ਤਾਜਾ ਖ਼ਬਰਾਂ


ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  5 minutes ago
ਸ਼ੁਤਰਾਣਾ, 20 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਅੱਜ ਤੜਕੇ ਕਰੀਬ 200 ਫੁੱਟ ਪਾੜ ਪੈ ਗਿਆ ਤੇ ਆਲੇ ਦੁਆਲੇ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ। ਘੱਗਰ ਦਰਿਆ 'ਚ ਪਏ ਹੋਏ ...
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  12 minutes ago
ਖਡੂਰ ਸਾਹਿਬ, 20 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਬਿਆਸ ਦਰਿਆ ਵੱਲੋਂ ਦਾਰਾਪੁਰ ਵਿਖੇ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਐਮ ਪੀ...
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  28 minutes ago
ਜਲੰਧਰ, 20 ਜੁਲਾਈ (ਚਿਰਾਗ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤੇ ਜਾਣ 'ਤੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਕੋਈ ਵੀ ਸਮਝੌਤਾ ਆਪਣੇ ਨਿੱਜੀ ਸਵਾਰਥ ਲਈ ...
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  53 minutes ago
ਜਲੰਧਰ, 20 ਜੁਲਾਈ (ਚਿਰਾਗ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਭਾਜਪਾ 'ਚ ਸ਼ਾਮਲ ਹੋ ਗਏ। ਦੋਹਾਂ ਨੇ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  59 minutes ago
ਲਖਨਊ, 20 ਜੁਲਾਈ- ਚੁਨਾਰ ਗੈਸਟ ਹਾਊਸ ਵਿੱਚ ਮੌਜੂਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੋਨਭੱਦਰ ਹੱਤਿਆ ਕਾਂਡ ਦੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਪਰ 15 ਲੋਕਾਂ ਨੂੰ ਪੁਲਿਸ ਨੇ ਬਾਹਰ ਹੀ ਰੋਕ ਲਿਆ...
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  about 1 hour ago
ਲਖਨਊ, 20 ਜੁਲਾਈ- ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਮਿਰਜ਼ਾਪੁਰ ਸਥਿਤ ਚੁਨਾਰ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਮੁੰਬਈ, 20 ਜੁਲਾਈ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਸਵੇਰੇ 9.17 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 1 hour ago
ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ 'ਚੋਂ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਵਲੋਂ ਅਸਤੀਫ਼ਾ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 1 hour ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ.................................
ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਜਾਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਉੱਤਰ ਪ੍ਰਦੇਸ਼ ਦੇ ਚੁਨਾਰ ਜਾਣਗੇ। ਦੱਸ ਦਈਏ ਕਿ ਲੰਘੇ ਦਿਨ ਉਹ ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ...
ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਨੇਤਾਵਾਂ ਨੂੰ ਪੁਲਿਸ ਨੇ ਰੋਕਿਆ
. . .  about 2 hours ago
ਲਖਨਊ, 20 ਜੁਲਾਈ- ਕਾਂਗਰਸ ਦੀ ਜਨਰਲ ਸਕੱਤਕ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਚਾਰ ਮੈਂਬਰੀ ਸੰਸਦੀ ਵਫ਼ਦ ਨੂੰ ਵਾਰਾਨਸੀ ਪੁਲਿਸ ਨੇ ਬਾਬਤਪੁਰ ਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ 'ਤੇ ਰੋਕ ਲਿਆ। ਦੱਸ ਦਈਏ ਕਿ ਇਹ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜੁਲਾਈ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਧਰ ਸੈਕਟਰ 'ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਸਵੇਰੇ 9 ਵਜੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹ-ਤੋੜ ਜਵਾਬ...
ਬਿਜਲੀ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 2 hours ago
ਡੇਰਾਬੱਸੀ, 20 ਜੁਲਾਈ (ਗੁਰਮੀਤ ਸਿੰਘ, ਸ਼ਾਮ ਸਿੰਘ ਸੰਧੂ)- ਸਥਾਨਕ ਰਾਮ ਮੰਦਿਰ ਦੀ ਮਾਰਕਿਟ 'ਚ ਸਥਿਤ ਇੱਕ ਬਿਜਲੀ ਦੀ ਦੁਕਾਨ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਦੇ...
ਬੀ. ਐੱਸ. ਐੱਫ. ਦੇ ਆਈ. ਜੀ. ਨੇ 'ਕਾਰਗਿਲ ਵਿਜੇ ਦਿਵਸ' ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਜਲੰਧਰ, 20 ਜੁਲਾਈ (ਚਿਰਾਗ)- ਪੰਜਾਬ ਫਰੰਟੀਅਰ ਬੀ. ਐੱਸ. ਐੱਫ. ਦੇ ਹੈੱਡਕੁਆਰ ਜਲੰਧਰ ਕੈਂਟ ਵਿਖੇ 'ਕਾਰਗਿਲ ਵਿਜੇ ਦਿਵਸ' ਦਾ ਆਯੋਜਨ 20 ਤੋਂ 27 ਜੁਲਾਈ ਤੱਕ ਕੀਤਾ ਜਾ ਰਿਹਾ ਹੈ। ਇਸ ਹਫ਼ਤਾਵਰੀ ਸਮਾਰੋਹ ਦੌਰਾਨ ਸ਼ਹੀਦਾਂ ਦੇ ਸਨਮਾਨ ਲਈ ਵੱਖ-ਵੱਖ...
ਚੀਨ ਦੀ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 2 hours ago
ਬੀਜਿੰਗ, 20 ਜੁਲਾਈ- ਮੱਧ ਚੀਨ ਦੇ ਹੇਨਾਨ ਸੂਬੇ 'ਚ ਇੱਕ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ 'ਚ ਪੰਜ ਲੋਕ ਲਾਪਤਾ ਹਨ। ਸਥਾਨਕ ਅਧਿਕਾਰੀਆਂ ਵਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ...
ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤਾ ਨੋਟਿਸ
. . .  1 minute ago
ਵਿਜੇ ਦਿਵਸ ਮੌਕੇ ਅੱਜ ਕਾਰਗਿਲ ਜਾਣਗੇ ਰਾਜਨਾਥ ਸਿੰਘ
. . .  about 4 hours ago
ਅਰੁਣਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  1 day ago
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਮੌਤਾਂ
. . .  1 day ago
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  1 day ago
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  1 day ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  1 day ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਜਲੰਧਰ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
ਤੇਜ਼ ਰਫ਼ਤਾਰ ਟਿੱਪਰ ਵਲੋਂ ਕੁਚਲਣ ਕਾਰਨ ਔਰਤ ਦੀ ਮੌਤ
. . .  1 day ago
ਸੋਮਵਾਰ ਤੱਕ ਜਾਰੀ ਰਹੇਗੀ ਚਰਚਾ : ਸਿੱਧਰਾਮਈਆ
. . .  1 day ago
ਵਿਧਾਨ ਸਭਾ ਦੀ ਕਾਰਵਾਈ 3 ਵਜੇ ਤੱਕ ਮੁਲਤਵੀ
. . .  1 day ago
ਕਰਨਾਟਕ ਸਿਆਸੀ ਸੰਕਟ : ਵਿਸ਼ਵਾਸ ਮਤ 'ਤੇ ਰਾਜਪਾਲ ਦੀ ਡੈੱਡਲਾਈਨ ਖ਼ਤਮ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਚੋਲਾ ਬਦਲਦਿਆਂ ਨਿਸ਼ਾਨ ਸਾਹਿਬ ਦੇ ਉੱਪਰੋਂ ਡਿੱਗਣ ਕਾਰਨ ਨਿਹੰਗ ਸਿੰਘ ਦੀ ਦਰਦਨਾਕ ਮੌਤ
. . .  1 day ago
ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਦਿੱਤਾ ਹੁਕਮ
. . .  1 day ago
''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ'' ਲਿਖ ਕੇ ਭਾਵੁਕ ਹੁੰਦਿਆਂ ਸ਼ੈਰੀ ਮਾਨ ਨੇ ਦਿੱਤੀ ਮਾਂ ਦੇ ਦੇਹਾਂਤ ਦੀ ਜਾਣਕਾਰੀ
. . .  1 day ago
ਪਟੜੀ ਤੋਂ ਲੱਥਾ ਰੇਲ ਗੱਡੀ ਦਾ ਇੰਜਣ, ਪਠਾਨਕੋਟ-ਡਲਹੌਜ਼ੀ ਕੌਮੀ ਹਾਈਵੇਅ 'ਤੇ ਲੱਗਾ ਵੱਡਾ ਜਾਮ
. . .  1 day ago
ਰਾਮਪੁਰਾ 'ਚ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਆਜ਼ਮ ਖ਼ਾਨ ਦੇ ਖ਼ਿਲਾਫ਼ 23 ਕੇਸ ਦਰਜ -ਐਸ.ਪੀ.
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਸੰਗਰੂਰ

ਐਸ.ਡੀ.ਐਮ. ਵਲੋਂ ਬਿਨਾਂ ਗੱਲਬਾਤ ਕੀਤੇ ਵਾਪਸ ਜਾਣ 'ਤੇ ਸੰਘਰਸ਼ ਕਮੇਟੀ ਦੇ ਆਗੂਆਂ ਤੇ ਅਧਿਆਪਕਾਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 26 ਜੂਨ (ਰਣਧੀਰ ਸਿੰਘ ਫੱਗੂਵਾਲਾ) - ਪਿਛਲੇ ਕਈ ਦਿਨਾਂ ਤੋਂ ਐਸ.ਡੀ.ਐਮ ਦਫ਼ਤਰ ਵਿਖੇ ਰੋਸ ਧਰਨਾ ਦੇ ਰਹੇ ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਸੰਘਰਸ਼ ਕਮੇਟੀ ਦੇ ਆਗੂਆਂ 'ਚ ਬੀਤੀ ਦੇਰ ਸ਼ਾਮ ਉਸ ਸਮੇਂ ਰੋਸ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਆਏ ਐਸ.ਡੀ.ਐਮ ਬਿਨ੍ਹਾਂ ਗੱਲਬਾਤ ਕੀਤੇ ਹੀ ਵਾਪਸ ਚਲੇ ਗਏ | ਜਿਸ ਦੇ ਰੋਸ ਵਜੋਂ ਧਰਨਾਕਾਰੀਆਂ ਨੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਪੱਕਾ ਧਰਨਾ ਲਗਾ ਦਿੱਤਾ | ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਦੀ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ, ਅਧਿਆਪਕ ਰਛਪਾਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਕੂਲ ਦੇ ਪ੍ਰਬੰਧਕਾਂ ਵਲੋਂ ਆਪ ਹੁਦਰੀਆਂ ਕਰਨ ਤੇ ਸਕੂਲ ਦੇ ਅਧਿਆਪਕਾਂ ਦੀਆਂ ਪਿਛਲੇ ਕਰੀਬ 7 ਮਹੀਨਿਆਂ ਤੋਂ ਰਹਿੰਦੀਆਂ ਤਨਖ਼ਾਹਾਂ ਨੂੰ ਲੈ ਕੇ ਸਬ ਡਵੀਜ਼ਨ ਦਫ਼ਤਰ ਵਿਖੇ ਰੋਸ ਧਰਨਾ ਸ਼ੁਰੂ ਕੀਤਾ ਗਿਆ ਸੀ, ਜਿਸ ਦੌਰਾਨ 17 ਮਈ 2019 ਨੂੰ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਲਿਖਤੀ ਭਰੋਸਾ ਦਿੰਦਿਆਂ ਉਨ੍ਹਾਂ ਦੀਆਂ ਮੰਗਾਂ ਅਤੇ ਹੋਰ ਮੁਸ਼ਕਲਾਂ ਇੱਕ ਮਹੀਨੇ ਵਿਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਜਦੋਂ 17 ਜੂਨ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਪਿਛਲੇ ਇੱਕ ਹਫ਼ਤੇ ਤੋਂ ਦੁਬਾਰਾ ਸਬ ਡਵੀਜ਼ਨ ਦਫ਼ਤਰ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਦੇਰ ਸ਼ਾਮ ਐਸ.ਡੀ.ਐਮ ਵਲੋਂ ਸੁਨੇਹਾ ਆਇਆ ਕਿ ਉਹ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨਗੇ, ਜਿਸ ਦੌਰਾਨ ਐਸ.ਡੀ.ਐਮ ਭਵਾਨੀਗੜ੍ਹ ਦਫ਼ਤਰ 'ਚ ਆ ਗਏ ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਦਫ਼ਤਰ 'ਚ ਬੈਠ ਕੇ ਗੱਲਬਾਤ ਕਰਨ ਲਈ ਕਿਹਾ, ਪਰ ਉਨ੍ਹਾਂ ਸਭ ਦੇ ਸਾਹਮਣੇ ਆ ਕੇ ਗੱਲਬਾਤ ਕਰਨ ਲਈ ਪ੍ਰਸ਼ਾਸਨ ਨੂੰ ਕਹਿ ਦਿੱਤਾ, ਇਸੇ ਦੌਰਾਨ ਐਸ.ਡੀ.ਐਮ ਵਲੋਂ ਉਨ੍ਹਾਂ ਨਾਲ ਬਿਨ੍ਹਾਂ ਗੱਲਬਾਤ ਕੀਤੇ ਹੀ ਆਪਣੀ ਗੱਡੀ ਵਿਚ ਸਵਾਰ ਹੋ ਕੇ ਉੱਥੋਂ ਚਲੇ ਗਏ, ਜਿਸ ਦੇ ਰੋਸ ਵਜੋਂ ਸਕੂਲ ਦੀ ਸੰਘਰਸ਼ ਕਮੇਟੀ ਤੇ ਅਧਿਆਪਕਾਂ ਵਲੋਂ ਅੱਜ ਫਿਰ ਸਬ ਡਵੀਜ਼ਨ ਦਫ਼ਤਰ ਦੇ ਗੇਟ ਰੋਕਦਿਆਂ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਉਕਤ ਤੋਂ ਇਲਾਵਾ ਅਮਰਿੰਦਰ ਸਿੰਘ, ਹਾਕਮ ਸਿੰਘ, ਸਰਬਜੀਤ ਸਿੰਘ, ਬਰਿੰਦਰਜੀਤ ਸਿੰਘ, ਅਮਰਜੋਤ ਜੋਸ਼ੀ, ਹਰਦੀਪ ਕੌਰ, ਬਲਜੀਤ ਕੌਰ, ਸ਼ਰਨ ਕੌਰ, ਰਮਨਦੀਪ ਕੌਰ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਸਨ | ਇਸ ਸਬੰਧੀ ਜਦੋਂ ਐਸ.ਡੀ.ਐਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋਇਆ ਪਰ ਦਫ਼ਤਰ ਦੇ ਅਧਿਕਾਰੀ ਰੋਹਿਤ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਇਨ੍ਹਾਂ ਨਾਲ ਗੱਲਬਾਤ ਕਰਨ ਲਈ ਆਏ ਸਨ, ਪਰ ਇਹ ਦਫ਼ਤਰ ਵਿਚ ਨਹੀਂ ਗਏ, ਜਿਸ 'ਤੇ ਉਨ੍ਹਾਂ ਕੁਝ ਸਮਾਂ ਇਨ੍ਹਾਂ ਦੀ ਉਡੀਕ ਕਰਨ ਉਪਰੰਤ ਵਾਪਸ ਚਲੇ ਗਏ |
ਸਬ ਡਵੀਜ਼ਨ ਦਫ਼ਤਰ ਵਿਖੇ ਆਦਰਸ਼ ਸਕੂਲ ਦੇ ਅਧਿਆਪਕਾਂ ਅਤੇ ਸੰਘਰਸ਼ ਕਮੇਟੀ ਵਲੋਂ ਲਗਾਇਆ ਧਰਨਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਿੱਤੇ ਭਰੋਸੇ 'ਤੇ ਮੁਲਤਵੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਡੀ.ਐਸ.ਪੀ ਸੁਖਰਾਜ ਸਿੰਘ ਘੁੰਮਣ ਵਲੋਂ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਦੀ ਮੋਬਾਈਲ ਫ਼ੋਨ 'ਤੇ ਗੱਲਬਾਤ ਕਰਵਾ ਕੇ 27 ਜੂਨ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਦੌਰਾਨ ਧਰਨਾ ਮੁਲਤਵੀ ਹੋ ਗਿਆ |

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਲਾਈਟ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਲੌਾਗੋਵਾਲ, 26 ਜੂਨ (ਵਿਨੋਦ, ਖੰਨਾ) - ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਸਲਾਈਟ ਦੇ ਮੁੱਖ ਆਡੀਟੋਰੀਅਮ 'ਚ ਕਰਵਾਏ ਗਏ ਇਸ ...

ਪੂਰੀ ਖ਼ਬਰ »

ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ

ਮੂਣਕ, 26 ਜੂਨ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਤੋਂ ਬਚਨ ਲਈ ਕੀਤੇ ਜਾ ਰਹੇ ਬਚਾਅ ਪ੍ਰਬੰਧਾਂ ਤਹਿਤ ਮਨਰੇਗਾ ਮਜ਼ਦੂਰਾਂ ਵਲੋਂ ਦਰਿਆ ਦੇ ਕਮਜ਼ੋਰ ਕਿਨਾਰਿਆਂ ਅਤੇ ਬੰਨਾ 'ਤੇ ਮਿੱਟੀ ਦੇ ਥੈਲੇ ਲਗਾ ਕੇ ਮਜ਼ਬੂਤ ਕਰਨ ਦੇ ਕੰਮਾਂ ਦਾ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੀਮਾ ਵਿਖੇ ਕੈਂਪ ਲਗਾਇਆ

ਅਮਰਗੜ੍ਹ, 26 ਜੂਨ (ਸੁਖਜਿੰਦਰ ਸਿੰਘ ਝੱਲ) - ਸਹਿਕਾਰਤਾ ਵਿਭਾਗ ਸੰਗਰੂਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੀਮਾ ਵਿਖੇ ਵਿਜੈ ਗੋਇਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਧੂਰੀ ਦੀ ਅਗਵਾਈ 'ਚ ਸਹਿਕਾਰੀ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਐਸ.ਡੀ.ਐਮ. ਦੀ ਗੱਡੀ ਹੋਈ ਹਾਦਸਾ ਗ੍ਰਸਤ, ਸਵਾਰ ਵਾਲ-ਵਾਲ ਬਚੇ

ਭਵਾਨੀਗੜ੍ਹ, 26 ਜੂਨ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸਬ ਡਵੀਜਨ ਦੇ ਐਸ.ਡੀ.ਐਮ ਬੀਤੀ ਦੇਰ ਸ਼ਾਮ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੀ ਗੱਡੀ ਫੱਗੂਵਾਲਾ ਕੈਂਚੀਆਂ ਵਿਖੇ ਬਣੇ ਪੁੱਲ 'ਤੇ ਚੜ੍ਹਦੇ ਸਮੇਂ ਐਕਸਲ ਟੁੱਟ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਣ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਹੁਣ ਤੱਕ 674 ਖੁੱਲ੍ਹੇ ਬੋਰਵੈੱਲ ਬੰਦ ਕਰਵਾਏ -ਡੀ.ਸੀ.

ਸੰਗਰੂਰ, 26 ਜੂਨ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਸਰਕਾਰ ਵਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਦੇ ਆਧਾਰ 'ਤੇ ਜ਼ਿਲ੍ਹਾ ਸੰਗਰੂਰ 'ਚ ਹੁਣ ਤੱਕ 674 ਖੁੱਲ੍ਹੇ ਬੋਰਵੈਲਾਂ ਨੰੂ ਬੰਦ ਕਰਵਾਇਆ ਜਾ ਚੁੱਕਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ...

ਪੂਰੀ ਖ਼ਬਰ »

ਕਾਰ ਸਵਾਰ ਦੋ ਜਣੇ ਅਫ਼ੀਮ ਸਮੇਤ ਗਿ੍ਫ਼ਤਾਰ

ਬਰਨਾਲਾ, 26 ਜੂਨ (ਧਰਮਪਾਲ ਸਿੰਘ)-ਸਥਾਨਕ ਗਰਚਾ ਰੋਡ 'ਤੇ ਇਕ ਪੈਲਿਸ ਨੇੜਿਓਾ ਪੁਲਿਸ ਨੇ ਬਰੀਜਾ ਕਾਰ ਵਿਚ ਸਵਾਰ ਇਕ ਔਰਤ ਸਮੇਤ ਦੋ ਜਣਿਆ ਨੂੰ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਏ.ਐਸ.ਆਈ. ਗੁਰਬਚਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਸੰਗਰੂਰ, 26 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਗਰੂਰ-ਲੁਧਿਆਣਾ ਮਾਰਗ 'ਤੇ ਪਿੰਡ ਗੁਰਦਾਸਪੁਰਾ ਨਜ਼ਦੀਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਤੜਕਸਾਰ ਵਾਪਰੇ ਇਸ ਹਾਦਸੇ ਵੇਲੇ ਮਿ੍ਤਕ ਨੌਜਵਾਨ ਜਿਸ ਦੀ ਸਨਾਖ਼ਤ ...

ਪੂਰੀ ਖ਼ਬਰ »

15 ਕਿੱਲੋ ਭੁੱਕੀ ਸਮੇਤ ਇਕ ਕਾਬੂ

ਲਹਿਰਾਗਾਗਾ, 26 ਜੂਨ (ਅਸ਼ੋਕ ਗਰਗ) - ਲਹਿਰਾਗਾਗਾ ਪੁਲਿਸ ਨੇ ਇਕ ਵਿਅਕਤੀ ਨੂੰ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਲਹਿਰਾਗਾਗਾ ਦੇ ਮੁਖੀ ਜਸਵੀਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਚੌਾਕੀ ਚੋਟੀਆਂ ਦੇ ਇੰਚਾਰਜ ...

ਪੂਰੀ ਖ਼ਬਰ »

ਬਰਨਾਲਾ ਪਰਿਵਾਰ ਨੇ ਬੇਟੇ ਦੇ ਜਨਮ ਦਿਨ 'ਤੇ ਲਗਾਇਆ ਰੁਜ਼ਗਾਰ ਮੇਲਾ

ਧੂਰੀ, 26 ਜੂਨ (ਭੁੱਲਰ) - ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਹਰਪ੍ਰੀਤ ਕੌਰ ਬਰਨਾਲਾ ਮੈਂਬਰ ਕੋਰ ਕਮੇਟੀ ਇਸਤਰੀ ਵਿੰਗ ਵਲੋਂ ਪਰਿਵਾਰ ਦੇ ਫਰਜੰਦ ਸਿਮਰਪ੍ਰਤਾਪ ਸਿੰਘ ਬਰਨਾਲਾ ਦਾ ਜਨਮ ਦਿਨ ਰੁਜ਼ਗਾਰ ਮੇਲਾ ਲਗਾ ਕੇ ਤੇ ਸੈਂਕੜੇ ਬੂਟੇ ਲਗਾ ਕੇ ਬਰਨਾਲਾ ...

ਪੂਰੀ ਖ਼ਬਰ »

ਗੰਨਾ ਕਿਸਾਨਾਂ ਵਲੋਂ ਗੰਨਾ ਮਿੱਲ ਵੱਲ ਬਕਾਏ ਸਬੰਧੀ ਮੀਟਿੰਗ

ਧੂਰੀ, 26 ਜੂਨ (ਭੁੱਲਰ) - ਗੰਨਾ ਕਿਸਾਨਾਂ ਵਲੋਂ ਸ਼ੂਗਰ ਮਿੱਲ ਧੂਰੀ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਅਹਿਮ ਮੀਟਿੰਗ ਗੁਰਦੁਆਰਾ ਨਾਨਕਸਰ ਧੂਰੀ 'ਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਨਾ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਅਵਤਾਰ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਸਮੇਂ ਸੈਮੀਨਾਰ ਕਰਵਾਇਆ

ਧੂਰੀ, 26 ਜੂਨ (ਭੁੱਲਰ) - ਏ.ਪੀ ਸੋਲਵੈਕਸ 'ਚ ਨਸ਼ਿਆਂ ਦੀ ਤਸਕਰੀ ਦੀ ਰੋਕਥਾਮ ਲਈ ਮਨਾਏ ਗਏ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੰਬੋਧਨ ਕਰਦੇ ਡੀ.ਐਸ.ਪੀ ਧੂਰੀ ਮੋਹਿਤ ਅਗਰਵਾਲ ਨੇ ਕਿਹਾ ਕਿ ਸਮਾਜਿਕ ਜਥੇਬੰਦੀਆਂ, ਬੁੱਧੀਜੀਵੀ ਵਰਗ ਨੌਜਵਾਨਾਂ ਨੂੰ ਨਸ਼ਿਆਂ 'ਚੋਂ ...

ਪੂਰੀ ਖ਼ਬਰ »

ਰੁੜਕੀ-ਮੰਨਵੀ ਸੜਕ ਦੇ ਨਿਰਮਾਣ ਦੀ ਸੁਸਤ ਰਫ਼ਤਾਰ ਕਾਰਨ ਇਲਾਕਾ ਨਿਵਾਸੀਆਂ 'ਚ ਰੋਸ

ਰੁੜਕੀ ਕਲਾਂ, 26 ਜੂਨ (ਜਤਿੰਦਰ ਮੰਨਵੀ) - ਕਈ ਪਿੰਡਾਂ ਨੂੰ ਮਾਲੇਰਕੋਟਲਾ-ਖੰਨਾ ਹਾਈਵੇ ਨਾਲ ਜੋੜਦੀ ਰੁੜਕੀ ਕਲਾਂ-ਮੰਨਵੀ ਲਿੰਕ ਸੜਕ ਦੇ ਸ਼ੁਰੂ ਹੋਏ ਨਿਰਮਾਣ ਦੇ ਸੁਸਤ ਚਾਲ ਚੱਲਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ 'ਤੇ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਵਿਸ਼ੇਸ਼ ਮੁਹਿੰਮ-ਡੀ.ਐਸ.ਪੀ.

ਭਵਾਨੀਗੜ੍ਹ, 26 ਜੂਨ (ਪਵਿੱਤਰ ਸਿੰਘ ਬਾਲਦ) - ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਇਹ ਵਿਚਾਰ ਡੀ.ਐਸ.ਪੀ ਸੁਖਰਾਜ਼ ਸਿੰਘ ਘੁੰਮਣ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸੂਬਾ ਪੱਧਰ 'ਤੇ ਮਨਾਏ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 'ਤੇ ਨਸ਼ਿਆਂ ਖਿਲਾਫ ਸੈਮੀਨਾਰ

ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਵਿੱਢੀ ਗਈ ਮੁਹਿੰਮ ਤਹਿਤ ਡਵੀਜ਼ਨ ਮਿਸ਼ਨ ਟੀਮ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸਥਾਨਕ ਰੋਟਰੀ ਕਲੱਬ ਦੇ ਸਹਿਯੋਗ ਨਾਲ ਰੋਟਰੀ ਕੰਪਲੈਕਸ ਸੁਨਾਮ ਵਿਖੇ ਕੌਮਾਂਤਰੀ ਨਸ਼ਾ ...

ਪੂਰੀ ਖ਼ਬਰ »

ਨਰਮੇ ਦੀ ਫ਼ਸਲ ਦਾ ਸਰਵੇਖਣ ਕਰ ਕੇ ਅੰਕੜੇ ਕੀਤੇ ਇਕੱਠੇ

ਲਹਿਰਾਗਾਗਾ, 26 ਜੂਨ (ਅਸ਼ੋਕ ਗਰਗ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਤੇ ਕਿ੍ਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਨਰਮੇ ਦੇ ਕੀੜੇ-ਮਕੌੜੇ ਤੇ ਬਿਮਾਰੀਆਂ ਸਬੰਧੀ ਨਰਮੇ ਵਾਲੇ ਪਿੰਡਾਂ ਘੋੜੇਨਬ, ਰਾਮਗੜ੍ਹ ਸੰਧੂਆਂ, ਖਾਈ, ...

ਪੂਰੀ ਖ਼ਬਰ »

ਸੰਗਰੂਰ ਦੇ ਪ੍ਰੀਤ ਨਗਰ 'ਚ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ

ਸੰਗਰੂਰ, 26 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਨਗਰ ਕੌਾਸਲ ਦੇ ਵਾਰਡ ਨੰਬਰ-1 ਦੇ ਪ੍ਰੀਤ ਨਗਰ 'ਚ ਮੁਹੱਲੇ ਦੀ ਗਲੀ ਨੰ-1 'ਚ ਕਈ ਦਿਨਾਂ ਤੋਂ ਨਿਕਾਸੀ ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਹੈ ਤੇ ਲੋਕਾਂ ਨੂੰ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ | ਬਦਬੂ ਹੀ ਬਦਬੂ ਹੈ | ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਸ਼ੇਰਪੁਰ, 26 ਜੂਨ (ਦਰਸ਼ਨ ਸਿੰਘ ਖੇੜੀ) - ਪੰਜਾਬ ਨੈਸ਼ਨਲ ਬੈਂਕ ਬਰਾਂਚ ਸ਼ੇਰਪੁਰ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸੀ੍ਰ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਧਾਰਮਿਕ ਸਮਾਗਮ 'ਚ ਬੈਂਕ ਦੇ ਡੀ.ਜੀ.ਐਮ ਐਸ.ਕੇ. ਥਾਪਰ ਨੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਮਰੇ ਪਸ਼ੂਆਂ ਨੂੰ ਬਰਸਾਤੀ ਡਰੇਨ 'ਚ ਸੁੱਟਣ ਕਾਰਨ ਗੁੱਜਰ ਭਾਈਚਾਰੇ ਿਖ਼ਲਾਫ਼ ਪਿੰਡ ਵਾਸੀਆਂ 'ਚ ਰੋਸ

ਅਮਰਗੜ੍ਹ, 26 ਜੂਨ (ਬਲਵਿੰਦਰ ਸਿੰਘ ਭੁੱਲਰ) - ਮਾਹੋਰਾਣਾ ਤੋਂ ਮਾਲੇਰਕੋਟਲਾ ਜਾਣ ਵਾਲੀ ਸੜਕ ਦੇ ਆਲੇ ਦੁਆਲੇ ਕੁਝ ਹਿਮਾਚਲੀ ਗੁੱਜਰਾਂ ਦੇ ਪਰਿਵਾਰ ਤਕਰਬੀਨ ਪਿਛਲੇ 8-10 ਸਾਲਾਂ ਤੋਂ ਰਹਿ ਰਹੇ ਹਨ ਜਿਨ੍ਹਾਂ ਦਾ ਮੁੱਖ ਕਿੱਤਾ ਮੱਝਾਂ ਪਾਲਣਾ ਤੇ ਦੁੱਧ ਵੇਚਣਾ ਹੈ | ਗਿਣਤੀ ...

ਪੂਰੀ ਖ਼ਬਰ »

ਬੋਰਵੈਲਾਂ, ਕੱਚੀਆਂ ਖੂਹੀਆਂ ਤੇ ਬਿਨ੍ਹਾਂ ਵਰਤੋਂ ਦੇ ਖੂਹਾਂ ਦੀ ਚੈਕਿੰਗ ਜਾਰੀ

ਕੁੱਪ-ਕਲਾਂ, 26 ਜੂਨ (ਕੁਲਦੀਪ ਸਿੰਘ ਲਵਲੀ) - ਭਾਗਵਾਨਪੁਰਾ ਹਾਦਸੇ ਤੋਂ ਸਬਕ ਲੈਂਦਿਆਂ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਪਿੰਡਾਂ ਅੰਦਰ ਖੁੱਲ੍ਹੇ ਪਏ ਬੋਰਵੈਲਾਂ ਨੂੰ ਬੰਦ ਕਰਵਾਉਣ ਲਈ ਵੱਖ ਵੱਖ ਵਿਭਾਗਾਂ ਵਲੋਂ ਚੈਕਿੰਗ ਜ਼ੋਰਾਂ 'ਤੇ ਚੱਲ ਰਹੀ, ਜਿਸ ਵਿਚ ...

ਪੂਰੀ ਖ਼ਬਰ »

ਪੀ.ਜੀ. ਡਿਪਲੋਮਾ ਇਨ ਯੋਗਾ 'ਚ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ ਮੋਹਰੀ

ਮੂਣਕ, 26 ਜੂਨ (ਸਿੰਗਲਾ, ਭਾਰਦਵਾਜ) - ਯੂਨੀਵਰਸਿਟੀ ਕਾਲਜ ਮੂਣਕ (ਸੰਗਰੂਰ) ਪੀ.ਜੀ. ਡਿਪਲੋਮਾ ਇਨ ਯੋਗਾ (ਸਮੈਸਟਰ ਪੰਜਵਾਂ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿ ਇਸ ਕੋਰਸ ਦੇ ਸਾਰੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸਾਬਕਾ ਸੈਨਿਕ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਮੀਟਿੰਗ

ਬਰਨਾਲਾ, 26 ਜੂਨ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ 'ਡੈਪੋ' ਮੁਹਿੰਮ ਤਹਿਤ 'ਅੰਤਰਰਾਸ਼ਟਰੀ ਨਸ਼ਾ ਤੇ ਤਸਕਰੀ ਵਿਰੋਧੀ ਦਿਵਸ' ਮਨਾਇਆ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਜਾ ਰਹੀ 'ਡੈਪੋ' ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਅੰਤਰਰਾਸ਼ਟਰੀ ਨਸ਼ਾ ਤੇ ਤਸਕਰੀ ਵਿਰੋਧੀ ਦਿਵਸ ਮੌਕੇ ਸਥਾਨਕ ਇਕ ਰਿਜ਼ੋਰਟਸ ਵਿਖੇ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਸ਼ਹਿਣਾ ਵਿਖੇ ਪੰਚਾਇਤ ਵਲੋਂ ਗਠਿਤ ਕੀਤੇ ਗਏ ਲੋਕਪਾਲ ਕਮੇਟੀ ਦੇ ਆਗੂਆਂ ਦੀ ਮੀਟਿੰਗ

ਸ਼ਹਿਣਾ, 26 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਪੰਚਾਇਤ ਵਲੋਂ ਪੰਚਾਇਤ ਦੇ ਕੰਮਾਂ ਦਾ ਨਿਰੀਖਣ ਕਰਨ ਲਈ ਪਿਛਲੇ ਦਿਨੀਂ ਜਨਤਕ ਇਕੱਠ ਦੌਰਾਨ 8 ਲੋਕਪਾਲ ਲਗਾਏ ਗਏ ਸਨ, ਜਿਨ੍ਹਾਂ ਦੀ ਮੀਟਿੰਗ ਸੁਖਵਿੰਦਰ ਸਿੰਘ ਕਲਕੱਤਾ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸੈੱਲ ਤੇ ਸਪੁੱਤਰ ...

ਪੂਰੀ ਖ਼ਬਰ »

ਬਰਨਾਲਾ ਕੈਮਿਸਟ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਬੂਟੇ ਲਗਾ ਕੇ ਮਨਾਇਆ

ਬਰਨਾਲਾ, 26 ਜੂਨ (ਰਾਜ ਪਨੇਸਰ)- ਬਰਨਾਲਾ ਕੈਮਿਸਟ ਐਸੋਸੀਏਸ਼ਨ ਵਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਜ਼ਿਲ੍ਹਾ ਚੀਫ਼ ਪੈਟਰਨ ਅਮਰਨਾਥ ਖੁਰਾਨਾ ਤੇ ਜਨਰਲ ਸਕੱਤਰ ਵਿਪਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਅੰਤਰ ਰਾਸ਼ਟਰੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਿਜਲੀ ਦਰਾਂ 'ਚ ਵਾਧੇ ਨੂੰ ਲੈ ਕੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 26 ਜੂਨ (ਧਰਮਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ 'ਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੂੰ ਵਾਪਸ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ...

ਪੂਰੀ ਖ਼ਬਰ »

ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ -ਡਾ.ਕਰਮਜੀਤ ਸਿੰਘ

ਮਲੇਰਕੋਟਲਾ, 26 ਜੂਨ (ਪਾਰਸ ਜੈਨ) - ਸਥਾਨਕ ਸਿਵਲ ਹਸਪਤਾਲ ਦੇ ਨਵੇਂ ਐਸ.ਐਮ ਓ ਡਾ. ਕਰਮਜੀਤ ਸਿੰਘ ਐਮ.ਡੀ ਫੋਰਾੈਸਿਕ ਮੈਡੀਸਨ ਐਕਸ.ਪੀ.ਸੀ.ਐਸ ਨੇ ਆਪਣਾ ਚਾਰਜ ਸੰਭਾਲਿਆ | ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ. ਦਲਜਿੰਦਰ ਸਿੰਘ, ਡਾ.ਜੋਤੀ ਕਪੂਰ, ਸੁਪਰਡੈਂਟ ਸੀਨੀਅਰ ਸਹਾਇਕ ...

ਪੂਰੀ ਖ਼ਬਰ »

ਅਜੇ ਕੁਮਾਰ ਗੜਾਈ ਨੇ ਬੈਂਕ ਮੈਨੇਜਰ ਵਲੋਂ ਚਾਰਜ ਸੰਭਾਲਿਆ

ਮਲੇਰਕੋਟਲਾ, 26 ਜੂਨ (ਪਾਰਸ ਜੈਨ) - ਨੰਗਲ ਡੈਮ ਤੋਂ ਬਦਲ ਕੇ ਆਏ ਅਜੇ ਕੁਮਾਰ ਗੜਾਈ ਨੇ ਓਰੀਐਾਟਲ ਬੈਂਕ ਆਫ਼ ਕਾਮਰਸ ਬਰਾਂਚ ਜਰਗ ਚੌਾਕ ਵਿਖੇ ਬਤੌਰ ਮੈਨੇਜਰ ਚਾਰਜ ਸੰਭਾਲਿਆ | ਚਾਰਜ ਸੰਭਾਲਣ ਉਪਰੰਤ ਸਟਾਫ਼ ਨਾਲ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਕੈਂਪ ਲਗਾਇਆ

ਸ਼ੇਰਪੁਰ, 26 ਜੂਨ (ਦਰਸ਼ਨ ਸਿੰਘ ਖੇੜੀ) - ਅੱਜ ਸ਼ੇਰਪੁਰ ਵਿਖੇ ਕੁਦਰਤ ਮਾਨਵ ਲੋਕ ਲਹਿਰ ਵਲੋਂ ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਕੈਂਪ ਅਗਰਵਾਲ ਧਰਮਸ਼ਾਲਾ 'ਚ ਲਗਾਇਆ ਗਿਆ ¢ਇਸ ਸਮਾਗਮ 'ਚ ਡਾ ਪਵੇਲ ਕਾਰਜਕਾਰੀ ਐਸ.ਐਮ.ਓ ਸ਼ੇਰਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...

ਪੂਰੀ ਖ਼ਬਰ »

ਪਿੰਡ ਠੁੱਲ੍ਹੇਵਾਲ ਤੋਂ ਸ਼ੇਰਪੁਰ ਆਇਆ ਬਜ਼ੁਰਗ ਭੇਦਭਰੀ ਹਾਲਤ 'ਚ ਲਾਪਤਾ

ਸ਼ੇਰਪੁਰ, 26 ਜੂਨ (ਦਰਸ਼ਨ ਸਿੰਘ ਖੇੜੀ) - ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਠੁੱਲ੍ਹੇਵਾਲ ਦੇ ਇਕ ਬਜ਼ੁਰਗ ਦਾ ਚਾਰ ਦਿਨ ਪਹਿਲਾਾ ਸ਼ੇਰਪੁਰ ਵਿਖੇ ਆਉਣ ਤੋਂ ਬਾਅਦ ਭੇਦਭਰੀ ਹਾਲਤ 'ਚ ਗੁੰਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਜਾਣਕਾਰੀ ਅਨੁਸਾਰ ਉਕਤ ਬਜ਼ੁਰਗ ...

ਪੂਰੀ ਖ਼ਬਰ »

ਏ.ਪੀ. ਸੋਲਵੈਕਸ ਵਿਖੇ ਨਸ਼ਿਆਂ ਵਿਰੋਧੀ ਕੌਮਾਂਤਰੀ ਦਿਵਸ ਮਨਾਇਆ

ਧੂਰੀ, 26 ਜੂਨ (ਸੰਜੇ ਲਹਿਰੀ) - ਸਥਾਨਕ ਏ.ਪੀ. ਸੋਲਵੈਕਸ ਵਿਖੇ ਨਸ਼ਿਆਂ ਦੀ ਤਸਕਰੀ ਤੇ ਵਰਤੋਂ ਨੂੰ ਰੋਕਣ ਲਈ ਮਨਾਏ ਗਏ ਕੌਮਾਂਤਰੀ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਰਾਈਸੀਲਾ ਹੈਲਥ ਫੂਡ ਲਿਮ: ਦੇ ਡਾਇਰੈਕਟਰ ਵਿਜੈ ਗੋਇਲ ਤੇ ਪ੍ਰਸ਼ੋਤਮ ਗਰਗ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਢੀਂਡਸਾ ਨੂੰ ਸਾਈਕਲਿੰਗ ਫੈਡਰੇਸ਼ਨ ਦਾ ਪ੍ਰਧਾਨ ਚੁਣੇ ਜਾਣ 'ਤੇ ਅਕਾਲੀਆਂ ਤੇ ਖੇਡ ਪ੍ਰੇਮੀਆਂ ਨੇ ਲੱਡੂ ਵੰਡੇ

ਮਲੇਰਕੋਟਲਾ, 26 ਜੂਨ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦਾ ਮੁੜ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਮਲੇਰਕੋਟਲਾ, ਅਮਰਗੜ੍ਹ ਤੇ ਮਹਿਲ ਕਲਾਂ ਦੇ ...

ਪੂਰੀ ਖ਼ਬਰ »

ਪਿੰਡ ਰਟੋਲਾਂ ਦੇ ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲੀ

ਦਿੜ੍ਹਬਾ ਮੰਡੀ, 26 ਜੂਨ (ਹਰਬੰਸ ਸਿੰਘ ਛਾਜਲੀ) - ਪਿੰਡ ਰਟੋਲਾਂ ਦੇ ਲਾਪਤਾ ਨੌਜਵਾਨ ਕੁਲਦੀਪ ਸਿੰਘ ਦੀ ਲਾਸ਼ ਪਿੰਡ ਕਣਕਵਾਲ ਕੋਲੋਂ ਸਵੇਰੇ ਨਹਿਰ 'ਚੋਂ ਮਿਲੀ ਹੈ | ਕੁਲਦੀਪ ਸਿੰਘ ਦੀ ਮੌਤ ਦੀ ਖ਼ਬਰ ਪਿੰਡ 'ਚ ਪੁੱਜਦਿਆਂ ਹੀ ਸੋਗ ਦੀ ਲਹਿਰ ਫੈਲ ਗਈ | ਕੁਲਦੀਪ ਸਿੰਘ ਦੋ ...

ਪੂਰੀ ਖ਼ਬਰ »

ਨਗਰ ਕੌ ਾਸਲ ਨੇ ਪੁਲਿਸ ਦੀ ਸਹਾਇਤਾ ਨਾਲ ਹਟਾਏ ਨਾਜਾਇਜ਼ ਕਬਜ਼ੇ

ਲੌਾਗੋਵਾਲ, 26 ਜੂਨ (ਵਿਨੋਦ) -ਅੱਜ ਨਗਰ ਕੌਾਸਲ ਵੱਲੋਂ ਕਾਰਜ ਸਾਧਕ ਅਧਿਕਾਰੀ ਮਨਿੰਦਰਪਾਲ ਸਿੰਘ, ਇੰਸਪੈਕਟਰ ਸੰਜੇ ਗੁਲ੍ਹਾਟੀ, ਸੁਖਦੇਵ ਸਿੰਘ ਗੱਡੇ ਵਾਲਾ ਤੇ ਵੱਡੀ ਗਿਣਤੀ 'ਚ ਕੌਾਸਲ ਕਰਮੀਆਂ ਨੇ ਲੌਾਗੋਵਾਲ ਪੁਲਿਸ ਦੀ ਸਹਾਇਤਾ ਨਾਲ ਸਥਾਨਕ ਬੱਸ ਸਟੈਂਡ 'ਤੇ ਕੀਤੇ ...

ਪੂਰੀ ਖ਼ਬਰ »

35 ਗ੍ਰਾਮ ਹੈਰੋਇਨ ਸਮੇਤ 2 ਕਾਬੂ

ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਧਾਲੀਵਾਲ, ਭੁੱਲਰ) - ਸੁਨਾਮ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 35 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੀ ਜੈਲ ਪੋਸਟ ਸਥਾਨਕ ਨਵੀਂ ਅਨਾਜ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਸਰਪੰਚ ਤੇ ਉਸ ਦੇ ਬੇਟੇ ਦੀ ਕੁੱਟਮਾਰ

ਅਮਰਗੜ੍ਹ, 26 ਜੂਨ (ਸੁਖਜਿੰਦਰ ਸਿੰਘ ਝੱਲ) - ਪਿੰਡ ਛਤਰੀਵਾਲਾ ਵਿਖੇ ਰਾਖਵੇਂ ਹਿੱਸੇ ਦੀ ਜ਼ਮੀਨ ਦੀ ਬੋਲੀ ਸਮੇਂ ਤਕਰਾਰ ਏਨਾ ਵਧ ਗਿਆ ਕਿ ਸਰਪੰਚ ਪਰਮਜੀਤ ਕੌਰ ਤੇ ਉਸ ਦੇ ਬੇਟੇ ਅਮਰੀਕ ਸਿੰਘ ਦੀ ਕੁੱਟਮਾਰ ਕਰ ਦਿੱਤੀ ਗਈ | ਸਕੱਤਰ ਧਰਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਉਹ, ...

ਪੂਰੀ ਖ਼ਬਰ »

ਚੀਮਾ ਨੇ ਥਾਣਾ ਛਾਜਲੀ ਦਾ ਚਾਰਜ ਸੰਭਾਲਿਆ

ਲਹਿਰਾਗਾਗਾ, 26 ਜੂਨ (ਅਸ਼ੋਕ ਗਰਗ) - ਪੁਲਿਸ ਥਾਣਾ ਛਾਜਲੀ ਵਿਖੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਬਤੌਰ ਇੰਚਾਰਜ ਆਪਣਾ ਅਹੁਦਾ ਸੰਭਾਲ ਲਿਆ ਹੈ | ਇਹ ਥਾਣਾ ਅਮਰਗੜ੍ਹ ਤੋਂ ਬਦਲ ਕੇ ਇੱਥੇ ਆਏ ਹਨ | ਇੱਥੇ ਤਾਇਨਾਤ ਐੱਸ.ਐੱਚ.ਓ ਸੁਰਿੰਦਰ ਕੁਮਾਰ ਭੱਲਾ ਦਾ ਤਬਾਦਲਾ ...

ਪੂਰੀ ਖ਼ਬਰ »

ਢੀਂਡਸਾ ਦੇ ਦੁਬਾਰਾ ਪ੍ਰਧਾਨ ਬਣਨ 'ਤੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

ਜਖੇਪਲ, 26 ਜੂਨ (ਮੇਜਰ ਸਿੰਘ ਸਿੱਧੂ) - ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦਾ ਦੁਬਾਰਾ ਪ੍ਰਧਾਨ ਬਣਨ 'ਤੇ ਜਖੇਪਲ ਦੇ ਅਕਾਲੀ ਆਗੂਆਂ ਕੋਰ ਕਮੇਟੀ ਮੈਂਬਰ ਗਿਆਨੀ ਰਘਵੀਰ ਸਿੰਘ ਜਖੇਪਲ, ਸਰਕਲ ਪ੍ਰਧਾਨ ਬਿੱਕਰ ਸਿੰਘ ...

ਪੂਰੀ ਖ਼ਬਰ »

ਮੋਦੀ ਦੇ ਰਾਜ 'ਚ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ-ਕਮਲ ਸ਼ਰਮਾ

ਸੰਗਰੂਰ, 26 ਜੂਨ (ਸੁਖਵਿੰਦਰ ਸਿੰਘ ਫੁੱਲ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਹੁਦੇ ਦੀ ਸਹੰੁ ਚੁੱਕਦਿਆਂ ਹੀ ਕਹਿ ਦਿੱਤਾ ਸੀ ਕਿ ਉਹ 130 ਕਰੋੜ ਭਾਰਤੀਆਂ ਦੇ ਪ੍ਰਧਾਨ ਮੰਤਰੀ ਹਨ | ਇਸ ...

ਪੂਰੀ ਖ਼ਬਰ »

ਪਿੰਡ ਅੰਦਰ ਲਗਾਏ ਬੂਟਿਆਂ ਨੂੰ ਪੁੱਟੇ ਜਾਣ 'ਤੇ ਭਾਰੀ ਰੋਸ

ਲਹਿਰਾਗਾਗਾ, 26 ਜੂਨ (ਅਸ਼ੋਕ ਗਰਗ) - ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਪਿੰਡ ਦੀ ਸੁੰਦਰਤਾ ਵਧਾਉਣ ਦੇ ਮਕਸਦ ਨਾਲ ਪਿੰਡ ਚੂੜਲ ਕਲਾਂ ਵਿਖੇ ਪਿੰਡ ਦੇ ਨੌਜਵਾਨਾਂ ਵਲੋਂ ਬਣਾਈ ਹਰਿਆਲੀ ਟੀਮ ਨੇ ਇਕ ਸਾਲ ਪਹਿਲਾਂ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ ਸੀ ਅਤੇ ...

ਪੂਰੀ ਖ਼ਬਰ »

ਨਸ਼ੇੜੀਆਂ ਦਾ ਅੱਡਾ ਬਣ ਰਹੀਆਂ ਹਨ, ਪਿੰਡ ਜੌਲੀਆਂ ਦੇ ਫੋਕਲ ਪੁਆਇੰਟ 'ਚ ਖੰਡਰ ਹੋਈਆਂ ਇਮਾਰਤਾਂ

ਭਵਾਨੀਗੜ੍ਹ, 26 ਜੂਨ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਜੌਲੀਆਂ ਵਿਖੇ ਖੰਡਰ ਹੋ ਰਹੀਆਂ ਫੋਕਲ ਪੁਆਇੰਟ 'ਚ ਬਣੀਆਂ ਇਮਾਰਤਾਂ ਅੱਜ-ਕੱਲ੍ਹ ਨਸ਼ੇੜੀਆਂ ਦਾ ਅੱਡਾ ਬਣੀਆਂ ਹੋਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਜੌਲੀਆਂ ਦੇ ਨੌਜਵਾਨ ਪੰਚ ਬਲਜਿੰਦਰ ਸਿੰਘ, ...

ਪੂਰੀ ਖ਼ਬਰ »

ਅਕਾਲ ਨਸ਼ਾ ਛੁਡਾਊ ਕੇਂਦਰ ਚੀਮਾ ਮੰਡੀ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਚੀਮਾ ਮੰਡੀ, 26 ਜੂਨ (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਨਸ਼ਾ ਛੁਡਾਊ ਕੇਂਦਰ ਚੀਮਾ ਮੰਡੀ ਵਿਖੇ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਸੰਜੀਵ ਕੁਮਾਰ ਨੇ ਮਰੀਜ਼ਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ...

ਪੂਰੀ ਖ਼ਬਰ »

ਗਰਮੀ ਦੇ ਚਲਦਿਆਂ ਅਗੇਤੇ ਝੋਨੇ ਦੇ ਖੇਤ ਸੁੱਕਣ ਲੱਗੇ

ਕੁੱਪ ਕਲਾਂ, 26 ਜੂਨ (ਸਰੌਦ) - ਮੌਸਮ ਵਿਭਾਗ ਵਲੋਂ ਇਸ ਵਰ੍ਹੇ ਘੱਟ ਬਾਰਸ਼ਾਂ ਹੋਣ ਦੇ ਅਨੁਮਾਨ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਤਾਂ ਪਹਿਲਾਂ ਹੀ ਖਿੱਚ ਦਿੱਤੀਆਂ ਸਨ ਪਰ ਹੁਣ ਇਲਾਕੇ ਦੇ ਪਿੰਡਾਂ ਅੰਦਰ ਆਮ ਨਾਲੋਂ ਹੋਈ ਕਾਫੀ ਘੱਟ ਬਾਰਸ਼ ਦੇ ...

ਪੂਰੀ ਖ਼ਬਰ »

ਐਮਰਜੈਂਸੀ ਦੀ 44ਵੀਂ ਵਰੇ੍ਹਗੰਢ 'ਤੇ ਕੀਤਾ ਰੋਸ ਮਾਰਚ

ਸੰਗਰੂਰ, 26 ਜੂਨ (ਧੀਰਜ ਪਸ਼ੌਰੀਆ) - ਇੰਦਰਾ ਗਾਂਧੀ ਦੀ ਹਕੂਮਤ ਵਲੋਂ 26 ਜੂਨ 1975 ਨੰੂ ਦੇਸ਼ 'ਚ ਲਗਾਈ ਅੰਦਰੂਨੀ ਐਮਰਜੈਂਸੀ ਦੀ 44ਵੀਂ ਵਰੇ੍ਹਗੰਢ ਮੌਕੇ ਅੱਜ ਹਿੰਦੂਤਵ ਫਾਸੀਵਾਦ ਵਿਰੋਧੀ ਫ਼ਰੰਟ ਦੇ ਸੱਦੇ 'ਤੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ...

ਪੂਰੀ ਖ਼ਬਰ »

192 ਬੋਤਲਾਂ ਸ਼ਰਾਬ ਤੇ 25 ਕਿੱਲੋ ਭੁੱਕੀ ਸਮੇਤ 3 ਕਾਬੂ

ਭਵਾਨੀਗੜ੍ਹ, 26 ਜੂਨ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਭੱਟੀਵਾਲ ਖ਼ੁਰਦ ਦੀ ਨਹਿਰ ਦੇ ਪੁਲ ਤੋਂ ਪੁਲਿਸ ਵਲੋਂ ਇਕ ਬਲੈਰੋ ਗੱਡੀ 'ਚ ਦੋ ਵਿਅਕਤੀਆਂ ਕੋਲੋਂ 25 ਕਿੱਲੋ ਭੁੱਕੀ ਬਰਾਮਦ ਕਰਨ ਤੇ ਪਿੰਡ ਨਰੈਣਗੜ੍ਹ ਤੋਂ ਦੋ ਸਕੂਟਰਾਂ 'ਤੇ ਸਵਾਰ ਦੋ ਵਿਅਕਤੀਆਂ ਕੋਲੋਂ 192 ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੰਗਰੂਰ ਪੁਲਿਸ ਨੇ ਕਰਵਾਇਆ ਸਮਾਗਮ

ਸੰਗਰੂਰ, 26 ਜੂਨ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਕਰਵਾਏ ਇਕ ਸਮਾਗਮ ਨੰੂ ਸੰਬੋਧਨ ਕਰਦਿਆਂ ਐਸ.ਪੀ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੰੂ ਲੰਬੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਕੰਵਲਜੀਤ ਕੌਰ ਨੇ ਨਸ਼ਿਆਂ ਦੇ ਖ਼ਾਤਮੇ ਲਈ ਸਕੂਲੀ ਪੱਧਰ ਤੋਂ ਹੀ ਇਸ ...

ਪੂਰੀ ਖ਼ਬਰ »

ਐਕਸਪਲੋਰ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚ ਵਧੀਆ ਅੰਕ ਕੀਤੇ ਹਾਸਲ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਇਲਾਕੇ ਦੀ ਪ੍ਰਸਿੱਧ ਸੰਸਥਾ ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਵਲੋਂ ਆਈਲੈਟਸ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਸੰਸਥਾ ਦੇ ਐਮ.ਡੀ. ਸ੍ਰੀ ਲਵਜਿੰਦਰ ਧਾਲੀਵਾਲ ਨੇ ਦੱਸਿਆ ਕਿ ਸੰਸਥਾ ...

ਪੂਰੀ ਖ਼ਬਰ »

ਸੰਤ ਚਿਤਾਨੰਦ ਗਰੀਬ ਦਾਸ ਆਲੀਕੇ ਵਾਲਿਆਂ ਦੀ ਬਰਸੀ 2 ਨੂੰ

ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਪਿੰਡ ਆਲੀਕੇ-ਜੈਮਲ ਸਿੰਘ ਵਾਲਾ ਵਿਖੇ ਸੰਤ ਚਿਤਾਨੰਦ ਗਊਸ਼ਾਲਾ 'ਚ ਸੰਤ ਚਿਤਾਨੰਦ ਗਰੀਬਦਾਸ ਆਲੀਕੇ ਵਾਲਿਆਂ ਦੀ 17ਵੀਂ ਬਰਸੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ, ਵੈਦ ਇਕਬਾਲ ਸਿੰਘ ਅਤੇ ਸੰਤ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀਆਂ ਹੱਕੀ ਮੰਗਾਂ ਸਬੰਧੀ ਮੀਟਿੰਗ

ਬਰਨਾਲਾ, 26 ਜੂਨ (ਧਰਮਪਾਲ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਚਿਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਮੀਟਿੰਗ ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਗੱਜਣ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਬਰਨਾਲਾ ਵਿਖੇ ਇਨਸਾਫ਼ਪਸੰਦ, ਇਨਕਲਾਬੀ ਜਮਹੂਰੀ ਜਥੇਬੰਦੀਆਂ ਨੇ ਐਮਰਜੈਂਸੀ ਵਿਰੋਧੀ ਦਿਵਸ ਮਨਾਇਆ

ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿਖੇ ਇਨਸਾਫ਼ਪਸੰਦ, ਇਨਕਲਾਬੀ ਜਮਹੂਰੀ ਜਥੇਬੰਦੀਆਂ ਵਲੋਂ ਐਮਰਜੈਂਸੀ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮਾਰਚ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਝੋਨਾ ਛੱਡ ਮੱਕੀ ਲਗਾਉਣ ਤੇ ਪਾਣੀ ਦੀ ਹੋਂਦ ਨੰੂ ਬਚਾਉਣ ਦੀ ਕੀਤੀ ਅਪੀਲ

ਮਹਿਲ ਕਲਾਂ, 26 ਜੂਨ (ਅਵਤਾਰ ਸਿੰਘ ਅਣਖੀ)-ਇਸ ਸਮੇਂ ਪਾਣੀ ਦੀ ਸਮੱਸਿਆ ਅਹਿਮ ਬਣੀ ਹੋਈ ਹੈ, ਬਰਨਾਲਾ ਜ਼ਿਲ੍ਹੇ ਦੇ ਦੋ ਬਲਾਕ ਬਰਨਾਲਾ ਤੇ ਮਹਿਲ ਕਲਾਂ ਡਾਰਕ ਜੋਨ ਘੋਸ਼ਿਤ ਹੋ ਚੁੱਕੇ ਹਨ, ਇਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਹਿਤ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ...

ਪੂਰੀ ਖ਼ਬਰ »

ਅਵਤਾਰ ਸਿੰਘ ਕਾਕਾ ਐਾਟੀ ਨਾਰਕੋਟਿਕ ਸੈੱਲ ਦੇ ਜ਼ਿਲ੍ਹਾ ਮੀਤ ਚੇਅਰਮੈਨ ਨਿਯੁਕਤ

ਹੰਡਿਆਇਆ, 26 ਜੂਨ (ਗੁਰਜੀਤ ਸਿੰਘ ਖੱੁਡੀ)-ਪਿੰਡ ਧਨੌਲਾ ਖ਼ੁਰਦ ਦੇ ਯੂਥ ਕਾਂਗਰਸੀ ਆਗੂ ਅਵਤਾਰ ਸਿੰਘ ਕਾਕਾ ਨੂੰ ਕਾਂਗਰਸ ਪਾਰਟੀ ਵਲੋਂ ਐਾਟੀ ਨਾਰਕਿੋਟਕ ਸੈੱਲ ਜ਼ਿਲ੍ਹਾ ਬਰਨਾਲਾ ਦਾ ਮੀਤ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਉਨ੍ਹਾਂ ਕੈਪਟਨ ...

ਪੂਰੀ ਖ਼ਬਰ »

ਮਹਿੰਦਰ ਸਿੰਘ ਭੂਰੇ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਨਿਯੁਕਤ ਕਰਨ 'ਤੇ ਖ਼ੁਸ਼ੀ ਦੀ ਲਹਿਰ

ਧਨੌਲਾ, 26 ਜੂਨ (ਜਤਿੰਦਰ ਸਿੰਘ ਧਨੌਲਾ)-ਕਾਂਗਰਸ ਪਾਰਟੀ ਦੇ ਸੀਨੀ: ਆਗੂ ਤੇ ਪਿੰਡ ਭੂਰੇ ਦੇ ਉੱਘੇ ਕਾਰੋਬਾਰੀ ਸ: ਮਹਿੰਦਰ ਸਿੰਘ ਸਿੱਧੂ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਦਾ ਮੈਂਬਰ ਨਿਯੁਕਤ ਕਰਨ 'ਤੇ ਇਲਾਕਾ ਭਰ ਦੇ ਹਮਖਿਆਲੀਆਂ 'ਚ ਖ਼ੁਸ਼ੀ ਦੀ ਲਹਿਰ ...

ਪੂਰੀ ਖ਼ਬਰ »

ਸਬ-ਡਵੀਜ਼ਨ ਤਪਾ 'ਚ ਨਸ਼ਿਆਂ ਦੀ ਤਸਕਰੀ ਰੋਕਣ ਸਬੰਧੀ ਮਨਾਇਆ ਕੌਮਾਂਤਰੀ ਦਿਹਾੜਾ

ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਬ-ਡਵੀਜ਼ਨ ਤਪਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਨਸ਼ਿਆਂ ਦੀ ਤਸਕਰੀ ਰੋਕਣ ਸਬੰਧੀ ਕੌਮਾਂਤਰੀ ਦਿਵਸ ਮਨਾਇਆ ਗਿਆ | ਇਸ ਮੌਕੇ ਐਸ.ਡੀ.ਐਮ. ਕਰਨਦੀਪ ਸਿੰਘ, ...

ਪੂਰੀ ਖ਼ਬਰ »

ਮਨਜੀਤ ਸਿੰਘ ਰਾਏ ਵਲੋਂ ਜ਼ਿਲ੍ਹਾ ਬਰਨਾਲਾ 'ਚ ਘੱਟ ਗਿਣਤੀਆਂ ਲਈ ਭਲਾਈ ਯੋਜਨਾਵਾਂ ਨੰੂ ਲਾਗੂ ਕਰਨ ਦੇ ਕਾਰਜਾਂ ਦੀ ਸਮੀਖਿਆ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਕੌਮੀ ਘੱਟ ਗਿਣਤੀਆਂ ਦੀ ਭਲਾਈ ਸਬੰਧੀ ਰਾਜ ਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੰੂ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ 'ਚ ਲਾਗੂ ਕਰਨ ਲਈ ਹੋ ਰਹੇ ਵਿਭਾਗੀ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਘੱਟ ਗਿਣਤੀਆਂ ਲਈ ਚੱਲ ਰਹੀਆਂ ਸਕੀਮਾਂ ਨੂੰ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਕਮਿਸ਼ਨ ਕਰੇਗਾ ਦਿੱਲੀ ਤਲਬ-ਮਨਜੀਤ ਸਿੰਘ ਰਾਏ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਟ ਗਿਣਤੀਆਂ ਲਈ ਜੋ ਸਕੀਮਾਂ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੂੰ ਲਾਗੂ ...

ਪੂਰੀ ਖ਼ਬਰ »

ਭਾਰਤੀ ਖਾਦ ਨਿਗਮ ਮੰਡਲ ਦਫ਼ਤਰ ਬਰਨਾਲਾ ਵਿਖੇ ਹਿੰਦੀ ਭਾਸ਼ਾ ਵਰਕਸ਼ਾਪ ਲਗਾਈ

ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਭਾਰਤੀ ਖਾਦ ਨਿਗਮ ਮੰਡਲ ਦਫ਼ਤਰ ਸੰਗਰੂਰ ਤੇ ਐਫ.ਸੀ.ਆਈ. ਡੀਪੂ ਬਰਨਾਲਾ ਵਿਖੇ ਹਿੰਦੀ ਭਾਸ਼ਾ ਵਰਕਸ਼ਾਪ ਲਗਾਈ ਗਈ | ਇਸ ਸਮਾਗਮ ਦੀ ਸ਼ੁਰੂਆਤ ਮਾਂ ਸਰਸਵਤੀ ਵੰਧਨਾ ਨਾਲ ਕੀਤੀ ਗਈ | ਸਮਾਗਮ ਦੇ ਮੱੁਖ ਮਹਿਮਾਨ ਪ੍ਰਸਿੱਧ ਲੇਖਕ ਤੇਜਾ ਸਿੰਘ ...

ਪੂਰੀ ਖ਼ਬਰ »

ਹੰਡਿਆਇਆ ਸੀਨੀਅਰ ਸੈਕੰਡਰੀ ਸਕੂਲ ਅਪਗੇ੍ਰਡ ਹੋਣ ਦੇ ਬਾਵਜੂਦ ਦੋ ਸਾਲਾਂ ਤੋਂ ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹੈ

ਹੰਡਿਆਇਆ, 26 ਜੂਨ (ਗੁਰਜੀਤ ਸਿੰਘ ਖੱੁਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਨੂੰ ਬਾਰ੍ਹਵੀਂ ਤੱਕ ਅਪਗੇ੍ਰਡ ਹੋਏ ਨੂੰ 2 ਸਾਲ ਬੀਤ ਗਏ ਹਨ ਪਰ ਇੱਥੇ 5 ਲੈਕਚਰਾਰਾਂ ਦੀਆਂ ਪੋਸਟਾਂ ਸਰਕਾਰ ਵਲੋਂ ਮਨਜ਼ੂਰ ਹੋਈਆਂ ਹਨ ਪ੍ਰੰਤੂ ਇਕ ਵੀ ਪੋਸਟ ਭਰੀ ਨਹੀਂ ਗਈ | ਦੋ ...

ਪੂਰੀ ਖ਼ਬਰ »

ਮੱਧੂ ਮੱਖੀ ਪਾਲਣ ਸਬੰਧੀ ਸਿਖਲਾਈ ਕੋਰਸ ਕਰਵਾਇਆ

ਹੰਡਿਆਇਆ, 26 ਜੂਨ (ਗੁਰਜੀਤ ਸਿੰਘ ਖੱੁਡੀ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਲੋਂ ਪੰਜ ਰੋਜ਼ਾ ਮੱਧੂ ਮੱਖੀ ਪਾਲਣ ਦਾ ਸਿਖਲਾਈ ਕੋਰਸ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX