ਤਾਜਾ ਖ਼ਬਰਾਂ


ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  6 minutes ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  12 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  19 minutes ago
ਨਵੀਂ ਦਿੱਲੀ, 24 ਜਨਵਰੀ- ਸੁਪਰੀਮ ਕੋਰਟ ਨੇ ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  20 minutes ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ..................................
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  30 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  35 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  44 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  51 minutes ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  53 minutes ago
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)- ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ...
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  58 minutes ago
ਨਵੀਂ ਦਿੱਲੀ, 24 ਜਨਵਰੀ - ਵਿਸ਼ੇਸ਼ ਅਦਾਲਤ ਨੇ ਹੌਲੀਡੇ ਗਰੁੱਪ ਦੇ ਸੀ.ਸੀ ਥੰਪੀ ਦਾ ਈ.ਡੀ ਰਿਮਾਂਡ 4 ਦਿਨਾਂ ਲਈ ਵਧਾ ਦਿੱਤਾ ਹੈ। ਰਾਬਰਟ ਵਾਡਰਾ ਨਾਲ ਜੁੜੇ ਮਨੀ ਲਾਂਡਰਿੰਗ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 1 hour ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 1 hour ago
ਮੱਲਾਂਵਾਲਾ, 24 ਜਨਵਰੀ (ਗੁਰਦੇਵ ਸਿੰਘ)- ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਵਲੋਂ ਰਾਜਸਥਾਨ ਫੀਡਰ (ਨਹਿਰ) 'ਚ ਛਾਲ ਮਾਰ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਿਸਾਨ ਦੀ ਪਹਿਚਾਣ ਕਸ਼ਮੀਰ ਸਿੰਘ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 1 hour ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 1 hour ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 1 hour ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 2 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 2 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 2 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 2 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 3 hours ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 3 hours ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 3 hours ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  about 3 hours ago
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ : ਭਾਰਤੀ ਦੂਤਘਰ ਨੇ ਬੀਜਿੰਗ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਕੀਤਾ ਰੱਦ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 4 hours ago
ਨੇਪਾਲ ਦੇ ਵਿਦੇਸ਼ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ 'ਸਗਰਮਥਾ ਸੰਵਾਦ' ਵਿਚ ਸ਼ਾਮਲ ਹੋਣ ਦਾ ਸੱਦਾ
. . .  about 4 hours ago
ਹੱਤਿਆ ਤੋਂ ਬਾਅਦ ਤੇਲ ਪਾ ਕੇ ਸਾੜੀ ਨੌਜਵਾਨ ਦੀ ਲਾਸ਼
. . .  about 4 hours ago
ਬੰਦ ਸਕੂਲ ਦੇ ਮੋਹਰਿਓਂ ਮਿਲੀ ਨੌਜਵਾਨ ਦੀ ਲਾਸ਼
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਸਾਉਣ ਸੰਮਤ 551

ਆਜ਼ਾਦੀ ਦਿਵਸ ਵਿਸ਼ੇਸ਼ ਅੰਕ

ਸਰਫ਼ਰੋਸ਼ੀ ਕੀ ਤਮੰਨਾ...

(ਲੜੀ ਜੋੜਨ ਲਈ 11 ਅਗਸਤ ਦਾ ਅੰਕ ਦੇਖੋ)
''ਮੌਸਮ ਦਾ ਕਹਿਰ। ਬੇਰਹਿਮ ਮੁਸ਼ੱਕਤ। ਘੱਟ ਤੇ ਘਟੀਆ ਖ਼ੁਰਾਕ। ਕੈਦੀਆਂ ਵਿਚੋਂ ਬਹੁਤੇ ਮੱਛਰਾਂ ਦੀ ਭਰਮਾਰ ਕਰਕੇ ਮਲੇਰੀਏ ਤੋਂ ਪੀੜਤ। ਕੁਝ ਪੇਚਿਸ ਤੇ ਖੰਘ-ਤਾਪ ਤੋਂ ਪੀੜਤ। ਉਨ੍ਹਾਂ ਨੂੰ ਨਿੱਕੇ-ਨਿੱਕੇ ਬਹਾਨੇ ਲੱਭ ਕੇ ਬੈਂਤ ਮਾਰਨ ਦੀ ਸਜ਼ਾ ਦਿੱਤੀ ਜਾਂਦੀ। ਪਿੰਡਿਆਂ ਦੇ ਮਾਸ 'ਚੋਂ ਲਹੂ ਭਿੱਜੀਆਂ ਬੋਟੀਆਂ ਬੈਂਤਾਂ ਦੇ ਨਾਲ ਹੀ ਖਿੱਚੀਆਂ ਆਉਂਦੀਆਂ। ਬੇਤਹਾਸ਼ਾ ਜ਼ੁਲਮ ਬਰਦਾਸ਼ਤ ਨਾ ਕਰਦਿਆਂ ਕਈ ਕੈਦੀ ਮਰਨਹਾਰ ਹਾਲਤਾਂ ਵਾਲਾ ਲਾਹਨਤ ਭਰਿਆ ਜੀਵਨ ਜਿਊਣ ਨਾਲੋਂ ਮੌਤ ਨੂੰ ਤਰਜੀਹ ਦਿੰਦੇ। ਆਤਮ-ਹੱਤਿਆ ਕਰ ਲੈਂਦੇ। ਕੁਝ ਬੇਬਹਾ ਤਸ਼ੱਦਦ ਦਾ ਸ਼ਿਕਾਰ ਹੋ ਕੇ ਸੁਰਤ ਗਵਾ ਬਹਿੰਦੇ। ਪਾਗਲ ਹੋ ਜਾਂਦੇ। ਅਜਿਹੇ ਅਨੇਕਾਂ ਹੋਰ ਸੂਰਬੀਰ ਲੰਬੀਆਂ ਕੈਦਾਂ ਭੋਗਦੇ, ਜੇਲ੍ਹ ਅਧਿਕਾਰੀਆਂ ਦਾ ਜ਼ੁਲਮ ਸਹਿੰਦੇ, ਨਾ ਖ਼ੁਸ਼ਗਵਾਰ ਮੌਸਮ ਦਾ ਮਿਜ਼ਾਜ ਝੱਲਦੇ, ਬਿਮਾਰੀਆਂ ਨਾਲ ਲੜਦੇ ਹੋਏ ਇਸੇ ਡੈਣ ਧਰਤੀ 'ਤੇ ਸ਼ਹੀਦ ਹੋ ਗਏ।''
ਇਹ ਸੈਲੂਲਰ ਜੇਲ੍ਹ ਵਿਚ ਭਾਰਤ ਦੀ ਆਜ਼ਾਦੀ ਦੇ ਪ੍ਰਵਾਨਿਆਂ 'ਤੇ ਕੀਤੇ ਜਾਂਦੇ ਜ਼ੁਲਮ ਦੀ ਇਕ ਝਲਕ ਹੈ।
ਕੰਮ ਦਾ ਕੋਟਾ ਸਮੇਂ ਅਨੁਸਾਰ ਖ਼ਤਮ ਨਾ ਹੋਣ 'ਤੇ ਜੇਲ੍ਹ ਵਿਚ ਇਨ੍ਹਾਂ ਯੋਧਿਆਂ ਨੂੰ ਅੰਤਾਂ ਦੇ ਤਸੀਹੇ ਝੱਲਣੇ ਪੈਂਦੇ ਸਨ ਜਿਸ ਵਿਚ ਸੰਗਲਾਂ ਨਾਲ ਬੰਨ੍ਹ ਕੇ, ਹੱਥਕੜੀਆਂ ਅਤੇ ਬੇੜੀਆਂ ਪੁਆ ਕੇ ਕੋੜੇ ਮਾਰੇ ਜਾਂਦੇ। ਇਸ ਤੋਂ ਇਲਾਵਾ, ਬਿਜਲੀ ਦੇ ਝਟਕੇ ਲਗਾਉਣੇ, ਤੇਜ਼ ਧੁੱਪ ਵਿਚ ਪੁੱਠਾ ਲਟਕਾਉਣਾ, ਕਈ ਘੰਟਿਆਂ ਤੱਕ ਸੌਣ ਨਾ ਦੇਣਾ ਅਤੇ ਪਾਣੀ ਨਾ ਪੀਣ ਦੇਣਾ, ਬੋਰੀ ਦੇ ਕੱਪੜੇ ਪੁਆਉਣੇ ਵੀ ਸ਼ਾਮਿਲ ਸਨ ਪਰ ਸਭ ਤੋਂ ਮੁਸ਼ਕਿਲ ਸਜ਼ਾ ਤੇਲ ਕੱਢਣ ਦੀ ਸੀ। ਕੈਦੀਆਂ ਨੂੰ ਕੋਹਲੂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਸੁੱਕੇ ਨਾਰੀਅਲ ਵਿਚੋਂ ਜਾਂ ਸਰ੍ਹੋਂ ਵਿਚੋਂ ਤੇਲ ਕੱਢਣ ਲਈ ਕਿਹਾ ਜਾਂਦਾ ਸੀ। ਜੇਕਰ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਘੱਟ ਹੋ ਜਾਂਦੀ ਤਾਂ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਜਾਂਦੀ। ਇਸ ਤੋਂ ਇਲਾਵਾ ਇਕ ਹੋਰ ਬੜੀ ਸਖ਼ਤ ਸਜ਼ਾ ਸੀ ਜਿਸ ਵਿਚ ਕੈਦੀ ਨੂੰ 20 ਨਾਰੀਅਲਾਂ ਦੇ ਛਿਲਕਿਆਂ ਨੂੰ ਲੱਕੜ ਦੇ ਹਥੌੜੇ ਨਾਲ ਕੁੱਟਣਾ ਪੈਂਦਾ ਸੀ ਅਤੇ ਫਿਰ ਹੱਥਾਂ ਨਾਲ ਰੱਸੀਆਂ ਬੁਣਨੀਆਂ ਪੈਂਦੀਆਂ ਸਨ।
ਕੜਕਦੀ ਧੁੱਪ ਅਤੇ ਸਖ਼ਤ ਮਿਹਨਤ ਦੇ ਬਾਵਜੂਦ ਵੀ ਇਕ ਕੈਦੀ ਨੂੰ ਦਿਹਾੜੀ ਵਿਚ ਕੇਵਲ ਦੋ ਕੱਪ ਹੀ ਪਾਣੀ ਪੀਣ ਲਈ ਦਿੱਤਾ ਜਾਂਦਾ ਸੀ ਜੋ ਅਕਸਰ ਗੰਦਾ ਅਤੇ ਬਦਬੂਦਾਰ ਹੁੰਦਾ ਸੀ। ਖਾਣੇ ਵਿਚ ਉਬਲੇ ਚੌਲਾਂ ਨੂੰ ਪਾਣੀ ਵਿਚ ਘੋਲ ਕੇ ਦਿੱਤਾ ਜਾਂਦਾ ਸੀ। ਵਰਣਨਯੋਗ ਗੱਲ ਇਹ ਵੀ ਹੈ ਕਿ ਇਸ ਵਿਚ ਅਕਸਰ ਕਿਰਕ ਅਤੇ ਸੁੰਡੀਆਂ ਹੁੰਦੀਆਂ ਸਨ ਅਤੇ ਇਹ ਲੋਹੇ ਦੀ ਜੰਗ ਲੱਗੀ ਬਾਟੀ ਜਿਸ ਨੂੰ ਕਦੇ ਸਾਫ਼ ਨਹੀਂ ਕੀਤਾ ਜਾਂਦਾ ਸੀ, ਵਿਚ ਪਾ ਕੇ ਦਿੱਤੇ ਜਾਂਦੇ ਸਨ।
ਸੈਲੂਲਰ ਦੇ ਸਾਰੇ ਜੇਲ੍ਹਰਾਂ ਵਿਚੋਂ ਸਭ ਤੋਂ ਸਖ਼ਤ ਅਤੇ ਜ਼ਾਲਮ ਜੇਲ੍ਹਰ ਸੀ ਡੈਵਿਡ ਬੈਰੀ ਜੋ ਸੈਲੂਲਰ ਜੇਲ੍ਹ ਵਿਚ ਸੰਨ 1909 ਤੋਂ 1931 ਤੱਕ ਰਿਹਾ ਅਤੇ ਆਪਣੀਆਂ ਪਾਗਲਪਨ ਵਾਲੀਆਂ ਕਰੂਰਤਾਂ ਲਈ ਜਾਣਿਆ ਜਾਂਦਾ ਸੀ। ਉਸ ਦਾ ਕਹਿਣਾ ਸੀ ਕਿ ਸੈਲੂਲਰ ਵਿਚ ਉਹ ਸ਼ੇਰਾਂ ਨੂੰ ਪਾਲਤੂ ਬਣਾਉਂਦਾ ਹੈ। ਕੋਈ ਵੀ ਕੈਦੀ ਡੈਵਿਡ ਬੈਰੀ ਵਲੋਂ ਦਿੱਤੀ ਸਜ਼ਾ ਅਤੇ ਆਲੇ-ਦੁਆਲੇ ਹਜ਼ਾਰਾਂ ਮੀਲਾਂ ਤੱਕ ਪਾਣੀ ਹੋਣ ਕਾਰਨ ਸੈਲੂਲਰ ਦੀਆਂ ਨੀਵੀਆਂ ਦੀਵਾਰਾਂ ਨੂੰ ਟੱਪਣ ਦੀ ਜੁਰੱਅਤ ਨਹੀਂ ਸੀ ਕਰਦਾ। ਡੈਵਿਡ ਬੈਰੀ ਆਪਣੇ-ਆਪ ਨੂੰ ਪੋਰਟ ਬਲੇਅਰ ਦਾ 'ਰੱਬ' ਕਹਾਉਂਦਾ ਸੀ। ਉਸ ਦੀਆਂ ਕਰੂਰਤਾਂ ਦੇ ਕਾਰਨ ਸੈਲੂਲਰ ਜੇਲ੍ਹ ਵਿਚ ਕਈ ਵਾਰੀ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਪਰ ਹਰੇਕ ਹੜਤਾਲ ਨੂੰ ਨਾਕਾਮ ਬਣਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਗਏ।
ਜਨਵਰੀ 1938 ਵਿਚ ਅੰਗਰੇਜ਼ਾਂ ਨੇ ਸੈਲੂਲਰ ਜੇਲ੍ਹ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ, ਕੈਦੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ। ਫਿਰ ਦੂਸਰੇ ਵਿਸ਼ਵ ਯੁੱਧ ਦੌਰਾਨ ਜਾਪਾਨੀਆਂ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਤੇ 1942 ਤੋਂ 1945 ਤੱਕ ਕਬਜ਼ਾ ਕਰ ਲਿਆ। ਜਾਪਾਨੀਆਂ ਨੇ ਅੰਡੇਮਾਨ ਦੇ ਹਜ਼ਾਰਾਂ ਹੀ ਵਾਸੀਆਂ ਨੂੰ ਅੰਗਰੇਜ਼ਾਂ ਲਈ ਜਾਸੂਸੀ ਦੇ ਇਲਜ਼ਾਮ ਵਿਚ ਤੜਫ਼ਾ-ਤੜਫ਼ਾ ਕੇ ਮਾਰਿਆ ਅਤੇ ਕਈਆਂ ਨੂੰ ਇਸ ਜੇਲ੍ਹ ਵਿਚ ਵੀ ਬੰਦ ਰੱਖਿਆ। ਇਸ ਸਮੇਂ ਦੌਰਾਨ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਸੈਲੂਲਰ ਜੇਲ੍ਹ ਦਾ ਦੌਰਾ ਕੀਤਾ ਅਤੇ ਉੱਥੇ ਤਿਰੰਗਾ ਝੰਡਾ ਵੀ ਲਹਿਰਾਇਆ ਲੇਕਿਨ ਉਨ੍ਹਾਂ ਨੂੰ ਨਾਜਾਇਜ਼ ਬੰਦੀ ਬਣਾਏ ਗਏ ਕੈਦੀਆਂ ਨੂੰ ਮਿਲਣ ਨਹੀਂ ਦਿੱਤਾ ਗਿਆ।
ਆਜ਼ਾਦੀ ਤੋਂ ਬਾਅਦ ਇਥੇ ਰਹੇ ਸੁਤੰਤਰਤਾ ਸੈਨਾਨੀਆਂ ਨੇ 'ਐਕਸ ਅੰਡੇਮਾਨ ਪੁਲਿਟੀਕਲ ਪ੍ਰਿਜ਼ਨਰ ਫਿਟਰਨਿਟੀ ਸਰਕਲ' ਨਾਂ ਦੀ ਇਕ ਐਸੋਸੀਏਸ਼ਨ ਬਣਾਈ, ਜਿਸ ਵਿਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਸੈਲੂਲਰ ਜੇਲ੍ਹ ਦੀ ਸਾਂਭ-ਸੰਭਾਲ ਲਈ ਕਿਹਾ। ਭਾਰਤ ਸਰਕਾਰ ਵਲੋਂ 11 ਫਰਵਰੀ, 1979 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਵਲੋਂ ਸੈਲੂਲਰ ਜੇਲ੍ਹ ਨੂੰ ਨੈਸ਼ਨਲ ਮੈਮੋਰੀਅਲ ਦਾ ਦਰਜਾ ਦਿੱਤਾ ਗਿਆ।
ਅੱਜ ਭਾਰਤ ਦੀ ਆਜ਼ਾਦੀ ਦੇ 72 ਸਾਲ ਬਾਅਦ ਵੀ ਸੈਲੂਲਰ ਜੇਲ੍ਹ ਦੇਖ ਕੇ, ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਦੇਸ਼ ਭਗਤਾਂ ਵਲੋਂ ਸਹਿਣ ਕੀਤੇ ਤਸੀਹਿਆਂ ਦੀ ਚੀਸ ਮਨ ਵਿਚ ਉੱਠਦੀ ਹੈ। ਇਥੇ ਬਣਾਏ ਗਏ ਵਿਸ਼ੇਸ਼ ਅਜਾਇਬਘਰ ਵਿਚ ਲੱਗੀਆਂ ਤਸਵੀਰਾਂ ਅਤੇ ਹੋਰ ਸਾਜ਼ੋ-ਸਾਮਾਨ ਇਸ ਦੀ ਦਰਦਨਾਕ ਦਾਸਤਾਨ ਦੀ ਮੂੰਹ ਬੋਲਦੀ ਤਸਵੀਰ ਹਨ। ਇਥੇ ਕਰਾਇਆ ਜਾਂਦਾ 'ਲਾਈਟ ਐਂਡ ਸਾਊਂਡ ਸ਼ੋਅ' ਦੇਖ ਕੇ ਹਰ ਕੋਈ ਇਨ੍ਹਾਂ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦਾ ਹੈ।
(ਸਮਾਪਤ)

ਆਜ਼ਾਦੀ ਦੀ ਲਹਿਰ 'ਚ ਲਾਸਾਨੀ ਹੈ ਪੰਜਾਬ ਦਾ ਯੋਗਦਾਨ

ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, 'ਭਾਰਤ ਦੀ ਆਜ਼ਾਦੀ ਦੀ ਜ਼ਮੀਨ ਗ਼ਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜਲ੍ਹਿਆਂਵਾਲੇ ਬਾਗ਼ ਵਿਚ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ 'ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ਨੂੰ ਤੇ ਛੱਤ ਆਜ਼ਾਦ ਹਿੰਦ ਫ਼ੌਜ ਨੇ ...

ਪੂਰੀ ਖ਼ਬਰ »

ਸਭੀ ਕਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ...

ਸਾਡੇ ਦੇਸ਼ ਭਾਰਤ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤ ਹੋ ਕੇ ਆਜ਼ਾਦੀ ਦਾ ਨਿੱਘ ਮਾਣਦਿਆਂ 72 ਸਾਲਾਂ ਦਾ ਸਮਾਂ ਬੀਤ ਜਾਣਾ ਕੋਈ ਛੋਟੀ ਗੱਲ ਨਹੀਂ ਹੈ। 70 ਸਾਲਾਂ ਦੀ ਉਮਰ ਦੇ ਮਨੁੱਖ ਜ਼ਿੰਦਗੀ ਦੀਆਂ ਕਈ ਉਤਰਾਈਆਂ-ਚੜ੍ਹਾਈਆਂ ਦੇਖ ਕੇ ਬੁਢਾਪੇ ਦੀ ਅਵਸਥਾ ਵਿਚ ਜਾ ਪਹੁੰਚਦੇ ਹਨ। ...

ਪੂਰੀ ਖ਼ਬਰ »

ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ

* ਬਲਵਿੰਦਰ ਬਾਲਮ ਗੁਰਦਾਸਪੁਰ *

ਸੁਣਦਾ ਨਹੀਂ ਕੋਈ ਫਰਿਆਦ ਬੇਲੀਓ, ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ? ਕਿਵੇਂ ਮੁੱਕ ਸਕਦੀ ਹੈ ਬੇਰੁਜ਼ਗਾਰੀ? ਚੋਰਾਂ ਅਤੇ ਡਾਕੂਆਂ ਦੀ ਹੈ ਸਰਦਾਰੀ। ਬੈਠੇ ਹੋਏ ਰਾਹਾਂ 'ਚ ਸੱਯਾਦ ਬੇਲੀਓ, ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ? ਟੁੱਟੇ ਹੋਏ ਫੁੱਲਾਂ ਦੀ ਕਾਹਦੀ ਏ ...

ਪੂਰੀ ਖ਼ਬਰ »

ਅਜੇ ਵੀ ਅਧੂਰੇ ਹਨ ਆਮ ਆਦਮੀ ਦੇ ਸੁਪਨੇ

1947 ਦੇ 15 ਅਗਸਤ ਨੂੰ ਦੇਸ਼ ਭਾਰਤ ਆਜ਼ਾਦ ਹੋਇਆ। 15 ਅਗਸਤ ਸਾਲ 2019 ਨੂੰ 'ਬਹੱਤਰ' ਵਰ੍ਹੇ ਆਜ਼ਾਦੀ ਦੇ ਪੂਰੇ ਹੋ ਗਏ ਹਨ। ਇਨ੍ਹਾਂ ਵਰ੍ਹਿਆਂ ਵਿਚ ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਤਬਦੀਲੀ ਵੇਖਣ ਨੂੰ ਮਿਲੀ ਹੈ। ਗਗਨ ਚੁੰਬੀ ਇਮਾਰਤਾਂ, ਵੱਡੇ-ਵੱਡੇ ਪੁਲ, ਸੜਕਾਂ, ਮਾਲਜ਼, ਸੁੰਦਰ ...

ਪੂਰੀ ਖ਼ਬਰ »

ਹਿੰਦੁਸਤਾਨ ਦੀ ਵੰਡ ਦੇ ਸਿੱਟੇ

ਹਿੰਦੋਸਤਾਨ ਦੀ ਵੰਡ ਦੇ ਭਿਆਨਕ ਸਿੱਟਿਆਂ ਬਾਰੇ ਨਾ ਅੰਗਰੇਜ਼ ਹੁਕਮਰਾਨਾਂ ਨੇ, ਨਾ ਉਨ੍ਹਾਂ ਦੇ ਦੇਸੀ ਉੱਤਰਾਧਿਕਾਰੀਆਂ ਨੇ ਸੋਚਿਆ। ਉਨ੍ਹਾਂ ਦੀ ਅਣਗਹਿਲੀ ਦੀ ਸਜ਼ਾ ਉਪ-ਮਹਾਂਦੀਪ ਦੇ ਵਾਸੀ ਸਦੀਆਂ ਤੱਕ ਭੁਗਤਦੇ ਰਹਿਣਗੇ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਛੇਤੀ ਹੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX