ਤਾਜਾ ਖ਼ਬਰਾਂ


22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  36 minutes ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  about 2 hours ago
ਲੌਂਗੋਵਾਲ, 26 ਜਨਵਰੀ (ਵਿਨੋਦ, ਸ. ਸ. ਖੰਨਾ)– ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ...
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  about 3 hours ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  about 3 hours ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਅੱਜ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਾਕੀ ਦਫ਼ਤਰ...
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  about 2 hours ago
ਰਾਜਾਸਾਂਸੀ, 26 ਜਨਵਰੀ (ਹੇਰ, ਖੀਵਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਨਾਂਦੇੜ ਤੋਂ ਸਵੇਰੇ 9 ਵਜੇ ਪਹੁੰਚਣ ਵਾਲੀ ਅਜੇ ਤੱਕ ਨਹੀ ਪਹੁੰਚੀ ਹੈ ਅਜੇ ਤੱਕ ਜਿਸ ਦੇ ਰੋਸ ਵਜੋਂ ਯਾਤਰੂਆਂ ਨੇ ਹਵਾਈ ਅੱਡੇ ਅੰਦਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ...
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  about 3 hours ago
ਅਮਲੋਹ, 26 ਜਨਵਰੀ (ਪੱਤਰ ਪ੍ਰੇਰਕ) ਅਮਲੋਹ ਦੇ ਨਜ਼ਦੀਕ ਪੈਂਦੀ ਇਕ ਫਰਨੇਸ ਇਕਾਈ ਵਿਚ ਬੀਤੀ ਦੇਰ ਰਾਤ ਧਮਾਕਾ ਹੋਣ ਕਾਰਨ 6 ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਜਿਨ੍ਹਾਂ ਚੋਂ ਇਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ...
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  about 3 hours ago
ਆਕਲੈਂਡ, 26 ਜਨਵਰੀ - ਟੀਮ ਇੰਡੀਆ ਨੇ ਦੂਸਰੇ ਟੀ-20 ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20...
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  about 4 hours ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਮੋਬਾਈਲ ਟਾਵਰ ਤੋਂ 24 ਦੇ ਕਰੀਬ ਬੈਟਰੇ...
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  about 4 hours ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ) - ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਸਰਹੱਦ 'ਤੇ ਬੀ.ਐੱਸ.ਐਫ ਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈ ਦਾ ਆਦਾਨ ਪ੍ਰਦਾਨ ਨਹੀਂ...
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 4 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  about 4 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  about 4 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  about 4 hours ago
ਸ਼ਿਮਲਾ, 26 ਜਨਵਰੀ- ਹਿਮਾਚਲ ਪ੍ਰਦੇਸ਼ 'ਚ ਗਣਤੰਤਰ ਦਿਵਸ ਮੌਕੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੇਲਾਂਗ 'ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੇ. ਕੇ. ਸਰੋਚ ਨੇ 10,000 ਫੁੱਟ...
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 4 hours ago
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  about 4 hours ago
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  about 5 hours ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  about 5 hours ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  about 5 hours ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  about 5 hours ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 6 hours ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 6 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  about 6 hours ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 7 hours ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 7 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 7 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 7 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 7 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 7 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 8 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 8 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 8 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 8 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 8 hours ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 8 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 8 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 8 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 8 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 8 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 8 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 8 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551

ਜੋ ਦੇਸ਼ ਹਿੱਤ 'ਚ ਹੋਇਆ ਉਹੀ ਕਰਾਂਗੇ ਐਸ-400 ਸੌਦੇ ਸਬੰਧੀ ਭਾਰਤ ਦੀ ਅਮਰੀਕਾ ਨੂੰ ਦੋ ਟੁੱਕ

ਭਾਰਤ ਨਾਲ ਮਜ਼ਬੂਤ ਸਬੰਧ ਸਥਾਪਤ ਕਰਨਾ ਚਾਹੁੰਦਾ ਹੈ ਅਮਰੀਕਾ-ਪੋਂਪੀਓ
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਭਾਰਤ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਕਿਹਾ ਕਿ ਉਹ ਪਾਬੰਦੀਆਂ ਤੋਂ ਪ੍ਰਭਾਵਿਤ ਰੂਸ ਸਮੇਤ ਹੋਰਨਾਂ ਦੇਸ਼ਾਂ ਦੇ ਨਾਲ ਸਬੰਧਾਂ 'ਚ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖੇਗਾ | ਦੱਸਣਯੋਗ ਹੈ ਕਿ ਭਾਰਤ, ਰੂਸ ਤੋਂ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦ ਰਿਹਾ ਹੈ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੋਂਪੀਓ ਨਾਲ ਇੱਥੇ ਵਿਆਪਕ ਦੁਵੱਲੀ ਗੱਲਬਾਤ ਦੇ ਦੌਰਾਨ ਇਹ ਗੱਲ ਆਖੀ | ਪੋਂਪੀਓ ਨੇ ਸਾਂਝੇ ਪ੍ਰੈੱਸ ਸੰਮੇਲਨ 'ਚ ਕਿਹਾ ਕਿ ਭਾਰਤ, ਅਮਰੀਕਾ ਦਾ ਇਕ ਅਹਿਮ ਭਾਈਵਾਲ ਹੈ ਅਤੇ ਅਮਰੀਕੀ-ਭਾਰਤ ਸਾਂਝੇਦਾਰੀ ਨਵੀਆਂ ਉੱਚਾਈਆਂ 'ਤੇ ਪਹੁੰਚਣ ਲੱਗੀ ਹੈ | 'ਕਾਊਾਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂਅ ਸੈਂਕਸ਼ਨਜ਼ ਐਕਟ' (ਕਾਟਸਾ) ਦੇ ਤਹਿਤ ਪਾਬੰਦੀਆਂ ਦੇ ਮੁੱਦੇ 'ਤੇ ਇਕ ਸਵਾਲ ਦੇ ਜਵਾਬ 'ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਕਈ ਦੇਸ਼ਾਂ ਨਾਲ ਸਬੰਧ ਹਨ, ਜਿਨ੍ਹਾਂ ਦਾ ਇਕ ਇਤਿਹਾਸ ਹੈ | ਅਸੀਂ ਉਹੀ ਕਰਾਂਗੇ ਜੋ ਸਾਡੇ ਦੇਸ਼ ਹਿੱਤ 'ਚ ਹੈ ਅਤੇ ਉਸ ਰਣਨੀਤਕ ਸਾਂਝੇਦਾਰੀ ਦਾ ਇਕ ਹਿੱਸਾ ਹਰੇਕ ਦੇਸ਼ ਦੀ ਸਮਰੱਥਾ ਅਤੇ ਦੂਸਰੇ ਦੇ ਰਾਸ਼ਟਰੀ ਹਿੱਤ ਦਾ ਸਨਮਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਭਾਰਤ-ਅਮਰੀਕੀ ਰਣਨੀਤਕ ਭਾਈਵਾਲੀ ਡੂੰਘੀ ਤੇ ਵਿਆਪਕ ਇਕਸਾਰਤਾ 'ਤੇ ਆਧਾਰਿਤ ਹੈ | ਉਨ੍ਹਾਂ ਕਿਹਾ ਕਿ ਪੋਂਪੀਓ ਨਾਲ ਊਰਜਾ, ਵਪਾਰ ਮੁੱਦਿਆਂ, ਅਫ਼ਗਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਖ਼ੇਤਰ ਦੇ ਹਾਲਾਤ ਵਰਗੇ ਮੁੱਦਿਆਂ 'ਤੇ ਚਰਚਾ ਹੋਈ | ਅੱਤਵਾਦ 'ਤੇ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਟਰੰਪ ਪ੍ਰਸ਼ਾਸਨ ਦੇ ਮਜ਼ਬੂਤ ਸਮਰਥਨ ਦੇ ਲਈ ਪ੍ਰਸੰਸਾ ਪ੍ਰਗਟ ਕੀਤੀ | ਪੋਂਪੀਓ ਦੀ ਇਹ ਯਾਤਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਕਾਰ ਜਾਪਾਨ ਦੇ ਓਸਾਕਾ 'ਚ ਹੋਣ ਵਾਲੇ ਜੀ-20 ਸੰਮੇਲਨ ਤੋਂ ਅਲੱਗ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੋਈ ਹੈ |
ਭਾਰਤ ਕਾਰੋਬਾਰ ਰੁਕਾਵਟਾਂ ਨੂੰ ਘੱਟ ਕਰੇ-ਅਮਰੀਕਾ
ਵਾਸ਼ਿੰਗਟਨ, (ਏਜੰਸੀ)-ਅਮਰੀਕਾ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰ ਰੁਕਾਵਟਾਂ ਨੂੰ ਘੱਟ ਕਰਨ ਅਤੇ ਨਿਰਪੱਖ ਅਤੇ ਪਰਸਪਰ ਕਾਰੋਬਾਰ ਦਾ ਰੁਖ਼ ਅਪਨਾਉਣ | ਅਮਰੀਕੀ ਵਿਦੇਸ਼ ਮੰਤਰਾਲੇ ਦੀ ਤੱਥ ਸੂਚੀ (ਫ਼ੈਕਟ ਸ਼ੀਟ) ਮੁਤਾਬਿਕ ਜੇਕਰ ਭਾਰਤ ਕਾਰੋਬਾਰ ਰੁਕਾਵਟਾਂ ਨੂੰ ਘੱਟ ਕਰਕੇ ਨਿਰਪੱਖ ਅਤੇ ਪਰਸਪਰ ਵਪਾਰ ਦਾ ਰੁਖ਼ ਅਪਨਾਉਂਦਾ ਹੈ ਤਾਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਸਾਡੇ ਕਾਰੋਬਾਰੀ ਸਬੰਧਾਂ 'ਚ ਵਾਧਾ ਅਤੇ ਉੱਚ ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ | ਅਮਰੀਕੀ ਕੰਪਨੀਆਂ ਭਾਰਤ 'ਚ ਕਾਫ਼ੀ ਮੌਕੇ ਵੇਖਦੀਆਂ ਹਨ ਅਤੇ ਵਧਦੇ ਆਰਥਿਕ ਖੁੱਲ੍ਹੇਪਣ ਅਤੇ ਨਿਵੇਸ਼ ਨਾਲ ਆਪਸੀ ਫ਼ਾਇਦਾ ਹੋਵੇਗਾ |
ਭਾਰਤ ਨੂੰ ਤੇਲ ਦੀ ਦਰਾਮਦ ਯਕੀਨੀ ਬਣਾਉਣ ਲਈ ਸਭ ਕੁਝ ਕਰਾਂਗੇ-ਅਮਰੀਕਾ
ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਨ੍ਹਾਂ ਨੂੰ ਕੱਚੇ ਤੇਲ ਦੀ ਦਰਾਮਦ ਯਕੀਨੀ ਬਣਾਉਣ ਲਈ ਸਭ ਕੁਝ ਕਰਨਗੇ | ਦੱਸਣਯੋਗ ਹੈ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਨਵੀਂ ਦਿੱਲੀ ਨੇ ਈਰਾਨ ਤੋਂ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ | ਇਸ ਲਈ ਅਮਰੀਕਾ, ਭਾਰਤ ਨੂੰ ਤੇਲ ਦੀ ਜ਼ਰੂਰਤ ਮੁਤਾਬਿਕ ਸਪਲਾਈ ਯਕੀਨੀ ਬਣਾਵੇਗਾ |

ਮੋਦੀ ਨਾਲ ਮੁਲਾਕਾਤ-ਅਹਿਮ ਮੁੱਦਿਆਂ 'ਤੇ ਚਰਚਾ

ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਬੁੱਧਵਾਰ ਨੂੰ ਇੱਥੇ ਹੋਈ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਸਰੇ ਕਾਰਜਕਾਲ 'ਚ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਲਈ ਆਪਣੇ ਨਜ਼ਰੀਏ ਨੂੰ ਜ਼ਾਹਰ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਅਰਥ ਵਿਵਸਥਾ, ਊਰਜਾ, ਰੱਖਿਆ, ਅੱਤਵਾਦ ਦਾ ਮੁਕਾਬਲਾ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਦੇ ਖ਼ੇਤਰ 'ਚ ਦੁਵੱਲੇ ਸਬੰਧਾਂ ਦੀ ਪੂਰਨ ਸੰਭਾਵਨਾ ਹਾਸਲ ਕਰਨ ਲਈ ਆਪਣੀ ਮਜ਼ਬੂਤ ਵਚਨਬੱਧਤਾ ਜ਼ਾਹਰ ਕੀਤੀ | ਦੋਵਾਂ ਨੇਤਾਵਾਂ ਨੇ ਭਾਰਤ ਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੋਦੀ ਨੇ ਅਮਰੀਕਾ ਦੇ ਨਾਲ ਸਬੰਧਾਂ 'ਚ ਆਪਣੀ ਤਰਜੀਹ ਨੂੰ ਦੁਹਰਾਇਆ ਅਤੇ ਆਪਣੀ ਸਰਕਾਰ ਦੇ ਨਵੇਂ ਕਾਰਜਕਾਲ 'ਚ ਵਿਸ਼ਵਾਸ ਦੀ ਮਜ਼ਬੂਤ ਬੁਨਿਆਦ ਅਤੇ ਸਾਂਝੇ ਹਿੱਤਾਂ ਨਾਲ ਅੱਗੇ ਦੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ | ਪੋਂਪੀਓ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਾਂਝੇ ਟੀਚਿਆਂ ਨੂੰ ਹਾਸਲ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨ 'ਚ ਅਮਰੀਕੀ ਸਰਕਾਰ ਦੀ ਦਿਲਚਸਪੀ ਜ਼ਾਹਰ ਕੀਤੀ | ਪੋਂਪੀਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ 'ਚ ਜਿੱਤ ਲਈ ਭੇਜਿਆ ਗਿਆ ਵਧਾਈ ਸੰਦੇਸ਼ ਵੀ ਉਨ੍ਹਾਂ ਨੂੰ ਦਿੱਤਾ, ਜਿਸ 'ਤੇ ਮੋਦੀ ਨੇ ਪੋਂਪੀਓ ਨੂੰ ਕਿਹਾ ਕਿ ਉਹ ਟਰੰਪ ਦੇ ਵਧਾਈ ਸੰਦੇਸ਼ ਲਈ ਮੇਰੇ ਵਲੋਂ ਟਰੰਪ ਨੂੰ ਸ਼ੁਕਰੀਆ ਕਹਿਣ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ 'ਤੇ ਦੋਵਾਂ ਆਗੂਆਂ ਵਿਚਾਲੇ ਹੋਈ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ | ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮੋਦੀ ਸਰਕਾਰ ਦੇ ਸੱਤਾ 'ਚ ਵਾਪਸ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ |

ਮੋਦੀ ਵਲੋਂ ਰਾਜ ਸਭਾ 'ਚ ਵੀ ਕਾਂਗਰਸ ਨੂੰ ਰਗੜੇ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਚੋਣਾਂ ਸਿਆਸੀ ਪਾਰਟੀਆਂ ਦੀ ਥਾਂ 'ਤੇ ਜਨਤਾ ਵਲੋਂ ਲੜਨ ਦਾ ਦਾਅਵਾ ਕਰਦਿਆਂ ਕਿਹਾ ਕਿ ਜਨਤਾ ਨੇ ਜ਼ਰੂਰਤਾਂ ਤੋਂ ਜ਼ਿਆਦਾ ਆਸਾਂ-ਉਮੀਦਾਂ ਦੀ ਪੂਰਤੀ ਲਈ ਸਰਕਾਰ ਨੂੰ ਮੁੜ ਸੱਤਾ 'ਚ ਲਿਆਂਦਾ ਹੈ | ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਨੂੰ ਦੇਸ਼ 'ਚ ਬਦਲਾਅ ਦੀ ਨੁਹਾਰ ਲਿਆਉਣ ਦਾ ਸਿਹਰਾ ਸਜਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 'ਚ ਉਨ੍ਹਾਂ (ਕੇਂਦਰ ਸਰਕਾਰ) ਨੇ ਨਾ ਸਿਰਫ਼ ਨੀਤੀ, ਰਣਨੀਤੀ ਅਤੇ ਆਦਤਾਂ 'ਚ ਬਦਾਅ ਲਿਆਂਦਾ, ਸਗੋਂ ਪ੍ਰਸ਼ਾਸਨ ਦੇ ਪੂਰੇ ਅਮਲ ਨੂੰ ਸਰਕਾਰੀਕਰਨ ਤੋਂ ਸਰਲੀਕਰਨ ਵੱਲ ਲਿਆਂਦਾ ਗਿਆ | ਪ੍ਰਧਾਨ ਮੰਤਰੀ ਨੇ ਅੱਜ ਦੂਜੇ ਕਾਰਜਕਾਲ ਦੌਰਾਨ ਰਾਜ ਸਭਾ 'ਚ ਆਪਣਾ ਪਹਿਲਾ ਭਾਸ਼ਨ ਦਿੰਦਿਆਂ, ਜਿਸ 'ਚ ਉਹ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮਤੇ 'ਤੇ ਹੋਈ ਚਰਚਾ ਦਾ ਜਵਾਬ ਦੇ ਰਹੇ ਸਨ, ਨੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਲੰਮੀ ਸੂਚੀ ਦਾ ਤਾਂ ਜ਼ਿਕਰ ਕੀਤਾ ਹੀ, ਇਸ ਤੋਂ ਇਲਾਵਾ ਉਨ੍ਹਾਂ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਸ ਨੂੰ ਹੰਕਾਰੀ ਕਰਾਰ ਦਿੰਦਿਆਂ ਨਾਂਹ-ਪੱਖੀ ਵਿਰੋਧ ਤੋਂ ਬਾਹਰ ਆਉਣ ਦਾ ਮਸ਼ਵਰਾ ਵੀ ਦਿੱਤਾ | ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ ਈ.ਵੀ.ਐੱਮ. ਇਕ ਦੇਸ਼ ਇਕ ਚੋਣ, ਐੱਨ.ਸੀ.ਆਰ. ਮੀਡੀਆ ਦੀ ਭੂਮਿਕਾ ਜਿਹੇ ਅਹਿਮ ਮੁੱਦੇ ਤਾਂ ਚੁੱਕੇ ਹੀ ਇਸ ਤੋਂ ਇਲਾਵਾ ਪਹਿਲੀ ਵਾਰ ਝਾਰਖੰਡ 'ਚ ਹੋਈ ਹਿੰਸਾ ਦੀ ਵੀ ਨਿਖੇਧੀ ਕੀਤੀ ਅਤੇ ਨਾਲ ਹੀ ਬਿਹਾਰ 'ਚ ਫੈਲੇ ਚਮਕੀ ਬੁਖਾਰ 'ਤੇ ਟਿੱਪਣੀ ਕਰਦਿਆਂ ਇਸ ਨੂੰ 7 ਦਹਾਕਿਆਂ 'ਚ ਸਰਕਾਰਾਂ ਦੀ ਸਭ ਤੋਂ ਵੱਡੀ ਨਾਕਾਮੀ ਵੀ ਕਰਾਰ ਦਿੱਤਾ |
ਤਿੰਨ ਵਾਰ ਕੀਤਾ ਰਾਜ ਸਭਾ 'ਚ ਬਹੁਮਤ ਨਾ ਹੋਣ ਦਾ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਸਵਾ ਘੰਟੇ ਦੇ ਭਾਸ਼ਨ 'ਚ ਤਿੰਨ ਵਾਰ ਐੱਨ.ਡੀ.ਏ. ਕੋਲ ਰਾਜ ਸਭਾ 'ਚ ਬਹੁਮਤ ਨਾ ਹੋਣ ਦਾ ਜ਼ਿਕਰ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਰਾਜ ਸਭਾ 'ਚ ਸਾਡਾ ਬਹੁਮਤ ਨਹੀਂ ਹੈ ਪਰ ਸਹਿਯੋਗੀ ਸੰਘਵਾਦੀ ਅਮਲ ਨੂੰ ਉਤਸ਼ਾਹਿਤ ਕਰਦਿਆਂ ਕੁਝ ਅਜਿਹੇ ਸਹਿਮਤੀ ਵਾਲੇ ਮੁੱਦੇ ਵੀ ਹੋ ਸਕਦੇ ਹਨ, ਜੋ ਇਕੱਠੇ ਉਠਾਏ ਜਾ ਸਕਦੇ ਹਨ | ਪ੍ਰਧਾਨ ਮੰਤਰੀ ਨੇ ਰਾਜ ਸਭਾ 'ਚ ਬਹੁਮਤ ਨਾ ਹੋਣ ਕਾਰਨ ਕਾਂਗਰਸ 'ਤੇ ਉਪਰਲੇ ਸਦਨ 'ਚ ਬਿੱਲ ਅਟਕਾਉਣ ਅਤੇ ਇੱਥੋਂ ਤੱਕ ਕਿ ਵਿਦੇਸ਼ ਜਾਣ ਤੋਂ ਪਹਿਲਾਂ ਭਾਸ਼ਨ ਦੇਣ ਲਈ ਮਿੰਨਤਾਂ ਕਰਨ ਦਾ ਦੋਸ਼ ਲਗਾਉਂਦੇ ਹੋਏ ਤਿੱਖੇ ਲਫ਼ਜ਼ਾਂ 'ਚ ਕਿਹਾ ਕਿ ਸਾਨੂੰ (ਭਾਜਪਾ ਨੂੰ ) ਨੀਵਾਂ ਵਿਖਾਉਣ 'ਚ ਉਨ੍ਹਾਂ (ਕਾਂਗਰਸ) ਨੂੰ ਆਨੰਦ ਆਉਂਦਾ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ 27-28 ਜੂਨ ਨੂੰ ਜਾਪਾਨ 'ਚ ਹੋਣ ਵਾਲੀ ਜੀ-20 ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਜਾਪਾਨ ਰਵਾਨਾ ਹੋ ਰਹੇ ਹਨ ਅਤੇ ਰਵਾਇਤ ਮੁਤਾਬਿਕ ਜਾਣ ਤੋਂ ਪਹਿਲਾਂ ਦੋਹਾਂ ਸਦਨਾਂ 'ਚ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਭਾਸ਼ਨ 'ਤੇ ਹੋਈ ਚਰਚਾ ਦਾ ਜਵਾਬ ਦੇਣਾ ਸੀ | ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਐੱਨ.ਡੀ.ਏ. ਕੋਲ ਰਾਜ ਸਭਾ 'ਚ 99 ਸੰਸਦ ਮੈਂਬਰ ਹਨ, ਜੋ ਕਿ ਬਹੁਮਤ ਦੇ 124 ਦੇ ਅੰਕੜੇ ਤੋਂ 25 ਮੈਂਬਰ ਘੱਟ ਹਨ | ਹਾਲਾਂਕਿ ਲੋਕ ਸਭਾ 'ਚ 303 ਸੀਟਾਂ ਜਿੱਤਣ ਤੋਂ ਬਾਅਦ ਅਤੇ ਕਈ ਰਾਜਾਂ 'ਚ ਆਪਣੀ ਸਰਕਾਰ ਕਾਇਮ ਕਰਨ ਤੋਂ ਬਾਅਦ ਇਹ ਅੰਕੜਾ 2021 ਤੱਕ ਪਾਰ ਕਰਨ ਦੀ ਉਮੀਦ ਹੈ |
ਕਾਂਗਰਸ ਮਤਲਬ ਦੇਸ਼ ਅਤੇ ਦੇਸ਼ ਮਤਲਬ ਕਾਂਗਰਸ ਸਮਝਣ ਦਾ ਹੰਕਾਰ ਠੀਕ ਨਹੀਂ
ਮੋਦੀ ਨੇ ਕਾਂਗਰਸ 'ਤੇ ਦੇਸ਼ ਦੀ ਜਨਤਾ ਅਤੇ ਵੋਟਰਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਨਾ ਹੰਕਾਰ ਠੀਕ ਨਹੀਂ ਕਿ ਕਾਂਗਰਸ ਜਿੱਤੇ ਤਾਂ ਦੇਸ਼ ਜਿੱਤਿਆ ਅਤੇ ਕਾਂਗਰਸ ਹਾਰੀ ਤਾਂ ਦੇਸ਼ ਹਾਰ ਗਿਆ | ਪ੍ਰਧਾਨ ਮੰਤਰੀ ਨੇ ਆਪਣੇ ਰਵਾਇਤੀ ਅੰਦਾਜ਼ 'ਚ ਤਿੱਖੇ ਤਨਜ਼ ਕਰਦਿਆਂ ਕਿਹਾ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਲੋਕਤੰਤਰ ਹਾਰ ਗਿਆ ਤਾਂ ਕੀ ਵਾਯਨਾਡ ਤੋਂ ਹਿੰਦੁਸਤਾਨ ਹਾਰ ਗਿਆ? ਜਾਂ ਫਿਰ ਰਾਇਬਰੇਲੀ, ਤਿਰੂਵਨੰਤਪੁਰਮ ਤੋਂ ਹਿੰਦੁਸਤਾਨ ਹਾਰ ਗਿਆ | ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਹੰਕਾਰ ਦੀ ਇਕ ਹੱਦ ਹੁੰਦੀ ਹੈ | 55-60 ਸਾਲ ਦੇਸ਼ 'ਤੇ ਰਾਜ ਕਰਨ ਵਾਲੇ 17 ਰਾਜਾਂ 'ਚ ਇਕ ਸੀਟ ਨਹੀਂ ਜਿੱਤ ਸਕੇ ਅਤੇ ਹਾਰ ਲਈ ਦੇਸ਼ ਦੇ ਵੋਟਰਾਂ 'ਤੇ ਸ਼ੱਕ ਕਰਨਾ ਗ਼ਲਤ ਹੈ | ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਮੀਡੀਆ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਮੀਡੀਆ ਨੂੰ ਵਿਕਾਊ ਕਹਿ ਕੇ ਉਸ ਦਾ ਅਪਮਾਨ ਕੀਤਾ ਗਿਆ ਹੈ | ਇਸ ਦੇ ਨਾਲ ਹੀ ਕਿਸਾਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਭ ਦਾ ਢਿੱਡ ਭਰਨ ਵਾਲੇ ਕਿਸਾਨ 'ਤੇ ਵੀ 2 ਹਜ਼ਾਰ ਦੀ ਸਕੀਮ 'ਤੇ ਵਿਕਣ ਦਾ ਦੋਸ਼ ਲਾਉਣਾ ਛੋਟੀ ਮਾਨਸਿਕਤਾ ਦਰਸਾਉਂਦਾ ਹੈ |
ਜਿਨ੍ਹਾਂ ਨੂੰ ਖੁਦ 'ਤੇ ਯਕੀਨ ਨਹੀਂ, ਉਹ ਲੱਭਦੇ ਹਨ ਈ.ਵੀ.ਐੱਮ. ਜਿਹੇ ਬਹਾਨੇ
ਬੈਲੇਟ ਪੇਪਰ ਤੋਂ ਵੀ.ਵੀ.ਪੈਟ ਮਸ਼ੀਨਾਂ ਤੱਕ ਪਹੁੰਚੇ ਭਾਰਤੀ ਲੋਕਤੰਤਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਸੁਧਾਰ ਇਕ ਨਿਰੰਤਰ ਅਮਲ ਹੈ | ਜਿੱਥੇ ਪਹਿਲਾਂ ਹਿੰਸਾ ਅਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਦੀ ਖ਼ਬਰ ਆਉਂਦੀ ਸੀ, ਹੁਣ ਵੀ.ਵੀ.ਪੈਟ ਮਸ਼ੀਨਾਂ ਦੇ ਦੌਰ 'ਚ ਪਹਿਲੇ ਦੇ ਮੁਕਾਬਲੇ ਕਿੰਨੀ ਵੋਟਿੰਗ ਹੋਈ ਦੀ ਚਰਚਾ ਹੁੰਦੀ ਹੈ | ਮੋਦੀ ਨੇ ਭਾਜਪਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਸੇ ਸਮੇਂ ਸਦਨ 'ਚ ਉਨ੍ਹਾਂ ਦੇ ਸਿਰਫ਼ 2 ਮੈਂਬਰ ਰਹਿ ਗਏ ਸੀ ਪਰ ਵਿਚਾਰਧਾਰਾ ਅਤੇ ਪਾਰਟੀ ਵਰਕਰਾਂ ਦੇ ਭਰੋਸੇ ਨਾਲ ਉਹ ਇੱਥੇ ਪਹੁੰਚੇ ਹਨ | ਉਨ੍ਹਾਂ ਕਾਂਗਰਸ 'ਤੇ ਤਨਜ਼ ਕਰਦਿਆਂ ਕਿਹਾ ਕਿ ਜਿਨ੍ਹਾਂ 'ਚ ਆਤਮ ਪੜਚੋਲ ਜਾਂ ਗ਼ਲਤੀਆਂ ਸਵੀਕਾਰਨ ਦੀ ਤਿਆਰੀ ਨਹੀਂ ਹੁੰਦੀ ਉਹ ਹਾਰ ਦਾ ਠੀਕਰਾ ਈ.ਵੀ.ਐੱਮ. 'ਤੇ ਭੰਨਦੇ ਹਨ | ਉਨ੍ਹਾਂ ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨਾ ਜਿੱਤ ਹਜ਼ਮ ਕਰ ਪਾਉਂਦੀ ਹੈ ਨਾ ਹਾਰ ਸਵੀਕਾਰ ਕਰ ਪਾਉਂਦੀ ਹੈ |
ਕਾਸ਼! ਪਟੇਲ ਹੁੰਦੇ ਪਹਿਲੇ ਪ੍ਰਧਾਨ ਮੰਤਰੀ
ਮੋਦੀ ਨੇ ਇਕ ਵਾਰ ਫਿਰ ਦੁਹਰਾਉਂਦਿਆਂ ਸਰਦਾਰ ਪਟੇਲ ਦੇ ਪਹਿਲੇ ਪ੍ਰਧਾਨ ਮੰਤਰੀ ਨਾ ਬਣਨ ਦੀ ਕਸਕ ਅੱਗੇ ਰੱਖਦਿਆਂ ਕਾਂਗਰਸ 'ਤੇ ਆਪਣੇ ਨੇਤਾ ਨੂੰ ਅਣਗੌਲਣ ਦਾ ਦੋਸ਼ ਲਗਾਇਆ | ਪਹਿਲੇ ਗ੍ਰਹਿ ਮੰਤਰੀ ਦੇ ਗੁਜਰਾਤ 'ਚ ਬਣਾਏ ਸਭ ਤੋਂ ਉੱਚੇ ਬੁੱਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਦਨ 'ਚ ਮੌਜੂਦ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੂੰ ਉੱਥੇ ਜਾਣ ਦਾ ਸੱਦਾ ਵੀ ਦਿੱਤਾ |
ਪ੍ਰਚਾਰ ਅਤੇ ਜਾਗਰੂਕਤਾ 'ਚ ਹੈ ਫ਼ਰਕ
ਵਿਰੋਧੀ ਧਿਰਾਂ ਵਲੋਂ ਪ੍ਰਚਾਰ 'ਚ ਕੀਤੇ ਵਾਧੂ ਖ਼ਰਚੇ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਚਾਰ ਅਤੇ ਜਾਗਰੂਕਤਾ 'ਚ ਫ਼ਰਕ ਹੁੰਦਾ ਹੈ | ਆਦਤਾਂ 'ਚ ਬਦਲਾਅ ਲਿਆਉਣ ਲਈ ਵਾਰ-ਵਾਰ ਯਾਦ ਦਿਵਾਉਣ ਲਈ ਜਾਗਰੂਕਤਾ ਮੁਹਿੰਮ ਲਈ ਖ਼ਰਚੀ ਰਕਮ ਨੂੰ ਪ੍ਰਚਾਰ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਵਿਰੋਧੀ ਧਿਰਾਂ ਨੂੰ ਆਲੋਚਨਾ ਕਰਨ ਦੀ ਥਾਂ 'ਤੇ ਸੁਝਾਅ ਦੇਣ ਦੀ ਅਪੀਲ ਕੀਤੀ |
'84 ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ '84 ਦੇ ਦੰਗਿਆਂ ਦਾ ਜ਼ਿਕਰ ਕਰਦਿਆਂ ਕਾਂਗਰਸ ਵਲੋਂ ਦੋਸ਼ੀਆਂ ਦੇ ਿਖ਼ਲਾਫ਼ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਅੱਜ ਵੀ ਕਾਂਗਰਸ ਵਲੋਂ ਸੰਵਿਧਾਨਕ ਅਹੁਦਿਆਂ 'ਤੇ ਬਿਠਾਏ ਗਏ ਹਨ | ਮੋਦੀ ਦੇ ਇਸ ਬਿਆਨ ਦੇ ਨਾਲ ਹੀ ਕਾਂਗਰਸੀ ਸੰਸਦ ਮੈਂਬਰਾਂ ਨੇ ਸਦਨ 'ਚ ਹੰਗਾਮਾ ਸ਼ੁਰੂ ਕਰ ਦਿੱਤਾ | ਉਨ੍ਹਾਂ ਤੁਰੰਤ ਗੁਜਰਾਤ ਦੇ ਗੋਧਰਾ 'ਚ ਹੋਏ ਹਿੰਸਾ ਕਾਂਡ ਰਾਹੀਂ ਪਲਟਵਾਰ ਕਰਦਿਆਂ ਕਿਹਾ ਕਿ ਗੋਧਰਾ ਦਾ ਕੀ ਬਣਿਆ?
ਐੱਨ. ਸੀ. ਆਰ. ਲਾਗੂ ਨਾ ਕਰਨ ਲਈ ਰਾਜੀਵ ਗਾਂਧੀ ਨੂੰ ਠਹਿਰਾਇਆ ਜ਼ਿੰਮੇਵਾਰ
ਪ੍ਰਧਾਨ ਮੰਤਰੀ ਨੇ ਸਰਕਾਰ ਦੇ ਐੱਨ.ਸੀ.ਆਰ. ਲਾਗੂ ਕਰਨ ਦੇ ਏਜੰਡੇ 'ਤੇ ਵੀ ਟਿੱਪਣੀ ਕਰਦਿਆਂ ਲੰਮੇ ਚਿਰ ਤੱਕ ਇਸ ਨੂੰ ਲਟਕਾਉਣ ਲਈ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਾਂਗਰਸ 'ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ |
ਝਾਰਖੰਡ 'ਚ ਹਿੰਸਾ ਦੀ ਕੀਤੀ ਨਿੰਦਾ
ਝਾਰਖੰਡ 'ਚ ਹਿੰਸਕ ਭੀੜ ਵਲੋਂ ਕੁੱਟਮਾਰ ਕਰਨ, ਜਬਰੀ ਨਾਅਰੇ ਲਗਾਉਣ ਕਾਰਨ ਹੋਈ ਇਕ ਮੁਸਲਮਾਨ ਵਿਅਕਤੀ ਦੀ ਮੌਤ 'ਤੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਟਿੱਪਣੀ ਕਰਦਿਆਂ ਘਟਨਾ ਦੀ ਨਿਖੇਧੀ ਕੀਤੀ | ਹਾਲਾਂਕਿ ਉਨ੍ਹਾਂ ਝਾਰਖੰਡ ਦਾ ਜ਼ਿਕਰ ਕਰਨ ਦੇ ਨਾਲ ਹੀ ਪੱਛਮੀ ਬੰਗਾਲ ਅਤੇ ਕੇਰਲ ਹਿੰਸਾ ਦਾ ਵੀ ਜ਼ਿਕਰ ਕੀਤਾ | ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਮਾਜ ਨੂੰ ਸਭ ਤੋਂ ਵੱਧ ਨੁਕਸਾਨ ਅੱਤਵਾਦ ਜਾਂ ਹਿੰਸਾ ਨੂੰ ਚੰਗੀ ਅਤੇ ਮਾੜੀ ਹਿੰਸਾ ਦੇ ਪਰਿਭਾਸ਼ਤ ਕਰਨ ਨਾਲ ਹੋਇਆ | ਉਨ੍ਹਾਂ ਕਿਹਾ ਕਿ ਕਿਤੇ ਵੀ ਹਿੰਸਾ ਲਈ ਸਰਕਾਰ ਦੇ ਮਾਪਦੰਡ ਇਕ ਹੀ ਹਨ ਅਤੇ ਮਨੁੱਖਤਾ ਪ੍ਰਤੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਕਾਰਿਆ ਨਹੀਂ ਜਾ ਸਕਦਾ |
ਚਮਕੀ ਬੁਖਾਰ ਸਰਕਾਰ ਦੀਆਂ ਨਾਕਾਮੀ ਦੀ ਮਿਸਾਲ
ਬਿਹਾਰ 'ਚ ਫ਼ੈਲੇ ਦਿਮਾਗੀ ਜਾਂ ਚਮਕੀ ਬੁਖਾਰ ਨੂੰ ਵੱਡੀ ਨਾਕਾਮੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਰਾਜ ਸਰਕਾਰ ਨਾਲ ਸੰਪਰਕ 'ਚ ਹਨ ਅਤੇ ਵਿਸ਼ਵਾਸ ਹੈ ਕਿ ਛੇਤੀ ਹੀ ਇਨ੍ਹਾਂ ਹਾਲਾਤਾਂ 'ਚੋਂ ਬਾਹਰ ਆ ਸਕਣਗੇ |
ਸਿਆਸੀ ਐਨਕਾਂ ਲਾਹ ਕੇ ਵੇਖੋ ਪ੍ਰਾਪਤੀਆਂ
ਵਿਰੋਧੀ ਧਿਰ ਨੂੰ ਬਿਨਾਂ ਕਾਰਨ ਦੀ ਮੁਖਾਲਫ਼ਤ ਛੱਡਣ ਦਾ ਮਸ਼ਵਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਆਸੀ ਐਨਕਾਂ ਲਾਹ ਕੇ ਦੇਖੋਗੇ ਤਾਂ ਸਰਕਾਰ ਦੀਆਂ ਪ੍ਰਾਪਤੀਆਂ ਵੀ ਨਜ਼ਰ ਆਉਣਗੀਆਂ | ਨਾਲ ਹੀ ਗਾਲਿਬ ਦੇ ਮਸ਼ਹੂਰ ਸ਼ੇਅਰ ਨਾਲ ਵਿਰੋਧੀ ਧਿਰਾਂ 'ਤੇ ਤਨਜ਼ ਕੀਤਾ |
ਰਾਸ਼ਟਰਪਤੀ ਦੇ ਭਾਸ਼ਨ ਦਾ ਧੰਨਵਾਦ ਮਤਾ ਪਾਸ
ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਇਜਲਾਸ ਦੌਰਾਨ ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਨ 'ਤੇ ਧੰਨਵਾਦ ਮਤਾ ਬੁੱਧਵਾਰ ਨੂੰ ਸੰਸਦ 'ਚ ਪਾਸ ਹੋ ਗਿਆ | ਰਾਜ ਸਭਾ 'ਚ ਵਿਰੋਧੀ ਧਿਰ ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਨ 'ਤੇ 200 ਤੋਂ ਵੱਧ ਸੋਧਾਂ ਪੇਸ਼ ਕੀਤੀਆਂ ਸਨ ਪਰ ਬਾਅਦ 'ਚ ਉਸ ਨੇ ਸਾਰੀਆਂ ਸੋਧਾਂ ਨੂੰ ਵਾਪਸ ਲੈ ਲਿਆ | ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਦੇ ਧੰਨਵਾਦ ਮਤੇ 'ਤੇ ਕਰੀਬ 13 ਘੰਟੇ ਤੱਕ ਬਹਿਸ ਹੋਈ | ਜਿਸ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 50 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ | ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਬਹਿਸ ਦਾ ਜਵਾਬ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਦੇ ਬਾਅਦ ਸਦਨ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਧੰਨਵਾਦ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ | ਸੀ. ਪੀ. ਆਈ. ਅਤੇ ਸੀ. ਪੀ. ਐਮ. ਨੇ ਇਕ-ਇਕ ਸੋਧ ਪੇਸ਼ ਕੀਤੀ ਸੀ, ਜਿਨ੍ਹਾਂ ਨੂੰ ਜ਼ੁਬਾਨੀ ਵੋਟਾਂ ਨਾਲ ਖਾਰਜ ਕਰ ਦਿੱਤਾ | ਰਾਸ਼ਟਰਪਤੀ ਦੇ ਭਾਸ਼ਨ 'ਤੇ ਲੋਕ ਸਭਾ 'ਚ ਪੇਸ਼ ਕੀਤੇ ਧੰਨਵਾਦ ਮਤੇ ਨੂੰ ਪ੍ਰਧਾਨ ਮੰਤਰੀ ਦੇ ਜਵਾਬ ਦੇ ਬਾਅਦ ਮੰਗਲਵਾਰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਸੀ |

ਮਜੀਠਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਲੜਕਾ ਤੇ ਲੜਕੀ ਦਾ ਕਤਲ

ਮਜੀਠਾ, 26 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਅੱਜ ਦੁਪਹਿਰੇ ਅੰਮਿ੍ਤਸਰ ਜ਼ਿਲ੍ਹੇ ਦੇ ਮਜੀਠਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨਾਬਾਲਗ ਲੜਕੀ ਤੇ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਹੈ | ਵੇਰਵਿਆਂ ਮੁਤਾਬਕ ਕੱਥੂਨੰਗਲ ਰੋਡ ਸਥਿਤ ਸਤਿਗੁਰੂ ਪਬਲਿਕ ਸਕੂਲ ਦੇ ਨੇੜੇ ਨਾਬਾਲਗ ਲੜਕੀ ਦਾ ਕਤਲ, ਜਦਕਿ ਓਰੀਐਾਟਲ ਬੈਂਕ ਆਫ ਕਾਮਰਸ ਕਸਬਾ ਮਜੀਠਾ ਲਾਗੇ ਪਵਨ ਸਿੰਘ (19) ਪੁੱਤਰ ਰਾਜਪਾਲ ਸਿੰਘ ਨੂੰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ | ਲੜਕੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਵਨ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਵੀ ਮੌਤ ਹੋ ਗਈ | ਇਸ ਸਬੰਧੀ ਲੜਕੇ ਪਵਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਸਾਡੇ ਘਰ 'ਚ ਆ ਕੇ ਸਾਡੇ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਲੜਕੇ ਨੂੰ ਅੰਮਿ੍ਤਸਰ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ | ਉਧਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਬਾਹਰ ਪਸ਼ੂਆਂ ਦੀ ਦੇਖ-ਰੇਖ ਵਾਸਤੇ ਗਈ ਸੀ ਕਿ ਸੜਕ ਦੇ ਕੰਢੇ ਹੀ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ | ਮੌਕੇ 'ਤੇ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕਤਲਾਂ ਦਾ ਕਾਰਨ ਲੜਕਾ-ਲੜਕੀ ਦੇ ਆਪਸ 'ਚ ਪ੍ਰੇਮ ਸਬੰਧ ਹਨ | ਡੀ.ਐਸ.ਪੀ. ਮਜੀਠਾ ਰਵਿੰਦਰ ਸਿੰਘ, ਐਸ.ਐਚ.ਓ. ਹਰਕੀਰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ | ਇਸ ਸਬੰਧੀ ਡੀ.ਐਸ.ਪੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਤਲ ਜਲਦ ਹੀ ਪੁਲਿਸ ਦੀ ਗਿ੍ਫ਼ਤ 'ਚ ਹੋਣਗੇ | ਉਧਰ ਪੁਲਿਸ ਨੇ ਮੇਨ ਸੜਕ 'ਤੇ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ |

ਪੰਜਾਬ ਕਾਡਰ ਦੇ ਆਈ.ਪੀ.ਐਸ. ਸਾਮੰਤ ਕੁਮਾਰ ਰਾਅ ਦੇ ਨਵੇਂ ਮੁਖੀ

ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਅਰਵਿੰਦ ਕੁਮਾਰ ਤੇ ਸਾਮੰਤ ਕੁਮਾਰ ਗੋਇਲ ਨੂੰ ਕ੍ਰਮਵਾਰ ਖ਼ੁਫ਼ੀਆ ਬਿਊਰੋ (ਆਈ.ਬੀ.) ਅਤੇ ਖ਼ੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ | ਪ੍ਰਾਸੋਨਲ ਮੰਤਰਾਲੇ ਵਲੋਂ ਜਾਰੀ ਇਕ  ਆਦੇਸ਼ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਤੈਅ ਦੋ ਸਾਲ ਦੇ ਕਾਰਜਕਾਲ ਲਈ ਉਕਤ ਦੋਵਾਂ ਦੀਆਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ | ਅਰਵਿੰਦ ਕੁਮਾਰ, ਰਾਜੀਵ ਜੈਨ ਦੀ ਜਗ੍ਹਾ 'ਤੇ ਅੰਦਰੂਨੀ ਖ਼ੁਫ਼ੀਆ ਏਜੰਸੀ ਦੀ ਵਾਗਡੋਰ ਸੰਭਾਲਣਗੇ | ਰਾਜੀਵ ਜੈਨ ਦਾ ਕਾਰਜਕਾਲ 30 ਜੂਨ ਨੂੰ ਖ਼ਤਮ ਹੋ ਰਿਹਾ ਹੈ | ਸਾਮੰਤ ਕੁਮਾਰ ਗੋਇਲ, ਅਨਿਲ ਕੇ. ਧਸਮਾਨਾ ਦਾ ਸਥਾਨ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਸਨਿਚਰਵਾਰ ਨੂੰ ਖ਼ਤਮ ਹੋ ਰਿਹਾ ਹੈ | ਜੈਨ ਤੇ ਧਮਸਾਨਾ ਦੋਵਾਂ ਨੂੰ 2016 'ਚ ਤੈਅ 2 ਸਾਲ ਦੇ ਕਾਰਜਕਾਲ ਲਈ ਨਿਯੁਕਤ ਕੀਤਾ ਗਿਆ ਸੀ ਪਰ ਬੀਤੇ ਸਾਲ ਦਸੰਬਰ 'ਚ ਉਨ੍ਹਾਂ ਦੇ ਸੇਵਾਕਾਲ 'ਚ 6 ਮਹੀਨਿਆਂ ਦਾ ਵਾਧਾ ਕਰ ਦਿੱਤਾ ਗਿਆ ਸੀ | ਸਾਮੰਤ ਕੁਮਾਰ ਗੋਇਲ ਪੰਜਾਬ ਕਾਡਰ ਦੇ 1984 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ | ਉਹ ਫ਼ਿਲਹਾਲ ਰਾਅ 'ਚ ਵਿਸ਼ੇਸ਼ ਸਕੱਤਰ ਹਨ | ਉਨ੍ਹਾਂ ਨੂੰ ਬਾਲਾਕੋਟ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ ਦੀ ਯੋਜਨਾਬੰਦੀ 'ਚ ਸਹਾਇਕ ਮੰਨਿਆ ਜਾਂਦਾ ਹੈ | ਉਨ੍ਹਾਂ ਨੂੰ ਖ਼ੁਫ਼ੀਆ ਅਤੇ ਆਪ੍ਰੇਸ਼ਨਾਂ ਦਾ ਕਾਫ਼ੀ ਅਨੁਭਵ ਹੈ | ਸਾਲ 2000 ਤੇ 2001 ਦੌਰਾਨ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਦਾ ਜ਼ਿੰਮਾ ਵੀ ਸੰਭਾਲ ਚੁੱਕੇ ਹਨ | ਇਸ ਤੋਂ ਇਲਾਵਾ ਉਹ ਸੂਬਾ ਕਾਡਰ ਅਤੇ ਕੇਂਦਰ ਦੋਵਾਂ 'ਤੇ ਕਈ ਅਹਿਮ ਅਹੁਦਿਆਂ 'ਤੇ ਕਾਬਜ਼ ਰਹੇ ਹਨ | ਉਨ੍ਹਾਂ ਨੂੰ ਪੰਜਾਬ 'ਚ ਖ਼ਾੜਕੂਵਾਦ ਅਤੇ ਪਾਕਿਸਤਾਨ ਨਾਲ ਸਬੰਧਿਤ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ 1990 ਦੇ ਦਹਾਕੇ ਦੌਰਾਨ ਪੰਜਾਬ 'ਚ ਅੱਤਵਾਦ ਨੂੰ ਖ਼ਤਮ ਕਰਨ ਲਈ ਅਹਿਮ ਭੂਮਿਕਾ ਨਿਭਾਈ ਸੀ | ਉਨ੍ਹਾਂ ਨੇ ਆਪਣੀ ਜ਼ਿਆਦਾਤਾਰ ਸੇਵਾ ਪੰਜਾਬ 'ਚ ਹੀ ਨਿਭਾਈ | ਗੋਇਲ ਬਹਾਦਰੀ ਲਈ ਪੁਲਿਸ ਮੈਡਲ ਅਤੇ ਪ੍ਰਸੰਸਾਯੋਗ ਸੇਵਾ ਲਈ ਪੁਲਿਸ ਮੈਡਲ ਹਾਸਲ ਕਰ ਚੁੱਕੇ ਹਨ | ਉਹ ਮਾਰਚ 2001 'ਚ ਰਾਅ ਵਿਚ ਸ਼ਾਮਿਲ ਹੋਏ ਸੀ |
59 ਸਾਲਾ ਅਰਵਿੰਦ ਕੁਮਾਰ ਆਸਾਮ-ਮੇਘਾਲਿਆ ਕਾਡਰ ਦੇ 1984 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ, ਉਹ ਫ਼ਿਲਹਾਲ ਆਈ.ਬੀ. 'ਚ ਵਿਸ਼ੇਸ਼ ਡਾਇਰੈਕਟਰ ਹਨ | ਉਹ ਅਗਸਤ 1991 ਤੋਂ ਆਈ.ਬੀ. ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਮਾਸਕੋ ਸਥਿਤ ਭਾਰਤੀ ਦੂਤਾਵਾਸ 'ਚ ਵੀ ਸੇਵਾ ਨਿਭਾਈ ਹੈ | ਕੁਮਾਰ, ਜਿਨ੍ਹਾਂ ਨੂੰ ਕਸ਼ਮੀਰ ਤੇ ਨਕਸਲੀ ਮੁੱਦਿਆਂ ਦਾ ਮਾਹਿਰ ਸਮਝਿਆ ਜਾਂਦਾ ਹੈ, ਜੈਨ ਤੋਂ ਬਾਅਦ ਆਈ.ਬੀ. 'ਚ ਦੂਸਰੇ ਸਭ ਤੋਂ ਸੀਨੀਅਰ ਅਧਿਕਾਰੀ ਹਨ | ਵਸ਼ਿਸ਼ਟ ਸੇਵਾਵਾਂ ਲਈ ਉਹ ਰਾਸ਼ਟਰਪਤੀ ਪੁਲਿਸ ਮੈਡਲ ਵੀ ਹਾਸਲ ਕਰ ਚੁੱਕੇ ਹਨ |

ਮੁੱਖ ਮੰਤਰੀ ਅੱਜ ਦਿੱਲੀ ਜਾਣਗੇ

ਚੰਡੀਗੜ੍ਹ, 26 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ ਦਿੱਲੀ ਜਾਣਗੇ, ਜਿੱਥੇ ਉਨ੍ਹਾਂ ਦਾ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੋਂ ਇਲਾਵਾ ਕੁਝ ਕੇਂਦਰੀ ਮੰਤਰੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੈ | ਮੁੱਖ ਮੰਤਰੀ ਸਕੱਤਰੇਤ ਅਨੁਸਾਰ ਮੁੱਖ ਮੰਤਰੀ ਦੀ ਕੱਲ੍ਹ ਦੁਪਹਿਰ ਚਾਰ ਵਜੇ ਰਾਹੁਲ ਗਾਂਧੀ ਨਾਲ ਮੀਟਿੰਗ ਨਿਸ਼ਚਿਤ ਹੈ | ਮੁੱਖ ਮੰਤਰੀ ਜੋ ਕਿ ਨੀਤੀ ਆਯੋਗ ਦੀ ਮੀਟਿੰਗ ਲਈ ਕੁਝ
ਦਿਨ ਪਹਿਲਾਂ ਦਿੱਲੀ ਨਹੀਂ ਜਾ ਸਕੇ ਸਨ ਅਤੇ ਇਸ ਕਾਰਨ ਉਨ੍ਹਾਂ ਦੀ ਰਾਹੁਲ ਗਾਂਧੀ ਅਤੇ ਅਹਿਮਦ ਪਟੇਲ ਨਾਲ ਵੀ ਮੀਟਿੰਗ ਨਹੀਂ ਹੋ ਸਕੀ ਸੀ, ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਨਿਪਟਾਉਣ ਦਾ ਕੰਮ ਰਾਹੁਲ ਗਾਂਧੀ ਵਲੋਂ ਸੌਾਪਿਆ ਗਿਆ ਸੀ | ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਇਸ ਸਟੈਂਡ 'ਤੇ ਕਾਇਮ ਰਹਿਣਗੇ ਕਿ ਮੰਤਰੀਆਂ ਦੇ ਵਿਭਾਗਾਂ ਵਿਚ ਰੱਦੋਬਦਲ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ ਅਤੇ ਉਨ੍ਹਾਂ ਸਰਕਾਰ ਦੇ ਕੰਮਕਾਜ ਵਿਚ ਦਰੁਸਤੀ ਲਿਆਉਣ ਲਈ ਇਹ ਰੱਦੋਬਦਲ ਕੀਤਾ ਹੈ | ਲੇਕਿਨ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਾਂਗਰਸ ਹਾਈਕਮਾਂਡ ਅਤੇ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਦਰਮਿਆਨ ਪੈਦਾ ਹੋਏ ਇਸ ਵਿਵਾਦ ਨਾਲ ਕਿਵੇਂ ਨਜਿੱਠਦੇ ਹਨ | ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਨਵਾਂ ਬਿਜਲੀ ਮੰਤਰਾਲੇ ਦਾ ਕੰਮਕਾਜ ਹੁਣ ਤੱਕ ਨਹੀਂ ਸੰਭਾਲਿਆ ਗਿਆ ਅਤੇ ਮੁੱਖ ਮੰਤਰੀ ਇਸ ਵਿਭਾਗ ਦਾ ਜ਼ਰੂਰੀ ਕੰਮਕਾਜ ਖ਼ੁਦ ਆਪ ਵੀ ਦੇਖ ਰਹੇ ਹਨ | ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪਿ੍ਅੰਕਾ ਗਾਂਧੀ, ਜਿਨ੍ਹਾਂ ਨੂੰ ਕਿ ਨਵਜੋਤ ਸਿੰਘ ਸਿੱਧੂ ਦਾ ਜ਼ੋਰਦਾਰ ਸਮਰਥਕ ਸਮਝਿਆ ਜਾਂਦਾ ਹੈ, ਇਨ੍ਹਾਂ ਦਿਨਾਂ ਵਿਚ ਵਿਦੇਸ਼ ਗਏ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਕੱਲ੍ਹ ਕੇਂਦਰੀ ਸੜਕੀ ਆਵਾਜਾਈ ਬਾਰੇ ਮੰਤਰੀ ਸ੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ ਜਦੋਂ ਕਿ ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ, ਕੇਂਦਰੀ ਖੁਰਾਕ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵੀ ਮੁਲਾਕਾਤ ਲਈ ਸਮਾਂ ਮੰਗਿਆ ਹੈ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਵੀ ਮੁੱਖ ਮੰਤਰੀ ਨੇ ਮੁਲਾਕਾਤ ਲਈ ਸਮਾਂ ਮੰਗਿਆ ਸੀ ਲੇਕਿਨ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੂੰ ਆਪਣੀ ਇਸ ਫੇਰੀ ਦੌਰਾਨ ਸਮਾਂ ਮਿਲਣ ਦੀ ਸੰਭਾਵਨਾ ਨਹੀਂ, ਕਿਉਂਕਿ ਮੁੱਖ ਮੰਤਰੀ 29 ਜੂਨ ਤੱਕ ਚੰਡੀਗੜ੍ਹ ਵਾਪਸ ਪਰਤਣਾ ਚਾਹੁੰਦੇ ਹਨ |

ਔਜਲਾ ਨੇ ਅਸਥਾਈ ਗੁਦਾਮਾਂ 'ਚ ਰੁਲ ਰਹੇ ਸਾਮਾਨ ਦੇ ਨੁਕਸਾਨ ਤੋਂ ਵਪਾਰੀਆਂ ਨੂੰ ਬਚਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਭਾਰਤ-ਪਾਕਿਸਤਾਨ ਸਬੰਧਾਂ 'ਚ ਆਏ ਨਿਘਾਰ ਕਾਰਨ ਸਰਹੱਦੀ ਇਲਾਕਿਆਂ ਦੇ ਵਪਾਰ ਨੂੰ ਲੱਗੇ ਝਟਕੇ ਨੂੰ ਗੰਭੀਰ ਮਸਲਾ ਦੱਸਦਿਆਂ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਨੂੰ ਫੌਰੀ ਅਤੇ ਪੁਖ਼ਤਾ ਕਦਮ ਉਠਾਉਣ ਦੀ ਅਪੀਲ ਕੀਤੀ | ਅੱਜ ਲੋਕ ਸਭਾ 'ਚ ਸਿਫ਼ਰ ਕਾਲ 'ਚ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਸਬੰਧਾਂ 'ਚ ਆਏ ਵਿਗਾੜ ਦਾ ਸਭ ਤੋਂ ਵੱਧ ਅਸਰ ਅਟਾਰੀ 'ਤੇ ਹੋਣ ਵਾਲੇ ਵਪਾਰ 'ਤੇ ਪਿਆ ਹੈ | ਔਜਲਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਮਹਿਸੂਲ 'ਚ ਕੀਤੇ 200 ਫੀਸਦੀ ਦੇ ਵਾਧੇ ਕਾਰਨ ਵਪਾਰੀਆਂ ਦੀਆਂ ਦਿੱਕਤਾਂ ਨੂੰ ਸਦਨ 'ਚ ਸਾਂਝੇ ਕਰਦਿਆਂ ਕਿਹਾ ਕਿ ਮਹਿਸੂਲ ਵਧਣ ਕਾਰਨ 6000 ਤੋੜੇ ਡ੍ਰਾਈ ਫਰੂਟ ਅਤੇ 9000 ਤੋੜੇ ਸੀਮੈਂਟ ਸਮੇਤ ਕਈ ਬਰਾਮਦੀ ਵਸਤਾਂ ਨੂੰ ਅਸਥਾਈ ਗੋਦਾਮਾਂ 'ਚ ਰੁਲ ਰਹੀਆਂ ਹਨ | ਵਪਾਰੀ 5000 ਕਰੋੜ ਰੁਪਏ ਦੇ ਸਾਮਾਨ 'ਤੇ 10 ਹਜ਼ਾਰ ਕਰੋੜ ਦਾ ਮਹਿਸੂਲ ਕਿਵੇਂ ਅਦਾ ਕਰ ਸਕਦੇ ਹਨ |

ਕੀ ਭਾਰਤ ਈਰਾਨ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ-ਮਨੀਸ਼ ਤਿਵਾੜੀ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਤਲਖ਼ ਹੋ ਰਹੇ ਅਮਰੀਕਾ ਅਤੇ ਈਰਾਨ ਦੇ ਸਬੰਧਾਂ ਦਾ ਹਵਾਲਾ ਦਿੰਦਿਆਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਅਮਰੀਕਾ ਵਲੋਂ ਛੋਟਾਂ ਵਾਪਸ ਲੈਣ ਤੋਂ ਬਾਅਦ ਵੀ ਕੀ ਭਾਰਤ ਈਰਾਨ ਤੋਂ ਤੇਲ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਯਾਦਗਾਰੀ ਸਿੱਕਾ ਅੱਜ ਜਾਰੀ ਕਰਨਗੇ ਉਪ-ਰਾਸ਼ਟਰਪਤੀ

ਨਵੀਂ ਦਿੱਲੀ, 26 ਜੂਨ (ਜਗਤਾਰ ਸਿੰਘ)-ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ | ਉਪ-ਰਾਸ਼ਟਰਪਤੀ ਵਲੋਂ ਇਹ ਯਾਦਗਾਰੀ ਸਿੱਕਾ 27 ਜੂਨ ਨੂੰ ਵਿਸ਼ੇਸ਼ ...

ਪੂਰੀ ਖ਼ਬਰ »

'ਆਓ, ਧਾਰਮਿਕ ਆਜ਼ਾਦੀ ਦੇ ਹੱਕ 'ਚ ਦਿ੍ੜ੍ਹਤਾ ਨਾਲ ਬੋਲੀਏ'

ਮਾਈਕ ਪੋਂਪੀਓ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦੇ ਹੱਕ 'ਚ ਦਿ੍ੜ੍ਹਤਾ ਨਾਲ ਬੋਲਣ ਦੀ ਵਕਾਲਤ ਕਰਦਿਆਂ ਕਿਹਾ ਕਿ ਜਦ ਇਸ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ ਤਾਂ ਦੁਨੀਆ ਬਦਤਰ ਹੋ ਜਾਂਦੀ ਹੈ | ਉਨ੍ਹਾਂ ਦੇ ਇਸ ਬਿਆਨ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਤਰਾਲ ਮੁਕਾਬਲੇ 'ਚ ਅੱਤਵਾਦੀ ਹਲਾਕ

ਸ੍ਰੀਨਗਰ, 26 ਜੂਨ (ਮਨਜੀਤ ਸਿੰਘ)- ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਵਲੋਂ ਜਾਰੀ ਅੱਤਵਾਦ ਵਿਰੋਧੀ ਕਰਵਾਈ ਦੌਰਾਨ ਅੱਜ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੰਸਾਰ-ਗਜ਼ਾਵਿਤ-ਉਲ-ਹਿੰਦ (ਏ. ਜੀ. ਐਚ.) ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ ਹੈ | ਪੁਲਿਸ ਸੂਤਰਾਂ ...

ਪੂਰੀ ਖ਼ਬਰ »

ਪਟਨਾ 'ਚ ਫੁੱਟਪਾਥ 'ਤੇ ਸੌਾ ਰਹੇ ਬੱਚਿਆਂ 'ਤੇ ਚੜ੍ਹਾਈ ਕਾਰ, 3 ਦੀ ਮੌਤ

ਪਟਨਾ, 26 ਜੂਨ (ਏਜੰਸੀ)-ਪਟਨਾ ਦੇ ਅਗਮਕੂਆਂ ਥਾਣਾ ਖੇਤਰ 'ਚ ਬੁੱਧਵਾਰ ਨੂੰ ਤੜਕੇ ਕਰੀਬ ਢਾਈ ਵਜੇ ਇਕ ਬੇਕਾਬੂ ਐਸ. ਯੂ. ਵੀ. ਕਾਰਨ ਨੇ ਫੁੱਟਪਾਥ 'ਤੇ ਸੌਾ ਰਹੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ, ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਇਕ ਬੱਚਾ ਗੰਭੀਰ ...

ਪੂਰੀ ਖ਼ਬਰ »

ਹਰਿਆਣਾ 'ਚ ਸੈਪਟਿਕ ਟੈਂਕ 'ਚ ਦਮ ਘੁਟਣ ਕਾਰਨ 4 ਦੀ ਮੌਤ

ਰੋਹਤਕ, 26 ਜੂਨ (ਏਜੰਸੀ)-ਨਿੱਜੀ ਕੰਪਨੀ ਵਲੋਂ ਕਿਰਾਏ 'ਤੇ ਰੱਖੇ ਗਏ ਨਗਰ ਨਿਗਮ ਦੇ ਚਾਰ ਸਫ਼ਾਈ ਕਰਮੀਆਂ ਦੀ ਬੁੱਧਵਾਰ ਨੂੰ ਇਕ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਨਾਲ ਦਮ ਘੁਟਣ ਨਾਲ ਮੌਤ ਹੋ ਗਈ | ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਕੰਪਨੀ ਨੇ ਸਫ਼ਾਈ ...

ਪੂਰੀ ਖ਼ਬਰ »

ਅਸਤੀਫ਼ੇ 'ਤੇ ਅੜੇ ਰਾਹੁਲ ਵਲੋਂ ਕਾਂਗਰਸ ਦੇ 51 ਸੰਸਦ ਮੈਂਬਰਾਂ ਦੀ ਮੰਗ ਵੀ ਖਾਰਜ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਅੜੇ ਰਾਹੁਲ ਗਾਂਧੀ ਨੇ ਪਾਰਟੀ ਦੇ 51 ਲੋਕ ਸਭਾ ਮੈਂਬਰਾਂ ਦੀ ਮੰਗ ਨੂੰ ਖਾਰਜ ਕਰਦਿਆਂ ਆਪਣਾ ਫ਼ੈਸਲਾ ਪਲਟਣ ਤੋਂ ਇਨਕਾਰ ਕਰ ਦਿੱਤਾ ਹੈ | ਯੂ.ਪੀ.ਏ. ਪ੍ਰਧਾਨ ਸੋਨੀਆ ...

ਪੂਰੀ ਖ਼ਬਰ »

ਕਸ਼ਮੀਰ ਪੁੱਜੇ ਅਮਿਤ ਸ਼ਾਹ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ

ਸ੍ਰੀਨਗਰ, 26 ਜੂਨ (ਮਨਜੀਤ ਸਿੰਘ)- ਕੇਂਦਰੀ ਗ੍ਰਹਿ ਮੰਤਰੀ ਬਣਨ ਬਾਅਦ ਅਮਿਤ ਸ਼ਾਹ ਆਪਣੇ ਪਹਿਲੇ 2 ਦਿਨਾਂ ਜੰਮੂ-ਕਸ਼ਮੀਰ ਦੌਰੇ 'ਤੇ ਸ੍ਰੀਨਗਰ ਪੁੱਜੇ, ਜਿਸ ਦੌਰਾਨ ਉਨ੍ਹਾਂ ਉੱਚ ਪੱਧਰੀ ਮੀਟਿੰਗ 'ਚ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਆਗਾਮੀ ਅਮਰਨਾਥ ਯਾਤਰਾ ਦੇ ...

ਪੂਰੀ ਖ਼ਬਰ »

55 ਦੇਸ਼ਾਂ ਵਲੋਂ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਗ਼ੈਰ-ਸਥਾਈ ਉਮੀਦਵਾਰੀ ਦਾ ਸਮਰਥਨ

ਸੰਯੁਕਤ ਰਾਸ਼ਟਰ, 26 ਜੂਨ (ਏਜੰਸੀ)- ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ 'ਚ ਦੋ ਸਾਲਾਂ ਲਈ ਭਾਰਤ ਦੀ ਗੈਰ-ਸਥਾਈ ਉਮੀਦਵਾਰੀ ਦਾ ਚੀਨ ਤੇ ਪਾਕਿਸਤਾਨ ਸਮੇਤ ਏਸ਼ੀਆ-ਪ੍ਰਸ਼ਾਂਤ ਸਮੂਹ ਦੇ 55 ਮੈਂਬਰਾਂ ਨੇ ਸਰਬਸੰਮਤੀ ਨਾਲ ਸਮਰਥਨ ਕੀਤਾ ਹੈ, ਜੋ ਭਾਰਤ ...

ਪੂਰੀ ਖ਼ਬਰ »

ਨਿਗਮ ਅਧਿਕਾਰੀ ਨੂੰ ਬੈਟ ਨਾਲ ਕੁੱਟਣ ਵਾਲਾ ਭਾਜਪਾ ਵਿਧਾਇਕ ਗਿ੍ਫ਼ਤਾਰ

ਇੰਦੌਰ, 26 ਜੂਨ (ਏਜੰਸੀ)- ਭਾਜਪਾ ਦੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਆ ਦੇ ਬੇਟੇ ਅਤੇ ਮੱਧ ਪ੍ਰਦੇਸ਼ 'ਚ ਭਾਜਪਾ ਦੇ ਵਿਧਾਇਕ ਆਕਾਸ਼ ਵਿਜੇਵਰਗੀਆ ਵਲੋਂ ਇਕ ਨਿਗਮ ਅਧਿਕਾਰੀ ਨੂੰ ਬੈਟ ਨਾਲ ਕੁੱਟਣ ਦੇ ਦੋਸ਼ 'ਚ ਪੁਲਿਸ ਨੇ ਉਸ ਸਮੇਤ 10 ਲੋਕਾਂ ਿਖ਼ਲਾਫ਼ ਕੇਸ ਦਰਜ ਕਰ ...

ਪੂਰੀ ਖ਼ਬਰ »

ਟੈਂਪੂ ਡਰਾਈਵਰ ਕੁੱਟਮਾਰ ਮਾਮਲਾ

ਮਾਮਲੇ ਦੀ ਜਾਂਚ ਲਈ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਬਣਾਈ 5 ਮੈਂਬਰੀ ਕਮੇਟੀ

ਨਵੀਂ ਦਿੱਲੀ, 26 ਜੂਨ (ਜਗਤਾਰ ਸਿੰਘ)-ਮੁਖਰਜੀ ਨਗਰ ਵਿਖੇ ਸਿੱਖ ਟੈਂਪੂ ਡਰਾਈਵਰ ਕੁੱਟਮਾਰ ਮਾਮਲੇ ਸਬੰਧੀ ਸਿੱਖ ਸਲਾਹਕਾਰ ਕਮੇਟੀ (ਦਿੱਲੀ ਘੱਟ ਗਿਣਤੀ ਕਮਿਸ਼ਨ) ਦੇ ਮੈਂਬਰ ਹਰਮਿੰਦਰ ਸਿੰਘ ਆਹਲੂਵਾਲੀਆ ਅਤੇ ਹਰਸਿਮਰਨ ਸਿੰਘ ਰਖਵਾਲ ਵਲੋਂ ਦਿੱਲੀ ਘੱਟ ਗਿਣਤੀ ...

ਪੂਰੀ ਖ਼ਬਰ »

ਇਨੈਲੋ ਦਾ ਰਾਜ ਸਭਾ ਮੈਂਬਰ ਕਸ਼ਯਪ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 26 ਜੂਨ (ਏਜੰਸੀ)- ਇਨੈਲੋ ਦੇ ਇਕਲੌਤੇ ਰਾਜ ਸਭਾ ਮੈਂਬਰ ਰਾਮ ਕੁਮਾਰ ਕਸ਼ਯਪ ਅੱਜ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੀ.ਪੀ. ਨੱਢਾ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋ ਗਏ ਹਨ | ਕਸ਼ਯਪ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੰਸਦ 'ਚ ਇਕਲੌਤੇ ਮੈਂਬਰ ਸਨ, ...

ਪੂਰੀ ਖ਼ਬਰ »

ਮੋਦੀ ਤੇ ਟਰੰਪ ਹੀ ਅਜਿਹੇ ਨੇਤਾ ਜੋ ਜੋਖ਼ਮ ਉਠਾਉਣ ਤੋਂ ਵੀ ਨਹੀਂ ਡਰਦੇ-ਪੋਂਪੀਓ

ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਆਪਣੇ ਸੰਬੋਧਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕਿਹਾ ਕਿ ਦੁਨੀਆ 'ਚ ਦੋ ਹੀ ਅਜਿਹੇ ਨੇਤਾ ਹਨ, ਜੋ ਜੋਖ਼ਮ ਉਠਾਉਣ (ਰਿਸਕ) ਤੋਂ ਵੀ ਨਹੀਂ ਡਰਦੇ, ਇਹ ਨੇਤਾ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX