ਏਲਨਾਬਾਦ, 7 ਮਈ ( ਜਗਤਾਰ ਸਮਾਲਸਰ)- ਸਬਜ਼ੀ ਮੰਡੀ ਦੇ ਨਜ਼ਦੀਕ ਚਾਰ ਝੁੱਗੀਆਂ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਏਲਨਾਬਾਦ ਦੀ ਸਬਜ਼ੀ ਮੰਡੀ ਦੇ ਨਜ਼ਦੀਕ ਸੁਰਿੰਦਰ ਸਿੰਘ ਨਿਵਾਸੀ ਮੁਮੇਰਾ ਕਲਾਂ ਦੀ 11 ਏਕੜ ਜ਼ਮੀਨ ਮਹਿਬੂਬ ਅਲੀ ਪੁੱਤਰ ਛੋਟੇ ਖਾਨ, ਹੈਦਰ ਅਲੀ, ਨਵੀ ਬਖ਼ਸ ਪੁੱਤਰ ਮੌਲਾ ਬਖ਼ਸ ਨਿਵਾਸੀ ਬਰੇਲੀ (ਉੱਤਰ ਪ੍ਰਦੇਸ਼) ਨੇ ਠੇਕੇ 'ਤੇ ਲੈ ਕੇ ਇਸ 'ਚ ਸਬਜ਼ੀਆਂ ਦੀ ਕਾਸ਼ਤ ਕੀਤੀ ਹੋਈ ਹੈ | ਅੱਜ ਇਨ੍ਹਾਂ ਝੁੱਗੀਆਂ ਦੇ ਨਜ਼ਦੀਕ ਸਥਿਤ ਟਰਾਂਸਫਾਰਮਰ 'ਚ ਅਚਾਨਕ ਜ਼ਿਆਦਾ ਵੋਲਟੇਜ਼ ਆ ਜਾਣ ਕਾਰਨ ਟਰਾਂਸਫਾਰਮਰ 'ਚ ਧਮਾਕਾ ਹੋ ਗਿਆ | ਟਰਾਂਸਫਾਰਮਰ 'ਚੋਂ ਨਿਕਲੀਆ ਅੱਗ ਦੀਆਂ ਲਪਟਾਂ ਕਾਰਨ ਨਜ਼ਦੀਕ ਹੀ ਸਥਿਤ ਝੁੱਗੀਆਂ 'ਚ ਅੱਗ ਲੱਗ ਗਈ, ਜਿਸ ਕਾਰਨ 4 ਝੁੱਗੀਆਂ ਪੂਰੀ ਤਰ੍ਹਾਂ ਸੜ ਗਈਆਂ | ਘਟਨਾ ਦਾ ਪਤਾ ਜਿਉਂ ਹੀ ਸਬਜ਼ੀ ਮੰਡੀ 'ਚ ਆੜ੍ਹਤੀਆਂ ਅਤੇ ਕਾਮਿਆਂ ਨੂੰ ਲੱਗਾ, ਤਾਂ ਉਨ੍ਹਾਂ ਤੁਰੰਤ ਹੀ ਏਲਨਾਬਾਦ ਫਾਇਰ ਬਿ੍ਗੇਡ ਨੂੰ ਇਸ ਦੀ ਸੂਚਨਾ ਦਿੱਤੀ | ਹਵਾ ਤੇਜ਼ ਚੱਲਣ ਕਾਰਨ ਅੱਗ ਬਹੁਤ ਜਲਦੀ ਆਲੇ-ਦੁਆਲੇ ਫੈਲ ਗਈ | ਮੌਕੇ 'ਤੇ ਪੁੱਜੀਆਂ ਫਾਇਰ ਬਿ੍ਗੇਡ ਦੀਆਂ 2 ਗੱਡੀਆਂ ਨੇ ਕਾਫ਼ੀ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ | ਇਨ੍ਹਾਂ ਝੁੱਗੀਆਂ 'ਚ ਰਹਿਣ ਵਾਲੇ ਮਹਿਬੂਬ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੱਲ੍ਹ ਹੀ ਆਪਣੇ ਆੜ੍ਹਤੀ ਕੋਲੋਂ 2 ਲੱਖ ਰੁਪਏ ਮਜਦੂਰਾਂ ਨੂੰ ਦੇਣ ਵਾਸਤੇ ਲਿਆ ਕੇ ਰੱਖੇ ਸਨ | ਉਹ ਵੀ ਅੱਗ ਲੱਗਣ ਕਾਰਨ ਸੜ ਗਏ | ਪੀੜਤ ਲੋਕਾਂ ਨੇ ਸਰਕਾਰ ਤੋਂ ਇਸ ਘਟਨਾ 'ਚ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ |
ਟੋਹਾਣਾ, 7 ਮਈ (ਗੁਰਦੀਪ ਭੱਟੀ)-ਪੁਲਿਸ ਦੀ ਵਿਸ਼ੇਸ਼ ਟੀਮ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ 'ਚ ਲੈ ਕੇ ਉਸਦੀ ਤਲਾਸ਼ੀ ਲੈਣ 'ਤੇ ਜੇਬ 'ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਟੀਮ ਦੀ ਅਗਵਾਈ ਕਰ ਰਹੇ ਅਨੂਪ ਸਿੰਘ ਗੜਵਾਲ ਨੇ ਦੱਸਿਆ ਕਿ ...
ਝੱਜਰ, 7 ਮਈ (ਅਜੀਤ ਬਿਊਰੋ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸੋਨਲ ਗੋਇਲ ਨੇ ਕਿਹਾ ਕਿ ਬੇਰੀ ਨਗਰਪਾਲਿਕਾ ਦੀ 13 ਮਈ ਨੂੰ ਹੋਣ ਵਾਲੀ ਆਮ ਚੋਣ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਚੋਣ ਪ੍ਰਕਿਰਿਆ ਤਹਿਤ ਨਗਰਪਾਲਿਕਾ ਬੇਰੀ ਦੇ 13 ...
ਕਾਲਾਂਵਾਲੀ 7 ਮਈ (ਭੁਪਿੰਦਰ ਪੰਨੀਵਾਲੀਆ)- ਆਉਣ ਵਾਲੀਆਂ ਚੋਣਾਂ 'ਚ ਹਰਿਆਣਾ ਦੀ ਸੀ.ਬੀ.ਆਈ. ਮਤਲਬ ਕਿ ਕਾਂਗਰਸ, ਭਾਜਪਾ, ਇਨੈਲੋ ਨੂੰ ਦੱਸਾਂਗੇ ਕਿ ਆਮ ਆਦਮੀ ਪਾਰਟੀ 'ਚ ਕਿੰਨਾ ਦਮ ਹੈ | ਇਹ ਗੱਲ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ 'ਆਪ' ਦੇ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ) ਪੁਲਿਸ ਨੇ ਇਕ ਫ਼ਰਾਰ ਭਗੌੜੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਸੂਬਾ ਅਪਰਾਧ ਸ਼ਾਖਾ ਦੇ ਸਹਾਇਕ ਸਬ ਇੰਸਪੈਕਟਰ ਰਾਮ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਗੁਲਜਾਰ ਦੀ ਟੀਮ ਨੇ ਭਗੌੜੇ ਦੋਸ਼ੀ ਰਾਜੇਸ਼ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਭਾਰਤ ਭੂਸ਼ਣ ਭਾਰਤੀ ਵਲੋਂ ਭਾਵੇਂ ਦੁੱਖ ਪ੍ਰਗਟ ਕੀਤਾ ਗਿਆ ਹੈ ਪਰ ਪੁੱਛੇ ਗਏ ਸਵਾਲ ਤੋਂ ਬ੍ਰਾਹਮਣ ਸਮਾਜ ਦਾ ਰੋਸ ਜਾਰੀ ਹੈ | ਸਮਾਜ ਦੇ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ...
ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)ਮੁਹੱਲਾ ਘੁਮਾਨੀਆਂ ਵਾਸੀ ਇਕ ਸੀਨੀਅਰ ਨਾਗਰਿਕ ਸੇਵਾਮੁਕਤ ਸਰਕਾਰੀ ਅਧਿਆਪਕ ਹਰਿਕ੍ਰਿਸ਼ਨ ਸ਼ਰਮਾ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਏ, ਜਦੋਂ ਅਣਪਛਾਤੇ ਵਿਅਕਤੀ ਨੇ ਖ਼ੁਦ ਨੂੰ ਬੈਂਕ ਕਰਮਚਾਰੀ ਦੱਸ ਕੇ ...
ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)ਮਾਜਰੀ ਮੁਹੱਲਾ 'ਚ ਬੀਤੀ ਰਾਤ ਚੋਰਾਂ ਨੇ ਜਗਦੀਸ਼ ਡੈਂਟਿਸਟ ਦੇ ਨਾਲ ਲਗਦੇ ਬੱਤਰਾ ਜਨਰਲ ਸਟੋਰ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ | ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸ਼ਹਿਰੀ ਚੌਕੀ ...
ਟੋਹਾਣਾ, 7 ਮਈ (ਗੁਰਦੀਪ ਭੱਟੀ)- ਸੂਬੇ ਦੀ ਸੀਮਾ ਦੇ ਨਾਲ ਪੈਂਦੇ ਪਿੰਡ ਗਦਲੀ ਦੇ ਨਜ਼ਦੀਕ ਸੜਕ 'ਤੇ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦਾ ਮਾਮਲਾ ਸੁਲਝਾਉਂਦੇ ਹੋਏ ਭੱਠੂ ਪੁਲਿਸ ਨੇ ਲੜਕੀ ਦੇ ਪ੍ਰੇਮੀ ਪਵਨ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਖ਼ੁਲਾਸਾ ਕੀਤਾ ਹੈ ਕਿ ਮੁਲਜ਼ਮ ...
ਰਤੀਆ, 7 ਮਈ (ਬੇਅੰਤ ਮੰਡੇਰ)-'ਸਿੱਖਿਆ ਬਚਾਓ' ਮੰਚ ਵਲੋਂ ਬਲਾਕ ਸਿੱਖਿਆ ਅਧਿਕਾਰੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਕਮਲਜੀਤ ਸਿੰਘ ਮਾਨ ਦੀ ਪ੍ਰਧਾਨਗੀ 'ਚ ਦਿੱਤੇ ਗਏ ਧਰਨੇ 'ਚ ਬੁਲਾਰਿਆਂ ਨੇ ਕਿਹਾ ਕਿ ਨਿੱਜੀ ਸਕੂਲ 134-ਏ ਤਹਿਤ ਬੱਚਿਆਂ ਨੁੰ ਦਾਖਲਾ ਨਹੀਂ ਦੇ ਰਹੇ | ...
ਨਰਾਇਣਗੜ੍ਹ, 7 ਮਈ (ਪੀ.ਸਿੰਘ)-ਭਗਵਾਨ ਪਰਸ਼ੂ ਰਾਮ ਸੇਵਾ ਦਲ ਦੇ ਪ੍ਰਧਾਨ ਨਰਿੰਦਰ ਦੇਵ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਬ੍ਰਾਹਮਣ ਸਮਾਜ ਦੇ ਲੋਕਾਂ ਨੇ ਡੀ.ਐੱਸ.ਪੀ. ਨੂੰ ਸ਼ਿਕਾਇਤ ਦੇ ਕੇ ਜੇ.ਈ.ਈ. ਅਹੁਦੇ ਵਾਸਤੇ ਲਈ ਗਈ ਪ੍ਰੀਖਿਆ 'ਚ ਪੁੱਛੇ ਗਏ ਸਵਾਲ ਨਾਲ ...
ਫਤਿਹਾਬਾਦ/ਟੋਹਾਣਾ, 7 ਮਈ (ਹਰਬੰਸ ਮੰਡੇਰ/ਭੱਟੀ)-ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਦੋ ਸੜਕ ਹਾਦਸਿਆਂ 'ਚ 4 ਲੋਕਾਂ ਦੀ ਮੌਤ ਹੋ ਗਈ | ਪਹਿਲਾ ਹਾਦਸਾ ਪਿੰਡ ਦਰਿਆਪੁਰ ਨਹਿਰ ਨੇੜੇ ਵਾਪਰਿਆ, ਜਿਸ 'ਚ ਬੀਤੀ ਰਾਤ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ 2 ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ. ਥਾਣਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਹੈਰੋਇਨ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦੀਪਕ ਵਾਸੀ ਹਾਂਡੀਖੇੜਾ, ਈਸ਼ੂ ਕੁਮਾਰ ਵਾਸੀ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਮਿੰਨੀ ਸਕੱਤਰੇਤ 'ਚ ਆਪਣੇ ਦਫ਼ਤਰ 'ਚ ਸ਼ੂਗਰ ਮਿੱਲ ਸਟਾਫ਼ ਦੇ ਨਾਲ ਹੋਈ ਬੈਠਕ 'ਚ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦੀ ਆਮਦਨੀ ਦੁਗਣੀ ਕਰਨਾ ਸਰਕਾਰ ਦੇ ਮੁੱਖ ਏਜੰਡੇ 'ਚ ਹੈ | ਇਸ ਲਈ ...
ਥਾਨੇਸਰ, 7 ਮਈ (ਅਜੀਤ ਬਿਊਰੋ)-ਮੈਕਸਵੈੱਲ ਆਈ ਫ਼ਿਲਮਸ ਦੇ ਬੈਨਰ ਹੇਠ ਬਣੀ 'ਬੰਜਰ' ਫ਼ਿਲਮ ਦੀ ਵਿਧਾਇਕ ਡਾ. ਪਵਨ ਸੈਣੀ ਨੇ ਮਲਟੀ ਆਰਟ ਕਲਚਰਲ ਸੈਂਟਰ 'ਚ ਘੁੰਡ ਚੁਕਾਈ ਕੀਤੀ | ਫ਼ਿਲਮ ਨਿਰਦੇਸ਼ਕ ਰੋਵਿਨ ਪੰਜੇਟਾ ਦੇ ਨਿਰਦੇਸ਼ਨ 'ਚ ਤਿਆਰ ਹੋਈ ਇਹ ਫ਼ਿਲਮ ਇਕ ਗ਼ਰੀਬ ਕਿਸਾਨ ...
ਜਗਾਧਰੀ, 7 ਮਈ (ਜਗਜੀਤ ਸਿੰਘ)- ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਨੇ ਕਿਹਾ ਕਿ ਜਗਾਧਰੀ ਸ਼ਹਿਰ ਨੂੰ ਪਿਛਲੀਆਂ ਸਰਕਾਰਾਂ ਨੇ ਪਛੜਿਆ ਹੋਇਆ ਬਣਾ ਦਿੱਤਾ | ਹੁਣ ਮੌਜੂਦਾ ਭਾਜਪਾ ਸਰਕਾਰ ਜਗਾਧਰੀ ਸ਼ਹਿਰ ਨੂੰ ਵਿਕਸਤ ਕਰ ਰਹੀ ਹੈ | ਉਹ 9 ਕਰੋੜ 70 ਲੱਖ ਰੁਪਏ ਦੀ ਲਾਗਤ ...
ਫਰੀਦਾਬਾਦ, 7 ਮਈ (ਅ.ਬ.)-ਤਿਗਾਂਵ ਵਿਧਾਨ ਸਭਾ ਖੇਤਰ ਦੇ ਕਾਂਗਰਸੀ ਵਿਧਾਇਕ ਲਲਿਤ ਨਾਗਰ ਨੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਦੇ ਕਥਿਤ ਦਲਿਤ ਪ੍ਰੇਮ 'ਤੇ ਹੱਲਾ ਬੋਲਦਿਆਂ ਕਿਹਾ ਕਿ ਮੰਤਰੀ ਗੁੱਜਰ ਦਾ ਰਾਤ ਠਹਿਰਾਓ ਦੌਰਾਨ ਦਲਿਤ ਦੇ ਘਰ ਖਾਣਾ ਖਾਣਾ ਕੇਵਲ ਇਕ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਭਾਨੀ ਪ੍ਰਸ਼ਾਦ ਮੰਗਲਾ ਨੇ ਕਿਹਾ ਕਿ ਗਊ ਮਾਤਾ ਦੇ ਗੋਬਰ ਅਤੇ ਯੁਰਿਨ ਨਾਲ ਬਣਨ ਵਾਲੇ ਹਰ ਪ੍ਰੋਡਕਟ 'ਤੇ ਕਮਿਸ਼ਨ ਵਲੋਂ 90 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ | ਕਮਿਸ਼ਨ ਦਾ ਟੀਚਾ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਨੁਸੂਚਿਤ ਜਾਤੀ ਅਤੇ ਪਛੜਾ ਵਰਗ ਕਲਿਆਣ ਵਿਭਾਗ ਦੇ ਜ਼ਰੀਏ ਮੋਹਰੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਗਈ ...
ਯਮੁਨਾਨਗਰ, 7 ਮਈ (ਗੁਰਦਿਆਲ ਸਿੰਘ ਨਿਮਰ)- ਮੌਸਮ ਵਿਭਾਗ ਦੀ ਤੂਫ਼ਾਨ ਅਤੇ ਗੜ੍ਹੇਮਾਰੀ ਦੀ ਚਿਤਾਵਨੀ ਨੂੰ ਮੁੱਖ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ | ਦੂਜੇ ਪਾਸੇ ਹਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ...
ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)-ਕਣਕ ਖ਼ਰੀਦ ਸੀਜਨ ਪੂਰਾ ਹੋ ਗਿਆ ਹੈ ਅਤੇ ਸਰਕਾਰੀ ਏਜੰਸੀਆਂ 'ਚ ਕਣਕ ਦੀ ਖ਼ਰੀਦ ਪੂਰੀ ਕਰ ਲਈ ਗਈ ਹੈ | ਇਸ ਵਾਰ ਮਾਰਕੀਟ ਕਮੇਟੀ ਦੀ ਆਮਦਨ 'ਚ ਤਕਰੀਬਨ 30 ਲੱਖ ਰੁਪਏ ਦਾ ਵਾਧਾ ਹੋਇਆ ਹੈ | ਇਸ ਦਾ ਕਾਰਨ ਮੰਡੀ 'ਚ ਕਣਕ ਦੀ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ ਦੇਸ਼ ਭਰ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਿਰਸਾ ਦੇ ਸਚਿਨ ਗੁਪਤਾ ਨੂੰ ਅੱਜ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ | ਡੀ.ਸੀ. ਪ੍ਰਭਜੋਤ ਸਿੰਘ ਨੇ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਜਗਦੀਸ਼ ਚੋਪੜਾ ਨੇ ਨਹਿਰਾਣਾ ਜਲ ਘਰ ਦੀ ਸਮਰਥਾ ਵਧਾਏ ਜਾਣ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ | ਇਹ ਯੋਜਨਾ 73 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਸਿਰੇ ਚੜ੍ਹੇਗੀ | ਇਕੱਠ ਨੂੰ ਸੰਬੋਧਨ ...
ਨਰਵਾਨਾ, 7 ਮਈ (ਅਜੀਤ ਬਿਊਰੋ)-ਨਰਵਾਨਾ ਦੀ ਬੇਟੀ ਅਨੀਤਾ ਕੈਨੇਡਾ 'ਚ ਜਾ ਕੇ ਸੰਸਕ੍ਰਿਤ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰੇਗੀ | ਦੀਨਾਨਾਥ ਪਬਲਿਕ ਸਕੂਲ ਦੇ ਸੰਚਾਲਕ ਖਜਾਨਚੀ ਲਾਲ ਗੋਇਲ ਦੀ ਬੇਟੀ ਅਨੀਤਾ ਪੰਚਕੂਲਾ ਦੇ ਸੁਰਿੰਦਰ ਮਿੱਤਲ ਨਾਲ ਵਿਆਹੁਤਾ ਹੈ | ਸੁਰਿੰਦਰ ...
ਸ੍ਰੀ ਚਮਕੌਰ ਸਾਹਿਬ, 7 ਮਈ (ਜਗਮੋਹਣ ਸਿੰਘ ਨਾਰੰਗ)- ਪਿੰਡ ਅਮਰਾਲੀ ਦੀ ਗ੍ਰਾਮ ਪੰਚਾਇਤ ਨੂੰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ 10 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਾਪਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਅਮਰਾਲੀ ਦੀ ਡਿਸਪੈਂਸਰੀ ਜਿਸ ...
ਫਰੀਦਾਬਾਦ, 7 ਮਈ (ਅ.ਬ.)- ਅੰਤੋਦਿਆ ਯੋਜਨਾ ਦੀ ਗੱਲ ਕਰਨ ਵਾਲੀ ਹਰਿਆਣਾ ਸਰਕਾਰ 'ਚ ਅੱਜ ਵੀ ਫਰੀਦਾਬਾਦ ਦੀ ਪਿਰਥਲਾ ਵਿਧਾਨ ਸਭਾ ਦਾ ਇਕ ਆਖ਼ਰੀ ਪਿੰਡ ਲਤੀਪੁਰ ਅਜਿਹਾ ਵੀ ਹੈ, ਜਿਸ 'ਚ ਆਜ਼ਾਦੀ ਦੇ 70 ਸਾਲ ਬਾਅਦ ਵੀ ਪਿੰਡ ਤਰਸ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ | ਇਹ ਪਿੰਡ ...
ਗੂਹਲਾ ਚੀਕਾ, 7 ਮਈ (ਓ.ਪੀ. ਸੈਣੀ)- ਅੱਜ ਦੇ ਤਕਨੀਕੀ ਦੌਰ 'ਚ ਹੁਨਰਮੰਦ ਮਨੁੱਖ ਹੀ ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰ ਸਕਦਾ ਹੈ | ਤਕਨੀਕੀ ਸਿਖ਼ਲਾਈ ਸੰਸਥਾਨ ਦੇ ਰਾਹੀਂ ਵੱਖ-ਵੱਖ ਗੇੜਾਂ 'ਚ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ | ਇਹ ਗਿਆਨ ਹਾਸਲ ਕਰਨ ਤੋਂ ਬਾਅਦ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੋਟਰਸਾਈਕਲ, ਸਕੂਟੀ ਚੋਰੀ ਕਰਨ ਵਾਲੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਦੋਸ਼ੀ ਦੇ ਕਬਜ਼ੇ ਤੋਂ ਚੋਰੀ ਕੀਤੇ ਮੋਟਰਸਾਈਕਲ ਅਤੇ ਸਕੂਟੀ ਵੀ ਬਰਾਮਦ ਕੀਤੀ ਗਈ ਹੈ | ਜਾਣਕਾਰੀ ਮੁਤਾਬਿਕ ...
ਕਾਲਾਂਵਾਲੀ, 7 ਮਈ (ਭੁਪਿੰਦਰ ਪੰਨੀਵਾਲੀਆ)-ਪਿੰਡ ਕਾਲਾਂਵਾਲੀ ਵਾਸੀ ਡਾ. ਜਸਪ੍ਰੀਤ ਕੌਰ ਪੁੱਤਰੀ ਸ. ਸੁਰਿੰਦਰ ਸਿੰਘ ਨੇ ਟਾਟਾ ਇੰਸਟੀਟਿਊਟ ਮੁੰਬਈ ਵਿਖੇ ਮਾਸਟਰ ਡਿਗਰੀ ਲਈ ਹੋਈ ਦਾਖ਼ਲਾ ਪ੍ਰੀਖਿਆ 'ਚੋਂ ਪੂਰੇ ਭਾਰਤ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਪਿੰਡ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਕਾਸਮਿਕ ਏਸਟਰੋ ਪਿਪਲੀ ਦੇ ਨਿਰਦੇਸ਼ਕ ਜੋਤਿਸ਼ ਅਤੇ ਵਾਸਤੂ ਮਾਹਿਰ ਡਾ. ਸੁਰੇਸ਼ ਮਿਸ਼ਰਾ ਨੂੰ ਦਿੱਲੀ 'ਚ ਸਨਮਾਨਿਤ ਕੀਤਾ ਗਿਆ | ਰਾਇਲ ਪੇਪਰਜ਼ ਬੈਂਕਟ ਪੀਰਾਗੜ੍ਹ ਦਿੱਲੀ 'ਚ ਸ਼ੁੱਭ ਊਰਜਾ ਸੰਸਥਾਨ ਵਲੋਂ ਕਰਵਾਏ ਗਏ ...
ਫਤਿਹਾਬਾਦ/ਟੋਹਾਣਾ, 7 ਮਈ (ਹਰਬੰਸ ਮੰਡੇਰ/ਭੱਟੀ)-ਬੀਗੜ ਰੋਡ ਸਥਿਤ ਇਕ ਕੋਲਾ ਫੈਕਟਰੀ 'ਚ ਅੱਜ ਭੱਠੀ ਤੋੜਦੇ ਸਮੇਂ ਕੰਧ ਡਿੱਗ ਗਈ ਅਤੇ 2 ਮਜਦੂਰ ਮਲਬੇ ਹੇਠਾ ਆ ਗਏ | ਲੋਕਾਂ ਨੇ ਮਲਬੇ ਹੇਠੋਂ ਮਜ਼ਦੂਰਾਂ ਨੂੰ ਕੱਢ ਕੇ ਨਾਗਰਿਕ ਹਸਪਤਾਲ ਭਰਤੀ ਕਰਵਾਇਆ | ਡਾਕਟਰਾਂ ਨੇ ...
ਕਰਨਾਲ, 7 ਮਈ (ਗੁਰਮੀਤ ਸਿੰਘ ਸੱਗੂ )-ਰਾਜ ਭਰ ਤੋਂ ਆਏ ਦਿਵਿਯਾਂਗਾਂ ਨੇ ਸੀ.ਐਮ.ਸਿਟੀ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਸੂਬਾ ਸਰਕਾਰ ਦਾ ਪੁਤਲਾ ਸਾੜਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆ ਨੇ ਲਗਾਤਾਰ 5ਵੇਂ ਦਿਨ ਵੀ ਇੰਟਰਨਸ਼ਿਪ ਰਕਮ 'ਚ ਵਾਧੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ | ਵਿਦਿਆਰਥੀਆਂ ਨੇ ਆਯੁਰਵੈਦਿਕ ਕਾਲਜ ਤੋਂ ਲੈ ਕੇ ਰੋਸ ਮਾਰਚ ਕੱਢਿਆ | ਰੋਸ ਮਾਰਚ ...
ਮੋਰਿੰਡਾ, 7 ਮਈ (ਕੰਗ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਵਲੋਂ ਪੰਜਾਬ ਦੇ ਹਿਤਾਂ ਅਤੇ ਹਲਕੇ ਵਿਚ ਕੀਤੇ ਵਿਕਾਸ ਕਾਰਜਾਂ ਦਾ ਸਾਰਾ ਲੇਖਾ ਜੋਖਾ 7 ਮਈ ਨੂੰ ਸ਼ਿਵਾਲਿਕ ...
ਜਲੰਧਰ, 7 ਮਈ (ਅ.ਬ.)- ਭਾਰਤ ਦੀ ਮਸ਼ਹੂਰ ਸੀਮੈਂਟ ਕੰਪਨੀ ਏ.ਸੀ.ਸੀ. ਲਿਮਟਿਡ ਦੁਆਰਾ ਜਲੰਧਰ 'ਚ ਬੀਤੇ ਦਿਨੀ ਸਮੂਹ ਪੰਜਾਬ ਤੇ ਜੰਮੂ-ਕਸ਼ਮੀਰ ਦੇ ਡੀਲਰਾਂ ਦਾ ਸਾਲਾਨਾ ਵਿਕ੍ਰੇਤਾ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ਼ੁਭ ਅਰੰਭ ਏ.ਸੀ.ਸੀ. ਕੰਪਨੀ ਦੇ ਡਾਇਰੈਕਟਰ ਸੇਲਸ ਉੱਤਰ ...
ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)-ਅਨਾਜ਼ ਮੰਡੀ ਦੇ ਆੜ੍ਹਤੀਆਂ ਨੇ ਐਫ.ਸੀ.ਆਈ. ਅਧਿਕਾਰੀਆਂ ਦੀ ਮਨਮਰਜ਼ੀ ਅਤੇ ਚੁੱਕਾਈ ਨਾ ਹੋਣ ਕਾਰਨ ਪ੍ਰਦਰਸ਼ਨ ਕੀਤਾ | ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਕਾਲੜਾ, ਅਵਤਾਰ ਸਿੰਘ ਨਲਵੀ, ਬੋਬੀ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਮਾਨਵ ਮਿੱਤਰ ਮੰਡਲ ਦੇ ਸਕੱਤਰ ਡਾ. ਭਾਰਤੇਂਦੂ ਹਰੀਸ਼ ਦੀ ਅਗਵਾਈ 'ਚ ਗੌਰਮਿੰਟ ਗਰਲਜ਼ ਸੈਕੰਡਰੀ ਸਕੂਲ ਸਾਰਸਾ 'ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਅੱਗਰਵਾਲ ਕਲੀਨਿਕ ਦੇ ਸੰਚਾਲਕ ਗੋਲਡ ਮੈਡਲਿਸਟ ਡਾ. ਦੀਪਕ ...
ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ) ਬਰਾੜਾ ਦੇ ਐੱਸ.ਡੀ.ਐਮ. ਗਿਰੀਸ਼ ਕੁਮਾਰ ਐਚ.ਸੀ.ਐਸ. ਨੂੰ ਹਰਿਆਣਾ ਸਰਕਾਰ ਵਲੋਂ ਸ਼ਾਹਾਬਾਦ ਸਹਿਕਾਰੀ ਖੰਡ ਮਿੱਲ ਦੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਅਹੁਦਾ ਵੀ ਸੌਾਪਿਆ ਗਿਆ ਹੈ | ਮਿੱਲ ਦੇ ਸਾਬਕਾ ਮੈਨੇਜਿੰਗ ...
ਡਿੰਗ ਮੰਡੀ, 7 ਮਈ (ਅਜੀਤ ਬਿਊਰੋ)-ਪਿੰਡ ਸੁਚਾਨ ਕੋਟਲੀ 'ਚ ਬਿਜਲੀ ਵਿਭਾਗ ਵਲੋਂ ਖੱੁਲ੍ਹਾ ਦਰਬਾਰ ਲਗਾਇਆ ਗਿਆ¢ ਐਮ.ਡੀ. ਰਿਪਨਦੀਪ ਸਿੰਘ ਨੇ ਬਿਜਲੀ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਨਿਬੇੜਾ ਕੀਤਾ | ਇਸ ਮੌਕੇ ਪਿੰਡ ਸੁਚਾਨ ਦੇ 3 ਬਿਜਲੀ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਕੌਮੀ ਤਕਨੀਕੀ ਸੰਸਥਾਨ (ਨਿਟ) ਦੇ ਸਿਵਿਲ ਵਿਭਾਗ ਵਲੋਂ 'ਕੁਦਰਤੀ ਕਰੋਪੀ ਪ੍ਰਬੰਧਨ' ਵਿਸ਼ੇ 'ਤੇ ਚੱਲ ਰਹੇ ਹਫ਼ਤਾਵਾਰੀ ਸਿਖ਼ਲਾਈ ਕੈਂਪ ਦੇ ਆਖ਼ਰੀ ਦਿਨ ਸਮਾਪਤੀ ਸਮਾਰੋਹ ਕੀਤਾ ਗਿਆ | ਇਸ ਮੌਕੇ 'ਤੇ ਸੰਸਥਾਨ ਦੇ ਡੀਨ ...
ਕਾਲਾਂਵਾਲੀ, 7 ਮਈ (ਭੁਪਿੰਦਰ ਪੰਨੀਵਾਲੀਆ)-ਸਰ੍ਹੋਂ ਖਰੀਦ 'ਚ ਗੜਬੜੀ ਨੂੰ ਲੈ ਕੇ ਬੀਤੀ ਰਾਤ ਕਿਸਾਨਾਂ ਨੇ ਦਿ ਕਾਲਾਂਵਾਲੀ ਮਾਰਕਿਟਿੰਗ ਕੋ-ਆਪ੍ਰੇਟਿਵ ਸੁਸਾਇਟੀ ਦਫ਼ਤਰ ਦੇ ਸਾਹਮਣੇ ਖਰੀਦ ਏਜੰਸੀ ਦੇ ਅਧਿਕਾਰੀਆਂ 'ਤੇ ਭਿ੍ਸ਼ਟਾਚਾਰ ਦੇ ਇਲਜ਼ਾਮ ਲਾਉਂਦੇ ਹੋਏ ਰੋਸ ...
ਬਰਾੜਾ, 7 ਮਈ (ਅਜੀਤ ਬਿਊਰੋ)-ਪਿੰਡ ਧੀਨ 'ਚ ਇਕ ਔਰਤ ਵਲੋਂ ਆਪਣੇ ਢਾਈ ਸਾਲ ਦੇ ਬੱਚੇ ਸਮੇਤ ਅੱਗ ਲਗਾ ਕੇ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ 'ਚ ਦੋਵੇ ਮਾਂ-ਪੁੱਤਰ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਮਿ੍ਤਕ ਮਹਿਲਾ ਅੰਜਨਾ (26) ਪਤਨੀ ਦਿਨੇਸ਼ ...
ਥਾਨੇਸਰ, 7 ਮਈ (ਅਜੀਤ ਬਿਊਰੋ)ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਵਲੋਂ 59ਵੀਂ ਮਹੀਨਾਵਾਰ ਬੱਸ ਯਾਤਰਾ ਭੇਜੀ ਗਈ, ਜਿਸ 'ਚ 57 ਸ਼ਿਆਮ ਭਗਤ ਸ਼ਾਮਿਲ ਹੋਏ | ਸਕੱਤਰ ਜੈਪਾਲ ਸ਼ਰਮਾ ਨੇ ਦੱਸਿਆ ਕਿ ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਸਥਿਤ ਸ੍ਰੀ ਖਾਟੂ ਸ਼ਿਆਮ ਧਾਮ ਦੇ ...
ਕਰਨਾਲ, 7 ਮਈ (ਗੁਰਮੀਤ ਸਿੰਘ ਸੱਗੂ )- ਪੁਲਿਸ ਨੇ ਨਸ਼ੇ ਦੀ ਵਡੀ ਖੇਪ ਬਰਾਮਦ ਕਰਦੇ ਹੋਏ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਦਿੱਲੀ ਤੋਂ ਇਹ ਨਸ਼ੇ ਦੀ ਖੇਪ ਸ਼ਾਹਬਾਦ ਲਿਜਾ ਰਹੇ ਸਨ | ਇਸ ਖੇਪ ਦੀ ਕੀਮਤ ਕਰੀਬ ਸਾਢੇ 4 ਲੱਖ ਰੁਪਏ ਦੱਸੀ ਜਾ ਰਹੀ ਹੈ, ਜੋ ਕਿ ਮੁਲਜ਼ਮ 3 ...
ਕਾਲਾਂਵਾਲੀ, 7 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪਿਪਲੀ 'ਚ ਟਿਊਬਵੈਲਾਂ ਲਈ ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਕਿਸਾਨਾਂ ਨੇ ਪਿਪਲੀ ਦੇ ਬਿਜਲੀਘਰ ਦਾ ਗੇਟ ਨੂੰ ਤਾਲਾ ਲਾ ਕੇ ਧਰਨਾ ਦਿੱਤਾ | ਕਰੀਬ ਦੋ ਘੰਟੇ ਬਾਅਦ ਡੱਬਵਾਲੀ ਦੇ ਐਕਸੀਅਨ ਡੀ.ਆਰ. ਵਰਮਾ ...
ਕਰਨਾਲ, 7 ਮਈ (ਗੁਰਮੀਤ ਸਿੰਘ ਸੱਗੂ )-ਨਗਰ ਨਿਗਮ ਦੇ ਨਵ-ਨਿਯੁਕਤ ਕਮਿਸ਼ਨਰ ਰਾਜੀਵ ਮਹਿਤਾ ਦਾ ਦਫ਼ਤਰ ਪੱੁਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਮਹਿਤਾ ਜਿਵੇਂ ਹੀ ਆਪਣੇ ਦਫ਼ਤਰ ਪਹੁੰਚੇ, ਉੱਥੇ ਮੌਜੂਦ ਸਮਾਜ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਭਾਰਤ ...
ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਇਨੈਲੋ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਦੋਸ਼ ਲਗਾਇਆ ਕਿ ਨਗਰ ਪ੍ਰੀਸ਼ਦ ਥਾਨੇਸਰ ਦੇ ਪਿਛਲੇ 13 ਸਾਲ ਦੇ ਕਾਰਜਕਾਲ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ, ਤਾਂ ਪ੍ਰੀਸ਼ਦ 'ਚ ਰੰਸ਼ਟਰਮੰਡਲ ਖੇਡਾਂ 'ਚ ਹੋਏ ਘੁਟਾਲੇ ਤੋਂ ਵੀ ...
ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)-ਕੋਰਟ ਕੰਪਲੈਕਸ਼ ਤੋਂ ਚੋਰੀ ਦਾ ਦੋਸ਼ੀ ਪੁਲਿਸ ਨੂੰ ੂ ਚਕਮਾ ਦੇ ਕੇ ਫ਼ਰਾਰ ਹੋ ਗਿਆ | ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਪੁਲਿਸ ਨੇ ਕੋਰਟ ਕੰਪਲੈਕਸ ਦੇ ਪਿੱਛੇ ਮਾਰਕੰਡਾ ਬਸਤੀ ਤੋਂ ਫ਼ਰਾਰ ਦੋਸ਼ੀ ਨੂੰ ਕਾਬੂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX