ਤਾਜਾ ਖ਼ਬਰਾਂ


ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  16 minutes ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ...
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  26 minutes ago
ਲੌਂਗੋਵਾਲ, 24 ਅਗਸਤ (ਸ.ਸ.ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ...
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  45 minutes ago
ਨਵੀਂ ਦਿੱਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  56 minutes ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12.07 ਵਜੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਏ। ਅਰੁਣ ਜੇਤਲੀ ਦੇ ਦੇਹਾਂਤ 'ਤੇ ਰਾਸ਼ਟਰਪਤੀ...
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਸੁਲਤਾਨਵਿੰਡ, 24 ਅਗਸਤ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ ਜਲੰਧਰ ਜੀ.ਟੀ ਰੋਡ 'ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ...
ਆਵਾਰਾ ਗਾਂ ਨਾਲ ਟਕਰਾਈ ਸਕੂਟਰੀ, ਚਾਲਕ ਦੀ ਮੌਤ
. . .  about 1 hour ago
ਡਮਟਾਲ, 24 ਅਗਸਤ (ਰਾਕੇਸ਼ ਕੁਮਾਰ)- ਥਾਣਾ ਇੰਦੌਰਾ ਦੇ ਅਧੀਨ ਪੈਂਦੇ ਇੱਕ ਪਿੰਡ 'ਚ ਆਵਾਰਾ ਗਾਂ ਨਾਲ ਸਕੂਟਰੀ ਦੇ ਟਕਰਾਉਣ ਕਾਰਨ ਚਾਲਕ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਦੌਰਾ ਸੁਰਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ...
ਬੈਂਸ ਦੀ ਅਗਵਾਈ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਮਾਰਚ ਸ਼ੁਰੂ
. . .  about 1 hour ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ 'ਚ ਰੋਸ ਮਾਰਚ ਕਰਨ ਵਾਲੇ ਲੋਕਾਂ...
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ ...
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ
. . .  about 1 hour ago
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ..........................
ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਸ੍ਰੀਨਗਰ ਰਵਾਨਾ ਹੋਏ ਰਾਹੁਲ ਗਾਂਧੀ
. . .  1 minute ago
ਨਵੀਂ ਦਿੱਲੀ, 24 ਅਗਸਤ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਮਗਰੋਂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਤੋਂ ਸ੍ਰੀਨਗਰ ਰਵਾਨਾ ਹੋ ਗਿਆ। ਇਸ...
ਜੰਮੂ ਕਸ਼ਮੀਰ ਨੂੰ 70 ਸਾਲ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ - ਅਮਿਤ ਸ਼ਾਹ
. . .  about 2 hours ago
ਹੈਦਰਾਬਾਦ, 24 ਅਗਸਤ- ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਹੈਦਰਾਬਾਦ 'ਚ ਆਈ.ਪੀ.ਐਸ. ਅਧਿਕਾਰੀਆਂ ਦੀ ਪਾਸਿੰਗ...
ਸ੍ਰੀਸੰਥ ਦੇ ਕੋਚੀ ਸਥਿਤ ਘਰ 'ਚ ਲੱਗੀ ਅੱਗ
. . .  about 2 hours ago
ਤਿਰੂਵਨੰਤਪੁਰਮ, 24 ਅਗਸਤ- ਕ੍ਰਿਕਟਰ ਸ੍ਰੀਸੰਥ ਦੇ ਕੇਰਲ ਦੇ ਕੋਚੀ ਸਥਿਤ ਘਰ 'ਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ...
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ ਟਰੰਪ
. . .  about 2 hours ago
ਵਾਸ਼ਿੰਗਟਨ, 24 ਅਗਸਤ- ਅਮਰੀਕਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰਾਸ਼ਟਰਪਤੀ ਟਰੰਪ ਭਾਰਤ ਦੇ ਪ੍ਰਧਾਨ...
ਹੜ੍ਹ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼
. . .  1 minute ago
ਜਲਾਲਾਬਾਦ, 24 ਅਗਸਤ (ਹਰਪ੍ਰੀਤ ਸਿੰਘ ਪਰੂਥੀ)- ਬੀਤੇ ਕੱਲ੍ਹ ਹੜ੍ਹ ਦੇ ਪਾਣੀ 'ਚ ਪਿੰਡ ਢੰਡੀ ਕਦੀਮ ਦਾ ਰਹਿਣ ਵਾਲਾ 17 ਸਾਲਾ ਨੌਜਵਾਨ ਜੱਜ ਸਿੰਘ ਪੁੱਤਰ ਜਸਵੰਤ ਸਿੰਘ ਰੁੜ੍ਹ ਗਿਆ ਸੀ। ਇਸ ਘਟਨਾ ਤੋਂ ਬਾਅਦ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਲੋਂ...
ਏਅਰਪੋਰਟ ਲਈ ਰਵਾਨਾ ਹੋਏ ਰਾਹੁਲ ਗਾਂਧੀ
. . .  about 3 hours ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਪਾਰਟੀਆਂ ਦਾ ਇੱਕ ਵਫ਼ਦ ਅੱਜ ਜੰਮੂ-ਕਸ਼ਮੀਰ ਜਾ ਰਿਹਾ...
ਆਜ਼ਾਦ ਦਾ ਸਰਕਾਰ ਨੂੰ ਸਵਾਲ- ਜੇਕਰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹਨ ਤਾਂ ਨੇਤਾ ਕਿਉਂ ਹਨ ਨਜ਼ਰਬੰਦ?
. . .  about 3 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਪੰਜ ਮਾਓਵਾਦੀ ਢੇਰ
. . .  about 3 hours ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ, ਦੋ ਜਵਾਨ ਜ਼ਖ਼ਮੀ
. . .  about 3 hours ago
ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ
. . .  about 3 hours ago
ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਵਲੋਂ ਸੰਘਰਸ਼ ਦਾ ਐਲਾਨ
. . .  about 4 hours ago
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਦਿੱਤੀਆਂ ਵਧਾਈਆਂ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਅੱਜ ਯੂ.ਏ.ਈ. 'ਚ ਸਰਬਉੱਚ ਨਾਗਰਿਕ ਸਨਮਾਨ ਨਾਲ ਹੋਣਗੇ ਸਨਮਾਨਿਤ
. . .  about 5 hours ago
ਭਿਵੰਡੀ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  1 day ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  1 day ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  1 day ago
ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  1 day ago
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  1 day ago
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ- ਸੀਤਾਰਮਨ
. . .  1 day ago
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ- ਵਿੱਤ ਮੰਤਰੀ
. . .  1 day ago
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ
. . .  1 day ago
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ- ਸੀਤਾਰਮਨ
. . .  1 day ago
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ- ਵਿੱਤ ਮੰਤਰੀ
. . .  1 day ago
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ- ਵਿੱਤ ਮੰਤਰੀ ਸੀਤਾਰਮਨ
. . .  1 day ago
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ- ਵਿੱਤ ਮੰਤਰੀ
. . .  1 day ago
ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋਏ ਹਨ- ਵਿੱਤ ਮੰਤਰੀ
. . .  1 day ago
ਚੀਨ-ਅਮਰੀਕਾ 'ਟਰੇਡ ਵਾਰ' ਕਾਰਨ ਮੰਦੀ ਦਾ ਸੰਕਟ ਵਧਿਆ- ਨਿਰਮਲਾ ਸੀਤਾਰਮਨ
. . .  1 day ago
ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  1 day ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  1 day ago
ਦੇਸ਼ ਦੀ ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਤਾਮਿਲਨਾਡੂ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਤੋਂ ਬਾਅਦ ਕੇਰਲ 'ਚ ਜਾਰੀ ਕੀਤਾ ਗਿਆ ਅਲਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜ਼ਵੈਲਟ

ਤਰਨਤਾਰਨ

ਸਰਹੱਦੀ ਕਿਸਾਨਾਂ ਦੀਆਂ ਜ਼ਮੀਨਾਂ ਵਾਸਤੇ ਮੁਆਵਜ਼ੇ ਦੀ ਰਾਸ਼ੀ 'ਚ ਹੇਰਾ-ਫੇਰੀ ਨੂੰ ਲੈ ਕੇ ਹੋ ਰਹੀ ਜਾਂਚ ਦੀ ਚਰਚਾ ਜ਼ੋਰਾਂ 'ਤੇ

ਖੇਮਕਰਨ, 14 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਹਿੰਦ ਪਾਕਿ ਸਰਹੱਦ ਉਪਰ ਕੰਡਿਆਲੀ ਤਾਰ ਤੋਂ ਬਾਰ ਕਿਸਾਨਾਂ ਨੂੰ ਮਿਲਦੀ 10 ਹਜ਼ਾਰ ਪ੍ਰਤੀ ਏਕੜ ਮਿਲਣ ਵਾਲੀ ਰਾਸ਼ੀ ਨੂੰ ਲੈ ਕੇ ਪਿਛਲੇ ਸਮੇਂ ਸਰਹੱਦੀ ਖੇਤਰ ਦੇ ਕਾਫੀ ਕਿਸਾਨਾਂ ਵਲੋਂ ਇਹ ਰੌਲਾ ਪਾਉਣ ਕਿ ਉਨ੍ਹਾਂ ਦੀ ਬਜਾਇ ਹੋਰਨਾਂ ਗ਼ੈਰ ਸਬੰਧਿਤ ਕੁਝ ਕਿਸਾਨਾਂ ਨੂੰ ਰਾਸ਼ੀ ਮਿਲਣ ਲੱਗ ਪਈ ਤੇ ਕਿਸਾਨ ਸ਼ਰੇਆਮ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਨਾਲ ਹੇਰਾਫੇਰੀ ਹੋਈ ਹੈ ਤੇ ਸਬੰਧਿਤ ਮਾਲ ਵਿਭਾਗ ਦੇ ਕੁਝ ਕਰਮਚਾਰੀਆਂ ਵਲੋਂ ਉਨ੍ਹਾਂ ਨਾਲ ਹੇਰਾਫੇਰੀ ਕਰਕੇ ਇਕ ਸਾਲ ਦੀ ਪੂਰੀ ਕਿਸ਼ਤ ਵੀ ਹੜੱਪ ਲਈ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਦੇ ਵਾਰ-ਵਾਰ ਧਿਆਨ ਵਿਚ ਲਿਆਉਣ ਤੋਂ ਬਾਅਦ ਜਦ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਨੇ ਜਾਂਚ ਸ਼ੁਰੂ ਕੀਤੀ ਤਾਂ ਉਸ ਵਿਚ ਸਾਫ ਹੋ ਗਿਆ ਹੈ ਕਿ ਸਬੰਧਿਤ ਕਿਸਾਨਾਂ ਨਾਲ ਹੇਰਾਫੇਰੀ ਹੋਈ ਹੈ | ਅਜੇ ਜਾਂਚ ਜਾਰੀ ਹੈ ਤੇ ਇਸ ਜਾਂਚ ਵਿਚ ਹੋਰ ਤੱਥ ਉਜਾਗਰ ਹੋਣ ਦੀ ਸੰਭਾਵਨਾ ਹੈ, ਫਿਲਹਾਲ ਇਸ ਜਾਂਚ ਨੂੰ ਲੈ ਕੇ ਇਸ ਖੇਤਰ ਨਾਲ ਸਬੰਧਿਤ ਮਾਲ ਵਿਭਾਗ ਦੇ ਕਰਮਚਾਰੀਆਂ ਵਿਚ ਖਲਬਲੀ ਮਚ ਗਈ ਹੈ ਤੇ ਹਰ ਕੋਈ ਆਪਣਾ ਪੱਲਾ ਛੁਡਾਉਣ ਵਿਚ ਲੱਗ ਪਿਆ ਹੈ | ਉਧਰ ਬਾਰਡਰ ਕਿਸਾਨ ਸੰਘਰਸ਼ ਕਮੇਟੀ ਨਾਲ ਸਬੰਧਿਤ ਸੀਨੀਅਰ ਕਿਸਾਨ ਆਗੂਆਂ ਨੇ ਇਸ ਜਾਂਚ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਡੀ.ਸੀ. ਦੇ ਧਿਆਨ ਵਿਚ ਲਿਆਉਣ ਕਾਰਨ ਸਬੰਧਿਤ ਕਿਸਾਨਾਂ ਨਾਲ ਧੋਖਾ ਕਰਕੇ ਕਰੀਬ ਇਕ ਕਰੋੜ ਦੀ ਰਾਸ਼ੀ ਫਰਜ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦਾ ਸਕੈਂਡਲ ਸਾਹਮਣੇ ਆਉਣ ਵਾਲਾ ਹੈ | ਇਸ ਸਬੰਧੀ ਸਰਹੱਦੀ ਕਿਸਾਨਾਂ ਦੇ ਹੱਕਾਂ ਵਾਸਤੇ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ 'ਤੇ ਸਰਕਾਰ ਇਹ ਮੁਆਵਜ਼ਾ ਰਾਸ਼ੀ ਪ੍ਰਤੀ ਏਕੜ 10 ਹਜ਼ਾਰ ਦੇਣ ਲੱਗੀਆਂ ਹਨ | ਸਰਕਾਰ ਵਲੋਂ ਸਾਲ 2016 ਤੇ ਸਾਲ 2017 ਦੋ ਇਕੱਠੀਆਂ ਕਿਸ਼ਤਾਂ ਦੀ ਅਦਾਇਗੀ ਵਾਸਤੇ ਸਬ ਤਹਿਸੀਲ ਖੇਮਕਰਨ ਤੇ ਭਿੱਖੀਵਿੰਡ ਅਧੀਨ ਪੈਂਦੇ ਸਰਹੱਦੀ ਕਿਸਾਨਾਂ ਵਾਸਤੇ ਕਰੀਬ 7 ਕਰੋੜ ਦੀ ਰਾਸ਼ੀ ਭੇਜੀ | ਇਹ ਰਾਸ਼ੀ ਇਕ ਨਿੱਜੀ ਬੈਂਕ ਵਲੋਂ ਕਿਸਾਨਾਂ ਦੇ ਸਿੱਧੇ ਖਾਤਿਆਂ ਵਿਚ ਟ੍ਰਾਂਸਫਰ ਕਰਨੀ ਸੀ | ਪਹਿਲੀ ਕਿਸ਼ਤ ਤਾਂ ਤਕਰੀਬਨ 90 ਫੀਸਦੀ ਸਬੰਧਿਤ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਗਈ ਤੇ ਜਦ ਦੂਜੀ ਕਿਸ਼ਤ ਵੀ ਸਬੰਧਿਤ ਅਧਿਕਾਰੀਆਂ ਵਲੋਂ ਵੰਡਦਿਆਂ ਸਾਰੀ ਰਾਸ਼ੀ ਵਰਤਣ ਬਾਰੇ ਕਿਹਾ ਗਿਆ ਤਾਂ ਫਿਰ ਰੋਲਾ ਪੈਣ ਲੱਗ ਪਿਆ | ਸਰਹੱਦੀ ਖੇਤਰ ਦੇ ਕੁਝ ਪਿੰਡਾਂ ਠੱਟੀ ਜੈਮਲ ਸਿੰਘ, ਨਾਰਲੀ, ਵਾਂ ਤਾਰਾ ਸਿੰਘ, ਮਹਿਦੀਪੁਰ, ਮਹੰਦੀਵਾਲਾ, (ਬੈ ਚਿਰਾਗ) ਨਾਲ ਸਬੰਧਤ ਕਿਸਾਨਾਂ ਨੇ ਸੀਨੀਅਰ ਅਧਿਕਾਰੀ ਸਾਹਮਣੇ ਮੁੱਦਾ ਉਠਾਇਆ ਕਿ ਦੂਸਰੀ ਕਿਸ਼ਤ ਸਾਨੂੰ ਸਾਰੇ ਕਿਸਾਨਾਂ ਨੂੰ ਮਿਲੀ ਹੀ ਸੀ ਤੇ ਬੈਂਕ 'ਚ ਰਾਸ਼ੀ ਖ਼ਤਮ ਵੀ ਹੋ ਗਈ ਹੈ | ਸਰਹੱਦੀ ਕਿਸਾਨਾਂ ਵਲੋਂ ਸੀਨੀਅਰ ਅਧਿਕਾਰੀ ਦੇ ਨਾਲ ਅਦਾਲਤ 'ਚ ਮੁੱਦਾ ਉਠਾਇਆ | ਜਿਸ 'ਚੋਂ ਮਜਬੂਰ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਜਾਂਚ ਸੌਾਪੀ ਗਈ, ਜਿਸ ਤੋਂ ਬਾਅਦ ਹੇਰਾਫੇਰੀ ਦੇ ਤੱਥ ਸਾਹਮਣੇ ਆਉਣ ਲੱਗ ਪਏ | ਬੈਂਕਾਂ ਵਲੋਂ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਸਬੰਧਿਤ ਕੁਝ ਪਟਵਾਰੀਆਂ ਵਲੋਂ ਬੈਂਕ ਵਾਲਿਆਂ ਨਾਲ ਰਲ ਕੇ ਰਾਸ਼ੀ ਪਾਉਣ 'ਚ ਹੇਰਾਫੇਰੀ ਕਰਨ ਦਾ ਕਿਸਾਨਾਂ ਵਲੋਂ ਰੌਲਾ ਪਾਉਣ ਦੀ ਸਚਾਈ ਸਾਹਮਣੇ ਆਉੁਣ ਲੱਗ ਪਈ ਹੈ | ਇਕ ਭਾਰੀ ਰਕਮ ਵਾਲੇ ਇਸ ਸਕੈਂਡਲ 'ਚ ਸਬੰਧਤ ਵਿਭਾਗ ਦੇ ਕੁਝ ਪਟਵਾਰੀ ਤੇ ਬੈਂਕ ਅਧਿਕਾਰੀਆਂ ਦੇ ਉਪਰ ਸ਼ੱਕ ਦੀ ਸੂਈ ਜਾਣ ਦੀ ਪੁਸ਼ਟੀ ਹੋਣ ਦਾ ਕਿਸਾਨ ਦਾਅਵਾ ਕਰ ਰਹੇ ਹਨ | ਇਸ ਜਾਂਚ 'ਚ ਕਾਫੀ ਫਰਜ਼ੀ ਕਿਸਾਨਾਂ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਕਿ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਪਾ ਕੇ ਹੀ ਹੇਰਾਫੇਰੀ ਹੋਣ ਦੀ ਸੰਭਾਵਨਾ ਹੈ | ਇਸ ਵਾਸਤੇ ਕੁਝ ਕਿਸਾਨਾਂ ਦੀ ਮਿਲੀਭੁਗਤ ਨਾਲ ਹੀ ਇਹ ਰਾਸ਼ੀ ਹੜੱਪਣ ਦੀ ਕਹਾਣੀ ਸਾਹਮਣੇ ਆ ਰਹੀ ਹੈ | ਫਿਲਹਾਲ ਜਾਂਚ ਸਾਹਮਣੇ ਆਉਣ ਦੀ ਇੰਤਜ਼ਾਰ ਕਿਸਾਨ ਕਰ ਰਹੇ ਹਨ ਉਸ ਤੋਂ ਬਾਅਦ ਇਹ ਵਿਵਾਦ ਪੂਰਾ ਉਠਣ ਦੀ ਸੰਭਾਵਨਾ ਹੈ |

ਨਿਰੰਕਾਰੀ ਭਵਨ ਵਾਲੀ ਗਲੀ 'ਚ ਭਰਿਆ ਸੀਵਰੇਜ ਦਾ ਪਾਣੀ

ਪੱਟੀ, 14 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਸ਼ਹਿਰ ਦੀ ਵਾਰਡ ਨੰਬਰ 12-14 ਵਿਚਲੀ ਨਿਰੰਕਾਰੀ ਭਵਨ ਵਾਲੀ ਗਲੀ ਵਿਚ ਬੀਤੇ 5 ਦਿਨਾਂ ਤੋਂ ਸੀਵਰੇਜ ਦਾ ਪਾਣੀ ਇਕੱਠਾ ਹੋਣ ਨਾਲ ਇੱਥੋਂ ਲੰਘਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ...

ਪੂਰੀ ਖ਼ਬਰ »

ਸੋਨਾ ਚੋਰੀ ਕਰਨ 'ਤੇ 2 ਿਖ਼ਲਾਫ਼ ਕੇਸ ਦਰਜ

ਤਰਨਤਾਰਨ, 14 ਅਗਸਤ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਦੀ ਪਤਨੀ ਅਤੇ ਉਸ ਦੇ ਸਾਲੇ ਿਖ਼ਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਐੱਸ.ਪੀ ਧਰੁਵ ...

ਪੂਰੀ ਖ਼ਬਰ »

ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀ ਕਾਬੂ

ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ ਅਤੇ ਨਾਜਾਇਜ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਐੱਸ.ਐੱਸ.ਪੀ ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਰਾਏ ...

ਪੂਰੀ ਖ਼ਬਰ »

ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਪੰਜਵੜ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਝਬਾਲ, 14 ਅਗਸਤ (ਸਰਬਜੀਤ ਸਿੰਘ)-ਪਿਛਲੇ ਕੁਝ ਹੀ ਸਾਲਾਂ 'ਚ ਆਪਣੀ ਮਿਹਨਤ ਸਦਕਾ ਇਲਾਕੇ ਦੇ ਨਾਮਵਰ ਸਕੂਲਾਂ 'ਚ ਜਾਣੇ ਜਾਣ ਲੱਗੇ ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਪੰਜਵੜ ਵਲੋਂ ਆਜ਼ਾਦੀ ਦਿਹਾੜੇ ਅਤੇ ਤੀਆਂ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਚੇਅਰਮੈਨ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਹੀਰਾ ਦਾਸ ਗੰਡੀਵਿੰਡ ਦੇ ਮੇਲੇ ਦੀ ਤਿਆਰੀਆਂ ਮੁਕੰਮਲ

ਸਰਾਏਾ ਅਮਾਨਤ ਖਾਂ, 14 ਅਗਸਤ (ਨਰਿੰਦਰ ਸਿੰਘ ਦੋਦੇ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਗੰਡੀਵਿੰਡ ਵਿਖੇ ਗੁਰਦੁਆਰਾ ਬਾਬਾ ਹੀਰਾ ਦਾਸ ਵਿਖੇ ਮਨਾਇਆ ਜਾ ਰਿਹਾ 17 ਅਗਸਤ ਨੂੰ ਸਾਲਾਨਾ ਜੋੜ ਮੇਲੇ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਬਾਰੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਚੋਹਲਾ ਸਾਹਿਬ ਦੀ ਮੀਟਿੰਗ

ਚੋਹਲਾ ਸਾਹਿਬ, 14 ਅਗਸਤ (ਬਲਵਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਚੋਹਲਾ ਸਾਹਿਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪੰਜਾਬ ਦੇ ਐਕਟਿੰਗ ਪ੍ਰਧਾਨ ਡਾ: ਸਤਨਾਮ ਸਿੰਘ ਦੇਊ ਅਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਿ ਦੱਤੀ ਹੈ | ...

ਪੂਰੀ ਖ਼ਬਰ »

ਕੈਪਟਨ ਢਿੱਲੋਂ ਵਲੋਂ ਸਰਕਾਰੀ ਸਕੂਲ ਵਿਖੇ ਬੱਚਿਆਂ ਲਈ ਪੰਘੂੜੇ ਲਵਾਉਣ 'ਤੇ ਸਕੂਲ ਸਟਾਫ ਨੇ ਕੀਤਾ ਸਨਮਾਨ

ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਕੈਪਟਨ ਚਰਨ ਸਿੰਘ ਢਿੱਲੋਂ ਜੋ ਕਿ ਪਿੰਡ ਜੀਓਬਾਲਾ ਦੇ ਵਸਨੀਕ ਹਨ, ਨੇ ਸਰਕਾਰੀ ਐਲੀਮੈਂਟਰੀ ਸਕੂਲ ਜੀਓਬਾਲਾ ਨੂੰ ਆਪਣੇ ਇੱਛਾ ਮੁਤਾਬਕ ਸਕੂਲ ਦੇ ਬੱਚਿਆਂ ਦੇ ਖੇਡਣ ਲਈ ਪੰਘੂੜੇ ਲਵਾਉਣ ਦੀ ਸੇਵਾ ਕੀਤੀ, ਜਿਸ ਨਾਲ ਸਕੂਲ ਦੀ ...

ਪੂਰੀ ਖ਼ਬਰ »

ਰੋਹਤਕ (ਹਰਿਆਣਾ) ਵਿਖੇ ਵਾਪਰੇ ਸੜਕ ਹਾਦਸੇ 'ਚ ਪਿੰਡ ਵੀਰਮ ਦੇ ਇਕੋ ਪਰਿਵਾਰ ਦੇ ਚਾਰ ਵਿਅਕਤੀ ਜ਼ਖ਼ਮੀ, ਇਕ ਦੀ ਮੌਤ

ਖਾਲੜਾ, 14 ਅਗਸਤ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਵੀਰਮ ਦਾ ਇਕ ਪਰਿਵਾਰ ਜੋ ਆਪਣੇ ਲੜਕੇ ਨੂੰ ਕੈਨੇਡਾ ਭੇਜਣ ਲਈ ਦਿੱਲੀ ਏਅਰਪੋਰਟ ਤੋਂ ਚੜ੍ਹਾਉਣ ਜਾ ਰਿਹਾ ਸੀ, ਦਾ ਰੋਹਤਕ (ਹਰਿਆਣਾ) ਵਿਖੇ ਐਕਸੀਡੈਂਟ ਹੋਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਚਾਰ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

ਖਾਲੜਾ, 14 ਅਗਸਤ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਬਾਸਰਕੇ ਵਿਖੇ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਹਰਦਿਆਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਾਸਰਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਗਾ ਸਿੰਘ (70) ਪੁੱਤਰ ...

ਪੂਰੀ ਖ਼ਬਰ »

ਭਿੱਖੀਵਿੰਡ ਡਾਕਘਰ ਦੇ ਮੁਲਾਜ਼ਮਾਂ 'ਤੇ ਪੈਨ ਕਾਰਡ ਦੇਣ ਬਦਲੇ 200 ਰੁਪਏ ਮੰਗਣ ਦੇ ਦੋਸ਼

ਭਿੱਖੀਵਿੰਡ, 14 ਅਗਸਤ (ਬੌਬੀ)-ਭਾਵੇਂ ਕਿ ਸਰਕਾਰ ਵਲੋਂ ਕੋਈ ਵੀ ਸਰਕਾਰੀ ਸਹੂਲਤ ਲੈਣ ਲਈ ਬੈਂਕ ਖਾਤਾ ਜ਼ਰੂਰੀ ਕੀਤਾ ਹੋਇਆ ਹੈ ਤੇ ਬੈਂਕ ਖਾਤਾ ਪੈਨ ਕਾਰਡ ਤੋਂ ਬਗ਼ੈਰ ਕੋਈ ਵੀ ਬੈਂਕ ਨਹੀਂ ਖੋਲ੍ਹਦਾ, ਅਗਰ ਬੈਂਕ 'ਚ ਖਾਤਾ ਪੁਰਾਣਾ ਖੁੱਲ੍ਹਾ ਹੈ ਤਾਂ ਉਸ 'ਚ ਵੀ ਲੈਣ ਦੇਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX