ਤਾਜਾ ਖ਼ਬਰਾਂ


ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 1 hour ago
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ, ਹੈਪੀ, ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ 11 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋ ਰਹੀ ਮੀਟਿੰਗ...
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 1 hour ago
ਰਾਮਪੁਰ, 19 ਸਤੰਬਰ - ਉਤਰ ਪ੍ਰਦੇਸ਼ ਸਥਿਤ ਰਾਮਪੁਰ ਦੇ ਹਾਜੀਪੁਰਾ ਮੁਹੱਲਾ ਵਿਚ ਇਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਔਰਤ ਤੇ ਉਸ ਦੀ ਤਿੰਨ ਮਹੀਨਿਆਂ ਦੀ ਮਾਸੂਮ ਬੇਟੀ ਦੀ ਉਸ ਦੇ ਸਹੁਰਿਆਂ ਵੱਲੋਂ ਅੱਗ ਲਗਾ ਕੇ ਹੱਤਿਆ ਕਰ ਦਿੱਤੀ ਗਈ। ਸਹੁਰਿਆਂ ਵੱਲੋਂ...
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 1 hour ago
ਨਵੀਂ ਦਿੱਲੀ, 19 ਸਤੰਬਰ - ਨਵੇਂ ਮੋਟਰ ਵਹੀਕਲ ਐਕਟ ਤਹਿਤ ਆਵਾਜਾਈ ਜੁਰਮਾਨਾ ਕਈ ਗੁਣਾ ਵਧਾਏ ਜਾਣ ਦੇ ਵਿਰੋਧ ਵਿਚ ਆਲ ਇੰਡੀਆ ਮੋਟਰ ਟਰਾਂਸਪੋਰਟਰ ਐਸੋਸੀਏਸ਼ਨ ਨੇ ਅੱਜ ਦੇਸ਼ ਭਰ ਵਿਚ ਹੜਤਾਲ ਕੀਤੀ ਹੈ। ਮੋਟਰ ਵਹੀਕਲ ਐਕਟ ਵਿਚ ਸੋਧ ਦੇ ਨਾਲ ਲਾਗੂ ਕੀਤੇ ਨਿਯਮਾਂ ਨੂੰ...
ਅੱਜ ਦਾ ਵਿਚਾਰ
. . .  about 2 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਅਹਿਮਦਗੜ੍ਹ ,18 ਸਤੰਬਰ (ਸੋਢੀ) -ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਇਮਾਰਤ ਵਿਚ ਅੱਜ ਰਾਤ ਕਰੀਬ 10 ਵਜੇ ਅਚਾਨਕ ਅੱਗ ਲੱਗ ਗਈ।ਜਿਸ ਕਾਰਨ ਬੈਂਕ ਵਿਚ ਪਿਆ ਕਾਫੀ ਰਿਕਾਰਡ, ਬੈਂਕ ਵਿਚ ਲੱਗੇ ਏਅਰ ਕੰਡੀਸ਼ਨਰ ਅਤੇ ਪੱਖਿਆਂ ਤੋਂ ਇਲਾਵਾ...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  1 day ago
ਪਾਉਂਟਾ ਸਾਹਿਬ , 18 ਸਤੰਬਰ { ਹਰਬਖ਼ਸ਼ ਸਿੰਘ } -ਪਾਉਂਟਾ ਸਾਹਿਬ ਕੋਲ ਕੁਲਹਾਲ ਸ਼ਕਤੀ ਨਹਿਰ 'ਚ ਡਿੱਗੀ ਕਾਰ ਨੂੰ ਗ਼ੋਤਾ ਖੋਰਾ ਅਤੇ ਐਨ ਡੀ ਆਰ ਐਫ ਨੇ 24 ਘੰਟਿਆਂ ਬਾਅਦ ਬਾਹਰ ਕੱਢ ਲਿਆ ਹੈ। ਕਾਰ ਵਿਚ ਕੌਣ ਕੌਣ ਸਵਾਰ ਸੀ ...
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  1 day ago
ਮਲੌਦ, 18 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇੱਕ ਦੇਸ਼ ਇੱਕ ਭਾਸ਼ਾ ਵਿਚ ਹਿੰਦੀ ਨੂੰ ਤਰਜੀਹ ਦੇਣ ਦੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਰਾਜ ਵਿਚ ਵਿਰੋਧ ਦੀਆਂ ...
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  1 day ago
ਅਜਨਾਲਾ, 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਸਰਕਾਰੀ ਹਸਪਤਾਲ ਤੋਂ ਕਰਵਾਏ ਜਾਂਦੇ ਸਾਲਾਨਾ ਮੈਡੀਕਲ ਦੌਰਾਨ ਕਰੀਬ ...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਦੂਸਰਾ ਖਿਡਾਰੀ (ਕੁਵਿੰਟਨ ਡੀ ਕਾਕ) 54 ਦੌੜਾਂ ਬਣਾ ਕੇ ਆਊਟ
. . .  1 day ago
ਇੱਕ ਹੋਰ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਵੱਲੋਂ ਮਰਨ ਵਰਤ ਸ਼ੁਰੂ
. . .  1 day ago
ਸੰਗਰੂਰ, 18 ਸਤੰਬਰ (ਧੀਰਜ ਪਿਸ਼ੋਰੀਆ) - ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਸ਼ਹਿਰ ਵਿਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੇ ਆਪਣਾ ਸੰਘਰਸ਼...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 10 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 78/1
. . .  1 day ago
ਰਾਬਰਟ ਸੀ.ਓ ਬ੍ਰਾਇਨ ਹੋਣਗੇ ਅਮਰੀਕਾ ਦੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ
. . .  1 day ago
ਵਾਸ਼ਿੰਗਟਨ, 18 ਸਤੰਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਰਾਬਰਟ ਸੀ.ਓ ਬ੍ਰਾਇਨ ਜੋ ਕਿ ਵਿਦੇਸ਼ ਵਿਭਾਗ...
ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 5 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 32/1
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਟਰੰਪ ਵੱਲੋਂ ਈਰਾਨ 'ਤੇ ਪਾਬੰਦੀਆਂ ਵਧਾਉਣ ਦੇ ਹੁਕਮ
. . .  1 day ago
ਕਦੇ ਵੀ ਹਿੰਦੀ ਨੂੰ ਦੂਸਰੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀ ਕਹੀ - ਅਮਿਤ ਸ਼ਾਹ
. . .  1 day ago
ਕਸ਼ਮੀਰ 'ਚ ਕਰਫ਼ਿਊ ਹਟਾਏ ਜਾਣ ਤੱਕ ਭਾਰਤ ਨਾਲ ਗੱਲਬਾਤ ਨਹੀਂ - ਇਮਰਾਨ ਖਾਨ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
8 ਤਹਿਸੀਲਦਾਰਾਂ ਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਪ੍ਰਧਾਨ ਮੰਤਰੀ ਨੂੰ ਮਿਲੀ ਮਮਤਾ ਬੈਨਰਜੀ
. . .  1 day ago
ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
. . .  1 day ago
ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  1 day ago
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  1 day ago
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  1 day ago
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  1 day ago
ਕਰਤਾਰਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੱਲ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ
. . .  1 day ago
ਟਿੱਪਰ ਵਲੋਂ ਕੁਚਲੇ ਜਾਣ ਕਾਰਨ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਮੌਤ
. . .  1 day ago
ਕੇਂਦਰੀ ਕੈਬਨਿਟ ਦੇ ਵੱਡੇ ਫ਼ੈਸਲੇ- ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ, ਈ-ਸਿਗਰਟ 'ਤੇ ਪਾਬੰਦੀ
. . .  1 day ago
ਖੇਮਕਰਨ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਕੈਬਨਿਟ ਬੈਠਕ ਦਾ ਫ਼ੈਸਲਾ- ਰੇਲਵੇ ਕਰਮਚਾਰੀਆਂ ਨੂੰ ਲਗਾਤਾਰ ਛੇਵੇਂ ਸਾਲ ਦਾ ਬੋਨਸ, ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖ਼ਾਹ ਬੋਨਸ ਵਜੋਂ ਦਿੱਤੀ ਜਾਵੇਗੀ
. . .  1 day ago
ਕੈਬਨਿਟ ਬੈਠਕ ਦਾ ਫ਼ੈਸਲਾ- ਈ-ਸਿਗਰਟ 'ਤੇ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਈ ਪਾਬੰਦੀ
. . .  1 day ago
ਕੈਬਨਿਟ ਦੇ ਫ਼ੈਸਲਿਆਂ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਕਰ ਰਹੇ ਪ੍ਰੈੱਸ ਕਾਨਫ਼ਰੰਸ
. . .  1 day ago
ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ ਵਿਜੀਲੈਂਸ ਵਲੋਂ ਛਾਪੇਮਾਰੀ
. . .  1 day ago
ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ 'ਚ ਵੀ ਦੋਹਾਂ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  1 day ago
ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਮੁੱਖ ਮੰਤਰੀ ਨਾਲ ਗੱਲਬਾਤ ਦਾ ਸਮਾਂ ਮਿਲਣ ਦੇ ਬਾਵਜੂਦ ਅਧਿਆਪਕ ਧਰਨਾ ਜਾਰੀ ਰੱਖਣ 'ਤੇ ਅੜੇ
. . .  1 day ago
ਪਾਕਿ ਬੈਟ ਕਮਾਂਡੋ ਕਰ ਰਹੇ ਸਨ ਘੁਸਪੈਠ ਦੀ ਕੋਸ਼ਿਸ਼, ਫੌਜ ਨੇ ਗਰਨੇਡ ਨਾਲ ਬਣਾਇਆ ਨਿਸ਼ਾਨਾ
. . .  1 day ago
ਰੋਹ 'ਚ ਆਏ ਅਧਿਆਪਕਾਂ ਨੇ ਜਾਮ ਕੀਤਾ ਸੰਗਰੂਰ-ਸੁਨਾਮ ਮਾਰਗ
. . .  1 day ago
ਮਰਨ ਵਰਤ 'ਤੇ ਬੈਠ ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਪਹੁੰਚਾਇਆ ਹਸਪਤਾਲ
. . .  1 day ago
2020 ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼ ਫੋਗਾਟ
. . .  1 day ago
ਨਹੀਂ ਰਹੇ ਹਾਰਰ ਫ਼ਿਲਮਾਂ ਦੇ ਬਾਦਸ਼ਾਹ ਸ਼ਿਆਮ ਰਾਮਸੇ
. . .  1 day ago
ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣ ਭਾਰਤ ਅਤੇ ਪਾਕਿਸਤਾਨ- ਯੂਰਪੀ ਯੂਨੀਅਨ ਦੀ ਸੰਸਦ
. . .  1 day ago
ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਮੋਗਾ

ਡੀ. ਸੀ. ਨੇ ਵਲੰਟੀਅਰਾਂ ਸਮੇਤ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਇਕ ਹੋਰ ਪਹਿਲਕਦਮੀ ਕਰਦਿਆਂ, ਮੋਗਾ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਪ੍ਰਭਾਵਿਤ ਵਿਅਕਤੀਆਂ, ਜਿੰਨਾਂ ਕੋਲੋਂ ਥੋੜ੍ਹੀ ਮਾਤਰਾ ਵਿਚ ਨਸ਼ੇ ਦੀ ਡੋਜ਼ ਬਰਾਮਦ ਕੀਤੀ ਗਈ ਹੈ, ਨੂੰ ਨਸ਼ਾ ਛੱਡਣ ਦਾ ਇਕ ਹੋਰ ਮੌਕਾ ਦੇਣ ਦਾ ਫ਼ੈਸਲਾ ਲਿਆ ਹੈ | ਇਸ ਤਹਿਤ ਜੇਕਰ ਨਸ਼ਾ ਪ੍ਰਭਾਵਿਤ ਵਿਅਕਤੀ ਮੁੜ ਵਸੇਬੇ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਦਾਖਿਲ ਹੋ ਜਾਂਦਾ ਹੈ ਅਤੇ ਨਿਰਧਾਰਿਤ ਸਮੇਂ ਵਿਚ ਆਪਣੇ ਆਪ ਨੂੰ ਸੁਧਾਰ ਲੈਂਦਾ ਹੈ ਤਾਂ ਉਸ ਦੇ ਵਿਰੁੱਧ ਦਰਜ ਐਫ.ਆਈ.ਆਰ. ਰੱਦ ਕਰ ਦਿੱਤੀ ਜਾਵੇਗੀ | ਇਹ ਐਲਾਨ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਗਰਵਾਲ ਸਮਾਜ ਸਭਾ ਦੇ ਸਹਿਯੋਗ ਨਾਲ ਆਈ.ਐਸ.ਐਫ. ਕਾਲਜ ਘੱਲ ਕਲਾਂ ਵਿਖੇ ਕਰਵਾਏ ਗਏ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਸਬੰਧੀ ਅੰਤਰਰਾਸ਼ਟਰੀ ਦਿਵਸ ਸਬੰਧੀ ਸਮਾਗਮ ਦੌਰਾਨ ਕੀਤਾ | ਇਸ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਨਸ਼ਾਖੋਰੀ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਅਤੇ ਜਨਤਾ ਦੇ ਸਾਂਝੇ ਯਤਨਾ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਨੂੰ ਡਰੱਗ ਫ਼ਰੀ ਸੁਸਾਇਟੀ ਬਣਾਉਣ ਲਈ ਸਾਨੂੰ ਸਾਰੇ ਵਿਭਾਗਾਂ ਅਤੇ ਜਨਤਾ ਨੂੰ ਜੁੜ ਕੇ ਬਹੁ-ਮੰਤਵੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ | ਐਸ.ਐਸ.ਪੀ. ਮੋਗਾ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਥੋੜੀ ਮਾਤਰਾ ਵਿਚ ਨਸ਼ੇ ਦੀ ਡੋਜ਼ ਨਾਲ ਫੜਿਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸਜ਼ਾ ਜਾਂ ਨਸ਼ਾ ਛੁਡਾਊ ਕੇਂਦਰ ਵਿਚੋਂ ਇਲਾਜ ਕਰਵਾਉਣ ਵਿਚੋਂ ਕਿਸੇ ਇਕ ਦੀ ਚੋਣ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ | ਜਿਸ ਵਿਚ ਜੇਕਰ ਉਹ ਵਿਅਕਤੀ ਨਿਰਧਾਰਿਤ ਸਮੇਂ ਵਿਚ ਆਪਣਾ ਇਲਾਜ ਪੂਰਾ ਕਰਵਾ ਲੈਂਦਾ ਹੈ ਤਾਂ ਉਸ ਉੱਪਰ ਦਰਜ ਐਫ.ਆਈ.ਆਰ. ਰੱਦ ਕਰ ਦਿੱਤੀ ਜਾਂਦੀ ਹੈ | ਐਸ.ਐਸ.ਪੀ. ਨੇ ਕਿਹਾ ਕਿ ਇਹ ਸਹੂਲਤ ਸਿਰਫ਼ ਉਨ੍ਹਾਂ ਵਿਅਕਤੀਆਂ ਲਈ ਹੀ ਹੈ ਜੋ ਨਸ਼ੇ ਦੇ ਵਪਾਰੀ ਨਾ ਹੋ ਕੇ ਸਿਰਫ਼ ਇਸ ਦੇ ਆਦੀ ਹਨ | ਇਸ ਸਮਾਗਮ ਦੌਰਾਨ ਜਿੱਥੇ ਮਨੋਵਿਗਿਆਨੀ ਡਾ. ਸੁਮੇਸ਼ ਖੰਨਾ ਨੇ ਪ੍ਰੇਰਨਾ ਦਾਇਕ ਭਾਸ਼ਣ ਦਿੱਤਾ ਉੱਥੇ ਹੀ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੇ ਆਪਣੇ ਮੁੜ ਵਸੇਬੇ ਨਾਲ ਸਬੰਧਿਤ ਆਪ ਬੀਤੀਆਂ ਦਾ ਜ਼ਿਕਰ ਕੀਤਾ | ਇਸ ਸਮਾਗਮ ਦੌਰਾਨ ਕ੍ਰਾਂਤੀ ਕਲਾ ਮੰਚ ਮੋਗਾ ਦੇ ਕਲਾਕਾਰਾਂ ਵਲੋਂ ਨਸ਼ਾ ਤਸਕਰੀ ਦੇ ਮਾੜੇ ਪ੍ਰਭਾਵ ਨੂੰ ਦਰਸਾਉਣ ਵਾਲੇ ਨੁੱਕੜ ਨਾਟਕ ਪੇਸ਼ ਕੀਤੇ | ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਾਰੇ ਵਲੰਟੀਅਰਾਂ ਸਮੇਤ ਮੋਗਾ ਜ਼ਿਲ੍ਹੇ ਨੂੰ ਨਸ਼ੇ ਦੇ ਸਰਾਪ ਤੋਂ ਮੁਕਤ ਕਰਨ ਲਈ ਸਹੁੰ ਚੁੱਕੀ | ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬਤਰਾ, ਸਹਾਇਕ ਕਮਿਸ਼ਨਰ ਜਨਰਲ ਲਾਲ ਵਿਸ਼ਵਾਸ ਬੈਂਸ, ਐਸ.ਡੀ.ਐਮ. ਮੋਗਾ ਗੁਰਵਿੰਦਰ ਸਿੰਘ ਜੌਹਲ ਅਤੇ ਚੇਅਰਮੈਨ ਪ੍ਰਵੀਨ ਗਰਗ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਜ਼ਿਲ੍ਹਾ ਸਿਹਤ ਵਿਭਾਗ ਮੋਗਾ ਨੇ ਕੱਢੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ,
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਜਸਪ੍ਰੀਤ ਕੌਰ ਸੇਖੋਂ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਰੈਲੀ ਸਿਵਲ ਹਸਪਤਾਲ ਮੋਗਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਲੋਕਾਂ ਨੰੂ ਜਾਗਰੂਕ ਕਰਦੀ ਹੋਈ ਨਸ਼ਾ ਵਿਰੋਧੀ ਨਾਅਰਿਆਂ ਨਾਲ ਗੰੂਜਦੀ ਹੋਈ ਗੁਜ਼ਰੀ | ਇਸ ਮੌਕੇ ਰੈਲੀ ਵਿਚ ਵੱਖ-ਵੱਖ ਨਰਸਿੰਗ ਸਕੂਲਾਂ, ਕਾਲਜਾਂ ਤੋਂ ਇਲਾਵਾ ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥੀ ਨੇ ਵੀ ਭਾਗ ਲਿਆ | ਇਸ ਦੌਰਾਨ ਸਿਵਲ ਸਰਜਨ ਮੋਗਾ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਸਿਹਤ ਤੇ ਪਰਿਵਾਰ ਲਈ ਹਾਨੀਕਾਰਕ ਹੈ, ਇਸ ਤੋਂ ਬਚਣ ਦੀ ਜ਼ਰੂਰਤ ਹੈ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਨਸ਼ੇ ਵਿਰੋਧੀ ਜ਼ਿਲੇ੍ਹ ਅੰਦਰ ਵੱਖ-ਵੱਖ ਥਾਵਾਂ 'ਤੇ ਸੈਮੀਨਾਰ ਕੀਤੇ ਜਾ ਰਹੇ ਹਨ ਤਾਂ ਜੋ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਨਸ਼ੇ ਨਾਲ ਗ੍ਰਹਿਸਤ ਲੋਕਾਂ ਨੰੂ ਨਸ਼ੇ ਤੋਂ ਬਾਹਰ ਕੱਢਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਕਮਲਦੀਪ ਕੌਰ ਮਾਹਲ, ਡਾ. ਸੁਰਿੰਦਰ ਕੁਮਾਰ ਸੇਤੀਆ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਰੁਪਿੰਦਰ ਕੌਰ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ, ਡਾ. ਅਰਵਿੰਦਰਪਾਲ ਸਿੰਘ ਗਿੱਲ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਮਨੀਸ਼ ਅਰੋੜਾ ਜ਼ਿਲ੍ਹਾ ਐਪਡੀਮੋਲੋਜਿਸਟ, ਡਾ. ਹਰਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਹਾਜ਼ਰ ਸਨ | ਇਸ ਮੌਕੇ ਡਾ. ਚਰਨਪ੍ਰੀਤ ਸਿੰਘ ਮਾਨਸਿਕ ਰੋਗਾ ਦੇ ਮਾਹਿਰ ਸਿਵਲ ਹਸਪਤਾਲ ਮੋਗਾ ਨੇ ਹਾਜਰ ਕਰਮਚਾਰੀਆਂ ਅਤੇ ਸਮੂਹ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਪ੍ਰਣ ਦਿਵਾਇਆ | ਇਸ ਸਮੇਂ ਰਾਜੇਸ਼ ਭਾਰਦਵਾਜ ਸੀਨੀਅਰ ਫਾਰਮਾਸਿਸਟ, ਅੰਮਿ੍ਤ ਸ਼ਰਮਾ, ਮੈਡਮ ਹਰਜਿੰਦਰ ਕੌਰ ਕੌਾਸਲਰ, ਅੰਮਿ੍ਤ ਸ਼ਹਿਬਾਜ ਸਾਇਕੋਲੋਜਿਸਟ ਆਦਿ ਹਾਜ਼ਰ ਸਨ |
ਐੱਸ. ਡੀ. ਐੱਮ. ਦੀ ਅਗਵਾਈ 'ਚ ਨਸ਼ਾ ਵਿਰੋਧੀ ਦਿਵਸ 'ਤੇ ਚੇਤਨਾ ਰੈਲੀ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਅੰਤਰ ਰਾਸ਼ਟਰੀ ਨਸ਼ਾ ਵਰਤੋਂ ਅਤੇ ਤਸਕਰੀ ਵਿਰੋਧੀ ਦਿਵਸ ਦੇ ਸਬੰਧ ਵਿਚ ਸਥਾਨਕ ਐਸ.ਡੀ.ਐਮ. ਸਵਰਨਜੀਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਮਾਮਲੇ ਨੂੰ ਸ਼ਾਮਿਲ ਕਰਕੇ ਚੇਤਨਾ ਰੈਲੀ ਕੱਢੀ ਗਈ | ਜਿਸ ਵਿਚ ਤਹਿਸੀਲ ਕੰਪਲੈਕਸ, ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ, ਜੀ.ਓ.ਜੀ. ਸਿੱਖਿਆ ਸੰਸਥਾਵਾਂ ਦੇ ਅਮਲੇ ਦੇ ਇਲਾਕਾ ਡੈਪੋ ਤੇ ਖੇਤੀਬਾੜੀ ਵਿਭਾਗ ਨੇ ਵੀ ਸ਼ਮੂਲੀਅਤ ਕੀਤੀ | ਇਹ ਚੇਤਨਾ ਰੈਲੀ ਮੁੱਖ ਲਾਈਟਾਂ ਵਾਲੇ ਚੌਕ ਵਿਚ ਸ਼ਹੀਦ ਭਗਤ ਦੀ ਯਾਦਗਾਰ ਤੱਕ ਲਿਜਾਈ ਗਈ | ਰੈਲੀ ਤੋਂ ਪਹਿਲਾਂ ਕਰਵਾਏ ਸੈਮੀਨਾਰ ਵਿਚ ਐਸ.ਡੀ.ਐਮ. ਸਵਰਨਜੀਤ ਕੌਰ, ਤਹਿਸੀਲਦਾਰ ਜੈਤ ਕੁਮਾਰ, ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ, ਡੀ.ਐਸ.ਪੀ. ਜਸਪਾਲ ਸਿੰਘ ਧਾਮੀ, ਡਾ. ਜਰਨੈਲ ਸਿੰਘ ਬਰਾੜ ਤੇ ਹੋਰਨਾਂ ਅਧਿਕਾਰੀਆਂ ਨੇ ਨਸ਼ਿਆਂ ਸਬੰਧੀ ਵਿਸਥਾਰ ਸਾਹਿਤ ਦੱਸਿਆ ਕਿ ਜਿਹੜਾ ਇਨਸਾਫ਼ ਨਸ਼ਿਆਂ ਦੀ ਦਲ ਦਲ ਵਿਚ ਧੱਸ ਜਾਂਦਾ ਹੈ, ਉਹ ਕਈ ਨਕਰਾਤਮਕ ਨਤੀਜਿਆਂ ਨੂੰ ਭੁਗਤਦਾ ਹੈ ਪਰੰਤੂ ਪੰਜਾਬ ਸਰਕਾਰ ਵਲੋਂ ਹਰੇਕ ਤਰ੍ਹਾਂ ਦੇ ਨਸ਼ਿਆਂ ਦੇ ਆਦੀ ਵਿਅਕਤੀਆਂ ਦੇ ਨਸ਼ੇ ਛਡਵਾਉਣ ਅਤੇ ਮੁੜ ਵਸੇਬੇ ਲਈ ਉਪਰਾਲੇ ਕੀਤੇ ਗਏ ਹਨ | ਚਾਹਵਾਨ ਵਿਅਕਤੀ ਸਰਕਾਰ ਨਸ਼ਾ ਛੁਡਾਊ ਕੇਂਦਰਾਂ ਵਿਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ | ਅਜਿਹੇ ਵਿਅਕਤੀਆਂ ਦਾ ਨਾਂਅ, ਪਤਾ ਗੁਪਤ ਰੱਖਿਆ ਗਿਆ | ਇਸ ਮੌਕੇ ਪੁੱਜੇ ਹੋਏ ਸਮੂਹ ਵਿਅਕਤੀਆਂ ਨੇ ਆਪਣੇ ਗਲੀ-ਮੁਹੱਲੇ ਅਤੇ ਹਰੇਕ ਜਗ੍ਹਾ ਉੱਪਰ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣੰੂ ਕਰਵਾਉਣ ਲਈ ਮੁਹਿੰਮ ਵਿੱਢਣ ਦੀ ਸਹੁੰ ਖਾਧੀ | ਇਸ ਮੌਕੇ ਰੈਲੀ ਰਾਹੀਂ ਲੋਕਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਰੈਲੀ ਵਿਚ ਸ਼ਾਮਿਲ ਵਿਅਕਤੀਆਂ ਲਈ ਸਮਾਜ ਸੇਵੀ ਵਿਜੇ ਬਾਂਸਲ ਪ੍ਰਧਾਨ ਅਗਰਵਾਲ ਸਭਾ, ਪਵਨ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ, ਅਕਾਸ਼ ਬਾਂਸਲ, ਰਣਜੀਤ ਝੀਤੇ, ਸੁਰਿੰਦਰ ਬਾਂਸਲ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਛਬੀਲ ਲਗਾ ਕੇ ਬੋਤਲਾਂ ਵਿਚ ਬੰਦ ਜੂਸ ਅਤੇ ਪਾਣੀ ਪਿਲਾ ਕੇ ਸੇਵਾ ਕੀਤੀ | ਇਸ ਰੈਲੀ ਵਿਚ ਸੈਕਟਰੀ ਸੰਦੀਪ ਸਿੰਘ ਗੋਂਦਾਰਾ, ਈ.ਓ. ਰਜਿੰਦਰ ਸਿੰਘ ਕਾਲੜਾ, ਥਾਣਾ ਮੁਖੀ ਮੁਖ਼ਤਿਆਰ ਸਿੰਘ ਗਿੱਲ ਬਾਘਾ ਪੁਰਾਣਾ, ਥਾਣਾ ਮੁਖੀ ਇਕਬਾਲ ਸਿੰਘ ਸੰਧੂ ਸਮਾਲਸਰ, ਰੀਡਰ ਪ੍ਰਦੀਪ ਬਾਵਾ, ਰੀਡਰ ਅਮਰਜੀਤ ਸਿੰਘ, ਪਟਵਾਰੀ ਭੂਸ਼ਨ ਕੁਮਾਰ ਗੋਇਲ, ਆਰਸੀ ਜਸਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ ਆਰਸੀ ਸਮਾਲਸਰ, ਏ.ਐਸ.ਆਈ. ਬਿੰਦਰਪਾਲ ਕੌਰ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ, ਸਕੂਲਾਂ ਦੇ ਸਟਾਫ਼ ਮੈਂਬਰ, ਸਕੂਲਾਂ ਦੇ ਬੱਚੇ, ਸੀ.ਡੀ.ਪੀ.ਓ. ਕਰਨ ਬਰਾੜ ਅਤੇ ਵੱਖ-ਵੱਖ ਪਿੰਡਾਂ ਦੇ ਪਤਵੰਤੇ ਵੀ ਸ਼ਾਮਿਲ ਹੋਏ |
ਢੁੱਡੀਕੇ ਦੇ ਸਰਕਾਰੀ ਹਸਪਤਾਲ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ
ਅਜੀਤਵਾਲ, (ਗਾਲਿਬ)-ਸਿਵਲ ਸਰਜਨ ਮੋਗਾ ਸੀਨੀਅਰ ਮੈਡੀਕਲ ਅਫ਼ਸਰ ਮੋਗਾ ਅਤੇ ਐਸ.ਐਮ.ਓ. ਦੀਆਂ ਹਦਾਇਤਾਂ 'ਤੇ ਵਿਸ਼ਵ ਡਰੱਗ ਦਿਵਸ ਮੌਕੇ ਵੱਖ-ਵੱਖ ਪ੍ਰੋਗਰਾਮ ਸਰਕਾਰੀ ਡਿਸਪੈਂਸਰੀਆਂ ਵਿਚ ਉਲੀਕੇ ਗਏ | ਇਸ ਸਮੇਂ ਸਿਹਤ ਵਿਭਾਗ ਢੁੱਡੀਕੇ ਸਟਾਫ਼ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਫਾਰਮਾਸਿਸਟ ਰਾਜ ਕੁਮਾਰ ਨੇ ਕਿਹਾ ਕਿ ਸਾਨੂੰ ਕੈਮੀਕਲ, ਮੈਡੀਕਲ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ | ਫਾਰਮਾਸਿਸਟ ਕੁਲਬੀਰ ਸਿੰਘ ਢਿੱਲੋਂ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਮਾਪੇ, ਪੰਚਾਇਤਾਂ, ਪਿੰਡਾਂ ਦੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ ਤਾਂ ਕਿ ਉਨ੍ਹਾਂ ਨੂੰ ਅਸੀਂ ਨਸ਼ਿਆਂ ਦੀਆਂ ਆਦਤਾਂ ਤੋਂ ਬਚਾਅ ਸਕੀਏ | ਸੀਨੀਅਰ ਸਹਾਇਕ ਜਸਵਿੰਦਰ ਸਿੰਘ ਨੇ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਨਸ਼ਿਆਂ ਦਾ ਖ਼ਾਤਮਾ ਕਰ ਸਕਦੇ ਹਾਂ | ਨਸ਼ਾ ਦੁਨੀਆਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ |
ਸਬ ਜੇਲ੍ਹ ਮੋਗਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ/ ਗੁਰਤੇਜ ਸਿੰਘ)-ਸਬ ਜੇਲ੍ਹ ਮੋਗਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਇਸ ਸਮੇਂ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਨੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਨਸ਼ੇ ਵਰਗੀਆਂ ਮਾੜੀਆਂ ਆਦਤਾਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਡਾ. ਚਰਨਪ੍ਰੀਤ ਸਿੰਘ ਸਪੈਸ਼ਲਿਸਟ ਮਨਰੇਗਾ ਵਿਭਾਗ ਸਿਵਲ ਹਸਪਤਾਲ ਮੋਗਾ ਵਲੋਂ ਬੰਦੀਆਂ ਨੂੰ ਨਸ਼ੇ ਨਾਲ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਜਾਣੰੂ ਕਰਵਾਇਆ | ਇਸ ਮੌਕੇ ਪੁਲਿਸ ਵਿਭਾਗ ਦੇ ਬਲਵਿੰਦਰ ਸਿੰਘ ਐਸ.ਪੀ. ਉਪਰੇਸ਼ਨ ਮੋਗਾ, ਐਨ.ਜੀ.ਓ. ਐਸ.ਕੇ. ਬਾਂਸਲ, ਅਮਿਤ ਸ਼ਰਮਾ, ਕੌਾਸਲਰ ਅਮਨਦੀਪ ਕੌਰ, ਡਾ. ਗੌਰਵਪ੍ਰੀਤ ਸਿੰਘ, ਫਾਰਮਾਸਿਸਟ ਸੁਰਿੰਦਰਪਾਲ ਸਿੰਘ ਲਾਡੀ ਤੇ ਜੇਲ੍ਹ ਦੇ ਕਰਮਚਾਰੀ, ਜੀਵਨਜੀਤ ਸਿੰਘ ਹੈਡਵਾਰਡਰਨ, ਜਗਜੀਤ ਸਿੰਘ ਹੈਡਵਾਰਡਰਨ, ਜਰਨੈਲ ਸਿੰਘ, ਵਾਰਡਨ ਗੁਰਚਰਨ ਸਿੰਘ ਆਦਿ ਹਾਜ਼ਰ ਸਨ |
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਦੌਲੇਵਾਲਾ ਵਿਚ ਸੈਮੀਨਾਰ ਕਰਵਾਇਆ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਨੇੜਲੇ ਪਿੰਡ ਦੌਲੇਵਾਲਾ ਮਾਇਰ ਵਿਖੇ ਰਛਪਾਲ ਸਿੰਘ ਡੀ. ਐਸ. ਪੀ. ਧਰਮਕੋਟ ਦੀ ਅਗਵਾਈ ਵਿਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ¢ ਜਿਸ ਨੂੰ ਡੀ.ਐਸ.ਪੀ. ਰਛਪਾਲ ਸਿੰਘ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ, ਅੰਗਰੇਜ਼ ਕੌਰ ਇੰਚਾਰਜ ਸਾਾਝ ਕੇਂਦਰ ਧਰਮਕੋਟ, ਪੱਤਰਕਾਰ ਜੀਤਾ ਸਿੰਘ ਨਾਰੰਗ, ਡਾ. ਗੁਰਦੇਵ ਸਿੰਘ ਸੈਕਟਰੀ, ਹਰਭਜਨ ਸਿੰਘ ਪਾੜਾ ਸਾਬਕਾ ਸਰਪੰਚ, ਗੁਲਾਬ ਸਿੰਘ ਮੈਂਬਰ, ਬਲਵਿੰਦਰ ਸਿੰਘ ਬਿੰਦੂ ਸਮੇਤ ਕਈ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਬਿਹਤਰ ਭਵਿੱਖ ਤੇ ਨੌਜਵਾਨੀ ਨੂੰ ਬਚਾਉਣ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਬਿਹਤਰ ਤਾਲਮੇਲ ਦੁਆਰਾ ਦਿਲੋਂ ਕੰਮ ਕਰਕੇ ਇਸ ਨਾਮੁਰਾਦ ਕੋਹੜ ਨੂੰ ਜੜ੍ਹੋਂ ਪੁੱਟਿਆ ਜਾ ਸਕਦਾ ਹੈ¢ ਇਸ ਮੌਕੇ ਡੀ.ਐਸ.ਪੀ. ਰਛਪਾਲ ਸਿੰਘ ਨੇ ਕਿਹਾ ਕਿ ਹੁਣ ਨਸ਼ੇ ਦੇ ਖ਼ਾਤਮੇ ਲਈ ਜ਼ਮੀਨੀ ਪੱਧਰ 'ਤੇ ਪੂਰੀ ਸਤਰਕਤਾ ਨਾਲ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਹਾਜ਼ਰ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅੱਜ ਰਲ ਮਿਲ ਕੇ ਆਪਾਂ ਇਸ ਕੋਹੜ ਨੂੰ ਖ਼ਤਮ ਕਰਨ ਲਈ ਹੰਭਲਾ ਮਾਰੀਏ¢ ਸੈਮੀਨਾਰ ਦੌਰਾਨ ਪਿੰਡ ਦੇ ਨੌਜਵਾਨ ਮਨਜੀਤ ਸਿੰਘ ਨੇ ਸੰਬੋਧਨ ਕੀਤਾ¢ ਸਟੇਜ ਸਕੱਤਰ ਦੀ ਭੂਮਿਕਾ ਡਾ. ਗੁਰਦੇਵ ਸਿੰਘ ਨੇ ਨਿਭਾਈ¢ ਇਸ ਸੈਮੀਨਾਰ ਵਿਚ ਸਾਰੇ ਹਾਜ਼ਰ ਅਫ਼ਸਰ ਸਾਹਿਬਾਨ, ਬੁਲਾਰਿਆਂ ਅਤੇ ਆਮ ਲੋਕਾਂ ਨੇ ਖੜ੍ਹੇ ਹੋ ਕੇ ਸਮਾਜ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਅਹਿਦ ਲਿਆ¢ ਇਸ ਸੈਮੀਨਾਰ ਵਿਚ ਥਾਣਾ ਮੁਖੀ ਦਵਿੰਦਰ ਪ੍ਰਕਾਸ਼, ਸਰਪੰਚ ਸੁਖਵਿੰਦਰ ਸਿੰਘ ਫਗੂ, ਜੈਪਾਲ ਸਿੰਘ ਚੌਕੀ ਇੰਚਾਰਜ, ਅਮਰ ਸਿੰਘ ਸਰਪੰਚ, ਅਜਾਇਬ ਸਿੰਘ ਪੰਚ, ਬਲਦੇਵ ਸਿੰਘ ਪੰਚ, ਸ਼ੰਭੂ ਪੰਚ, ਸੁਖਚੈਨ ਪੰਚ, ਸਰਬਜੀਤ ਪੰਚ, ਬਲਦੇਵ ਮੈਂਬਰ, ਜਸਪ੍ਰੀਤ ਸਿੰਘ, ਸੋਨੂੰ ਕੁੱਕੜ, ਕਾਲੀ ਦੌਲੇਵਾਲਾ, ਬਲਵੰਤ ਸਿੰਘ, ਬੂਟਾ ਸਿੰਘ, ਜਸਵੀਰ ਸਿੰਘ ਮੰਦਰ, ਬਾਬਾ ਜਗਤਾਰ ਸਿੰਘ, ਬਲਵਿੰਦਰ ਸਿੰਘ ਸੈਕਟਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ¢
ਤਲਵੰਡੀ ਭੰਗੇਰੀਆਂ ਵਿਖੇ
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ)-ਮਹਿਣਾ ਥਾਣਾ ਦੇ ਸਾਂਝ ਕੇਂਦਰ, ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਡੈਪੋ ਟੀਮ ਅਤੇ ਤਲਵੰਡੀ ਭੰਗੇਰੀਆਂ ਵਾਸੀਆਂ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ | ਇਸ ਸਮੇਂ ਡੈਪੋ ਟੀਮ ਦੇ ਜ਼ਿਲ੍ਹਾ ਇੰਚਾਰਜ ਲੈਕ. ਰਾਜੇਸ਼ ਕੁਮਾਰ ਨੇ ਕਿਹਾ ਕਿ ਦੁਨੀਆਂ ਭਰ ਵਿਚ ਨਸ਼ੇ ਦੀ ਸਮਗਿਲੰਗ ਵੱਡਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ | ਸੰਥੈਟਿਕ ਡਰੱਗ ਦਾ ਵਪਾਰ ਸਾਰੀ ਦੁਨੀਆਂ ਵਿਚ ਪਿਛਲ ਦੋ ਦਹਾਕਿਆਂ ਤੋਂ ਆਪਣੇ ਪੈਰ ਜਮਾ ਚੁੱਕਿਆ ਹੈ | ਯੂਰਪ, ਏਸ਼ੀਆ ਸਣੇ ਸਾਰੇ ਦੇਸ਼ ਇਸ ਦੀ ਲਪੇਟ ਵਿਚ ਹਨ, ਰੋਜ਼ਾਨਾ, ਹਜ਼ਾਰਾਂ ਮੌਤਾਂ ਰੋਜ਼ਾਨਾ ਦੁਨੀਆਂ ਭਰ ਵਿਚ ਹੋ ਰਹੀਆਂ ਹਨ | ਉਨ੍ਹਾਂ ਨਸ਼ਿਆਂ ਵਿਰੁੱਧ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਲੋਕਾਂ ਨੂੰ ਇਕੱਠੇ ਜਵਾਨੀ ਬਚਾਉਣ ਲਈ ਲਾਮਬੰਦ ਹੋਣ ਲਈ ਕਿਹਾ | ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਨੇ ਵੀ ਨਸ਼ਿਆਂ ਦੇ ਸੌਦਾਗਰਾਂ, ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਵਿਰੁੱਧ ਲੋਕ ਲਹਿਰ ਬਣਾਉਣ ਲਈ ਕਿਹਾ | ਇਸ ਸਮੇਂ ਸਾਂਝ ਕੇਂਦਰ ਮਹਿਣਾ ਵਲੋਂ ਸਹਾਇਕ ਅਫ਼ਸਰ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਤੁਹਾਡਾ ਹਰ ਸਹਿਯੋਗ ਦੇਣ ਲਈ ਤਿਆਰ ਹੈ |
ਕੈਂਟਰ ਯੂਨੀਅਨ ਮੋਗਾ ਵਿਖੇ
ਮੋਗਾ, (ਸ਼ਿੰਦਰ ਸਿੰਘ ਭੁਪਾਲ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਐਸ.ਆਈ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੈਂਟਰ ਯੂਨੀਅਨ ਮੋਗਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਨ ਸਮੇਂ ਹਰਜੀਤ ਸਿੰਘ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ ਤੇ ਪੰਜਾਬ ਦਾ ਜ਼ਿਕਰ ਨਸ਼ਿਆਂ ਵਿਚ ਸਭ ਤੋਂ ਉੱਪਰ ਆਉਣ ਲੱਗਿਆ ਹੈ ਜਦੋਂ ਕਿ ਗੁਰੂਆਂ, ਪੀਰਾਂ, ਪੈਗ਼ੰਬਰਾਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਨਸ਼ੇੜੀ ਪੁੱਤ ਪੈਦਾ ਕਰ ਰਹੀ ਹੈ | ਇਸ ਸੈਮੀਨਾਰ ਨੂੰ ਮਹਿਲਾ ਸਿਪਾਹੀ ਸਿਮਰਨਜੀਤ ਕੌਰ ਤੇ ਗੁਰਪ੍ਰੀਤ ਸਿੰਘ ਟਰੈਫ਼ਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਮੋਗਾ ਨੇ ਵੀ ਸੰਬੋਧਨ ਕੀਤਾ | ਸੈਮੀਨਾਰ ਦੇ ਅੰਤ ਵਿਚ ਐਨ.ਜੀ.ਓ. ਕੁਲਦੀਪ ਸਿੰਘ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ | ਸੈਮੀਨਾਰ ਵਿਚ ਐਸ.ਆਈ. ਹਰਜੀਤ ਸਿੰਘ ਤੇ ਸਿਪਾਹੀ ਸਿਮਰਨਜੀਤ ਕੌਰ ਤੋਂ ਇਲਾਵਾ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਕੈਂਟਰ ਯੂਨੀਅਨ ਪ੍ਰਧਾਨ ਨਿਰਮਲ ਸਿੰਘ ਬਿੱਟੂ, ਸੈਕਟਰੀ ਓਮ ਪ੍ਰਕਾਸ਼, ਜਸਵਿੰਦਰ ਸਿੰਘ, ਕੁਲਜਿੰਦਰ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ ਤੋਂ ਇਲਾਵਾ ਸਮੂਹ ਕੈਂਟਰ ਯੂਨੀਅਨ ਨਾਲ ਸਬੰਧਿਤ ਵਿਅਕਤੀਆਂ ਨੇ ਭਾਗ ਲਿਆ |
ਨਸ਼ੇ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ-ਡੀ. ਐਸ. ਪੀ. ਕੁਲਜਿੰਦਰ ਸਿੰਘ
ਬੱਧਨੀ ਕਲਾਂ, (ਸੰਜੀਵ ਕੋਛੜ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਸੂਬਾ ਸਰਕਾਰ ਵਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਬਲਾਕ ਪੱਧਰ ਦਾ ਸੈਮੀਨਾਰ ਸਰਕਾਰੀ ਹਸਪਤਾਲ ਬੱਧਨੀ ਕਲਾਂ ਵਿਖੇ ਕਰਵਾਇਆ ਗਿਆ | ਜਿਸ ਵਿਚ ਡੀ.ਐਸ.ਪੀ. ਕੁਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਸੁਰਿੰਦਰਪਾਲ ਕੌਰ ਐਸ.ਐਮ.ਓ., ਥਾਣਾ ਮੁਖੀ ਸੁਰਜੀਤ ਸਿੰਘ, ਲਛਮਣ ਸਿੰਘ ਐਸ.ਐਚ.ਓ. ਨਿਹਾਲ ਸਿੰਘ ਵਾਲਾ, ਭੁਪਿੰਦਰ ਕੌਰ ਐਸ.ਐਚ.ਓ. ਅਜੀਤਵਾਲ, ਡਾ. ਸੰਜੇ ਪਵਾਰ ਐਸ.ਐਮ.ਓ. ਪੱਤੋ ਹੀਰਾ ਸਿੰਘ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਮੇਂ ਡੀ.ਐਸ.ਪੀ. ਕੁਲਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਅਜੋਕੇ ਸਮੇਂ 'ਚ ਉਨ੍ਹਾਂ ਦੀ ਕੌਾਸਲਿੰਗ ਕਰਨਾ ਸਮੇਂ ਦੀ ਮੱੁਖ ਲੋੜ ਹੈ, ਜੋ ਨੌਜਵਾਨ ਨਸ਼ੇ 'ਤੇ ਲੱਗੇ ਹਨ ਉਸ ਦੇ ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ | ਸਮਾਂ ਰਹਿੰਦਿਆਂ ਹੁਣ ਵੀ ਜੇਕਰ ਇਸ ਕੋਹੜ ਦੀ ਬਿਮਾਰੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਸ ਦੇ ਬਹੁਤ ਹੀ ਭੈੜੇ ਨਤੀਜੇ ਸਾਹਮਣੇ ਆਉਣਗੇ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਅਤੇ ਖ਼ਾਸ ਕਰਕੇ ਨਸ਼ੇੜੀਆਂ ਦੇ ਮਾਪਿਆਂ ਨੂੰ ਜਾਗਰੂਕ ਰਹਿਣ ਦੀ ਅਹਿਮ ਲੋੜ ਹੈ | ਥਾਣਾ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਪਿੰਡਾਂ 'ਚ ਨਸ਼ਾ ਛੁਡਾਉੂ ਕਮੇਟੀਆਂ ਕਾਇਮ ਕੀਤੀਆਂ ਜਾਣ ਤਾਂ ਜੋ ਪਿੰਡਾਂ ਵਿਚ ਨਸ਼ੇ ਨੂੰ ਬੰਦ ਕਰਵਾ ਕੇ ਨਸ਼ੇੜੀਆਂ ਨੂੰ ਨਸ਼ੇ ਤੋਂ ਰਹਿਤ ਕੀਤਾ ਜਾ ਸਕੇ | ਐਸ.ਐਮ.ਓ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਨਸ਼ੇ ਦਾ ਸੇਵਨ ਕਰਨ ਵਾਲੇ 350 ਤੋਂ 400 ਵਿਅਕਤੀਆਂ ਨੂੰ ਰੋਜ਼ਾਨਾ ਸਰਕਾਰੀ ਹਸਪਤਾਲ 'ਚ ਮੁਫ਼ਤ ਦਵਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਭੈੜੀ ਦਲਦਲ 'ਚ ਫਸ ਚੁੱਕੇ ਵਿਅਕਤੀਆਂ ਨੂੰ ਸਰਕਾਰ ਵਲੋਂ ਖੋਲੇ ਗਏ ਓਟ ਸੈਂਟਰਾਂ ਅਤੇ ਨਸ਼ਾ ਛੁਡਾਉੂ ਕੇਂਦਰਾਂ 'ਚ ਦਾਖ਼ਲ ਕਰਵਾ ਕੇ ਉਨ੍ਹਾਂ ਨੂੰ ਵਧੀਆ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ | ਇਸ ਤੋਂ ਇਲਾਵਾ ਨਿਰਮਲ ਸਿੰਘ ਖਾਲਸਾ ਮੀਨੀਆ, ਕੁਲਦੀਪ ਸਿੰਘ ਭੱਟੀ, ਡਾ. ਸੰਜੇ ਪਵਾਰ, ਅਜਮੇਰ ਸਿੰਘ ਕੌਾਸਲਰ ਆਦਿ ਬੁਲਾਰਿਆਂ ਨੇ ਨਸ਼ੇ ਦੀਆਂ ਭੈੜੀਆਂ ਅਲਾਮਤਾਂ ਤੋਂ ਜਾਣੰੂ ਕਰਵਾੳਾੁਦੇ ਹੋਏ ਇਸ ਨੂੰ ਜੜੋਂ੍ਹ ਖ਼ਤਮ ਕਰਨ ਦੇ ਯੋਗ ਉਪਰਾਲੇ ਤੇ ਪੁਲਿਸ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਆਖਿਆ | ਸਟੇਜ ਦੀ ਭੂਮਿਕਾ ਨਿਰਮਲ ਸਿੰਘ ਖ਼ਾਲਸਾ ਮੀਨੀਆਂ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਬਲਦੇਵ ਸਿੰਘ ਧਾਲੀਵਾਲ ਪ੍ਰਧਾਨ ਨਗਰ ਪੰਚਾਇਤ, ਅਜੀਤਪਾਲ ਸਿੰਘ ਸਰਪੰਚ ਰਣੀਆਂ, ਡਾ. ਰੁਪਿੰਦਰ ਸਿੰਘ, ਅਜਮੇਰ ਸਿੰਘ ਕੌਾਸਲਰ, ਨਵੀਨ ਗੋਇਲ ਪ੍ਰਧਾਨ ਹਿਉੂਮਨ ਰਾਈਟਸ ਪ੍ਰੈੱਸ ਕਲੱਬ, ਰੁਲਦੂ ਸਿੰਘ ਭੰਗੂ ਭਾਜਪਾ ਆਗੂ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਭਾਜਪਾ, ਜੈ ਚੰਦ ਝਾਂਜੀ, ਬਲਦੇਵ ਸਿੰਘ ਭੰਗੂ, ਨਾਹਰ ਸਿੰਘ, ਗੁਰਿੰਦਰ ਕਾਲੀ, ਬੂਟਾ ਸਿੰਘ, ਦਰਸ਼ਨ ਸਿੰਘ ਸਰਪੰਚ ਬੁੱਟਰ ਆਦਿ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ ਤੇ ਪਤਵੰਤੇ ਸੱਜਣ ਹਾਜ਼ਰ ਸਨ |

ਬੇਕਾਬੂ ਹੋਏ ਮੋਟਰਸਾਈਕਲ ਨੇ ਲਈ ਵਿਅਕਤੀ ਦੀ ਜਾਨ

ਮੋਗਾ, 26 ਜੂਨ (ਗੁਰਤੇਜ ਸਿੰਘ)-ਅੱਜ ਸਵੇਰੇ ਇਕ ਵਿਅਕਤੀ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ 'ਤੇ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਦਲਜੀਤ ਸਿੰਘ (45ਸਾਲ) ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਥੰਮਣ ਵਾਲਾ ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ...

ਪੂਰੀ ਖ਼ਬਰ »

ਬਾਘਾ ਪੁਰਾਣਾ ਪੁਲਿਸ ਵਲੋਂ ਵੜੇਵਿਆਂ ਦੇ ਭਰੇ ਟਰੱਕ 'ਚੋਂ 30 ਬੋਰੇ ਪੋਸਤ ਬਰਾਮਦ

ਬਾਘਾ ਪੁਰਾਣਾ, 26 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਪੁਲਿਸ ਨੂੰ ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿਚ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਅਮਰਜੀਤ ਸਿੰਘ ਬਾਜਵਾ ਵਲੋਂ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਨੂੰ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਦਾ ਕੀਮਤੀ ਸਾਮਾਨ ਚੋਰੀ

ਬਾਘਾ ਪੁਰਾਣਾ, 26 ਜੂਨ (ਬਲਰਾਜ ਸਿੰਗਲਾ)-ਪੁਲਿਸ ਥਾਣਾ ਬਾਘਾ ਪੁਰਾਣਾ ਹੇਠਲੇ ਪਿੰਡ ਢਿਲਵਾਂ ਵਾਲਾ ਵਿਖੇ ਗੁਰਬਖ਼ਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤ ਵਿਚੋਂ 12-13 ਜੂਨ ਦੀ ਦਰਮਿਆਨੀ ਰਾਤ ਨੂੰ ਉਸ ਦੇ ਖੇਤ ਵਿਚ ਲੱਗੇ ਹੋਏ 10 ਕੇ.ਵੀ. ਟਰਾਂਸਫ਼ਾਰਮਰ ਦੀ ਤੋੜਭੰਨ ...

ਪੂਰੀ ਖ਼ਬਰ »

ਹਿੰਦੂਤਵ ਫ਼ਾਸ਼ੀਵਾਦ ਵਿਰੋਧੀ ਫੋਰਮ ਦੇ ਆਗੂਆਂ ਕੀਤਾ ਰੋਸ ਮਾਰਚ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਵੱਖ-ਵੱਖ ਜਥੇਬੰਦੀਆਂ ਵਲੋਂ 26 ਜੂਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਗਿਆ | ਅੱਜ ਦੇ ਇਸ ਮਾਰਚ 'ਚ ਲੋਕ ਸੰਗਰਾਮ ਮੰਚ (ਪੰਜਾਬ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਰੈਡੀਕਲ ਸਟੂਡੈਂਟ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਇਕ ਵਿਅਕਤੀ ਗਿ੍ਫ਼ਤਾਰ, ਚਾਰ ਫ਼ਰਾਰ

ਮੋਗਾ, 26 ਜੂਨ (ਸ਼ਿੰਦਰ ਸਿੰਘ ਭੁਪਾਲ)-ਥਾਣਾ ਸਿਟੀ ਸਾਊਥ ਮੋਗਾ ਤੇ ਥਾਣਾ ਧਰਮਕੋਟ ਦੀਆਂ ਦੋ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ 42 ਪੇਟੀਆਂ ਸ਼ਰਾਬ ਤੇ ਨਾਕਾਬੰਦੀ ਕਰ ਕੇ 30 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ ...

ਪੂਰੀ ਖ਼ਬਰ »

ਘਰ 'ਚੋਂ ਲਾਇਸੰਸੀ ਰਿਵਾਲਵਰ, ਕਰੀਬ 20 ਤੋਲੇ ਸੋਨਾ ਤੇ ਪੰਜ ਹਜ਼ਾਰ ਨਕਦੀ ਚੋਰੀ

ਕੋਟ ਈਸੇ ਖਾਂ, 26 ਜੂਨ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਇਲਾਕਾ ਕਸਬਾ ਕੋਟ ਈਸੇ ਖਾਂ ਵਿਖੇ ਚੋਰੀਆਂ, ਲੁੱਟਾਂ, ਖੋਹਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਕਰ ਕੇ ਲੋਕਾਂ ਵਿਚ ਚਿੰਤਾਵਾਂ ਵਿਚ ਵਾਧਾ ਹੋਣ ਅਤੇ ਸਹਿਮ ਦਾ ਮਾਹੌਲ ਬਰਕਰਾਰ ਹੈ | ਇਸੇ ਹੀ ਲੜੀ ਤਹਿਤ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਬਲਾਕ ਪੱਧਰੀ ਹੋਈ ਮੀਟਿ ੰਗ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 26 ਜੂਨ (ਗੁਰਮੀਤ ਸਿੰਘ ਮਾਣੂੰਕੇ/ਪਲਵਿੰਦਰ ਸਿੰਘ ਟਿਵਾਣਾ)-ਨੰਬਰਦਾਰਾ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਸਥਾਨਿਕ ਤਹਿਸੀਲ ਕੰਪਲੈਕਸ ਵਿਚ ਹੋਈ | ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਟੱਚ ਸਕਾਈ ਮੋਗਾ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 8 ਬੈਂਡ-ਲਵ ਗੋਇਲ

ਮੋਗਾ, 26 ਜੂਨ (ਅ.ਬ)-ਫ਼ਿਰੋਜ਼ਪੁਰ ਜੀ.ਟੀ.ਰੋਡ ਉੱਤੇ ਸਥਿਤ ਆਈ.ਬੀ.ਟੀ. ਟੱਚ ਸਕਾਈ ਮੋਗਾ ਆਈਲਟਸ ਸੇਵਾਵਾਂ ਦੇ ਖੇਤਰ ਵਿਚ ਇਕ ਮੰਨੀ-ਪ੍ਰਮੰਨੀ ਸੰਸਥਾ ਹੈ | ਆਈ.ਬੀ.ਟੀ. ਟੱਚ ਸਕਾਈ ਮੋਗਾ ਦੀ ਵਿਦਿਆਰਥਣ ਲਵ ਗੋਇਲ ਨੇ ਓਵਰਆਲ 7 ਬੈਂਡ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਪਾਸਟਰ ਏਕਤਾ ਮਸੀਹੀ ਸੰਗਠਨ ਦੀ ਸਥਾਪਨਾ

ਮੋਗਾ, 26 ਜੂਨ (ਰਾਜੇਸ਼ ਕੋਛੜ)-ਪਿੰਡ ਘੱਲ ਕਲਾਂ ਵਿਖੇ ਮਸੀਹ ਭਾਈਚਾਰੇ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਅਜੈ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੌਰਾਨ ਮੋਗਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਪਾਸਟਰ ਸਾਹਿਬਾਨ ਸ਼ਾਮਿਲ ਹੋਏ | ਇਸ ਮੌਕੇ ਪੰਜਾਬ ਅੰਦਰ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਮਾਹੌਲ ਬਣਿਆ ਤਣਾਅਪੂਰਨ

ਕਿਸ਼ਨਪੁਰਾ ਕਲਾਂ, 26 ਜੂਨ (ਅਮੋਲਕ ਸਿੰਘ ਕਲਸੀ)-ਨੇੜਲੇ ਪਿੰਡ ਗੱਟੀ ਜੱਟਾਂ ਵਿਖੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਮਾਹੌਲ ਤਣਾਅਪੂਰਨ ਸਥਿਤੀ ਵਾਲਾ ਬਣ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕੁਝ ਦਿਨ ...

ਪੂਰੀ ਖ਼ਬਰ »

ਕੁਸ਼ਤੀ ਅਖਾੜੇ ਦੀ ਪੰਜਾਬ ਪੱਧਰੀ ਜੂਨੀਅਰ ਚੈਂਪੀਅਨਸ਼ਿਪ ਭਲਕੇ

ਨਿਹਾਲ ਸਿੰਘ ਵਾਲਾ, 26 ਜੂਨ (ਪਲਵਿੰਦਰ ਸਿੰਘ ਟਿਵਾਣਾ)-ਅਲਾਇੰਸ ਇੰਟਰਨੈਸ਼ਨਲ ਕਲੱਬ ਦੇ ਸਹਿਯੋਗ ਨਾਲ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਪੰਜਾਬ ਪੱਧਰੀ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ (ਲੜਕੀਆਂ) ਕਰਵਾਈ ਜਾ ਰਹੀ ਹੈ | ਇਸ ਸਬੰਧੀ ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਵਿਖੇ ਅੰਤਰਰਾਸ਼ਟਰੀ ਨਸ਼ਾ ਰੋਕੋ ਦਿਵਸ 'ਤੇ ਚੁੱਕੀ ਸਹੁੰ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਕਾਲਜ ਮੋਗਾ ਵਿਖੇ ਅੱਜ ਅੰਤਰਰਾਸ਼ਟਰੀ ਨਸ਼ਾ ਰੋਕੋ ਦਿਵਸ ਮੌਕੇ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਦੇ ਡੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਰਕਾਰ ਨਸ਼ੇ ਦੇ ਖ਼ਾਤਮੇ ਲਈ ਸਮੱਗਲਰਾਂ ਦੀ ਪੁਲਿਸ ਤੇ ਸਿਆਸੀ ਲੋਕਾਂ ਨਾਲ ਮਿਲੀਭੁਗਤ ਖ਼ਤਮ ਕਰੇ-ਨਸੀਬ ਬਾਵਾ ਪ੍ਰਧਾਨ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਨਸ਼ੇ ਦਾ ਬੰਦ ਨਾ ਹੋਣਾ ਸਮਗਲਰਾਂ ਦੀ ਪੁਲਿਸ ਅਤੇ ਸਿਆਸੀ ਲੋਕਾਂ ਨਾਲ ਮਿਲੀਭੁਗਤ ਦਾ ਨਤੀਜਾ ਹੈ, ਜੋ ਹੁਣ ਵੱਡੇ ਪੁਲਿਸ ਅਫ਼ਸਰ ਇਸ ਗੱਲ ਦੀ ਤਾਈਦ ਕਰਨ ਲੱਗ ਪਏ ਹਨ ਕਿ ਸਾਡੇ ਮਹਿਕਮੇ ਵਿਚ ਕਾਲੀਆਂ ਭੇਡਾਂ ਮੌਜੂਦ ਹਨ ...

ਪੂਰੀ ਖ਼ਬਰ »

ਟੱਚ ਸਕਾਈ ਮੋਗਾ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 8 ਬੈਂਡ-ਲਵ ਗੋਇਲ

ਮੋਗਾ, 26 ਜੂਨ (ਅ.ਬ)-ਫ਼ਿਰੋਜ਼ਪੁਰ ਜੀ.ਟੀ.ਰੋਡ ਉੱਤੇ ਸਥਿਤ ਆਈ.ਬੀ.ਟੀ. ਟੱਚ ਸਕਾਈ ਮੋਗਾ ਆਈਲਟਸ ਸੇਵਾਵਾਂ ਦੇ ਖੇਤਰ ਵਿਚ ਇਕ ਮੰਨੀ-ਪ੍ਰਮੰਨੀ ਸੰਸਥਾ ਹੈ | ਆਈ.ਬੀ.ਟੀ. ਟੱਚ ਸਕਾਈ ਮੋਗਾ ਦੀ ਵਿਦਿਆਰਥਣ ਲਵ ਗੋਇਲ ਨੇ ਓਵਰਆਲ 7 ਬੈਂਡ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਸੇਵਾ ਸੰਮਤੀ ਮੋਗਾ ਵਲੋਂ ਵਿਸ਼ੇਸ਼ ਮੀਟਿੰਗ

ਮੋਗਾ, 26 ਜੂਨ (ਰਾਜੇਸ਼ ਕੋਛੜ)-ਸੇਵਾ ਸੰਮਤੀ ਆਰੀਆ ਸਕੂਲ ਰੋਡ ਮੋਗਾ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਕ੍ਰਿਸ਼ਨ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਤਕਰੀਬਨ 25 ਸਾਲਾਂ ਤੋਂ ਹਰ ਸਾਲ ਲਗਾਤਾਰ ਕਰਵਾਏ ਜਾ ਰਹੇ ਸਾਲਾਨਾ ਜਗਰਾਤੇ ਸਬੰਧੀ ...

ਪੂਰੀ ਖ਼ਬਰ »

ਗੋਲਡਨ ਟਰੈਵਲ ਐਡਵਾਈਜ਼ਰ ਨੇ ਲਗਵਾਇਆ ਪਤੀ-ਪਤਨੀ ਦਾ ਕੈਨੇਡਾ ਦਾ ਵੀਜ਼ਾ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਮਾਲਵੇ ਿਖ਼ੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਹੀ ਹੈ, ਨੇ ਲੇਖਕ ਸੁਰਜੀਤ ਸਿੰਘ ਬਰਾੜ ਅਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਮੋਗਾ ਜ਼ਿਲ੍ਹੇ ਦਾ ਦੌਰਾ

ਮੋਗਾ, 26 ਜੂਨ (ਜਸਪਾਲ ਸਿੰਘ ਬੱਬੀ)-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਸੁਤੰਤਰ ਕੁਮਾਰ ਐਰੀ ਨੇ ਮੋਗਾ ਜ਼ਿਲ੍ਹੇ ਦਾ ਦੌਰਾ ਕੀਤਾ | ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਵਿਖੇ ਡਾ. ਜਸਵਿੰਦਰ ਸਿੰਘ ਬਰਾੜ ਪੌਦਾ ਸੁਰੱਖਿਆ ਅਧਿਕਾਰੀ, ...

ਪੂਰੀ ਖ਼ਬਰ »

ਆਧਾਰ ਕਾਰਡਾਂ ਦੀ ਦਰੁਸਤੀ ਅਤੇ ਨਵੇਂ ਬਣਾਉਣ ਲਈ ਲੋਕ ਹੋ ਰਹੇ ਹਨ ਖੱਜਲ-ਖੁਆਰ

ਨਿਹਾਲ ਸਿੰਘ ਵਾਲਾ, 26 ਜੂਨ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ ਆਮ ਪਬਲਿਕ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਦੇ ਦਫ਼ਤਰੀ ਕੰਮਕਾਜ ਇਕੋ ਛੱਤ ਥੱਲੇ ਦੇਣ ਦੇ ਵੱਡੇ-ਵੱਡੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਲਾਗੂ ਕਰਨਾ ਉਚਿੱਤ ਨਹੀਂ ਸਮਝਿਆ ...

ਪੂਰੀ ਖ਼ਬਰ »

ਪਲਾਸਟਿਕ ਦੇ ਲਿਫ਼ਾਫ਼ੇ ਤੇ ਡਿਸਪੋਜ਼ਲ ਦੀ ਵਰਤੋਂ ਕਰਨ ਵਾਲਿਆਂ 'ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ-ਕਾਰਜ ਸਾਧਕ ਅਫ਼ਸਰ

ਬੱਧਨੀ ਕਲਾਂ, 26 ਜੂਨ (ਸੰਜੀਵ ਕੋਛੜ)-ਸੂਬਾ ਸਰਕਾਰ ਵਲੋਂ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਡਿਸਪੋਜ਼ਲ ਦੇ ਸਮਾਨ 'ਤੇ ਪੂਰਨ ਤੌਰ 'ਤੇ ਕੀਤੀ ਗਈ ਮਨਾਹੀ ਦੇ ਮੱਦੇਨਜ਼ਰ ਕਸਬਾ ਬੱਧਨੀ ਕਲਾਂ ਵਿਖੇ ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਭਰਤਵੀਰ ਸਿੰਘ ਦੁੱਗਲ ਦੇ ਦਿਸ਼ਾ ...

ਪੂਰੀ ਖ਼ਬਰ »

ਆਰਸੇਟੀ ਮੋਗਾ ਡੇਅਰੀ ਫਾਰਮਿੰਗ ਕੋਰਸ ਦੇ 35 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਮੋਗਾ, 26 ਜੂਨ (ਜਸਪਾਲ ਸਿੰਘ ਬੱਬੀ)-ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਡੇਅਰੀ ਫਾਰਮਿੰਗ ਬੈਚ ਨੰਬਰ 181 ਦੇ 35 ਸਿੱਖਿਆਰਥੀਆਂ ਨੂੰ ਸਿਖਲਾਈ ਸਮਾਪਤ ਹੋਣ 'ਤੇ ਮੁੱਖ ਮਹਿਮਾਨ ਚੀਫ਼ ਮੈਨੇਜਰ ਨਰੇਸ਼ ਮਿਨਰਾਏ ਡਾਇਰੈਕਟਰ ਆਰਸੇਟੀ, ਬਜਰੰਗੀ ...

ਪੂਰੀ ਖ਼ਬਰ »

ਜੀ. ਓ. ਜੀ. ਸੰਸਥਾ ਵਲੋਂ 'ਮਿਸ਼ਨ 550' ਮੁਹਿੰਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਮੀਟਿੰਗ

ਨਿਹਾਲ ਸਿੰਘ ਵਾਲਾ, 26 ਜੂਨ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਦਾ 'ਮਿਸ਼ਨ 550' ਅਰੰਭਿਆ ਗਿਆ ਹੈ ਉੱਥੇ ਨਿਹਾਲ ਸਿੰਘ ਵਾਲਾ ਦੀ ਜੀ.ਓ.ਜੀ. ...

ਪੂਰੀ ਖ਼ਬਰ »

ਸੰਸਥਾ ਨੇ ਤਿ੍ਵੈਣੀ ਮੁਹਿੰਮ ਨੂੰ ਹੋਰ ਵਧਾਇਆ ਅੱਗੇ

ਬਾਘਾ ਪੁਰਾਣਾ, 26 ਜੂਨ (ਬਲਰਾਜ ਸਿੰਗਲਾ)-ਤਿ੍ਵੈਣੀ ਮੁਹਿੰਮ ਸੰਸਥਾ ਵਲੋਂ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਪਿਛਲੇ ਦਿਨੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ | ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ ਸੰਸਥਾ ਦੇ ਸੰਚਾਲਕ ਇੰਸ. ਰਤਿੰਦਰ ਸਿੰਘ ਪਨਗਰੇਨ ਅਤੇ ...

ਪੂਰੀ ਖ਼ਬਰ »

ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਕਿਸਾਨ-ਖੇਤੀ ਮਾਹਿਰ

ਨਿਹਾਲ ਸਿੰਘ ਵਾਲਾ, 26 ਜੂਨ (ਪਲਵਿੰਦਰ ਸਿੰਘ ਟਿਵਾਣਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵਲੋਂ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਵਿਚੋਂ ਕੱਢਣ ਲਈ ਖੇਤੀ ਤਕਨੀਕਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੰੁਚਾਇਆ ਜਾ ਰਿਹਾ ਹੈ | ਇਸੇ ...

ਪੂਰੀ ਖ਼ਬਰ »

ਐਨ.ਪੀ.ਸੀ.ਬੀ. ਅਧੀਨ ਰੋਹੇ ਕੁਕਰੇ ਤੇ ਪਰਬਾਲ ਸਬੰਧੀ ਟ੍ਰੇਨਿੰਗ ਹੋਈ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਮੋਗਾ ਦੇ ਅੰਦਰ ਐਨ. ਪੀ. ਸੀ. ਬੀ. ਅਧੀਨ ਰੋਹੇ ਕੁਕਰੇ ਅਤੇ ਪਰਬਾਲ ਸਬੰਧੀ ਟਰੇਨਿੰਗ ਹੋਈ | ਜਿਸ ਵਿਚ ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ...

ਪੂਰੀ ਖ਼ਬਰ »

ਐਚ.ਡੀ.ਐਫ.ਸੀ. ਬੈਂਕ ਵਲੋਂ ਹਲਕੇ ਦੇ ਪਿੰਡਾਂ 'ਚ 'ਹਰ ਗਾਓਾ ਹਮਾਰਾ' ਦੀ ਸ਼ੁਰੂਆਤ

ਨਿਹਾਲ ਸਿੰਘ ਵਾਲਾ, 26 ਜੂਨ (ਪਲਵਿੰਦਰ ਸਿੰਘ ਟਿਵਾਣਾ)-ਐਚ.ਡੀ.ਐਫ.ਸੀ. ਬੈਂਕ ਨਿਹਾਲ ਸਿੰਘ ਵਾਲਾ ਵਲੋਂ ਹਲਕੇ ਦੇ ਪਿੰਡ ਸੈਦੋਕੇ, ਭਾਗੀਕੇ ਆਦਿ ਵਿਖੇ ਆਪਣੀ ਪੇਂਡੂ ਪਹਿਲ ਪੋ੍ਰਗਰਾਮ 'ਹਰ ਗਾਓਾ ਹਮਾਰਾ' ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਲੋਕਾਂ ਨੂੰ ਵਿੱਤੀ ਸ਼ਾਖਰਤਾ, ...

ਪੂਰੀ ਖ਼ਬਰ »

ਨੀਟੂ ਸ਼ਟਰਾਂ ਵਾਲੇ ਨੇ ਮੋਗਾ ਵਿਚ ਕੁਲਵਿੰਦਰ ਬਰਾੜ ਦੇ ਗੀਤ ਦਾ ਪੋਸਟਰ ਕੀਤਾ ਜਾਰੀ

ਮੋਗਾ, 26 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਪਿਛਲੀਆਂ ਚੋਣਾਂ ਵਿਚ ਦੁਨੀਆ ਭਰ ਵਿਚ ਹੀ ਚਰਚਾ ਵਿਚ ਆਇਆ ਜਲੰਧਰ ਨਿਵਾਸੀ ਨੀਟੂ ਸ਼ਟਰਾਂ ਵਾਲਾ ਅੱਜ ਵਿਸ਼ੇਸ਼ ਤੌਰ 'ਤੇ ਗਾਇਕ ਕੁਲਵਿੰਦਰ ਬਰਾੜ ਨਾਲ ਦਸਹਿਰਾ ਗਰਾਊਾਡ ਵਿਖੇ ਪੁੱਜਾ ਜਿੱਥੇ ਉਸ ਨੇ ਕੁਲਵਿੰਦਰ ...

ਪੂਰੀ ਖ਼ਬਰ »

ਆਂਧਰਾ ਬੈਂਕ ਦੀ ਬਰਾਂਚ ਮੈਨੇਜਰ ਦੀਆਂ ਵਧੀਆਂ ਸੇਵਾਵਾਂ ਬਦਲੇ ਕੀਤਾ ਸਨਮਾਨ

ਨਿਹਾਲ ਸਿੰਘ ਵਾਲਾ, 26 ਜੂਨ (ਸੁਖਦੇਵ ਸਿੰਘ ਖ਼ਾਲਸਾ)-ਆਂਧਰਾ ਬੈਂਕ ਬਰਾਂਚ ਮੀਨੀਆਂ ਵਿਖੇ ਮੈਨੇਜਰ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਰਹੇ ਮੈਡਮ ਸਰਬਜੀਤ ਕੌਰ ਦੀ ਇਥੋਂ ਬਦਲੀ ਤਰਨਤਾਰਨ ਹੋ ਜਾਣ 'ਤੇ ਉਨ੍ਹਾਂ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਬਲਾਕ ਸੰਮਤੀ ਮੈਂਬਰ ...

ਪੂਰੀ ਖ਼ਬਰ »

ਮਹਿਕ ਸ਼ਬਦਾਂ ਦੀ ਗੀਤ ਕਵਿਤਾਵਾਂ ਦਾ ਗੁਲਦਸਤਾ ਹੈ-ਕਾਲੀਆ

ਕੋਟ ਈਸੇ ਖਾਂ, 26 ਜੂਨ (ਕਾਲੜਾ)-ਪੰਜਾਬੀ ਸਾਹਿਤ ਜਗਤ ਨੂੰ ਕਈ ਸੰਪਾਦਿਤ ਪੁਸਤਕਾਂ ਦਾ ਤੋਹਫ਼ਾ ਦੇਣ ਵਾਲੇ ਪ੍ਰਮੁੱਖ ਸੰਪਾਦਕ ਦਲਜੀਤ ਰਾਏ ਕਾਲੀਆ ਸਾਹਿਤਕਾਰ ਵਿਵੇਕ ਕੋਟ ਈਸੇ ਖਾਂ ਦੇ ਗ੍ਰਹਿ ਵਿਖੇ ਪੁੱਜੇ | ਇਸ ਦੌਰਾਨ ਹੋਈ ਪ੍ਰੈੱਸ ਮਿਲਣੀ ਸਮੇਂ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਯੂਨੀਅਨ ਦੀ ਚੋਣ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਕੋਟਕਪੂਰਾ ਦੀ ਅਹਿਮ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਗੁਰਮੀਤ ਸਿੰਘ ਧਾਲੀਵਾਲ ਪੰਜਾਬ ਆਗੂ ਤੇ ਗੁਰਮੇਲ ਸਿੰਘ ਨਾਹਰ ਸਰਕਲ ...

ਪੂਰੀ ਖ਼ਬਰ »

ਗੁਰਦੁਆਰਾ ਟਾਂਕਕਸ਼ੱਤਰੀ ਮੋਗਾ ਵਿਖੇ ਧਾਰਮਿਕ ਕੈਂਪ ਦਾ ਨਿਰੀਖਣ

ਮੋਗਾ, 26 ਜੂਨ (ਜਸਪਾਲ ਸਿੰਘ ਬੱਬੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਹਿਯੋਗ ਨਾਲ ਗੁਰਪੁਰਬ ਕਮੇਟੀ ਮੋਗਾ ਵਲੋਂ ਚੱਲ ਰਹੇ ਗੁਰਮਤਿ ਸਿਖਲਾਈ ਕੈਂਪ ਦੌਰਾਨ ਗੁਰਦੁਆਰਾ ਟਾਂਕ ਕਸ਼ੱਤਰੀ ਮੋਗਾ ਵਿਖੇ ਕੈਂਪ ਦਾ ਨਿਰੀਖਣ ਜਗਮੋਹਣ ...

ਪੂਰੀ ਖ਼ਬਰ »

ਮੈਨੇਜਰ ਅਵਤਾਰ ਸਿੰਘ ਦਾ ਵਿਧਾਇਕ ਬਿਲਾਸਪੁਰ ਵਲੋਂ ਵਿਸ਼ੇਸ਼ ਸਨਮਾਨ

ਨਿਹਾਲ ਸਿੰਘ ਵਾਲਾ, 26 ਜੂਨ (ਪਲਵਿੰਦਰ ਸਿੰਘ ਟਿਵਾਣਾ)-ਹਲਕੇ ਦੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਆਂਧਰਾ ਬੈਂਕ ਭਾਗੀਕੇ ਦੇ ਮੈਨੇਜਰ ਅਵਤਾਰ ਸਿੰਘ ਦਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ¢ ਇਸ ਮੌਕੇ ਹਲਕਾ ...

ਪੂਰੀ ਖ਼ਬਰ »

ਸੜਕਾਂ 'ਤੇ ਰੁਲ ਰਹੀ ਬਜ਼ੁਰਗ ਔਰਤ ਨੂੰ ਅਖੀਰ ਮਿਲਿਆ ਟਿਕਾਣਾ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਦੋ ਹਫ਼ਤਿਆਂ ਤੋਂ ਲਾਵਾਰਸ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਵਿਚ ਦਾਖਲ ਬਜ਼ੁਰਗ ਮਾਤਾ ਛਿੰਦਰ ਕੌਰ ਨੂੰ ਆਖਿਰ ਟਿਕਾਣਾ ਮਿਲ ਹੀ ਗਿਆ | ਸਮਾਜ ਸੇਵੀ ਸੰਸਥਾ ਜਿਲ੍ਹਾ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਅਤੇ ਸਿਵਲ ...

ਪੂਰੀ ਖ਼ਬਰ »

ਭਾਜਵਾ ਯੁਵਾ ਮੋਰਚਾ ਨੇ ਨਸ਼ਾਖ਼ੋਰੀ ਨੂੰ ਲੈ ਕੇ ਡੀ. ਸੀ. ਮੋਗਾ ਨੂੰ ਦਿੱਤਾ ਮੰਗ ਪੱਤਰ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਭਾਰਤੀ ਜਨਤਾ ਯੁਵਾ ਮੋਰਚਾ ਮੋਗਾ ਵਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜੇ 'ਤੇ ਜ਼ਿਲ੍ਹਾ ਪ੍ਰਧਾਨ ਰਾਹੁਲ ਗਰਗ ਦੀ ਪ੍ਰਧਾਨਗੀ ਵਿਚ ਪੰਜਾਬ ਵਿਚ ਫੈਲ ਚੁੱਕੇ ਨਸ਼ੇ ਦੀ ਰੋਕਥਾਮ ਲਈ ਡੀ.ਸੀ. ਸੰਦੀਪ ਹੰਸ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ

ਫ਼ਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)- ਥਾਣਾ ਸਿਟੀ ਪੁਲਿਸ ਨੇ ਲੋਕਾਂ ਦੇ ਵਾਹਨ ਚੋਰੀ ਕਰਨ ਦੇ ਆਦੀ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਚੋਰੀ ਕੀਤਾ ਮੋਟਰਸਾਈਕਲ ਅੱਗੇ ਵੇਚਣ ਜਾ ਰਿਹਾ ਸੀ | ਥਾਣਾ ਸਿਟੀ ਮੁਖੀ ਦਵਿੰਦਰ ...

ਪੂਰੀ ਖ਼ਬਰ »

ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ 'ਚ ਮੁਕੱਦਮਾ ਦਰਜ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ) ਪੁਲਿਸ ਥਾਣਾ ਸਦਰ ਜ਼ੀਰਾ ਨੇ ਗੁਰੂ ਤੇਗ ਬਹਾਦਰ ਨਗਰ ਦੀ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਸਬੰਧ ਵਿਚ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਪਤਨੀ ਸੁਖਬੀਰ ਸਿੰਘ ਵਾਸੀ ...

ਪੂਰੀ ਖ਼ਬਰ »

ਧੋਬੀ ਦੀ ਮਕਾਨ ਮਾਲਕ ਵਲੋਂ ਬੁਰੀ ਤਰਾਂ ਕੁੱਟਮਾਰ

ਜਲਾਲਾਬਾਦ, 26 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼ਹਿਰ ਵਿਖੇ ਹੋਈ ਲੜਾਈ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀ ਸਚਿਨ ਪੁੱਤਰ ਸ਼ੰਮੀ ਕੁਮਾਰ ਵਾਸੀ ਦਸਮੇਸ਼ ਨਗਰੀ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ | ਸਚਿਨ ਦਾ ਕਹਿਣਾ ਹੈ ਕਿ ਉਸ ਦੀ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਆਗੂਆਂ ਮੰਗਾਂ ਦੇ ਨਿਪਟਾਰੇ ਦੀ ਕੀਤੀ ਮੰਗ

ਮੋਗਾ, 26 ਜੂਨ (ਸ਼ਿੰਦਰ ਸਿੰਘ ਭੁਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਆਗੂ ਠਾਕੁਰ ਸਿੰਘ ਪ੍ਰਧਾਨ ਤੇ ਜਨਰਲ ਸਕੱਤਰ ਲਾਲ ਸਿੰਘ ਢਿੱਲੋਂ ਨੇ ਜਥੇਬੰਦੀ ਵਲੋਂ ਪੰਜਾਬ ਸਰਕਾਰ ਦੀ ਸਮੂਹ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਾਜਸ਼ੀ ਚੁੱਪ ਅਤੇ ...

ਪੂਰੀ ਖ਼ਬਰ »

ਤਿੰਨ ਦਿਨ ਸਰਾਫ਼ਾ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹਿਣਗੀਆਂ-ਪ੍ਰਧਾਨ ਰਾਮੂਵਾਲੀਆ

ਮੋਗਾ, 26 ਜੂਨ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਦੀ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਮਿਤੀ 28, 29 ਅਤੇ 30 ਜੂਨ ਨੂੰ ...

ਪੂਰੀ ਖ਼ਬਰ »

ਨੈਸਲੇ ਠੇਕੇਦਾਰ ਲੇਬਰ ਯੂਨੀਅਨ ਠੇਕਾ ਵਰਕਰਾਂ ਵਲੋਂ ਮੀਟਿੰਗ

ਮੋਗਾ, 26 ਜੂਨ (ਜਸਪਾਲ ਸਿੰਘ ਬੱਬੀ)-ਨੈਸਲੇ ਠੇਕੇਦਾਰ ਲੇਬਰ ਯੂਨੀਅਨ ਠੇਕਾ ਵਰਕਰਾਂ (ਇੰਟਕ) ਮੋਗਾ ਦੀ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਦੀ ਅਗਵਾਈ ਯੂਨੀਅਨ ਦਫ਼ਤਰ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਸੂਬਾ ਯੂਥ ਇੰਟਕ ਜਨਰਲ ਸਕੱਤਰ ...

ਪੂਰੀ ਖ਼ਬਰ »

ਬੇਰੁਜ਼ਗਾਰ ਨੌਜਵਾਨ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰ ਕੇ ਕਾਰੋਬਾਰ ਕਰਨ ਨੂੰ ਤਰਜੀਹ ਦੇਣ-ਸੰਦੀਪ ਹੰਸ

ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਮੋਗਾ ਦੀ ਹੋਈ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸੰਦੀਪ ਹੰਸ | ਤਸਵੀਰ: ਹਰਜੀਤ ਸਿੰਘ/ਜਸਪਾਲ ਸਿੰਘ ਬੱਬੀ ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੇਰੁਜ਼ਗਾਰ ਨੌਜਵਾਨ ਸਰਕਾਰੀ ...

ਪੂਰੀ ਖ਼ਬਰ »

ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਉਤਸਵ ਸ਼ੁਰੂ

ਅਜੀਤਵਾਲ, 26 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਉੱਚ ਦੁਮਾਲੜੇ ਯੁਗ ਪੁਰਸ਼ ਲੇਖਕ ਸ. ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਸਮਾਗਮ ਦਾ ਆਰੰਭ ਪਿੰਡ ਢੁੱਡੀਕੇ ਵਿਖੇ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ...

ਪੂਰੀ ਖ਼ਬਰ »

ਡੀ. ਐੱਸ. ਪੀ. ਵਿਜੀਲੈਂਸ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਮੋਗਾ, 26 ਜੂਨ (ਜਸਪਾਲ ਸਿੰਘ ਬੱਬੀ)-ਵਿਜੀਲੈਂਸ ਦਫ਼ਤਰ ਮੋਗਾ ਵਿਖੇ ਡੀ. ਐਸ. ਪੀ. ਵਿਜੀਲੈਂਸ ਹਰਜਿੰਦਰ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਡੀ. ਐਸ. ਪੀ. ਵਿਜੀਲੈਂਸ ਹਰਜਿੰਦਰ ਸਿੰਘ ਨੇ ਰਿਸ਼ਵਤਖ਼ੋਰੀ ਨੂੰ ...

ਪੂਰੀ ਖ਼ਬਰ »

ਸਰਬਜੀਤ ਸਿੰਘ ਸਿੱਧੂ ਮੀਤ ਪ੍ਰਧਾਨ ਤੇ ਹਰਪਿੰਦਰ ਸਿੰਘ ਹੇਰ ਜਨਰਲ ਸਕੱਤਰ ਨਿਯੁਕਤ

ਠੱਠੀ ਭਾਈ, 26 ਜੂਨ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਰਪਿੰਦਰ ਸਿੰਘ ਬਾਵਾ ਹੇਰ ਵਾਸੀ ਬੰਬੀਹਾ ਭਾਈ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸੇਵਾਵਾਂ ਨਿਭਾ ਰਹੇ ...

ਪੂਰੀ ਖ਼ਬਰ »

ਸੁਮੀਟੋਮੋ ਕੈਮੀਕਲ ਇੰਡੀਆ ਲਿਮ. ਨੇ ਲਗਾਇਆ ਕਿਸਾਨ ਜਾਗਰੂਕਤਾ ਸੈਮੀਨਾਰ

ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਸਥਾਨਕ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਖੇ ਸੁਮੀਟੋਮੋ ਕੈਮੀਕਲ ਇੰਡੀਆ ਲਿਮ. ਵਲੋਂ ਕਿਸਾਨ ਜਾਗਰੂਕਤਾ ਸੈਮੀਨਾਰ ਲਗਵਾਇਆ ਗਿਆ ਜਿਸ ਵਿਚ ਦਵਾਈਆਂ ਨਾਲ ਜੁੜੇ ਮਾਹਿਰ ਡਾ. ਰਾਕੇਸ਼ ਗੋਇਲ, ਡਾ. ਮਨੀਸ਼ ਅਨੰਦ, ਡਾ. ...

ਪੂਰੀ ਖ਼ਬਰ »

ਮਟਵਾਣੀ ਦੇ ਧਾਰਮਿਕ ਸਮਾਗਮ ਸਬੰਧੀ ਕਾਰਡ ਜਾਰੀ

ਅਜੀਤਵਾਲ, 26 ਜੂਨ (ਹਰਦੇਵ ਸਿੰਘ ਮਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਅਤੇ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪੜ੍ਹਾਓ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਮਟਵਾਣੀ ਵਿਖੇ 7 ਜੁਲਾਈ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX