ਤਾਜਾ ਖ਼ਬਰਾਂ


ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  30 minutes ago
ਵਾਸ਼ਿੰਗਟਨ, 16 ਸਤੰਬਰ - ਸਾਉਦੀ ਅਰਬ ਦੀਆਂ ਤੇਲ ਫ਼ੈਕਟਰੀਆਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਕਮੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  31 minutes ago
ਸ੍ਰੀਨਗਰ, 16 ਸਤੰਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ 'ਚ ਪੈਂਦੇ ਬਾਲਾਕੋਟ ਤੇ ਮੇਂਡਰ ਸੈਕਟਰ 'ਚ ਬੀਤੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  28 minutes ago
ਅਮਰਾਵਤੀ, 16 ਸਤੰਬਰ - ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 11 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਅੱਜ ਸਵੇਰੇ ਕਿਸ਼ਤੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ...
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  46 minutes ago
ਨਵੀਂ ਦਿੱਲੀ, 16 ਸਤੰਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਤੋਂ ਸੁਣਵਾਈ...
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  about 1 hour ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  1 day ago
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  1 day ago
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  1 day ago
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  1 day ago
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  1 day ago
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  1 day ago
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  1 day ago
ਬਾਘਾਪੁਰਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ
. . .  1 day ago
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਹੋਈ ਮੌਤ- ਵਿਦੇਸ਼ ਮੰਤਰਾਲੇ
. . .  1 day ago
ਪਾਬੰਦੀ ਦੇ ਬਾਵਜੂਦ ਮੁਹਾਲੀ ਰੇਲਵੇ ਸਟੇਸ਼ਨ ਪਹੁੰਚੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਹਮਾਇਤੀ
. . .  1 day ago
ਤਿੰਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
. . .  1 day ago
ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਜ਼ਖ਼ਮੀ
. . .  1 day ago
ਦੋ ਕਿਲੋ ਹੈਰੋਇਨ ਸਣੇ ਤਨਜਾਨੀਅਨ ਔਰਤ ਗ੍ਰਿਫ਼ਤਾਰ
. . .  1 day ago
ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  1 day ago
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  1 day ago
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  1 day ago
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  1 day ago
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  1 day ago
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  1 day ago
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  1 day ago
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  1 day ago
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  1 day ago
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  1 day ago
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  1 day ago
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  1 day ago
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  about 1 hour ago
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  about 1 hour ago
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  14 minutes ago
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  27 minutes ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  1 minute ago
ਅੱਜ ਦਾ ਵਿਚਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਜਲੰਧਰ

'ਇਕ ਦੁਕਾਨ ਐਸੀ ਜਿੱਥੇ ਨਾ ਕੋਈ ਬੈਨਰ ਨਾ ਹੀ ਬੋਰਡ ਫਿਰ ਵੀ ਖਿੱਚੇ ਚੱਲੇ ਆਉਣ ਲੋਕ'

ਜਸਪਾਲ ਸਿੰਘ
ਜਲੰਧਰ, 26 ਜੂਨ -ਆਦਮਪੁਰ ਦੇ ਨੇੜੇ ਘੁੱਗ ਵਸਦਾ ਇਕ ਪਿੰਡ ਹੈ ਚੋਮੋਂ, ਜਿੱਥੇ ਮੇਨ ਬਾਜ਼ਾਰ ਦੇ ਬਿਲਕੁੱਲ ਨਾਲ ਲੱਗਦੀ ਇਕ ਗਲੀ 'ਚ 8 ਕੁ ਵਜੇ ਦੇ ਕਰੀਬ ਛੋਟੀ ਜਿਹੀ ਦੁਕਾਨ ਅੰਦਰ ਬੱਤੀ ਜਗ ਰਹੀ ਹੁੰਦੀ ਹੈ | ਦੁਕਾਨ ਦੇ ਬਾਹਰ ਨਾ ਕੋਈ ਬੋਰਡ ਲੱਗਾ ਹੈ ਤੇ ਨਾ ਹੀ ਕੋਈ ਬੈਨਰ ਆਦਿ ਹੈ ਪਰ ਇਸ ਦੇ ਬਾਵਜੂਦ ਦੁਕਾਨ 'ਤੇ ਲੋਕਾਂ ਦੀ ਆਵਾਜਾਈ ਲੱਗੀ ਹੋਈ ਹੈ | ਕੁੱਝ ਨੌਜਵਾਨ ਅਤੇ ਬਜ਼ੁਰਗ ਦੁਕਾਨ ਦੇ ਅੰਦਰ ਜਾਂਦੇ ਹਨ ਤੇ ਕੁੱਝ ਸਮੇਂ ਬਾਅਦ ਹੀ ਬਾਹਰ ਆਉਂਦੇ ਹਨ, ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ | ਓਪਰੀ ਨਜ਼ਰੇ ਦੇਖਿਆ ਦੁਕਾਨ 'ਤੇ ਕੋਈ ਵੀ ਅਜਿਹੀ ਖਾਣ-ਪੀਣ ਦੀ ਚੀਜ਼ ਜਾਂ ਕੋਈ ਹੋਰ ਸਾਜ਼ੋ-ਸਾਮਾਨ ਦੁਕਾਨ 'ਤੇ ਪਿਆ ਦਿਖਾਈ ਨਹੀਂ ਦਿੰਦਾ ਪਰ ਦੁਕਾਨ 'ਤੇ ਲੱਗਣ ਵਾਲੀ ਭੀੜ ਨੂੰ ਦੇਖ ਕੇ ਆਮ ਲੋਕਾਂ ਅੰਦਰ ਇਹ ਜਾਨਣ ਦੀ ਜਗਿਆਸਾ ਅਕਸਰ ਭਾਰੂ ਹੋ ਜਾਂਦੀ ਹੈ ਕਿ ਆਖਰ ਇਸ ਦੁਕਾਨ ਅੰਦਰ ਕੋਈ ਵੀ ਨਾ ਖਾਣ-ਪੀਣ ਦੀ ਵਸਤੂ ਨਾ ਹੋਣ ਦੇ ਬਾਵਜੂਦ ਇਸ ਦੁਕਾਨ 'ਤੇ ਲੋਕਾਂ ਦੀ ਭੀੜ ਕਿਉਂ ਲੱਗੀ ਰਹਿੰਦੀ ਹੈ ਤੇ ਦੁਕਾਨ ਦੇ ਅੰਦਰ ਅਜਿਹਾ ਕੀ ਹੈ, ਜੋ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ | ਕੁੱਝ ਅਜਿਹੀ ਜਗਿਆਸਾ ਨੂੰ ਦੂਰ ਕਰਨ ਲਈ ਬੀਤੀ ਰਾਤ ਸਾਢੇ ਕੁ ਅੱਠ ਵਜੇ ਜਦੋਂ 'ਅਜੀਤ' ਦੀ ਟੀਮ ਉਕਤ ਦੁਕਾਨ 'ਤੇ ਜਾਂਦੀ ਹੈ ਤਾਂ ਦੇਖਦੀ ਹੈ ਕਿ ਇਕ ਵਿਅਕਤੀ ਸਿਰ 'ਤੇ ਟੋਪੀ ਪਾਈ ਦੁਕਾਨ ਦੇ ਅੰਦਰ ਬੈਠਾ ਹੋਇਆ, ਜੋ ਇਕ ਕਾਪੀ 'ਤੇ ਕੁੱਝ ਲਿਖੀ ਜਾ ਰਹੀ ਹੈ, ਜਦਕਿ ਸਾਹਮਣੇ ਪਏ ਕਾਊਾਟਰ 'ਤੇ ਇਕ ਡੱਬੇ 'ਚ ਛੋਟੀਆਂ-ਛੋਟੀਆਂ ਪਰਚੀਆਂ ਕੱਟ ਕੇ ਰੱਖੀਆਂ ਹੋਈਆਂ ਹਨ ਤੇ ਨਾਲ ਹੀ ਇਕ ਪੈੱਨ ਪਿਆ ਹੈ | ਜਿਸ ਨੂੰ ਦੇਖ ਕੇ ਮਨ ਵਿਚ ਇਹ ਜਾਨਣ ਦੀ ਇੱਛਾ ਹੋਰ ਤੇਜ਼ ਹੋ ਜਾਂਦੀ ਹੈ ਕਿ ਆਖਰ ਇਨ੍ਹਾਂ ਪਰਚੀਆਂ 'ਚ ਅਜਿਹਾ ਕੀ ਹੈ ਕਿ ਲੋਕ ਲਗਾਤਾਰ ਇਸ ਦੁਕਾਨ 'ਤੇ ਆ ਰਹੇ ਹਨ ਤੇ ਪੈਸੇ ਦੇ ਕੇ ਖਾਲੀ ਪਰਚੀਆਂ 'ਤੇ ਕੁੱਝ ਨੰਬਰ ਲਿਖ ਕੇ ਲਿਜਾ ਰਹੇ ਹਨ | ਅਜੇ ਦੁਕਾਨ ਅੰਦਰ ਬੈਠੇ ਵਿਅਕਤੀ ਕੋਲੋਂ ਇਸ ਬਾਰੇ ਪੁੱਛਣਾ ਹੀ ਸੀ ਕਿ ਏਨੇ ਨੂੰ ਦੁਕਾਨ 'ਤੇ ਪਰਚੀਆਂ ਪਾਉਣ ਵਾਲਿਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਤੇ ਉਕਤ ਵਿਅਕਤੀ ਵਲੋਂ ਆਪਣੇ ਨਿੱਤ ਦੇ ਗਾਹਕਾਂ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗਾ | ਜਿਸ 'ਤੇ ਦੁਕਾਨ ਤੋਂ ਬਾਅਰ ਆ ਕੇ ਕੁੱਝ ਪਰਚੀਆਂ ਪਾਉਣ ਵਾਲੇ ਵਿਅਕਤੀਆਂ ਨਾਲ ਇਸ ਬਾਬਤ ਗੱਲ ਕੀਤੀ ਤਾਂ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਇਸ ਦੁਕਾਨ 'ਤੇ ਦੜੇ-ਸੱਟੇ ਦੀ ਪਰਚੀ ਲਗਾਈ ਜਾਂਦੀ ਹੈ ਤੇ ਇਹ ਕੰਮ ਪਿਛਲੇ ਕਈ ਸਾਲਾਂ ਤੋਂ ਬੇਰੋਕ-ਟੋਕ ਚੱਲ ਰਿਹਾ ਹੈ | ਸ਼ਰੇਆਮ ਸੱਟਾ ਲੱਗਦਾ ਦੇਖ ਕੇ ਸਹਿਜ-ਸੁਭਾਅ ਜਦੋਂ ਲੋਕਾਂ ਕੋਲੋਂ ਇਹ ਪੁੱਛਿਆ ਗਿਆ ਕਿ ਕੀ ਇਨ੍ਹਾਂ ਲੋਕਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਤੇ ਕੀ ਪੁਲਿਸ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ ਮਾਮਲੇ ਦੀਆਂ ਪਰਤਾਂ ਤਹਿ-ਦਰ-ਤਹਿ ਖੁੱਲ੍ਹਣੀਆਂ ਸ਼ੁਰੂ ਹੋਈਆਂ | ਮਾਮਲੇ ਦਾ ਸਭ ਤੋਂ ਖਤਰਨਾਕ ਪਹਿਲੂ ਇਹ ਸਾਹਮਣੇ ਆਇਆ ਕਿ ਇਸ ਮਾਮਲੇ 'ਚ ਪੁਲਿਸ ਦੇ ਹੱਥ ਵੀ ਰੰਗੇ ਹੋਏ ਹਨ ਤੇ ਥਾਣੇ 'ਚ ਆਉਣ ਵਾਲੇ ਨਵੇਂ ਥਾਣੇਦਾਰ ਨਾਲ ਪਹਿਲਾਂ ਹੀ ਸੈਟਿੰਗ ਕਰ ਲਈ ਜਾਂਦੀ ਹੈ ਤੇ ਜੇਕਰ ਕੋਈ ਇਮਾਨਦਾਰ ਅਫਸਰ ਸੱਟਾ ਕਾਰੋਬਾਰੀਆਂ ਖਿਲਾਫ ਕਾਰਵਾਈ ਕਰਦਾ ਵੀ ਹੈ ਤਾਂ ਇਸ ਦੀ ਭਿਣਕ ਪਹਿਲਾਂ ਹੀ ਕਾਰੋਬਾਰੀਆਂ ਨੂੰ ਲੱਗ ਜਾਂਦੀ ਹੈ | ਉਧਰ ਸਮਾਜ ਦੇ ਉਨ੍ਹਾਂ ਲੋਕਾਂ ਦੀ ਆਵਾਜ਼ ਵੀ ਇਸ ਸਾਰੇ ਮਾਮਲੇ 'ਤੇ ਖਾਮੋਸ਼ ਹੈ, ਜਿਨ੍ਹਾਂ ਦੇ ਸਿਰ 'ਤੇ ਅਜਿਹੇ ਗੈਰ-ਸਮਾਜਿਕ ਤੇ ਗੈਰ ਕਾਨੂੰਨੀ ਧੰਦੇ ਖਿਲਾਫ ਆਵਾਜ਼ ਉਠਾਉਣ ਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ | ਜਿਸ ਕਾਰਨ ਦੜੇ-ਸੱਟੇ ਦਾ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਹੌਾਸਲੇ ਏਨੇ ਵਧ ਗਏ ਹਨ ਕਿ ਉਨ੍ਹਾਂ ਵਲੋਂ ਬਿਨਾਂ ਕਿਸੇ ਡਰ ਦੇ ਸ਼ਰੇਆਮ ਉਕਤ ਦੁਕਾਨ ਦੇ ਅੰਦਰ ਦੜੇ-ਸੱਟੇ ਦੀਆਂ ਪਰਚੀਆਂ ਇਸ ਤਰ੍ਹਾਂ ਲਾਈਆਂ ਜਾਂਦੀਆਂ ਹਨ, ਜਿਸ ਤਰ੍ਹਾਂ ਇਹ ਕੋਈ ਸਰਕਾਰੀ 'ਲਾਟਰੀ' ਹੋਵੇ |
ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ 'ਚ ਬਰਬਾਦ ਹੋ ਰਹੇ ਨੇ ਪਰਿਵਾਰ
ਦੜੇ-ਸੱਟੇ ਦੀ ਪਰਚੀ ਲਗਾਉਣ ਵਾਲਾ ਵਿਅਕਤੀ ਰਾਤੋ-ਰਾਤ ਲਖਪਤੀ ਬਣ ਸਕਦਾ ਹੈ ਤੇ ਇਸ ਕਾਰੋਬਾਰ ਦੀ ਇਹੀ ਖਾਸੀਅਤ ਆਮ ਲੋਕਾਂ ਨੂੰ ਆਪਣੇ ਵੱਲ ਖਿਚਦੀ ਹੈ | ਕੇਵਲ 10 ਰੁਪਏ ਦੀ ਪਰਚੀ ਲਗਾਉਣ 'ਤੇ ਇਕ ਹਜ਼ਾਰ ਰੁਪਏ ਤੱਕ ਮਿਲਦੇ ਹਨ ਤੇ ਇਹੀ ਲਾਲਚ ਅੱਗੇ ਤੋਂ ਅੱਗੇ ਵਧਦਾ ਜਾਂਦਾ ਹੈ, ਜੋ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ | ਜੇਕਰ ਕਿਸੇ ਇਕ ਵਿਅਕਤੀ ਦੀ ਪਰਚੀ ਇਕ ਵਾਰ ਨਿਕਲ ਆਉਂਦੀ ਹੈ ਤਾਂ ਉਸ ਨੂੰ ਇਹੀ ਲੱਗਦਾ ਹੈ ਕਿ ਦੁਬਾਰਾ ਵੀ ਉਸ ਦਾ ਨੰਬਰ ਲੱਗੇਗਾ ਪਰ ਅਜਿਹਾ ਨਹੀਂ ਹੁੰਦਾ ਤੇ ਕਦੇ ਤਾਂ ਨੰਬਰ ਲੱਗਣ ਦੀ ਆਸ 'ਚ ਉਹ ਆਪਣੀ ਖੂਨ-ਪਸੀਨੇ ਦੀ ਕਮਾਈ ਵੀ ਇਸ ਧੰਦੇ 'ਚ ਰੋੜ ਦਿੰਦਾ ਹੈ | ਕਈ ਲੋਕਾਂ ਵਲੋਂ ਨੰਬਰ ਲਗਾਉਣ ਲਈ ਤਾਂਤਰਿਕਾਂ ਅਤੇ ਬਾਬਿਆਂ ਆਦਿ ਦੀ ਵੀ ਮਦਦ ਲਈ ਜਾਂਦੀ ਹੈ ਤੇ ਪਹਿਲਾਂ ਤਾਂ ਉਨ੍ਹਾਂ ਨੂੰ 'ਚੜ੍ਹਾਵਾ' ਚੜਾਇਆ ਜਾਂਦਾ ਹੈ ਤੇ ਫਿਰ ਨੰਬਰ 'ਤੇ ਦਾਅ ਲਗਾਇਆ ਜਾਂਦਾ ਹੈ | ਅਜਿਹਾ ਨਹੀਂ ਕਿ ਇਕ ਵਿਅਕਤੀ ਵਲੋਂ ਕੇਵਲ 10 ਰੁਪਏ ਦੀ ਹੀ ਪਰਚੀ ਲਗਾਈ ਜਾਂਦੀ ਹੈ, ਲਾਲਚ 'ਚ ਆ ਕੇ ਕੁੱਝ ਲੋਕ ਤਾਂ ਹਜ਼ਾਰਾਂ ਰੁਪਏ ਦਾ ਦਾਅ ਵੀ ਖੇਡਦੇ ਹਨ |
ਇਮਾਨਦਾਰੀ ਨਾਲ ਚੱਲਦਾ ਹੈ, ਬੇਈਮਾਨੀ ਦਾ ਕੰਮ
ਦੱਸਿਆ ਜਾ ਰਿਹਾ ਹੈ ਕਿ ਸੱਟਾ ਕਾਰੋਬਾਰ ਦਿੱਲੀ ਵਰਗੇ ਮਹਾਂਨਗਰਾਂ ਤੋਂ ਵੱਡੀ ਪੱਧਰ 'ਤੇ ਚਲਾਇਆ ਜਾਂਦਾ ਹੈ ਤੇ ਕੋਈ ਵੀ ਵਿਅਕਤੀ ਆਪਣੀ ਮਨਪਸੰਦ ਦੇ ਨੰਬਰ ਦੀ ਪਰਚੀ ਪਾ ਸਕਦਾ ਹੈ | ਦੇਰ ਰਾਤ ਤੱਕ ਪਰਚੀ ਪਾਉਣ ਦਾ ਸਿਲਸਿਲਾ ਚੱਲਦਾ ਹੈ ਤੇ ਤੜਕੇ ਨੰਬਰ ਕੱਢਿਆ ਜਾਂਦਾ ਹੈ, ਜਿਸ ਦੀ ਜਾਣਕਾਰੀ ਸੱਟਾ ਕਾਰੋਬਾਰੀਆਂ ਤੱਕ ਪਹੁੰਚ ਜਾਂਦੀ ਹੈ ਤੇ ਫਿਰ ਨੰਬਰ ਮਿਲਾਏ ਜਾਂਦੇ ਹਨ, ਜਿਸ ਵਿਅਕਤੀ ਦਾ ਨੰਬਰ ਨਿਕਲਦਾ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਬਣਦੇ ਪੈਸੇ ਦੇ ਦਿੱਤੇ ਜਾਂਦੇ ਹਨ | ਇਸ ਤਰ੍ਹਾਂ ਬੇਈਮਾਨੀ ਦਾ ਇਹ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਲੋਕਾਂ ਦਾ ਇਸ ਧੰਦੇ 'ਤੇ ਵਿਸ਼ਵਾਸ ਬਣਿਆ ਰਹਿੰਦਾ ਹੈ ਤੇ ਲੱਖਾਂ ਲੋਕ ਇਸ ਧੰਦੇ 'ਚ ਫਸ ਕੇ ਆਪਣੀ ਤੇ ਆਪਣੇ ਪਰਿਵਾਰਾਂ ਦੀ ਬਰਬਾਦੀ ਦਾ ਰਾਹ ਖੋਲ੍ਹ ਰਹੇ ਹਨ |
ਲਾਟਰੀ ਦੀ ਆੜ 'ਚ ਵੀ ਚੱਲਦਾ ਹੈ ਧੰਦਾ
ਦੜੇ ਸੱਟੇ ਦਾ ਕਾਰੋਬਾਰ ਕੇਵਲ ਚੋਮੋਂ ਪਿੰਡ ਤੱਕ ਹੀ ਸੀਮਤ ਨਹੀਂ ਹੈ ਬਲਕਿ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਇਹ ਕਾਰੋਬਾਰ ਆਪਣੇ ਪੈਰ ਪਸਾਰ ਚੁੱਕਾ ਹੈ ਤੇ ਲਾਟਰੀ ਦੀ ਆੜ 'ਚ ਤਾਂ ਇਹ ਦੜੇ-ਸੱਟੇ ਦਾ ਇਹ ਧੰਦਾ ਕਾਫੀ ਵਧ ਫੁੱਲ ਰਿਹਾ ਹੈ | ਕਈ ਥਾਵਾਂ 'ਤੇ ਲੋਕਾਂ ਵਲੋਂ ਦਿਖਾਉਣ ਲਈ ਤਾਂ ਲਾਟਰੀ ਦਾ ਕੰਮ ਕੀਤਾ ਜਾਂਦਾ ਹੈ ਪਰ ਅੰਦਰਖਾਤੇ ਦੜੇ-ਸੱਟੇ ਦੀ ਪਰਚੀ ਲਗਾ ਕੇ ਮੋਟੀ ਕਮਾਈ ਕੀਤੀ ਜਾਂਦੀ ਹੈ | ਪਿਛਲੇ ਦਿਨੀਂ ਦਿਹਾਤੀ ਪੁਲਿਸ ਵਲੋਂ ਆਦਮਪੁਰ, ਨਕੋਦਰ, ਫਿਲੌਰ, ਸ਼ਾਹਕੋਟ ਤੇ ਮਹਿਤਪੁਰ ਆਦਿ ਖੇਤਰਾਂ 'ਚ ਲਾਟਰੀ ਦੇ ਕੰਮ 'ਤੇ ਸ਼ਿਕੰਜਾ ਕੱਸਣ ਕਾਰਨ ਕਾਫੀ ਹੱਦ ਤੱਕ ਦੜੇ-ਸੱਟੇ ਦੇ ਕਾਰੋਬਾਰ ਨੂੰ ਨੱਥ ਪਈ ਸੀ ਪਰ ਹੁਣ ਫਿਰ ਇਹ ਕੰਮ ਸ਼ੁਰੂ ਹੋਣ ਕਾਰਨ ਸਮਾਜਿਕ ਤਾਣਾ-ਬਾਣਾ ਉਲਝਦਾ ਜਾ ਰਿਹਾ ਹੈ ਤੇ ਚੰਗੇ ਘਰਾਂ ਦੇ ਨੌਜਵਾਨ ਵੀ ਹੁਣ ਇਸ ਪਾਸੇ ਕਿਸਮਤ ਅਜ਼ਮਾਉਣ ਲੱਗੇ ਹਨ |
ਦੜੇ-ਸੱਟੇ ਦੇ ਕਾਰੋਬਾਰੀਆਂ 'ਤੇ ਹੋਵੇਗੀ ਕਾਰਵਾਈ-ਐਸ. ਐਸ. ਪੀ.
ਆਦਮਪੁਰ ਹਵਾਈ ਅੱਡੇ ਦੇ ਨਾਲ ਲੱਗਦੇ ਪਿੰਡ ਚੋਮੋਂ 'ਚ ਪਿਛਲੇ ਕਾਫੀ ਸਮੇਂ ਤੋਂ ਲੱਗ ਰਹੇ ਦੜੇ-ਸੱਟੇ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਅਜਿਹਾ ਗੈਰ-ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਦੜਾ-ਸੱਟਾ ਲਗਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਮਾਮਲੇ 'ਚ ਪੁਲਿਸ ਦੀ ਮਿਲੀਭੁਗਤ ਸਬੰਧੀ ਲੱਗ ਰਹੇ ਦੋਸ਼ਾਂ ਤੋਂ ਵੀ ਪੱਲਾ ਝਾੜਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਜਿਹੇ ਅਨਸਰਾਂ ਖਿਲਾਫ ਸਮੇਂ-ਸਮੇਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਸ਼ਿਕਾਇਤ ਮਿਲਣ 'ਤੇ ਵੀ ਫੌਰੀ ਐਕਸ਼ਨ ਲਿਆ ਜਾਂਦਾ ਹੈ |

ਸੜਕ ਹਾਦਸੇ 'ਚ ਜ਼ਖ਼ਮੀ ਹੋਈ ਔਰਤ ਤੇ ਛੱਤ ਡਿਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਜਲੰਧਰ, 26 ਜੂਨ (ਐੱਮ.ਐੱਸ. ਲੋਹੀਆ)- ਸੜਕ ਹਾਦਸੇ 'ਚ ਜ਼ਖ਼ਮੀ ਹੋਈ ਔਰਤ ਅਤੇ ਛੱਤ ਡਿੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ 4 ਜੂਨ ਨੂੰ ਪੀ.ਏ.ਪੀ. ਚੌਕ ਨੇੜੇ ਹੋਏ ਹਾਦਸੇ 'ਚ ਮਨਦੀਪ ਕੌਰ (30) ਜ਼ਖ਼ਮੀ ਹੋ ਗਈ ਸੀ, ਜਿਸ ...

ਪੂਰੀ ਖ਼ਬਰ »

ਟਰੱਕ 'ਚੋਂ 400 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਜੀਜਾ-ਸਾਲਾ ਕੀਤੇ ਗਿ੍ਫ਼ਤਾਰ r ਇਕ ਨੌਜਵਾਨ 200 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 26 ਜੂਨ (ਐੱਮ.ਐੱਸ. ਲੋਹੀਆ) - ਦਿਹਾਤੀ ਪੁਲਿਸ ਨੇ 'ਵਿਸ਼ਵ ਡਰੱਗ ਡੇਅ' ਮੌਕੇ ਕੀਤੀਆਂ ਵੱਖ-ਵੱਖ ਕਾਰਵਾਈਆਂ ਤਹਿਤ ਇਕ ਟਰੱਕ 'ਚੋਂ 400 ਕਿਲੋ ਡੋਡੇ ਚੂਰਾ ਪੋਸਤ ਸਮੇਤ ਜੀਜਾ-ਸਾਲਾ ਨੂੰ ਗਿ੍ਫ਼ਤਾਰ ਅਤੇ 200 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ...

ਪੂਰੀ ਖ਼ਬਰ »

ਟ੍ਰੈਵਲ ਏਜੰਟ ਕਪਿਲ ਸ਼ਰਮਾ ਿਖ਼ਲਾਫ਼ 9 ਪਰਚੇ ਹੋਰ ਦਰਜ

ਪਹਿਲਾਂ ਵੀ 10 ਪੀੜਤ ਕਰਵਾ ਚੁੱਕੇ ਹਨ ਪਰਚੇ ਦਰਜ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ) - ਸਥਾਨਕ ਪੁਲਿਸ ਲਾਇਨ ਦੇ ਖੇਤਰ 'ਚ ਚੱਲ ਰਹੀ 'ਦੀ ਸਟੱਡੀ ਐਕਸਪ੍ਰੈਸ' ਨਾਂਅ ਦੀ ਟ੍ਰੈਵਲ ਏਜੰਸੀ ਦੇ ਮਾਲਕ ਕਪਿਲ ਸ਼ਰਮਾ, ਉਸ ਦੀ ਪਤਨੀ ਅਨੀਤਾ ਸ਼ਰਮਾ ਅਤੇ ਉਨ੍ਹਾਂ ਦੇ ਕਰਿੰਦਿਆਂ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਗਈ ਲੱਖਾਂ ...

ਪੂਰੀ ਖ਼ਬਰ »

ਪੰਜ ਵਾਰ ਪਾਈਆਂ ਦਵਾਈਆਂ, ਫਿਰ ਵੀ ਕੰਮ ਨਹੀਂ ਆਈਆਂ

ਜਮਸ਼ੇਰ ਖ਼ਾਸ, 26 ਜੂਨ (ਜਸਬੀਰ ਸਿੰਘ ਸੰਧੂ)-ਹਦਵਾਣੇ ਤੇ ਖਰਬੂਜ਼ੇ ਸਾਰੇ ਫਲਾਂ ਵਿਚੋਂ ਸਭ ਤੋਂ ਵੱਧ ਖਾਧੇ ਜਾਣ ਵਾਲੇ ਫਲ ਹਨ, ਪਰ ਇਸ ਵਾਰ ਜਮਸ਼ੇਰ ਖ਼ੇਤਰ ਦੇ ਕੁਝ ਪਿੰਡਾਂ ਦੇ ਇਸ ਫ਼ਸਲ ਦੇ ਉਤਪਾਦਕਾਂ ਵਿਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ | ਪਿੰਡ ਨਾਨਕਪਿੰਡੀ ਅਤੇ ...

ਪੂਰੀ ਖ਼ਬਰ »

ਅਠੌਲਾ ਵਿਖੇ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਮਾਪਤ

ਮੰਡ (ਜਲੰਧਰ), 26 ਜੂਨ (ਬਲਜੀਤ ਸਿੰਘ ਸੋਹਲ)-ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਪਿੰਡ ਅਠੌਲਾ ਦੇ ਗੁ: ਧਰਮਸ਼ਾਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ 10 ਰੋਜ਼ਾ ਗੁਰਮਤਿ ...

ਪੂਰੀ ਖ਼ਬਰ »

ਰਾਮਾ ਮੰਡੀ ਪੁਲ ਹੇਠਾਂ ਲਗਾਏ ਜਾ ਰਹੇ ਕੂੜੇ ਦੇ ਡੰਪ ਨੂੰ ਲੈ ਕੇ ਲੋਕਾਂ ਦੇ ਹੱਕ 'ਚ ਉਤਰੇ ਚੰਦਨ ਗਰੇਵਾਲ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ/ਜਸਪਾਲ ਸਿੰਘ)-ਮਗਰਲੇ ਦਿਨਾਂ ਤੋਂ ਸਥਾਨਕ ਰਾਮਾ ਮੰਡੀ ਪੁਲ ਹੇਠਾਂ ਸੁੱਟੇ ਜਾ ਰਹੇ ਕੂੜੇ ਦਾ ਵਿਰੋਧ ਕਰਦੇ ਹੋਏ ਇਲਾਕਾ ਵਸਨੀਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਅੱਜ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ...

ਪੂਰੀ ਖ਼ਬਰ »

ਰਾਣਾ ਕੂਕਿੰਗ ਸਕੂਲ ਨੇ ਸ਼ੁਰੂ ਕੀਤੇ ਬੇਕਰੀ ਦੇ ਨਵੇਂ ਕੋਰਸ

ਜਲੰਧਰ, 26 ਜੂਨ (ਹਰਵਿੰਦਰ ਸਿੰਘ ਫੁੱਲ)-ਰਾਣਾ ਕੁਕਿੰਗ ਸਕੂਲ ਜੋ ਕਿ ਸ਼ੁਰਆਤ ਤੋਂ ਹੀ ਆਪਣੇ ਕੁਕਿੰਗ ਕੋਰਸਾਂ ਲਈ ਦੇਸ਼ ਵਿਦੇਸ਼ ਵਿਚ ਮਸ਼ਹੂਰ ਹੈ ਨੇ ਇਕ ਹੋਰ ਪੁਲਾਂਘ ਪੁੱਟਦਿਆਂ ਬੇਕਰੀ ਦੇ ਨਵੇਂ ਪ੍ਰਫੈਸਨਲ ਕੋਰਸ ਸ਼ੁਰੂ ਕੀਤੇ ਹਨ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ...

ਪੂਰੀ ਖ਼ਬਰ »

ਸਈਪੁਰ ਦੀ ਜਗ੍ਹਾ 'ਤੇ ਕਬਜ਼ੇ ਰੋਕਣ ਸਬੰਧੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਮਕਸੂਦਾਂ, 26 ਜੂਨ (ਲਖਵਿੰਦਰ ਪਾਠਕ)-ਸਈਪੁਰ ਕਲਾਂ ਵਿਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦੇ ਿਖ਼ਲਾਫ਼ ਇਕ ਵਾਰ ਫਿਰ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਯੋਗਰਾਜ, ਸੰਜੀਵ ਕੁਮਾਰ, ਭਾਰਤ ਭੂਸ਼ਨ, ਸੰਦੀਪ ਕੁਮਾਰ, ਰਵੀ ਪਾਲ, ਜਸਵੀਰ, ਸੋਨੂੰ, ਰਣਜੀਤ ਨੇ ...

ਪੂਰੀ ਖ਼ਬਰ »

ਸੇਂਟ ਸੋਲਜਰ ਆਈ.ਟੀ.ਆਈ. ਵਿਦਿਆਰਥੀ ਨੂੰ ਸਮੇਂ ਦੇ ਹਾਣੀ ਬਣਾਉਣ 'ਚ ਸਾਬਿਤ ਹੋ ਰਹੀ ਕਾਰਗਰ

ਜਲੰਧਰ, 26 ਜੂਨ (ਰਣਜੀਤ ਸਿੰਘ ਸੋਢੀ)-ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਦੇ ਲਈ, ਦੁਬਈ, ਕੁਵੈਤ ਆਦਿ ਦੇਸ਼ਾਂ ਵਿਚ ਰੋਜ਼ਗਾਰ ਲਈ ਤਿਆਰ ਕਰਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਵਲੋਂ ਸੇਂਟ ਸੋਲਜਰ ਉਦਯੋਗਿਕ ਸਿਖਲਾਈ ਇੰਸਟੀਚਿਊਟ ਵਰਿਆਣਾ ਅਤੇ ...

ਪੂਰੀ ਖ਼ਬਰ »

ਦੋਆਬਾ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 26 ਜੂਨ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਪਿ੍ੰ. ਡਾ. ਨਰੇਸ਼ ਕੁਮਾਰ ਧੀਮਾਨ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਾਜੀਵ ਖੋਸਲਾ ਨੇ ਦੱਸਿਆ ਕਿ ਬਾਇਉਟੈਕ ਵਿਭਾਗ ਦੇ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿਚ ਆਪਣੇ ਵਧੀਆ ਕਾਰਗੁਜ਼ਾਰੀ ਨਾਲ ਵਿਦਿਆਲਾ ...

ਪੂਰੀ ਖ਼ਬਰ »

ਡੇਵੀਏਟ ਤੇ ਹੁਆਵੇ ਟੈਲੀਕਮਿਉਨੀਕੇਸ਼ਨਜ਼ 'ਚ ਹੋਇਆ ਕਰਾਰ

ਜਲੰਧਰ, 26 ਜੂਨ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ (ਡੇਵੀਏਟ) ਜਲੰਧਰ ਤੇ ਹੁਆਵੇ ਟੈਲੀਕਾਮ ਕੰਪਨੀ ਨੇ ਸੂਚਨਾ ਤੇ ਸੰਚਾਰ ਤਕਨਾਲੋਜੀ 'ਚ ਸਹਿਯੋਗ ਲਈ ਕਰਾਰ 'ਤੇ ਦਸਤਖ਼ਤ ਕੀਤੇ | ਸਮਝੌਤੇ 'ਤੇ ਦਸਤਖ਼ਤ ਜਪਾਨ ਵਲੋਂ ਫਰੈਂਕ ...

ਪੂਰੀ ਖ਼ਬਰ »

ਕੇ. ਸੀ. ਐਲ-ਆਈ. ਐਮ. ਟੀ ਦੇ ਵਿਦਿਆਰਥੀਆਂ ਦੀ ਕਾਸਮੋ ਹੁੰਡਈ 'ਚ ਹੋਈ ਚੋਣ

ਜਲੰਧਰ, 26 ਜੂਨ (ਰਣਜੀਤ ਸਿੰਘ ਸੋਢੀ)-ਕੇ. ਸੀ. ਐਲ-ਆਈ. ਐਮ. ਟੀ. ਦੇ ਐਮ. ਬੀ. ਏ. ਸਮੈਸਟਰ-4 ਦੇ 9 ਵਿਦਿਆਰਥੀਆਂ ਦੀ ਕਾਸਮੋ ਹੁੰਡਈ 'ਚ 2.4 ਲੱਖ ਸਾਲਾਨਾ ਪੈਕੇਜ 'ਤੇ ਸੇਲਜ਼ ਐਗਜ਼ੀਕਿਊਟਿਵ ਲਈ ਚੋਣ ਹੋਈ | ਵਿਦਿਆਰਥੀਆਂ ਵਿੰਕਲ, ਅਰੁਣ, ਹਿਮਾਨੀ, ਪਿ੍ਆ, ਕੋਮਲ, ਮਨੂ, ਸੋਨੀਆ, ਰੌਸ਼ਨੀ ...

ਪੂਰੀ ਖ਼ਬਰ »

ਖਪਤਕਾਰ ਫੋਰਮ ਨੇ ਬਿਜਲੀ ਮਾਮਲੇ ਹੱਲ ਕੀਤੇ

ਜਲੰਧਰ, 26 ਜੂਨ (ਸ਼ਿਵ)-ਪਾਵਰਕਾਮ ਦੇ ਖਪਤਕਾਰ ਨਿਵਾਰਨ ਫੋਰਮ ਵਲੋਂ ਉੱਤਰੀ ਅਤੇ ਸਰਹੱਦੀ ਜ਼ੋਨ ਦੇ ਕਰੀਬ 2 ਕੇਸਾਂ ਨੂੰ ਹੱਲ ਕਰਕੇ ਉਨਾਂ ਨੂੰ ਬੰਦ ਕਰ ਦਿੱਤਾ ਗਿਆ | ਫੋਰਮ ਵਲੋਂ ਇੰਜੀ. ਐੱਸ. ਕੇ. ਅਰੋੜਾ ਚੇਅਰਮੈਨ ਤੋਂ ਇਲਾਵਾ ਉਪ ਮੁੱਖ ਇੰਜੀ. ਕੁਲਦੀਪ ਸਿੰਘ, ਹਰਪਾਲ ...

ਪੂਰੀ ਖ਼ਬਰ »

6 ਸਾਲਾਂ ਲਈ ਹਸਪਤਾਲ ਨੂੰ ਮਿਲੇਗਾ ਕੰਪਨੀ ਬਾਗ਼

ਜਲੰਧਰ, 26 ਜੂਨ (ਸ਼ਿਵ)- ਨਿਗਮ ਪ੍ਰਸ਼ਾਸਨ ਕੰਪਨੀ ਬਾਗ਼ ਦੀ ਸੰਭਾਲ ਦਾ ਕੰਮ ਪਟੇਲ ਹਸਪਤਾਲ ਦੇ ਹਵਾਲੇ ਕਰਨ ਜਾ ਰਿਹਾ ਹੈ | ਇਸ ਲਈ ਮੇਅਰ ਜਗਦੀਸ਼ ਰਾਜਾ ਨੇ ਹਸਪਤਾਲ ਵਲੋਂ ਆਏ ਰਾਜੇਸ਼ ਸ਼ਰਮਾ ਨਾਲ ਮੀਟਿੰਗ ਕਰਕੇ ਉਨਾਂ ਨੂੰ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ | ਮੇਅਰ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਵੱਖ-ਵੱਖ ਜਗ੍ਹਾ 'ਤੇ ਕਰਵਾਏ ਸੈਮੀਨਾਰ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ) - ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਸ਼ਹਿਰ 'ਚ ਵੱਖ-ਵੱਖ ਜਗ੍ਹਾਂ 'ਤੇ ਸੈਮੀਨਾਰ ਕਰਵਾਏ ਗਏ, ਜਿਨ੍ਹਾਂ ਜ਼ਰੀਏ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਨਸ਼ਾ ...

ਪੂਰੀ ਖ਼ਬਰ »

ਦਹੇਜ ਹੱਤਿਆ ਦੇ ਮਾਮਲੇ 'ਚ ਪਤੀ ਗਿ੍ਫ਼ਤਾਰ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਦਹੇਜ ਹੱਤਿਆ ਦੇ ਮਾਮਲੇ 'ਚ ਮੁਲਜ਼ਮ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਬਲਰਾਮ ਕੁਮਾਰ ਵਾਸੀ ਯੂ.ਪੀ. ਹਾਲ ਵਾਸੀ ਲਾਵਾਂ ਮੁਹੱਲਾ, ਜਲੰਧਰ ਵਜੋਂ ਹੋਈ ਹੈ | ਮਾਮਲੇ ਦੀ ਜਾਂਚ ਕਰ ...

ਪੂਰੀ ਖ਼ਬਰ »

ਰਾਮਾਮੰਡੀ ਖੇਤਰ 'ਚ ਕਈ ਥਾਵਾਂ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਅੱਜ ਸਥਾਨਕ ਰਾਮਾਮੰਡੀ ਖੇਤਰ 'ਚ ਸਥਿਤ ਦੁਕਾਨਾਂ 'ਤੇ ਛਾਪੇਮਾਰੀ ਕਰਦੇ ਹੋਏ ਵੱਡੀ ਮਾਤਰਾ 'ਚ ਪਲਾਸਟਿਕ ਦੇ ...

ਪੂਰੀ ਖ਼ਬਰ »

ਰੇਹੜੇ ਵਾਲਿਆਂ ਤੇ ਭਾਟੀਆ ਵਿਚਕਾਰ ਹੋਇਆ ਸਮਝੌਤਾ

ਜਲੰਧਰ, 26 ਜੂਨ (ਸ਼ਿਵ)- ਪੰਜਾਬ ਸਫ਼ਾਈ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਅਤੇ ਅਕਾਲੀ ਆਗੂਆਂ ਦੀ ਮੇਅਰ ਜਗਦੀਸ਼ ਰਾਜਾ ਨਾਲ ਹੋਈ ਮੀਟਿੰਗ ਵਿਚ ਕਈ ਦਿਨਾਂ ਤੋਂ ਰੇਹੜਿਆਂ ਵਾਲਿਆਂ ਨਾਲ ਕਮਲਜੀਤ ਸਿੰਘ ਭਾਟੀਆ ਦਾ ਵਿਵਾਦ ਸੁਲਝ ਗਿਆ ਹੈ | ਇਸ ਮੀਟਿੰਗ ਵਿਚ ਫ਼ੈਸਲਾ ...

ਪੂਰੀ ਖ਼ਬਰ »

-ਮਾਮਲਾ ਰੇਹੜੀ ਵਾਲੇ ਦੀ ਕੁੱਟਮਾਰ ਦਾ- ਇਨਸਾਫ਼ ਲਈ ਕਰਾਂਗੇ ਸੰਘਰਸ਼-ਵਿਜੇ ਦਕੋਹਾ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਬੀਤੇ ਕੱਲ੍ਹ ਰਾਮਾਮੰਡੀ ਖੇਤਰ 'ਚ ਪੁਲਿਸ ਵਲੋਂ ਇਕ ਰੇਹੜੀ ਚਾਲਕ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਇਨਸਾਫ਼ ਲੈਣ ਲਈ ਕੌਾਸਲਰ ਪਤੀ ਵਿਜੇ ਦਕੋਹਾ ਵਲੋਂ ਸਾਥੀਆਂ ਸਮੇਤ ਪੁਲਿਸ ਕਮਿਸ਼ਨਰ ਤੱਕ ਪਹੁੰਚ ਕਰਦੇ ਹੋਏ ...

ਪੂਰੀ ਖ਼ਬਰ »

ਪਟਵਾਰੀ ਦੇ ਬੂਥ ਬਾਹਰ ਭਾਜਪਾ ਵਰਕਰਾਂ ਵਲੋਂ ਧਰਨਾ

ਜਲੰਧਰ, 26 ਜੂਨ (ਸ਼ਿਵ)-ਕੰਮ ਨਾ ਕਰਨ ਤੋਂ ਨਾਰਾਜ਼ ਭਾਜਪਾ ਆਗੂਆਂ ਨੇ ਪੰਜਾਬ ਖੇਡ ਸੈੱਲ ਦੇ ਪ੍ਰਧਾਨ ਮੁਨੀਸ਼ ਵਿਜ ਦੀ ਅਗਵਾਈ ਵਿਚ ਇਕ ਪਟਵਾਰੀ ਦੇ ਬੂਥ ਨੰਬਰ 25 ਦੇ ਬਾਹਰ ਧਰਨਾ ਦਿੱਤਾ ਜਿਸ ਨਾਲ ਕਾਫ਼ੀ ਹੰਗਾਮਾ ਹੋਇਆ | ਭਾਜਪਾ ਵਰਕਰਾਂ ਨੇ ਇਸ ਮੌਕੇ ਨਾਅਰੇਬਾਜ਼ੀ ਵੀ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ 2 ਵਿਦੇਸ਼ੀ ਨਾਗਰਿਕ ਕਾਬੂ

ਭੋਗਪੁਰ, 26 ਜੂਨ (ਕੁਲਦੀਪ ਸਿੰਘ ਪਾਬਲਾ)-ਭੋਗਪੁਰ ਪੁਲਿਸ ਵਲੋਂ 2 ਵਿਦੇਸ਼ੀ ਨਾਗਰਿਕਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਏ.ਐਸ.ਆਈ. ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਕਾਲੋਨੀ ਤੋੜਨ ਗਈ ਡਿੱਚ ਨੂੰ ਕਾਂਗਰਸੀ ਕੌ ਾਸਲਰ ਨੇ ਰੋਕਿਆ

ਸ਼ਿਵ ਸ਼ਰਮਾ ਜਲੰਧਰ, 26 ਜੂਨ-ਨਾਜਾਇਜ ਕਾਲੋਨੀਆਂ ਿਖ਼ਲਾਫ਼ ਚੱਲ ਰਹੀ ਨਿਗਮ ਦੀ ਮੁਹਿੰਮ ਨੂੰ ਅੱਜ ਕਰਾਰਾ ਝਟਕਾ ਲੱਗਾ ਹੈ ਕਿਉਂਕਿ ਢਿਲਵਾਂ ਰੋਡ 'ਤੇ ਤਿੰਨ ਏਕੜ ਵਿਚ ਬਣ ਰਹੀ ਨਾਜਾਇਜ ਕਾਲੋਨੀ ਿਖ਼ਲਾਫ਼ ਨਿਗਮ ਦੀ ਟੀਮ ਡਿੱਚ ਮਸ਼ੀਨ ਲੈ ਕੇ ਗਈ ਸੀ ਤਾਂ ਉੱਥੇ ...

ਪੂਰੀ ਖ਼ਬਰ »

ਸਕੂਟਰ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਲਾਗੇੇ ਤੇਜ਼ ਰਫ਼ਤਾਰ ਸਕੂਟਰ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ | ਰਾਹਗੀਰਾਂ ...

ਪੂਰੀ ਖ਼ਬਰ »

ਨਹਿਰਾਂ ਦੀ ਸਫਾਈ ਵੱਲ ਧਿਆਨ ਦੇਵੇ ਸਰਕਾਰ-ਨਿੱਝਰ

ਜਲੰਧਰ, 26 ਜੂਨ (ਜਸਪਾਲ ਸਿੰਘ)-ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਨਹਿਰਾਂ ਦੀ ਸਫਾਈ ਕਰਵਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਨਹਿਰਾਂ ਦੀ ਸਫਾਈ ਨਾ ਕਰਵਾਏ ਜਾਣ ਕਾਰਨ ਕਿਸਾਨਾਂ ਦੇ ਪਾਣੀ ਦੇ ਪਾਈਪ ਬੰਦ ਹੋ ਗਏ ਹਨ | ...

ਪੂਰੀ ਖ਼ਬਰ »

ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਵਲੋਂ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ

ਜਲੰਧਰ, 26 ਜੂਨ (ਜਸਪਾਲ ਸਿੰਘ)-ਦੇਸ਼ ਭਰ 'ਚ ਹਿੰਦੂਤਵੀ ਫਾਸ਼ੀਵਾਦ ਦੇ ਤਿੱਖੇ ਹੋ ਰਹੇ ਖਤਰੇ ਅਤੇ ਆਮ ਲੋਕਾਾ ਵਿਸ਼ੇਸ਼ ਕਰ ਧਾਰਮਿਕ ਘੱਟ ਗਿਣਤੀਆਾ ਉੱਪਰ ਵਧ ਰਹੇ ਹਮਲਿਆਂ ਦੇ ਮੱਦੇਨਜ਼ਰ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ...

ਪੂਰੀ ਖ਼ਬਰ »

ਮਾਮਲਾ ਭੇਦਭਰੀ ਹਾਲਤ 'ਚ ਕਮਰੇ ਅੰਦਰ ਲਟਕਦੀ ਮਿਲੀ ਔਰਤ ਦੀ ਲਾਸ਼ ਦਾ ਮਿ੍ਤਕਾ ਰਮਨ ਬਾਲਾ ਦੇ ਪਤੀ ਅਮਿਤ ਕੁਮਾਰ ਨੂੰ ਗਿ੍ਫ਼ਤਾਰ ਕਰ ਕੇ ਲਿਆ 2 ਦਿਨ ਦਾ ਰਿਮਾਂਡ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ)-ਲਾਡੋਵਾਲੀ ਰੋਡ 'ਤੇ ਸਥਿਤ ਮੁਹੱਲਾ ਨਿਊ ਦਸ਼ਮੇਸ਼ ਨਗਰ 'ਚ ਕਮਰੇ ਅੰਦਰ ਛੱਤ ਵਾਲੇ ਪੱਖੇ ਦੇ ਨਾਲ ਲਟਕਦੀ ਹੋਈ ਰਮਨ ਬਾਲਾ (35) ਦੇ ਪਤੀ ਅਮਿਤ ਕੁਮਾਰ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਦਾ 2 ਦਿਨ ਦਾ ...

ਪੂਰੀ ਖ਼ਬਰ »

ਜਿਮਖਾਨਾ ਕਲੱਬ ਚੋਣਾਂ ਦੋਵੇਂ ਗਰੁੱਪ ਵੱਖ-ਵੱਖ ਵਰਗਾਂ ਦੀ ਹਮਾਇਤ ਜੁਟਾਉਣ ਲੱਗੇ

ਜਲੰਧਰ, 26 ਜੂਨ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 14 ਜੁਲਾਈ ਨੂੰ ਹੋਣ ਜਾ ਰਹੀਆਂ ਚੋਣਾਂ 'ਚ ਮੁੱਖ ਮੁਕਾਬਲਾ ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਹੋਣ ਦੀ ਸੰਭਾਵਨਾ ਹੈ ਤੇ ਦੋਵਾਂ ਗਰੁੱਪਾਂ ਵਲੋਂ ਆਪਣਾ ਚੋਣ ਪ੍ਰਚਾਰ ਹੌਲੀ-ਹੌਲੀ ਤੇਜ਼ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਨਸ਼ਾ ਮੁਕਤ ਦਿਵਸ ਮਨਾਉਣ ਸਬੰਧੀ ਸੈਮੀਨਾਰ

ਜਮਸ਼ੇਰ ਖਾਸ, 26 ਜੂਨ (ਜਸਬੀਰ ਸਿੰਘ ਸੰਧੂ)-ਨਸ਼ਿਆਂ ਿਖ਼ਲਾਫ਼ ਤੇਜਸ ਫ਼ਾਰਮ ਪਿੰਡ ਧੀਣਾ ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ ਗਿਆ | ਇਸ ਮੌਕੇ ਏ.ਸੀ.ਪੀ. ਰਵਿੰਦਰ ਸਿੰਘ ਸਬ ਡਵੀਜ਼ਨ ਕੈਂਟ ਵਲੋਂ ਲੋਕਾਂ ਨੂੰ ਨਸ਼ੇ ...

ਪੂਰੀ ਖ਼ਬਰ »

ਨਿਗਮ ਦਫਤਰ 'ਚ ਲੱਗੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ

ਜਲੰਧਰ, 26 ਜੂਨ (ਸ਼ਿਵ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਜੋ ਕਿ ਪੂਰੇ ਵਿਸ਼ਵ ਭਰ ਵਿਚ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਨਵੰਬਰ 2019 ਵਿਚ ਮਨਾਇਆ ਜਾ ਰਿਹਾ ਹੈ | ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ...

ਪੂਰੀ ਖ਼ਬਰ »

ਸਬਜ਼ੀ ਮੰਡੀ ਮਕਸੂਦਾਂ 'ਚ ਨਿਗਮ ਨੇ ਫਿਰ ਕਬਜ਼ੇ 'ਚ ਲਏ ਪਲਾਸਟਿਕ ਲਿਫ਼ਾਫ਼ੇ

ਮਕਸੂਦਾਂ, 26 ਜੂਨ (ਲਖਵਿੰਦਰ ਪਾਠਕ)-ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਵਲੋਂ ਸਬਜ਼ੀ ਮੰਡੀ ਮਕਸੂਦਾਂ 'ਚ ਇਕ ਵਾਰ ਫਿਰ ਪਲਾਸਟਿਕ ਲਿਫ਼ਾਫ਼ਿਆਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਕਈ ਕੁਇੰਟਲ ਲਿਫ਼ਾਫ਼ੇ ਆਪਣੇ ਕਬਜ਼ੇ 'ਚ ਲਏ ਗਏ | ਨਿਗਮ ਟੀਮ ਵੱਡੇ ਅਮਲੇ ਤੇ ...

ਪੂਰੀ ਖ਼ਬਰ »

ਅੱਗ ਨਾਲ ਬੂਟਾਂ ਦੀਆਂ ਦੁਕਾਨਾਂ ਸੜ ਕੇ ਸੁਆਹ

ਮਕਸੂਦਾਂ, 26 ਜੂਨ (ਲਖਵਿੰਦਰ ਪਾਠਕ)-ਬੀਤੀ ਰਾਤ ਇਕ ਵਜੇ ਦੇ ਕਰੀਬ ਲੰਬਾਪਿੰਡ-ਕਿਸ਼ਨਪੁਰਾ ਰੋਡ ਨੇੜੇ ਸਥਿਤ ਬੂਟਾਂ ਦੀਆਂ ਇਕੋ ਮਾਲਕ ਦਿਆਂ ਤਿੰਨ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ | ਪੀੜਤ ਦੁਕਾਨ ਮਾਲਕ ਰਵਨੀਤ ਵਡੇਰਾ ਨੇ ਦੱਸਿਆ ਸਾਈ ਫੁੱਟਵੇਅਰ ਦੇ ਨਾਂ 'ਤੇ ਉਸ ਦੀਆਂ ...

ਪੂਰੀ ਖ਼ਬਰ »

ਡੁੱਬਣ ਵਾਲੇ ਇਲਾਕਿਆਂ 'ਚ ਪਾਇਆ ਜਾਵੇ ਬਰਸਾਤੀ ਸੀਵਰ

ਜਲੰਧਰ, 26 ਜੂਨ (ਸ਼ਿਵ)-ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਸੁਰਿੰਦਰ ਕੌਰ ਨੇ ਸਮਾਰਟ ਸਿਟੀ ਦੇ ਸੀ. ਈ. ਓ. ਨੂੰ ਮਿਲ ਕੇ ਉਨ੍ਹਾਂ ਦੇ ਇਲਾਕਿਆਂ ਵਿਚ ਬਰਸਾਤੀ ਸੀਵਰ ਪਾਉਣ ਦੀ ਮੰਗ ਕੀਤੀ ਹੈ ਜਿਹੜੇ ਕਿ ਬਰਸਾਤਾਂ 'ਚ ਡੁੱਬ ਜਾਂਦੇ ਹਨ ਤੇ ਇਸ ਨਾਲ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਮਹਿਲਾ ਅੰਡਰ-19 ਕ੍ਰਿਕਟ ਟੀਮ ਦੀ ਚੋਣ

ਜਲੰਧਰ, 26 ਜੂਨ (ਰਣਜੀਤ ਸਿੰਘ ਸੋਢੀ)- ਪੀ. ਸੀ. ਏ. ਵਲੋਂ ਅੰਤਰ ਜ਼ਿਲ੍ਹਾ ਮਹਿਲਾ ਅੰਡਰ-19 ਕਿ੍ਕਟ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਲਈ ਟਰਾਇਲ ਮੁੱਖ ਕੋਚ ਆਸ਼ੂਤੋਸ਼ ਸ਼ਰਮਾ ਤੇ ਬਲਬੀਰ ਕੌਰ ਦੀ ਦੇਖ ਰੇਖ 'ਚ ਬਰਲਟਨ ਪਾਰਕ ਜਲੰਧਰ ਵਿਖੇ ਹੋਏ | ਜੇ. ਡੀ. ਸੀ. ਏ. ਦੇ ਸਕੱਤਰ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਵਿਖੇ 'ਹੁਨਰ ਨਾਲ ਕਾਮਯਾਬੀ' ਸਬੰਧੀ ਸੈਮੀਨਾਰ ਕਰਵਾਇਆ

ਫਗਵਾੜਾ, 26 ਜੂਨ (ਅਸ਼ੋਕ ਕੁਮਾਰ ਵਾਲੀਆ)-ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਾਡ ਟੈਕਨਾਲੋਜੀ ਨੇ 'ਹੁਨਰ ਨਾਲ ਕਾਮਯਾਬੀ' ਸਬੰਧੀ ਸੈਮੀਨਾਰ ਕਰਵਾਇਆ | ਜਿਸ ਨਾਲ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ ਵਿਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਗਰੂਕ ਕਰਵਾਇਆ ਗਿਆ | ਕਾਲਜ ...

ਪੂਰੀ ਖ਼ਬਰ »

ਸਵੱਛ ਮਿਸ਼ਨ ਤਹਿਤ ਹੋਟਲਾਂ, ਹਸਪਤਾਲਾਂ ਦਾ ਸਰਵੇਖਣ-ਨਤੀਜਾ 30 ਨੂੰ

ਜਲੰਧਰ, 26 ਜੂਨ (ਸ਼ਿਵ)- ਸਵੱਛ ਮਿਸ਼ਨ ਸਰਵੇਖਣ-2020 ਦੇ ਤਹਿਤ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਿਚ ਸਕੂਲਾਂ, ਹੋਟਲਾਂ, ਹਸਪਤਾਲਾਂ ਸਮੇਤ ਹੋਰ ਅਦਾਰਿਆਂ ਦਾ ਸਰਵੇਖਣ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਇਸ ਦੇ ਨਤੀਜੇ 30 ਜੂਨ ਨੂੰ ਆਉਣਗੇ | ਨਿਗਮ ਪ੍ਰਸ਼ਾਸਨ ਨੇ ਇਸ ਕੰਮ ਲਈ ...

ਪੂਰੀ ਖ਼ਬਰ »

ਕਮਿਸ਼ਨਰ ਦੀ ਸਲਾਹ 'ਤੇ ਪੱਤਲਾਂ 'ਚ ਲੰਗਰ ਵਰਤਾਇਆ

ਜਲੰਧਰ, 26 ਜੂਨ (ਸ਼ਿਵ)- ਨਗਰ ਨਿਗਮ ਸਫ਼ਾਈ ਸੰਗਠਨ ਵੱਲੋਂ ਨਿਗਮ ਦਫ਼ਤਰ ਬਾਹਰ ਲੰਗਰ ਲਗਾਇਆ ਗਿਆ | ਇਸ ਵਿਚ ਵਿਸ਼ੇਸ਼ ਤੌਰ 'ਤੇ ਪ੍ਰਦੂਸ਼ਣ ਤੋਂ ਬਚਾਅ ਲਈ ਪੱਤਲ਼ਾਂ ਵਿਚ ਲੰਗਰ ਵਰਤਾਇਆ ਗਿਆ | ਦੱਸਿਆ ਜਾਂਦਾ ਹੈ ਕਿ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਚਲਾ ਰਹੇ ...

ਪੂਰੀ ਖ਼ਬਰ »

ਮਾਸਟਰ ਤਾਰਾ ਸਿੰਘ ਨਗਰ ਵਿਖੇ ਬਾਬਾ ਬਾਲਕ ਨਾਥ ਦੀ ਚੌਾਕੀ ਤੇ ਭੰਡਾਰਾ

ਜਲੰਧਰ, 26 ਜੂਨ (ਜਸਪਾਲ ਸਿੰਘ)-ਸ੍ਰੀ ਸਿੱਧ ਬਾਬਾ ਬਾਲਕ ਨਾਥ ਸਭਾ ਵਲੋਂ ਨੇਤਾ ਜੀ ਪਾਰਕ ਮਾਸਟਰ ਤਾਰਾ ਸਿੰਘ ਨਗਰ ਵਿਖੇ ਬਾਬਾ ਬਾਲਕ ਨਾਥ ਦੀ 34ਵੀਂ ਸਾਲਾਨਾ ਚੌਾਕੀ ਅਤੇ ਭੰਡਾਰਾ ਕਰਵਾਇਆ ਗਿਆ | ਇਹ ਸਮਾਗਮ ਸੰਸਥਾ ਦੇ ਚੇਅਰਮੈਨ ਸੁਧੀਰ ਲੂਥਰਾ, ਪ੍ਰਧਾਨ ਸੁਨੀਲ ਕੁੰਦਰਾ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਕ੍ਰਿਕਟ ਚੈਂਪੀਅਨਸ਼ਿਪ ਜਲੰਧਰ ਨੇ ਫਤਹਿਗੜ੍ਹ ਸਾਹਿਬ ਨੂੰ ਹਰਾ ਕੇ ਜਿੱਤਿਆ ਮੈਚ

ਜਲੰਧਰ, 26 ਜੂਨ (ਰਣਜੀਤ ਸਿੰਘ ਸੋਢੀ)-ਪੀ. ਸੀ. ਏ. ਵਲੋਂ ਚੱਲ ਰਹੇ ਅੰਡਰ-23 ਅੰਤਰ ਜ਼ਿਲ੍ਹਾ ਚੈਂਪੀਅਨਸ਼ਿਪ 'ਚ ਮੈਚ ਦੇ ਦੂਸਰੇ ਦਿਨ ਜਲੰਧਰ ਦੇ 328 ਦੌੜਾਂ ਦੀ ਬੜੌ੍ਹਤਰੀ ਦਾ ਪਿੱਛਾ ਕਰਦੇ ਹੋਏ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਆਪਣੀ ਦੂਸਰੀ ਪਾਰੀ 'ਚ 24.6 ਓਵਰਾਂ 'ਚ 10 ਵਿਕਟਾਂ ...

ਪੂਰੀ ਖ਼ਬਰ »

ਭੈਣ ਦੀ ਹੱਤਿਆ ਕਰਨ ਵਾਲੇ ਨੂੰ ਕੀਤਾ ਜਾਵੇ ਗਿ੍ਫ਼ਤਾਰ- ਲੁਕੇਸ਼ ਕੁਮਾਰ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ)- ਪਿੰਡ ਕੋਟਲੀ ਮੁਗਲਾਂ, ਪਠਾਨਕੋਟ ਦੇ ਰਹਿਣ ਵਾਲੇ ਲੁਕੇਸ਼ ਕੁਮਾਰ ਨੇ ਦੋਸ਼ ਲਗਾਏ ਹਨ ਕਿ ਉਸ ਦੀ ਭੈਣ ਰਮਨ ਬਾਲਾ ਨੇ ਆਤਮਹੱਤਿਆ ਨਹੀਂ ਕੀਤੀ, ਬਲਕਿ ਉਸ ਦੀ ਹੱਤਿਆ ਕੀਤੀ ਗਈ ਹੈ | ਲੁਕੇਸ਼ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗੀ ਕੀਤੀ ਹੈ ...

ਪੂਰੀ ਖ਼ਬਰ »

ਅੰਤਿਮ ਸਥਾਨ ਸਵਰਗਾਸ਼ਰਮ ਨੂੰ ਦੋ ਫਰਿਜਰ ਭੇਟ

ਜਲੰਧਰ, 26 ਜੂਨ (ਸ਼ਿਵ)- ਰੋਟਰੀ ਕਲੱਬ ਜਲੰਧਰ ਨੇ ਅੰਤਿਮ ਸਥਾਨ ਸਵਰਗਾਸ਼ਰਮ ਕੋਟ ਕਿਸ਼ਨ ਚੰਦ ਨੂੰ ਦੋ ਫ਼ਰਿਜ ਆਪਣੀ ਜਥੇਬੰਦੀ ਵਲੋਂ ਭੇਟ ਕੀਤੇ ਹਨ | ਇਸ ਮੌਕੇ ਮੈਨੇਜਿੰਗ ਟਰੱਸਟੀ ਸ੍ਰੀ ਤਰਸੇਮ ਕਪੂਰ ਨੇ ਰੋਟਰੀ ਕਲੱਬ ਵਲੋਂ ਦੋ ਫ਼ਰਿਜ ਭੇਟ ਕਰਨ ਦੇ ਉੱਦਮ ਦੀ ਸ਼ਲਾਘਾ ...

ਪੂਰੀ ਖ਼ਬਰ »

ਬੱਚਿਆਂ ਨੂੰ ਗੁਰਸਿੱਖੀ ਜੀਵਨ ਜਾਚ ਲਈ ਲਾਇਆ ਵਿਸ਼ੇਸ਼ ਗੁਰਮਤਿ ਕੈਂਪ ਸਮਾਪਤ

ਜਲੰਧਰ, 26 ਜੂਨ (ਹਰਵਿੰਦਰ ਸਿੰਘ ਫੁੱਲ)-ਪੰਥ ਰਤਨ ਭਾਈ ਜਸਵੀਰ ਸਿੰਘ ਖੰਨੇ ਵਾਲਿਆ ਦੀ ਪ੍ਰੇਰਨਾ ਸਦਕਾ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਮੁਤਾਬਕ ਉੱਚਾ 'ਤੇ ਸੁੱਚਾ ਜੀਵਨ ਢਾਲਣ ਸ਼ਹਿਰ ਵਿਖੇ ਗੁਰ ਸ਼ਬਦ ਪ੍ਰਚਾਰ ਸਭਾ ਵਲੋਂ 1 ਜੂਨ ਤੋਂ ...

ਪੂਰੀ ਖ਼ਬਰ »

ਡੁੱਬਣ ਵਾਲੇ ਇਲਾਕਿਆਂ 'ਚ ਪਾਇਆ ਜਾਵੇ ਬਰਸਾਤੀ ਸੀਵਰ

ਜਲੰਧਰ, 26 ਜੂਨ (ਸ਼ਿਵ)-ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਸੁਰਿੰਦਰ ਕੌਰ ਨੇ ਸਮਾਰਟ ਸਿਟੀ ਦੇ ਸੀ. ਈ. ਓ. ਨੂੰ ਮਿਲ ਕੇ ਉਨ੍ਹਾਂ ਦੇ ਇਲਾਕਿਆਂ ਵਿਚ ਬਰਸਾਤੀ ਸੀਵਰ ਪਾਉਣ ਦੀ ਮੰਗ ਕੀਤੀ ਹੈ ਜਿਹੜੇ ਕਿ ਬਰਸਾਤਾਂ 'ਚ ਡੁੱਬ ਜਾਂਦੇ ਹਨ ਤੇ ਇਸ ਨਾਲ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਗਾਵਾਂ ਨੂੰ ਆਵਾਰਾ ਛੱਡਣ ਕਾਰਨ ਹਾਲ ਹੋਇਆ ਬੇਹਾਲ

ਫਿਲੌਰ, ਅੱਪਰਾ, 26 ਜੂਨ (ਸੁਰਜੀਤ ਸਿੰਘ ਬਰਨਾਲਾ)-ਅੱਪਰਾ ਤੇ ਪਾਸ ਦੀਆਂ ਪੱਕੀਆਂ ਨਹਿਰਾਂ ਤੇ ਖੁੱਲੇ੍ਹ ਖੇਤਾਂ 'ਚ ਆਮ ਲੋਕਾਂ ਵਲ਼ੋਂ ਘਰਾਂ 'ਚ ਦੁੱਧ ਦੇਣ ਤਾੋ ਹੱਟ ਗਈਆਂ ਗਾਵਾਂ ਨੂੰ ਛੱਡ ਦਿੱਤਾ ਜਾਂਦਾ ਹੈ | ਜਿਸ ਕਾਰਨ ਭੁੱਖੇ ਰਹਿਣ ਕਾਰਨ ਉਨ੍ਹਾਂ ਦੀ ਹਾਲਤ ਬਦਤਰ ...

ਪੂਰੀ ਖ਼ਬਰ »

ਬਾਬਾ ਪੀਰ ਬੁਲੰਦੀ ਸ਼ਾਹ ਦਾ ਸਾਲਾਨਾ ਦੋ ਰੋਜ਼ਾ ਜੋੜ ਮੇਲਾ ਸਮਾਪਤ

ਕਿਸ਼ਨਗੜ੍ਹ, 26 ਜੂਨ (ਹਰਬੰਸ ਸਿੰਘ ਹੋਠੀ)-ਦਰਬਾਰ ਬਾਬਾ ਪੀਰ ਬੁਲੰਦੀ ਸ਼ਾਹ ਪਿੰਡ ਰਾਏਪੁਰ ਰਸੂਲਪੁਰ ਵਿਖੇ ਉਕਤ ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾੲੀਂ ਰੂਪੇ ਸ਼ਾਹ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਸਾਲਾਨਾ ਮੇਲਾ ...

ਪੂਰੀ ਖ਼ਬਰ »

ਬੰਨ੍ਹ ਤੋਂ ਦਰੱਖ਼ਤ ਵੱਢਣ ਨਾਲ ਬਿਜਲੀ ਦਾ ਖੰਭਾ ਟੁੱਟਿਆ

ਨੂਰਮਹਿਲ, 26 ਜੂਨ (ਜਸਵਿੰਦਰ ਸਿੰਘ ਲਾਂਬਾ)-ਨਜ਼ਦੀਕੀ ਪਿੰਡ ਬੂਟੇ ਦੀਆਂ ਛੰਨਾਂ ਦੇ ਤਿੰਨ ਪਰਿਵਾਰਾਂ ਦੀ 15 ਦਿਨਾਂ ਤੋਂ ਬਿਜਲੀ ਬੰਦ ਹੋਣ ਦਾ ਸਮਾਚਾਰ ਹੈ | ਪ੍ਰੇਮ ਸਿੰਘ ਪੁੱਤਰ ਕੇਹਰ ਸਿੰਘ, ਮੰਗਵੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਬੂਟੇ ਦੀਆਂ ਛੰਨਾਂ ਨੇ ਨੂਰਮਹਿਲ ...

ਪੂਰੀ ਖ਼ਬਰ »

ਨੂਰਮਹਿਲ ਪੁਲਿਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਾਇਕਲ ਰੈਲੀ

ਨੂਰਮਹਿਲ, 26 ਜੂਨ (ਗੁਰਦੀਪ ਸਿੰਘ ਲਾਲੀ) ਪੁਲਿਸ ਵਲੋਂ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ੇ ਤਿਆਗਣ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਤਹਿਤ ਨੂਰਮਹਿਲ ਪੁਲਿਸ ਵਲੋਂ ਥਾਣਾ ਮੁਖੀ ਹਰਦੀਪ ਸਿੰਘ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖਮੀ

ਫਿਲੌਰ, 26 ਜੂਨ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪੈਪਸੀ ਕੋਲਡ ਡਰਿੰਕ ਫ਼ੈਕਟਰੀ ਸਾਹਮਣੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਵੇਰਵੇ ਅਨੁਸਾਰ ਮੋਟਰਸਾਈਕਲ ਨੰਬਰ ਪੀ ਬੀ 07 ਐਕਸ 2349 'ਤੇ ਇਕ ਵਿਅਕਤੀ ਅਤੇ ਔਰਤ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਡਰਗ ਦੁਰਵਰਤੋਂ ਤੇ ਗੈਰ ਕਾਨੰੂਨੀ ਵਪਾਰ ਦਿਵਸ ਸਬੰਧੀ ਸੈਮੀਨਾਰ

ਆਦਮਪੁਰ, 26 ਜੂਨ (ਰਮਨ ਦਵੇਸਰ)-ਆਦਮਪੁਰ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਏ. ਐਸ. ਦੁੱਗਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਡਰੱਗ ਦੂਰਵਰਤੋਂ ਅਤੇ ਗੈਰ ਕਾਨੰੂਨੀ ਵਪਾਰ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ ¢ ਇਸ ਮੌਕੇ ਡਾ. ਏ ਐਸ ਦੁੱਗਲ ਨੇ ਕਿਹਾ ਕਿ ਇਸ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ 'ਚੋਂ 1 ਕੁਇੰਟਲ 20 ਕਿੱਲੋ ਕਣਕ ਤੇ 2 ਗੈਸ ਸਿਲੰਡਰ ਚੋਰੀ

ਭੋਗਪੁਰ, 26 ਜੂਨ (ਕੁਲਦੀਪ ਸਿੰਘ ਪਾਬਲਾ)-ਪਿੰਡ ਕਾਲਾ ਬੱਕਰਾ ਵਿਖੇ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸੰਨ੍ਹ ਲਾ ਕੇ 1 ਕੁਇੰਟਲ 20 ਕਿੱਲੋ ਕਣਕ ਅਤੇ 2 ਗੈਸ ਸਿਲੰਡਰ ਚੋਰੀ ਕਰ ਲਏ | ਸਕੂਲ ਦੇ ਮੁੱਖ ਅਧਿਆਪਕ ਸੂਰਤੀ ਲਾਲ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਨੂੰ ...

ਪੂਰੀ ਖ਼ਬਰ »

990 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਨਕੋਦਰ, 26 ਜੂਨ (ਗੁਰਵਿੰਦਰ ਸਿੰਘ, ਮਨਜੀਤ ਮਾਨ)-ਥਾਣਾ ਸਦਰ ਪੁਲਿਸ ਨੇ ਵੱਖ-ਵੱਖ ਰੇਡ ਪਾਰਟੀਆਂ ਬਣਾ ਕੇ ਛਾਪੇਮਾਰੀ ਉਪਰੰਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 990 ਨਸ਼ੀਲੀਆਂ ਗੋਲੀਆਂ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰਕੇ ਮੁਕੱਦਮੇ ਦਰਜ ਕੀਤੇ ਹਨ | ਵਤਸਲਾ ਗੁਪਤਾ ...

ਪੂਰੀ ਖ਼ਬਰ »

ਬੀ.ਡੀ.ਪੀ. ਓ. ਦਫ਼ਤਰ ਲੋਹੀਆਂ ਸੰਮਤੀ ਜ਼ਮੀਨ ਦੀ ਬੋਲੀ ਜਾਣ ਬੁੱਝ ਕੇ ਨਹੀਂ ਕਰਵਾ ਰਿਹੈ- ਪੰਚਾਇਤ ਪਿੰਡ ਕੋਠਾ

ਲੋਹੀਆਂ ਖਾਸ, 26 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਗ੍ਰਾਮ ਪੰਚਾਇਤ ਕੋਠਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਲੋਹੀਆਂ ਦੇ ਅਧਿਕਾਰੀਆਂ ਦੀ ਕੁੱਝ ਕਿਸਾਨਾਂ ਨਾਲ ਮਿਲੀਭੁਗਤ ਹੋਣ ਕਾਰਨ ਸੰਮਤੀ ਦੀ ਜ਼ਮੀਨ ਦੀ ਬੋਲੀ ਨਾ ਕਰਵਾਉਣ ਦਾ ਦੋਸ਼ ਲਾਇਆ ਹੈ | ਇਸ ਸਬੰਧੀ 'ਅਜੀਤ' ਨਾਲ ...

ਪੂਰੀ ਖ਼ਬਰ »

ਲੋਹੀਆਂ ਨਗਰ ਪੰਚਾਇਤ ਨੂੰ ਨਹੀਂ ਹੈ ਪਾਣੀ ਦੀ ਕਦਰ

ਲੋਹੀਆਂ ਖਾਸ, 26 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨਗਰ ਪੰਚਾਇਤ ਦੀ ਟੈਂਕੀ 'ਚੋਂ ਪਾਣੀ ਫਾਲਤੂ ਜਾਣ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਲੋਕਾਂ ਨੇ ਪਿਛਲੇ ਦਿਨੀਂ ਸ਼ੋਸ਼ਲ ਮੀਡੀਆ 'ਤੇ ਪਾਈਆਂ ਸਨ ਪਰ ਕਿਸੇ ਦੇ ਕੰਨ 'ਤੇ ਜੂੰ ਸਰਕਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਹੁਣ ...

ਪੂਰੀ ਖ਼ਬਰ »

ਮਾ: ਗੁਰਮੁੱਖ ਸਿੰਘ ਸਚਦੇਵਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਾਹਕੋਟ, 26 ਜੂਨ (ਬਾਂਸਲ)-ਸ਼ਾਹਕੋਟ ਤੋਂ 'ਅਜੀਤ' ਦੇ ਪੱਤਰਕਾਰ ਦਲਜੀਤ ਸਿੰਘ ਸਚਦੇਵਾ ਅਤੇ ਫਾਰਮਾਸਿਸਟ ਸੁਰਿੰਦਰਪਾਲ ਸਿੰਘ ਸਚਦੇਵਾ ਦੇ ਪਿਤਾ ਸ: ਗੁਰਮੁੱਖ ਸਿੰਘ ਸਚਦੇਵਾ ਸੇਵਾ-ਮੁਕਤ ਮੁੱਖ ਅਧਿਆਪਕ , ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਸਥਾਨਕ ...

ਪੂਰੀ ਖ਼ਬਰ »

ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ

ਮਲਸੀਆਂ, 26 ਜੂਨ (ਸੁਖਦੀਪ ਸਿੰਘ)- ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ 'ਡੈਪੋ' ਮੁਹਿੰਮ ਦੇ ਤਹਿਤ ਸ਼ਾਹਕੋਟ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਅਤੇ ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ ਹੇਠ ਐਸ.ਪੀ. ਸਪੋਰਟਸ ਐਾਡ ...

ਪੂਰੀ ਖ਼ਬਰ »

ਪਰਿਵਾਰ ਵਲੋਂ ਜ਼ਮੀਨ ਬਚਾਉਣ ਦੀ ਸਰਕਾਰ ਨੂੰ ਅਪੀਲ

ਫਿਲੌਰ, 26 ਜੂਨ ( ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਲਸਾੜਾ ਵਿਖੇ ਇਕ ਔਰਤ ਨੇ ਸਤਲੁਜ ਦਰਿਆ ਕੰਢੇ ਉਨ੍ਹਾਂ ਦੀ ਜ਼ਮੀਨ ਨੂੰ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਗੁਹਾਰ ਲਗਾਈ ਹੈ | ਇਸ ਦੀ ਜਾਣਕਾਰੀ ਦਿੰਦਿਆਂ ਗਿਆਨ ਕੌਰ ਪਤਨੀ ਗਿਆਨ ਚੰਦ ਵਾਸੀ ਪਿੰਡ ...

ਪੂਰੀ ਖ਼ਬਰ »

ਸੰਘਣੀ ਆਬਾਦੀ 'ਚੋਂ 11 ਹਜ਼ਾਰ ਵੋਲਟੇਜ ਤਾਰਾਂ ਹਟਾਉਣ ਲਈ ਬਿਜਲੀ ਘਰ ਅੱਗੇ ਧਰਨਾ

ਫਿਲੌਰ, ਅੱਪਰਾ, 26 ਜੂਨ (ਸੁਰਜੀਤ ਸਿੰਘ ਬਰਨਾਲਾ)-ਹਲਕਾ ਫਿਲੌਰ ਦੇ ਕਸਬਾ ਅੱਪਰਾ ਦੇ ਡਾ. ਅੰਬੇਡਕਰ ਮੁਹੱਲਾ ਅਤੇ ਢਾਬ ਵਾਲਾ ਮੁਹੱਲਾ ਵਾਸੀਆਂ ਨੇ ਅੱਪਰਾ ਦੇ ਬਿਜਲੀ ਘਰ ਅੱਗੇ ਸਵੇਰੇ ਕਰੀਬ 10 ਵਜੇ ਤੋਂ ਲਗਾਤਾਰ ਧਰਨਾ ਦੇ ਕੇ ਜਿੱਥੇ ਪੰਜਾਬ ਸਰਕਾਰ ਮੁਰਦਾਬਾਦ ਦੇ ...

ਪੂਰੀ ਖ਼ਬਰ »

2 ਗ੍ਰਾਮ ਹੈਰੋਇਨ ਤੇ 465 ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ

ਮਹਿਤਪੁਰ, 26 ਜੂਨ (ਮਿਹਰ ਸਿੰਘ ਰੰਧਾਵਾ)-ਦਿਹਾਤੀ ਪੁਲਿਸ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਲਖਵੀਰ ਸਿੰਘ ਥਾਣਾ ਮੁਖੀ ਮਹਿਤਪੁਰ ਵਲੋਂ ਅਸਮਾਜਿਕ ਤੱਤਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਹਿਤਪੁਰ ਪੁਲਿਸ ਨੇ 6 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ...

ਪੂਰੀ ਖ਼ਬਰ »

2 ਕਿਲੋ 750 ਗ੍ਰਾਮ ਚੂਰਾ ਪੋਸਤ ਸਮੇਤ ਇਕ ਵਿਆਕਤੀ ਕਾਬੂ

ਆਦਮਪੁਰ, 26 ਜੂਨ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਥਾਣਾ ਆਦਮਪੁਰ ਅਧੀਨ ਆਉਂਦੀ ਚੌਾਕੀ ਅਲਾਵਲਪੁਰ ਪੁਲਿਸ ਨੇ ਚੂਰਾ ਪੋਸਤ ਸਮੇਤ ਇਕ ਵਿਆਕਤੀ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਮੁਖੀ ਜਰਨੈਲ ਸਿੰਘ ਆਦਮਪੁਰ ਨੇ ਦੱਸਿਆ ਕਿ ਚੌਾਕੀ ਇੰਚਰਾਜ਼ ਅਲਾਵਲਪੁਰ ਏ.ਐਸ.ਆਈ ਹਰਪਾਲ ...

ਪੂਰੀ ਖ਼ਬਰ »

ਸਿਵਲ ਹਸਪਤਾਲ ਫਿਲੌਰ ਵਿਖੇ ਅੰਤਰਰਾਸ਼ਟਰੀ ਡਰੱਗ ਦਿਵਸ ਮਨਾਇਆ

ਫਿਲੌਰ, 26 ਜੂਨ (ਸੁਰਜੀਤ ਸਿੰਘ ਬਰਨਾਲਾ)-ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਫਿਲੌਰ ਵਿਖੇ ਅੰਤਰਰਾਸ਼ਟਰੀ ਡਰੱਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਮਹੇਸ਼ ਕੁਮਾਰ ਪ੍ਰਭਾਕਰ ਅਤੇ ਡਾ ਅਸ਼ਵਨੀ ਕੁਮਾਰ ਨੇ ਆਮ ...

ਪੂਰੀ ਖ਼ਬਰ »

40 ਨਸ਼ੀਲੀਆਂ ਗੋਲੀਆਂ ਤੇ 41250 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

ਸ਼ਾਹਕੋਟ/ਮਲਸੀਆਂ, 26 ਜੂਨ (ਸੁਖਦੀਪ ਸਿੰਘ)-ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ ਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮਾਂ ਨੇ 40 ਨਸ਼ੀਲੀਆਂ ਗੋਲੀਆਂ ਅਤੇ 41250 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX