ਤਾਜਾ ਖ਼ਬਰਾਂ


ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  18 minutes ago
ਸੈਂਟੀਆਗੋ, 19 ਅਕਤੂਬਰ- ਚਿਲੀ ਦੇ ਰਾਸ਼ਟਰਪਤੀ ਨੇ ਸੈਂਟੀਆਗੋ 'ਚ ਐਮਰਜੈਂਸੀ ਦਾ ਐਲਾਨ ਕਰਦਿਆਂ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਫ਼ੌਜ...
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  18 minutes ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕਾਂ ਦੇ ਪ੍ਰਭਾਵਸ਼ਾਲੀ ਸਮਾਗਮ 'ਚ ਸ਼ਾਮਲ ਹੋਏ...
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  50 minutes ago
ਊਨਾ,19 ਅਕਤੂਬਰ (ਹਰਪਾਲ ਸਿੰਘ ਕੋਟਲਾ)- ਗੁਰੂ ਕੇ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਖੁਲੇ ਦਰਸ਼ਨ ਦੀਦਾਰ ਕਰਨ ਦੀਆਂ ਅਰਦਾਸਾਂ ਦੇ ਫਲਸਰੂਪ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  about 1 hour ago
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ ਸ਼ੁਰੂ ਕੀਤਾ...
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ) - ਰੂਪਨਗਰ ਜੇਲ੍ਹ 'ਚ ਬੰਦ ਇੱਕ ਹਵਾਲਾਤੀ ਅਮਨਦੀਪ ਸਿੰਘ ਉਰਫ਼ ਲਾਡੀ (36) ਵਾਸੀ ਨੇੜੇ ਬੱਸ ਸਟਾਪ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਜੇਲ੍ਹ ਦੇ ਅੰਦਰ ਬਣੇ...
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 1 hour ago
ਲੁਧਿਆਣਾ, 19 ਅਕਤੂਬਰ(ਪੁਨੀਤ ਬਾਵਾ)- ਆਰ.ਸੀ.ਈ.ਪੀ. ਦੇ ਵਿਰੋਧ 'ਚ ਅੱਜ ਸਨਅਤਕਾਰਾਂ ਵੱਲੋਂ ਗਿੱਲ ਰੋਡ ਸਾਈਕਲ ਮਾਰਕੀਟ ਵਿਖੇ ਪੁਤਲਾ ਫ਼ੂਕ ਪ੍ਰਦਰਸ਼ਨ...
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਚੰਡੀਗੜ੍ਹ, 19 ਅਕਤੂਬਰ- ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣ ਮੁਹਿੰਮ ਆਪਣੇ ਆਖ਼ਰੀ ਪੜਾਅ 'ਤੇ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਸਿਰਸਾ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ...
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 2 hours ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 2 hours ago
ਲਖਨਊ , 19 ਅਕਤੂਬਰ- ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ 'ਚ ਐੱਸ.ਐੱਸ.ਪੀ ਅਮਿਤ ਪਾਠਕ ਨੇ ਦਸਿਆ ਕਿ ਸ਼ਨੀਵਾਰ ਸਵੇਰੇ ਹਮਲਾਵਰਾਂ ਤੋਂ ਪੁੱਛਗਿੱਛ...
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 2 hours ago
ਲਖਨਊ, 19 ਅਕਤੂਬਰ- ਉਤਰ ਪ੍ਰਦੇਸ਼ ਦੇ ਡੀ.ਜੀ.ਪੀ ਨੇ ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਇਸ ਕਤਲ ਕਾਂਡ 'ਚ ਸਾਰੇ ਦੋਸ਼ੀਆਂ ...
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 3 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 3 hours ago
ਸੰਗਰੂਰ/ਮਸਤੂਆਣਾ ਸਾਹਿਬ 19 ਅਕਤੂਬਰ (ਧੀਰਜ ਪਸ਼ੋਰੀਆ/ਦਮਦਮੀ)- ਪੰਜਾਬ 'ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਨਿਜਾਤ ਦਿਵਾਉਣ ਦੇ ਲਈ ਅਤੇ ਸੂਬੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ...
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 3 hours ago
ਮੁੰਬਈ, 19 ਅਕਤੂਬਰ- ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਖਾਤਾ ਧਾਰਕਾਂ ਨੇ ਮੁੰਬਈ 'ਚ ਸਥਿਤ ਰਿਜ਼ਰਵ ਬੈਂਕ ਆਫ਼...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 4 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 4 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 5 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 5 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  1 day ago
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  1 day ago
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  1 day ago
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 1 hour ago
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  about 1 hour ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  3 minutes ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  10 minutes ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  30 minutes ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  40 minutes ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  53 minutes ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  1 minute ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  about 1 hour ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  about 1 hour ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  21 minutes ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  1 day ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਫਰੀਦਕੋਟ / ਮੁਕਤਸਰ

ਦਿੱਲੀ ਵਿਖੇ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਫ਼ਰੀਦਕੋਟ ਰਿਹਾ ਮੁਕੰਮਲ ਬੰਦ

ਫ਼ਰੀਦਕੋਟ, 13 ਅਗਸਤ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਦਿੱਲੀ ਵਿਖੇ ਗੁਰੂ ਰਵਿਦਾਸ ਪੁਰਾਤਨ ਮੰਦਰ ਨੂੰ ਢਾਹੁਣ ਦੇ ਰੋਸ ਵਿਚ ਦੇਸ਼ ਭਰ ਵਿਚ ਗੁਰੂ ਰਵਿਦਾਸ ਸਮਾਜ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਫ਼ਰੀਦਕੋਟ ਸ਼ਹਿਰ ਵੀ ਮੁਕੰਮਲ ਬੰਦ ਰਿਹਾ | ਰੱਖੜੀ ਦਾ ਤਿਉਹਾਰ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ | ਕੱਲ੍ਹ ਹੀ ਰਵਿਦਾਸ ਸਮਾਜ ਨਾਲ ਸਬੰਧਿਤ ਸੰਗਠਨਾਂ ਦੇ ਨੁਮਾਇੰਦਿਆਂ ਵਲੋਂ ਵਪਾਰਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੂੰ ਮਿਲ ਕੇ ਅੱਜ ਦੇ ਬੰਦ ਦਾ ਸੱਦਾ ਦਿੱਤਾ ਸੀ ਅਤੇ ਅੱਜ ਸਮੂਹ ਜਥੇਬੰਦੀਆਂ ਵਲੋਂ ਸਹਿਯੋਗ ਦਿੰਦੇ ਹੋਏ ਸ਼ਹਿਰ ਭਰ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ | ਸਵੇਰ ਤੋਂ ਹੀ ਸਬੰਧਿਤ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰੱਖਣ ਲਈ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਸਨ | ਸ੍ਰੀ ਗੁਰੂ ਰਵਿਦਾਸ ਨੌਜਵਾਨ ਸੁਸਾਇਟੀ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ | ਸਥਾਨਕ ਜੀਵਨ ਨਗਰ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਵਾਪਿਸ ਉਸੇ ਸਥਾਨ 'ਤੇ ਪਹੁੰਚਿਆ | ਇਸ ਦੌਰਾਨ ਸਮੂਹ ਪ੍ਰਦਰਸ਼ਨਕਾਰੀਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਰੋਸ ਮਾਰਚ ਦੀ ਅਗਵਾਈ ਸੁਸਾਇਟੀ ਦੇ ਪ੍ਰਧਾਨ ਮਨਜੀਤ ਕੁਮਾਰ ਖਿੱਚੀ, ਰਵੀ ਕੁਮਾਰ ਚੇਅਰਮੈਨ, ਇੰਜ: ਭੁਪਿੰਦਰ ਕੁਮਾਰ, ਅਮਨਦੀਪ ਜਨਰਲ ਸਕੱਤਰ, ਮਦਨ ਲਾਲ ਮੀਤ ਪ੍ਰਧਾਨ, ਵਰਿੰਦਰ ਕੁਮਾਰ ਜਨਰਲ ਸਕੱਤਰ, ਵੇਦ ਪ੍ਰਕਾਸ਼ ਖਜ਼ਾਨਚੀ, ਓਮ ਪ੍ਰਕਾਸ਼ ਬੋਹਤ ਸੂਬਾ ਪ੍ਰਧਾਨ ਭਾਵਾਧਸ, ਜਤਿੰਦਰ ਕੁਮਾਰ ਪ੍ਰੈਸ ਸਕੱਤਰ, ਭਾਵਾਧਸ, ਗੁਰਚਰਨ ਸਿੰਘ ਸੰਧੂ ਸੂਬਾ ਪ੍ਰਧਾਨ ਐਸ.ਸੀ.ਬੀ.ਸੀ. ਇੰਪ: ਫੈਡਰੇਸ਼ਨ, ਪੰਜਾਬ ਆਦਿ ਵਲੋਂ ਕੀਤੀ ਗਈ | ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਵਿਖੇ ਬਣੇ 600 ਸਾਲ ਪੁਰਾਣੇ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਪਿੱਛੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਜਿਸ ਕਰਕੇ ਸਮੁੱਚੇ ਸਮਾਜ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਦਿਰ ਨੂੰ ਮੁੜ ਉਸੇ ਜਗ੍ਹਾ 'ਤੇ ਨਾ ਬਣਾਇਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਪ੍ਰਦਸ਼ਨਕਾਰੀਆਂ ਵਲੋਂ ਰੋਸ ਮਾਰਚ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਾਪਿਆ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਗ੍ਰਾਮ ਪੰਚਾਇਤ ਫ਼ਰੀਦਕੋਟ, ਅਸ਼ੋਕ ਕੁਮਾਰ ਐਮ.ਸੀ., ਸੋਮ ਨਾਥ, ਡਾ: ਮਨਜੀਤ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਪ੍ਰੇਮ ਸਫਰੀ, ਡਾ: ਧਰਮਵੀਰ, ਸਤਪਾਲ ਪ੍ਰਧਾਨ, ਵੀਰ ਹਰੀ ਰਾਮ, ਡਾ: ਦਵਿੰਦਰ ਸਿੰਘ, ਜਤਿੰਦਰ ਕੁਮਾਰ ਮਿੰਟੂ, ਗਿਆਨ ਚੰਦ, ਸੰਜੀਵ ਕੁਮਾਰ, ਸਾਹਿਲ ਕੁਮਾਰ, ਪੂਰਨ ਨਾਥ, ਜਸਵਿੰਦਰ ਸਿੰਘ, ਵਿਜੇ ਕੁਮਾਰ, ਸੁਰਿੰਦਰ ਪਾਲ, ਕਿਸ਼ੋਰ ਕੁਮਾਰ ਆਦਿ ਹਾਜ਼ਰ ਸਨ | ਇਸ ਦੌਰਾਨ ਸ਼ਹਿਰ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਬੰਦ ਪੂਰਨ ਤੌਰ 'ਤੇ ਸ਼ਾਂਤਮਈ ਰਿਹਾ | ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੁੱਖ ਚੌਕਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਲਾਈ ਗਈ ਸੀ | ਰੋਸ ਮਾਰਚ ਦੇ ਨਾਲ ਵੀ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਨਾਲ-ਨਾਲ ਚੱਲ ਰਹੇ ਸਨ |
ਦਲਿਤ ਭਾਈਚਾਰੇ ਵਲੋਂ 'ਭਾਰਤ ਬੰਦ' ਸੱਦੇ ਨੂੰ ਮਿਲਿਆ ਰਲਵਾਂ ਮਿਲਵਾਂ ਸਹਿਯੋਗ
ਕੋਟਕਪੂਰਾ, (ਮੇਘਰਾਜ, ਮੋਹਰ ਗਿੱਲ)- ਦਿੱਲੀ ਵਿਥੇ ਗੁਰੂ ਰਵਿਦਾਸ ਪ੍ਰਾਚੀਨ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਸਭਾ ਦੀ ਅਗਵਾਈ 'ਚ ਸਮੂਹ ਦਲਿਤ ਜਥੇਬੰਦੀਆਂ ਵਲੋਂ 'ਭਾਰਤ ਬੰਦ' ਦੇ ਸੱਦੇ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਜ਼ਾਰ ਬੰਦ ਕਰਵਾਏ ਗਏ¢ ਸ਼ਹਿਰ 'ਚ 'ਭਾਰਤ ਬੰਦ' ਦੇ ਸੱਦੇ ਨੂੰ ਰਲਵਾਂ ਮਿਲਵਾਂ ਸਹਿਯੋਗ ਮਿਲਿਆ | ਇਸ ਦੌਰਾਨ ਪ੍ਰਧਾਨ ਉਮਕਾਰ ਗੋਇਲ ਦੀ ਅਗਵਾਈ ਹੇਠ ਚੈਂਬਰ ਆਫ ਕਾਮਰਸ ਐਾਡ ਇੰਡਸਟਰੀਜ਼ ਵਲੋਂ ਦਲਿਤ ਜਥੇਬੰਦੀਆਂ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਵੱਡੀ ਗਿਣਤੀ ਵਿਚ ਦੁਕਾਨਦਾਰ ਵੀ ਇਸ ਰੋਸ ਮਾਰਚ ਵਿਚ ਸ਼ਾਮਿਲ ਹੋਏ ਅਤੇ ਸਵੇਰੇ 10 ਵਜੇ ਵੱਡੀ ਗਿਣਤੀ 'ਚ ਲੋਕ ਸਥਾਨਕ ਨਗਰ ਕੌਾਸਲ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਉੱਥੇ ਰੋਸ ਮਾਰਚ ਕਰਦੇ ਹੋਏ ਬੱਤੀਆਂ ਵਾਲਾ ਚੌਕ ਪੁੱਜੇ¢ ਇਸ ਦੌਰਾਨ ਪ੍ਰਧਾਨ ਕੁਲਦੀਪ ਸਿੰਘ ਸਾਬਕਾ ਡੀ.ਐਸ.ਪੀ, ਨਰਿੰਦਰ ਰਾਠੌਰ, ਓਮਕਾਰ ਗੋਇਲ, ਬੇਅੰਤ ਸਿੰਘ ਸਿੱਧੂ, ਅਵਤਾਰ ਸਿੰਘ ਸਹੋਤਾ ਅਤੇ ਲੈਕਚਰਾਰ ਜਲੌਰ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਗੁਰੂ ਰਵਿਦਾਸ ਪ੍ਰਾਚੀਨ ਮੰਦਰ ਡੀ.ਡੀ.ਏ. ਵਲੋਂ ਤੋੜ ਕੇ ਉਸ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਇਹ ਮੰਦਰ ਜਿੱਥੇ ਇਤਿਹਾਸਕ ਫਲਸਫੇ ਨੂੰ ਸਮਾਈ ਬੈਠਾ ਹੈ ਉੱਥੇ ਦਲਿਤਾਂ ਅਤੇ ਇਨਸਾਨੀਅਤ ਹਿਤੈਸ਼ੀ ਲੋਕਾਂ ਦੀ ਆਸਥਾ ਦਾ ਕੇਂਦਰ ਵੀ ਹੈ | ਉਨ੍ਹਾਂ ਮੰਗ ਕੀਤੀ ਕਿ ਤੁਗਲਕਾਬਾਦ ਵਿਖੇ ਤੋੜੇ ਗਏ ਇਸ ਇਤਿਹਾਸਿਕ ਮੰਦਰ ਦੀ ਮੁੜ ਉਸਾਰੀ ਅਤੇ ਉਸ ਦੀ ਪੂਰੀ ਜ਼ਮੀਨ ਵਾਪਸ ਲੈਣ ਤੱਕ ਦਲਿਤ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਤਹਿਸੀਲਦਾਰ ਸੁਖਰਾਜ ਸਿੰਘ ਢਿੱਲੋਂ ਅਤੇ ਡੀ.ਐਸ.ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ ਨੂੰ ਦੇਸ਼ ਦੇ ਰਾਸ਼ਟਰਪਤੀ ਲਈ ਇਕ ਮੰਗ ਪੱਤਰ ਵੀ ਦਿੱਤਾ¢ ਇਸ ਮੌਕੇ ਗੁਰਦੀਪ ਸਿੰਘ, ਬਸੰਤ ਕੁਮਾਰ, ਕੁੰਦਨ ਲਾਲ ਸਰੋਹੀ, ਚੌਧਰੀ ਹਰੀ ਕਿ੍ਸ਼ਨ, ਹੁਕਮ ਚੰਦ, ਮੋਹਨ ਲਾਲ, ਪ੍ਰਕਾਸ਼ ਚੰਦ ਗੈਚੰਡ, ਕਿ੍ਸ਼ਨ ਕੁਮਾਰ ਗੁਗਨੀ, ਹਰਪ੍ਰੀਤ ਸਿੰਘ ਖਾਲਸਾ, ਹਰਸ਼ ਅਰੋੜਾ, ਸਤੀਸ਼ ਕਟਾਰੀਆ, ਸੁਰਿੰਦਰ ਮਨਚੰਦਾ, ਰਾਮ ਚੰਦ ਕਟਾਰੀਆ, ਨਾਨਕ ਚੰਦ, ਹਰਨੇਕ ਸਿੰਘ, ਜੋਗਿੰਦਰ ਸਿੰਘ, ਸੁਰਿੰਦਰ ਕੋਸ਼ੀ, ਰਾਮ ਕਿ੍ਸ਼ਨ, ਕੁਲਜੀਤ ਸਿੰਘ ਬੰਬੀਹਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ¢ ਮੋਦੀ ਸਰਕਾਰ ਦੀ ਅਰਥੀ ਫੂਕੀ-ਨਾਇਬ ਤਹਿਸੀਲਦਾਰ ਸਾਦਿਕ ਨੂੰ ਮੰਗ ਪੱਤਰ ਦਿੱਤਾ
ਸਾਦਿਕ, (ਆਰ.ਐਸ.ਧੁੰਨਾ)-ਰਵੀਦਾਸ ਬਰਾਦਰੀ ਦੇ ਹੱਕ ਵਿਚ ਵਾਲਮੀਕ ਧਰਮ ਸਮਾਜ, ਬਹੁਜਨ ਸਮਾਜ ਪਾਰਟੀ, ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖਿਆ ਵਿਭਾਗ ਕਰਮਚਾਰੀ ਯੂਨੀਅਨ ਦਰਜਾ ਚਾਰ, ਸ਼ੋ੍ਰਮਣੀ ਅਕਾਲੀ ਦਲ (ਅ) , ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਪਰਜਾਪਤੀ ਕੁਮਹਾਰ ਮਹਾਂਸੰਘ ਪੰਜਾਬ ਅਤੇ ਹੋਰ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਭਗਤ ਰਵੀਦਾਸ ਦਾ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਸਾਦਿਕ ਦੇ ਮੁੱਖ ਚੌਕ ਵਿਚ ਸਵੇਰ ਤੋਂ ਦੁਪਹਿਰ ਤੱਕ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿਸੇ ਨੂੰ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਕੋਈ ਹੱਕ ਨਹੀਂ ਤੇ ਸਰਕਾਰ ਨੇ ਪੁਰਾਣਾ ਭਗਤ ਰਵੀਦਾਸ ਮੰਦਰ ਢਾਹ ਕੇ ਰਵੀਦਾਸ ਭਾਈਚਾਰੇ ਦੇ ਮਾਣ ਸਨਮਾਨ ਨੂੰ ਸੱਟਮਾਰੀ ਹੈ ਜੋ ਨਾ ਸਹਿਣਯੋਗ ਹੈ | ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੋਈ ਫ਼ੈਸਲਾ ਲੈਣਾ ਸੀ ਤਾਂ ਪਹਿਲਾਂ ਸਮਾਜ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਤੇ ਗੁਰੂ ਸਹਿਬਾਨ ਸਾਨੂੰ ਆਪਸੀ ਮਿਲਵਰਣ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਹੀ ਉਪਦੇਸ਼ ਦਿੰਦੇ ਹਨ | ਵੱਖ-ਵੱਖ ਦਲਿਤ ਜਥੇੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨ ਘੱਟ ਗਿਣਤੀਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਸ ਦੇ ਤਹਿਤ ਦਿੱਲੀ ਵਿਖੇ ਭਗਤ ਰਵੀਦਾਸ ਮੰਦਰ ਢਾਹਿਆ ਗਿਆ ਹੈ | ਮਾਰਕੀਟ ਕਮੇਟੀ ਸਾਦਿਕ ਦੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ ਅੱਜ ਸਮੁੱਚੀ ਮਾਨਵਤਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾ ਰਹੀ ਹੈ ਤੇ ਸਾਨੂੰ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਗੁਰੂ ਸਾਹਿਬਾਨਾਂ ਵਲੋਂ ਵਿਖਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਦਰ ਦੀ ਮੁੜ ਉਸਾਰੀ ਸ਼ੁਰੂ ਨਾ ਕਰਵਾਈ ਤਾਂ ਕਰੜਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਧਰਨੇ ਦੀ ਸਮਾਪਤੀ 'ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ | ਧਰਨਾਕਾਰੀਆਂ ਨੇ ਅਨਿਲ ਕੁਮਾਰ ਸ਼ਰਮਾ ਨਾਇਬ ਤਹਿਸੀਲਦਾਰ ਸਾਦਿਕ ਨੂੰ ਮੰਗ ਪੱਤਰ ਵੀ ਦਿੱਤਾ | ਇਸ ਧਰਨੇ ਨੂੰ ਭਗਤ ਗਰੂ ਰਵਿਦਾਸ ਸੁਸਾਇਟੀ ਸਾਦਿਕ ਦੇ ਰਾਜਾ ਸਿੰਘ, ਧਰਮ ਪਾਲ ਤੋਂ ਇਲਾਵਾ ਜਥੇਦਾਰ ਚੰਦ ਸਿੰਘ ਡੋਡ, ਲਖਬੀਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਜਥੇਦਾਰ ਗੁਰਜੰਟ ਸਿੰਘ ਸਾਦਿਕ, ਪਰਮਜੀਤ ਸਿੰਘ ਡੋਡ, ਨਿਰਮਲ ਸਿੰਘ ਸਾਦਿਕ, ਦਲੇਰ ਸਿੰਘ ਡੋਡ, ਜਸਵਿੰਦਰ ਸਿੰਘ ਸਾਦਿਕ, ਬਲਦੇਵ ਸਿੰਘ ਸਾਦਿਕ, ਮੇਲਾ ਸਿੰਘ ਜਨੇਰੀਆਂ, ਧਰਮਪਾਲ, ਰਾਜਾ ਸਿੰਘ, ਬਾਬਾ ਜਸਪਾਲ ਸਿੰਘ ਅਤੇ ਪਰਜਾਪਤੀ ਕੁਮਹਾਰ ਮਹਾਂ ਸੰਘ ਪੰਜਾਬ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਦਲਿਤ ਭਾਈਚਾਰੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ | ਸਾਦਿਕ ਦੇ ਬਾਜ਼ਾਰ ਅੱਧ ਪਚੱਧੇ ਹੀ ਬੰਦ ਰਹੇ ਤੇ ਰੱਖੜੀ ਦਾ ਤਿਉਹਾਰ ਹੋਣ ਕਰਕੇ ਬਹੁਤੀਆਂ ਦੁਕਾਨਾਂ ਖੁੱਲ੍ਹੀਆ ਰਹੀਆਂ | ਗਾਹਕਾਂ ਦੀ ਘਾਟ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਮੰਦਾ ਹੀ ਰਿਹਾ | ਸੜਕੀ ਅਵਾਜਾਈ ਵੀ ਆਮ ਵਾਂਗ ਚੱਲਦੀ ਰਹੀ | ਸਥਿਤੀ 'ਤੇ ਨਜ਼ਰ ਰੱਖਣ ਲਈ ਇੱਥੋਂ ਦੇ ਮੁੱਖ ਚੌਕ ਵਿਚ ਪੰਜਾਬ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿਚ ਤੈਨਾਤ ਸਨ |
ਜੈਤੋ ਦੇ ਬਾਜਾਖਾਨਾ ਚੌਕ 'ਚ ਲਗਾਇਆ ਧਰਨਾ
ਜੈਤੋ, (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਉਪਰੰਤ ਸਮੁੱਚੇ ਰਵਿਦਾਸੀਆ ਸਮਾਜ ਵਿਚ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਰੋਸ ਦੇ ਚੱਲਦਿਆਂ ਜਥੇਬੰਦੀ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਅੱਜ ਜੈਤੋ ਵਿਖੇ ਰਲਵਾਂ-ਮਿਲਵਾਂ ਹੁੰਗਾਰਾ ਵੇਖਣ ਨੂੰ ਮਿਲਿਆ ਜਦ ਕਿ ਹਸਪਤਾਲ, ਬੈਂਕ ਖੁੱਲ੍ਹੇ ਰਹੇ, ਕੁਝ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਚੱਲਦੀਆਂ ਰਹੀਆਂ ਪੰ੍ਰਤੂ ਮੁੱਖ ਸ਼ਹਿਰ ਦੀਆਂ ਇਕਾ-ਦੁਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਦੀਆਂ ਦੁਕਾਨਾਂ ਬੰਦ ਰਹੀਆਂ¢ ਰਵਿਦਾਸ ਭਾਈਚਾਰੇ ਵਲੋਂ ਸ਼ਹਿਰ ਦੇ ਰੇਲਵੇ ਬਾਜ਼ਾਰ, ਚੈਨਾ ਬਾਜ਼ਾਰ, ਮੇਨ ਬਾਜ਼ਾਰ, ਬੱਸ ਸਟੈਂਡ ਆਦਿ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੱਢਿਆ ਗਿਆ | ਜੈਤੋ ਦੇ ਬਾਜਾਖਾਨਾ ਚੌਕ ਵਿਖੇ ਪਹੁੰਚ ਕੇ ਅਤੇ ਕਰੀਬ 2 ਘੰਟੇ ਕੇਂਦਰ ਦੀ ਮੋਦੀ ਸਰਕਾਰ ਅਤੇ ਦਿੱਲੀ ਸਰਕਾਰ ਿਖ਼ਲਾਫ਼ ਧਰਨਾ ਲਗਾ ਕੇ ਆਵਜਾਈ ਠੱਪ ਕੀਤੀ | ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਦਿੱਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਜੇਕਰ ਮੰਦਿਰ ਨਾ ਬਣਿਆਂ ਤਾਂ ਜਥੇਬੰਦੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ | ਡੀ.ਐਸ.ਪੀ. ਮੰਗਲ ਸਿੰਘ ਤੇੇ ਐਸ.ਐਚ.ਓ ਅਮਨਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਵਲੋਂ ਸਖ਼ਤ ਪ੍ਰਬੰਧ ਵੀ ਕੀਤੇ ਗਏ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਤਹਿਸੀਲਦਾਰ ਲਵਪ੍ਰੀਤ ਕੌਰ ਨੂੰ ਮੰਗ ਪੱਤਰ ਸੌਾਪਣ ਉਪਰੰਤ ਇਹ ਰੋਸ ਮਾਰਚ ਜੈਤੋ-ਮੁਕਤਸਰ ਰੋਡ 'ਤੇ ਸਥਿਤ ਮੰਦਰ ਵਿਖੇ ਸਮਾਪਤ ਹੋਇਆ | ਪ੍ਰਦਰਸ਼ਨਕਾਰੀਆਂ ਵਿਚ ਕੌਾਸਲਰ ਡਾ: ਬਲਵਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਜਗਰੂਪ ਸਿੰਘ ਬਰਾੜ, ਮਾ: ਮਲਕੀਤ ਸਿੰਘ, ਰਾਜਿੰਦਰ ਰਾਜੂ ਚਾਵਲਾ, ਜਸਵਿੰਦਰ ਸਿੰਘ ਕਿੱਲੀ, ਡਾ: ਕੌਰ ਸਿੰਘ ਸੁਰਘੂਰੀ, ਜੇ.ਈ. ਨੇਕ ਰਾਮ, ਕੌਾਸਲਰ ਵਿੱਕੀ ਕੁੁਮਾਰ, ਗਰੀਬ ਦਾਸ, ਪ੍ਰਵੀਨ ਕੁਮਾਰ, ਸੱਤ ਪਾਲ ਕੋਕੀ, ਜੋਗਿੰਦਰ ਪਾਲ, ਗੁਰਪ੍ਰੀਤ ਸਿੰਘ, ਸੰਦੀਪ ਸੋਨੀ, ਰਮੇਸ਼ ਕੁਮਰ, ਨਵਦੀਪ ਰੰਗਾ ਆਦਿ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ), ਮੈਡੀਕਲ ਪ੍ਰਕੈਟੀਸ਼ਨਰ ਐਸੋਸੀਏਸ਼ਨ ਪੰਜਾਬ, ਸਫ਼ਾਈ ਸੇਵਕ ਯੂਨੀਅਨ ਪੰਜਾਬ, ਨੌਜਵਾਨ ਭਾਰਤ ਸਭਾ, ਭਾਵਾਧਸ ਭਾਰਤ, ਸਮੁੱਚਾ ਰਵਿਦਾਸ ਭਾਈਚਾਰਾ, ਧਨਕ ਸਮਾਜ, ਬਾਲਮੀਕ ਸਮਾਜ, ਰੇਗਰ ਸਮਾਜ, ਸਿੱਖ ਜਥੇਬੰਦੀਆਂ ਆਦਿ ਜਥੇਬੰਦੀਆਂ ਨੇ ਇਸ ਰੋਸ ਮਾਰਚ ਵਿਚ ਵਧ ਚੜ੍ਹ ਕੇ ਹਿੱਸਾ ਲਿਆ |

ਨਹਿਰੂ ਸਟੇਡੀਅਮ ਫ਼ਰੀਦਕੋੋਟ ਹੋਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ

ਫ਼ਰੀਦਕੋੋਟ, 13 ਅਗਸਤ (ਜਸਵੰਤ ਸਿੰਘ ਪੁਰਬਾ)-15 ਅਗਸਤ 2019 ਨੂੰ ਇੱਥੋੋਂ ਦੇ ਨਹਿਰੂ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋੋਹ ਵਿਚ ਸ੍ਰੀ ਰਵਿੰਦਰ ਕੁਮਾਰ ਕੌੌਸ਼ਿਕ ਆਈ.ਏ.ਐਸ. ਕਮਿਸ਼ਨਰ ਫ਼ਰੀਦਕੋੋਟ ਡਵੀਜ਼ਨ ਮੁੱਖ ਮਹਿਮਾਨ ਵਜੋੋਂ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਵਿਧਵਾ ਦਾ ਕਤਲ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਅਧੇੜ ਉਮਰ ਦੀ ਇਕ ਵਿਧਵਾ ਔਰਤ ਦਾ ਭੇਦਭਰੀ ਹਾਲਤ ਵਿਚ 'ਕਤਲ' ਹੋਣ ਦੀ ਖ਼ਬਰ ਹੈ | ਮਿ੍ਤਕਾ ਦੀ ਲਾਸ਼ ਉਸ ਦੇ ਬੰਦ ਪਏ ਘਰ ਦੇ ਬੈੱਡਰੂਮ ਵਿਚੋਂ ਪੁਲਿਸ ਨੇ ਬਰਾਮਦ ਕੀਤੀ | ਮਿ੍ਤਕ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਜ਼ਖ਼ਮਾਂ ਦੇ ...

ਪੂਰੀ ਖ਼ਬਰ »

ਅਮਰਜੀਤ ਸ਼ਰਮਾ (ਰੋੜੀਕਪੂਰਾ) ਦੀ ਕੈਂਸਰ ਨਾਲ ਮੌਤ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਅਮਨ ਸਪੋਰਟਸ ਕਲੱਬ ਰੋੜੀਕਪੂਰਾ ਦੇ ਸਾਬਕਾ ਪ੍ਰਧਾਨ ਗੁਰਜੀਤ ਸ਼ਰਮਾ ਤੇ ਰਛਪਾਲ ਹੈਪੀ ਸ਼ਰਮਾ ਦੇ ਸਤਿਕਾਰਯੋਗ ਪਿਤਾ ਅਮਰਜੀਤ ਸ਼ਰਮਾ (74) ਦੀ ਕੈਂਸਰ ਨਾਲ ਮੌਤ ਹੋ ਗਈ | ਪਰਿਵਾਰ ਵਲੋਂ ਅਮਰਜੀਤ ਸ਼ਰਮਾ ਦਾ ਇਲਾਜ ਵੱਖ-ਵੱਖ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਦਲਿਤ ਸਮਾਜ ਦੇ 'ਭਾਰਤ ਬੰਦ' ਦਾ ਸਮਰਥਨ

ਕੋਟਕਪੂਰਾ, 13 ਅਗਸਤ (ਮੇਘਰਾਜ)-ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਦਿੱਲੀ ਵਿਕਾਸ ਅਥਾਰਟੀ ਵਲੋਂ ਤੁਗਲਕਾਬਾਦ ਖੇਤਰ 'ਚ ਸ਼੍ਰੋਮਣੀ ਭਗਤ ਰਵੀਦਾਸ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਦਲਿਤ ਸਮਾਜ ਵਲੋਂ ਅੱਜ 'ਭਾਰਤ ਬੰਦ' ਦੇ ਸੱਦੇ ਦਾ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਹਿੰਦੂ ਸੰਗਠਨਾਂ ਦੇ ਵਫ਼ਦ ਨੇ ਰਾਸ਼ਟਰਪਤੀ ਦੇ ਨਾਮ 'ਤੇ ਮੰਗ ਪੱਤਰ ਦਿੱਤਾ

ਫ਼ਰੀਦਕੋਟ, 13 ਅਗਸਤ (ਸਤੀਸ਼ ਬਾਗ਼ੀ)-ਦਿੱਲੀ ਵਿਚ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ ਵਿਚ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂ ਸੰਗਠਨਾਂ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ 'ਤੇ ਮੰਗ ਪੱਤਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵਲੋਂ ਐਸ. ਡੀ. ਓ. ਦਾ ਘਿਰਾਓ

ਬਾਜਾਖਾਨਾ, 13 ਅਗਸਤ (ਜਗਦੀਪ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵਲੋਂ ਬਲਾਕ ਪ੍ਰਧਾਨ ਨਾਇਬ ਸਿੰਘ ਘਣੀਆਂ ਦੀ ਪ੍ਰਧਾਨਗੀ ਹੇਠ ਬਾਜਾਖਾਨਾ ਦੇ ਗਰਿੱਡ ਵਿਖੇ ਧਰਨਾ ਦਿੱਤਾ ਗਿਆ ਅਤੇ ਐਸ.ਡੀ.ਓ. ਦਾ ਘਿਰਾਓ ਕੀਤਾ ਗਿਆ | ਧਰਨੇ ਵਿਚ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਤੀਆਂ ਤੀਜ ਦੀਆਂ ਸੱਭਿਆਚਾਰਕ ਪ੍ਰੋਗਰਾਮ 'ਚ ਲੜਕੀਆਂ ਨੇ ਪਾਈ ਧਮਾਲ

ਫ਼ਰੀਦਕੋਟ, 13 ਅਗਸਤ (ਹਰਮਿੰਦਰ ਸਿੰਘ ਮਿੰਦਾ)-ਐਚ.ਐਸ.ਐਫ. ਫੌਜੀ ਐਜ਼ੂਕੇਸ਼ਨਲ ਐਾਡ ਵੈਲਫੇਅਰ ਸੁਸਾਇਟੀ ਸਾਧਾਂਵਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਤਿਉਹਾਰ ਤੀਆਂ ਤੀਜ ਦੀਆਂ ਮਨਾਇਆ ਗਿਆ | ਵੱਖ-ਵੱਖ ਪਿੰਡਾਂ ਤੋਂ ਆਈਆਂ ਲੜਕੀਆਂ ਦੇ ਮਿਸ ਤੀਜ ਲਈ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਸਕੂਲ 'ਚ 'ਤੀਆਂ ਦਾ ਤਿਉਹਾਰ' ਮਨਾਇਆ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਵਿਖੇ 'ਤੀਆਂ ਦਾ ਤਿਉਹਾਰ' ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਅਮਰ ਨਾਥ ਸਿੰਗਲਾ ਦੇ ਭਾਸ਼ਣ ਨਾਲ ਹੋਈ | ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਤਿਉਹਾਰਾਂ ਦੇ ਮਹੱਤਵ ਤੋਂ ...

ਪੂਰੀ ਖ਼ਬਰ »

ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਲਗਾਏ 700 ਬੂਟੇ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਤਹਿਤ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਕਰੀਬ 700 ਪੌਦੇ ਲਗਾਉਣ ਦਾ ਕਾਰਜ ਆਰੰਭ ਕੀਤਾ ਗਿਆ ਹੈ | ਪਿੰਡ ਦੀ ...

ਪੂਰੀ ਖ਼ਬਰ »

'ਰੁੱਖ ਲਾਓ ਧਰਤੀ ਬਚਾਓ' ਮੁਹਿੰਮ ਤਹਿਤ 'ਬੀੜ' ਸੁਸਾਇਟੀ ਨੇ ਲਾਏ ਬੂਟੇ

ਫ਼ਰੀਦਕੋਟ, 13 ਅਗਸਤ (ਹਰਮਿੰਦਰ ਸਿੰਘ ਮਿੰਦਾ)-ਪਿੰਡ ਦੇ ਵਾਤਾਵਰਨ ਵਿਚ ਕੁਦਰਤੀ ਸਮਤੋਲ ਪੈਦਾ ਕਰਨ ਲਈ ਕੰਮ ਰਹੀ ਰਹੀ ਬਰਡਜ਼ ਇਨਵਾਇਰਮੈਂਟ ਐਾਡ ਅਰਥ ਰੀਵਾਈਵਿੰਗ ਹੈਡ ਸੁਸਾਇਟੀ 'ਬੀੜ' ਟੀਮ ਵਾੜਾ ਦੜਾਕਾ ਵਲੋਂ ਗ੍ਰਾਮ ਪੰਚਾਇਤ ਵਾੜਾ ਦੜਾਕਾ, ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਅਵਤਾਰ ਸਿੰਘ ਬਰਾੜ ਵੈਲਫੇਅਰ ਸੁਸਾਇਟੀ ਵਲੋਂ ਬੂਟੇ ਲਗਾਏ

ਪੰਜਗਰਾਈਾ ਕਲਾਂ, 13 ਅਗਸਤ (ਕੁਲਦੀਪ ਸਿੰਘ ਗੋਂਦਾਰਾ)-ਅਵਤਾਰ ਸਿੰਘ ਬਰਾੜ ਵੈਲਫੇਅਰ ਸੁਸਾਇਟੀ ਅਤੇ ਉਨ੍ਹਾਂ ਦੇ ਸਪੁੱਤਰ ਨਵਦੀਪ ਸਿੰਘ ਬਰਾੜ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ. ਦੀ ਅਗਵਾਈ ਵਿਚ ਘਣੀਏਵਾਲਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਝੀਆਂ ...

ਪੂਰੀ ਖ਼ਬਰ »

ਸਕਿਉਰਿਟੀ ਗਾਰਡ ਯੂਨੀਅਨ ਵਲੋਂ ਰੋਸ ਮੁਜ਼ਾਹਰੇ ਜਾਰੀ

ਫ਼ਰੀਦਕੋਟ, 13 ਅਗਸਤ (ਸਤੀਸ਼ ਬਾਗ਼ੀ)-ਜਥੇਬੰਦੀ ਵਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਿਟੀ ਗਾਰਡ ਵਰਕਰਜ਼ ਯੂਨੀਅਨ ਵਲੋਂ ਰੋਸ ਧਰਨਿਆਂ ਦੀ ਲੜੀ ਨੂੰ ਜਾਰੀ ਰੱਖਦਿਆਂ ਅੱਜ ਮੈਡੀਕਲ ਹਸਪਤਾਲ ਵਿਖੇ ਗੇਟ ਰੈਲੀ ਅਤੇ ਰੋਸ ਮਾਰਚ ਕਰਕੇ ...

ਪੂਰੀ ਖ਼ਬਰ »

ਪਿੰਡ ਜਵਾਹਰਕੇ ਨੂੰ ਨਹਿਰੀ ਪਾਣੀ ਦੀ ਸਹੂਲਤ ਨਾ ਮਿਲੀ ਤਾਂ ਕਿਸਾਨ ਜਥੇਬੰਦੀ ਅੱਜ ਦੇਵੇਗੀ ਧਰਨਾ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੈਤੋ ਦੇ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਦੀ ਮੀਟਿੰਗ ਇੱਥੇ ਗੁਰਦੁਆਰਾ ਬਾਬਾ ਜੇਤੈਆਣਾ ਸਾਹਿਬ (ਕਮਰਾ ਪੱਤੀ/ਕੁੱਦੋੋ ਪੱਤੀ) ਵਿਖੇ ਹੋਈ ਜਿਸ ਵਿਚ ਕਿਸਾਨੀ ...

ਪੂਰੀ ਖ਼ਬਰ »

-ਮਾਮਲਾ ਜਵਾਹਰੇ ਵਾਲਾ ਕਤਲ ਕਾਂਡ- ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਅਰਥੀ ਫ਼ੂਕ ਮੁਜ਼ਾਹਰੇ-ਪੁਲਿਸ ਪ੍ਰਸ਼ਾਸਨ ਦੀਆਂ ਅਰਥੀਆਂ ਸਾੜੀਆਂ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਜਵਾਹਰੇ ਵਾਲਾ ਕਾਂਡ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਗੁੰਮਟੀ ਖੁਰਦ (ਸੇਵੇਵਾਲਾ), ਬਿਸ਼ਨੰਦੀ, ਦਬੜ੍ਹੀਖਾਨਾ ਅਤੇ ਵਾੜਾ ਭਾਈਕਾ ਵਿਚ ਪੁਲਿਸ ਪ੍ਰਸ਼ਾਸਨ ਦੀਆਂ ਅਰਥੀਆਂ ...

ਪੂਰੀ ਖ਼ਬਰ »

ਵਣ ਮਹਾਉਤਸਵ ਮਨਾਇਆ

ਫ਼ਰੀਦਕੋਟ, 13 ਅਗਸਤ (ਪੁਰਬਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸਰਕਾਰੀ ਆਈ.ਟੀ.ਆਈ. ਫ਼ਰੀਦਕੋਟ ਵਿਖੇ ਵਣ ਮਹਾਉਤਸਵ ਮਨਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਸੰਸਥਾ ਦੇ ਪਿੰ੍ਰਸੀਪਲ ਦਰਸ਼ਨ ਸਿੰਘ ਨੇ ਪੌਦਾ ਲਗਾ ਕੇ ਕੀਤਾ | ਇਸ ਤੋਂ ...

ਪੂਰੀ ਖ਼ਬਰ »

ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਪੰਜਗਰਾਈਾ ਕਲਾਂ, 13 ਅਗਸਤ (ਕੁਲਦੀਪ ਸਿੰਘ ਗੋਂਦਾਰਾ)-ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ ਰੁੱਖ ਨਹੀਂ ਕੁੱਖ ਨਹੀਂ, ਧੀਆਂ ਨਹੀਂ ਤੀਆਂ ਨਹੀਂ ਵਿਸ਼ੇ ਤਹਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ 250 ਬੂਟੇ ਲਗਾਏ

ਫ਼ਰੀਦਕੋਟ, 13 ਅਗਸਤ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਸਤਵ ਮਨਾਉਂਦੇ ਹੋਏ ਕਰਨਲ ਬੀ.ਐਸ. ਧਾਲੀਵਾਲ, ਸੁਪਰਵਾਈਜ਼ਰ ਦਰਸ਼ਨ ਸਿੰਘ, ਸੁਪਰਵਾਈਜ਼ਰ ਸੁਰਜੀਤ ਸਿੰਘ, ਜੀ.ਓ. ਜੀ. ਲਖਵਿੰਦਰ ਸਿੰਘ, ਰਵਿੰਦਰ ਸਿੰਘ ਅਤੇ ਬਗੀਚਾ ਸਿੰਘ ਨੇ 6 ...

ਪੂਰੀ ਖ਼ਬਰ »

63 ਬੂਟੇ ਲਗਾ ਕੇ ਮਨਾਇਆ 63ਵਾਂ ਜਨਮ ਦਿਨ

ਫ਼ਰੀਦਕੋਟ, 13 ਅਗਸਤ (ਸ. ਰਿਪੋ.)-ਮਾਸਟਰ ਗੁਰਮੇਲ ਸਿੰਘ ਫ਼ਰੀਦਕੋਟ ਨੇ ਆਪਣਾ 63ਵਾਂ ਜਨਮ ਦਿਨ ਸੀਰ ਨਾਲ 63 ਪੌਦੇ ਲਗਾ ਕੇ ਮਨਾਇਆ | ਉਨ੍ਹਾਂ ਇਹ ਪ੍ਰੰਪਰਾ 51ਵੇਂ ਜਨਮ ਦਿਨ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਨਿਰੰਤਰ ਜਾਰੀ ਰੱਖ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ...

ਪੂਰੀ ਖ਼ਬਰ »

ਹਰਵਿੰਦਰ ਕੌਰ ਨੇ ਵਿਦੇਸ਼ਾਂ 'ਚ ਕਸਬਾ ਬਾਜਾਖਾਨਾ ਦਾ ਨਾਂਅ ਕੀਤਾ ਰੌਸ਼ਨ

ਬਾਜਾਖਾਨਾ, 13 ਅਗਸਤ (ਜੀਵਨ ਗਰਗ)-ਕਸਬਾ ਬਾਜਾਖਾਨਾ ਦੀ ਜੰਮਪਲ ਸਵ. ਮਾਸਟਰ ਪਾਲ ਸਿੰਘ ਬਾਜਾਖਾਨਾ ਦੀ ਹੋਣਹਾਰ ਲੜਕੀ ਅਤੇ ਸਾਬਕਾ ਸਰਪੰਚ ਜਸਮੇਲ ਸਿੰਘ ਦੀ ਭਤੀਜੀ ਹਰਵਿੰਦਰ ਕੌਰ ਆਕਲੈਂਡ (ਨਿਉਜ਼ੀਲੈਂਡ) ਵਿਖੇ ਬਤੌਰ ਨਰਸ ਸੇਵਾਵਾਂ ਨਿਭਾਅ ਰਹੀ ਹੈ, ਨੇ ਇਕ ਕੈਦੀ ਨੂੰ ...

ਪੂਰੀ ਖ਼ਬਰ »

ਜੈਤੋ 'ਚ ਉਪ ਮੰਡਲ ਮੈਜਿਸਟਰੇਟ ਝੰਡਾ ਲਹਿਰਾਉਣਗੇ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਦੇਸ਼ ਦੇ 72ਵੇਂ ਆਜ਼ਾਦੀ ਦਿਵਸ ਮੌਕੇ ਜੈਤੋ ਦਾ ਉਪ ਮੰਡਲ ਪੱਧਰੀ ਸਮਾਰੋਹ ਸਥਾਨਕ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਜੈਤੋ ਮਿਸ. ਲਵਪ੍ਰੀਤ ਕੌਰ ਅਤੇ ਨਾਇਬ ਤਹਿਸੀਲਦਾਰ ਹੀਰਾ ਵੰਤੀ ਨੇ ਦੱਸਿਆ ...

ਪੂਰੀ ਖ਼ਬਰ »

ਡੇਂਗੂ ਦੀ ਬਿਮਾਰੀ ਸਬੰਧੀ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ-ਸਿਵਲ ਸਰਜਨ

ਫ਼ਰੀਦਕੋਟ, 13 ਅਗਸਤ (ਜਸਵੰਤ ਸਿੰਘ ਪੁਰਬਾ)-ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਮਲੇਰੀਆ, ਡੇਂਗੂ ਆਦਿ ਬਿਮਾਰੀਆਂ ਦੇ ਬਚਾਓ ਸਬੰਧੀ ਸਿਹਤ ਵਿਭਾਗ ਫ਼ਰੀਦਕੋਟ ਵਲੋਂ ਜ਼ਿਲ੍ਹੇ 76 ...

ਪੂਰੀ ਖ਼ਬਰ »

ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਸਟੈਂਡ ਨਾ ਲੈਣ ਵਾਲੇ ਲੋਕ ਸਭਾ ਮੈਬਰਾਂ ਦਾ ਜਥੇਬੰਦੀ ਘਿਰਾਓ ਕਰੇਗੀ-ਭਾਕਿਯੂ ਲੱਖੋਵਾਲ

ਫ਼ਰੀਦਕੋਟ, 13 ਅਗਸਤ (ਸਤੀਸ਼ ਬਾਗ਼ੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਬਕਰੀਦ ਦਾ ਤਿਉਹਾਰ ਮਨਾਇਆ

ਬਾਜਾਖਾਨਾ, 13 ਅਗਸਤ (ਜੀਵਨ ਗਰਗ)-ਪਿੰਡ ਮੱਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਸਮੂਹ ਮੁਸਲਿਮ ਭਾਈਚਾਰੇ ਨੇ ਸਥਾਨਕ ਮਜਜਿਦ 'ਚ ਇੱਕਤਰ ਹੋ ਕਿ ਈਦ ਉਲ ਜੁਲ੍ਹਾ (ਬਕਰੀਦ) ਦਾ ਤਿਉਹਾਰ ਮਨਾਇਆ | ਇਸ ਮੌਕੇ ਇਮਾਮ ਵਲੋਂ ਨਗਰ ਖੇੜੇ ਦੀ ਸੁੱਖ-ਸ਼ਾਂਤੀ ਲਈ ਅੱਲਾ ਅੱਗੇ ਈਦ ਦੀ ...

ਪੂਰੀ ਖ਼ਬਰ »

'ਸ਼ਿਵ-ਗੋਰਾ ਮਿਲਨ ਉਤਸਵ' ਦੀ ਸਿਖ਼ਰ ਅੱਜ ਤੇ ਭਲਕੇ

ਜੈਤੋ, 13 ਅਗਸਤ (ਸ਼ਰਮਾ)-ਸ੍ਰੀ ਮਹਾਂਦੇਵ ਕਾਂਵੜ ਸੰਘ (ਪਾਵਨ ਧਾਮ) ਜੈਤੋ ਵਲੋਂ ਸਾਵਣ ਦੇ ਮਹੀਨੇ ਦੇ ਸਬੰਧ 'ਚ 17 ਜੁਲਾਈ ਤੋਂ ਸ਼ੁਰੂ ਧਾਰਮਿਕ ਉਤਸਵ 'ਸ਼ਿਵ-ਗੋਰਾਂ ਮਿਲਨ' ਨਾਲ 14 ਅਤੇ 15 ਅਗਸਤ ਨੂੰ ਆਪਣੀ ਸਿਖ਼ਰ ਛੋਹ ਜਾਵੇਗਾ | ਇਨ੍ਹਾਂ ਸਮਾਗਮਾਂ ਦੇ ਪ੍ਰਬੰਧਕੀ ਆਗੂ ਅਤੇ ...

ਪੂਰੀ ਖ਼ਬਰ »

ਬੱਚਿਆਂ ਦਾ ਖਾਣ-ਪੀਣ ਸਬੰਧੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 13 ਅਗਸਤ (ਪੁਰਬਾ)-ਸੰਤ ਮੋਹਨ ਦਾਸ ਮੈਮੋ: ਸੀਨੀ: ਸੈਕੰ: ਸਕੂਲ ਕੋਟ ਸੁਖੀਆ ਵਿਚ ਬੱਚਿਆਂ ਦੇ ਖਾਣ ਪੀਣ ਸਬੰਧੀ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸੰਸਥਾ ਦੇ ਜੀਵ ਵਿਗਿਆਨ ਦੇ ਲੈਕਚਰਾਰ ਖੁਸ਼ਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਖਾਣ ...

ਪੂਰੀ ਖ਼ਬਰ »

ਬਿਜਲੀ ਬੋਰਡ ਦੇ ਜੇ. ਈ. ਨੇ ਲਾਏ ਠੇਕੇਦਾਰ 'ਤੇ ਧਮਕੀਆਂ ਦੇਣ ਦੇ ਦੋਸ਼

ਗਿੱਦੜਬਾਹਾ, 13 ਅਗਸਤ (ਘੱਟੋਂ)-ਪੀ.ਐੱਸ.ਪੀ.ਸੀ.ਐੱਲ. ਦੇ ਸ਼ਹਿਰੀ ਸਬ-ਡਵੀਜ਼ਨ ਦੇ ਇਕ ਜੇ.ਈ. ਨੇ ਠੇਕੇਦਾਰ ਵਲੋਂ ਉਸ ਨੰੂ ਗ਼ਲਤ ਸ਼ਬਦਾਵਲੀ ਬੋਲਣ ਅਤੇ ਧਮਕੀਆਂ ਦਿੱਤੇ ਜਾਣ ਦੇ ਦੋਸ਼ ਲਾਏ ਹਨ | ਇਸ ਸਬੰਧੀ ਸ਼ਹਿਰੀ ਸਬ ਡਵੀਜ਼ਨ ਦੇ ਜੇ.ਈ. ਪ੍ਰਵੀਨ ਕੁਮਾਰ ਜਿੰਦਲ ਨੇ ...

ਪੂਰੀ ਖ਼ਬਰ »

ਸੂਰਜ ਭਾਰਦਵਾਜ ਦੀ ਅਗਵਾਈ 'ਚ ਹੋਈ ਪੰਚਾਇਤ ਯੂਨੀਅਨ ਦੀ ਚੋਣ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੇ ਸਥਾਨਕ ਦਾਣਾ ਮੰਡੀ ਸਥਿਤ ਦਫ਼ਤਰ ਵਿਚ ਪੰਚਾਇਤ ਯੂਨੀਅਨ ਬਲਾਕ ਜੈਤੋ ਦੇ ਅਹੁਦੇਦਾਰਾਂ ਦੀ ਚੋਣ ਹੋਈ | ਸਰਬਸੰਮਤੀ ਨਾਲ ਨੇਪਰੇ ਚੜ੍ਹੀ ਚੋਣ ਪ੍ਰਕਿਰਿਆ ਦੌਰਾਨ ...

ਪੂਰੀ ਖ਼ਬਰ »

ਸਕੂਲ 'ਚ ਤੀਆਂ ਮੇਲਾ ਲੱਗਾ

ਕੋਟਕਪੂਰਾ, (ਗਿੱਲ)-ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢੁੱਡੀ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਸੰਘਾ ਦੀ ਅਗਵਾਈ ਹੇਠ ਸਾਉਣ ਦੀਆਂ ਤੀਆਂ ਦੇ ਸਬੰਧ 'ਚ ਇਕ ਵਿਸ਼ੇਸ਼ ਸਮਾਰੋਹ ਕਰਾਇਆ ਗਿਆ, ਜਿਸ ਵਿਚ ਸਕੂਲ ਦੀਆਂ ...

ਪੂਰੀ ਖ਼ਬਰ »

ਨਹਿਰ ਦੇ ਨਾਲ-ਨਾਲ ਬਣੇ ਬਾਈਪਾਸ 'ਤੇ ਦਰੱਖਤਾਂ ਦਾ ਫੈਲਾਅ ਸੜਕ 'ਤੇ ਵਧਣ ਕਰਕੇ ਹਾਦਸੇ ਵਾਪਰਨ ਦਾ ਖਤਰਾ

ਫ਼ਰੀਦਕੋਟ, 13 ਅਗਸਤ (ਚਰਨਜੀਤ ਸਿੰਘ ਗੋਂਦਾਰਾ)-ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਤਕਰੀਬਨ ਚਾਰ ਕਿਲੋਮੀਟਰ ਕੋਟਕਪੂਰਾ-ਤਲਵੰਡੀ ਬਾਈਪਾਸ ਸੜਕ ਰਾਜਸਥਾਨ ਨਹਿਰ ਦੇ ਨਾਲ-ਨਾਲ ਬਣੀ ਹੋਈ ਹੈ | ਜਾਣਕਾਰੀ ਅਨੁਸਾਰ ਉਪਰੋਕਤ ਬਾਈਪਾਸ ਤੇ ਪਾਰਕ ਐਵਿਨਿਊ ਕਾਲੋਨੀ ...

ਪੂਰੀ ਖ਼ਬਰ »

ਯਾਦਗਾਰੀ ਪੈੜਾਂ ਛੱਡ ਗਿਆ ਸਮਾਗਮ 'ਮੇਲਾ ਭੈਣਾਂ ਦਾ'

ਜੈਤੋ, 13 ਅਗਸਤ (ਭੋਲਾ ਸ਼ਰਮਾ)- ਹਰ ਸਾਲ ਦੀ ਤਰਾਂ ਨੇੜਲੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਸਰਕਾਰੀ ਹਾਈ ਸਕੂਲ ਵਿਖੇ ਦੋ ਰੋਜ਼ਾ 'ਮੇਲਾ ਭੈਣਾਂ ਦਾ' ਤੀਆਂ ਦੇ ਰੂਪ 'ਚ ਮਨਾਇਆ ਗਿਆ | ਜਿਸ 'ਚ ਪਿੰਡ ਦੀਆਂ ਦੂਰ ਦੁਰਾਡੇ ਵਿਆਹੀਆਂ ਸਮੂਹ ਭੈਣਾਂ ਅਤੇ ਭੂਆ ਨੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਬੱਸ ਸੇਵਾ ਜਾਰੀ ਰੱਖੇ ਜਾਣ ਦੀ ਮੰਗ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਗਰਾਮ ਪੰਚਾਇਤ ਕੋਟਸੁਖੀਆ ਦੇ ਸਰਪੰਚ ਸਮੇਤ ਸਮੂਹ ਪੰਚਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੱਥੂ ਵਾਲਾ ਤੋਂ ਫ਼ਰੀਦਕੋਟ ਵਾਇਆ ਪਿੰਡ ਕੋਟਸੁਖੀਆ ਨਵੀਂ ਚਲਾਈ ਗਈ ਪੀ.ਆਰ.ਟੀ.ਸੀ ...

ਪੂਰੀ ਖ਼ਬਰ »

ਜੈਦਕਾ ਇੰਸਟੀਚਿਊਟ ਨੇ ਕੈਨੇਡਾ ਦੇ 2 ਸਟੱਡੀ ਵੀਜ਼ੇ ਲਗਵਾਏ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੱਸ ਸਟੈਂਡ ਨਜ਼ਦੀਕ ਸਥਿਤ ਜੈਦਕਾ ਇੰਸਟੀਚਿਊਟ ਆਪਣੇ ਕੰਮ ਕਰਨ ਦੇ ਪਾਰਦਰਸ਼ੀ ਤਰੀਕੇ ਕਰਕੇ ਵਿਦਿਆਰਥੀਆਂ ਵਿਚ ਹਰਮਨ ਪਿਆਰਾ ਹੋ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜੈਦਕਾ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਮੈਜਿਸਟ੍ਰੇਟ ਐੱਮ.ਕੇ. ਅਰਾਵਿੰਦ ਕੁਮਾਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀਆਂ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ...

ਪੂਰੀ ਖ਼ਬਰ »

ਪੀੜਤ ਡਰਾਈਵਰ ਵਲੋਂ 'ਰਹਿਮਗਿਰੀ ਦਾ ਸਟਿੰਗ ਆਪ੍ਰੇਸ਼ਨ; ਵੀਡੀਓ ਵਾਇਰਲ
ਨਸ਼ੇ ਤਾਂ ਬੰਦ ਨਹੀਂ ਹੋਏ ਪਰ ਰਿਸ਼ਵਤ ਦਾ ਨਾਂਅ 'ਰਹਿਮ' ਜ਼ਰੂਰ ਹੋ ਗਿਐ

ਮੰਡੀ ਕਿੱਲਿਆਂਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)- ਸੂਬੇ ਦੇ ਰੋਡ ਟੈਕਸ ਬੈਰੀਅਰਾਂ ਦਾ ਅਮਲਾ ਰੋਡ ਟੈਕਸ ਦੀ ਚੋਰੀ ਜਾਂ ਸਵਾਰੀ ਲੱਦਣ ਵਾਲੇ ਵਾਹਨਾਂ 'ਤੇ ਚੰਗਾ ਖਾਸਾ 'ਰਹਿਮ' ਕਰ ਰਿਹਾ ਹੈ | ਬੈਰੀਅਰਾਂ ਦੇ ਆਊਟ ਸੋਰਸ ਅਮਲੇ ਵੱਲੋਂ ਇਹ 'ਰਹਿਮ' ਗ਼ੈਰਕਾਨੰੂਨੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX