ਤਾਜਾ ਖ਼ਬਰਾਂ


ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  28 minutes ago
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ...
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  about 3 hours ago
ਲੌਂਗੋਵਾਲ, 26 ਜਨਵਰੀ (ਵਿਨੋਦ, ਸ. ਸ. ਖੰਨਾ)– ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ...
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  about 4 hours ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  about 4 hours ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਅੱਜ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਾਕੀ ਦਫ਼ਤਰ...
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  about 3 hours ago
ਰਾਜਾਸਾਂਸੀ, 26 ਜਨਵਰੀ (ਹੇਰ, ਖੀਵਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਨਾਂਦੇੜ ਤੋਂ ਸਵੇਰੇ 9 ਵਜੇ ਪਹੁੰਚਣ ਵਾਲੀ ਅਜੇ ਤੱਕ ਨਹੀ ਪਹੁੰਚੀ ਹੈ ਅਜੇ ਤੱਕ ਜਿਸ ਦੇ ਰੋਸ ਵਜੋਂ ਯਾਤਰੂਆਂ ਨੇ ਹਵਾਈ ਅੱਡੇ ਅੰਦਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ...
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  about 4 hours ago
ਅਮਲੋਹ, 26 ਜਨਵਰੀ (ਪੱਤਰ ਪ੍ਰੇਰਕ) ਅਮਲੋਹ ਦੇ ਨਜ਼ਦੀਕ ਪੈਂਦੀ ਇਕ ਫਰਨੇਸ ਇਕਾਈ ਵਿਚ ਬੀਤੀ ਦੇਰ ਰਾਤ ਧਮਾਕਾ ਹੋਣ ਕਾਰਨ 6 ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਜਿਨ੍ਹਾਂ ਚੋਂ ਇਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ...
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  about 4 hours ago
ਆਕਲੈਂਡ, 26 ਜਨਵਰੀ - ਟੀਮ ਇੰਡੀਆ ਨੇ ਦੂਸਰੇ ਟੀ-20 ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20...
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  about 4 hours ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਮੋਬਾਈਲ ਟਾਵਰ ਤੋਂ 24 ਦੇ ਕਰੀਬ ਬੈਟਰੇ...
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  about 5 hours ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ) - ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਸਰਹੱਦ 'ਤੇ ਬੀ.ਐੱਸ.ਐਫ ਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈ ਦਾ ਆਦਾਨ ਪ੍ਰਦਾਨ ਨਹੀਂ...
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  about 5 hours ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  about 5 hours ago
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 5 hours ago
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  about 5 hours ago
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 5 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  about 5 hours ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  about 6 hours ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  about 6 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  about 6 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  about 6 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  about 6 hours ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  about 6 hours ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  about 6 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 7 hours ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 7 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 7 hours ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  about 7 hours ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 7 hours ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 8 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 8 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 8 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 7 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 8 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 8 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 8 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 8 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 9 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 9 hours ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 9 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 9 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 9 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 9 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 9 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 9 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551

ਸੰਪਾਦਕੀ

ਸੌ ਕੋਹ ਲੰਮੀ ਲੋਹ-ਕਥਾ : ਜਸਵੰਤ ਸਿੰਘ ਕੰਵਲ

ਜਸਵੰਤ ਸਿੰਘ ਕੰਵਲ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਉਸ ਦੀ ਹਾਜ਼ਰੀ ਵਿਚ ਮਨਾਉਂਦੇ ਹੋਏ ਉਸ ਦੀ ਸੌ ਕੋਹ ਲੰਮੀ ਜੀਵਨ ਕਥਾ ਨੂੰ ਕਿਸ ਸੰਗਿਆ ਨਾਲ ਸੰਬੋਧਨ ਕਰੀਏ? ਇਹ ਫ਼ੈਸਲਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਕਦੇ ਲਗਦਾ ਹੈ ਇਹ ਇਕ ਦੰਦ-ਕਥਾ ਹੈ। ਕਦੇ ਲਗਦਾ ਹੈ ਇਹ ਇਕ ਲੋਕ-ਕਥਾ ਹੈ ਤੇ ਫਿਰ ਲਗਦਾ ਹੈ ਕਿ ਇਹ ਅਸਲ ਵਿਚ ਇਕ ਲੋਹ-ਕਥਾ ਹੈ।
ਇਸ ਲੋਹ ਕਥਾ ਦਾ ਆਗਾਜ਼ 27 ਜੂਨ, 1919 ਨੂੰ ਪਿੰਡ ਢੁੱਡੀਕੇ ਦੇ ਸਰਦਾਰ ਮਾਹਲਾ ਸਿੰਘ ਗਿੱਲ ਦੇ ਘਰ ਤੋਂ ਹੁੰਦਾ ਹੈ। ਸਰਲ-ਸਾਦੇ ਕਿਸਾਨੀ ਮਾਹੌਲ ਵਿਚ ਪੈਦਾ ਹੋਇਆ, ਇਹ ਅਦਭੁੱਤ ਸਿਲਸਿਲਾ 1943 ਵਿਚ 'ਜੀਵਨ ਕਣੀਆਂ' ਦੀ ਵਾਰਤਕ ਅਤੇ ਕਵਿਤਾ ਦੇ ਸਾਂਝੇ ਸੰਗ੍ਰਹਿ ਤੋਂ ਸ਼ੁਰੂ ਹੋ ਕੇ ਅਗਲੇ ਸਾਲ 1944 ਵਿਚ ਆਏ ਪਹਿਲੇ ਹੀ ਨਾਵਲ 'ਸੱਚ ਨੂੰ ਫਾਂਸੀ' ਨਾਲ ਪੰਜਾਬੀ ਗਲਪ ਦੇ ਧਰੂ ਤਾਰੇ ਵਾਂਗ ਦਿਸਣ ਲੱਗ ਪਿਆ। ਇਹ ਇਕ ਅਜਿਹੀ ਬੁਲੰਦੀ ਸੀ ਜਿਥੋਂ ਹੋਰ ਬੁਲੰਦੀਆਂ ਉੱਤੇ ਪਹੁੰਚਣ ਦੇ ਨਵੇਂ ਦਿਸਹੱਦੇ ਦਿਸਣ ਲੱਗ ਪਏ ਸਨ। ਫਿਰ ਸਾਲ-ਦਰ-ਸਾਲ ਆਈਆਂ ਕਹਾਣੀਆਂ ਅਤੇ ਨਾਵਲਾਂ ਨੇ ਜਸਵੰਤ ਸਿੰਘ ਕੰਵਲ ਨੂੰ ਸਮਕਾਲੀ ਨਵੀਂ ਪੀੜ੍ਹੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਬਣਾ ਦਿੱਤਾ। 'ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਰੂਪਧਾਰਾ, ਹਾਣੀ, ਮਿੱਤਰ ਪਿਆਰੇ ਨੂੰ', ਉਸ ਦੇ ਉਹ ਨਾਵਲ ਹਨ, ਜਿਨ੍ਹਾਂ ਨੂੰ ਉਸ ਵੇਲੇ ਦੇ ਹਰ ਪਾਠਕ ਨੇ ਨਾ ਸਿਰਫ ਪੜ੍ਹਿਆ ਸਗੋਂ ਮਾਣਿਆ ਵੀ। ਨਵੀਂ ਪੀੜ੍ਹੀ ਦਾ ਆਦਰਸ਼ ਬਣੇ ਇਨ੍ਹਾਂ ਨਾਵਲਾਂ ਨੇ ਜਸਵੰਤ ਸਿੰਘ ਕੰਵਲ ਦੀ ਉਸ ਪਛਾਣ ਨੂੰ ਗੂੜ੍ਹਾ ਕੀਤਾ ਜਿਹੜੀ ਉਸ ਨੂੰ ਨਾਨਕ ਸਿੰਘ ਦੇ ਸਮਾਜ ਸੁਧਾਰਕ ਆਦਰਸ਼ ਤੋਂ ਨਿਖੇੜ ਕੇ ਪ੍ਰਗਤੀਵਾਦੀ-ਵਿਦਰੋਹੀ ਆਦਰਸ਼ ਨਾਲ ਜੋੜਦੀ ਹੈ, ਪਰ ਉਸ ਦਾ ਇਹ ਪ੍ਰਗਤੀਵਾਦ-ਵਿਦਰੋਹੀ ਆਦਰਸ਼ ਸਿੱਕੇਬੰਦ ਕਮਿਊਨਿਸਟ ਕਥਾ ਤੋਂ ਭਿੰਨ ਹੈ। ਉਸ ਦੇ ਪਾਤਰ ਸਦਾ ਵਿਗਸਦੇ ਵਿਚਾਰਾਂ ਦੇ ਅਜਿਹੇ ਵਾਹਕ ਹਨ ਜਿਹੜੇ ਵਿਚਾਰਾਂ ਦੀ ਪੁਖਤਗੀ ਨੂੰ ਸਾਹਿਤਕੀ ਮਾਪਦੰਡਾਂ ਅਨੁਸਾਰ ਢਾਲਦੇ ਦਿੱਸਦੇ ਹਨ। ਪੇਂਡੂ ਜੀਵਨ ਦੀਆਂ ਸਰਲ ਸਾਦੀਆਂ ਪਿਆਰ ਕਥਾਵਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਤਣਾਅ ਨਾਲ ਜੂਝਦੇ ਪਾਤਰਾਂ ਰਾਹੀਂ ਕਹਾਣੀ-ਰਸ ਦੀ ਪੁੱਠ ਚਾੜ੍ਹ ਕੇ ਰੌਚਿਕ ਬਣਾ ਲੈਣਾ ਅਤੇ ਸਮਾਜ ਨੂੰ ਬਦਲਣ ਦੇ ਸੁਨੇਹੇ ਨਾਲ ਵੀ ਓਤਪੋਤ ਕਰ ਲੈਣਾ ਜਸਵੰਤ ਸਿੰਘ ਕੰਵਲ ਦੇ ਇਨ੍ਹਾਂ ਨਾਵਲਾਂ ਦਾ ਸਹਿਜ ਵਿਧਾ-ਵਿਧਾਨ ਹੈ। ਇਹ ਪੰਜਾਬ ਦੀ ਉਸ ਵਿਦਰੋਹੀ ਪਰੰਪਰਾ ਦਾ ਨਾਵਲੀ ਰੂਪਾਂਤਰਣ ਹੈ ਜਿਹੜੀ ਮੱਧਕਾਲ ਦੇ ਕਿੱਸਾ ਸਾਹਿਤ ਦਾ ਮੂਲ ਵਿਸ਼ਾ ਹੈ। ਪਰ ਇਸ ਦੀ ਮੌਲਿਕਤਾ ਇਹ ਹੈ ਕਿ ਇਸ ਵਿਚ ਸਮਾਜਿਕ ਤਬਦੀਲੀ ਦੀ ਉਹ ਚੇਤਨਾ ਵੀ ਪ੍ਰਵੇਸ਼ ਕਰ ਗਈ, ਜਿਹੜੀ ਆਧੁਨਿਕ ਸਮੇਂ ਦੀ ਲੋੜ ਸੀ। ਪਰ ਇਨ੍ਹਾਂ ਨਾਵਲਾਂ ਦੀ ਬਣਤਰ ਅਤੇ ਬੁਣਤਰ ਵੀ ਸਾਵੀਂ ਪੱਧਰੀ ਸੀ ਤੇ ਇਨ੍ਹਾਂ ਪਾਤਰਾਂ ਦੀ ਉਸਾਰੀ ਉੱਤੇ ਵੀ ਰੁਮਾਨੀਅਤ ਭਾਰੂ ਸੀ। ਜਿਹੜੀ ਇਨ੍ਹਾਂ ਨਾਵਲਾਂ ਦੇ ਕਥਾ ਪ੍ਰਵਾਹ ਨੂੰ ਵੀ ਪ੍ਰਭਾਵੀ ਬਣਾ ਦਿੰਦੀ ਸੀ। ਸ਼ਾਇਦ ਇਸੇ ਲਈ ਉਹ ਵਧੇਰੇ ਪੜ੍ਹੇ ਜਾਂਦੇ ਸਨ। ਸਾਦੀ ਬਣਤਰ ਅਤੇ ਬੁਣਤਰ ਵਾਲੇ ਨਾਵਲ ਲਿਖਣ ਦੇ ਬਾਵਜੂਦ ਉਹ ਆਪਣੇ ਦੌਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਨਾਵਲਕਾਰ ਬਣਿਆ। ਉਸ ਦੀ ਰੁਮਾਨੀ ਬਿਰਤੀ ਦਾ ਇਕ ਨਿਵੇਕਲਾ ਪਾਸਾਰ ਇਹ ਸੀ ਕਿ ਉਹ ਆਪਣੀਆਂ ਜੜ੍ਹਾਂ ਆਪਣੀ ਮਿੱਟੀ ਵਿਚ ਤਲਾਸ਼ਣ ਦਾ ਸ਼ੈਦਾਈ ਵੀ ਸੀ। ਇਸ ਨਿਵੇਕਲੀ ਰੁਮਾਨੀਅਤ ਨੇ ਜਸਵੰਤ ਸਿੰਘ ਕੰਵਲ ਨੂੰ ਬਹੁਤ ਜਲਦੀ ਹੀ ਟਕਸਾਲੀ ਪ੍ਰਗਤੀਵਾਦੀਆਂ ਨਾਲੋਂ ਨਿਖੇੜ ਕੇ ਪੰਜਾਬ ਅਤੇ ਪੰਜਾਬੀਅਤ ਦੇ ਉਨ੍ਹਾਂ ਸੰਕਲਪਾਂ ਦੇ ਨੇੜੇ ਲੈ ਆਂਦਾ, ਜਿਹੜੇ ਪੰਜਾਬੀ ਕੌਮ ਨੂੰ ਉਸ ਦੇ ਮੌਲਿਕ ਜਾਂ ਮੂਲ ਸੁਭਾਅ ਅਨੁਸਾਰ ਵੇਖਣਾ ਅਤੇ ਵਿਸਥਾਰਨਾ ਚਾਹੁੰਦੇ ਸਨ।
ਇਨ੍ਹਾਂ ਦੋਵਾਂ ਪੈਂਤੜਿਆਂ ਦੇ ਵਿਚਕਾਰ ਉਸ ਦਾ ਇਕ ਹੋਰ ਨਾਵਲ 'ਲਹੂ ਦੀ ਲੋਅ' ਵੀ ਹੈ, ਜਿਹੜਾ ਨਕਸਲੀ ਆਗੂ ਹਾਕਮ ਸਿੰਘ ਸਰਾਓਂ ਦੀਆਂ ਜੀਵਨ ਘਟਨਾਵਾਂ ਅਤੇ ਸੰਘਰਸ਼ਾਂ ਦਾ ਨਾਵਲੀਕਰਨ ਹੈ। ਇਹ ਨਾਵਲ ਜਸਵੰਤ ਸਿੰਘ ਕੰਵਲ ਵਲੋਂ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਮੁੜ ਨਿਹਾਰਨ ਦੀ ਸ਼ੁਰੂਆਤ ਸੀ। ਇਸ ਨਾਵਲ ਦੀ ਆਮਦ ਨੇ ਰਵਾਇਤੀ ਪ੍ਰਗਤੀਵਾਦੀਆਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ। ਜਿਹੜਾ ਜਸਵੰਤ ਸਿੰਘ ਕੰਵਲ ਰੁਮਾਂਟਿਕ ਪ੍ਰਗਤੀਵਾਦੀਆਂ ਦਾ ਚਹੇਤਾ ਸੀ, ਉਹ ਜੁਝਾਰ-ਵਿਦਰੋਹੀ ਅਤਿ ਰੁਮਾਂਟਿਕ ਸਫ਼ਾਂ ਦਾ ਨਾਇਕ ਬਣ ਗਿਆ। ਸੱਤਰਵਿਆਂ ਦੇ ਅਖੀਰ ਵਿਚ ਜਗਤਪੁਰ ਲਿਖਾਰੀ ਸਭਾ ਦਾ ਸਮਾਗਮ ਜਿਥੇ ਜੇਲ੍ਹ ਵਿਚੋਂ ਰਿਹਾਅ ਹੋਣ ਉਪਰੰਤ ਹਾਕਮ ਸਿੰਘ ਸਰਾਓਂ ਆਪ ਵੀ ਸ਼ਾਮਿਲ ਹੋਇਆ, ਜਸਵੰਤ ਸਿੰਘ ਕੰਵਲ ਦੀ ਲੋਕਪ੍ਰਿਅਤਾ ਦਾ ਸਿਖ਼ਰ ਸੀ। ਕਮਿਊਨਿਸਟਾਂ ਨਾਲੋਂ ਮੇਰਾ ਮੋਹ ਅਜੇ ਭੰਗ ਨਹੀਂ ਸੀ ਹੋਇਆ। ਉਸ ਵੇਲੇ ਜਿਸ ਅਖ਼ਬਾਰ ਵਿਚ ਮੈਂ ਕੰਮ ਕਰਦਾ ਸੀ, ਉਸ ਦੇ ਪਹਿਲੇ ਸਫ਼ੇ ਉੱਤੇ 'ਲਹੂ ਦੀ ਲੋਅ' ਬਾਰੇ ਮੈਂ ਵੱਡਾ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ-'ਲਹੂ ਦੀ ਲੋਅ' 'ਚਾਨਣ ਵੰਡੇ ਕਿ ਹਨ੍ਹੇਰਾ'? ਜਸਵੰਤ ਸਿੰਘ ਕੰਵਲ ਬਾਰੇ ਇਸ ਤਰ੍ਹਾਂ ਦਾ ਬਹੁਤ ਕੁਝ ਲਿਖਿਆ ਗਿਆ ਪਰ ਉਸ ਦੀ ਮਸਤ ਚਾਲ ਨੂੰ ਕੋਈ ਫ਼ਰਕ ਨਾ ਪਿਆ। ਫਿਰ ਉਸ ਦੇ ਉਸ ਸਫ਼ਰ ਨੇ ਇਕ ਹੋਰ ਕਰਵਟ ਲਈ ਜਦੋਂ ਉਹ ਪੰਜਾਬ ਸੰਕਟ ਨਾਲ ਵਲੂੰਧਰੇ ਜਾ ਰਹੇ ਪੰਜਾਬੀ ਜਜ਼ਬਿਆਂ ਦੀ ਜ਼ਬਾਨ ਬਣ ਗਿਆ। ਉਸ ਵਲੋਂ ਕੀਤੇ ਗਏ ਇਕ ਹੋਰ ਲੰਮੇ ਸੰਘਰਸ਼ ਦਾ ਜ਼ਿਕਰ ਵੀ ਜ਼ਰੂਰੀ ਹੈ, ਜਿਹੜਾ ਉਸ ਨੇ ਸੱਠਵਿਆਂ ਵਿਚ ਪੰਜਾਬੀ ਭਾਸ਼ਾ ਦੀ ਸਲਾਮਤੀ ਲਈ ਵਿੱਢਿਆ ਸੀ। ਇਹ ਉਹ ਦੌਰ ਸੀ ਜਦੋਂ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਤਾ ਭਾਸ਼ਾ ਤੋਂ ਵਿਛੁੰਨਣ ਦੀਆਂ ਗਹਿਰੀਆਂ ਸਾਜਿਸ਼ਾਂ ਸ਼ੁਰੂ ਹੋਈਆਂ। ਉਸ ਵੇਲੇ ਜਸਵੰਤ ਸਿੰਘ ਕੰਵਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਵੱਖਰੀਆਂ ਭਾਸ਼ਾ ਕਨਵੈਨਸ਼ਨਾਂ ਦੀ ਲਹਿਰ ਚਲਾਈ ਅਤੇ ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤ-ਹਿੰਦੀ-ਫ਼ਾਰਸੀ ਦੇ ਪ੍ਰਭਾਵ ਤੋਂ ਬਚਾਉਣ ਲਈ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੇ ਅਟੁੱਟ ਰਿਸ਼ਤੇ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ 'ਜਿਹਾ ਬੋਲੋ ਤੇਹਾ ਲਿਖੋ' ਦਾ ਹੋਕਾ ਦਿੱਤਾ। ਉਸ ਨੇ ਇਸ ਸਿਧਾਂਤ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਕੌਮ ਦੇ ਅਟੁੱਟ ਰਿਸ਼ਤੇ ਵਜੋਂ ਰੂਪਮਾਨ ਕਰਨ ਦਾ ਸੁਚੇਤ ਯਤਨ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬਣਾਏ ਗਏ ਸੰਸਕ੍ਰਿਤ-ਹਿੰਦੀ ਪ੍ਰਭਾਵੀ ਪੰਜਾਬੀ 'ਸ਼ਬਦ ਜੋੜ ਕੋਸ਼' ਨੂੰ ਰੱਦ ਕਰਨਾ ਉਸ ਦਾ ਸਾਹਸੀ ਵਿਦਰੋਹੀ ਫ਼ੈਸਲਾ ਸੀ। ਜਮਾਤਾਂ ਦੇ ਨਜ਼ਰੀਏ ਤੋਂ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ, ਅਜਿਹਾ ਦੂਰਅੰਦੇਸ਼ੀ ਵਾਲਾ ਅਕਾਦਮਿਕ ਅਮਲ ਜਸਵੰਤ ਸਿੰਘ ਕੰਵਲ ਦਾ ਉਹ ਹਾਸਲ ਹੈ ਜਿਹੜਾ ਉਸ ਨੂੰ ਉਨ੍ਹਾਂ ਪੰਜਾਬੀ ਲੇਖਕਾਂ ਨਾਲੋਂ ਨਿਖੇੜ ਦਿੰਦਾ ਹੈ ਜਿਹੜੇ ਖੋਪੇ ਲੱਗੇ ਬਲਦ ਵਾਂਗ ਸਾਊ ਬਣੇ ਹੋਏ ਪਹਿਲਾਂ ਪਈਆਂ ਪੈੜਾਂ ਨੂੰ ਹੀ ਹੋਰ ਗੂੜ੍ਹਾ ਕਰੀ ਜਾਣ ਵਿਚ ਹੀ ਅਨੰਦ ਪ੍ਰਾਪਤ ਕਰਦੇ ਹਨ।
ਸਵੈ, ਸਮਾਜ ਅਤੇ ਸੱਤਾ ਨਾਲ ਉਸ ਵਲੋਂ ਲੜੇ ਗਏ ਸਹਿਜ ਸੰਘਰਸ਼ ਦੀਆਂ ਗਹਿਰੀਆਂ ਪਰਤਾਂ ਨੂੰ ਨਿਹਾਰਨਾ ਸਕੂਨ ਦਿੰਦਾ ਹੈ। ਉਸ ਨੂੰ ਮਿਲਦਿਆਂ ਇਹ ਅਹਿਸਾਸ ਕਦੇ ਨਹੀਂ ਹੁੰਦਾ ਕਿ ਅਸੀਂ ਇਕ ਯੁਗ ਪੁਰਸ਼ ਨੂੰ ਮਿਲ ਰਹੇ ਹਾਂ। ਪਿਛਲੇ ਸਾਲ ਉਸ ਦੇ ਸੌਵੇਂ ਜਨਮ ਦਿਨ 'ਤੇ ਉਸ ਨੂੰ ਪੰਜਾਬ ਕਲਾ ਪ੍ਰੀਸ਼ਦ ਵਲੋਂ ਸਨਮਾਨ ਦੇਣ ਲਈ ਜਦੋਂ ਅਸੀਂ ਉਸ ਦੇ ਪਿੰਡ ਢੁੱਡੀਕੇ ਗਏ ਤਾਂ ਆਪਣੇ ਘਰ ਦੇ ਬਾਹਰ ਵਾਲੇ ਹਿੱਸੇ ਵਿਚ ਰੁੱਖਾਂ ਦੀ ਠੰਢੀ ਛਾਵੇਂ ਬੈਠਾ ਉਹ ਸਾਹਿਤਕਾਰਾਂ ਨੂੰ ਆਪਣੀਆਂ ਯਾਦਾਂ ਸੁਣਾ ਰਿਹਾ ਸੀ-ਸ਼ਬਦਾਂ ਅਤੇ ਵਿਚਾਰਾਂ ਦਾ ਅਦਭੁੱਤ ਸੰਜੋਅ ਉਸ ਦੀ ਸ਼ਖ਼ਸੀਅਤ ਦਾ ਸਹਿਜ ਹੈ। ਉਸ ਦੀ ਨਿੱਜੀ ਜ਼ਿੰਦਗੀ ਦੇ ਕਿੱਸੇ ਵੀ ਓਨੇ ਹੀ ਨਾਵਲੀ ਹਨ ਜਿੰਨੀਆਂ ਉਸ ਦੀਆਂ ਲਿਖਤਾਂ। ਕਦੇ ਅਤਿ ਦੇ ਤਣਾਅ ਨਾਲ ਭਰਪੂਰ ਤੇ ਕਦੇ ਅਤਿ ਦੀ ਸਹਿਜਤਾ ਨਾਲ ਸ਼ਾਂਤ। ਉਹ ਪੰਜਾਬੀਅਤ ਦੇ ਦਰਦ ਦਾ ਉਹ ਦਰਿਆ ਹੈ ਜੋ ਕਦੇ ਪੱਥਰਾਂ ਨਾਲ ਟੱਕਰਾਂ ਮਾਰਦਾ ਹੋਇਆ ਉਛਲਦਾ ਹੈ, ਕਿਨਾਰੇ ਤੋੜਦਾ ਹੈ ਤੇ ਕਦੇ ਸ਼ਾਂਤ ਵਗਦਾ ਹੋਇਆ ਰਮਣੀਕ ਵਾਦੀਆਂ ਨੂੰ ਹੋਰ ਸੀਤਲ ਕਰਦਾ ਹੈ। ਪਿੰਡ ਢੁੱਡੀਕੇ ਦੀ ਜੂਹ ਵਿਚੋਂ ਨਿਕਲੀ ਇਹ ਪੰਜਾਬੀਅਤ ਦੀ ਉਹ ਸਦਾ ਹੈ ਜਿਹੜੀ ਪੰਜਾਬ ਦੀ ਨਾਬਰੀ-ਪਰੰਪਰਾ ਨੂੰ ਨਿੱਤ ਨਵੇਂ ਪਾਸਾਰ ਅਤੇ ਨਿਖਾਰ ਦਿੰਦੀ ਹੈ। ਸਹਿਜ ਰੂਪ ਵਿਚ ਦਿੱਸਦੀ ਇਹ ਸਾਧਾਰਨ ਕਥਾ ਅਸਲ ਵਿਚ ਅਸਾਧਾਰਨ ਕਥਾ ਹੈ, ਜਿਸ ਦੀਆਂ ਗਹਿਰੀਆਂ ਪਰਤਾਂ ਨੂੰ ਜਿੰਨਾ ਫਰੋਲੀਏ ਓਨੀਆਂ ਹੋਰ ਗਹਿਰੀਆਂ ਦਿੱਸਦੀਆਂ ਹਨ-ਜਸਵੰਤ ਸਿੰਘ ਕੰਵਲ ਦੀ ਸੌ ਸਾਲਾ ਜੀਵਨ-ਕਥਾ, ਦੰਦ-ਕਥਾ, ਲੋਕ-ਕਥਾ ਅਤੇ ਅਸਾਧਾਰਨ ਲੋਹ-ਕਥਾ ਨੂੰ ਸੌ ਸੌ ਸਲਾਮਾਂ।


-20 ਪ੍ਰੋਫ਼ੈਸਰ ਕਾਲੋਨੀ, ਜਲੰਧਰ
ਮੋ: 94171-94812.

ਕੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿਚ ਹੋਇਆ ਸੁਧਾਰ ਹਕੀਕੀ ਹੈ?

ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਖੀਆਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਉਨ੍ਹਾਂ ਦੀ ਪਿੱਠ ਠੋਕਣੀ ਬਣਦੀ ਹੈ। ਇਥੇ ਇਹ ਵੀ ...

ਪੂਰੀ ਖ਼ਬਰ »

ਭਾਰਤ-ਪਾਕਿਸਤਾਨ ਆਪਸੀ ਗੱਲਬਾਤ ਸ਼ੁਰੂ ਕਰਨ

ਇਸ ਵੇਲੇ ਭਾਰਤ ਤੇ ਪਾਕਿਸਤਾਨ ਦੋਵਾਂ ਦੀ ਬਹੁਤ ਵੱਡੀ ਲੋੜ ਆਪੋ ਵਿਚ ਗੱਲਬਾਤ ਕਰਨਾ ਹੈ। ਜਦ ਤੱਕ ਅੱਤਵਾਦ ਚੱਲ ਰਿਹਾ ਹੈ, ਗੱਲਬਾਤ ਨਹੀਂ ਹੋ ਸਕਦੀ, ਇਹ ਫਾਰਮੂਲਾ ਚੋਣਾਂ ਜਿੱਤਣ ਲਈ ਘੜਿਆ ਗਿਆ ਸੀ। ਮੋਦੀ ਸਾਹਿਬ ਦਾ ਇਹ ਫਾਰਮੂਲਾ ਪੁਲਵਾਮਾ ਦੁਖਾਂਤ ਤੋਂ ਬਾਅਦ ...

ਪੂਰੀ ਖ਼ਬਰ »

ਨਵੀਂ ਸਰਕਾਰ ਤੋਂ ਆਸਾਂ

ਰਾਸ਼ਟਰਪਤੀ ਦੇ ਭਾਸ਼ਨ ਤੋਂ ਬਾਅਦ ਭਾਜਪਾ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਲੋਕ ਸਭਾ ਮੈਂਬਰਾਂ ਵਲੋਂ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਜਿਥੇ ਭਾਜਪਾ ਮੈਂਬਰਾਂ ਨੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ, ਉਥੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX