ਤਾਜਾ ਖ਼ਬਰਾਂ


ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)- ਪਿਛਲੀ ਅਕਾਲੀ ਸਰਕਾਰ ਸਮੇਂ ਹੋਂਦ 'ਚ ਆਏ ਬਿਜਲੀ ਮਾਫ਼ੀਆ, ਰੇਤ ਮਾਫ਼ੀਆ, ਲੈਂਡ ਮਾਫ਼ੀਆਂ, ਕੇਬਲ ਮਾਫ਼ੀਆ ਤੇ ਗੁੰਡਾ ਟੈਕਸ ...
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਨਵੀਂ ਦਿੱਲੀ, 21 ਨਵੰਬਰ- ਟੈਰਰ ਫੰਡਿੰਗ ਮਾਮਲੇ 'ਚ ਈ.ਡੀ. ਨੇ ਕਸ਼ਮੀਰ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀਆਂ ਦੀ ਜਾਇਦਾਦ ਨੂੰ ਜ਼ਬਤ ਕਰ...
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਸਮਾਣਾ(ਪਟਿਆਲਾ) 21 ਨਵੰਬਰ (ਸਾਹਿਬ ਸਿੰਘ)- ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦਾ ਫ਼ੋਨ ਸੀ.ਆਈ.ਏ. ਸਮਾਣਾ ਦੇ ਸਾਬਕਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਵਲੋਂ ਕਥਿਤ ਟੈਪ ਕਰਨ ਦਾ ਮਾਮਲਾ ਗਰਮਾ...
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਸੁਲਤਾਨਵਿੰਡ, 21 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ-ਜਲੰਧਰ ਜੀ.ਟੀ ਰੋਤ ਸਥਿਤ ਟੀ ਪੁਆਇੰਟ ਨਿਊ ਅੰਮ੍ਰਿਤਸਰ ਵਿਖੇ ਆਈ ਟਵੰਟੀ ਕਾਰ 'ਚ ਅਣਪਛਾਤੇ ਸਵਾਰ ਵਿਅਕਤੀਆਂ ਵੱਲੋਂ ਦੂਜੇ ਕਾਰ ਸਵਾਰ ਵਿਅਕਤੀ ...
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਅੱਜ ਸ਼ੁਰੂ ਹੋਈਆਂ ਪੰਜਾਬ ਸਕੂਲੀ ਖੇਡਾਂ 'ਚ ਡਿਊਟੀ 'ਚ ਕੁਤਾਹੀ ਕਾਰਣ ਜੋਗਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੋਦਾ (ਸ੍ਰੀ ਮੁਕਤਸਰ ਸਾਹਿਬ) ਨੂੰ ਤਤਕਾਲ...
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵੱਖ-ਵੱਖ ਪੱਕੇ ਮੋਰਚੇ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਇੱਕਜੁੱਟ ਹੋ ਕੇ 24 ਨਵੰਬਰ ਨੂੰ....
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ 1 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਣ ਪੁੱਜੇ। ਉਹ...
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਜਮੀਅਤ ਉਲਮਾ-ਏ-ਹਿੰਦ ਨੇ ਇੱਕ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜਮੀਅਤ ਉਲਮਾ-ਏ-ਹਿੰਦ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਕਿ ਉਹ ਬਾਬਰੀ ਮਸਜਿਦ...
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਸਰਾਏ ਅਮਾਨਤ ਖਾਂ, 21 ਨਵੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਗੰਡੀ ਵਿੰਡ ਦੇ ਵਸਨੀਕ 23 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ ਪਹੁੰਚ ਗਈ ਹੈ ਅਤੇ ਹੁਣ ਉਸ...
ਬੈਂਕ 'ਚ ਪੈਸੇ ਜਮਾ ਕਰਵਾਉਣ ਗਏ ਪ੍ਰਵਾਸੀ ਮਜ਼ਦੂਰ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਇਆ ਵਿਅਕਤੀ
. . .  1 day ago
ਗੁਰਦਾਸਪੁਰ, 21 ਨਵੰਬਰ (ਆਲਮਬੀਰ ਸਿੰਘ)- ਸਥਾਨਕ ਸ਼ਹਿਰ ਦੇ ਮੰਡੀ ਰੋਡ ਸਥਿਤ ਸੈਂਟਰਲ ਬੈਂਕ ਵਿਖੇ ਅੱਜ ਸਵੇਰੇ ਪੈਸੇ ਜਮਾ ਕਰਵਾਉਣ ਗਏ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਇੱਕ ਵਿਅਕਤੀ 50 ਹਜ਼ਾਰ ਰੁਪਏ...
ਗੁਰੂਹਰਸਹਾਏ ਸ਼ਹਿਰ 'ਚ ਡੇਂਗੂ ਨੇ ਦਿੱਤੀ ਦਸਤਕ
. . .  1 day ago
ਗੁਰੂਹਰਸਹਾਏ, 21 ਨਵੰਬਰ (ਕਪਿਲ ਕੰਧਾਰੀ)- ਇੱਕ ਪਾਸੇ ਜਿੱਥੇ ਗੁਰੂਹਰਸਹਾਏ 'ਚ 4 ਦਸੰਬਰ ਨੂੰ ਅੰਤਰਰਾਸ਼ਟਰੀ ਕਬੱਡੀ ਮੈਚ ਹੋਣ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ 'ਚ ਡੇਂਗੂ ਦਾ ਕਹਿਰ ਸ਼ੁਰੂ...
ਬੇਅੰਤ ਸਿੰਘ ਦੀ ਸਰਕਾਰ ਵਾਂਗ ਪੰਜਾਬ 'ਚ ਸਮੁੱਚੇ ਅਧਿਕਾਰਾਂ ਦਾ ਹੋ ਰਿਹੈ ਘਾਣ- ਮਜੀਠੀਆ
. . .  1 day ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ
. . .  1 day ago
ਬਠਿੰਡਾ, 21 ਨਵੰਬਰ (ਨਾਇਬ ਸਿੱਧੂ)- ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਅੱਜ ਵਾਰੰਟ ਸਟਾਫ਼ ਇੱਕ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ...
ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  1 day ago
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  1 day ago
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  1 day ago
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  1 day ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  1 day ago
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  1 day ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  1 day ago
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  1 day ago
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  1 day ago
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  1 day ago
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  1 day ago
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  1 day ago
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  1 day ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  1 day ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  1 day ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  1 day ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  1 day ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  1 day ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  1 day ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  about 1 hour ago
ਅੱਜ ਦਾ ਵਿਚਾਰ
. . .  2 minutes ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  2 days ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  2 days ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  2 days ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  2 days ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  2 days ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  2 days ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  2 days ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  2 days ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  2 days ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  2 days ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  2 days ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551

ਕਪੂਰਥਲਾ / ਫਗਵਾੜਾ

ਨਸ਼ਾ ਤਸਕਰਾਂ ਿਖ਼ਲਾਫ਼ ਆਮ ਲੋਕ ਪੁਲਿਸ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆਉਣ-ਸਤਿੰਦਰ ਸਿੰਘ

ਕਪੂਰਥਲਾ, 26 ਜੂਨ (ਸਡਾਨਾ)-ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਉੱਦਮ ਨਾਲ ਪਿੰਡ ਡੈਣਵਿੰਡ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨੇੜਲੇ ਇਲਾਕਿਆਂ ਦੇ ਲੋਕ ਵੱਡੀ ਗਿਣਤੀ 'ਚ ਹਾਜ਼ਰ ਹੋਏ ਤੇ ਨਸ਼ੇ ਜਿਹੀ ਭੈੜੀ ਅਲਾਮਤ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ ਗਈ | ਜਿਸ ਉਪਰੰਤ ਉਨ੍ਹਾਂ ਨੂੰ ਖ਼ੁਦ ਨਸ਼ਾ ਨਾ ਕਰਨ ਤੇ ਹੋਰਨਾਂ ਤੋਂ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵੱਡੀ ਮੁਹਿਮ ਚਲਾਈ ਗਈ ਹੈ | ਜਿਸ ਤਹਿਤ ਨਸ਼ੇ ਦੀ ਸਪਲਾਈ ਨੂੰ ਤੋੜਣ ਲਈ ਨਸ਼ਾ ਤਸਕਰਾਂ 'ਤੇ ਲਗਾਮ ਕੱਸੀ ਗਈ ਹੈ ਤੇ ਵੱਡੀ ਪੱਧਰ 'ਤੇ ਗਿ੍ਫ਼ਤਾਰੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਹੁਣ ਨਸ਼ੇ ਦੀ ਮੰਗ ਨੂੰ ਖ਼ਤਮ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ | ਐਸ.ਐਸ.ਪੀ. ਨੇ ਕਿਹਾ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ ਤੇ ਨਸ਼ਿਆਂ ਿਖ਼ਲਾਫ਼ ਮੁਹਿਮ ਨੂੰ ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ | ਉਨ੍ਹਾਂ ਇਲਾਕਿਆਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਿਖ਼ਲਾਫ਼ ਖੁੱਲ੍ਹ ਕੇ ਅੱਗੇ ਆਉਣ ਤੇ ਉਨ੍ਹਾਂ ਦੀ ਸੂਚਨਾ ਪੁਲਿਸ ਨੂੰ ਦੇਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਕੋ ਇਕ ਟੀਚਾ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਹੈ ਤੇ ਸਰਕਾਰ ਆਪਣੀ ਮੁਹਿੰਮ ਵਿਚ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇਕਰ ਆਮ ਲੋਕ ਸਰਕਾਰ ਦਾ ਨਿਰੰਤਰ ਸਾਥ ਦੇਣ | ਉਨ੍ਹਾਂ ਕਿਹਾ ਕਿ ਨਸ਼ੇ ਤੋਂ ਪੀੜਤ ਪਰਿਵਾਰ ਇਸ ਸਬੰਧੀ ਪ੍ਰਸ਼ਾਸਨ ਨਾਲ ਸੰਪਰਕ ਕਰਨ ਤਾਂ ਜੋ ਨਸ਼ਾ ਕਰਨ ਵਾਲੇ ਬੱਚਿਆਂ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਸਕੇ | ਇਸ ਮੌਕੇ ਸਿਵਲ ਸਰਜਨ ਡਾ: ਜਸਮੀਤ ਕੌਰ ਬਾਵਾ ਨੇ ਕਿਹਾ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਮੁੜ ਸਮਾਜ 'ਚ ਵਿਚਰਨ ਦੇ ਕਾਬਲ ਬਣਾਉਣ ਲਈ ਉਨ੍ਹਾਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਤੇ ਉਨ੍ਹਾਂ ਦੀ ਸਮਾਜ ਵਿਚ ਅਹਿਮੀਅਤ ਦਰਸਾਈ ਜਾਵੇ | ਨਸ਼ਾ ਛੁਡਾਓ ਕੇਂਦਰ ਦੇ ਇੰਚਾਰਜ ਡਾ: ਸੰਦੀਪ ਭੋਲਾ ਨੇ ਨਸ਼ਿਆਂ ਦੇ ਕਾਰਨ ਤੇ ਇਸ ਦੇ ਇਲਾਜ ਸਬੰਧੀ ਵਿਸਥਾਰ ਪੂਰਵਕ ਹਾਜ਼ਰਾਂ ਨੂੰ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਵਾਇਸ ਆਫ਼ ਸੋਲ ਨਾਟਕ ਮੰਡਲੀ ਵਲੋਂ ਨਸ਼ਿਆਂ ਦੀ ਤਰਾਸਦੀ ਨੂੰ ਬਿਆਨ ਕਰਦੇ ਨਾਟਕ 'ਅੰਨ੍ਹੀ ਗਲੀ' ਦਾ ਬਾਖ਼ੂਬੀ ਮੰਚਨ ਕੀਤਾ ਗਿਆ | ਇਸ ਮੌਕੇ ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ: ਸ਼ਿਖਾ ਭਗਤ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਡੀ.ਐਸ.ਪੀ. ਹਰਿੰਦਰ ਸਿੰਘ ਗਿੱਲ, ਹਰਜਿੰਦਰ ਕੁਮਾਰ, ਇੰਸਪੈਕਟਰ ਜੀਵਨ ਸਿੰਘ ਐਸ.ਐਚ.ਓ. ਕੋਤਵਾਲੀ, ਸਰਪੰਚ ਰਾਜ ਕੁਮਾਰ ਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਆਗੂ ਹਾਜ਼ਰ ਸਨ |

ਦੁੱਧ ਸਮੇਤ ਵੱਖ-ਵੱਖ ਖਾਣ ਵਾਲੀਆਂ ਚੀਜ਼ਾਂ ਦੇ 10 ਸੈਂਪਲ ਭਰੇ

ਕਪੂਰਥਲਾ, 26 ਜੂਨ (ਸਡਾਨਾ)-ਮਿਲਾਵਟੀ ਖਾਦ ਪਦਾਰਥਾਂ ਵਿਰੁੱਧ ਕਾਰਵਾਈ ਕਰਦਿਆਂ ਸਹਾਇਕ ਕਮਿਸ਼ਨਰ ਫੂਡ ਡਾ: ਹਰਜੋਤਪਾਲ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਸਤਨਾਮ ਸਿੰਘ ਵਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਅੱਜ ਜੀ.ਟੀ. ਰੋਡ ਢਿਲਵਾਂ ਵਿਖੇ ਨਾਕਾਬੰਦੀ ਕੀਤੀ ਗਈ | ਇਸ ...

ਪੂਰੀ ਖ਼ਬਰ »

ੴ ਮੂਲ ਮੰਤਰ ਉਚਾਰਨ ਅਸਥਾਨ ਦੇ ਨਿਰਮਾਣ ਕਾਰਜ ਜੰਗੀ ਪੱਧਰ 'ਤੇ

ਸੁਲਤਾਨਪੁਰ ਲੋਧੀ, 26 ਜੂਨ (ਨਰੇਸ਼ ਹੈਪੀ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਤੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ੴ ਮੂਲ ਮੰਤਰ ਉਚਾਰਨ ...

ਪੂਰੀ ਖ਼ਬਰ »

ਨੰੂਹ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਹੇਠ ਸਹੁਰੇ ਵਿਰੁੱਧ ਕੇਸ ਦਰਜ

ਬੇਗੋਵਾਲ, 26 ਜੂਨ (ਸੁਖਜਿੰਦਰ ਸਿੰਘ)-ਬੀਤੇ ਦਿਨ ਬੇਗੋਵਾਲ ਪੁਲਿਸ ਨੇ ਨੰੂਹ ਨਾਲ ਗਲਤ ਹਰਕਤ ਕਰਨ 'ਤੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਇਸ ਸਬੰਧੀ ਪੁਲਿਸ ਨੂੰ ਲਿਖਾਏ ਬਿਆਨਾਂ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 26 ਜੂਨ (ਥਿੰਦ, ਹੈਪੀ)-ਫ਼ਾਸੀਵਾਦ ਵਿਰੋਧੀ ਫੋਰਮ ਵਲੋਂ ਦੇਸ਼ ਭਰ ਵਿਚ ਫ਼ਾਸੀਵਾਦੀ ਤਾਕਤਾਂ ਦਾ ਟਾਕਰਾ ਕਰਨ ਅਤੇ ਅਣਐਲਾਨੀ ਐਮਰਜੈਂਸੀ ਦੇ ਵਿਰੋਧ ਵਿਚ ਦਿੱਤੇ ਸੱਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ...

ਪੂਰੀ ਖ਼ਬਰ »

ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਰੁੱਧ ਕੇਸ ਦਰਜ

ਕਪੂਰਥਲਾ, 26 ਜੂਨ (ਸਡਾਨਾ)-ਇਕ ਲੜਕੀ ਨੂੰ ਵਿਆਹ ਦੇ ਝਾਂਸੇ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸ਼ਿਆਮ ਸ਼ਾਹ ਵਾਸੀ ਕੋਟੂ ਚੌਕ ਨੇ ਦੱਸਿਆ ਕਿ ਉਸ ਦੀ ਲੜਕੀ ਜਿਸ ਦੀ ਉਮਰ ...

ਪੂਰੀ ਖ਼ਬਰ »

ਨਕਾਬਪੋਸ਼ ਲੁਟੇਰੇ ਗੋਲੀ ਚਲਾ ਕੇ ਸਬਜ਼ੀ ਵਾਲੇ ਤੋਂ ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ

ਫਗਵਾੜਾ, 26 ਜੂਨ (ਹਰੀਪਾਲ ਸਿੰਘ)-ਫਗਵਾੜਾ ਦੇ ਪਿੰਡ ਅਕਾਲਗੜ੍ਹ ਦੇ ਨੇੜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਰੇਹੜੇ 'ਤੇ ਸਬਜ਼ੀ ਵੇਚ ਰਹੇ ਇਕ ਵਿਅਕਤੀ ਦੇ ਗੋਲੀ ਮਾਰ ਕੇ ਉਸ ਦਾ ਮੋਬਾਈਲ ਫ਼ੋਨ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ | ਉਕਤ ਵਿਅਕਤੀ ਨੂੰ ਜ਼ਖਮੀ ਹਾਲਤ ...

ਪੂਰੀ ਖ਼ਬਰ »

ਵਿਕਾਸਦੀਪ ਸਿੰਘ ਨੇ ਵਿਦੇਸ਼ 'ਚੋਂ ਸੋਨ ਤਗਮਾ ਜਿੱਤ ਕੇ ਕੀਤਾ ਇਲਾਕੇ ਦਾ ਨਾਂਅ ਰੌਸ਼ਨ

ਨਡਾਲਾ, 26 ਜੂਨ (ਮਾਨ)-ਲੰਘੇ ਦਿਨੀਂ ਕਰੇਗੀਸਤਾਨ ਦੇ ਸ਼ਹਿਰ ਬਿਸਕੇਕ ਵਿਖੇ ਹੋਈ ਏਸ਼ੀਆਈ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਕਸਬਾ ਨਡਾਲਾ ਦੇ ਪਾਵਟਲਿਫਟਰ ਵਿਕਾਸਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਜੂਨੀਅਰ ਸ਼੍ਰੇਣੀ 'ਚ ਸੋਨ ਤਗਮਾ ਜਿੱਤ ਕੇ ਆਪਣੇ ਇਲਾਕੇ ਅਤੇ ...

ਪੂਰੀ ਖ਼ਬਰ »

ਜਗਦੀਸ਼ ਸ਼ਰਮਾ ਤੇ ਰਕੇਸ਼ ਦੁੱਗਲ ਭਾਜਪਾ ਦੇ ਜ਼ਿਲ੍ਹਾ ਪ੍ਰਮੁੱਖ ਤੇ ਸਹਿ ਪ੍ਰਮੁੱਖ ਨਿਯੁਕਤ

ਕਪੂਰਥਲਾ, 26 ਜੂਨ (ਵਿ.ਪ੍ਰ.)-ਭਾਜਪਾ ਦੇ ਸ਼ਹਿਰੀ ਮੰਡਲ ਕਪੂਰਥਲਾ ਦੀ ਮੀਟਿੰਗ ਧਰਮਪਾਲ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਭਾਜਪਾ ਦੀ ਸੂਬਾਈ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਨਰੋਤਮ ਦੇਵ ਰੱਤੀ, ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਪਾਸੀ, ਸੀਨੀਅਰ ਆਗੂ ਯਸ਼ ਮਹਾਜਨ, ...

ਪੂਰੀ ਖ਼ਬਰ »

ਦੀ ਕਪੂਰਥਲਾ ਜ਼ਿਲ੍ਹਾ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਦੇ ਪੰਜ ਡਾਇਰੈਕਟਰਾਂ ਦੀ ਸਰਬਸੰਮਤੀ ਨਾਲ ਚੋਣ

ਕਪੂਰਥਲਾ, 26 ਜੂਨ (ਵਿਸ਼ੇਸ਼ ਪ੍ਰਤੀਨਿਧ)-ਦੀ ਕਪੂਰਥਲਾ ਜ਼ਿਲ੍ਹਾ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰ ਦੀ ਚੋਣ ਰਿਟਰਨਿੰਗ ਅਫ਼ਸਰ ਗੁਰਵਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਅਤਿੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਹੋਈ | ਜਿਸ ...

ਪੂਰੀ ਖ਼ਬਰ »

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ 'ਚ ਹਰ ਵਿਅਕਤੀ ਆਪਣਾ ਯੋਗਦਾਨ ਪਾਵੇ-ਮੱਸਾ ਸਿੰਘ ਸਿੱਧੂ

ਕਪੂਰਥਲਾ, 26 ਜੂਨ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਦ ਹੀ ਸਫਲ ਹੋ ਸਕਦੀ ਹੈ, ਜੇਕਰ ਰਾਜ ਦਾ ਹਰ ਵਿਅਕਤੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਵੇ | ਇਹ ਸ਼ਬਦ ਮੱਸਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਬੱਸ ਅੱਡੇ ਦੀਆਂ ਨਾਲੀਆਂ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਘੁੰਮ ਰਿਹਾ

ਨਡਾਲਾ, 26 ਜੂਨ (ਮਾਨ)-ਬੱਸ ਅੱਡਾ ਨਡਾਲਾ ਦੀਆਂ ਨਾਲੀਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ 'ਤੇ ਇਹ ਗੰਦਗੀ ਨਾਲ ਭਰੀਆਂ ਹੋਈਆਂ ਹਨ | ਜਿਸ ਸੁਭਾਨਪੁਰ ਸੜਕ 'ਤੇ ਗੰਦਾ ਪਾਣੀ ਸੜਕ 'ਤੇ ਆ ਗਿਆ ਹੈ ਸੜਕ ਦੇ ਕਿਨਾਰੇ ਲੱਗਾ ਗੰਦੇ ਪਾਣੀ ਦਾ ਛੱਪੜ ਰਾਹਗੀਰਾਂ, ਸਵਾਰੀਆਂ ਤੇ ਲੋਕਾਂ ਲਈ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਸਰਕਾਰੀ ਕਾਲਜ ਵਿਖੇ ਸਮਾਗਮ

ਕਪੂਰਥਲਾ, 26 ਜੂਨ (ਸਡਾਨਾ)-ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ: ਵੀ.ਕੇ. ਸਿੰਘ ਦੀ ਅਗਵਾਈ ਹੇਠ ਕਾਲਜ ਕੈਂਪਸ ਵਿਚ ਐਨ.ਐਸ.ਐਸ. ਤੇ ਐਨ.ਸੀ.ਸੀ. ਵਿਭਾਗ ਵਲੋਂ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਵੱਖ-ਵੱਖ ਥਾਵਾਂ ਤੋਂ 2 ਕਾਬੂ

ਸੁਭਾਨਪੁਰ, 26 ਜੂਨ (ਜੱਜ)-ਥਾਣਾ ਸੁਭਾਨਪੁਰ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਤਹਿਤ ਥਾਣਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਵੱਖ-ਵੱਖ ਥਾਵਾਂ ਤੋਂ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਹਵਾਲਦਾਰ ਲਖਵਿੰਦਰ ...

ਪੂਰੀ ਖ਼ਬਰ »

ਲੜਕੀ ਨਾਲ ਜਬਰ ਜਨਾਹ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਲੜਕੇ ਵਿਰੁੱਧ ਕੇਸ ਦਰਜ

ਸੁਲਤਾਨਪੁਰ ਲੋਧੀ, 26 ਜੂਨ (ਪ.ਪ. ਰਾਹੀਂ)-ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਲੜਕੀ ਨਾਲ ਜਬਰ ਜਨਾਹ ਕਰਨ ਤੇ ਉਸ ਦੇ ਮਾਤਾ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਇਕ ਲੜਕੇ ਵਿਰੁੱਧ ਕੇਸ ਦਰਜ ਕੀਤਾ ਹੈ | ਐਸ.ਐਚ.ਓ. ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਫਗਵਾੜਾ, 26 ਜੂਨ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਬੱਸ ਅੱਡੇ ਦੇ ਨੇੜੇ ਇਕ ਅਣਪਛਾਤੀ ਗੱਡੀ ਦੀ ਲਪੇਟ 'ਚ ਆਉਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕ੍ਰਿਸ਼ਨ ਕੁਮਾਰ ਪੁੱਤਰ ਬਿਸ਼ਨ ਵਾਸੀ ਚਾਚੌਕੀ ਦੇ ਰੂਪ ਵਿਚ ਹੋਈ ਹੈ | ਪੁਲਿਸ ਨੇ ਇਸ ਹਾਦਸੇ ਦੇ ਸਬੰਧ 'ਚ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਲਹਿਰ ਦਾ ਸਭ ਨੂੰ ਹਿੱਸਾ ਬਣਨਾ ਚਾਹੀਦੈ- ਡਾ. ਸੀਮਾ

ਕਾਲਾ ਸੰਘਿਆਂ, 26 ਜੂਨ (ਸੰਘਾ)-ਸਥਾਨਕ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕਰਵਾਏ ਸਮਾਗਮ ਦੌਰਾਨ ਐਸ. ਐਮ. ਓ. ਡਾ. ਸੀਮਾ ਨੇ ਕਿਹਾ ਕਿ ਨਸ਼ਾ ਵਿਰੋਧੀ ਲਹਿਰ ਦਾ ਸਭ ਨੂੰ ਹਿੱਸਾ ਬਣਨਾ ਚਾਹੀਦਾ ਹੈ ...

ਪੂਰੀ ਖ਼ਬਰ »

ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਕੀਤੀ ਹਾਲੋਂ-ਬੇਹਾਲ

ਤਲਵੰਡੀ ਚੌਧਰੀਆਂ, 26 ਜੂਨ (ਪਰਸਨ ਲਾਲ ਭੋਲਾ)-ਪੰਜਾਬ 'ਚ ਜੂਨ ਮਹੀਨਾ ਗਰਮੀ ਪੱਖੋਂ ਸਿਖਰ 'ਤੇ ਹੁੰਦਾ ਹੈ | ਮਾਨਸੂਨ ਦੀ ਆਮਦ ਲੇਟ ਹੋਣ ਕਾਰਨ ਲੋਕ ਗਰਮੀ ਤੋਂ ਕਾਫ਼ੀ ਤੰਗ ਆਏ ਹੋਏ ਹਨ | ਉੱਪਰੋਂ ਬਿਜਲੀ ਦੇ ਅਣਐਲਾਨੇ ਕੱਟ ਲੋਕਾਂ ਦੇ ਵੱਟ ਕੱਢ ਦਿੰਦੇ ਹਨ | ਅੱਜ ਇੱਥੇ ਨੇੜੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਧਰਨਾ ਦੂਜੇ ਦਿਨ ਵੀ ਜਾਰੀ

ਫਗਵਾੜਾ, 26 ਜੂਨ (ਅਸ਼ੋਕ ਕੁਮਾਰ ਵਾਲੀਆ)-ਨਗਰ ਨਿਗਮ ਸਫ਼ਾਈ ਕਰਮਚਾਰੀ ਫਗਵਾੜਾ ਤੇ ਕਰਮਚਾਰੀ ਸੰਘਰਸ਼ ਕਮੇਟੀ ਮੁੱਖ ਦਫ਼ਤਰ ਟਾਊਨ ਹਾਲ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਅੱਜ ਵੀ ਜਾਰੀ ਰਿਹਾ | ਇਸ ਦੌਰਾਨ ਸਮੂਹ ਮੁਲਾਜ਼ਮਾਂ ਨੇ ਨਗਰ ਨਿਗਮ ਦੇ ਦਫ਼ਤਰ ਵਿਖੇ ...

ਪੂਰੀ ਖ਼ਬਰ »

ਰਣਜੀਤ ਸਿੰਘ ਰਾਣਾ ਵਲੋਂ ਦੁੱਖ ਦਾ ਪ੍ਰਗਟਾਵਾ

ਢਿਲਵਾਂ, 26 ਜੂਨ (ਸੁਖੀਜਾ, ਪਲਵਿੰਦਰ, ਪ੍ਰਵੀਨ)-ਬੀਤੇ ਦਿਨੀਂ ਪਿੰਡ ਚੱਕੋਕੀ ਦੀ ਸਰਪੰਚ ਮਨਜੀਤ ਕੌਰ ਦੇ ਪਤੀ ਗੁਰਸ਼ਰਨ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ 'ਤੇ ਹਲਕਾ ਭੁਲੱਥ ਦੇ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਵਿਖੇ 'ਹੁਨਰ ਨਾਲ ਕਾਮਯਾਬੀ' ਸਬੰਧੀ ਸੈਮੀਨਾਰ ਕਰਵਾਇਆ

ਫਗਵਾੜਾ, 26 ਜੂਨ (ਅਸ਼ੋਕ ਕੁਮਾਰ ਵਾਲੀਆ)-ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਾਡ ਟੈਕਨਾਲੋਜੀ ਨੇ 'ਹੁਨਰ ਨਾਲ ਕਾਮਯਾਬੀ' ਸਬੰਧੀ ਸੈਮੀਨਾਰ ਕਰਵਾਇਆ | ਜਿਸ ਨਾਲ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ ਵਿਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਗਰੂਕ ਕਰਵਾਇਆ ਗਿਆ | ਕਾਲਜ ...

ਪੂਰੀ ਖ਼ਬਰ »

ਪਿੰਡ ਰਿਹਾਣਾ ਜੱਟਾਂ ਬੁਨਿਆਦੀ ਸਹੂਲਤਾਂ ਤੋਂ ਸਖਣਾ

ਰਿਹਾਣਾ ਜੱਟਾਂ, 26 ਜੂਨ (ਹਰਜੀਤ ਸਿੰਘ ਜੁਨੇਜਾ)-ਪਿੰਡ ਰਿਹਾਣਾ ਜੱਟਾਂ ਜੋ ਫਗਵਾੜਾ, ਹੁਸ਼ਿਆਰਪੁਰ ਮੇਨ ਰੋਡ 'ਤੇ ਫਗਵਾੜਾ ਬੱਸ ਸਟੈਂਡ ਤੋਂ 18 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੋਂ ਲਗਭਗ 300 ਬੱਸਾਂ ਰੋਜ਼ਾਨਾ ਪਟਿਆਲਾ, ਬਠਿੰਡਾ, ਲੁਧਿਆਣਾ, ਅੰਬਾਲਾ, ਜਲੰਧਰ, ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਨੂੰ ਫੜਨ ਲਈ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ 275 ਪਸ਼ੂ ਫੜ ਕੇ ਗਊੇਸ਼ਾਲਾ ਭੇਜੇ-ਭੁੱਲਰ

ਕਪੂਰਥਲਾ, 26 ਜੂਨ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਖੇਤਰ 'ਚੋਂ ਅਵਾਰਾ ਪਸ਼ੂਆਂ ਨੂੰ ਫੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਮੁਹਿੱਮ ਤਹਿਤ ਹੁਣ ਤੱਕ 275 ਤੋਂ ਵੱਧ ਅਵਾਰਾ ਪਸ਼ੂਆਂ ਨੂੰ ਫੜ ਕੇ ਕਮਾਲਪੁਰ 'ਚ ਬਣੀ ਸਰਕਾਰੀ ...

ਪੂਰੀ ਖ਼ਬਰ »

1750 ਮਿਲੀਲਿਟਰ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ

ਨਡਾਲਾ, 26 ਜੂਨ (ਮਾਨ)-ਨਡਾਲਾ ਪੁਲਿਸ ਵਲੋਂ ਦੂਸਰੇ ਰਾਜਾਂ ਤੋਂ ਲਿਆ ਕੇ ਵੇਚੀ ਜਾ ਰਹੀ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ | ਚੌਕੀ ਇੰਚਾਰਜ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਨਡਾਲਾ ਪੁਲਿਸ ਵਲੋਂ ਬਿਜਲੀ ਘਰ ਲਾਗੇ ਮੰਡੀ ...

ਪੂਰੀ ਖ਼ਬਰ »

ਪਿੰਡ ਰਿਹਾਣਾ ਜੱਟਾਂ ਬੁਨਿਆਦੀ ਸਹੂਲਤਾਂ ਤੋਂ ਸਖਣਾ

ਰਿਹਾਣਾ ਜੱਟਾਂ, 26 ਜੂਨ (ਹਰਜੀਤ ਸਿੰਘ ਜੁਨੇਜਾ)-ਪਿੰਡ ਰਿਹਾਣਾ ਜੱਟਾਂ ਜੋ ਫਗਵਾੜਾ, ਹੁਸ਼ਿਆਰਪੁਰ ਮੇਨ ਰੋਡ 'ਤੇ ਫਗਵਾੜਾ ਬੱਸ ਸਟੈਂਡ ਤੋਂ 18 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੋਂ ਲਗਭਗ 300 ਬੱਸਾਂ ਰੋਜ਼ਾਨਾ ਪਟਿਆਲਾ, ਬਠਿੰਡਾ, ਲੁਧਿਆਣਾ, ਅੰਬਾਲਾ, ਜਲੰਧਰ, ...

ਪੂਰੀ ਖ਼ਬਰ »

ਵਿਕਾਸ ਕਾਰਜ ਨਾ ਹੋਣ ਕਾਰਨ ਨਰਕ ਬਣਦਾ ਜਾ ਰਿਹੈ ਪਿੰਡ ਠੱਟਾ ਵਿਹੜਾ

ਤਲਵੰਡੀ ਚੌਧਰੀਆਂ, 26 ਜੂਨ (ਪਰਸਨ ਲਾਲ ਭੋਲਾ)-ਪਿੰਡ ਠੱਟਾ ਵਿਹੜਾ ਇੱਕ ਅਜਿਹਾ ਪਿੰਡ ਹੈ ਜਿੱਥੇ ਪਿੰਡ ਦਾ ਕੋਈ ਵੀ ਵਿਕਾਸ ਕਾਰਜ ਨਾ ਚੋਣ ਜ਼ਾਬਤੇ ਤੋਂ ਪਹਿਲਾਂ ਹੋਇਆ ਤੇ ਨਾ ਹੀ ਹੁਣ ਤੱਕ ਸ਼ੁਰੂ ਕਰਵਾਇਆ ਗਿਆ ਹੈ | ਵਾਲਮੀਕਿ ਮਹੱਲੇ, ਜਿਸ ਨੂੰ ਪਿੰਡ ਵਿਚ ਵਿਹੜਾ ਕਰਕੇ ...

ਪੂਰੀ ਖ਼ਬਰ »

ਰਾਮਗੜ੍ਹੀਆ ਕਾਲਜ ਵਿਖੇ ਬੀ.ਐੱਡ ਤੇ ਐਮ. ਐੱਡ 'ਚ ਦਾਖ਼ਲੇ ਲਈ ਹੈਲਪ ਡੈਸਕ ਸਥਾਪਿਤ

ਫਗਵਾੜਾ, 26 ਜੂਨ (ਤਰਨਜੀਤ ਸਿੰਘ ਕਿੰਨੜਾ)–ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਤੇ ਐਮ. ਐੱਡ 'ਚ ਦਾਖ਼ਲੇ ਲਈ ਹੈਲਪ ਡਾਸਕ ਸਥਾਪਿਤ ਕੀਤਾ ਗਿਆ ਹੈ | ਇਸ ਰਾਹੀਂ ਵਿਦਿਆਰਥੀ ਆਨਲਾਈਨ ਦਾਖ਼ਲੇ ਲਈ ਯੂਨੀਵਰਸਿਟੀ ਨੂੰ ਆਪਣੀ ਅਰਜ਼ੀ ਦੇ ਸਕਦੇ ਹਨ | ਇਹ ਜਾਣਕਾਰੀ ...

ਪੂਰੀ ਖ਼ਬਰ »

ਆਮ ਲੋਕਾਂ ਦੇ ਸਹਿਯੋਗ ਨਾਲ ਹੀ ਪੂਰੀ ਤਰ੍ਹਾਂ ਨਸ਼ਿਆਂ ਦਾ ਖ਼ਾਤਮਾ ਸੰਭਵ-ਗੁਰਦਿਆਲ ਸਿੰਘ

ਕਾਲਾ ਸੰਘਿਆਂ, 26 ਜੂਨ (ਸੰਘਾ)-ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਪੁਲਿਸ ਚੌਕੀ ਕਾਲਾ ਸੰਘਿਆਂ ਦੇ ਇੰਚਾਰਜ ਏ. ਐਸ. ਆਈ. ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਸਬਾ ਕਾਲਾ ਸੰਘਿਆਂ ਦੇ ਨੌਜਵਾਨਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ ਗਈ | ਪੁਲਿਸ ਚੌਕੀ ਹੋਈ ਮੀਟਿੰਗ ...

ਪੂਰੀ ਖ਼ਬਰ »

ਪੰਜਾਬ ਐਾਡ ਸਿੰਧ ਬੈਂਕ ਨੇ 112ਵਾਂ ਸਥਾਪਨਾ ਦਿਵਸ ਮਨਾਇਆ

ਭੁਲੱਥ, 26 ਜੂਨ (ਸੁਖਜਿੰਦਰ ਸਿੰਘ ਮੁਲਤਾਨੀ)-ਪੰਜਾਬ ਐਾਡ ਸਿੰਧ ਬੈਂਕ ਬ੍ਰਾਂਚ ਭੁਲੱਥ ਵਿਖੇ ਬੈਂਕ ਦਾ 112ਵਾਂ ਸਥਾਪਨਾ ਦਿਵਸ ਮੈਨੇਜਰ ਪੀ.ਐਲ. ਮੀਨਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਮੈਨੇਜਰ ਮੀਨਾ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ 'ਚ ਬਾਕੀ ਬੈਂਕਾਂ ਦੇ ਮੁਕਾਬਲੇ ...

ਪੂਰੀ ਖ਼ਬਰ »

ਡੀ.ਸੀ. ਪੁਲਿਸ ਕਮਿਸ਼ਨਰ ਤੇ ਐਸ.ਐਸ.ਪੀ.ਦੀ ਅਗਵਾਈ 'ਚ ਜ਼ਿਲ੍ਹਾ ਵਾਸੀਆਂ ਨੇ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਦੀ ਚੁੱਕੀ ਸਹੁੰ

ਜਲੰਧਰ, 26 ਜੂਨ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿਚ ਸੈਂਕੜੇ ਜ਼ਿਲ੍ਹਾ ਵਾਸੀਆਂ ਵਲੋਂ ਇਕੋ ਸੁਰ ਵਿਚ ਜਲੰਧਰ ਨੂੰ ਮੁਕੰਮਲ ਤੌਰ 'ਤੇ ਨਸ਼ਾ ...

ਪੂਰੀ ਖ਼ਬਰ »

ਵੱਧ ਰਹੀ ਆਬਾਦੀ 'ਤੇ ਕਾਬੂ ਪਾਉਣਾ ਸਮੇਂ ਦੀ ਮੰਗ-ਡਾ: ਜਸਮੀਤ ਕੌਰ ਬਾਵਾ

ਕਪੂਰਥਲਾ, 26 ਜੂਨ (ਵਿ.ਪ੍ਰ.)-ਛੋਟਾ ਪਰਿਵਾਰ ਸਿਹਤਮੰਦ ਤੇ ਸੁਖੀ ਸਮਾਜ ਦਾ ਆਧਾਰ ਬਣਦਾ ਹੈ | ਇਹ ਸ਼ਬਦ ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਵਿਸ਼ਵ ਆਬਾਦੀ ਦਿਵਸ ਦੇ ਸਬੰਧ 'ਚ ਬੀ.ਈ.ਈਜ਼, ਐਲ.ਐਚ.ਵੀਜ਼ ਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ ਮੀਟਿੰਗਾਂ ਨੂੰ ...

ਪੂਰੀ ਖ਼ਬਰ »

ਪੰਜਾਬ ਬਿਲਡਿੰਗ ਐਾਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਮੀਟਿੰਗ

ਸੁਲਤਾਨਪੁਰ ਲੋਧੀ, 26 ਜੂਨ (ਨਰੇਸ਼ ਹੈਪੀ, ਥਿੰਦ)-ਉਪ ਮੰਡਲ ਮੈਜਿਸਟਰੇਟ ਕਮ ਚੇਅਰਪਰਸਨ, ਪੰਜਾਬ ਬਿਲਡਿੰਗ ਐਾਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨਲ ਕਮੇਟੀ ਦੀ ਮੀਟਿੰਗ ਐਸ.ਡੀ.ਐਮ. ਦਫ਼ਤਰ ਸੁਲਤਾਨਪੁਰ ...

ਪੂਰੀ ਖ਼ਬਰ »

ਸੂਫ਼ੀ ਕਵੀ ਬਖ਼ਤਾਵਰ ਸਿੰਘ ਨੇ ਰੂਬਰੂ ਦੌਰਾਨ ਬੰਨਿ੍ਹਆ ਸਮਾਂ ਲੇਖਕਾਂ ਨੇ ਵੱਡੀ ਗਿਣਤੀ 'ਚ ਕੀਤੀ ਸ਼ਮੂਲੀਅਤ

ਫਗਵਾੜਾ, 26 ਜੂਨ (ਤਰਨਜੀਤ ਸਿੰਘ ਕਿੰਨੜਾ)-ਸਕੇਪ ਸਾਹਿਤ ਸੰਸਥਾ ਵਲੋਂ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤਾਖ਼ਰ ਅਤੇ ਸੂਫ਼ੀ ਕਵੀ ਬਖ਼ਤਾਵਰ ਸਿੰਘ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ | ਇਸ ਸਮੇਂ ਸੂਝਵਾਨ ਸਰੋਤਿਆਂ ਤੇ ਲੇਖਕਾਂ ਨਾਲ ਕਵੀ ਬਖ਼ਤਾਵਰ ਸਿੰਘ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਸੁਲਤਾਨਪੁਰ ਲੋਧੀ, 26 ਜੂਨ (ਥਿੰਦ, ਹੈਪੀ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ੋ੍ਰਮਣੀ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਗੁਰਦੁਆਰਾ ਟਾਵੀਂ ਸਾਹਿਬ ਕਾਲਾ ਸੰਘਿਆਂ ਵਿਖੇ ਇੰਟਰਲਾਕ ਇੱਟਾਂ ਲਗਾਉਣ ਦੀ ਸ਼ੁਰੂਆਤ

ਕਾਲਾ ਸੰਘਿਆਂ, 26 ਜੂਨ (ਸੰਘਾ)-ਸਥਾਨਕ ਕਸਬੇ 'ਚ ਸਥਿਤ ਗੁਰਦੁਆਰਾ ਟਾਵੀਂ ਸਾਹਿਬ ਵਿਖੇ ਮੇਨ ਗੇਟ ਅਤੇ ਪਾਰਕਿੰਗ ਵਿਖੇ ਇੰਟਰਲਾਕ ਇੱਟਾਂ ਲਗਾਉਣ ਦੀ ਸ਼ੁਰੂਆਤ ਇਲਾਕੇ ਦੀ ਪ੍ਰਮੁੱਖ ਧਾਰਮਿਕ ਸ਼ਖ਼ਸੀਅਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਵਲੋਂ ਕੀਤੀ ਗਈ | ...

ਪੂਰੀ ਖ਼ਬਰ »

ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਸੁਲਤਾਨਪੁਰ ਲੋਧੀ, 26 ਜੂਨ (ਨਰੇਸ਼ ਹੈਪੀ, ਥਿੰਦ)-ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਵਿਖੇ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ...

ਪੂਰੀ ਖ਼ਬਰ »

ਬਲੱਡ ਬੈਂਕ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ

ਫਗਵਾੜਾ, 26 ਜੂਨ (ਤਰਨਜੀਤ ਸਿੰਘ ਕਿੰਨੜਾ)-ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਬਲੱਡ ਬੈਂਕ ਗੁਰੂ ਹਰਿਗੋਬਿੰਦ ਫਗਵਾੜਾ ਵਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | 'ਨਸ਼ਾ ਬਿਮਾਰ ਸਮਾਜ ਦਾ ਲੱਛਣ ਹੈ' ਵਿਸ਼ੇ 'ਤੇ ਚਰਚਾ ਕਰਵਾਈ ਗਈ ਜਿਸ ਦਾ ਉਦਘਾਟਨ ਡਾ. ਦਵਿੰਦਰ ...

ਪੂਰੀ ਖ਼ਬਰ »

2 ਕਿਲੋ 750 ਗ੍ਰਾਮ ਚੂਰਾ ਪੋਸਤ ਸਮੇਤ ਇਕ ਵਿਆਕਤੀ ਕਾਬੂ

ਆਦਮਪੁਰ, 26 ਜੂਨ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਥਾਣਾ ਆਦਮਪੁਰ ਅਧੀਨ ਆਉਂਦੀ ਚੌਾਕੀ ਅਲਾਵਲਪੁਰ ਪੁਲਿਸ ਨੇ ਚੂਰਾ ਪੋਸਤ ਸਮੇਤ ਇਕ ਵਿਆਕਤੀ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਮੁਖੀ ਜਰਨੈਲ ਸਿੰਘ ਆਦਮਪੁਰ ਨੇ ਦੱਸਿਆ ਕਿ ਚੌਾਕੀ ਇੰਚਰਾਜ਼ ਅਲਾਵਲਪੁਰ ਏ.ਐਸ.ਆਈ ਹਰਪਾਲ ...

ਪੂਰੀ ਖ਼ਬਰ »

40 ਨਸ਼ੀਲੀਆਂ ਗੋਲੀਆਂ ਤੇ 41250 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

ਸ਼ਾਹਕੋਟ/ਮਲਸੀਆਂ, 26 ਜੂਨ (ਸੁਖਦੀਪ ਸਿੰਘ)-ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ ਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮਾਂ ਨੇ 40 ਨਸ਼ੀਲੀਆਂ ਗੋਲੀਆਂ ਅਤੇ 41250 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ...

ਪੂਰੀ ਖ਼ਬਰ »

2 ਗ੍ਰਾਮ ਹੈਰੋਇਨ ਤੇ 465 ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ

ਮਹਿਤਪੁਰ, 26 ਜੂਨ (ਮਿਹਰ ਸਿੰਘ ਰੰਧਾਵਾ)-ਦਿਹਾਤੀ ਪੁਲਿਸ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਲਖਵੀਰ ਸਿੰਘ ਥਾਣਾ ਮੁਖੀ ਮਹਿਤਪੁਰ ਵਲੋਂ ਅਸਮਾਜਿਕ ਤੱਤਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਹਿਤਪੁਰ ਪੁਲਿਸ ਨੇ 6 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਬਿਲਗਾ, 26 ਜਨਵਰੀ (ਰਾਜਿੰਦਰ ਸਿੰਘ ਬਿਲਗਾ)-ਜੇ ਸੀ ਆਈ ਬਿਲਗਾ ਵਲੋਂ ਐਸ. ਆਰ. ਟੀ ਡੀ. ਏ. ਵੀ ਪਬਲਿਕ ਸਕੂਲ ਬਿਲਗਾ ਵਿਖੇ ਕੌਮੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਦੁਆਬਾ ਹਸਪਤਾਲ ਜਲੰਧਰ ਦੇ ਡਾਕਟਰ ਅਸ਼ੋਕ ਗੁਰੂ ਦੀ ਟੀਮ ਰਾਹੀਂ ਲਗਾਇਆ, ਜਿਸ ਵਿਚ 26 ...

ਪੂਰੀ ਖ਼ਬਰ »

ਪਰਿਵਾਰ ਵਲੋਂ ਜ਼ਮੀਨ ਬਚਾਉਣ ਦੀ ਸਰਕਾਰ ਨੂੰ ਅਪੀਲ

ਫਿਲੌਰ, 26 ਜੂਨ ( ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਲਸਾੜਾ ਵਿਖੇ ਇਕ ਔਰਤ ਨੇ ਸਤਲੁਜ ਦਰਿਆ ਕੰਢੇ ਉਨ੍ਹਾਂ ਦੀ ਜ਼ਮੀਨ ਨੂੰ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਗੁਹਾਰ ਲਗਾਈ ਹੈ | ਇਸ ਦੀ ਜਾਣਕਾਰੀ ਦਿੰਦਿਆਂ ਗਿਆਨ ਕੌਰ ਪਤਨੀ ਗਿਆਨ ਚੰਦ ਵਾਸੀ ਪਿੰਡ ...

ਪੂਰੀ ਖ਼ਬਰ »

ਸੰਘਣੀ ਆਬਾਦੀ 'ਚੋਂ 11 ਹਜ਼ਾਰ ਵੋਲਟੇਜ ਤਾਰਾਂ ਹਟਾਉਣ ਲਈ ਬਿਜਲੀ ਘਰ ਅੱਗੇ ਧਰਨਾ

ਫਿਲੌਰ, ਅੱਪਰਾ, 26 ਜੂਨ (ਸੁਰਜੀਤ ਸਿੰਘ ਬਰਨਾਲਾ)-ਹਲਕਾ ਫਿਲੌਰ ਦੇ ਕਸਬਾ ਅੱਪਰਾ ਦੇ ਡਾ. ਅੰਬੇਡਕਰ ਮੁਹੱਲਾ ਅਤੇ ਢਾਬ ਵਾਲਾ ਮੁਹੱਲਾ ਵਾਸੀਆਂ ਨੇ ਅੱਪਰਾ ਦੇ ਬਿਜਲੀ ਘਰ ਅੱਗੇ ਸਵੇਰੇ ਕਰੀਬ 10 ਵਜੇ ਤੋਂ ਲਗਾਤਾਰ ਧਰਨਾ ਦੇ ਕੇ ਜਿੱਥੇ ਪੰਜਾਬ ਸਰਕਾਰ ਮੁਰਦਾਬਾਦ ਦੇ ...

ਪੂਰੀ ਖ਼ਬਰ »

ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ

ਮਲਸੀਆਂ, 26 ਜੂਨ (ਸੁਖਦੀਪ ਸਿੰਘ)- ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ 'ਡੈਪੋ' ਮੁਹਿੰਮ ਦੇ ਤਹਿਤ ਸ਼ਾਹਕੋਟ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਅਤੇ ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ ਹੇਠ ਐਸ.ਪੀ. ਸਪੋਰਟਸ ਐਾਡ ...

ਪੂਰੀ ਖ਼ਬਰ »

ਬਿਜਲੀ ਦੇ ਲੰਮੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

ਭੋਗਪੁਰ, 26 ਜੂਨ (ਕੁਲਦੀਪ ਸਿੰਘ ਪਾਬਲਾ)-ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਕਾਰਨ ਪਾਵਰਕਾਮ ਦੀ ਸਬ ਡਵੀਜ਼ਨ ਭੋਗਪੁਰ ਨੂੰ ਕਿਸਾਨਾਂ ਦਾ ਰੋਹ ਵੇਖਣ ਨੂੰ ਮਿਲ ਸਕਦਾ ਹੈ | ਪਾਵਰਕਾਮ ਡਵੀਜ਼ਨ ਨੰਬਰ 2 ਦੇ ਸੂਸਾਂ ਫੀਡਰ ਅਧੀਨ ਆਉਂਦੇ ਪਿੰਡ ਧਮੂਲੀ, ਇੱਟਾਂ ਬੱਧੀ, ਚੱਕ ...

ਪੂਰੀ ਖ਼ਬਰ »

ਲੋਹੀਆਂ ਨਗਰ ਪੰਚਾਇਤ ਨੂੰ ਨਹੀਂ ਹੈ ਪਾਣੀ ਦੀ ਕਦਰ

ਲੋਹੀਆਂ ਖਾਸ, 26 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨਗਰ ਪੰਚਾਇਤ ਦੀ ਟੈਂਕੀ 'ਚੋਂ ਪਾਣੀ ਫਾਲਤੂ ਜਾਣ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਲੋਕਾਂ ਨੇ ਪਿਛਲੇ ਦਿਨੀਂ ਸ਼ੋਸ਼ਲ ਮੀਡੀਆ 'ਤੇ ਪਾਈਆਂ ਸਨ ਪਰ ਕਿਸੇ ਦੇ ਕੰਨ 'ਤੇ ਜੂੰ ਸਰਕਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਹੁਣ ...

ਪੂਰੀ ਖ਼ਬਰ »

ਬੀ.ਡੀ.ਪੀ. ਓ. ਦਫ਼ਤਰ ਲੋਹੀਆਂ ਸੰਮਤੀ ਜ਼ਮੀਨ ਦੀ ਬੋਲੀ ਜਾਣਬੁੱਝ ਕੇ ਨਹੀਂ ਕਰਵਾ ਰਿਹੈ- ਪੰਚਾਇਤ ਪਿੰਡ ਕੋਠਾ

ਲੋਹੀਆਂ ਖਾਸ, 26 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਗ੍ਰਾਮ ਪੰਚਾਇਤ ਕੋਠਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਲੋਹੀਆਂ ਦੇ ਅਧਿਕਾਰੀਆਂ ਦੀ ਕੁੱਝ ਕਿਸਾਨਾਂ ਨਾਲ ਮਿਲੀਭੁਗਤ ਹੋਣ ਕਾਰਨ ਸੰਮਤੀ ਦੀ ਜ਼ਮੀਨ ਦੀ ਬੋਲੀ ਨਾ ਕਰਵਾਉਣ ਦਾ ਦੋਸ਼ ਲਾਇਆ ਹੈ | ਇਸ ਸਬੰਧੀ 'ਅਜੀਤ' ਨਾਲ ...

ਪੂਰੀ ਖ਼ਬਰ »

ਕਾਂਗਰਸੀ ਆਗੂ 'ਤੇ ਧੋਖਾਧੜੀ ਦਾ ਮੁਕੱਦਮਾ ਦਰਜ

ਗੁਰਾਇਆ, 26 ਜੂਨ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਕਾਂਗਰਸੀ ਆਗੂ ਜਸਪ੍ਰੀਤ ਸਿੰਘ ਜੱਸੀ ਿਖ਼ਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਕੇਵਲ ਸਿੰਘ ਐੱਸ.ਐੱਚ.ਓ. ਗੁਰਾਇਆ ਨੇ ਦੱਸਿਆ ਕਿ ਤਰਲੋਚਨ ਸਿੰਘ ਵਾਸੀ ਅੱਟਾ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 125 ...

ਪੂਰੀ ਖ਼ਬਰ »

ਸਿਵਲ ਹਸਪਤਾਲ ਫਿਲੌਰ ਵਿਖੇ ਅੰਤਰਰਾਸ਼ਟਰੀ ਡਰੱਗ ਦਿਵਸ ਮਨਾਇਆ

ਫਿਲੌਰ, 26 ਜੂਨ (ਸੁਰਜੀਤ ਸਿੰਘ ਬਰਨਾਲਾ)-ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਫਿਲੌਰ ਵਿਖੇ ਅੰਤਰਰਾਸ਼ਟਰੀ ਡਰੱਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਮਹੇਸ਼ ਕੁਮਾਰ ਪ੍ਰਭਾਕਰ ਅਤੇ ਡਾ ਅਸ਼ਵਨੀ ਕੁਮਾਰ ਨੇ ਆਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX