ਤਾਜਾ ਖ਼ਬਰਾਂ


ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 minute ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  16 minutes ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  17 minutes ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  22 minutes ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  31 minutes ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  37 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  52 minutes ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  58 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  about 1 hour ago
ਨਵੀਂ ਦਿੱਲੀ, 24 ਜਨਵਰੀ- ਸੁਪਰੀਮ ਕੋਰਟ ਨੇ ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  about 1 hour ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ..................................
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  about 1 hour ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  about 1 hour ago
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)- ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ...
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 1 hour ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 2 hours ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 2 hours ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 3 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 3 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 3 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 3 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 3 hours ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 4 hours ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  1 minute ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 4 hours ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਸਾਉਣ ਸੰਮਤ 551

ਪਹਿਲਾ ਸਫ਼ਾ

ਮੁੱਖ ਮੰਤਰੀ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਤੀਸਰਾ ਪੜਾਅ ਦੇਸ਼ ਨੂੰ ਸਮਰਪਿਤ

ਡਾ: ਹਮਦਰਦ ਦੇ ਯਤਨਾਂ ਨਾਲ ਸ਼ਹੀਦਾਂ ਦੀ ਯਾਦ 'ਚ ਹਰ ਦਿਨ ਲੱਗਿਆ ਕਰਨਗੇ ਮੇਲੇ-ਚੰਨੀ
ਡਾ: ਹਮਦਰਦ ਦੇ ਦਿ੍ੜ੍ਹ ਸੰਕਲਪ, ਹਿੰਮਤ ਤੇ ਸ਼ਹੀਦਾਂ ਪ੍ਰਤੀ ਸੱਚੇ ਜਜ਼ਬੇ ਦਾ ਪ੍ਰਗਟਾਵਾ ਹੈ ਯਾਦਗਾਰ-ਕੈਪਟਨ
ਯਾਦਗਾਰ ਨੂੰ ਤੀਰਥ ਸਥਾਨ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ-ਡਾ:”ਹਮਦਰਦ
ਜਸਪਾਲ ਸਿੰਘ
ਕਰਤਾਰਪੁਰ (ਜਲੰਧਰ), 14 ਅਗਸਤ-ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਪੰਜਾਬੀਆਂ ਵਲੋਂ ਪਾਏ ਗਏ ਯੋਗਦਾਨ ਨੂੰ ਬੇਹੱਦ ਭਾਵਪੂਰਨ ਤਰੀਕੇ ਨਾਲ ਰੂਪਮਾਨ ਕਰਦੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਸਰੇ ਪੜਾਅ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ | ਯਾਦਗਾਰ ਦਾ ਇਹ ਤੀਸਰਾ ਪੜਾਅ ਜਲਿ੍ਹਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਅਤੇ ਸੈਲੂਲਰ ਜੇਲ੍ਹ (ਕਾਲੇ ਪਾਣੀ) ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ
ਗਿਆ ਹੈ ਤੇ ਇਤਿਹਾਸ ਦੀਆਂ ਇਨ੍ਹਾਂ ਦੋਵਾਂ ਹੌਲਨਾਕ ਘਟਨਾਵਾਂ ਨੂੰ ਹੋਲੋਗ੍ਰਾਫਿਕ ਤਕਨੀਕ ਨਾਲ ਬਹੁਤ ਹੀ ਭਾਵਪੂਰਨ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ | ਇਸ ਮੌਕੇ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਇਹ ਯਾਦਗਾਰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਪੰਜਾਬੀਆਂ ਦਾ ਯੋਗਦਾਨ ਬੇਮਿਸਾਲ ਹੈ ਤੇ ਇਹ ਯਾਦਗਾਰ ਅਜਿਹੇ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਦੀ ਖ਼ਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ | ਉਨ੍ਹਾਂ ਕਿਹਾ ਕਿ ਯਾਦਗਾਰ ਵਿਚਲੀਆਂ ਵੱਖ-ਵੱਖ ਗੈਲਰੀਆਂ 'ਚ ਆਜ਼ਾਦੀ ਸੰਘਰਸ਼ ਲਈ ਚੱਲੀਆਂ ਵੱਖ-ਵੱਖ ਲਹਿਰਾਂ ਨੂੰ ਅਤਿ ਆਧੁਨਿਕ ਸੂਚਨਾ ਤਕਨੀਕ ਦੀ ਮਦਦ ਨਾਲ ਬਹੁਤ ਹੀ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਤੇ ਅੱਜ ਉਹ ਖ਼ੁਦ ਵੀ ਆਪਣੇ ਜਜ਼ਬਾਤ 'ਤੇ ਕਾਬੂ ਨਹੀਂ ਰੱਖ ਸਕੇ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਜੋ ਤਸੀਹੇ ਝੱਲੇ ਉਨ੍ਹਾਂ ਨੂੰ ਦੇਖ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ ਤੇ ਉਨ੍ਹਾਂ ਦੀ ਬੜੇ ਚਿਰ ਦੀ ਇਹ ਤਮੰਨਾ ਸੀ ਕਿ ਅਜਿਹੇ ਦੇਸ਼ ਭਗਤਾਂ ਦੀ ਕੋਈ ਅਜਿਹੀ ਯਾਦਗਾਰ ਬਣਾਈ ਜਾਵੇ, ਜਿਥੇ ਲੋਕ ਆ ਕੇ ਨਾ ਕੇਵਲ ਇਨ੍ਹਾਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਸਕਣ, ਬਲਕਿ ਨੌਜਵਾਨ ਪੀੜ੍ਹੀ ਵੀ ਪੰਜਾਬੀਆਂ ਦੇ ਗੌਰਵਮਈ ਇਤਿਹਾਸ ਤੋਂ ਸੇਧ ਲੈ ਸਕੇ ਤੇ ਅੱਜ ਉਨ੍ਹਾਂ ਦਾ ਇਹ ਸੁਪਨਾ ਡਾ. ਬਰਜਿੰਦਰ ਸਿੰਘ ਹਮਦਰਦ ਦੇ ਅਣਥੱਕ ਯਤਨਾਂ ਨਾਲ ਪੂਰਾ ਹੋ ਸਕਿਆ ਹੈ | ਉਨ੍ਹਾਂ ਇਸ ਸਮੁੱਚੇ ਪ੍ਰਾਜੈਕਟ ਦੇ ਕਰਤਾ ਧਰਤਾ ਅਤੇ ਜੰਗ-ਏ-ਆਜ਼ਾਦੀ ਯਾਦਗਾਰ ਫਾੳਾੂਡੇਸ਼ਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਇਸ ਯਾਦਗਾਰ ਦੇ ਸੰਕਲਪ ਨੂੰ ਪੂਰਾ ਕਰਨ 'ਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਡਾ. ਹਮਦਰਦ ਦੀ ਸ਼ਹੀਦਾਂ ਪ੍ਰਤੀ ਸੱਚੀ ਸੁੱਚੀ ਸੋਚ, ਹਿੰਮਤ ਅਤੇ ਜਜ਼ਬੇ ਕਾਰਨ ਹੀ ਸਿਰੇ ਚੜ੍ਹ ਸਕਿਆ ਹੈ, ਜਦਕਿ ਸਰਕਾਰ ਵਲੋਂ ਤਾਂ ਕੇਵਲ ਉਨ੍ਹਾਂ ਦੀ ਮਦਦ ਹੀ ਕੀਤੀ ਗਈ ਹੈ | ਉਨ੍ਹਾਂ ਯਾਦਗਾਰ ਦਾ ਤੀਸਰਾ ਪੜਾਅ ਪੂਰਾ ਹੋਣ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਕਾਫ਼ੀ ਮਿਹਨਤ ਕੀਤੀ ਤੇ ਹਰ ਕੰਮ ਨੂੰ ਏਨੀ ਸ਼ਿੱਦਤ ਨਾਲ ਕੀਤਾ ਕਿ ਹਰ ਇਕ ਗੈਲਰੀ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਾਤ ਪਾਉਂਦੀ ਹੋਈ ਯਾਦਗਾਰ 'ਚ ਆਉਣ ਵਾਲੇ ਹਰ ਸ਼ਖ਼ਸ ਨੂੰ ਧੁਰ ਅੰਦਰ ਤੱਕ ਝੰਜੋੜਦੀ ਹੈ | ਉਨ੍ਹਾਂ ਕਿਹਾ ਕਿ ਡਾ. ਹਮਦਰਦ ਦੀ ਸ਼ਹੀਦਾਂ ਪ੍ਰਤੀ ਸੋਚ, ਬੇਮਿਸਾਲ ਜਜ਼ਬੇ ਅਤੇ ਦਿ੍ੜ੍ਹ ਸੰਕਲਪ ਨੇ ਅਸੰਭਵ ਲੱਗ ਰਹੇ ਕੰਮ ਨੂੰ ਨਾ ਕੇਵਲ ਸੰਭਵ ਕਰਕੇ ਦਿਖਾਇਆ, ਬਲਕਿ ਥੋੜ੍ਹੇ ਜਿਹੇ ਅਰਸੇ 'ਚ ਹੀ ਦੇਸ਼ ਵਾਸੀਆਂ ਨੂੰ ਇਕ ਅਜਿਹੀ ਯਾਦਗਾਰ ਸਮਰਪਿਤ ਕੀਤੀ ਹੈ, ਜਿਸ 'ਤੇ ਹਰ ਦੇਸ਼ ਵਾਸੀ ਮਾਣ ਮਹਿਸੂਸ ਕਰ ਸਕੇਗਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਯਾਦਗਾਰ 'ਚ ਆਉਣ ਵਾਲਾ ਹਰ ਵਿਅਕਤੀ ਇਥੋਂ ਕੁਝ ਨਾ ਕੁਝ ਲੈ ਕੇ ਜਾਵੇਗਾ ਅਤੇ ਇਸ ਦਾ ਪ੍ਰਭਾਵ ਉਸ ਦੀ ਸਾਰੀ ਜ਼ਿੰਦਗੀ 'ਤੇ ਬਣਿਆ ਰਹੇਗਾ | ਉਨ੍ਹਾਂ ਮੰਚ 'ਤੇ ਮੌਜੂਦ ਤਕਨੀਕੀ ਸਿੱਖਿਆ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਸਕੂਲੀ ਬੱਚਿਆਂ ਨੂੰ ਇਹ ਯਾਦਗਾਰ ਦਿਖਾਉਣ ਲਈ ਵਿਆਪਕ ਪ੍ਰੋਗਰਾਮ ਉਲੀਕਣ | ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਿਮੋਟ ਕੰਟਰੋਲ ਨਾਲ ਇਥੋਂ ਹੀ ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ 'ਚ 265.15 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ | ਉਨ੍ਹਾਂ ਦੇ ਸੰਬੋਧਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਸਮਾਗਮਾਂ 'ਚ ਹਾਜ਼ਰ ਵੱਡੀ ਗਿਣਤੀ ਲੋਕਾਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਗਿਆ | ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ ਤੇ ਅਜਿਹੇ 'ਚ ਵਿਰਾਸਤ-ਏ- ਖ਼ਾਲਸਾ, ਵਾਰ ਮਿਊਜ਼ੀਅਮ ਅਤੇ ਜੰਗ-ਏ-ਆਜ਼ਾਦੀ ਵਰਗੀਆਂ ਯਾਦਗਾਰਾਂ ਹੀ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਅਤੇ ਇਤਿਹਾਸ ਨਾਲ ਜੋੜਨ 'ਚ ਅਹਿਮ ਯੋਗਦਾਨ ਪਾ ਸਕਦੀਆਂ ਹਨ | ਉਨ੍ਹਾਂ ਸੈਲੂਲਰ ਜੇਲ੍ਹ ਦੇ ਕੀਤੇ ਆਪਣੇ ਦੌਰੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਥੇ ਲਿਖੇ ਸ਼ਹੀਦਾਂ ਦੇ ਨਾਵਾਂ ਤੋਂ ਉਹ ਖ਼ੁਦ ਵਾਕਫ਼ ਨਹੀਂ ਸਨ ਤੇ ਉਸ ਸਮੇਂ ਹੀ ਉਨ੍ਹਾਂ ਨੇ ਇਹ ਪ੍ਰਣ ਕੀਤਾ ਸੀ ਕਿ ਕਾਲੇ ਪਾਣੀ, ਜਿਥੇ ਇਕ ਵਾਰ ਗਿਆ ਬੰਦਾ ਜ਼ਿੰਦਾ ਵਾਪਸ ਨਹੀਂ ਸੀ ਆਉਂਦਾ ਵਰਗੀਆਂ ਸਜ਼ਾਵਾਂ ਕੱਟਣ ਵਾਲੇ ਸ਼ਹੀਦਾਂ ਦੀ ਕੋਈ ਅਜਿਹੀ ਯਾਦਗਾਰ ਬਣੇ, ਜਿਥੇ ਉਨ੍ਹਾਂ 'ਤੇ ਢਾਹੇ ਗਏ ਜ਼ੁਲਮ ਅਤੇ ਤਸ਼ੱਦਦ ਨੂੰ ਬਿਆਨ ਕਰੇ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਜਿਸ ਆਜ਼ਾਦੀ ਦਾ ਅੱਜ ਉਹ ਨਿੱਘ ਮਾਣ ਰਹੇ ਹਨ, ਉਸ ਨੂੰ ਹਾਸਲ ਕਰਨ ਲਈ ਆਜ਼ਾਦੀ ਪਰਵਾਨਿਆਂ ਨੂੰ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਝੱਲਣੀਆਂ ਪਈਆਂ ਸਨ ਤੇ ਕੁਰਬਾਨੀਆਂ ਦੇਣੀਆਂ ਪਈਆਂ ਸਨ | ਉਨ੍ਹਾਂ ਨੌਜਵਾਨਾਂ 'ਚ ਪੁਸਤਕਾਂ ਪੜ੍ਹਨ ਦੇ ਘੱਟ ਰਹੇ ਰੁਝਾਨ ਨੂੰ ਦੇਖਦੇ ਹੋਏ ਯਾਦਗਾਰ 'ਚ ਬਣਾਈ ਜਾ ਰਹੀ ਲਾਇਬੇ੍ਰਰੀ ਦਾ ਡਿਜ਼ੀਟੀਲਾਈਜੇਸ਼ਨ ਕੀਤੇ ਜਾਣ ਦਾ ਸੁਝਾਅ ਵੀ ਦਿੱਤਾ | ਇਸ ਮੌਕੇ ਉਨ੍ਹਾਂ ਯਾਦਗਾਰ 'ਚ ਰਹਿੰਦੇ ਕੰਮਾਂ ਨੂੰ ਵੀ ਪੂਰਾ ਕਰਨ ਲਈ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ |
ਯਾਦਗਾਰ ਦੇਖ ਕੇ ਭਾਵੁਕ ਹੋਏ ਮੁੱਖ ਮੰਤਰੀ
ਜੰਗ-ਏ-ਆਜ਼ਾਦੀ ਯਾਦਗਾਰ 'ਚ ਆਜ਼ਾਦੀ ਦੇ ਸੰਘਰਸ਼ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਖ਼ਾਸ ਕਰਕੇ ਜਲਿ੍ਹਆਂਵਾਲਾ ਬਾਗ ਸਾਕੇ ਅਤੇ ਸੈਲੂਲਰ ਜੇਲ੍ਹ ਦੀ ਘਟਨਾ ਨੂੰ ਰੂਪਮਾਨ ਕਰਦੀਆਂ ਗੈਲਰੀਆਂ ਨੂੰ ਦੇਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੁਕ ਹੋ ਗਏ | ਉਨ੍ਹਾਂ ਕਿਹਾ ਕਿ ਅੱਜ ਗੈਲਰੀਆਂ ਨੂੰ ਦੇਖ ਕੇ ਹੀ ਰੌਾਗਟੇ ਖੜ੍ਹੇ ਹੋ ਜਾਂਦੇ ਹਨ ਤੇ ਉਹ ਲੋਕ ਕਿੰਨੇ ਮਹਾਨ ਸਨ, ਜਿਨ੍ਹਾਂ ਨੇ ਇਨ੍ਹਾਂ ਤਸੀਹਿਆਂ ਨੂੰ ਆਪਣੇ ਪਿੰਡੇ 'ਤੇ ਹੰਢਾਇਆ | ਉਨ੍ਹਾਂ ਕਿਹਾ ਕਿ ਇਹ ਯਾਦਗਾਰ ਕੇਵਲ ਇਕ ਇਮਾਰਤ ਨਹੀਂ, ਬਲਕਿ ਇਕ ਅਜਿਹਾ ਅਸਥਾਨ ਹੈ, ਜਿਥੇ ਆ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਆਪਣੇ ਆਪ ਝੁਕ ਜਾਂਦਾ ਹੈ | ਇਸ ਮੌਕੇ ਉਨ੍ਹਾਂ ਮੀਨਾਰ-ਏ-ਸ਼ਹੀਦਾਂ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ |
ਡਾ. ਹਮਦਰਦ ਦੇ ਯਤਨਾਂ ਨਾਲ ਹਰ ਰੋਜ਼ ਲੱਗਿਆ ਕਰਨਗੇ ਮੇਲੇ-ਚੰਨੀ
ਸੂਚਨਾ ਤਕਨੀਕ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯਾਦਗਾਰ ਦੀ ਉਸਾਰੀ ਲਈ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਹਰ ਵਰ੍ਹੇ ਨਹੀਂ ਬਲਕਿ ਡਾ. ਹਮਦਰਦ ਦੀ ਬਦੌਲਤ ਸ਼ਹੀਦਾਂ ਦੀ ਯਾਦ 'ਚ ਹਰ ਰੋਜ਼ ਮੇਲੇ ਲੱਗਿਆ ਕਰਨਗੇ | ਉਨ੍ਹਾਂ ਯਾਦਗਾਰ ਦੀ ਉਸਾਰੀ 'ਚ ਮੁੱਖ ਮੰਤਰੀ ਵਲੋਂ ਪਾਏ ਗਏ ਯੋਗਦਾਨ ਨੂੰ ਵੀ ਅਹਿਮ ਦੱਸਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਦਰਿਆ ਦਿਲੀ ਹੀ ਹੈ ਕਿ ਅੱਜ ਇਹ ਪ੍ਰਾਜੈਕਟ ਸਿਰੇ ਲੱਗ ਸਕਿਆ ਹੈ | ਉਨ੍ਹਾਂ ਕਿਹਾ ਕਿ ਅਕਸਰ ਸੱਤਾਧਾਰੀ ਧਿਰ ਵਲੋਂ ਪਿਛਲੀਆਂ ਸਰਕਾਰਾਂ ਦੇ ਕੰਮਾਂ ਨੂੰ ਰੋਕ ਦਿੱਤਾ ਜਾਂਦਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ | ਇਸ ਮੌਕੇ ਮੁੱਖ ਮੰਤਰੀ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਯਾਦਗਾਰ ਦੀ ਉਸਾਰੀ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਸਹਿਯੋਗ ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸੋਚ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਹੋਵੇਗੀ | ਮੰਚ ਦਾ ਸੰਚਾਲਨ ਜੰਗ-ਏ-ਆਜ਼ਾਦੀ ਫਾਊਾਡੇਸ਼ਨ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਵਲੋਂ ਕੀਤਾ ਗਿਆ | ਇਸ ਮੌਕੇ ਉੱਘੇ ਗਾਇਕ ਯਾਕੂਬ ਗਿੱਲ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ | ਇਸ ਮੌਕੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸੁਸ਼ੀਲ ਰਿੰਕੂ, ਪ੍ਰਗਟ ਸਿੰਘ, ਰਜਿੰਦਰ ਬੇਰੀ, ਬਾਵਾ ਹੈਨਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਨਸਪ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ, ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਮੁੱਖ ਮੰਤਰੀ ਦੇ ਓ. ਐਸ. ਡੀ. ਕੈਪਟਨ ਸੰਦੀਪ ਸੰਧੂ, ਸੋਨੂੰ ਢੇਸੀ, ਅੰਕਿਤ ਬਾਂਸਲ, ਸ. ਪ੍ਰੇਮ ਸਿੰਘ ਐਡਵੋਕੇਟ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਇਰਵਿਨ ਖੰਨਾ ਮੁੱਖ ਸੰਪਾਦਕ ਉੱਤਮ ਹਿੰਦੂ, ਸ਼ੀਤਲ ਵਿੱਜ ਮੁੱਖ ਸੰਪਾਦਕ ਦੈਨਿਕ ਸਵੇਰਾ, ਸਤੀਸ਼ ਜੈਨ ਚੇਅਰਮੈਨ ਹਵੇਲੀ ਗਰੁੱਪ, ਅਨਿਲ ਚੋਪੜਾ ਚੇਅਰਮੈਨ ਸੇਂਟ ਸੋਲਜ਼ਰ ਗਰੁੱਪ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ. ਟੀ. ਗਰੁੱਪ, ਸੁਰਿੰਦਰਪਾਲ ਸਿੰਘ ਗਵਾਲੀਅਰ, ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ ਵਿੱਕਾ ਡਾਇਰੈਕਟਰ ਸਰਬ-ਮਲਟੀਪਲੈਕਸ, ਗੁਰਚਰਨ ਸਿੰਘ ਸਿਆਲ ਐਡਵੋਕੇਟ, ਪ੍ਰਦੁਮਣ ਸਿੰਘ ਜੌਲੀ, ਕੇ. ਕੇ. ਸ਼ਰਮਾ ਚੇਅਰਮੈਨ ਸਿਟੀਜ਼ਨਸ ਕੋਆਪ੍ਰੇਟਿਵ ਬੈਂਕ, ਰਛਪਾਲ ਸਿੰਘ ਪਾਲ, ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਡਾ. ਰਾਮ ਲਾਲ ਜੱਸੀ, ਦੀਪਕ ਜਲੰਧਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ, ਮੇਅਰ ਜਗਦੀਸ਼ ਰਾਜਾ, ਵਿਕਰਮਜੀਤ ਸਿੰਘ ਚੌਧਰੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਸੀ. ਈ. ਓ. ਵਿਨੈ ਬੁਬਲਾਨੀ, ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਮਨਵਿੰਦਰ ਸਿੰਘ, ਰਾਜ ਕੁਮਾਰ ਰਾਜੂ, ਡਾ. ਅਨੂਪ ਬੌਰੀ, ਅਜੀਤ ਸਿੰਘ ਸੇਠੀ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ, ਐਚ. ਐਸ. ਢਿੱਲੋਂ, ਆਰ. ਕੇ. ਸ਼ਰਮਾ, ਲੋਕ ਨਾਥ ਆਂਗਰਾ, ਆਲੋਕ ਸੋਂਧੀ ਪੀ. ਕੇ. ਐਫ. ਗਰੁੱਪ, ਜਗਬੀਰ ਸਿੰਘ ਬਰਾੜ, ਸੁਖਵਿੰਦਰ ਸਿੰਘ ਲਾਲੀ, ਬਲਦੇਵ ਸਿੰਘ ਦੇਵ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਾ....'-ਡਾ: ਹਮਦਰਦ

ਡਾ: ਬਰਜਿੰਦਰ ਸਿੰਘ ਹਮਦਰਦ ਨੇ ਯਾਦਗਾਰ ਨੂੰ ਤੀਰਥ ਅਸਥਾਨ ਦੇ ਤੌਰ 'ਤੇ ਵਿਕਸਿਤ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨ ਇਥੇ ਹੀ ਰੁਕਣ ਵਾਲੇ ਨਹੀਂ ਹਨ ਤੇ ਉਹ ਇਸ ਯਾਦਗਾਰ ਨੂੰ ਅਜਿਹੀ ਧੜਕਦੀ ਯਾਦਗਾਰ ਬਣਾਉਣਾ ਚਾਹੁੰਦੇ ਹਨ, ਜਿਥੇ ਲੋਕ ਆ ਕੇ ਸ਼ਹੀਦਾਂ ਪ੍ਰਤੀ ਆਪਣੀ ਸੱਚੀ ਭਾਵਨਾ ਅਤੇ ਸਤਿਕਾਰ ਦਾ ਇਜ਼ਹਾਰ ਕਰ ਸਕਣ ਤੇ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਸੇਧ ਲੈ ਸਕੇ | ਉਨ੍ਹਾਂ 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਾ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਾ..' ਦੇ ਨਾਲ ਆਪਣੇ ਇਰਾਦੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਯਾਦਗਾਰ 'ਚ ਹਰ ਇਤਿਹਾਸਕ ਦਿਨ 'ਤੇ ਸਮਾਗਮ ਕਰਵਾਏ ਜਾਇਆ ਕਰਨਗੇ ਤੇ ਇਸ ਦੀ ਧੜਕਣ ਨੂੰ ਜ਼ਿੰਦਾ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਮਦਦ ਦੇ ਨਾਲ ਹੀ ਅੱਜ ਇਹ ਪ੍ਰਾਜੈਕਟ ਮਿੱਥੇ ਸਮੇਂ 'ਚ ਪੂਰਾ ਹੋ ਸਕਿਆ ਹੈ | ਇਸ ਮੌਕੇ ਡਾ. ਹਮਦਰਦ ਨੇ ਯਾਦਗਾਰ ਦੇ ਤੀਸਰੇ ਪੜਾਅ ਦੌਰਾਨ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤੀਆਂ ਗਈਆਂ ਗੈਲਰੀਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਪੜਾਅ ਜਲਿ੍ਹਆਂਵਾਲਾ ਬਾਗ ਅਤੇ ਸੈਲੂਲਰ ਜੇਲ੍ਹ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਨ੍ਹਾਂ ਘਟਨਾਵਾਂ ਨੂੰ ਦਰਸਾਉਣ ਲਈ ਪਹਿਲੀ ਵਾਰ ਹੋਲੋਗ੍ਰਾਫਿਕ ਤਕਨੀਕ ਵਰਤੀ ਗਈ ਹੈ |
ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਯਾਦਗਾਰ ਅੰਦਰ ਬਣੀਆਂ ਵੱਖ-ਵੱਖ ਗੈਲਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦੇ ਸੰਘਰਸ਼ ਲਈ ਚੱਲੀਆਂ ਵੱਖ-ਵੱਖ ਲਹਿਰਾਂ ਨਾਮਧਾਰੀ ਲਹਿਰ, ਸਿੰਘ ਸਭਾ ਲਹਿਰ, ਪ੍ਰਜਾ ਮੰਡਲ ਲਹਿਰ, ਆਰੀਆ ਸਭਾ ਸਮਾਜ ਲਹਿਰ, ਨਾ ਮਿਲਵਰਤਨ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਤੇ ਨੌਜਵਾਨ ਭਾਰਤ ਸਭਾ ਆਦਿ ਲਹਿਰਾਂ ਨੂੰ ਜਿਥੇ ਭਾਵਪੂਰਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਉੱਥੇ ਯਾਦਗਾਰ ਦੇ ਪ੍ਰਵੇਸ਼ ਦੁਆਰ ਨੂੰ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਯਾਦਗਾਰ 'ਚ 110 ਸੀਟਾਂ ਦਾ ਇਕ ਥੀਏਟਰ ਬਣਾਇਆ ਗਿਆ ਹੈ, ਜਿੱਥੇ ਉੱਘੇ ਫ਼ਿਲਮ ਨਿਰਮਾਤਾ ਨਿਰਦੇਸ਼ਕ ਸ਼ਿਆਮ ਬੈਨੇਗਲ ਵਲੋਂ ਤਿਆਰ ਕੀਤੀ ਗਈ 90 ਮਿੰਟ ਦੀ ਫ਼ਿਲਮ ਦਿਖਾਈ ਜਾਂਦੀ ਹੈ | ਇਸ ਫ਼ਿਲਮ 'ਚ ਆਜ਼ਾਦੀ ਦੇ ਸੰਘਰਸ਼ 'ਚ ਪੰਜਾਬੀਆਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ | ਇਸੇ ਤਰ੍ਹਾਂ 250 ਸੀਟਾਂ ਦਾ ਇਕ ਆਡੀਟੋਰੀਅਮ ਤੇ 150-150 ਸੀਟਾਂ ਵਾਲੇ 2 ਸੈਮੀਨਾਰ ਹਾਲ ਵੀ ਉਸਾਰੇ ਗਏ ਹਨ | ਇਥੇ ਹੀ ਬਸ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ 'ਤੇ ਬਣਾਈ ਗਈ ਇਕ 3-ਡੀ ਫ਼ਿਲਮ ਵੀ ਰੋਜ਼ਾਨਾ ਪ੍ਰਦਰਸ਼ਿਤ ਕੀਤੀ ਜਾਂਦੀ ਹੈ | 1000 ਸੀਟਾਂ ਵਾਲੇ ਓਪਨ ਏਅਰ ਥੀਏਟਰ ਤੋਂ ਇਲਾਵਾ ਸੱਭਿਆਚਾਰਕ ਸਰਗਰਮੀਆਂ ਲਈ 500 ਸੀਟਾਂ ਵਾਲਾ ਐਾਫੀ ਥੀਏਟਰ ਵੀ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਯਾਦਗਾਰ ਦੇ ਪੂਰੇ ਥੀਮ (ਭਾਵਨਾ) ਨੂੰ ਲੇਜ਼ਰ ਸ਼ੋਅ ਦੇ ਰਾਹੀਂ ਵੀ ਪ੍ਰਦਰਸ਼ਿਤ ਕੀਤਾ ਜਾਂਦਾ ਹੈ | ਯਾਦਗਾਰ ਦੀ ਵੈੱਬਸਾਈਟ ਵੀ ਦੁਨੀਆ ਭਰ 'ਚ ਦੇਖੀ ਜਾ ਰਹੀ ਹੈ | ਆਉਣ ਵਾਲੇ ਸਮੇਂ 'ਚ ਯਾਦਗਾਰ 'ਚ ਸੰਕਲਪ ਆਧਾਰਿਤ ਇਕ ਫ਼ੋਟੋ ਗੈਲਰੀ ਬਣਾਏ ਜਾਣ ਅਤੇ ਫੂਡ ਕੋਰਟ ਬਣਾਏ ਜਾਣ ਦੀ ਯੋਜਨਾ ਦਾ ਖ਼ੁਲਾਸਾ ਕਰਦੇ ਹੋਏ ਡਾ. ਹਮਦਰਦ ਨੇ ਕਿਹਾ ਕਿ ਯਾਦਗਾਰ 'ਚ ਆਉਣ ਵਾਲੇ ਲੋਕਾਂ ਤੇ ਬੱਚਿਆਂ ਨੂੰ ਸਦਾਚਾਰਕ ਕਦਰਾਂ ਕੀਮਤਾਂ ਨਾਲ ਜੋੜਨ ਲਈ ਸਾਹਿਤ ਵੀ ਮੁਹੱਈਆ ਕਰਵਾਇਆ ਜਾਵੇਗਾ |
ਆਤਮ ਨਿਰਭਰ ਹੋਈ ਯਾਦਗਾਰ
ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਬਿਨਾਂ ਸ਼ੱਕ ਸਰਕਾਰ ਵਲੋਂ ਯਾਦਗਾਰ ਦੀ ਉਸਾਰੀ 'ਚ ਬੇਮਿਸਾਲ ਯੋਗਦਾਨ ਦਿੱਤਾ ਗਿਆ ਹੈ ਪਰ ਹੁਣ ਇਹ ਯਾਦਗਾਰ ਆਤਮ ਨਿਰਭਰ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਯਾਦਗਾਰ ਦਾ ਇਕ ਮਹੀਨੇ ਦਾ ਖਰਚ 25 ਤੋਂ 30 ਲੱਖ ਰੁਪਏ ਹੈ, ਜੋ ਇਹ ਯਾਦਗਾਰ ਖ਼ੁਦ ਉਠਾਉਣ ਦੇ ਸਮਰੱਥ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਯਾਦਗਾਰ ਨੂੰ ਟਿਕਟਾਂ ਤੋਂ 2 ਕਰੋੜ ਤੋਂ ਵੱਧ ਦੀ ਆਮਦਨ ਹੋਈ ਹੈ ਤੇ ਹੁਣ ਤੱਕ ਇਸ ਯਾਦਗਾਰ ਨੂੰ ਦੇਖਣ ਲਈ 6.50 ਲੱਖ ਤੋਂ ਵਧੇਰੇ ਲੋਕ ਇਥੇ ਆ ਚੁੱਕੇ ਹਨ |

ਧਾਰਾ 370 ਹਟਾਉਣ ਨਾਲ ਜੰਮੂ-ਕਸ਼ਮੀਰ ਤੇ ਲੱਦਾਖ਼ ਦੇ ਲੋਕਾਂ ਨੂੰ ਹੋਵੇਗਾ ਫਾਇਦਾ-ਰਾਸ਼ਟਰਪਤੀ

550ਵੇਂ ਪ੍ਰਕਾਸ਼ ਪੁਰਬ 'ਤੇ ਦਿੱਤੀ ਵਧਾਈ
ਆਜ਼ਾਦੀ ਦਿਵਸ ਦੀ ਪੂਰਬ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ
ਨਵੀਂ ਦਿੱਲੀ, 14 ਅਗਸਤ (ਏਜੰਸੀਆਂ)-73ਵੇਂ ਆਜ਼ਾਦੀ ਦਿਹਾੜੇ ਦੀ ਪੂਰਬ ਸੰਧਿਆ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਰਾਸ਼ਟਰ ਨਿਰਮਾਣ ਅਤੇ ਦੇਸ਼ ਨੂੰ ਨਵੀਂ ਉਚਾਈ 'ਤੇ ਲੈ ਜਾਣ 'ਚ ਸਾਰੇ ਆਪਣੇ ਪੱਧਰ 'ਤੇ ਯਤਨ ਕਰਨ | ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ 'ਚ ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਖ਼ਤਮ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਕਦਮ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ | ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਪਿਆਰੇ ਦੇਸ਼ ਵਾਸੀਓ ਜਿਸ ਮਹਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦਿਵਾਈ, ਉਨ੍ਹਾਂ ਲਈ ਆਜ਼ਾਦੀ ਸਿਰਫ਼ ਰਾਜਨੀਤਕ ਸੱਤਾ ਹਾਸਲ ਕਰਨ ਤੱਕ ਸੀਮਤ ਨਹੀਂ ਸੀ | ਉਨ੍ਹਾਂ ਦਾ ਉਦੇਸ਼ ਹਰੇਕ ਵਿਅਕਤੀ ਦੇ ਜੀਵਨ ਅਤੇ ਸਮਾਜ ਦੀ ਵਿਵਸਥਾ ਨੂੰ ਬਿਹਤਰ ਬਣਾਉਣਾ ਵੀ ਸੀ | ਇਸ ਸਬੰਧ 'ਚ ਮੈਨੂੰ ਵਿਸ਼ਵਾਸ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਲਈ ਹਾਲ ਹੀ 'ਚ ਕੀਤੇ ਗਏ ਬਦਲਾਅ ਨਾਲ ਉਥੇ ਦੇ ਲੋਕ ਬਹੁਤ ਖ਼ੁਸ਼ ਹਨ | ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਹ (ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਲੋਕ) ਵੀ ਹੁਣ ਉਨ੍ਹਾਂ ਸਾਰੇ ਅਧਿਕਾਰਾਂ ਅਤੇ ਸਹੂਲਤਾਂ ਦਾ ਲਾਭ ਉਠਾ ਸਕਣਗੇ ਜੋ ਦੇਸ਼ ਦੇ ਦੂਸਰੇ ਹਿੱਸਿਆਂ ਦੇ ਲੋਕਾਂ ਨੂੰ ਮਿਲਦੀਆਂ ਹਨ | ਉਹ ਵੀ ਹੁਣ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰਗਤੀਸ਼ੀਲ ਕਾਨੂੰਨਾਂ ਅਤੇ ਪ੍ਰਬੰਧਾਂ ਦਾ ਉਪਯੋਗ ਕਰ ਸਕਣਗੇ | ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਨਾਲ ਸਾਰੇ ਬੱਚਿਆਂ ਲਈ ਸਿੱਖਿਆ ਯਕੀਨੀ ਬਣਾਈ ਜਾ ਸਕੇਗੀ | ਸੂਚਨਾ ਦਾ ਅਧਿਕਾਰ ਮਿਲ ਜਾਣ ਨਾਲ ਹੁਣ ਉਥੋਂ ਦੇ ਲੋਕ ਜਨਹਿਤ ਨਾਲ ਜੁੜੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਣਗੇ | ਰਵਾਇਤੀ ਰੂਪ 'ਚ ਵਾਂਝੇ ਰਹੇ ਵਰਗਾਂ ਦੇ ਲੋਕਾਂ ਨੂੰ ਸਿੱਖਿਆ ਅਤੇ ਨੌਕਰੀ 'ਚ ਰਾਖਵਾਂਕਰਨ ਸਮੇਤ ਹੋਰ ਸਹੂਲਤਾਂ ਮਿਲ ਸਕਣਗੀਆਂ ਅਤੇ ਤਿੰਨ ਤਲਾਕ ਵਰਗੀ ਬੁਰਾਈ ਸਮਾਪਤ ਹੋ ਜਾਣ ਨਾਲ ਉਥੇ ਦੀਆਂ ਸਾਡੀਆਂ ਬੇਟੀਆਂ ਨੂੰ ਨਿਆਂ ਮਿਲੇਗਾ ਅਤੇ ਡਰ ਮੁਕਤ ਜੀਵਨ ਦਾ ਮੌਕਾ ਮਿਲੇਗਾ | ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ 130 ਕਰੋੜ ਭਾਰਤ ਵਾਸੀ ਆਪਣੇ ਹੁਨਰ, ਯੋਗਤਾ ਅਤੇ ਕਾਢ ਰਾਹੀਂ ਵਿਕਾਸ ਦੇ ਹੋਰ ਜ਼ਿਆਦਾ ਮੌਕੇ ਪੈਦਾ ਕਰ ਸਕਦੇ ਹਾਂ | ਸਰਕਾਰ ਲੋਕਾਂ ਦੀਆਂ ਆਸਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ 'ਚ ਲੋਕਾਂ ਦਾ ਸਹਿਯੋਗ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਨੇਕਾਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ | ਗਰੀਬ ਤੋਂ ਗਰੀਬ ਲੋਕਾਂ ਲਈ ਘਰ ਬਣਾ ਕੇ ਅਤੇ ਹਰ ਘਰ 'ਚ ਬਿਜਲੀ, ਪਖਾਨੇ ਅਤੇ ਪਾਣੀ ਦੀ ਸਹੂਲਤ ਦੇ ਕੇ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਰਹੀ ਹੈ | ਹਰ ਦੇਸ਼ ਵਾਸੀ ਦੇ ਘਰ ਤੱਕ ਟੂਟੀ ਰਾਹੀਂ ਪਾਣੀ ਪਹੁੰਚਾਉਣ ਅਤੇ ਹਰ ਕਿਸਾਨ ਨੂੰ ਸਿੰਜਾਈ ਲਈ ਜਲ ਪਹੁੰਚਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ | ਜਲ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ, ਰਾਜ ਸਰਕਾਰਾਂ ਦੇ ਨਾਲ-ਨਾਲ ਸਾਰੇ ਨਾਗਰਿਕਾਂ ਦੀ ਅਹਿਮ ਭੂਮਿਕਾ ਰਹੇਗੀ | ਰੇਲ ਯਾਤਰਾ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ | ਮੈਟਰੋ ਸੇਵਾ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ | ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ 2 ਅਕਤੂਬਰ ਨੂੰ ਗਾਂਧੀ ਜੀ ਦੀ 150ਵੀਂ ਜੈਅੰਤੀ ਮਨਾਈ ਜਾਵੇਗੀ | ਉਨ੍ਹਾਂ ਕਿਹਾ ਕਿ ਗਾਂਧੀ ਜੀ ਦਾ ਮਾਰਗਦਰਸ਼ਨ ਅੱਜ ਵੀ ਪ੍ਰਸੰਗਕ ਹੈ | ਉਹ ਮੰਨਦੇ ਸਨ ਕਿ ਸਾਨੂੰ ਕੁਦਰਤ ਦੇ ਸਾਧਨਾਂ ਦੀ ਵਰਤੋਂ ਸਿਆਣਪ ਨਾਲ ਕਰਨੀ ਚਾਹੀਦੀ ਹੈ | ਵਰਤਮਾਨ 'ਚ ਚਲ ਰਹੇ ਸਾਡੇ ਅਨੇਕਾਂ ਯਤਨ ਗਾਂਧੀ ਜੀ ਦੇ ਵਿਚਾਰਾਂ ਨੂੰ ਹੀ ਅਸਲ ਰੂਪ ਦਿੰਦੇ ਹਨ | ਅਨੇਕਾਂ ਕਲਿਆਣਕਾਰੀ ਸਮਾਗਮ ਗਾਂਧੀ ਜੀ ਦੀ ਸੋਚ ਦੇ ਅਨੁਰੂਪ ਹੈ | ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੂਰੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ |

ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ-ਇਮਰਾਨ ਖ਼ਾਨ

ਆਜ਼ਾਦੀ ਦਿਵਸ ਮੌਕੇ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਕੀਤਾ ਸੰਬੋਧਨ
ਇਸਲਾਮਾਬਾਦ, 14 ਅਗਸਤ (ਏਜੰਸੀ) -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦੀ ਆਵਾਜ਼ ਬਣਨ ਤੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਸਮੇਤ ਵਿਸ਼ਵ ਦੇ ਹਰੇਕ ਮੰਚ 'ਤੇ ਉਠਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ | ਉਨ੍ਹਾਂ ਨਾਲ ਹੀ ਕੌਮਾਂਤਰੀ ਭਾਈਚਾਰੇ ਵਲੋਂ ਕਸ਼ਮੀਰ ਦੇ ਹਾਲਾਤ 'ਤੇ ਵੱਟੀ ਚੁੱਪੀ 'ਤੇ ਵੀ ਸਵਾਲ ਕੀਤਾ ਹੈ | ਮੁਜ਼ੱਫਰਾਬਾਦ 'ਚ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ-ਪਾਕਿ 'ਚ ਜੰਗ ਹੰੁਦੀ ਹੈ ਤਾਂ ਇਸ ਲਈ ਕੌਮਾਂਤਰੀ ਭਾਈਚਾਰਾ ਜ਼ਿੰਮੇਵਾਰ ਹੋਵੇਗਾ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀ ਨਜ਼ਰ ਕਸ਼ਮੀਰ ਤੇ ਪਾਕਿਸਤਾਨ 'ਤੇ ਹੈ | ਉਨ੍ਹਾਂ ਕਿਹਾ ਕਿ ਮੈਂ ਇਕ ਦੂਤ ਬਣ ਕੇ ਕਸ਼ਮੀਰ ਦੇ ਮੁੱਦੇ ਨੂੰ ਹਰੇਕ ਕੌਮਾਂਤਰੀ ਮੰਚ 'ਤੇ ਉਠਾਵਾਂਗਾ | ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾ ਕੇ ਇਸ ਦਾ ਵਿਸ਼ੇਸ਼ ਸੂਬੇ ਦਾ ਰੁਤਬਾ ਖ਼ਤਮ ਕਰਨ ਤੋਂ ਬਾਅਦ ਕਸ਼ਮੀਰੀ ਲੋਕਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਦੇ ਮਕਸਦ ਨਾਲ ਮੁਜ਼ੱਫਰਾਬਾਦ ਵਿਖੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਉਣ ਪਹੰੁਚੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਸਰਕਾਰ ਦੇ ਇਸ ਕਦਮ ਨੂੰ ਰਣਨੀਤਿਕ ਗਲਤੀ ਕਰਾਰ ਦਿੱਤਾ ਹੈ | ਆਪਣੇ ਸੰਬੋਧਨ 'ਚ ਇਮਰਾਨ ਖਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਬਹੁਤ ਵੱਡੀ ਰਣਨੀਤਿਕ ਗਲਤੀ ਕੀਤੀ ਹੈ | ਉਨ੍ਹਾਂ ਆਪਣਾ ਆਖਰੀ ਪੱਤਾ ਖੇਡ ਲਿਆ ਹੈ, ਜਿਸ ਦੀ ਮੋਦੀ ਤੇ ਭਾਜਪਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਮੰਚ 'ਤੇ ਮੈਂ ਦੂਤ ਬਣ ਕੇ ਕਸ਼ਮੀਰ ਦੇ ਮੁੱਦੇ ਨੂੰ ਉਠਾਵਾਂਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਨੇ ਉਨ੍ਹਾਂ ਦੇ ਦੇਸ਼ ਿਖ਼ਲਾਫ਼ ਕਿਸੇ ਵੀ ਹਮਲੇ ਦੀ ਸ਼ੁਰੂਆਤ ਕੀਤੀ ਤਾਂ ਪਾਕਿਸਤਾਨ ਇਸ ਦਾ ਢੁਕਵਾਂ ਜਵਾਬ ਦੇਵੇਗਾ | ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਪੂਰੀ ਜਾਣਕਾਰੀ ਮਿਲੀ ਹੈ ਕਿ ਭਾਰਤ ਨੇ ਮਕਬੂਜ਼ਾ ਕਸ਼ਮੀਰ 'ਚ ਕਾਰਵਾਈ ਕਰਨ ਲਈ ਇਕ ਯੋਜਨਾ ਬਣਾਈ ਹੈ | ਇਮਰਾਨ ਖਾਨ ਨੇ ਕਿਹਾ ਕਿ 'ਇਹ ਮੇਰਾ ਸੁਨੇਹਾ ਹੈ ਕਿ ਤੁਸੀਂ ਕੋਈ ਕਾਰਵਾਈ ਤਾਂ ਕਰੋ, ਹਰੇਕ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ' | ਖਾਨ ਨੇ ਕਿਹਾ ਕਿ ਤੁਹਾਡੇ ਕਿਸੇ ਵੀ ਹਮਲੇ ਦਾ ਅੰਤ ਤੱਕ ਮੁਕਾਬਲਾ ਕਰਾਂਗੇ |

ਅਭਿਨੰਦਨ ਨੂੰ ਵੀਰ ਚੱਕਰ, ਪ੍ਰਕਾਸ਼ ਜਾਧਵ ਤੇ ਹਰਸ਼ਪਾਲ ਨੂੰ ਕੀਰਤੀ ਚੱਕਰ

• ਬਾਲਾਕੋਟ ਹਵਾਈ ਹਮਲੇ ਦੇ ਕਈ ਜਾਂਬਾਜ਼ਾਂ ਨੂੰ ਬਹਾਦਰੀ ਪੁਰਸਕਾਰ • ਲਾਂਸ ਨਾਇਕ ਸੰਦੀਪ ਸਿੰਘ ਨੂੰ ਸ਼ੌਰਿਆ ਚੱਕਰ
ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ਨੂੰ 132 ਬਹਾਦਰੀ ਪੁਰਸਕਾਰਾਂ ਤੇ ਹੋਰ ਸਨਮਾਨਾਂ ਲਈ ਪ੍ਰਵਾਨਗੀ ਦਿੱਤੀ | ਇਨ੍ਹਾਂ ਪੁਰਸਕਾਰਾਂ 'ਚ 2 ਕੀਰਤੀ ਚੱਕਰ, 1 ਵੀਰ ਚੱਕਰ, 14 ਸ਼ੌਰਿਆ ਚੱਕਰ, 8 ਬਾਰ ਟੂ ਸੈਨਾ ਮੈਡਲ (ਬਹਾਦਰੀ), 90 ਸੈਨਾ ਮੈਡਲ (ਬਹਾਦਰੀ), 5 ਹਵਾਈ ਸੈਨਾ ਮੈਡਲ (ਬਹਾਦਰੀ), 7 ਵਾਯੂ ਸੈਨਾ ਮੈਡਲ (ਬਹਾਦਰੀ) ਅਤੇ 5 ਯੁੱਧ ਸੇਵਾ ਮੈਡਲ ਸ਼ਾਮਿਲ ਹਨ | ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਹਵਾਈ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਕਈ ਜਾਂਬਾਜ਼ਾਂ ਨੂੰ ਇਸ ਵਾਰ ਬਹਾਦਰੀ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ, ਜਿਨ੍ਹਾਂ 'ਚ ਪਾਕਿਸਤਾਨ ਦੇ ਐੱਫ਼-16 ਜਹਾਜ਼ ਨੂੰ ਤਬਾਹ ਕਰਨ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਯੁੱਧ ਸਮੇਂ 'ਚ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਬਹਾਦਰੀ ਸਨਮਾਨ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕੰਟਰੋਲ ਰੂਮ 'ਚ ਉਨ੍ਹਾਂ ਦੀ ਮਦਦਗਾਰ ਬਣੀ ਸੁਕੈਡਰਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਨਾਲ ਨਿਵਾਜਿਆ ਜਾਵੇਗਾ | ਇਸ ਤੋਂ ਇਲਾਵਾ ਬਾਲਾਕੋਟ 'ਚ ਅੱਤਵਾਦੀ ਧੜੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਮਲਾ ਕਰਨ ਵਾਲੇ ਮਿਰਾਜ ਲੜਾਕੂ ਜਹਾਜ਼ਾਂ ਦੇ ਪਾਇਲਟਾਂ ਨੂੰ ਵੀ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸੈਨਾ ਤੋਂ ਰਾਸ਼ਟਰੀ ਰਾਈਫ਼ਲ ਦੇ ਸੈਪਰ ਪ੍ਰਕਾਸ਼ ਜਾਧਵ ਅਤੇ ਸੀ.ਆਰ.ਪੀ.ਐੱਫ਼. ਕਮਾਂਡੈਂਟ ਹਰਸ਼ਪਾਲ ਸਿੰਘ ਨੂੰ ਸ਼ਾਂਤੀ ਸਮੇਂ 'ਚ ਦੇਸ਼ ਦੇ ਸਭ ਤੋਂ ਵੱਡੇ ਦੂਸਰੇ ਪੁਰਸਕਾਰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ | 73ਵੇਂ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਐਲਾਨੇ ਗਏ ਬਹਾਦਰੀ ਪੁਰਸਕਾਰਾਂ 'ਚ 14 ਜਵਾਨਾਂ ਨੂੰ ਸ਼ੌਰਿਆ ਚੱਕਰ ਨਾਲ ਨਿਵਾਜਿਆ ਜਾਵੇਗਾ | ਸ਼ੌਰਿਆ ਚੱਕਰ ਹਾਸਲ ਕਰਨ ਵਾਲਿਆਂ 'ਚੋਂ 7 ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਜਾਵੇਗਾ |
ਸ਼ੌੌਰਿਆ ਚੱਕਰ ਹਾਸਲ ਕਰਨ ਵਾਲੇ ਜਾਂਬਾਜ਼ਾਂ 'ਚ ਲੈਫ਼ਟੀਨੈਂਟ ਕਰਨਲ ਅਜੈ ਸਿੰਘ ਕੁਸ਼ਵਾਹਾ, ਕੈਪਟਨ ਮਹੇਸ਼ ਕੁਮਾਰ ਭੂਰੇ ਅਤੇ ਰਾਈਫ਼ਲ ਮੈਨ ਅਜਵੀਰ ਸਿੰਘ ਚੌਹਾਨ ਸ਼ਾਮਿਲ ਹਨ, ਜਦਕਿ ਮੇਜਰ ਵਿਭੂਤੀ ਸ਼ੰਕਰ ਡੂੰਡੀਆਲ, ਲਾਂਸਨਾਇਕ ਸੰਦੀਪ ਸਿੰਘ, ਸਿਪਾਹੀ ਬਿ੍ਜੇਸ਼ ਕੁਮਾਰ, ਸਿਪਾਹੀ ਹਰੀ ਸਿੰਘ ਅਤੇ ਰਾਈਫ਼ਲਮੈਨ ਐੱਸ. ਸ਼ਿਵ ਕੁਮਾਰ ਨੂੰ ਇਹ ਸਨਮਾਨ ਮਰਨ ਉਪਰੰਤ ਪ੍ਰਦਾਨ ਕੀਤਾ ਜਾਵੇਗਾ |
ਬਾਲਾਕੋਟ ਹਮਲੇ ਤੋਂ ਬਾਅਦ ਰਾਸ਼ਟਰੀ ਨਾਇਕ ਬਣੇ ਸੀ ਅਭਿਨੰਦਨ
ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ਾਂ ਵਲੋਂ ਕੀਤੇ ਹਮਲੇ 'ਚ ਅਭਿਨੰਦਨ ਨੇ ਮਿੱਗ-21 ਨਾਲ ਪਾਕਿਸਤਾਨ ਦੇ ਆਧੁਨਿਕ ਜਹਾਜ਼ ਐੱਫ਼-16 ਨੂੰ ਸੁੱਟ ਦਿੱਤਾ ਸੀ | ਵਿੰਗ ਕਮਾਂਡਰ ਅਭਿਨੰਦਨ ਦੀ ਇਸ ਦਲੇਰੀ ਕਾਰਨ ਉਨ੍ਹਾਂ ਦਾ ਨਾਂਅ ਹਰੇਕ ਦੀ ਜ਼ੁਬਾਨ 'ਤੇ ਸੀ |
ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ
ਵਿੰਗ ਕਮਾਂਡਰ ਅਭਿਨੰਦਨ ਦੀ ਜਾਂਬਾਜ਼ੀ ਨੂੰ ਕੰਟਰੋਲ ਰੂਮ 'ਚ ਬੈਠੀ ਮਿੰਟੀ ਅਗਰਵਾਲ ਦਾ ਵੀ ਪੂਰਾ ਸਾਥ ਮਿਲਿਆ | 27 ਫ਼ਰਵਰੀ ਨੂੰ ਜਦੋਂ ਪਾਕਿਸਤਾਨ ਵਲੋਂ ਐੱਫ਼-16, ਜੇ.ਐੱਫ਼.17 ਅਤੇ ਮਿਰਾਜ 5 ਨਾਲ ਹਮਲਾ ਕੀਤਾ ਤਾਂ ਫਾਈਟਰ ਕੰਟਰੋਲ ਦੀ ਭੂਮਿਕਾ 'ਚ ਬੈਠੀ ਮਿੰਟੀ ਉਸ ਮਾਹੌਲ 'ਚ ਲਗਾਤਾਰ ਮੁਸਤੈਦੀ ਨਾਲ ਭਾਰਤੀ ਪਾਇਲਟਾਂ ਨੂੰ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਜਾਣਕਾਰੀ ਦਿੰਦੀ ਰਹੀ | ਉਸ ਵੇਲੇ ਸੁਰੱਖਿਆ ਕਾਰਨਾਂ ਕਰਕੇ ਮਿੰਟੀ ਅਗਰਵਾਲ ਦਾ ਨਾਂਅ ਜ਼ਾਹਰ ਨਹੀਂ ਕੀਤਾ ਗਿਆ ਪਰ ਉਸ ਦੀ ਮੁਸਤੈਦੀ ਅਤੇ ਦਲੇਰੀ ਕਾਰਨ ਹੁਣ ਉਸ ਨੂੰ ਬਹਾਦਰੀ ਪੁਰਸਕਾਰ ਨਾਲ ਨਿਵਾਜਿਆ ਜਾ ਰਿਹਾ ਹੈ |
ਬਾਲਾਕੋਟ 'ਤੇ ਹਮਲਾ ਕਰਨ ਵਾਲੇ 5 ਪਾਇਲਟਾਂ ਨੂੰ ਵੀ ਪੁਰਸਕਾਰ
ਮਿਰਾਜ 2000 ਲੜਾਕੂ ਜਹਾਜ਼ਾਂ ਦੇ 5 ਪਾਇਲਟਾਂ, ਜਿਨ੍ਹਾਂ ਨੇ ਬਾਲਾਕੋਟ 'ਚ ਅੱਤਵਾਦੀ ਧੜੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਉਨ੍ਹਾਂ ਨੂੰ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਸੂਚੀ 'ਚ ਵਿੰਗ ਕਮਾਂਡਰ ਅੰਮਿਤ ਰੰਜਨ, ਸੁਕੈਡਰਨ ਲੀਡਰ ਰਾਹੁਲ ਬੋਸਾਯਾ, ਪੰਕਜ ਭੁਜਡੇ, ਬੀ.ਕੇ.ਐੱਨ. ਰੈਡੀ ਅਤੇ ਸ਼ਸ਼ਾਂਕ ਸਿੰਘ ਦਾ ਨਾਂਅ ਸ਼ਾਮਿਲ ਹੈ |

ਜੰਮੂ 'ਚੋਂ ਪਾਬੰਦੀਆਂ ਹਟਾਈਆਂ, ਕਸ਼ਮੀਰ ਦੇ ਕੁਝ ਹਿੱਸਿਆਂ 'ਚ ਜਾਰੀ ਰਹਿਣਗੀਆਂ

ਸ੍ਰੀਨਗਰ, 14 ਅਗਸਤ (ਏਜੰਸੀ)-ਜੰਮੂ ਕਸ਼ਮੀਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੰਮੂ 'ਚੋਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ ਗਈਆਂ ਹਨ, ਪਰ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਇਹ ਲੰਬੇ ਸਮੇਂ ਤੱਕ ਜਾਰੀ ਰਹਿਣਗੀਆਂ | ਉਨ੍ਹਾਂ ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਬੇ 'ਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ | ਸੂਬੇ ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.) ਮੁਨੀਰ ਖਾਨ ਨੇ ਦੱਸਿਆ ਕਿ ਵਾਦੀ ਦੇ ਹੋਰ ਜ਼ਿਲਿ੍ਹਆਂ ਤੇ ਸ੍ਰੀਨਗਰ ਦੇ ਕਈ ਹਿੱਸਿਆਂ 'ਚ ਸਥਾਨਕ ਘਟਨਾਵਾਂ ਵਾਪਰ ਰਹੀਆਂ ਹਨ, ਪਰ ਇਨ੍ਹਾਂ ਨਾਲ ਸਥਾਨਕ ਲੋਕਾਂ ਦੀ ਮਦਦ ਨਾਲ ਹੀ ਨਜਿੱਠਿਆ ਜਾ ਰਿਹਾ ਹੈ | ਉਨ੍ਹਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੌਰਾਨ ਕਿਸੇ ਦੇ ਵੀ ਕੋਈ ਗੰਭੀਰ ਸੱਟ ਦੀ ਖਬਰ ਨਹੀਂ ਹੈ | ਉਨ੍ਹਾਂ ਦੱਸਿਆ ਕਿ ਵਾਦੀ 'ਚ ਪੈਲੇਟ ਗੰਨ ਨਾਲ ਹੀ ਕੁਝ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਇਹ ਹੈ ਕਿ ਕਿਸੇ ਵੀ ਨਾਗਰਿਕ ਨੂੰ ਆਪਣੀ ਜਾਨ ਨਾ ਗੁਆਉਣੀ ਪਵੇ |

ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ

ਚੰਡੀਗੜ੍ਹ, 14 ਅਗਸਤ (ਰਣਜੀਤ ਸਿੰਘ/ਜਾਗੋਵਾਲ)- ਜ਼ਿਲ੍ਹਾ ਅਦਾਲਤ ਨੇ 2016 'ਚ ਆਟੋ ਸਵਾਰ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਆਟੋ ਡਰਾਈਵਰ ਇਰਫ਼ਾਨ ਮੁਹੰਮਦ ਤੇ ਉਸ ਦੇ ਸਾਥੀ ਕਮਲ ਹਸਨ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਮੁਹੰਮਦ ਇਰਫ਼ਾਨ ਨੂੰ ਸਜ਼ਾ ਦੇ ਨਾਲ ਤਿੰਨ ਲੱਖ ਰੁਪਏ ਅਤੇ ਕਮਲ ਹਸਨ ਨੂੰ ਦੋ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ | ਇਰਫ਼ਾਨ ਮੁਹੰਮਦ ਦੋ ਲੜਕੀਆਂ ਨਾਲ ਸਮੂਹਿਕ ਜਬਰ ਜਨਾਹ ਦੀਆਂ ਵਾਰਦਾਤਾਂ 'ਚ ਸ਼ਾਮਿਲ ਰਹਿ ਚੁੱਕਾ ਹੈ, ਜਿਨ੍ਹਾਂ 'ਚੋਂ ਇਕ ਮਾਮਲੇ 'ਚ ਉਸ ਨੂੰ ਪਹਿਲਾਂ ਹੀ ਉਮਰ ਕੈਦ ਹੋ ਚੁੱਕੀ ਹੈ | ਸੁਣਵਾਈ ਦੌਰਾਨ ਮੁਦਈ ਪੱਖ ਵਲੋਂ ਦੋਸ਼ੀ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 376-ਈ ਲਗਾਏ ਜਾਣ ਦੀ ਮੰਗ ਕੀਤੀ ਸੀ ਤਾਂ ਜੋ ਉਸ ਦੀ ਸਜ਼ਾ 'ਚ ਵਾਧਾ ਕੀਤਾ ਜਾ ਸਕੇ | ਅਦਾਲਤ ਵਲੋਂ ਮਾਮਲੇ 'ਚ ਧਾਰਾ 376-ਈ ਜੋੜੇ ਜਾਣ ਦੇ ਬਾਅਦ ਉਸ ਨੂੰ ਇਹ ਸਜ਼ਾ ਸੁਣਾਈ ਗਈ | ਨਵੰਬਰ 2017 'ਚ ਵੀ ਆਟੋ ਸਵਾਰ ਇਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਅਦਾਲਤ ਪਹਿਲਾਂ ਹੀ ਇਰਫ਼ਾਨ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਚੁੱਕੀ ਹੈ | ਇਰਫ਼ਾਨ ਇਨ੍ਹਾਂ ਦੋਵੇਂ ਹੀ ਮਾਮਲਿਆਂ 'ਚ ਸ਼ਾਮਿਲ ਸੀ, ਜਦਕਿ ਦੋਵੇਂ ਵਾਰ ਉਸ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕ ਵੱਖ ਵੱਖ ਸਨ | ਜਿਸ ਮਾਮਲੇ 'ਚ ਮੁਹੰਮਦ ਇਰਫ਼ਾਨ ਅਤੇ ਕਮਲ ਹਸਨ ਨੂੰ ਅੱਜ ਸਜ਼ਾ ਸੁਣਾਈ ਗਈ, ਉਸ ਵਾਰਦਾਤ ਨੂੰ ਦੋਵੇਂ ਮੁਲਜ਼ਮਾਂ ਨੇ 2016 'ਚ ਚੰਡੀਗੜ੍ਹ ਦੇ ਸੈਕਟਰ-29 ਦੇ ਜੰਗਲੀ ਇਲਾਕੇ 'ਚ ਅੰਜਾਮ ਦਿੱਤਾ ਸੀ | ਇਸ ਘਟਨਾ ਦੇ ਇਕ ਸਾਲ ਬਾਅਦ ਇਰਫ਼ਾਨ ਨੇ ਸੈਕਟਰ-53 ਦੇ ਜੰਗਲੀ ਇਲਾਕੇ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਹੋਰ ਲੜਕੀ ਨਾਲ ਜਬਰ ਜਨਾਹ ਕੀਤਾ ਸੀ |

ਫ਼ਰੀਦਾਬਾਦ ਦੇ ਡੀ.ਸੀ.ਪੀ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਫ਼ਰੀਦਾਬਾਦ, 14 ਅਗਸਤ (ਏਜੰਸੀ)-ਫ਼ਰੀਦਾਬਾਦ ਦੇ ਡੀ.ਸੀ.ਪੀ. (ਐਨ.ਆਈ.ਟੀ.) ਵਿਕਰਮ ਕਪੂਰ ਵਲੋਂ ਆਪਣੇ ਘਰ 'ਚ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੇ ਦੱਸਿਆ ਕਿ ਕਪੂਰ ਦੇ ਘਰ ਤੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਭੋਪਾਨੀ ਥਾਣੇ ਦੇ ਐਸ.ਐਚ.ਓ. ...

ਪੂਰੀ ਖ਼ਬਰ »

ਪਹਿਲੂ ਖ਼ਾਨ ਹੱਤਿਆ ਮਾਮਲੇ 'ਚ ਸਾਰੇ 6 ਦੋਸ਼ੀ ਬਰੀ

ਜੈਪੁਰ, 14 ਅਗਸਤ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਦੋ ਸਾਲ ਪਹਿਲਾਂ ਗਾਵਾਂ ਦੀ ਢੋਆ-ਢੁਆਈ ਕਰਨ ਮੌਕੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰੇ ਪਹਿਲੂ ਖ਼ਾਨ ਹੱਤਿਆ ਮਾਮਲੇ 'ਚ 6 ਦੋਸ਼ੀਆਂ ਨੂੰ ਅੱਜ ਬਰੀ ਕਰ ਦਿੱਤਾ ਹੈ | ਵਕੀਲ ਅਨੁਸਾਰ ਵਧੀਕ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਢਾਹੇ ਜਾਣ 'ਚ ਦਿੱਲੀ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੇਜਰੀਵਾਲ

ਨਵੀਂ ਦਿੱਲੀ, 14 ਅਗਸਤ (ਜਗਤਾਰ ਸਿੰਘ)-ਰਾਜਧਾਨੀ ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਮਾਮਲੇ 'ਚ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ | ਅੱਜ ਸਵੇਰੇ ਇਸ ਮਸਲੇ 'ਤੇ ਟਵੀਟ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਦਿੱਲੀ ਤੇ ਕੇਂਦਰ ...

ਪੂਰੀ ਖ਼ਬਰ »

ਉਨਾਓ ਮਾਮਲੇ 'ਚ ਸੇਂਗਰ ਿਖ਼ਲਾਫ਼ ਪੋਕਸੋ ਤਹਿਤ ਜੋੜੇ ਵਾਧੂ ਮਾਮਲੇ

ਨਵੀਂ ਦਿੱਲੀ, 14 ਅਗਸਤ (ਏਜੰਸੀਆਂ)-ਉਨਾਓ ਜਬਰ ਜਨਾਹ ਮਾਮਲੇ 'ਚ ਭਾਜਪਾ ਤੋਂ ਬਰਖ਼ਾਸਤ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਿਖ਼ਲਾਫ਼ ਅੱਜ ਅਦਾਲਤ ਨੇ ਪੋਕਸੋ ਤਹਿਤ ਵਾਧੂ ਮਾਮਲੇ ਜੋੜ ਦਿੱਤੇ | ਸੇਂਗਰ ਿਖ਼ਲਾਫ਼ ਹੁਣ ਲੋਕ ਸੇਵਕ ਵਲੋਂ ਬੱਚੇ ਨਾਲ ਜਿਣਸੀ ਸ਼ੋਸ਼ਣ ਦੇ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਦਿੱਲੀ ਪੁਲਿਸ ਨੇ ਲਾਲ ਕਿਲੇ੍ਹ ਦੀ ਸੁਰੱਖਿਆ ਲਈ ਪਹਿਲੀ ਵਾਰ ਚਿਹਰੇ ਪਛਾਣਨ ਵਾਲੇ ਸਾਫ਼ਟਵੇਅਰ ਨਾਲ ਲੈਸ ਕੈਮਰੇ ਲਗਾਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ 73ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ੍ਹ 'ਤੇ ਰਾਸ਼ਟਰੀ ...

ਪੂਰੀ ਖ਼ਬਰ »

ਭਾਰਤ, ਚੀਨ ਨੂੰ ਇਕ-ਦੂਜੇ ਦੀਆਂ ਚਿੰਤਾਵਾਂ ਦਾ ਸਨਮਾਨ ਕਰਨਾ ਚਾਹੀਦੈ-ਜੈਸ਼ੰਕਰ

ਬੀਜਿੰਗ, 14 ਅਗਸਤ (ਏਜੰਸੀ)- ਚੀਨ ਦੇ 3 ਦਿਨਾਂ ਦੌਰੇ 'ਤੇ ਆਏ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਨੂੰ ਇਕ-ਦੂਜੇ ਦੀਆਂ ਚਿੰਤਾਵਾਂ ਦਾ ਸਨਮਾਨ ਕਰਦਿਆਂ ਆਪਸੀ ਮਤਭੇਦਾਂ ਨੂੰ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਏਸ਼ੀਆ ਦੇ ਦੋਹਾਂ ਵੱਡੇ ...

ਪੂਰੀ ਖ਼ਬਰ »

'ਕੋਰਸ' ਕਮਾਂਡੋ ਕਰਨਗੇ ਰੇਲਵੇ ਮੁਸਾਫ਼ਿਰਾਂ ਦੀ ਸੁਰੱਖਿਆ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਰੇਲ 'ਚ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ 'ਕੋਰਸ' ਕਮਾਂਡੋ ਦਸਤਾ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਕੋਰਸ ਕਮਾਂਡੋ ਅੱਤਵਾਦੀ ਹਮਲੇ ਤੋਂ ਲੈ ਕੇ ਨਕਸਲੀ ਹਮਲਿਆਂ ਤੱਕ, ਰੇਲਵੇ ਦੀ ਸੁਰੱਖਿਆ ਕਰਨਗੇ | ਰੇਲਵੇ ...

ਪੂਰੀ ਖ਼ਬਰ »

ਭਾਰਤ ਨੇ ਭੜਕਾਇਆ ਤਾਂ ਜਹਾਦ ਛੇੜਾਂਗੇ-ਆਰਿਫ਼ ਅਲਵੀ

ਇਸਲਾਮਾਬਾਦ, 14 ਅਗਸਤ (ਏਜੰਸੀ)-ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਕਿ ਕਸ਼ਮੀਰੀ ਤੇ ਪਾਕਿਸਤਾਨੀ ਇਕ ਹਨ ਤੇ ਉਨ੍ਹਾਂ ਦਾ ਦੇਸ਼ ਅਤੇ ਦੇਸ਼ਵਾਸੀ ਕਸ਼ਮੀਰੀ ਲੋਕਾਂ ਨਾਲ ਖੜੇ੍ਹ ਹਨ | ਇਥੇ ਪਾਕਿਸਤਾਨ ਦੇ 73ਵੇਂ ਆਜ਼ਾਦੀ ਦਿਹਾੜੇ 'ਤੇ ਕਰਵਾਏ ਮੁੱਖ ਸਮਾਗਮ ...

ਪੂਰੀ ਖ਼ਬਰ »

ਕੰਟਰੋਲ ਰੇਖਾ 'ਤੇ ਫ਼ੌਜ ਅਤੇ ਬੀ.ਐਸ.ਐਫ਼. ਅਲਰਟ

ਆਜ਼ਾਦੀ ਦਿਹਾੜੇ ਮੌਕੇ ਘਾਟੀ 'ਚ ਕੁਝ ਪਾਬੰਦੀਆਂ ਲਾਗੂ ਜੰਮੂ, 14 ਅਗਸਤ (ਏਜੰਸੀਆਂ)-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 73ਵੇਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਜ 'ਚ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿੱਤਾ ਹੈ | ਪ੍ਰਮੁੱਖ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਰਤ ਵਲੋਂ ਕਸ਼ਮੀਰ ਦੀ ਹਕੀਕਤ ਨਹੀਂ ਬਦਲੀ ਜਾ ਸਕਦੀ- ਪਾਕਿ ਸੈਨਾ ਮੁਖੀ

ਇਸਲਾਮਾਬਾਦ, 14 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਆਜ਼ਾਦੀ ਦਿਵਸ ਮੌਕੇ ਆਪਣੇ ਸੰਦੇਸ਼ 'ਚ ਭਾਰਤ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਸ਼ਮੀਰ ਦੀ ਹਕੀਕਤ ਨਾ ਤਾਂ 1947 'ਚ 'ਕਾਗਜ਼ ਦੇ ਗ਼ੈਰ-ਕਾਨੂੰਨੀ ਟੁਕੜੇ' ਰਾਹੀਂ ਬਦਲੀ ਗਈ ਸੀ ...

ਪੂਰੀ ਖ਼ਬਰ »

ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ

ਨਵੀਂ ਦਿੱਲੀ, 14 ਅਗਸਤ (ਜਗਤਾਰ ਸਿੰਘ)-ਭਾਜਪਾ ਆਗੂ ਅਸ਼ਵਨੀ ਉਪਾਧਿਆਏ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਦੀ ਮੰਗ ਕੀਤੀ ਹੈ | ਪਟੀਸ਼ਨ 'ਚ ਉਨ੍ਹਾਂ ਭਾਰਤ ਸਰਕਾਰ ਨੂੰ ਵੀ ਪਾਰਟੀ ਬਣਾਇਆ ਅਤੇ ਕਿਹਾ ਕਿ ਮੁੰਡਿਆਂ ...

ਪੂਰੀ ਖ਼ਬਰ »

ਹਿੰਦੂਆਂ ਦਾ ਵਿਸ਼ਵਾਸ ਹੈ ਕਿ ਰਾਮ ਦਾ ਜਨਮ ਅਯੁੱਧਿਆ 'ਚ ਹੋਇਆ ਸੀ-ਰਾਮ ਲੱਲ੍ਹਾ ਧਿਰ

ਨਵੀਂ ਦਿੱਲੀ, 14 ਅਗਸਤ (ਜਗਤਾਰ ਸਿੰਘ)-ਸਿਆਸੀ ਰੂਪ 'ਚ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਦੀ ਰੋਜ਼ਾਨਾ ਹੋ ਰਹੀ ਸੁਣਵਾਈ ਦੇ 6ਵੇਂ ਦਿਨ ਰਾਮ ਲੱਲ੍ਹਾ ਧਿਰ ਦੇ ਵਕੀਲ ਸੀ. ਐਸ. ਵੈਦਿਆਨਾਥਨ ਨੇ ਕਿਹਾ ਕਿ ਧਾਰਮਿਕ ਗ੍ਰੰਥ 'ਪੁਰਾਣਾਂ' ਦੇ ...

ਪੂਰੀ ਖ਼ਬਰ »

ਕਸ਼ਮੀਰੀ ਆਗੂ ਸ਼ਾਹ ਫ਼ੈਜ਼ਲ ਨੂੰ ਹਿਰਾਸਤ 'ਚ ਲਿਆ, ਵਾਪਸ ਕਸ਼ਮੀਰ ਭੇਜਿਆ

ਨਵੀਂ ਦਿੱਲੀ, 14 ਅਗਸਤ (ਬਲਵਿੰਦਰ ਸਿੰਘ ਸੋਢੀ)-ਆਈ.ਏ.ਐੱਸ. ਅਧਿਕਾਰੀ ਤੋਂ ਸਿਆਸਤ 'ਚ ਆਏ ਸ਼ਾਹ ਫ਼ੈਜ਼ਲ ਨੂੰ ਦਿੱਲੀ ਦੀ ਹਵਾਈ ਅੱਡੇ ਤੋਂ ਹਿਰਾਸਤ 'ਚ ਲੈ ਕੇ ਵਾਪਸ ਕਸ਼ਮੀਰ ਭੇਜ ਦਿੱਤਾ ਗਿਆ ਹੈ | ਉਨ੍ਹਾਂ ਨੂੰ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਅਧੀਨ ਹਿਰਾਸਤ ਵਿਚ ਲਿਆ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX