ਤਾਜਾ ਖ਼ਬਰਾਂ


ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  27 minutes ago
ਨਵੀਂ ਦਿੱਲੀ, 16 ਸਤੰਬਰ - ਰਾਸ਼ਟਰਪਤੀ ਭਵਨ ਨੇੜੇ ਡੋਰਨ ਉਡਾਉਣ ਦੇ ਦੋਸ਼ 'ਚ ਪੁਲਿਸ ਨੇ ਪਿਉ-ਪੁੱਤਰ ਨੂੰ ਹਿਰਾਸਤ ਵਿਚ ਲਿਆ ਹੈ। ਦੋਵੇਂ ਅਮਰੀਕਾ ਦੇ ਰਹਿਣ ਵਾਲੇ...
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  2 minutes ago
ਸੁਲਤਾਨਪੁਰ ਲੋਧੀ, 16 ਸਤੰਬਰ (ਹੈਪੀ, ਲਾਡੀ, ਥਿੰਦ) - ਸੁਲਤਾਨਪੁਰ ਲੋਧੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਸਵੇਰੇ ਤੇਜ ਹਨੇਰੀ ਅਤੇ ਹਲਕੇ ਮੀਂਹ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਹੁੰਮਸ...
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਸਾਉਦੀ ਅਰਬ ਦੀਆਂ ਤੇਲ ਫ਼ੈਕਟਰੀਆਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਕਮੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 16 ਸਤੰਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ 'ਚ ਪੈਂਦੇ ਬਾਲਾਕੋਟ ਤੇ ਮੇਂਡਰ ਸੈਕਟਰ 'ਚ ਬੀਤੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  about 1 hour ago
ਅਮਰਾਵਤੀ, 16 ਸਤੰਬਰ - ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 11 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਅੱਜ ਸਵੇਰੇ ਕਿਸ਼ਤੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ...
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 16 ਸਤੰਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਤੋਂ ਸੁਣਵਾਈ...
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 2 hours ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  about 2 hours ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  1 day ago
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  1 day ago
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  1 day ago
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  1 day ago
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  1 day ago
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  1 day ago
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  1 day ago
ਬਾਘਾਪੁਰਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ
. . .  1 day ago
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਹੋਈ ਮੌਤ- ਵਿਦੇਸ਼ ਮੰਤਰਾਲੇ
. . .  1 day ago
ਪਾਬੰਦੀ ਦੇ ਬਾਵਜੂਦ ਮੁਹਾਲੀ ਰੇਲਵੇ ਸਟੇਸ਼ਨ ਪਹੁੰਚੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਹਮਾਇਤੀ
. . .  1 day ago
ਤਿੰਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
. . .  1 day ago
ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਜ਼ਖ਼ਮੀ
. . .  1 day ago
ਦੋ ਕਿਲੋ ਹੈਰੋਇਨ ਸਣੇ ਤਨਜਾਨੀਅਨ ਔਰਤ ਗ੍ਰਿਫ਼ਤਾਰ
. . .  1 day ago
ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  1 day ago
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  1 day ago
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  1 day ago
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  1 day ago
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  1 day ago
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  1 day ago
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  1 day ago
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  1 day ago
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  1 day ago
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  1 day ago
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  about 1 hour ago
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  about 1 hour ago
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  about 1 hour ago
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  27 minutes ago
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  53 minutes ago
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਜਗਰਾਓਂ

ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਏ

ਜਬਰ ਜ਼ੁਲਮ ਰਾਜ ਦੀ ਜੜ੍ਹ ਪੁੱਟਣ ਲਈ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨੀਆਂ-ਬਾਬਾ ਜਗਤਾਰ ਸਿੰਘ ਕਾਹਨਗੜ੍ਹ

ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਲਿੱਤਰ ਦੇ ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਇਸ ਮੌਕੇ ਬਾਬਾ ਜਗਤਾਰ ਸਿੰਘ ਕਾਹਨਗੜ੍ਹ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਇਆ | ਉਨ੍ਹਾਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਜੁਲਮ ਰਾਜ ਦੀ ਜੜ੍ਹ ਪੁੱਟਣ ਲਈ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਮਜ਼ਲੂਮਾਂ ਦੀ ਰੱਖਿਆਂ ਲਈ ਅਨੇਕਾਂ ਲੜਾਈਆਂ ਲੜੀਆਂ | ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਹਰਨੇਕ ਸਿੰਘ, ਖ਼ਜ਼ਾਨਚੀ ਡਾ. ਅਰਵਿੰਦ ਸਿੰਘ ਸੋਹੀ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਕਾਲਾ, ਕਮੇਟੀ ਮੈਂਬਰ ਗੁਰਜੀਤ ਸਿੰਘ ਗਰੇਵਾਲ, ਸੱਜਣ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਕਿਸ਼ਨਗੜ੍ਹ ਛੰਨਾਂ ਨੇ ਬਾਬਾ ਜਗਤਾਰ ਸਿੰਘ ਕਾਹਨਗੜ੍ਹ ਵਾਲਿਆਂ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਨ ਵਾਲੇ ਪਰਿਵਾਰਾਂ ਜਸਵਿੰਦਰ ਸਿੰਘ ਕੈਨੇਡਾ, ਜਸਵੰਤ ਸਿੰਘ ਕੈਨੇਡਾ ਅਤੇ ਸੱਜਣ ਸਿੰਘ ਰਾਏਕੋਟ ਦੇ ਪਰਿਵਾਰਾਂ ਨੂੰ ਸਿਰੋਪਾਓ ਦਿੱਤੇ ਗਏ | ਇਸ ਮੌਕੇ ਮੀਰੀ-ਪੀਰੀ ਦੇ ਮਾਲਕ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਿੱਸੇ ਪ੍ਰਸ਼ਾਦੇ, ਗੁੰਢਿਆਂ ਦਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਗਿਆਨੀ ਸਰਵਨ ਸਿੰਘ ਸੋਹੀ, ਸੂਬੇਦਾਰ ਰਣਜੀਤ ਸਿੰਘ, ਰਜਿੰਦਰ ਸਿੰਘ ਰਾਜਾ, ਬਲਜਿੰਦਰ ਸਿੰਘ ਗਰੇਵਾਲ ਬਰ੍ਹਮੀ, ਬਾਬਾ ਬੇਅੰਤ ਸਿੰਘ ਬੰਟੀ, ਭਾਈ ਗੁਰਮੇਲ ਸਿੰਘ ਨੂਰਪੁਰਾ, ਹਰਜੀਤ ਸਿੰਘ ਬੁਰਜ ਲਿੱਟਾਂ, ਗੁਰਕੀਰਤ ਸਿੰਘ ਗੋਲਡੀ, ਬਾਬਾ ਕਿ੍ਪਾਲ ਸਿੰਘ, ਮਿਸਤਰੀ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਮੀਰੀ-ਪੀਰੀ ਦਾ ਸਿਧਾਂਤ ਇਕ ਵਿਲੱਖਣ ਸਿਧਾਂਤ ਹੈ-ਭਾਈ ਗਰੇਵਾਲ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬਾਨ ਵਿਖੇ ਰਖਾਏ ਸ੍ਰੀ ਅਖੰਡ ਪਾਠਾਂ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਦੀਵਾਨਾਂ ਵਿਚ ਪਹੁੰਚੀਆਂ ਸੰਗਤਾਂ ਨੇ ਕੀਰਤਨੀ ਜਥਿਆਂ ਤੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਮਿੱਸੇ ਪ੍ਰਸ਼ਾਦਿਆਂ ਦੇ ਵਿਸ਼ੇਸ਼ ਤੌਰ 'ਤੇ ਲੰਗਰ ਵੀ ਲਾਏ ਗਏ | ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਭਹੋਈ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ, ਗੁਰਦੁਆਰਾ ਗੁਰੂ ਰਾਮ ਦਾਸ ਅਗਵਾੜ ਲਧਾਈ, ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ) ਲਹਿੰਦੀ ਭੈਣੀ, ਗੁਰਦੁਆਰਾ ਕੱਚਾ ਮਲਕ ਰੋਡ, ਗੁਰਦੁਆਰਾ ਅਗਵਾੜ ਲੋਪੋ ਤੇ ਡਾਲਾ ਆਦਿ ਵਿਖੇ ਰਖਾਏ ਸ੍ਰੀ ਅਖੰਡ ਪਾਠਾਂ ਜੀ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਗੁਰਦੁਆਰਾ ਸਿੰਘ ਸਭਾ ਜਗਰਾਉਂ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਮੀਰੀ-ਪੀਰੀ ਦਾ ਸਿਧਾਂਤ ਇਕ ਵਿਲੱਖਣ ਸਿਧਾਂਤ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਜਿਹੜੀਆਂ ਪ੍ਰਸਥਿਤੀਆਂ ਵਿਚੋਂ ਦੀ ਸਮਾਜ ਗੁਜਰ ਰਿਹਾ ਹੈ, ਉਸ ਵਿੱਚੋਂ ਮੀਰੀ-ਪੀਰੀ ਦੇ ਸਿਧਾਂਤ 'ਤੇ ਪਹਿਰਾ ਦੇ ਕੇ ਨਿਕਲਿਆ ਜਾ ਸਕਦਾ ਹੈ | ਉਨ੍ਹਾਂ ਆਖਿਆ ਕਿ ਧਰਮ ਦੇ ਕੁੰਡੇ ਥੱਲੇ ਰਹਿ ਕੇ ਹੀ ਸਮਾਜ ਅੰਦਰ ਮਨੁੱਖਤਾ ਦਾ ਬੋਲਬਾਲਾ ਸਥਾਪਤ ਕੀਤਾ ਜਾ ਸਕਦਾ ਹੈ | ਗੁਰਦੁਆਰਾ ਸਾਹਿਬਾਨ ਵਿਖੇ ਕੀਰਤਨੀ, ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਅੰਤ ਵਿਚ ਗੁਰੂ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਗਈਆਂ |
ਇਤਿਹਾਸਿਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਇਯਾਲੀ/ਥਰੀਕੇ, 18 ਜੂਨ (ਰਾਜ ਜੋਸ਼ੀ)-ਪਿੰਡ ਇਯਾਲੀ ਕਲਾਂ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਦੀ ਸਮੂਹ ਸੰਗਤ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਦੇ ਸਬੰਧ ਵਿਚ ਪਹਿਲਾਂ ਨਗਰ ਵਿਖੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸਾਰੇ ਪਿੰਡ ਵਲੋਂ ਸੇਵਾ ਕੀਤੀ ਗਈ¢ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਕੁਲਦੀਪ ਸਿੰਘ ਖਾਪੜ ਖੇੜੀ ਦੇ ਪੰਥਕ ਕਵੀਸ਼ਰੀ ਜਥੇ ਨੇ ਆਈਆਂ ਸੰਗਤਾਂ ਨੂੰ ਗੁਰੂ ਰਸ ਨਾਲ ਨਿਹਾਲ ਕੀਤਾ ¢ ਗੁਰ: ਪ੍ਰਬੰਧਕ ਕਮੇਟੀ ਵਲੋਂ ਕਵੀਸ਼ਰੀ ਜਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਇਹ ਮੌਕੇ ਪ੍ਰਗਟ ਦਿਵਸ ਸਮਾਗਮ ਵਿਚ ਹਾਜ਼ਰੀ ਭਰਨ ਵਾਲਿਆਾ ਵਿਚ ਪ੍ਰਬੰਧਕੀ ਕਮੇਟੀ ਦੇ ਹਰਮਿੰਦਰ ਸਿੰਘ, ਸੁਖਦੇਵ ਸਿੰਘ ਬਾੜੇਵਾਲ, ਹਰਦੇਵ ਸਿੰਘ, ਸੁਖਪਾਲ ਸਿੰਘ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਵਾਲੇ, ਹੈਡ ਗ੍ਰੰਥੀ ਜਗਤਾਰ ਸਿੰਘ, ਸਰਪੰਚ ਕੇਵਲ ਕਿ੍ਸ਼ਨ ਪੱਪੂ, ਢਾਡੀ ਭਾਈ ਬਾਵਾ ਸਿੰਘ ਹਾਂਸ, ਰਵੀ ਇਯਾਲੀ, ਰਣਜੀਤ ਸਿੰਘ ਜੀਤਾ, ਮਨਧੀਰ ਸਿੰਘ ਭੁੱਲਰ, ਭਰਭੂਰ ਸਿੰਘ ਭੂਰਾ, ਪੰਚ ਅਵਤਾਰ ਸਿੰਘ, ਦੀਪਾ ਮਨੀਪੁਰੀਆ, ਹਰਜਿੰਦਰ ਸਿੰਘ, ਅਮਨਿੰਦਰ ਸਿੰਘ, ਗੁਰਦੀਪ ਗੁਰੀ ਆਦਿ ਸ਼ਾਮਿਲ ਸਨ ¢

ਹੰਬੜਾਂ ਦੇ ਸਰਕਾਰੀ ਹਸਪਤਾਲ ਦੇ ਸਟਾਫ਼ ਿਖ਼ਲਾਫ਼ ਲੋਕਾਂ ਵਲੋਂ ਨਾਅਰੇਬਾਜ਼ੀ

ਹੰਬੜਾਂ, 18 ਜੂਨ (ਜਗਦੀਸ਼ ਸਿੰਘ ਗਿੱਲ)-ਕਸਬਾ ਹੰਬੜਾਂ ਵਿਖੇ ਅੱਜ ਸਵੇਰੇ 11 ਵਜੇ ਤੱਕ ਵੀ ਕੋਈ ਸਟਾਫ਼ ਮੈਂਬਰ ਹਸਪਤਾਲ ਨਾ ਪੁੱਜਾ ਜਿਸ 'ਤੇ ਲੋਕ ਜੁਝਾਰੂ ਆਗੂ ਪ੍ਰੇਮ ਸਿੰਘ ਘਮਣੇਵਾਲ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਵਿਚ ਪੁੱਜੇ ਮਰੀਜ਼ਾਂ ਨੇ ਹਸਪਤਾਲ ਦੇ ਸਟਾਫ਼ ...

ਪੂਰੀ ਖ਼ਬਰ »

ਸਿੱਧਵਾਂ ਬੇਟ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ 20 ਨੂੰ

ਜਗਰਾਉਂ, 18 ਜੂਨ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਯੋਗ ਲਾਭਪਾਤੀਆਂ ਦੀ ਸ਼ਨਾਖ਼ਤ ਵੱਡੇ ਪੱਧਰ 'ਤੇ ਲਗਾਤਾਰ ਜਾਰੀ ਹੈ | ਇਸੇ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵੱਲੋਂ ਸਿੱਖ ਡਰਾਈਵਰ ਤੇ ਉਸ ਦੇ ਨਾਬਾਲਿਗ ਪੁੱਤਰ ਦੀ ਕੁੱਟਮਾਰ ਦੀ ਨਿਖੇਧੀ

ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)-ਬੀਤੀ ਕੱਲ੍ਹ ਦਿੱਲੀ ਦੇ ਮੁਖਰਜੀ ਇਲਾਕੇ 'ਚ ਮਾਮੂਲੀ ਵਿਵਾਦ ਬਾਅਦ ਮੁਖਰਜੀ ਥਾਣੇ ਦੀ ਦਿੱਲੀ ਪੁਲਿਸ ਵਲੋਂ ਸਿੱਖ ਪਿਉ-ਪੁੱਤਾਂ ਦੀ ਭਾਰੀ ਕੁੱਟਮਾਰ ਕਰਨ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕਰਦੇ ਹਾਂ ਅਤੇ ਦੋਸ਼ੀ ਪੁਲਿਸ ...

ਪੂਰੀ ਖ਼ਬਰ »

ਸਬ-ਤਹਿਸੀਲ ਮੁੱਲਾਂਪੁਰ ਦੇ ਮਨਿਸਟਰੀਅਲ ਕਾਮਿਆਂ ਵਲੋਂ ਕਲਮਛੋੜ ਹੜਤਾਲ

ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਉੱਪਰ ਮੁਲਾਜ਼ਮਾਂ ਵਲੋਂ ਕਲਮਛੋੜ ਹੜਤਾਲ ਵਿਚ ਸ਼ਾਮਿਲ ਹੁੰਦਿਆਂ ਅੱਜ ਸਬ ਤਹਿਸੀਲ ਕੰਪਲੈਕਸ ਮੁੱਲਾਂਪੁਰ ਦਾ ਅਮਲਾ-ਫੈਲਾ ਕੰਮ ਤੋਂ ਛੁੱਟੀ (ਕਲਮਛੋੜ) 'ਤੇ ਹੋਣ ...

ਪੂਰੀ ਖ਼ਬਰ »

'ਮਿੰਦੋ ਤਹਿਸੀਲਦਾਰਨੀ' ਦਾ ਟਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ

ਜਗਰਾਉਂ, 18 ਜੂਨ (ਅਜੀਤ ਸਿੰਘ ਅਖਾੜਾ)-ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਪ੍ਰੋਡਕਸ਼ਨ 'ਚ ਆ ਰਹੀ ਫ਼ਿਲਮ 'ਮਿੰਦੋ ਤਹਿਸੀਲਦਾਰਨੀ' ਦਾ ਟਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ | ਪ੍ਰਸਿੱਧ ਅਦਾਕਾਰ ਅਦਾਕਾਰ ਕਰਮਜੀਤ ਅਨਮੋਲ, ਕਵਿਤਾ ਕੌਸ਼ਕ, ਰਾਜਵੀਰ ਜਵੰਦਾ, ਇਸ਼ਾ ...

ਪੂਰੀ ਖ਼ਬਰ »

ਐਫ.ਸੀ.ਆਈ ਜਗਰਾਉਂ 'ਚ ਪੁਲਿਸ ਵੱਲੋਂ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ

ਜਗਰਾਉਂ, 18 ਜੂਨ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਜਗਰਾਉਂ ਐਫ.ਸੀ.ਆਈ 'ਚ ਪੁਲਿਸ ਮੁਲਾਜ਼ਮਾਂ ਵਲੋਂ ਨਸ਼ਿਆਂ ਿਖ਼ਲਾਫ਼ ਮੀਟਿੰਗ ਕੀਤੀ ਗਈ | ਜਿਸ ਵਿਚ ਪੁਲਿਸ ਥਾਣਾ ਸਿਟੀ ਦੇ ਐਸ.ਐਚ.ਓ ਨਿਧਾਨ ਸਿੰਘ ਦੇ ਨਿਰਦੇਸ਼ਾਂ ਤਹਿਤ ਸਬ ਇੰਸਪੈਕਟਰ ਕਿਰਨਦੀਪ ਕੌਰ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂਸਰ ਕਾਉਂਕੇ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਗੁਰੂਸਰ ਕਾਉਂਕੇ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

1148 ਬੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾਈਆਂ

ਜਗਰਾਉਂ, 18 ਜੂਨ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਅਤੇ ਐਸ.ਐਮ.ਓ. ਹਠੂਰ ਡਾਕਟਰ ਰਿਪਜੀਤ ਕੌਰ ਦੀ ਅਗਵਾਈ ਵਿਚ ਸੀ.ਐਚ.ਸੀ ਹਠੂਰ ਬਲਾਕ ਦੇ ਮੁਲਾਜ਼ਮਾਂ ਵੱਲੋਂ ਕਰੀਬ 1148 ...

ਪੂਰੀ ਖ਼ਬਰ »

ਝੱਖੜ-ਹਨੇਰੀ ਤੋਂ ਬਾਅਦ ਕਿਸਾਨ ਬਿਜਲੀ ਤੇ ਨਹਿਰੀ ਪਾਣੀ ਨੂੰ ਤਰਸੇ

ਗੁਰੂਸਰ ਸੁਧਾਰ, 18 ਜੂਨ (ਜਸਵਿੰਦਰ ਸਿੰਘ ਗਰੇਵਾਲ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਇਸ ਸਾਲ 13 ਜੂਨ ਤੋਂ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਝੋਨੇ ਦੀ ਬਿਜਾਈ ਬੁਰੀ ਤਰ੍ਹਾਂ ਪੱਛੜ ਕੇ ਰਹਿ ਗਈ ਹੈ ਅੱਜ 18 ਜੂਨ ...

ਪੂਰੀ ਖ਼ਬਰ »

ਕੋਟਮਾਨ ਟੂਰਨਾਮੈਂਟ 'ਚ ਸਲੇਮਪੁਰਾ ਨੂੰ ਹਰਾ ਕੇ ਤਲਵਾੜਾ ਬੇਟ ਨੇ ਬਾਜ਼ੀ ਮਾਰੀ

ਭੰੂਦੜੀ, 18 ਜੂਨ (ਕੁਲਦੀਪ ਸਿੰਘ ਮਾਨ)-ਲਾਗਲੇ ਪਿੰਡ ਕੋਟਮਾਨ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 5 ਰੋਜ਼ਾ ਕਿ੍ਕਟ ਟੂਰਨਾਮੈਂਟ ਸ਼ਾਨੋਂ-ਸ਼ੌਕਤ ਨਾਲ ਸਮਾਪਤ ਹੋ ਗਿਆ | ਇਨ੍ਹਾਂ ਖੇਡਾਂ 'ਚ 32 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਤਲਵਾੜਾ ਨੇ ਪਿੰਡ ...

ਪੂਰੀ ਖ਼ਬਰ »

ਸਬ ਹੈਲਥ ਸੈਂਟਰ ਹਲਵਾਰਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਹਲਵਾਰਾ, 18 ਜੂਨ (ਭਗਵਾਨ ਢਿੱਲੋਂ)-ਸਿਵਲ ਸਰਜਨ ਲੁਧਿਆਣਾ ਅਤੇ ਐਸ.ਐਮ.ਓ. ਸੁਧਾਰ ਡਾ: ਨੀਨਾ ਮਿਲਾਨੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਬ ਹੈਲਥ ਸੈਂਟਰ ਹਲਵਾਰਾ ਦੇ ਡਾ. ਗੁਰਜੋਤ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਸਥਾਨਕ ਸਬ ਸੈਂਟਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਭੂੰਦੜੀ 'ਚ ਮੁਫ਼ਤ ਮੈਡੀਕਲ ਕੈਂਪ ਲੱਗਾ

ਭੂੰਦੜੀ, 18 ਜੂਨ (ਕੁਲਦੀਪ ਸਿੰਘ ਮਾਨ)-ਸਥਾਨਿਕ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਗੇਲ ਗੈਸ ਪਾਈਪ ਅਤੇ ਬੈਂਕ ਫਾੳਾੂਡੇਸ਼ਨ ਬੰਬਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸੰਮਤੀ ਮੈਂਬਰ ਗੁਰਮੀਤ ਸਿੰਘ, ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਗਰੂਕਤਾ ਕੈਂਪ

ਭੂੰਦੜੀ, 18 ਜੂਨ (ਕੁਲਦੀਪ ਸਿੰਘ ਮਾਨ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਿੱਧਵਾਂ ਬੇਟ ਸਰਕਲ ਭੂੰਦੜੀ ਵਲੋਂ ਅਗਾਂਹ ਵਧੂ ਕਿਸਾਨ ਪ੍ਰਭਪ੍ਰੀਤ ਸਿੰਘ ਦੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ | ਇਹ ਪ੍ਰਦਰਸ਼ਨੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਿਕ ਰਾਏਕੋਟ ਰੋਡ ਉੱਪਰ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਰਾਗੀ ਕੁਲਦੀਪ ਸਿੰਘ ਮਾਨ ਦੇ ਜੱਥੇ ...

ਪੂਰੀ ਖ਼ਬਰ »

ਪਿੰਡ ਬਰ੍ਹਮੀ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਈਸ ਕਰੀਮ ਦਾ ਲੰਗਰ ਲਗਾਇਆ

ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬਰ੍ਹਮੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਬਾਬਾ ਭਰਪੂਰ ਸਿੰਘ ਮੁੱਖ ਸੇਵਾਦਾਰ ਸੰਤ ਬਿਰਧ ਆਸ਼ਰਮ ਨੂਰਪੁਰਾ-ਬਰ੍ਹਮੀ ਵਾਲਿਆਂ ਵਲੋਂ ਸੰਗਤ ਅਤੇੇ ਨਗਰ ਦੇ ਸਹਿਯੋਗ ਨਾਲ ਆਈਸ ਕਰੀਮ ਦਾ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੇ ਪਲਸ ਪੋਲੀਓ ਰਾਊਾਡ ਤਹਿਤ ਸਿਵਲ ਸਰਜਨ ਲੁਧਿਆਣਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐਮ. ਓ. ਡਾ. ਅਜੀਤ ਸਿੰਘ ਸੀ. ਐੱਚ. ਸੀ. ਮਾਨੂੰਪੁਰ ਦੀ ਦੇਖ ਰੇਖ ਹੇਠ ਪ੍ਰਵਾਸੀ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਦੋਰਾਹਾ ਸੰਸਥਾ ਲਗਾਤਾਰ ਦੇ ਰਹੀ ਹੈ ਸ਼ਾਨਦਾਰ ਨਤੀਜੇ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਦੀ ਦੋਰਾਹਾ ਬਰਾਂਚ ਜਿੱਥੇ ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਓਪਨ ਪਰਮਿਟ ਦੀਆਂ ਉਚ ਪੱਧਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਉੱਥੇ ਆਧੁਨਿਕ ਤਰੀਕੇ ਨਾਲ ਆਈਲੈਟਸ ਕਰਵਾ ਕੇ ...

ਪੂਰੀ ਖ਼ਬਰ »

ਪਿੰਡ ਘਰਖਣਾ ਵਿਖੇ ਧਾਰਮਿਕ ਦੀਵਾਨ ਸਜਾਏ

ਬੀਬੀ ਗਗਨਦੀਪ ਕੌਰ ਨੇ ਧਾਰਮਿਕ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਮਰਾਲਾ, 18 ਜੂਨ (ਬਲਜੀਤ ਸਿੰਘ ਬਘੌਰ)-ਗੁਰਮਤਿ ਪ੍ਰਚਾਰ ਸਭਾ ਤੋਂ ਸਮੂਹ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਰਵਿਦਾਸ ਜੀ ਦੇ ਹਾਲ ਵਿਚ ਧਾਰਮਿਕ ਦੀਵਾਨ ਸਜਾਏ | ...

ਪੂਰੀ ਖ਼ਬਰ »

ਦਿੱਲੀ ਦੇ ਸਿੱਖ ਡਰਾਈਵਰ ਦੀ ਕੁੱਟਮਾਰ ਦੀ ਲਿਪ ਵਲੋਂ ਨਿਖੇਧੀ

ਸਮਰਾਲਾ, 18 ਜੂਨ (ਸੁਰਜੀਤ)-ਦਿੱਲੀ ਵਿਚ ਸਿੱਖ ਟੈਕਸੀ ਡਰਾਈਵਰ ਅਤੇ ਉਸ ਦੇ ਲੜਕੇ ਦੀ ਪੁਲੀਸ ਵਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਲੋਕ ਇਨਸਾਫ਼ ਪਾਰਟੀ ਅਤੇ ਬੀ. ਐੱਸ. ਪੀ. ਦੀ ਸਮਰਾਲਾ ਯੂਨਿਟਾਂ ਵਲੋਂ ਬਲਵਿੰਦਰ ਸਿੰਘ ਮਹਿਦੂਦਾਂ ਜਰਨਲ ਸਕੱਤਰ ਦੀ ਪ੍ਰਧਾਨਗੀ ਵਿਚ ...

ਪੂਰੀ ਖ਼ਬਰ »

ਐੱਚ. ਡੀ. ਐੱਫ. ਸੀ. ਬੈਂਕ ਦੀ ਕੁਹਾੜਾ ਸ਼ਾਖਾ ਵਲੋਂ ਧਨਾਨਸੂ 'ਚ ਕੈਂਪ

ਕੁਹਾੜਾ, 18 ਜੂਨ (ਤੇਲੂ ਰਾਮ ਕੁਹਾੜਾ)-ਐੱਚ. ਡੀ. ਐੱਫ. ਸੀ. ਬੈਂਕ ਦੀ ਕੁਹਾੜਾ ਸ਼ਾਖਾ ਵਲੋਂ ਲੋਕਾਂ ਨੂੰ ਬੈਂਕ ਵਲੋਂ ਚਾਲੂ ਕੀਤੀਆਂ ਲੋਕ ਹਿੱਤ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਪਿੰਡ ਧਨਾਨਸੂ ਵਿਖੇ ਸ਼ਾਖਾ ਦੇ ਮੈਨੇਜਰ ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਖੇਤੀਬਾੜੀ ...

ਪੂਰੀ ਖ਼ਬਰ »

ਹਰਸ਼ਦੀਪ ਪਹਿਲੇ, ਕਰੀਤਿਕਾ ਦੂਜੇ ਤੇ ਸ਼ੀਨਮ ਤੀਜੇ ਸਥਾਨ 'ਤੇ ਰਹੀ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਕਾਮ ਦੇ 6ਵੇਂ ਸਮੈਸਟਰ ਦੇ ਨਤੀਜੇ ਵਿਚ ਏ. ਐੱਸ. ਕਾਲਜ ਖੰਨਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਹਰਸ਼ਦੀਪ ਕੌਰ ਨੇ 83.54 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ, ...

ਪੂਰੀ ਖ਼ਬਰ »

ਬੀਤੀ ਰਾਤ ਆਏ ਤੇਜ਼ ਤੂਫ਼ਾਨ ਨਾਲ ਭਾਰੀ ਨੁਕਸਾਨ

ਮਲੌਦ, 18 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬੀਤੀ ਰਾਤ ਮਲੌਦ ਇਲਾਕੇ ਵਿਚ ਆਏ ਤੇਜ ਤੂਫ਼ਾਨ ਅਤੇ ਜ਼ੋਰਦਾਰ ਬਾਰਿਸ਼ ਨਾਲ ਗੁਰੂ ਨਾਨਕ ਸ਼ੈਲਰ ਸਿਹੌੜਾ ਦੀ ਕੰਧ ਢਹਿ-ਢੇਰੀ ਹੋਈ ਅਤੇ ਸੈਲਰ ਛੱਤ ਵਾਲੀਆਂ ਚਾਦਰਾਂ ਉਡਣ ਨਾਲ ਸ਼ੈਲਰ ਮਾਲਕ ਨਿਤਿਨ ਮਿੱਤਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ

ਕੁਹਾੜਾ, 18 ਜੂਨ (ਤੇਲੂ ਰਾਮ ਕੁਹਾੜਾ)-ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਇਕ ਮੀਟਿੰਗ ਕੁਹਾੜਾ ਵਿਖੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਵਿੱਤ ਸਕੱਤਰ ਜਗਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ...

ਪੂਰੀ ਖ਼ਬਰ »

ਪਿੰਡ ਰਸੂਲੜਾ ਵਿਚ ਸਰਪੰਚ ਗੁਰਦੀਪ ਸਿੰਘ ਅਗਵਾਈ ਵਿਚ ਦਰਗਾਹ 'ਤੇ ਸਾਲਾਨਾ ਭੰਡਾਰਾ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਨੇੜਲੇ ਪਿੰਡ ਰਸੂਲੜਾ ਵਿਚ ਪੀਰ ਬਾਬਾ ਅਬਦੁੱਲਾ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ ਵਿਚ ਵੱਡੀ ਸੰਖਿਆ ਵਿਚ ਸ਼ਰਧਾਲੂ ਪੁੱਜੇ | ਪਿੰਡ ਦੇ ਸਰਪੰਚ ਗੁਰਦੀਪ ਸਿੰਘ ਔਜਲਾ ਉਚੇਚੇ ਤੌਰ ਤੇ ਪੁੱਜੇ, ਇਸ ਮੌਕੇ ...

ਪੂਰੀ ਖ਼ਬਰ »

ਦਿੱਲੀ ਵਿਚ ਸਿੱਖ ਪਿਓ-ਪੁੱਤ ਨਾਲ ਧੱਕੇਸ਼ਾਹੀ ਕਰਨ ਵਾਲੀ ਦੋਸ਼ੀ ਪੁਲਿਸ ਨੂੰ ਸਖ਼ਤ ਸਜਾ ਦਿੱਤੀ ਜਾਵੇ - ਉਮੈਦਪੁਰੀ, ਖੀਰਨੀਆ, ਲੋਪੋਂ

ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਗਜੀਵਨ ਸਿੰਘ ਖੀਰਨੀਆ ਸਾਬਕਾ ਵਿਧਾਇਕ, ਬਰਜਿੰਦਰ ਸਿੰਘ ਬੱਬਲੂ ਜ਼ਿਲ੍ਹਾ ਯੂਥ ਪ੍ਰਧਾਨ ਨੇ ਵੱਖ-ਵੱਖ ਬਿਆਨਾਂ ਵਿਚ ਦਿੱਲੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਪਾਇਲ ਵਲੋਂ ਮਲੇਰੀਆਂ ਵਿਰੋਧੀ ਕੈਂਪ ਲਗਾਇਆ

ਪਾਇਲ, 18 ਜੂਨ (ਰਜਿੰਦਰ ਸਿੰਘ, ਨਿਜ਼ਾਮਪੁਰ)-ਸੀ. ਐੱਚ. ਸੀ. ਪਾਇਲ ਵਿਖੇ ਮਲੇਰੀਆ ਵਿਰੋਧੀ ਕੈਂਪ ਡਾ. ਪਰਵਿੰਦਰਪਾਲ ਸਿੰਘ ਸਿੱਧੂ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪਾਇਲ ਦੀ ਯੋਗ ਅਗਵਾਈ ਹੇਠ ਲਗਾਇਆ ...

ਪੂਰੀ ਖ਼ਬਰ »

ਰੇਕੀ ਕੇਂਦਰ ਵਲੋਂ ਕੱਢੀ ਗਈ ਯਾਤਰਾ 'ਚ ਹਜ਼ਾਰਾਂ ਲੋਕ ਸ਼ਾਮਿਲ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਬੂਲੇਪੁਰ ਸਥਿਤ ਰੇਕੀ ਸੈਂਟਰ ਦੇ ਮੁਖੀ ਗੋਪੀ ਚੰਦ ਲੋਟੇ (ਗਰੈਂਡ ਮਾਸਟਰ) ਦੇ ਜਨਮ ਦਿਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂਆਂ ਵਲੋਂ ਪੈਦਲ ਯਾਤਰਾ ਕੱਢੀ ਗਈ | ਇਸ ਮੌਕੇ ਜੀ. ਟੀ. ਰੋਡ ਅਤੇ ਮਲੇਰਕੋਟਲਾ ਰੋਡ 'ਤੇ ਲਗਭਗ ਇਕ ...

ਪੂਰੀ ਖ਼ਬਰ »

ਪਿੰਡ ਵਿਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਮੈਨੂੰ ਦਿਓ : ਕੋਟਾਂ ਚੌਕੀ ਇੰਚਾਰਜ

ਬੀਜਾ, 18 ਜੂਨ (ਅਵਤਾਰ ਸਿੰਘ ਜੰਟੀ ਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੈਂਦੀ ਪੁਲੀਸ ਚੌਕੀ ਕੋਟਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਪੁਲਸ ਚੌਕੀ ਦੇ ਅਧੀਨ ਪੈਂਦੇ ਪਿੰਡਾਂ ਦੇ ...

ਪੂਰੀ ਖ਼ਬਰ »

ਬੀਜਾ ਚੌਕ ਵਿਖੇ ਖੰਨਾ ਸੜਕ 'ਤੇ ਖੜ੍ਹਾ ਪਾਣੀ ਦੇ ਰਿਹੈ ਬਿਮਾਰੀਆਂ ਨੂੰ ਸੱਦਾ

ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਕਸਬਾ ਬੀਜਾ ਵਿਖੇ ਖੰਨੇ ਨੂੰ ਜਾਣ ਵਾਲੀਆਂ ਸਵਾਰੀਆਂ ਲਈ ਬੱਸ ਅੱਡਾ ਦੀ ਸਹੂਲਤ ਨਾ ਹੋਣ ਕਾਰਨ 'ਤੇ ਉੱਥੇ ਸੜਕ ਉੱਤੇ ਪਾਣੀ ਖੜਨ ਨਾਲ ਸਵਾਰੀਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬੀਜਾ ਚੌਕ ਇਕ ਬਹੁਤ ਹੀ ...

ਪੂਰੀ ਖ਼ਬਰ »

ਵੱਖ ਵੱਖ ਜਥੇਬੰਦੀਆਂ ਵਲੋਂ ਸੁਖਦੇਵ ਨੂੰ ਸ਼ਰਧਾਂਜਲੀ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਮੰਡੀ ਗੋਬਿੰਦਗੜ੍ਹ ਦੇ ਵਿਚਾਲੇ ਜੀ. ਟੀ. ਰੋਡ ਤੇ ਸਥਿਤ ਜੀ. ਪੀ. ਐੱਸ. (ਸਕੂਲ) ਵਿਚ ਦੇ ਕਰਮਚਾਰੀ 23 ਸਾਲਾ ਸੁਖਦੇਵ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ 'ਤੇ ਵੱਖ ਵੱਖ ਜਥੇਬੰਦੀਆਂ ਨੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »

ਬਾਬਾ ਸੁਰਜੀਤ ਸਿੰਘ ਸੁਖਮਨੀ ਵਾਲਿਆਂ ਦੀ 14ਵੀਂ ਬਰਸੀ ਨਮਿਤ ਪੰਜ ਰੋਜ਼ਾ ਸਮਾਗਮ ਸਮਾਪਤ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਬਾਬਾ ਸੁਰਜੀਤ ਸਿੰਘ ਸੁਖਮਨੀ ਵਾਲਿਆਂ ਦੀ 14ਵੀਂ ਬਰਸੀ ਨਮਿੱਤ ਬਾਬਾ ਬਲਵੰਤ ਸਿੰਘ ਸੁਖਮਨੀ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਇਆ ਪੰਜ ਰੋਜ਼ਾ ਸਮਾਗਮ ਸਮਾਪਤ ਹੋਇਆ | ਦੋ ਲੜੀਆਂ ...

ਪੂਰੀ ਖ਼ਬਰ »

ਏਕਮ ਸੁਧਾਰ ਦਾ 'ਯਾਰੀ' ਗੀਤ ਬਣਿਆ ਚਰਚਾ ਦਾ ਵਿਸ਼ਾ

ਗੁਰੂਸਰ ਸੁਧਾਰ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਸਾਗਾ ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ ਏਕਮ ਸੁਧਾਰ ਦਾ ਵੀਡੀਓ ਗੀਤ 'ਯਾਰੀ' ਅੱਜ-ਕੱਲ੍ਹ ਚਰਚਾ ਵਿਸ਼ਾ ਬਣਿਆ ਹੋਇਆ ਹੈ ਤੇ ਸਰੋਤਿਆਂ ਵਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ | ਗਾਇਕ ਏਕਮ ਸੁਧਾਰ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਚੀਰ-ਫਾੜ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 18 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਨਾਨਕਸਰ ਵਿਖੇ ਹੋਏ ਸਮਾਗਮ 'ਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਪੂਰਨਮਾਸ਼ੀ ਦੇ ਦਿਹਾੜੇ ਮੌਕੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਦਿਨ ਅਤੇ ਰਾਤ ਦੇ ਸਮਾਗਮ ਹੋਏ | ਇਸ ਦੌਰਾਨ ਹਜ਼ਾਰਾਂ ਸੰਗਤਾਂ ਨੇ ਮੁੱਖ ਦਰਬਾਰ ਵਿਖੇ ਮੱਥਾ ਟੇਕਿਆ, ਕੀਰਤਨੀ ਜਥਿਆਂ ਤੋਂ ਗੁਰਬਾਣੀ ਦਾ ...

ਪੂਰੀ ਖ਼ਬਰ »

ਟੂਰਿਜ਼ਮ ਕੈਲਗਰੀ ਵਲੋਂ ਜਤਿੰਦਰ ਸਿੰਘ ਤੱਤਲਾ ਬੈਸਟ ਡਰਾਈਵਰ ਤੇ ਸਰਵਿਸਿਜ਼ ਐਵਾਰਡ ਨਾਲ ਸਨਮਾਨਿਤ

ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਵਿਚ ਵੱਸਦਿਆਂ ਚੰਗੇ ਕਾਰੋਬਾਰ ਸਥਾਪਤ ਕਰਕੇ ਨਾਮਣਾ ਖੱਟਿਆ ਹੈ, ਉੱਥੇ ਹੀ ਦੂਜੇ ਪਾਸੇ ਟੈਕਸੀ ਡਰਾਈਵਰ ਭਾਈਚਾਰੇ ਨੇ ਵੀ ਚੰਗੇ ਅਕਸ ਅਤੇ ਵਿਵਹਾਰ ਵਿਚ ਵੀ ਪਹਿਲ ਕਦਮੀ ਕਰਦਿਆਂ ਕੈਨੇਡਾ ...

ਪੂਰੀ ਖ਼ਬਰ »

ਦੁਨਿਆਵੀਂ ਮੋਹ ਤਿਆਗ ਕੇ ਹੀ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ-ਸੰਤ ਝਾਂਡੇ

ਇਯਾਲੀ/ਥਰੀਕੇ, 18 ਜੂਨ (ਰਾਜ ਜੋਸ਼ੀ)-ਧਾਰਮਿਕ ਸੰਸਥਾ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਪੂਰਨਮਾਸੀ ਦੇ ਪਵਿੱਤਰ ਦਿਹਾੜੇ 'ਤੇ ਸਜਾਏ ਗਏ ਰੂਹਾਨੀ ਦੀਵਾਨ ਸਮੇਂ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨਾਲ ਬਚਨ ਕਰਦਿਆਂ ਸੰਤ ਰਾਮਪਾਲ ਸਿੰਘ ਜੀ ਝਾਂਡੇ ਨੇ ਕਿਹਾ ਕਿ ...

ਪੂਰੀ ਖ਼ਬਰ »

ਤਹਿਸੀਲ ਕਾਮਿਆਂ ਦੀ ਹੜਤਾਲ ਕਾਰਨ ਲੋਕ ਹੋਏ ਖੱਜਲ-ਖੁਆਰ

ਰਾੲਕੋਟ, 18 ਜੂਨ (ਸੁਸ਼ੀਲ)-ਆਪਣੀਆਂ ਮੰਗ ਨਾ ਮੰਨੇ ਜਾਣ ਦੇ ਵਿਰੋਧ 'ਚ ਅੱਜ ਸਥਾਨਕ ਤਹਿਸੀਲ ਸਟਾਫ਼ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ, ਜਿਸ ਕਾਰਨ ਅੱਜ ਤਹਿਸੀਲ ਦਫ਼ਤਰ 'ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਤਹਿਸੀਲ 'ਚ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX