ਤਾਜਾ ਖ਼ਬਰਾਂ


ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  28 minutes ago
ਲਖਨਊ, 20 ਜੁਲਾਈ- ਸੋਨਭੱਦਰ ਹੱਤਿਆ ਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਭਾਵੁਕ ਹੋ ਗਈ। ਇਸ ਮੌਕੇ 'ਤੇ ਉਹ ਆਪਣੇ ਹੰਝੂ ਵੀ ਰੋਕ ਨਹੀਂ ਸਕੀ। ਪ੍ਰਿਅੰਕਾ ਗਾਂਧੀ ਨੇ ਆਪਣੇ ਸਾੜੀ ਨਾਲ ...
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  42 minutes ago
ਸ਼ੁਤਰਾਣਾ, 20 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਅੱਜ ਤੜਕੇ ਕਰੀਬ 200 ਫੁੱਟ ਪਾੜ ਪੈ ਗਿਆ ਤੇ ਆਲੇ ਦੁਆਲੇ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ। ਘੱਗਰ ਦਰਿਆ 'ਚ ਪਏ ਹੋਏ ...
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  49 minutes ago
ਖਡੂਰ ਸਾਹਿਬ, 20 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਬਿਆਸ ਦਰਿਆ ਵੱਲੋਂ ਦਾਰਾਪੁਰ ਵਿਖੇ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਐਮ ਪੀ...
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  about 1 hour ago
ਜਲੰਧਰ, 20 ਜੁਲਾਈ (ਚਿਰਾਗ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤੇ ਜਾਣ 'ਤੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਕੋਈ ਵੀ ਸਮਝੌਤਾ ਆਪਣੇ ਨਿੱਜੀ ਸਵਾਰਥ ਲਈ ...
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  about 1 hour ago
ਜਲੰਧਰ, 20 ਜੁਲਾਈ (ਚਿਰਾਗ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਭਾਜਪਾ 'ਚ ਸ਼ਾਮਲ ਹੋ ਗਏ। ਦੋਹਾਂ ਨੇ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  about 1 hour ago
ਲਖਨਊ, 20 ਜੁਲਾਈ- ਚੁਨਾਰ ਗੈਸਟ ਹਾਊਸ ਵਿੱਚ ਮੌਜੂਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੋਨਭੱਦਰ ਹੱਤਿਆ ਕਾਂਡ ਦੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਪਰ 15 ਲੋਕਾਂ ਨੂੰ ਪੁਲਿਸ ਨੇ ਬਾਹਰ ਹੀ ਰੋਕ ਲਿਆ...
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  about 1 hour ago
ਲਖਨਊ, 20 ਜੁਲਾਈ- ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਮਿਰਜ਼ਾਪੁਰ ਸਥਿਤ ਚੁਨਾਰ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 minute ago
ਮੁੰਬਈ, 20 ਜੁਲਾਈ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਸਵੇਰੇ 9.17 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 2 hours ago
ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ 'ਚੋਂ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਵਲੋਂ ਅਸਤੀਫ਼ਾ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 2 hours ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ.................................
ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਜਾਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਉੱਤਰ ਪ੍ਰਦੇਸ਼ ਦੇ ਚੁਨਾਰ ਜਾਣਗੇ। ਦੱਸ ਦਈਏ ਕਿ ਲੰਘੇ ਦਿਨ ਉਹ ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ...
ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਨੇਤਾਵਾਂ ਨੂੰ ਪੁਲਿਸ ਨੇ ਰੋਕਿਆ
. . .  about 2 hours ago
ਲਖਨਊ, 20 ਜੁਲਾਈ- ਕਾਂਗਰਸ ਦੀ ਜਨਰਲ ਸਕੱਤਕ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਚਾਰ ਮੈਂਬਰੀ ਸੰਸਦੀ ਵਫ਼ਦ ਨੂੰ ਵਾਰਾਨਸੀ ਪੁਲਿਸ ਨੇ ਬਾਬਤਪੁਰ ਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ 'ਤੇ ਰੋਕ ਲਿਆ। ਦੱਸ ਦਈਏ ਕਿ ਇਹ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 20 ਜੁਲਾਈ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਧਰ ਸੈਕਟਰ 'ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਸਵੇਰੇ 9 ਵਜੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹ-ਤੋੜ ਜਵਾਬ...
ਬਿਜਲੀ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 3 hours ago
ਡੇਰਾਬੱਸੀ, 20 ਜੁਲਾਈ (ਗੁਰਮੀਤ ਸਿੰਘ, ਸ਼ਾਮ ਸਿੰਘ ਸੰਧੂ)- ਸਥਾਨਕ ਰਾਮ ਮੰਦਿਰ ਦੀ ਮਾਰਕਿਟ 'ਚ ਸਥਿਤ ਇੱਕ ਬਿਜਲੀ ਦੀ ਦੁਕਾਨ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਦੇ...
ਬੀ. ਐੱਸ. ਐੱਫ. ਦੇ ਆਈ. ਜੀ. ਨੇ 'ਕਾਰਗਿਲ ਵਿਜੇ ਦਿਵਸ' ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਜਲੰਧਰ, 20 ਜੁਲਾਈ (ਚਿਰਾਗ)- ਪੰਜਾਬ ਫਰੰਟੀਅਰ ਬੀ. ਐੱਸ. ਐੱਫ. ਦੇ ਹੈੱਡਕੁਆਰ ਜਲੰਧਰ ਕੈਂਟ ਵਿਖੇ 'ਕਾਰਗਿਲ ਵਿਜੇ ਦਿਵਸ' ਦਾ ਆਯੋਜਨ 20 ਤੋਂ 27 ਜੁਲਾਈ ਤੱਕ ਕੀਤਾ ਜਾ ਰਿਹਾ ਹੈ। ਇਸ ਹਫ਼ਤਾਵਰੀ ਸਮਾਰੋਹ ਦੌਰਾਨ ਸ਼ਹੀਦਾਂ ਦੇ ਸਨਮਾਨ ਲਈ ਵੱਖ-ਵੱਖ...
ਚੀਨ ਦੀ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤਾ ਨੋਟਿਸ
. . .  about 4 hours ago
ਵਿਜੇ ਦਿਵਸ ਮੌਕੇ ਅੱਜ ਕਾਰਗਿਲ ਜਾਣਗੇ ਰਾਜਨਾਥ ਸਿੰਘ
. . .  about 4 hours ago
ਅਰੁਣਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  1 day ago
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਮੌਤਾਂ
. . .  1 day ago
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  1 day ago
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  1 day ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  1 day ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਜਲੰਧਰ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
ਤੇਜ਼ ਰਫ਼ਤਾਰ ਟਿੱਪਰ ਵਲੋਂ ਕੁਚਲਣ ਕਾਰਨ ਔਰਤ ਦੀ ਮੌਤ
. . .  1 day ago
ਸੋਮਵਾਰ ਤੱਕ ਜਾਰੀ ਰਹੇਗੀ ਚਰਚਾ : ਸਿੱਧਰਾਮਈਆ
. . .  1 day ago
ਵਿਧਾਨ ਸਭਾ ਦੀ ਕਾਰਵਾਈ 3 ਵਜੇ ਤੱਕ ਮੁਲਤਵੀ
. . .  1 day ago
ਕਰਨਾਟਕ ਸਿਆਸੀ ਸੰਕਟ : ਵਿਸ਼ਵਾਸ ਮਤ 'ਤੇ ਰਾਜਪਾਲ ਦੀ ਡੈੱਡਲਾਈਨ ਖ਼ਤਮ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਚੋਲਾ ਬਦਲਦਿਆਂ ਨਿਸ਼ਾਨ ਸਾਹਿਬ ਦੇ ਉੱਪਰੋਂ ਡਿੱਗਣ ਕਾਰਨ ਨਿਹੰਗ ਸਿੰਘ ਦੀ ਦਰਦਨਾਕ ਮੌਤ
. . .  about 1 hour ago
ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਦਿੱਤਾ ਹੁਕਮ
. . .  about 1 hour ago
''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ'' ਲਿਖ ਕੇ ਭਾਵੁਕ ਹੁੰਦਿਆਂ ਸ਼ੈਰੀ ਮਾਨ ਨੇ ਦਿੱਤੀ ਮਾਂ ਦੇ ਦੇਹਾਂਤ ਦੀ ਜਾਣਕਾਰੀ
. . .  about 1 hour ago
ਪਟੜੀ ਤੋਂ ਲੱਥਾ ਰੇਲ ਗੱਡੀ ਦਾ ਇੰਜਣ, ਪਠਾਨਕੋਟ-ਡਲਹੌਜ਼ੀ ਕੌਮੀ ਹਾਈਵੇਅ 'ਤੇ ਲੱਗਾ ਵੱਡਾ ਜਾਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲ੍ਹੇ 'ਚ ਨਸ਼ਾ ਵਿਰੋਧੀ ਦਿਵਸ ਮੌਕੇ ਵੱਖ-ਵੱਖ ਥਾਈਾ ਸਮਾਗਮ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਵਿਚ ਅੱਜ ਖੰਨਾ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਜ਼ਿਲ੍ਹੇ ਦੇ ਸਾਰੇ ਗਜ਼ਟਿਡ ਪੁਲਿਸ ਅਫ਼ਸਰ, ਥਾਣਾ ਮੁਖੀ ਅਤੇ ਵੱਡੇ ਛੋਟੇ 250 ਪੁਲਿਸ ਕਰਮਚਾਰੀ ਇਸ ਸਮਾਰੋਹ ਵਿਚ ਹਾਜ਼ਰ ਸਨ | ਇਸ ਮੌਕੇ ਐੱਸ. ਐੱਸ. ਪੀ. ਗਰੇਵਾਲ ਸਮੇਤ ਸਾਰੇ ਪੁਲਿਸ ਕਰਮਚਾਰੀਆਂ ਵਲੋਂ ਨਸ਼ੇ ਦੇ ਖ਼ਾਤਮੇ ਲਈ ਸਹੁੰ ਚੁੱਕੀ ਗਈ | ਜਿੰਨਾਂ ਵਿਚ ਐੱਸ. ਪੀ. ਬਲਵਿੰਦਰ ਸਿੰਘ ਭੀਖੀ, ਐੱਸ. ਪੀ. ਜਸਵੀਰ ਸਿੰਘ, ਐੱਸ. ਪੀ. ਮੁਕੇਸ਼ ਕੁਮਾਰ, ਡੀ. ਐੱਸ. ਪੀ. ਦੀਪਕ ਰਾਏ ਤੋਂ ਇਲਾਵਾ ਸਮਰਾਲਾ ਦੇ ਡੀ. ਐੱਸ. ਪੀ. ਦਵਿੰਦਰ ਸਿੰਘ, ਪਾਇਲ ਦੇ ਡੀ. ਐੱਸ. ਪੀ. ਸੁਰਜੀਤ ਸਿੰਘ, ਡੀ. ਐੱਸ. ਪੀ. ਐੱਚ. ਸ਼ਮਸ਼ੇਰ ਸਿੰਘ, ਡੀ. ਐੱਸ. ਪੀ. ਹੰਸ ਰਾਜ, ਡੀ. ਐੱਸ. ਪੀ. ਸਪੈਸ਼ਲ ਬਰਾਂਚ ਮਨਜੀਤ ਸਿੰਘ, ਸੁਰਿੰਦਰ ਕੁਮਾਰ ਡੀ. ਐੱਸ. ਪੀ., ਡੀ. ਐੱਸ. ਪੀ. ਜਤਿੰਦਰਪਾਲ ਸਿੰਘ ਐਾਟੀ ਨਾਰਕੋਟਿਕਸ, ਡੀ. ਐੱਸ. ਪੀ. ਸਤਨਾਮ ਸਿੰਘ ਆਦਿ ਵੀ ਸ਼ਾਮਲ ਸਨ | ਇਸ ਮੌਕੇ ਐੱਸ. ਐੱਸ. ਪੀ. ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਅਤੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਸੁਚੇਤ ਰਹਿਣ ਲਈ ਕਿਹਾ | ਇਸ ਮੌਕੇ ਪੁਲਿਸ ਟੁਕੜੀ ਵਲੋਂ ਸ਼ਹਿਰ ਵਿਚ ਮਾਰਚ ਪਾਸਟ ਵੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਹੁਣ ਤੱਕ 577 ਪੁਲਿਸ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਹਨ | ਜ਼ਿਲ੍ਹੇ ਵਿਚ ਪੈਂਦੇ ਪਿੰਡਾਂ ਅਤੇ ਵਾਰਡਾਂ ਵਿਚ ਨਸ਼ਾ ਵਿਰੋਧੀ ਕਮੇਟੀਆਂ ਤਿਆਰ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖੰਨਾ ਪੁਲਸ ਵਲੋਂ ਹੁਣ ਤੱਕ 38 ਪਿੰਡਾਂ ਨੂੰ ਨਸ਼ਾ ਮੁਕਤ ਕਰਵਾਇਆ ਜਾ ਚੁੱਕਾ ਹੈ ਅਤੇ 15 ਜੁਲਾਈ ਤੱਕ 100 ਪਿੰਡਾਂ ਨੂੰ ਨਸ਼ਾ ਮੁਕਤ ਕਰਵਾਇਆ ਜਾਵੇਗਾ | ਜੀ. ਓ. ਜੀ. ਦੇ ਸਮੂਹ ਮੈਂਬਰਾਂ ਨਾਲ ਵੀ ਲਗਾਤਾਰ ਨਸ਼ਿਆਂ ਦੇ ਖ਼ਾਤਮੇ ਸਬੰਧੀ ਮੀਟਿੰਗਾਂ ਜਾਰੀ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਵਿਚ ਡਰੱਗ ਹੈਲਪ ਲਾਈਨ 95929-13200 ਚਲਾਈ ਜਾ ਰਹੀ ਹੈ | ਇਸ ਨੰਬਰ ਤੇ ਕੋਈ ਨਸ਼ਾ ਤਸਕਰੀ ਬਾਰੇ ਸੂਚਨਾ ਦੇਣ ਵਾਲੇ ਦਾ ਨਾਂਅ ਪਤਾ ਗੁਪਤ ਰੱਖਿਆ ਜਾਂਦਾ ਹੈ | ਥਾਣਾ ਮਾਛੀਵਾੜਾ ਸਾਹਿਬ ਦੀ ਪੁਲਿਸ ਵਲੋਂ 'ਸਿਮਰਨ ਵਿਦਿਆਲਿਆ' ਦੇ ਨਾਂਅ ਤੇ ਜਾਅਲੀ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਕਰਕੇ ਸੈਂਟਰ ਵਿਚੋਂ 13 ਐਡੀਕਟ ਨੌਜਵਾਨਾਂ ਨੂੰ ਛੁਡਾ ਕੇ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 26 ਦਿਨਾਂ ਵਿਚ ਐਨ. ਡੀ ਪੀ. ਐਸ. ਦੇ 19 ਮੁਕੱਦਮੇ ਦਰਜ ਕਰਕੇ 25 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਸਾਢੇ ਕਿੱਲੋ ਅਫ਼ੀਮ, 115 ਗਰਾਮ ਹੈਰੋਇਨ, 16 ਗਰਾਮ ਸਮੈਕ, 6 ਕਿੱਲੋ ਭੁੱਕੀ, 9 ਗਰਾਮ ਨਸ਼ੀਲਾ ਪਾਊਡਰ ਅਤੇ 1130 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ | ਅੱਜ ਨਸ਼ਾ ਰੋਕੂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ | ਜਿਸ ਵਿਚ 20 ਨੌਜਵਾਨਾਂ ਨੂੰ ਪੁਲਿਸ ਵਲੋਂ ਪ੍ਰੇਰਿਤ ਕਰਕੇ ਡੀ ਐਡੀਕਸ਼ਨ ਸੈਂਟਰਾਂ ਵਿਚ ਇਲਾਜ ਲਈ ਭੇਜਿਆ ਗਿਆ ਹੈ |
ਦੋਰਾਹਾ, (ਜਸਵੀਰ ਝੱਜ)-ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 'ਤੇ ਦੋਰਾਹਾ ਵਿਖੇ ਇੱਕ ਨਸ਼ਾ ਵਿਰੋਧੀ ਪੈਦਲ ਮਾਰਚ, ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਅਧੀਨ ਐੱਸ. ਐੱਸ. ਪੀ. ਪੁਲਿਸ ਜ਼ਿਲ੍ਹਾ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ਼ ਪੀ. ਪੀ. ਐੱਸ. ਦੇ ਹੁਕਮਾਂ ਅਨੁਸਾਰ ਸਵੇਰੇ 10 ਰੇਲਵੇ ਸਟੇਸ਼ਨ ਦੋਰਾਹਾ ਵਾਲੇ ਚੌਾਕ ਤੋਂ ਸ਼ੁਰੂ ਕਰਕੇ ਬੇਅੰਤ ਸਿੰਘ ਚੌਾਕ ਨੇੜੇ ਜੀ. ਟੀ. ਰੋਡ ਤੱਕ ਕੀਤਾ ਗਿਆ | ਜਿਸ ਵਿਚ ਡੀ. ਐੱਸ. ਪੀ. ਪਾਇਲ ਸੁਰਜੀਤ ਸਿੰਘ ਧਨੋਆ, ਐੱਸ. ਐੱਚ. ਓ. ਦੋਰਾਹਾ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਸੰਬੋਧਨ ਕਰਦੇ ਹੋਏ, ਪੰਜਾਬ ਵਿਚੋਂ ਨਸ਼ੇ ਦਾ ਖ਼ਾਤਮਾ ਕਰਵਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ | ਉਨ੍ਹਾਂ ਹੋਰ ਕਿਹਾ ਕਿ ਨਸ਼ੇ ਨੇ ਪੰਜਾਬ ਨੂੰ ਖ਼ਤਮ ਕਰਨ ਦੇ ਕਿਨਾਰੇ ਤੇ ਲੈ ਆਂਦਾ ਹੈ | ਜਿੱਥੇ ਕਿਤੇ ਵੀ ਕੋਈ ਨਸ਼ਾ ਵੇਚਣ ਵਾਲੇ ਦਾ ਪਤਾ ਲੱਗਦਾ ਹੈ, ਉਸ ਦੀ ਇਤਲਾਹ 95929-13200 'ਤੇ ਦਿਓ | ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ | ਲੋਕਾਂ ਨੂੰ ਚਾਹੀਦਾ ਹੈ ਕਿ ਕਾਨੰੂਨ ਨੂੰ ਆਪਣੇ ਹੱਥ ਵਿਚ ਨਾ ਲਓ, ਦੋਸ਼ੀ ਨੂੰ ਕਾਨੰੂਨ ਅਨੁਸਾਰ ਸਜਾ ਦਿਵਾਉਣ ਲਈ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਨਸ਼ਾ ਕਰਨ ਵਾਲੇ ਨਾਲ ਇੱਕ ਮਰੀਜ਼ ਦੇ ਵਾਂਗ ਗੱਲ ਕੀਤੀ ਜਾਵੇ | ਮਾਪੇ ਆਪਣੇ ਬੱਚਿਆਂ ਦਾ ਖਿਆਲ ਰੱਖਣ ਕਿ ਉਨ੍ਹਾਂ ਦੇ ਦੋਸਤ ਕਿਸ ਕਿਸਮ ਦੇ ਹਨ | ਸਮੇਂ-ਸਮੇਂ ਬੱਚਿਆਂ ਦੀ ਨਿਗਰਾਨੀ ਵੀ ਕੀਤੀ ਜਾਵੇ | ਜੇ ਕਈ ਨਸ਼ਾ ਕਰਦਾ ਹੈ ਤਾਂ ਉਹ ਸਿੱਧਾ ਪੁਲਿਸ ਥਾਣੇ ਆਵੇ ਤਾਂ ਕਿ ਪੁਲਿਸ ਉਸ ਨਸ਼ਾ ਪੀੜਤ ਦੀ ਨਸ਼ਾ ਛੁਡਾਉ ਲਈ ਜ਼ਰੂਰੀ ਮਦਦ ਕਰ ਸਕੇ | ਇਸ ਸਮੇਂ ਕੁਲਵੰਤ ਸਿੰਘ, ਕੰਵਲਜੀਤ ਸਿੰਘ, ਕੁਲਜੀਤ ਸਿੰਘ ਵਿੱਕੀ (ਸਾਰੇ ਕੌਾਸਲਰ), ਐੱਸ. ਆਈ. ਪਰਮਦੀਨ ਖ਼ਾਨ, ਏ. ਐੱਸ. ਆਈ. (ਟ੍ਰੈਫਿਕ) ਗੁਰਦੀਪ ਸਿੰਘ ਠੇਕੀ, ਕੁਲਦੀਪ ਸਿੰਘ ਸਪਾਲ਼, ਬਰਜਿੰਦਰ ਸਿੰਘ ਜੰਡੂ, ਜਨਦੀਪ ਕੌਸ਼ਲ, ਇਲਾਕੇ ਦੀਆਂ ਪੰਚਾਇਤਾਂ ਦੇ ਜੀ. ਓ. ਜੀ., ਨਿੱਜੀ ਵਿੱਦਿਅਕ ਕੇਂਦਰਾਂ ਦੇ ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਪੁੱਜੇ ਇਲਾਕੇ ਦੇ ਨੌਜਵਾਨ ਨੇ ਨਸ਼ਾ ਨਾ ਕਰਨ 'ਤੇ ਨਸ਼ੇ ਤੋਂ ਬਚਾਉਣ ਦਾ ਪ੍ਰਚਾਰ ਕਰਨ ਦੇ ਨਾਰ੍ਹੇ ਲਾਉਂਦੇ ਹੋਏ ਹਾਜ਼ਰ ਹੋਏ |
ਨਸ਼ਿਆਂ ਦੀ ਦੁਰਵਰਤੋਂ ਰੋਕਣ ਲਈ ਐੱਸ. ਡੀ. ਐੱਮ. ਸਵਾਤੀ ਟਿਵਾਣਾ ਦੀ ਅਗਵਾਈ ਵਿਚ ਪਾਇਲ ਸਮਾਗਮ
ਪਾਇਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਐੱਸ. ਡੀ. ਐਮ. ਪਾਇਲ ਸਵਾਤੀ ਟਿਵਾਣਾ ਵਲੋਂ ਤਹਿਸੀਲ ਕੰਪਲੈਕਸ ਪਾਇਲ ਵਿਖੇ ਨਸ਼ਿਆਂ ਦੀ ਦੁਰਵਰਤੋਂ ਰੋਕਣ ਲਈ ਕੌਮਾਂਤਰੀ ਦਿਵਸ 'ਤੇ ਪਾਇਲ ਵਿਚ ਨਸ਼ਾ ਵਿਰੋਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੇ ਪੰਚ ਸਰਪੰਚ ਪਿੰਡਾਂ ਦੀਆਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੇ ਮੈਂਬਰ, ਤਹਿਸੀਲ ਕੰਪਲੈਕਸ ਦੇ ਕਰਮਚਾਰੀ ਸ਼ਾਮਿਲ ਹੋਏ ¢ ਇਸ ਮੌਕੇ ਮੈਡਮ ਸਵਾਤੀ ਟਿਵਾਣਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਲਈ ਰਲ ਮਿਲ ਕੇ ਨਸ਼ੇ ਦੇ ਖ਼ਾਤਮੇ ਵਿਚ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚੋਂ ਅਜਿਹੀ ਨਾ ਮੁਰਾਦ ਲਤ ਨੂੰ ਜੜੋ ਖ਼ਤਮ ਕੀਤਾ ਜਾ ਸਕੇ ¢ ਇਸ ਮੌਕੇ ਉਨ੍ਹਾਂ ਵਲੋਂ ਹਾਜ਼ਰ ਵਿਅਕਤੀਆਂ ਨੂੰ ਨਸ਼ਾ ਨਾ ਕਰਨ ਅਤੇ ਨਸ਼ੇ ਨੂੰ ਰੋਕਣ ਲਈ ਸਹੁੰ ਵੀ ਚੁਕਵਾਈ ਗਈ ¢ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 550 ਦਿਵਸ ਮੌਕੇ ਹਰ ਪਿੰਡ ਵਿਚ 550 ਪੌਦੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ, ਇਸ ਨੂੰ ਮੁੱਖ ਰੱਖਦੇ ਹੋਏ ਸਮਾਗਮ ਵਿਚ ਹਾਜ਼ਰ ਵਿਅਕਤੀਆਂ ਨੂੰ ਪੌਦੇ ਵੰਡਣ ਦੀ ਸ਼ੁਰੂਆਤ ਕੀਤੀ ¢ ਇਸ ਮੌਕੇ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਫ਼ਲਦਾਰ ਅਤੇ ਛਾਂਦਾਰ ਬੂਟੇ ਵੀ ਵੰਡੇ ਗਏ ¢ ਇਸ ਮੌਕੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਪਾਇਲ ਸਤੀਸ਼ ਕੁਮਾਰ, ਵਣ ਰੇਂਜ ਅਫ਼ਸਰ ਜਸਵੀਰ ਸਿੰਘ, ਬਲਜੀਤ ਸਿੰਘ, ਹਰਪਰੀਤ ਸਿੰਘ ਮਾਂਹਪੁਰ, ਦਰਸ਼ਨ ਸਿੰਘ ਨਰੂਲਾ, ਜਗਦੀਪ ਸਿੰਘ, ਹਾਕਮ ਸਿੰਘ ਨਿਜ਼ਾਮਪੁਰ, ਪੰਚ ਪਰਮਜੀਤ ਸਿੰਘ, ਜਗਤਾਰ ਸਿੰਘ ਜਰਗੜੀ, ਜਗਦੀਪ ਕੁਮਾਰ, ਮੈਡਮ ਗੁਰਜੀਤ ਕੌਰ, ਜਸਵੀਰ ਕੌਰ, ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ¢
ਅੰਤਰਰਾਸ਼ਟਰੀ ਐਾਟੀ ਡਰੱਗ ਦਿਵਸ ਤੇ ਪ੍ਰਸ਼ਾਸਨ ਨੇ ਸਮਰਾਲਾ 'ਚ ਕੱਢੀ ਜਾਗਰੂਕਤਾ ਰੈਲੀ
ਸਮਰਾਲਾ, (ਸੁਰਜੀਤ ਸਿੰਘ/ਬਲਜੀਤ ਸਿੰਘ ਬਘੌਰ)-ਅੰਤਰਰਾਸ਼ਟਰੀ ਐਾਟੀ ਡਰੱਗ ਦਿਵਸ ਦੇ ਮੌਕੇ 'ਤੇ ਅੱਜ ਸਥਾਨਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਸ਼ਿਆਂ ਵਿਰੁੱਧ ਨੌਜਵਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮੁੱਖ ਬਾਜ਼ਾਰਾਂ ਵਿਚ ਵਿਸ਼ਾਲ ਰੈਲੀ ਕੱਢੀ ਗਈ | ਇਸ ਤੋਂ ਪਹਿਲਾਂ ਮਾਲਵਾ ਕਾਲਜ ਬੌਾਦਲੀ ਦੇ ਆਡੀਟੋਰੀਅਮ ਵਿਚ ਵੱਡੀ ਗਿਣਤੀ ਵਿਚ ਪਿੰਡਾਂ ਤੋਂ ਆਏ ਪੰਚਾਂ ਸਰਪੰਚਾਂ, ਸਕੂਲੀ ਬੱਚਿਆਂ, ਆਈਲੈਟਸ ਕੇਂਦਰਾਂ, ਜਿਮਾਂ ਅਤੇ ਸਪੋਰਟਸ ਕਲੱਬਾਂ ਤੋਂ ਆਏ ਬੱਚਿਆਂ ਨੂੰ ਇਕ ਸੈਮੀਨਾਰ ਦੌਰਾਨ ਨਸ਼ੇ ਨਾ ਕਰਨ ਸਬੰਧੀ ਸਾਂਝੇ ਤੌਰ 'ਤੇ ਸਹੁੰ ਚੁਕਵਾਈ ਗਈ | ਸੈਮੀਨਾਰ ਵਿਚ ਸੰਬੋਧਨ ਕਰਦਿਆਂ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਨੇ ਕਿਹਾ ਕਿ ਨਸ਼ੇ ਸਮਾਜ ਲਈ ਵੱਡੀ ਲਾਹਣਤ ਹੈ | ਇਹ ਸਮਾਜ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੇ ਭਵਿੱਖ ਨੂੰ ਸੁਧਾਰੇ | ਉਨ੍ਹਾਂ ਕਿਹਾ ਮਾਪਿਆਂ ਅਤੇ ਅਧਿਆਪਕਾਂ ਦਾ ਮੁੱਖ ਫ਼ਰਜ਼ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਇਸ ਗੱਲ ਦਾ ਵੀ ਧਿਆਨ ਰੱਖੇ ਕਿ ਬੱਚਾ ਆਪਣੀ ਅੱਲ੍ਹੜ ਉਮਰ ਵਿਚ ਕਿਸ ਦਿਸ਼ਾ ਵਲ ਨੂੰ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੇ ਲੋਕਾਂ ਦੇ ਸਹਿਯੋਗ ਨਾਲ ਅੱਤਵਾਦ ਨੂੰ ਖ਼ਤਮ ਕੀਤਾ, ਇਸੇ ਤਰ੍ਹਾਂ ਨਸ਼ਿਆਂ ਦੇ ਅੱਤਵਾਦ ਦਾ ਖ਼ਾਤਮਾ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਵੇਗਾ | ਮਿਸ ਗੀਤਿਕਾ ਸਿੰਘ ਐੱਸ. ਡੀ. ਐਮ. ਸਮਰਾਲਾ ਨੇ ਬਹੁਤ ਹੀ ਭਾਵਪੁਰਤ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਚੰਗੀ ਪੜ੍ਹਾਈ ਕਰਕੇ ਆਪਣਾ ਕੈਰੀਅਰ ਬਣਾਉਣ | ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਅਤੇ ਪੈਡਲਰਾਂ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ | ਇਸ ਮੌਕੇ ਦਵਿੰਦਰ ਸਿੰਘ ਡੀ. ਐੱਸ. ਪੀ. ਸਮਰਾਲਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਕਿ੍ਸ਼ਨ ਗੰਭੀਰ, ਜਗਜੀਤ ਸਿੰਘ ਜੀ. ਓ. ਜੀ. ਆਦਿ ਨੇ ਵੀ ਨਸ਼ਿਆਂ ਦੇ ਵਿਰੋਧ ਵਿਚ ਆਪਣੇ ਵਿਚਾਰ ਰੱਖੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਬੀਰ ਕੌਰ ਬਰਾੜ ਬੀ. ਡੀ. ਪੀ. ਓ. ਸਮਰਾਲਾ, ਸੁਖਬੀਰ ਸਿੰਘ ਐੱਸ. ਐੱਚ. ਓ. ਸਮਰਾਲਾ, ਸੁਰਿੰਦਰ ਕੁਮਾਰ ਸ਼ਰਮਾ ਸਕੱਤਰ ਮਾਰਕੀਟ ਕਮੇਟੀ ਸਮਰਾਲਾ, ਸੁਖਬੀਰ ਸਿੰਘ ਪੱਪੀ ਸਰਪੰਚ ਮਹਿਦੂਦਾਂ, ਲਬੀ ਢਿੱਲੋਂ, ਨਿਰਮਲ ਸਿੰਘ ਹਰਬੰਸਪੁਰਾ, ਸੰਨੀ ਦੂਆ ਕੌਾਸਲਰ, ਅਮਰਨਾਥ ਟਾਗਰਾ, ਅਮਿਤ ਮੌਦਗਿਲ ਬਘੌਰ, ਅਵਤਾਰ ਸਿੰਘ ਸਾਬਕਾ ਸਰਪੰਚ ਗਹਿਲੇਵਾਲ ਤੋ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪਤਵੰਤੇ ਪਹੁੰਚੇ ਹੋਏ ਸਨ | ਸਟੇਜ ਸੰਚਾਲਨ ਅਧਿਆਪਕ ਸੰਜੀਵ ਕੁਮਾਰ ਸੱਦੀ ਨੇ ਬਾਖ਼ੂਬੀ ਕੀਤਾ |
ਮਾਛੀਵਾੜਾ ਪੁਲਿਸ ਨੇ ਨਸ਼ਾ ਵਿਰੋਧੀ ਦਿਵਸ 'ਤੇ ਪੈਦਲ ਮਾਰਚ ਕੱਢਿਆ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ)-ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ 'ਤੇ ਮਾਛੀਵਾੜਾ ਪੁਲਿਸ ਵਲੋਂ ਐੱਸ. ਐੱਚ. ਓ. ਰਮਨਇੰਦਰਜੀਤ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪੈਦਲ ਮਾਰਚ ਕੱਢਿਆ ਗਿਆ | ਨਸ਼ਾ ਵਿਰੋਧੀ ਪੈਦਲ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਥਾਣਾ ਮੁਖੀ ਰਮਨਇੰਦਰਜੀਤ ਸਿੰਘ ਨੇ ਆਏ ਹੋਏ ਇਲਾਕਾ ਨਿਵਾਸੀਆਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਦਿਆਂ ਹੋਇਆ ਕਿਹਾ ਕਿ ਉਹ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਪੁਲਿਸ ਦਾ ਸਾਥ ਦੇਣ 'ਤੇ ਨਸ਼ਾ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ ਤੇ ਮਾੜੇ ਅਨਸਰਾਂ ਨੂੰ ਸਜ਼ਾ ਦਿਵਾਈ ਜਾ ਸਕੇ | ਇਹ ਪੈਦਲ ਮਾਰਚ ਥਾਣਾ ਮਾਛੀਵਾੜਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਹੁੰਦਾ ਹੋਇਆ ਵਾਪਸ ਗਨੀ ਖਾਂ ਨਬੀ ਖਾਂ ਗੇਟਾਂ ਕੋਲ ਸਮਾਪਤ ਹੋਇਆ | ਇਸ ਮਾਰਚ 'ਚ ਸਹਾਇਕ ਥਾਣੇਦਾਰ ਅਜਮੇਰ ਸਿੰਘ, ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਰਾਜਵੰਤ ਸਿੰਘ ਰਾਜੂ, ਬਲਵਿੰਦਰ ਸਿੰਘ ਝੜੌਦੀ, ਗਿਆਨ ਸਿੰਘ ਮਾਣੇਵਾਲ, ਪਰਮਜੀਤ ਸਿੰਘ ਨੀਲੋਂ, ਹਰਜੀਤ ਸਿੰਘ ਬਾਜਵਾ, ਸੰਜੀਵ ਨਾਗਪਾਲ, ਜਗਜੀਤ ਮਹਿਰਾ, ਯਾਦਵਿੰਦਰ ਸਿੰਘ, ਨਰਿੰਦਰਪਾਲਜੀਤ ਸਿੰਘ, ਪਰਮਜੀਤ ਕੌਰ, ਕੁਲਵੰਤ ਕੌਰ ਨੀਲੋਂ ਆਦਿ ਵੀ ਮੌਜੂਦ ਸਨ |
ਸਿਵਲ ਹਸਪਤਾਲ ਵਿਚ ਸਟਾਫ ਤੇ ਨਰਸਿੰਗ ਵਿਦਿਆਰਥਣਾਂ ਨੇ ਕੱਢੀ ਨਸ਼ਾ ਵਿਰੋਧੀ ਰੈਲੀ
ਸਮਰਾਲਾ, (ਸੁਰਜੀਤ ਸਿੰਘ)-ਸਿਵਲ ਹਸਪਤਾਲ ਸਮਰਾਲਾ ਦੀ ਨਰਸਿੰਗ ਦੀ ਵਿਦਿਆਰਥਣਾਂ ਅਤੇ ਸਟਾਫ ਨੇ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਹੱਥਾਂ ਵਿਚ ਨਸ਼ੇ ਦੇ ਨੁਕਸਾਨ ਬਾਰੇ ਬੈਨਰ ਫੜ ਕੇ ਸ਼ਹਿਰ ਵਿਚ ਰੈਲੀ ਕੱਢੀ ਅਤੇ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ | ਇਸ ਤੋਂ ਪਹਿਲਾਂ ਡਾ. ਮਾਲਵਿੰਦਰ ਮਾਲਾ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ | ਨਸ਼ਾ ਮੁਕਤੀ ਕੇਂਦਰ ਦੀ ਇੰਚਾਰਜ ਡਾ. ਸੁਧਾ ਵਾਸੁਦੇਵਾ ਨਸ਼ਾ ਮੁਕਤੀ ਕੇਂਦਰ ਵਿਚ 'ਓਟ' ਕਲੀਨਿਕ ਅਤੇ ਨਸ਼ਾ ਛੁਡਾਉਣ ਵਿਧੀਆਂ ਸਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਦਾਖਲ ਹੋਏ ਮਰੀਜ਼ ਦਾ ਨਾਂ ਪਤਾ ਵੀ ਗੁਪਤ ਰੱਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇੱਥੋਂ ਇਲਾਜ ਕਰਾ ਕੇ ਗਏ ਬਹੁਤ ਸਾਰੇ ਮਰੀਜ਼ਾਂ ਨੂੰ ਲਾਭ ਹੋਇਆ ਹੈ | ਇਸ ਮੌਕੇ ਡਾ. ਤਾਰਿਕਜੋਤ ਸਿੰਘ ਅਤੇ ਹਸਪਤਾਲ ਦਾ ਹੋਰ ਸਟਾਫ ਵੀ ਹਾਜ਼ਰ ਸੀ |
ਸੀ. ਐਚ. ਸੀ. ਮਾਨੂੰਪੁਰ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ/ਜੋਗਿੰਦਰ ਸਿੰਘ ਓਬਰਾਏ)-ਸੀ. ਐਚ. ਸੀ. ਮਾਨੂੰਪੁਰ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਰਤੋਂ ਅਤੇ ਨਸ਼ਾ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ¢ ਐਸ. ਐਮ. ਓ. ਡਾ. ਅਜੀਤ ਸਿੰਘ, ਡਾ. ਰਾਜਵਿੰਦਰ ਕੌਰ ਅਤੇ ਗੁਰਦੀਪ ਸਿੰਘ ਨੇ ਦੱਸਿਆ ਕੇ ਨਸ਼ੇ ਦੀ ਵਰਤੋਂ ਨਾ ਕਰਨੀ ਸਬੰਧੀ ਜਾਗਰੂਕ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਡੈਪੋ ਮੁਹਿੰਮ ਚਲਾਈ ਗਈ ਜਾ ਰਹੀ ਹੈ | ਇਸ ਸਮੇਂ ਗੁਰਮਿੰਦਰ ਸਿੰਘ ਗਰੇਵਾਲ ਅਤੇ ਰਾਜਵੀਰ ਸਿੰਘ, ਜੀਤ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਜਗਦੀਪ ਸਿੰਘ ਅਤੇ ਫਾਰਮਾਸਿਸਟ ਮੁਨੀਸ਼ ਗੁਲਾਟੀ, ਡਾ. ਅਮਨਦੀਪ, ਡਾ. ਨੰਦਾ, ਡਾ . ਨਵਜੋਤ, ਰਵਿੰਦਰ ਕੌਰ ਆਦਿ ਹਾਜ਼ਰ ਸਨ |
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਕੰਗ ਨੇ ਨਸ਼ਾ ਵਿਰੋਧੀ ਸਹੁੰ ਚੁਕਵਾਈ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਨਸ਼ਾ ਸ਼ਕਤੀ ਅਤੇ ਪੁਨਰਵਾਸ ਕੇਂਦਰ ਖੰਨਾ ਵਿਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਬਜੀਤ ਸਿੰਘ ਕੰਗ ਸੀ. ਆਰ. ਦੀ ਰਹਿਨੁਮਾਈ ਤਹਿਤ 35 ਵਿਅਕਤੀਆਂ ਨੇ ਆਉਣ ਵਾਲਾ ਜੀਵਨ ਨਸ਼ੇ ਤੋਂ ਮੁਕਤ ਜਿਊਣ ਦਾ ਸੰਕਲਪ ਲਿਆ | ਸੀ. ਆਰ. ਨੇ ਕਿਹਾ ਕਿ ਨਸ਼ਾ ਛੁਡਾਉਣਾ ਮੇਰੀ ਜ਼ਿੰਦਗੀ ਦਾ ਉਦੇਸ਼ ਹੈ | ਇਨ੍ਹਾਂ ਵਿਚ ਪਰਮਿੰਦਰ ਸਿੰਘ, ਅਵਤਾਰ ਸਿੰਘ, ਸੰਨ੍ਹੀ ਬੈਕਟਰ, ਸੰਜੀਵ ਸਾਹਨੇਵਾਲੀਆ, ਪ੍ਰਗਟ ਸਿੰਘ, ਰਮਨਦੀਪ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ |
ਸਿਵਲ ਹਸਪਤਾਲ ਖੰਨਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਸਿਵਲ ਹਸਪਤਾਲ ਖੰਨਾ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਤੇ ਇਕ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ | ਡਾ. ਰਜਿੰਦਰ ਗੁਲ੍ਹਾਟੀ ਐਸ.ਐਮ.ਓ. ਸਿਵਲ ਹਸਪਤਾਲ ਖੰਨਾ ਨੇ ਦੱਸਿਆ ਕਿ ਡਾਕਟਰਾਂ ਦੀ ਮਦਦ ਨਾਲ ਨਸ਼ੇ ਦੀ ਆਦਤ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ | ਮਨੋ-ਚਿਕਿਤਸਕ ਡਾ. ਕਨਿਕਾ ਨੇ ਦੱਸਿਆ ਕਿ ਨਸ਼ਾਖੋਰੀ ਦੇ ਇਲਾਜ ਨਾਲ ਸੰਬੰਧਿਤ ਮਿੱਥਾਂ ਅਤੇ ਗਲਤ ਜਾਣਕਾਰੀ ਨਸ਼ੇ ਨੂੰ ਵਧਾਉਣ ਦਾ ਕਾਰਨ ਬਣਦੀ ਹੈ | ਇਸ ਮੌਕੇ ਮਿਸ ਰਾਮੋਨਾ, ਕੌਾਸਲਰ ਓ.ਐਸ.ਟੀ. ਵਲੋਂ ਵੀ ਸੰਬੋਧਨ ਕੀਤਾ ਗਿਆ | ਉਨ੍ਹਾਂ ਨੇ ਨਸ਼ਾ ਖੋਰੀ ਦੇ ਇਲਾਜ ਦੇ ਕਈ ਪਹਿਲੂਆਂ ਬਾਰੇ ਦੱਸਿਆ | ਇਸ ਇਕੱਤਰਤਾ ਵਿਚ ਅਜਿਹੇ ਮਰੀਜ਼ ਵੀ ਸ਼ਾਮਿਲ ਸਨ, ਜਿਹੜੇ ਨਸ਼ੀਲੇ ਪਦਾਰਥਾਂ ਤੋਂ ਪੀੜਤ ਸਨ | ਜਦੋਂ ਕਿ ਨਰਸਿੰਗ ਸਟਾਫ਼, ਪੁਲਿਸ ਕਰਮਚਾਰੀ ਵੀ ਹਾਜ਼ਰ ਸਨ |
ਐੱਸ. ਡੀ. ਐੱਮ. ਪਾਇਲ ਵਲੋਂ ਸਬ-ਡਵੀਜ਼ਨ ਪੱਧਰ 'ਤੇ ਮਨਾਇਆ ਨਸ਼ਾ ਵਿਰੋਧੀ ਦਿਵਸ
ਪਾਇਲ, (ਰਜਿੰਦਰ ਸਿੰਘ, ਨਿਜ਼ਾਮਪੁਰ)-ਅੱਜ ਇੰਟਰਨੈਸ਼ਨਲ ਡਰੱਗ-ਡੇ 'ਤੇ ਐੱਸ. ਡੀ. ਐਮ. ਪਾਇਲ ਮੈਡਮ ਸਵਾਤੀ ਟਿਵਾਣਾ ਦੀ ਅਗਵਾਈ 'ਚ ਤਹਿਸੀਲ ਕੰਪਲੈਕਸ ਪਾਇਲ ਵਿਖੇ ਡਰੱਗ-ਡੇ ਮਨਾਇਆ ਗਿਆ | ਇਸ ਸਮੇਂ ਮੈਡਮ ਸਵਾਤੀ ਟਿਵਾਣਾ ਨੇ ਕਿਹਾ ਕਿ ਸਾਨੂੰ ਸਭ ਨੂੰ ਰਲ-ਮਿਲ ਕੇ ਨਸ਼ੇ ਦੇ ਖ਼ਾਤਮੇ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚੋਂ ਅਜਿਹੀ ਨਾ ਮੁਰਾਦ ਬਿਮਾਰੀ ਨੂੰ ਜੜ੍ਹੋ ਖ਼ਤਮ ਕੀਤਾ ਜਾ ਸਕੇ | ਇਸ ਮੌਕੇ ਮੈਡਮ ਸਵਾਤੀ ਟਿਵਾਣਾ ਵਲੋਂ ਹਾਜ਼ਰ ਵਿਅਕਤੀਆਂ ਨੂੰ ਨਸ਼ਾ ਨਾ ਕਰਨ ਅਤੇ ਨਸ਼ੇ ਦੀ ਰੋਕਣ ਲਈ ਸਹੁੰ ਵੀ ਚੁਕਵਾਈ ਗਈ ਅਤੇ ਹਾਜ਼ਰ ਵਿਅਕਤੀ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਵੀ ਵੰਡੇ ਗਏ | ਇਸ ਮੌਕੇ ਨਾਇਬ ਤਹਿਸੀਲਦਾਰ ਪਾਇਲ ਸਤੀਸ਼ ਕੁਮਾਰ, ਵਣ ਰੇਂਜ ਅਫ਼ਸਰ ਜਸਵੀਰ ਸਿੰਘ, ਦੀਪਾ ਬੈਕਟਰ, ਜਗਦੀਪ ਕੁਮਾਰ, ਸਰਪੰਚ ਹਰਪ੍ਰੀਤ ਸਿੰਘ ਮਾਹਪੁਰ, ਬਿੱਟੂ ਮਾਹੁਪਰ, ਭੋਲਾ ਮਾਜਰੀ, ਹਾਕੀ ਨਿਜ਼ਾਮਪੁਰ ਤੇ ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ |
ਮਲੌਦ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ
ਮਲੌਦ, (ਦਿਲਬਾਗ ਸਿੰਘ ਚਾਪੜਾ)-ਸਹੀਦ ਸੁਰਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਅੱਜ ਥਾਣਾ ਮੁਖੀ ਇੰਸਪੈਕਟਰ ਕਰਨੈਲ ਸਿੰਘ ਦੀ ਅਗਵਾਈ ਵਿੱਚ ਮਲੌਦ ਪੁਲਿਸ ਅਤੇ ਸਿਵਲ ਹਸਪਤਾਲ ਮਲੌਦ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਕੀਤਾ ਗਿਆ, ਜਿਸ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚੋਂ ਨਸ਼ੇ ਦਾ ਲੱਕ ਤੋੜਨ ਲਈ ਵੱਖ ਵੱਖ ਮੁਹਿੰਮਾਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਵਿੱਚ ਪੰਜਾਬ ਵਾਸੀਆਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ | ਵਿਧਾਇਕ ਲਖਵੀਰ ਸਿੰਘ ਨੇ ਪੁਲਿਸ ਅਫ਼ਸਰਾਂ ਨੂੰ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸਿਆ ਨਾ ਜਾਵੇ ਅਤੇ ਨਾ ਹੀ ਉਹ ਕਿਸੇ ਨਸ਼ਾ ਤਸਕਰ ਦੀ ਸਿਫ਼ਾਰਸ਼ ਕਰਨਗੇ | ਇਸ ਮੌਕੇ ਸਬ ਇੰਸਪੈਕਟਰ ਗਗਨਦੀਪ ਸਿੰਘ, ਏ. ਐਮ. ਓ. ਡਾ. ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ ਅਰਵਿੰਦਰਦੀਪ ਸਿੰਘ ਜੱਸਾ ਰੋੜੀਆ, ਸਰਪੰਚ ਜਗਤਾਰ ਸਿੰਘ ਉੱਚੀ ਦੌਦ, ਡਾ. ਅਵਤਾਰ ਸਿੰਘ ਸਰੋਏ, ਜਤਿੰਦਰਪਾਲ ਸ਼ਰਮਾ ਬੇਰ ਕਲਾਂ, ਪੇਸਮੇਕਰ ਇੰਸਟੀਚਿਊਟ ਤੋਂ ਪ੍ਰਦੀਪ ਕੌਰ ਅਤੇ ਜਸ਼ਨਦੀਪ ਕੌਰ ਨੇ ਆਪਣੇ ਵਿਚਾਰ ਰੱਖੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ, ਅਰਵਿੰਦਰਦੀਪ ਸਿੰਘ ਜੱਸਾ, ਗੁਰਜੰਟ ਸਿੰਘ ਬਿੱਲੂ, ਐਡਵੋਕੇਟ ਟੈਰੀ ਪੁਰੀ, ਗੁਰਦੀਪ ਸਿੰਘ ਕਾਲਾ (ਸਾਰੇ ਕੌਾਸਲਰ) ਬੀ. ਈ. ਨਰਿੰਦਰਪਾਲ ਸਿੰਘ ਮਾਨ, ਸਰਪੰਚ ਬਲਵੰਤ ਸਿੰਘ ਕਿਸ਼ਨਪੁਰਾ, ਸਰਪੰਚ ਦਿਬਲਾਗ ਸਿੰਘ ਲਹਿਲ, ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਰੋਣੀ, ਮੀਤ ਪ੍ਰਧਾਨ ਰਾਮ ਸਿੰਘ ਧੌਲ਼ ਖ਼ੁਰਦ, ਪ੍ਰਦੀਪ ਕੁਮਾਰ, ਅਵਤਾਰ ਸਿੰਘ ਲਸਾੜਾ, ਭਰਪੂਰ ਸਿੰਘ ਧੌਲ ਖ਼ੁਰਦ, ਕੇਵਲ ਸਿੰਘ ਰੋੜੀਆ ਆਦਿ ਹਾਜ਼ਰ ਸਨ |
ਪਾਇਲ ਪੁਲਿਸ ਵਲੋਂ ਨੈਸ਼ਨਲ ਨਸ਼ਾ ਵਿਰੋਧੀ ਦਿਵਸ 'ਤੇ ਕਰਵਾਇਆ ਸੈਮੀਨਾਰ
ਪਾਇਲ, (ਰਜਿੰਦਰ ਸਿੰਘ, ਨਿਜ਼ਾਮਪੁਰ)-ਪਾਇਲ ਪੁਲਿਸ ਵਲੋਂ ਡੀ. ਐੱਸ. ਪੀ. ਪਾਇਲ ਸੁਰਜੀਤ ਸਿੰਘ ਧਨੋਆ ਦੀ ਅਗਵਾਈ 'ਚ ਇੰਟਰਨੈਸ਼ਨਲ ਡਰੱਗ-ਡੇ' ਤੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ | ਇਸ ਸਮੇਂ ਵੱਡੀ ਗਿਣਤੀ 'ਚ ਇਕੱਤਰ ਹੋਏ ਦੁਕਾਨਦਾਰ ਭਰਾ, ਜੀ. ਓ. ਜੀ. ਤੇ ਸ਼ਹਿਰ ਦੇ ਪੰਤਵੰਤਿਆਂ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਪਾਇਲ ਸੁਰਜੀਤ ਸਿੰਘ ਧਨੋਆ, ਜੀ. ਓ. ਜੀ. ਹੈਡ ਕਰਨਲ ਸੁਰਜੀਤ ਸਿੰਘ ਘਲੋਟੀ, ਐਸਐਚਓ ਬਲਜਿੰਦਰ ਸਿੰਘ ਗਰੇਵਾਲ, ਸਾਬਕਾ ਨਗਰ ਕੌਾਸਲ ਪ੍ਰਧਾਨ ਮਲਕੀਤ ਸਿੰਘ ਗੋਗਾ, ਏ. ਐੱਸ. ਆਈ. ਬਲਵੀਰ ਸਿੰਘ ਨੇ ਕਿਹਾ ਕਿ ਨਸ਼ਾ ਦੇ ਖ਼ਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਜੋ ਤਾਂ ਪਰਿਵਾਰ ਦੇ ਜਵਾਨ ਪੁੱਤ ਮੌਤ ਦੇ ਮੂੰਹ ਜਾਣ ਤੋਂ ਬਚ ਸਕਣ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਮਾਜ ਸੇਵੀ ਵਿਅਕਤੀ ਤੇ ਸੰਸਥਾਵਾਂ ਅੱਗੇ ਆ ਕੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਉਨ੍ਹਾਂ ਦੁਬਾਰਾ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਵੇਚਣ ਵਾਲੇ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮਨਜੀਤ ਕੁਮਾਰ ਜੋਸ਼ੀ, ਕੌਾਸਲਰ ਰਮਨ ਕੁਮਾਰ ਚਾਂਦੀ, ਰਮਲਜੀਤ ਸਿੰਘ ਗਰਚਾ, ਸੁਰਿੰਦਰ ਪਾਲ ਹੁੰਜਣ, ਸਰਪੰਚ ਕਰਮ ਸਿੰਘ ਪੱਲਾ, ਗੋਰਾ ਮਹਿੰਦੜੂ, ਸੰਦੀਪ ਸਿੰਘ, ਜੋਗਿੰਦਰ ਸਿੰਘ ਜੀਓਜੀ, ਨਾਇਬ ਸੂਬੇਦਾਰ ਚਰਨ ਸਿੰਘ ਗੋਿੰਬੰਦਪੁਰਾ, ਗੁਰਚਰਨ ਸਿੰਘ ਰਾਣੋਂ, ਸਾਧੂ ਸਿੰਘ ਧਮੋਟ, ਸੁਪਰਵਾਈਜ਼ਰ ਗੁਰਚਰਨ ਸਿੰਘ ਚਾਪੜਾ, ਸੂਬੇਦਾਰ ਬਲਜਿੰਦਰ ਸਿੰਘ ਝੱਮਟ ਤੇ ਰਾਜਨ ਮਹਿਦੜੂ ਆਦਿ ਵੱਡੀ ਗਿਣਤੀ 'ਚ ਦੁਕਾਨਦਾਰ ਭਰਾ, ਜੀ. ਓ. ਜੀ. ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ |

ਪਿ੍ਸਟਨ ਮਾਲ ਦੇ ਬਾਹਰ ਖੜ੍ਹੀ ਕਾਰ ਦੂਜੀ ਵਾਰ ਚੋਰੀ

ਖੰਨਾ, 26 ਜੂਨ (ਮਨਜੀਤ ਸਿੰਘ ਧੀਮਾਨ)-ਖੰਨਾ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਕਾਰਾਂ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪ੍ਰੰਤੂ ਕਾਰਾਂ ਚੋਰੀ ਕਰਨ ਵਾਲੇ ਇਹ ਗਰੋਹ ਦੇ ਮੈਂਬਰ ਅਜੇ ਤੱਕ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | 23 ਜੂਨ ਅਤੇ 24 ਜੂਨ ਦੀ ਰਾਤ ਨੂੰ ...

ਪੂਰੀ ਖ਼ਬਰ »

ਤੇਜ਼ ਹਨੇਰੀ ਵਿਚ ਡਿੱਗੇ ਸੈਂਕੜੇ ਦਰੱਖ਼ਤਾਂ ਦਾ ਪਤਾ ਨਹੀਂ ਲਗਾ ਸਕਿਆ ਜੰਗਲਾਤ ਵਿਭਾਗ

ਸਮਰਾਲਾ, 26 ਜੂਨ (ਬਲਜੀਤ ਸਿੰਘ ਬਘੌਰ)-ਜੂਨ ਮਹੀਨੇ ਵਿਚ ਆਈਆਂ 2 ਹਨੇਰੀਆਂ ਦੇ ਕਾਰਨ ਵਣ ਵਿਭਾਗ ਦੇ ਸੈਂਕੜੇ ਦਰਖ਼ਤ ਡਿੱਗ ਗਏ, ਜਿਨ੍ਹਾਂ ਦੀ ਗਿਣਤੀ ਕਰਨ ਅਤੇ ਸਾਂਭਣ ਦਾ ਵਿਭਾਗ ਦੇ ਮੁਲਾਜ਼ਮਾਂ ਕੋਲ ਸਮਾ ਨਹੀਂ ਹੈ | ਮੁਲਾਜ਼ਮਾਂ ਦੀ ਅਣਗਹਿਲੀ ਤੇ ਚੱਲਦਿਆਂ ਪਿੰਡਾਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਕੋਟਾਂ ਦੀ ਪਾਰਕ 'ਚੋਂ ਮਾਰੂਤੀ ਕਾਰ ਚੋਰੀ

ਬੀਜਾ, 26 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਇੱਕ ਮਾਰੂਤੀ ਕਾਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਏ. ਐੱਸ. ਆਈ. ਚਰਨਜੀਤ ਸਿੰਘ ਪੁਲਿਸ ਚੌਕੀ ਕੋਟ ਨੇ ਇਸ ਸਬੰਧੀ ਦਸਿਆ ਕਿ ਗੁਰਮੀਤ ਸਿੰਘ ਪੁੱਤਰ ਹਰਭਾਗ ਸਿੰਘ ਵਾਸੀ ਸਲੋਦੀ ...

ਪੂਰੀ ਖ਼ਬਰ »

ਆਈਲੈਟਸ ਸੈਂਟਰ ਪੜ੍ਹਨ ਗਈ ਲੜਕੀ ਭੇਦਭਰੀ ਹਾਲਤ ਵਿਚ ਲਾਪਤਾ

ਸਮਰਾਲਾ, 26 ਜੂਨ (ਬਲਜੀਤ ਸਿੰਘ ਬਘੌਰ)-ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਗੋਸਲਾਂ ਤੋਂ ਸ਼ਹਿਰ ਖੰਨਾ ਵਿਖੇ ਆਈਲੈਟਸ ਸੈਂਟਰ ਵਿਚ ਪੜ੍ਹਨ ਜਾਣ ਸਮੇਂ ਇਕ ਲੜਕੀ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ | ਪੁਲਿਸ ਨੇ ਲਾਪਤਾ ਹੋਈ ਲੜਕੀ ਦੀ ਮਾਤਾ ਦੇ ਬਿਆਨਾ ਤੇ ਅਣਪਛਾਤੇ ...

ਪੂਰੀ ਖ਼ਬਰ »

ਮਲੌਦ ਦੀਆਂ ਕੱਪੜੇ ਦੀਆਂ ਦੁਕਾਨਾਂ 30 ਤੱਕ ਬੰਦ

ਮਲੌਦ, 26 ਜੂਨ (ਦਿਲਬਾਗ ਸਿੰਘ ਚਾਪੜਾ)-ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਮਲੌਦ ਸ਼ਹਿਰ ਦੀਆਂ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਅੱਜ 27 ਜੂਨ ਤੋਂ 30 ਜੂਨ ਤੱਕ 4 ਦਿਨਾਂ ਲਈ ਬੰਦ ਰਹਿਣਗੀਆਂ | ਇਹ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਬਾਬੂ ...

ਪੂਰੀ ਖ਼ਬਰ »

ਬਰਮਾਲੀਪੁਰ ਕੋਲ ਪੁਲਿਸ ਨੇ ਦੋ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ

ਬੀਜਾ, 26 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਬਰਮਾਲੀਪੁਰ ਵਿਖੇ ਪੁਲਿਸ ਚੌਾਕੀ ਕੋਟਾਂ ਨੇ ਇੱਕ ਵਿਅਕਤੀ ਤੋਂ 2 ਪੇਟੀਆਂ ਨਜਾਇਜ਼ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਹਰਜਿੰਦਰ ਪਾਲ ਸਿੰਘ, ਚਰਨਜੀਤ ਸਿੰਘ, ਗੁਰਪਿਆਰ ਸਿੰਘ ...

ਪੂਰੀ ਖ਼ਬਰ »

ਰਾਜ ਪੱਧਰੀ ਸਮਾਗਮ ਸਬੰਧੀ ਹਲਕਾ ਵਿਧਾਇਕ ਤੇ ਐੱਸ. ਡੀ. ਐਮ. ਪਾਇਲ ਨੇ ਲਿਆ ਜਾਇਜ਼ਾ

ਮਲੌਦ, 26 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਪੰਜਾਬ ਦੇ ਪਹਿਲੇ ਕੌਮੀ ਆਜ਼ਾਦੀ ਘੁਲਾਟੀਏ ਅਤੇ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਭਾਈ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ 5 ਜੁਲਾਈ ਨੂੰ ਸਵੇਰੇ 10.30 ਵਜੇ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਦੀ ਮੌਤ

ਸਮਰਾਲਾ, 26 ਜੂਨ (ਬਲਜੀਤ ਸਿੰਘ ਬਘੌਰ)-ਨੇੜਲੇ ਪਿੰਡ ਭੰਗਲਾਂ ਦੇ ਵਸਨੀਕ ਹਰਪ੍ਰੀਤ ਸਿੰਘ (32) ਸਾਲ ਦੀ ਪਿੰਡ ਮਾਨੂੰਪੁਰ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟ ...

ਪੂਰੀ ਖ਼ਬਰ »

14 ਲੱਖ ਟਿਊਬਵੈੱਲ ਪੰਜਾਬ ਨੂੰ ਪਾਣੀ ਦੇ ਖਾਤਮੇ ਵੱਲ ਲੈ ਜਾ ਰਹੇ ਹਨ - ਅੜੈਚਾਂ

ਦੋਰਾਹਾ, 26 ਜੂਨ (ਜੋਗਿੰਦਰ ਸਿੰਘ ਓਬਰਾਏ)-ਅੱਜ ਦੋਰਾਹਾ ਨੇੜਲੇ ਪਿੰਡ ਅੜੈਚਾਂ ਵਿਖੇ ਸ਼ੋ੍ਰਮਣੀ ਅਕਾਲੀ ਦਲ ਨੇਤਾ ਗੁਰਦੀਪ ਸਿੰਘ ਅੜੈਚਾਂ ਅਤੇ ਸਾਬਕਾ ਸਰਪੰਚ ਪਰਵਿੰਦਰ ਸਿੰਘ ਭੱਠਲ ਨੇ ਸਾਂਝੇ ਤੌਰ 'ਤੇ ਕਿਹਾ ਕਿ ਪਾਣੀ ਦੀ ਸਾਂਭ ਸੰਭਾਲ ਸਮੇਂ ਦੀ ਜ਼ਰੂਰਤ ਤੇ ...

ਪੂਰੀ ਖ਼ਬਰ »

ਘੁਡਾਣੀ ਕਲਾਂ 'ਚ ਵਿਧਾਇਕ ਲੱਖਾ ਨੇ ਲਾਭਪਾਤਰੀਆਂ ਨੂੰ ਕਣਕ ਵੰਡੀ

ਰਾੜਾ ਸਾਹਿਬ, 26 ਜੂਨ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ ਤੇ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਯਤਨ ਕੀਤੇ ਜਾ ਰਹੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਲਖਵੀਰ ਸਿੰਘ ਲੱਖਾ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਭਗਵੰਤ ਮਾਨ ਦੇ ਬਿਆਨ ਦੀ ਆਲੋਚਨਾ

ਦੋਰਾਹਾ, 26 ਜੂਨ (ਜੋਗਿੰਦਰ ਸਿੰਘ ਓਬਰਾਏ)-ਅੱਜ ਇੱਥੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਦੀ ਸਮੁੱਚੀ ਯੂਥ ਜਥੇਬੰਦੀ ਵਲੋਂ ਹਲਕਾ ਇੰਚਾਰਜ ਈਸਰ ਸਿੰਘ ਮਿਹਰਬਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਚਰਨਜੀਤ ਸਿੰਘ ਬਰਾੜ ਨੂੰ ਯੂਥ ...

ਪੂਰੀ ਖ਼ਬਰ »

ਸਾਹਨੇਵਾਲ 'ਚ ਆਵਾਰਾ ਪਸ਼ੂਆਂ ਦੇ ਵਧਦੇ ਝੁੰਡ ਲੋਕਾਂ ਲਈ ਸਿਰਦਰਦੀ ਬਣੇ

ਇਸ ਸਬੰਧੀ ਦੁੱਧ ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਤੇ ਕਰੀਬ ਤਿੰਨ ਦਹਾਕਿਆਂ ਤੋਂ ਉੱਪਰ ਸਮੇਂ ਤੋਂ ਪਸ਼ੂ ਪਾਲਣ ਧੰਦੇ ਨਾਲ ਜੁੜੇ ਸਟੇਟ ਅਵਾਰਡੀ ਹਰਮਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਸਰਕਾਰ ਵਲੋਂ ਲੱਖਾਂ ਕਰੋੜਾਂ ਰੁਪਏ ਦਾ ਗਊ ...

ਪੂਰੀ ਖ਼ਬਰ »

ਬਾਬਾ ਗੁਲਾਬ ਸ਼ਾਹ ਦੀ ਯਾਦ ਵਿਚ ਮੇਲਾ ਅਤੇ ਭੰਡਾਰਾ 4 ਜੁਲਾਈ ਨੰੂ

ਕੁਹਾੜਾ, 26 ਜੂਨ (ਤੇਲੂ ਰਾਮ ਕੁਹਾੜਾ)-ਸਮੂਹ ਕੁਹਾੜਾ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੁਹਾੜਾ ਚੌਕ ਨੇੜੇ ਪੀਰ ਬਾਬਾ ਗੁਲਾਬ ਸ਼ਾਹ ਦੀ ਯਾਦ ਵਿਚ ਵਾਰਸ਼ਿਕ ਮੇਲਾ 4 ਜੁਲਾਈ ਵੀਰਵਾਰ ਨੂੰ ਬਾਬਾ ਗਣੇਸ਼ ਦਾਸ, ਮਹੰਤ ਰਾਮ ਦਾਸ ਸਾਹਨੇਵਾਲ, ਮੁਖੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ

ਦੋਰਾਹਾ, 26 ਜੂਨ (ਜੋਗਿੰਦਰ ਸਿੰਘ ਓਬਰਾਏ/ਜਸਵੀਰ ਝੱਜ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਵਲੋਂ ਕਲਾਸਾਂ ਦੇ ਨਤੀਜਿਆਂ ਵਿਚ ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਰਸੀਪਲ ਡਾ. ...

ਪੂਰੀ ਖ਼ਬਰ »

ਦੁਲੇਅ ਵਿਖੇ ਪੁਲਿਸ ਦੇ ਪਹਿਲੇ ਕਿ੍ਕਟ ਟੂਰਨਾਮੈਂਟ ਦੌਰਾਨ ਮਾਣਕਵਾਲ ਦੀ ਟੀਮ ਬਣੀ ਚੈਂਪੀਅਨ

ਡੇਹਲੋਂ, 26 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨ ਰੇਟ ਲੁਧਿਆਣਾ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਅੰਤਰ ਰਾਸ਼ਟਰੀ ਨਸ਼ਾ ਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਸਬੰਧ ਵਿਚ ਜਥੇਦਾਰ ਸੰਤੋਖ ਸਿੰਘ ਮ੍ਰਗਿੰਦ ਸਟੇਡੀਅਮ ...

ਪੂਰੀ ਖ਼ਬਰ »

ਕਾਂਗਰਸ ਨੇ ਐਮਰਜੈਂਸੀ ਐਲਾਨ ਕੇ ਨਿਆਪਾਲਕਾ ਦਾ ਅਪਮਾਨ ਕੀਤਾ ਸੀ-ਇਯਾਲੀ

ਮੁੱਲਾਂਪੁਰ-ਦਾਖਾ, 26 ਜੂਨ (ਨਿਰਮਲ ਸਿੰਘ ਧਾਲੀਵਾਲ)-ਅੱਜ ਦੇ ਦਿਨ 44 ਸਾਲ ਪਹਿਲਾ 1975 ਵਿਚ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਜਮਹੂਰੀ ਮੁਲਕ ਵਿਚ ਐਮਰਜੈਂਸੀ ਦਾ ਐਲਾਨ ਕਰਕੇ ਨਿਆਪਾਲਕਾ ਦਾ ਅਪਮਾਨ ਕੀਤਾ ਸੀ | ਇਸ ਧੱਕੇਸ਼ਾਹੀ ਅਤੇ ਦਹਿਸ਼ਤ ...

ਪੂਰੀ ਖ਼ਬਰ »

ਬੱਲੋਵਾਲ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਜੋਧਾਂ, 26 ਜੂਨ (ਗੁਰਵਿੰਦਰ ਸਿੰਘ ਹੈਪੀ)-ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਗੁਰਪ੍ਰੀਤ ਕੌਰ ਸੇਖੋਂ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਪਿੰਡ ਬੱਲੋਵਾਲ ਵਿਖੇ ਅਾੈਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਦੋ ਸਾਲ ਤੋਂ ਹਨ੍ਹੇਰੀ ਕਾਰਨ ਸੜਕ ਕਿਨਾਰੇ ਡਿੱਗੇ ਦਰੱਖ਼ਤ ਨਾਲ ਵਾਪਰੇ ਨੇ ਕਈ ਸੜਕ ਹਾਦਸੇ

ਰਾਏਕੋਟ, 26 ਜੂਨ (ਬਲਵਿੰਦਰ ਸਿੰਘ ਲਿੱਤਰ)-ਤਾਜਪੁਰ ਰੋਡ ਰਾਏਕੋਟ ਵਿਖੇ ਪਿਛਲੇ ਦੋ ਸਾਲਾਂ ਤੋਂ ਤੇਜ਼ ਹਨੇਰੀ ਝੱਖੜ ਨਾਲ ਇਕ ਵੱਡਾ ਦਰੱਖ਼ਤ ਡਿੱਗ ਚੁੱਕਾ ਹੈ | ਜਿਸ ਨੂੰ ਚੁੱਕਣ ਲਈ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਵੇਸਲੀ ਨਜ਼ਰ ਨਹੀਂ ਪਈ | ਜਿਸ ਕਰਕੇ ...

ਪੂਰੀ ਖ਼ਬਰ »

ਪੀਰ ਜਮਾਲ ਸ਼ਾਹ ਦੇ ਸਾਲਾਨਾ ਉਰਸ ਸਮੇਂ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਹਲਵਾਰਾ, 26 ਜੂਨ (ਭਗਵਾਨ ਢਿੱਲੋਂ)-ਪੀਰ ਜਮਾਲ ਸ਼ਾਹ ਦੀ ਸਥਾਨਕ ਦਰਗਾਹ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਜੀ ਦਾ ਉਰਸ ਮੁਬਾਰਕ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਸਥਾਨਕ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ...

ਪੂਰੀ ਖ਼ਬਰ »

ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ 9 ਸ਼ਹਿਰਾਂ ਵਿਚ ਆਏ ਖੰਨਾ ਦੀ ਪ੍ਰਦੂਸ਼ਣ ਬਾਰੇ ਮੀਟਿੰਗ ਮੁਲਤਵੀ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਹਾਲਾਂਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਦੇਸ਼ ਦੇ ਸੱਭ ਤੋਂ ਪ੍ਰਦੂਸ਼ਿਤ 102 ਸ਼ਹਿਰ ਜਿਸ ਵਿਚੋਂ ਪੰਜਾਬ ਦੇ 9 ਸ਼ਹਿਰਾਂ ਵਿਚ ਖੰਨਾ ਵੀ ਸ਼ਾਮਲ ਹੈ | ਪਰ ਫਿਰ ਵੀ ਪ੍ਰਸ਼ਾਸਨ ਇਸ ਦੇ ਹੱਲ ਲਈ ਗੰਭੀਰ ਨਜ਼ਰ ਨਹੀਂ ...

ਪੂਰੀ ਖ਼ਬਰ »

ਨੰਬਰਦਾਰਾਂ ਦੇ ਨਵੇਂ ਖਾਤੇ ਖੋਲ੍ਹਣ ਲਈ ਕੈਂਪ 1 ਜੁਲਾਈ ਨੂੰ

ਸਮਰਾਲਾ, 26 ਜੂਨ (ਬਲਜੀਤ ਸਿੰਘ ਬਘੌਰ)-ਨੰਬਰਦਾਰ ਯੂਨੀਅਨ ਸਮਰਾਲਾ ਦੇ ਪ੍ਰਧਾਨ ਸੋਹਣ ਸਿੰਘ ਭਰਥਲਾ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਬੰਬ ਨੇ ਦਸਿਆ ਕਿ ਤਹਿਸੀਲ ਦੇ ਸਮੂਹ ਨੰਬਰਦਾਰਾਂ ਦੇ ਨਵੇਂ ਖਾਤੇ 1 ਜੁਲਾਈ ਨੂੰ ਸਵੇਰੇ 10 ਵਜੇ ਦਫ਼ਤਰ ਨੰਬਰਦਾਰ ਯੂਨੀਅਨ ਤਹਿਸੀਲ ...

ਪੂਰੀ ਖ਼ਬਰ »

ਹਲਕਾ ਵਿਧਾਇਕ ਵਲੋਂ ਪਿੰਡ ਮਾਡਲ ਟਾਊਨ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਮਲੌਦ, 26 ਜੂਨ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਪਿੰਡਾਂ ਵਿਚ ਲਈ ਦਿੱਤੀਆਂ ਗਰਾਂਟਾਂ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਤਹਿਤ ਪਿੰਡ ਮਾਡਲ ਟਾਊਨ ਵਿਖੇ ਹਲਕਾ ਵਿਧਾਇਕ ਵਲੋਂ ਪਾਣੀ ਖੜ੍ਹਨ ਦੀ ਵੱਡੀ ...

ਪੂਰੀ ਖ਼ਬਰ »

ਇਸ਼ਨਪੁਰ ਵਿਖੇ ਮਲੇਰੀਆ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਈਸੜੂ, 26 ਜੂਨ (ਬਲਵਿੰਦਰ ਸਿੰਘ)-ਐੱਸ. ਐੱਮ. ਓ. ਡਾ. ਅਜੀਤ ਸਿੰਘ ਦੀ ਅਗਵਾਈ ਹੇਠ ਸਬ ਸੈਂਟਰ ਇਸ਼ਨਪੁਰ ਵਿਖੇ ਮਲੇਰੀਆ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸਿਹਤ ਇੰਸਪੈਕਟਰ ਸ਼ਿੰਗਾਰਾ ਸਿੰਘ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਸਾਤਾਂ ...

ਪੂਰੀ ਖ਼ਬਰ »

ਆਸੀ ਕਲਾਂ ਤੋਂ ਨਾਨਕਸਰ ਕਲੇਰਾਂ ਤੱਕ ਦਸਤਾਰ ਚੇਤਨਾ ਮਾਰਚ 30 ਨੂੰ

ਜੋਧਾਂ, 26 ਜੂਨ (ਗੁਰਵਿੰਦਰ ਸਿੰਘ ਹੈਪੀ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ 30 ਜੂਨ ਨੂੰ ਪਿੰਡ ਆਸੀ ਕਲਾਂ ਤੋਂ ਨਾਨਕਸਰ ਕਲੇਰਾਂ ਤੱਕ ਕੱਢਿਆ ਜਾ ਰਿਹਾ ਹੈ | ਇਸ ਸਬੰਧੀ ਮੀਟਿੰਗ ਗੁਰਦੁਆਰਾ ਲੰਗਰ ਪੱਤੀ ਆਸੀ ...

ਪੂਰੀ ਖ਼ਬਰ »

ਪ੍ਰਦੀਪ ਕੌਰ ਝੱਜ ਨੇ ਕੌ ਾਸਲਰ ਦੀ ਚੋਣ ਜਿੱਤਣ ਉਪਰੰਤ ਐੱਸ. ਡੀ. ਐੱਮ. ਤੋਂ ਸਰਟੀਫਿਕੇਟ ਕੀਤਾ ਪ੍ਰਾਪਤ

ਦੋਰਾਹਾ, 26 ਜੂਨ (ਜਸਵੀਰ ਝੱਜ)-ਨਗਰ ਕੌਾਸਲ ਦੋਰਾਹਾ ਦੇ ਵਾਰਡ ਨੰਬਰ 4 ਦੀ ਹੋਈ ਉੱਪ ਚੋਣ ਵਿਚੋਂ ਨਗਰ ਕੌਾਸਲ ਦੋਰਾਹਾ ਦੇ ਮੌਜੂਦਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਨੂੰਹ, ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਦੀਪ ਕੌਰ ਝੱਜ ਸੁਪਤਨੀ ਯੂਥ ਕਾਂਗਰਸੀ ਆਗੂ ਦਲਜੀਤ ਸਿੰਘ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਨਾਂਅ ਤਹਿਸੀਲਦਾਰ ਨੂੰ ਦਿੱਤਾ ਜਨਤਕ ਜਥੇਬੰਦੀਆਂ ਵਲੋਂ ਮੰਗ ਪੱਤਰ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਮਜ਼ਦੂਰ ਯੂਨੀਅਨ ਖੰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਵਫ਼ਦ ਨੇ ਤਹਿਸੀਲਦਾਰ ਖੰਨਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇ ਕੇ ਪੰਚਾਇਤੀ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ...

ਪੂਰੀ ਖ਼ਬਰ »

ਪੰਜਾਬ ਮਿਊਾਸ਼ਪਲ ਵਰਕਰ ਯੂਨੀਅਨ ਸਫ਼ਾਈ ਵਿੰਗ ਦੇ ਬੱਬੂ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਜਗਰਾਉਂ, 26 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਮਿਊਾਸ਼ਪਲ ਵਰਕਰ ਯੂਨੀਅਨ ਸਫ਼ਾਈ ਵਿੰਗ ਨਗਰ ਕੌਾਸਲ ਜਗਰਾਉਂ ਦੀ ਇਕ ਭਰਵੀਂ ਮੀਟਿੰਗ ਕੌਾਸਲ ਦੇ ਟਾਊਨ ਹਾਲ ਵਿਖੇ ਹੋਈ | ਇਸ ਮੀਟਿੰਗ ਵਿਚ ਸੰਤੋਖ ਰਾਮ ਬੱਬੂ ਨੂੰ ਸਰਬਸੰਮਤੀ ਨਾਲ ਜਗਰਾਉਂ ਇਕਾਈ ਦਾ ਪ੍ਰਧਾਨ ...

ਪੂਰੀ ਖ਼ਬਰ »

ਰਾਸ਼ਟਰੀ ਕਬੱਡੀ ਕੋਚ ਜਸਵੰਤ ਸਿੰਘ ਪੰਨੂ (ਜੱਸਾ ਡੀ. ਪੀ.) ਦਾ ਕੈਨੇਡਾ 'ਚ ਸਨਮਾਨ

ਰਾੜਾ ਸਾਹਿਬ, 26 ਜੂਨ (ਸਰਬਜੀਤ ਸਿੰਘ ਬੋਪਾਰਾਏ)-ਪਿਛਲੇ 15 ਸਾਲਾ ਤੋਂ ਲੜਕੀਆਂ ਲਈ ਕਬੱਡੀ ਕੋਚਿੰਗ ਨਾਲ ਜੁੜੇ ਰਾਸ਼ਟਰੀ ਕਬੱਡੀ ਕੋਚ ਜਸਵੰਤ ਸਿੰਘ ਪੰਨੂ ਮੁਕੰਦਪੁਰ ਦਾ ਕੈਨੇਡਾ ਦੇ ਸ਼ਹਿਰ ਬਰੈਪਟਨ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਖੇਤਰ ਵਿਚ ਜੱਸਾ ...

ਪੂਰੀ ਖ਼ਬਰ »

ਮਲੇਰੀਆ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ

ਸਾਹਨੇਵਾਲ, 26 ਜੂਨ (ਹਰਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਰਾਮ ਦੀ ਅਗਵਾਈ ਵਿਚ ਜੂਨ ਮਹੀਨੇ ਨੂੰ ਐਾਟੀ ਮਲੇਰੀਆ ਮਹੀਨਾ ਮਨਾਉਂਦੇ ਹੋਏ ਪਿੰਡ ਜੱਸੜ ਵਿਖੇ ਲਗਾਏ ਗਏ ਮਲੇਰੀਆ ਿਖ਼ਲਾਫ਼ ਜਾਗਰੂਕਤਾ ਕੈਂਪ ਵਿਚ ਲੁਧਿਆਣਾ ...

ਪੂਰੀ ਖ਼ਬਰ »

ਤੁਗਲਕਾਬਾਦ ਦਿੱਲੀ ਵਿਖੇ ਰਵਿਦਾਸ ਮੰਦਰ ਢਾਹੁਣ ਵਿਰੁੱਧ ਦਿੱਤਾ ਮੰਗ ਪੱਤਰ

ਸਮਰਾਲਾ, 26 ਜੂਨ (ਸੁਰਜੀਤ ਸਿੰਘ)-ਕੇਂਦਰ ਸਰਕਾਰ ਦੀ ਦਿੱਲੀ ਡਿਵੈਲਪਮੈਂਟ ਅਥਾਰਿਟੀ ਵਲੋਂ ਤੁਗਲਕਾਬਾਦ ਦਿੱਲੀ ਵਿਖੇ ਸਥਿਤ ਇਤਿਹਾਸਕ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਵਿਰੁੱਧ ਅੰਬੇਦਕਰ ਟਾਈਗਰ ਫੋਰਸ ਦੀਆਂ ਸਮਰਾਲਾ, ਮਾਛੀਵਾੜਾ ਅਤੇ ਅਮਲੋਹ ਯੂਨਿਟਾਂ ...

ਪੂਰੀ ਖ਼ਬਰ »

ਸਲੇਮਪੁਰ 'ਚ ਪੀਰ ਕਾਕੇ ਸ਼ਾਹ ਕਾਦਰੀ ਦੀ ਯਾਦ 'ਚ ਸੱਭਿਆਚਾਰਕ ਮੇਲਾ ਕਰਵਾਇਆ

ਹੰਬੜਾਂ, 26 ਜੂਨ (ਹਰਵਿੰਦਰ ਸਿੰਘ ਮੱਕੜ)-ਪਿੰਡ ਸਲੇਮਪੁਰ ਢਾਹਾ ਵਿਖੇ ਪੀਰ ਬਾਬਾ ਦਰਿਆਈ ਪਾਤਸ਼ਾਹ (ਕਾਕੇ ਸ਼ਾਹ ਕਾਦਰੀ) ਦੀ ਦਰਗਾਹ 'ਤੇ ਚੌਥਾ ਸੱਭਿਆਚਾਰਕ ਮੇਲਾ ਤੇ ਭੰਡਾਰਾ ਅੱਜ ਬੜੀ ਧੂਮਧਾਮ ਤੇ ਸ਼ਰਧਾ ਪੂਰਵਕ ਮਨਾਇਆ ਗਿਆ | ਦਰਗਾਹ 'ਤੇ ਵੱਡੀ ਗਿਣਤੀ ਚ ਪੁੱਜ ਕੇ ...

ਪੂਰੀ ਖ਼ਬਰ »

ਪੁਲਿਸ ਨੇ ਨਾਬਾਲਗ ਬੱਚੀ ਦਾ ਵਿਆਹ ਰੁਕਵਾਇਆ

ਖੰਨਾ 26 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਇਕ ਨਾਬਾਲਗ ਬੱਚੀ ਦਾ ਵਿਆਹ ਪੁਲਿਸ ਵੱਲੋਂ ਰੁਕਵਾਏ ਜਾਣ ਦੀ ਖ਼ਬਰ ਚਰਚਾ ਵਿਚ ਹੈ | ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੀਰਖਾਨਾ ਰੋਡ 'ਤੇ ...

ਪੂਰੀ ਖ਼ਬਰ »

ਅੱਧਾ ਕਿੱਲੋ ਅਫ਼ੀਮ ਸਮੇਤ ਇਕ ਕਾਬੂ

ਖੰਨਾ, 26 ਜੂਨ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ 2 ਖੰਨਾ ਪੁਲਿਸ ਨੇ ਇਕ ਵਿਅਕਤੀ ਕੋਲੋਂ ਅੱਧਾ ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ. ਜਗਦੀਪ ਸਿੰਘ ਦੀ ਪੁਲਿਸ ਪਾਰਟੀ ਵਲੋਂ ਪਿ੍ਸਟਨ ਮਾਲ ਕੋਲ ਕੀਤੀ ਨਾਕਾਬੰਦੀ ਦੌਰਾਨ ...

ਪੂਰੀ ਖ਼ਬਰ »

ਔਰਤ ਦੇ ਅਗਵਾ ਕਰਨ ਦਾ ਮਾਮਲਾ ਦਰਜ

ਜਗਰਾਉਂ, 26 ਜੂਨ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਥਾਣਾ ਸਿਟੀ 'ਚ ਇਕ ਵਿਅਕਤੀ ਵੱਲੋਂ ਆਪਣੇ ਪਤਨੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ ਗਈ ਸੀ | ਜਾਣਕਾਰੀ ਅਨੁਸਾਰ ਹਰਬੰਸ ਸਿੰਘ ਉਰਫ਼ ਬੰਸਾ ਪੱੁਤਰ ਮੰਗਤ ਸਿੰਘ ਵਾਸੀ ਕੱਚਾ ਮਲਕ ਰੋਡ ਜਗਰਾਉਂ ਨੇ ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

ਕ੍ਰਿਕਟ ਖਿਡਾਰੀਆਂ ਨੂੰ ਹੌਾਸਲਾ ਦੇਣ ਇੰਗਲੈਂਡ ਜਾਵੇਗੀ ਜਗਰਾਉਂ ਦੀ ਹੀਰੋ ਟੀਮ

ਜਗਰਾਉਂ, 26 ਜੂਨ (ਜੋਗਿੰਦਰ ਸਿੰਘ)-ਪ੍ਰਸਿੱਧ ਹੀਰੋ ਕੰਪਨੀ ਵੱਲੋਂ ਸਮੇਂ ਸਮੇਂ 'ਤੇ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਹੁੰਦੇ ਰਹਿੰਦੇ ਹਨ | ਕੁਝ ਸਮਾਂ ਪਹਿਲਾਂ ਹਾਕੀ ਦਾ ਵਰਲਡ ਕੱਪ ਕਰਵਾਉਣ ਵਾਲੀ ਇਸ ਕੰਪਨੀ ਵੱਲੋਂ ਹੁਣ ਇੰਗਲੈਂਡ 'ਚ ਚੱਲ ਰਹੇ ...

ਪੂਰੀ ਖ਼ਬਰ »

110ਵਾਂ ਪੈਨਸ਼ਨ ਵੰਡ ਸਮਾਗਮ ਕਰਵਾਇਆ

ਜਗਰਾਉਂ, 26 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਜਗਰਾਉਂ ਵਲੋਂ 110ਵਾਂ ਪੈਨਸ਼ਨ ਵੰਡ ਸਮਾਗਮ ਗੁਰਦੁਆਰਾ ਭਜਨਗੜ੍ਹ ਮੋਤੀ ਬਾਗ਼ ਜਗਰਾਉਂ ਵਿਖੇ ਕਰਵਾਇਆ | ਇਸ ਸਮਾਗਮ ਦੇ ਮੁੱਖ ਮਹਿਮਾਨ ਅਮਰੀਕਾ ਵਾਸੀ ਮਹਿੰਦਰ ਸਿੰਘ ਨੇ ਆਪਣੀ ਪਤਨੀ ...

ਪੂਰੀ ਖ਼ਬਰ »

ਭੂੰਦੜੀ 'ਚ ਕਬੂਤਰ ਮੁਕਾਬਲੇ ਕਰਵਾਏ

ਭੂੰਦੜੀ, 26 ਜੂਨ (ਕੁਲਦੀਪ ਸਿੰਘ ਮਾਨ)-ਯੂਥ ਕਲੱਬ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਵ: ਮੋਹਣ ਸਿੰਘ ਸ਼ੰਟੀ ਦੀ ਯਾਦ ਵਿਚ ਸਾਲਾਨਾ ਕਬੂਤਰ ਉਡਾਣ ਮੁਕਾਬਲੇ ਸ਼ਾਨੋਂ-ਸ਼ੌਕਤ ਨਾਲ ਕਰਵਾਏ ਗਏ | ਜਿਸ ਵਿਚ 50 ਕਬੂਤਰਾਂ ਨੇ ਹਿੱਸਾ ਲਿਆ | ਇਸ ਮੌਕੇ ਪਹਿਲਾ ਸਥਾਨ ਗਗਨ ਸਿੰਘ ...

ਪੂਰੀ ਖ਼ਬਰ »

ਕਰਮਚਾਰੀਆਂ ਨੇ ਐਸ. ਡੀ. ਐਮ. ਸੰਦੀਪ ਸਿੰਘ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਸਹੁੰ ਚੁੱਕੀ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਖੰਨਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਗਿਆ | ਜਿਸ ਵਿਚ ਪਿ੍ੰਸੀਪਲ ਨਵਤੇਜ ਸ਼ਰਮਾ ਮਾਸਟਰ ਟਰੇਨਰ ਸਬ ਡਵੀਜ਼ਨ ਖੰਨਾ, ਮੇਜਰ ਚਰਨ ਸਿੰਘ ਇੰਚਾਰਜ਼ ...

ਪੂਰੀ ਖ਼ਬਰ »

ਡੀ. ਐਸ. ਪੀ. ਰਾਏ ਦੀ ਅਗਵਾਈ ਵਿਚ 200 ਨੌਜਵਾਨਾਂ ਨੇ ਨਸ਼ਾ ਨਾ ਕਰਨ ਦੀ ਚੁੱਕੀ ਸਹੁੰ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਸਦਭਾਵਨਾ ਹਸਪਤਾਲ ਵਿਚ ਖੰਨਾ ਦੇ ਡੀ. ਐਸ. ਪੀ. ਦੀਪਕ ਰਾਏ ਦੀ ਅਗਵਾਈ ਵਿਚ ਕਰੀਬ 200 ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਫਿਰ ਤੋਂ ਨਸ਼ਾ ਨਾ ਕਰਨ ਦੀ ਸਹੁੰ ਚੁਕਵਾਈ ਗਈ | ਇਸ ਮੌਕੇ ਹਸਪਤਾਲ ਦੇ ਐਮ. ਡੀ. ਬਲਜਿੰਦਰ ਸਿੰਗਲਾ, ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤੀ ਕੁੱਟਮਾਰ ਨਾਲ 2 ਜ਼ਖ਼ਮੀ

ਖੰਨਾ, 26 ਜੂਨ (ਮਨਜੀਤ ਸਿੰਘ ਧੀਮਾਨ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਏ ਝਗੜੇ ਦੌਰਾਨ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਦਾਖਲ ਕਮਲਜੀਤ ਸਿੰਘ ਵਾਸੀ ਦਹਿੜੂ ਨੇ ਦੱਸਿਆ ਕਿ ਬੀਤੀ ਰਾਤ ਮੈਂ ਬੀਜੇ ਜਿੰਮ ਤੋਂ ਵਾਪਸ ਆਪਣੇ ਪਿੰਡ ...

ਪੂਰੀ ਖ਼ਬਰ »

ਖੰਨਾ ਨਗਰ ਕੌ ਾਸਲ ਦਾ 53 ਕਰੋੜ 21 ਲੱਖ ਰੁਪਏ ਦਾ ਬਜਟ ਪਾਸ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਾਸਲ ਖੰਨਾ ਵਿਖੇ ਨਗਰ ਕੌਾਸਲ ਦਾ 53 ਕਰੋੜ 21 ਲੱਖ ਰੁਪਏ ਦਾ ਬਜਟ ਪੇਸ਼ ਕੀਤਾ ਗਿਆ | ਇਸ ਵਿਚੋਂ 45 ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਸਾਲ ਦੇ ਅੰਤ ਤੱਕ ਨਗਰ ਕੌਾਸਲ ਕੋਲ 8 ਕਰੋੜ 20 ਲੱਖ ਰੁਪਏ ਬਚਣ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰੇ-ਦਿਲਬਰ ਮੁਹੰਮਦ ਖਾਨ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਵਧਦੇ ਖੇਤੀ ਖ਼ਰਚਿਆਂ ਅਤੇ ਆਮਦਨ ਦੇ ਘੱਟ ਰਹੇ ਸਾਧਨਾ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨਾਲ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਵਲੋਂ ਕੀਤਾ ਗਿਆ ਹਰ ਇੱਕ ਵਾਅਦਾ ਪੂਰਾ ਕੀਤਾ ਜਾਵੇ | ਇਹ ਗੱਲ ਅੱਜ ...

ਪੂਰੀ ਖ਼ਬਰ »

ਨਗਰ ਪੰਚਾਇਤ ਨੇ ਪਲਾਸਟਿਕ ਲਿਫ਼ਾਫ਼ਿਆਂ ਵਿਰੁੱਧ ਛਾਪੇਮਾਰੀ ਕਰਕੇ ਚਲਾਨ ਕੱਟੇ

ਮਲੌਦ, 26 ਜੂਨ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਦੀ ਅਗਵਾਈ ਵਿਚ ਅਧਿਕਾਰੀਆਂ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਛਾਪੇਮਾਰੀ ਕਰਕੇ ਪਾਬੰਦੀ ਸ਼ੁਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਚੈਕਿੰਗ ਕੀਤੀ ਗਈ ਅਤੇ ਚਲਾਨ ਕੱਟੇ ਗਏ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX