ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  about 1 hour ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦੇ ਫਖਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਪਾਕਿਸਤਾਨ ਮੈਚ - 16 ਓਵਰਾਂ ਤੋਂ ਬਾਅਦ ਪਾਕਿਸਤਾਨ 64/1
. . .  1 day ago
ਭਾਰਤ-ਪਾਕਿਸਤਾਨ ਮੈਚ - 10 ਓਵਰਾਂ ਤੋਂ ਬਾਅਦ ਪਾਕਿਸਤਾਨ 38/1
. . .  1 day ago
ਭਾਰਤ-ਪਾਕਿਸਤਾਨ ਮੈਚ - 5 ਓਵਰਾਂ ਤੋਂ ਬਾਅਦ ਪਾਕਿਸਤਾਨ 14/1
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ ਪਹਿਲਾ ਖਿਡਾਰੀ ਆਊਟ
. . .  1 day ago
ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ ਤਿੰਨ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 337 ਦੌੜਾਂ ਦਾ ਟੀਚਾ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  1 day ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  1 day ago
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਜੰਡਿਆਲਾ ਗੁਰੂ ਵਿਖੇ ਐੱਚ.ਬੀ.ਸਿੰਘ ਗੰਨ ਹਾਊਸ ਦੀ ਕੰਧ ਪਾੜੀ, ਅਸਲਾ ਬਾਹਰ ਮਿਲਿਆ ਖਿੱਲਰਿਆ
. . .  1 day ago
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : 45.4 ਓਵਰਾਂ ਤੋਂ ਬਾਅਦ ਭਾਰਤ ਦੀਆਂ 300 ਦੌੜਾਂ ਪੂਰੀਆਂ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਚੌਥਾ ਝਟਕਾ, ਮਹਿੰਦਰ ਸਿੰਘ ਧੋਨੀ ਹੋਏ ਆਊਟ
. . .  1 day ago
ਵਿਸ਼ਵ ਕੱਪ 2019 : 45 ਓਵਰਾਂ ਤੋਂ ਬਾਅਦ ਭਾਰਤ 298/3
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਤੀਜਾ ਝਟਕਾ
. . .  1 day ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ 'ਤੇ ਲੱਗੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
. . .  1 day ago
ਵਿਸ਼ਵ ਕੱਪ 2019 : 40 ਓਵਰਾਂ ਤੋਂ ਬਾਅਦ ਭਾਰਤ 248/2
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ ਸ਼ਰਮਾ 140 ਦੌੜਾਂ ਬਣਾ ਕੇ ਹੋਏ ਆਊਟ
. . .  1 day ago
ਵਿਸ਼ਵ ਕੱਪ 2019 : 34.2 ਓਵਰਾਂ ਤੋਂ ਬਾਅਦ ਭਾਰਤ ਦੀਆਂ 200 ਦੋੜਾਂ ਪੂਰੀਆਂ
. . .  1 day ago
13 ਕਿੱਲੋ ਗਾਂਜੇ ਸਮੇਤ ਪੁਲਿਸ ਨੇ 2 ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਭਾਰਤ 172/1
. . .  1 day ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 100 ਦੌੜਾਂ ਪੂਰੀਆਂ
. . .  1 day ago
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 93
. . .  1 day ago
ਵਿਸ਼ਵ ਕੱਪ 2019 : 25.4 ਓਵਰਾਂ ਤੋਂ ਬਾਅਦ ਭਾਰਤ ਦੀਆਂ 150 ਦੋੜਾਂ ਪੂਰੀਆਂ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪਹਿਲਾ ਝਟਕਾ, ਕੇ.ਐਲ ਰਾਹੁਲ 57 ਦੋੜਾਂ ਬਣਾ ਕੇ ਆਊਟ
. . .  1 day ago
ਸ੍ਰੀ ਮੁਕਤਸਰ ਸਾਹਿਬ: ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ
. . .  1 day ago
ਭਾਰਤ-ਪਾਕਿਸਤਾਨ ਮੈਚ : ਕੇ.ਐਲ. ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਭਾਰਤ 105/0
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਭਾਰਤ ਦੀਆਂ 100 ਦੋੜਾਂ ਪੂਰੀਆਂ
. . .  1 day ago
ਨਹਿਰ 'ਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ
. . .  1 day ago
ਵਿਸ਼ਵ ਕੱਪ 2019 : 15 ਓਵਰਾਂ ਤੋਂ ਬਾਅਦ ਭਾਰਤ 87/0
. . .  1 day ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਨਹਿਰੀ ਪਾਣੀ ਨਾ ਆਉਣ ਕਾਰਨ ਕਿਸਾਨ ਧਰਤੀ ਹੇਠਲੇ ਪਾਣੀ ਨਾਲ ਝੋਨਾ ਲਾਉਣ ਲਈ ਮਜਬੂਰ
. . .  1 day ago
10 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  1 day ago
19 ਜੂਨ ਨੂੰ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਹੋਵੇਗੀ ਬੈਠਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਸੰਪਾਦਕੀ

ਸਮਾਜ ਵਿਚ ਔਰਤਾਂ ਪ੍ਰਤੀ ਘਟ ਰਹੀ ਹੈ ਸੰਵੇਦਨਸ਼ੀਲਤਾ

(ਕੱਲ੍ਹ ਤੋਂ ਅੱਗੇ)
ਜਦੋਂ ਮਨ ਦੀਆਂ ਗੁੰਝਲਾਂ ਦੇ ਜਵਾਬ ਬਾਹਰਲੀ ਦੁਨੀਆ ਤੋਂ ਨਾ ਲੱਭੇ ਜਾ ਸਕਣ ਤਾਂ ਇਨਸਾਨ ਦਾ ਝੁਕਾਅ ਧਰਮ ਵੱਲ ਹੁੰਦਾ ਹੈ। ਕੁਝ ਅਣਸੁਲਝੇ ਭੇਤ ਜਾਨਣ ਅਤੇ ਕੁਝ ਅਣਕਹੇ ਸਵਾਲਾਂ ਦੇ ਜਵਾਬ ਭਾਲਣ ਲਈ। ਆਪਣੀ ਖ਼ੁਦੀ ਨੂੰ ਪਹਿਚਾਨਣ ਲਈ। ਪਰ ਅਜੋਕੇ ਸਮਾਜ 'ਚ ਲੋਕ ਧਰਮ ਕਾਰਨ ਹੀ ਅਸੰਵੇਦਨਸ਼ੀਲ ਹੁੰਦੇ ਨਜ਼ਰ ਆ ਰਹੇ ਹਨ। ਧਰਮ ਦੇ ਚੋਲੇ 'ਚ ਵਹਿਸ਼ੀਪੁਣੇ ਦਾ ਭਿਆਨਕ ਮੰਜਰ ਇਕ ਵਾਰ ਦੇਸ਼ ਦੀ ਵੰਡ ਵੇਲੇ ਸਾਹਮਣੇ ਆਇਆ ਸੀ। ਜਿਸ ਦੌਰਾਨ ਤਕਰੀਬਨ ਇਕ ਲੱਖ ਔਰਤਾਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਜਬਰ ਜਨਾਹ ਕੀਤੇ ਗਏ ਸਨ। ਇਸ ਵਾਰ ਫਿਰ ਵਹਿਸ਼ੀਪੁਣੇ ਨੂੰ ਧਰਮ ਦੀ ਓਟ ਹੇਠ ਲੁਕਾਉਣਾ ਮਨੁੱਖਤਾ ਨਾਲ ਹੀ ਘਾਤ ਕਰਨਾ ਹੋਵੇਗਾ।
ਇਕ ਬਲਾਤਕਾਰੀ ਹਿੰਦੂ ਜਾਂ ਮੁਸਲਮਾਨ ਨਹੀਂ ਹੁੰਦਾ, ਸਿਰਫ਼ ਬਲਾਤਕਾਰੀ ਹੁੰਦਾ ਹੈ ਅਤੇ ਉਹ ਜਬਰ ਜਨਾਹ ਦਾ ਸ਼ਿਕਾਰ ਕਿਸੇ ਬੱਚੀ ਜਾਂ ਔਰਤ ਨੂੰ ਨਹੀਂ ਬਣਾਉਂਦਾ ਸਗੋਂ ਮਨੁੱਖਤਾ ਨੂੰ ਬਣਾਉਂਦਾ ਹੈ।
ਫ਼ਾਂਸੀ ਲਈ ਉਮਰ ਦਾ ਆਧਾਰ ਕਿਉਂ?
ਦਰਿੰਦਗੀ ਦਾ ਪੈਮਾਨਾ ਉਮਰ ਨਾਲ ਕਿਵੇਂ ਨਾਪਿਆ ਜਾ ਸਕਦਾ ਹੈ? 12 ਸਾਲ ਤੋਂ ਘੱਟ, 12 ਸਾਲ ਤੋਂ 16 ਸਾਲ ਅਤੇ 16 ਸਾਲ ਤੋਂ ਵੱਧ ਪੀੜਤਾ ਦੀ ਉਮਰ ਮੁਤਾਬਿਕ ਦੋਸ਼ੀ ਦੀ ਸਜ਼ਾ ਨੂੰ ਕਿਵੇਂ ਉੱਚਿਤ ਠਹਿਰਾਇਆ ਜਾ ਸਕਦਾ ਹੈ?
ਕਾਨੂੰਨ ਮੁਤਾਬਿਕ ਜੇਕਰ ਬੱਚੀ ਦੀ ਉਮਰ 13 ਸਾਲ ਹੈ ਤਾਂ ਉਸ ਦੀ 'ਤੈਅਸ਼ੁਦਾ ਤੋਂ ਵੱਧ ਉਮਰ' ਦਾ ਕਥਿਤ ਫ਼ਾਇਦਾ ਉਸ ਦੋਸ਼ੀ ਨੂੰ ਮਿਲੇਗਾ। ਹੈਵਾਨੀਅਤ ਦੇ ਬਾਕੀ ਸਾਰੇ ਪੈਮਾਨੇ ਬਰਾਬਰ ਹੋਣ ਦੇ ਬਾਵਜੂਦ ਦੋਸ਼ੀ ਸਿਰਫ਼ ਇਸ ਲਈ ਵੱਧ ਤੋਂ ਵੱਧ ਸਜ਼ਾ ਦਾ ਹੱਕਦਾਰ ਨਹੀਂ ਹੋਵੇਗਾ ਕਿਉਂਕਿ ਪੀੜਤਾ ਦੀ ਉਮਰ 12 ਸਾਲ ਤੋਂ ਵੱਧ ਹੈ।
ਫ਼ਾਂਸੀ ਦੀ ਸਜ਼ਾ
ਅਗਲਾ ਸਵਾਲ ਖ਼ੁਦ ਵੱਧ ਤੋਂ ਵੱਧ ਸਜ਼ਾ 'ਤੇ ਹੈ। ਕੀ ਮੌਤ ਦੀ ਸਜ਼ਾ ਨਾਲ ਜਬਰ ਜਨਾਹ ਦੇ ਜੁਰਮਾਂ 'ਚ ਕਮੀ ਆਏਗੀ? ਸੰਨ 2012 ਦੇ ਨਿਰਭੈਆ ਕਾਂਡ ਤੋਂ ਬਾਅਦ ਸਰਕਾਰ ਨੇ ਗੰਭੀਰ ਅਪਰਾਧ ਦੇ ਕੇਸਾਂ 'ਚ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਸੀ। ਪਰ ਹਾਲੇ ਤੱਕ ਜਿਸ ਕੇਸ ਦੇ ਹਵਾਲੇ ਨਾਲ ਮੌਤ ਦੀ ਸਜ਼ਾ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ, ਉਸ (ਨਿਰਭੈਆ) ਕੇਸ ਦੇ ਦੋਸ਼ੀਆਂ ਨੂੰ ਹੀ ਹਾਲੇ ਤੱਕ ਫ਼ਾਂਸੀ ਨਹੀਂ ਦਿੱਤੀ ਜਾ ਸਕੀ।
ਡਰ ਕਾਰਨ ਜੁਰਮ ਖ਼ਤਮ ਹੋਣ ਦੀ ਮਿਸਾਲ ਤਾਂ ਘੱਟ ਹੀ ਵੇਖਣ ਨੂੰ ਮਿਲਦੀ ਹੈ, ਪਰ ਡਰ ਕਾਰਨ ਜੁਰਮ ਛੁਪਾਉਣ ਦੀ ਫ਼ਿਤਰਤ 'ਚ ਜ਼ਰੂਰ ਵਾਧਾ ਹੁੰਦਾ ਹੈ। ਇਕ ਵਾਰ ਫਿਰ ਅੰਕੜਿਆਂ ਦਾ ਸਹਾਰਾ ਲਈਏ ਤਾਂ ਤਕਰੀਬਨ 7 ਸਾਲਾਂ ਵਿਚ 16 ਸਾਲਾਂ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ 'ਚ 4 ਫ਼ੀਸਦੀ ਵਾਧਾ ਹੋਇਆ ਹੈ। ਇਹ ਬਦਲਾਅ ਡਰਾਉਣਾ ਹੈ। ਜਿਸ ਦਾ ਕਾਰਨ ਇਹ ਹੈ ਕਿ ਛੋਟੀ ਬੱਚੀਆਂ 'ਚ ਵਿਰੋਧ ਦੀ ਤਾਕਤ ਨਹੀਂ ਹੁੰਦੀ ਅਤੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਜ਼ਿਆਦਾਤਰ ਦੀ ਮੌਤ ਹੋ ਜਾਂਦੀ ਹੈ। ਜੁਰਮ ਦੀ ਗਵਾਹ ਵੀ ਜ਼ਿਆਦਾ ਤੌਰ 'ਤੇ ਪੀੜਤਾ ਹੀ ਹੁੰਦੀ ਹੈ। ਇਸ ਲਈ ਨਵੀਂ ਵਿਵਸਥਾ ਕਾਰਨ ਜਬਰ ਜਨਾਹ ਤੋਂ ਬਾਅਦ ਕਤਲ ਦੀਆਂ ਵਾਰਦਾਤਾਂ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਹਿਲਾਂ ਚੁੱਕੇ ਗਏ ਕਦਮ
ਤਾਜ਼ੀਰਾਤੇ ਹਿੰਦ ਦੀ ਧਾਰਾ 376 ਤੋਂ ਇਲਾਵਾ ਬੱਚਿਆਂ ਨਾਲ ਜਿਣਸੀ ਸ਼ੋਸ਼ਣ ਨਾਲ ਨਜਿੱਠਣ ਲਈ ਪ੍ਰੋਟਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਅਫੇਅਰਜ਼ ਐਕਟ 2012 (ਪੌਕਸਾ) ਕਾਨੂੰਨ ਤਹਿਤ ਬੱਚਿਆਂ ਨਾਲ ਜਬਰ ਜਨਾਹ 'ਚ 7 ਸਾਲ ਦੀ ਸਜ਼ਾ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਸੀ ਜਦ ਕਿ ਜੁਰਮ ਤੋਂ ਬਾਅਦ ਪਹੁੰਚਾਈ ਗੰਭੀਰ ਚੋਟ ਦੇ ਮਾਮਲੇ 'ਚ ਇਹ ਸਜ਼ਾ ਵਧ ਕੇ 10 ਸਾਲ ਤੋਂ ਉਮਰ ਕੈਦ ਤੱਕ ਦੀ ਕੀਤੀ ਗਈ ਹੈ।
ਸੁਪਰੀਮ ਕੋਰਟ ਵਲੋਂ 1997 'ਚ ਤਿਆਰ ਕੀਤੀਆਂ ਵਿਸ਼ਾਖਾ ਗਾਈਡਲਾਈਨਜ਼ ਵੀ ਇਸੇ ਕਵਾਇਦ ਦਾ ਹਿੱਸਾ ਹਨ। ਜਿਨ੍ਹਾਂ ਨੇ 2013 'ਚ ਕੰਮ ਵਾਲੀ ਥਾਂ 'ਤੇ ਔਰਤਾਂ ਖਿਲਾਫ਼ ਹੋਣ ਵਾਲੇ ਜਿਣਸੀ ਸ਼ੋਸ਼ਣ (ਪ੍ਰੀਵਿਸ਼ਨਲ ਅਤੇ ਰੀਡਰੈਸਲ) ਬਾਰੇ ਕਾਨੂੰਨ 2013 ਦਾ ਰੂਪ ਅਖ਼ਤਿਆਰ ਕੀਤਾ। 1990 'ਚ ਰਾਜਸਥਾਨ ਸਰਕਾਰ ਦੀ ਮੁਲਾਜ਼ਮ ਭਾਂਵਰੀ ਦੇਵੀ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਕੋਈ ਢੁਕਵਾਂ ਕਾਨੂੰਨੀ ਢਾਂਚਾ ਨਾ ਹੋਣ ਕਾਰਨ ਪਹਿਲਾਂ ਇਹ ਸੋਧਾਂ ਅਤੇ ਬਾਅਦ 'ਚ ਇਹ ਕਾਨੂੰਨ ਹੋਂਦ 'ਚ ਆਇਆ ਸੀ।
ਕਾਨੂੰਨ ਮੁਤਾਬਿਕ ਕਿਸੇ ਵੀ ਕੰਮ ਵਾਲੀ ਥਾਂ 'ਤੇ ਜਿਥੇ ਮੁਲਾਜ਼ਮਾਂ ਦੀ ਗਿਣਤੀ 10 ਤੋਂ ਵੱਧ ਹੋਵੇ ਉੱਥੇ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਉਣੀ ਲਾਜ਼ਮੀ ਹੈ। ਕਮੇਟੀ ਨੂੰ ਪੜਤਾਲ ਮੁਕੰਮਲ ਕਰਨ ਲਈ 90 ਦਿਨਾਂ ਦਾ ਵਕਤ ਅਤੇ ਸਬੂਤ ਇਕੱਠੇ ਕਰਨ ਲਈ ਸਿਵਲ ਅਦਾਲਤ ਦੀ ਤਾਕਤ ਵੀ ਦਿੱਤੀ ਗਈ ਹੈ। ਪਰ ਨਵੰਬਰ 2015 'ਚ ਜਾਰੀ ਹੋਈ ਇਕ ਰਿਪੋਰਟ ਮੁਤਾਬਕ 36 ਫ਼ੀਸਦੀ ਭਾਰਤੀ ਕੰਪਨੀਆਂ ਅਤੇ 25 ਫ਼ੀਸਦੀ ਐਮ. ਐਨ. ਸੀ. ਨੇ ਇਨ੍ਹਾਂ ਹਿਦਾਇਤਾਂ ਦਾ ਪਾਲਣ ਹੀ ਨਹੀਂ ਕੀਤਾ। ਇੰਡੀਅਨ ਨੈਸ਼ਨਲ ਬਾਲ ਐਸੋਸੀਏਸ਼ਨ ਵਲੋਂ ਕਰਵਾਏ ਇਕ ਸਰਵੇਖਣ 'ਚ ਹਿੱਸਾ ਲੈਣ ਵਾਲੇ 6047 ਮੁਲਾਜ਼ਮਾਂ 'ਚੋਂ 38 ਫ਼ੀਸਦੀ ਨੇ ਜਿਣਸੀ ਸ਼ੋਸ਼ਣ ਹੋਣ ਦੀ ਗੱਲ ਪ੍ਰਵਾਨ ਕੀਤੀ। ਪਰ ਉਨ੍ਹਾਂ ਤੋਂ ਤਕਰੀਬਨ 70 ਫ਼ੀਸਦੀ ਮਾਮਲਿਆਂ 'ਚ ਇਸ ਬਾਰੇ 'ਚ ਸ਼ਿਕਾਇਤ ਦਰਜ ਨਹੀਂ ਕੀਤੀ ਗਈ।
ਸਿਰਫ਼ ਕਾਗਜ਼ਾਂ 'ਤੇ ਨਾਂਅ ਦਰਜ ਕਰਵਾਉਣ ਦੇ ਕਾਨੂੰਨ ਨੂੰ ਹੋਂਦ 'ਚ ਲਿਆਉਣਾ ਤਾਂ ਸੌਖਾ ਹੈ, ਪਰ ਇਸ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਹੀ ਚੁਣੌਤੀ ਹੈ।
ਅਦਾਲਤੀ ਅਮਲ
ਐਨ. ਸੀ. ਆਰ. ਬੀ. ਦੇ 2016 ਦੇ ਅੰਕੜਿਆਂ ਮੁਤਾਬਿਕ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ 'ਚ ਬੱਚਿਆਂ ਨਾਲ ਜਬਰ ਜਨਾਹ ਦੇ ਤਕਰੀਬਨ 36,657 ਮਾਮਲੇ ਬਕਾਇਆ ਹਨ। ਜੇਕਰ ਦੇਸ਼ ਭਰ ਦੇ 400 ਜੱਜਾਂ ਨੂੰ ਹਰ ਰੋਜ਼ 50 ਕੇਸਾਂ ਦੀ ਸੁਣਵਾਈ ਦਾ ਟੀਚਾ ਦਿੱਤਾ ਜਾਏ ਤਾਂ ਵੀ ਉਹ 10 ਮਹੀਨੇ 'ਚ 20 ਹਜ਼ਾਰ ਕੇਸਾਂ ਦਾ ਹੀ ਨਿਪਟਾਰਾ ਕਰ ਸਕਦੇ ਹਨ। ਪਰ ਕਾਨੂੰਨੀ ਮਾਹਿਰਾਂ ਮੁਤਾਬਿਕ ਇਹ ਸੰਭਵ ਨਹੀਂ ਹੈ।
ਜੱਜ ਜਾਂ ਵਕੀਲ ਦੀ ਗ਼ੈਰ-ਹਾਜ਼ਰੀ, ਗਵਾਹ ਦਾ ਹਾਜ਼ਰ ਨਾ ਹੋਣਾ, ਦੋਸ਼ੀ ਨੂੰ ਪੇਸ਼ ਨਾ ਕੀਤਾ ਜਾਣਾਂਇਹੋ ਜਿਹੀਆਂ ਕਈ ਵਿਹਾਰਿਕ ਦਿੱਕਤਾਂ ਕੇਸਾਂ ਦੇ ਲਟਕਣ ਦਾ ਕਾਰਨ ਬਣਦੀਆਂ ਹਨ। ਮਸਲਨ ਇਕ ਗਵਾਹ ਦੇ ਨਾ ਆਉਣ 'ਤੇ ਉਸ ਨੂੰ ਤਿੰਨ ਵਾਰ ਬੁਲਾਉਣ ਤੋਂ ਬਾਅਦ ਜ਼ਮਾਨਤੀ ਵਾਰੰਟ ਅਤੇ ਹੋਰ ਦੋ ਵਾਰ ਇਹ ਅਮਲ ਦੁਹਰਾਉਣ ਤੋਂ ਬਾਅਦ ਗ਼ੈਰ-ਜ਼ਮਾਨਤੀ ਵਾਰੰਟ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਵੀ ਦੂਜੀ ਧਿਰ ਵਲੋਂ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ।
ਕਾਨੂੰਨੀ ਮਾਹਿਰਾਂ ਮੁਤਾਬਿਕ ਸਿਰਫ਼ ਕੁਝ ਚਰਚਿਤ ਮਾਮਲਿਆਂ 'ਚ ਤੇਜ਼ੀ ਨਾਲ ਸੁਣਵਾਈ ਹੁੰਦੀ ਹੈ ਜਿਵੇਂ ਨਿਰਭੈਆ ਕਾਂਡ ਦੀ ਸੁਣਵਾਈ 3 ਮਹੀਨੇ 'ਚ ਹੋਈ ਸੀ ਨਹੀਂ ਤਾਂ ਜਬਰ ਜਨਾਹ ਦੇ ਕੇਸਾਂ ਦਾ ਨਿਪਟਾਰਾ ਹੋਣ 'ਚ 1 ਤੋਂ 2 ਸਾਲ ਦਾ ਸਮਾਂ ਲੱਗ ਜਾਂਦਾ ਹੈ।
ਜੱਜਾਂ ਦੀ ਘਾਟ ਇਸ ਸਮੱਸਿਆ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੰਦੀ ਹੈ, ਕਿਉਂਕਿ ਦੇਸ਼ ਭਰ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ 'ਚ 5984 ਜੱਜਾਂ ਦੀਆਂ ਅਸਾਮੀਆਂ ਖਾਲੀ ਹਨ। ਹਾਈ ਕੋਰਟ 'ਚ ਜੱਜਾਂ ਦੇ 395 ਅਤੇ ਸੁਪਰੀਮ ਕੋਰਟ 'ਚ 6 ਅਸਾਮੀਆਂ ਭਰਨ ਵਾਲੀਆਂ ਹਨ।
ਪੀੜਤਾ ਦਾ ਮੁੜ ਵਸੇਬਾ
ਸਜ਼ਾ ਦੇਣ ਜਾਂ ਐਲਾਨ ਕਰਨ ਤੋਂ ਬਾਅਦ ਸਮੱਸਿਆ ਨੂੰ 'ਖ਼ਤਮ' ਸਮਝ ਲਿਆ ਜਾਂਦਾ ਹੈ। ਪਰ ਇਸ ਸਮੱਸਿਆ ਦਾ ਇਕ ਅਣਗੌਲਿਆ ਤੱਥ ਹਮੇਸ਼ਾ ਹੀ ਕਿਤੇ ਪਿੱਛੇ ਛੁੱਟ ਜਾਂਦਾ ਹੈ। ਪੀੜਤਾ ਦੇ ਮੁੜ ਵਸੇਬੇ ਜਾਂ ਹਾਦਸੇ ਕਾਰਨ ਖ਼ਤਮ ਹੋਏ ਆਤਮਵਿਸ਼ਵਾਸ ਲਈ ਮਾਲੀ ਜਾਂ ਡਾਕਟਰੀ ਇਮਦਾਦ ਬਾਰੇ ਕਾਨੂੰਨ ਵੀ ਚੁੱਪ ਹਨ। ਨਿਰਭੈਆ ਕਾਂਡ ਤੋਂ ਬਾਅਦ ਸਰਕਾਰ ਵਲੋਂ 1000 ਕਰੋੜ ਰੁਪਏ ਦਾ ਇਕ ਫੰਡ ਵੀ ਬਣਾਇਆ ਗਿਆ। ਪਰ ਉਸ ਦੇ ਇਸਤੇਮਾਲ ਕਰਨ ਨੂੰ ਲੈ ਕੇ ਵੀ ਖਾਮੋਸ਼ੀ ਪਸਰੀ ਹੋਈ ਹੈ।
ਸਮਾਜਿਕ ਸੋਚ
ਵਿਹਾਰਿਕ ਤੌਰ 'ਤੇ ਵੇਖਿਆ ਜਾਵੇ ਤਾਂ ਕਾਨੂੰਨ ਦੀ ਭੂਮਿਕਾ ਬੁਨਿਆਦੀ ਤੌਰ 'ਤੇ ਜੁਰਮ ਤੋਂ ਬਾਅਦ ਆਉਂਦੀ ਹੈ। ਇਕ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਹੀ ਸਮੇਂ ਦੀ ਲੋੜ ਹੈ। ਜਿਸ 'ਚ ਸਿਰਫ਼ ਬੇਟੀਆਂ ਨੂੰ ਹੀ 'ਸਾਵਧਾਨ' ਰਹਿਣ ਦੀ ਤਾਕੀਦ ਨਾ ਦਿੱਤੀ ਜਾਏ, ਬੇਟੇ ਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਏ। ਇਹ ਜ਼ਿੰਮੇਵਾਰੀ ਕਿਤਾਬੀ ਗਿਆਨ ਦੀ ਥਾਂ ਵਿਹਾਰਿਕ ਗਿਆਨ ਨਾਲ ਆਏਗੀ। ਜਦੋਂ ਬੇਟਾ ਘਰ 'ਚ ਔਰਤ ਨੂੰ ਸਨਮਾਨ ਮਿਲਦਾ ਵੇਖੇਗਾ ਤਾਂ ਉਹ ਸਨਮਾਨ ਕਰਨਾ ਵੀ ਸਿੱਖੇਗਾ। ਸਿਰਫ਼ ਕਾਨੂੰਨ ਬਣਾਉਣ ਨਾਲ ਜੇਕਰ ਸਮੱਸਿਆ ਦਾ ਮੁੱਢ ਖ਼ਤਮ ਹੋ ਜਾਂਦਾ ਤਾਂ ਅੱਜ ਅਸੀਂ ਸ਼ਾਇਦ ਸਭ ਤੋਂ ਖ਼ੁਸ਼ਹਾਲ ਮੁਲਕ ਦੇ ਵਾਸੀ ਹੁੰਦੇ, ਕਿਉਂਕਿ ਭਾਰਤ ਦਾ ਕਾਨੂੰਨੀ ਢਾਂਚਾ ਕਾਫੀ ਮਜ਼ਬੂਤ ਹੈ। ਪਰ ਲੋੜ ਨਵੇਂ ਕਾਨੂੰਨਾਂ ਦੀ ਨਹੀਂ ਸਗੋਂ ਕਾਨੂੰਨਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਹੈ ਅਤੇ ਗੱਲ ਸਮੇਂ 'ਤੇ ਇਨਸਾਫ਼ ਮਿਲਣ ਦੀ ਹੈ ਅਤੇ ਗੱਲ ਫ਼ੈਸਲੇ ਕਰਨ ਦੀ ਹੈ।
ਇਨ੍ਹਾਂ ਸਭ ਦੇ ਨਾਲ ਭੀੜ ਨੂੰ ਵੀ ਫ਼ਿਤਰਤ ਬਦਲਣੀ ਪਵੇਗੀ।
ਅੱਤ ਹੋਣ ਤੱਕ ਸਹਿਣ ਦੀ ਫ਼ਿਤਰਤ।
ਸਵਾਲ ਨਾ ਪੁੱਛਣ ਦੀ ਫ਼ਿਤਰਤ।
ਕਦੇ-ਕਦੇ ਰੋਹ 'ਚ ਆਉਣ ਦੀ ਫ਼ਿਤਰਤ।
ਭੀੜ, ਸਮਾਜ ਅਤੇ ਸਰਕਾਰ ਜਦ ਫ਼ਿਤਰਤ ਬਦਲ ਲੈਣਗੇ ਤਾਂ ਕਾਨੂੰਨ ਬਣਾਉਣ ਲਈ ਸਿਰਫ਼ ਮੋਮਬੱਤੀਆਂ ਦੇ ਚਾਨਣ ਦੀ ਦਰਕਾਰ ਨਹੀਂ ਹੋਏਗੀ, ਸਗੋਂ ਕਾਨੂੰਨ ਸੂਰਜ ਦੇ ਚਾਨਣ 'ਚ ਲਿਖੇ ਜਾਣਗੇ ਅਤੇ ਇਨ੍ਹਾਂ ਦੀ ਹਿਫ਼ਾਜਤ ਵੀ ਸਮੇਂ ਦੀ ਮੁਹਤਾਜ ਨਹੀਂ ਹੋਵੇਗੀ। (ਸਮਾਪਤ)

ਈਮੇਲ : upma.dagga@gmail.com

 

ਧਰਮ-ਨਿਰਪੱਖ ਰਾਜਨੀਤੀ ਵਿਚ ਕੀ ਹੈ ਮੁਸਲਮਾਨਾਂ ਦਾ ਯੋਗਦਾਨ?

ਪਿਛਲੇ ਦਿਨੀਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਜਿਨਾਹ ਦੀ ਤਸਵੀਰ ਨੂੰ ਲੈ ਕੇ ਹੰਗਾਮਾ ਹੋਇਆ ਹੈ। ਇਸ ਰਾਜਨੀਤਕ ਸੰਘਰਸ਼ ਨੇ ਉਸ ਸਵਾਲ ਨੂੰ ਕੁਝ ਸਮੇਂ ਲਈ ਧੁੰਦਲਾ ਕਰ ਦਿੱਤਾ ਹੈ, ਜਿਹੜਾ ਦਰਅਸਲ ਮੁਸਲਿਮ ਰਾਜਨੀਤੀ ਦੇ ਕੇਂਦਰ ਵਿਚ ਰਹਿ ਕੇ ਮੇਰੇ ਵਰਗੇ ਲੋਕਾਂ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਵਿਚ ਭਾਰਤੀਆਂ ਦੀ ਸੁਰੱਖਿਆ ਲਈ ਕੀਤੇ ਜਾਣ ਪੁਖਤਾ ਪ੍ਰਬੰਧ

ਅਫ਼ਗਾਨਿਸਤਾਨ ਵਿਚ ਤਾਲਿਬਾਨ ਵਲੋਂ 6 ਭਾਰਤੀ ਇੰਜੀਨੀਅਰਾਂ ਨੂੰ ਅਗਵਾ ਕਰਨ ਪਿੱਛੇ ਇਕ ਵਾਰ ਫਿਰ ਭਾਰਤ ਵਲੋਂ ਅਫ਼ਗਾਨਿਸਤਾਨ ਦੀ ਕੀਤੀ ਜਾ ਰਹੀ ਮਦਦ ਵਿਚ ਅੜਿੱਕਾ ਡਾਹੁਣ ਦਾ ਯਤਨ ਹੈ। ਪਾਕਿਸਤਾਨ ਦੀ ਫ਼ੌਜ ਦੀ ਨੀਤੀ ਅਫ਼ਗਾਨਿਸਤਾਨ ਵਿਚ ਮੁੜ ਤਾਲਿਬਾਨ ਦੀ ਸਰਕਾਰ ਕਾਇਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX