ਼ਤਾਵਾਰੀ ਨਵੀਂ ਅਨਤੋਦਯ ਐਕਸਪ੍ਰੈੱਸ ਰੇਲ ਗੱਡੀ ਦਾ ਅੱਜ ਫ਼ਰੀਦਕੋਟ ਰੇਲਵੇ ਸਟੇਸ਼ਨ ਪਹੁੰਚਣ 'ਤੇ ਸ਼ਹਿਰ ਵਾਸੀਆਂ ਅਤੇ ਬਾਬਾ ਫ਼ਰੀਦ ਉਤਰ ਰੇਲਵੇ ...
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-ਸਥਾਨਕ ਰੇਲਵੇ ਸਟੇਸ਼ਨ ਵਿਖੇ ਆਰ.ਪੀ.ਐਫ਼ ਅਤੇ ਜੀ.ਆਰ.ਪੀ ਵਲੋਂ ਸਮਾਜ ਵਿਰੋਧੀ ਅਨਸਰਾਂ ਤੋਂ ਬਚਣ ਲਈ ਮੁਸਾਫ਼ਰਾਂ ਨੂੰ ਪੈਂਫਲੇਟ ਵੰਡ ਕੇ ਰੇਲਵੇ ਪੁਲਿਸ ਦੀ ਸਹਾਇਤਾ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਸਬੰਧੀ ...
ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 5 ਲੱਖ 06 ਹਜ਼ਾਰ 761 ਮੀਟਰਿਕ ਟਨ ਕਣਕ ਦੀ ਆਮਦ ਹੋਈ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਸਾਰੀ ਕਣਕ ਦੀ ਖ਼ਰੀਦ ਕੀਤੀ ਗਈ ਹੈ | ਖ਼ਰੀਦ ਕੀਤੀ ਗਈ ਕਣਕ ਦੀ ਅਦਾਇਗੀ ਵਜੋਂ ਕਿਸਾਨਾਂ ...
ਫ਼ਰੀਦਕੋਟ, 7 ਮਈ (ਸਰਬਜੀਤ ਸਿੰਘ)-ਸਥਾਨਕ ਪੰਚਵਟੀ ਵਿਖੇ ਹਨੂਮਾਨ ਮੰਦਿਰ ਵਿਚ ਹਨੂਮਾਨ ਚੌਕੀ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਸ੍ਰੀ ਬਾਲਾਜੀ ਸੰਘ ਦੀ ਅਗਵਾਈ ਵਿਚ ਕਰਵਾਈ ਗਈ ਚੌਕੀ ਦੌਰਾਨ 11 ਵਾਰ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਤੇ ਭਜਨ ਗਾਇਕਾਂ ਵਲੋਂ ਭਜਨ ...
ਸਾਦਿਕ, 7 ਮਈ (ਆਰ. ਐੱਸ. ਧੁੰਨਾ)-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਢਿਲਵਾਂ ਖ਼ੁਰਦ ਵਿਖੇ ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾਏ ਗਏ | ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ ਅਤੇ ਸਾਬਕਾ ਸਰਪੰਚ ਦਲਜੀਤ ਸਿੰਘ ਢਿੱਲੋਂ ਨੇ ਟੀਕਾਕਰਨ ਦੀ ਸ਼ੁਰੂਆਤ ਆਪਣੇ ਬੱਚਿਆਂ ਦੇ ...
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-2013 ਤੋਂ ਬਾਰ ਐਸੋਸੀਏਸ਼ਨ ਕੋਟਕਪੂਰਾ ਨੂੰ ਰਜਿਸਟਰਡ ਕਰਾਉਣ ਤੋਂ ਬਾਅਦ ਲਗਾਤਾਰ ਸਰਬਸੰਮਤੀ ਨਾਲ ਪ੍ਰਧਾਨ ਚੱਲੇ ਆ ਰਹੇ ਐਡਵੋਕੇਟ ਗੁਰਮੇਲ ਸਿੰਘ ਸੰਧੂ ਵੱਲੋਂ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਹਿਮਤੀ ਉਪਰੰਤ ਐਡਵੋਕੇਟ ...
ਫ਼ਰੀਦਕੋਟ, 7 ਮਈ (ਹਰਮਿੰਦਰ ਸਿੰਘ ਮਿੰਦਾ)-ਪੰਛੀ ਬਚਾਓ ਫ਼ਰਜ਼ ਨਿਭਾਓ ਮੁਹਿੰਮ ਤਹਿਤ 'ਬੀੜ' ਸੁਸਾਇਟੀ ਫ਼ਰੀਦਕੋਟ ਵਲੋਂ ਸ਼ਹਿਰੀ ਖੇਤਰ ਵਿਚ ਪੰਛੀਆਂ ਦੀ ਗਿਣਤੀ ਵਧਾਉਣ ਲਈ ਵੱਖ-ਵੱਖ ਥਾਵਾਂ 'ਤੇ ਮਿੱਟੀ ਦੇ ਆਲ੍ਹਣੇ ਲਾਏ ਗਏ | ਰੋਜ਼ਾਨਾ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ...
ਕੋਟਕਪੂਰਾ, 7 ਮਈ (ਮੇਘਰਾਜ)-ਕੋਟਕਪੂਰਾ ਵਿਖੇ ਕਰਵਾਏ ਗਰਾਮ ਸਵਰਾਜ ਅਧਿਐਨ ਸਮਾਗਮ 'ਚ ਮੁਕਾਬਲਿਆਂ ਦੌਰਾਨ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਵਿਚ 'ਚ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਵੀ ਹਿੱਸਾ ਲਿਆ | ਇਸ ਸਮਾਗਮ 'ਚ ...
ਕੋਟਕਪੂਰਾ, 7 ਮਈ (ਗਿੱਲ)-ਅਰੋੜਾ ਮਹਾਂਸਭਾ ਕੋਟਕਪੂਰਾ ਦੇ ਜਨਰਲ ਹਾਊਸ ਦੀ ਮੀਟਿੰਗ ਪ੍ਰਧਾਨ ਹਰੀਸ਼ ਸੇਤੀਆ ਦੀ ਪ੍ਰਧਾਨਗੀ 'ਚ ਕੋਟਕਪੂਰਾ ਵਿਖੇ ਹੋਈ | ਇਸ ਮੌਕੇ ਅਰੋੜਾ ਬਰਾਦਰੀ ਨਾਲ ਸਬੰਧਿਤ ਮਸਲਿਆਂ ਤੋਂ ਇਲਾਵਾ ਅਰੂੜ੍ਹ ਜੀ ਮਹਾਰਾਜ ਦਾ ਜਨਮ ਦਿਨ ਮਨਾਉਣ ਸਬੰਧੀ ...
ਫ਼ਰੀਦਕੋਟ, 7 ਮਈ (ਹਰਮਿੰਦਰ ਸਿੰਘ ਮਿੰਦਾ)-ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਨਵੀਂ ਉਸਾਰੀ ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤ ਦੇ ਉਦਘਾਟਨ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਧਾਰਮਿਕ ...
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-ਸ਼ਹਿਰ ਦੇ ਵਿਕਾਸ ਕਾਰਜਾਂ ਦੇ ਨਿਰੀਖਣ ਲਈ ਹਰੇਕ ਮੁਹੱਲੇ ਵਿਚ ਪੰਜ ਮੈਂਬਰੀ ਕਮੇਟੀ ਬਣੇਗੀ ਤਾਂ ਜੋ ਵਿਕਾਸ ਕਾਰਜਾਂ ਵਿਚ ਇਸਤੇਮਾਲ ਕੀਤੇ ਜਾ ਰਹੇ ਸਾਮਾਨ ਦੀ ਸਹੀ ਵਰਤੋਂ ਹੋ ਸਕੇ | ਇਹ ਪ੍ਰਗਟਾਵਾ ਭਾਈ ਰਾਹੁਲ ਸਿੰਘ ਸਿੱਧੂ ਨੇ ...
ਕੋਟਕਪੂਰਾ, 7 ਮਈ (ਪ. ਪ.)-ਬੀਤੇ ਦਿਨ ਸਰਕਾਰੀ ਆਈ.ਟੀ.ਆਈ ਕੋਟਕਪੂਰਾ ਵਿਖੇ ਆਜੀਵਕਾ ਅਤੇ ਕੌਸ਼ਲ ਵਿਕਾਸ ਦਿਵਸ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਅਜੇ ਕੁਮਾਰ ਆਈ.ਐਮ.ਸੀ ਕਮੇਟੀ ਆਈ.ਟੀ.ਆਈ ਨੇ ਸ਼ਿਰਕਤ ਕੀਤੀ | ਸੰਸਥਾ ਦੇ ਮੁੱਖ ਅਧਿਆਪਕ ਬਲਵੰਤ ਸਿੰਘ ਨੇ ਆਏ ਹੋਏ ...
ਫ਼ਰੀਦਕੋਟ, 7 ਮਈ (ਗੋਂਦਾਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਖੇਤਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਨੌਾ 'ਚ 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ...
ਬਾਜਾਖਾਨਾ, 7 ਮਈ (ਜੀਵਨ ਗਰਗ)-ਨੇੜਲੇ ਪਿੰਡ ਰੋਮਾਣਾ ਅਜੀਤ ਸਿੰਘ ਵਿਖੇ ਅੱਠਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਲੜਕੀ ਨਾਲ ਛੇੜ ਛਾੜ ਕਰਨ ਦਾ ਸਮਾਚਾਰ ਹੈ | ਮੁਕੱਦਮੇ ਅਨੁਸਾਰ ਉਕਤ ਲੜਕੀ ਵਾਸੀ ਰੋਮਾਣਾ ਅਜੀਤ ਸਿੰਘ ਸ਼ਾਮ ਕਰੀਬ 5 ਵਜੇ ਘਰ 'ਚ ਆਪਣੀ ਛੋਟੀ ਭੈਣ ਨਾਲ ਦੋਵੇਂ ...
ਜੈਤੋ, 7 ਮਈ (ਭੋਲਾ ਸ਼ਰਮਾ)-ਸ਼ਹੀਦੇ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ 'ਚੋਂ ਨਸ਼ੇ ਦੀ ਰੋਕਥਾਮ ਲਈ ਸ਼ੁਰੂ ਕੀਤੇ ਪ੍ਰੋਗਰਾਮ ਦੇ ਦੂਜੇ ਫ਼ੇਜ਼ ਦੇ ਤਹਿਤ ਅੱਜ ਐੱਸ.ਡੀ.ਐਮ ਜੈਤੋ ਡਾ. ਮਨਦੀਪ ਕੌਰ ਦੀ ਨਿਗਰਾਨੀ ਹੇਠ ਸਬ-ਡਵੀਜ਼ਨ ਪੱਧਰ ਦੇ 45 ਗਰਾਊਾਡ ...
ਜੈਤੋ, 7 ਮਈ (ਭੋਲਾ ਸ਼ਰਮਾ)-ਸਿਹਤ ਵਿਭਾਗ ਵਲੋਂ 15 ਸਾਲ ਤੱਕ ਦੇ ਬੱਚਿਆਂ ਨੂੰ ਖ਼ਸਰੇ ਤੇ ਰੁਬੇਲਾ ਨਾਂਅ ਦੀ ਬਿਮਾਰੀ ਤੋਂ ਬਚਾਅ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ (ਭਗਤੂਆਣਾ) ਦੇ ਬੱਚਿਆਂ ਦੇ ਟੀਕੇ ਲਗਾਏ ਗਏ | ਇਸ ਦੌਰਾਨ ...
ਜੈਤੋ, 7 ਮਈ (ਸ਼ਰਮਾ)-ਸੰਤ ਨਿਰੰਕਾਰੀ ਸਤਿਸੰਗ ਭਵਨ ਜੈਤੋ ਮੰਡੀ ਵਿਖੇ ਵਿਸ਼ਾਲ ਸਤਿਸੰਗ ਦਾ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਚਾਰਕ ਦਵਿੰਦਰ ਅਰਸ਼ੀ ਨੇ ਫ਼ਰਮਾਇਆ ਕਿ ਅੱਜ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਮਾਨਵ ਨੂੰ ਏਕਤਾ, ...
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੇ ਏ.ਐੱਸ.ਆਈ. ਜਸਕਰਨ ਸਿੰਘ ਸੇਖੋਂ ਆਧਾਰਿਤ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ...
ਬਾਜਾਖਾਨਾ, 7 ਮਈ (ਜੀਵਨ ਗਰਗ)- ਨੇੜਲੇ ਪਿੰਡ ਘਣੀਆ ਦੇ ਸ਼ੈੱਲਰ 'ਚ ਨਿਯਮਾਂ ਤੋਂ ਉਲਟ ਸਰਕਾਰੀ ਏਜੰਸੀ ਦੀ ਖ਼ਰੀਦੀ ਕਣਕ ਨੂੰ ਸਟਾਕ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿੱਚ ਖਰੀਦ ਏਜੰਸੀ ਪਨਗਰੇਨ ਦੇ ਅਫ਼ਸਰਾਂ ਦੀ ਮਿਲੀਭੁਗਤ ਦੇ ਚਰਚੇ ਜ਼ੋਰਾਂ 'ਤੇ ...
ਫ਼ਰੀਦਕੋਟ, 7 ਮਈ (ਬਾਗ਼ੀ)-ਸਮਾਜ ਸੇਵੀ ਖੇਤਰ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸੇਵਾ-ਮੁਕਤ ਅਧਿਆਪਕ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨੋਬਲਪ੍ਰੀਤ ਬੀਤੀ ਰਾਤ ਘਰ ਵਾਪਸ ਆ ਰਿਹਾ ਸੀ ਕਿ ਉਸ ਨੂੰ ਡੋਗਰ ਬਸਤੀ ਗਲੀ ਨੰਬਰ: 10 ਦੀ ਸੜਕ ਦੇ ਵਿਚਕਾਰ ਇਕ ਸਾਈਕਲ ...
ਜੈਤੋ, 7 ਮਈ (ਪ. ਪ.)-ਕੰਪਿਊਟਰ ਅਧਿਆਪਕ ਪ੍ਰਮੋਦ ਧੀਰ ਨੇ ਉੱਦਮ ਕਲੱਬ ਜੈਤੋ ਅਤੇ ਮਾਨਵ ਕਲਿਆਣ ਸੰਮਤੀ ਦੇ ਅਹੁਦੇਦਾਰਾਂ ਭਿੰਦਰ ਸਿੰਘ ਬਰਾੜ ਅਤੇ ਸੇਵਾ-ਮੁਕਤ ਫੂਡ ਸਪਲਾਈ ਇੰਸਪੈਕਟਰ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਸਥਾਨਕ ਜੈਤੋ-ਬਠਿੰਡਾ ਰੋਡ 'ਤੇ ਪੌਦੇ ਲਗਾ ਕੇ ...
ਬਾਜਾਖਾਨਾ, 7 ਮਈ (ਜੀਵਨ ਗਰਗ)-ਸਰਕਾਰੀ ਹਾਈ ਸਕੂਲ ਮੱਲਾ ਵਿਖੇ 15 ਸਾਲ ਤੱਕ ਦੇ ਬੱਚਿਆਂ ਦੇ ਟੀਕੇ ਲਗਾਏ ਗਏ | ਸੁਧੀਰ ਧੀਰ ਬੀ.ਈ.ਈ. ਨੇ ਦੱਸਿਆ ਕਿ ਖ਼ਸਰਾ ਅਤੇ ਰੁਬੇਲਾ ਬਿਮਾਰੀਆਂ ਨਾਲ ਹੋ ਰਹੀਆਂ ਮੌਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਸਰਕਾਰ ਵਲੋਂ ਇਨ੍ਹਾਂ ...
ਫ਼ਰੀਦਕੋਟ, 7 ਮਈ (ਸਤੀਸ਼ ਬਾਗ਼ੀ)-ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਪੰਜਾਬ ਵਲੋਂ ਦਿੱਤੇ ਗਏ ਧਰਨੇ ਵਿਚ ਜ਼ਿਲ੍ਹਾ ਇਕਾਈ ਫ਼ਰੀਦਕੋਟ ਵਲੋਂ ਜ਼ਿਲ੍ਹਾ ਅਤੇ ਸੂਬਾ ਦੇ ਪ੍ਰਧਾਨ ਜਸਵੰਤ ਸਿੰਘ ਜੀਦਾ ਦੀ ਅਗਵਾਈ ਵਿਚ ਐਮ.ਐਲ.ਟੀ. ਸ਼ਾਮਿਲ ਹੋਏ | ਇਸ ਉਪਰੰਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX