ਤਾਜਾ ਖ਼ਬਰਾਂ


ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  12 minutes ago
ਚੰਡੀਗੜ੍ਹ, 19 ਅਕਤੂਬਰ- ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਉਲ ਨੇ ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਚੋਣ ਪ੍ਰਚਾਰ...
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  18 minutes ago
ਸ਼ਿਮਲਾ, 19 ਅਕਤੂਬਰ- ਮੰਡੀ ਦੇ ਰਤੀ ਰੋਡ 'ਤੇ ਇਲੈਕਟ੍ਰਾਨਿਕਸ ਦੇ ਇਕ ਸ਼ੋਅਰੂਮ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  28 minutes ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  34 minutes ago
ਮੁੱਲਾਂਪੁਰ ਗਰੀਬਦਾਸ, 19 ਅਕਤੂਬਰ (ਖੈਰਪੁਰ)- ਪਿੰਡ ਖੇੜਾ ਵਿਖੇ ਟਿੱਪਰ ਦੀ ਲਪੇਟ 'ਚ ਆਉਣ ਕਾਰਨ ਇੱਕ ਵਸਨੀਕ ਦੀ ਦਰਦਨਾਕ ...
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  42 minutes ago
ਜਲਾਲਾਬਾਦ, 19 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)- ਜਲਾਲਾਬਾਦ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਸਬੰਧ 'ਚ ਅੱਜ ਪੰਜਾਬ ਪੁਲਿਸ ਵੱਲੋਂ ਐੱਸ.ਪੀ ਕ੍ਰਾਈਮ ਫ਼ਾਜ਼ਿਲਕਾ ਜਗਦੀਸ਼ ਬਿਸ਼ਨੋਈ ..
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 1 hour ago
ਸੈਂਟੀਆਗੋ, 19 ਅਕਤੂਬਰ- ਚਿਲੀ ਦੇ ਰਾਸ਼ਟਰਪਤੀ ਨੇ ਸੈਂਟੀਆਗੋ 'ਚ ਐਮਰਜੈਂਸੀ ਦਾ ਐਲਾਨ ਕਰਦਿਆਂ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਫ਼ੌਜ...
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕਾਂ ਦੇ ਪ੍ਰਭਾਵਸ਼ਾਲੀ ਸਮਾਗਮ 'ਚ ਸ਼ਾਮਲ ਹੋਏ...
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 1 hour ago
ਊਨਾ,19 ਅਕਤੂਬਰ (ਹਰਪਾਲ ਸਿੰਘ ਕੋਟਲਾ)- ਗੁਰੂ ਕੇ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਖੁਲੇ ਦਰਸ਼ਨ ਦੀਦਾਰ ਕਰਨ ਦੀਆਂ ਅਰਦਾਸਾਂ ਦੇ ਫਲਸਰੂਪ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  about 2 hours ago
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ ਸ਼ੁਰੂ ਕੀਤਾ...
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ) - ਰੂਪਨਗਰ ਜੇਲ੍ਹ 'ਚ ਬੰਦ ਇੱਕ ਹਵਾਲਾਤੀ ਅਮਨਦੀਪ ਸਿੰਘ ਉਰਫ਼ ਲਾਡੀ (36) ਵਾਸੀ ਨੇੜੇ ਬੱਸ ਸਟਾਪ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਜੇਲ੍ਹ ਦੇ ਅੰਦਰ ਬਣੇ...
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 19 ਅਕਤੂਬਰ(ਪੁਨੀਤ ਬਾਵਾ)- ਆਰ.ਸੀ.ਈ.ਪੀ. ਦੇ ਵਿਰੋਧ 'ਚ ਅੱਜ ਸਨਅਤਕਾਰਾਂ ਵੱਲੋਂ ਗਿੱਲ ਰੋਡ ਸਾਈਕਲ ਮਾਰਕੀਟ ਵਿਖੇ ਪੁਤਲਾ ਫ਼ੂਕ ਪ੍ਰਦਰਸ਼ਨ...
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 2 hours ago
ਚੰਡੀਗੜ੍ਹ, 19 ਅਕਤੂਬਰ- ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣ ਮੁਹਿੰਮ ਆਪਣੇ ਆਖ਼ਰੀ ਪੜਾਅ 'ਤੇ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਸਿਰਸਾ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ...
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  1 minute ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 3 hours ago
ਲਖਨਊ , 19 ਅਕਤੂਬਰ- ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ 'ਚ ਐੱਸ.ਐੱਸ.ਪੀ ਅਮਿਤ ਪਾਠਕ ਨੇ ਦਸਿਆ ਕਿ ਸ਼ਨੀਵਾਰ ਸਵੇਰੇ ਹਮਲਾਵਰਾਂ ਤੋਂ ਪੁੱਛਗਿੱਛ...
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 3 hours ago
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 3 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 4 hours ago
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 4 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 4 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 5 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 6 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 6 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  about 1 hour ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  about 1 hour ago
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  about 1 hour ago
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  about 1 hour ago
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  about 1 hour ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 1 hour ago
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  4 minutes ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  49 minutes ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  56 minutes ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  about 1 hour ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  about 1 hour ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  about 1 hour ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਪਹਿਲਾ ਸਫ਼ਾ

ਪੰਜਾਬ ਬੰਦ ਦੌਰਾਨ ਸੜਕ ਤੇ ਰੇਲ ਆਵਾਜਾਈ ਠੱਪ

• ਜਨਜੀਵਨ ਪ੍ਰਭਾਵਿਤ • ਖੱਜਲ-ਖੁਆਰ ਹੋਏ ਲੋਕ • ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਲਾਇਆ ਜਾਮ • ਬੈਂਕਾਂ ਨੂੰ ਵੀ ਲੱਗੇ ਤਾਲੇ • ਹੁਸ਼ਿਆਰਪੁਰ 'ਚ ਸਨਅਤੀ ਅਦਾਰਿਆਂ 'ਤੇ ਪੱਥਰਬਾਜ਼ੀ
ਜਲੰਧਰ/ਚੰਡੀਗੜ੍ਹ, 13 ਅਗਸਤ (ਏਜੰਸੀ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਕਈ ਧਾਰਮਿਕ ਜਥੇਬੰਦੀਆਂ ਵਲੋਂ ਦਿੱਤੇ ਗਏ ਮੁਕੰਮਲ ਬੰਦ ਦੇ ਸੱਦੇ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ ਮਿਲਿਆ ਅਤੇ ਸੂਬੇ 'ਚ ਆਮ ਜਨਜੀਵਨ ਪ੍ਰਭਾਵਿਤ ਰਿਹਾ | ਇਸ ਦੌਰਾਨ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਵਾਪਰੀਆਂ | ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਦਿੱਲੀ ਕੌਮੀ ਰਾਜਮਾਰਗ ਸਮੇਤ ਕਈ ਸੜਕਾਂ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਭਾਰੀ ਟੈ੍ਰਫ਼ਿਕ ਜਾਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਰੋਸ ਮਾਰਚ ਕੱਢੇ, ਧਰਨੇ ਲਗਾਏ, ਪੁਤਲੇ ਸਾੜੇ ਅਤੇ ਸੜਕਾਂ 'ਤੇ ਟਾਇਰ ਫੂਕੇ | ਮੁਕੇਰੀਆਂ ਵਿਖੇ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚਾਲੇ ਝੜਪਾਂ ਹੋਈਆਂ ਅਤੇ ਹੁਸ਼ਿਆਰਪੁਰ 'ਚ ਪ੍ਰਦਰਸ਼ਨਕਾਰੀਆਂ ਵਲੋਂ ਸਨਅਤੀ ਅਦਾਰਿਆਂ 'ਤੇ ਪੱਥਰਬਾਜ਼ੀ ਕੀਤੀ ਗਈ | ਜਲੰਧਰ, ਹੁਸ਼ਿਆਰਪੁਰ, ਫਗਵਾੜਾ ਅਤੇ ਕਪੂਰਥਲਾ 'ਚ ਬੰਦ ਦਾ ਭਰਵਾਂ ਅਸਰ ਵੇਖਣ ਨੂੰ ਮਿਲਿਆ, ਇੱਥੇ ਦੁਕਾਨਾਂ ਅਤੇ ਵਿੱਦਿਅਕ ਸੰਸਥਾਵਾਂ ਬੰਦ ਰਹੀਆਂ | ਅੰਮਿ੍ਤਸਰ, ਲੁਧਿਆਣਾ, ਬਠਿੰਡਾ ਤੇ ਗੁਰਦਾਸਪੁਰ 'ਚ ਵੀ ਕਈ ਥਾਵਾਂ 'ਤੇ ਬੰਦ ਦਾ ਅਸਰ ਵੇਖਣ ਨੂੰ ਮਿਲਿਆ | ਸੂਬੇ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ 'ਚ ਧਰਨੇ 'ਚ ਸ਼ਾਮਿਲ ਹੋ ਕੇ ਬੰਦ ਦਾ ਸਮਰਥਨ ਕੀਤਾ | ਪ੍ਰਦਰਸ਼ਨਕਾਰੀਆਂ ਦੇ ਧਰਨਿਆਂ 'ਤੇ ਬੈਠੇ ਹੋਣ ਕਰਕੇ ਅੰਮਿ੍ਤਸਰ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਲੁਧਿਆਣਾ ਵੱਲ ਜਾਣ ਵਾਲੀਆਂ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਰਹੀ | ਇਸ ਤੋਂ ਇਲਾਵਾ ਲੁਧਿਆਣਾ, ਫਗਵਾੜਾ, ਨਵਾਂਸ਼ਹਿਰ, ਬਰਨਾਲਾ, ਫ਼ਿਰੋਜ਼ਪੁਰ, ਬਠਿੰਡਾ, ਅੰਮਿ੍ਤਸਰ, ਮੋਗਾ ਤੇ ਫ਼ਾਜ਼ਿਲਕਾ 'ਚ ਵੀ ਰੋਸ ਮਾਰਚ ਕੱਢੇ ਗਏ | ਹੁਸ਼ਿਆਰਪੁਰ 'ਚ ਨੌਜਵਾਨਾਂ ਦੇ ਗਰੁੱਪ ਬੰਦ ਕਰਵਾਉਣ ਲਈ ਆਪਣੇ ਮੋਟਰਸਾਈਕਲਾਂ 'ਤੇ ਨੰਗੀਆਂ ਤਲਵਾਰਾਂ ਅਤੇ ਡੰਡੇ ਲਹਿਰਾਉਂਦੇ ਨਜ਼ਰ ਆਏ | ਮੁਕੇਰੀਆਂ ਵਿਖੇ ਅੱਡਾ ਮਾਨਸਰ 'ਚ ਜਦ ਕੁਝ ਪ੍ਰਦਰਸ਼ਨਕਾਰੀਆਂ ਨੇ ਖੁੱਲ੍ਹੀਆਂ ਤਿੰਨ ਦੁਕਾਨਾਂ ਨੂੰ ਤੋੜਿਆ ਤਾਂ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਅਤੇ ਉਨ੍ਹਾਂ ਇਕ-ਦੂਸਰੇ 'ਤੇ ਪੱਥਰਬਾਜ਼ੀ ਵੀ ਕੀਤੀ | ਨਵਾਂਸ਼ਹਿਰ 'ਚ ਵੀ ਹਾਲਾਤ ਤਣਾਅਪੂਰਨ ਬਣੇ ਰਹੇ, ਜਦ ਇੱਥੇ ਕਈ ਦੁਕਾਨਦਾਰਾਂ ਨੇ ਪ੍ਰਦਰਸ਼ਨਕਾਰੀਆਂ ਵਲੋਂ ਜਬਰੀ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਏ ਜਾਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਤਾਂ ਦੁਕਾਨਦਾਰਾਂ ਨੇ ਪ੍ਰਦਰਸ਼ਨਕਾਰੀਆਂ ਿਖ਼ਲਾਫ਼ ਚੰਡੀਗੜ੍ਹ ਰੋਡ 'ਤੇ ਰੋਸ ਪ੍ਰਦਰਸ਼ਨ ਕੀਤਾ | ਕਪੂਰਥਲਾ ਸ਼ਹਿਰ ਮੁਕੰਮਲ ਬੰਦ ਰਿਹਾ ਇੱਥੇ ਸਾਰੇ ਵਪਾਰਕ ਅਦਾਰੇ ਬੰਦ ਰਹੇ | ਕਿਸੇ ਅਣਸੁਖ਼ਾਵੀਂ ਘਟਨਾ ਤੋਂ ਬਚਣ ਲਈ ਸੂਬੇ 'ਚ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਭਾਰੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਸੀ | ਕਈ ਸੜਕਾਂ 'ਤੇ ਉਜਾੜ ਪਸਰੀ ਰਹੀ ਜਦਕਿ ਕਈ ਬਾਜ਼ਾਰ ਵੀ ਖਾਲੀ ਹੀ ਵਿਖਾਈ ਦਿੱਤੇ ਅਤੇ ਕੁਝ ਥਾਵਾਂ ਨੇ ਕਰਫ਼ਿਊ ਵਰਗਾ ਦਿ੍ਸ਼ ਪੇਸ਼ ਕੀਤਾ | ਹਾਲਾਂਕਿ ਡਾਕਟਰਾਂ ਦੇ ਕਲੀਨਿਕ ਤੇ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ | ਐਾਬੂਲੈਂਸਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਵੀ ਛੋਟ ਦਿੱਤੀ ਗਈ ਸੀ | ਸੂਬੇ 'ਚ ਕਈ ਰੂਟਾਂ 'ਤੇ ਬੱਸ ਸੇਵਾਵਾਂ ਪ੍ਰਭਾਵਿਤ ਰਹੀਆਂ ਅਤੇ ਯਾਤਰੀਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਰੇਲ ਆਵਾਜਾਈ ਵੀ ਰਹੀ ਠੱਪ
ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਰੇਲ ਗੱਡੀਆਂ ਨੂੰ ਵੀ ਰੋਕਿਆ | ਜਲੰਧਰ 'ਚ ਜ਼ਿੰਦਾ ਫਾਟਕ ਨੇੜੇ ਕੁਝ ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀ ਨੂੰ ਰੋਕ ਦਿੱਤਾ ਅਤੇ ਅੱਗੇ ਲਾਈਨਾਂ 'ਤੇ ਬੈਠ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਡਿਪਟੀ ਸੁਪਰਡੈਂਟ ਨਵਤੇਜ ਸਿੰਘ ਨੇ ਕਿਹਾ ਕਿ 10 ਵਜੇ ਤੋਂ ਜਲੰਧਰ ਕੋਈ ਰੇਲ ਗੱਡੀ ਨਹੀਂ ਆਈ ਅਤੇ ਉਨ੍ਹਾਂ ਨੂੰ ਵੀ ਇਹ ਭਰੋਸਾ ਨਹੀਂ ਸੀ ਕਿ ਜਲੰਧਰ-ਦਿੱਲੀ, ਜਲੰਧਰ-ਪਠਾਨਕੋਟ ਤੇ ਜਲੰਧਰ-ਅੰਮਿ੍ਤਸਰ ਰੂਟ 'ਤੇ ਆਵਾਜਾਈ ਕਦੋਂ ਬਹਾਲ ਹੋਵੇਗੀ |
ਜੰਮੂ ਤੇ ਹਰਿਆਣਾ 'ਚ ਵੀ ਪ੍ਰਦਰਸ਼ਨ
ਜੰਮੂ, (ਏਜੰਸੀ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਅਤੇ ਮੂਰਤੀ ਹਟਾਏ ਜਾਣ ਦੇ ਵਿਰੋਧ 'ਚ ਜੰਮੂ ਵਿਖੇ ਗੁਰੂ ਰਵਿਦਾਸ ਸਭਾ ਦੇ ਬੈਨਰ ਹੇਠ ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਤਵੀ ਦਰਿਆ 'ਤੇ ਬਣੇ ਪੁਲ 'ਤੇ ਧਰਨਾ ਲਗਾਇਆ | ਪ੍ਰਦਰਸ਼ਨਕਾਰੀ ਦਿੱਲੀ ਵਿਕਾਸ ਅਥਾਰਟੀ ਿਖ਼ਲਾਫ਼ ਨਾਅਰੇਬਾਜ਼ੀ ਕਰ ਰਹੇ ਸਨ | ਉਨ੍ਹਾਂ ਮੰਦਰ ਦਾ ਮੁੜ ਨਿਰਮਾਣ ਕਰਵਾਉਣ ਤੇ ਉੱਥੇ ਫਿਰ ਗੁਰੂ ਰਵਿਦਾਸ ਦੀ ਮੂਰਤੀ ਲਗਾਏ ਜਾਣ ਦੀ ਮੰਗ ਕੀਤੀ | ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਅਤੇ ਮੰਦਰ ਮੁੜ ਬਣਾ ਕੇ ਗੁਰੂ ਰਵਿਦਾਸ ਭਾਈਚਾਰੇ ਅਤੇ ਪੈਰੋਕਾਰਾਂ ਦਾ ਮਾਣ ਵਧਾਉਣ | ਹਰਿਆਣਾ 'ਚ ਪਾਣੀਪਤ ਤੇ ਕਰਨਾਲ ਸਮੇਤ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਗਿਆ |
ਬੰਦ ਰਹੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ
ਅੰਮਿ੍ਤਸਰ, (ਜੱਸ)-ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦੇ ਵਿਰੋਧ 'ਚ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਸ਼ੋ੍ਰਮਣੀ ਕਮੇਟੀ ਵਲੋਂ ਵੀ ਆਪਣੇ ਦਫ਼ਤਰ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਰੱਖੇ ਗਏ | ਇਸ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਵਲੋਂ ਬੰਦ ਦੇ ਸੱਦੇ ਦੇ ਚਲਦਿਆਂ ਆਪਣੇ ਵਿੱਦਿਅਕ ਅਦਾਰੇ ਬੰਦ ਰੱਖਣ ਦਾ ਬੀਤੇ ਦਿਨ ਹੀ ਐਲਾਨ ਕਰ ਦਿੱਤਾ ਗਿਆ ਸੀ |

ਤੁਗਲਕਾਬਾਦ ਮੰਦਰ ਮਾਮਲੇ ਦਾ ਹੱਲ ਲੱਭਣ ਲਈ ਵਚਨਬੱਧ-ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 13 ਅਗਸਤ (ਪੀ.ਟੀ.ਆਈ.)-ਤੁਗਲਕਾਬਾਦ ਦੇ ਜੰਗਲੀ ਇਲਾਕੇ 'ਚ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਤੋਂ ਪੈਦਾ ਹੋਏ ਵਿਵਾਦ ਦੇ ਦਰਮਿਆਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੇਂਦਰ ਕੋਈ ਵੀ ਹੱਲ ਕੱਢਣ ਅਤੇ ਮੰਦਰ ਦਾ ਮੁੜ ਨਿਰਮਾਣ ਕਰਨ ਲਈ
ਸੰਭਾਵਿਤ ਕਿਸੇ ਬਦਲਵੇਂ ਸਥਾਨ ਦੀ ਪਛਾਣ ਕਰਨ ਲਈ ਵਚਨਬੱਧ ਹੈ | ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਰਵਿਦਾਸ ਮੰਦਰ ਦੀ ਜਗ੍ਹਾ ਖਾਲੀ ਕਰਾਉਣ ਦੇ ਸੁਪਰੀਮ ਕੋਰਟ ਦੇ ਆਦੇਸ਼ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ | ਪੁਰੀ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ, ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਦੇ ਉੱਪ ਚੇਅਰਮੈਨ ਦੇ ਨਾਲ ਕੋਈ ਹੱਲ ਲੱਭਣ ਅਤੇ ਇਕ ਅਜਿਹੇ ਸਥਾਨ ਦੀ ਪਛਾਣ ਕਰਨ ਲਈ ਵਚਨਬੱਧ ਹਾਂ ਜਿੱਥੇ ਮੰਦਰ ਦਾ ਮੁੜ ਨਿਰਮਾਣ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਅਸੀਂ ਪ੍ਰਭਾਵਿਤ ਧਿਰਾਂ ਨੂੰ ਇਸ ਸਬੰਧ 'ਚ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੇ ਲਈ ਮਾਣਯੋਗ ਅਦਾਲਤ 'ਚ ਅਪੀਲ ਦਾਇਰ ਕਰਨ ਦਾ ਵੀ ਸੁਝਾਅ ਦਿੱਤਾ ਹੈ | ਦੱਸਣਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਦੇ ਸਮਾਜਿਕ ਭਲਾਈ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਰਵਿਦਾਸੀਆ ਭਾਈਚਾਰੇ ਨੂੰ ਜ਼ਮੀਨ ਮੁੜ ਵਾਪਸ ਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕੀਤੀ ਸੀ |

ਮੁਕੇਰੀਆਂ 'ਚ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ

ਮੁਕੇਰੀਆਂ/ਭੰਗਾਲਾ, 13 ਅਗਸਤ (ਰਾਮਗੜ੍ਹੀਆ/ ਸਰਵਜੀਤ ਸਿੰਘ)-ਅੱਜ ਮੁਕੇਰੀਆਂ ਨਜ਼ਦੀਕ ਰਾਸ਼ਟਰੀ ਮਾਰਗ ਜਲੰਧਰ-ਪਠਾਨਕੋਟ 'ਤੇ ਸਥਿਤ ਕਸਬਾ ਹਰਸੇ ਮਾਨਸਰ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਇਕ ਖੁੱਲ੍ਹੀ ਦੁਕਾਨ ਨੂੰ ਬੰਦ ਕਰਵਾਉਣ ਲਈ ਮੁਕੇਰੀਆਂ ਸ਼ਹਿਰ ਤੋਂ ਬੰਦ ਸਮਰਥਕਾਂ ਦਾ ਇਕ ਟੋਲਾ ਮੋਟਰਸਾਈਕਲਾਂ 'ਤੇ ਆਇਆ ਅਤੇ ਦੁਕਾਨਾਂ ਜਬਰੀ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ | ਇਸੇ ਦੌਰਾਨ ਇਕ ਅਮਨ ਨਾਮੀ ਦੁਕਾਨਦਾਰ ਨਾਲ ਧਰਨਾਕਾਰੀਆਂ ਦੀ ਬਹਿਸ ਹੋ ਗਈ ਤੇ ਗੱਲ ਹੱਥੋਪਾਈ 'ਤੇ ਆ
ਗਈ ਜਿਸ ਕਰਕੇ ਅਮਨ ਦੇ ਸਿਰ ਵਿਚ ਸੱਟ ਲੱਗ ਗਈ, ਜਿਸ ਉਪਰੰਤ ਹਰਸੇ ਮਾਨਸਰ ਦੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਵਾਉਣ ਆਏ ਮੋਟਰਸਾਈਕਲ ਸਵਾਰਾਂ ਨੂੰ ਘੇਰ ਲਿਆ ਪਰ ਮੁਕੇਰੀਆਂ ਤੋਂ ਆਏ ਨੌਜਵਾਨ ਆਪਣੇ ਮੋਟਰਸਾਈਕਲ ਸੁੱਟ ਕੇ ਭੱਜ ਗਏ | ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਸਾਡੀਆਂ ਦੁਕਾਨਾਂ ਅੰਦਰ ਜਬਰੀ ਦਾਖ਼ਲ ਹੋ ਕਿ ਸਾਮਾਨ ਦੀ ਭੰਨਤੋੜ ਕੀਤੀ ਗਈ | ਇਸੇ ਦੌਰਾਨ ਥੋੜ੍ਹੀ ਦੇਰ ਬਾਅਦ ਮੁਕੇਰੀਆਂ ਵਾਲੇ ਨੌਜਵਾਨ ਆਪਣੇ ਨਾਲ 50-60 ਸਾਥੀ ਹੋਰ ਲੈ ਕੇ ਆ ਗਏ ਤੇ ਪੱਥਰ-ਰੋੜੇ ਦੋਵਾਂ ਧਿਰਾਂ ਵਲੋਂ ਇਕ-ਦੂਸਰੇ 'ਤੇ ਚਲਾਏ ਗਏ ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ | ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸਤਵਿੰਦਰ ਸਿੰਘ ਧਾਲੀਵਾਲ ਭਾਰੀ ਪੁਲਿਸ ਬਲ ਸਮੇਤ ਪਹੰੁਚ ਗਏ ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਕੋਸ਼ਿਸ਼ ਕੀਤੀ ਪਰ ਹਾਲਾਤ ਖ਼ਰਾਬ ਹੁੰਦੇ ਦੇਖ ਉਨ੍ਹਾਂ ਤੁਰੰਤ ਇਸ ਬਾਰੇ ਆਪਣੇ ਆਲਾ ਅਫ਼ਸਰਾਂ ਨੂੰ ਸੂਚਿਤ ਕੀਤਾ ਜਿਸ ਪਿੱਛੋਂ ਐੱਸ.ਪੀ. ਹੈੱਡਕੁਆਰਟਰ ਹੁਸ਼ਿਆਰਪੁਰ ਬਲਵੀਰ ਸਿੰਘ ਭੱਟੀ, ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਜਗਤਾਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਵਾਈ ਫਾਇਰਿੰਗ ਕਰ ਕੇ ਭੀੜ ਨੂੰ ਤਿੱਤਰ ਬਿਤਰ ਕਰ ਦਿੱਤਾ | ਇਸ ਸਬੰਧੀ ਐੱਸ.ਪੀ. ਹੈੱਡਕੁਆਰਟਰ ਹੁਸ਼ਿਆਰਪੁਰ ਬਲਵੀਰ ਸਿੰਘ ਭੱਟੀ, ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੰਦ ਦੇ ਸੱਦੇ ਦੌਰਾਨ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਪਰੰਤੂ ਮਾਨਸਰ ਵਿਖੇ ਜੋ ਘਟਨਾ ਵਾਪਰੀ ਹੈ, ਉਸ ਲਈ ਦੋਵੇਂ ਧਿਰਾਂ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵਾਂਗੇ | ਦੂਸਰੇ ਪਾਸੇ ਬੰਦ ਸਮਰਥਕਾਂ ਵਲੋਂ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਸ੍ਰੀ ਕਮਲ ਖੋਸਲਾ ਨੇ ਆਖਿਆ ਕਿ ਜੇਕਰ ਦੁਕਾਨ ਖੁੱਲ੍ਹੀ ਨਾ ਹੁੰਦੀ ਤਾਂ ਇਹ ਝਗੜਾ ਨਹੀਂ ਸੀ ਹੋਣਾ | ਉਨ੍ਹਾਂ ਕਿਹਾ ਕਿ ਬੰਦ ਸਮਰਥਕਾਂ ਦੇ ਮੋਟਰਸਾਈਕਲ ਤੋੜੇ ਗਏ ਤੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ |

ਸੁਪਰੀਮ ਕੋਰਟ ਵਲੋਂ ਜੰਮੂ-ਕਸ਼ਮੀਰ 'ਚ ਲੱਗੀਆਂ ਪਾਬੰਦੀਆਂ 'ਤੇ ਦਖ਼ਲ ਦੇਣ ਤੋਂ ਇਨਕਾਰ

ਕਿਹਾ, ਸੰਵੇਦਨਸ਼ੀਲ ਮਾਮਲੇ 'ਚ ਸਰਕਾਰ ਨੂੰ ਲੋੜੀਂਦਾ ਸਮਾਂ ਮਿਲਣਾ ਚਾਹੀਦੈ
ਨਵੀਂ ਦਿੱਲੀ, 13 ਅਗਸਤ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉਥੇ ਲੱਗੀਆਂ ਪਾਬੰਦੀਆਂ 'ਤੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ ਨੇ ਕਿਹਾ ਹੈ ਕਿ ਸੂਬੇ 'ਚ ਸਥਿਤੀ ਸੰਵੇਦਨਸ਼ੀਲ ਹੈ ਤੇ ਸਰਕਾਰ 'ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ | ਅਦਾਲਤ ਨੇ ਅੱਜ ਇਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਸੂਬੇ ਦੀ ਸਥਿਤੀ ਨੂੰ ਆਮ ਵਰਗਾ ਬਣਾਉਣ ਲਈ ਸਮਾਂ ਦੇਣਾ ਚਾਹੀਦਾ ਹੈ ਕਿਉਂਕਿ ਇਕਦਮ ਚੀਜ਼ਾਂ ਨਹੀਂ ਬਦਲ ਸਕਦੀਆਂ | ਅਜਿਹੇ 'ਚ ਸੂਬੇ 'ਚ ਲੱਗੀਆਂ ਪਾਬੰਦੀਆਂ 'ਤੇ ਕਿਸੇ ਪ੍ਰਕਾਰ ਦਾ ਆਦੇਸ਼ ਨਹੀਂ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਅਦਾਲਤ ਨੇ 2 ਹਫਤਿਆਂ ਲਈ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਹੈ | ਜੰਮੂ-ਕਸ਼ਮੀਰ 'ਚ ਪਾਬੰਦੀਆਂ ਤੇ ਕਰਫਿਊ ਹਟਾਏ ਜਾਣ 'ਤੇ ਸੰਚਾਰ ਸੇਵਾ ਬਹਾਲ ਕਰਨ ਦੀ ਮੰਗ ਵਾਲੀ ਇਕ ਪਟੀਸ਼ਨ 'ਤੇ ਜਸਟਿਸ ਅਰੁਣ ਮਿਸ਼ਰਾ, ਜਸਟਿਸ ਐਮ.ਆਰ. ਸ਼ਾਹ ਤੇ ਜਸਟਿਸ ਅਜੇ ਰਸਤੋਗੀ ਦੀ ਬੈਂਚ ਨੇ ਅਟਾਰਨੀ ਜਨਰਲ ਕੋਲੋਂ ਪੁੱਛਿਆ ਕਿ ਜੰਮੂ-ਕਸ਼ਮੀਰ 'ਚ ਕਿੰਨੇ ਦਿਨਾਂ ਤੱਕ ਪਾਬੰਦੀਆਂ ਬਰਕਰਾਰ ਰਹਿਣਗੀਆਂ, ਜਿਸ ਦੇ ਜਵਾਬ 'ਚ ਅਟਾਰਨੀ ਜਨਰਲ ਨੇ ਕਿਹਾ ਕਿ ਸਰਕਾਰ ਨੇ ਹਰੇਕ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ | ਉਨ੍ਹਾਂ ਦੱਸਿਆ ਕਿ ਸਾਲ 2016 'ਚ ਇਸੇ ਤਰ੍ਹਾਂ ਦੀ ਸਥਿਤੀ ਨੂੰ ਆਮ ਵਰਗਾ ਹੋਣ 'ਚ 3 ਮਹੀਨੇ ਦਾ ਸਮਾਂ ਲੱਗਾ ਸੀ, ਅਜਿਹੇ 'ਚ ਸਰਕਾਰ ਦੀ ਕੋਸ਼ਿਸ਼ ਹੈ ਕਿ ਹਾਲਾਤ ਛੇਤੀ ਹੀ ਆਮ ਵਰਗੇ ਹੋ ਜਾਣ | ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਜੰਮੂ-ਕਸ਼ਮੀਰ 'ਚ ਸਥਿਤੀ ਆਮ ਵਰਗੀ ਹੋਣ ਲਈ ਲੋੜੀਂਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ | ਅਦਾਲਤ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ 'ਚ ਪਾਬੰਦੀਆਂ 'ਚ ਅੱਜ ਢਿੱਲ ਦਿੱਤੀ ਗਈ ਸੀ, ਅਜਿਹੇ 'ਚ ਜੇਕਰ ਉਥੇ ਕੁਝ ਹੋ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਹਾਲਾਂਕਿ ਅਦਾਲਤ ਨੇ ਪਟੀਸ਼ਨਕਰਤਾ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਸਥਿਤੀਆਂ ਆਮ ਵਰਗੀਆਂ ਨਹੀਂ ਹੁੰਦੀਆਂ ਹਨ ਤਾਂ ਉਹ ਬਾਅਦ 'ਚ ਇਸ ਮਾਮਲੇ ਨੂੰ ਅਦਾਲਤ ਮੂਹਰੇ ਲੈ ਕੇ ਆਏ ਤੇ ਉਸ ਵਕਤ ਇਸ ਮਾਮਲੇ ਨੂੰ ਵੇਖਾਂਗੇ |

ਜਲ ਸੈਨਾ ਨੇ ਮਹਾਰਾਸ਼ਟਰ, ਕਰਨਾਟਕ ਤੇ ਗੋਆ 'ਚ ਆਏ ਹੜ੍ਹਾਂ 'ਚੋਂ 14 ਹਜ਼ਾਰ ਲੋਕਾਂ ਨੂੰ ਬਚਾਇਆ

ਪਣਜੀ/ਤਿਰੂਵਨੰਤਪੁਰਮ 13 ਅਗਸਤ (ਏਜੰਸੀ)- ਭਾਰਤੀ ਜਲ ਸੈਨਾ ਨੇ ਪਿਛਲੇ ਸੱਤ ਦਿਨਾ 'ਚ ਮਹਾਰਾਸ਼ਟਰ, ਕਰਨਾਟਕ ਤੇ ਗੋਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚੋਂ 14 ਹਜ਼ਾਰ ਲੋਕਾਂ ਨੂੰ ਬਚਾਇਆ ਹੈ | ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਆਪ੍ਰੇਸ਼ਨ 'ਵਰਸ਼ਾ ਰਾਹਤ' ਤਹਿਤ ਮੌਸਮ ਦੀ ਮਾਰ ਵਾਲੇ ਤਿੰਨ ਰਾਜਾਂ 'ਚ ਜਲ ਸੈਨਾ ਦੀਆਂ 41 ਟੀਮਾਂ ਨੂੰ ਕਠਨ ਇਲਾਕਿਆਂ 'ਚ ਤਾਇਨਾਤ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਨੇ ਮੁਸ਼ਿਕਲ ਖੇਤਰਾਂ ਤੱਕ ਪਹੁੰਚ ਕਰਨ ਲਈ ਉੱਨਤ ਹਲਕੇ ਹੈਲੀਕਾਪਟਰਾਂ ਤੇ ਕਿਸ਼ਤੀਆਂ ਦੀ  ਮਦਦ ਲਈ | ਗੋਆ ਖੇਤਰ ਦੇ ਫਲੈਗ ਕਮਾਂਡਿੰਗ ਅਫ਼ਸਰ ਰੀਅਰ ਐਡਮਿਰਲ ਫਿਲੀਪੋਜ਼ ਪਿਉਮੋਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ 'ਚ ਇਸ ਖੇਤਰ 'ਚ ਕੀਤੇ ਇਕ ਇਤਿਹਾਸਕ ਕਾਰਜ ਤਹਿਤ ਸਾਡੀ ਟੀਮ ਨੇ ਮਹਾਰਾਸ਼ਟਰ ਤੇ ਗੋਆ 'ਚੋਂ 11124 ਲੋਕਾਂ ਨੂੰ ਅਤੇ ਕਰਨਾਟਕ 'ਚੋਂ 3115 ਲੋਕਾਂ ਨੂੰ ਬਚਾਇਆ | ਉਨ੍ਹਾਂ ਕਿਹਾ ਕਿ ਜਲ ਸੈਨਾ ਦੇ ਜਹਾਜ਼ਾਂ ਨੇ ਕਰਨਾਟਕ 'ਚ 1305 ਕਿੱਲੋਗਰਾਮ ਤੇ ਮਹਾਰਾਸ਼ਟਰ 'ਚ 1890 ਕਿੱਲੋਗਰਾਮ ਰਾਹਤ ਸਮਗਰੀ ਸੁੱਟੀ, ਜਿਸ ਨਾਲ ਕਰੀਬ 5 ਹਜ਼ਾਰ ਹੜ੍ਹ ਪੀੜਤਾਂ ਨੂੰ ਰਾਹਤ ਮਿਲੀ | ਉੱਧਰ ਕੇਰਲ ਦੇ ਮੱਧ ਭਾਗ 'ਚ ਭਾਰੀ ਬਾਰਿਸ਼ ਨੂੰ ਦੇਖਦਿਆਂ ਇਸ ਦੇ ਤਿੰਨ ਜ਼ਿਲਿ੍ਹਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਹੜ੍ਹਾਂ ਨਾਲ ਪ੍ਰਭਾਵਿਤ ਉੱਤਰੀ ਹਿੱਸਿਆ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਪਰ ਹੁਣ ਤੱਕ ਇੱਥੇ ਮਰਨ ਵਾਲਿਆਂ ਦੀ ਗਿਣਤੀ 88 'ਤੇ ਪੁੱਜ ਗਈ ਹੈ | ਮੌਸਮ ਵਿਭਾਗ ਵਲੋਂ ਅਲਾਪੁਜਾ, ਇਰਨਾਕੁਲਮ ਤੇ ਇਦੁੱਕੀ ਜ਼ਿਲਿ੍ਹਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ |
ਮਹਾਰਾਸ਼ਟਰ 'ਚ 6813 ਕਰੋੜ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ
ਕੋਲਹਾਪੁਰ/ਮੁੰਬਈ- ਮਹਾਰਾਸ਼ਟਰ ਦੀ ਕੈਬਿਨੇਟ ਨੇ ਹੜ੍ਹ ਪ੍ਰਭਾਵਿਤਾਂ ਲਈ 6813 ਕਰੋੜ ਰੁਪਏ ਦੇ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪ੍ਰਧਾਨਗੀ 'ਚ ਅੱਜ ਹੋਈ ਕੈਬਿਨੇਟ ਬੈਠਕ 'ਚ ਇਹ ਫ਼ੈਸਲਾ ਲਿਆ | ਰਾਜ ਸਰਕਾਰ ਦੇ ਫ਼ੈਸਲੇ ਮੁਤਾਬਿਕ 4708 ਕਰੋੜ ਰੁਪਏ ਕੋਲਹਾਪੁਰ, ਸਾਂਗਲੀ ਤੇ ਸਤਾਰਾ ਲਈ ਦਿੱਤੇ ਗਏ ਹਨ ਜਦਕਿ 2105 ਕਰੋੜ ਰੁਪਏ ਕੋਂਕਣ, ਨਾਸਿਕ ਤੇ ਰਾਜ ਦੇ ਦੂਜੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਾਰੀ ਕੀਤੇ ਗਏ ਹਨ | ਇਸ ਤੋਂ ਇਲਾਵਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਰਾਜ ਦੇ ਕੈਬਿਨੇਟ ਮੰਤਰੀ ਹੜ੍ਹ ਪੀੜਤਾਂ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਕਰਨਗੇ |
ਕੇਰਲ ਹੜ੍ਹ ਪੀੜਤਾਂ ਲਈ ਅੱਗੇ ਆਏ ਦੁਬਈ 'ਚ ਵੱਸਦੇ ਭਾਰਤੀ
ਦੁਬਈ, ਕੇਰਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਦੁਬਈ 'ਚ ਰਹਿ ਰਹੇ ਰਾਜ ਦੇ ਨਾਗਰਿਕਾਂ ਨੇ ਮਦਦ ਲਈ ਹੱਥ ਅੱਗੇ ਵਧਾਏ ਹਨ | ਦੁਬਈ ਦੇ ਅਖ਼ਬਾਰ 'ਖ਼ਲੀਜ ਟਾਈਮਜ਼' 'ਚ ਛਪੀ ਰਿਪੋਰਟ ਮੁਤਾਬਿਕ ਮੂਲ ਰੂਪ ਤੋਂ ਕੇਰਲ ਦੇ ਰਹਿਣ ਵਾਲੇ 50 ਰੰਗਮੰਚ ਕਲਾਕਾਰਾਂ ਦੇ ਸਮੂਹ 'ਵਾਇਸ ਆਫ਼ ਹਿਊਮੈਨਿਟੀ' ਨੇ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮਗਰੀ ਇਕੱਠੀ ਕਰਨ ਲਈ 3 ਕੁਲੈਕਸ਼ਨ ਕੇਂਦਰ ਸਥਾਪਿਤ ਕੀਤੇ ਹਨ | ਜਿੱਥੇ ਉਹ ਕੱਪੜੇ, ਔਰਤਾਂ ਤੇ ਬੱਚਿਆਂ ਦੇ ਸਿਹਤ ਨਾਲ ਜੁੜੇ ਸਾਮਾਨ, ਬਿਸਕੁਟ ਤੇ ਚੱਪਲਾਂ ਆਦਿ ਇਕੱਠੇ ਕਰ ਰਹੇ ਹਨ, ਜਿਸ ਨੂੰ ਉਹ ਕਾਰਗੋ ਜਹਾਜ਼ ਰਾਹੀਂ ਭੇਜਣਗੇ ਤੇ ਵੰਡਣਗੇ |

ਡਾ: ਮਨਮੋਹਨ ਸਿੰਘ ਵਲੋਂ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ

ਜੈਪੁਰ, 13 ਅਗਸਤ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜਸਥਾਨ ਤੋਂ ਰਾਜ ਸਭਾ ਦੀ ਉਪ ਚੋਣ ਲਈ ਅੱਜ ਮੰਗਲਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ | ਸੂਤਰਾਂ ਅਨੁਸਾਰ ਉਨ੍ਹਾਂ ਨੇ ਰਾਜਸਥਾਨ ਵਿਧਾਨ ਸਭਾ 'ਚ ਰਿਟਰਨਿੰਗ ਅਫ਼ਸਰ ਦੇ ਚੈਂਬਰ 'ਚ ਆਪਣੇ ਰਾਜ ਸਭਾ ਮੈਂਬਰ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ | ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ, ਰਾਜਸਥਾਨ ਦੇ ਕਾਂਗਰਸ ਜਨਰਲ ਸਕੱਤਰ ਅਵਿਨਾਸ਼ ਪਾਂਡੇ, ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ, ਚੀਫ਼ ਵਿ੍ਹਪ ਮਹੇਸ਼ ਜੋਸ਼ੀ, ਸਿਹਤ ਮੰਤਰੀ ਰਘੂ ਸ਼ਰਮਾ ਤੇ ਹੋਰ ਹਾਜ਼ਰ ਸਨ | ਰਾਜਸਥਾਨ 'ਚ 10 ਰਾਜ ਸਭਾ ਸੀਟਾਂ ਹਨ ਤੇ ਇਹ ਸੀਟ ਜੂਨ 'ਚ ਭਾਜਪਾ ਦੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ ਦੇ ਦਿਹਾਂਤ ਬਾਅਦ ਖਾਲੀ ਹੋਈ ਸੀ | ਸੂਬੇ ਦੀ ਵਿਧਾਨ ਸਭਾ 'ਚ ਕਾਂਗਰਸ ਦਾ
ਬਹੁਮਤ ਹੈ ਤੇ ਇਥੋਂ ਇਹ ਸੀਟ ਜਿੱਤਣ ਦੀ ਉਮੀਦ ਜਤਾਈ ਜਾ ਰਹੀ ਹੈ | ਰਾਜਸਥਾਨ ਵਿਧਾਨ ਸਭਾ ਦੀਆਂ 200 ਸੀਟਾਂ ਹਨ, ਜਿਨ੍ਹਾਂ 'ਚੋਂ 2 ਸੀਟਾਂ ਖਾਲੀ ਹਨ | ਕਾਂਗਰਸ ਦੇ ਇਥੇ 100 ਵਿਧਾਇਕ ਹਨ ਤੇ ਇਸ ਦੀ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਦਲ ਕੋਲ ਇਕ ਸੀਟ ਹੈ, ਉਥੇ ਹੀ ਭਾਜਪਾ ਦੇ 72, ਬਸਪਾ ਦੇ 6, ਜਦੋਂ ਕਿ ਬੀ.ਟੀ.ਪੀ., ਸੀ.ਪੀ.ਆਈ. (ਐਮ) ਤੇ ਆਰ.ਐਲ.ਪੀ. ਹਰੇਕ ਕੋਲ ਦੋ-ਦੋ ਸੀਟਾਂ ਹਨ | ਇਸ ਤੋਂ ਇਲਾਵਾ 13 ਆਜ਼ਾਦ ਵਿਧਾਇਕ ਹਨ | ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ ਸੀਟ ਦੀ ਨਾਮਜ਼ਦਗੀ ਵਜੋਂ ਉਹ ਮੁੱਖ ਮੰਤਰੀ ਗਹਿਲੋਤ, ਉੱਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਕਾਂਗਰਸ ਦੇ ਸਾਰੇ ਮੈਂਬਰਾਂ ਦੇ ਸ਼ੁੱਕਰਗੁਜ਼ਾਰ ਹਨ | ਉਨ੍ਹਾਂ ਕਿਹਾ ਕਿ ਜਿਥੋਂ ਤੱਕ ਵੀ ਹੋ ਸਕਿਆ ਉਹ ਰਾਜਸਥਾਨ ਦੇ ਲੋਕਾਂ ਦੀ ਤਰੱਕੀ ਲਈ ਸੇਵਾਵਾਂ ਮੁਹੱਈਆ ਕਰਵਾਉਣਗੇ | ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਆਗੂ ਮਦਨ ਲਾਲ ਸੈਣੀ ਦੇ ਦਿਹਾਂਤ 'ਤੇ ਹਮਦਰਦੀ ਵੀ ਜਤਾਈ | ਚੋਣ ਕਮਿਸ਼ਨ ਨੇ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 14 ਅਗਸਤ ਐਲਾਨੀ ਹੋਈ ਹੈ |

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦਿੱਲੀ ਸਰਕਾਰ ਦੇਵੇਗੀ 10 ਕਰੋੜ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਦਿੱਲੀ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ 'ਚ ਕਰਵਾਏ ਜਾਣ ਵਾਲੇ ਸਮਾਗਮਾਂ ਲਈ 10 ਕਰੋੜ ਰੁਪਏ ਦਿੱਤੇ ਜਾਣਗੇ | ਇਸ ਤੋਂ ਇਲਾਵਾ ਸਰਕਾਰ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਪੰਜਾਬੀ ਚੇਅਰ ਵੀ ਸਥਾਪਿਤ ਕੀਤੀ ਜਾਵੇਗੀ | ਇਹ ਫ਼ੈਸਲਾ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਹੋਈ ਪੰਜਾਬੀ ਅਕੈਡਮੀ ਦੀ ਗਵਰਨਿੰਗ ਕੌਾਸਲ ਦੀ ਬੈਠਕ 'ਚ ਲਿਆ ਗਿਆ | ਇਸ ਮੌਕੇ ਸਿਸੋਦੀਆ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਇਕ ਡਿਜੀਟਲ ਲਾਇਬ੍ਰੇਰੀ ਜਾਂ ਅਜਾਇਬ ਘਰ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ | ਇਸ ਸਬੰਧੀ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਦਿੱਲੀ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਲਈ 10 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਰਕਾਰ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) 'ਚ ਪੰਜਾਬੀ ਚੇਅਰ ਸਥਾਪਿਤ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ |

ਹੈਰੋਇਨ ਤਸਕਰੀ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਥਾਣੇਦਾਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਪੁਲਿਸ ਅਧਿਕਾਰੀਆਂ ਨੇ ਚੁੱਪ ਵੱਟੀ ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)-ਐਸ. ਟੀ. ਐਫ. ਵਲੋਂ ਹੈਰੋਇਨ ਤਸਕਰੀ ਦੇ ਚਰਚਿਤ ਮਾਮਲੇ 'ਚ ਗਿ੍ਫ਼ਤਾਰ ਕੀਤੇ 2 ਥਾਣੇਦਾਰਾਂ 'ਚੋਂ ਇਕ ਨੇ ਅੱਜ ਸਵੇਰੇ ਪੁਲਿਸ ਹਿਰਾਸਤ 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਹਿਰਾਸਤ 'ਚ ...

ਪੂਰੀ ਖ਼ਬਰ »

ਫਿਰੌਤੀ ਲਈ ਨਾਬਾਲਗ ਦੀ ਦੋਸਤਾਂ ਵਲੋਂ ਅਗਵਾ ਕਰ ਕੇ ਹੱਤਿਆ

ਵੇਰਕਾ, 13 ਅਗਸਤ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਥਾਣਾ ਵੇਰਕਾ ਵਿਖੇ ਲੰਘੀ ਰਾਤ ਫਿਰੌਤੀ ਹਾਸਲ ਕਰਨ ਲਈ ਇਕ 16 ਸਾਲਾ ਲੜਕੇ ਨੂੰ ਉਸੇ ਦੇ ਦੋਸਤਾਂ ਵਲੋਂ ਅਗਵਾ ਕਰਨ ਤੋਂ ਬਾਅਦ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ...

ਪੂਰੀ ਖ਼ਬਰ »

ਉਨਾਓ ਜਬਰ ਜਨਾਹ ਮਾਮਲਾ

ਸੇਂਗਰ ਿਖ਼ਲਾਫ਼ ਹਥਿਆਰਾਂ ਸਬੰਧੀ ਮਾਮਲੇ 'ਚ ਦੋਸ਼ ਤੈਅ ਕਰਨ ਦਾ ਆਦੇਸ਼

ਪੀੜਤਾ ਅਤੇ ਪਰਿਵਾਰਕ ਮੈਂਬਰਾਂ ਿਖ਼ਲਾਫ਼ ਦਾਇਰ ਮਾਮਲਿਆਂ 'ਤੇ ਰਿਪੋਰਟ ਮੰਗਣ ਤੋਂ ਸੁਪਰੀਮ ਕੋਰਟ ਦਾ ਇਨਕਾਰ ਨਵੀਂ ਦਿੱਲੀ, 13 ਅਗਸਤ (ਜਗਤਾਰ ਸਿੰਘ)-ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ ਤੇ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਕਾਨੂੰਨੀ ਸ਼ਿਕੰਜਾ ਲਗਾਤਾਰ ਕੱਸਦਾ ...

ਪੂਰੀ ਖ਼ਬਰ »

ਭਾਰਤੀ ਸੈਨਾ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਫ਼ੌਜ ਮੁਖੀ

ਕਿਹਾ, ਪਾਕਿ ਵਲੋਂ ਵਾਧੂ ਫੌਜੀ ਸਾਜ਼ੋ-ਸਾਮਾਨ ਇਕੱਠਾ ਕਰਨਾ ਆਮ ਗੱਲ ਨਵੀਂ ਦਿੱਲੀ, 13 ਅਗਸਤ (ਏਜੰਸੀ)-ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਪਿਛਲੇ ਕੁਝ ਦਿਨਾਂ ਤੋਂ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਵਾਧੂ ਮਿਲਟਰੀ ਸਾਜ਼ੋ-ਸਾਮਾਨ ...

ਪੂਰੀ ਖ਼ਬਰ »

ਕਸ਼ਮੀਰ ਮੁੱਦੇ 'ਤੇ ਵਿਸ਼ਵ ਭਰ 'ਚ ਜ਼ਲੀਲ ਹੋਇਆ ਪਾਕਿ

ਕੋਈ ਵੀ ਦੇਸ਼ ਸਮਰਥਨ ਦੇਣ ਨੂੰ ਤਿਆਰ ਨਹੀਂ ਨਵੀਂ ਦਿੱਲੀ, 13 ਅਗਸਤ (ਏਜੰਸੀ)- ਭਾਰਤ ਸਰਕਾਰ ਵਲੋਂ ਧਾਰਾ 370 ਖ਼ਤਮ ਕਰਕੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਰੁਤਬਾ ਵਾਪਸ ਲੈਣ ਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡਣ ਤੋਂ ਬਾਅਦ ਪਾਕਿਸਤਾਨ ਨੇ ਇਸ ...

ਪੂਰੀ ਖ਼ਬਰ »

ਪਾਕਿ ਨੂੰ ਸੁਰੱਖਿਆ ਪ੍ਰੀਸ਼ਦ 'ਚ ਵੀ ਨਹੀਂ ਮਿਲੇਗਾ ਸਾਥ-ਕੁਰੈਸ਼ੀ

ਅੰਮਿ੍ਤਸਰ, 13 ਅਗਸਤ (ਸੁਰਿੰਦਰ ਕੋਛੜ)-ਭਾਰਤ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੇ ਸੂਬੇ ਦੇ ਕੀਤੇ ਪੁਨਰ ਗਠਨ ਦੇ ਮਾਮਲੇ ਨੂੰ ਪਾਕਿਸਤਾਨ ਵਲੋਂ ਕੌਮਾਂਤਰੀ ਫੋਰਮ 'ਚ ਉਠਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਵਿਖਾਈ ਨਹੀਂ ਦੇ ਰਿਹਾ | ਆਪਣੀ ਇਸ ਅਸਫ਼ਲਤਾ ...

ਪੂਰੀ ਖ਼ਬਰ »

ਪਾਕਿ ਨਾਗਰਿਕ ਨੇ ਮਲੀਹਾ ਲੋਧੀ ਨੂੰ ਕਿਹਾ 'ਚੋਰ'

ਨਿਊਯਾਰਕ, 13 ਅਗਸਤ (ਏਜੰਸੀ)- ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੂੰ ਉਨ੍ਹਾਂ ਦੇ ਹੀ ਦੇਸ਼ ਦੇ ਇਕ ਨਾਗਰਿਕ ਨੇ ਮੀਡੀਆ ਸਾਹਮਣੇ ਖਰੀਆਂ-ਖੋਟੀਆਂ ਸੁਣਾਈਆਂ | ਨਿਊਯਾਰਕ 'ਚ ਇਕ ਪ੍ਰੋਗਰਾਮ 'ਚ ਉਸ ਨਾਗਰਿਕ ਨੇ ਕਿਹਾ ਕਿ 'ਤੁਸੀਂ ਚੋਰ ਹੋ', ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੀ ਹੱਦਬੰਦੀ ਸਬੰਧੀ ਚੋਣ ਕਮਿਸ਼ਨ ਵਲੋਂ ਵਿਚਾਰ-ਵਟਾਂਦਰਾ

ਨਵੀਂ ਦਿੱਲੀ, 13 ਅਗਸਤ (ਏਜੰਸੀ)- ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਪੁਨਰ ਗਠਨ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਸਬੰਧ 'ਚ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਬਾਰੇ ਸਲਾਹ-ਮਸ਼ਵਰਾ ਕੀਤਾ ਹੈ | ਚੋਣ ਕਮਿਸ਼ਨ ਵਲੋਂ ਜੰਮੂ-ਕਸ਼ਮੀਰ ...

ਪੂਰੀ ਖ਼ਬਰ »

ਪ੍ਰਦਰਸ਼ਨਕਾਰੀਆਂ ਵਲੋਂ ਸਨਅਤੀ ਅਦਾਰਿਆਂ 'ਤੇ ਪੱਥਰਬਾਜ਼ੀ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ/ਨਰਿੰਦਰ ਸਿੰਘ ਬੱਡਲਾ)- ਬੰਦ ਦੇ ਸੱਦੇ 'ਤੇ ਹੁਸ਼ਿਆਰਪੁਰ ਸ਼ਹਿਰ 'ਚ ਬਹੁਤੀ ਜਗ੍ਹਾ ਇਹ ਦੇਖਣ ਨੂੰ ਮਿਲਿਆ ਕਿ ਪ੍ਰਦਰਸ਼ਨਕਾਰੀ ਰਵਾਇਤੀ ਹਥਿਆਰਾਂ ਨਾਲ ਲੈੱਸ ਸਨ ਤੇ ਉਹ ਲੋਕਾਂ ਨੂੰ ਡਰਾ ਧਮਕਾ ਵੀ ਰਹੇ ਸਨ | ...

ਪੂਰੀ ਖ਼ਬਰ »

ਜਲੰਧਰ 'ਚ ਜਬਰੀ ਬੰਦ ਕਰਵਾਏ ਪੰਜਾਬ ਤੇ ਕੇਂਦਰ ਦੇ ਦਫ਼ਤਰ

ਜਲੰਧਰ, 13 ਅਗਸਤ (ਮੇਜਰ ਸਿੰਘ)-ਜਲੰਧਰ ਸ਼ਹਿਰ 'ਚ ਪ੍ਰਸ਼ਾਸਨ ਵਲੋਂ ਲਗਾਈ ਧਾਰਾ 144 ਅਤੇ ਰੋਸ ਪ੍ਰਗਟ ਕਰਨ ਲਈ ਨਿਸਚਿਤ ਕੀਤੀਆਂ ਪੰਜ ਥਾਵਾਂ ਦੇ ਫ਼ੈਸਲੇ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਰਵਿਦਾਸ ਸੰਤ ਸਮਾਜ ਭਾਈਚਾਰੇ ਦੇ ਸੱਦੇ ਉੱਪਰ ਅੱਜ ਥਾਂ-ਥਾਂ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਕੰਟਰੋਲ ਰੇਖਾ ਵੱਲ ਵਧ ਰਹੀ ਹੈ ਪਾਕਿ ਫ਼ੌਜ-ਪੱਤਰਕਾਰ ਹਾਮਿਦ ਮੀਰ ਦਾ ਦਾਅਵਾ

ਅੰਮਿ੍ਤਸਰ, 13 ਅਗਸਤ (ਸੁਰਿੰਦਰ ਕੋਛੜ)¸ਭਾਰੀ ਬਾਰੂਦ ਅਤੇ ਤੋਪਖ਼ਾਨੇ ਨਾਲ ਪਾਕਿਸਤਾਨੀ ਫ਼ੌਜ ਮਕਬੂਜ਼ਾ ਕਸ਼ਮੀਰ ਤੋਂ ਕੰਟਰੋਲ ਰੇਖਾ ਵੱਲ ਵੱਧ ਰਹੀ ਹੈ | ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਟਵਿੱਟਰ 'ਤੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਉਸ ਨੇ ਪੀ.ਓ.ਕੇ. ਦੇ ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਵਲੋਂ ਬਦਲਵੀਂ ਜਗ੍ਹਾ ਦੀ ਮੰਗ

ਜਲੰਧਰ, 13 ਅਗਸਤ (ਅ. ਬ.)-ਕਾਂਗਰਸ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦਿੱਲੀ 'ਚ ਗੁਰੂ ਰਵਿਦਾਸ ਮੰਦਰ ਦੇ ਨਿਰਮਾਣ ਵਾਸਤੇ ਬਦਲਵੀਂ ਜ਼ਮੀਨ ਦੀ ਮੰਗ ਕੀਤੀ ਹੈ | ਉਨ੍ਹਾਂ ਸ਼ਾਂਤੀ ਦੀ ਅਪੀਲ ਕਰਦਿਆਂ ਕੇਂਦਰ ਸਰਕਾਰ ਨੂੰ ਨਵੇਂ ਮੰਦਰ ਦੇ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਦਿਨ ਭਰ ਸਥਿਤੀ ਰਹੀ ਤਣਾਅਪੂਰਨ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ/ਹਰਵਿੰਦਰ ਸਿੰਘ)-ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਅੱਜ ਨਵਾਂਸ਼ਹਿਰ ਮੁਕੰਮਲ ਬੰਦ ਰਿਹਾ ਅਤੇ ਦਿਨ ਭਰ ਸਥਿਤੀ ਤਣਾਅਪੂਰਨ ਰਹੀ | ਰਵਿਦਾਸ ਭਾਈਚਾਰੇ ਦੇ ਲੋਕ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX