ਤਾਜਾ ਖ਼ਬਰਾਂ


ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  16 minutes ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ...
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  26 minutes ago
ਲੌਂਗੋਵਾਲ, 24 ਅਗਸਤ (ਸ.ਸ.ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ...
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  45 minutes ago
ਨਵੀਂ ਦਿੱਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  56 minutes ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12.07 ਵਜੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਏ। ਅਰੁਣ ਜੇਤਲੀ ਦੇ ਦੇਹਾਂਤ 'ਤੇ ਰਾਸ਼ਟਰਪਤੀ...
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਸੁਲਤਾਨਵਿੰਡ, 24 ਅਗਸਤ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ ਜਲੰਧਰ ਜੀ.ਟੀ ਰੋਡ 'ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ...
ਆਵਾਰਾ ਗਾਂ ਨਾਲ ਟਕਰਾਈ ਸਕੂਟਰੀ, ਚਾਲਕ ਦੀ ਮੌਤ
. . .  about 1 hour ago
ਡਮਟਾਲ, 24 ਅਗਸਤ (ਰਾਕੇਸ਼ ਕੁਮਾਰ)- ਥਾਣਾ ਇੰਦੌਰਾ ਦੇ ਅਧੀਨ ਪੈਂਦੇ ਇੱਕ ਪਿੰਡ 'ਚ ਆਵਾਰਾ ਗਾਂ ਨਾਲ ਸਕੂਟਰੀ ਦੇ ਟਕਰਾਉਣ ਕਾਰਨ ਚਾਲਕ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਦੌਰਾ ਸੁਰਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ...
ਬੈਂਸ ਦੀ ਅਗਵਾਈ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਮਾਰਚ ਸ਼ੁਰੂ
. . .  about 1 hour ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ 'ਚ ਰੋਸ ਮਾਰਚ ਕਰਨ ਵਾਲੇ ਲੋਕਾਂ...
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ ...
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ
. . .  about 1 hour ago
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ..........................
ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਸ੍ਰੀਨਗਰ ਰਵਾਨਾ ਹੋਏ ਰਾਹੁਲ ਗਾਂਧੀ
. . .  1 minute ago
ਨਵੀਂ ਦਿੱਲੀ, 24 ਅਗਸਤ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਮਗਰੋਂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਤੋਂ ਸ੍ਰੀਨਗਰ ਰਵਾਨਾ ਹੋ ਗਿਆ। ਇਸ...
ਜੰਮੂ ਕਸ਼ਮੀਰ ਨੂੰ 70 ਸਾਲ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ - ਅਮਿਤ ਸ਼ਾਹ
. . .  about 2 hours ago
ਹੈਦਰਾਬਾਦ, 24 ਅਗਸਤ- ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਹੈਦਰਾਬਾਦ 'ਚ ਆਈ.ਪੀ.ਐਸ. ਅਧਿਕਾਰੀਆਂ ਦੀ ਪਾਸਿੰਗ...
ਸ੍ਰੀਸੰਥ ਦੇ ਕੋਚੀ ਸਥਿਤ ਘਰ 'ਚ ਲੱਗੀ ਅੱਗ
. . .  about 2 hours ago
ਤਿਰੂਵਨੰਤਪੁਰਮ, 24 ਅਗਸਤ- ਕ੍ਰਿਕਟਰ ਸ੍ਰੀਸੰਥ ਦੇ ਕੇਰਲ ਦੇ ਕੋਚੀ ਸਥਿਤ ਘਰ 'ਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ...
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ ਟਰੰਪ
. . .  about 2 hours ago
ਵਾਸ਼ਿੰਗਟਨ, 24 ਅਗਸਤ- ਅਮਰੀਕਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰਾਸ਼ਟਰਪਤੀ ਟਰੰਪ ਭਾਰਤ ਦੇ ਪ੍ਰਧਾਨ...
ਹੜ੍ਹ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼
. . .  1 minute ago
ਜਲਾਲਾਬਾਦ, 24 ਅਗਸਤ (ਹਰਪ੍ਰੀਤ ਸਿੰਘ ਪਰੂਥੀ)- ਬੀਤੇ ਕੱਲ੍ਹ ਹੜ੍ਹ ਦੇ ਪਾਣੀ 'ਚ ਪਿੰਡ ਢੰਡੀ ਕਦੀਮ ਦਾ ਰਹਿਣ ਵਾਲਾ 17 ਸਾਲਾ ਨੌਜਵਾਨ ਜੱਜ ਸਿੰਘ ਪੁੱਤਰ ਜਸਵੰਤ ਸਿੰਘ ਰੁੜ੍ਹ ਗਿਆ ਸੀ। ਇਸ ਘਟਨਾ ਤੋਂ ਬਾਅਦ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਲੋਂ...
ਏਅਰਪੋਰਟ ਲਈ ਰਵਾਨਾ ਹੋਏ ਰਾਹੁਲ ਗਾਂਧੀ
. . .  about 3 hours ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਪਾਰਟੀਆਂ ਦਾ ਇੱਕ ਵਫ਼ਦ ਅੱਜ ਜੰਮੂ-ਕਸ਼ਮੀਰ ਜਾ ਰਿਹਾ...
ਆਜ਼ਾਦ ਦਾ ਸਰਕਾਰ ਨੂੰ ਸਵਾਲ- ਜੇਕਰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹਨ ਤਾਂ ਨੇਤਾ ਕਿਉਂ ਹਨ ਨਜ਼ਰਬੰਦ?
. . .  about 3 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਪੰਜ ਮਾਓਵਾਦੀ ਢੇਰ
. . .  about 3 hours ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ, ਦੋ ਜਵਾਨ ਜ਼ਖ਼ਮੀ
. . .  about 3 hours ago
ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ
. . .  about 3 hours ago
ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਵਲੋਂ ਸੰਘਰਸ਼ ਦਾ ਐਲਾਨ
. . .  about 4 hours ago
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਦਿੱਤੀਆਂ ਵਧਾਈਆਂ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਅੱਜ ਯੂ.ਏ.ਈ. 'ਚ ਸਰਬਉੱਚ ਨਾਗਰਿਕ ਸਨਮਾਨ ਨਾਲ ਹੋਣਗੇ ਸਨਮਾਨਿਤ
. . .  about 5 hours ago
ਭਿਵੰਡੀ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  1 day ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  1 day ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  1 day ago
ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  1 day ago
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  1 day ago
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ- ਸੀਤਾਰਮਨ
. . .  1 day ago
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ- ਵਿੱਤ ਮੰਤਰੀ
. . .  1 day ago
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ
. . .  1 day ago
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ- ਸੀਤਾਰਮਨ
. . .  1 day ago
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ- ਵਿੱਤ ਮੰਤਰੀ
. . .  1 day ago
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ- ਵਿੱਤ ਮੰਤਰੀ ਸੀਤਾਰਮਨ
. . .  1 day ago
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ- ਵਿੱਤ ਮੰਤਰੀ
. . .  1 day ago
ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋਏ ਹਨ- ਵਿੱਤ ਮੰਤਰੀ
. . .  1 day ago
ਚੀਨ-ਅਮਰੀਕਾ 'ਟਰੇਡ ਵਾਰ' ਕਾਰਨ ਮੰਦੀ ਦਾ ਸੰਕਟ ਵਧਿਆ- ਨਿਰਮਲਾ ਸੀਤਾਰਮਨ
. . .  1 day ago
ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  1 day ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  1 day ago
ਦੇਸ਼ ਦੀ ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਤਾਮਿਲਨਾਡੂ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਤੋਂ ਬਾਅਦ ਕੇਰਲ 'ਚ ਜਾਰੀ ਕੀਤਾ ਗਿਆ ਅਲਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜ਼ਵੈਲਟ

ਮੋਗਾ

ਵੱਖ ਵੱਖ ਸਕੂਲਾਂ ਵਿਚ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ

ਸੁਰਿੰਦਰਪਾਲ ਸਿੰਘ
ਕਿਚਲੂ ਸਕੂਲ ਵਿਚ ਸੁਤੰਤਰਤਾ ਦਿਵਸ ਮਨਾਇਆ ਗਿਆ
ਮੋਗਾ, 14 ਅਗਸਤ P ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਿੰਡਰਗਾਰਟਨ ਵਿਚ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਮੈਡਮ ਸੁਨੀਤਾ ਗਰਗ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ 'ਤੇ ਕਰਵਾਏ ਸਮਾਗਮ ਵਿਚ ਵਿਦਿਆਰਥੀਆਂ ਨੇ ਰੰਗਾਰੰਗ ਪੋ੍ਰਗਰਾਮ ਦੇ ਦੁਆਰਾ ਦੇਸ਼ ਭਗਤੀ ਦਾ ਜਜ਼ਬਾ ਬਿਖੇਰਿਆ | ਇਸ ਸਮੇਂ ਆਪਣੀ ਸੰਸਕਿ੍ਤੀਆਂ ਦੇ ਦੁਆਰਾ ਬੱਚਿਆਂ ਨੇ ਵਿਖਾਉਣ ਦਾ ਯਤਨ ਕੀਤਾ ਕਿ ਸਰਹੱਦਾਂ ਤੇ ਸੈਨਿਕ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਦੁਸ਼ਮਣਾ ਦਾ ਬਹਾਦਰੀ ਦਾ ਮੁਕਾਬਲਾ ਕਰ ਰਹੇ ਹਨ | ਸ਼ਹੀਦ ਪਰਿਵਾਰ ਦੀ ਸੰਵੇਦਨਾਵਾਂ ਨੂੰ ਵੀ ਵਿਦਿਆਰਥੀਆਂ ਨੇ ਭਾਵਪੂਰਨ ਕੋਰਿਓਗ੍ਰਾਫੀ ਦੇ ਦੁਆਰਾ ਪੇਸ਼ ਕੀਤਾ | ਰੰਗਾਰੰਗ ਪੋ੍ਰਗਰਾਮ ਵਿਚ ਜਿਥੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੇ ਰੰਗ ਵੇਖਣ ਨੂੰ ਮਿਲੇ | ਉਥੇ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ | ਸਕੂਲ ਦੇ ਡੀਨ ਮਲਕੀਤ ਸਿੰਘ ਨੇ ਕਿਹਾ ਕਿ ਆਓ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਹੀਦਾਂ ਦੇ ਦਰਸਾਏ ਰਸਤੇ 'ਤੇ ਚੱਲਦੇ ਹੋਏ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਈਏ |
ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਆਜ਼ਾਦੀ ਦਿਵਸ ਮਨਾਇਆ
ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਆਜ਼ਾਦੀ ਦਿਵਸ ਬੜਾ ਉਤਸ਼ਾਹਪੂਰਵਕ ਮਨਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਹਰਲੀਨ ਕੌਰ ਵਲੋਂ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਗਿਆ | ਅਧਿਆਪਕ ਕਮਲਜੀਤ ਕੌਰ ਨੇ ਆਜ਼ਾਦੀ ਦਿਵਸ ਦੇ ਇਤਿਹਾਸ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਪਿਛੋਕੜ ਬਾਰੇ ਜਾਣੂ ਕਰਵਾਇਆ | ਇਸ ਉਪਰੰਤ ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | 12ਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਵੀ ਗੀਤ ਪੇਸ਼ ਕੀਤਾ | ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਭੰਗੜਾ ਪਾਇਆ ਤੇ ਖੂਬ ਰੰਗ ਬੰਨਿਆਂ | ਸਕੂਲ ਵਿੱਚ ਫਲੈਗ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਤੇ ਸਕੂਲ ਦੇ ਚੀਫ਼ ਐਜੂਕੇਸ਼ਨ ਐਡਵਾਈਜ਼ਰ ਜਸਵੰਤ ਦਾਨੀ ਨੇ ਆਜ਼ਾਦੀ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ | ਵਿਦਿਆਰਥਣ ਅਮਾਨਤ ਕੌਰ ਵਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਕੋਆਰਡੀਨੇਟਰ ਪਰਮਵੀਰ ਸਿੰਘ, ਲਿਆਜਨ ਅਫ਼ਸਰ ਇੰਦਰਪ੍ਰਤਾਪ ਸਿੰਘ, ਵਾਈਸ ਪਿ੍ੰਸੀਪਲ ਮੈਡਮ ਹਰਲੀਨ ਕੌਰ, ਡਾ: ਦੀਪਿਕਾ ਦਾਨੀ ਅਤੇ ਸਮੂਹ ਸਟਾਫ਼ ਹਾਜ਼ਰ ਸਨ |
ਮਾਉਂਟ ਲਿਟਰਾ ਜੀ ਸਕੂਲ ਵਿਚ ਮਨਾਇਆ ਸੁਤੰਤਰਤਾ ਦਿਵਸ
ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਸਥਿਤ ਮਾਉਂਟ ਲਿਟਰਾ ਜੀ ਸਕੂਲ ਵਿਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਵਿਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਰੰਗ ਬਿਖੇਰਿਆ | ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ੰਸੀਪਲ ਡਾ. ਨਿਰਮਲ ਧਾਰੀ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਇਨ ਪੇਸ਼ ਕਰਕੇ ਕੀਤੀ | ਇਸ ਸਮੇਂ ਵਿਦਿਆਰਥੀਆਂ ਵਲੋਂ ਰੰਗਾਰੰਗ ਪੋ੍ਰਗਰਾਮ, ਦੇਸ਼ ਭਗਤੀ ਤੇ ਕੋਰਿਓਗ੍ਰਾਫੀ ਪੇਸ਼ ਕਰਕੇ ਦੇਸ਼ ਭਗਤੀ ਦਾ ਜਜ਼ਬਾ ਬਿਖੇਰਿਆ | ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ੰਸੀਪਲ ਡਾ. ਨਿਰਮਲ ਧਾਰੀ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ |
ਜੀਂਦੜਾ ਸਕੂਲ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ
ਬਾਬਾ ਕਾਰਜ ਸਿੰਘ ਵਲੋਂ ਸੰਸਥਾਪਿਤ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਵਿਖੇ ਸੁਤੰਤਰਤਾ ਦਿਵਸ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਬਾ ਇਕਬਾਲ ਸਿੰਘ ਦੀ ਸੁਚੱਜੀ ਅਗਵਾਈ ਹੇਠ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਨਾਲ ਕੀਤੀ | ਦੇਸ਼ ਦੀ ਵੰਡ ਸੰਬੰਧੀ ਸਕੂਲ ਦੇ ਚਾਰਾਂ ਹਾਊਸਾਂ ਵਲੋਂ ਅਲੱਗ-ਅਲੱਗ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ | ਜੂਨੀਅਰ ਜਮਾਤਾਂ ਦੀਆਂ ਬੱਚਿਆਂ ਨੇ ਵੀ ਕਵਿਤਾਵਾਂ ਅਤੇ ਕੋਰਿਓਗ੍ਰਾਫੀ ਪੇਸ਼ ਕਰਕੇ ਦੇਸ਼ ਭਗਤੀ ਦੀ ਭਾਵਨਾ ਜਗਾਈ | ਸਕੂਲ ਦੇ ਜਰਨਲ ਸੈਕਟਰੀ ਜਸਵੰਤ ਸਿੰਘ ਭੁੱਲਰ ਨੇ ਸਾਡੇ ਅਮੀਰ ਵਿਰਸੇ 'ਤੇ ਚਾਨਣ ਪਾਉਂਦੇ ਹੋਏ ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਸਥਿਤੀ ਬਿਆਨ ਕੀਤੀ ਅਤੇ ਆਜ਼ਾਦੀ ਵਿਚ ਪਾਏ ਯੋਗਦਾਨ ਲਈ ਸੂਰਬੀਰਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਪ੍ਰਤੀ ਜਾਗਰੂਕ ਹੋਣ ਲਈ ਕਿਹਾ | ਪਿ੍ੰਸੀਪਲ ਮੈਡਮ ਸੁਖਜਿੰਦਰ ਕੌਰ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਪੰਜਾਬ ਕਿਡਜੀ-ਪ੍ਰੀ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਪੰਜਾਬ ਕਿਡਜੀ ਪ੍ਰੀ ਸਕੂਲ ਬਾਘਾ ਪੁਰਾਣਾ ਵਿਖੇ ਆਜ਼ਾਦੀ ਦਿਹਾੜਾ ਅਤੇ ਰੱਖੜੀ ਦਾ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਕੈਂਪਸ ਨੂੰ ਤਿਰੰਗੇ ਦੇ ਰੰਗ ਵਿਚ ਰੰਗਿਆ ਗਿਆ ਅਤੇ ਬੱਚਿਆਂ ਤੋਂ ਰੱਖੜੀਆਂ ਬੰਨ੍ਹਾਈਆਂ ਗਈਆਂ | ਇਸ ਮੌਕੇ ਬੱਚਿਆਂ ਨੂੰ ਦੋਹਾਂ ਤਿਉਹਾਰਾਂ ਨਾਲ ਸਬੰਧਿਤ ਆਰਟ ਵਰਕ ਕਰਵਾਇਆ ਗਿਆ | ਇਸ ਮੌਕੇ ਝੰਡੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਭਗਤ ਸਿੰਘ, ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਦੇਸ਼ ਭਗਤਾਂ ਅਤੇ ਉਨ੍ਹਾਂ ਦੇ ਦੇਸ਼ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪਿ੍ੰ: ਗੁਰਦੇਵ ਸਿੰਘ ਅਤੇ ਸੈਂਟਰ ਕੋਆਰਡੀਨੇਟਰ ਮਨਜੀਤ ਕੌਰ ਭੁੱਲਰ ਨੇ ਆਜ਼ਾਦੀ ਦਿਵਸ ਅਤੇ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ |
ਸ਼ਹੀਦ ਭਗਤ ਸਿੰਘ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ
ਬੱਧਨੀ ਕਲਾਂ, (ਸੰਜੀਵ ਕੋਛੜ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਵਿਖੇ ਆਜ਼ਾਦੀ ਦਿਹਾੜਾ ਬੜੇ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਸਕੂਲ ਕੈਂਪਸ 'ਚ ਰੱਖੇ ਗਏ ਪ੍ਰਭਾਵਸ਼ਾਲੀ ਸਮਾਗਮ 'ਚ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਤੋਂ ਇਲਾਵਾ ਦੇਸ਼ ਭਗਤੀ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ | ਮੈਡਮ ਉਰਵਸ਼ੀ, ਅਮਨਦੀਪ ਕੌਰ, ਮਨਪ੍ਰੀਤ ਦੌਧਰ ਅਤੇ ਮੈਡਮ ਮਨਪ੍ਰੀਤ ਢੁੱਡੀਕੇ ਵਲੋਂ ਤਿਆਰ ਕਰਵਾਏ ਗਏ ਪ੍ਰੋਗਰਾਮ ਨੇ ਸਾਰਾ ਮਾਹੌਲ ਹੀ ਦੇਸ਼ ਭਗਤੀ ਦੇ ਰੰਗ 'ਚ ਰੰਗ ਦਿੱਤਾ | ਇਸ ਸਮੇਂ ਪਿ੍ੰਸੀਪਲ ਹਰਭਗਵਾਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸ਼ਹੀਦਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ | ਸਕੂਲ ਦੇ ਬੱਚਿਆਂ ਵਲੋਂ ਵਿੱਦਿਅਕ ਸੰਸਥਾਵਾਂ, ਸਰਕਾਰੀ ਅਦਾਰਿਆਂ ਅਤੇ ਬਾਜ਼ਾਰ ਦੇ ਕਈ ਦੁਕਾਨਦਾਰਾਂ ਨੂੰ ਦੇਸ਼ ਦੀ ਆਨ ਬਾਨ ਅਤੇ ਸ਼ਾਨ ਤਿਰੰਗੇ ਝੰਡੇ ਭੇਟ ਕੀਤੇ ਗਏ |
ਸ੍ਰੀ ਹੇਮਕੁੰਟ ਸਾਹਿਬ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਫ਼ਤਹਿਗੜ੍ਹ ਪੰਜਤੂਰ, (ਜਸਵਿੰਦਰ ਸਿੰਘ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਪਿ੍ੰਸੀਪਲ ਮੰਜੂ ਅਰੋੜਾ ਦੀ ਯੋਗ ਅਗਵਾਈ ਹੇਠ ਅਤੇ ਸਟਾਫ਼ ਦੇ ਸਹਿਯੋਗ ਨਾਲ ਰੱਖੜੀ ਅਤੇ ਆਜ਼ਾਦੀ ਦਾ ਤਿਉਹਾਰ ਮਨਾਇਆ ਗਿਆ¢ ਇਸ ਸਮੇਂ ਬੱਚਿਆਂ ਦੇ ਰੱਖੜੀ ਬਣਾਉਣ ਅਤੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਨੰਨੇ ਮੁੰਨੇ ਬੱਚਿਆਂ ਵਲੋਂ ਇਕ ਦੂਸਰੇ ਨੂੰ ਰੱਖੜੀਆਂ ਵੀ ਬੰਨੀਆਂ ਗਈਆਂ¢ ਇਸ ਦੇ ਨਾਲ ਹੀ ਆਜ਼ਾਦੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸਵੇਰ ਦੀ ਸਪੈਸ਼ਲ ਅਸੈਂਬਲੀ ਕਰਵਾਈ ਗਈ ਜਿਸ ਵਿਚ ਬੱਚਿਆਂ ਨੇ ਕਵਿਤਾਵਾਂ, ਦੇਸ਼ ਭਗਤੀ ਦੇ ਗੀਤ ਗਾਏ¢ ਇਸ ਸਮੇਂ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਹੱਥਾਂ ਵਿਚ ਤਿਰੰਗੇ ਝੰਡੇ ਫੜ੍ਹ ਕੇ ਮਾਰਚ ਪਾਸਟ ਕੀਤਾ ਗਿਆ¢ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਮੰਜੂ ਅਰੋੜਾ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਅਤੇ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਧਾਈ ਦਿੱਤੀ |
ਬਲੌਜ਼ਮ ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਬਲੌਜ਼ਮ ਕਾਨਵੈਂਟ ਸਕੂਲ ਲੀਲਾਂ ਵਿਖੇ ਆਜ਼ਾਦੀ ਦਿਵਸ ਨੂੰ ਮਨਾਉਂਦੇ ਹੋਏ ਇਕ ਵੱਖਰਾ ਰੰਗ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਕੂਲ ਦੇ ਬੱਚਿਆਂ ਦੀ ਅੰਦਰਲੀ ਭਾਵਨਾ ਅੱਜ ਜੱਗ ਜ਼ਾਹਿਰ ਹੋਈ ਹੈ ਜੋ ਕਿ ਸਚਾਈ ਹੈ | ਸਮੇਂ ਦੀ ਮੁੱਖ ਲੋੜ ਇਨ੍ਹਾਂ ਦਿਨਾਂ ਨੂੰ ਮਨਾਉਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੀਆਂ ਭੈੜੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾਵੇ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ |
ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦਿਵਸ ਨੂੰ ਮੁੱਖ ਰੱਖਦਿਆਂ ਸਕੂਲ ਦੇਵਿਦਿਆਰਥੀਆਂ ਦੁਆਰਾ ਤਿਰੰਗੇ ਝੰਡੇ ਵਿਚ ਰੰਗ ਭਰੇ ਗਏ ਅਤੇ ਤਿਰੰਗੇ ਝੰਡੇ ਦੇ ਬੈਚ ਬਣਾਏ ਗਏ | ਅਧਿਆਪਕਾਂ ਵਲੋਂ ਉਨ੍ਹਾਂ ਨੂੰ ਤਿਰੰਗੇ ਝੰਡੇ ਦੇ ਹਰ ਇਕ ਰੰਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਇਸ ਦੇ ਨਾਲ-ਨਾਲ ਬੱਚਿਆਂ ਨੂੰ ਰੱਖੜੀ ਦਾ ਤਿਉਹਾਰ ਬਾਰੇ ਦੱਸਿਆ ਗਿਆ ਕਿ ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਅਟੁੱਟ ਪਿਆਰ ਦਾ ਸੰਕੇਤ ਹੁੰਦਾ ਹੈ | ਇਸ ਮੌਕੇ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵਲੋਂ ਬਹੁਤ ਸੁੰਦਰ ਰੱਖੜੀਆਂ ਬਣਾਈਆਂ ਗਈਆਂ | ਇਹ ਸਾਰੀ ਗਤੀਵਿਧੀ ਕੋਆਰਡੀਨੇਟਰ ਸਤਵਿੰਦਰਜੀਤ ਕੌਰ ਦੀ ਅਗਵਾਈ ਹੇਠਾਂ ਕਰਵਾਈ ਗਈ | ਇਸ ਮੌਕੇ ਪਿੰ੍ਰਸੀਪਲ ਮੈਡਮ ਮਿਸਿਜ਼ ਅਨੀਤਾ ਕੁਮਾਰੀ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਅਤੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ |
ਸਪਰਿੰਗ ਡਿਊ 'ਚ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰੀ ਝੰਡੇ ਨੂੰ ਸਲਾਮੀ
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ)-ਨਾਨਕਸਰ ਸਥਿਤ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਹਾੜੀ ਮੌਕੇ ਸਪੈਸ਼ਲ ਅਸੈਂਬਲੀ ਦਾ ਆਯੋਜਨ ਕੀਤਾ ਗਿਆ | ਸਕੂਲ ਨੂੰ ਇਸ ਮੌਕੇ ਤਿਰੰਗੇ ਰੰਗ ਵਿਚ ਸਜਾਇਆ ਗਿਆ | ਅਸੈਂਬਲੀ ਵਿਚ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਸੁਣਾਏ ਗਏ | ਪਿ੍ੰਸੀਪਲ ਨਵਨੀਤ ਚੌਹਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਆਜ਼ਾਦੀ ਸਾਨੂੰ ਬੜੀ ਹੀ ਮੁਸ਼ਕਿਲ ਅਤੇ ਲੱਖਾਂ ਕੁਰਬਾਨੀਆਂ ਨਾਲ ਮਿਲੀ ਹੈ, ਇਸ ਨੂੰ ਸੰਭਾਲ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ | ਵਾਇਸ ਪਿ੍ੰਸੀਪਲ ਬੇਅੰਤ ਬਾਵਾ ਨੇ ਸਾਰਿਆਂ ਨੂੰ ਸਹੁੰ ਚੁਕਾਈ ਕਿ ਹਮੇਸ਼ਾਂ ਆਪਣਾ ਦੇਸ਼ ਦਾ ਮਾਣ ਵਧਾਉਣਗੇ | ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਲਖਵੀਰ ਸਿੰਘ, ਬਲਜੀਤ ਕੌਰ, ਜਗਸੀਰ ਸ਼ਰਮਾ, ਜਗਦੀਪ ਸਿੰਘ, ਅੰਜੂ ਬਾਲਾ, ਸਤਿੰਦਰਪਾਲ ਕੌਰ, ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |

ਗਲੋਬਲ ਰਾਜਦੂਤ ਕੁਲਵੰਤ ਧਾਲੀਵਾਲ ਅੱਜ ਹੋਣਗੇ ਰਾਜ ਪੁਰਸਕਾਰ ਨਾਲ ਸਨਮਾਨਿਤ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਲਈ ਜੱਦੋ ਜਹਿਦ ਕਰ ਰਹੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਤਿੰਨ ਜਣਿਆਂ ਨਾਲ ਸਾਢੇ 37 ਲੱਖ ਦੀ ਮਾਰੀ ਠੱਗੀ

ਬਾਘਾ ਪੁਰਾਣਾ, 14 ਅਗਸਤ (ਬਲਰਾਜ ਸਿੰਗਲਾ)-ਵਿਦੇਸ਼ ਭੇਜਣ ਦੇ ਨਾਂਅ 'ਤੇ ਤਿੰਨ ਜਣਿਆਂ ਨੇ ਸਾਢੇ 37 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਭੁਪਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਗੁਰੂਸਰ ਬਠਿੰਡਾ, ਨਿਰਭੈ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਭਗਤਾ ਭਾਈ ਕਾ (ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਲੋਪੋ 'ਚ ਤੀਆਂ ਤੀਜ ਦੀਆਂ ਦਾ ਮੇਲਾ ਲਗਾਇਆ

ਬੱਧਨੀ ਕਲਾਂ, 14 ਅਗਸਤ (ਸੰਜੀਵ ਕੋਛੜ)-ਪਿੰਡ ਲੋਪੋ ਵਿਖੇ ਸੇਵਾਦਾਰ ਐਾਡ ਸਪੋਰਟਸ ਕਲੱਬ ਵਲੋਂ ਧੀਆਂ ਧਿਆਣੀਆਂ ਲਈ ਤੀਆਂ ਤੀਜ ਦੀਆਂ ਦਾ ਮੇਲਾ ਕਰਵਾਇਆ ਗਿਆ | ਜਿਸ ਵਿਚ ਇਕੱਤਰ ਹੋਈਆਂ ਮੁਟਿਆਰਾਂ ਨੇ ਗਿੱਧਾ, ਸਿੱਠਣੀਆਂ ਆਦਿ ਗਾ ਕੇ ਖੂਬ ਰੰਗ ਬੰਨਿਆਂ | ਕਲੱਬ ਮੈਂਬਰਾਂ ...

ਪੂਰੀ ਖ਼ਬਰ »

ਸੰਤ ਮੋਹਨ ਦਾਸ ਸਕੂਲ 'ਚ ਖਾਣ ਪੀਣ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ

ਸਮਾਲਸਰ, 14 ਅਗਸਤ (ਕਿਰਨਦੀਪ ਸਿੰਘ ਬੰਬੀਹਾ)-ਸੰਤ ਮੋਹਨ ਦਾਸ ਮੈਮੋ: ਸੀਨੀ: ਸੈਕੰ: ਸਕੂਲ ਕੋਟ ਸੁਖੀਆ ਵਿਖੇ ਬੱਚਿਆਂ ਦੇ ਖਾਣ ਪੀਣ ਸਬੰਧੀ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਸਥਾ ਦੇ ਜੀਵ ਵਿਗਿਆਨ ਦੇ ਲੈਕਚਰਾਰ ਖੁਸ਼ਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਹੋਈ

ਸਮਾਧ ਭਾਈ ਨਿਹਾਲ ਸਿੰਘ ਵਾਲਾ, 14 ਅਗਸਤ (ਗੁਰਮੀਤ ਸਿੰਘ ਮਾਣੂੰਕੇ, ਪਲਵਿੰਦਰ ਸਿੰਘ ਟਿਵਾਣਾ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਨੰਬਰਦਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਯੂਨੀਅਨ ਦੇ ਤਹਿਸੀਲ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਹੋਈ | ਜਿਸ ...

ਪੂਰੀ ਖ਼ਬਰ »

ਗੋ ਗਲੋਬਲ ਸੰਸਥਾ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਇਮੀਗਰੇਸ਼ਨ ਦੀ ਉੱਘੀ ਸੰਸਥਾ ਗੋ ਗਲੋਬਲ ਮੋਗਾ ਜੋ ਕਿ ਨਜ਼ਦੀਕ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬਹੁਤ ਜਲਦੀ ਪੂਰਾ ਕਰਕੇ ਉਨ੍ਹਾਂ ਦੇ ਸੁਪਨਿਆਂ ...

ਪੂਰੀ ਖ਼ਬਰ »

ਮੋਗਾ ਯੂਥ ਵੈੱਲਫੇਅਰ ਕਲੱਬ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਮੋਗਾ, 14 ਅਗਸਤ (ਰਾਜੇਸ਼ ਕੋਛੜ)-ਮੋਗਾ ਯੂਥ ਵੈੱਲਫੇਅਰ ਕਲੱਬ ਰਜਿ: ਮੋਗਾ ਵਲੋਂ 87ਵਾਂ ਰਾਸ਼ਨ ਵੰਡ ਸਮਾਰੋਹ ਕਲੱਬ ਦੇ ਸਰਪ੍ਰਸਤ ਅਸ਼ੋਕ ਧਮੀਜਾ ਐਮ. ਸੀ ਅਤੇ ਪ੍ਰਧਾਨ ਨੀਰਜ ਬੱਠਲਾ ਦੀ ਅਗਵਾਈ ਹੇਠ ਸਰਕਾਰੀ ਪਾਰਕ ਕੈਂਪ ਵਿਚ ਕਰਵਾਇਆ ਗਿਆ, ਜਿਸ ਵਿਚ 51 ਜ਼ਰੂਰਤਮੰਦ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਮਨਾਇਆ ਗਿਆ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਸਪੈਸ਼ਲ ਸਭਾ ਕਰਵਾਈ ਗਈ, ਜਿਸ ਦੌਰਾਨ ਬੱਚਿਆਂ ਵਲੋਂ ਇਹ ਸਪੈਸ਼ਲ ਸਭਾ ਲਈ ਗਈ | ਉਨ੍ਹਾਂ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਕੈਨੇਡਾ ਸਟੱਡੀ ਵੀਜ਼ਾ ਵਿਚ ਮੋਹਰੀ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨਾਮਵਰ ਸੰਸਥਾ ਬਣ ਚੁੱਕੀ ਹੈ | ਸੰਸਥਾ ਆਈਲਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਸਰਵਉੱਚ ਪੱਧਰ 'ਤੇ ...

ਪੂਰੀ ਖ਼ਬਰ »

ਬੱਸ ਹੇਠਾਂ ਆ ਕੇ ਵਿਅਕਤੀ ਦੀ ਹੋਈ ਮੌਤ

ਮੋਗਾ, 14 ਅਗਸਤ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਇਕ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਬੱਸ ਹੇਠਾਂ ਆ ਕੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਬਲਵੰਤ ਸਿੰਘ 63 ਸਾਲ ਪੁੱਤਰ ਨੱਥਾ ਸਿੰਘ ਵਾਸੀ ਨਾਥੇਵਾਲਾ ਫ਼ਤਿਹਗੜ੍ਹ ਪੰਜਤੂਰ ਜੋ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੀ ਵਿਦਿਆਰਥਣ ਨੇ ਜ਼ਿਲੇ੍ਹ 'ਚ ਪਹਿਲਾ ਸਥਾਨ ਹਾਸਲ ਕੀਤਾ

ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਲੋਕਲ ਪ੍ਰਬੰਧਕ ਕਮੇਟੀ ਐਡੀਸ਼ਨਲ ਸਕੱਤਰ ਜਥੇਦਾਰ ਤੋਤਾ ਸਿੰਘ ਅਤੇ ਮੈਂਬਰਾਂ ਦੀ ਦੇਖ-ਰੇਖ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਦੇ ...

ਪੂਰੀ ਖ਼ਬਰ »

15 ਅਗਸਤ ਨੂੰ ਲੈ ਕੇ ਡੀ.ਐਸ.ਪੀ. ਪਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਵਲੋਂ ਸ਼ੱਕੀ ਟਿਕਾਣਿਆਂ 'ਤੇ ਚੈਕਿੰਗ

ਮੋਗਾ, 14 ਅਗਸਤ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਮੱਦੇ ਨਜ਼ਰ ਮੋਗਾ ਪੁਲਿਸ ਸ਼ੱਕੀ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰਦੀ ਆ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਵੀ ਡੀ.ਐਸ.ਪੀ. ਪਰਮਜੀਤ ਸਿੰਘ ਦੀ ਅਗਵਾਈ ਵਿਚ ਮੋਗਾ ਪੁਲਿਸ ਵਲੋਂ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਨੇ ਲਵਾਇਆ ਆਸਟੇ੍ਰਲੀਆ ਦਾ ਵਿਜ਼ਟਰ ਵੀਜ਼ਾ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਮਾਲਵਾ ਿਖ਼ੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਜਸਵੀਰ ਸਿੰਘ, ਹਰਪਾਲ ਸਿੰਘ ਅਤੇ ਪਰਮਜੀਤ ਕੌਰ ਦਾ ...

ਪੂਰੀ ਖ਼ਬਰ »

ਡੀ.ਐਸ.ਪੀ ਪਰਮਜੀਤ ਸਿੰਘ ਸੰਧੂ ਨੂੰ ਦੂਸਰੀ ਵਾਰ ਡੀ. ਜੀ. ਪੀ. ਡਿਸਕ ਐਵਾਰਡ ਮਿਲਣ 'ਤੇ ਸਨਮਾਨਿਤ ਕੀਤਾ

ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਇੰਟਕ ਮੋਗਾ ਵਲੋਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਨਿਧੜਕ ਨਾਮਵਰ ਐਥਲੀਟ ਕੁਸ਼ਲ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਸੰਧੂ ਡੀ. ਐਸ. ਪੀ. ਸਿਟੀ ਮੋਗਾ ਨੂੰ ਪੁਲਿਸ ਸੇਵਾਵਾਂ ਸਦਕਾ ਡੀ. ਜੀ. ...

ਪੂਰੀ ਖ਼ਬਰ »

ਮੋਗਾ ਅਪਰਾਧਨਾਮਾ

13 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ ਮੋਗਾ, 14 ਅਗਸਤ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਅਵਨੀਤ ਸਿੰਘ ਐਟੀਨਾਰਕੋਟਿਕ ਡਰੱਗ ਸੈੱਲ ਮੋਗਾ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਵਲੋਂ ਗਸ਼ਤ ਕਰਨ ਸਮੇਂ ਰਾਤ 11:30 ਵਜੇ ਦੇ ਕਰੀਬ ਪਿੰਡ ਦੌਲੇਵਾਲਾ ਤੋਂ ਕਸ਼ਮੀਰ ਕੌਰ ...

ਪੂਰੀ ਖ਼ਬਰ »

ਸੇਵਾ ਕੇਂਦਰਾਂ ਵਿਚ ਲੋਕ ਹੋ ਰਹੇ ਹਨ ਖ਼ੱਜਲ ਖ਼ੁਆਰ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 14 ਅਗਸਤ (ਪਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਦੀਆਂ ਤਹਿਸੀਲਾਂ ਵਿਚ ਲੋਕ ਆਪਣੇ ਕੰਮਕਾਜ ਕਰਾਉਣ ਲਈ ਖੱਜਲ ਖੁਆਰ ਹੋ ਰਹੇ ਹਨ ਅਤੇ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਸ੍ਰੀ ਗਣੇਸ਼ ਆਟੋ ਸੁਸਾਇਟੀ ਦੀ ਇਕੱਤਰਤਾ

ਬਾਘਾ ਪੁਰਾਣਾ, 14 ਅਗਸਤ (ਬਲਰਾਜ ਸਿੰਗਲਾ)-ਸ਼੍ਰੀ ਗਣੇਸ਼ ਆਟੋ ਸੁਸਾਇਟੀ ਬਾਘਾ ਪੁਰਾਣਾ ਦੀ ਇਕੱਤਰਤਾ ਹੋਈ | ਇਸ ਮੌਕੇ ਸਮੂਹ ਇਕੱਤਰਤਾ ਵਲੋਂ ਵਿਚਾਰ ਵਿਟਾਂਦਰੇ ਉਪਰੰਤ ਸੁਸਾਇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਰਾਜ ਕੁਮਾਰ ਰਾਜੂ ਪ੍ਰਧਾਨ, ਵਾਈਸ ਪ੍ਰਧਾਨ ਅਮਰਨਾਥ, ...

ਪੂਰੀ ਖ਼ਬਰ »

ਖੇਤੀ ਮਾਹਿਰਾਂ ਨੇ ਖੇਤਾਂ 'ਚ ਬਾਸਮਤੀ ਦੀ ਫ਼ਸਲ ਦਾ ਕੀਤਾ ਨਿਰੀਖਣ

ਬਾਘਾ ਪੁਰਾਣਾ, 14 ਅਗਸਤ (ਬਲਰਾਜ ਸਿੰਗਲਾ)-ਮੁਖੀ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਖੇਤੀਬਾੜੀ ਅਫ਼ਸਰ ਬਾਘਾ ਪੁਰਾਣਾ ਡਾ. ਜਰਨੈਲ ਸਿੰਘ ਬਰਾੜ ਦੀ ਅਗਵਾਈ ਹੇਠ ਖੇਤੀਬਾੜੀ ਸਬ-ਇੰਸਪੈਕਟਰ ਲਖਵੀਰ ਸਿੰਘ ਘਾਰੂ ਤੇ ਮਨਮਨਿੰਦਰ ...

ਪੂਰੀ ਖ਼ਬਰ »

ਹਾਰਵਰਡ ਕਾਨਵੈਂਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਾਘਾ ਪੁਰਾਣਾ, 14 ਅਗਸਤ (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਮਾਤਾ ...

ਪੂਰੀ ਖ਼ਬਰ »

ਐਸ.ਡੀ.ਐਮ. ਸਵਰਨਜੀਤ ਕੌਰ ਨੇ ਸੰਸਥਾ ਵਲੋਂ ਬੂਟੇ ਲਗਾਉਣ ਦੀ ਕੀਤੀ ਰਸਮ ਅਦਾ

ਬਾਘਾ ਪੁਰਾਣਾ, 14 ਅਗਸਤ (ਬਲਰਾਜ ਸਿੰਗਲਾ)-ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਵਲੋਂ ਸੰਤ ਗੁਰਮੀਤ ਸਿੰਘ ਰਾਮ ਰਹੀਮ ਸਿੰਘ ਇੰਸਾਂ ਦੇ ਜਨਮ ਦਿਨ ਮੌਕੇ ਵੱਖ-ਵੱਖ ਥਾਵਾਂ 'ਤੇ ਛਾਂਦਾਰ ਬੂਟੇ ਲਗਾਏ, ਜਿਸ ਦੀ ਸ਼ੁਰੂਆਤ ਐਸ.ਡੀ.ਐਮ. ਸਵਰਨਜੀਤ ਕੌਰ ਬਾਘਾ ਪੁਰਾਣਾ ਵਲੋਂ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਓਵਰਆਲ 6.5 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 14 ਅਗਸਤ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਇਲਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ ਇੰਸਟੀਚਿਊਟਸ ਅਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਸਟੈਂਡ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX