ਤਾਜਾ ਖ਼ਬਰਾਂ


ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  3 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  31 minutes ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  31 minutes ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  45 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  55 minutes ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 2 hours ago
ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)- ਥਾਣਾ ਹਰੀਕੇ ਪੱਤਣ ਪੁਲਿਸ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਪੋਕਲੇਨ ਮਸ਼ੀਨਾਂ ਅਤੇ 5 ਘੋੜੇ ਟਰਾਲੇ...
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 2 hours ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  about 2 hours ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  about 2 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ...
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  about 2 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 3 hours ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 3 hours ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ
. . .  about 3 hours ago
ਜ਼ਮੀਨੀ ਝਗੜੇ ਦੌਰਾਨ ਨੌਜਵਾਨ ਦਾ ਕਤਲ
. . .  about 4 hours ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 4 hours ago
ਕੀ ਸਰਕਾਰ ਇਹ ਮੰਨਣ ਲਈ ਤਿਆਰ ਹੈ ਕਿ ਦੇਸ਼ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ- ਭਗਵੰਤ ਮਾਨ
. . .  about 4 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
. . .  about 4 hours ago
ਸੜਕ ਕਿਨਾਰੇ ਝਾੜੀਆਂ 'ਚੋਂ ਮਿਲਿਆ ਨਵ-ਜੰਮਿਆ ਲੜਕਾ
. . .  about 4 hours ago
ਕੈਨੇਡਾ ਤੋਂ ਵਿਸ਼ੇਸ਼ ਬੱਸ ਰਾਹੀਂ ਆਏ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਪਹੁੰਚਣ 'ਤੇ ਕੀਤਾ ਸਨਮਾਨਿਤ
. . .  about 4 hours ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੇ ਮਾਰਚ ਤੋਂ ਪਹਿਲਾਂ ਸੰਸਦ ਦੇ ਨੇੜੇ ਧਾਰਾ 144 ਲਾਗੂ
. . .  about 5 hours ago
ਲੋਕ ਸਭਾ 'ਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਰਾਮ ਜੇਠਮਲਾਨੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 5 hours ago
ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਟਰੇਨ ਸੇਵਾ ਬਹਾਲ
. . .  about 5 hours ago
ਜੰਮੂ-ਕਸ਼ਮੀਰ 'ਚ ਅਸਥਿਰਤਾ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੋਕ ਸਭਾ 'ਚ ਦਿੱਤਾ ਸਥਗਨ ਪ੍ਰਸਤਾਵ ਨੋਟਿਸ
. . .  about 5 hours ago
ਸੰਸਦ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਕੋਲ ਕੀਤੀ ਸਕਾਰਾਤਮਕ ਸਹਿਯੋਗ ਦੀ ਅਪੀਲ
. . .  about 5 hours ago
ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ- ਮੋਦੀ
. . .  about 6 hours ago
ਉਮੀਦ ਹੈ ਇਸ ਇਜਲਾਸ 'ਚ ਸਕਾਰਾਤਮਕ ਨਤੀਜੇ ਨਿਕਲਣਗੇ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਸਕਾਰਾਤਮਕ ਭੂਮਿਕਾ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦੀ ਹਾਂ- ਮੋਦੀ
. . .  about 6 hours ago
2019 ਦਾ ਆਖ਼ਰੀ ਅਤੇ ਮਹੱਤਵਪੂਰਨ ਇਜਲਾਸ ਹੈ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਨੂੰ ਕਰ ਰਹੇ ਹਨ ਸੰਬੋਧਿਤ
. . .  about 6 hours ago
ਮਹਾਰਾਸ਼ਟਰ 'ਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ - ਸੰਜੇ ਰਾਊਤ
. . .  about 6 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  about 6 hours ago
ਬੱਸ ਅਤੇ ਟਰੱਕ ਦੀ ਟੱਕਰ 'ਚ 10 ਮੌਤਾਂ, 25 ਜ਼ਖਮੀ
. . .  about 7 hours ago
ਸ਼ਰਦ ਪਵਾਰ ਸ਼ਾਮ 4 ਵਜੇ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 7 hours ago
ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਕਰਨਗੇ ਪ੍ਰੈੱਸ ਵਾਰਤਾ
. . .  about 7 hours ago
ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ
. . .  about 8 hours ago
ਦਿੱਲੀ 'ਚ ਅੱਜ ਵੀ ਆਈ.ਟੀ.ਓ ਮਾੜੀ ਸ਼੍ਰੇਣੀ ਵਿਚ 215ਵੇਂ ਨੰਬਰ 'ਤੇ
. . .  about 8 hours ago
ਦਿੱਲੀ-ਐਨ.ਸੀ.ਆਰ 'ਚ ਅੱਜ ਮੁੜ ਖੁੱਲ੍ਹਣਗੇ ਸਕੂਲ
. . .  about 8 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਅੱਜ ਲੈਣਗੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਚੱਲਦੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  1 day ago
ਬਟਾਲਾ 'ਚ ਮਾਮੇ ਨੇ ਭਣੇਵੀਂ ਨੂੰ ਗੋਲੀ ਮਾਰ ਆਪ ਕੀਤੀ ਆਤਮ ਹੱਤਿਆ
. . .  1 day ago
ਆਈ.ਈ.ਡੀ ਧਮਾਕੇ 'ਚ ਹੌਲਦਾਰ ਸ਼ਹੀਦ
. . .  1 day ago
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ, ਨੌਕਰੀ ਤੇ ਪੈਨਸ਼ਨ ਦੇਣ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਕਪੂਰਥਲਾ / ਫਗਵਾੜਾ

ਫਾਰਮ ਵੇਸਟ ਨਾਲ ਚੱਲਣ ਵਾਲੇ ਕੋਲਡ ਸਟੋਰ ਨਾਲ ਕਿਸਾਨ ਸਬਜ਼ੀਆਂ ਤੇ ਫਲਾਂ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਨ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 18 ਜੂਨ (ਅਮਰਜੀਤ ਕੋਮਲ)- ਫਾਰਮ ਵੇਸਟ ਨਾਲ ਚੱਲਣ ਵਾਲਾ ਛੋਟਾ ਕੋਲਡ ਸਟੋਰ ਕਿਸਾਨ ਆਪਣੇ ਫਾਰਮਾਂ ਵਿਚ ਲਗਾਉਣ, ਕਿਉਂਕਿ ਇਸ 'ਤੇ ਬਿਜਲੀ ਦੀ ਕੋਈ ਖਪਤ ਨਹੀਂ ਹੁੰਦੀ ਤੇ ਕਿਸਾਨ ਆਪਣੀਆਂ ਸਬਜ਼ੀਆਂ ਤੇ ਫਲ ਸਟੋਰ ਕਰਕੇ ਵੱਧ ਮੁਨਾਫ਼ਾ ਕਮਾ ਸਕਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਕਾਂਗਰਸੀ ਵਿਧਾਇਕ ਹਲਕਾ ਕਪੂਰਥਲਾ ਨੇ ਅੱਜ ਨਿਊ ਲੀਫ਼ ਡਾਇਨੈਮਿਕ ਤਕਨਾਲੋਜੀ ਲਿਮਟਿਡ ਨੋਇਡਾ ਵਲੋਂ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਕਪੂਰਥਲਾ ਵਿਚ 31 ਲੱਖ ਰੁਪਏ ਦੀ ਲਾਗਤ ਨਾਲ 15 ਟਨ ਦੀ ਸਮਰੱਥਾ ਵਾਲੇ ਬਾਇਓਮਾਸ ਨਾਲ ਚਲਾਏ ਜਾਣ ਵਾਲੇ ਕੋਲਡ ਸਟੋਰ ਦੇ ਉਦਘਾਟਨ ਉਪਰੰਤ ਕਹੇ | ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਕਣਕ ਤੇ ਝੋਨੇ ਦੀ ਬਿਜਾਈ ਕਰਦੇ ਹਨ ਤੇ ਝੋਨੇ ਦੀ ਬਿਜਾਈ ਕਾਰਨ ਹਰ ਵਰ੍ਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸਾਨਾਂ ਨੂੰ ਦੋ ਫ਼ਸਲੀ ਚੱਕਰ ਛੱਡ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਪੂਰਥਲਾ ਦੀ ਸਬਜ਼ੀ ਮੰਡੀ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਨਮੂਨੇ ਦੀ ਸਬਜ਼ੀ ਮੰਡੀ ਬਣਾਉਣਾ ਚਾਹੁੰਦੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਲੋੜੀਂਦੀ ਅਗਵਾਈ ਦੇਣ ਤਾਂ ਜੋ ਪੁਰਾਣੀ ਸਬਜ਼ੀ ਮੰਡੀ ਦੀ ਥਾਂ ਆਧੁਨਿਕ ਮੰਡੀ ਦੀ ਉਸਾਰੀ ਕੀਤੀ ਜਾ ਸਕੇ | ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਬਾਗ਼ਬਾਨੀ ਵਿਭਾਗ ਵਲੋਂ ਇਹ ਕੋਲਡ ਸਟੋਰ ਬਤੌਰ ਪਾਇਲਟ ਪ੍ਰੋਜੈਕਟ ਆਰ.ਕੇ.ਵੀ.ਵਾਈ ਸਕੀਮ ਤਹਿਤ ਸਥਾਪਿਤ ਕੀਤਾ ਗਿਆ ਹੈ | ਇੰਜ: ਖਰਬੰਦਾ ਨੇ ਵੀ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕੀਤਾ | ਉਨ੍ਹਾਂ ਵਿਭਾਗ ਵਲੋਂ ਕਿਸਾਨਾਂ ਦੀ ਸਹੂਲਤ ਲਈ ਬਾਇਓਮਾਸ ਨਾਲ ਚੱਲਣ ਵਾਲਾ ਸਟੋਰ ਸਥਾਪਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਨਿਊ ਲੀਫ ਡਾਇਨੈਮਿਕ ਤਕਨਾਲੋਜੀ ਲਿਮਟਿਡ ਦੇ ਸੀ.ਈ.ਓ. ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਵਜੋਂ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਵਿਚ ਕੇਂਦਰੀ ਖੇਤੀਬਾੜੀ ਮੰਤਰਾਲੇ ਵਲੋਂ ਦਿੱਤੀ ਵਿੱਤੀ ਸਹਾਇਤਾ ਤੇ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਬਾਇਓਮਾਸ ਨਾਲ ਚੱਲਣ ਵਾਲੇ ਦੋ ਛੋਟੇ ਕੋਲਡ ਸਟੋਰ ਸਥਾਪਿਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਛੋਟੇ ਕੋਲਡ ਸਟੋਰਾਂ ਦੀ ਲਾਗਤ ਘਟਾਈ ਜਾਵੇ | ਅਨੁਰਾਗ ਅਗਰਵਾਲ ਨੇ ਦੱਸਿਆ ਕਿ ਉਹ ਪਰਾਲੀ 'ਤੇ ਛੋਟੇ ਕੋਲਡ ਸਟੋਰ ਨੂੰ ਚਲਾਉਣ ਲਈ ਨਵੀਂ ਤਕਨੀਕ ਵਿਕਸਿਤ ਕਰਨ ਲਈ ਯਤਨਸ਼ੀਲ ਹਨ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਛੋਟੇ ਕੋਲਡ ਸਟੋਰ ਸਥਾਪਿਤ ਕਰਨ | ਇਸ ਮੌਕੇ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਫਾਰਮ ਵੇਸਟ ਨਾਲ ਚੱਲਣ ਵਾਲੇ ਇਸ ਕੋਲਡ ਸਟੋਰ ਦਾ ਰੋਜ਼ਾਨਾ ਨਾ-ਮਾਤਰ ਖ਼ਰਚਾ ਹੈ ਤੇ ਇਸ ਵਿਚ ਸਬਜ਼ੀਆਂ ਤੇ ਫਲ ਰੱਖੇ ਜਾ ਸਕਦੇ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਬਾਗ਼ਬਾਨੀ ਵਿਭਾਗ ਦੇ ਸਰਕਾਰੀ ਬਾਗ ਵਿਚ ਸਥਾਪਿਤ ਕੋਲਡ ਸਟੋਰ ਦੇਖ ਸਕਦੇ ਹਨ | ਸਮਾਗਮ ਵਿਚ ਨਿਊ ਲੀਫ਼ ਕੰਪਨੀ ਦੇ ਗੌਰਵ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨਿੱਝਰ, ਡਾ: ਕੁਲਵੰਤ ਸਿੰਘ ਤੇ ਡਾ: ਮਨਪ੍ਰੀਤ ਕੌਰ (ਦੋਵੇਂ ਬਾਗ਼ਬਾਨੀ ਵਿਕਾਸ ਅਫ਼ਸਰ), ਸਬ ਇੰਸਪੈਕਟਰ ਮਨਜੀਤ ਸਿੰਘ ਸੈਣੀ, ਕਾਂਗਰਸੀ ਆਗੂ ਗੋਰਾ ਗਿੱਲ, ਅਮਰਜੀਤ ਸਿੰਘ ਸੈਦੋਵਾਲ, ਜਸਬੀਰ ਸਿੰਘ ਰੰਧਾਵਾ ਢੱਪਈ, ਕੁਲਵੰਤ ਰਾਏ ਸ਼ਰਮਾ ਥਿੱਗਲੀ ਉੱਘੇ ਕਿਸਾਨ ਤਰਲੋਚਨ ਸਿੰਘ ਬਰਿੰਦਪੁਰ, ਪਾਸਟਰ ਮੁਖ਼ਤਾਰ ਸਹੋਤਾ, ਦੀਪਕਪਾਲ ਸਿੰਘ ਅਕਾਉਂਟੈਂਟ, ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ, ਪਟੈਟੋ ਗਰੋਅਰ ਐਸੋਸੀਏਸ਼ਨ ਦੇ ਆਗੂ ਰੇਸ਼ਮ ਸਿੰਘ ਚੰਦੀ ਤੋਂ ਇਲਾਵਾ ਇਲਾਕੇ ਦੇ ਕਿਸਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਵਿਰੁੱਧ ਕੇਸ ਦਰਜ

ਕਪੂਰਥਲਾ, 18 ਜੂਨ (ਸਡਾਨਾ)-ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਐਨ.ਆਰ.ਆਈ. ਥਾਣੇ ਦੀ ਪੁਲਿਸ ਨੇ ਅਮਰੀਕਾ ਵਾਸੀ ਲਾੜੇ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੋਨਿਕਾ ਰਾਣੀ ਵਾਸੀ ਫਗਵਾੜਾ ਨੇ ਦੱਸਿਆ ਕਿ ਉਸ ਦੇ ਪਤੀ ਰਾਹੁਲ ਵਿਰਦੀ ...

ਪੂਰੀ ਖ਼ਬਰ »

ਤੇਜ਼ ਹਨੇਰੀ ਕਾਰਨ ਸੜਕ 'ਤੇ ਜਾਂਦੇ ਮੋਟਰਸਾਈਕਲ ਸਵਾਰਾਂ 'ਤੇ ਡਿੱਗਾ ਦਰੱਖ਼ਤ

ਸਿੱਧਵਾਂ ਦੋਨਾ, 18 ਜੂਨ (ਅਵਿਨਾਸ਼ ਸ਼ਰਮਾ)- ਬੀਤੀ ਸ਼ਾਮ ਖ਼ਰਾਬ ਮੌਸਮ ਦੇ ਚੱਲਦਿਆਂ ਤੇਜ਼ ਹਨੇਰੀ ਕਾਰਨ ਪਿੰਡ ਬਲੇਰਖਾਨਪੁਰ ਕਪੂਰਥਲਾ ਮਾਰਗ 'ਤੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ 'ਤੇ ਸੜਕ ਕਿਨਾਰੇ ਲੱਗਾ ਦਰਖ਼ਤ ਡਿੱਗਣ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ...

ਪੂਰੀ ਖ਼ਬਰ »

ਠੇਕੇ ਦੇ ਕਰਿੰਦੇ ਦੀਆਂ ਅੱਖਾਂ ਵਿਚ ਮਿਰਚਾ ਪਾ ਕੇ ਪੈਸੇ ਲੁੱਟਣ ਵਾਲੇ ਨੌਜਵਾਨਾਂ 'ਤੇ ਮੁਕੱਦਮਾ ਦਰਜ

ਭੁਲੱਥ, 18 ਜੂਨ (ਮਨਜੀਤ ਸਿੰਘ ਰਤਨ)- ਇੱਥੋਂ ਨਜ਼ਦੀਕੀ ਪਿੰਡ ਟਾਂਡੀ ਔਲਖ ਦੇ ਇਕ ਠੇਕੇ ਦੇ ਕਰਿੰਦੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪੈਸੇ ਲੁੱਟਣ ਵਾਲੇ ਨੌਜਵਾਨਾਂ ਿਖ਼ਲਾਫ਼ ਭੁਲੱਥ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ...

ਪੂਰੀ ਖ਼ਬਰ »

ਅਣਪਛਾਤਾ ਵਿਅਕਤੀ ਵਰਕਸ਼ਾਪ 'ਚੋਂ ਮੁਰੰਮਤ ਲਈ ਆਈ ਕਾਰ ਚੋਰੀ ਕਰਕੇ ਫਰਾਰ

ਕਪੂਰਥਲਾ, 18 ਜੂਨ (ਸਡਾਨਾ)- ਵਰਕਸ਼ਾਪ ਵਿਚੋਂ ਗੱਡੀ ਚੋਰੀ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਅਜੇ ਕੁਮਾਰ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਸਟੈਨ ਆਟੋ ਕਪੂਰਥਲਾ ਵਿਚ ਕੰਮ ਕਰਦਾ ਹੈ | ਬੀਤੀ 12 ਜੂਨ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਫਗਵਾੜਾ, 18 ਜੂਨ (ਵਿਸ਼ੇਸ਼ ਪ੍ਰਤੀਨਿਧ)- ਇੱਥੇ ਹੋਏ ਸੜਕ ਹਾਦਸੇ ਦੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਅਬਦੁਲ ਰਹੀਮ ਪੁੱਤਰ ਅਬਦੁਲ ਹਸਨ ਵਾਸੀ ਚਹੇੜੂ ਦੇ ਰੂਪ ਵਿਚ ਹੋਈ ਹੈ | ਪੁਲਿਸ ਨੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਾਪ ...

ਪੂਰੀ ਖ਼ਬਰ »

ਆਵਾਰਾ ਪਸ਼ੂ ਫੜਨ ਦੀ ਮੁਹਿੰਮ ਦੇ ਅੱਜ ਪਹਿਲੇ ਦਿਨ 100 ਪਸ਼ੂ ਫੜ ਕੇ ਕਮਾਲਪੁਰ ਗਊਸ਼ਾਲਾ ਭੇਜੇ

ਕਪੂਰਥਲਾ, 18 ਜੂਨ (ਅਮਰਜੀਤ ਕੋਮਲ)- ਸ਼ਹਿਰ ਵਿਚ ਅਵਾਰਾ ਪਸ਼ੂਆਂ ਨੂੰ ਫੜ ਕੇ ਕਮਾਲਪੁਰ ਗਊਸ਼ਾਲਾ ਭੇਜਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨ ਵਲੋਂ ਅੱਜ ਤੋਂ ਸ਼ੁਰੂ ਕੀਤੀ ਗਈ ਚਾਰ ਰੋਜ਼ਾ ਮੁਹਿਮ ਦੇ ਪਹਿਲੇ ਦਿਨ 100 ਦੇ ਕਰੀਬ ਆਵਾਰਾ ਪਸ਼ੂ ਵੱਖ-ਵੱਖ ਟੀਮਾਂ ਨੇ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾਈ ਇਕਾਈ ਵਲੋਂ ਕਲਮ ਛੋੜ ਹੜਤਾਲ ਜਾਰੀ ਰੱਖਣ ਦਾ ਐਲਾਨ

ਕਪੂਰਥਲਾ, 18 ਜੂਨ (ਸਡਾਨਾ)- ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਜੀਰਾ ਦੀ ਪ੍ਰਧਾਨਗੀ ਹੇਠ ਨਵੇਂ ਬਣੇ ਜ਼ਿਲ੍ਹਾ ਪ੍ਰਬੰਧੀ ਕੰਲਪੈਕਸ ਵਿਖੇ ਹੋਈ ...

ਪੂਰੀ ਖ਼ਬਰ »

ਕੁੱਟਮਾਰ ਤੋਂ ਬਾਅਦ ਮੌਤ ਹੋਣ 'ਤੇ 3 ਵਿਰੁੱਧ ਕੇਸ ਦਰਜ

ਸੁਲਤਾਨਪੁਰ ਲੋਧੀ, 18 ਜੂਨ (ਨਰੇਸ਼ ਹੈਪੀ, ਥਿੰਦ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਦੀ ਕੀਤੀ ਗਈ ਕਥਿਤ ਕੁੱਟਮਾਰ ਉਪਰੰਤ ਮੌਤ ਹੋਣ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸੁਲਤਾਨਪੁਰ ਲੋਧੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸੋਢੀ ...

ਪੂਰੀ ਖ਼ਬਰ »

ਅਧਿਕਾਰੀ ਦਫ਼ਤਰਾਂ 'ਚ ਆਉਣ ਵਾਲੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਨ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 18 ਜੂਨ (ਅਮਰਜੀਤ ਕੋਮਲ)- ਨੂਰਪੁਰ ਦੋਨਾ ਨੇੜੇ ਤਿਆਰ ਪ੍ਰਸ਼ਾਸਕੀ ਕੰਪਲੈਕਸ ਵਿਚ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਮੇਤ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਤਬਦੀਲ ਹੋ ਗਏ | ਇਸ ਤੋਂ ਪਹਿਲਾਂ ਡੀ.ਸੀ. ਆਫ਼ਿਸ ਮੁਲਾਜ਼ਮ ਐਸੋਸੀਏਸ਼ਨ ਵਲੋਂ ਪ੍ਰਸ਼ਾਸਕੀ ਕੰਪਲੈਕਸ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜ 30 ਸਤੰਬਰ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ-ਕਰਨ ਅਵਤਾਰ ਸਿੰਘ

ਸੁਲਤਾਨਪੁਰ ਲੋਧੀ, 18 ਜੂਨ (ਨਰੇਸ਼ ਹੈਪੀ)-ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਪ੍ਰਕਾਸ਼ ...

ਪੂਰੀ ਖ਼ਬਰ »

ਸਿਹਤ ਸਹੂਲਤਾਂ ਤੋਂ ਸੱਖਣਾ ਹੈ ਇਤਿਹਾਸਕ ਨਗਰ ਨਡਾਲਾ

ਨਡਾਲਾ, 17 ਜੂਨ (ਮਨਜਿੰਦਰ ਸਿੰਘ ਮਾਨ)-ਇਤਿਹਾਸਕ ਕਸਬੇ ਨਡਾਲਾ ਦਾ ਸਰਕਾਰੀ ਹਸਪਤਾਲ ਪਿਛਲੇ ਕਰੀਬ 5 ਸਾਲ ਤੋਂ ਬੰਦ ਪਏ ਹੋਣ ਕਾਰਨ ਕਸਬੇ ਨੂੰ ਆਸ ਪਾਸ ਦੇ ਕਰੀਬ ਦਰਜਨ ਪਿੰਡਾ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਰੀਬ ਸਾਢੇ ਚਾਰ ਸਾਲ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਕਪੂਰਥਲਾ, 18 ਜੂਨ (ਸਡਾਨਾ)-ਥਾਣਾ ਸਿਟੀ ਮੁਖੀ ਯਾਦਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਏ.ਐਸ.ਆਈ. ਸਤਨਾਮ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ ਕੁਸ਼ਟ ਆਸ਼ਰਮ ਨੇੜੇ ...

ਪੂਰੀ ਖ਼ਬਰ »

ਗੁਰਦੁਆਰਾ ਸੈਣੀਆ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ

ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਗੁਰਦੁਆਰਾ ਸੈਣੀਆ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਲਾਇਨਜ਼ 321-ਡੀ ਸਕੂਲਿੰਗ ਹਿਊਮੈਨਿਟੀ 2019 'ਚ ਲਾਇਨਜ਼ ਕਲੱਬ ਫਗਵਾੜਾ ਕਿੰਗਜ਼ ਨੇ ਕੀਤੀ ਸ਼ਮੂਲੀਅਤ

ਫਗਵਾੜਾ, 18 ਜੂਨ (ਤਰਨਜੀਤ ਸਿੰਘ ਕਿੰਨੜਾ)- ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 321-ਡੀ ਦੇ ਸਾਲ 2019-20 ਦੇ ਕਲੱਬ ਅਤੇ ਜ਼ਿਲੇ੍ਹ ਦੇ ਅਫ਼ਸਰਾਂ ਦੀ ਸਕੂਲਿੰਗ ਹਿਊਮੈਨਿਟੀ-2019 ਦੇ ਬੈਨਰ ਹੇਠ ਡਿਸਟਿ੍ਕਟ ਗਵਰਨਰ ਲਾਇਨ ਗੁਰਮੀਤ ਸਿੰਘ ਮੱਕੜ, ਚੇਅਰਮੈਨ ਜਸਵਿੰਦਰ ਪਾਲ ...

ਪੂਰੀ ਖ਼ਬਰ »

ਸੜਕ ਹਾਦਸਿਆਂ ਤੇ ਝਗੜਿਆਂ 'ਚ ਅੱਧਾ ਦਰਜਨ ਜ਼ਖਮੀ

ਫਗਵਾੜਾ, 18 ਜੂਨ (ਵਿਸ਼ੇਸ਼ ਪ੍ਰਤੀਨਿਧ)- ਫਗਵਾੜਾ ਵਿਖੇ ਹੋਏ ਸੜਕ ਹਾਦਸਿਆਂ ਅਤੇ ਝਗੜਿਆਂ ਵਿਚ ਅੱਧਾ ਦਰਜਨ ਵਿਅਕਤੀ ਜ਼ਖਮੀ ਹੋ ਗਏ ਹਨ | ਹਾਦਸਿਆਂ ਵਿਚ ਜ਼ਖਮੀਆਂ ਦੀ ਪਛਾਣ ਰਾਜੇਸ਼ ਯਾਦਵ ਪੁੱਤਰ ਹਰੀ ਰਾਮ ਵਾਸੀ ਚਹੇੜੂ, ਸੰਦੀਪ ਕੌਰ ਪਤਨੀ ਰਾਕੇਸ਼ ਵਾਸੀ ਬਘਾਨਾ, ...

ਪੂਰੀ ਖ਼ਬਰ »

ਗਜਵੀਰ ਸਿੰਘ ਵਾਲੀਆ ਦੇ ਹੱਕ ਵਿਚ ਬੀਬੀਆਂ ਵਲੋਂ ਚੋਣ ਪ੍ਰਚਾਰ 'ਚ ਤੇਜ਼ੀ

ਫਗਵਾੜਾ, 18 ਜੂਨ (ਵਾਲੀਆ, ਕਿੰਨੜਾ)-ਫਗਵਾੜਾ ਨਗਰ ਨਿਗਮ ਦੇ ਵਾਰਡ ਨੰਬਰ 35 ਜਨਰਲ ਸੀਟ ਤੋਂ ਅਕਾਲੀ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਸਾਬਕਾ ਕੌਾਸਲਰ ਗਜਵੀਰ ਸਿੰਘ ਵਾਲੀਆ ਦੇ ਹੱਕ ਵਿਚ ਉਂਕਾਰ ਨਗਰ ਵਿਖੇ ਬੀਬੀਆਂ ਵਲੋਂ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਗਈ ਜਿਸ ਦੀ ...

ਪੂਰੀ ਖ਼ਬਰ »

ਅਕਾਲ ਅਕੈਡਮੀ ਦੀਆਂ ਬੱਸਾਂ 'ਚ ਸੀ.ਸੀ.ਟੀ.ਵੀ. ਕੈਮਰੇ ਤੇ ਜੀ.ਪੀ.ਐਸ. ਸਿਸਟਮ ਲਗਾਇਆ ਜਾਵੇ-ਗੁਰਬਚਨ ਸਿੰਘ

ਕਪੂਰਥਲਾ, 18 ਜੂਨ (ਵਿ.ਪ੍ਰ.)- ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਮਨੋਰਥ ਨਾਲ ਅਕਾਲ ਅਕੈਡਮੀ ਕਪੂਰਥਲਾ ਵਿਚ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਗੁਰਬਚਨ ਸਿੰਘ ਏ.ਐਸ.ਆਈ. ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਨੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ...

ਪੂਰੀ ਖ਼ਬਰ »

ਨਡਾਲਾ ਵਿਚ 4 ਦਿਨਾਂ ਦਸਤਾਰ ਸਿਖਲਾਈ ਕੈਂਪ ਸਮਾਪਤ

ਨਡਾਲਾ, 18 ਜੂਨ (ਮਨਜਿੰਦਰ ਸਿੰਘ ਮਾਨ)-ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਮੀਰੀ ਪੀਰੀ ਸੇਵਕ ਸਭਾ ਨਡਾਲਾ ਵਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਲਗਾਇਆ 4 ਦਿਨਾਂ ਦਸਤਾਰ ਸਿਖਲਾਈ ਕੈਂਪ ...

ਪੂਰੀ ਖ਼ਬਰ »

ਓਟ ਕੇਂਦਰ 'ਚ ਏ.ਐਸ.ਆਈ. ਗੁਰਦੀਪ ਸਿੰਘ ਵਲੋਂ ਨੌਜਵਾਨਾਂ ਨਾਲ ਮੀਟਿੰਗ

ਸੁਲਤਾਨਪੁਰ ਲੋਧੀ, 18 ਜੂਨ (ਨਰੇਸ਼ ਹੈਪੀ, ਥਿੰਦ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਓਟ ਕੇਂਦਰ ਵਿਚ ਏ.ਐਸ.ਆਈ. ਗੁਰਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿਚ ਲਾਟੀਆਂਵਾਲ, ਸੇਚਾਂ ਆਦਿ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਨਸ਼ਾ ਰਹਿਤ ਜੀਵਨ ਬਤੀਤ ਕਰਨ ਲਈ ...

ਪੂਰੀ ਖ਼ਬਰ »

ਬਾਬਾ ਮਲੰਗ ਸ਼ਾਹ ਦਾ ਸਾਲਾਨਾ ਮੇਲਾ ਕਰਵਾਉਣ ਸਬੰਧੀ ਮੇਲਾ ਕਮੇਟੀ ਦੀ ਮੀਟਿੰਗ

ਹੁਸੈਨਪੁਰ, 18 ਜੂਨ (ਸੋਢੀ)- ਹਜ਼ਰਤ ਪੀਰ ਬਾਬਾ ਮਲੰਗ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਮੇਲਾ ਕਰਵਾਉਣ ਸਬੰਧੀ ਮੇਲਾ ਪ੍ਰਬੰਧਕ ਕਮੇਟੀ ਦੀ ਸਾਂਝੀ ਮੀਟਿੰਗ ਸਾਈਾ ਸਤਨਾਮ ਸ਼ਾਹ ਕਾਦਰੀ, ਸਾਈਾ ਗੁਰਦਿਆਲ ਸਿੰਘ ਗਾਬੀ ਅਤੇ ਸਾਈਾ ਸਵਰਨ ਕਾਂਤੀ ਦੀ ਅਗਵਾਈ ਹੇਠ ਹੋਈ ਜਿਸ ...

ਪੂਰੀ ਖ਼ਬਰ »

ਵਾਰਡ ਨੰਬਰ 2 ਤੋਂ ਉਮੀਦਵਾਰ ਰਾਜਨਪਾਲ ਦੇ ਹੱਕ ਵਿਚ ਚੋਣ ਰੈਲੀ

ਢਿਲਵਾਂ, 18 ਜੂਨ (ਸੁਖੀਜਾ, ਪਲਵਿੰਦਰ)-ਢਿਲਵਾਂ ਕਸਬੇ ਵਿਚ 21 ਜੂਨ ਨੂੰ ਹੋ ਰਹੀਆਂ ਨਗਰ ਪੰਚਾਇਤ ਢਿਲਵਾਂ ਦੇ ਦੋ ਵਾਰਡਾਂ ਦੀਆਂ ਉਪ ਚੋਣਾਂ ਦੇ ਸਬੰਧ ਵਿਚ ਚੋਣ ਲੜ ਰਹੇ ਉਮੀਦਵਾਰਾਂ ਨੇ ਆਪੋ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸ ਤਰ੍ਹਾਂ ਅੱਜ ਢਿਲਵਾਂ ਦੇ ਵਾਰਡ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ ਸੂਚਨਾ ਤੇ ਪ੍ਰਸਾਰਨ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰੀ-ਯੋਗ ਸੈਸ਼ਨ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਯੋਗ ਦੇ ਮਹੱਤਵ ਨੂੰ ਦੁਨੀਆਂ ਭਰ 'ਚ ਫੈਲਾਉਣ ਲਈ ਐਲ. ਪੀ. ਯੂ. ਦੇ ਸਕੂਲ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਸਹਿਯੋਗ ਨਾਲ ਆਪਣੇ ਕੈਂਪਸ 'ਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX