ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਮੋਦੀ ਸਰਕਾਰ ਵੱਲੋਂ ਬੈਂਕਾਂ ਦੇ ਕੀਤੇ ਰਲੇਵੇਂ ਦੇ ਖ਼ਿਲਾਫ਼ ਦੋ ਯੂਨੀਅਨਾਂ ਨੇ 22 ਅਕਤੂਬਰ ਨੂੰ 24 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ 'ਚ ਅਗਲੇ ਹਫ਼ਤੇ ਬੈਂਕਾਂ ...
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  1 day ago
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  1 day ago
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  1 day ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  1 day ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  1 day ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  1 day ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  1 day ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  1 day ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 day ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  1 day ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  1 day ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  1 day ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  1 day ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  1 day ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  1 day ago
ਅੱਜ ਦਾ ਵਿਚਾਰ
. . .  1 day ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  2 days ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  2 days ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  2 days ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  2 days ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  2 days ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  2 days ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  2 days ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  2 days ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  2 days ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  2 days ago
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਮੋਗਾ

ਰਵਿਦਾਸ ਭਾਈਚਾਰੇ ਵਲੋਂ ਬੰਦ ਦੇ ਸੱਦੇ ਨੂੰ ਜ਼ਿਲ੍ਹੇ 'ਚ ਮਿਲਿਆ-ਜੁਲਿਆ ਹੁੰਗਾਰਾ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ/ਰਾਜੇਸ਼ ਕੋਛੜ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਿਖ਼ਲਾਫ਼ ਰਵਿਦਾਸ ਭਾਈਚਾਰੇ ਵਲੋਂ ਰੋਸ ਵਜੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਮੋਗਾ ਸ਼ਹਿਰ ਵਿਚ ਬੰਦ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਤੇ ਰਵਿਦਾਸ ਭਾਈਚਾਰੇ ਦੇ ਸੱਦੇ ਤਹਿਤ ਭਰਾਤਰੀ ਜਥੇਬੰਦੀਆਂ ਨੇ ਜਿੱਥੇ ਬੰਦ ਦੇ ਸੱਦੇ ਵਿਚ ਭਰਵੀਂ ਸ਼ਮੂਲੀਅਤ ਕੀਤੀ ਉੱਥੇ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਤੇ ਬਸਪਾ ਸਮੇਤ ਹੋਰ ਸਿਆਸੀ ਪਾਰਟੀਆਂ ਨੇ ਬੰਦ ਦੇ ਸਮਰਥਨ ਵਿਚ ਆਪਣੀ ਹਾਜ਼ਰੀ ਲਗਵਾਈ ਤੇ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਅੱਜ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਉਪਿੰਦਰ ਸਿੰਘ ਗਿੱਲ ਸੀਨੀ. ਆਗੂ, ਸਵਰਨ ਸਿੰਘ ਆਦੀਵਾਲ ਸੂਬਾ ਸਕੱਤਰ, ਬੰਤ ਸਿੰਘ ਸੇਖੋਂ ਸੀਨੀ. ਆਗੂ, ਮਨਜੀਤ ਸਿੰਘ ਮਾਨ ਕੌਾਸਲਰ, ਹਰਵਿੰਦਰ ਸਿੰਘ ਬਿੱਟੂ ਸੀਨੀ. ਆਗੂ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਭਾਈ ਬਲਰਾਜ ਸਿੰਘ ਖ਼ਾਲਸਾ, ਬਲਰਾਜ ਸਿੰਘ ਬਾਦਲ ਨੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ ਤੇ ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ | ਰਵਿਦਾਸ ਭਾਈਚਾਰੇ ਨੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਜਿੱਥੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਉੱਥੇ ਸ਼ਹਿਰ ਦੇ ਮੇਨ ਚੌਕ ਵਿਚ ਰੋਸ ਧਰਨਾ ਲਾ ਕੇ ਕੁਝ ਸਮੇਂ ਲਈ ਆਵਾਜਾਈ ਵੀ ਠੱਪ ਕੀਤੀ ਗਈ | ਪੰਜਾਬ ਬੰਦ ਦੇ ਸੱਦੇ 'ਤੇ ਦਲਿਤ ਜਥੇਬੰਦੀਆਂ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ, ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ, ਬਾਬਾ ਰਾਮਦੇਵ ਵੈੱਲਫੇਅਰ ਕਲੱਬ ਤੇ ਧਾਨਕ ਸਮਾਜ ਦੇ ਲੋਕਾਂ ਨੇ ਧਰਨੇ ਦੀ ਪੂਰਨ ਹਮਾਇਤ ਕੀਤੀ | ਇਸ ਧਰਨੇ ਵਿਚ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਮੋਦੀ ਸਰਕਾਰ ਿਖ਼ਲਾਫ਼ ਧਰਨਾਕਾਰੀਆਂ ਵਲੋਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕੀਮਤੀ ਲਾਲ, ਬਲਜਿੰਦਰ ਧਾਲੀਵਾਲ, ਖੇਮ ਚੰਦ, ਤੀਰਥ ਸਿੰਘ, ਜਗਤਾਰ ਮਖੂ, ਚੰਨਣ ਸਿੰਘ ਵੱਟੂ, ਮਦਨ ਬੋਹਤ, ਸੁਖਮੰਦਰ ਸਿੰਘ, ਹਰਦੇਵ ਸਿੰਘ ਤਖਾਣਵੱਧ, ਪਿਆਰਾ ਸਿੰਘ ਨੇ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਿਖ਼ਲਾਫ਼ ਜਿੱਥੇ ਨਾਅਰੇਬਾਜ਼ੀ ਕੀਤੀ, ਉੱਥੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦੇ ਮਾਮਲੇ ਨੂੰ ਲੈ ਕੇ ਰਵਿਦਾਸ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਮੋਦੀ ਸਰਕਾਰ ਨੇ ਮੰਦਰ ਤੋੜ ਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਗੁਰੂ ਰਵਿਦਾਸ ਪੁਰਾਤਨ ਮੰਦਰ ਦੀ ਉਸਾਰੀ ਦੋਬਾਰਾ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਦਲਿਤ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆਂ | ਬੰਦ ਦੇ ਸੱਦੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਜਥੇਬੰਦੀਆਂ ਵਲੋਂ ਐਸ.ਡੀ.ਐਮ. ਮੋਗਾ ਗੁਰਵਿੰਦਰ ਸਿੰਘ ਜੌਹਲ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ 'ਤੇ ਇਕ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਦਲਿਤ ਸਮਾਜ ਦੇ ਲੋਕਾਂ ਤੋਂ ਇਲਾਵਾ ਜਗਤਾਰ ਸਿੰਘ ਡਰੋਲੀ, ਨਰੇਸ਼ ਡੁਲਗਚ, ਅਮਨਦੀਪ ਕਾਦਰ ਵਾਲਾ, ਬਲਦੇਵ ਸਿੰਘ, ਪਰਵੀਨ ਕੁਮਾਰ, ਜੀਤਾ ਰਾਮ, ਰਕੇਸ਼ ਕੁਮਾਰ, ਪ੍ਰੇਮ ਕੁਮਾਰ, ਪ੍ਰਸ਼ੋਤਮ ਲਾਲ, ਰਜਿੰਦਰ ਕੁਮਾਰ, ਬਲਵੀਰ ਸਿੰਘ, ਹਰੀਸ਼ ਕੁਮਾਰ, ਮੰਗਤ ਰਾਮ, ਅਸ਼ੋਕ ਸਫ਼ਰੀ, ਦੇਵ ਰਾਜ, ਰਘਵੀਰ, ਰਾਜਨ ਡੀਂਗਵਾਲ, ਅਵਤਾਰ ਸਿੰਘ, ਧਰਮਿੰਦਰ ਜਰਮਨੀ ਤੇ ਬਲਰਾਜ ਸਿੰਘ ਆਦਿ ਹਾਜ਼ਰ ਸਨ |
ਥਾਣੇ ਅੱਗੇ ਲਗਾਇਆ ਧਰਨਾ
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਮੰਡੀ ਨਿਹਾਲ ਸਿੰਘ ਵਾਲਾ ਦੇ ਥਾਣੇ ਦੇ ਗੇਟ ਅੱਗੇ ਦਲਿਤ ਜਥੇਬੰਦੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਕੇਵਲ ਸਿੰਘ ਸੈਦੋਕੇ ਬਹੁਜਨ ਸਮਾਜ ਆਗੂ, ਬਲਰਾਮ ਸਿੰਘ ਰੌਾਤਾ, ਡਾ. ਹਰਗੁਰਪ੍ਰਤਾਪ ਸਿੰਘ, ਦਰਸ਼ਨ ਸਿੰਘ ਹਿੰਮਤਪੁਰਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ, ਸਾਬਕਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ, ਅਰਸ਼ਦੀਪ ਸਿੰਘ ਸੋਨੀ ਅੰਬੇਡਕਰ ਨੌਜਵਾਨ ਸਭਾ, ਡਾ. ਜਗਰਾਜ ਸਿੰਘ ਭਾਰਤ ਮੁਕਤੀ ਮੋਰਚਾ, ਮੋਹਣ ਸਿੰਘ ਪੰਜਾਬ ਸਟੂਡੈਂਟਸ ਯੂਨੀਅਨ, ਹਰਮਨਦੀਪ ਸਿੰਘ ਹਿੰਮਤਪੁਰਾ ਇਨਕਲਾਬੀ ਨੌਜਵਾਨ ਸਭਾ ਆਗੂ, ਚਰਨ ਸਿੰਘ ਚੂਹੜਚੱਕ ਬਸਪਾ ਆਗੂ, ਸੇਵਕ ਸਿੰਘ ਮਾਣੂੰਕੇ, ਭਾਗ ਸਿੰਘ ਮਾਣੂੰਕੇ, ਮੱਘਰ ਸਿੰਘ ਚੂਹੜਚੱਕ, ਨਸੀਬ ਸਿੰਘ ਮੈਂਬਰ, ਕਰਮਜੀਤ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਤਾਰੀ, ਭਵਨਦੀਪ ਸਿੰਘ, ਬਿੱਕਰ ਸਿੰਘ ਬੱਧਨੀ ਕਲਾਂ ਆਦਿ ਹਾਜ਼ਰ ਸਨ |
ਰਾਸ਼ਟਰੀ ਮਾਰਗ ਬਿਲਾਸਪੁਰ 'ਤੇ ਧਰਨਾ
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਪਲਵਿੰਦਰ ਸਿੰਘ ਟਿਵਾਣਾ/ਸੁਰਜੀਤ ਸਿੰਘ ਗਾਹਲਾ)-ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ ਵਿਚ ਹਲਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਮੋਗਾ-ਬਰਨਾਲਾ ਮੁੱਖ ਰਾਸ਼ਟਰੀ ਮਾਰਗ 'ਤੇ ਪਿੰਡ ਮਾਛੀਕੇ ਵਿਖੇ ਵਿਸ਼ਾਲ ਧਰਨਾ ਦੇ ਕੇ ਮੁਕੰਮਲ ਤੌਰ 'ਤੇ ਆਵਾਜਾਈ ਠੱਪ ਕੀਤੀ ਗਈ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੂਬੇਦਾਰ ਕੌਰ ਸਿੰਘ, ਕੈਪਟਨ ਹਰਦੀਪ ਸਿੰਘ, ਸਾਬਕਾ ਸੂਬੇਦਾਰ ਤਰਸੇਮ ਸਿੰਘ, ਸਾਬਕਾ ਥਾਣੇਦਾਰ ਹਰਪਾਲ ਸਿੰਘ, ਪੰਚ ਕੇਵਲ ਸਿੰਘ, ਗਿਆਨੀ ਗੁਰਜੰਟ ਸਿੰਘ, ਨੈਬ ਸਿੰਘ, ਮਾਸਟਰ ਬਿੱਕਰ ਸਿੰਘ, ਗੁਰਸੇਵਕ ਸਿੰਘ ਰਾਮਾ, ਕੂੜਾ ਸਿੰਘ ਰਾਮਾ, ਪ੍ਰਧਾਨ ਜਗਦੇਵ ਸਿੰਘ ਰਾਮਾ, ਮਹਿੰਦਰ ਸਿੰਘ ਫ਼ੌਜੀ, ਪੰਚ ਜਗਜੀਤ ਸਿੰਘ, ਚਮਕੌਰ ਸਿੰਘ, ਬੂਟਾ ਸਿੰਘ ਰਾਮਾ, ਮਿਹਰ ਸਿੰਘ ਰਾਮਾ, ਸਤਿਨਾਮ ਸਿੰਘ, ਪ੍ਰਧਾਨ ਮੁਖਤਿਆਰ ਸਿੰਘ, ਬੁੱਧ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਹਲਕੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ, ਥਾਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੌਕੀ ਇੰਚਾਰਜ ਸਬ ਇੰਸਪੈਕਟਰ ਬੇਅੰਤ ਸਿੰਘ ਭੱਟੀ, ਸਹਾਇਕ ਥਾਣੇਦਾਰ ਚਮਕੌਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਜਵਾਨ ਤਾਇਨਾਤ ਸਨ |
ਰਵਿਦਾਸ ਭਾਈਚਾਰੇ ਵਲੋਂ ਵੱਖ-ਵੱਖ ਥਾਈਾ ਰੋਸ ਮਾਰਚ
ਬੱਧਨੀ ਕਲਾਂ,(ਸੰਜੀਵ ਕੋਛੜ, ਨਿਰਮਲਜੀਤ ਸਿੰਘ ਧਾਲੀਵਾਲ)-ਬੀਤੇ ਦਿਨੀਂ ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜੇ ਜਾਣ ਦੇ ਵਿਰੋਧ 'ਚ ਬੰਦ ਦੇ ਸੱਦੇ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਲੋਂ ਕਸਬਾ ਬੱਧਨੀ ਕਲਾਂ ਵਿਖੇ ਰੋਸ ਮਾਰਚ ਕੱਢਿਆ ਗਿਆ | ਬੁਲਾਰਿਆਂ ਨੇ ਤੋੜੇ ਗਏ ਮੰਦਰ ਨੂੰ ਦੋਬਾਰਾ ਉਸੇ ਸਥਿਤੀ 'ਚ ਕਰਨ ਦੀ ਪੁਰਜ਼ੋਰ ਮੰਗ ਕਰਦਿਆਂ ਕੇਂਦਰ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਮੂਹ ਗੁਰੂ ਰਵਿਦਾਸ ਗੁਰੂ ਘਰ ਕਮੇਟੀ, ਪ੍ਰਧਾਨ ਦਰਸ਼ਨ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ, ਗੁਰਜੰਟ ਸਿੰਘ, ਜੁਗਰਾਜ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਠੇਕੇਦਾਰ, ਕਿਸ਼ਨ ਸਿੰਘ, ਬਲਦੇਵ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ, ਕੁਲਵੀਰ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ, ਜਗਮੋਹਨ ਸਿੰਘ, ਪੱਪੂ, ਬੂਟਾ ਸਿੰਘ, ਭੂਰਾ ਸਿੰਘ, ਰਾਜਾ, ਸਵਰਨ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ, ਲਾਲ ਸਿੰਘ ਮੈਂਬਰ ਸਹਿਕਾਰੀ ਸਭਾ ਆਦਿ ਹਾਜ਼ਰ ਸਨ |
ਕਸਬਾ ਸਮਾਲਸਰ ਰਿਹਾ ਬੰਦ
ਸਮਾਲਸਰ, (ਕਿਰਨਦੀਪ ਸਿੰਘ ਬੰਬੀਹਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਸਮੂਹ ਇਨਸਾਫ਼ ਪਸੰਦ ਲੋਕਾਂ ਵਲੋਂ ਤੁਗਲਕਾਬਾਦ ਦਿੱਲੀ ਵਿਚ ਭਾਜਪਾ (ਆਰ.ਐਸ.ਐਸ.) ਸਰਕਾਰ ਵਲੋਂ ਢਾਹੇ ਗਏ ਗੁਰੂ ਰਵਿਦਾਸ ਜੀ ਦੇ ਧਾਰਮਿਕ ਸਥਾਨ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ 'ਤੇ ਕਸਬਾ ਸਮਾਲਸਰ ਬੰਦ ਕਰਵਾ ਕੇ ਰੋਸ ਮਾਰਚ ਕੀਤਾ ਗਿਆ | ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਕਿਹਾ ਕਿ ਬੀ.ਜੇ.ਪੀ. ਤੇ ਆਰ.ਐਸ.ਐਸ. ਕਸ਼ਮੀਰ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ    ਲੋਕਾਂ ਦੇ ਧਾਰਮਿਕ ਸਥਾਨਾਂ ਨਾਲ ਖਿਲਵਾੜ ਕਰ ਰਹੀ ਹੈ | ਇਸ ਮੌਕੇ ਲਵਦੀਪ ਸਿੰਘ, ਗੁਰਦੀਪ ਸਿੰਘ ਸਮਾਲਸਰ, ਸਤਿਨਾਮ ਸਿੰਘ, ਨਿਰਮਲ ਸਿੰਘ, ਵੀਰਪਾਲ ਸਿੰਘ ਕਵੀਸ਼ਰ, ਮੱਖਣ ਸਿੰਘ ਕਵੀਸ਼ਰ, ਹੈਪੀ ਸਿੰਘ ਅਤੇ ਸੁਖਮੰਦਰ ਸਿੰਘ ਤੋਂ ਇਲਾਵਾ ਹੋਰ ਇਨਸਾਫ਼ ਪਸੰਦ ਸੱਜਣ ਵੀ ਹਾਜ਼ਰ ਸਨ |
ਰਵੀਦਾਸ ਭਾਈਚਾਰੇ ਵਲੋਂ ਚੌਕ 'ਚ ਜਾਮ ਲਗਾ ਕੇ, ਬਾਜ਼ਾਰ ਬੰਦ ਕਰਵਾ ਕੇ ਕੀਤਾਰੋਸ ਪ੍ਰਦਰਸ਼ਨ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸ੍ਰੀ ਗੁਰੂ ਰਵੀਦਾਸ ਜੀ ਦੇ ਤੁਗਲਕਾਬਾਦ ਦਿੱਲੀ ਵਿਖੇ ਸਥਿਤ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਸਮੂਹ ਰਵੀਦਾਸ ਭਾਈਚਾਰੇ ਦੇ ਸੰਤ-ਮਹਾਂਪੁਰਸ਼ਾਂ ਤੇ ਧਾਰਮਿਕ ਆਗੂਆਂ ਵਲੋਂ ਰੋਸ ਵਜੋਂ ਅੱਜ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਉਂ ਕਿ ਸ੍ਰੀ ਗੁਰੂ ਰਵੀਦਾਸ ਜੀ ਦਾ ਮੰਦਰ ਢਾਹੇ ਜਾਣ 'ਤੇ ਗੁਰੂ ਰਵੀਦਾਸ ਜੀ ਦੀ ਮੂਰਤੀ ਹਟਾਏ ਜਾਣ ਨੂੰ ਲੈ ਕੇ ਰਵੀਦਾਸ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਬਾਘਾ ਪੁਰਾਣਾ ਦੇ ਮੁੱਖ ਚੌਕ ਵਿਚ ਜਾਮ ਲਗਾ ਕੇ ਚੌਾਕ ਵਿਚ ਧਰਨਾ ਦੇ ਕੇ ਅਤੇ ਦੁਕਾਨਾਂ ਬੰਦ ਕਰਵਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਰਵੀਦਾਸ ਭਾਈਚਾਰੇ ਤੋਂ ਇਲਾਵਾ ਦਲਿਤ ਜਥੇਬੰਦੀਆਂ ਅਤੇ ਹੋਰਨਾਂ ਜਥੇਬੰਦੀਆਂ ਦੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਪ੍ਰਬੰਧਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਣ ਬੁੱਝ ਕੇ ਵਾਰ-ਵਾਰ ਦਲਿਤਾਂ, ਸਿੱਖਾਂ, ਮੁਸਲਮਾਨਾਂ ਅਤੇ ਘੱਟ ਗਿਣਤੀਆਂ 'ਤੇ ਹਮਲੇ ਕੀਤੇ ਜਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਬੁਲਾਰਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਗਲਕਾਬਾਦ ਦਿੱਲੀ ਵਿਖੇ ਢਾਹਿਆ ਗਿਆ ਸ੍ਰੀ ਗੁਰੂ ਰਵੀਦਾਸ ਜੀ ਦਾ ਮੰਦਰ ਜਲਦੀ ਤੋਂ ਜਲਦੀ ਉਸਾਰੀ ਕਰਵਾ ਕੇ ਬਣਾਇਆ ਜਾਵੇ ਤੇ ਸ੍ਰੀ ਗੁਰੂ ਰਵੀਦਾਸ ਜੀ ਦੀ ਮੂਰਤੀ ਲਗਾਈ ਜਾਵੇ | ਧਰਨਾਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਇਸ ਧਰਨੇ ਵਿਚ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ ਬੁੱਧ ਸਿੰਘ ਵਾਲਾ, ਕੁਲਦੀਪ ਚੰਦ, ਸਾਬਕਾ ਸਰਪੰਚ ਮੇਜਰ ਸਿੰਘ ਬੁੱਧ ਸਿੰਘ ਵਾਲਾ, ਸਾਬਕਾ ਸਰਪੰਚ ਲੇਖਰਾਜ ਪੱਪੂ ਰਾਜੇਆਣਾ, ਮਾ. ਅਜੀਤ ਕੁਮਾਰ ਬਾਘਾ ਪੁਰਾਣਾ, ਬਲਦੇਵ ਸਿੰਘ ਐਲ.ਆਈ.ਸੀ. ਵਾਲੇ, ਸਰਪੰਚ ਜਸਵੀਰ ਸਿੰਘ ਰਾਜੇਆਣਾ, ਹਰਗੋਪਾਲ ਸਿੰਘ ਰਾਜੇਆਣਾ, ਗੁਰਚਰਨ ਸਿੰਘ ਰਾਜੇਆਣਾ, ਸਾਬਕਾ ਸਰਪੰਚ ਮੁਕੰਦ ਸਿੰਘ ਨੱਥੋਕੇ, ਕੁਲਵਿੰਦਰ ਸਿੰਘ ਰਾਜੇਆਣਾ, ਡਾ. ਬਲਦੇਵ ਸਿੰਘ ਰਾਮ ਮੂਰਤੀ, ਡਾ. ਸੁਖਵਿੰਦਰ ਸਿੰਘ ਸੋਨੂੰ, ਗੁਰਲਾਲ ਸਿੰਘ ਮਾੜੀ ਮੁਸਤਫ਼ਾ, ਜੱਸਾ ਸਿੰਘ ਰਾਜੇਆਣਾ ਸਮੇਤ ਵੱਡੇ ਪੱਧਰ 'ਤੇ ਰਵੀਦਾਸ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਤੋਂ ਪਹਿਲਾਂ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ | ਇਸ ਮੌਕੇ ਸੁਰੱਖਿਆ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਡੀ.ਐਸ.ਪੀ. ਜਸਪਾਲ ਸਿੰਘ ਧਾਮੀ, ਇੰਸ. ਕੁਲਵਿੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵੀ ਤਾਇਨਾਤ ਸਨ |
<br/>

ਲਾਵਾਰਸ ਮਿ੍ਤਕ ਵਿਅਕਤੀ ਦੀ ਹੋਈ ਪਹਿਚਾਣ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਲਾਵਾਰਸ ਮਿਲੇ ਵਿਅਕਤੀ ਦੀ ਹੋਈ ਮੌਤ ਉਪਰੰਤ ਮਿ੍ਤਕ ਦੀ ਲਾਸ਼ ਨੂੰ ਪਹਿਚਾਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਰੱਖਿਆ ਗਿਆ ਸੀ ਜਿਸ ਦੀ ਪਹਿਚਾਣ ਮਿ੍ਤਕ ਦੀ ਭੈਣ ਹਰਜੀਤ ਕੌਰ ਪਤਨੀ ਜਸਵੀਰ ਸਿੰਘ ਬਾਘਾ ਪੁਰਾਣਾ ਨੇ ਕਰਕੇ ਦੱਸਿਆ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਾਦਲ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ 'ਤੇ ਲਹਿਰਾਉਣਗੇ ਕੌਮੀ ਝੰਡਾ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਨਾਜ ਮੰਡੀ ਮੋਗਾ ਵਿਖੇ ਕੌਮੀ ਝੰਡਾ ਲਹਿਰਾਉਣਗੇ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲੈਣਗੇ | ਇਸ ਤੋਂ ਬਾਅਦ ਵਿੱਤ ...

ਪੂਰੀ ਖ਼ਬਰ »

ਪੰਜਾਬ ਬੰਦ ਨੂੰ ਲੈ ਕੇ ਧਰਮਕੋਟ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਨਾਂਹ ਪੱਖੀ ਹੁੰਗਾਰਾ

ਧਰਮਕੋਟ, 13 ਅਗਸਤ (ਪਰਮਜੀਤ ਸਿੰਘ)-ਦਿੱਲੀ ਵਿਚ ਢਾਹੇ ਗਏ ਗੁਰੂ ਰਵਿਦਾਸ ਜੀ ਮੰਦਰ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਿਚ ਫੈਲੇ ਰੋਸ ਵਜੋਂ 13 ਅਗਸਤ ਨੂੰ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇਣ ਦੇ ਸੱਦੇ ਨੂੰ ਧਰਮਕੋਟ 'ਚੋਂ ਨਾਂਹ ਪੱਖੀ ਹੁੰਗਾਰਾ ਹੀ ਮਿਲਿਆ | ਸਵੇਰੇ 9 ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ 'ਚ ਫੜੇ ਗਏ ਨੌਜਵਾਨਾਂ ਦੀ ਨਿਸ਼ਾਨਦੇਹੀ 'ਤੇ ਮੌਜੂਦਾ ਕੌ ਾਸਲਰ ਗਿ੍ਫ਼ਤਾਰ

ਮੋਗਾ, 13 ਅਗਸਤ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ 7 ਅਗਸਤ ਨੂੰ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਗਸ਼ਤ ਦੇ ਦੌਰਾਨ ਨਿਊ ਟਾਊਨ ਮੋਗਾ 'ਚੋਂ ਦੋ ਸਕੇ ਭਰਾਵਾਂ ਨੂੰ 220 ਗ੍ਰਾਂਮ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਸੀ ਜਿਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਦੁਕਾਨ 'ਤੇ ਕਬਜ਼ੇ ਦੀ ਕੋਸ਼ਿਸ਼-8 ਨਾਮਜ਼ਦ

ਮੋਗਾ, 13 ਅਗਸਤ (ਸ਼ਿੰਦਰ ਸਿੰਘ ਭੁਪਾਲ)-ਰਾਜੇਸ਼ ਕੁਮਾਰ ਉਰਫ਼ ਰਾਜੂ ਪੁੱਤਰ ਜਗਨ ਨਾਥ ਵਾਸੀ ਸਰਦਾਰ ਨਗਰ ਮੋਗਾ ਨੇ ਥਾਣਾ ਸਿਟੀ ਸਾਊਥ ਮੋਗਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਨ•ਾਂ ਦੀ ਪ੍ਰਤਾਪ ਰੋਡ ਮੋਗਾ 'ਤੇ ਲਾਟਰੀ ਦੀ ਇਕ ਦੁਕਾਨ ਹੈ | ਕੱਲ•ਬਾਅਦ ਦੁਪਹਿਰ 2 ਵਜੇ ਦੇ ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਜੈਤੋ ਵਲੋਂ ਮਿਲਕ ਸੈਂਟਰਾਂ 'ਤੇ ਛਾਪੇਮਾਰੀ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਸੀ. ਆਈ. ਏ. ਸਟਾਫ਼ ਜੈਤੋ ਦੀ ਪੁਲਿਸ ਪਾਰਟੀ ਵਲੋਂ ਅੱਜ ਸਵੇਰੇ-ਸਵੇਰੇ ਸਥਾਨਕ ਸ਼ਹਿਰ ਦੇ ਵੱਖ-ਵੱਖ ਮਿਲਕ ਸਟੋਰਾਂ (ਡੇਅਰੀਆਂ) 'ਤੇ ਅਚਨਚੇਤੀ ਛਾਪੇਮਾਰੀ ਕੀਤੀ ਗਈ | ਇਸ ਟੀਮ ਦੀ ਅਗਵਾਈ ਏ. ਐਸ. ਆਈ. ਜੰਗ ਸਿੰਘ ਕਰ ਰਹੇ ਸਨ | ਪੁਲਿਸ ...

ਪੂਰੀ ਖ਼ਬਰ »

ਲੰਗੇਆਣਾ ਪੁਰਾਣਾ ਦੀ ਸੰਘਣੀ ਆਬਾਦੀ 'ਚ ਖੁੱਲ੍ਹੇ ਦੋ ਸ਼ਰਾਬ ਦੇ ਠੇਕੇ

ਨੱਥੂਵਾਲਾ ਗਰਬੀ, 13 ਅਗਸਤ (ਸਾਧੂ ਰਾਮ ਲੰਗੇਆਣਾ)-ਮਜ਼ਦੂਰ ਸ਼ਕਤੀ ਪਾਰਟੀ ਭਾਰਤ ਦੇ ਕੌਮੀ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਨੇ ਦੱਸਿਆ ਕਿ ਹਲਕਾ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਲੰਗੇਆਣਾ ਪੁਰਾਣਾ ਵਿਖੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਇਕ ਠੇਕੇ ਦੀ ਬਜਾਏ ਦੋ ...

ਪੂਰੀ ਖ਼ਬਰ »

ਕਵਿਤਾ ਉਚਾਰਨ ਮੁਕਾਬਲਾ ਕਰਵਾਇਆ

ਕਿਸ਼ਨਪੁਰਾ ਕਲਾਂ, 13 ਅਗਸਤ (ਅਮੋਲਕ ਸਿੰਘ ਕਲਸੀ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਅੰਤਰ-ਹਾਊਸ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦੇ ਵਿਸ਼ੇ ਸਮਾਜਿਕ ਗਤੀਵਿਧੀਆਂ 'ਤੇ ਆਧਾਰਤ ਸਨ | ਸਾਰੇ ਹੀ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਵਿਤਾਵਾਂ ਪੇਸ਼ ...

ਪੂਰੀ ਖ਼ਬਰ »

ਵਾਟਰ ਵਰਕਸ ਦਾ ਦੂਸ਼ਿਤ ਪਾਣੀ ਪੁੱਜਿਆ ਲੋਕਾਂ ਦੇ ਘਰਾਂ 'ਚ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਮੁਗਲੂ ਪੱਤੀ ਵਿਚਲਾ ਵਾਟਰ ਵਰਕਸ ਅੱਜ ਫਿਰ ਉਸ ਸਮੇਂ ਸੁਰਖ਼ੀਆਂ 'ਚ ਆ ਗਿਆ ਜਦੋਂ ਸਵੇਰੇ ਵਾਟਰ ਵਰਕਸ ਦਾ ਗੰਧਲਾ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ 'ਚ ਚਲਾ ਗਿਆ | ਲੋਕਾਂ ਨੇ ਪੱਤਰਕਾਰਾਂ ਨੂੰ ਬੁਲਾ ਕੇ ਘਰਾਂ ...

ਪੂਰੀ ਖ਼ਬਰ »

ਸਮਾਧ ਭਾਈ ਦੇ ਸੁੰਦਰ ਪਾਰਕ ਦੇਖ ਕੇ ਮਨ ਨੂੰ ਸਕੂਨ ਮਿਲਿਆ-ਨਾਇਬ ਤਹਿਸੀਲਦਾਰ ਚੰਨੀ

ਸਮਾਧ ਭਾਈ, 13 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਧਰਤੀ 'ਤੇ ਤੇਜ਼ੀ ਨਾਲ ਬਦਲ ਰਹੇ ਵਾਤਾਵਰਨ ਤੇ ਕੁਦਰਤੀ ਸਰੋਤਾਂ ਪ੍ਰਤੀ ਮਨੁੱਖ ਦੁਆਰਾ ਕੀਤੀ ਜਾ ਰਹੀ ਲਾਪ੍ਰਵਾਹੀ ਧਰਤੀ 'ਤੇ ਹਰ ਜੀਵ ਦੇ ਜੀਵਨ ਲਈ ਘਾਤਕ ਸਾਬਤ ਹੋ ਰਹੀ ਹੈ ਤੇ ਸਾਨੂੰ ਸਮੇਂ ਨੂੰ ਅਜਾਈਾ ਗੁਆਏ ਬਿਨਾਂ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਹਰ ਰੋਜ਼ ਪ੍ਰਾਰਥਨਾ ਸਭਾ ਉਪਰੰਤ ਸਕੂਲ ਦੀ ...

ਪੂਰੀ ਖ਼ਬਰ »

ਨਸ਼ੇ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ-ਐਸ. ਪੀ. ਬਲਵਿੰਦਰ ਸਿੰਘ

ਬੱਧਨੀ ਕਲਾਂ, 13 ਅਗਸਤ (ਸੰਜੀਵ ਕੋਛੜ)-ਨੌਜਵਾਨ ਤਬਕਾ ਵੱਡੇ ਪੱਧਰ 'ਤੇ ਨਸ਼ੇ ਦਾ ਸ਼ਿਕਾਰ ਹੋ ਰਿਹਾ ਹੈ, ਜੇਕਰ ਇਸ ਕੋਹੜ ਦੀ ਬਿਮਾਰੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਸ ਦੇ ਬਹੁਤ ਹੀ ਭੈੜੇ ਨਤੀਜੇ ਸਾਹਮਣੇ ਆਉਣਗੇ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲੋਕਾਂ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਬਾਘਾ ਪੁਰਾਣਾ ਨੇ ਲਗਵਾਇਆ ਪਤੀ-ਪਤਨੀ ਦਾ ਆਸਟੇ੍ਰਲੀਆ ਦਾ ਵਿਜ਼ਟਰ ਵੀਜ਼ਾ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਗੋਲਡਨ ਐਜੂਕੇਸ਼ਨ ਬਾਘਾ ਪੁਰਾਣਾ ਨੇ ਬਲਵੀਰ ਸਿੰਘ, ਜਸਪਿੰਦਰ ਕੌਰ ਦਾ ਆਸਟੇ੍ਰਲੀਆ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ | ਹਿਮਾਂਸ਼ੂ ਹਾਂਡਾ ਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨੇ ਬਲਵੀਰ ਸਿੰਘ, ਜਸਪਿੰਦਰ ਕੌਰ ਨੂੰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਮੋਗਾ ਵਿਸ਼ਾਲ ਲਗਵਾਏਗੀ ਮੋਗਾ ਜੇਲ੍ਹ ਵਿਖੇ ਆਰ. ਓ.

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੀ ਮੀਟਿੰਗ ਪ੍ਰਧਾਨ ਦਰਸ਼ਨ ਲਾਲ ਗਰਗ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਲਾਇਨਜ਼ ਕਲੱਬ ਵਲੋਂ 21000 ਬੂਟੇ ਮੋਗਾ ਜ਼ਿਲ੍ਹੇ 'ਚ ਲਗਵਾਉਣ ਦਾ ਟੀਚਾ ਸ਼ੁਰੂ ਕਰਨ ਲਈ ਹੁਣ ਤੱਕ 11696 ਬੂਟੇ ਲਗਵਾਉਣ ਲਈ ...

ਪੂਰੀ ਖ਼ਬਰ »

ਮਾਤਾ ਜਸਵਿੰਦਰ ਕੌਰ ਬਰਾੜ ਰਾਜੇਆਣਾ ਨੂੰ ਸ਼ਰਧਾਂਜਲੀਆਂ ਭੇਟ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਗੁਰਦੀਪ ਸਿੰਘ, ਸੁਖਪਾਲ ਸਿੰਘ ਤੇ ਸਾਬਕਾ ਸਰਪੰਚ ਜਵਾਹਰ ਸਿੰਘ ਰਾਜੇਆਣਾ ਦੀ ਮਾਤਾ ਜਸਵਿੰਦਰ ਕੌਰ ਬਰਾੜ ਸਾਬਕਾ ਸਰਪੰਚ ਧਰਮ-ਪਤਨੀ ਪਰਮਜੀਤ ਸਿੰਘ ਬਰਾੜ ਜੋ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਦਾ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਆਜ਼ਾਦੀ ਦਿਵਸ ਸਮਾਗਮ ਦਾ ਨਿਰੀਖਣ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਵੀਂ ਦਾਣਾ ਮੰਡੀ 'ਚ ਤਹਿਸੀਲ ਪੱਧਰੀ ਆਜ਼ਾਦੀ ਦਿਵਸ 15 ਅਗਸਤ ਨੂੰ ਧੂਮ-ਧਾਮ ਨਾਲ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਦੀ ਅਗਵਾਈ ਹੇਠ ਤੇ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ, ਬੀ. ਡੀ. ਪੀ. ਓ. ਅਮਿਤ ...

ਪੂਰੀ ਖ਼ਬਰ »

ਵੋਟਰ ਵੈਰੀਫਿਕੇਸ਼ਨ ਪੋ੍ਰਗਰਾਮ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਮੀਟਿੰਗ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ 1 ਜਨਵਰੀ 2020 ਦੇ ਆਧਾਰ 'ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਮੈਡਮ ...

ਪੂਰੀ ਖ਼ਬਰ »

ਗੁ: ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ੁਰੂ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਅੰਮਿ੍ਤਸਰ ਰੋਡ ਮੋਗਾ ਵਿਖੇ ਤਿੰਨ ਰੋਜ਼ਾ ਨਾਮ ਸਿਮਰਨ ਅਭਿਆਸ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇ. ਬਾਬਾ ਕਰਨੈਲ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ...

ਪੂਰੀ ਖ਼ਬਰ »

ਸਾਬਕਾ ਸੈਨਿਕ ਪ੍ਰੀਤਮ ਸਿੰਘ ਦੀ ਮਿ੍ਤਕ ਦੇਹ ਨੂੰ ਫ਼ੌਜ ਦੀ ਟੁਕੜੀ ਨੇ ਦਿੱਤੀ ਸਲਾਮੀ

ਕਿਸ਼ਨਪੁਰਾ ਕਲਾਂ, 13 ਅਗਸਤ (ਪਰਮਿੰਦਰ ਸਿੰਘ ਗਿੱਲ)-ਲੰਮਾ ਸਮਾਂ ਫ਼ੌਜ 'ਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਸੈਨਿਕ ਪ੍ਰੀਤਮ ਸਿੰਘ ਤਲਵੰਡੀ ਮੱਲੀਆਂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਤਲਵੰਡੀ ...

ਪੂਰੀ ਖ਼ਬਰ »

ਜਸਵੰਤ ਰਾਏ ਛਾਬੜਾ ਕੋਟ ਈਸੇ ਖਾਂ ਦਾ ਅੰਤਿਮ ਸੰਸਕਾਰ

ਕੋਟ ਈਸੇ ਖਾਂ, 13 ਅਗਸਤ (ਯਸ਼ਪਾਲ ਗੁਲਾਟੀ)-ਅਮਰ ਨਾਥ ਛਾਬੜਾ ਪਰਿਵਾਰ ਨੂੰ ਭਾਰੀ ਸਦਮਾ ਉਸ ਸਮੇਂ ਪੁੱਜਾ ਜਦ ਉਨ੍ਹਾਂ ਦੇ ਬੇਟੇ ਜਸਵੰਤ ਰਾਏ ਛਾਬੜਾ ਜ਼ੀਰਾ ਰੋਡ ਚੱਕੀ ਵਾਲੇ (55) ਅੱਜ ਸਵੇਰੇ ਅਚਾਨਕ ਸਦੀਵੀਂ ਵਿਛੋੜਾ ਦੇ ਗਏ | ਜਸਵੰਤ ਰਾਏ ਛਾਬੜਾ ਦਾ ਅੰਤਿਮ ਸੰਸਕਾਰ ...

ਪੂਰੀ ਖ਼ਬਰ »

ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਦੇ ਬਾਨੀ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਪਾਲਾਂ ਦੇ ਜਨਮ ਦਿਨ ਨੂੰ ਸਮਰਪਿਤ 3 ਰੋਜ਼ਾ ਸਮਾਗਮ ਕਰਵਾਇਆ ਗਿਆ, ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ 11 ਲੋੜਵੰਦ ਬੀਬੀਆਂ ਦੇ ਆਨੰਦ ਕਾਰਜ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਮੋਗਾ, 13 ਅਗਸਤ (ਰਾਜੇਸ਼ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਚੌਕ ਸ਼ੇਖ਼ਾਂ ਵਿਖੇ ਕਰਵਾਇਆ | ਸੁਸਾਇਟੀ ਵਲੋਂ ਤੇ ...

ਪੂਰੀ ਖ਼ਬਰ »

ਪਿੰਡ ਕਪੂਰੇ ਵਿਖੇ ਸਾਲਾਨਾ ਬਰਸੀ ਤੇ ਸੰਤ ਸਮਾਗਮ ਕਰਵਾਏ

ਮੋਗਾ, 13 ਅਗਸਤ (ਅਮਰਜੀਤ ਸਿੰਘ ਸੰਧੂ)-ਭੂਰੀ ਵਾਲੇ ਮਹਾਂਪੁਰਸ਼ਾਂ ਦੀ ਨਿੱਘੀ ਯਾਦ 'ਚ ਡੇਰਾ ਨਿਰਮਲ ਆਸ਼ਰਮ ਗੁਰੂ ਨਾਨਕ ਦਰਬਾਰ ਪਿੰਡ ਕਪੂਰੇ ਵਿਖੇ ਸਮੂਹ ਇਲਾਕਾ ਨਿਵਾਸੀ, ਸਾਧ ਸੰਗਤ, ਪ੍ਰਬੰਧਕ ਕਮੇਟੀ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਡੇਰੇ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਰਾਇਲ ਕਾਨਵੈਂਟ ਸਕੂਲ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਜਿੱਤੇ ਤਗਮੇ

ਨਿਹਾਲ ਸਿੰਘ ਵਾਲਾ, 13 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਰਾਇਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਅੰਡਰ-17 ਲੜਕੇ ਅਤੇ ਲੜਕੀਆਂ ਦੀ ਐਥਲੈਟਿਕਸ ਟੀਮਾਂ ਨੇ 'ਤੰਦਰੁਸਤ ਪੰਜਾਬ' ਖੇਡਾਂ 'ਚ ਭਾਗ ਲਿਆ ਜੋ ਗੁਰੂ ਨਾਨਕ ਕਾਲਜ ਸਟੇਡੀਅਮ ਮੋਗਾ ਵਿਖੇ ਕਰਵਾਈਆਂ ਗਈਆਂ | ...

ਪੂਰੀ ਖ਼ਬਰ »

ਸ਼ਿਵ ਮੰਦਰ ਵਲੋਂ ਪ੍ਰਭਾਤ ਫੇਰੀਆਂ ਆਰੰਭ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ 'ਚ ਸ੍ਰੀ ਸ਼ਿਵ ਮੰਦਰ ਬਾਘਾ ਪੁਰਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਰਫ਼ਾਨੀ ਸੇਵਾ ਮੰਡਲ, ਰਾਮ ਲੀਲਾ ਉਤਸਵ ਕਮੇਟੀ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਦੀ ...

ਪੂਰੀ ਖ਼ਬਰ »

ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

ਨੱਥੂਵਾਲਾ ਗਰਬੀ, 13 ਅਗਸਤ (ਸਾਧੂ ਰਾਮ ਲੰਗੇਆਣਾ)-ਅੱਖਾਂ ਦਾ ਦਾਨ ਤੇ ਇਲਾਜ ਸਭ ਤੋਂ ਉੱਤਮ ਦਾਨ ਹੁੰਦਾ ਹੈ, ਇਸ ਵਾਸਤੇ ਸਾਨੂੰ ਅਜਿਹੇ ਕੈਂਪ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ | ਇਹ ਪ੍ਰਗਟਾਵਾ ਪਰਮ ਹੰਸ ਸੰਤ ਗੁਰਜੰਟ ਸਿੰਘ ਸਲ੍ਹੀਣੇ ਵਾਲਿਆਂ ਨੇ ਨਜ਼ਦੀਕੀ ਪਿੰਡ ...

ਪੂਰੀ ਖ਼ਬਰ »

ਨਿਹਾਲ ਸਿੰਘ ਵਾਲਾ ਵਿਖੇ ਆਜ਼ਾਦੀ ਦਿਵਸ ਨਵੀਂ ਦਾਣਾ ਮੰਡੀ 'ਚ ਮਨਾਇਆ ਜਾਵੇਗਾ

ਨਿਹਾਲ ਸਿੰਘ ਵਾਲਾ, 13 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਸੁਤੰਤਰਤਾ ਦਿਵਸ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਨਵੀਂ ਦਾਣਾ ਮੰਡੀ ਰਣਸੀਂਹ ਰੋਡ ਵਿਖੇ ਮਨਾਇਆ ਜਾਵੇਗਾ | ਆਜ਼ਾਦੀ ਦਿਵਸ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਨਿਹਾਲ ਸਿੰਘ ਵਾਲਾ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਅਤੇ ਹੋਰ ਸ਼ਹੀਦਾਂ ਦੇ ਬਲੀਦਾਨ ਸਦਕਾ ਮਿਲੀ ਆਜ਼ਾਦੀ-ਜਤਿੰਦਰ ਪੰਜਤੂਰੀ

ਫ਼ਤਹਿਗੜ੍ਹ ਪੰਜਤੂਰ, 13 ਅਗਸਤ (ਜਸਵਿੰਦਰ ਸਿੰਘ)-ਸਥਾਨਕ ਕਸਬੇ ਦੇ ਅੰਦਰ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾ ਰਹੀ ਸੰਸਥਾ ਸੀਤਾ ਰਾਮ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਸਕੂਲ ਦੇ ਪ੍ਰਬੰਧਕ ਜਤਿੰਦਰ ਪੰਜਤੂਰੀ, ਚੇਅਰਮੈਨ ...

ਪੂਰੀ ਖ਼ਬਰ »

ਪਿੰਡ ਬੰਬੀਹਾ ਭਾਈ ਵਿਖੇ ਨਸ਼ਿਆਂ ਪ੍ਰਤੀ ਜਾਗਰੂਕਤਾ ਸੈਮੀਨਾਰ

ਸਮਾਲਸਰ, 13 ਅਗਸਤ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਬੰਬੀਹਾ ਭਾਈ ਵਿਖੇ ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਵਲੋਂ ਨਰਿੰਦਰ ਕੌਰ ਕੌਾਸਲਰ ਸਿਵਲ ਹਸਪਤਾਲ ਬਾਘਾ ਪੁਰਾਣਾ ਤੇ ਸੁਖਰਾਜ ਸਿੰਘ ਐਸ. ਆਈ. ਨੇ ...

ਪੂਰੀ ਖ਼ਬਰ »

ਖੇਤੀਬਾੜੀ ਅਧਿਕਾਰੀਆਂ ਵਲੋਂ ਕੀਟਨਾਸ਼ਕ ਵਿਕੇ੍ਰਤਾਵਾਂ ਨੂੰ ਹਦਾਇਤਾਂ

ਬਾਘਾ ਪੁਰਾਣਾ, 13 ਅਗਸਤ (ਬਲਰਾਜ ਸਿੰਗਲਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਬਾਘਾ ਪੁਰਾਣਾ ਦੇ ਖੇਤੀ ਅਧਿਕਾਰੀਆਂ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਬਲਾਕ ਦੇ ਸਮੂਹ ਕੀਟਨਾਸ਼ਕ, ਖਾਦ ਤੇ ਬੀਜ ਵਿਕੇ੍ਰਤਾਵਾਂ ...

ਪੂਰੀ ਖ਼ਬਰ »

ਮਾੳਾੂਟ ਲਿਟਰਾ ਜੀ ਸਕੂਲ 'ਚ ਤੀਜ ਦਾ ਤਿਉਹਾਰ ਮਨਾਇਆ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਸਥਿਤ ਮਾੳਾੂਟ ਲਿਟਰਾ ਜੀ ਸਕੂਲ 'ਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ 'ਚ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ...

ਪੂਰੀ ਖ਼ਬਰ »

ਗਰੇਅ ਮੈਟਰਜ਼ ਦੀ ਵਿਦਿਆਰਥਣ ਨੇ ਓਵਰਆਲ 6.5 ਬੈਂਡ ਕੀਤੇ ਹਾਸਲ

ਬੱਧਨੀ ਕਲਾਂ, 13 ਅਗਸਤ (ਸੰਜੀਵ ਕੋਛੜ)-ਬੱਧਨੀ ਕਲਾਂ ਦੀ ਬੇਦੀ ਮਾਰਕੀਟ 'ਚ ਆਪਣੀਆਂ ਸੇਵਾਵਾਂ ਨਿਭਾ ਰਹੀ ਵਿੱਦਿਅਕ ਸੰਸਥਾ ਗਰੇਅ ਮੈਟਰਜ਼ ਦੀ ਹੋਣਹਾਰ ਵਿਦਿਆਰਥਣ ਅਵਨੀਤ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਮੱਲ੍ਹਾ ਨੇ ਸੰਸਥਾ ਦੀ ਉੱਚ ਪੱਧਰੀ ਤੇ ਨਵੀਂ ਤਕਨੀਕ ਦਾ ...

ਪੂਰੀ ਖ਼ਬਰ »

ਦਾਤੇਵਾਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਕੋਟ ਈਸੇ ਖਾਂ, 13 ਅਗਸਤ (ਨਿਰਮਲ ਸਿੰਘ ਕਾਲੜਾ)-ਪਿੰਡ ਦਾਤੇਵਾਲ ਦੇ ਕਮਿਊਨਿਟੀ ਹਾਲ 'ਚ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਤੀਆਂ ਦਾ ਮਨਾਇਆ ਗਿਆ | ਇਸ ਸਮੇਂ ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਸਿੱਧੂ, ਪਿੰਡ ਰੰਡਿਆਲਾ ਦੇ ਸਰਪੰਚ ਗੁਰਮੀਤ ਸਿੰਘ, ...

ਪੂਰੀ ਖ਼ਬਰ »

ਦੰਦਾਂ ਦੇ ਵਿਭਾਗ ਵਲੋਂ ਮਹੀਨਾਵਾਰ ਮੀਟਿੰਗ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਦੰਦਾਂ ਦੇ ਇਲਾਜ ਨੂੰ ਹੋਰ ਵਧੀਆ ਤਰੀਕੇ ਨਾਲ ਨਵੇਂ ਨੁਕਤੇ ਸਾਂਝੇ ਕਰਨ ਲਈ ਦਫ਼ਤਰ ਸਿਵਲ ਸਰਜਨ ਮੋਗਾ ਮੀਟਿੰਗ ਹਾਲ 'ਚ ਇਕ ਮੀਟਿੰਗ ਡਾ: ਕਮਲਦੀਪ ਕੌਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX