ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੇ ਹੋਏ ਪੰਜਾਬ ਵਿਚ ਕਿਸੇ ਵੱਡੀ ਸੰਭਾਵਿਤ ਲੁੱਟ-ਖੋਹ ਅਤੇ ਕਤਲੋਗਾਰਤ ਦੀ ਘਟਨਾ ਹੋਣ ਤੋਂ ਪਹਿਲਾਂ ਹੀ ਯੂ. ਪੀ. ਦੇ 4 ਗੈਂਗਸਟਰਾਂ ਨੂੰ 4 ਪਿਸਤੌਲਾਂ ਤੇ ਕਾਰਤੂਸਾਂ ਸਮੇਤ ਕਾਬੂ ਕਰ ਲਿਆ | ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਐਸ. ਪੀ. ਜਸਵੀਰ ਸਿੰਘ ਤੇ ਡੀ. ਐਸ. ਪੀ. ਦੀਪਕ ਰਾਏ ਦੀ ਦੇਖ-ਰੇਖ ਵਿਚ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਥਾਣੇਦਾਰ ਬਖ਼ਸ਼ੀਸ਼ ਸਿੰਘ ਦੀ ਪੁਲਿਸ ਪਾਰਟੀ ਨੇ ਪਿੰਡ ਬਾਹੋਮਾਜਰਾ ਦੇ ਬੇਆਬਾਦ ਭੱਠੇ 'ਤੇ ਬੈਠੇ 5 ਗੈਗਸਟਰਾਂ ਜੋ ਕਿਸੇ ਵੱਡੀ ਵਾਰਦਾਤ ਨੰੂ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਨੂੰ ਘੇਰ ਲਿਆ | ਪੁਲਿਸ ਨੇ ਇਨ੍ਹਾਂ ਵਿਚੋਂ 4 ਦੋਸ਼ੀਆਂ ਨੰੂ ਅਸਲ੍ਹੇ ਸਮੇਤ ਮੌਕੇ 'ਤੇ ਕਾਬੂ ਕਰ ਲਿਆ | ਪੁਲਿਸ ਨੇ ਸਚਿਨ ਤੋਮਰ ਵਾਸੀ ਲੋਨੀ ਗਾਜ਼ੀਆਬਾਦ, ਭਾਰਤ ਭੂਸ਼ਨ ਵਾਸੀ ਸੰਗਮ ਵਿਹਾਰ, ਲੋਨੀ, ਗਾਜ਼ੀਆਬਾਦ, ਰਕੇਸ਼ ਕੁਮਾਰ ਵਾਸੀ ਪਿੰਡ ਜਾਬਲੀ, ਲੋਨੀ, ਗਾਜ਼ੀਆਬਾਦ, ਸੁੰਦਰ ਸਿੰਘ ਵਾਸੀ ਸ਼ਿਵ ਵਿਹਾਰ ਰਾਵਲ ਨਗਰ ਦਿੱਲੀ ਨੂੰ ਗਿ੍ਫ਼ਤਾਰ ਕਰ ਲਿਆ, ਜਦੋਂਕਿ ਅਜੈ ਵਾਸੀ ਬੁਲੰਦਸ਼ਹਿਰ ਯੂ.ਪੀ. ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਰਿਹਾ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 2 ਪੁਆਇੰਟ 9 ਐਮ. ਐਮ. ਦੇ ਪਿਸਤੌਲ, 2 ਪੁਆਇੰਟ 32 ਦੇ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਮੈਗਜ਼ੀਨਾਂ ਵੀ ਬਰਾਮਦ ਕਰ ਲਈਆਂ | ਪੁਲਿਸ ਨੇ ਇਨ੍ਹਾਂ ਿਖ਼ਲਾਫ਼ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਵਿਚ ਹੋਰ ਵੀ ਅਹਿਮ ਖ਼ੁਲਾਸੇ ਹੋ ਸਕਦੇ ਹਨ | ਐਸ. ਐਸ. ਪੀ. ਗਰੇਵਾਲ ਨੇ ਕਿਹਾ ਕਿ ਫ਼ਰਾਰ ਹੋਏ ਅਜੈ ਕੁਮਾਰ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਇਕ ਆਈ 10 ਕਾਰ ਨੰਬਰ ਡੀ. ਐਲ-10-ਸੀ. ਡੀ-1967 ਵੀ ਕਾਬੂ ਕੀਤੀ ਹੈ |
ਸਿੱਧਵਾਂ ਬੇਟ, 19 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਪੁੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਗੁਰਦੀਪ ਸਿੰਘ ਨੇ ਮੁਖ਼ਬਰ ਦੀ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਨੂੰ ਚੰਡੀਗੜ੍ਹ ਨਾਲ ਜੋੜਦੀ ਇਕੋ ਇਕ ਸੜਕ ਜਿਸ ਨੂੰ ਚੰਡੀਗੜ੍ਹ-ਲਲਹੇੜੀ ਰੋਡ ਵੀ ਕਿਹਾ ਜਾਂਦਾ ਹੈ, ਦਾ ਬੁਰਾ ਹਾਲ ਹੈ, ਤੇ ਸੜਕ 'ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ | ਇਸ ਸਬੰਧੀ ਚੰਡੀਗੜ੍ਹ ਰੋਡ ਦੇ ਦੁਕਾਨਦਾਰਾਂ ਵਲੋਂ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਸ਼ਹਿਰ ਦੇ ਲਲਹੇੜੀ ਰੋਡ ਚੌਕ 'ਚ ਇਕ ਗੱਡੀ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦੀ ਚਰਚਾ ਹੈ | ਪਤਾ ਲੱਗਾ ਹੈ ਕਿ ਚੰਡੀਗੜ੍ਹ ਦੀ ਸ਼ਰਾਬ ਦੀਆਂ ਕਰੀਬ 15 ਪੇਟੀਆਂ ਕਾਰ ਵਿਚ ਲਿਆਂਦੀਆਂ ਜਾ ਰਹੀਆਂ ਸਨ | ਇਹ ਵੀ ਚਰਚਾ ਹੈ ਕਿ ਇਹ ...
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)- ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਵਿਅਕਤੀ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਵਿਅਕਤੀ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਛੋਟਾ ਖੰਨਾ ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਐਸ. ਪੀ. ਜਸਵੀਰ ਸਿੰਘ, ਡੀ. ਐਸ. ਪੀ. ਹਰਿੰਦਰ ਸਿੰਘ, ਇੰਸਪੈਕਟਰ ਸੁਖਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਮਰਾਲਾ, ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਦੀ ਪੁਲਿਸ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਅਮਲੋਹ ਰੋਡ ਤੇ ਜੀ. ਟੀ. ਰੋਡ ਦੀ ਖਸਤਾ ਹਾਲ ਸੜਕ ਠੀਕ ਕਰਨ ਲਈ ਵਿਧਾਇਕ ਗੁਰਕੀਰਤ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਬੈਠਕ ਵਿਚ ਅਮਲੋਹ ...
ਸਮਰਾਲਾ, 19 ਜੁਲਾਈ (ਸੁਰਜੀਤ ਸਿੰਘ)- ਬਰਸਾਤ ਦੇ ਮੌਸਮ ਅਤੇ ਤੰਦਰੁਸਤ ਪੰਜਾਬ ਮਿਸ਼ਨ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਾਸਲ ਦੀ ਸਾਂਝੀ ਟੀਮਾਂ ਨੇ ਸਮਰਾਲਾ ਬਾਜ਼ਾਰ ਦੇ ਸਬਜ਼ੀ, ਫਲ ਅਤੇ ਮਠਿਆਈ ਵੇਚਣ ਵਲਿਆਂ ਦੀਆਂ ਦੁਕਾਨਾਂ ਦੀ ਜਾਂਚ-ਪੜਤਾਲ ਕੀਤੀ¢ ...
ਸਮਰਾਲਾ, 19 ਜੁਲਾਈ (ਸੁਰਜੀਤ ਸਿੰਘ)- ਬਿਨਾ ਕੱਦੂ ਕੀਤੇ ਖੇਤਾਂ ਦੀਆਂ ਵੱਟਾਂ ਤੇ ਲਾਇਆ ਝੋਨਾ ਜਲ ਸੰਕਟ ਤੋਂ ਰਾਹਤ ਦਿੰਦਾ ਹੈ, ਤੇ ਝਾੜ ਵੀ ਵੱਧ ਮਿਲਦਾ ਹੈ¢ ਇਹ ਗੱਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ...
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)- ਸੜਕ ਪਾਰ ਕਰਦੇ ਸਮੇਂ ਮੋਟਰਸਾਈਕਲ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਸੁਖਵਿੰਦਰ ਸਿੰਘ ਵਾਸੀ ਨਿਊਆਂ ਮਾਜਰੀ ਨੇ ਦੱਸਿਆ ਕਿ ਮੈਂ ਲਿਬੜਾ ਪਿੰਡ ਕੋਲ ਜੀ. ...
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)- ਥਾਣਾ ਸਿਟੀ 1 ਖੰਨਾ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਕਾਬੂ ਕਰਨ ਦੀ ਖ਼ਬਰ ਹੈ | ਥਾਣਾ ਸਿਟੀ 1 ਖੱਲਾ ਦੇ ਐਸ. ਐਚ. ਓ. ਲਾਭ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਏ. ਐਸ. ਆਈ. ਸੁਰਾਜਦੀਨ ...
ਮਾਛੀਵਾੜਾ ਸਾਹਿਬ, 19 ਜੁਲਾਈ (ਸੁਖਵੰਤ ਸਿੰਘ ਗਿੱਲ)- ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਜਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਸੂਬਾ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਤਿੱਖੀ ਪ੍ਰਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਲੋਂ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਥਾਣਾ ਸ਼ਹਿਰੀ-1 ਖੰਨਾ ਦੇ ਥਾਣਾ ਮੁਖੀ ਸਬ ਇੰਸ: ਦਵਿੰਦਰ ਸਿੰਘ ਦੀ ਥਾਂ ਸਬ ਇੰਸ: ਲਾਭ ਸਿੰਘ ਨੂੰ ਨਵਾਂ ਐਸ. ਐਚ. ਓ. ਲਗਾਇਆ ਗਿਆ | ...
ਮਲੌਦ, 19 ਜੁਲਾਈ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਦੀ ਅਗਵਾਈ ਵਿਚ ਸਰਕਲ ਮਲੌਦ ਵਿਚ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਰਕਲ ਜਥੇ: ਗੁਰਜੀਤ ਸਿੰਘ ਪੰਧੇਰ ਖੇੜੀ ਦੇ ...
ਜੋਧਾਂ, 19 ਜੁਲਾਈ (ਗੁਰਵਿੰਦਰ ਸਿੰਘ ਹੈਪੀ)- ਪਿੰਡ ਗੁੱਜਰਵਾਲ ਵਿਖੇ ਨਵੇਂ ਪੈਨਸ਼ਨ ਧਾਰਕਾਂ ਨੂੰ ਕਾਰਡਾਂ ਦੀ ਵੰਡ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗਰੇਵਾਲ ਤੇ ਕੁਲਦੀਪ ਸਿੰਘ ਮੈਂਬਰ ਪੰਚਾਇਤ ਵਲੋਂ ਕੀਤੀ ਗਈ | ਇਸ ਮੌਕੇ ਨਵੇਂ ਪੈਨਸ਼ਨ ਲਾਭਪਾਤਰੀਆਂ ਨੂੰ ਬੁਢਾਪਾ, ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਬੈਂਕਾਂ ਦੇ ਰਾਸ਼ਟਰੀਕਰਨ ਦੇ 50 ਪੂਰੇ ਹੋਣ ਦੇ ਸਬੰਧ ਵਿਚ ਕੈਨਰਾ ਬੈਂਕ ਦੀ ਖੰਨਾ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੈਂਕ ਦੇ ਚੀਫ਼ ਮੈਨੇਜਰ ਧੀਰਜ ਵਰਮਾ ਵਲੋਂ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਗਈ, ਤੇ ਬੈਂਕ ਵਿਚ ਆਪਣਾ ...
ਸਮਰਾਲਾ, 19 ਜੁਲਾਈ (ਪੱਤਰ ਪ੍ਰੇਰਕ) - ਪਿੰਡ ਭੰਗਲਾਂ ਤੋਂ ਮਾਣਕੀ ਨੂੰ ਨਵੀਂ ਬਣਾਈ ਸੰਪਰਕ ਸੜਕ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਲੀ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਲਈ ਬਣੇ ਸਕੂਲ ਦੀ ਇਮਾਰਤ ਡਿੱਗਣ ਅਤੇ ਫ਼ਸਲ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਕਈ ਦਿਨ ਹੋਈ ...
ਜੌੜੇਪੁਲ ਜਰਗ, 19 ਜੁਲਾਈ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਪਾਇਲ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸੁੱਖਾ ਸ਼ਾਹਪੁਰ ਦੀ ਪ੍ਰਧਾਨਗੀ ਹੇਠ 21 ਜੁਲਾਈ ਨੂੰ ਪਾਇਲ ਦੇ ਰਾਈਜਿੰਗ ਹੱਬ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ | ਪ੍ਰੈਸ ਨੂੰ ...
ਖੰਨਾ, 19 ਜੁਲਾਈ (ਜੋਗਿੰਦਰ ਸਿੰਘ ਓਬਰਾਏ)- ਸੱਤਿਆ ਭਾਰਤੀ ਸਕੂਲ ਬਿਸ਼ਨਪੁਰਾ ਵਿਖੇ ਬੂਟੇ ਲਗਾਏ ਗਏ, ਜਿਸ ਦਾ ਸ਼ੁੱਭ ਆਰੰਭ ਸਕੂਲ ਮੁਖੀ ਰੀਤਿਕਾ ਸੈਣੀ ਵਲੋਂ ਕੀਤਾ ਗਿਆ | ਅਧਿਆਪਕਾਂ ਤੇ ਬੱਚਿਆਂ ਨੂੰ ਬੂਟੇ ਲਗਾਉਣ ਦੇ ਨਾਲ ਇਨ੍ਹਾਂ ਦੀ ਸੰਭਾਲ ਲਈ ਵੀ ਪ੍ਰੇਰਿਤ ਕੀਤਾ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਗੁਰਦੀਪ ਸਿੰਘ ਜੀਰਖ ਨੇ ਦੱਸਿਆ ਕਿ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਨੂੰ ...
ਅਹਿਮਦਗੜ੍ਹ, 19 ਜੁਲਾਈ (ਪੁਰੀ)- ਪੀ. ਡਬਲਯੂ. ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਸਜ ਯੂਨੀਅਨ ਬਰਾਂਚ ਦੋਰਾਹਾ ਦੀ ਮੀਟਿੰਗ ਨਹਿਰੀ ਕੋਠੀ ਜਗੇੜਾ ਵਿਖੇ ਬਰਾਂਚ ਪ੍ਰਧਾਨ ਚਰਨਜੀਤ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਜ਼ੋਨ ਪ੍ਰਧਾਨ ...
ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਨ.ਐਸ.ਐਸ. ਵਿਭਾਗ ਵਲੋਂ ਅਟੱਲ ਬਿਹਾਰੀ ਵਾਜਪਈ ਇੰਸੀਚਿਊਟ ਆਫ ਮਾਊਟਰਿੰਗ ਤੇ ...
ਹਠੂਰ, 19 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਮਾਰਕੀਟ ਕਮੇਟੀ ਹਠੂਰ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਸੰਧੂ, ਸਾਬਕਾ ਪੰਚ ਠਾਕੁਰ ਸਿੰਘ ਤੇ ਸੁਖਵੰਤ ਸਿੰਘ ਦੀ ਮਾਤਾ ਤੇ ਯੂਥ ਅਕਾਲੀ ਦਲ ਸਰਕਲ ਹਠੂਰ ਦੇ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ, ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ...
ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਅਪਿੰਦਰ ਸਿੰਘ ਗੋਨਾ ਚੀਮਾ ਵਾਸੀ ਦੱਧਾਹੂਰ ਦਾ ਸ਼ਰਧਾਂਜਲੀ ਸਮਾਗਮ ਪਿੰਡ ਨੱਥੋਵਾਲ ਵਿਖੇ ਹੋਇਆ | ਇਸ ਮੌਕੇ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ, ਜਦੋਂਕਿ ਜਥੇਦਾਰ ਜਗਜੀਤ ਸਿੰਘ ਮੈਂਬਰ ਅੰਤਿ੍ਗ ਕਮੇਟੀ, ...
ਗੁਰੂਸਰ ਸੁਧਾਰ, 19 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜੀ.ਐਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਵਿਖੇ ਸਹਾਇਕ ਪ੍ਰੋਫ਼ੈਸਰ ਡਾ: ਦਵਿੰਦਰ ਕੌਰ ਢੱਟ ਵਲੋਂ ਗੁੱਡੀਆਂ-ਪਟੋਲਿਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਕਾਲਜ ਦੀ ਪਿ੍ੰਸੀਪਲ ਸਰਬਜੀਤ ...
ਹੰਬੜਾਂ, 19 ਜੁਲਾਈ (ਜਗਦੀਸ਼ ਸਿੰਘ ਗਿੱਲ)- ਸੂਬੇ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ 550 ਬੂਟੇ ਲਗਾਉਣ ਦੀ ਚਲਾਈ ਗਈ ਮਹਿੰਮ ਤਹਿਤ ਵੱਡੀ ਗਿਣਤੀ ਵਿਚ ਲਗਾਏ ਜਾ ਰਹੇ ਬੂਟਿਆਂ ਨਾਲ ਵਾਤਾਵਰਨ ਵਿਚ ਵਿਚ ਵੱਡੀ ...
ਹਠੂਰ, 19 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਬਰ ਨੂੰ ਸਮਰਪਤਿ ਪਿੰਡ ਬੁਰਜ ਕੁਲਾਰਾ ਵਿਖੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਬੁਰਜ ਕੁਲਾਰਾ ਦੀ ਦੇਖ-ਰੇਖ ਹੇਠ ਸਾਬਕਾ ਮੰਤਰੀ ਮਲਕੀਤ ਸਿੰਘ ਛਿੰਦਾ ਨੇ ਬੂਟੇ ਲਾ ਕੇ ...
ਜਗਰਾਉਂ, 19 ਜੁਲਾਈ (ਅਜੀਤ ਸਿੰਘ ਅਖਾੜਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਖੇਤੀਬਾੜੀ ਵਾਲੇ ਖ਼ਪਤਕਾਰਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਅਨੁਸਾਰ ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਅਧੀਨ 22 ਜੁਲਾਈ ਤੋਂ 31 ਜੁਲਾਈ ਤੱਕ ਲੱਗਣ ...
ਬੀਜਾ, 19 ਜੁਲਾਈ (ਅਵਤਾਰ ਸਿੰਘ ਜੰਟੀ ਮਾਨ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਮੰਜੀ ...
ਮਲੌਦ, 19 ਜੁਲਾਈ (ਸਹਾਰਨ ਮਾਜਰਾ)- ਨਵਾਂ ਪਿੰਡ ਕਿਸ਼ਨਪੁਰਾ ਵਿਖੇ ਸਰਪੰਚ ਬਲਵੰਤ ਸਿੰਘ ਦੇ ਯਤਨਾਂ ਸਦਕਾ ਮੌਸਮੀ ਬਿਮਾਰੀਆਂ ਦੇ ਸਬੰਧ ਵਿਚ ਸਿਹਤ ਸਿੱਖਿਆ ਕੈਂਪ ਲਗਾਇਆ ਗਿਆ, ਜਿਸ ਵਿਚ ਸ਼ਹੀਦ ਲੱਖਾ ਸਿੰਘ ਸਰਕਾਰੀ ਹਸਪਤਾਲ ਮਲੌਦ ਵਲੋਂ ਭਗਵੰਤ ਸਿੰਘ ਐਮ. ਪੀ. ਐਚ. ...
ਮਲੌਦ, 19 ਜੁਲਾਈ (ਸਹਾਰਨ ਮਾਜਰਾ)- ਸਰਕਾਰੀ ਮਿਡਲ ਸਕੂਲ ਸਹਾਰਨ ਮਾਜਰਾ ਵਿਖੇ ਉਘੇ ਲੇਖਕ ਸਰੂਪ ਸਿੰਘ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਲੁਧਿਆਣਾ ਵਲੋਂ ਜ਼ੋਨਲ ਪ੍ਰਧਾਨ ਜਸਵੰਤ ਜੀਰਖ ਦੀ ਅਗਵਾਈ ਹੇਠ ਬੱਚਿਆਂ ਨੂੰ ਵਹਿਮਾਂ ਭਰਮਾਂ ਅਤੇ ਕਰਾਮਾਤੀ ਬਾਬਿਆਂ ਦੀ ...
ਸਾਹਨੇਵਾਲ, 19 ਜੁਲਾਈ (ਹਰਜੀਤ ਸਿੰਘ ਢਿੱਲੋਂ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਸਾਹਨੇਵਾਲ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ¢ ਅੰਮਿ੍ਤ ਵੇਲੇ ਸ੍ਰੀ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਐਸ. ਸੀ. ਮੈਡੀਕਲ ਚੌਥੇ ਸਮੈਸਟਰ ਦਾ ਏ. ਐਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਵਿਦਿਆਰਥਣ ਰੇਨੂੰਕਾ ਸ਼ਰਮਾ ਤੇ ਰਿਆ ਭਾਰਤੀ ਨੇ ਕਾਲਜ ਵਿਚੋਂ ਪਹਿਲਾ, ਜੈਸਮੀਨ ਕੌਰ ...
ਅਹਿਮਦਗੜ੍ਹ, 19 ਜੁਲਾਈ (ਰਣਧੀਰ ਸਿੰਘ ਮਹੋਲੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਅਤੇ ਸਿੱਖ ਹੈਲਪਿੰਗ ਸਿੱਖ ਵਲੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁਲਿਤ ਕਰਨ ਦੇ ਉਦੇਸ਼ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਨੈਸ਼ਨਲ ਮੈਡੀਕਲ ਲੈਬੋਟਰੀ ਪ੍ਰੋਫੈਸ਼ਨਲ ਹਫ਼ਤਾ 17 ਤੋਂ 23 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਜੈਮਾਲਾਪ ਐਸੋਸੀਏਸ਼ਨ ਦੀ ਖੰਨਾ ਬਰਾਂਚ ਨੇ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਖੰਨਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ...
ਬੀਜਾ, 19 ਜੁਲਾਈ (ਕਸ਼ਮੀਰ ਸਿੰਘ ਬਗ਼ਲੀ, ਜੰਟੀ ਮਾਨ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਝੀਰਾ ਬਿਦਰ ਕਰਨਾਟਕ ਤੋਂ ਚੱਲੀ ਗੁਰੂ ਨਾਨਕ ਪ੍ਰਕਾਸ਼ ਯਾਤਰਾ ਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)- ਸਤੀਸ਼ ਸ਼ਰਮਾ ਪ੍ਰਧਾਨ ਪ੍ਰਾਈਵੇਟ ਸਕੂਲ/ਕਾਲਜ ਪੇਰੈਂਟਸ ਐਸੋਸੀਏਸ਼ਨ ਨੇ ਕਿਹਾ ਕਿ ਖੰਨਾ ਦੇ 4 ਕਾਲਜਾਂ ਤੇ 3 ਵੱਡੇ ਸਕੂਲਾਂ ਨੂੰ ਚਲਾਉਣ ਵਾਲੀ ਸੰਸਥਾ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ...
ਬੀਜਾ, ਦੋਰਾਹਾ, 19 ਜੁਲਾਈ (ਕਸ਼ਮੀਰ ਸਿੰਘ ਬਗ਼ਲੀ, ਮਨਜੀਤ ਸਿੰਘ ਗਿੱਲ)- ਸਿੱਖਿਆ ਖੇਤਰ ਦੀ ਨਾਮਵਰ ਸੰਸਥਾ ਸੈਫਰਨ ਸਕੂਲ, ਕਾਲਜ ਫ਼ਾਰ ਗਰਲਜ਼ ਸ੍ਰੀ ਫਤਹਿਗੜ੍ਹ ਸਾਹਿਬ ਤੇ ਸੈਫਰਨ ਸਿਟੀ ਸਕੂਲ ਕਿਸ਼ਨਗੜ੍ਹ ਦੇ ਪ੍ਰਬੰਧਕ ਗੁਰਅਨਾਦ ਸਿੰਘ ਕਾਹਲੋਂ, ਗੁਨਤਾਸ ਸਿੰਘ ...
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਤਹਿਸੀਲ ਕੰਪਲੈਕਸ ਖੰਨਾ ਵਿਖੇ 15 ਅਗਸਤ ਆਜ਼ਾਦੀ ਦਿਵਸ ਮਨਾਉਣ ਸਬੰਧੀ ਐਸ. ਡੀ. ਐਮ. ਸੰਦੀਪ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਕੂਲ ਮੁਖੀਆਂ ਦੀ ਮੀਟਿੰਗ ਹੋਈ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX