ਤਾਜਾ ਖ਼ਬਰਾਂ


ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  3 minutes ago
ਨਵੀਂ ਦਿੱਲੀ, 25 ਅਗਸਤ- ਕੇਂਦਰੀ ਮੰਤਰੀ ਹਰਸ਼ਵਰਧਨ, ਪਿਯੂਸ਼ ਗੋਇਲ ਅਤੇ ਝਾਰਖੰਡ ਦੇ ਮੁਖ ਮੰਤਰੀ ਰਘੂਬਰ ਦਾਸ ਨੇ ਭਾਜਪਾ ਹੈੱਡਕੁਆਟਰ ...
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  14 minutes ago
ਚਮਿਆਰੀ, 25 ਅਗਸਤ (ਜਗਪ੍ਰੀਤ ਸਿੰਘ) - ਨੇੜਲੇ ਪਿੰਡ ਭੂਰੇ ਗਿੱਲ ਦੇ ਇੱਕ ਡੇਰੇ ਤੋਂ ਰਾਤ ਨੂੰ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ...
'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ 'ਤੇ ਦਿੱਤਾ ਜ਼ੋਰ
. . .  20 minutes ago
ਨਵੀ ਦਿੱਲੀ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮਨਾਮਾ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ...
ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸ਼ਾਹਕੋਟ 'ਚ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 1 hour ago
ਸ਼ਾਹਕੋਟ, 25 ਅਗਸਤ (ਸੁਖਦੀਪ ਸਿੰਘ)- ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸਬ-ਡਿਵੀਜ਼ਨ ਸ਼ਾਹਕੋਟ ਦੇ ਬਾਕੀ ਸਕੂਲ ਕੱਲ੍ਹ ਭਾਵ 26 ਅਗਸਤ ਤੋਂ ਆਮ ਵਾਂਗ ਖੁੱਲ੍ਹਣਗੇ। ਇਸ ਸੰਬੰਧੀ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਅਮਿਤ ਸ਼ਾਹ ਅਤੇ ਜੇ. ਪੀ. ਨੱਡਾ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 25 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਨੇ ਪਾਰਟੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਥੋੜ੍ਹੀ ਦੇਰ ਪਹਿਲਾਂ ਜੇਤਲੀ ਦੀ ਮ੍ਰਿਤਕ ਦੇਹ...
ਭਾਜਪਾ ਦਫ਼ਤਰ 'ਚ ਲਿਆਂਦੀ ਗਈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  1 minute ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਭਾਜਪਾ ਦਫ਼ਤਰ 'ਚ ਲਿਆਂਦੀ ਗਈ ਹੈ। ਇੱਥੇ ਦੁਪਹਿਰ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ...
ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਕੀਤੇ ਦਰਸ਼ਨ
. . .  about 2 hours ago
ਮਨਾਮਾ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਸੀ ਕਿ ਉਹ ਸ਼੍ਰੀਨਾਥਜੀ ਮੰਦਰ 'ਚ ਜਾਣਗੇ ਅਤੇ ਦੇਸ਼ 'ਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਨਗੇ। ਉਨ੍ਹਾਂ ਕਿਹਾ ਕਿ...
ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਪਟਨਾ, 25 ਅਗਸਤ- ਬਿਹਾਰ ਦੇ ਜਹਾਨਾਬਾਦ ਨੇੜੇ ਪਟਨਾ-ਗਯਾ ਰੇਲਵੇ ਲਾਈਨ 'ਤੇ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਬੱਚਾ ਬਚ ਗਿਆ ਅਤੇ ਉਸ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ...
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 2 hours ago
ਨਵੀਂ ਦਿੱਲੀ, 25 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਲੰਘੇ ਦਿਨ ਜੇਤਲੀ ਦਾ ਦੇਹਾਂਤ...
ਨਾਨਕੇ ਪਿੰਡ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 2 hours ago
ਬੰਗਾ, 25 ਅਗਸਤ (ਗੁਰਜਿੰਦਰ ਸਿੰਘ ਗੁਰੂ)- ਪਿੰਡ ਫਰਾਲਾ ਤੋਂ ਫਗਵਾੜਾ ਨੂੰ ਜਾਂਦੀ ਸੜਕ 'ਤੇ ਪਿੰਡ ਮੁੰਨਾ ਕੋਲ ਮੋਟਰਸਾਈਕਲ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮ੍ਰਿੰਤਪ੍ਰੀਤ ਪੁੱਤਰ ਗੁਰਨਾਮ ਚੰਦ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਕਤਲ
. . .  about 3 hours ago
ਵਰਸੋਲਾ (ਗੁਰਦਾਸਪੁਰ), 25 ਅਗਸਤ (ਵਰਿੰਦਰ ਸਹੋਤਾ) - ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ਼ ਮਸੀਹ ਪੁੱਤਰ ਕਮਲਜੀਤ...
ਬਹਿਰੀਨ 'ਚ ਪ੍ਰਧਾਨ ਮੰਤਰੀ ਮੋਦੀ 200 ਸਾਲ ਪੁਰਾਣੇ ਮੰਦਰ ਦੀ ਦੁਬਾਰਾ ਨਿਰਮਾਣ ਯੋਜਨਾ ਦੀ ਕਰਨਗੇ ਸ਼ੁਰੂਆਤ
. . .  about 3 hours ago
ਨਵੀਂ ਦਿੱਲੀ, 25 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ ਦੋ ਦਿਨਾਂ ਯਾਤਰਾ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਮਨਾਮਾ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਰ ਵਿਚ ਆਯੋਜਿਤ ਹੋਣ ਵਾਲੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਵਿਚ...
ਅਰੁਣ ਜੇਤਲੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 4 hours ago
ਨਵੀਂ ਦਿੱਲੀ, 25 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸਸਕਾਰ ਅੱਜ ਨਿਗਮ ਬੋਧ ਘਾਟ 'ਤੇ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਭਾਜਪਾ ਕਾਰਜਕਰਤਾ ਤੇ ਹੋਰ ਲੋਕ ਅਰੁਣ ਜੇਤਲੀ ਦੇ ਅੰਤਿਮ ਦਰਸ਼ਨ ਕਰ ਸਕਣ ਇਸ ਲਈ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਪਾਰਟੀ ਹੈੱਡਕੁਆਟਰ...
ਅੱਜ ਦਾ ਵਿਚਾਰ
. . .  about 5 hours ago
ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  1 day ago
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  1 day ago
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  1 day ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  1 day ago
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  1 day ago
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  1 day ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  1 day ago
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਯੂ.ਏ.ਈ ਦੇ ਸਰਬਉੱਚ ਨਾਗਰਿਕ ਦਾ ਸਨਮਾਨ
. . .  1 day ago
ਕਾਂਗੜ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਰਾਹਤ ਸਮੱਗਰੀ
. . .  1 day ago
ਰੋਹਟੀ ਪੁਲ ਨਾਭਾ ਦੇ ਚੌਕੀ ਇੰਚਾਰਜ 'ਤੇ ਲੱਗੇ ਨਸ਼ਾ ਵਿੱਕਰੀ ਦੇ ਇਲਜ਼ਾਮ
. . .  1 day ago
ਕੱਲ੍ਹ ਹੋਵੇਗਾ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  1 day ago
ਰੇਤ ਮਾਫ਼ੀਆ ਖ਼ਿਲਾਫ਼ ਪੁਲਿਸ ਵੱਲੋਂ ਵੱਡੀ ਕਾਰਵਾਈ, ਟਿੱਪਰ, ਟਰੈਕਟਰਾਂ ਤੇ ਜੇ.ਬੀ.ਸੀ ਮਸ਼ੀਨਾਂ ਸਣੇ 13 ਕਾਬੂ
. . .  1 day ago
ਵਿਰੋਧੀ ਧਿਰਾਂ ਦੇ ਨੇਤਾਵਾਂ ਸਣੇ ਸ੍ਰੀਨਗਰ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ
. . .  1 day ago
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  1 day ago
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  1 day ago
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  1 day ago
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  1 day ago
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  1 day ago
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  about 1 hour ago
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਆਵਾਰਾ ਗਾਂ ਨਾਲ ਟਕਰਾਈ ਸਕੂਟਰੀ, ਚਾਲਕ ਦੀ ਮੌਤ
. . .  1 minute ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਪੰਜਾਬ / ਜਨਰਲ

ਘੱਗਰ ਦਰਿਆ ਦਾ ਪਾੜ ਰਾਤੋ-ਰਾਤ ਵਧਿਆ, ਹਜ਼ਾਰਾਂ ਏਕੜ ਫ਼ਸਲ ਤਬਾਹ

ਮੂਣਕ/ਖਨੌਰੀ, 19 ਜੁਲਾਈ (ਸਿੰਗਲਾ, ਭਾਰਦਵਾਜ, ਧਾਲੀਵਾਲ, ਰਮੇਸ਼ ਕੁਮਾਰ)-ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਿੰਡ ਫੂਲਦ ਕੋਲ ਮਕੋਰੜ ਸਾਹਿਬ ਵਾਲੇ ਪਾਸੇ ਕੱਲ੍ਹ ਘੱਗਰ ਦਰਿਆ 'ਚ ਪਿਆ ਪਾੜ ਹੋਰ ਚੌੜਾ ਹੋ ਗਿਆ ਹੈ ਜਿਸ ਕਾਰਨ ਇਲਾਕੇ 'ਚ ਹੜ੍ਹ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ | ਘੱਗਰ ਦਰਿਆ 'ਚ ਪਏ ਪਾੜ ਦਾ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਜਾ ਰਿਹਾ ਹੈ ਤੇ ਹੋਰ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ | ਘੱਗਰ ਦਰਿਆ 'ਚ ਪਏ ਪਾੜ ਦੇ ਪਾਣੀ ਨਾਲ ਹੁਣ ਤੱਕ ਪਿੰਡ ਸੂਰਜਣਭੈਣੀ, ਮੂਣਕ, ਫੂਲਦ, ਮਕੋਰੜ ਸਾਹਿਬ ਤੇ ਸਲੇਮਗੜ੍ਹ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਤੇ ਹੋਰ ਫ਼ਸਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਦੂਰ-ਦੂਰ ਤੱਕ ਪਾਣੀ ਹੀ ਦਿਖਾਈ ਦੇ ਰਿਹਾ ਹੈ | ਫ਼ਸਲਾਂ ਦੇ ਨੁਕਸਾਨ ਬਾਰੇ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ | ਸਰਕਾਰੀ ਅੰਦਾਜ਼ੇ ਮੁਤਾਬਿਕ ਘੱਗਰ ਦਰਿਆ ਦੇ ਪਾਣੀ ਨਾਲ ਹੁਣ ਤੱਕ 2500 ਤੋਂ ਉੱਪਰ ਏਕੜ 'ਚ ਖੜ੍ਹੀ ਫ਼ਸਲ ਡੁੱਬ ਚੁੱਕੀ ਹੈ | ਬੰਨ੍ਹ 'ਚ ਪਿਆ ਪਾੜ ਜੋ ਕੱਲ੍ਹ ਸ਼ਾਮ ਤੱਕ 40 ਫੁੱਟ ਚੌੜਾ ਸੀ ਅੱਜ ਵੱਧ ਕੇ 100 ਫੁੱਟ ਦੇ ਕਰੀਬ ਹੋ ਚੁੱਕਾ ਹੈ | ਕੱਲ੍ਹ ਸਵੇਰ ਤੋਂ ਹੀ ਕਿਸਾਨਾਂ ਅਤੇ ਫ਼ੌਜ ਦੇ ਜਵਾਨਾਂ ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ | ਆਖ਼ਰੀ ਖ਼ਬਰ ਤੱਕ ਬੰਨ੍ਹ ਦਾ ਪਾੜ ਦੋਵੇਂ ਪਾਸੇ ਤੋਂ ਪੰਦਰਾਂ-ਪੰਦਰਾਂ ਫੁੱਟ ਹੀ ਪੂਰਿਆ ਜਾ ਸਕਿਆ ਹੈ | ਬੰਨ੍ਹ ਨੂੰ ਪੂਰਨ ਲਈ ਨੇੜੇ ਮਿੱਟੀ ਨਾ ਮਿਲਣ ਕਾਰਨ ਅਤੇ ਪਾਣੀ ਦੇ ਤੇਜ਼ ਵਹਾ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਨੌਰੀ 'ਚ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ 'ਚ ਮੌਜੂਦਾ ਪਾਣੀ ਦਾ ਪੱਧਰ 750.5 ਫੁੱਟ ਚੱਲ ਰਿਹਾ ਹੈ ਤੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ 3 ਪੁਆਇੰਟ ਪਾਣੀ ਹੋਰ ਚੜ੍ਹ ਗਿਆ ਹੈ | ਮੂਣਕ ਤੋਂ ਮਕੋਰੜ ਸਾਹਿਬ ਤੇ ਸਲੇਮਗੜ੍ਹ ਤੋਂ ਮਕੋਰੜ ਸਾਹਿਬ ਸੜਕ 'ਤੇ ਘੱਗਰ ਦਾ ਪਾਣੀ ਜ਼ਿਆਦਾ ਖੜ੍ਹਾ ਹੋਣ ਕਾਰਨ ਇਨ੍ਹਾਂ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਚੁੱਕੀ ਹੈ | ਪਾਣੀ ਨਾਲ ਸਿਰਫ਼ ਫ਼ਸਲਾਂ ਹੀ ਨਹੀਂ ਡੁੱਬੀਆਂ ਸਗੋਂ ਮੋਟਰਾਂ ਦੇ ਕੋਠੇ ਤੇ ਖੇਤਾਂ 'ਚ ਪਿਆ ਕਿਸਾਨਾਂ ਦਾ ਸਾਮਾਨ ਵੀ ਖ਼ਰਾਬ ਹੋ ਚੁੱਕਾ ਹੈ | ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਨ੍ਹਾਂ ਹੜ੍ਹਾਂ ਦਾ ਕਾਰਨ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਦੱਸਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਥਾਂ ਫ਼ਸਲਾਂ ਦੇ ਨੁਕਸਾਨ ਦਾ ਹਰਜਾਨਾ ਦੇਣਾ ਚਾਹੀਦਾ ਹੈ |
ਘੱਗਰ ਦਰਿਆ 'ਚ ਜੇਕਰ ਆਉਣ ਵਾਲੇ 24 ਘੰਟਿਆਂ 'ਚ ਪਾਣੀ ਦਾ ਪੱਧਰ ਨਹੀਂ ਘਟਦਾ ਤਾਂ ਇਸ ਦਾ ਪਾਣੀ ਇਲਾਕੇ 'ਚ ਹੋਰ ਵੀ ਬਰਬਾਦੀ ਮਚਾ ਸਕਦਾ ਹੈ | ਹਲਕੇ ਦੇ ਲੋਕਾਂ ਅਨੁਸਾਰ ਬਰਸਾਤਾਂ ਤਾਂ ਉੱਪਰਲੇ ਹਲਕੇ ਚੰਡੀਗੜ੍ਹ, ਪੰਚਕੂਲਾ ਤੇ ਅੰਬਾਲਾ ਇਲਾਕੇ 'ਚ ਪੈਂਦੀਆਂ ਹਨ ਪਰ ਹੜ੍ਹ ਦੀ ਮਾਰ ਸਬ ਡਵੀਜ਼ਨ ਮੂਣਕ ਦੇ ਦਰਜਨ ਪਿੰਡਾਂ ਨੂੰ ਹੀ ਪੈਂਦੀ ਹੈ |

ਸਰਕਾਰ ਵਲੋਂ ਗਿਰਦਾਵਰੀ ਦੇ ਆਦੇਸ਼

ਮੂਣਕ, 19 ਜੁਲਾਈ (ਸਿੰਗਲਾ, ਭਾਰਦਵਾਜ)-ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਘੱਗਰ ਦਰਿਆ 'ਚ ਪਏ ਪਾੜ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਘੱਗਰ ਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਦੇ ਹੁਕਮ ਜਾਰੀ ਕਰ ...

ਪੂਰੀ ਖ਼ਬਰ »

ਗੈਂਗਸਟਰ ਗੁਰਲਾਲ ਸਿੰਘ ਲਾਲੀ ਸਿਧਾਣਾ ਅਸਲ੍ਹੇ ਸਮੇਤ ਕਾਬੂ

ਬਠਿੰਡਾ, 19 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਪੁਲਿਸ ਨੇ ਕਤਲ, ਇਰਾਦਾ ਕਤਲ, ਲੁੱਟਾਂਖੋਹਾਂ, ਲੜਾਈ ਝਗੜਾ ਤੇ ਨਾਜਾਇਜ਼ ਅਸਲਾ ਰੱਖਣ ਵਾਲੇ ਬੀ ਕਲਾਸ ਗੈਂਗਸਟਰ ਗੁਰਲਾਲ ਸਿੰਘ ਲਾਲੀ ਸਿਧਾਣਾ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਤੋਂ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਅਨੁਸਾਰ ਚੱਲਣ ਦਾ ਫ਼ੈਸਲਾ

ਜਗਰਾਉਂ, 19 ਜੁਲਾਈ (ਗੁਰਦੀਪ ਸਿੰਘ ਮਲਕ)-ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਕਰਨ ਲਈ ਆੜ੍ਹਤੀਆਂ ਤੋਂ ਮੰਗੇ ਗਏ ਕਿਸਾਨਾਂ ਦੇ ਬੈਂਕ ਖ਼ਾਤਿਆਂ ਦੇ ਸਬੰਧ 'ਚ ਆੜ੍ਹਤੀਆਂ ਤੇ ਸਰਕਾਰ ਵਿਚਕਾਰ ਚੱਲ ਰਿਹਾ ਰੇੜਕਾ ਪੰਜਾਬ ...

ਪੂਰੀ ਖ਼ਬਰ »

ਪਾਕਿ 'ਚ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਕਰਵਾਇਆ ਧਰਮ ਪਰਿਵਰਤਨ

ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਘੱਟ ਉਮਰ ਦੀਆਂ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ 'ਤੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਇਕ ਤਾਜ਼ਾ ਮਾਮਲੇ ਦੇ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1627.82 ਫੁੱਟ

ਨੰਗਲ, 19 ਜੁਲਾਈ (ਪ੍ਰੋ. ਅਵਤਾਰ ਸਿੰਘ, ਗਰੇਵਾਲ)-ਭਾਖੜਾ ਡੈਮ 'ਚ ਪਾਣੀ 1627.82 ਫੁੱਟ 'ਤੇ ਪਹੰੁਚ ਗਿਆ ਹੈ | ਭਾਖੜਾ ਡੈਮ 'ਚ 34554 ਕਿਊਸਿਕ ਪਾਣੀ ਆ ਰਿਹਾ ਹੈ ਤੇ 18161 ਕਿਊਸਿਕ ਪਾਣੀ ਭਾਖੜਾ ਡੈਮ 'ਚੋਂ ਛੱਡਿਆ ਜਾ ਰਿਹਾ ਹੈ | ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਪੱਧਰ 1521.72 ਫੁੱਟ ਸੀ | ਇਸ ...

ਪੂਰੀ ਖ਼ਬਰ »

ਪੰਜਾਬ 'ਚ ਚੱਲ ਰਹੇ ਕੋਚਿੰਗ ਸੈਂਟਰਾਂ 'ਤੇ ਕਿਉਂ ਨਹੀਂ ਕੀਤੀ ਜਾ ਰਹੀ ਕਾਰਵਾਈ-ਹਾਈਕੋਰਟ

ਚੰਡੀਗੜ੍ਹ, 19 ਜੁਲਾਈ (ਸੁਰਜੀਤ ਸਿੰਘ ਸੱਤੀ)-ਇੰਜੀਨੀਅਰਾਂ ਤੇ ਆਰਕੀਟੈਕਟਾਂ ਦੀਆਂ ਸੰਸਥਾਵਾਂ ਨੇ ਮਿਲ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਲੋਕਹਿਤ ਪਟੀਸ਼ਨ ਦਾਖ਼ਲ ਕਰਕੇ ਪੰਜਾਬ 'ਚ ਖ਼ਾਸ ਕਰਕੇ ਜਲੰਧਰ, ਮੁਹਾਲੀ ਤੇ ਲੁਧਿਆਣਾ 'ਚ ਰਿਹਾਇਸ਼ੀ ਤੇ ਵਪਾਰਕ ...

ਪੂਰੀ ਖ਼ਬਰ »

ਮਾਸੂਮ ਧੀ ਦੀ ਹੱਤਿਆ ਕਰ ਕੇ ਦੱਬਣ ਵਾਲੇ ਪਿਓ ਨੂੰ ਉਮਰ ਕੈਦ

ਸੰਗਰੂਰ, 19 ਜੁਲਾਈ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਜਸਵਿੰਦਰ ਸਿਮਾਰ ਦੀ ਅਦਾਲਤ ਨੇ ਸੱਤ ਸਾਲਾ ਮਾਸੂਮ ਧੀ ਦੀ ਹੱਤਿਆ ਕਰਕੇ ਉਸ ਨੂੰ ਦੱਬਣ ਵਾਲੇ ਕਲਯੁਗੀ ਪਿਓ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਦਰ ਧੂਰੀ ਵਿਖੇ 15 ਸਤੰਬਰ 2018 ਨੂੰ ਦਰਜ ਮਾਮਲੇ ...

ਪੂਰੀ ਖ਼ਬਰ »

ਰੋਪੜ ਥਰਮਲ ਪਲਾਂਟ ਨੂੰ ਸੁਪਰ ਕ੍ਰਿਟੀਕਲ ਪਲਾਂਟ 'ਚ ਬਦਲਣ ਦਾ ਕੰਮ ਲਟਕਿਆ

ਜਲੰਧਰ, 19 ਜੁਲਾਈ (ਸ਼ਿਵ ਸ਼ਰਮਾ)-ਪਾਵਰਕਾਮ ਵਲੋਂ ਰੋਪੜ ਥਰਮਲ ਪਲਾਂਟ ਨੂੰ ਸੁਪਰ ਕ੍ਰਿਟੀਕਲ ਪਲਾਂਟ 'ਚ ਬਦਲਣ ਦਾ ਕੰਮ ਫ਼ਿਲਹਾਲ ਲਟਕ ਗਿਆ ਲੱਗ ਰਿਹਾ ਹੈ, ਕਿਉਂਕਿ ਕਈ ਮਹੀਨੇ ਪਹਿਲਾਂ ਇਸ ਪਲਾਂਟ ਨੂੰ ਸੁਪਰ ਕ੍ਰਿਟੀਕਲ ਥਰਮਲ ਪਲਾਂਟ 'ਚ ਬਦਲਣ ਲਈ ਸਰਕਾਰ ਦੀ ਮਨਜ਼ੂਰੀ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਮਨਤਾਰ ਸਿੰਘ ਬਰਾੜ, ਚਰਨਜੀਤ ਸ਼ਰਮਾ, ਉਮਰਾਨੰਗਲ ਅਦਾਲਤ 'ਚ ਪੇਸ਼

ਫ਼ਰੀਦਕੋਟ, 19 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਅੱਜ ਇੱਥੇ ਅਦਾਲਤ 'ਚ ਆਈ.ਜੀ. ਕੰੁਵਰ ਵਿਜੇ ਪ੍ਰਤਾਪ ਸਿੰਘ ਿਖ਼ਲਾਫ਼ ਕਾਰਵਾਈ ਲਈ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਦਿੱਤੀ ਗਈ ਦਰਖਾਸਤ ਉੱਪਰ ਸੁਣਵਾਈ 24 ਜੁਲਾਈ ਤੱਕ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਬਦਲੀਆਂ ਦੇ ਆਨਲਾਈਨ ਕਰਨ 'ਚ ਤਰੁੱਟੀਆਂ

ਗੁਰਦਾਸਪੁਰ, 19 ਜੁਲਾਈ (ਸੁਖਵੀਰ ਸਿੰਘ ਸੈਣੀ)-ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਇਕ ਨੀਤੀ ਜਾਰੀ ਕੀਤੀ ਸੀ, ਜਿਸ ਤਹਿਤ ਅਧਿਆਪਕਾਂ ਵਲੋਂ ਬਦਲੀ ਸਬੰਧੀ ਆਨਲਾਈਨ ਅਪਲਾਈ ਕੀਤਾ ਗਿਆ ਸੀ | ਵਿਭਾਗ ਵਲੋਂ ਇਕ ਜਨਤਕ ਪੱਤਰ ਜਾਰੀ ਕਰਦੇ ਹੋਏ ਦੱਸਿਆ ਗਿਆ ...

ਪੂਰੀ ਖ਼ਬਰ »

ਨਗਰ ਕੀਰਤਨ 'ਚ ਸ਼ਾਮਿਲ ਹੋਣ ਲਈ ਸਿੱਖ ਸ਼ਖ਼ਸੀਅਤਾਂ 30 ਨੂੰ ਜਾਣਗੀਆਂ ਪਾਕਿ

ਸੰਗਰੂਰ, 19 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ 'ਚ ਸ਼ਾਮਿਲ ਹੋਣਗੇ | ਅੱਜ ਇੱਥੇ 'ਅਜੀਤ' ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 3 ਨੌਜਵਾਨਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸੂਬੇ 'ਚ ਚਿੱਟੇ ਦਾ ਨਸ਼ਾ ਰੋਜ਼ਾਨਾ ਹੀ ਨੌਜਵਾਨਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ | ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਸ੍ਰੀ ਮੁਕਤਸਰ ਸਾਹਿਬ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ...

ਪੂਰੀ ਖ਼ਬਰ »

ਖਾੜੀ 'ਚ ਫਿਰ ਵਧਿਆ ਤਣਾਅ, ਅਮਰੀਕਾ ਵਲੋਂ ਈਰਾਨ ਦਾ ਡਰੋਨ ਨਸ਼ਟ ਕਰਨ ਦਾ ਦਾਅਵਾ

ਵਾਸ਼ਿੰਗਟਨ, 19 ਜੁਲਾਈ (ਏਜੰਸੀ)- ਖਾੜੀ ਖੇਤਰ 'ਚ ਅਮਰੀਕੀ ਫ਼ੌਜ ਨੇ ਇਕ ਈਰਾਨੀ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ | ਕੁਝ ਹਫ਼ਤੇ ਪਹਿਲਾਂ ਈਰਾਨ ਨੇ ਅਮਰੀਕਾ ਦੇ ਇਕ ਤਾਕਤਵਰ ਡਰੋਨ ਨੂੰ ਨਸ਼ਟ ਕਰ ਦਿੱਤਾ ਸੀ, ਜਿਸ 'ਤੇ ਅਮਰੀਕੀ ਰਾਸ਼ਟਰਪਤੀ ਨੇ ਹਮਲੇ ਦਾ ਆਦੇਸ਼ ਵੀ ਦੇ ...

ਪੂਰੀ ਖ਼ਬਰ »

ਸਥਾਨਕ ਸਰਕਾਰਾਂ ਮੰਤਰੀ ਨੇ ਭਾਰੀ ਮੀਂਹ ਕਾਰਨ ਸੂਬੇ 'ਚ ਪਾਣੀ ਭਰਨ ਦੀ ਸਮੱਸਿਆ ਦਾ ਲਿਆ ਜਾਇਜ਼ਾ

ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਭਾਰੀ ਮੀਂਹ ਤੋਂ ਬਾਅਦ ਸੂਬੇ 'ਚ ਕਈ ਥਾਵਾਂ 'ਤੇ ਪਾਣੀ ਭਰਨ ਦੀ ਸਮੱਸਿਆ ਦਾ ਜਾਇਜ਼ਾ ਲੈਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੰਤਰੀ ਨੇ ...

ਪੂਰੀ ਖ਼ਬਰ »

ਪੰਜਾਬ ਬਿਜਲੀ ਨਿਗਮ ਦੇ ਦੱਖਣ ਜ਼ੋਨ ਨੇ ਜੁਲਾਈ ਦੇ ਮਹੀਨੇ 'ਚ ਬਿਜਲੀ ਚੋਰੀ ਦੇ 1756 ਕੇਸਾਂ ਤੋਂ 3.23 ਕਰੋੜ ਜੁਰਮਾਨਾ ਵਸੂਲਿਆ

ਪਟਿਆਲਾ, 19 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਰਾਜ ਬਿਜਲੀ ਨਿਗਮ ਨੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਦੇ ਆਦੇਸ਼ਾਂ 'ਤੇ ਮੁੱਖ ਇੰਜੀਨੀਅਰ ਦੱਖਣ ਹਰਦੀਪ ਸਿੰਘ ਬੋਪਾਰਾਏ ਵਲੋਂ ਬਣਾਈਆਂ ਟੀਮਾਂ ਨੇ ਚੰਗੀ ਕਾਰਗੁਜਾਰੀ ਦਿਖਾਉਂਦਿਆਂ ਜੁਲਾਈ ਦੇ ਮਹੀਨੇ 'ਚ ਬਿਜਲੀ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਖਣਨ ਬੰਦ ਕਰੋ, ਅੰਦੋਲਨਕਾਰੀਆਂ ਵਿਰੁੱਧ ਕੇਸ ਵਾਪਸ ਲਓ-ਭਾਕਪਾ

ਚੰਡੀਗੜ੍ਹ, 19 ਜੁਲਾਈ (ਐਨ.ਐਸ. ਪਰਵਾਨਾ)-ਸੀ.ਪੀ.ਆਈ. ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਫ਼ਾਜ਼ਿਲਕਾ ਵਿਚ ਹੋ ਰਹੇ ਗੈਰ-ਕਾਨੂੰਨੀ ਖਣਨ ਦਾ ਸੀ.ਪੀ.ਆਈ. ਦੀ ਅਗਵਾਈ 'ਚ ਲੋਕਾਂ ਵਲੋਂ ਵਿਰੋਧ ਦਾ ਪੁਰਜ਼ੋਰ ਸਮਰਥਨ ਕੀਤਾ ਤੇ ਇਸ ਅੰਦੋਲਨ 'ਚ ਸਰਗਰਮ ਕੰਮ ਕਰਕੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ

ਜਲੰਧਰ, 19 ਜੁਲਾਈ (ਮੇਜਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਵੱਖ-ਵੱਖ ਖ਼ੇਤਰਾਂ ਵਿਚ ਭਾਰੀ ਬਾਰਸ਼ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਯੂਨੀਅਨ ਦੀ ਸੂਬਾਈ ਕਮੇਟੀ ਦੀ ਸਰਪ੍ਰਸਤ ਸ: ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ...

ਪੂਰੀ ਖ਼ਬਰ »

ਨਸ਼ਿਆਂ 'ਚ ਆਏ ਉਛਾਲ ਨੇ ਕੈਪਟਨ ਨੂੰ ਹਰਪ੍ਰੀਤ ਸਿੰਘ ਸਿੱਧੂ ਯਾਦ ਕਰਵਾਇਆ

ਮੇਜਰ ਸਿੰਘ ਜਲੰਧਰ, 19 ਜੁਲਾਈ-ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਅੰਦਰੋਂ ਤੇ ਸਰਹੱਦ 'ਤੇ ਹੈਰੋਇਨ, ਅਫ਼ੀਮ ਤੇ ਨਸ਼ੀਲੀਆਂ ਦਵਾਈਆਂ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਅਤੇ ਨਸ਼ਿਆਂ ਦੀ ਵਾਧੂ ਮਾਤਰਾ ਲੈਣ ਨਾਲ ਨੌਜਵਾਨਾਂ ਦੀਆਂ ਹਰ ਰੋਜ਼ ਮੌਤਾਂ ਹੋਣ ਨਾਲ ਪੰਜਾਬ ...

ਪੂਰੀ ਖ਼ਬਰ »

ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਸਮੇਂ-ਸਮੇਂ 'ਤੇ ਪੀਣ ਵਾਲੇ ਪਾਣੀ ਦੀ ਜਾਂਚ ਦੇ ਹੁਕਮ

ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਸੂਬੇ ਦੇ ਲੋਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਸਮੇਂ-ਸਮੇਂ 'ਤੇ ਪੀਣ ਵਾਲੇ ਪਾਣੀ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਇਹ ਫ਼ੈਸਲਾ ਅੱਜ ਇੱਥੇ ਪੰਜਾਬ ਰਾਜ ...

ਪੂਰੀ ਖ਼ਬਰ »

ਹਰਿਆਣਾ ਕਮੇਟੀ ਦੇ ਗਠਨ ਸਬੰਧੀ ਮਾਮਲੇ ਦੀ ਤਰੀਕ ਅੱਗੇ ਪਈ

ਚੰਡੀਗੜ੍ਹ, 19 ਜੁਲਾਈ (ਐਨ. ਐਸ. ਪਰਵਾਨਾ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਗਠਨ ਨੂੰ ਲੈ ਕੇ ਸੁਪਰੀਮ ਕੋਰਟ 'ਚ ਜੋ ਕੇਸ ਚੱਲ ਰਿਹਾ ਹੈ ਉਸ ਦੀ ਸੁਣਵਾਈ ਬਾਰੇ ਅਗਲੀ ਤਰੀਕ 3 ਸਤੰਬਰ 'ਤੇ ਪੈ ਗਈ ਹੈ | ਇਹ ਕੇਸ ਐਸ.ਜੀ.ਪੀ.ਸੀ. ਅੰਮਿ੍ਤਸਰ ਦੇ ...

ਪੂਰੀ ਖ਼ਬਰ »

ਮਾਤਾ ਜਸਵੀਰ ਕੌਰ ਧੂਤ ਨਮਿਤ ਅੰਤਿਮ ਅਰਦਾਸ ਕੱਲ੍ਹ

ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ)-ਦੇਸ਼ ਭਗਤ ਕਾਮਰੇਡ ਚੰਨਣ ਸਿੰਘ ਧੂਤ ਸਾਬਕਾ ਵਿਧਾਇਕ ਦੀ ਨੂੰਹ ਮਾਤਾ ਜਸਵੀਰ ਕੌਰ ਧੂਤ ਪਤਨੀ ਅਮਰਜੀਤ ਸਿੰਘ ਧੂਤ ਵਾਸੀ ਧੂਤ ਕਲਾਂ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਂਤਮਿਕ ਸ਼ਾਂਤੀ ...

ਪੂਰੀ ਖ਼ਬਰ »

ਸ਼ੈਰੀਡਨ ਕਾਲਜ ਕੈਨੇਡਾ ਵਲੋਂ ਮੌਕੇ 'ਤੇ ਦਿੱਤੇ ਗਏ ਆਫ਼ਰ ਲੈਟਰ

ਜਲੰਧਰ, 19 ਜੁਲਾਈ (ਅ. ਬ.)-ਕੈਨੇਡਾ ਦੀ 50 ਸਾਲ ਤੋਂ ਵੱਧ ਪੁਰਾਣੀ ਸੰਸਥਾ 'ਸ਼ੈਰੀਡਨ ਕਾਲਜ' ਨੇ ਅੱਜ ਜਲੰਧਰ ਵਿਖੇ ਸਤੰਬਰ ਸੈਸ਼ਨ ਲਈ ਸ਼ੈਰੀਡਨ ਕਾਲਜ ਵਿਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਸਿੱਖਿਆ ਸੈਮੀਨਾਰ ਕਰਵਾਇਆ, ਜਿਸ ਵਿਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ ...

ਪੂਰੀ ਖ਼ਬਰ »

ਵਿਦੇਸ਼ਾਾ 'ਚ ਰਹਿੰਦੇ ਪੰਜਾਬੀਆਾ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ 'ਚੱਲ ਮੇਰਾ ਪੁੱਤ'

ਜਲੰਧਰ, 19 ਜੁਲਾਈ (ਅਜੀਤ ਬਿਊਰੋ)-ਪੰਜਾਬੀ ਕੌਮ ਨੂੰ ਮਿਹਨਤੀ ਤੇ ਰੱਬ ਦੀ ਰਜ਼ਾ 'ਚ ਰਹਿਣ ਵਾਲੀ ਕੌਮ ਮੰਨਿਆ ਜਾਂਦਾ ਹੈ¢ ਪੰਜਾਬੀ ਕਿਤੇ ਵੀ ਜਾਣ ਆਪਣੀ ਵੱਖਰੀ ਹੀ ਦੁਨੀਆ ਸਜਾ ਲੈਂਦੇ ਹਨ | ਹੱਡ ਭੰਨਵੀਂ ਮਿਹਨਤ ਕਰਨ ਵਾਲੇ ਪੰਜਾਬੀ ਬੁੱਲੇ ਵੀ ਰੱਜ ਕੇ ਲੁੱਟਦੇ ਹਨ ਤੇ ...

ਪੂਰੀ ਖ਼ਬਰ »

ਦਿੱਲੀ ਦੀ ਏਜੰਸੀ ਵਲੋਂ ਪੰਜਾਬ ਦੇ ਸੱਤ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਦੇ ਸਰਵੇਖਣ ਦਾ ਕੰਮ ਸ਼ੁਰੂ

ਜਲੰਧਰ, 19 ਜੁਲਾਈ (ਸ਼ਿਵ ਸ਼ਰਮਾ)-ਭਾਰਤ ਸਰਕਾਰ ਦੀ ਐਚ.ਆਰ.ਡੀ. ਦੀ ਏਜੰਸੀ ਆਈ.ਆਈ.ਟੀ. ਨੇ ਪੰਜਾਬ ਦੇ ਸੱਤ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅੱਜ ਤੋਂ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐਸ. ...

ਪੂਰੀ ਖ਼ਬਰ »

ਸਨਅਤੀ ਨਿਵੇਸ਼ ਲਿਆਉਣ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਸਨਅਤਕਾਰਾਂ ਦਾ ਵਫ਼ਦ ਜਾਵੇਗਾ ਤਾਈਵਾਨ

ਲੁਧਿਆਣਾ, 19 ਜੁਲਾਈ (ਪੁਨੀਤ ਬਾਵਾ)-ਸੂਬੇ 'ਚ ਵੱਡੇ ਪੱਧਰ 'ਤੇ ਸਨਅਤੀ ਨਿਵੇਸ਼ ਲਿਆਉਣ ਦੀ ਆਸ ਨਾਲ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਸਨਅਤਕਾਰਾਂ ਦਾ ਇਕ ਉੱਚ ਪੱਧਰੀ ਵਫ਼ਦ ਤਾਈਵਾਨ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਵਫ਼ਦ 21 ਜੁਲਾਈ ਨੂੰ ਰਵਾਨਾ ਹੋ ਕੇ 28 ਜੁਲਾਈ ...

ਪੂਰੀ ਖ਼ਬਰ »

ਡਾ: ਆਰਥੋ ਆਯੁਰਵੈਦਿਕ ਤੇਲ ਤੇ ਫਿਲਮ 'ਸੁਪਰ 30' 'ਚ ਕਰਾਰ

ਜਲੰਧਰ, 19 ਜੁਲਾਈ (ਅ.ਬ.)- ਵਿਕਾਸ ਬਹਿਲ ਵਲੋਂ ਨਿਰਦੇਸ਼ਤ ਫਿਲਮ 'ਸੁਪਰ 30' ਜੋਸ਼ ਤੇ ਜਨੂਨ ਭਰਪੂਰ ਇਕ ਸਖਸ਼ੀਅਤ ਆਧਾਰਿਤ ਫਿਲਮ ਹੈ, ਜਿਸ 'ਚ ਆਨੰਦ ਕੁਮਾਰ (ਰਿਤਿਕ ਰੌਸ਼ਨ) ਤੇ ਰਿਤੂ ਰਸ਼ਮੀ (ਮੁਰਣਾਲ ਠਾਕੁਰ) ਅਹਿਮ ਭੂਮਿਕਾ 'ਚ ਹਨ | ਇਹ ਫਿਲਮ ਜਨੂਨ ਤੇ ਇਨਸਾਨੀਅਤ ਦੀ ਕਹਾਣੀ ...

ਪੂਰੀ ਖ਼ਬਰ »

ਕੰਢੀ ਖੇਤਰ ਦੇ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਮਿਲੇਗੀ 50 ਫ਼ੀਸਦੀ ਵਿੱਤੀ ਸਹਾਇਤਾ-ਧਰਮਸੋਤ

ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਕੰਢੀ ਖੇਤਰ ਨਾਲ ਸਬੰਧਿਤ ਕਿਸਾਨਾਂ ਨੂੰ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਲਈ 50 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਜੰਗਲੀ ਜਾਨਵਰਾਂ ਤੋਂ ਆਪਣੇ ਖੇਤਾਂ/ਫ਼ਸਲਾਂ ਦੀ ...

ਪੂਰੀ ਖ਼ਬਰ »

14 ਅਗਸਤ ਨੂੰ ਕਰਵਾਇਆ ਜਾਵੇਗਾ ਹਿੰਦ-ਪਾਕਿ ਦੋਸਤੀ ਮੇਲਾ

ਅੰਮਿ੍ਤਸਰ, 19 ਜੁਲਾਈ (ਹਰਮਿੰਦਰ ਸਿੰਘ)-ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਅਹੁਦੇਦਾਰਾਂ ਦੀ ਬੈਠਕ ਪ੍ਰਧਾਨ ਰਮੇਸ਼ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਰ ਸਾਲ 14-15 ਅਗਸਤ ਨੂੰ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਤੇ ਪੰਜਾਬ ਜਾਗਿ੍ਤੀ ਮੰਚ ...

ਪੂਰੀ ਖ਼ਬਰ »

ਡਾਇਰੈਕਟਰ ਨਹੀਂ ਚੇਅਰਮੈਨੀ ਦਿੱਤੀ ਜਾਵੇ-ਉਜਾਗਰ ਰਾਮ

ਪਟਿਆਲਾ, 19 ਜੁਲਾਈ (ਭਗਵਾਨ ਦਾਸ) –ਪੰਜਾਬ ਸਰਕਾਰ ਵਲੋਂ ਜੰਗਲਾਤ, ਸਮਾਜਿਕ ਨਿਆਂ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਰਾਹੀਂ ਦਿੱਤੀ ਗਈ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਾ ਵਿਕਾਸ ਕਾਰਪੋਰੇਸ਼ਨ ਦਾ ਡਾਇਰੈਕਟਰ ਬਣਾਉਣ ਦੀ ਪੇਸ਼ਕਸ਼ ਚੌਧਰੀ ...

ਪੂਰੀ ਖ਼ਬਰ »

ਪਸ਼ੂ ਡਿਸਪੈਂਸਰੀਆਂ ਬੰਦ ਕਰਨ ਦੀ ਤਿਆਰੀ

ਬਠਿੰਡਾ, 19 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਸੂਬੇ ਦੀਆਂ ਪਸ਼ੂ ਡਿਸਪੈਂਸਰੀਆਂ ਨੂੰ ਬੰਦ ਕਰਨ ਦੀ ਤਿਆਰੀ ਆਰੰਭ ਦਿੱਤੀ ਹੈ | ਜਿਸ ਦੇ ਚੱਲਦਿਆਂ ਵਿਭਾਗ ਦੇ ਡਾਇਰੈਕਟੋਰੇਟ ਨੇ ਪਸ਼ੂ ਡਿਸਪੈਂਸਰੀਆਂ 'ਚ ਕੰਮ ਕਰਦੇ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਦੀ ਸਿੱਖ ਇਤਿਹਾਸ 'ਚ ਬੇਮਿਸਾਲ ਸ਼ਹੀਦੀ-ਬਾਬਾ ਦਲੇਰ ਸਿੰਘ ਖੇੜੀ

ਸੰਗਰੂਰ, 19 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰਪ੍ਰਕਾਸ਼ ਖੇੜੀ 'ਚ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ਼ਬਦ ਗੁਰੂ ਚੇਤਨਾ ਸਮਾਗਮ ਕਰਵਾਇਆ ਗਿਆ | ਭਾਈ ਤਾਰੂ ਸਿੰਘ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਗੁਰਜੀਤ ਕੌਰ ਵਾਸੀ ਭਦੌੜ (ਬਰਨਾਲਾ) ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਹ ਜਾਣਕਾਰੀ ਦਿੰਦਿਆਂ ਸੰਸਥਾ ...

ਪੂਰੀ ਖ਼ਬਰ »

ਬੈਂਗਲੁਰੂ ਪੋਂਜੀ ਘੁਟਾਲੇ ਦਾ ਮੁੱਖ ਦੋਸ਼ੀ ਮੁਹੰਮਦ ਮਨਸੂਰ ਖਾਨ ਗਿ੍ਫ਼ਤਾਰ

ਨਵੀਂ ਦਿੱਲੀ/ਬੇਂਗਲੁਰੂ, 19 ਜੁਲਾਈ (ਏਜੰਸੀ)- ਆਈ.ਐਮ.ਏ. ਜਿਊਲਰਜ਼ ਦੇ ਮਾਲਕ ਮੁਹੰਮਦ ਮਨਸੂਰ ਖਾਨ ਨੂੰ ਈ.ਡੀ. ਨੇ ਦੁਬਈ ਤੋਂ ਵਾਪਸ ਪਰਤਦਿਆਂ ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰ ਲਿਆ ਹੈ | ਵਿੱਤੀ ਮਾਮਲਿਆਂ 'ਚ ਬੇਨਿਯਮੀਆਂ ਦੀ ਜਾਂਚ-ਪੜਤਾਲ ਕਰਨ ਵਾਲੀ ਕੇਂਦਰੀ ...

ਪੂਰੀ ਖ਼ਬਰ »

ਬਾਬਰੀ ਮਸਜਿਦ ਢਾਹੁਣ ਦਾ ਮਾਮਲਾ:

ਸੁਪਰੀਮ ਕੋਰਟ ਨੇ ਵਿਸ਼ੇਸ਼ ਜੱਜ ਨੂੰ 9 ਮਹੀਨਿਆਂ 'ਚ ਫ਼ੈਸਲਾ ਸੁਣਾਉਣ ਲਈ ਕਿਹਾ

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਨੂੰ 9 ਮਹੀਨਿਆਂ 'ਚ ਆਪਣਾ ਫ਼ੈਸਲਾ ਸੁਣਾਉਣ ਲਈ ਕਿਹਾ ਹੈ, ਇਸ ਮਾਮਲੇ 'ਚ ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ.ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ...

ਪੂਰੀ ਖ਼ਬਰ »

ਨਾਗ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਭਾਰਤੀ ਫ਼ੌਜ ਨੇ ਪੋਖਰਨ ਫਾਇਰਿੰਗ ਰੇਂਜ 'ਚ ਤੀਜੀ ਪੀੜੀ ਦੀ ਐਾਟੀ ਟੈਂਕ ਗਾਈਡਡ ਮਿਜ਼ਾਈਲ ਨਾਗ ਦਾ ਸਫਲ ਪ੍ਰੀਖਣ ਕੀਤਾ | ਮਿਜ਼ਾਈਲ ਦਾ ਪ੍ਰੀਖਣ 7 ਤੋਂ 18 ਜੁਲਾਈ ਵਿਚਾਲੇ ਕੀਤਾ ਗਿਆ | ਐਨ. ਏ. ਜੀ. ਮਿਜ਼ਾਈਲ ਨੂੰ ਦਿਨ ਤੇ ਰਾਤ, ਹਰ ਤਰ੍ਹਾਂ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਜਾਰੀ ਰਹੇਗੀ- ਇਮਰਾਨ ਖ਼ਾਨ

ਇਸਲਾਮਾਬਾਦ, 19 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਭਿ੍ਸ਼ਟਾਚਾਰ ਤੇ ਖ਼ਰਾਬ ਸ਼ਾਸਨ ਦੇ ਕਾਰਨ ਦੇਸ਼ ਦਾ ਕਰਜ਼ਾ 6000 ਅਰਬ ਰੁਪਏ ਤੋਂ 30000 ਅਰਬ ਰੁਪਏ ਤੱਕ ਪਹੁੰਚ ਗਿਆ ਇਸ ਲਈ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਉਦੋਂ ਤੱਕ ਜਾਰੀ ...

ਪੂਰੀ ਖ਼ਬਰ »

ਬਿਹਾਰ ਤੇ ਆਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਹੁਣ ਤੱਕ 150 ਮੌਤਾਂ

ਨਵੀਂ ਦਿੱਲੀ, 19 ਜੁਲਾਈ (ਏਜੰਸੀਆਂ)-ਬਿਹਾਰ ਅਤੇ ਆਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ ਹੈ | ਪਿਛਲੇ 24 ਘੰਟਿਆਂ 'ਚ ਬਿਹਾਰ 'ਚ ਜਿਥੇ ਹੜ੍ਹਾਂ ਕਾਰਨ 12 ਲੋਕਾਂ ਦੀ ਮੌਤ ਹੋ ਗਈ ਉਥੇ ਆਸਾਮ 'ਚ 11 ਲੋਕ ਪਾਣੀ 'ਚ ਰੁੜ੍ਹ ਗਏ | ਬਿਹਾਰ 'ਚ ਹੜ੍ਹਾਂ ਕਾਰਨ ਹੁਣ ਤੱਕ 92 ਤੇ ਆਸਾਮ 'ਚ 58 ਲੋਕਾਂ ਦੀ ...

ਪੂਰੀ ਖ਼ਬਰ »

ਖਾੜੀ 'ਚ ਫਿਰ ਵਧਿਆ ਤਣਾਅ, ਅਮਰੀਕਾ ਵਲੋਂ ਈਰਾਨ ਦਾ ਡਰੋਨ ਨਸ਼ਟ ਕਰਨ ਦਾ ਦਾਅਵਾ

ਵਾਸ਼ਿੰਗਟਨ, 19 ਜੁਲਾਈ (ਏਜੰਸੀ)- ਖਾੜੀ ਖੇਤਰ 'ਚ ਅਮਰੀਕੀ ਫ਼ੌਜ ਨੇ ਇਕ ਈਰਾਨੀ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ | ਕੁਝ ਹਫ਼ਤੇ ਪਹਿਲਾਂ ਈਰਾਨ ਨੇ ਅਮਰੀਕਾ ਦੇ ਇਕ ਤਾਕਤਵਰ ਡਰੋਨ ਨੂੰ ਨਸ਼ਟ ਕਰ ਦਿੱਤਾ ਸੀ, ਜਿਸ 'ਤੇ ਅਮਰੀਕੀ ਰਾਸ਼ਟਰਪਤੀ ਨੇ ਹਮਲੇ ਦਾ ਆਦੇਸ਼ ਵੀ ਦੇ ...

ਪੂਰੀ ਖ਼ਬਰ »

ਖ਼ੁਰਾਕ ਕਮਿਸ਼ਨ ਵਲੋਂ ਪੀਣ ਵਾਲੇ ਪਾਣੀ ਦੀ ਜਾਂਚ ਦੇ ਹੁਕਮ

ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਸੂਬੇ ਦੇ ਲੋਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਸਮੇਂ-ਸਮੇਂ 'ਤੇ ਪੀਣ ਵਾਲੇ ਪਾਣੀ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਇਹ ਫ਼ੈਸਲਾ ਅੱਜ ਇੱਥੇ ਪੰਜਾਬ ਰਾਜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX