ਤਾਜਾ ਖ਼ਬਰਾਂ


ਪਟਿਆਲਾ ਦੇ ਸਮਾਣਾ 'ਚ ਕੋਰੋਨਾ ਨੇ ਦਿੱਤੀ ਦਸਤਕ, ਇੱਕ ਡਰਾਈਵਰ ਦੀ ਰਿਪੋਰਟ ਆਈ ਪਾਜ਼ੀਟਿਵ
. . .  10 minutes ago
ਸਮਾਣਾ (ਪਟਿਆਲਾ), 3 ਜੂਨ (ਸਾਹਿਬ ਸਿੰਘ) - ਬੁੱਧਵਾਰ ਦੀ ਸਵੇਰ ਸਮਾਣਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦਾ ਪੂਰੇ ਹਲਕੇ ਵਿਚ ਕੋਈ ਮਰੀਜ਼ ਨਹੀਂ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਮਾਣਾ ਵਾਸੀ ਪੀੜਤ ਵਿਅਕਤੀ ਦਿੱਲੀ ਤੋਂ ਇੱਥੇ ਆਇਆ ਸੀ। ਉਸ ਦਾ ਸਿਹਤ ਵਿਭਾਗ...
ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ ਚੱਕਰਵਾਤੀ ਤੂਫ਼ਾਨ 'ਨਿਸਰਗ'
. . .  22 minutes ago
ਮੁੰਬਈ, 3 ਜੂਨ- ਚੱਕਰਵਾਤੀ ਤੂਫ਼ਾਨ 'ਨਿਸਰਗ' ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਅ ਗਿਆ ਹੈ। ਤੂਫ਼ਾਨ ਮੁੰਬਈ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਹੈ। ਮੌਸਮ ਵਿਭਾਗ...
ਰਵੀਸ਼ ਕੁਮਾਰ ਫਿਨਲੈਂਡ 'ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ
. . .  27 minutes ago
ਨਵੀਂ ਦਿੱਲੀ, 3 ਜੂਨ- ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਰਵੀਸ਼ ਕੁਮਾਰ ਨੂੰ ਫਿਨਲੈਂਡ 'ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਵਲੋਂ ਅੱਜ ਜਾਰੀ ਕੀਤੇ...
ਬਿਜਲੀ ਬਿੱਲ 2020 ਨੂੰ ਲਾਗੂ ਕਰਨ ਰੋਣ ਤੋਂ ਰੋਕਣ ਸੰਬੰਧੀ ਜਨਤਕ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ ਰੋਸ ਰੈਲੀ
. . .  36 minutes ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ 16 ਜਥੇਬੰਦੀਆਂ ਦੇ ਆਧਾਰ 'ਤੇ ਬਣੀ ਹੋਈ ਸੰਘਰਸ਼ ਕਮੇਟੀ ਵਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ...
ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਤਾ ਧਰਨਾ
. . .  41 minutes ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਅਤੇ ਬਰਨਾਲਾ ਨੇ ਪੰਜਾਬ ਦੀਆਂ 16 ਸੰਘਰਸ਼ ਜਥੇਬੰਦੀਆਂ ਦੇ ਸੱਦੇ 'ਤੇ ਜਰਨੈਲ ਸਿੰਘ ਜਵੰਧਾ ਦੀ...
ਪਠਾਨਕੋਟ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  58 minutes ago
ਠਾਨਕੋਟ, 3 ਜੂਨ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਅਤੇ ਸਿਹਤ ਵਿਭਾਗ ਕੋਲੋਂ ਅੱਜ 107 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ...
ਦੋ ਪਹੀਆ ਵਾਹਨ 'ਤੇ ਦੋ ਸਵਾਰੀਆਂ ਦੇ ਜਾਣ ਦੀ ਇਜਾਜ਼ਤ ਦੀ ਲੋਕਾਂ ਵਲੋਂ ਮੰਗ
. . .  about 1 hour ago
ਜੰਡਿਆਲਾ ਗੁਰੂ, 3 ਜੂਨ (ਰਣਜੀਤ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਜਾਰੀ ਹਦਾਇਤਾਂ ਤਹਿਤ ਪੰਜਾਬ ਪੁਲਿਸ ਵਲੋਂ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੋਰ...
ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਦੇ ਸਿਆਸੀ ਸਕੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 1 hour ago
ਪਾਤੜਾਂ, 3 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)- ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਿਆਸੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਧਕ ਸਕੱਤਰ...
ਜਸਪਾਲ ਸਿੰਘ ਘੁਮਾਣ ਨੇ ਸੰਭਾਲਿਆ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਦਾ ਚਾਰਜ
. . .  about 1 hour ago
ਸੰਗਰੂਰ, 3 ਜੂਨ (ਧੀਰਜ ਪਸ਼ੋਰੀਆ)- ਸ. ਜਸਪਾਲ ਸਿੰਘ ਘੁਮਾਣ ਨੇ ਅੱਜ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਦਾ ਚਾਰਜ ਸੰਭਾਲਿਆ ਹੈ। ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹਾਂ...
ਦੇਸ਼ ਦਾ ਨਾਂ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖ਼ਾਰਜ
. . .  about 1 hour ago
ਨਵੀਂ ਦਿੱਲੀ, 3 ਜੂਨ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਅੱਜ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ...
ਆਮ ਆਦਮੀ ਪਾਰਟੀ ਨੇ ਘੇਰੀ ਓ. ਪੀ. ਸੋਨੀ ਦੀ ਕੋਠੀ
. . .  about 1 hour ago
ਅੰਮ੍ਰਿਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ, ਰਾਜੇਸ਼ ਕੁਮਾਰ ਸੰਧੂ)- ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਪੱਧਰ 'ਤੇ ਫੀਸਾਂ 'ਚ ਕੀਤੇ ਵਾਧੇ ਦੇ ਮੁੱਦੇ 'ਤੇ ਪੰਜਾਬ ਸਰਕਾਰ ਦੇ ਮੰਤਰੀ ਓਮ ਪ੍ਰਕਾਸ਼ ਸੋਨੀ...
200 ਗ੍ਰਾਮ ਅਫ਼ੀਮ ਅਤੇ ਕਾਰ ਸਮੇਤ ਇੱਕ ਕਾਬੂ
. . .  about 1 hour ago
ਮਮਦੋਟ, 3 ਜੂਨ (ਸੁਖਦੇਵ ਸਿੰਘ ਸੰਗਮ)- ਸੂਬੇ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਥਾਣਾ ਮਮਦੋਟ ਨੇ ਨਸ਼ਾ ਕਰਨ ਅਤੇ ਵੇਚਣ...
ਲੁਟੇਰੇ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ, ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ
. . .  about 1 hour ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਕਾਲਕੇ ਸੜਕ 'ਤੇ ਸਥਿਤ ਕੇ. ਐੱਸ. ਰਾਣਾ ਇੰਟਰਪ੍ਰਾਈਜ਼ ਦੇ ਅੱਗਿਓਂ ਦੋ ਲੁਟੇਰਿਆਂ ਵਲੋਂ ਗੁਰਪ੍ਰੀਤ ਸਿੰਘ ਨਾਮੀ ਅਕਾਊਂਟੈਂਟ...
ਬਠਿੰਡਾ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਸ਼ਹਿਰ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਹਨ, ਜਿਨ੍ਹਾਂ ਕਾਰਨ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 53 ਹੋ ਗਿਆ। ਪਾਜ਼ੀਟਿਵ...
ਲੁਧਿਆਣਾ 'ਚ ਜਲੰਧਰ ਨਾਲ ਸੰਬੰਧਿਤ ਮਰੀਜ਼ ਦੀ ਕੋਰੋਨਾ ਕਾਰਨ ਮੌਤ
. . .  1 minute ago
ਲੁਧਿਆਣਾ, 3 ਜੂਨ (ਸਲੇਮਪੁਰੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜਿਸ ਮਰੀਜ਼ ਦੀ ਮੌਤ ਹੋਈ ਹੈ, ਉਹ ਜਲੰਧਰ ਨਾਲ ਸੰਬੰਧਿਤ...
ਬਾਘਾਪੁਰਾਣਾ : ਤੀਜੇ ਦਿਨ ਵੀ 600 ਟੈਲੀਫ਼ੋਨਾਂ ਤੋਂ ''ਹੈਲੋ-ਹੈਲੋ'' ਬੰਦ, ਮਹਿਕਮਾ ਕਰ ਰਿਹੈ ਬਹਾਨੇਬਾਜ਼ੀ
. . .  about 2 hours ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਸ਼ਹਿਰ ਦੀਆਂ ਕੇਬਲਾਂ ਪਿਛਲੇ ਤਿੰਨ ਦਿਨਾਂ ਤੋਂ ਕੱਟੀਆਂ ਹੋਣ ਕਾਰਨ ਕਰੀਬ 600 ਟੈਲੀਫ਼ੋਨਾਂ ਤੋਂ ''ਹੈਲੋ-ਹੈਲੋ'' ਬੰਦ ਹੋ ਚੁੱਕੀ...
ਬਾਸੀ ਬਣੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਮੈਂਬਰ
. . .  about 2 hours ago
ਪਠਾਨਕੋਟ, 3 ਜੂਨ (ਸੰਧੂ)- ਅੱਜ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਲੁਧਿਆਣਾ ਇਕਾਈ ਦੀ ਮੀਟਿੰਗ ਹੋਈ, ਜਿਸ 'ਚ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਰਦਾਰ...
ਨਿਜਾਮਵਾਹ ਨਹਿਰ ਤੋਂ ਨਿਕਲਣ ਵਾਲੇ ਨਵੇਂ ਮਾਈਨਰ ਦਾ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਰੱਖਿਆ ਨੀਂਹ ਪੱਥਰ
. . .  about 2 hours ago
ਗੁਰੂਹਰਸਹਾਏ, 3 ਜੂਨ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ 'ਚ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀ...
ਪੁਲਵਾਮਾ 'ਚ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 3 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੌਕੇ ਤੋਂ ਸੁਰੱਖਿਆ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ, ਮਲੋਟ 'ਚ ਦੋ ਮਰੀਜ਼ਾਂ ਦੀਆਂ ਰਿਪੋਰਟਾਂ ਆਈਆਂ ਪਾਜ਼ੀਟਿਵ
. . .  about 2 hours ago
ਮਲੋਟ, 3 ਜੂਨ (ਰਣਜੀਤ ਸਿੰਘ ਪਾਟਿਲ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ, ਕਿਉਂਕਿ ਮਲੋਟ 'ਚ ਦੋ ਲੋਕਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ...
ਦੁਬਈ ਤੋਂ 153 ਯਾਤਰੀਆਂ ਨੂੰ ਲੈ ਕੇ ਮੁਹਾਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  about 2 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ)- ਕੋਵਿਡ-19 ਦੇ ਪ੍ਰਕੋਪ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਏਅਰ ਇੰਡੀਆ ਦੀ ਉਡਾਣ ਨੰ. ਏ. ਆਈ...
ਜ਼ਿਲ੍ਹਾ ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ)- ਐੱਸ. ਏ. ਐੱਸ. ਨਗਰ ਅੰਦਰ ਅੱਜ ਸਵੇਰੇ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਪੀੜਤਾਂ ਦੀ...
ਹਲਕਾ ਸ਼ੁਤਰਾਣਾ (ਪਟਿਆਲਾ) 'ਚ ਕੋਰੋਨਾ ਦੀ ਦਸਤਕ, ਸੱਤ ਸਾਲਾ ਬੱਚੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸ਼ੁਤਰਾਣਾ, 3 ਜੂਨ (ਬਲਦੇਵ ਸਿੰਘ ਮਹਿਰੋਕ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਵੀ ਦਸਤਕ ਦੇ ਦਿੱਤੀ ਹੈ ਅਤੇ ਇਕ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ...
ਘਰ ਜਵਾਈ ਵਲੋਂ ਕੁਹਾੜੇ ਨਾਲ ਹਮਲਾ ਕਰਕੇ ਪਤਨੀ ਅਤੇ ਭਾਣਜੇ ਦਾ ਕਤਲ
. . .  about 3 hours ago
ਰੂਪਨਗਰ/ਮੋਰਿੰਡਾ (ਸਤਨਾਮ ਸੱਤੀ)- ਲੰਘੀ ਰਾਤ ਮੋਰਿੰਡਾ 'ਚ ਰਹਿੰਦੇ ਇੱਕ ਘਰ ਜਵਾਈ ਨੇ ਆਪਣੀ ਪਤਨੀ, ਸਾਲੀ ਅਤੇ ਦੋ ਬੱਚਿਆਂ 'ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਮਲਾਵਰ ਦੀ ਪਤਨੀ...
ਮਹਾਰਾਸ਼ਟਰ ਅਤੇ ਗੁਜਰਾਤ ਆ ਰਿਹਾ ਹੈ 'ਨਿਸਰਗ' ਤੂਫ਼ਾਨ
. . .  about 3 hours ago
ਮੁੰਬਈ, 3 ਜੂਨ- ਮਹਾਰਾਸ਼ਟਰ ਅਤੇ ਗੁਜਰਾਤ 'ਚ ਚੱਕਰਵਾਤੀ ਤੂਫ਼ਾਨ 'ਨਿਸਰਗ' ਅੱਜ ਦਸਤਕ ਦੇਣ ਵਾਲਾ ਹੈ, ਜਿਹੜਾ ਕਿ ਇਨ੍ਹਾਂ ਸੂਬਿਆਂ 'ਚ ਕਾਫ਼ੀ ਤਬਾਹੀ ਮਚਾ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਤੂਫ਼ਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551

ਸੰਪਾਦਕੀ

ਅਖਬਾਰਾਂ ਲਈ ਬੇਹੱਦ ਨੁਕਸਾਨਦੇਹ ਹੋਵੇਗੀ ਅਖਬਾਰੀ ਕਾਗਜ਼ 'ਤੇ ਲਾਈ 10 ਫ਼ੀਸਦੀ ਡਿਊਟੀ

ਸਤਿਕਾਰਯੋਗ ਮੈਡਮ ਜੀ,
2019-20 ਦੇ ਨਵੇਂ ਬਜਟ ਵਿਚ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਲੋਂ ਵਰਤੇ ਜਾਣ ਵਾਲੇ ਕਾਗਜ਼ (ਨਿਊਜ਼ਪ੍ਰਿੰਟ) 'ਤੇ 10 ਫ਼ੀਸਦੀ ਬੇਲੋੜੀ ਕਸਟਮ ਡਿਊਟੀ ਲਗਾਈ ਗਈ ਹੈ। ਅਜਿਹੇ ਸਮੇਂ, ਜਦੋਂ ਪ੍ਰਿੰਟ ਮੀਡੀਆ ਨੂੰ ਡਿਜੀਟਲ ਮੀਡੀਆ ਵਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ ਤੇ ਪ੍ਰਿੰਟ ਮੀਡੀਆ ਨੂੰ ਇਸ਼ਤਿਹਾਰ ਵੀ ਘੱਟ ਮਿਲ ਰਹੇ ਹਨ, ਇਹ ਡਿਊਟੀ ਆਜ਼ਾਦ ਪ੍ਰੈੱਸ ਦੇ ਮੁੜ ਉਭਾਰ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫੇਰ ਦੇਵੇਗੀ।
ਦਰਅਸਲ, ਅਖ਼ਬਾਰਾਂ 'ਤੇ ਲਗਾਈ ਡਿਊਟੀ ਸਿੱਧੇ ਤੌਰ 'ਤੇ ਪਾਠਕਾਂ 'ਤੇ ਅਸਰ ਪਾਵੇਗੀ ਜਿਨ੍ਹਾਂ ਦਾ ਹੱਕ ਹੈ ਕਿ ਉਹ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਆਪਣੀ ਪਸੰਦ ਦੀ ਸਮੱਗਰੀ ਪੜ੍ਹਨ। ਇਹ ਡਿਊਟੀ ਸੂਚਨਾ ਅਤੇ ਜਾਣਕਾਰੀ ਨੂੰ ਵੀ ਪ੍ਰਭਾਵਿਤ ਕਰੇਗੀ। ਭਾਰਤੀ ਸੰਵਿਧਾਨ ਅਨੁਸਾਰ ਪਵਿੱਤਰ ਸਮਝੀ ਜਾਂਦੀ ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਠੇਸ ਪਹੁੰਚਾਏਗੀ। ਬੋਲਣ ਦੀ ਆਜ਼ਾਦੀ ਸਿਰਫ ਪ੍ਰਕਾਸ਼ਕਾਂ, ਲੇਖਕਾਂ ਅਤੇ ਪੱਤਰਕਾਰਾਂ ਲਈ ਨਹੀਂ ਹੈ ਬਲਕਿ ਹਰੇਕ ਉਸ ਵਿਅਕਤੀ ਲਈ ਹੈ ਜੋ ਗਿਆਨ ਅਤੇ ਨਵੀਆਂ ਕਾਢਾਂ ਬਾਰੇ ਜਾਣਨ ਅਤੇ ਗਤੀਹੀਣਤਾ ਜਾਂ ਖੜੋਤ ਨੂੰ ਚੁਣੌਤੀ ਦੇਣ ਅਤੇ ਅਰਥਚਾਰੇ, ਸਮਾਜ ਅਤੇ ਰਾਜ ਪ੍ਰਬੰਧ ਦੀ ਤਰੱਕੀ ਲਈ ਯਤਨਸ਼ੀਲ ਹੈ। ਅਖ਼ਬਾਰਾਂ ਨੂੰ ਮਦਦਗਾਰਾਂ ਦੀ ਲੋੜ ਹੈ ਨਾ ਕਿ ਰੁਕਾਵਟਾਂ ਦੀ।
ਭਾਸ਼ਾਈ ਅਖ਼ਬਾਰਾਂ ਨੂੰ ਸਰਕਾਰ ਦੀ ਨਾਮਾਤਰ ਮਦਦ
ਅੰਗਰੇਜ਼ੀ ਅਖ਼ਬਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਦੇ ਰੂਪ ਵਿਚ ਅਤੇ ਨਿੱਜੀ ਉਦਯੋਗ ਪਾਸੋਂ ਡਿਸਪਲੇਅ ਵਾਲੇ ਇਸ਼ਤਿਹਾਰਾਂ ਅਤੇ ਟੈਂਡਰ ਇਸ਼ਤਿਹਾਰਾਂ ਦੇ ਰੂਪ ਵਿਚ ਚੰਗੀ ਇਸ਼ਤਿਹਾਰੀ ਮਦਦ ਮਿਲਦੀ ਹੈ। ਉਨ੍ਹਾਂ ਨੂੰ ਸ਼ਾਇਦ ਇਸ ਡਿਊਟੀ ਨਾਲ ਕੋਈ ਫ਼ਰਕ ਨਾ ਪਵੇ ਪਰ ਪੂਰੇ ਦੇਸ਼ ਵਿਚ ਫੈਲੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਅਖ਼ਬਾਰ ਇਸ ਵਾਧੇ ਦਾ ਸਾਹਮਣਾ ਨਹੀਂ ਕਰ ਸਕਦੇ। ਉਦਾਹਰਨ ਵਜੋਂ ਅਸੀਂ ਡੀ.ਏ.ਵੀ.ਪੀ. ਵਲੋਂ ਜਾਰੀ ਇਕ ਸੂਚੀ ਇਸ ਪੱਤਰ ਨਾਲ ਤੁਹਾਨੂੰ ਭੇਜੀ ਹੈ, ਜਿਸ ਅਨੁਸਾਰ ਸਿਰਫ ਦਿੱਲੀ ਵਿਚ ਸਰਕਾਰੀ ਇਸ਼ਤਿਹਾਰਾਂ ਦੇ ਰੂਪ ਵਿਚ ਕਰੀਬ 470 ਭਾਸ਼ਾਈ ਅਖ਼ਬਾਰਾਂ ਨੇ ਸਿਰਫ 36,18,11,724 ਰੁਪਏ ਪ੍ਰਾਪਤ ਕੀਤੇ ਜਦ ਕਿ ਸਿਰਫ 50 ਅੰਗਰੇਜ਼ੀ ਅਖ਼ਬਾਰਾਂ ਨੇ 57,97,58,478 ਰੁਪਏ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਅੰਗਰੇਜ਼ੀ ਅਖ਼ਬਾਰਾਂ ਨੂੰ ਸੂਬਾ ਸਰਕਾਰਾਂ, ਸਰਕਾਰੀ ਖੇਤਰ ਦੇ ਸਨਅਤੀ ਅਦਾਰਿਆਂ, ਮਿਊਂਸਪਲ ਕਾਰਪੋਰੇਸ਼ਨਾਂ, ਜ਼ਿਲ੍ਹਾ ਪੰਚਾਇਤਾਂ, ਸੁਰੱਖਿਆ ਬਲਾਂ ਅਤੇ ਰੇਲਵੇ ਮਹਿਕਮੇ ਵਲੋਂ ਵੀ ਇਸ਼ਤਿਹਾਰ ਮਿਲਦੇ ਹਨ, ਜਿਨ੍ਹਾਂ ਦਾ ਵੇਰਵਾ ਡੀ.ਏ.ਵੀ.ਪੀ. 'ਚ ਦਰਜ ਨਹੀਂ ਹੈ।
ਭਾਸ਼ਾਈ ਅਖ਼ਬਾਰਾਂ ਨੂੰ ਦਰਪੇਸ਼ ਚੁਣੌਤੀਆਂ
ਵੱਖ-ਵੱਖ ਭਾਰਤੀ ਭਾਸ਼ਾਵਾਂ 'ਚ ਛਪਣ ਵਾਲੀਆਂ ਅਖ਼ਬਾਰਾਂ ਬੋਲਣ ਦੀ ਆਜ਼ਾਦੀ ਅਤੇ ਲੋਕਤੰਤਰ ਦੀਆਂ ਸੱਚੀਆਂ ਰਖਵਾਲੀਆਂ ਹਨ, ਕਿਉਂਕਿ ਇਹ ਵੱਡੀ ਗਿਣਤੀ ਵਿਚ ਲੋਕਾਂ ਕੋਲ ਪੁੱਜਦੀਆਂ ਹਨ। ਇਹ ਅਖ਼ਬਾਰਾਂ ਸਕੂਲਾਂ ਅਤੇ ਕਾਲਜਾਂ 'ਚੋਂ ਵੱਡੀ ਗਿਣਤੀ ਵਿਚ ਨਿਕਲਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਨਯੋਗ ਸਮੱਗਰੀ ਮੁਹੱਈਆ ਕਰਵਾਉਂਦੀਆਂ ਹਨ। ਸਕੂਲੀ ਅਤੇ ਉੱਚ ਪੱਧਰੀ ਸਿੱਖਿਆ ਲਈ ਸਰਕਾਰ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੀ ਹੈ ਪਰ ਜੇਕਰ ਵਿੱਦਿਆ ਪੂਰੀ ਕਰਨ ਤੋਂ ਬਾਅਦ ਜਨਤਾ ਨੂੰ ਕੋਈ ਵੀ ਲਾਭਦਾਇਕ ਸਮੱਗਰੀ ਪੜ੍ਹਨ ਨੂੰ ਨਾ ਮਿਲੀ ਤਾਂ ਸਰਕਾਰ ਵਲੋਂ ਖ਼ਰਚਿਆ ਗਿਆ ਸਾਰਾ ਪੈਸਾ ਬੇਕਾਰ ਹੋ ਜਾਵੇਗਾ। ਬੰਦ ਹੋਣ ਦੇ ਕਿਨਾਰੇ ਪਈਆਂ ਕੁਝ ਬਿਮਾਰ ਨਿਊਜ਼ਪ੍ਰਿੰਟ ਮਿੱਲਾਂ ਨੂੰ ਬਚਾਉਣ ਹਿਤ ਸਰਕਾਰ ਅਖ਼ਬਾਰਾਂ ਨੂੰ ਆਪਣੀ ਕੀਮਤ ਵਧਾਉਣ ਲਈ ਮਜਬੂਰ ਨਹੀਂ ਕਰ ਸਕਦੀ, ਜੋ ਕਿ ਪ੍ਰਤੀ ਕਾਪੀ 4 ਜਾਂ 5 ਰੁਪਏ ਹੋਣ ਦੇ ਬਾਵਜੂਦ ਅਜੇ ਵੀ ਲੋਕਾਂ ਦੀ ਇਕ ਵੱਡੀ ਗਿਣਤੀ ਲਈ ਵਧੇਰੇ ਹੈ। ਇਸ ਦੀ ਸਭ ਤੋਂ ਸਪੱਸ਼ਟ ਉਦਾਹਰਨ ਗੁਲਾਬੀ (ਪਿੰਕ) ਸਫ਼ਿਆਂ ਵਾਲੇ ਵਿੱਤੀ ਅਖ਼ਬਾਰਾਂ ਦੀ ਹੈ, ਜਿਨ੍ਹਾਂ ਦੀ ਵਿਕਰੀ ਹਫ਼ਤੇ ਦੇ ਬਾਕੀ ਦਿਨਾਂ ਦੇ ਮੁਕਾਬਲੇ ਸਨਿਚਰਵਾਰ ਅਤੇ ਐਤਵਾਰ ਨੂੰ 90 ਫ਼ੀਸਦੀ ਤੱਕ ਘਟ ਜਾਂਦੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਦੀ ਕੀਮਤ 4 ਤੋਂ 6 ਰੁਪਏ ਦੀ ਬਜਾਏ 10 ਰੁਪਏ ਹੁੰਦੀ ਹੈ। ਪੂਰੇ ਦੇਸ਼ ਵਿਚ ਭਾਸ਼ਾਈ ਅਖ਼ਬਾਰਾਂ ਆਪਣੀ ਕੀਮਤ ਵਿਚ ਕਮੀ ਕਰਕੇ ਲਗਾਤਾਰ ਪਾਠਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਖ਼ਬਾਰਾਂ ਦੇ ਬਰਾਮਦੀ ਕਾਗਜ਼ 'ਤੇ ਲਗਾਈ ਗਈ ਡਿਊਟੀ ਘਰੇਲੂ ਨਿਰਮਿਤ ਅਖ਼ਬਾਰਾਂ ਦੀ ਕੀਮਤ ਵਿਚ ਵਾਧਾ ਕਰੇਗੀ, ਜਿਸ ਨਾਲ ਵੱਡੀ ਗਿਣਤੀ ਵਿਚ ਨਵੇਂ ਵਿਦਿਆਰਥੀ ਅਰਥ ਭਰਪੂਰ ਤੇ ਪੜ੍ਹਨਯੋਗ ਸਮੱਗਰੀ ਤੋਂ ਵਾਂਝੇ ਹੋ ਜਾਣਗੇ।
ਪ੍ਰਤੀ ਸਾਲ ਕਰੀਬ 50 ਹਜ਼ਾਰ ਕਰੋੜ ਦੇ ਖ਼ਰਚ ਅਤੇ ਲੋਕਾਂ ਵਲੋਂ ਏਨੀ ਹੀ ਖ਼ਰਚੀ ਜਾਂਦੀ ਰਕਮ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾ ਸਕਦਾ, ਜੇਕਰ ਆਪਣੀ ਜ਼ਿੰਦਗੀ ਦੇ 10 ਤੋਂ 15 ਸਾਲ ਵਿੱਦਿਆ ਹਾਸਲ ਕਰਨ ਤੋਂ ਬਾਅਦ ਲੋਕਾਂ ਨੂੰ ਸਵੇਰੇ ਅਖ਼ਬਾਰ ਜਾਂ ਵਧੀਆ ਮੈਗਜ਼ੀਨ ਪੜ੍ਹਨ ਲਈ ਹਾਸਲ ਨਹੀਂ ਹੁੰਦੇ।
ਭਾਰਤੀ ਨਿਊਜ਼ਪ੍ਰਿੰਟ ਮਿੱਲਾਂ
ਸਾਡੇ ਮੈਂਬਰ, ਜੋ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਭਾਸ਼ਾਈ ਅਖ਼ਬਾਰਾਂ ਛਾਪਦੇ ਹਨ, ਇਸ ਕਸਟਮ ਡਿਊਟੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ ਕਦਮ ਬਾਰੇ ਪੁਨਰ ਵਿਚਾਰ ਕਰੇ ਅਤੇ ਹਲਕੇ ਮਿਆਰ ਦਾ ਕਾਗਜ਼ ਬਣਾਉਣ ਵਾਲੇ ਅਤੇ ਇਸ ਕਾਗਜ਼ ਨੂੰ ਉੱਚ ਮੁੱਲ 'ਤੇ ਖ਼ਰੀਦਣ ਲਈ ਅਖ਼ਬਾਰਾਂ 'ਤੇ ਦਬਾਅ ਬਣਾ ਕੇ ਵੱਡੇ ਮੁਨਾਫ਼ੇ ਦੇ ਇੱਛੁਕ ਅਖ਼ਬਾਰੀ ਕਾਗਜ਼ ਉਤਪਾਦਕਾਂ ਦੀਆਂ ਅਯੋਗ ਮੰਗਾਂ ਦੇ ਪ੍ਰਭਾਵ ਹੇਠ ਨਾ ਆਏ। ਇਹ ਡਿਊਟੀ ਸਥਾਨਕ ਪੱਧਰ ਦੇ ਕਾਗਜ਼ ਉਤਪਾਦਕਾਂ ਨੂੰ ਆਪਣੇ ਕਾਗਜ਼ ਦੀ ਕੀਮਤ ਵਧਾਉਣ ਦੇ ਸਮਰੱਥ ਬਣਾ ਦੇਵੇਗੀ ਅਤੇ ਇਹ ਹਰੇਕ ਮੈਗਜ਼ੀਨ ਅਤੇ ਅਖ਼ਬਾਰ ਨੂੰ ਪ੍ਰਭਾਵਿਤ ਕਰੇਗੀ।
ਇਸ ਤੋਂ ਇਲਾਵਾ ਭਾਰਤੀ ਕਾਗਜ਼ ਮਿੱਲਾਂ ਦੇ ਪ੍ਰਦੂਸ਼ਣ ਦਾ ਵੀ ਇਕ ਮਸਲਾ ਹੈ। 67 ਕਾਗਜ਼ ਮਿੱਲਾਂ ਨੂੰ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੀਆਂ ਮਿੱਲਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜੋ ਗੰਗਾ ਅਤੇ ਹੋਰਾਂ ਨਦੀਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਹ ਧਰਤੀ ਹੇਠਲੇ ਪਾਣੀ ਦੀ ਵੀ ਵੱਡੀ ਮਾਤਰਾ ਵਿਚ ਵਰਤੋਂ ਕਰਦੀਆਂ ਹਨ ਅਤੇ ਪਾਣੀ ਦੇ ਸੰਕਟ ਦੀ ਅਜਿਹੀ ਸਥਿਤੀ ਦੇਸ਼ ਲਈ ਖ਼ਤਰਾ ਹੈ। ਇਸ ਦੇ ਉਲਟ ਯੂਰਪੀ ਮਿੱਲਾਂ ਦਰੱਖਤ ਲਗਾਉਂਦੀਆਂ ਹਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੀਆਂ ਹਨ। 2005 ਤੋਂ 2018 ਦੇ ਦਰਮਿਆਨ ਉਨ੍ਹਾਂ ਨੇ ਯੂਰਪ ਵਿਚ ਸਵਿਟਜ਼ਰਲੈਂਡ ਦੇਸ਼ ਦੇ ਖੇਤਰਫਲ ਜਿੰਨੇ ਰੁੱਖ ਲਗਾਉਣ ਵਿਚ ਮਦਦ ਕੀਤੀ। ਭਾਰਤੀ ਮਿੱਲਾਂ ਵਲੋਂ ਅਜਿਹਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਰੀਬ 18 ਕਾਗਜ਼ ਮਿੱਲਾਂ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਹੈ।
ਆਪਣੇ ਮੁਨਾਫ਼ੇ ਨੂੰ ਕਾਇਮ ਰੱਖਣ ਲਈ ਭਾਰਤੀ ਮਿੱਲਾਂ ਦੇ ਮਾਲਕ ਤਰ੍ਹਾਂ-ਤਰ੍ਹਾਂ ਦੇ ਦਾਅ-ਪੇਚ ਲਗਾ ਰਹੇ ਹਨ। ਪਹਿਲਾਂ ਉਹ ਕਸਟਮ ਬਾਊਂਡਿਡ ਹਾਊਸ ਚਾਹੁੰਦੇ ਸਨ ਪਰ ਜਦੋਂ ਉਹ ਅਸਫ਼ਲ ਰਹੇ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਭਰੋਸੇਯੋਗ ਜਾਣਕਾਰੀ ਦੇ ਕੂੜਾ ਵਿਰੋਧੀ ਅਥਾਰਟੀ ਤੱਕ ਪਹੁੰਚ ਕੀਤੀ ਪਰ ਅਥਾਰਟੀ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ।
ਹੁਣ ਉਨ੍ਹਾਂ ਨੇ ਆਪਣੇ ਮੁਨਾਫ਼ੇ ਨੂੰ ਬਚਾਉਣ ਲਈ ਤੁਹਾਡੇ ਤੱਕ ਪਹੁੰਚ ਕੀਤੀ ਹੈ। ਅਸੀਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ 10 ਮਿੱਲਾਂ ਦੇ ਮੁਨਾਫ਼ੇ ਵਿਚ ਵਾਧਾ ਹੋਇਆ ਹੈ ਕਿਉਂਕਿ ਭਾਰਤ ਕੋਲ ਖ਼ੁਦ ਦੀ ਲੋੜੀਂਦੀ ਵੁੱਡ ਫਾਇਬਰ ਨਹੀਂ ਹੈ ਅਤੇ ਇਹ ਦਰਾਮਦ ਕੀਤੀ ਸਮੱਗਰੀ (ਪਲਪ) ਦੀ ਮਦਦ ਨਾਲ ਹਲਕੇ ਦਰਜੇ ਦਾ ਅਖ਼ਬਾਰੀ ਕਾਗਜ਼ ਬਣਾਉਂਦੇ ਹਨ। ਇਸ ਤੋਂ ਇਲਾਵਾ ਤਕਨੀਕ ਦੀ ਘਾਟ ਕਾਰਨ, ਬੇਕਾਰ ਹੋਏ ਕਾਗਜ਼ ਵਿਚੋਂ ਫ਼ਨਿਸ਼ਡ ਕਾਗਜ਼ ਦੀ ਰਿਕਵਰੀ ਦਰ ਸਿਰਫ 30 ਫ਼ੀਸਦੀ ਹੈ ਅਤੇ ਇਹ ਉਦਯੋਗ ਚਾਹੁੰਦਾ ਹੈ ਕਿ ਆਪਣੀ ਅਯੋਗਤਾ ਦਾ ਹਰਜਾਨਾ ਉਹ ਪਾਠਕਾਂ ਕੋਲੋਂ ਵਸੂਲ ਕਰੇ। ਇਹ ਕਦਮ ਨਾ ਤਾਂ ਵਿਦੇਸ਼ੀ ਕਰੰਸੀ ਨੂੰ ਬਚਾਉਣ ਵਾਲਾ ਹੈ ਨਾ ਹੀ ਵਾਤਾਵਰਨ ਸੰਤੁਲਨ ਬਣਾ ਕੇ ਰੱਖਣ ਵਾਲਾ ਹੈ ਅਤੇ ਨਾ ਹੀ 'ਮੇਕ ਇਨ ਇੰਡੀਆ' ਦੇ ਉਦੇਸ਼ ਨੂੰ ਪੂਰਾ ਕਰਨ ਵਾਲਾ ਹੈ ਕਿਉਂਕਿ ਕੱਚਾ ਮਾਲ ਦਰਾਮਦ ਕਰਨਾ ਪੈਂਦਾ ਹੈ।
ਸੰਵਿਧਾਨ ਅਖ਼ਬਾਰ ਨੂੰ ਅਜਿਹੇ ਟੈਕਸਾਂ ਤੋਂ ਛੋਟ ਦਿੰਦਾ ਹੈ
ਮੈਡਮ, ਸਰਕਾਰ ਦੇ ਅਜਿਹੇ ਕਿਸੇ ਵੀ ਦਮਨਸ਼ੀਲ ਕਦਮ ਤੋਂ ਪ੍ਰੈੱਸ ਦੀ ਰੱਖਿਆ ਲਈ ਸਾਕਲ ਪੇਪਰ ਮਾਮਲੇ ਵਿਚ ਭਾਰਤੀ ਸਰਬਉੱਚ ਅਦਾਲਤ ਦੇ ਲੰਮੇ ਫ਼ੈਸਲੇ ਦਾ ਇਥੇ ਹਵਾਲਾ ਦੇਣ ਦੀ ਲੋੜ ਨਹੀਂ ਹੈ। ਪਰ ਅਸੀਂ ਤੁਹਾਡੇ ਧਿਆਨ ਵਿਚ ਅਮਰੀਕੀ ਅਦਾਲਤ ਦਾ ਇਕ ਫ਼ੈਸਲਾ ਲਿਆਉਣਾ ਚਾਹੁੰਦੇ ਹਾਂ, ਜਿਥੇ ਸੂਬਾ ਸਰਕਾਰ ਅਖ਼ਬਾਰਾਂ 'ਤੇ ਟੈਕਸ ਵਧਾਉਣ ਦੀ ਚਾਹਵਾਨ ਸੀ ਪਰ ਅਮਰੀਕੀ ਸਰਬਉੱਚ ਅਦਾਲਤ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਗ਼ੈਰ-ਸੰਵਿਧਾਨ ਜ਼ਰੂਰ ਘੋਸ਼ਿਤ ਕਰ ਦਿੱਤਾ ਸੀ।
ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਟੈਕਸ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਹ ਸੰਵਿਧਾਨ ਦੀ ਆਤਮਾ ਦੇ ਖਿਲਾਫ਼ ਹੈ। ਇਹ ਸਿੱਧੇ ਤੌਰ 'ਤੇ ਜਨਤਾ ਵਿਰੋਧੀ ਕਦਮ ਹੈ ਅਤੇ ਇਸ ਤੋਂ ਸਰਕਾਰ ਨੂੰ ਪ੍ਰਾਪਤ ਹੋਣ ਵਾਲਾ ਪੈਸਾ ਬਹੁਤ ਥੋੜ੍ਹਾ ਹੋਵੇਗਾ।

ਬਹੁਤ ਸਤਿਕਾਰ ਸਹਿਤ
ਤੁਹਾਡਾ ਸ਼ੁਭਚਿੰਤਕ
ਪ੍ਰਧਾਨ, ਭਾਰਤੀ ਭਾਸ਼ਾਈ ਅਖ਼ਬਾਰ ਐਸੋਸੀਏਸ਼ਨ।

 

ਹੜ੍ਹਾਂ ਦੀ ਮਾਰ ਤੇ ਸਿਥਲ ਪ੍ਰਸ਼ਾਸਨ

ਬਰਸਾਤਾਂ ਦਾ ਮੌਸਮ ਸ਼ੁਰੂ ਹੋਇਆ ਹੀ ਹੈ ਕਿ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਬਹੁਤੇ ਹਿੱਸਿਆਂ ਵਿਚ ਮੀਹਾਂ ਅਤੇ ਪਹਾੜਾਂ ਤੋਂ ਆਉਂਦੇ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਬਿਹਾਰ, ਆਸਾਮ ਅਤੇ ਉੱਤਰੀ ਪੂਰਬੀ ਰਾਜਾਂ ਵਿਚ ਤਾਂ ਵੱਡੇ ਨੁਕਸਾਨ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX