ਸੁਭਾਨਪੁਰ, 19 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਨੂੰ ਮੁਕਾਮ 'ਤੇ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਨਿਵੇਕਲੇ ਉਪਰਾਲੇ ਤਹਿਤ ਸਥਾਪਿਤ ਕੀਤੇ ਗਏ ਵਲੰਟੀਅਰਾਂ ਦੇ 'ਨਸ਼ਾ ਮੁਕਤੀ ਦਲ' ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਨੂੰ ਨਸ਼ਾ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਨੇ ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਬਾਦਸ਼ਾਹਪੁਰ ਵਿਖੇ ਨਸ਼ਿਆਂ ਿਖ਼ਲਾਫ਼ ਕਰਵਾਏ ਜਾਗਰੂਕਤਾ ਸੈਮੀਨਾਰ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਪੂਰਥਲਾ ਪ੍ਰਸ਼ਾਸਨ ਵਲੋਂ ਨਸ਼ਿਆਂ ਦੇ ਕੋਹੜ ਨੂੰ ਦੂਰ ਕਰਨ ਲਈ ਸਥਾਪਿਤ ਕੀਤੇ ਗਏ 'ਨਸ਼ਾ ਮੁਕਤੀ ਦਲ' ਦੀ ਚਰਚਾ ਸਾਰੇ ਸੂਬੇ ਵਿਚ ਹੋ ਰਹੀ ਹੈ ਤੇ ਪੰਜਾਬ ਸਰਕਾਰ ਵਲੋਂ ਇਸ ਪਹਿਲ ਦੀ ਬੇਹੱਦ ਸ਼ਲਾਘਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਧ ਨਸ਼ੇ ਵਾਲੇ 16 ਪਿੰਡਾਂ ਅਤੇ ਕਸਬਿਆਂ ਵਿਚ 'ਨਸ਼ਾ ਮੁਕਤੀ ਦਲ' ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਲਾਲ ਪਹਿਰਾਵੇ ਅਤੇ ਪੀਲੀਆਂ ਪੱਗਾਂ ਵਿਚ ਸਜੇ 10-10 ਮੈਂਬਰ ਗ਼ਲਤ ਅਨਸਰਾਂ 'ਤੇ ਬਾਜ਼ ਨਜ਼ਰ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰ ਰਹੇ ਹਨ ਤੇ ਨਸ਼ਾ ਪੀੜਤਾਂ ਦੇ ਇਲਾਜ ਤੇ ਮੁੜ-ਵਸੇਬੇ ਵਿਚ ਮਦਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਪੂਰਥਲਾ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ | ਇਸ ਮੌਕੇ ਹਾਜ਼ਰ ਪਿੰਡ ਦੇ 'ਨਸ਼ਾ ਮੁਕਤੀ ਦਲ' ਦੇ ਮੈਂਬਰਾਂ ਨੂੰ ਉਨ੍ਹਾਂ ਸੱਦਾ ਦਿੱਤਾ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਸੰਜੀਦਗੀ ਨਾਲ ਕੰਮ ਕਰਨ ਅਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਦੇਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇਕਰ ਸਾਰੇ ਲੋਕ ਮਿਲ ਕੇ ਹੰਭਲਾ ਮਾਰਨ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਨਸ਼ਾ ਇਕ ਸੰਵੇਦਨਸ਼ੀਲ ਮੁੱਦਾ ਹੈ ਤੇ ਇਸ ਪ੍ਰਤੀ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ | ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਡੀ.ਐਸ.ਪੀ. (ਸਬ-ਡਵੀਜ਼ਨ) ਹਰਿੰਦਰ ਸਿੰਘ ਗਿੱਲ, ਕਪੂਰਥਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੁਗਰਾਜ ਸਿੰਘ ਕਾਹਲੋਂ, ਐਸ.ਐਚ.ਓ. ਬਿਕਰਮਜੀਤ ਸਿੰਘ ਤੇ ਹੋਰਨਾਂ ਬੁਲਾਰਿਆਂ ਨੇ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਡਟਣ ਦਾ ਸੱਦਾ ਦਿੱਤਾ | ਇਸ ਮੌਕੇ ਨਾਇਬ ਤਹਿਸੀਲਦਾਰ ਕਪੂਰਥਲਾ ਪਵਨ ਕੁਮਾਰ, ਬੀ.ਡੀ.ਪੀ.ਓ. ਕਪੂਰਥਲਾ ਅਮਰਜੀਤ ਸਿੰਘ, ਸਰਪੰਚ ਦਿਆਲ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਸੁੱਚਾ ਸਿੰਘ, ਪ੍ਰਸ਼ੋਤਮ ਸਿੰਘ, ਸੋਨੂੰ ਪ੍ਰਧਾਨ, ਰੇਸ਼ਮ ਕੌਰ ਪੰਚ, ਸ਼ਿੰਗਾਰਾ ਸਿੰਘ, ਐਡਵੋਕੇਟ ਖਿਲਾਰ ਸਿੰਘ ਧੰਮ, ਬਲਬੀਰ ਸਿੰਘ ਧੰਮ, ਐਸ.ਡੀ.ਓ. ਜਲ ਸਪਲਾਈ ਤੇ ਸੈਨੀਟੇਸ਼ਨ ਅਸ਼ਵਨੀ ਮੱਟੂ, ਜੇ.ਈ. ਮਨੀਸ਼ ਵਿਰਦੀ, ਦਵਿੰਦਰ ਪਾਲ ਸਿੰਘ ਆਹੂਜਾ, ਭੁਪਿੰਦਰ ਸਿੰਘ ਵਾਲੀਆ ਤੋਂ ਇਲਾਵਾ ਪੰਚਾਇਤ ਮੈਂਬਰ, ਨੰਬਰਦਾਰ ਅਤੇ ਇਲਾਕਾ ਵਾਸੀ ਹਾਜ਼ਰ ਸਨ |
ਫਗਵਾੜਾ, 19 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੂੰ ਮੰਗ ਪੱਤਰ ਵਿਚ ਮੰਗ ਕੀਤੀ ਕਿ ਪੁਰਤਗਾਲ ਵਿਖੇ ਸੜਕ ਹਾਦਸੇ ਵਿਚ ਮਾਰੇ ਚਾਰ ਪੰਜਾਬੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ...
ਨਡਾਲਾ, 19 ਜੁਲਾਈ (ਮਾਨ)- ਮਨਿੰਦਰ ਸਿੰਘ ਪੁੱਤਰ ਐਸ.ਆਈ. ਹਰਜਿੰਦਰ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਮੋਟਰਸਾਈਕਲ ਪੀ.ਬੀ. 21 ਡੀ 7183 ਸਪਲੈਂਡਰ ਪਲੱਸ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ | ਜਦੋਂ ਸ਼ਾਮ 4.30 ਵਜੇ ਉਹ ਘਰ ਤੋਂ ਬਾਹਰ ਆਇਆ ਤਾਂ ...
ਕਪੂਰਥਲਾ, 19 ਜੁਲਾਈ (ਸਡਾਨਾ)- ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਦੀ ਅਗਵਾਈ ਹੇਠ ਏ.ਐਸ.ਆਈ. ਦਲਬਾਰਾ ਸਿੰਘ ਨੇ ਇਕ ਔਰਤ ਨੂੰ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸਕੂਟਰੀ ਸਵਾਰ ਕਥਿਤ ਦੋਸ਼ਣ ਰੇਨੂੰ ਵਾਸੀ ...
ਕਪੂਰਥਲਾ, 19 ਜੁਲਾਈ (ਸਡਾਨਾ)- ਅੱਜ ਸਵੇਰੇ ਕਰੀਬ ਸਵਾ ਚਾਰ ਵਜੇ ਜਲੰਧਰ ਤੋਂ ਮੋਟਰਸਾਈਕਲ 'ਤੇ ਆਰ.ਸੀ.ਐਫ. ਵਿਖੇ ਆਪਣੀ ਡਿਊਟੀ 'ਤੇ ਜਾ ਰਹੇ ਇਕ ਵਿਅਕਤੀ ਦਾ ਬਰਿੰਦਪੁਰ ਨੇੜੇ ਸੜਕ ਵਿਚ ਅਚਾਨਕ ਪਸ਼ੂ ਪਏ ਹੋਣ ਕਾਰਨ ਮੋਟਰਸਾਈਕਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ | ਪ੍ਰਾਪਤ ...
ਕਪੂਰਥਲਾ, 19 ਜੁਲਾਈ (ਸਡਾਨਾ)- ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਹਰਭਜਨ ਸਿੰਘ ਵਾਸੀ ਭੰਡਾਲ ਬੇਟ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਮੀਤ ਸਿੰਘ ਵਾਸੀ ਅਜੀਤ ਨਗਰ ਨੇ ਉਸ ਦੇ ਲੜਕੇ ਨੂੰ ਅਮਰੀਕਾ ਭੇਜਣ ...
ਫਗਵਾੜਾ, 19 ਜੁਲਾਈ (ਹਰੀਪਾਲ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਇਕ ਮੁਲਾਜ਼ਮ ਤੋਂ ਮੋਬਾਈਲ ਫ਼ੋਨ ਖੋਹਣ ਦੇ ਮਾਮਲੇ ਵਿਚ ਜੀ.ਆਰ.ਪੀ ਨੇ ਮਾਂ-ਧੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜੀ.ਆਰ.ਪੀ ਦੇ ਇੰਚਾਰਜ ਗੁਰਭੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਰੇਲਵੇ ਦਾ ...
ਫਗਵਾੜਾ,19 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਜੀ.ਟੀ. ਰੋਡ 'ਤੇ ਇਕ ਰਿਸੋਰਟ ਦੇ ਬਾਹਰੋਂ ਚੋਰ ਇਕ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਲੰਬਰ ਦਾ ਕੰਮ ਕਰਦੇ ਸਤਨਾਮ ਸਿੰਘ ਪੁੱਤਰ ਬੂਟਾ ਸਿੰਘ ਨੇ ਪੁਲਿਸ ਨੂੰ ਦੱਸਿਆ ਕੇ ਉਸ ਦਾ ...
ਫਗਵਾੜਾ, 19 ਜੁਲਾਈ (ਹਰੀਪਾਲ ਸਿੰਘ)- ਯੂ.ਪੀ. ਸਰਕਾਰ ਵਲੋਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੂੰ ਹਿਰਾਸਤ ਵਿਚ ਲੈਣ ਦੇ ਰੋਸ ਵਿਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਅਗਵਾਈ ਵਿਚ ਗੋਲ ਚੌਕ ਦੇ ਨੇੜੇ ਧਰਨਾ ਦੇ ਕੇ ...
ਕਪੂਰਥਲਾ, 19 ਜੁਲਾਈ (ਸਡਾਨਾ)-ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਜੋਗਿੰਦਰ ਸਿੰਘ ਨੇ ਇਕ ਵਿਅਕਤੀ ਨੂੰ ਲਾਹਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ...
ਫਗਵਾੜਾ, 19 ਜੁਲਾਈ (ਤਰਨਜੀਤ ਸਿੰਘ ਕਿੰਨੜਾ)- ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਣ ਦੀ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ | ਇਸ ਯੋਜਨਾ ਤਹਿਤ ਫਗਵਾੜਾ ਹਲਕੇ ਦੇ ਕੁੱਲ 55 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾਵੇਗਾ ਜਿਨ੍ਹਾਂ ਵਿਚ 28 ...
ਫਗਵਾੜਾ, 19 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਵਿਚ ਮੋਟਰਸਾਈਕਲ ਸਵਾਰ ਲੁਟੇਰੇ ਰੋਜ਼ਾਨਾ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਹੁਣ ਤਾਂ ਲੁਟੇਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜਿਸ ਤੋਂ ਲੱਗਦਾ ਹੈ ਕੇ ਲੁਟੇਰਿਆਂ ਨੂੰ ਪੁਲਿਸ ਦਾ ...
ਭੁਲੱਥ, 19 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਹਲਕਾ ਭੁਲੱਥ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ...
ਫਗਵਾੜਾ, 19 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਖੇਤਰ ਵਿਚ ਹਰ ਤਰ੍ਹਾਂ ਦਾ ਸ਼ਾਤਰ ਠੱਗ ਸਰਗਰਮ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਥੇ ਨਿਤ-ਦਿਨ ਨਵੀਆਂ ਵਾਰਦਾਤਾਂ ਹੋ ਰਹੀਆਂ ਹਨ | ਸਥਾਨਕ ਬੱਸ ਅੱਡੇ ਦੇ ਨੇੜੇ ਇਕ ਸ਼ਾਤਰ ਵਿਅਕਤੀ ਇਕ ਪੁਲਿਸ ...
ਭੰਡਾਲ ਬੇਟ 19 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)- ਅੱਜ ਸਵੇਰੇ ਕਰੀਬ ਸਵਾ ਅੱਠ ਵਜੇ ਦੇ ਕਰੀਬ ਨੇੜਲੇ ਪਿੰਡ ਖੁਖਰੈਣ ਵਿਖੇ ਅੰਬ ਦੇ ਦਰਖ਼ਤ ਨੂੰ ਅਸਮਾਨੀ ਬਿਜਲੀ ਪੈ ਗਈ ਜਿਸ ਕਾਰਨ ਦਰਖ਼ਤ ਖੇਰੰੂ ਖੇਰੰੂ ਹੋ ਗਿਆ | ਬਾਬਾ ਅਮਰੀਕ ਸਿੰਘ ਖੁਖਰੈਣ, ਅੰਗਰੇਜ਼ ਸਿੰਘ ਨੇ ...
ਨਡਾਲਾ, 19 ਜੁਲਾਈ (ਮਾਨ)- ਸਮਾਜ ਸੇਵੀ ਕੰਮਾਂ 'ਚ ਸੇਵਾ ਨਿਭਾ ਰਹੀ ਸਥਾਨਕ ਏਕ ਨੂਰ ਅਵੈਰਨਸ ਐਾਡ ਵੈੱਲਫੇਅਰ ਸੁਸਾਇਟੀ ਨਡਾਲਾ ਨੇ ਲੋੜਵੰਦ ਤੇ ਮਿਹਨਤੀ ਵਿਦਿਆਰਥਣ ਦੀ ਆਰਥਿਕ ਮਦਦ ਕਰਕੇ ਆਪਣੀ ਸੇਵਾਵਾਂ ਨੂੰ ਅੱਗੇ ਤੋਰਿਆ ਹੈ¢ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਇਹ ...
ਫਗਵਾੜਾ, 19 ਜੁਲਾਈ (ਤਰਨਜੀਤ ਸਿੰਘ ਕਿੰਨੜਾ)- ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਬਬੇਲੀ ਵਿਖੇ ਇੰਟਰਲੋਕ ਟਾਇਲਾਂ ਨਾਲ ਪੱਕੀਆਂ ਗਲੀਆਂ ਤੇ ਨਾਲੀਆਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ | ...
ਢਿਲਵਾਂ, 19 ਜੁਲਾਈ (ਸੁਖੀਜਾ, ਪ੍ਰਵੀਨ, ਪਲਵਿੰਦਰ)- ਢਿਲਵਾਂ ਸੇਵਾ ਕੇਂਦਰ ਵਿਚ ਪਿਛਲੇ ਚਾਰ ਦਿਨਾਂ ਤੋਂ ਰਸੋਈ ਕਾਰਡ ਬਣਾਉਣ ਵਾਲਿਆਂ ਦੀਆਂ ਸਵੇਰੇ 7 ਵਜੇ ਤੋਂ ਲੰਮੀਆਂ ਲੱਗੀਆਂ ਕਤਾਰਾਂ ਨੇ ਪਿਛਲੇ ਸਮੇਂ ਦੌਰਾਨ ਕੀਤੀ ਨੋਟਬੰਦੀ ਦੀ ਯਾਦ ਤਾਜ਼ਾ ਕਰਵਾ ਦਿੱਤੀ | ਇਸ ...
ਬੇਗੋਵਾਲ, 19 ਜੁਲਾਈ (ਸੁਖਜਿੰਦਰ ਸਿੰਘ)-ਕਿਸਾਨ ਦੀਆਂ ਮੋਟਰਾਂ ਦੇ ਲੋਡ ਵਧਾਉਣ ਲਈ ਪੰਜਾਬ ਰਾਜ ਪਾਵਰਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ 'ਤੇ ਸਥਾਨਕ ਉਪ ਮੰਡਲ ਦਫ਼ਤਰ ਬੇਗੋਵਾਲ ਦੇ ਅਫ਼ਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਲੋਡ ਵਧਾਉਣ ਲਈ ਵਿਸ਼ੇਸ਼ ਕੈਂਪ ਲੱਗਾ | ...
ਫਗਵਾੜਾ, 19 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਪ੍ਰਕਾਸ਼ ਯਾਤਰਾ ਜੋ ਬਿਦਰ ਤੋਂ ਹੇਠ ਅਰੰਭ ਹੋਈ, 24 ਜੁਲਾਈ ਦਿਨ ਬੁੱਧਵਾਰ ਨੂੰ ਪੁੱਜ ਰਹੀ ਹੈ, ਇਸ ਦੇ ਸਵਾਗਤ ਸਬੰਧੀ ਸ਼ੋ੍ਰਮਣੀ ਗੁਰਦੁਆਰਾ ...
ਫਗਵਾੜਾ, 19 ਜੁਲਾਈ (ਤਰਨਜੀਤ ਸਿੰਘ ਕਿੰਨੜਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਨੁਸੂਚਿਤ ਜਾਤੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਫਗਵਾੜਾ ਦੇ ਸੀਨੀਅਰ ਕਾਂਗਰਸੀ ਆਗੂ ਮੋਹਨ ਲਾਲ ਸੂਦ (ਰਿਟਾ. ਨਿਗਰਾਨ ...
ਭੁਲੱਥ, 19 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ)- ਨੰਬਰਦਾਰ ਯੂਨੀਅਨ ਭੁਲੱਥ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ...
ਕਪੂਰਥਲਾ, 19 ਜੁਲਾਈ (ਵਿ.ਪ੍ਰ.)- ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੀ ਰਹਿਨੁਮਾਈ ਹੇਠ ਐਮ.ਡੀ.ਆਰ. ਤੇ ਸੀ.ਡੀ.ਆਰ. ਦੀ ਰਿਵਿਯੂ ਮੀਟਿੰਗ ਕੀਤੀ ਗਈ | ਇਸ ਦੌਰਾਨ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਸੁਰੱਖਿਅਤ ਡਲੀਵਰੀ ਤੇ ਪੋਸਟ ਡਲੀਵਰੀ ਮੈਟਰਨਲ ਕੇਅਰ ਦੋ ...
ਪਾਂਸ਼ਟਾ, 19 ਜੁਲਾਈ (ਸਤਵੰਤ ਸਿੰਘ)ਬੀਤੀ ਸ਼ਾਮ ਪਾਂਸ਼ਟਾ 'ਚ ਸਤਿ ਬਾਬਾ ਕਾਲੂ ਮੰਦਿਰ ਦੇ ਨਜ਼ਦੀਕ ਬਿਜਲੀ ਦੀ ਵੋਲਟੇਜ ਵਧਣ ਕਾਰਨ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਬਿਜਲੀ ਉਪਕਰਨ ਸੜ ਗਏ | ਜਾਣਕਾਰੀ ਅਨੁਸਾਰ ਬੀਤੀ ਸ਼ਾਮ ਲਗਭਗ 7 ਵਜੇ ਲੋਕਾਂ ਦੇ ਘਰਾਂ ਵਿਚ ਬਿਜਲੀ ਦੀ ...
ਸੁਭਾਨਪੁਰ, 19 ਜੁਲਾਈ (ਜੱਜ)-ਥਾਣਾ ਸੁਭਾਨਪੁਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ | ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਸ਼ਿਵ ਕੰਵਲ ਸਿੰਘ ਨੇ ਦੱਸਿਆ ਕਿ ਸਬ. ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜੀ.ਟੀ. ਰੋਡ 'ਤੇ ਪਿੰਡ ...
ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਅੰਡਰ-19 ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ | ਟੂਰਨਾਮੈਂਟ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ...
ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਸਰਕਾਰੀ ਹਾਈ ਸਕੂਲ ਇੱਬਣ ਬਲਾਕ ਕਪੂਰਥਲਾ-3 ਵਿਚ ਵਣ ਮਹਾਂਉਤਸਵ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਈਕੋ ਕਲੱਬ ਨਾਲ ਸਬੰਧਤ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਵਲੋਂ ਸਕੂਲ ਵਿਚ ਬੂਟੇ ਲਗਾਏ ਗਏ | ਸਮਾਗਮ ਸੰਬੋਧਨ ...
ਕਾਲਾ ਸੰਘਿਆਂ, 19 ਜੁਲਾਈ (ਸੰਘਾ)- ਇੱਥੋਂ ਨੇੜੇ ਪਿੰਡ ਬਲੇਰਖਾਨਪੁਰ ਵਿਖੇ ਏ. ਡੀ. ਸੀ. ਅਵਤਾਰ ਸਿੰਘ ਭੁੱਲਰ ਨੇ ਸਾਦੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਕਿਹਾ ਕਿ ਪਾਣੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਬਲੇਰਖਾਨਪੁਰ ਵਿਖੇ ਪੁੱਜ ...
ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)-ਪਾਵਰਕਾਮ ਦੇ ਉੱਤਰੀ ਜ਼ੋਨ ਦੇ ਚੀਫ਼ ਇੰਜੀਨੀਅਰ ਸੰਜੀਵ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪਾਵਰਕਾਮ ਵਲੋਂ ਕਿਸਾਨਾਂ ਲਈ ਲੋਡ ਵਧਾਉਣ ਦੀ ਸਰਲ ਸਕੀਮ ਲਿਆਂਦੀ ਗਈ ਹੈ, ਜਿਸ ਜ਼ਰੀਏ ਕਿਸਾਨ ਬਹੁਤ ਹੀ ਸਰਲ ਤਰੀਕ ਨਾਲ ਆਪਣੀਆਂ ...
ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਸਰਕਾਰੀ ਹਾਈ ਸਕੂਲ ਇੱਬਣ ਬਲਾਕ ਕਪੂਰਥਲਾ-3 ਵਿਚ ਵਣ ਮਹਾਂਉਤਸਵ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਈਕੋ ਕਲੱਬ ਨਾਲ ਸਬੰਧਤ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਵਲੋਂ ਸਕੂਲ ਵਿਚ ਬੂਟੇ ਲਗਾਏ ਗਏ | ਸਮਾਗਮ ਸੰਬੋਧਨ ...
ਸੁਲਤਾਨਪੁਰ ਲੋਧੀ, 19 ਜੁਲਾਈ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਦੀ ਆਰੰਭਤਾ ਮੌਕੇ ਦੇਸ਼ ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਲਈ ਪੰਜਾਬ ਸਰਕਾਰ ਵਲੋਂ ਜਿੱਥੇ ਟੈਂਟ ਸਿਟੀ ਲਗਾਏ ਜਾ ਰਹੇ ਹਨ ਉੱਥੇ ਸ਼ੋ੍ਰਮਣੀ ਕਮੇਟੀ ...
ਕਪੂਰਥਲਾ, 19 ਜੁਲਾਈ (ਸਡਾਨਾ)- ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਕਿਉਂਕਿ ਯੂਨੀਅਨ ਵਲੋਂ ਐਸ.ਡੀ.ਓ. ਅਸ਼ਵਨੀ ਕੁਮਾਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ ਪਰ ਐਸ.ਡੀ.ਓ. ਨੇ ਯੂਨੀਅਨ ਨੂੰ ਮੰਗਾਂ ...
ਸੁਲਤਾਨਪੁਰ ਲੋਧੀ, 19 ਜੁਲਾਈ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਵਿਖੇ ਐਸ.ਜੀ.ਪੀ.ਸੀ. ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਮੂਲ ਮੰਤਰ ਉਚਾਰਣ ਅਸਥਾਨ ਦੀ ਕਾਰ ਸੇਵਾ ...
ਕਪੂਰਥਲਾ, 19 ਜੁਲਾਈ (ਵਿ.ਪ੍ਰ.)- ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਆਰ.ਸੀ.ਐਫ. ਦੇ ਵਰਕਰ ਕਲੱਬ ਵਿਚ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਆਰ.ਸੀ.ਐਫ. ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਵਿਚ ਮਾਡਰਨ ਕੋਚ ਫ਼ੈਕਟਰੀ ...
ਹਰਵਿੰਦਰ ਸਿੰਘ ਫੁੱਲ ਜਲੰਧਰ-ਆਪਣਾ ਘਰ ਛੱਡ ਕੇ ਵਿਦੇਸ਼ਾਂ 'ਚ ਡਾਲਰ ਕਮਾਉਣ ਦੀ ਚਾਹਤ ਦੇ ਚੱਕਰ 'ਚ ਆਪਣਾ ਵਿਰਸਾ ਆਪਣੀ ਜਵਾਨੀ ਭੁੱਲ ਚੁੱਕੇ ਲੋਕਾਂ ਨੂੰ ਜਦੋਂ ਬੁਢਾਪੇ 'ਚ ਪੀੜ੍ਹੀਆਂ ਦੇ ਅੰਤਰ ਦਾ ਸਾਹਮਣਾ ਕਰਨਾ ਪਾੈਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਵਿਰਸੇ ਦੀ ਯਾਦ ...
ਕਪੂਰਥਲਾ, 19 ਜੁਲਾਈ (ਵਿ.ਪ੍ਰ.)- ਸਿਹਤ ਵਿਭਾਗ ਦੇ ਆਈ.ਡੀ.ਐਸ.ਪੀ. ਅਤੇ ਐਨ.ਵੀ.ਬੀ.ਡੀ.ਸੀ.ਪੀ. ਵਿਭਾਗ ਵਲੋਂ ਈ.ਓ ਦਫ਼ਤਰ, ਬਾਗ਼ਬਾਨੀ ਵਿਭਾਗ, ਸ਼ਾਲੀਮਾਰ ਵਿਭਾਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ...
ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦਾ ਬੀ.ਬੀ.ਏ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਵਿਦਿਆਰਥੀ ਨਿਤਿਸ਼ ਨੇ ਪਹਿਲਾ, ਸਵੇਤਾ ਨੇ ਦੂਜਾ ਤੇ ਦਵਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ...
ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦਾ ਬੀ.ਬੀ.ਏ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਵਿਦਿਆਰਥੀ ਨਿਤਿਸ਼ ਨੇ ਪਹਿਲਾ, ਸਵੇਤਾ ਨੇ ਦੂਜਾ ਤੇ ਦਵਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ...
ਨਡਾਲਾ, 19 ਜੁਲਾਈ (ਮਾਨ)- ਫੁਲਵਾੜੀ ਸੇਵਾਦਾਰ ਟੀਮ ਨਡਾਲਾ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ 550 ਬੂਟੇ ਲਗਾਉਣ ਦੀ ਟੀਚਾ ਪਾਰ ਕਰਦਿਆਂ ਹੁਣ ਤੱਕ 1100 ਬੂਟੇ ਲਗਾਏ ਜਾ ਚੁੱਕੇ ਹਨ | ਪਿੰਡ ਬਿੱਲਪੁਰ ਨੂੰ ਜਾਂਦੀ ਸੜਕ 'ਤੇ ਬੂਟੇ ਲਗਾਉਣ ਦੀ ...
ਕਪੂਰਥਲਾ, 19 ਜੁਲਾਈ (ਸਡਾਨਾ)- ਕ੍ਰਾਈਸਟ ਕਿੰਗ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ 6ਵੀਂ ਜਮਾਤ ਦੀ ਵਿਦਿਆਰਥਣ ਡੋਲਫੀਆ ਗੁਲਾਟੀ ਨੇ ਇੰਡੀਅਨ ਟੈਲੇਂਟ ਮੁਕਾਬਲੇ ਵਿਚ ਸੂਬੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਜਿਸ ਨਾਲ ਜਿੱਥੇ ਉਸ ਨੇ ਆਪਣੇ ਮਾਤਾ ਪਿਤਾ ਦਾ ਨਾਂਅ ...
ਕਪੂਰਥਲਾ, 19 ਜੁਲਾਈ (ਵਿ.ਪ੍ਰ.)- ਸਿਹਤ ਵਿਭਾਗ ਦੇ ਆਈ.ਡੀ.ਐਸ.ਪੀ. ਅਤੇ ਐਨ.ਵੀ.ਬੀ.ਡੀ.ਸੀ.ਪੀ. ਵਿਭਾਗ ਵਲੋਂ ਈ.ਓ ਦਫ਼ਤਰ, ਬਾਗ਼ਬਾਨੀ ਵਿਭਾਗ, ਸ਼ਾਲੀਮਾਰ ਵਿਭਾਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ...
ਕਪੂਰਥਲਾ, 19 ਜੁਲਾਈ (ਸਡਾਨਾ)- ਸਿਹਤ ਵਿਭਾਗ ਵਲੋਂ ਸਹਾਇਕ ਕਮਿਸ਼ਨਰ ਫੂਡ ਡਾ: ਹਰਜੋਤਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਦੇ ਨਾਲ ਟੀਮ ਮੈਂਬਰਾਂ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਖਾਣ ਪੀਣ ਵਾਲੀਆਂ ਵਸਤੂਆਂ ਦੇ 7 ਸੈਂਪਲ ਭਰੇ ਗਏ | ਡਾ: ...
ਫੱਤੂਢੀਗਾਂ, 19 ਜੁਲਾਈ (ਬਲਜੀਤ ਸਿੰਘ)- ਪਿਛਲੇ ਦਿਨੀਂ ਲਗਾਤਾਰ ਤਿੰਨ ਚਾਰ ਦਿਨ ਰੁਕ-ਰੁਕ ਕੇ ਹੋਈ ਬਾਰਸ਼ ਕਾਰਨ ਵਿਧਾਨ ਸਭਾ ਹਲਕਾ ਸੁਲਤਾਨਪੁਰੀ ਲੋਧੀ ਦੇ ਪਿੰਡ ਮਹਿਮਦਵਾਲ, ਖੀਰਾਂਵਾਲੀ, ਗੋਪੀਪੁਰ, ਦੂਲੋਵਾਲ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਲਗਾਈ ਗਈ ...
ਪੱਟੀ, 19 ਜੁਲਾਈ (ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਤਰਨ ਤਾਰਨ ਦੀ ਇਕਲੌਤੀ ਤਹਿਸੀਲ ਪੱਟੀ ਅੰਦਰ ਬਣਿਆ ਤਹਿਸੀਲ ਕੰਪਲੈਕਸ ਜਿਸ ਅੰਦਰ 200 ਦੇ ਕਰੀਬ ਪਿੰਡਾਂ ਦੀਆਂ ਜ਼ਮੀਨਾਂ ਦਾ 1957 'ਚ ਹੋਈ ਮੁਰੱਬੇਬੰਦੀ ਤੋਂ ਲੈ ਕੇ 2010 ਤੱਕ ਦਾ ਰਿਕਾਰਡ ਮੌਜੂਦ ਹੈ ਪਰ ਅਫਸੋਸ ਤਹਿਸੀਲ ...
ਖਡੂਰ ਸਾਹਿਬ 19 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਸ਼ਹੀਦ ਊਧਮ ਸਿੰਘ ਸਨਾਮ ਦੇ ਸ਼ਹੀਦੀ ਦਿਨ ਤੇ ਨੌਜਵਾਨ ਵਿਦਿਆਰਥੀਆਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਤੇ ਜਲਿ੍ਹਆਂ ਵਾਲੇ ਬਾਗ ਦੇ ਮੂਲ ਰੂਪ ਨੂੰ ਵਿਗਾੜਨ ਦੇ ਵਿਰੋਧ ਵਜੋਂ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਦੇ ਸਬੰਧ ਵਿਚ ...
ਭਿੱਖੀਵਿੰਡ, 19 ਜੁਲਈ (ਬੌਬੀ)- ਭਿੱਖੀਵਿੰਡ ਮੇਨ ਚੌਕ ਵਿਖੇ ਪੈਦਲ ਚੌਕ ਪਾਰ ਕਰ ਰਹੀ ਬਜ਼ੁਰਗ ਔਰਤ ਨੂੰ ਰੇਤ ਨਾਲ ਭਰੇ ਟਿੱਪਰ ਵਲੋਂ ਕੁਚਲੇ ਜਾਣ ਨਾਲ ਉਸਦੀ ਮੌਤ ਹੋ ਗਈ | ਮਿ੍ਤਕ ਔਰਤ ਕਰਤਾਰ ਕੌਰ (70) ਪਤਨੀ ਪਿਆਰਾ ਸਿੰਘ ਵਾਸੀ ਫਰੰਦੀਪੁਰ ਦੇ ਪੁੱਤਰ ਦਿਲਬਾਗ ਸਿੰਘ ਨੇ ...
ਹਰੀਕੇ ਪੱਤਣ, 19 ਜੁਲਾਈ (ਸੰਜੀਵ ਕੁੰਦਰਾ)- ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਉਮੇਸ਼ ਕੁਮਾਰ ਡਾਇਰੈਕਟਰ ਬੁਨਿਆਦੀ ਢਾਂਚਾ ਉੱਤਰ ਪੂਰਬੀ ਖ਼ੇਤਰ ਮੰਤਰਾਲਾ ਭਾਰਤ ਸਰਕਾਰ ਨੇ ਮੁੱਖ ...
ਖਡੂਰ ਸਾਹਿਬ, 19 ਜੁਲਾਈ (ਮਾਨ ਸਿੰਘ)¸ਪਾਵਰਕਾਮ ਸਬ ਡਵੀਜ਼ਨ ਨਾਗੋਕੇ ਦੇ ਕਰਮਚਾਰੀਆਂ ਵਲੋਂ ਚੈਕਿੰਗ ਦੇ ਨਾਂਅ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਰਾਤ ਸਮੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਵਿਚ ਦਹਿਸ਼ਤ ਭਰਿਆ ਮਾਹੌਲ ...
ਸੁਰ ਸਿੰਘ, 19 ਜੁਲਾਈ (ਧਰਮਜੀਤ ਸਿੰਘ)- ਨਗਰ ਬਲ੍ਹੇਰ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ (ਦਮਦਮਾ ਸਾਹਿਬ) ਵਿਖੇ ਅੱਜ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਦੀਵਾਨ ਹਾਲ ਦਾ ਲੈਂਟਰ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ, ਬਾਬਾ ਬਿਧੀ ਚੰਦ ...
ਫਗਵਾੜਾ, 19 ਜੁਲਾਈ (ਹਰੀਪਾਲ ਸਿੰਘ)- ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਦੇ ਲਈ ਅਤੇ ਵਿਦਿਆਰਥੀਆਂ ਨੂੰ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਚ ਦਾਖਲਾ ਦਿਵਾਉਣ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵਲੋਂ ਸ਼ੁਰੂ ਕੀਤਾ ਮਰਨ ਵਰਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX