ਤਾਜਾ ਖ਼ਬਰਾਂ


ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  5 minutes ago
ਸ਼ੁਤਰਾਣਾ, 20 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਅੱਜ ਤੜਕੇ ਕਰੀਬ 200 ਫੁੱਟ ਪਾੜ ਪੈ ਗਿਆ ਤੇ ਆਲੇ ਦੁਆਲੇ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ। ਘੱਗਰ ਦਰਿਆ 'ਚ ਪਏ ਹੋਏ ...
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  12 minutes ago
ਖਡੂਰ ਸਾਹਿਬ, 20 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਬਿਆਸ ਦਰਿਆ ਵੱਲੋਂ ਦਾਰਾਪੁਰ ਵਿਖੇ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਐਮ ਪੀ...
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  28 minutes ago
ਜਲੰਧਰ, 20 ਜੁਲਾਈ (ਚਿਰਾਗ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤੇ ਜਾਣ 'ਤੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਕੋਈ ਵੀ ਸਮਝੌਤਾ ਆਪਣੇ ਨਿੱਜੀ ਸਵਾਰਥ ਲਈ ...
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  53 minutes ago
ਜਲੰਧਰ, 20 ਜੁਲਾਈ (ਚਿਰਾਗ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਭਾਜਪਾ 'ਚ ਸ਼ਾਮਲ ਹੋ ਗਏ। ਦੋਹਾਂ ਨੇ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  59 minutes ago
ਲਖਨਊ, 20 ਜੁਲਾਈ- ਚੁਨਾਰ ਗੈਸਟ ਹਾਊਸ ਵਿੱਚ ਮੌਜੂਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੋਨਭੱਦਰ ਹੱਤਿਆ ਕਾਂਡ ਦੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਪਰ 15 ਲੋਕਾਂ ਨੂੰ ਪੁਲਿਸ ਨੇ ਬਾਹਰ ਹੀ ਰੋਕ ਲਿਆ...
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  about 1 hour ago
ਲਖਨਊ, 20 ਜੁਲਾਈ- ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਮਿਰਜ਼ਾਪੁਰ ਸਥਿਤ ਚੁਨਾਰ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਮੁੰਬਈ, 20 ਜੁਲਾਈ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਸਵੇਰੇ 9.17 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 1 hour ago
ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ 'ਚੋਂ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਵਲੋਂ ਅਸਤੀਫ਼ਾ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 1 hour ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ.................................
ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਜਾਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਉੱਤਰ ਪ੍ਰਦੇਸ਼ ਦੇ ਚੁਨਾਰ ਜਾਣਗੇ। ਦੱਸ ਦਈਏ ਕਿ ਲੰਘੇ ਦਿਨ ਉਹ ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ...
ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਨੇਤਾਵਾਂ ਨੂੰ ਪੁਲਿਸ ਨੇ ਰੋਕਿਆ
. . .  about 2 hours ago
ਲਖਨਊ, 20 ਜੁਲਾਈ- ਕਾਂਗਰਸ ਦੀ ਜਨਰਲ ਸਕੱਤਕ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਚਾਰ ਮੈਂਬਰੀ ਸੰਸਦੀ ਵਫ਼ਦ ਨੂੰ ਵਾਰਾਨਸੀ ਪੁਲਿਸ ਨੇ ਬਾਬਤਪੁਰ ਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ 'ਤੇ ਰੋਕ ਲਿਆ। ਦੱਸ ਦਈਏ ਕਿ ਇਹ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜੁਲਾਈ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਧਰ ਸੈਕਟਰ 'ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਸਵੇਰੇ 9 ਵਜੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹ-ਤੋੜ ਜਵਾਬ...
ਬਿਜਲੀ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 2 hours ago
ਡੇਰਾਬੱਸੀ, 20 ਜੁਲਾਈ (ਗੁਰਮੀਤ ਸਿੰਘ, ਸ਼ਾਮ ਸਿੰਘ ਸੰਧੂ)- ਸਥਾਨਕ ਰਾਮ ਮੰਦਿਰ ਦੀ ਮਾਰਕਿਟ 'ਚ ਸਥਿਤ ਇੱਕ ਬਿਜਲੀ ਦੀ ਦੁਕਾਨ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਦੇ...
ਬੀ. ਐੱਸ. ਐੱਫ. ਦੇ ਆਈ. ਜੀ. ਨੇ 'ਕਾਰਗਿਲ ਵਿਜੇ ਦਿਵਸ' ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਜਲੰਧਰ, 20 ਜੁਲਾਈ (ਚਿਰਾਗ)- ਪੰਜਾਬ ਫਰੰਟੀਅਰ ਬੀ. ਐੱਸ. ਐੱਫ. ਦੇ ਹੈੱਡਕੁਆਰ ਜਲੰਧਰ ਕੈਂਟ ਵਿਖੇ 'ਕਾਰਗਿਲ ਵਿਜੇ ਦਿਵਸ' ਦਾ ਆਯੋਜਨ 20 ਤੋਂ 27 ਜੁਲਾਈ ਤੱਕ ਕੀਤਾ ਜਾ ਰਿਹਾ ਹੈ। ਇਸ ਹਫ਼ਤਾਵਰੀ ਸਮਾਰੋਹ ਦੌਰਾਨ ਸ਼ਹੀਦਾਂ ਦੇ ਸਨਮਾਨ ਲਈ ਵੱਖ-ਵੱਖ...
ਚੀਨ ਦੀ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 2 hours ago
ਬੀਜਿੰਗ, 20 ਜੁਲਾਈ- ਮੱਧ ਚੀਨ ਦੇ ਹੇਨਾਨ ਸੂਬੇ 'ਚ ਇੱਕ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ 'ਚ ਪੰਜ ਲੋਕ ਲਾਪਤਾ ਹਨ। ਸਥਾਨਕ ਅਧਿਕਾਰੀਆਂ ਵਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ...
ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤਾ ਨੋਟਿਸ
. . .  1 minute ago
ਵਿਜੇ ਦਿਵਸ ਮੌਕੇ ਅੱਜ ਕਾਰਗਿਲ ਜਾਣਗੇ ਰਾਜਨਾਥ ਸਿੰਘ
. . .  about 4 hours ago
ਅਰੁਣਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  1 day ago
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਮੌਤਾਂ
. . .  1 day ago
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  1 day ago
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  1 day ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  1 day ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਜਲੰਧਰ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
ਤੇਜ਼ ਰਫ਼ਤਾਰ ਟਿੱਪਰ ਵਲੋਂ ਕੁਚਲਣ ਕਾਰਨ ਔਰਤ ਦੀ ਮੌਤ
. . .  1 day ago
ਸੋਮਵਾਰ ਤੱਕ ਜਾਰੀ ਰਹੇਗੀ ਚਰਚਾ : ਸਿੱਧਰਾਮਈਆ
. . .  1 day ago
ਵਿਧਾਨ ਸਭਾ ਦੀ ਕਾਰਵਾਈ 3 ਵਜੇ ਤੱਕ ਮੁਲਤਵੀ
. . .  1 day ago
ਕਰਨਾਟਕ ਸਿਆਸੀ ਸੰਕਟ : ਵਿਸ਼ਵਾਸ ਮਤ 'ਤੇ ਰਾਜਪਾਲ ਦੀ ਡੈੱਡਲਾਈਨ ਖ਼ਤਮ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਚੋਲਾ ਬਦਲਦਿਆਂ ਨਿਸ਼ਾਨ ਸਾਹਿਬ ਦੇ ਉੱਪਰੋਂ ਡਿੱਗਣ ਕਾਰਨ ਨਿਹੰਗ ਸਿੰਘ ਦੀ ਦਰਦਨਾਕ ਮੌਤ
. . .  1 day ago
ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਦਿੱਤਾ ਹੁਕਮ
. . .  1 day ago
''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ'' ਲਿਖ ਕੇ ਭਾਵੁਕ ਹੁੰਦਿਆਂ ਸ਼ੈਰੀ ਮਾਨ ਨੇ ਦਿੱਤੀ ਮਾਂ ਦੇ ਦੇਹਾਂਤ ਦੀ ਜਾਣਕਾਰੀ
. . .  1 day ago
ਪਟੜੀ ਤੋਂ ਲੱਥਾ ਰੇਲ ਗੱਡੀ ਦਾ ਇੰਜਣ, ਪਠਾਨਕੋਟ-ਡਲਹੌਜ਼ੀ ਕੌਮੀ ਹਾਈਵੇਅ 'ਤੇ ਲੱਗਾ ਵੱਡਾ ਜਾਮ
. . .  1 day ago
ਰਾਮਪੁਰਾ 'ਚ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਆਜ਼ਮ ਖ਼ਾਨ ਦੇ ਖ਼ਿਲਾਫ਼ 23 ਕੇਸ ਦਰਜ -ਐਸ.ਪੀ.
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਪੰਜਾਬ / ਜਨਰਲ

ਪੁਲਿਸ ਅਫ਼ਸਰ ਨੇ ਆਪਣੇ ਹੀ ਵਿਭਾਗ ਦੀਆਂ ਖ਼ਾਮੀਆਂ ਕੀਤੀਆਂ ਜੱਗ ਜ਼ਾਹਿਰ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 18 ਜੂਨ-ਨਸ਼ਿਆਂ ਦੇ ਖ਼ਾਤਮੇ ਸਬੰਧੀ ਸਰਕਾਰੀ ਦਾਅਵਿਆਂ ਦੇ ਉਲਟ ਜ਼ਮੀਨੀ ਹਕੀਕਤ ਨੂੰ ਸਾਹਮਣੇ ਰੱਖ ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ ਸੰਦੀਪ ਗੋਇਲ ਵਲੋਂ ਬੋਲੇ ਸੱਚ ਰੂਪੀ ਖਰੇ ਬੋਲਾਂ ਦੀ ਦਾਦ ਦੇਣੀ ਬਣਦੀ ਹੈ, ਜਿਨ੍ਹਾਂ ਨੇ ਦਲੇਰਾਨਾ ਢੰਗ ਨਾਲ ਬੋਲਦਿਆਂ ਨਸ਼ੇ ਦੇ ਘਰ-ਘਰ ਪਹੰੁਚਣ ਦੇ ਕਾਰਨਾਂ, ਪੁਲਿਸ 'ਚ ਫੈਲੀ ਰਿਸ਼ਵਤਖ਼ੋਰੀ, ਅਵੇਸਲਾਪਣ, ਤਸਕਰਾਂ ਨਾਲ ਸਬੰਧ ਆਦਿ ਆਪਣੇ ਵਿਭਾਗ ਦੀਆਂ ਖ਼ਾਮੀਆਂ ਨੂੰ ਲੋਕ ਕਚਹਿਰੀ 'ਚ ਨੰਗਾ ਕਰਕੇ ਰੱਖ ਦਿੱਤਾ ਹੈ | ਸੋਸ਼ਲ ਮੀਡੀਆ 'ਤੇ ਘੁੰਮਦੇ ਵੀਡੀਓ ਕਲਿੱਪ ਕਾਰਨ ਜਿੱਥੇ ਐਸ.ਐਸ.ਪੀ. ਪੁਲਿਸ ਕਪਤਾਨ ਸੰਦੀਪ ਗੋਇਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉੱਥੇ ਦੇਸ਼-ਵਿਦੇਸ਼ 'ਚ ਬੈਠੇ ਪੰਜਾਬ ਤੇ ਪੰਜਾਬੀਆਂ ਦਾ ਭਲਾ ਚਾਹੁਣ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ ਕਿ ਉਹ ਐਸ.ਐਸ.ਪੀ. ਦੇ ਅਹੁਦੇ 'ਤੇ ਬੈਠ ਅਸਲ ਸੱਚ ਨੂੰ ਉਜਾਗਰ ਕਰਨ ਵਾਲੇ ਸੰਦੀਪ ਗੋਇਲ ਦੀ ਪ੍ਰਸੰਸਾ ਕਰ ਸਕਣ | ਦੱਸਣਯੋਗ ਹੈ ਕਿ ਐਸ. ਟੀ. ਐਫ਼. ਦੇ ਮੁਖੀ ਮੈਡਮ ਗੁਰਪ੍ਰੀਤ ਕੌਰ ਦਿਓ ਦੀ ਆਮਦ 'ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਸੀਨੀਅਰ ਕਪਤਾਨ ਪੁਲਿਸ ਸੰਦੀਪ ਗੋਇਲ ਦੀ ਪ੍ਰਧਾਨਗੀ ਹੇਠ ਪ੍ਰਸ਼ਾਸਨ ਵਲੋਂ ਬੀਤੇ ਦਿਨ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮਖੂ, ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ, ਸ਼ਹਿਰੀ ਤੇ ਗੁਰੂਹਰਸਹਾਏ ਦੇ ਕਸਬਾ ਲੱਖੋ ਕੇ ਬਹਿਰਾਮ ਅੰਦਰ ਪ੍ਰਸ਼ਾਸਨ ਵਲੋਂ ਨਸ਼ਿਆਂ ਦਾ ਸੱਚ ਜਾਣਨ ਲਈ ਲਗਾਏ ਸੈਮੀਨਾਰਾਂ 'ਚ ਲੋਕਾਂ ਨੂੰ ਬਿਨਾਂ ਕਿਸੇ ਡਰ-ਭੈਅ ਸੱਚ ਬੋਲਣ ਦੇ ਦਿੱਤੇ ਗਏ ਖੁੱਲ੍ਹੇ ਸੱਦੇ ਦੌਰਾਨ ਨਸ਼ੇ ਦੇ ਦੈਂਤ ਵਲੋਂ ਸੁਹਾਗ ਉਜਾੜਨ ਤੇ ਘਰ ਤਬਾਹ ਕਰਨ ਦੇ ਰੋ-ਰੋ ਕੇ ਸੁਣਾਏ ਦੁਖੜਿਆਂ ਨੇ ਸਭ ਨੂੰ ਝੰਜੋੜਦਿਆਂ ਸਰਕਾਰ ਤੇ ਪ੍ਰਸ਼ਾਸਨ ਨੂੰ ਨਸ਼ਾ ਵਿਕਰੀ ਨਾ ਰੋਕ ਸਕਣ ਦੀਆਂ ਵੱਡੀਆਂ-ਵੱਡੀਆਂ ਲਾਹਨਤਾਂ ਪਾਈਆਂ ਤੇ ਦੋਸ਼ ਲਗਾਏ ਕਿ ਨਸ਼ਾ ਵਿੱਕਰੀ ਪਿੱਛੇ ਪੁਲਿਸ ਵਰਦੀ 'ਚ ਥਾਣਿਆਂ 'ਚ ਤਾਇਨਾਤ ਕਾਲੀਆਂ ਭੇਡਾਂ ਦਾ ਹੱਥ ਹੈ | ਪੁਲਿਸ ਦੀ ਬਦਨਾਮੀ ਹੁੰਦੀ ਅੱਖੀਂ ਦੇਖ, ਕੰਨੀ ਸੁਣ ਭਰੇ ਪੀਤੇ ਬੈਠੇ ਸੀਨੀਅਰ ਕਪਤਾਨ ਪੁਲਿਸ ਸੰਦੀਪ ਗੋਇਲ ਨੇ ਜਜ਼ਬਾਤੀ ਹੁੰਦਿਆਂ ਲੋਕਾਂ ਵਲੋਂ ਝੂਠੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਦੇ ਬਜਾਏ ਸੱਚ ਦਾ ਸ਼ੀਸ਼ਾ ਦਿਖਾਉਣ 'ਤੇ ਧੰਨਵਾਦ ਕੀਤਾ | ਨਸ਼ਾ ਵਿੱਕਰੀ ਨਾ ਰੁਕਣ ਦੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਮੁਖੀ ਹੋਣ ਦੇ ਨਾਤੇ 'ਤੇ ਆਪਣੇ ਸਿਰ ਲੈਂਦਿਆਂ ਉਨ੍ਹਾਂ ਜਿੱਥੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਲੋਕਾਂ ਤੋਂ 2-3 ਮਹੀਨਿਆਂ ਦਾ ਸਮਾਂ ਮੰਗਿਆ, ਉੱਥੇ ਨਸ਼ਾ ਤਸਕਰਾਂ ਦੇ ਨਾਲ-ਨਾਲ ਪੁਲਿਸ ਵਰਦੀ 'ਚ ਫਿਰਦੀਆਂ ਕਾਲੀਆਂ ਭੇਡਾਂ ਨੂੰ ਵੀ ਟੰਗਣ ਦਾ ਦਾਅਵਾ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਹਰ ਪੁਲਿਸ ਅਫ਼ਸਰ ਬੇਈਮਾਨ ਨਹੀਂ ਹੈ ਨਾ ਹੀ ਰਿਸ਼ਵਤ ਲੈਂਦਾ ਹੈ ਇਹ ਤਾਂ ਕੁਝ ਕੁ ਕਾਲੀਆਂ ਭੇਡਾਂ ਹਨ ਜੋ ਸਮੂਹ ਪੁਲਿਸ ਵਿਭਾਗ ਨੂੰ ਦਾਗ਼ੀ ਕਰ ਰਹੀਆਂ ਹਨ, ਇਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਫੜਾਉਣ ਵਾਲੇ ਿਖ਼ਲਾਫ਼ ਝੂਠਾ ਪਰਚਾ ਦਰਜ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਵੀ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ |
ਪੁਲਿਸ ਅਫ਼ਸਰਾਂ 'ਚ ਚਰਚਾ ਕਿ ਗੱਲਾਂ ਸੱਚੀਆਂ ਪਰ ਪੁਗਾਉਣੀਆਂ ਔਖੀਆਂ
ਸੀਨੀਅਰ ਕਪਤਾਨ ਪੁਲਿਸ ਸੰਦੀਪ ਗੋਇਲ ਵਲੋਂ ਸੈਮੀਨਾਰ 'ਚ ਨਸ਼ਿਆਂ ਕਾਰਨ ਉੱਜੜ ਰਹੇ ਸੁਹਾਗ ਤੇ ਤਬਾਹ ਹੋ ਰਹੇ ਘਰਾਂ ਦਾ ਦਰਦ ਸੁਣ ਬੋਲੇ ਸੱਚ ਦੀ ਗਵਾਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਫ਼ਸਰ ਵੀ ਦਬਵੀਂ ਆਵਾਜ਼ ਭਰਦੇ ਹੋਏ ਐਸ.ਐਸ.ਪੀ. ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਪਰ ਉਨ੍ਹਾਂ 'ਚ ਇਹ ਵੀ ਚਰਚਾ ਹੈ ਕਿ ਭਾਵੇਂ ਗੱਲਾਂ ਸੱਚੀਆਂ ਹਨ ਪਰ ਪੁਗਾਉਣੀਆਂ ਬਹੁਤ ਔਖੀਆਂ ਨੇ, ਕਿਉਂਕਿ ਥਾਣਿਆਂ 'ਚ ਮੁਲਾਜ਼ਮਾਂ ਦੀ ਤਾਇਨਾਤੀ ਹੁਣ ਪੁਲਿਸ ਅਧਿਕਾਰੀਆਂ ਦੇ ਵੱਸ ਦੀ ਨਹੀਂ ਰਹੀ ਸਭ ਸਿਆਸੀ ਨੇਤਾਵਾਂ ਦੇ ਹੱਥ ਹੈ | ਥਾਣਾ ਮੁਖੀ ਤੋਂ ਲੈ ਕੇ ਰੀਡਰ, ਮੁਨਸ਼ੀ ਇੱਥੋਂ ਤੱਕ ਕੀ ਥਾਣਿਆਂ 'ਚ ਜ਼ੈਲ ਵੰਡ ਕੇ ਮੁਲਾਜ਼ਮ ਤਾਇਨਾਤ ਕਰਨੇ ਵੀ ਸਿਆਸੀ ਆਗੂਆਂ ਦੇ ਇਸ਼ਾਰੇ 'ਤੇ ਹੰੁਦੇ ਐ, ਜਿਨ੍ਹਾਂ 'ਚੋਂ ਬਹੁਤੇ ਤਸਕਰਾਂ ਨਾਲ ਜੁੜੇ ਹੋਏ ਹਨ | ਇਸ ਲਈ ਕਾਲੀਆਂ ਭੇਡਾਂ ਲੱਭ ਕਾਰਵਾਈ ਕਰਨਾ ਇਕੱਲੇ ਐਸ.ਐਸ.ਪੀ. ਦੇ ਵੱਸ ਦਾ ਨਹੀਂ ਹੈ | ਇਸ ਲਈ ਸਿਆਸੀ ਨੇਤਾਵਾਂ ਦਾ ਰਾਜ਼ੀ ਹੋਣਾ ਜ਼ਰੂਰੀ ਹੈ |

ਪੁੱਤਰ ਨੇ ਪਿਓ ਦਾ ਕਤਲ ਕਰਕੇ ਲਾਸ਼ ਸੇਮ ਨਾਲੇ 'ਚ ਸੁੱਟੀ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਇਕ ਕਲਯੁਗੀ ਪੁੱਤਰ ਨੇ ਦੋ ਸਾਥੀਆਂ ਨਾਲ ਮਿਲ ਕੇ ਪਿਓ ਦਾ ਕਤਲ ਕਰਕੇ ਲਾਸ਼ ਸੇਮ ਨਾਲੇ 'ਚ ਸੁੱਟ ਦਿੱਤੀ | ਪੁਲਿਸ ਨੇ 11 ਜੂਨ ਨੂੰ ਲਾਪਤਾ ਹੋਏ ਕਸ਼ਮੀਰ ਸਿੰਘ ਵਾਸੀ ਲੰਬੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ...

ਪੂਰੀ ਖ਼ਬਰ »

ਰਮਸਾ ਦੇ 6 ਆਦਰਸ਼ ਅਤੇ 21 ਮਾਡਲ ਸਕੂਲਾਂ ਦਾ ਸਿੱਖਿਆ ਵਿਭਾਗ 'ਚ ਰਲੇਵਾਂ, ਮੁਫ਼ਤ ਸਿੱਖਿਆ ਵੀ ਬੰਦ

ਬਟਾਲਾ, 18 ਜੂਨ (ਕਾਹਲੋਂ)-ਪੰਜਾਬ ਵਿਚ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਰਮਸਾ) ਤਹਿਤ ਚਲਾਏ ਜਾ ਰਹੇ 27 ਆਦਰਸ਼ ਤੇ ਮਾਡਲ ਸਕੂਲ ਸਿੱਖਿਆ ਵਿਭਾਗ ਵਿਚ ਰਲਾ ਲਏ ਗਏ ਹਨ, ਜਿਸ ਕਾਰਨ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਮਿਲਣ ਵਾਲੀ ਮੁਫ਼ਤ ਸਿੱਖਿਆ ਬੰਦ ਹੋ ਗਈ ਹੈ | ਇਸ ...

ਪੂਰੀ ਖ਼ਬਰ »

ਸਰਕਾਰ ਨੇ ਸਿਵਲ ਸਰਜਨ ਦਾ ਅਹੁਦਾ ਘਟਾ ਕੇ ਐਸ.ਐਮ.ਓ ਕੀਤਾ

ਲੁਧਿਆਣਾ, 18 ਜੂਨ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਇਕ ਸਿਵਲ ਸਰਜਨ ਦਾ ਅਹੁਦਾ ਘਟਾ ਕੇ ਉਸਨੂੰ ਮੁੜ ਐਸ.ਐਮ.ਓ. ਨਿਯੁਕਤ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਵਲੋਂ ਜਾਰੀ ਕੀਤੇ ਗਏ ਹੁਕਮ ਮੁਤਾਬਕ ...

ਪੂਰੀ ਖ਼ਬਰ »

ਸੂਬੇ 'ਚ 10 ਹਜ਼ਾਰ ਤੋਂ ਵੱਧ ਔਰਤਾਂ ਨਸ਼ੇ ਦੀਆਂ ਆਦੀ

ਬਟਾਲਾ, 18 ਜੂਨ (ਕਾਹਲੋਂ)-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਤੇ ਗੁਆਂਢੀ ਮੁਲਕਾਂ ਦੀਆਂ ਸਾਜ਼ਿਸ਼ੀ ਨੀਤੀਆਂ ਕਰਕੇ ਬੀਤੇ ਸਾਲਾਂ ਤੋਂ ਜਿੱਥੇ ਸਮਾਜ 'ਚ ਨਸ਼ਿਆਂ ਦੇ ਕਾਰੋਬਾਰ 'ਚ ਵਾਧਾ ਹੋਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਸਮੇਤ ਹਰੇਕ ਵਰਗ ਨਸ਼ੇ ਦੀ ਗਿ੍ਫ਼ਤ 'ਚ ਆ ...

ਪੂਰੀ ਖ਼ਬਰ »

ਚਿੱਟੇ ਦੀ ਵੱਧ ਮਾਤਰਾ ਲੈਣ ਨਾਲ 24 ਸਾਲਾ ਮੁਟਿਆਰ ਦੀ ਮੌਤ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੇ ਉੱਧਮ ਨਗਰ 'ਚ ਰਹਿਣ ਵਾਲੀ 24 ਸਾਲਾ ਮੁਟਿਆਰ ਦੀ ਅੱਜ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ | ਮਿ੍ਤਕਾ ਪਿਛਲੇ 6-7 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰਦੀ ਆ ਰਹੀ ਸੀ | ਬੀਤੀ 3 ਜੂਨ ਨੂੰ ਜੋਤੀ ਨਸ਼ੇ ਦੀ ਵੱਧ ਮਾਤਰਾ ...

ਪੂਰੀ ਖ਼ਬਰ »

ਅੰਮਿ੍ਤਸਰ ਦੀ ਧਰਤੀ ਹੇਠਾਂ ਮੌਜੂਦ ਹਨ ਸਿੰਧੂ ਘਾਟੀ ਸੱਭਿਅਤਾ ਦੇ ਚਿੰਨ੍ਹ

ਸੁਰਿੰਦਰ ਕੋਛੜ ਅੰਮਿ੍ਤਸਰ, 18 ਜੂਨ-ਇਹ ਅਹਿਸਾਸ ਕਿੰਨਾ ਰੁਮਾਂਚਕ ਹੈ ਕਿ ਅਸੀਂ ਜਿਸ ਜ਼ਮੀਨ 'ਤੇ ਚੱਲ ਰਹੇ ਹਾਂ ਉਸ ਦੇ ਠੀਕ ਹੇਠਾਂ ਕਿਸੇ ਬਹੁਤ ਪ੍ਰਾਚੀਨ ਸਭਿਅਤਾ ਦੇ ਚਿੰਨ੍ਹ ਮਿਲ ਸਕਦੇ ਹਨ | ਇਹ ਸੋਚਣਾ ਵਾਕਿਆ ਹੀ ਦਿਲਚਸਪ ਹੈ ਕਿ ਸਾਡੇ ਕਦਮਾਂ ਦੇ ਕੁਝ ਫੁੱਟ ਹੇਠਾਂ ...

ਪੂਰੀ ਖ਼ਬਰ »

ਮੋਗਾ 'ਚ ਮਿਲਿਆ ਅਣ-ਚੱਲਿਆ ਤੋਪ ਦਾ ਗੋਲਾ

ਮੋਗਾ/ਅਜੀਤਵਾਲ, 18 ਜੂਨ (ਗੁਰਤੇਜ ਸਿੰਘ/ਸ਼ਮਸ਼ੇਰ ਸਿੰਘ ਗਾਲਿਬ)-ਅੱਜ ਸਵੇਰੇ ਲੁਧਿਆਣਾ-ਮੋਗਾ ਮੁੱਖ ਮਾਰਗ 'ਤੇ ਜਿਉਂ ਹੀ ਇਕ ਕੂੜਾ-ਕਰਕਟ ਚੁਗਣ ਵਾਲੇ ਵਿਅਕਤੀ ਨੇ ਝਾੜੀਆਂ 'ਚ ਇਕ ਬੰਬਨੁਮਾ ਚੀਜ਼ ਨੂੰ ਦੇਖਿਆ ਤਾਂ ਉਸ ਨੇ ਇਸ ਸਬੰਧੀ ਸੂਚਨਾ ਥਾਣਾ ਮਹਿਣਾ ਵਿਖੇ ਦਿੱਤੀ ...

ਪੂਰੀ ਖ਼ਬਰ »

ਵੱਧ ਨਸ਼ਾ ਲੈਣ ਕਾਰਨ ਨੌਜਵਾਨ ਦੀ ਮੌਤ

ਮੰਡੀ ਲੱਖੇਵਾਲੀ, 18 ਜੂਨ (ਮਿਲਖ ਰਾਜ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੇ ਮਜ਼ਦੂਰ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਗੇਜੀ (30) ਪੁੱਤਰ ਬਨਵਾਰੀ ਲਾਲ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਹੋ ਗਈ | ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ 'ਚ ਐਸ. ਪੀ. ਸਿੱਧੂ ਨੇ ਮੰਗੀ ਜ਼ਮਾਨਤ

ਚੰਡੀਗੜ੍ਹ, 18 ਜੂਨ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਤੂਬਰ 2015 'ਚ ਸਿੱਖ ਸੰਗਤ ਵਲੋਂ ਕੀਤੇ ਰੋਸ ਮੁਜ਼ਾਹਰੇ ਦੌਰਾਨ ਵਰਤੀ ਪੁਲਿਸ ਸਖ਼ਤੀ ਕਾਰਨ ...

ਪੂਰੀ ਖ਼ਬਰ »

ਕੈਪਟਨ ਵਲੋਂ ਅਨਾਜ ਦੀ ਸਟੋਰੇਜ ਲਈ ਢਕੇ ਗੁਦਾਮਾਂ ਦੇ ਨਿਰਮਾਣ ਵਾਸਤੇ ਆਗਿਆ ਲਈ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਮੰਗ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੇ ਭੰਡਾਰਨ ਵਾਸਤੇ ਢਕੀ ਹੋਈ ਥਾਂ ਦੀ ਭਾਰੀ ਘਾਟ ਨਾਲ ਨਜਿੱਠਣ ਲਈ ਸੂਬੇ 'ਚ ਵਿਗਿਆਨਿਕ ਲੀਹਾਂ 'ਤੇ ਅਨਾਜ ਦੇ ਭੰਡਾਰਨ ਲਈ 20 ਲੱਖ ਮੀਟਰਿਕ ਟਨ ਦੀ ਸਮਰੱਥਾ ਦੇ ਢਕੇ ਗੁਦਾਮਾਂ ਦੇ ...

ਪੂਰੀ ਖ਼ਬਰ »

ਐਲ.ਪੀ.ਜੀ. ਡੀਲਰਸ਼ਿਪ ਦੇ ਨਾਂਅ 'ਤੇ ਫਰਜ਼ੀ ਵੈੱਬਸਾਈਟਾਂ ਬਾਰੇ ਕੀਤਾ ਚੌਕਸ

ਜਲੰਧਰ, 18 ਜੂਨ (ਸ਼ਿਵ)-ਮੋਬਾਈਲ 'ਤੇ ਓ.ਟੀ.ਪੀ. ਪੁੱਛ ਕੇ ਬੈਂਕ ਖਾਤਿਆਂ ਤੋਂ ਆਨ-ਲਾਈਨ ਪੈਸੇ ਕਢਵਾਉਣ ਦੀ ਠੱਗੀ ਤੋਂ ਬਾਅਦ ਹੁਣ ਇਸ ਤਰ੍ਹਾਂ ਦੀ ਨਵੀਆਂ ਸਕੀਮਾਂ ਲਿਆ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਤੇਲ ਕੰਪਨੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਦੀ ਠੱਗੀ ...

ਪੂਰੀ ਖ਼ਬਰ »

ਮਾਮਲਾ ਜੇਲ੍ਹ 'ਚ ਬਦਫੈਲੀ ਕਰਨ ਦਾ

ਪੁਲਿਸ ਨੇ ਗੁਰਜੰਟ ਸਿੰਘ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ 'ਤੇ

ਐੱਸ.ਏ.ਐੱਸ. ਨਗਰ, 18 ਜੂਨ (ਜਸਬੀਰ ਸਿੰਘ ਜੱਸੀ)-ਓਕੂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟੀਮ ਵਲੋਂ ਪਟਿਆਲਾ ਜੇਲ੍ਹ 'ਚ ਹਵਾਲਾਤੀਆਂ/ਕੈਦੀਆਂ ਨਾਲ ਬਦਫੈਲੀ ਕਰਨ, ਉਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਤੋਂ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ ਅੱਜ ਮੇਘਾਲਿਆ ਜਾਵੇਗਾ ਪੰਜਾਬ ਸਰਕਾਰ ਦਾ ਵਫ਼ਦ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਰਾਜ ਸਰਕਾਰ ਦਾ ਇਕ ਵਫ਼ਦ ਕੱਲ੍ਹ ਮੇਘਾਲਿਆ ਜਾ ਰਿਹਾ ਹੈ | ਇਹ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਨਾਲ ਉੱਤਰੀ-ਪੂਰਬੀ ਸੂਬੇ ਵਿਚ ਵਸੇ ਪੰਜਾਬੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ...

ਪੂਰੀ ਖ਼ਬਰ »

ਪੁੱਡਾ ਦੀ ਕਾਰਜ ਵਿਧੀ 'ਚ ਸਰਲਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇਗੀ- ਸੁੱਖ ਸਰਕਾਰੀਆ

ਐੱਸ. ਏ. ਐੱਸ. ਨਗਰ, 18 ਜੂਨ (ਨਰਿੰਦਰ ਸਿੰਘ ਝਾਂਮਪੁਰ)-ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕੈਬਨਿਟ ਮੰਤਰੀ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਵਲੋਂ ਅੱਜ ਪੁੱਡਾ ਭਵਨ ਮੁਹਾਲੀ ਵਿਖੇ ਕਾਰਜਭਾਰ ਸੰਭਾਲਣ ਸਮੇਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ...

ਪੂਰੀ ਖ਼ਬਰ »

ਪਲਟੂਨ ਪੁਲ ਟੁੱਟਣ ਕਾਰਨ ਫ਼ੌਜੀ ਵਾਹਨ ਦਰਿਆ 'ਚ ਫਸਿਆ

ਗੁਰਦਾਸਪੁਰ, 18 ਜੂਨ (ਆਰਿਫ਼)-ਦਰਿਆ ਰਾਵੀ ਦੇ ਮਕੌੜਾ ਪੱਤਣ ਉੱਪਰ ਬਣਿਆ ਖਸਤਾ ਹਾਲ ਪਲਟੂਨ ਪੁਲ ਅੱਜ ਉਸ ਸਮੇਂ ਟੁੱਟ ਗਿਆ ਜਦੋਂ ਉੱਥੋਂ ਇਕ ਫ਼ੌਜੀ ਵਾਹਨ ਪੁਲ ਪਾਰ ਕਰ ਰਿਹਾ ਸੀ | ਜੇਕਰ ਦਰਿਆ 'ਚ ਪਾਣੀ ਜ਼ਿਆਦਾ ਹੁੰਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਪਰ ਚੰਗੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਸ਼ਾ ਵਿਭਾਗ ਕੋਲ ਗੁਰੂ ਸਾਹਿਬਾਨ ਨਾਲ ਸਬੰਧਿਤ ਸਾਹਿਤਕ ਸਮੱਗਰੀ ਦੀ ਘਾਟ ਰੜਕੀ

ਗੁਰਵਿੰਦਰ ਸਿੰਘ ਔਲਖ ਪਟਿਆਲਾ, 18 ਜੂਨ-ਭਾਸ਼ਾ ਵਿਭਾਗ ਪੰਜਾਬ ਜੋ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਕਾਰਨ ਆਰਥਿਕ ਮੰਦਹਾਲੀ 'ਚ ਚੱਲ ਰਿਹਾ ਹੈ ਜਿਸ ਕਾਰਨ ਬਹੁਤ ਸਾਰੀ ਅਹਿਮ ਸਾਹਿਤਕ ਸਮਗਰੀ ਵਿਭਾਗ ਦੇ ਖ਼ਜ਼ਾਨੇ 'ਚੋਂ ਖ਼ਤਮ ਹੋ ਚੁੱਕੀ ਹੈ ਜਿਹੜੀ ਕਿ ਮੁੜ ...

ਪੂਰੀ ਖ਼ਬਰ »

ਗੁਜਰਾਤ ਦੀਆਂ ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 5 ਨੂੰ

ਅਹਿਮਦਾਬਾਦ, 18 ਜੂਨ (ਏਜੰਸੀ)- ਗੁਜਰਾਤ ਤੋਂ ਰਾਜ ਸਭਾ ਦੀਆਂ ਖਾਲੀ ਹੋਈਆਂ ਦੋ ਸੀਟਾਂ ਲਈ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ 5 ਜੁਲਾਈ ਨੂੰ ਹੋਵੇਗੀ | ਰਿਟਰਨਿੰਗ ਅਫਸਰ ਸੀ. ਬੀ. ਪੰਡਿਆ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਅਮਿਤ ...

ਪੂਰੀ ਖ਼ਬਰ »

ਭਾਰਤ-ਪਾਕਿ ਸਰਹੱਦ ਸਥਿਤ ਚੌਕੀ ਕਾਹਨਗੜ੍ਹ ਨੇੜਿਓਾ 10 ਕਰੋੜ ਦੀ ਹੈਰੋਇਨ ਬਰਾਮਦ

ਅਟਾਰੀ, 18 ਜੂਨ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ-ਪਾਕਿਸਤਾਨ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਨਜ਼ਦੀਕ ਪੈਂਦੀ ਬਾਹਰੀ ਸਰਹੱਦੀ ਚੌਕੀ ਕਾਹਨਗੜ੍ਹ ਨਜ਼ਦੀਕ ਬੀ. ਐਸ. ਐਫ. ਦੀ 88ਵੀਂ ਬਟਾਲੀਅਨ ਦੇ ਜਵਾਨਾਂ ਵਲੋਂ ਤਲਾਸ਼ੀ ਅਭਿਆਨ ਦੌਰਾਨ 10 ਕਰੋੜ ਦੇ ਕੌਮਾਂਤਰੀ ਮੁੱਲ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਾਮਿਲ ਹੋਣ ਲਈ ਸ਼ੋ੍ਰਮਣੀ ਕਮੇਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਦਿੱਤਾ ਸੱਦਾ

ਅੰਮਿ੍ਤਸਰ, 18 ਜੂਨ (ਸਟਾਫ ਰਿਪੋਰਟਰ)-ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਗੁਜਰਾਤ ਦੇ ਮੁੱਖ ਮੰਤਰੀ ਵਿਜੇ ...

ਪੂਰੀ ਖ਼ਬਰ »

'300 ਕਿੱਲੋਗ੍ਰਾਮ ਗੋਲਡ ਗਿਵ ਅਵੇ' ਮੁਹਿੰਮ ਤਹਿਤ ਕਲਿਆਣ ਜਿਊਲਰਜ਼ ਨੇ ਵੰਡਿਆ 317 ਕਿੱਲੋਗ੍ਰਾਮ ਸੋਨਾ

ਜਲੰਧਰ, 18 ਜੂਨ (ਅਜੀਤ ਬਿਊਰੋ)-ਦੇਸ਼ ਦੇ ਭਰੋਸੇਮੰਦ ਤੇ ਪ੍ਰਮੁੱਖ ਗਹਿਣਾ ਬ੍ਰਾਂਡ ਕਲਿਆਣ ਜਿਊਲਰਜ਼ ਨੇ ਐਲਾਨ ਕੀਤਾ ਹੈ ਕਿ ਕੰਪਨੀ ਨੇ ਕੌਮਾਂਤਰੀ ਪੱਧਰ 'ਤੇ ਚਲਾਈ ਮੁਹਿੰਮ '300 ਕਿੱਲੋਗ੍ਰਾਮ ਗੋਲਡ ਗਿਵ ਅਵੇ' ਤਹਿਤ ਕੁੱਲ 317 ਕਿੱਲੋਗ੍ਰਾਮ ਸੋਨਾ ਵੰਡਿਆ ਹੈ | ਇਹ ...

ਪੂਰੀ ਖ਼ਬਰ »

ਪ੍ਰੀਤ ਗਰੁੱਪ ਵਲੋਂ ਨਵੀਂ ਡੀਲਕਸ ਸਟੇਲਰ ਪ੍ਰੀਤ 987 ਕੰਬਾਈਨ ਹਾਰਵੈਸਟਰ ਲਾਂਚ

ਨਾਭਾ, 18 ਜੂਨ (ਅਮਨਦੀਪ ਸਿੰਘ ਲਵਲੀ)-ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਵੱਡਾ ਨਾਮ ਖੱਟ ਚੁੱਕੀ ਕੰਬਾਈਨ ਤੇ ਟਰੈਕਟਰ ਨਿਰਮਾਤਾ ਕੰਪਨੀ ਪ੍ਰੀਤ ਗਰੁੱਪ ਵਲੋਂ ਇਕ ਨਵਾਂ ਮਾਡਲ ਪ੍ਰੀਤ 987 ਸਟੇਲਰ ਲਾਂਚ ਕੀਤਾ ਗਿਆ ਹੈ | ਇਸ ਬਾਰੇ ਗੱਲਬਾਤ ਦੌਰਾਨ ਕੰਪਨੀ ਦੇ ...

ਪੂਰੀ ਖ਼ਬਰ »

ਟਾਟਾ ਮੋਟਰਜ਼ ਵਲੋਂ ਟਾਈਗੋਰ ਐਕਸ. ਐੱਮ. ਏ. ਅਤੇ ਟਾਈਗੋਰ ਐਕਸ. ਜ਼ੈੱਡ. ਏ. ਪਲੱਸ ਪੇਸ਼

ਲੁਧਿਆਣਾ/ਚੰਡੀਗੜ੍ਹ, 18 ਜੂਨ (ਅ.ਬ)-ਟਾਟਾ ਮੋਟਰਜ਼ ਨੇ ਅੱਜ ਆਪਣੀ ਟਾਈਗੋਰ ਰੇਂਜ ਵਿਚ ਦੋ ਨਵੇਂ ਵੇਰੀਐਾਟਾਂ, ਐਕਸ. ਐੱਮ. ਏ. ਅਤੇ ਐਕਸ ਜ਼ੈੱਡ. ਏ. ਪਲੱਸ ਨੂੰ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ | ਇਨ੍ਹਾਂ ਦੋਵਾਂ ਨਵੇਂ ਵੇਰੀਐਾਟਾਂ 'ਚ ਪ੍ਰੀਮੀਅਮ ਵਿਸ਼ੇਸ਼ਤਾਵਾਂ ਮੌਜੂਦ ...

ਪੂਰੀ ਖ਼ਬਰ »

ਸਪੀਕਰ 'ਆਪ' ਦੇ ਦਲ ਬਦਲੂਆਂ ਬਾਰੇ ਜਲਦ ਫ਼ੈਸਲਾ ਕਰਨ-ਸੰਧਵਾਂ

ਚੰਡੀਗੜ੍ਹ, 18 ਜੂਨ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਪੰਜਾਬ ਨਾਲ ਸਬੰਧਿਤ ਵਿਧਾਇਕ ਦਲ ਦੇ ਚੀਫ਼ ਵਹਿਪ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਰਾਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ 'ਆਪ' ਦੇ ਲਗਪਗ ਅੱਧੀ ਦਰਜਨ ਉਨ੍ਹਾਂ ਵਿਧਾਇਕਾਂ ਬਾਰੇ ਨਰਮ ਗੋਸ਼ਾ ...

ਪੂਰੀ ਖ਼ਬਰ »

ਸੰਸਦ ਮੈਂਬਰ ਡਿੰਪਾ ਤੇ ਔਜਲਾ ਦਿੱਲੀ 'ਚ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਨੂੰ ਮਿਲੇ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਲੀ 'ਚ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ...

ਪੂਰੀ ਖ਼ਬਰ »

ਮੈਂ ਕੈਪਟਨ ਦੀ ਅਗਵਾਈ ਨੂੰ ਚੁਣੌਤੀ ਨਹੀਂ ਦੇ ਰਿਹਾ-ਸੋਨੀ

ਚੰਡੀਗੜ੍ਹ, 18 ਜੂਨ (ਐਨ.ਐਸ. ਪਰਵਾਨਾ)-ਪੰਜਾਬ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਇਸ ਪ੍ਰਭਾਵ ਨੂੰ ਗ਼ਲਤ ਕਰਾਰ ਦਿੱਤਾ ਹੈ ਕਿ ਕਿਉਂਕਿ ਮੇਰਾ ਸਕੂਲ ਸਿੱਖਿਆ ਵਿਭਾਗ ਬਦਲ ਦਿੱਤਾ ਗਿਆ ਹੈ ਜਿਸ ਤੋਂ ਗ਼ੁੱਸੇ 'ਚ ਆ ਕੇ ਮੈਂ ਆਪਣੇ ਸਾਥੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ...

ਪੂਰੀ ਖ਼ਬਰ »

ਪਾਕਿ ਸਰਕਾਰ ਦੇ ਵਿਵਾਦਿਤ ਚੰਦ ਕੈਲੰਡਰ ਨੂੰ ਲੈ ਕੇ ਪਿਸ਼ਾਵਰ ਹਾਈਕੋਰਟ 'ਚ ਪਟੀਸ਼ਨ

ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਚੌਧਰੀ ਫ਼ਵਾਦ ਹੁਸੈਨ ਵਲੋਂ ਜਾਰੀ ਵਿਵਾਦਗ੍ਰਸਤ ਚੰਦ ਕੈਲੰਡਰ ਨੂੰ ਪਿਸ਼ਾਵਰ ਹਾਈਕੋਰਟ 'ਚ ਚੁਨੌਤੀ ਦਿੱਤੀ ਗਈ ਹੈ | ਪਟੀਸ਼ਨਰ ਨੇ ਕੈਲੰਡਰ ਜਾਰੀ ਕਰਨ ਵਾਲੇ ਮੰਤਰੀ ਨੂੰ ਬਰਖ਼ਾਸਤ ...

ਪੂਰੀ ਖ਼ਬਰ »

ਕੈਨੇਡਾ/ਆਸਟ੍ਰੇਲੀਆ ਸਟੱਡੀ ਵੀਜ਼ਾ 5.5/6 ਬੈਂਡ 'ਤੇ-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ)

ਜਲੰਧਰ, 18 ਜੂਨ (ਅਜੀਤ ਬਿਊਰੋ)-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ) ਜੋ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ | ਐਸ.ਸੀ.ਓ. 22, ਫੇਜ਼ 1 ਮੁਹਾਲੀ 'ਚ ਸਥਿਤ ਹੈ | ਇਨ੍ਹਾਂ ਵਲੋਂ ਉਨ੍ਹਾਂ ਵਿਦਿਆਰਥੀਆਂ ਦਾ ਵੀ ਕੈਨੇਡਾ/ਆਸਟ੍ਰੇਲੀਆ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ 'ਤੇ ਪ੍ਰੋਗਰਾਮ

ਪੁਣੇ, 18 ਜੂਨ (ਅ.ਬ.)- ਇੰਦਰਾ ਆਈ. ਵੀ. ਐਫ਼. ਪੁਣੇ ਤੇ ਜਨਰਲ ਪ੍ਰੈਕਟਿਸ਼ਨਰਜ਼ ਐਸੋਸੀਏਸ਼ਨ ਦੁਆਰਾ ਸਾਂਝੇ ਤੌਰ 'ਤੇ ਕਰਵਾਏ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਦਾ ਆਯੋਜਨ ਨਹਿਰੂ ਹਾਲ ਘੋਲੋ ਰੋਡ ਪੁਣੇ 'ਚ ਕੀਤਾ ਗਿਆ | ਇਸ ਮੌਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ...

ਪੂਰੀ ਖ਼ਬਰ »

ਬੈਟਰਥਿੰਕ ਦੇ ਵਿਦਿਆਰਥੀਆਂ ਨੇ ਆਈਲੈਟਸ ਦੀ ਪ੍ਰੀਖਿਆ 'ਚ ਫਿਰ ਮਾਰੀ ਬਾਜ਼ੀ

ਲੁਧਿਆਣਾ, 18 ਜੂਨ (ਭੁਪਿੰਦਰ ਸਿੰਘ ਬਸਰਾ)-ਭਾਰਤ ਦੀ ਨਾਮੀ ਸੰਸਥਾ ਬੈਟਰਥਿੰਕ ਜੋ 1999 ਤੋਂ ਹੁਣ ਤੱਕ ਆਈਲੈਟਸ ਦੇ ਚਾਰੋਂ ਸੈਕਸ਼ਨ ਰੀਡਿੰਗ, ਰਾਇਟਿੰਗ, ਲਿਸਨਿੰਗ ਤੇ ਸਪੀਕਿੰਗ ਵਿਚ ਲਗਾਤਾਰ ਖੋਜ ਕਰਦੀ ਰਹੀ ਹੈ, ਜਿਸ ਕਾਰਨ ਵਿਦਿਆਰਥੀ ਵਧੀਆਂ ਬੈਂਡ ਪ੍ਰਾਪਤ ਕਰਦੇ ਹਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਲਾਭਪਾਤਰੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਕੰਮ ਸਬੰਧਿਤ ਵਿਭਾਗਾਂ ਤੋਂ ਖੋਹ ਕੇ ਹਲਕਾ ਇੰਚਾਰਜਾਂ ਦੇ ਹਵਾਲੇ ਕੀਤਾ-ਅਮਨ ਅਰੋੜਾ

ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸੱਤਾ ਸੰਭਾਲਦਿਆਂ ਹੀ ਰਾਜ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਹਲਕਾ ਇੰਚਾਰਜ ਸਿਸਟਮ ਖ਼ਤਮ ਕਰ ਦਿੱਤਾ ਗਿਆ ਹੈ ਤੇ ਲੋਕਾਂ ਵਲੋਂ ਚੁਣੇ ਨੁਮਾਇੰਦੇ ਹੀ ਆਪਣੇ ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡਾਂ 'ਚ ਦੇਰੀ, ਨੀਲੇ ਕਾਰਡ 'ਤੇ ਹੀ ਮਿਲੇਗੀ ਕਣਕ

ਸ਼ਿਵ ਸ਼ਰਮਾ ਜਲੰਧਰ, 18 ਜੂਨ-ਸਮਾਰਟ ਰਾਸ਼ਨ ਕਾਰਡ ਦੇਣ ਦੀ ਜਗ੍ਹਾ ਇਸ ਵਾਰ ਹੁਣ ਬੰਦ ਹੋ ਚੁੱਕੇ ਨੀਲੇ ਰਾਸ਼ਨ ਕਾਰਡਾਂ 'ਤੇ ਕਣਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਕਈ ਜ਼ਿਲਿ੍ਹਆਂ 'ਚ ਨੀਲੇ ਰੰਗ ਦੇ ਕਾਰਡਾਂ 'ਤੇ ਕਣਕ ਦੀ ਵੰਡ ਦਾ ਕੰਮ ਸ਼ੁਰੂ ਹੋ ਗਿਆ ਹੈ | ਚਾਹੇ ਕਿਸੇ ...

ਪੂਰੀ ਖ਼ਬਰ »

ਮਹਿੰਗੇ ਸੀਮੈਂਟ-ਬਜਰੀ ਕਾਰਨ ਆਮ ਲੋਕਾਂ ਨੂੰ ਘਰ ਬਣਾਉਣਾ ਹੋਇਆ ਔਖਾ-ਚੀਮਾ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਿਰਮਾਣ ਸਮਗਰੀ ਦੀਆਂ ਸੱਤਵੇਂ ਅਸਮਾਨ 'ਤੇ ਚੜ੍ਹੀਆਂ ਕੀਮਤਾਂ ਨੂੰ ਲੈ ਕੇ ਸੂਬਾ ਤੇ ਕੇਂਦਰ ਸਰਕਾਰਾਂ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ 'ਚ ਦਿੱਤੀਆਂ ਜਾ ਰਹੀਆਂ ਨੇ ਸ਼ਾਨਦਾਰ ਸਹੂਲਤਾਂ-ਡਾ. ਮੋਹਨਪਾਲ ਸਿੰਘ ਈਸ਼ਰ

ਸਮਾਲਸਰ, 18 ਜੂਨ (ਕਿਰਨਦੀਪ ਸਿੰਘ ਬੰਬੀਹਾ)-ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਨਾਲ ਸਬੰਧਿਤ ਵੱਖ-ਵੱਖ ਅਦਾਰਿਆਂ 'ਚ ਚੱਲ ਰਹੇ ਕੋਰਸਾਂ ਦੌਰਾਨ ਵਿਦਿਆਰਥੀਆਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਇਹ ਪ੍ਰਗਟਾਵਾ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਸੰਗਰੂਰ ਦੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਠੱਪ

• ਧੀਰਜ ਪਸ਼ੌਰੀਆ ਸੰਗਰੂਰ, 18 ਜੂਨ-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੰਗਰੂਰ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਲਗਪਗ ਠੱਪ ਹੋ ਕੇ ਰਹਿ ਗਈਆਂ ਹਨ ਜਦ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

'ਰੱਬ ਵਰਗਾ ਯਾਰ' ਗੀਤ ਦੀ ਸਫ਼ਲਤਾ ਨੇ ਬੇਹੱਦ ਖ਼ੁਸ਼ੀ ਦਿੱਤੀ-ਮਨਮੋਹਨ ਵਾਰਿਸ

ਜਲੰਧਰ, 18 ਜੂਨ (ਅਜੀਤ ਬਿਊਰੋ)-ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ 'ਚ ਧੜਕਣ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਗਾਇਆ ਸੂਫ਼ੀ ਗੀਤ 'ਰੱਬ ਵਰਗਾ ਯਾਰ' ਜਿਸ ਤਰ੍ਹਾਂ ਚੈਨਲਾਂ, ...

ਪੂਰੀ ਖ਼ਬਰ »

ਪਾਕਿ ਮੰਤਰੀ 'ਤੇ ਪੱਤਰਕਾਰ ਨੂੰ ਥੱਪੜ ਮਾਰਨ ਦਾ ਦੋਸ਼, ਸ਼ਿਕਾਇਤ ਦਰਜ

ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਮਸ਼ਹੂਰ ਪਾਕਿਸਤਾਨੀ ਟੀ. ਵੀ. ਪੱਤਰਕਾਰ ਸਾਮੀ ਇਬਰਾਹੀਮ ਨੇ ਵਿਗਿਆਨ ਤੇ ਤਕਨੀਕ ਬਾਰੇ ਮੰਤਰੀ ਫ਼ਵਾਦ ਚੌਧਰੀ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਇਕ ਵਿਆਹ ਸਮਾਰੋਹ ਦੌਰਾਨ ਮੰਤਰੀ ਨੇ ਉਸ ਨੂੰ ਥੱਪੜ ਮਾਰਿਆ | ...

ਪੂਰੀ ਖ਼ਬਰ »

ਸਿੱਕਮ ਦੇ ਮੁੱਖ ਮੰਤਰੀ ਨੂੰ ਗੁ. ਗੁਰੂ ਡਾਂਗਮਾਰ ਸਿੱਖਾਂ ਨੂੰ ਸੌ ਾਪਣ ਦੀ ਅਪੀਲ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਇਕ ਵਫ਼ਦ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਾਮੰਗ ਨੰੂ ਅਪੀਲ ਕੀਤੀ ਹੈ ਕਿ ਉਹ ਉੱਤਰੀ ਸਿੱਕਮ 'ਚ ਪੈਂਦੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਨ ਵਾਲਾ ਏ.ਐਸ.ਆਈ. ਬਰਖਾਸਤ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਏ.ਐਸ.ਆਈ. ਸਰਬਜੀਤ ਸਿੰਘ ਬੈਲਟ ਨੰਬਰ-2943 ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਰਕਾਰੀ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਹੁਕਮ ...

ਪੂਰੀ ਖ਼ਬਰ »

ਅਮਰੀਕਾ 'ਚ ਪੰਜਾਬੀ ਪਰਿਵਾਰਾਂ ਦੇ ਗ਼ੈਰ-ਕਾਨੂੰਨੀ ਪ੍ਰਵਾਸ 'ਚ ਵਾਧਾ

ਮੇਜਰ ਸਿੰਘ ਜਲੰਧਰ, 18 ਜੂਨ-ਅਮਰੀਕਾ ਦੇ ਮੈਕਸੀਕੋ ਸਰਹੱਦ ਲਾਗਲੇ ਖੇਤਰ ਐਰੀਜ਼ੋਨਾ ਵਿਚ ਇਕ ਪੰਜਾਬੀ ਪਰਿਵਾਰ ਦੇ ਨਾਲ ਗੈਰ-ਕਾਨੂੰਨੀ ਤਰੀਕੇ ਦਾਖ਼ਲ ਹੋਏ ਛੇ ਸਾਲਾਂ ਬੱਚੀ ਦੀ ਮੌਤ ਹੋਣ ਨੇ ਅਮਰੀਕਾ ਵਿਚ ਪੰਜਾਬੀਆਂ ਦੇ ਗੈਰ-ਕਾਨੂੰਨੀ ਦਾਖ਼ਲੇ 'ਚ ਵਾਧੇ ਦਾ ...

ਪੂਰੀ ਖ਼ਬਰ »

ਬਿਹਾਰ 'ਚ ਬੱਚਿਆਂ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ

ਨਵੀਂ ਦਿੱਲੀ, 18 ਜੂਨ (ਏਜੰਸੀ)-ਬਿਹਾਰ 'ਚ ਚਮਕੀ ਬੁਖ਼ਾਰ ਨਾਲ 126 ਤੋਂ ਵੱਧ ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ | ਵਕੀਲ ਮਨੋਹਰ ਪ੍ਰਤਾਪ ਅਤੇ ਸਨਪ੍ਰੀਤ ਸਿੰਘ ਨੇ ਸੁਪਰੀਮ ਕੋਰਟ 'ਚ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਚਮਕੀ ...

ਪੂਰੀ ਖ਼ਬਰ »

ਮੁਖਰਜੀ ਨਗਰ ਘਟਨਾ

ਦਿੱਲੀ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌ ਾਪੀ ਰਿਪੋਰਟ

ਨਵੀਂ ਦਿੱਲੀ, 18 ਜੂਨ (ਏਜੰਸੀ)- ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਮੁਖਰਜੀ ਨਗਰ 'ਚ ਵਾਪਰੀ ਘਟਨਾ ਦੀ ਇਕ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਾਪੀ | ਮੰਨਿਆ ਜਾ ਰਿਹਾ ਹੈ ਕਿ ਉਕਤ ਰਿਪੋਰਟ 'ਚ ਦੋ ਐਫ਼.ਆਈ.ਆਰ. ਇਕ ਟੈਂਪੂ ਚਾਲਕ ਦੁਆਰਾ ਕੀਤੀ ਗਈ ਸ਼ਿਕਾਇਤ ਅਤੇ ਦੂਜੀ ...

ਪੂਰੀ ਖ਼ਬਰ »

ਬਜਟ ਤੋਂ ਪਹਿਲਾਂ ਮੋਦੀ ਵਲੋਂ ਪ੍ਰਮੁੱਖ ਸਕੱਤਰਾਂ ਨਾਲ ਮੁਲਾਕਾਤ

ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)-ਆਪਣੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰਾਲੇ ਅਤੇ ਹੋਰਨਾਂ ਮੰਤਰਾਲਿਆਂ ਦੇ ਉੱਚ ਨੌਕਰਸ਼ਾਹਾਂ ਨਾਲ ਮੁਲਾਕਾਤ ਕਰਕੇ ਅਰਥਵਿਵਸਥਾ 'ਚ ਸੁਧਾਰ ਲਿਆਉਣ ਅਤੇ ਨੌਕਰੀਆਂ ਪੈਦਾ ...

ਪੂਰੀ ਖ਼ਬਰ »

ਸ਼ਾਂਤ ਇਲਾਕਿਆਂ 'ਚ ਫ਼ੌਜੀ ਅਧਿਕਾਰੀਆਂ ਨੂੰ ਮੁਫ਼ਤ ਰਾਸ਼ਣ ਦੀ ਵਿਵਸਥਾ ਬਹਾਲ

ਨਵੀਂ ਦਿੱਲੀ, 18 ਜੂਨ (ਏਜੰਸੀ)-ਕੇਂਦਰ ਸਰਕਾਰ ਨੇ ਸ਼ਾਂਤ ਇਲਾਕਿਆਂ 'ਚ ਫ਼ੌਜੀ ਅਧਿਕਾਰੀਆਂ ਲਈ ਮੁਫ਼ਤ ਰਾਸ਼ਣ (ਰਾਸ਼ਣ ਇਨ ਕਾਇੰਡ) ਦੀ ਵਿਵਸਥਾ ਨੂੰ ਮੁੜ ਬਹਾਲ ਕਰ ਦਿੱਤਾ ਹੈ | ਸਾਲ 2017 'ਚ ਸਰਕਾਰ ਨੇ ਇਹ ਸੁਵਿਧਾ ਵਾਪਸ ਲੈ ਲਈ ਸੀ ਅਤੇ ਇਸ ਦੀ ਬਜਾਏ ਰੱਖਿਆ ਕਰਮੀਆਂ ਨੂੰ ...

ਪੂਰੀ ਖ਼ਬਰ »

ਈ. ਐਸ. ਆਈ. ਹਸਪਤਾਲਾਂ 'ਚ ਮਿਲਣਗੀਆਂ 24 ਘੰਟੇ ਐਮਰਜੈਂਸੀ ਸੇਵਾਵਾਂ-ਸਿੱਧੂ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਈ.ਐਸ.ਆਈ. (ਕਰਮਚਾਰੀ ਸਮਾਜਿਕ ਇੰਸ਼ੋਰੈਂਸ) ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਤਹਿਤ ਸੂਬੇ ਦੇ ਸਾਰੇ ਈ.ਐਸ.ਆਈ. ਹਸਪਤਾਲਾਂ 'ਚ ਰਜਿਸਟਰਡ ਮਜ਼ਦੂਰਾਂ ਤੇ ਹੋਰ ਨਿਰਮਾਣ ਕਾਰਜਾਂ ਵਾਲੇ ਕਾਮਿਆਂ ਨੂੰ 24 ...

ਪੂਰੀ ਖ਼ਬਰ »

ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਬੌਰਿਸ ਦੂਜੇ ਦੌਰ 'ਚ ਵੀ ਅੱਗੇ

ਲੰਡਨ, 18 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਅੱਜ ਹੋਈ ਦੂਜੀ ਵਾਰ ਪਈਆਂ ਵੋਟਾਂ 'ਚੋਂ ਮੁੜ ਬੌਰਿਸ ਜੌਹਨਸਨ ਸਭ ਤੋਂ ਅੱਗੇ ਰਹੇ, ਜਿਨ੍ਹਾਂ ਨੂੰ 126 ਸੰਸਦ ਮੈਂਬਰਾਾ ਨੇ ਵੋਟਾਂ ਪਾਈਆਂ, ਜਦਕਿ ਇਸ ਦੌੜ 'ਚੋਂ ਬਾਹਰ ਹੋਣ ਵਾਲੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੂੰ ਲੀਹ 'ਤੇ ਲਿਆਉਣਾ ਨਵੇਂ ਸਿੱਖਿਆ ਮੰਤਰੀ ਲਈ ਚੁਣੌਤੀਪੂਰਨ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 18 ਜੂਨ-ਪੰਜਾਬ ਦਾ ਸਿੱਖਿਆ ਵਿਭਾਗ ਜਿੱਥੇ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹਿੰਦਾ ਹੈ, ਉੱਥੇ ਇਹ ਵਿਭਾਗ ਸਬੰਧਿਤ ਮੰਤਰੀ ਲਈ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ | ਨਵੇਂ ਬਣੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਲਈ ਵੀ ਇਸ ਵਿਭਾਗ ...

ਪੂਰੀ ਖ਼ਬਰ »

ਰਾਣਾ ਸੋਢੀ ਦੀ ਹਾਜ਼ਰੀ 'ਚ ਸਹੋਤਾ ਨੇ ਐਨ. ਆਰ. ਆਈ. ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ 'ਚ ਅੱਜ ਉੱਘੇ ਸਮਾਜ ਸੇਵੀ ਤੇ ਇੰਗਲੈਂਡ ਵਸਦੇ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫ਼ਾਰ ਐਨ.ਆਰ.ਆਈਜ਼ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX