ਤਾਜਾ ਖ਼ਬਰਾਂ


ਕੋਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੇ ਪਿੰਡ 'ਚ ਦਾਖਲ ਹੋਣ 'ਤੇ 10 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
. . .  12 minutes ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 621 ਹੋਈ
. . .  17 minutes ago
ਕੈਲਗਰੀ 29 ਮਾਰਚ (ਜਸਜੀਤ ਸਿੰਘ ਧਾਮੀ)-ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧਦੀ ਦੇਖ ਕੇ ਲੋਕਾਂ ਵਿੱਚ ਸਹਿਮ ਪੈਦਾ ਹੋ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਲਬਰਟਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨਵੇਂ ਕੇਸ 79 ਆਉਣ ਨਾਲ ਹੁਣ ਗਿਣਤੀ 621...
ਅੱਜ ਦਾ ਵਿਚਾਰ
. . .  20 minutes ago
ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਐੱਸ.ਈ.ਪੀ.ਓ. ਵਿਰੁੱਧ ਕੇਸ ਦਰਜ
. . .  1 day ago
ਧਾਰੀਵਾਲ, 28 ਮਾਰਚ (ਰਮੇਸ਼ ਕੁਮਾਰ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਸਰਕਾਰੀ ਮੁਲਾਜ਼ਮ ਵਿਰੁੱਧ ਕੇਸ ਦਰਜ ਕਰ ਲਿਆ। ਐੱਸ.ਐੱਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਅਜਨਾਲਾ 'ਚ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ...
ਕੋਰੋਨਾ ਸੰਕਟ : ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ 64 ਕੈਦੀ,ਹਵਾਲਾਤੀ ਕੀਤੇ ਰਿਹਾਅ
. . .  1 day ago
ਫ਼ਿਰੋਜ਼ਪੁਰ 28 ਮਾਰਚ (ਗੁਰਿੰਦਰ ਸਿੰਘ)- ਵਿਸ਼ਵ ਭਰ ਵਿਚ ਦਹਿਸ਼ਤ ਮਚਾ ਰਹੇ ਕਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਘਟਾਉਣ ਦੇ ਲਏ ਫ਼ੈਸਲੇ ...
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ 25 ਲੱਖ ਰੁਪਏ ਜਾਰੀ
. . .  1 day ago
ਜਲੰਧਰ 28 ਮਾਰਚ { ਚਿਰਾਗ਼ ਸ਼ਰਮਾ } - ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਜ਼ਿਲ੍ਹੇ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਲੋਕ ਸਭਾ ਮੈਂਬਰ ਜਲੰਧਰ ਚੌਧਰੀ ਸੰਤੋਖ ਸਿੰਘ ਵੱਲੋਂ ਐੱਮ.ਪੀ.ਲੈਡ ਵਿਚੋਂ 25 ਲੱਖ ਰੁਪਏ ਦੇਣ ਦੀ ...
ਕੋਵਿਡ 19 : ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮਨਜ਼ੂਰ - ਮਨਪ੍ਰੀਤ ਸਿੰਘ ਬਾਦਲ
. . .  1 day ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਰਾਜ ਦੇ ਜ਼ਿਲਿਆਂ ਵਿਚ ਕੋਵਿਡ 19 ਬਿਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ 70 ਕਰੋੜ ਰੁਪਏ ਦੀ ...
ਪਿੰਡ ਅਕਾਲਗੜ੍ਹ ਦੇ ਲੋਕਾਂ ਨੇ ਆਪ ਹੀ ਪਿੰਡ ਕੀਤਾ ਸੀਲ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰਕੇ ਸੀਲ ਕਰ ...
ਬਲਾਕਾਂ ਸ਼ਾਹਕੋਟ ਤੇ ਲੋਹੀਆਂ 'ਚ ਸਿਹਤ ਵਿਭਾਗ ਨੇ 438 ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਸ਼ਾਹਕੋਟ, 28 ਮਾਰਚ (ਏ.ਐੱਸ. ਸਚਦੇਵਾ)- ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਬਲਾਕ ਸ਼ਾਹਕੋਟ ਅਤੇ ਲੋਹੀਆਂ 'ਚ 3 ਮਰੀਜ਼ ਸ਼ੱਕੀ ਪਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਪੂਰੀ ਤਰਾਂ ਚੌਕਸ ...
ਅਮਰ ਸਿੰਘ ਨੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਐਮ.ਪੀ ਲੈਡ ਫੰਡ ਵਰਤਣ ਲਈ ਦਿੱਤੇ ਅਧਿਕਾਰ
. . .  1 day ago
ਰਾਏਕੋਟ , 28 ਮਾਰਚ (ਸੁਸ਼ੀਲ) ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ...
ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਸੈਂਕੜੇ ਪਠਾਨ ਕਰਫਿਊ 'ਚ ਫਸੇ
. . .  1 day ago
ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ) - ਪਿਛਲੀ 22 ਮਾਰਚ ਤੋਂ ਦੇਸ਼ ਭਰ ਅੰਦਰ ਲਾਗੂ ਕੀਤੀ ਤਾਲਾਬੰਦੀ ਅਤੇ ਪੰਜਾਬ ਅੰਦਰ ਕਰਫਿਊ ਦੇ ਚਲਦਿਆਂ ਜਿਥੇ ਇਸ ਖੇਤਰ ਦੇ ਕੁਝ ਲੋਕ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਹੋਰਨਾਂ ਸੂਬਿਆਂ ...
ਕੋਰੋਨਾ ਵਾਈਸ ਦੇ ਚੱਲਦੇ ਕੈਬਨਿਟ ਮੰਤਰੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਬੈਠਕ
. . .  1 day ago
ਗੁਰੂ ਹਰਸਹਾਏ, 28 ਮਾਰਚ (ਕਪਿਲ ਕੰਧਾਰੀ)- ਦੇਸ਼ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਚੱਲਦਿਆਂ 31 ਮਾਰਚ ਤੱਕ ਕਰਫ਼ਿਊ ਦਾ ਐਲਾਨ
ਪਿੰਡ ਫ਼ਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਮੋਰਚਾ
. . .  1 day ago
ਅੰਮ੍ਰਿਤਸਰ 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਭਾਵੇਂ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਕੋਸ਼ਿਸ਼ ...
ਹਲਕਾ ਮਹਿਲ ਕਲਾਂ 'ਚ ਦਵਾਈਆਂ ਦੀ ਹੋਮ ਡਲਿਵਰੀ ਸ਼ੁਰੂ
. . .  1 day ago
ਮਹਿਲ ਕਲਾਂ, 28 ਮਾਰਚ (ਗੁਰਪ੍ਰੀਤ ਸਿੰਘ ਅਣਖੀ)-ਕਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ....
ਪ੍ਰਧਾਨ ਮੰਤਰੀ ਮੋਦੀ ਦੀ ਮੁਹਿੰਮ ਨੂੰ ਮਿਲਿਆ ਅਕਸ਼ੈ ਕੁਮਾਰ ਦਾ ਸਾਥ, ਦਾਨ ਕੀਤੇ 25 ਕਰੋੜ ਰੁਪਏ
. . .  1 day ago
ਫ਼ਾਜ਼ਿਲਕਾ 'ਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ
. . .  1 day ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਮੈਡੀਕਲ ਸਟੋਰ ਖੋਲ੍ਹਣ ਦੀ ਛੋਟ
. . .  1 day ago
ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਕੀਤਾ ਗਿਆ ਪ੍ਰਬੰਧ
. . .  1 day ago
ਡੀ.ਐੱਸ.ਪੀ ਥਿੰਦ ਨੇ ਪਿੰਡਾਂ ਦੇ ਲੋੜਵੰਦ ਲੋਕਾਂ ਦੇ ਘਰਾਂ 'ਚ ਪਹੁੰਚਾਇਆ ਰਾਸ਼ਨ
. . .  1 day ago
ਬਲਜੀਤ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲਵੇ ਸਟੇਸ਼ਨਾਂ 'ਤੇ ਖੜੀਆਂ ਰੇਲਗੱਡੀਆਂ ਨੂੰ ਹੀ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਗਿਆ ਤਬਦੀਲ
. . .  1 day ago
ਅਫ਼ਗਾਨੀ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਫ਼ਗ਼ਾਨ ਸਰਕਾਰ - ਭਾਈ ਲੌਂਗੋਵਾਲ
. . .  1 day ago
ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਸ਼ੁਰੂ
. . .  1 day ago
ਸੂਬੇ 'ਚ ਕੋਰੋਨਾ ਵਾਇਰਸ ਦੇ 195 ਸ਼ੱਕੀ ਮਰੀਜ਼ ਨੈਗੇਟਿਵ ਪਾਏ ਗਏ : ਬਲਵੀਰ ਸਿੰਘ ਸਿੱਧੂ
. . .  1 day ago
ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਲੋੜਵੰਦਾਂ ਲਈ ਦਵਾਈਆਂ ਅਤੇ ਭੋਜਨ ਖ਼ਰੀਦ ਸਕਦੀਆਂ ਹਨ ਗ੍ਰਾਮ ਪੰਚਾਇਤਾਂ
. . .  1 day ago
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
. . .  1 day ago
ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਲੈਬਾਰਟਰੀਆਂ
. . .  1 day ago
ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  1 day ago
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  1 day ago
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  1 day ago
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  1 day ago
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  1 day ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  1 day ago
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  1 day ago
ਜ਼ਿਲ੍ਹਾ ਜਲੰਧਰ ’ਚ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਹਦਾਇਤਾਂ ਜਾਰੀ
. . .  1 day ago
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  1 day ago
ਵਿੱਤ ਮੰਤਰੀ ਦੇ ਹੁਕਮਾਂ 'ਤੇ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
. . .  1 day ago
ਚੰਡੀਗੜ੍ਹ ਦੇ ਕਰਫ਼ਿਊ ’ਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਤੇ ਆਸ ਪਾਸ ਕਰਵਾਇਆ ਜਾ ਰਹੀ ਹੈ ਸੈਨੇਟਾਇਜ਼ਰ ਸਪਰੇਅ
. . .  1 day ago
ਉੱਘੇ ਗਾਇਕ ਰਣਜੀਤ ਬਾਵਾ ਨੇ ਲੋੜਵੰਦਾਂ ਨੂੰ ਵੰਡੀਆਂ ਰਸਦਾਂ
. . .  1 day ago
ਪੁਲਿਸ ਵਲੋਂ ਫ਼ੈਕਟਰੀ ਮਜ਼ਦੂਰਾਂ ਦੀ 95 ਲੱਖ ਦੀ ਅਦਾਇਗੀ ਨੂੰ ਯਕੀਨੀ ਬਣਾਇਆ
. . .  1 day ago
ਬੰਗਾ 'ਚ ਇੱਕ ਸੌ ਵੀਹ ਕੇਸ ਨੈਗੇਟਿਵ ਆਏ
. . .  1 day ago
ਉੱਚ ਅਧਿਕਾਰੀਆਂ ਨੇ ਰਜਿੰਦਰਾਂ ਹਸਪਤਾਲ ’ਚ ਕੋਰੋਨਾਵਾਇਰਸ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਲੋੜਵੰਦਾਂ ਨੂੰ ਲੰਗਰ ਵਰਤਾਉਣ ਪੁੱਜੇ ਲੌਂਗੋਵਾਲ
. . .  1 day ago
ਦਿਹਾਤੀ ਖੇਤਰ ਦੇ ਡੀਜ਼ਲ ਅਤੇ ਪੈਟਰੋਲ ਬੰਦ ਹੋਣ ਕਰਕੇ ਕਿਸਾਨਾਂ ਲਈ ਬਣੀ ਵੱਡੀ ਮੁਸ਼ਕਿਲ
. . .  1 day ago
ਬਲਬੀਰ ਸਿੰਘ ਸਿੱਧੂ ਵੱਲੋਂ ਨਵਾਂਸ਼ਹਿਰ ’ਚ ਮੀਟਿੰਗ
. . .  1 day ago
ਬੰਦ ਏ.ਟੀ.ਐਮੱ ਬਣੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ
. . .  1 day ago
ਕਰਫਿਊ ਚ ਮਿਲੀ ਢਿੱਲ ਦੇ ਚੱਲਦਿਆਂ ਲੋਕਾਂ ਦੀ ਵੱਡੀ ਭੀੜ ਮੈਡੀਕਲ ਸਟੋਰਾਂ ਤੇ ਲੱਗੀ
. . .  1 day ago
ਮਾਹਿਲਪੁਰ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 16 ਹੋਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਜਲੰਧਰ

ਹਥਿਆਰਾਂ ਦੇ ਲਾਇਸੈਂਸ ਨਵਿਆਉਣ ਸਬੰਧੀ ਜ਼ਰੂਰੀ ਹੋਏ ਡੋਪ ਟੈੱਸਟ

ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਹਥਿਆਰ ਰੱਖਣ ਵਾਲਿਆਂ ਨੂੰ ਜਾਰੀ ਕੀਤੇ ਲਾਇਸੈਂਸ ਨਵਿਆਉਣ ਸਬੰਧੀ ਸਰਕਾਰ ਵਲੋਂ ਜਰੂਰੀ ਕੀਤੇ ਡੋਪ ਟੈੱਸਟ ਨੂੰ ਕਰਵਾਉਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਫਿਲਹਾਲ ਪਹਿਲੀ ਵਾਰ ਇਹ ਟੈੱਸਟ ਕੀਤੇ ਜਾ ਰਹੇ ਹਨ, ਜਿਸ ਕਰਕੇ ਹਰ ਕਿਸੇ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ | ਇਸ ਤੋਂ ਇਲਾਵਾ ਡੋਪ ਟੈੱਸਟ ਕਰਨ ਲਈ ਜ਼ਰੂਰੀ ਕਿੱਟਾਂ ਦੀ ਕਮੀ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਡੋਪ ਟੈੱਸਟ ਇਕ ਅਜਿਹਾ ਟੈੱਸਟ ਹੈ, ਜਿਸ ਦੇ ਨਾਲ ਹਥਿਆਰ ਧਾਰਕ ਵਲੋਂ ਕੀਤੇ ਜਾਂਦੇ ਨਸ਼ੇ ਦਾ ਪਤਾ ਲਗਾਇਆ ਜਾ ਸਕਦਾ ਹੈ | ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਜਾਰੀ ਕੀਤੇ ਹਥਿਆਰਾਂ ਦੇ ਲਾਇਸੈਂਸ ਨਵਿਆਉਣ ਲਈ ਹਥਿਆਰ ਧਾਰਕ ਨੂੰ ਪਹਿਲਾਂ ਕਮਿਸ਼ਨਰ ਪੁਲਿਸ ਦੇ ਮੁੱਖ ਗੇਟ ਦੇ ਅੰਦਰਲੇ ਪਾਸੇ ਨਾਲ ਬਣੀ ਇਮਾਰਤ 'ਚ ਆਰਮ ਲਾਇਸੈਂਸਿੰਗ ਬ੍ਰਾਂਚ 'ਚ ਆਪਣਾ ਹਥਿਆਰ ਤੇ ਉਸ ਦੇ ਕਾਰਤੂਸ ਲੈ ਕੇ ਜਾਣੇ ਪੈਂਦੇ ਹਨ | ਇਸ ਦੇ ਨਾਲ ਹੀ ਹਥਿਆਰ ਦਾ ਜਾਰੀ ਹੋਇਆ ਲਾਇਸੈਂਸ ਦਿਖਾ ਕੇ ਇਕ ਫਾਰਮ ਜਿਸ ਦੀ ਕੀਮਤ 300 ਰੁਪਏ ਹੈ ਲੈਣਾ ਪੈਂਦਾ ਹੈ | ਫਾਰਮ ਨੂੰ ਭਰਨ ਤੋਂ ਬਾਅਦ ਇਸ ਦੇ ਨਾਲ ਆਧਾਰ ਕਾਰਡ ਦੀ ਫੋਟੋ ਕਾਪੀ, ਪੈਨ ਕਾਰਡ ਦੀ ਫੋਟੋ ਕਾਪੀ, ਪਾਸਪੋਰਟ ਦੀ ਫੋਟੋ ਕਾਪੀ, ਜੇਕਰ ਪਾਸਪੋਰਟ ਨਹੀਂ ਹੈ ਤਾਂ ਸਵੈ-ਘੋਸ਼ਣਾ ਪੱਤਰ ਦੀ ਕਾਪੀ, ਅਸਲ੍ਹਾ ਲਾਇਸੈਂਸ ਦੀ ਫੋਟੋ ਕਾਪੀ ਤੇ ਲਾਇਸੈਂਸ ਧਾਰਕ ਦੀਆਂ 3 ਪਾਸਪੋਰਟ ਸਾਈਜ਼ ਫੋਟੋਆਂ ਲਗਾ ਕੇ ਫਾਰਮ ਅਸਲ੍ਹਾ ਲਾਇਸੈਂਸ ਸ਼ਾਖਾ 'ਚ ਜਮ੍ਹਾਂ ਕਰਵਾ ਦੇਣਾ ਹੈ | ਇਸ ਦੇ ਨਾਲ ਹੀ ਡੋਪ ਟੈੱਸਟ ਦੀ ਰਿਪੋਰਟ ਵੀ ਜਮ੍ਹਾਂ ਕਰਵਾਉਣੀ ਪੈਂਦੀ ਹੈ, ਜੋ ਜਲੰਧਰ ਦੇ ਸਿਵਲ ਹਸਪਤਾਲ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਕੀਤਾ ਜਾਂਦਾ ਹੈ | ਡੋਪ ਟੈੱਸਟ ਕਰਵਾਉਣ ਲਈ ਲਾਇਸੈਂਸ ਧਾਰਕ ਨੂੰ ਪਹਿਲਾਂ ਸਿਵਲ ਹਸਪਤਾਲ 'ਚ ਜਾਣਾ ਪੈਂਦਾ ਹੈ, ਜਿਥੇ ਉਸ ਨੂੰ ਪਰਚੀਆਂ ਦੇ ਕਾਉਂਟਰ 'ਤੋਂ 10 ਰੁਪਏ ਦੀ ਪਰਚੀ ਕਟਵਾਣੀ ਪੈਂਦੀ ਹੈ | ਇਸ ਤੋਂ ਬਾਅਦ ਉਹ ਮੈਡੀਕਲ ਸਪੈਸ਼ਲਿਸਟ ਦੇ ਕੋਲ ਜਾਵੇਗਾ, ਜੋ ਉਸ ਦਾ ਭਾਰ, ਕੱਦ, ਬੀ. ਪੀ., ਨਬਜ਼ ਆਦਿ ਦੀ ਜਾਂਚ ਕਰੇਗਾ | ਜੇਕਰ ਜਾਂਚ ਕਰਨ ਵਾਲੇ ਡਾਕਟਰ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਲਾਇਸੈਂਸ ਧਾਰਕ ਦੇ ਹੋਰ ਵੀ ਸਰੀਰਕ ਟੈੱਸਟ ਕਰਵਾ ਸਕਦਾ ਹੈ | ਇਸ ਤੋਂ ਬਾਅਦ ਇਹ ਰਿਪੋਰਟ ਲੈ ਕੇ ਲਾਇਸੈਂਸ ਧਾਰਕ ਸਿਵਲ ਹਸਪਤਾਲ 'ਚ ਹੀ ਬਣੇ ਨਸ਼ਾ ਛੁਡਾਊ ਕੇਂਦਰ 'ਚ ਜਾਵੇਗਾ, ਜਿਥੇ ਮਨੋਰੋਗਾਂ ਦੇ ਮਾਹਿਰ ਡਾਕਟਰ ਵਲੋਂ ਉਸ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾਵੇਗੀ ਤੇ ਉਸ ਦੀ ਨਿਗਰਨੀ ਹੇਠ ਹੀ ਡੋਪ ਟੈੱਸਟ ਕੀਤਾ ਜਾਵੇਗਾ | ਡੋਪ ਟੈਸਟ ਲਈ ਬਣੀ ਲੈਬਾਰਟਰੀ 'ਚ ਲਾਇਸੈਂਸ ਧਾਰਕ ਦੀ ਇਕ ਪਾਸਪੋਰਟ ਸਾਈਜ਼ ਫੋਟੋ ਰਜਿਸਟਰ 'ਤੇ ਲਗਾ ਕੇ ਵਿਅਕਤੀ ਬਾਰੇ ਜਾਣਕਾਰੀ ਦਰਜ ਕੀਤੀ ਜਾਂਦੀ ਹੈ | ਇਸ ਦੇ ਨਾਲ ਹੀ 1500 ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਡੋਪ ਟੈਸਟ ਕੀਤਾ ਜਾਂਦਾ ਹੈ, ਜਿਸ ਲਈ ਅਸਲ੍ਹਾ ਧਾਰਕ ਦੇ ਪਿਸ਼ਾਬ ਦੇ ਨਮੂਨੇ ਲਏ ਜਾਂਦੇ ਹਨ, ਜਿਨ੍ਹਾਂ ਤੋਂ 10 ਤਰ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ | ਇਸ ਨਾਲ ਲਾਇਸੈਂਸ ਧਾਰਕ ਵਲੋਂ ਕਿਸੇ ਵੀ ਕਿਸਮ ਦੇ ਨਸ਼ੇ ਦਾ ਆਦੀ ਹੋਣ ਬਾਰੇ ਪਤਾ ਲਗਾਇਆ ਜਾਂਦਾ ਹੈ | ਮਨੋਰੋਗਾਂ ਦੇ ਮਾਹਿਰ ਡਾਕਟਰ ਦੀ ਰਿਪੋਰਟ ਤੇ ਡੋਪ ਟੈੱਸਟ ਦੀ ਰਿਪੋਰਟ ਦੇ ਨਾਲ ਫਾਇਲ ਫਿਰ ਤੋਂ ਅਸਲ੍ਹਾ ਲਾਇਸੈਂਸ ਸ਼ਾਖਾ 'ਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ | ਜੋ ਇਸ ਸ਼ਾਖਾ ਦੇ ਅਮਲੇ ਵਲੋਂ ਲਾਇਸੈਂਸ ਧਾਰਕ ਦੇ ਸਬੰਧਿਤ ਥਾਣੇ 'ਚ ਵੈਰੀਫੀਕੇਸ਼ਨ ਲਈ ਭੇਜੀ ਜਾਂਦੀ ਹੈ ਤੇ ਇਸ ਤੋਂ ਬਾਅਦ ਕਰੀਬ 15 ਦਿਨ ਦੇ ਅੰਦਰ ਹੀ ਅਸਲ੍ਹੇ ਦਾ ਲਾਇਸੈਂਸ ਨਵਿਆ ਦਿੱਤਾ ਜਾਂਦਾ ਹੈ | ਇਹ ਲਾਇਸੈਂਸ 3 ਸਾਲ ਤੱਕ ਲਈ ਜਾਰੀ ਕੀਤਾ ਜਾਂਦਾ ਹੈ, ਪਰ ਜੇਕਰ ਇਸ ਸਮੇਂ ਦੌਰਾਨ ਅਸਲ੍ਹਾ ਧਾਰਕ ਦੀ ਕੋਈ ਸ਼ਿਕਾਇਤ ਹੋਵੇ ਤਾਂ ਅਧਿਕਾਰੀ ਇਸ ਲਾਇਸੈਂਸ ਨੂੰ ਰੱਦ ਵੀ ਕਰ ਸਕਦੇ ਹਨ |

ਮੀਹ ਤੇ ਹਨੇਰੀ ਨੇ ਲੋਕਾਂ ਦੇ ਸਾਹ ਸੁਕਾਏ

ਤੂਫਾਨ ਦੀ ਚਿਤਾਵਨੀ ਕਾਰਨ ਪ੍ਰਸ਼ਾਸਨ ਰਿਹਾ ਚੌਕਸ

ਜਲੰਧਰ, 7 ਮਈ (ਹਰਵਿੰਦਰ ਸਿੰਘ ਫੁੱਲ)-ਮੌਸਮ ਵਿਭਾਗ ਵਲੋਂ 7 ਤੇ 8 ਮਈ ਨੂੰ ਆਉਣ ਵਾਲੇ ਸੰਭਾਵੀ ਤੂਫਾਨ ਤੇ ਤੇਜ਼ ਮੀਹ ਦੀ ਕੀਤੀ ਗਈ ਭੱਵਿਖਬਾਣੀ ਨਾਲ ਅੱਜ ਦਾ ਦਿਨ ਅਮਨ ਅਮਾਨ ਨਾਲ ਲੰਘ ਗਿਆ ਪਰ ਮੌਸਮ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਕਾਲੋਨਾਈਜ਼ਰਾਂ ਦੇ ਇਤਰਾਜ਼ਾਂ ਦੀ ਬੰਟੀ ਦੇਣਗੇ ਰਿਪੋਰਟ

ਜਲੰਧਰ, 7 ਮਈ (ਸ਼ਿਵ)-ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਮਾਮਲੇ 'ਚ ਕਾਲੋਨਾਈਜਰਾਂ ਦੀ ਨਾਰਾਜ਼ਗੀ ਦਾ ਮਾਮਲਾ ਸਰਕਾਰ ਤੱਕ ਪੁੱਜ ਗਿਆ ਹੈ ਤੇ ਕਾਲੋਨਾਈਜਰਾਂ ਵਲੋਂ ਜਾਰੀ ਕੀਤੀ ਗਈ ਰੈਗੂਲਰ ਨੀਤੀ ਦੇ ਵਿਰੋਧ 'ਚ ਦਿੱਤੇ ਗਏ ਸਾਰੇ ਇਤਰਾਜ਼ਾਂ ਨੂੰ ਡਿਪਟੀ ...

ਪੂਰੀ ਖ਼ਬਰ »

ਸ਼ਹਿਰ ਦੇ ਵੱਡੇ ਹਿੱਸੇ 'ਚ 'ਬਲੈਕ ਆਊਟ'

ਜਲੰਧਰ, 7 ਮਈ (ਸ਼ਿਵ)-11 ਮਹੀਨੇ ਤੋਂ ਨਿਗਮ ਵਲੋਂ 72 ਲੱਖ ਰੁਪਏ ਦੀ ਅਦਾਇਗੀ ਨਾ ਦੇਣ ਕਰਕੇ ਠੇਕੇਦਾਰ ਨੇ ਸਟਰੀਟ ਲਾਈਟ ਬੰਦ ਕਰ ਦਿੱਤੀ ਜਿਸ ਕਰਕੇ ਸ਼ਹਿਰ ਦੇ ਵੱਡੇ ਹਿੱਸੇ 'ਚ ਸਟਰੀਟ ਲਾਈਟਾਂ ਬੰਦ ਰਹੀਆਂ | ਬੰਦ ਰਹਿਣ ਵਾਲੇ ਇਲਾਕਿਆਂ 'ਚ ਮਾਡਲ ਟਾਊਨ, ਅਰਬਨ ਅਸਟੇਟ, ...

ਪੂਰੀ ਖ਼ਬਰ »

ਸਟੇਸ਼ਨਰੀ ਦੀ ਦੁਕਾਨ 'ਚ ਲੱਗੀ ਅੱਗ

ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਮਾਈ ਹੀਰਾਂ ਗੇਟ ਦੇ ਨਾਲ ਲੱਗਦੇ ਪੁਰਾਣੀ ਕਚਿਹਿਰੀ ਮੁਹੱਲਾ 'ਚ ਕਰੀਬ 6 ਮਹੀਨੇ ਪਹਿਲਾਂ ਖੁੱਲ੍ਹੀ ਸਟੇਸ਼ਨਰੀ ਦੀ ਦੁਕਾਨ 'ਚ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ...

ਪੂਰੀ ਖ਼ਬਰ »

ਅਫ਼ਸਰਸ਼ਾਹੀ ਨੂੰ ਅਕਾਲੀਆਂ ਵਲੋਂ ਲਗਾਇਆ ਕੋਹੜ ਕੱਢਣ 'ਚ ਲੱਗੇਗਾ ਸਮਾਂ-ਜਾਖੜ

ਜਲੰਧਰ, 7 ਮਈ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਹੋਏ ਤਿੱਖੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀਆਂ ਨੇ 10 ਸਾਲ ਪੰਜਾਬ ਨੂੰ ਲੁੱਟਿਆ ਤਾਂ ਹੈ ਹੀ ਪਰ ਨਾਲ ਹੀ ਅਫ਼ਸਰਸ਼ਾਹੀ ਦਾ ...

ਪੂਰੀ ਖ਼ਬਰ »

ਨਾਕੇ 'ਤੇ ਖੜ੍ਹੇ ਪੁਲਿਸ ਕਰਮੀਆਂ 'ਤੇ ਚੜ੍ਹਾਇਆ ਮੋਟਰਸਾਈਕਲ-ਕੀਤਾ ਹੰਗਾਮਾ

ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਫੋਲੜੀਵਾਲ ਨੇੜੇ ਨਾਕਾ ਲਗਾ ਕੇ ਖੜ੍ਹੇ ਪੁਲਿਸ ਥਾਣਾ ਡਵੀਜ਼ਨ ਨੰਬਰ 7 ਦੇ ਮੁਲਾਜ਼ਮਾਂ 'ਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਟਕਰਾਅ ਜਾਣ ਨਾਲ ਜਿਥੇ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ, ਉਥੇ ਮੋਟਰਸਾਈਕਲ ਸਵਾਰ ਵੀ ਡਿੱਗ ਕੇ ਜ਼ਖ਼ਮੀ ਹੋ ...

ਪੂਰੀ ਖ਼ਬਰ »

ਨਹੀਂ ਹਟੇ ਲੰਮਾ ਪਿੰਡ ਦੇ ਕਬਜ਼ੇ

ਜਲੰਧਰ, 7 ਮਈ (ਸ਼ਿਵ)-ਨਿਰਮਲਜੀਤ ਸਿੰਘ ਨਿੰਮ੍ਹਾ ਸਮੇਤ ਹੋਰ ਕਾਂਗਰਸੀ ਆਗੂਆਂ ਵਲੋਂ ਲੰਬਾ ਪਿੰਡ ਚੌਕ 'ਚ ਕਬਜ਼ੇ ਹਟਾਉਣ ਦੀ ਮੰਗ ਦੇ ਬਾਵਜੂਦ ਅਜੇ ਤੱਕ ਕਬਜ਼ੇ ਨਹੀਂ ਹਟਾਏ ਗਏ ਹਨ | ਦੱਸਿਆ ਜਾਂਦਾ ਹੈ ਕਿ ਅੱਜ ਕਾਂਗਰਸੀ ਆਗੂਆਂ ਨੇ ਇਹ ਮੁੱਦਾ ਮੇਅਰ ਜਗਦੀਸ਼ ਰਾਜਾ ਕੋਲ ...

ਪੂਰੀ ਖ਼ਬਰ »

ਸਫ਼ਾਈ ਮੁਲਾਜ਼ਮ ਨਾਲ ਮਾਰਕੁੱਟ

ਜਲੰਧਰ, 7 ਮਈ (ਸ਼ਿਵ)-ਰੇਲਵੇ ਸਟੇਸ਼ਨ 'ਤੇ ਦਿਨ ਰਾਤ ਸਫ਼ਾਈ ਕਰਨ ਤੋਂ ਇਨਕਾਰ ਕਰਨ ਦੇ ਮਾਮਲੇ 'ਚ ਇਕ ਮੁਲਾਜ਼ਮ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਗਿਆ ਹੈ | ਕੁੱਟਮਾਰ ਦਾ ਸ਼ਿਕਾਰ ਹੋਏ ਮੁਲਾਜ਼ਮ ਨੇ ਤਾਂ ਇਸ ਦੀ ਸ਼ਿਕਾਇਤ ਜੀ. ਆਰ. ਪੀ. ਨੂੰ ਕਰਨ ਦੀ ਗੱਲ ਕਹੀ ਸੀ ਜਦ ਕਿ ਜੀ. ਆਰ. ...

ਪੂਰੀ ਖ਼ਬਰ »

ਜਲੰਧਰ ਦੇ 32 ਵਿਦਿਆਰਥੀਆਂ ਦਾ ਬਾਰ੍ਹਵੀਂ ਦੀ ਮੈਰਿਟ ਸੂਚੀ 'ਚ ਨਾਂਅ ਦਰਜ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ 12ਵੀਂ ਜਮਾਤ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ 'ਚੋਂ ਜਲੰਧਰ ਦੇ 32 ਵਿਦਿਆਰਥੀਆਂ ਨੇ ਨਾਂਅ ਦਰਜ ਕਰਵਾ ਕੇ ਸੂਬੇ ਭਰ 'ਚੋਂ ਤੀਜਾ ਸਥਾਨ ਹਾਸਲ ਕੀਤਾ | ਜਲੰਧਰ ਦੇ ਮੈਰੀਟੋਰੀਅਸ ਸਕੂਲ ਦੇ 18 ...

ਪੂਰੀ ਖ਼ਬਰ »

ਸ਼ਾਹਕੋਟ ਉਪ ਚੋਣ ਲਈ ਕੋਈ ਨਾਮਜ਼ਦਗੀ ਨਹੀਂ

ਜਲੰਧਰ, 7 ਮਈ (ਚੰਦੀਪ ਭੱਲਾ, ਫੁੱਲ)-ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਹਲਕਾ 32-ਸ਼ਾਹਕੋਟ ਦੀ ਕਰਵਾਈ ਜਾ ਰਹੀ ਉਪ-ਚੋਣ ਲਈ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ ਕਿਸੇ ਵੀ ਵਿਅਕਤੀ ਵਲੋਂ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ | ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ...

ਪੂਰੀ ਖ਼ਬਰ »

ਸੀ. ਟੀ. ਪੀ. ਐਸ. ਤੇ ਸੀ. ਟੀ. ਵਰਲਡ ਸਕੂਲ ਦੇ ਵਿਦਿਆਰਥੀਆਂ ਬਿਨਾਂ ਅੱਗ ਤੋਂ ਭੋਜਨ ਬਣਾਉਣ ਦੇ ਗੁਰ ਸਿੱਖੇ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ 'ਚ ਭੋਜਨ ਬਣਾਉਣ ਦੇ ਉਤਸ਼ਾਹ ਨੂੰ ਵਧਾਉਣ ਲਈ ਸੀ. ਟੀ. ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਲੋਂ ਸੀ. ਟੀ. ਵਰਲਡ ਅਤੇ ਸੀ. ਟੀ. ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਬਿਨਾਂ ਅੱਗ ਦੇ ਭੋਜਨ ਬਣਾਉਣ ਸਬੰਧੀ ਵਰਕਸ਼ਾਪ ਦਾ ...

ਪੂਰੀ ਖ਼ਬਰ »

ਮਯੰਕ ਨੇ ਦੂਸਰੀ ਵਾਰ 11ਵੀਂ ਯੂ. ਸੀ. ਮਾਸ ਚੈਂਪੀਅਨ ਟਰਾਫ਼ੀ 'ਤੇ ਕੀਤਾ ਕਬਜ਼ਾ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਹੋਏ 11ਵੀਂ ਯੂ. ਸੀ. ਮਾਸ ਰਾਜ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਯੰਕ ਨੇ ਦੂਸਰੀ ਵਾਰ ਚੈਂਪੀਅਨ ਟਰਾਫ਼ੀ 'ਤੇ ਕਬਜ਼ਾ ਕੀਤਾ | ਰੋਹਿਤ ਗੁਪਤਾ ਦੇ ਬੇਟੇ ਮਯੰਕ ਨੂੰ ਐਫ-1 ...

ਪੂਰੀ ਖ਼ਬਰ »

ਡਾ: ਰੋਹਨ ਬੌਰੀ ਨੇ ਬੱਚਿਆਂ ਨੂੰ ਅੱਖਾਂ ਸਬੰਧੀ ਕੀਤਾ ਜਾਗਰੂਕ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਸਕੂਲ ਵਿਖੇ 'ਵਿਸ਼ਵ ਰੈੱਡ ਕਰਾਸ ਦਿਵਸ' ਸਬੰਧੀ ਅੱਖਾਂ ਦੇ ਮਾਹਿਰ ਡਾਕਟਰ ਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਰਹਿ ਚੁੱਕੇ ਡਾ: ਰੋਹਨ ਬੌਰੀ ਨੇ ਬੱਚਿਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦੀ 5 ਤਾਰਾ ਹੋਟਲ 'ਚ ਹੋਈ ਚੋਣ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਤੇ ਕੈਟਰਿੰਗ ਟੈਕਨਾਲੋਜੀ ਦੇ 6 ਵਿਦਿਆਰਥੀਆਂ ਦੀ ਚੋਣ ਦਿੱਲੀ ਦੇ 5 ਤਾਰਾ ਹੋਟਲ ਲੀ ਮੇਰਿਡਿਅਨ 'ਚ ਹੋਈ | ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ, ਪਿ੍ੰਸੀਪਲ ਪ੍ਰੋ: ਸੰਦੀਪ ਲੋਹਾਨੀ ਨੇ ...

ਪੂਰੀ ਖ਼ਬਰ »

ਐਲ. ਪੀ. ਯੂ. ਨੇ 'ਚੀਨੀ ਭਾਸ਼ਾ' 'ਚ ਸ਼ੁਰੂ ਕੀਤਾ ਨਵਾਂ ਕੋਰਸ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਡਵੀਜ਼ਨ ਆਫ਼ ਇੰਟਰਨੈਸ਼ਨਲ ਅਫੇਅਰਜ਼ ਤੇ ਡਿਪਾਰਟਮੈਂਟ ਆਫ਼ ਫੋਰਨ ਲੈਂਗੂਏਜ਼ਿਜ਼ ਨੇ ਐਲ. ਪੀ. ਯੂ. 'ਚ ਇਕ ਨਵਾਂ ਮੁਕਾਮ ਸਥਾਪਤ ਕਰਦਿਆਂ ਵਿਦਿਆਰਥੀਆਂ ਲਈ 'ਚੀਨੀ ਭਾਸ਼ਾ' 'ਚ ਇਲੈਕਟਿਵ ਵਿਸ਼ਾ ਸ਼ੁਰੂ ਕੀਤਾ ਹੈ | ਐਲ. ਪੀ. ਯੂ. ਉੱਤਰ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਹੱਕੀ ਮੰਗਾਂ ਲਈ ਕਰੇਗੀ ਪੈਦਲ ਰੋਸ ਮਾਰਚ

ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਰਾਸ਼ਟਰੀ ਪ੍ਰਧਾਨ ਊਸ਼ਾ ਰਾਣੀ ਨੇ ਪ੍ਰੈੱਸ ਕਲੱਬ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀ ਹੱਕੀ ਮੰਗਾਂ ਲਈ ਸ਼ਹੀਦਾਂ ਦੀ ਧਰਤੀ ...

ਪੂਰੀ ਖ਼ਬਰ »

ਮਹਾਂਵੀਰ ਜੈਨ ਯੁਵਕ ਮੰਡਲ ਵਲੋਂ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ

ਜਲੰਧਰ, 7 ਮਈ (ਜਤਿੰਦਰ ਸਾਬੀ)-ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਵਲੋੋਂ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ 9ਵੇਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | 8 ਦਿਨਾਂ ਤੱਕ ਚੱਲਣ ਵਾਲੇ ਟੂਰਨਾਮੈਂਟ ਦੀ ਸ਼ੁਰੂਆਤ ਵਿਨਜ ਜੈਨ ਨੇ ਕੀਤੀ | ਇਸ ਮੌਕੇ ਮਹਿੰਦਰ ਪਾਲ ...

ਪੂਰੀ ਖ਼ਬਰ »

ਅਧੇੜ ਉਮਰ ਦੇ 6 ਵਿਅਕਤੀ ਘਰ 'ਚ ਜੂਆ ਖੇਡਦੇ ਕਾਬੂ, 21000 ਬਰਾਮਦ

ਮਕਸੂਦਾਂ, 7 ਮਈ (ਲਖਵਿੰਦਰ ਪਾਠਕ)-ਜਿਨ੍ਹਾਂ ਵਿਅਕਤੀਆਂ ਤੇ ਯੂਥ ਨੂੰ ਸਹੀ ਰਸਤੇ 'ਤੇ ਚੱਲਣ ਦੀ ਸਿੱਖ ਦੇਣ ਦੀ ਜ਼ਿੰਮੇਵਾਰੀ ਸੀ ਉਹ ਅਧੇੜ ਉਮਰ ਦੇ ਵਿਅਕਤੀ ਅੱਜ ਥਾਣਾ 1 ਦੇ ਅਧੀਨ ਆਉਂਦੇ ਸ਼ੀਤਲ ਨਗਰ ਸਥਿਤ ਇਕ ਘਰ 'ਚ ਪੁਲਿਸ ਨੇ ਜੂਆ ਖੇਡਦੇ ਕਾਬੂ ਕਰ ਲਏ | ਪੁਲਿਸ ਵਲੋਂ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 7 ਮਈ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ਰੱਖਦੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਡਰੱਗ ਵਿਭਾਗ ਦੇ ਸੇਵਾਦਾਰ ਨੂੰ ਕੈਦ

ਜਲੰਧਰ, 7 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸ਼ਾਮ ਲਾਲ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਨਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜਮਸ਼ੇਰ ਖਾਸ, ਉਸ ਵੇਲੇ ਸੇਵਾਦਾਰ ਦਫਤਰ ਜ਼ੋਨਲ ਲਾਇਸੈਂਸਿੰਗ ਅਥਾਰਟੀ, ...

ਪੂਰੀ ਖ਼ਬਰ »

ਕਿਰਾਏਦਾਰ ਵਲੋਂ ਮਕਾਨ ਮਾਲਕ 'ਤੇ ਨਾਬਾਲਗ ਲੜਕੇ ਨੂੰ ਘਰ 'ਚ ਕੈਦ ਕਰ ਕੇ ਰੱਖਣ ਦਾ ਦੋਸ਼

ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸੂਰੀਆ ਇਨਕਲੇਵ ਖੇਤਰ 'ਚ ਇਕ ਘਰ 'ਚ ਕਿਰਾਏ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਵਲੋਂ ਮਕਾਨ ਮਾਲਕ 'ਤੇ ਦੋਸ਼ ਲਗਾਇਆ ਕਿ ਉਸ ਵਲੋਂ ਉਸ ਦੇ 10 ਸਾਲਾ ਨਾਬਾਲਗ ਲੜਕੇ ਨੂੰ ਜਬਰੀ ਘਰ 'ਚ ਕੈਦ ਕਰ ਕੇ ਰੱਖਿਆ ਗਿਆ ਹੈ ਤੇ ਜਿਸ ਕਮਰੇ 'ਚ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਰੇਲਵੇ ਫਾਟਕ 'ਚ ਫਿਰ ਆਈ ਤਕਨੀਕੀ ਖ਼ਰਾਬੀ, ਲੋਕ ਹੋਏ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਲੰਘਣ ਵਾਲੇ ਲੋਕਾਂ ਨੂੰ ਅੱਜ ਉਦੋਂ ਫਿਰ ਕਾਫੀ ਦੇਰ ਤੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਜਦੋਂ ਸਵੇਰੇ ਕਰੀਬ ਇਕ ਘੰਟਾ ਫਾਟਕ ਬੰਦ ਰਿਹਾ | ਜਾਣਕਾਰੀ ਅਨੁਸਾਰ ਸੋਮਵਾਰ ...

ਪੂਰੀ ਖ਼ਬਰ »

ਏ.ਸੀ.ਸੀ. ਲਿਮਟਿਡ ਨੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਡੀਲਰਾਂ ਦਾ ਸਮਾਰੋਹ ਕਰਵਾਇਆ

ਜਲੰਧਰ, 7 ਮਈ (ਅ.ਬ.)- ਭਾਰਤ ਦੀ ਮਸ਼ਹੂਰ ਸੀਮੈਂਟ ਕੰਪਨੀ ਏ.ਸੀ.ਸੀ. ਲਿਮਟਿਡ ਦੁਆਰਾ ਜਲੰਧਰ 'ਚ ਬੀਤੇ ਦਿਨੀ ਸਮੂਹ ਪੰਜਾਬ ਤੇ ਜੰਮੂ-ਕਸ਼ਮੀਰ ਦੇ ਡੀਲਰਾਂ ਦਾ ਸਾਲਾਨਾ ਵਿਕ੍ਰੇਤਾ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ਼ੁਭ ਅਰੰਭ ਏ.ਸੀ.ਸੀ. ਕੰਪਨੀ ਦੇ ਡਾਇਰੈਕਟਰ ਸੇਲਸ ਉੱਤਰ ...

ਪੂਰੀ ਖ਼ਬਰ »

ਐਸ. ਡੀ. ਐਮ.-2 ਵਲੋਂ ਪਟਵਾਰਖਾਨੇ ਦਾ ਅਚਨਚੇਤ ਨਿਰੀਖਣ

ਜਲੰਧਰ, 7 ਮਈ (ਚੰਦੀਪ ਭੱਲਾ)-ਜਲੰਧਰ ਦੇ ਐਸ. ਡੀ. ਐਮ.-2 ਸ੍ਰੀ ਪਰਮਵੀਰ ਸਿੰਘ ਵਲੋਂ ਪਟਵਾਰਖਾਨੇ 'ਚ ਅਚਨਚੇਤ ਨਿਰੀਖਣ ਕੀਤਾ ਗਿਆ ਤੇ ਇਸ ਦੌਰਾਨ ਵੱਡੀ ਗਿਣਤੀ 'ਚ ਪਟਵਾਰੀ ਗੈਰ-ਹਾਜ਼ਰ ਪਾਏ ਗਏ | ਗੈਰ-ਹਾਜ਼ਰ ਪਟਵਾਰੀਆਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫਸਰ ਵਲੋਂ ਐਮ. ਸੀ. ਐਮ. ਸੀ. ਕਮੇਟੀ ਦੇ ਕੰਮਕਾਜ ਦਾ ਜਾਇਜ਼ਾ

ਜਲੰਧਰ, 7 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸ਼ਾਹਕੋਟ ਉਪ ਚੋਣ ਦੇ ਮੱਦੇਨਜ਼ਰ ਸਥਾਪਤ ਕੀਤੀ ਗਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੇ ਕੰਮਕਾਜ ਦਾ ਜਾਇਜ਼ਾ ...

ਪੂਰੀ ਖ਼ਬਰ »

ਡਾਗ ਪੌਾਡ ਦਾ ਟੈਂਡਰ ਖੋਲ੍ਹਣ ਲਈ ਨਿਗਮ ਪ੍ਰਸ਼ਾਸਨ ਨੇ ਮੰਗੀ ਡੀ. ਸੀ. ਤੋਂ ਮਨਜ਼ੂਰੀ

ਜਲੰਧਰ, 7 ਮਈ (ਸ਼ਿਵ)-ਸ਼ਾਹਕੋਟ ਹਲਕੇ ਦੀ ਉਪ ਚੋਣ ਨੂੰ ਲੈ ਕੇ ਨਿਗਮ ਵਲੋਂ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਲਈ ਕੰਪਨੀਆਂ ਤੋਂ ਮੰਗੇ ਟੈਂਡਰਾਂ ਨੂੰ ਖੋਲ੍ਹਣ ਦਾ ਕੰਮ ਲਟਕ ਗਿਆ ਹੈ ਕਿਉਂਕਿ ਨਿਗਮ ਨੇ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਲਈ ਕੰਪਨੀਆਂ ਤੋਂ ਟੈਂਡਰ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮੁਹਿੰਮ ਤਹਿਤ 20 ਹਜ਼ਾਰ ਡੈਪੋ ਨੂੰ ਦਿੱਤੀ ਜਾਵੇਗੀ ਸਿਖਲਾਈ

ਜਲੰਧਰ, 7 ਮਈ (ਚੰਦੀਪ ਭੱਲਾ)-ਨਸ਼ਾ ਵਿਰੋਧੀ ਮੁਹਿੰਮ ਤਹਿਤ ਜਲੰਧਰ ਜ਼ਿਲ੍ਹੇ 'ਚ ਨਿਯੁਕਤ ਕੀਤੇ 20 ਹਜ਼ਾਰ ਤੋਂ ਜ਼ਿਆਦਾ ਨਸ਼ਾ ਰੋਕੂ ਅਧਿਕਾਰੀਆਂ (ਡੈਪੋ) ਨੂੰ ਸਿਖਲਾਈ ਦੇਣ ਸਬੰਧੀ ਵਿਸਥਾਰਤ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ...

ਪੂਰੀ ਖ਼ਬਰ »

ਐਨ. ਆਰ. ਆਈ. ਨੇ ਲਾਏ ਕੰਸਟਰੱਕਸ਼ਨ ਕੰਪਨੀ 'ਤੇ ਦੋਸ਼

ਜਲੰਧਰ, 7 ਮਈ (ਜਸਪਾਲ ਸਿੰਘ)-ਕੈਨੇਡਾ ਨਿਵਾਸੀ ਨਰਿੰਦਰ ਕੌਸ਼ਿਕ ਨੇ ਇਕ ਕੰਸਟਰੱਕਸ਼ਨ ਕੰਪਨੀ 'ਤੇ ਕੋਠੀ ਦਾ ਕੰਮ ਪੂਰਾ ਨਾ ਕਰਨ ਦੇ ਦੋਸ਼ ਲਗਾਏ ਹਨ | ਆਪਣੇ ਵਕੀਲ ਰਾਹੀਂ ਉਕਤ ਕੰਪਨੀ ਨੂੰ ਭੇਜੇ ਕਾਨੂੰਨੀ ਨੋਟਿਸ 'ਚ ਨਰਿੰਦਰ ਕੌਸ਼ਿਕ ਨੇ ਦੱਸਿਆ ਕਿ ਉਨ੍ਹਾਂ ਨੇ ਸਥਾਨਕ ...

ਪੂਰੀ ਖ਼ਬਰ »

ਅਸ਼ੋਕ ਨਗਰ 'ਚ ਆਪਸ 'ਚ ਭਿੜੇ ਗੁਆਂਢੀ

•ਦੋਵੇਂ ਧਿਰਾਂ ਜ਼ਖਮੀ ਮਕਸੂਦਾਂ, 7 ਮਈ (ਲਖਵਿੰਦਰ ਪਾਠਕ)-ਛੋਟੀ ਜਿਹੀ ਗੱਲ ਨੂੰ ਲੈ ਕੇ ਅਸ਼ੋਕ ਨਗਰ 'ਚ ਦੋ ਧਿਰਾਂ ਆਪਸ 'ਚ ਲੜ ਪਈਆਂ ਜਿਸ ਕਾਰਨ ਦੋਹਾਂ ਧਿਰਾਂ ਦੀਆਂ ਔਰਤਾਂ ਨੇ ਇਕ-ਦੂਜੇ 'ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਗਾਏ | ਜਾਣਕਾਰੀ ਦਿੰਦੇ ਹੋਏ 60 ਸਾਲਾ ...

ਪੂਰੀ ਖ਼ਬਰ »

ਜਾਣਬੁਝ ਕੇ ਨਹੀਂ ਸਫ਼ਾਈ ਕਰਵਾਈ ਜਾ ਰਹੀ ਚੰਦਨ ਨਗਰ ਅੰਡਰ ਬਿ੍ਜ ਦੀ

ਜਲੰਧਰ, 7 ਮਈ (ਸ਼ਿਵ)-ਉੱਤਰੀ ਹਲਕੇ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ 45 ਕਰੋੜ ਦੀ ਲਾਗਤ ਨਾਲ ਤਿਆਰ ਚੰਦਨ ਨਗਰ ਅੰਡਰ ਬਿ੍ਜ ਦੇ ਮਾਮਲੇ 'ਚ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਜਾਣਬੁੱਝ ਕੇ ਨਿਗਮ ਪ੍ਰਸ਼ਾਸਨ ਵਲੋਂ ਇਸ ਜਗਾ ਦੀ ਸਫ਼ਾਈ ਨਹੀਂ ਕਰਵਾਈ ਜਾ ਰਹੀ ...

ਪੂਰੀ ਖ਼ਬਰ »

ਅੰਡਰ 16 ਸਾਲ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਜਲੰਧਰ ਦੀ ਅੰਮਿ੍ਤਸਰ 'ਤੇ ਜਿੱਤ

ਜਲੰਧਰ, 7 ਮਈ (ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ 16 ਸਾਲ ਮਹਿਲਾ ਕ੍ਰਿਕਟ ਟੂਰਨਾਮੈਂਟ 'ਚੋਂ ਜਲੰਧਰ ਜ਼ੋਨ ਦੀਆਂ ਲੜਕੀਆਂ ਨੇ ਅੰਮਿ੍ਤਸਰ 'ਤੇ 4 ਵਿਕਟ ਨਾਲ ਜਿੱਤ ਹਾਸਲ ਕੀਤੀ | ਅੰਮਿ੍ਤਸਰ ਦੀ ਟੀਮ ਨੇ 26 ਓਵਰਾਂ 'ਚ 77 ਦੌੜਾ ਬਣਾਈਆਂ ...

ਪੂਰੀ ਖ਼ਬਰ »

ਕਾਂਗਰਸੀ ਆਗੂ ਪ੍ਰਸ਼ੋਤਮ ਪਾਸ਼ੀ ਨੇ ਵਿਧਾਇਕ ਬੇਰੀ 'ਤੇ ਲਾਏ ਧਮਕੀਆਂ ਦੇਣ ਦੇ ਦੋਸ਼

ਜਲੰਧਰ ਛਾਉਣੀ, 7 ਮਈ (ਪਵਨ ਖਰਬੰਦਾ)-ਬੀਤੇ ਦਿਨੀਂ ਪਿੰਡ ਢਿੱਲਵਾਂ ਵਿਖੇ ਇਕ ਸ਼ਮਸ਼ਾਨਘਾਟ 'ਚ ਥੜ੍ਹਾ ਬਣਾਉਣ ਨੂੰ ਲੈ ਕੇ ਪਿੰਡ ਦੀਆਂ ਹੀ ਦੋ ਧਿਰਾਂ 'ਚ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਮੀਤ ਪ੍ਰਧਾਨ ਪ੍ਰਸ਼ੋਤਮ ਪਾਸ਼ੀ ਪੁੱਤਰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੀਆਂ ਨਵੀਆਂ ਬੱਸਾਂ ਪਾਈਆਂ ਜਾਣ-ਗਿੱਲ

ਜਲੰਧਰ, 7 ਮਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਗੌਰਮਿੰਟ ਇੰਪਲਾਈਜ਼ ਐਾਡ ਪੈਨਸ਼ਨਰਜ਼ ਵੈਲੱਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਅਤੇ ਜਨਰਲ ਸਕੱਤਰ ਗੋਪਾਲ ਸਿੰਘ ਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ...

ਪੂਰੀ ਖ਼ਬਰ »

ਜੀ. ਐਸ. ਟੀ. ਰਿਫੰਡ ਦੁਆਉਣ ਲਈ ਲੱਗੀਆਂ ਈ. ਟੀ. ਓਜ਼. ਦੀਆਂ ਡਿਊਟੀਆਂ

ਜਲੰਧਰ, 7 ਮਈ (ਸ਼ਿਵ)-ਸਹਾਇਕ ਸਟੇਟ ਟੈਕਸ ਅਫ਼ਸਰ-2 ਮੈਡਮ ਹਰਦੀਪ ਭੰਵਰਾਂ ਨੇ ਸਨਅਤਕਾਰਾਂ ਦਾ ਬਕਾਇਆ ਪਿਆ ਜੀ. ਐਸ. ਟੀ. ਦੀਆਂ 120 ਫਾਈਲਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਬਣਦਾ ਰਿਫੰਡ ਦੁਆਉਣ ਲਈ ਤਿੰਨ ਈ. ਟੀ. ਓ. ਦੀ ਡਿਊਟੀ ਲਗਾ ਦਿੱਤੀ ਗਈ ਹੈ | ਜੁਆਇੰਟ ਐਕਸ਼ਨ ਕਮੇਟੀ ਦੇ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲਾ ਗਰੋਹ ਕਾਬੂ

ਲਾਂਬੜਾ, 7 ਮਈ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ ਜਦ ਕਿ ਇਸ ਲੁੱਟਖੋਹ ਗਰੋਹ ਦੇ 2 ਮੈਂਬਰ ਪੁਲਿਸ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ | ਜਾਣਕਾਰੀ ਦਿੰਦੇ ਥਾਣਾ ...

ਪੂਰੀ ਖ਼ਬਰ »

ਸਰਕਾਰੀ ਮਾਡਲ ਸਕੂਲ ਵਿਖੇ ਜੂਡੋ ਖੇਡ ਵਿੰਗ ਦੇ ਚੋਣ ਟਰਾਇਲ ਕਰਵਾਏ

ਜਲੰਧਰ, 7 ਮਈ (ਜਤਿੰਦਰ ਸਾਬੀ) -ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਸਫ਼ਲਤਾ ਪੂਰਬਕ ਚਲਾਏ ਜਾ ਰਹੇ ਜੂਡੋ ਖੇਡ ਵਿੰਗ ਦੇ ਚੋਣ ਟਰਾਇਲ ਕਰਵਾਏ ਗਏ | ਇਸ ਮੌਕੇ ਡਿਪਟੀ ...

ਪੂਰੀ ਖ਼ਬਰ »

ਏਕਤਾ ਨਗਰ ਲਾਗਲੀ ਰੇਲ ਪੱਟੜੀ 'ਤੇ ਲਗਾਏ ਫ਼ਾਟਕ ਦਾ ਕੌਾਸਲਰ ਚੱਠਾ ਤੇ ਸਮਾਜ ਸੇਵਕ ਲਾਲਾ ਵਲੋਂ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਵਾਰਡ ਨੰ. 14 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ ਨਾਲ ਲਗਦੀ ਰੇਲ ਪੱਟੜੀ 'ਤੇ ਲਗਾਏ ਗਏ ਫ਼ਾਟਕ ਦਾ ਉਦਘਾਟਨ ਇਲਾਕਾ ਕੌਾਸਲਰ ਮਨਜਿੰਦਰ ਸਿੰਘ ਤੇ ਸਮਾਜ ਸੇਵਕ ਪਰਮਿੰਦਰ ਸਿੰਘ ਲਾਲਾ ਵਲੋਂ ਸਾਂਝੇ ਰੂਪ 'ਚ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਆਪਣੇ ਸਾਥੀਆਂ ਸਣੇ ਬਸਤੀਆਂ ਦੇ ਖੇਤਰ 'ਚ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੰਨੀ ਗਿੱਲ ਪੁੱਤਰ ਮਨਿੰਦਰ ਗਿੱਲ ਵਾਸੀ ਈਸ਼ਵਰ ਕਾਲੋਨੀ ਵਜੋਂ ਹੋਈ ...

ਪੂਰੀ ਖ਼ਬਰ »

ਚੁਗਿੱਟੀ ਫ਼ਲਾਈਓਵਰ ਆਟੋ, ਕਾਰ ਤੇ ਟਰੱਕ 'ਚ ਹੋਈ ਟੱਕਰ

ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫ਼ਲਾਈਓਵਰ ਨੇੜੇ ਸੋਮਵਾਰ ਨੂੰ ਇਕ ਆਟੋ, ਕਾਰ ਤੇ ਟਰੱਕ 'ਚ ਟੱਕਰ ਹੋ ਗਈ ਜਿਸ ਕਾਰਨ ਲੱਗੇ ਜਾਮ 'ਚ ਫ਼ਸੇ ਵਾਹਨ ਚਾਲਕਾਂ ਤੇ ਰਾਹ ਜਾਂਦੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਢਿਲਵਾਂ ਤੋਂ ਹੀ ਜਲੰਧਰ ਲਿਆਂਦਾ ਜਾਵੇਗਾ ਬਿਆਸ ਦਾ ਪਾਣੀ

ਸ਼ਿਵ ਜਲੰਧਰ, 7 ਮਈ-ਬਿਆਸ ਦਰਿਆ ਦਾ ਪਾਣੀ ਲਿਆਉਣ ਲਈ ਏ. ਡੀ. ਬੀ. ਵਲੋਂ ਭੇਜੀ ਗਈ ਟੀਮ ਨੇ ਢਿਲਵਾਂ ਲਾਗੇ ਸੰਜੋਗਲਾ ਪਿੰਡ ਤੋਂ ਪਾਣੀ ਲਿਆਉਣ ਲਈ ਜਗ੍ਹਾ ਨੂੰ ਹੀ ਉਚਿਤ ਮੰਨਿਆ ਹੈ | ਇਸ ਮਾਮਲੇ 'ਚ ਸਤੰਬਰ 2018 ਵਿਚ ਇਸ ਪ੍ਰਾਜੈਕਟ 'ਤੇ ਹੁਣ ਤੱਕ ਕੀਤੀ ਕਾਰਵਾਈ ਦੀ ਰਿਪੋਰਟ ...

ਪੂਰੀ ਖ਼ਬਰ »

ਰੇਲਵੇ ਨੇ ਰੱਦ ਕੀਤੀਆਂ ਕਈਆਂ ਗੱਡੀਆਂ

ਜਲੰਧਰ, 7 ਮਈ (ਅ. ਪ੍ਰ.)-ਰੇਲਵੇ ਦੇ ਇਕ ਬੁਲਾਰੇ ਮੁਤਾਬਿਕ ਕੁਝ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਅੰਮਿ੍ਤਸਰ ਜੈ ਨਗਰ, ਅਮਰਨਾਥ ਐਕਸਪੈੱ੍ਰਸ ਦੀ 8 ਮਈ, ਜਨਸੇਵਾ ਐਕਸਪੈੱ੍ਰਸ ਦੀ 9 ਮਈ ਤੇ ਜੈ ਨਗਰ ਤੋਂ ਆਉਣ ਵਾਲੀ ਸ਼ਹੀਦ ਐਕਸਪੈੱ੍ਰਸ ਨੂੰ 10 ਮਈ ਲਈ ਰੱਦ ਕੀਤਾ ...

ਪੂਰੀ ਖ਼ਬਰ »

ਸੜਕ ਕਿਨਾਰੇ ਖੜ੍ਹੀ ਔਰਤ ਦਾ ਪਰਸ ਖੋਹਿਆ

ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਕਾਲਾ ਸੰਘਿਆ ਰੋਡ 'ਤੇ ਆਟੋ ਦਾ ਇੰਤਜ਼ਾਰ ਕਰ ਰਹੀ ਇਕ ਔਰਤ ਦਾ 2 ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫਰਾਰ ਹੋ ਗਏ | ਪਰਸ 'ਚ ਨਕਦੀ, ਏ. ਟੀ. ਐੱਮ. ਕਾਰਡ ਤੇ ਮੋਬਾਈਲ ਫੋਨ ਸੀ | ਪੀੜਤ ਔਰਤ ਕਿਰਨ ਪਤਨੀ ਅਸ਼ੋਕ ਕੁਮਾਰ ਵਾਸੀ ਬਸਤੀ ਸ਼ੇਖ ਨੇ ਪੁਲਿਸ ...

ਪੂਰੀ ਖ਼ਬਰ »

ਤੂਫ਼ਾਨ ਨੂੰ ਲੈ ਕੇ ਪਾਵਰਕਾਮ ਵੀ ਰਿਹਾ ਚੌਕਸ

ਜਲੰਧਰ, 7 ਮਈ (ਸ਼ਿਵ ਸ਼ਰਮਾ)-ਮੌਸਮ ਵਿਭਾਗ ਵਲੋਂ ਭਾਰੀ ਤੂਫ਼ਾਨ ਦੀ ਚਿਤਾਵਨੀ ਕਰਕੇ ਜਿਥੇ ਉੱਤਰੀ ਰਾਜਾਂ 'ਚ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ ਜਦ ਕਿ ਪਾਵਰਕਾਮ 'ਚ ਵੀ ਇਸ ਨੂੰ ਲੈ ਕੇ ਸਾਹ ਸੂਤੇ ਰਹੇ ਕਿਉਂਕਿ ਭਾਰੀ ਤੂਫ਼ਾਨ ਕਰਕੇ ਚਾਹੇ ਪਾਵਰਕਾਮ ਵਲੋਂ ਬਿਜਲੀ ਬੰਦ ...

ਪੂਰੀ ਖ਼ਬਰ »

ਟਿਕਟ ਮਿਲਦੇ ਸਾਰ ਹੀ ਕਾਕੜ ਚੋਣ ਮੈਦਾਨ 'ਚ ਨਿੱਤਰੇ

ਲੋਹੀਆਂ ਖਾਸ, 7 ਮਈ (ਦਿਲਬਾਗ ਸਿੰਘ)-28 ਮਈ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਵਲੋਂ ਟਿਕਟ ਮਿਲਦੇ ਸਾਰ ਹੀ ਰਤਨ ਸਿੰਘ ਕਾਕੜ ਕਲਾਂ ਚੋਣ ਮੈਦਾਨ ਵਿਚ ਨਿੱਤਰ ਆਏ ਹਨ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸੇ ...

ਪੂਰੀ ਖ਼ਬਰ »

ਗੁਰਾਇਆ ਵਿਖੇ ਵਿਸ਼ਾਲ ਆਤਮ ਰਸ ਕੀਰਤਨ ਦਰਬਾਰ ਕਰਵਾਇਆ

ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਜੀ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਆਤਮ ਰਸ ਕੀਰਤਨ ਦਰਬਾਰ ਪੀਂਘਾਂ ...

ਪੂਰੀ ਖ਼ਬਰ »

- ਮਾਮਲਾ ਕਿਸਾਨਾਂ ਦੀ ਲੱਖਾਂ ਦੀ ਖ਼ਰਬੂਜ਼ਿਆਂ ਦੀ ਫਸਲ ਖ਼ਰਾਬ ਹੋਣ ਦਾ -

ਕਿਸਾਨਾਂ ਨੇ ਕੰਪਨੀ ਿਖ਼ਲਾਫ਼ ਕਾਰਵਾਈ ਤੇ ਮੁਆਵਜ਼ੇ ਲਈ ਐਸ. ਡੀ. ਐਮ. ਨੂੰ ਦਿੱਤਾ ਮੰਗ-ਪੱਤਰ

ਫਿਲੌਰ, 7 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਬੀਤੇ ਦਿਨੀ ਮੋਤੀਪੁਰ ਖਾਲਸਾ, ਗੰਨਾ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਖ਼ਰਬੂਜ਼ਿਆਂ ਦੀ ਖੇਤੀ ਕਰ ਰਹੇ ਹਨ ਪਰ ਇਸ ਵਾਰ ਚੰਗੀ ਫਸਲ ਦੀ ਆਸ ਲੈ ਕੇ ਵਿਦੇਸ਼ੀ ਕੰਪਨੀ ਤੋਂ ਖਰਬੂਜ਼ੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਜੇ.ਸੀ.ਆਈ. ਬਿਲਗਾ ਨੇ ਪਬਲਿਕ ਸਪੀਕਿੰਗ ਪ੍ਰੋਗਰਾਮ ਕਰਵਾਇਆ

ਬਿਲਗਾ, 7 ਮਈ (ਰਾਜਿੰਦਰ ਸਿੰਘ ਬਿਲਗਾ)-ਜੇ. ਸੀ. ਆਈ. ਬਿਲਗਾ ਵਲੋਂ ਕੀਰਤ ਮੈਡੀ ਵਰਲਡ ਬਿਲਗਾ ਦੇ ਬੇਸਮੈਂਟ ਹਾਲ ਵਿਖੇ ਇਫੈਕਟਿਵ ਪਬਲਿਕ ਸਪੀਕਿੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਪਾਇਲਟ ਫੈਕਲਟੀ ਜੇਸੀ ਪੀਊਸ਼ ਬੰਸਲ (ਨੈਸ਼ਨਲ ਟਰੇਨਰ) ਅਤੇ ਕੋ ਫੈਕਲਟੀ ਜੇਸੀ ...

ਪੂਰੀ ਖ਼ਬਰ »

ਡਾਕ ਕਰਮਚਾਰੀ ਦੀ ਅਣਗਹਿਲੀ ¸ ਲੋਕਾਂ ਦੀ ਮੁਸ਼ਤੈਦੀ ਨੇ ਬਚਾਏ ਆਧਾਰ ਕਾਰਡ ਤੇ ਹੋਰ ਦਸਤਾਵੇਜ਼

ਜੰਡਿਆਲਾ ਮੰਜਕੀ, 7 ਮਈ (ਸੁਰਜੀਤ ਸਿੰਘ ਜੰਡਿਆਲਾ)- ਪਿੰਡ ਸਮਰਾਏ ਦੇ ਬਾਹਰਵਾਰ ਫਗਵਾੜਾ ਰੋਡ 'ਤੇ ਕੱਲ ਕਈ ਦਰਜਨ ਅਧਾਰ ਕਾਰਡ, ਵਿਦੇਸ਼ੀ ਚਿੱਠੀਆਂ ਅਤੇ ਹੋਰ ਦਸਤਾਵੇਜ਼ ਮਿਲਣ 'ਤੇ ਹੈਰਾਨੀਜਨਕ ਸਥਿਤੀ ਪੈਦਾ ਹੋ ਗਈ | ਕੰਗਣੀਵਾਲ ਅਤੇ ਉਸ ਦੇ ਨਾਲ ਲਗਦੇ ਪਿੰਡਾਂ ਦੇ ...

ਪੂਰੀ ਖ਼ਬਰ »

ਮੁਹੱਲਾ ਬੇਗਮਪੁਰਾ 'ਚ ਡਾ: ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਆਦਮਪੁਰ, 7 ਮਈ (ਹਰਪ੍ਰੀਤ ਸਿੰਘ)-ਆਦਮਪੁਰ ਦੇ ਮੁਹੱਲਾ ਬੇਗਮਪੁਰਾ 'ਚ ਸਥਿਤ ਬਾਬਾ ਸਾਹਿਬ ਦਾਸ ਦੇ ਪਵਿੱਤਰ ਧਾਰਮਿਕ ਸਥਾਨ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਲੋਕਾਂ ਦੀਆਂ ਲੱਤਾਂ-ਬਾਹਾਂ ਤੋੜਨ ਦਾ ਪ੍ਰਬੰਧ ਕਰੀ ਬੈਠੀਆਂ ਨੇ ਹਾਈਵੇਅ ਨਿਰਮਾਣ ਕੰਪਨੀਆਂ

ਮਲਸੀਆਂ, 7 ਮਈ (ਸੁਖਦੀਪ ਸਿੰਘ)-ਜਲੰਧਰ-ਮੋਗਾ-ਬਰਨਾਲਾ ਮੁੱਖ ਮਾਰਗ ਨੂੰ ਚਹੁੰ ਮਾਰਗੀ ਕਰਨ ਦੇ ਕੰਮ ਦੇ ਨਾਲ-ਨਾਲ ਹਾਈਵੇ ਨਿਰਮਾਣ ਕੰਪਨੀਆਂ ਵਲੋਂ ਲੋਕਾਂ ਦੀਆਂ ਲੱਤਾਂ-ਬਾਹਾਂ ਤੋੜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਮਲਸੀਆਂ-ਸ਼ਾਹਕੋਟ ਨੂੰ ਜਾਣ ਵੇਲੇ ਹਾਈਵੇ ਨੂੰ ਇਸ ...

ਪੂਰੀ ਖ਼ਬਰ »

ਕੇ. ਵੀ. ਨੰ.1 ਤੇ 2 'ਚ 80 ਫੀਸਦੀ ਬੱਚਿਆਂ ਨੇ ਲਗਵਾਏ ਖਸਰਾ ਤੇ ਰੂਬੇਲਾ ਦੇ ਟੀਕੇ

ਆਦਮਪੁਰ, 7 ਮਈ (ਰਮਨ ਦਵੇਸਰ)-ਆਦਮਪੁਰ ਸੀ. ਐੱਚ. ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਏ. ਐਸ. ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਸਰਕਾਰ ਵਲੋਂ ਖਸਰਾ ਤੇ ਰੂਬੇਲਾ ਬੀਮਾਰੀਆਂ ਦੇ ਬਚਾਓ ਲਈ ਚਲ ਰਹੀ ਮੁਹਿੰਮ ਤਹਿਤ ਕੇ. ਵੀ. ਨੰ.1 ਤੇ ਕੇ. ਵੀ. ਨੰ.2 ਏਅਰ ਫੋਰਸ ਸਟੇਸ਼ਨ ...

ਪੂਰੀ ਖ਼ਬਰ »

ਭਾਜਪਾ ਬਣਾਏੇਗੀ ਕੋਹਾੜ ਦੀ ਜਿੱਤ ਯਕੀਨੀ

ਮਹਿਤਪੁਰ, 7 ਮਈ (ਰੰਧਾਵਾ)-ਹਲਕਾ ਸ਼ਾਹਕੋਟ ਦੀ 28 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਮੰਡਲ ਮਹਿਤਪੁਰ ਦੀ ਵਿਸ਼ੇਸ਼ ਇਕੱਤਰਤਾ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮਹਿਤਪੁਰ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਮਲਸੀਆਂ ਵਿਖੇ ਕਈ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ

ਮਲਸੀਆਂ, 7 ਮਈ (ਸੁਖਦੀਪ ਸਿੰਘ)-ਸ਼ਾਹਕੋਟ ਵਿਧਾਨ ਸਭਾ ਉਪ-ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਪਾਰਟੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਮਲਸੀਆਂ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ...

ਪੂਰੀ ਖ਼ਬਰ »

ਵਿੱਦਿਅਕ ਆਧਾਰ ਦੀ ਮਜ਼ਬੂਤੀ ਲਈ ਸਖ਼ਤ ਮਿਹਨਤ ਜ਼ਰੂਰੀ-ਪਿ੍ੰਸੀਪਲ ਗਿੱਲ

ਲੋਹੀਆਂ ਖਾਸ, 7 ਮਈ (ਦਿਲਬਾਗ ਸਿੰਘ)-ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰਨ ਲਈ ਵਿੱਦਿਆ ਦਾ ਆਧਾਰ ਮਜ਼ਬੂਤ ਕਰਨ ਦੀ ਵੱਡੀ ਲੋੜ ਹੁੰਦੀ ਹੈ ਜਿਸ ਨੂੰ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ | ਇਹ ਪ੍ਰਗਟਾਵਾ ਗੋਦਿਵਾ ਲਾਇਨਜ਼ ਕਨਵੈਂਟਰੀ ਪਬਲਿਕ ਸਕੂਲ ਨੂਰਪੁਰ ਚੱਠਾ ...

ਪੂਰੀ ਖ਼ਬਰ »

ਪਤਨੀ ਦਾ ਕਤਲ ਕਰਨ ਵਾਲਾ ਪੁਲਿਸ ਵਲੋਂ ਕਾਬੂ

ਜੰਡਿਆਲਾ ਮੰਜਕੀ, 7 ਮਈ (ਮਨਜਿੰਦਰ ਸਿੰਘ, ਸੁਰਜੀਤ ਸਿੰਘ ਜੰਡਿਆਲਾ)-ਬੀਤੇ ਦਿਨ ਜੰਡਿਆਲਾ ਮੰਜਕੀ ਵਿਖੇ ਆਪਣੀ ਪਤਨੀ ਦਾ ਕਤਲ ਕਰਨ ਉਪਰੰਤ ਫ਼ਰਾਰ ਹੋਏ ਪ੍ਰਵਾਸੀ ਨੂੰ ਥਾਣਾ ਸਦਰ ਦੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ | ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਨਾਇਬ ਸਿੰਘ ਕੋਹਾੜ ਕੱਲ੍ਹ ਕਰਨਗੇ ਨਾਮਜ਼ਦਗੀ ਕਾਗਜ਼ ਦਾਖ਼ਲ

ਸ਼ਾਹਕੋਟ, 7 ਮਈ (ਸਚਦੇਵਾ)-ਵਿਧਾਨ ਸਭਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਮਿਤੀ 9 ਮਈ ਨੂੰ ਰਿਟਰਨਿੰਗ ਅਫ਼ਸਰ-ਕਮ-ਐੱਸ. ਡੀ. ਐੱਮ. ਸ਼ਾਹਕੋਟ ਜਗਜੀਤ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨਕੋਦਰ ਨੇ ਵਕੀਲਾਂ 'ਤੇ ਲਾਏ ਪ੍ਰੋਫੈਸ਼ਨਲ ਟੈਕਸ ਦਾ ਕੀਤਾ ਵਿਰੋਧ

ਨਕੋਦਰ, 7 ਮਈ (ਗੁਰਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਵਕੀਲਾਂ 'ਤੇ ਪ੍ਰੋਫੈਸ਼ਨਲ ਟੈਕਸ ਲਗਾਏ ਜਾਣ ਦੇ ਵਿਰੋਧ 'ਚ ਸੋਮਵਾਰ ਨੂੰ ਬਾਰ ਐਸੋਸੀਏਸ਼ਨ ਨਕੋਦਰ ਦੀ ਐਸੋਸੀਏਸ਼ਨ ਪ੍ਰਧਾਨ ਕੇ. ਕੇ. ਖੱਟੜ ਦੀ ਪ੍ਰਧਾਨਗੀ 'ਚ ਮੀਟਿੰਗ ਹੋਈ | ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ...

ਪੂਰੀ ਖ਼ਬਰ »

'ਲਾਡੀ ਸ਼ੇਰੋਵਾਲੀਆ' ਵਲੋਂ ਪਿੰਡਾਂ ਦਾ ਤੂਫ਼ਾਨੀ ਦੌਰਾ

ਸ਼ਾਹਕੋਟ, 7 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪਿੰਡ ਥੰਮੂਵਾਲ, ਲੰਗੇਵਾਲ, ਸਾਹਲਾਪੁਰ, ਸੰਢਾਂਵਾਲ 'ਤੇ ਹੋਰ ਕਈ ਪਿੰਡਾਂ ਦਾ ਤੂਫ਼ਾਨੀ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਫਿਲੌਰ, 7 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਗੌਰਮਿੰਟ ਟੀਚਰਜ਼ ਯੁਨੀਅਨ ਪੰਜਾਬ ਵਲੋਂ 12 ਮਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਜਨਰਲ ...

ਪੂਰੀ ਖ਼ਬਰ »

ਸਲੇਮਾਂ 'ਚ ਸਰਪੰਚ ਸਮੇਤ 30 ਪਰਿਵਾਰ ਹੋਏ ਕਾਂਗਰਸ 'ਚ ਸ਼ਾਮਿਲ

ਸ਼ਾਹਕੋਟ, 7 ਮਈ (ਸਚਦੇਵਾ)-ਪਿੰਡ ਸਲੇਮਾਂ (ਸ਼ਾਹਕੋਟ) 'ਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਚਰਨਜੀਤ ਸਿੰਘ ਸ਼ੇਰੋਵਾਲੀਆ, ਜਗਜੀਤ ਸਿੰਘ ਸਿੰਘਪੁਰ, ਸੁਰਿੰਦਰਜੀਤ ਸਿੰਘ ਚੱਠਾ ਦੀ ਪ੍ਰੇਰਨਾ ਸਦਕਾ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਭਵਨ ਰਾਮ ਨਗਰ ਦੀ ਚੋਣ

ਆਦਮਪੁਰ, 7 ਮਈ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਭਵਨ ਪਿੰਡ ਰਾਮ ਨਗਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਇਕ ਅਹਿਮ ਮੀਟਿੰਗ ਹੋਈ | ਜਿਸ 'ਚ ਸਮੂਹ ਪਿੰਡ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਰਾਣਾ ਗੁਰਜੀਤ ਸਿੰਘ ਵਲੋਂ ਕੈਪਟਨ ਦੀ 10 ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ

ਸ਼ਾਹਕੋਟ, 7 ਮਈ (ਬਾਂਸਲ, ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 10 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ | ਇਸ ਤੋਂ ਪਹਿਲਾਂ ਪਾਰਟੀ ...

ਪੂਰੀ ਖ਼ਬਰ »

ਕਾਂਗਰਸ ਪਹਿਲਾਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ ਫਿਰ ਚੋਣ ਮੈਦਾਨ 'ਚ ਆਵੇ-ਡਾ: ਉਪਿੰਦਰਜੀਤ ਕੌਰ

ਲੋਹੀਆਂ ਖਾਸ, 7 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਲੋਂ 2017 'ਚ ਚੋਣਾਂ ਦੌਰਾਨ ਕੀਤੇ ਝੂਠੇ ਵਾਅਦੇ ਨਾ ਪੂਰੇ ਸਕਣ ਕਾਰਨ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ, ਕਿਉਂਕਿ ਖਜ਼ਾਨਾ ਤਾਂ ਹਰ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਭਰੇ ਗੁਰਾਇਆ ਤੋਂ 22 ਖਾਧ ਪਦਾਰਥਾਂ ਦੇ ਨਮੂਨੇ

ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਜ਼ਿਲ੍ਹਾ ਸਿਹਤ ਅਫ਼ਸਰ ਡਾ: ਬਲਵਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਡਾ: ਰਾਸ਼ੂ ਮਹਾਜਨ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਵਲੋਂ ਅੱਜ ਗੁਰਾਇਆ ਤੋਂ ਵੱਖ-ਵੱਖ ਥਾਵਾਂ ਤੋਂ 22 ਨਮੂਨੇ ਵੱਖ-ਵੱਖ ਖਾਧ ਪਦਾਰਥਾਂ ਦੇ ਲਏ ਗਏ | ਡਾ: ਰਾਸ਼ੂ ਮਹਾਜਨ ਨੇ ...

ਪੂਰੀ ਖ਼ਬਰ »

ਕਾਕੜ ਕਲਾਂ ਦੇ ਹੱਕ 'ਚ ਸੀਨੀਅਰ ਆਗੂ ਹਲਕਾ ਸ਼ਾਹਕੋਟ 'ਚ ਪਹੁੰਚੇ

ਲੋਹੀਆਂ ਖਾਸ, 7 ਮਈ (ਬਲਵਿੰਦਰ ਸਿੰਘ ਵਿੱਕੀ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿਚ ਪਾਰਟੀ ਦੇ ਸੀਨੀਅਰ ਲੀਡਰਾਂ ਵਲੋਂ ਸਥਾਨਕ ਆਗੂਆਂ ਤੇ ਵਲੰਟੀਅਰਾਂ ਨਾਲ ਆਪਣੀ ਪਹਿਲੀ ਮੀਟਿੰਗ ਕੀਤੀ ਗਈ ਜਿਸ 'ਚ ...

ਪੂਰੀ ਖ਼ਬਰ »

ਲੜਕੀ ਨਸ਼ੇ ਦੀ ਹਾਲਤ 'ਚ ਮਿਲੀ

ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਇਥੇ ਹਾਈਵੇ 'ਤੇ ਇਕ ਲੜਕੀ ਨਸ਼ੇ ਦੀ ਹਾਲਤ ਵਿਚ ਮਿਲੀ ਹੈ | ਪੁਲਿਸ ਨੇ ਉਸ ਲੜਕੀ ਨੂੰ ਮੁੱਢਲਾ ਸਿਹਤ ਕੇਂਦਰ ਬੜਾ ਪਿੰਡ ਵਿਖੇ ਭਰਤੀ ਕਰਵਾਇਆ ਹੈ | ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੋਈ ਵਾਹਨ ਵਾਲਾ ਲੜਕੀ ਨੂੰ ਨਗਨ ਤੇ ਨਸ਼ੇ ਦੀ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਕਾਂਗਰਸ ਤੇ ਅਕਾਲੀ ਦਲ ਲਈ ਬਣੀ ਵੱਕਾਰ ਦਾ ਸਵਾਲ

ਲੋਹੀਆਂ ਖਾਸ, 7 ਮਈ (ਦਿਲਬਾਗ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਹੋ ਰਹੀ ਜ਼ਿਮਨੀ ਚੋਣ ਕਾਂਗਰਸ ਤੇ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਵੀ ਬਣੀ ਹੋਈ ਹੈ | ਸੂਬਾ ਪੱਧਰ 'ਤੇ ਸਾਰਿਆਂ ਦੀਆਂ ਨਜ਼ਰਾਂ ਇਸ ਜ਼ਿਮਨੀ ਚੋਣ 'ਤੇ ਟਿਕੀਆਂ ਹੋਈਆਂ ਹਨ ਤੇ ਲੋਕ ਬੜੀ ਦਿਲਚਸਪੀ ਨਾਲ ...

ਪੂਰੀ ਖ਼ਬਰ »

ਪਧਿਆਣਾ 'ਚ ਬਣੇਗੀ ਭਾਈ ਬਚਿੱਤਰ ਸਿੰਘ ਦੀ ਯਾਦਗਾਰ

ਡਰੋਲੀ ਕਲਾਂ, 7 ਮਈ (ਸੰਤੋਖ ਸਿੰਘ)-ਹਲਕਾ ਆਦਮਪੁਰ 'ਚ ਪੈਂਦੇ ਪਿੰਡ ਪਧਿਆਣਾ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਯਾਦਗਾਰ ਬਣਾਉਣ ਲਈ ਬਾਬਾ ਦਿਲਾਵਰ ਸਿੰਘ ਬ੍ਰਹਮ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਾਂਝੇ ਤੌਰ 'ਤੇ ਨੀਂਹ ਪੱਥਰ ਰੱਖਿਆ | ...

ਪੂਰੀ ਖ਼ਬਰ »

ਸ਼ਾਹਕੋਟ ਚੋਣ ਵਿਚ ਮਾਰਕਸੀ ਪਾਰਟੀ ਅਕਾਲੀ-ਬੀ.ਜੇ.ਪੀ. ਉਮੀਦਵਾਰ ਨੂੰ ਹਰਾਉਣ ਲਈ ਕੰਮ ਕਰੇਗੀ-ਕਾ: ਤੱਗੜ

ਜਲੰਧਰ, 7 ਮਈ (ਜਸਪਾਲ ਸਿੰਘ)- ਮਾਰਕਸੀ ਪਾਰਟੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰੇਗੀ | ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਮਾਰਕਸੀ ਪਾਰਟੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਕਾਮਰੇਡ ਲਹਿੰਬਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮੱਲ੍ਹੀਆਂ ਕਲਾਂ, 7 ਮਈ (ਮਨਜੀਤ ਮਾਨ)-ਪੁਲਿਸ ਚੌਕੀ ਉੱਗੀ ਨੂੰ ਉਸ ਸਮੇਂ ਭਾਰੀ ਸਫ਼ਲਤਾ ਪ੍ਰਾਪਤ ਹੋਈ, ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਰਹੀਮਪੁਰ ਗੇਟ 'ਤੇ ਪੁਲਿਸ ਨਾਕਾ ਲਗਾਇਆ ਹੋਇਆ ਸੀ ਤੇ ਇਕ ਵਿਅਕਤੀ ਕੋਲੋਂ 250 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਦਾ ...

ਪੂਰੀ ਖ਼ਬਰ »

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਖੇਡ ਵਿਧੀ ਦੀ ਟ੍ਰੇਨਿੰਗ ਸ਼ੁਰੂ

ਕਰਤਾਰਪੁਰ, 7 ਮਈ (ਜਸਵੰਤ ਵਰਮਾ, ਧੀਰਪੁਰ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪ੍ਰੀ-ਪ੍ਰਾਇਮਰੀ ਤਹਿਤ ਤਿੰਨ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਬੀ.ਪੀ.ਈ.ਓ. ਪ੍ਰਸ਼ੋਤਮ ਲਾਲ ਦੀ ਅਗਵਾਈ ਹੇਠ ਕੀਤੀ ਗਈ | ਟ੍ਰੇਨਿੰਗ ਵਿਚ ਬਲਾਕ ਦੇ ਵੱਖ-ਵੱਖ ਸਕੂਲਾਂ ਦੇ 28 ਅਧਿਆਪਕਾਂ ...

ਪੂਰੀ ਖ਼ਬਰ »

ਗੁੰਮਟਾਲਾ ਸਕੂਲ ਦੇ ਵਿਦਿਆਰਥੀਆਂ ਨੇ ਖ਼ਸਰਾ ਤੇ ਰੂਬੇਲਾ ਦੇ ਟੀਕੇ ਲਗਵਾਏ

ਬਿਲਗਾ, 7 ਮਈ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੰਮਟਾਲਾ ਵਿਖੇ ਖ਼ਸਰਾ ਤੇ ਰੂਬੇਲਾ ਬਿਮਾਰੀਆਂ ਦੇ ਖ਼ਾਤਮੇ ਲਈ ਬੱਚਿਆਂ ਨੂੰ ਲਗਾਏ ਜਾ ਰਹੇ ਟੀਕਿਆਂ ਲਈ ਰੂਰਲ ਮੈਡੀਕਲ ਅਫ਼ਸਰ ਪਰਮਿੰਦਰ ਦੀ ਅਗਵਾਈ ਹੇਠ ਟੀਕਾਕਰਨ ਕੈਂਪ ਦਾ ਆਯੋਜਨ ...

ਪੂਰੀ ਖ਼ਬਰ »

ਬਰੈਕਟ ਸਨਅਤ: ਨੂੰ ਵੀ ਪੈ ਰਹੀ ਹੈ ਯੂ. ਸੀ. ਬਲਾਕ ਦੀ ਮਾਰ

ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਸਨਅਤੀ ਸ਼ਹਿਰ ਗੁਰਾਇਆ ਤੇ ਆਸਪਾਸ ਦੇ ਇਲਾਕੇ 'ਚ ਕਦੇ ਪਲੰਮਰ ਬਲਾਕ (ਬਰੈਕਟ) ਬਣਾਉਣ ਦੀਆਂ ਅਣਗਿਣਤ ਫ਼ੈਕਟਰੀਆਂ ਸਨ, ਪਰ ਹੁਣ ਸਮੇਂ ਦੀ ਮਾਰ ਤੇ ਉਦਯੋਗ ਦਾ ਨਵੀਨੀਕਰਨ ਨਾ ਕਰਨ ਕਾਰਨ ਇਥੋਂ ਦੀ ਪਲੰਮਰ ਬਲਾਕ ਸਨਅਤ ਰੀਗ ਰੀਗ ਕੇ ਚੱਲ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਦੀ ਵੀਡੀਓ ਨੇ ਸਾਰੀ ਹਕੀਕਤ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ-ਅਕਾਲੀ ਆਗੂ

ਮਲਸੀਆਂ, 7 ਮਈ (ਸੁਖਦੀਪ ਸਿੰਘ)-ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੋਵਾਲਾ ਵਲੋਂ ਮਲਸੀਆਂ ਵਿਖੇ ਅਕਾਲੀ-ਭਾਜਪਾ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ...

ਪੂਰੀ ਖ਼ਬਰ »

ਗੰਦਾ ਪਾਣੀ ਨਾਲੀਆਂ ਤੋਂ ਬਾਹਰ, ਏਨੂੰ ਕਹਿੰਦੇ ਨੇ 'ਲੋਹੀਆਂ ਦਾ ਚੌੜਾ ਬਾਜ਼ਾਰ'

ਲੋਹੀਆਂ ਖਾਸ, 7 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਿਸੇ ਵੀ ਸਰਕਾਰ ਦੇ ਮੰਤਰੀਆਂ-ਸੰਤਰੀਆਂ ਵਲੋਂ ਆਮ ਤੌਰ 'ਤੇ ਇਹੀ ਕਿਹਾ ਜਾਂਦਾ ਹੈ ਕਿ ਸਾਡੀ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਵੇਗੀ, ਪਰ ਕੀ ਲੋਹੀਆਂ ਸ਼ਹਿਰ ਦਾ ਹਾਲ ਦੇਖ ਕੇ ਕੋਈ ਵੀ ਇਹ ...

ਪੂਰੀ ਖ਼ਬਰ »

ਸਲਮਾਨੀ ਬਰਾਦਰੀ ਨੇ ਐਮ.ਪੀ. ਚੌਧਰੀ ਨੂੰ ਦਿੱਤਾ ਮੰਗ-ਪੱਤਰ

ਕਰਤਾਰਪੁਰ, 7 ਮਈ (ਜਸਵੰਤ ਵਰਮਾ, ਧੀਰਪੁਰ)-ਆਲ ਇੰਡੀਆ ਜਮਾਤੇ ਸਲਮਾਨੀ ਬਰਾਦਰੀ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਅਖ਼ਤਰ ਸਲਮਾਨੀ, ਜਨਰਲ ਸਕੱਤਰ ਲਿਆਕਤ ਅਲੀ ਸਲਮਾਨੀ ਅਤੇ ਸਕੱਤਰ ਜਾਵੇਦਾ ਸਲਮਾਨੀ ਨੇ ਐਮ.ਪੀ.ਚੌਧਰੀ ਸੰਤੋਖ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਅਧਿਕਾਰ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 7 ਮਈ (ਮਨਜੀਤ ਮਾਨ)-ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਨੰਗਲ ਜੀਵਨ (ਜਲੰਧਰ) ਵਿਖੇ ਪਿੰਡ ਦੇ ਨੌਜਵਾਨਾਂ ਦੀ ਸਰਪ੍ਰਸਤੀ ਹੇਠ ਕੀਤੀ ਗਈ, ਜਿਸ ਵਿਚ ਇਲਾਕੇ ਦੇ ਨੌਜਵਾਨਾਂ ਨੇ ਹਿੱਸਾ ਲਿਆ ...

ਪੂਰੀ ਖ਼ਬਰ »

ਨਕੋਦਰ ਵਿਖੇ ਟੈਗੋਰ ਜੈਅੰਤੀ ਮਨਾਈ

ਨਕੋਦਰ, 7 ਮਈ (ਗੁਰਵਿੰਦਰ ਸਿੰਘ)-ਗੁਰੂਦੇਵ ਰਵਿੰਦਰ ਨਾਥ ਟੈਗੋਰ ਦੇ ਜਨਮ ਦਿਨ ਮੌਕੇ ਸਥਾਨਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਵਿਖੇ ਟੈਗੋਰ ਜੈਅੰਤੀ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੀ ਤਸਵੀਰ 'ਤੇ ਫੁੱਲ ਮਾਲਾ ਪਾ ਕੇ ...

ਪੂਰੀ ਖ਼ਬਰ »

ਨਾੜ ਨੂੰ ਅੱਗ ਲਗਾਉਣ ਦੇ ਕਾਨੂੰਨ ਅਪੀਲਾਂ ਤੇ ਦਲੀਲਾਂ ਤੱਕ ਸੀਮਤ

ਮਲਸੀਆਂ, 7 ਮਈ (ਸੁਖਦੀਪ ਸਿੰਘ)-ਚਾਹੇ ਕਿ ਸਰਕਾਰਾਂ ਵਲੋਂ ਝੋਨੇ ਤੇ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਅਨੇਕਾਂ ਹੀ ਕਾਨੂੰਨ ਬਣਾਏ ਗਏ ਹਨ, ਪਰ ਇਹ ਕਾਨੂੰਨ ਸਿਰਫ਼ ਤੇ ਸਿਰਫ਼ ਅਪੀਲਾਂ ਤੇ ਦਲੀਲਾਂ ਤੱਕ ਹੀ ਸੀਮਤ ਹੋ ਕੇ ਰਹਿ ਰਹੇ ਹਨ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX