ਤਾਜਾ ਖ਼ਬਰਾਂ


ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਅੰਮ੍ਰਿਤਸਰ, 23 ਸਤੰਬਰ ( ਸੁਰਿੰਦਰ ਸਿੰਘ ਵਰਪਾਲ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ...
ਸੰਗਤਾਂ ਲਈ ਤੋਹਫ਼ਾ,ਦਿੱਲੀ-ਲੋਹੀਆਂ ਖ਼ਾਸ 'ਇੰਟਰਸਿਟੀ ਸੁਪਰ ਫਾਸਟ' ਰੇਲ ਗੱਡੀ 4 ਅਕਤੂਬਰ ਤੋਂ ਚੱਲੇਗੀ
. . .  1 day ago
ਲੋਹੀਆਂ ਖ਼ਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਮਨਾਉਣ ਲਈ...
ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ 'ਚ ਮੌਸਮ ਤਬਦੀਲੀ ਬਾਰੇ ਬੋਲੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ
. . .  1 day ago
ਛੇਹਰਟਾ : ਅਚਾਨਕ ਹੋਏ ਧਮਾਕੇ 'ਚ 2 ਵਿਅਕਤੀਆਂ ਦੀ ਮੌਤ, 7 ਜ਼ਖਮੀ
. . .  1 day ago
ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ....
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
. . .  1 day ago
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ ਰੋਡ ਟਾਂਗਰਾ 'ਤੇ ਇਕ ਤੇਜ ਰਫ਼ਤਾਰ ਸਵਿਫ਼ਟ ਕਾਰ ਮੋਟਰਸਾਈਕਲ ਦੇ ਪਿਛਲੇ ਪਾਸਿਉਂ ਟਕਰਾ ਗਈ ...
ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ
. . .  1 day ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ...
ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  1 day ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  1 day ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  1 day ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ
. . .  1 day ago
ਜਲੰਧਰ, 23 ਸਤੰਬਰ (ਪਵਨ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ...
ਕੀਨੀਆ : ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਨੈਰੋਬੀ, 23 ਸਤੰਬਰ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਅੱਜ ਸਵੇਰੇ ਇੱਕ ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ...
51 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ
. . .  1 day ago
ਸੁਭਾਨਪੁਰ, 23 ਸਤੰਬਰ (ਕੰਵਰ ਬਰਜਿੰਦਰ ਸਿੰਘ ਜੱਜ)- ਥਾਣਾ ਸੁਭਾਨਪੁਰ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇੱਕ ਗੱਡੀ 'ਚੋਂ 51 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ...
ਤਿੰਨ ਗੈਂਗਾਂ ਦਾ ਸਰਗਨਾ ਜਲੰਧਰ ਪੁਲਿਸ ਵਲੋਂ ਗ੍ਰਿਫ਼ਤਾਰ
. . .  1 day ago
ਜਲੰਧਰ, 23 ਸਤੰਬਰ- ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਗ਼ੈਰ-ਕਾਨੂੰਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸਾਂ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ...
ਚਿਦੰਬਰਮ ਨੇ ਨਿੱਜੀ ਫ਼ਾਇਦੇ ਲਈ ਵਿੱਤ ਮੰਤਰੀ ਦੇ ਅਹੁਦੇ ਦੀ ਵਰਤੋਂ ਕਰਨ ਦੇ ਦੋਸ਼ ਨੂੰ ਨਕਾਰਿਆ
. . .  1 day ago
ਨਵੀਂ ਦਿੱਲੀ, 23 ਸਤੰਬਰ- ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਅੱਜ ਸੀ. ਬੀ. ਆਈ. ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ, ਜਿਸ 'ਚ ਏਜੰਸੀ ਨੇ ਉਨ੍ਹਾਂ 'ਤੇ ਵਿੱਤ ਮੰਤਰੀ...
ਪੱਛਮੀ ਬੰਗਾਲ 'ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੀ ਐਨ.ਆਰ.ਸੀ- ਮਮਤਾ ਬੈਨਰਜੀ
. . .  1 day ago
ਸਿੱਖਿਆ ਸਕੱਤਰ ਵਲੋਂ ਪਠਾਨਕੋਟ ਨੂੰ ਸੂਬੇ ਭਰ ਚੋਂ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  1 day ago
ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ
. . .  1 day ago
ਕਿਸ਼ਤਵਾੜ ਤੋਂ ਤਿੰਨ ਅੱਤਵਾਦੀ ਗ੍ਰਿਫ਼ਤਾਰ, ਭਾਜਪਾ ਅਤੇ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝੀ
. . .  1 day ago
ਬੱਸ ਅਤੇ ਟੈਂਪੂ ਟਰੈਵਲਰ ਵਿਚਾਲੇ ਹੋਈ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ
. . .  1 day ago
ਅਮਿਤ ਸ਼ਾਹ ਨੇ ਦਿੱਤਾ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਪ੍ਰਸਤਾਵ, ਕਿਹਾ- 2021 'ਚ ਡਿਜੀਟਲ ਹੋਵੇਗੀ ਜਨਗਣਨਾ
. . .  1 day ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪੁਤਲੇ ਨੂੰ ਸੜਕਾਂ 'ਤੇ ਘਸੀਟਣ ਮਗਰੋਂ ਫੂਕਿਆ
. . .  1 day ago
3 ਫੁੱਟ ਕੱਦ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ
. . .  1 day ago
ਜੰਮੂ-ਕਸ਼ਮੀਰ ਦੇ ਕਠੂਆ 'ਚੋਂ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 40 ਕਿਲੋ ਗੰਨ ਪਾਊਡਰ
. . .  1 day ago
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  1 day ago
ਆਸਾਰਾਮ ਦੀ ਪਟੀਸ਼ਨ ਜੋਧਪੁਰ ਹਾਈਕੋਰਟ ਵਲੋਂ ਖ਼ਾਰਜ, ਸਜ਼ਾ ਖ਼ਤਮ ਕਰਨ ਦੀ ਕੀਤੀ ਸੀ ਮੰਗ
. . .  1 day ago
ਬਾਲਾਕੋਟ 'ਚ ਮੁੜ ਸਰਗਰਮ ਹੋਏ ਅੱਤਵਾਦੀ- ਫੌਜ ਮੁਖੀ ਰਾਵਤ
. . .  1 day ago
ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 43ਵੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ
. . .  1 day ago
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸ਼ੁਰੂ
. . .  1 day ago
ਖੂਹ 'ਚੋਂ ਮਿਲੀਆਂ ਮਾਂ ਸਮੇਤ ਉਸ ਦੀਆਂ ਚਾਰ ਧੀਆਂ ਦੀਆਂ ਲਾਸ਼ਾਂ
. . .  1 day ago
ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ ਪੀ. ਚਿਦੰਬਰਮ ਨਾਲ ਕੀਤੀ ਮੁਲਾਕਾਤ
. . .  1 day ago
ਡਰਾਈਵਰ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਦੇਸ਼ ਨੂੰ ਸੁਰੱਖਿਆ ਤੇ ਸੰਗਠਿਤ ਕਰਨ 'ਚ ਕੋਈ ਕਸਰ ਨਹੀ ਛੱਡੇਗਾ ਇਹ ਨਿਊ ਇੰਡੀਆ - ਅਮਿਤ ਸ਼ਾਹ
. . .  1 day ago
ਮੁੰਬਈ ਸੈਂਸੇਕਸ 'ਚ 991.17 ਅੰਕਾਂ ਦਾ ਵਾਧਾ ਦਰਜ
. . .  1 day ago
ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਤਿਹਾੜ ਜੇਲ੍ਹ ਪਹੁੰਚੇ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ
. . .  1 day ago
ਨਿਊਯਾਰਕ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਯੂ.ਪੀ, ਤ੍ਰਿਪੁਰਾ ਤੇ ਕੇਰਲ ਦੀ ਇੱਕ-ਇੱਕ ਵਿਧਾਨ ਸਭਾ ਉਪ ਚੋਣ ਲਈ ਵੋਟਿੰਗ ਜਾਰੀ
. . .  1 day ago
ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਅੱਜ ਜਾਣਗੇ ਤਿਹਾੜ ਜੇਲ੍ਹ
. . .  1 day ago
ਲਗਾਤਾਰ 7ਵੇਂ ਦਿਨ ਮਹਿੰਗਾ ਹੋਇਆ ਪੈਟਰੋਲ
. . .  1 day ago
ਅੱਜ ਦਾ ਵਿਚਾਰ
. . .  1 day ago
ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  2 days ago
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  2 days ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  2 days ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  2 days ago
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  2 days ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  2 days ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  2 days ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  2 days ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਹੁਸ਼ਿਆਰਪੁਰ / ਮੁਕੇਰੀਆਂ

ਸੰਭਾਵੀ ਹੜ੍ਹਾਂ ਤੋਂ ਬਚਣ ਲਈ ਅਧਿਕਾਰੀ ਪ੍ਰਬੰਧ ਯਕੀਨੀ ਬਣਾਉਣ-ਈਸ਼ਾ ਕਾਲੀਆ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਮੌਸਮ ਵਿਭਾਗ ਵਲੋਂ ਸੂਬੇ ਵਿਚ ਭਾਰੀ ਬਾਰਿਸ਼ ਦੀ ਚੇਤਾਵਨੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਬਚਾਅ ਕੰਮਾਂ ਸਬੰਧੀ ਜ਼ਿਲ੍ਹੇ ਵਿਚ ਕੀਤੇ ਗਏ ਪ੍ਰਬੰਧ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੀ ਹਾਜ਼ਰ ਸਨ | ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਦੀ ਹਦਾਇਤ ਦਿੰਦਿਆ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਇਕਜੁੱਟਤਾ ਅਤੇ ਤਾਲਮੇਲ ਨਾਲ ਕੰਮ ਕੀਤਾ ਜਾਵੇ | ਮੀਟਿੰਗ ਉਪਰੰਤ ਉਨ੍ਹਾਂ ਸ਼ਾਂਤੀ ਨਗਰ, ਪਿੰਡ ਪੱਟੀ, ਹੱਲੋਵਾਲ, ਬਸੀ ਕਲਾਂ, ਸੁੰਦਰ ਨਗਰ ਤੋਂ ਇਲਾਵਾ ਹੋਰ ਪ੍ਰਭਾਵਿਤ ਸਥਾਨਾਂ ਦਾ ਦੌਰਾ ਵੀ ਕੀਤਾ | ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਕਿਹਾ ਕਿ ਹਾਲਾਂਕਿ ਜ਼ਿਲ੍ਹੇ ਵਿਚ ਅਜੇ ਸਥਿਤੀ ਠੀਕ ਹੈ, ਫਿਰ ਵੀ ਅਧਿਕਾਰੀ ਪੂਰੇ ਚੇਤੰਨ ਰਹਿਣ | ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਪਹਿਲਾਂ ਹੀ ਪਹਿਚਾਣ ਯਕੀਨੀ ਬਣਾਈ ਜਾਵੇ | ਉਨ੍ਹਾਂ ਕਾਰਜਕਾਰੀ ਇੰਜੀਨੀਅਰ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅਧੀਨ ਆਉਂਦੀਆ ਨਹਿਰਾਂ ਅਤੇ ਡਰੇਨਾਂ ਦੀ ਸਾਫ-ਸਫਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਿਹਤ ਵਿਭਾਗ ਦੇ ਅਧਿਕਾਰੀ ਹੜ੍ਹ ਦੀ ਸਥਿਤੀ ਦੌਰਾਨ ਰਾਹਤ ਕੇਂਦਰਾਂ ਵਿਚ ਡਾਕਟਰੀ ਟੀਮਾਂ ਅਤੇ ਦਵਾਈਆਂ, ਵਾਟਰ ਸਪਲਾਈ ਵਿਭਾਗ ਦੇ ਅਧਿਕਾਰ ਪੀਣ ਵਾਲਾ ਸਾਫ ਪਾਣੀ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਪਸ਼ੂਆਂ ਲਈ ਹਰੇ ਚਾਰੇ, ਦੂਰਸੰਚਾਰ ਵਿਭਾਗ ਦੇ ਅਧਿਕਾਰੀ ਸੰਚਾਰ ਸੇਵਾਵਾਂ, ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਨਿਰਵਿਘਨ ਬਿਜਲੀ ਸਪਲਾਈ ਅਤੇ ਆਰ.ਟੀ.ਏ. ਵਿਭਾਗ ਦੇ ਅਧਿਕਾਰੀ ਵਾਹਨਾਂ ਦਾ ਪ੍ਰਬੰਧ ਯਕੀਨੀ ਬਣਾਉਣ | ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਗੋਤਾਖੋਰਾਂ ਦੀ ਪਹਿਲਾਂ ਤੋਂ ਹੀ ਪਹਿਚਾਣ ਕਰਨ ਲਈ ਵੀ ਕਿਹਾ | ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਸਰੀਨ, ਐਸ.ਡੀ.ਐਮ. ਗੜ੍ਹਸ਼ੰਕਰ ਹਰਬੰਸ ਸਿੰਘ, ਐਕਸੀਅਨ ਡਰੇਨੇਜ ਵਿਭਾਗ ਜੇ.ਐਸ. ਕਲਸੀ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਰਜਨੀਸ਼ ਕੁਮਾਰੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ |

ਮੀਂਹ ਨਾਲ ਗੜ੍ਹਸ਼ੰਕਰ ਦਾ ਬਿਜਲੀ ਘਰ, ਖ਼ਾਲਸਾ ਕਾਲਜ ਤੇ ਕਈ ਪਿੰਡ ਪਾਣੀ ਦੀ ਲਪੇਟ 'ਚ

ਗੜ੍ਹਸ਼ੰਕਰ, 18 ਅਗਸਤ (ਧਾਲੀਵਾਲ)-ਲਗਾਤਾਰ ਕਰੀਬ 15 ਘੰਟੇ ਤੱਕ ਜਾਰੀ ਰਹੇ ਮੀਂਹ ਨੇ ਗੜ੍ਹਸ਼ੰਕਰ ਇਲਾਕੇ 'ਚ ਹੜਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ | ਸਵੇਰੇ ਕਰੀਬ 6 ਕੁ ਵਜੇ ਗੜ੍ਹਸ਼ੰਕਰ ਨੇੜਲੇ ਪਿੰਡਾਂ ਮਹਿਤਾਬਪੁਰ, ਦੁੱਗਰੀ, ਭੰਮੀਆਂ ਵਲੋਂ ਆਏ ਪਾਣੀ ਨੇ ਬਿਜਲੀ ਘਰ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਖਾਣ ਨਾਲ ਲੜਕੀ ਦੀ ਮੌਤ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਮਾਨਸਿਕ ਤਣਾਅ ਦੇ ਚੱਲਦੇ ਇਕ ਨੌਜਵਾਨ ਲੜਕੀ ਨੇ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪੁੱਤਰੀ ਗਰਮੇਜ ਰਾਮ ਵਾਸੀ ਖੁਸ਼ੀ ਪੱਦੀ ਨੇ ਕਿਸੇ ਗਲਤ ਦਵਾਈ ਦਾ ...

ਪੂਰੀ ਖ਼ਬਰ »

ਜ਼ਹਿਰੀਲਾ ਚਾਰਾ ਖਾਣ ਨਾਲ ਚਾਰ ਘੋੜੀਆਂ ਮਰੀਆਂ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਲੱਖਾਂ ਦੀ ਕੀਮਤ ਵਾਲੀਆਂ ਚਾਰ ਘੋੜੀਆਂ ਦੀ ਮੌਤ ਹੋਣ ਅਤੇ ਇਕ ਦੀ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਹਾਲਾਂਕਿ ਘੋੜੀਆਂ ਦੀ ਮੌਤ ਦਾ ਕਾਰਨ ਜ਼ਹਿਰੀਲਾ ਚਾਰਾ ਦੱਸਿਆ ਜਾ ਰਿਹਾ ਹੈ | ਇਲਾਕੇ 'ਚ ਘੋੜੀ ਪਾਲਕ ...

ਪੂਰੀ ਖ਼ਬਰ »

ਸਰਕਾਰੀ ਆਈ. ਟੀ. ਆਈ. ਦੇ ਸਟਾਫ਼ ਵਲੋਂ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਵਿਖੇ ਸਮੂਹ ਸਟਾਫ ਵਲੋਂ ਸੰਸਥਾ ਵਿਖੇ ਪਿ੍ੰਸੀਪਲ/ ਡੀ.ਡੀ.ਓ. ਦੀ ਤਾਇਨਾਤੀ ਨਾ ਹੋਣ ਕਰ ਕੇ ਉਨ੍ਹਾਂ ਨੂੰ ਹੋਣ ਵਾਲੀਆਂ ਵਿੱਤੀ ਪ੍ਰੇਸ਼ਾਨੀਆਂ ਕਾਰਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਠੁਆਣਾ 'ਚ ਹੜ੍ਹ ਦੇ ਪਾਣੀ ਨੇ ਮਚਾਈ ਤਬਾਹੀ

ਕੋਟਫ਼ਤੂਹੀ, 18 ਅਗਸਤ (ਅਟਵਾਲ)-ਬੀਤੇ ਦਿਨ ਤੋਂ ਇਸ ਇਲਾਕੇ ਵਿਚ ਭਾਰੇ ਮੀਂਹ ਕਾਰਨ ਪਿੰਡ ਠੁਆਣਾ ਵਿਚ ਹੜ੍ਹ ਨੇ ਖੇਤਾਂ 'ਤੇ ਪਿੰਡ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੋਹਣ ਸਿੰਘ, ਸੰਜੀਵ ਕੁਮਾਰ ਪਚਨੰਗਲ, ਰੌਸ਼ਨ ਲਾਲ, ਹੰਸ ਰਾਜ, ਦਵਿੰਦਰ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਸਿੰਘਾਂ ਮੇਘੋਵਾਲ 'ਚ ਲੰਗਰ ਹਾਲ ਦਾ ਨੀਂਹ-ਪੱਥਰ ਰੱਖਿਆ

ਮਾਹਿਲਪੁਰ, 18 ਅਗਸਤ (ਦੀਪਕ ਅਗਨੀਹੋਤਰੀ)- ਪਿੰਡ ਮੇਘੋਵਾਲ ਦੋਆਬਾ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖ਼ੇ ਪ੍ਰਵਾਸੀ ਭਾਰਤੀਆਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵੇਂ ਬਣ ਰਹੇ ਲੰਗਰ ਹਾਲ ਦਾ ਨੀਂਹ-ਪੱਥਰ ਜਥੇਦਾਰ ਬਾਬਾ ਨਾਗਰ ਸਿੰਘ ਟੂਟੋਮਜਾਰਾ ਵਾਲਿਆਂ ...

ਪੂਰੀ ਖ਼ਬਰ »

45 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਕਾਬੂ

ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਦਿਲਬਾਗ ਸਿੰਘ ਐਸ.ਐਚ.ਓ ਹਰਿਆਣਾ ਦੱਸਿਆ ਕਿ ਐਸ.ਆਈ ਹਰਜਿੰਦਰ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੜਕ 'ਤੇ ਡਿੱਗੀਆਂ ਢਿੱਗਾਂ

ਬੀਣੇਵਾਲ,18 ਅਗਸਤ (ਬੈਜ ਚੌਧਰੀ)-ਬੀਤੀ ਰਾਤ ਪਏ ਭਾਰੀ ਮੀਂਹ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਢਿੱਗਾਂ ਤੇ ਦਰਖੱਤ ਡਿਗਣ ਨਾਲ ਬੰਦ ਹੋ ਗਈਆਂ ਹਨ ਜਿਸ ਨਾਲ ਆਉਣ ਜਾਣ ਵਾਲੀਆਂ ਗੱਡੀਆਂ ਬੰਦ ਹੋ ਗਈਆਂ ਹਨ | ਜਦ ਕਿ ਕੁਝ ਵਾਹਨ ਰਸਤੇ ਬਦਲ ਕੇ ਵਾਇਆ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਗੁਰਦਆਰਾ ਸਮਾਧਾਂ ਕੰਗਮਾਈ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਅਕਤੂਬਰ ਨੂੰ ਸਥਾਨਕ ਰੌਸ਼ਨ ਗਰਾਊਾਡ 'ਚ ਕਰਵਾਏ ਜਾ ਰਹੇ 29ਵੇਂ ...

ਪੂਰੀ ਖ਼ਬਰ »

ਲਹਿਲੀ ਖੁਰਦ ਤੇ ਬਸੀ ਕਲਾਂ ਵਿਚਕਾਰ ਬਣਿਆ ਕਾਜਵੇ ਟੁੱਟਿਆ

ਚੱਬੇਵਾਲ, 18 ਅਗਸਤ (ਸਖ਼ੀਆ)-ਪਿਛਲੇ ਦੋ ਦਿਨਾਂ ਦੀ ਭਾਰੀ ਮੀਂਹ ਦੌਰਾਨ ਰਾਜਨੀ ਦੇਵੀ ਅਤੇ ਹੰਦੋਵਾਲ ਦੇ ਚੋਅ ਵਿਚ ਆਏ ਪਾਣੀ ਦੇ ਵਹਾਅ ਕਾਰਨ ਬਸੀ ਕਲਾਂ ਅਤੇ ਲਹਿਲੀ ਖ਼ੁਰਦ ਵਿਚਕਾਰ ਬਣਿਆ ਕਾਜਵੇ ਟੁੱਟ ਗਿਆ | ਇਸ ਕਾਜਵੇ ਦੀ ਅਜਿਹੀ ਹਾਲਤ ਕਾਰਨ ਹੁਣ ਰਾਜਨੀ ਦੇਵੀ, ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕਿਸਾਨਾਂ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ 300 ਤੋਂ ਵੱਧ ਖੇਤੀ ਮਸ਼ੀਨਾਂ-ਡੀ. ਸੀ.

ਹੁਸ਼ਿਆਰਪੁਰ, 18 ਅਗਸਤ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਨੂੰ ਪਰਾਲੀ ਸਾੜਣ ਤੋਂ ਮੁਕਤ ਕਰਨ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ ਨੇ ਮੌਜੂਦਾ ਵਿੱਤੀ ਸਾਲ ਵਿਚ ਪਹਿਲੇ ਪੜਾਅ ਅਧੀਨ ਕਿਸਾਨਾਂ ਨੂੰ 300 ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ...

ਪੂਰੀ ਖ਼ਬਰ »

ਬਰਸੀ ਸਬੰਧੀ ਸਮਾਗਮ 25 ਨੂੰ

ਦਸੂਹਾ, 18 ਅਗਸਤ (ਭੁੱਲਰ)- ਡੇਰਾ ਬਾਬਾ ਬੰਨਾ ਰਾਮ ਉਡਰਾ ਵਿਖੇ ਬਾਬਾ ਬੰਨਾ ਰਾਮ ਦੀ 87 ਵੀਂ ਬਰਸੀ ਸਬੰਧੀ ਸਮਾਗਮ 25 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਡੇਰਾ ਬਾਬਾ ਬੰਨਾ ਰਾਮ ਦੇ ਮੁੱਖ ਸੇਵਾਦਾਰ ਸ੍ਰੀਮਾਨ 108 ਸੰਤ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ 25 ਅਗਸਤ ...

ਪੂਰੀ ਖ਼ਬਰ »

ਖਾਲਸਾ ਕਾਲਜ ਗੜ੍ਹਦੀਵਾਲਾ ਦਾ ਨਤੀਜਾ ਰਿਹਾ ਸ਼ਾਨਦਾਰ

ਗੜ੍ਹਦੀਵਾਲਾ 17 ਅਗਸਤ (ਚੱਗਰ/ਗੋਂਦਪੁਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਏ. ਅਤੇ ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਉਨ੍ਹਾਂ ...

ਪੂਰੀ ਖ਼ਬਰ »

ਸਰਕਾਰ ਮੀਨਾਰ-ਏ-ਬੇਗਮਪੁਰਾ ਦੇ ਕੰਮ ਨੂੰ ਮੁਕੰਮਲ ਕਰਵਾਉਣ ਲਈ ਤੁਰੰਤ ਰਾਸ਼ੀ ਜਾਰੀ ਕਰੇ-ਠੰਡਲ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸੂਬੇ ਦੀ ਕਾਂਗਰਸ ਸਰਕਾਰ ਨੇ ਹਰੇਕ ਵਰਗ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਕਾਲੀ-ਭਾਜਪਾ ਸਰਕਾਰ ਸਮੇਂ ਬਣਾਈਆਂ ਵਿਰਾਸਤੀ ਯਾਦਗਾਰਾਂ ਨੂੰ ਸੰਭਾਲਣ 'ਚ ਵੀ ਨਾਕਾਮ ਸਿੱਧ ਹੋਈ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਏ. ਡੀ. ਸੀ. ਦਫ਼ਤਰ ਅੱਗੇ ਧਰਨਾ 27 ਨੂੰ

ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ 27 ਅਗਸਤ ਨੂੰ ਏ.ਡੀ.ਸੀ (ਵਿਕਾਸ) ਹੁਸ਼ਿਆਰਪੁਰ ਦੇ ਦਫਤਰ ਅੱਗੇੇ ਦਿੱਤੇ ਜਾ ਰਹੇ ਧਰਨੇ ਦੇ ਸਬੰਧ 'ਚ ਬਲਾਕ ਭੂੰਗਾ ਦੀ ਮੀਟਿੰਗ ਪ੍ਰਧਾਨ ਪਰਮਜੀਤ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਗੁਰੂ ਲਾਧੋ ਰੇ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਸਨਮਾਨ

ਦਸੂਹਾ, 18 ਅਗਸਤ (ਭੁੱਲਰ)- ਗੁਰਦੁਆਰਾ ਸਿੰਘ ਸਭਾ ਕਿਰਪਾਲ ਕਾਲੋਨੀ ਦਸੂਹਾ ਵਿਖੇ ਗੁਰੂ ਲਾਧੋ ਰੇ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਵਲੋਂ ਜਸਕਰਨ ਸਿੰਘ ਭੂਸ਼ਾ, ਰਜਿੰਦਰ ਸਿੰਘ ...

ਪੂਰੀ ਖ਼ਬਰ »

ਗੌਤਮ ਨਗਰ ਡਿਵੈਲਪਮੈਂਟ ਸੁਸਾਇਟੀ ਵਲੋਂ ਕੈਬਨਿਟ ਮੰਤਰੀ ਅਰੋੜਾ ਨੂੰ ਮੰਗ-ਪੱਤਰ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਵਾਰਡ ਨੰ: 4 ਮੁਹੱਲਾ ਗੌਤਮ ਨਗਰ ਡਿਵੈਲਪਮੈਂਟ ਸੁਸਾਇਟੀ ਦੇ ਵਫ਼ਦ ਵਲੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਅਰੋੜਾ ਨੂੰ ਮੰਗ ਪੱਤਰ ਸੌਾਪਿਆ ਜਿਸ 'ਚ ...

ਪੂਰੀ ਖ਼ਬਰ »

ਹਾਈ ਸਕੂਲ ਘੋਗਰਾ ਨੂੰ ਨਕਦੀ ਭੇਟ

ਘੋਗਰਾ, 18 ਅਗਸਤ (ਆਰ.ਅੇੱਸ. ਸਲਾਰੀਆ)-ਉੱਘੇ ਸਮਾਜ ਸੇਵੀ ਕ੍ਰਿਸ਼ਨ ਦੇਵ ਖੋਸਲਾ ਵਲੋਂ 21 ਹਜ਼ਾਰ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੋਹਣ ਲਾਲ ਪ੍ਰਾਸ਼ਰ ਵਲੋਂ 5 ਹਜ਼ਾਰ ਰੁਪਏ ਸਰਕਾਰੀ ਹਾਈ ਸਕੂਲ ਘੋਗਰਾ ਨੂੰ ਲੜਕੀਆਂ ਦੇ ਬਾਥਰੂਮ ਦੀ ਉਸਾਰੀ ਲਈ ਦਿੱਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਅਮਨਦੀਪ ਸਿੰਘ ਮੱਟੂ ਦੀ ਯਾਦ 'ਚ ਖੂਨਦਾਨ ਕੈਂਪ ਲਗਾਇਆ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ 'ਚ 10ਵਾਂ ਖੂਨਦਾਨ ਕੈਂਪ ਭਾੲ ੀ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ 'ਚ ਸ਼ਹੀਦ ਭਗਤ ਸਿੰਘ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਕਾ: ਦਰਸ਼ਨ ਸਿੰਘ ਮੱਟੂ, ਜਨਵਾਦੀ ਇਸਤਰੀ ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਸੁਸਾਇਟੀ ਵਲੋਂ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਸਮਾਗਮ

ਗੜ੍ਹਦੀਵਾਲਾ 18 ਅਗਸਤ (ਚੱਗਰ)-ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਮੱਲੇਵਾਲ੍ਹ ਵਲੋਂ ਪ੍ਰਧਾਨ ਕੈਪਟਨ ਤਰਸੇਮ ਸਿੰਘ ਦੀ ਅਗਵਾਈ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਰਨਲ ਸੁਰਜਣ ਸਿੰਘ ਅਤੇ ਐਸ.ਐਚ.ਓ. ਗੜ੍ਹਦੀਵਾਲਾ ਬਲਵਿੰਦਰ ਸਿੰਘ ...

ਪੂਰੀ ਖ਼ਬਰ »

'ਨਸ਼ਿਆਂ ਤੋਂ ਆਜ਼ਾਦੀ' ਸਬੰਧੀ ਜਾਗਰੂਕਤਾ ਰੈਲੀ ਕੱਢੀ

ਮਾਹਿਲਪੁਰ, 18 ਅਗਸਤ (ਰਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਨਸ਼ਿਆਂ ਨੂੰ ਰੋਕਣ ਲਈ 8 ਪੀ.ਬੀ. ਬੀ.ਐਨ. ਐਨ. ਸੀ. ਸੀ. ਫਗਵਾੜਾ ਦੇ ਜੇ. ਡੀ. ਗਰੁੱਪ ਦੇ ਕੈਡਿਟਾਂ ਵਲੋਂ ਐਨ. ਸੀ. ਸੀ. ਅਫਸਰ ਬਲਵਿੰਦਰ ਸਿੰਘ ਦੀ ਦੇਖ-ਰੇਖ 'ਚ ਰੈਲੀ ਕੱਢੀ ਗਈ | ...

ਪੂਰੀ ਖ਼ਬਰ »

ਸਤਿਸੰਗ ਗਿਆਨ ਯੱਗ ਦੇ ਸਬੰਧ 'ਚ ਪੋਸਟਰ ਜਾਰੀ

ਅੱਡਾ ਸਰਾਂ, 18 ਅਗਸਤ (ਹਰਜਿੰਦਰ ਸਿੰਘ ਮਸੀਤੀ)-ਪਿੰਡ ਝੱਜ ਬ੍ਰਾਹਮਣਾਂ ਦੇ ਤਿ੍ਦੇਵ ਮੰਦਰ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਮੌਕੇ 10ਵਾਂ ਸਤਿਸੰਗ ਗਿਆਨ ਯੱਗ ਅਤੇ ਦੋ ਸ਼ਾਮ ਰਾਧਾ ਕਿ੍ਸ਼ਨ ਦੇ ਨਾਮ ਧਾਰਮਿਕ ਸਮਾਗਮ 23 ਅਤੇ 24 ਅਗਸਤ ਨੂੰ ਕਰਵਾਇਆ ਜਾਵੇਗਾ | ਇਸ ...

ਪੂਰੀ ਖ਼ਬਰ »

ਕਰਾਟੇ ਮੁਕਾਬਲਿਆਂ 'ਚ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਮਾਹਿਲਪੁਰ, 18 ਅਗਸਤ (ਦੀਪਕ ਅਗਨੀਹੋਤਰੀ)-ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ 'ਚ ਪਿ੍ੰਸੀਪਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੋਗਾ ਵਿਖ਼ੇ ਹੋਈਆਂ ਸੀ. ਆਈ. ਐਸ. ਸੀ. ਈ. ਸਕੂਲਾਂ ਦੀਆਂ ਖ਼ੇਡਾਂ 'ਚ ਕਰਾਟੇ ਮੁਕਾਬਿਲਆਂ ਵਿਚ ਤਗਮੇਂ ਜਿੱਤਣ ਵਾਲੇ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਵਲੋਂ ਡਵਿੱਡਾ ਅਹਿਰਾਣਾ 'ਚ ਦਫ਼ਤਰ ਦਾ ਉਦਘਾਟਨ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਵਲੋਂ ਫਦਮਾ ਰੋਡ ਡਵਿੱਡਾ ਅਹਿਰਾਣਾ ਵਿਖੇ ਬਣੇ ਦਫਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਅਨਿਲ ਕੁਮਾਰ ਰਾਜਪੁਰ ਭਾਈਆਂ ਨੇ ਦੱਸਿਆ ਕਿ ਵਿਧਾਇਕ ਡਾ: ਰਾਜ ਕੁਮਾਰ ਹੁਣ ਹਰ ...

ਪੂਰੀ ਖ਼ਬਰ »

ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਲਈ ਸਾਈ ਕਿਸ਼ੋਰ ਦੀ ਹੋਈ ਚੋਣ

ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਟਰੱਸਟ ਡੱਲੇਵਾਲ ਵਲੋਂ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਗੋਬਿੰਦ ਸਿੰਘ ਐਸ.ਐਸ.ਵੀ ਸ਼ੋਅਰ ਸ਼ਾੱਟ ਅਤੇ ਸੈਨਿਕ ਸ਼ੋਅਰ ਸ਼ਾਟ ਅਕੈਡਮੀ ਬੇਂਗਲੂਰ ਕਮਲੂਹ, ਮੁਕੇਰੀਆਂ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਪਿ੍ੰਸੀਪਲ ਜੱਸੀ ਦਾ ਕਾਵਿ ਸੰਗ੍ਰਹਿ 'ਪਿਆਰੇ ਰੁੱਖ' ਲੋਕ ਅਰਪਣ

ਕੋਟਫ਼ਤੂਹੀ, 18 ਅਗਸਤ (ਅਟਵਾਲ)-ਪਿੰਡ ਭਗਤੁਪੁਰ ਦੇ ਪਿ੍ੰਸੀ. ਮੇਜਰ ਸਿੰਘ ਜੱਸੀ ਦਾ ਕਾਵਿ ਸੰਗ੍ਰਹਿ 'ਪਿਆਰੇ ਰੁੱਖ' ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵੱਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਪੁਸਤਕਾਂ ਬੜੀਆਂ ...

ਪੂਰੀ ਖ਼ਬਰ »

ਜਲ ਨਿਕਾਸੀ ਵਿਭਾਗ ਦੀ ਅਣਗਹਿਲੀ ਕਾਰਨ ਹੜ੍ਹਾਂ ਦਾ ਪਾਣੀ ਮੁੜ ਪਿੰਡ ਹੱਲੂਵਾਲ 'ਚ ਵੜਿਆ

ਮਾਹਿਲਪੁਰ, 18 ਅਗਸਤ (ਦੀਪਕ ਅਗਨੀਹੋਤਰੀ)-ਬੀਤੇ ਕੱਲ੍ਹ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪਹਾੜੀ ਖ਼ੇਤਰ ਤੋਂ ਆਏ ਹੜ੍ਹਾਂ ਦਾ ਪਾਣੀ ਬੀਤੀ ਰਾਤ ਪਿੰਡ ਹੱਲੂਵਾਲ ਦੇ ਘਰਾਂ ਵਿਚ ਜਾ ਵੜਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੱਲੂਵਾਲ ਦੇ ਸਰਪੰਚ ਦਲਜੀਤ ਸਿੰਘ, ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਡੁਮੇਲੀ 'ਚ ਸੰਤ ਦਲੀਪ ਸਿੰਘ ਦੀ ਬਰਸੀ ਮੌਕੇ ਸਮਾਗਮ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ 'ਚ ਸੰਤ ਬਾਬਾ ਦਲੀਪ ਸਿੰਘ ਦੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਨੇ ਮਨਾਇਆ ਆਜ਼ਾਦੀ ਦਿਹਾੜਾ

ਹੁਸ਼ਿਆਰਪੁਰ, 16 ਅਗਸਤ (ਹਰਪ੍ਰੀਤ ਕੌਰ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਪ੍ਰਧਾਨ ਮਹਿੰਦਰਪਾਲ ਧੀਮਾਨ ਅਤੇ ਕਾਰਜਕਾਰੀ ਪ੍ਰਧਾਨ ਦਲੀਪ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਸਥਾਨਕ ਮਹਾਰਾਜਾ ਜੱਸਾ ਸਿੰਘ ...

ਪੂਰੀ ਖ਼ਬਰ »

ਹਵੇਲੀ ਗਰੁੱਪ ਵਲੋਂ 'ਪਨਸਪ' ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਦੇ ਸਨਮਾਨ 'ਚ ਸਮਾਗਮ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ (ਪਨਸਪ) ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਦੇ ਸਨਮਾਨ 'ਚ ਹਵੇਲੀ ਗਰੁੱਪ ਦੇ ਚੇਅਰਮੈਨ ਸਤੀਸ਼ ਜੈਨ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ. ਬਰਜਿੰਦਰ ...

ਪੂਰੀ ਖ਼ਬਰ »

ਸ਼ਵੇਤ ਮਲਿਕ ਵਲੋਂ ਗੁਰੂ ਰਵਿਦਾਸ ਮੰਦਰ ਮਾਮਲੇ ਦੇ ਹੱਲ ਲਈ ਚਾਰ ਮੈਂਬਰੀ ਕਮੇਟੀ ਗਠਿਤ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਮੰਦਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹੇ ਜਾਣ ਨੂੰ ਲੈ ਕੇ ਰਵਿਦਾਸੀਆ ਸਮਾਜ 'ਚ ਪੈਦਾ ਹੋਏ ਅਸੰਤੋਸ਼ ਦੇ ਚੱਲਦਿਆਂ ਪੂਰੇ ਦੇਸ਼ 'ਚ ਸਥਿਤੀ ਗੰਭੀਰ ਬਣ ਗਈ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਵਲੋਂ ਵੈੱਲਫੇਅਰ ਸੁਸਾਇਟੀ ਦਾ ਗਠਨ

ਘੋਗਰਾ, 18 ਅਗਸਤ (ਆਰ. ਐੱਸ. ਸਲਾਰੀਆ)-ਪਿੰਡ ਦੌਲੋਵਾਲ ਵਿਖੇ ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ | ਕੈਪ. ਰਛਪਾਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਕੰਮ ਲੋਕ ਭਲਾਈ, ਗ਼ਰੀਬ ਪਰਿਵਾਰਾਂ ਦੀ ਮਦਦ ਅਤੇ ਸਮਾਜਿਕ ਕੰਮ ਆਦਿ ਕਰਨਾ ਮੁੱਖ ਉਦੇਸ਼ ...

ਪੂਰੀ ਖ਼ਬਰ »

ਪਿੰਡ ਬੇਰਛਾ ਵਿਖੇ ਸਵੱਛਤਾ ਪਖਵਾੜਾ ਸਬੰਧੀ ਸਮਾਗਮ ਕਰਵਾਇਆ

ਦਸੂਹਾ, 18 ਅਗਸਤ (ਭੁੱਲਰ)- ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੁਆਰਡੀਨੇਟਰ ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਬਾਬਾ ਕਰਮ ਸ਼ਾਹ ਪ੍ਰਬੰਧਕ ਅਤੇ ਵੈੱਲਫੇਅਰ ਕਮੇਟੀ ਵਲੋਂ ਸਵੱਛਤਾ ਪਖਵਾੜਾ ਮਨਾਇਆ ਗਿਆ | ਇਸ ਮੌਕੇ ਆਲਾ-ਦੁਆਲਾ ...

ਪੂਰੀ ਖ਼ਬਰ »

ਜਪੁ ਜੀ ਸਾਹਿਬ ਦੇ 550 ਪਾਠਾਂ ਦੀ ਪਹਿਲੀ ਲੜੀ ਦੀ ਸੰਪੂਰਨਤਾ ਮੌਕੇ ਸਮਾਗਮ

ਚੱਬੇਵਾਲ, 18 ਅਗਸਤ (ਰਾਜਾ ਸਿੰਘ ਪੱਟੀ)-ਨਵਾਂ ਗੁਰਦੁਆਰਾ ਸਾਹਿਬ ਪਿੰਡ ਪੱਟੀ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਪੱਟੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਪੁਜੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਮਾਹਿਲਪੁਰ, 18 ਅਗਸਤ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਬੀਤੀ ਰਾਤ ਕਰੀਬ 8 ਵਜੇ ਮਾਹਿਲਪੁਰ ਬੱਸ ਅੱਡੇ ਦੇ ਕੋਲ ਅਣਪਛਾਤੇ ਵਾਹਨ ਵਲੋਂ ਇਕ ਵਿਅਕਤੀ ਨੂੰ ਟੱਕਰ ਮਾਰਨ 'ਤੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦੇ ਨਜ਼ਦੀਕੀ ...

ਪੂਰੀ ਖ਼ਬਰ »

ਮੋਬਾਈਲ ਮੈਡੀਕਲ ਬੱਸ ਰਾਹੀਂ 170 ਮਰੀਜ਼ਾਂ ਦੀ ਜਾਂਚ

ਗੜ੍ਹਦੀਵਾਲਾ, 18 ਅਗਸਤ (ਚੱਗਰ)-ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵਲੋਂ ਹਲਕੇ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਆਰੰਭ ਕੀਤੀ ਮੋਬਾਈਲ ਮੈਡੀਕਲ ਬੱਸ ਵਲੋਂ ਪਿੰਡ ਪੰਡੋਰੀ ਅਟਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਕਾਂਗਰਸ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ-ਸਾਬੀ

ਨੌਸ਼ਹਿਰਾ ਪੱਤਣ, 18 ਅਗਸਤ (ਰਾਜੀਵ ਸ਼ਰਮਾ)-ਸ਼ਕਸਬਾ ਨੌਸ਼ਹਿਰਾ ਪੱਤਣ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਗ ਵਲੋਂ ਦੀ ਭਰਤੀ ਕੀਤੀ ਗਈ ਜਿਸ ਵਿਚ ਵਿਚ ਸ. ਸਰਬਜੋਤ ਸਿੰਘ ਸਾਬੀ ਸਕੱਤਰ ਜਨਰਲ ਪੰਜਾਬ ਯੂਥ ਅਕਾਲੀ ਦਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਮਿਆਣੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਮਿਲਿਆ ਲੱਖੀ ਦੀ ਅਗਵਾਈ ਵਿਚ ਵਫ਼ਦ

ਮਿਆਣੀ, 18 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਮਿਆਣੀ ਵਾਸੀਆਂ ਦਾ ਵਫ਼ਦ ਪੀ.ਏ.ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ | ਵਫ਼ਦ ਅਤੇ ਸ. ਲੱਖੀ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦੱਸਿਆ ਕਿ ਜ਼ਿਲ੍ਹੇ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਨੇ ਖੁੱਲ੍ਹੇ ਦਰਬਾਰ ਵਿਚ ਸਮੱਸਿਆਵਾਂ ਸੁਣੀਆਂ

ਤਲਵਾੜਾ, 18 ਅਗਸਤ (ਮਨੀਸ਼ਾ ਮਹਿਤਾ)-ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਆਪਣੇ ਜੱਦੀ ਪਿੰਡ ਭੋਲ ਪਲਾਹੜ ਵਿਖੇ ਇਕ ਖੁੱਲ੍ਹਾ ਦਰਬਾਰ ਲਗਾ ਕੇ ਸਮੂਹ ਹਲਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਬਹੁਤ ਹੀ ਧਿਆਨ ਨਾਲ ਸੁਣੀਆਂ | ...

ਪੂਰੀ ਖ਼ਬਰ »

ਐੱਸ. ਓ. ਡੀ. ਸੰਸਥਾ ਵਲੋਂ ਪੋਸਟਰ ਜਾਰੀ

ਪੱਸੀ ਕੰਢੀ, 18 ਅਗਸਤ (ਜਗਤਾਰ ਸਿੰਘ ਰਜਪਾਲਮਾ)-ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਦਸੂਹਾ (ਐੱਸ.ਓ.ਡੀ) ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਖ਼ੁਸ਼ਦੀਪ ਸਿੰਘ ਦਿੜ੍ਹਬਾ ਉਰਫ਼ ਖ਼ੁਸ਼ੀ ਦੁੱਗਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ...

ਪੂਰੀ ਖ਼ਬਰ »

ਮਿਡਲ ਸਕੂਲ ਪੰਡੋਰੀ ਲਮੀਣ ਵਿਚ ਬੂਟੇ ਲਗਾਏ

ਐਮਾਂ ਮਾਂਗਟ, 18 ਅਗਸਤ (ਗੁਰਾਇਆ)-ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਲੈ ਕੇ ਸਰਕਾਰੀ ਮਿਡਲ ਸਕੂਲ ਪੰਡੋਰੀ ਲਮੀਣ ਵਿਚ ਸਕੂਲ ਮੁਖੀ ਸ੍ਰੀ ਸ਼ਿੰਦਪਾਲ ਦੀ ਅਗਵਾਈ ਹੇਠ ਬੂਟੇ ਲਗਾਏ ਗਏ | ਠੇਕੇਦਾਰ ਦਲਜੀਤ ਸਿੰਘ ਅਤੇ ਰਿਟਾਇਰਡ ਬੀ.ਪੀ.ਈ.ਓ. ਸ੍ਰੀ ਰਾਮ ਪ੍ਰਕਾਸ਼ ਨੇ ਬੂਟੇ ...

ਪੂਰੀ ਖ਼ਬਰ »

ਸ਼ਿਮਲਾ 'ਚ ਹੋਵੇਗਾ ਸਿੱਖ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ

ਊਨਾ , 18 ਅਗਸਤ (ਹਰਪਾਲ ਸਿੰਘ ਕੋਟਲਾ)-ਸਿੱਖ ਭਾਈਚਾਰੇ ਨੂੰ ਪੇਸ਼ ਵੱਖ-ਵੱਖ ਸਮੱਸਿਆਵਾਂ ਤੇ ਹੋਰ ਮੁਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਬੈਠਕ 18 ਅਗਸਤ ਨੂੰ ਸ਼ਿਮਲਾ 'ਚ ਹੋਵੇਗੀ ¢ ਜਾਣਕਾਰੀ ਦਿੰਦੇ ਹੋਏ ਐਸ.ਜੀ.ਪੀ.ਸੀ. ਸ੍ਰੀ ਅਮਿ੍ਤਸਰ ਦੇ ਹਿਮਾਚਲ ਦੇ ਮੈਂਬਰ ਡਾ. ...

ਪੂਰੀ ਖ਼ਬਰ »

ਸ਼ਾਨ-ਏ-ਦੋਆਬਾ ਵੋਕੇਸ਼ਨਲ ਇੰਸਟੀਚਿਊਟ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਹਰਿਆਣਾ, 18 ਅਗਸਤ (ਹਰਮੇਲ ਸਿੰਘ ਖੱਖ)-ਸ਼ਾਨ-ਏ-ਦੋਆਬਾ ਵੋਕੇਸ਼ਨਲ ਇੰਸਟੀਚਿਊਟ ਹਰਿਆਣਾ ਵਲੋਂ ਪਿ੍ੰ. ਰਜਿੰਦਰ ਕੌਰ ਦੁਸਾਂਝ ਦੀ ਅਗਵਾਈ 'ਚ ਬਿਊਟੀਸ਼ਨ, ਸਿਲਾਈ ਕਟਾਈ, ਕੰਪਿਉੂਟਰ ਤੇ ਫੈਸ਼ਨ ਡਿਜਾਇਨਿੰਗ ਵਿਭਾਗ ਦੀਆਂ ਲੜਕੀਆਂ ਵਲੋਂ ਸਮਿ੍ਤੀ ਜੰਜਘਰ ਹਰਿਆਣਾ 'ਚ ...

ਪੂਰੀ ਖ਼ਬਰ »

ਭੂਰੀਵਾਲੇ ਗਰਲਜ਼ ਕਾਲਜ 'ਚ ਤੀਆਂ ਦਾ ਤਿਉਹਾਰ ਮਨਾਇਆ

ਬੀਣੇਵਾਲ, 18 ਅਗਸਤ-(ਬੈਜ ਚੌਧਰੀ)-ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਅਧੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਚੱਲ ਰਹੇ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ ਐਜੂਕੇਸ਼ਨ ਮਨਸੋਵਾਲ ਵਿਖੇ ...

ਪੂਰੀ ਖ਼ਬਰ »

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ

ਐਮਾਂ ਮਾਂਗਟ, 18 ਅਗਸਤ (ਗੁਰਾਇਆ)-ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਮੁਕੇਰੀਆਂ ਸ੍ਰੀਮਤੀ ਰਾਜ ਬਾਲਾ ਦੀ ਪ੍ਰਧਾਨਗੀ ਹੇਠ ਪਿੰਡ ਐਮਾ ਮਾਂਗਟ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਪਿੰਡ ਦੇ ਸਰਪੰਚ ਜਗਮੋਹਣ ਲਾਲ, ਪੰਚ, ਸਕੂਲ ...

ਪੂਰੀ ਖ਼ਬਰ »

ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਕੱਢੀ

ਤਲਵਾੜਾ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਸਨਾਤਨ ਧਰਮ ਸਭਾ ਤਲਵਾੜਾ ਵਲੋਂ ਅੱਜ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਭਗਵਾਨ ਸ੍ਰੀ ਕਿ੍ਸ਼ਨ ਜੀ ਦੀ ਮਨਮੋਹਕ ਝਾਕੀ ਸਮੇਤ ਦੇਵਲੋਕ ਦੀਆਂ ਖ਼ੂਬਸੂਰਤ ਝਾਕੀਆਂ ਨਾਲ ਸ਼ਹਿਰ ਦਾ ...

ਪੂਰੀ ਖ਼ਬਰ »

ਦਾਤਾ 'ਚ ਸੱਭਿਆਚਾਰਕ ਮੇਲਾ ਕਰਵਾਇਆ

ਗੜ੍ਹਦੀਵਾਲਾ, 18 ਅਗਸਤ (ਚੱਗਰ)-ਸਵ: ਸਾਧੂ ਸਿੰਘ ਭਾਰਦਵਾਜ ਨੂੰ ਸਮਰਪਿਤ ਬਾਬਾ ਸਾਈਾ ਦਾਸ ਦੇ ਸਥਾਨ 'ਤੇ ਪਿੰਡ ਦਾਤਾ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਜਿਸ ਵਿਚ ਦੇਸ ਰਾਜ ਸਿੰਘ ਧੁੱਗਾ ਸਾਬਕਾ ਸੰਸਦੀ ਸਕੱਤਰ ਪੰਜਾਬ ਅਤੇ ਅਰਵਿੰਦਰ ਸਿੰਘ ਰਸੂਲਪੁਰ ਹਲਕਾ ...

ਪੂਰੀ ਖ਼ਬਰ »

ਕਪੂਰ ਜਿਊਲਰਜ਼ ਗੜ੍ਹਸ਼ੰਕਰ ਨੇ ਸਿਲਵਰ ਜੁਬਲੀ ਦੇ ਇਨਾਮਾਂ ਦਾ ਕੱਢਿਆ ਡਰਾਅ

ਗੜ੍ਹਸ਼ੰਕਰ, 18 ਅਗਸਤ (ਧਾਲੀਵਾਲ)- ਇਲਾਕੇ ਦੇ ਨਾਮੀ ਗਹਿਣੇ ਵਿਕਰੇਤਾ ਕਪੂਰ ਜ਼ਿਊਲਰਜ਼ ਗੜ੍ਹਸ਼ੰਕਰ ਨੇ ਆਪਣੇ 25 ਸਾਲ ਦੇ ਸਫ਼ਰ ਨੂੰ ਯਾਦਗਾਰ ਬਣਾਉਂਦੇ ਹੋਏ 'ਸਿਲਵਰ ਜੁਬਲੀ ਬੋਨਾਜ਼ਾ' ਸਕੀਮ ਤਹਿਤ ਗਾਹਕਾਂ ਲਈ ਗਹਿਣਿਆਂ ਦੀ ਖ੍ਰੀਦਦਾਰੀ 'ਤੇ ਇਨਾਮਾਂ ਲਈ ਚਲਾਈ ਜਾ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ ਦੌਰਾਨ 256 ਮਰੀਜ਼ਾਂ ਦੀ ਜਾਂਚ

ਟਾਂਡਾ ਉੜਮੁੜ, 18 ਅਗਸਤ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਮੂਨਕ ਕਲਾਂ ਵਿਖੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ, ਬੇਗਮਪੁਰਾ ਕਲੱਬ ਵਲੋਂ ਪਾਠਕ ਐਕਸੀਡੈਂਟ ਕੇਅਰ ਹਸਪਤਾਲ ਟਾਂਡਾ ਦੇ ਸਹਿਯੋਗ ਨਾਲ ਇਕ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਚੈਕਅਪ ਕੈਂਪ ...

ਪੂਰੀ ਖ਼ਬਰ »

ਬੰਦ ਕੀਤੀ ਨਿਕਾਸੀ ਨਾਲੀ ਨਾ ਖੁਲ੍ਹਵਾਉਣ 'ਤੇ ਧਰਨੇ ਦੀ ਚਿਤਾਵਨੀ

ਤਲਵਾੜਾ, 18 ਅਗਸਤ (ਸੁਰੇਸ਼ ਕੁਮਾਰ)-ਤਲਵਾੜਾ ਮੁਕੇਰੀਆਂ ਰੋਡ 'ਤੇ ਤਲਵਾੜਾ ਬਲਾਕ ਅਧੀਨ ਆਉਂਦੇ ਪਿੰਡ ਰੈਪਰ ਨੂੰ ਘੁੱਦੂ ਦੇ ਢਾਬੇ ਤੋਂ ਜਾਂਦੀ ਲਿੰਕ ਸੜਕ ਦੀ ਤਿੰਨ ਦਹਾਕੇ ਤੋਂ ਵੱਧ ਪੁਰਾਣੀ ਨਿਕਾਸੀ ਪੁਲੀ ਬੰਦ ਕਰ ਦੇਣ ਕਾਰਨ ਨੇੜਲੇ ਘਰਾਂ ਵਿਚ ਬਰਸਾਤੀ ਪਾਣੀ ...

ਪੂਰੀ ਖ਼ਬਰ »

ਤੇਜ਼ ਵਹਾਅ ਵਾਲੇ ਪਾਣੀ 'ਚ ਭਾਰ ਢੋਹਣ ਵਾਲਾ ਟੈਂਪੂ ਰੁੜਿ੍ਹਆ

ਚੱਬੇਵਾਲ, 18 ਅਗਸਤ (ਰਾਜਾ ਸਿੰਘ ਪੱਟੀ)-ਇਲਾਕੇ ਵਿਚ ਹੋਈ ਭਾਰੀ ਬਾਰਿਸ਼ ਕਾਰਨ ਬੋਹਣ-ਪੱਟੀ ਵਿਚਕਾਰ ਪੈਂਦੇ ਚੋਅ ਵਿਚ ਆਏ ਮੀਂਹ ਦੇ ਤੇਜ਼ ਵਹਾਅ ਵਾਲੇ ਪਾਣੀ ਵਿਚ ਇਕ ਭਾਰ ਢੋਹਣ ਵਾਲੇ ਚੌਪਹੀਆ ਟੈਂਪੂ ਦੇ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ...

ਪੂਰੀ ਖ਼ਬਰ »

ਉਪ ਮੰਡਲ ਮੁਕੇਰੀਆਂ ਦੇ 29 ਪਿੰਡ ਹੜ੍ਹ ਪ੍ਰਭਾਵਿਤ ਐਲਾਨ

ਮੁਕੇਰੀਆਂ, 18 ਅਗਸਤ (ਰਾਮਗੜ੍ਹੀਆ, ਸਰਵਜੀਤ ਸਿੰਘ)-ਮੌਸਮ ਵਿਭਾਗ ਵਲੋਂ ਪੰਜਾਬ ਵਿਚ 72 ਘੰਟੇ ਵਿਚ ਭਾਰੀ ਵਰਖਾ ਅਤੇ ਹੜ੍ਹ ਆਉਣ ਦੇ ਐਲਾਨ ਪਿੱਛੋਂ ਐੱਸ.ਐੱਸ.ਪੀ. ਹੁਸ਼ਿਆਰਪੁਰ ਦੇ ਹੁਕਮਾਂ 'ਤੇ ਮੁਕੇਰੀਆਂ, ਹਾਜੀਪੁਰ ਪੁਲਿਸ ਨੇ ਹਲਕਾ ਮੁਕੇਰੀਆਂ ਦੇ 29 ਪਿੰਡ ਹੜ੍ਹ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕਾਨੇ 'ਚ ਤੀਆਂ ਦਾ ਤਿਉਹਾਰ ਮਨਾਇਆ

ਸ਼ਾਮਚੁਰਾਸੀ, 18 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)-ਸਰਕਾਰੀ ਐਲੀਮੈਂਟਰੀ ਸਕੂਲ ਕਾਨੇ ਵਿਖੇ ਸੈਲਫ ਹੈਲਪ ਗਰੁੱਪ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 'ਤੀਆਂ ਤੀਜ ਦੀਆਂ' ਨੂੰ ਸਮਰਪਿਤ ਇਕ ਵਿਸ਼ੇਸ਼ ਵਿਰਾਸਤੀ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਸਕੂਲ ਦੇ ...

ਪੂਰੀ ਖ਼ਬਰ »

ਪੀ. ਡਬਲਯੂ ਡੀ. ਵਰਕਰਜ਼ ਯੂਨੀਅਨ ਦੀ ਬੈਠਕ

ਰਾਮਗੜ੍ਹ ਸੀਕਰੀ, 18 ਅਗਸਤ (ਕਟੋਚ)- ਪੀ. ਡਬਲਯੂ ਡੀ ਫ਼ੀਲਡ ਐਾਡ ਵਰਕਸ਼ਾਪ ਵਰਕਰ ਯੂਨੀਅਨ ਬਲਾਕ ਤਲਵਾੜਾ ਇਕਾਈ ਦੀ ਬੈਠਕ ਜਲ ਸਪਲਾਈ ਯੋਜਨਾ ਬਟਵਾੜਾ ਵਿਖੇ ਪ੍ਰਧਾਨ ਰਾਜੀਵ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ, ਜਿਸ ਵਿਚ ਯੂਨੀਅਨ ਦੀ ਬਲਾਕ ਇਕਾਈ ਦੇ ਅਹੁਦੇਦਾਰਾਂ ਨੇ ਭਾਗ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵਲੋਂ ਅਰਥੀ ਫੂਕ ਰੋਸ ਮੁਜ਼ਾਹਰੇ ਕਰਨ ਦਾ ਐਲਾਨ

ਹੁਸ਼ਿਆਰਪੁਰ, 18 ਅਗਸਤ (ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵਲੋਂ 2004 ਤੋਂ ਬਾਅਦ ਸਰਕਾਰੀ ਵਿਭਾਗ 'ਚ ਨੌਕਰੀਆਂ ਹਾਸਲ ਕਰਨ ਵਾਲੇ ਕਰੀਬ ਡੇਢ ਲੱਖ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਦੇ ਮਸਲੇ ਵੱਲ ਧਿਆਨ ਨਾ ਦਿੱਤੇ ਜਾਣ ਦੇ ਰੋਸ ਵਜੋਂ ਸਬੰਧੀ 31 ...

ਪੂਰੀ ਖ਼ਬਰ »

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ 'ਚ ਤੀਆਂ ਦਾ ਤਿਉਹਾਰ ਮਨਾਇਆ

ਕੋਟਫ਼ਤੂਹੀ, 18 ਅਗਸਤ (ਅਟਵਾਲ)-ਪਿੰਡ ਚੇਲਾ-ਮਖ਼ਸੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਵਿਖੇ ਸਮੂਹ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਗਮ ਦਾ ਉਦਘਾਟਨ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸੰਤ ਬਾਬਾ ਜਸਵੰਤ ਸਿੰਘ ਨੈਕੀ ...

ਪੂਰੀ ਖ਼ਬਰ »

ਪੁਰਾਤਨ ਪੰਜਾਬੀ ਵਿਰਸਾ ਤੀਆਂ ਦਾ ਤਿਉਹਾਰ ਮਨਾਇਆ

ਸੈਲਾ ਖ਼ੁਰਦ, 18 ਅਗਸਤ (ਹਰਵਿੰਦਰ ਸਿੰਘ ਬੰਗਾ)-ਵਿਸ਼ਵ ਅਰਜਨਾ ਵੈੱਲਫੇਅਰ ਕਲੱਬ ਸੈਲਾ ਖ਼ੁਰਦ ਦੇ ਚੇਅਰਪਰਸਨ ਸਰਿਤਾ ਸ਼ਰਮਾ ਅਤੇ ਕੁਲਵਿੰਦਰ ਕੁਮਾਰ ਬਿੱਟੂ ਦੀ ਅਗਵਾਈ 'ਚ ਪੁਰਾਤਨ ਪੰਜਾਬੀ ਵਿਰਸਾ ਤੀਆਂ ਦਾ ਤਿਉਹਾਰ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ...

ਪੂਰੀ ਖ਼ਬਰ »

ਕੇ. ਸੀ. ਗਲੋਬਲ ਸਕੂਲ ਡਘਾਮ 'ਚ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ

ਗੜ੍ਹਸ਼ੰਕਰ, 18 ਅਕਤੂਬਰ (ਧਾਲੀਵਾਲ)-ਕੇ. ਸੀ. ਗਲੋਬਲ ਸਕੂਲ ਡਘਾਮ ਵਿਖੇ ਪਿ੍ੰਸੀਪਲ ਡਾ. ਰਾਕੇਸ਼ ਗੁਪਤਾ ਦੀ ਦੇਖ-ਰੇਖ ਹੇਠ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਉਂਦੇ ਹੋਏ ਰੱਖੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਚੌਥੀ ਤੋਂ ਲੈ ਕੇ ਛੇਵੀਂ ਕਲਾਸ ਤੱਕ ਦੇ ...

ਪੂਰੀ ਖ਼ਬਰ »

ਰੱਖੜ ਪੁੰਨਿਆ ਦੇ ਸਬੰਧ ਵਿਚ ਸੱਭਿਆਚਾਰਕ ਮੇਲਾ ਕਰਵਾਇਆ

ਦਸੂਹਾ, 18 ਅਗਸਤ (ਭੁੱਲਰ)- ਰੱਖੜ ਪੁੰਨਿਆਂ ਦੇ ਪਵਿੱਤਰ ਤਿਉਹਾਰ ਤੇ ਧੰਨ-ਧੰਨ ਬਾਬਾ ਸਾਈਾ ਦਾਸ ਦੇ ਇਤਿਹਾਸਕ ਅਸਥਾਨ ਪਿੰਡ ਦਾਤਾ ਨੰਗਲ ਵਿਖੇ 19ਵਾਂ ਸੱਭਿਆਚਾਰਕ ਮੇਲਾ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਬਿੱਕਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ...

ਪੂਰੀ ਖ਼ਬਰ »

ਮੋਹਨ ਸਿੰਘ ਨੇ ਰੇਂਜ ਅਫ਼ਸਰ ਦਾ ਚਾਰਜ ਸੰਭਾਲਿਆ

ਮੁਕੇਰੀਆਂ, 18 ਅਗਸਤ (ਸਰਵਜੀਤ ਸਿੰਘ)- ਰੇਂਜ ਅਫ਼ਸਰ ਮੋਹਨ ਸਿੰਘ ਜਿਨ੍ਹਾਂ ਦਾ ਤਬਾਦਲਾ ਬੀਤੇ ਦਿਨੀਂ ਜਲੰਧਰ ਵਿਖੇ ਕੀਤਾ ਗਿਆ ਸੀ | ਪਰ ਉਨ੍ਹਾਂ ਦੀ ਜਗ੍ਹਾ 'ਤੇ ਇਕ ਫਾਰੈਸਟਰ ਨੂੰ ਮੁਕੇਰੀਆਂ ਦਾ ਚਾਰਜ ਦਿੱਤਾ ਗਿਆ ਸੀ ਜਿਸ ਉਪਰੰਤ ਮੋਹਨ ਸਿੰਘ ਨੇ ਮਾਣਯੋਗ ਹਾਈਕੋਰਟ ...

ਪੂਰੀ ਖ਼ਬਰ »

ਚੱਬੇਵਾਲ ਕਾਲਜ 'ਚ ਤੀਆਂ ਦਾ ਤਿਉਹਾਰ ਮਨਾਇਆ

ਚੱਬੇਵਾਲ, 18 ਅਗਸਤ (ਰਾਜਾ ਸਿੰਘ ਪੱਟੀ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਪਿ੍ੰਸੀਪਲ ਡਾ. ਅਨੀਤਾ ਸਿੰਘ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਹਰਦੀਪ ਕੌਰ ਸੰਧੂ ਬਤੌਰ ਮੁੱਖ ...

ਪੂਰੀ ਖ਼ਬਰ »

ਸੀ. ਬੀ. ਐੱਸ. ਈ. ਬੋਰਡ ਦੀ ਕਬੱਡੀ ਚੈਂਪੀਅਨਸ਼ਿਪ ਸਿਲਵਰ ਓਕ ਸਕੂਲ 'ਚ

ਟਾਂਡਾ ਉੜਮੁੜ, 18 ਅਗਸਤ (ਭਗਵਾਨ ਸਿੰਘ ਸੈਣੀ) - ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਾਹਬਾਜਪੁਰ ਟਾਂਡਾ ਵਲੋਂ ਸੀ.ਬੀ.ਐੱਸ.ਈ ਕਲਸਟਰ 18 ਦੇ ਕਬੱਡੀ ਚੈਂਪੀਅਨਸ਼ਿਪ ਦਾ ਜਲਦ ਹੀ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਪਿ੍ੰਸੀਪਲ ਰਕੇਸ਼ ਸ਼ਰਮਾ ਅਤੇ ਪ੍ਰਸ਼ਾਸਿਕਾ ਮਨੀਸ਼ਾ ...

ਪੂਰੀ ਖ਼ਬਰ »

ਐੱਸ. ਪੀ. ਐੱਨ. ਕਾਲਜ ਆਫ਼ ਨਰਸਿੰਗ ਮੁਕੇਰੀਆਂ ਵਿਖੇ ਵਿਦਾਇਗੀ ਪਾਰਟੀ

ਮੁਕੇਰੀਆਂ, 18 ਅਗਸਤ (ਰਾਮਗੜ੍ਹੀਆ)- ਐੱਸ. ਪੀ. ਐੱਨ. ਕਾਲਜ ਆਫ਼ ਨਰਸਿੰਗ ਮੁਕੇਰੀਆਂ ਵਿਖੇ 17 ਅਗਸਤ 2019 ਨੂੰ 2018-19 ਸੈਸ਼ਨ ਵਿਚ ਕਾਲਜ ਤੋਂ ਆਪਣਾ ਕੋਰਸ ਸਮਾਪਤ ਕਰਨ ਉਪਰੰਤ ਕਾਲਜ ਤੋਂ ਜਾ ਰਹੇ ਵਿਦਿਆਰਥੀਆ ਦੇ ਸਨਮਾਨ ਵਿਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ...

ਪੂਰੀ ਖ਼ਬਰ »

ਨਵੀਆਂ ਸਿੱਖਿਆ ਤਕਨੀਕਾਂ ਸਬੰਧੀ ਸੈਮੀਨਾਰ ਲਗਾਇਆ

ਮਿਆਣੀ, 18 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)- ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ ਵਿਖੇ ਪ੍ਰਬੰਧਕਾਂ ਵਲੋਂ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਤਕਨੀਕਾਂ ਨਾਲ ਜਾਣੂੰ ਕਰਵਾਉਣ ਲਈ ਇਕ ਟਰੇਨਿੰਗ ਸੈਮੀਨਾਰ ਕਰਵਾਇਆ ਗਿਆ | ਚੇਅਰਮੈਨ ਲਖਮੀਰ ਸਿੰਘ ਅਤੇ ਪਿ੍ੰਸੀਪਲ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ 'ਚ ਕਾਲਜ ਦੇ ਸੋਸ਼ਲ ਸਾਇੰਸਜ਼ ਮੀਡੀਆ ਕਲੱਬ ਵਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਡਾ: ਮੋਨਿਕਾ ਅਤੇ ਪ੍ਰੋ: ਜਸਵਿੰਦਰ ਸਿੰਘ ਨੇ ਸਮਾਜਿਕ ਸਿੱਖਿਆ ਅਤੇ ਅਰਥ ਸ਼ਾਸਤਰ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਦੇ ਸਬੰਧ ਵਿਚ ਮੀਟਿੰਗ

ਦਸੂਹਾ, 18 ਅਗਸਤ (ਭੁੱਲਰ)-ਆਲ ਕੇਡਰ ਪੈਨਸ਼ਨ ਐਸੋਸੀਏਸ਼ਨ ਦਸੂਹਾ ਦੇ ਅਹੁਦੇਦਾਰਾਂ ਵਲੋਂ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਐੱਸ. ਐਮ. ਜੋਤੀ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਜੈ ਦੇਵ ਰਿਸ਼ੀ ਨੇ ਕਿਹਾ ਕਿ ਪੈਨਸ਼ਨਰਾਂ ...

ਪੂਰੀ ਖ਼ਬਰ »

ਤੈਰਾਕੀ ਮੁਕਾਬਲਿਆਂ 'ਚ ਜੈਮਸ ਕੈਂਬਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਆਈ ਲੀਗ ਵਲੋਂ ਚਲਾਏ ਜਾ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ 7 ਖਿਡਾਰੀਆਂ ਨੇ ਸਥਾਨਕ ਸਰਵਿਸ ਕਲੱਬ 'ਚ ਹੋਏ ਤੰਦਰੁਸਤ ਪੰਜਾਬ ਤੈਰਾਕੀ ਮੁਕਾਬਲੇ ਦੌਰਾਨ ਅੰਡਰ-14 ਤੇ ਅੰਡਰ-18 ਵਰਗ 'ਚ 24 ਤਗਮੇ ਹਾਸਲ ...

ਪੂਰੀ ਖ਼ਬਰ »

ਕੇ. ਐੱਮ. ਐੱਸ. ਕਾਲਜ ਦਸੂਹਾ ਵਿਖੇ ਯੁਵਾ ਦਿਵਸ ਮਨਾਇਆ

ਦਸੂਹਾ, 18 ਅਗਸਤ ( ਭੁੱਲਰ)- ਕੇ. ਐੱਮ. ਐੱਸ. ਕਾਲਜ ਦਸੂਹਾ ਵਿਖੇ ਯੂਥ ਦਿਵਸ ਮਨਾਇਆ ਗਿਆ ਅਤੇ ਵਿਦਿਆਰਥੀਆਂ ਦੀ ਇਕ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ | ਇਸ ਮੌਕੇ 'ਤੇ ਕਾਲਜ ਪਿ੍ੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਨਾਲ਼ ਨਸ਼ਿਆਂ ਤੋਂ ਪੈ ਰਹੇ ਬੁਰੇ ਪ੍ਰਭਾਵਾਂ ...

ਪੂਰੀ ਖ਼ਬਰ »

ਡਾ: ਜਮੀਲ ਬਾਲੀ ਵਲੋਂ ਅੰਨੇਪਣ ਤੋਂ ਪੀੜਤ ਦੋ ਲੋਕਾਂ ਨੂੰ ਰੌਸ਼ਨੀ ਪ੍ਰਦਾਨ ਕਰਵਾਉਣ ਦਾ ਸੰਕਲਪ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਾ: ਮੁਹੰਮਦ ਜਮੀਲ ਬਾਲੀ ਤੇ ਉਨ੍ਹਾਂ ਦੀ ਪਤਨੀ ਨਵਨੀਤ ਬਾਲੀ ਨੇ ਰੋਟਰੀ ਆਈ ਬੈਂਕ ਐਾਡ ਕਾਰਨੀਅਲ ਟਰਾਂਸਪਲਾਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਦਫ਼ਤਰ 'ਚ ਆਪਣੀ ਵਰ੍ਹੇਗੰਢ ਮਨਾਈ | ਇਸ ਮੌਕੇ ਡਾ: ਜਮੀਲ ...

ਪੂਰੀ ਖ਼ਬਰ »

'ਟੀਮ ਸਮਰਪਨ' ਦਸੂਹਾ ਦੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 18 ਅਗਸਤ (ਭੁੱਲਰ)-ਦਸੂਹਾ ਵਿਖੇ ਟੀਮ ਸਮਰਪਣ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਇਸ ਮੌਕੇ ਅਹੁਦੇਦਾਰਾਂ ਨੇ ਦੱਸਿਆ ਕਿ ਆਈ.ਏ.ਐੱਸ. ਡਾ. ਹਿਮਾਂਸ਼ੂ ਅਗਰਵਾਲ ਏ.ਡੀ.ਸੀ.(ਜਨਰਲ) ਅੰਮਿ੍ਤਸਰ ਵਲੋਂ ਦਸੂਹਾ ਵਿਖੇ ਸਥਾਪਤ ਕੀਤੀ ਟੀਮ ਸਮਰਪਣ ਜੋ ਮਿਸ਼ਨ 'ਵਾਤਾਵਰਨ ...

ਪੂਰੀ ਖ਼ਬਰ »

ਡੋਗਰਾ ਪੈਰਾਮੈਡੀਕਲ 'ਚ ਆਜ਼ਾਦੀ ਦਿਵਸ ਸਬੰਧੀ ਸਮਾਗਮ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ 'ਚ ਚੇਅਰਮੈਨ ਰਾਜੇਸ਼ ਡੋਗਰਾ ਦੀ ਅਗਵਾਈ 'ਚ ਆਜ਼ਾਦੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਸੇਵਾ ਮੁਕਤ ਹੋਏ ਪਟਵਾਰੀ ਸੁਰਜੀਤ ਸਿੰਘ ਦਾ ਸਨਮਾਨ

ਘੋਗਰਾ, 18 ਅਗਸਤ (ਆਰ. ਐੱਸ. ਸਲਾਰੀਆ)- ਪਟਵਾਰੀ ਸੁਰਜੀਤ ਸਿੰਘ ਘੋਗਰਾ ਵੱਖ-ਵੱਖ ਪਟਵਾਰ ਹਲਕਿਆਂ 'ਚ ਸੇਵਾ ਨਿਭਾਉਂਦੇ ਹੋਏ ਪਟਵਾਰ ਹਲਕਾ ਸਰੀਂਹਪੁਰ (ਦਸੂਹਾ) ਤੋਂ 26 ਸਾਲ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਬੇਦਾਗ਼ ਸੇਵਾ ਮੁਕਤ ਹੋਏ ਹਨ | ਪਟਵਾਰੀ ਸੁਰਜੀਤ ਸਿੰਘ ਦਾ ...

ਪੂਰੀ ਖ਼ਬਰ »

ਐੱਸ. ਪੀ. ਐੱਨ. ਕਾਲਜ ਦੇ ਐੱਮ. ਐੱਸ. ਸੀ. ਫਿਜ਼ਿਕਸ ਸਮੈਸਟਰ ਚੌਥਾ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਮੈਰਿਟ 'ਚ

ਮੁਕੇਰੀਆਂ, 18 ਅਗਸਤ (ਰਾਮਗੜ੍ਹੀਆ)-ਐੱਸ.ਪੀ.ਐਨ. ਕਾਲਜ ਦੇ ਐੱਸ.ਐੱਸ.ਸੀ. ਫਿਜ਼ਿਕਸ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚੋਂ ਚੌਥੇ ਅਤੇ ਦਸਵੇਂ ਸਥਾਨ 'ਤੇ ਕਬਜ਼ਾ ਕੀਤਾ | ਕਾਲਜ ਪਿ੍ੰਸੀਪਲ ਨੇ ਇਸ ਬਾਰੇ ਦੱਸਿਆ ਕਿ ਸਿਮਰਨ ਮਹਾਜਨ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX