ਤਾਜਾ ਖ਼ਬਰਾਂ


ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  11 minutes ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  25 minutes ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  31 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  49 minutes ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  54 minutes ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 3 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 3 hours ago
ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)- ਥਾਣਾ ਹਰੀਕੇ ਪੱਤਣ ਪੁਲਿਸ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਪੋਕਲੇਨ ਮਸ਼ੀਨਾਂ ਅਤੇ 5 ਘੋੜੇ ਟਰਾਲੇ...
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 3 hours ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  about 3 hours ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  about 3 hours ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  about 4 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 4 hours ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 4 hours ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ
. . .  about 5 hours ago
ਜ਼ਮੀਨੀ ਝਗੜੇ ਦੌਰਾਨ ਨੌਜਵਾਨ ਦਾ ਕਤਲ
. . .  about 5 hours ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 5 hours ago
ਕੀ ਸਰਕਾਰ ਇਹ ਮੰਨਣ ਲਈ ਤਿਆਰ ਹੈ ਕਿ ਦੇਸ਼ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ- ਭਗਵੰਤ ਮਾਨ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
. . .  about 5 hours ago
ਸੜਕ ਕਿਨਾਰੇ ਝਾੜੀਆਂ 'ਚੋਂ ਮਿਲਿਆ ਨਵ-ਜੰਮਿਆ ਲੜਕਾ
. . .  about 6 hours ago
ਕੈਨੇਡਾ ਤੋਂ ਵਿਸ਼ੇਸ਼ ਬੱਸ ਰਾਹੀਂ ਆਏ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਪਹੁੰਚਣ 'ਤੇ ਕੀਤਾ ਸਨਮਾਨਿਤ
. . .  about 6 hours ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੇ ਮਾਰਚ ਤੋਂ ਪਹਿਲਾਂ ਸੰਸਦ ਦੇ ਨੇੜੇ ਧਾਰਾ 144 ਲਾਗੂ
. . .  about 6 hours ago
ਲੋਕ ਸਭਾ 'ਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਰਾਮ ਜੇਠਮਲਾਨੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 6 hours ago
ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਟਰੇਨ ਸੇਵਾ ਬਹਾਲ
. . .  about 6 hours ago
ਜੰਮੂ-ਕਸ਼ਮੀਰ 'ਚ ਅਸਥਿਰਤਾ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੋਕ ਸਭਾ 'ਚ ਦਿੱਤਾ ਸਥਗਨ ਪ੍ਰਸਤਾਵ ਨੋਟਿਸ
. . .  about 7 hours ago
ਸੰਸਦ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਕੋਲ ਕੀਤੀ ਸਕਾਰਾਤਮਕ ਸਹਿਯੋਗ ਦੀ ਅਪੀਲ
. . .  about 7 hours ago
ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ- ਮੋਦੀ
. . .  about 7 hours ago
ਉਮੀਦ ਹੈ ਇਸ ਇਜਲਾਸ 'ਚ ਸਕਾਰਾਤਮਕ ਨਤੀਜੇ ਨਿਕਲਣਗੇ- ਪ੍ਰਧਾਨ ਮੰਤਰੀ ਮੋਦੀ
. . .  about 7 hours ago
ਸਕਾਰਾਤਮਕ ਭੂਮਿਕਾ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦੀ ਹਾਂ- ਮੋਦੀ
. . .  about 7 hours ago
2019 ਦਾ ਆਖ਼ਰੀ ਅਤੇ ਮਹੱਤਵਪੂਰਨ ਇਜਲਾਸ ਹੈ- ਪ੍ਰਧਾਨ ਮੰਤਰੀ ਮੋਦੀ
. . .  about 7 hours ago
ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਨੂੰ ਕਰ ਰਹੇ ਹਨ ਸੰਬੋਧਿਤ
. . .  about 7 hours ago
ਮਹਾਰਾਸ਼ਟਰ 'ਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ - ਸੰਜੇ ਰਾਊਤ
. . .  about 8 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  about 7 hours ago
ਬੱਸ ਅਤੇ ਟਰੱਕ ਦੀ ਟੱਕਰ 'ਚ 10 ਮੌਤਾਂ, 25 ਜ਼ਖਮੀ
. . .  about 8 hours ago
ਸ਼ਰਦ ਪਵਾਰ ਸ਼ਾਮ 4 ਵਜੇ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 8 hours ago
ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਕਰਨਗੇ ਪ੍ਰੈੱਸ ਵਾਰਤਾ
. . .  about 9 hours ago
ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ
. . .  about 9 hours ago
ਦਿੱਲੀ 'ਚ ਅੱਜ ਵੀ ਆਈ.ਟੀ.ਓ ਮਾੜੀ ਸ਼੍ਰੇਣੀ ਵਿਚ 215ਵੇਂ ਨੰਬਰ 'ਤੇ
. . .  about 9 hours ago
ਦਿੱਲੀ-ਐਨ.ਸੀ.ਆਰ 'ਚ ਅੱਜ ਮੁੜ ਖੁੱਲ੍ਹਣਗੇ ਸਕੂਲ
. . .  about 9 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਅੱਜ ਲੈਣਗੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551

ਮੋਗਾ

ਡੀ. ਸੀ. ਮੋਗਾ ਨੇ ਸੰਭਾਵੀ ਹੜ੍ਹਾਂ ਨੂੰ ਲੈ ਕੇ ਸਮਾਜ ਸੇਵੀਆਂ ਨਾਲ ਕੀਤੀ ਮੀਟਿੰਗ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹਾਂਸ ਵਲੋਂ ਅੱਜ ਮੋਗਾ ਜ਼ਿਲ੍ਹੇ ਵਿਚ ਸੰਭਾਵੀ ਹੜ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਉਚਿਤ ਪ੍ਰਬੰਧ ਕਰਨ ਲਈ ਮੋਗਾ ਜ਼ਿਲੇ੍ਹ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਡੀ. ਸੀ. ਮੋਗਾ ਨੇ ਐਨ. ਜੀ. ਓ. ਨੁਮਾਇੰਦਿਆਂ ਨੂੰ ਦੱਸਿਆ ਕਿ ਭਾਖੜਾ ਡੈਮ ਵਿਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਦੋ ਲੱਖ ਕਿਊਸਿਕ ਮੀਟਰ ਪਾਣੀ ਸਤਲੁਜ ਵਿੱਚ ਛੱਡਣ ਦੀ ਜ਼ਰੂਰਤ ਪੈ ਸਕਦੀ ਹੈ, ਜਿਸ ਦਾ ਇਹ ਭਾਵ ਹੈ ਕਿ ਪੰਜਾਬ 'ਚ ਮਾਈਨਰ ਹੜ੍ਹ ਆ ਸਕਦੇ ਹਨ ਅਤੇ ਜੇਕਰ ਦਰਿਆ ਦੇ ਬੰਨ੍ਹ ਠੀਕ ਠਾਕ ਰਹੇ ਤਾਂ ਇਸ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਫਿਰ ਵੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਇਹਤਿਆਤ ਵਜੋਂ ਸਾਰੀਆਂ ਟੀਮਾਂ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ | ਉਨ੍ਹਾਂ ਐਨ.ਜੀ.ਓ ਸੰਸਥਾਵਾਂ ਨੂੰ ਇਸ ਸਥਿਤੀ ਵਿੱਚ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਐਨ.ਜੀ.ਓ ਮੈਂਬਰਾਂ ਨੇ ਡਿਜਾਸਟਰ ਮੈਨੇਜਮੈਂਟ ਦੀ ਸਿਖਲਾਈ ਹਾਸਿਲ ਕੀਤੀ ਹੈ, ਉਹ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਵਿਚ ਮਦਦ ਕਰਨ ਅਤੇ ਇਨਸਾਨਾਂ ਲਈ ਭੋਜਨ ਅਤੇ ਪਸ਼ੂਆਂ ਲਈ ਚਾਰਾ ਜੁਟਾਉਣ ਲਈ ਆਪਣੇ ਆਪ ਨੂੰ ਤਿਆਰ ਰੱਖਣ | ਉਨ੍ਹਾਂ ਐਨ. ਜੀ. ਓ. ਸੰਸਥਾਵਾਂ ਨੂੰ ਉਨ੍ਹਾਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਜੋ ਇਸ ਸਥਿਤੀ ਵਿਚ ਪ੍ਰਸ਼ਾਸਨ ਦੀ ਮਦਦ ਕਰ ਸਕਦੀਆਂ ਹਨ | ਇਸ ਮੌਕੇ ਰੂਰਲ ਐਨ. ਜੀ. ਓ. ਮੋਗਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ, ਸਮਾਜ ਸੇਵੀ ਦਵਿੰਦਰ ਪਾਲ ਸਿੰਘ ਰਿੰਪੀ, ਸੀ. ਏ. ਰਵਿੰਦਰ ਅਗਰਵਾਲ ਨੇ ਸਮਾਜ ਸੇਵੀ ਸੰਸਥਾਵਾਂ ਵਲੋਂ ਡੀ. ਸੀ. ਮੋਗਾ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੰਦਿਆਂ ਡੀ.ਸੀ ਮੋਗਾ ਨੂੰ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਦੇ ਨਾਮ ਵੀ ਸੁਝਾਏ ਜੋ ਇਸ ਮੁਸ਼ਕਿਲ ਦੀ ਘੜੀ 'ਚ ਲੋਕਾਂ ਦੀ ਮਦਦ ਕਰ ਸਕਦੇ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਨਾਲ ਸਬੰਧਿਤ ਸਮਾਜ ਸੇਵੀ ਸੰਸਥਾਵਾਂ ਦੀ ਸੂਚੀ ਮੁਹੱਈਆ ਕਰਵਾਈ | ਇਸ ਮੌਕੇ ਜੀ. ਏ.ਟੂ. ਡੀ. ਸੀ ਲਾਲ ਵਿਸ਼ਵਾਸ, ਕਮਿਸ਼ਨਰ ਅਨੀਤਾ ਦਰਸ਼ੀ, ਐਸ. ਡੀ. ਐਮ. ਮੋਗਾ ਗੁਰਵਿੰਦਰ ਸਿੰਘ ਜੌਹਲ, ਮਹਿੰਦਰ ਪਾਲ ਲੂੰਬਾ, ਦਵਿੰਦਰ ਪਾਲ ਸਿੰਘ ਰਿੰਪੀ, ਸੀ. ਏ. ਰਵਿੰਦਰ ਅਗਰਵਾਲ, ਸੁਖਦੇਵ ਸਿੰਘ ਬਰਾੜ, ਰਣਜੀਤ ਸਿੰਘ ਟੱਕਰ, ਜਤਿੰਦਰ ਸਿੰਘ, ਇਕਬਾਲ ਸਿੰਘ ਖੋਸਾ, ਸੰਦੀਪ ਗੋਇਲ, ਨਿਖਿਲ ਮਿੱਤਲ ਆਦਿ ਐਨ. ਜੀ. ਓ ਮੈਂਬਰ ਹਾਜ਼ਰ ਸਨ |

ਗੁਰੂਸਰ ਮਾੜੀ ਵਿਖੇ ਪੰਜਵਾਂ ਵਿਸ਼ਾਲ ਜਾਗਰਣ ਕਰਵਾਇਆ

ਠੱਠੀ ਭਾਈ, 18 ਅਗਸਤ (ਜਗਰੂਪ ਸਿੰਘ ਮਠਾੜੂ)-ਪਿੰਡ ਗੁਰੂਸਰ ਮਾੜੀ ਵਿਖੇ ਮਾਤਾ ਵੈਸ਼ਨੂੰ ਦੇਵੀ ਕਲੱਬ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਵਾਂ ਵਿਸ਼ਾਲ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ | ਜਾਗਰਣ ਦੌਰਾਨ ਮਾਤਾ ਦੀਆਂ ਭੇਟਾਂ ਗਾ ਕੇ ਗਾਇਕ ਰਾਕੇਸ਼ ਰਾਧੇ ਵਲੋਂ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ-ਰੋਜ਼ੀ ਬਰਕੰਦੀ

ਨਿਹਾਲ ਸਿੰਘ ਵਾਲਾ, 18 ਅਗਸਤ (ਸੁਖਦੇਵ ਸਿੰਘ ਖ਼ਾਲਸਾ/ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਕੀਤੀ ਜਾ ਰਹੀ ਨਵੀਂ ਭਰਤੀ ਸਬੰਧੀ ਵਿਸ਼ੇਸ਼ ਰਣਨੀਤੀ ਬਣਾਉਣ ਲਈ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਿਧਾਇਕ ਹਲਕਾ ਮੁਕਤਸਰ ਤੇ ਸਹਾਇਕ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਫ਼ਰਾਰ ਕਰਨ ਵਾਲੇ ਵਿਰੁੱਧ ਮਾਮਲਾ ਦਰਜ

ਬਾਘਾ ਪੁਰਾਣਾ, 18 ਅਗਸਤ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜਲੇ ਇਕ ਪਿੰਡ ਦੀ ਨਾਬਾਲਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇਕ ਲੜਕੇ ਵਲੋਂ ਫ਼ਰਾਰ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਂਚ ਕਰ ਰਹੀ ਬਿੰਦਰਪਾਲ ਕੌਰ ਏ. ਐਸ. ਆਈ. ਵਲੋਂ ਫ਼ਰਾਰ ਹੋਈ ਲੜਕੀ ...

ਪੂਰੀ ਖ਼ਬਰ »

ਆਜ਼ਾਦ ਕਲੱਬ ਪੱਤੋ ਹੀਰਾ ਸਿੰਘ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਬੂਟੇ

ਸਮਾਧ ਭਾਈ, 18 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਵਾਤਾਵਰਨ ਨੂੰ ਪ੍ਰਦੂਸ਼ਿਤ ਮੁਕਤ ਕਰਨ ਦੇ ਮਨੋਰਥ ਨਾਲ ਆਜ਼ਾਦ ਸਪੋਰਟਸ ਕਲੱਬ ਪੱਤੋ ਹੀਰਾ ਸਿੰਘ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ ਗਏ | ਇਸ ਮੌਕੇ ਕਲੱਬ ਪ੍ਰਧਾਨ ਅਮਰਪ੍ਰੀਤ ਸਿੰਘ ਅਮਰਾ ਨੇ ਦੱਸਿਆ ...

ਪੂਰੀ ਖ਼ਬਰ »

ਧੁੱਸੀ ਬੰਨ੍ਹ ਨਾਲ ਲੱਗਦੇ ਸੰਘੇੜਾ, ਕੰਬੋ ਕਲਾਂ, ਕੰਬੋ ਖੁਰਦ ਤੇ ਹੋਰ ਪਿੰਡ ਪਾਣੀ 'ਚ ਘਿਰੇ

ਫਤਹਿਗੜ੍ਹ ਪੰਜਤੂਰ, 18 ਅਗਸਤ (ਜਸਵਿੰਦਰ ਸਿੰਘ)-ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ ਦਰਿਆ ਸਤਲੁਜ ਵਿਖੇ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ੍ਹ ਨਾਲ ਲਗਦੇ ਪਿੰਡ ਸੰਘੇੜਾ, ਕੰਬੋ ਕਲਾਂ ਅਤੇ ਕੰਬੋ ਖੁਰਦ ਆਦਿ ਪਿੰਡ ਪਾਣੀ ਵਿਚ ਘਿਰ ਗਏ ਹਨ ਅਤੇ ਹੌਲੀ-ਹੌਲੀ ਪਾਣੀ ਦਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਝਾਂਸੇ ਤਹਿਤ 30 ਲੱਖ ਠੱਗੇ-ਮਾਮਲਾ ਦਰਜ

ਮੋਗਾ, 18 ਅਗਸਤ (ਸ਼ਿੰਦਰ ਸਿੰਘ ਭੁਪਾਲ)-ਸੇਵਕ ਸਿੰਘ ਪੁੱਤਰ ਅਮਰ ਸਿੰਘ ਵਾਸੀ ਰਸੂਲਪੁਰ ਮੱਲਾ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਸਹਾਇਕ ਥਾਣੇਦਾਰ ਵੇਦ ਪ੍ਰਕਾਸ਼ ਵਲੋਂ ਸੁੱਚਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਘੱਲ ਕਲਾਂ ਤੇ ਦਵਿੰਦਰ ਸਿੰਘ ਰਣੀਆ ਕਾਂਗਰਸੀ ਆਗੂ ਪੁੱਤਰ ...

ਪੂਰੀ ਖ਼ਬਰ »

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਕੀਤਾ ਫ਼ਰਾਰ

ਬਾਘਾ ਪੁਰਾਣਾ, 18 ਅਗਸਤ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨਿਵਾਸੀ ਇਕ ਲੜਕੀ ਨੂੰ ਇਕ ਲੜਕੇ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਫ਼ਰਾਰ ਕਰਨ ਦਾ ਸਮਾਚਾਰ ਮਿਲਿਆ ਹੈ | ਫ਼ਰਾਰ ਹੋਈ ਲੜਕੀ ਦੇ ਪਿਤਾ ਨੇ ਇਸ ਮਾਮਲੇ ਦੀ ਜਾਂਚ ...

ਪੂਰੀ ਖ਼ਬਰ »

ਲੁਟੇਰੇ ਮੋਬਾਈਲ ਝਪਟ ਕੇ ਫ਼ਰਾਰ

ਬਾਘਾ ਪੁਰਾਣਾ, 18 ਅਗਸਤ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਹਿਰੂ ਦਾਣਾ ਮੰਡੀ ਲੁੱਟ ਖੋਹ ਕਰਨ ਤੇ ਗੁੰਡਾ ਅਨਸਰਾਂ ਦੀ ਰਿਹਾਇਸ਼ਗਾਹ ਬਣ ਚੁੱਕੀ ਹੈ | ਜਿਥੇ ਇਕ ਨੌਜਵਾਨ ਲੜਕੇ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਸੱਗੂ ਮਕੈਨੀਕਲ ਵਰਕਸ ਬਾਘਾ ਪੁਰਾਣਾ ਵਾਲਿਆਂ ...

ਪੂਰੀ ਖ਼ਬਰ »

ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ ਨੇ ਖੇਡਾਂ 'ਚ ਮੱਲਾਂ ਮਾਰੀਆਂ

ਸਮਾਲਸਰ, 18 ਅਗਸਤ (ਕਿਰਨਦੀਪ ਸਿੰਘ ਬੰਬੀਹਾ)-ਬੀਤੇ ਦਿਨੀਂ ਜ਼ਿਲ੍ਹਾ ਪੱਧਰ 'ਤੇ ਹੋਏ ਖੇਡ ਮੁਕਾਬਲਿਆਂ ਵਿਚ ਸੰਤ ਬਾਬਾ ਭਾਗ ਸਿੰਘ ਮੈਮੋ. ਗਰਲਜ ਸੀਨੀ. ਸੈਕੰ. ਸਕੂਲ ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ | ਜਿੱਥੇ ਇਹ ਸੰਸਥਾ ਵਿੱਦਿਅਕ ਖੇਤਰ ਵਿਚ ਆਪਣੀ ...

ਪੂਰੀ ਖ਼ਬਰ »

ਵਾਰਡ-38 ਦੇ ਮਾਡਲ ਟਾਊਨ 'ਚ ਸੜਕ ਨਿਰਮਾਣ ਕਾਰਜ ਚਾਲੂ ਕਰਵਾਏ

ਮੋਗਾ, 18 ਅਗਸਤ (ਸ਼ਿੰਦਰ ਸਿੰਘ ਭੁਪਾਲ)-ਮੋਗਾ ਸ਼ਹਿਰ ਦੇ ਵਾਰਡ ਨੰਬਰ-48 ਦੇ ਕੌਾਸਲਰ ਕੁਲਵਿੰਦਰ ਸਿੰਘ ਗਿੱਲ ਚੱਕੀਆਂ ਨੇ ਦੱਸਿਆ ਕਿ ਵਾਰਡ ਦੇ ਮਾਡਲ ਟਾਊਨ ਇਲਾਕੇ 'ਚ ਸੜਕਾਂ 'ਤੇ ਲੁੱਕ ਪਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਪੂਰੇ ਵਾਰਡ ਦੇ ਵਿਕਾਸ ਕਾਰਜ ਨਿਰੰਤਰ ਜਾਰੀ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਕੋਟ ਈਸੇ ਖਾਂ ਵਿਖੇ ਇੰਟਰ ਹਾਊਸ ਮੁਕਾਬਲੇ ਕਰਵਾਏ

ਕੋਟ ਈਸੇ ਖਾਂ, 18 ਅਗਸਤ (ਯਸ਼ਪਾਲ ਗੁਲਾਟੀ)-ਵਾਤਾਵਰਨ, ਜ਼ਮੀਨ ਹੇਠਲੇ ਪਾਣੀ ਤਲ ਤੇ ਹੋਰ ਕੁਦਰਤੀ ਸੋਮਿਆਂ ਦੀ ਸੁਚੱਜੀ ਸੰਭਾਲ ਵਿਸ਼ੇ ਸਬੰਧੀ ਦਸਮੇਸ਼ ਗਰੁੱਪ ਆਫ਼ ਸਕੂਲਜ਼ ਦੇ ਦਸਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਕੋਆਰਡੀਨੇਟਰ ਮਨੋਜ ਕੁਮਾਰ ਦੀ ...

ਪੂਰੀ ਖ਼ਬਰ »

ਹੁਣ ਲੋਕ ਕਰਵਾ ਸਕਣਗੇ 5 ਲੱਖ ਤੱਕ ਦਾ ਮੁਫ਼ਤ ਇਲਾਜ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਭਾਜਪਾ ਨੇਤਾ ਤੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਦੀ ਰਾਮ ਗੰਜ ਸਥਿਤ ਦੁਕਾਨ ਦੇ ਬਾਹਰ ਕੈਂਪ ਲਗਾ ਕੇ 100 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ | ਉਨ੍ਹਾਂ ਨੂੰ ਦੋ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਸਮਾਪਤ

ਧਰਮਕੋਟ, 18 ਅਗਸਤ (ਪਰਮਜੀਤ ਸਿੰਘ)-ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਗਾ ਦਾ 39ਵਾਂ ਡੈਲੀਗੇਟ ਧਰਮਕੋਟ ਵਿਖੇ ਨੌਹਰੀਆ ਦੀ ਸਰਾਂ ਪੰਡੋਰੀ ਗੇਟ ਵਿਖੇ ਹੋਇਆ | ਇਜਲਾਸ ਵਿਚ ਮੇਜਰ ਸਿੰਘ ਪੁੰਨਾ ਵਾਲਾ ਸੂਬਾ ਐਕਟਿੰਗ ਸਕੱਤਰ ...

ਪੂਰੀ ਖ਼ਬਰ »

ਗੁਰਮਤਿ ਕੈਂਪ 'ਚ ਭਾਗ ਲੈਣ ਵਾਲੇ ਬੱਚੇ ਸਨਮਾਨਿਤ

ਨਿਹਾਲ ਸਿੰਘ ਵਾਲਾ, 18 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸਿੱਖੀ ਸਰੂਪ ਮੇਰਾ ਅਸਲੀ ਰੂਪ' ਤਹਿਤ ਗੁਰਮਤਿ ਸਮਾਗਮ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅੰਮਿ੍ਤਸਰ ਦੇ ਪ੍ਰਧਾਨ ...

ਪੂਰੀ ਖ਼ਬਰ »

ਬਲੂਮਿੰਗ ਬੱਡਜ਼ ਸਕੂਲ ਮੋਗਾ 'ਚ 7ਵੀਂ ਵਿਗਿਆਨ ਤੇ ਕਲਾ ਪ੍ਰਦਰਸ਼ਨੀ ਲਗਾਈ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਸਾਇੰਸ ਤੇ ਆਰਟ ਪ੍ਰਦਰਸ਼ਨੀ ਲਗਾਈ ਜਿਸ 'ਚ ਨਰਸਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਇਹ 7ਵੀਂ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਵਿਖੇ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਸੈਮੀਨਾਰ

ਕਿਸ਼ਨਪੁਰਾ ਕਲਾਂ, 18 ਅਗਸਤ (ਅਮੋਲਕ ਸਿੰਘ ਕਲਸੀ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ 'ਕੁਦਰਤੀ ਆਫ਼ਤਾਂ' ਤੋਂ ਬਚਾਅ ਲਈ ਕੈਪਟਨ ਕੁਲਵੰਤ ਸਿੰਘ ਵਲੋਂ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਸਕੂਲ ਦੇ ਸਾਰੇ ਡਰਾਈਵਰਾਂ ਤੇ ਕੰਡਕਟਰਾਂ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਓ. ਬੀ. ਸੀ. ਡਿਪਾਰਟਮੈਂਟ ਕਾਂਗਰਸ ਦੀ ਮੀਟਿੰਗ

ਮੋਗਾ, 18 ਅਗਸਤ (ਅਮਰਜੀਤ ਸਿੰਘ ਸੰਧੂ)-ਓ.ਬੀ.ਸੀ. ਡਿਪਾਰਟਮੈਂਟ ਕਾਂਗਰਸ ਦŠੇ ਵਾਈਸ ਚੇਅਰਮੈਨ ਪੰਜਾਬ ਚੇਅਰਮੈਨ ਸਿੰਘ ਸੱਗੂ ਅਤੇ ਜ਼ਿਲ੍ਹਾ ਚੇਅਰਮੈਨ ਕਰਨੈਲ ਸਿੰਘ ਦੋਧਰੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਹਣ ਸਿੰਘ ਸੱਗੂ ਨੇ ਕਿਹਾ ਕਿ ਨਵਜੋਤ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨਾਂ ਨੂੰ 600 ਤੋਂ ਵੱਧ ਖੇਤੀ ਮਸ਼ੀਨਾਂ ਮੁਹੱਈਆ ਕਰਵਾਏਗੀ ਸਰਕਾਰ-ਡਾ: ਬਲਵਿੰਦਰ ਸਿੰਘ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਵਿਭਾਗ ਨੇ ਮੌਜੂਦਾ ਵਿੱਤੀ ਸਾਲ 'ਚ ਜ਼ਿਲ੍ਹੇ ਦੇ ਕਿਸਾਨਾਂ ਨੂੰ 600 ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 26 ਤੋਂ-ਡੀ. ਸੀ.

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਡਰ-25 ਸਾਲ ...

ਪੂਰੀ ਖ਼ਬਰ »

ਸਹਾਇਕ ਅਬਜ਼ਰਵਰ ਵਿਧਾਇਕ ਬਰਕੰਦੀ ਵਲੋਂ ਨਵੀਂ ਭਰਤੀ ਦੇ ਕੰਮ ਦਾ ਨਿਰੀਖਣ

ਬਾਘਾ ਪੁਰਾਣਾ, 18 ਅਗਸਤ (ਬਲਰਾਜ ਸਿੰਗਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਪੂਰੇ ਪੰਜਾਬ ਵਿਚ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਨਵੀਂ ਮੈਂਬਰਸ਼ਿਪ ਕਰਨ ਲਈ ਬਹੁਤ ਹੀ ਵੱਡੇ ਪੱਧਰ 'ਤੇ ਮੁਹਿੰਮ ਆਰੰਭੀ ਹੋਈ ਹੈ | ਹਲਕਾ ਬਾਘਾ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਕਨਵੈੱਨਸ਼ਨ ਪਹਿਲੀ ਨੂੰ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ, ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਮਰਦੀਪ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨੇ ਰਾਹੀ ਦੱਸਿਆ ਕਿ ਜ਼ਿਲ੍ਹਾ ਕਮੇਟੀ ਦੀ ਚੋਣ ਨੇਚਰ ਪਾਰਕ ਮੋਗਾ ਵਿਖੇ ਹੋਈ | ਆਗੂਆਂ ਨੇ ਦੱਸਿਆ ...

ਪੂਰੀ ਖ਼ਬਰ »

ਨੌਜਵਾਨ ਭਾਰਤ ਸਭਾ ਵਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦੀ ਤਿਆਰੀ ਲਈ ਇਕੱਤਰਤਾ

ਬਾਘਾ ਪੁਰਾਣਾ, 18 ਅਗਸਤ (ਬਲਰਾਜ ਸਿੰਗਲਾ)-ਭਾਰਤ ਨੌਜਵਾਨ ਸਭਾ ਵਲੋਂ 1 ਸਤੰਬਰ ਨੂੰ ਨਸ਼ਾ ਤਸਕਰ, ਪੁਲਿਸ ਤੇ ਸਰਕਾਰ ਗੱਠਜੋੜ ਦੇ ਿਖ਼ਲਾਫ਼ ਅਤੇ ਗੈਰ ਮਾਨਤਾ ਪ੍ਰਾਪਤ ਆਈਲਟਸ ਸੈਂਟਰਾਂ ਹੱਥੋਂ ਹੋ ਰਹੀ ਨੌਜਵਾਨ ਵਿਦਿਆਰਥੀ ਦੀ ਲੁੱਟ ਸਬੰਧੀ ਕਨਵੈੱਨਸ਼ਨ ਦੀਆਂ ...

ਪੂਰੀ ਖ਼ਬਰ »

ਕਰੀਅਰ ਜ਼ੋਨ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ 8 ਬੈਂਡ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪ੍ਰਸਿੱਧ ਸੰਸਥਾ ਕਰੀਅਰ ਜੋਨ ਦੇ ਐਮ. ਡੀ ਨੇ ਦੱਸਿਆ ਸੰਸਥਾ ਨੂੰ ਵਿਦਿਆਰਥੀਆਂ ਦੇ ਵਧੀਆ ਨਤੀਜੇ ਅਤੇ ਆਈਲਟਸ ਦੀ ਤਿਆਰੀ ਵਾਸਤੇ ਜਾਣਿਆ ਜਾਂਦਾ ਹੈ | ਉਨ੍ਹਾਂ ਦੱਸਿਆ ਸੰਸਥਾ ਆਪਣੇ ਵਿਦਿਆਰਥੀਆਂ ਨੂੰ ਵਧੀਆ ਬੈਂਡ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨਜ਼ ਮੋਗਾ ਦੇ ਵਿਦਿਆਰਥੀ ਨੇ ਰੀਡਿੰਗ 'ਚੋਂ 9 ਬੈਂਡ ਕੀਤੇ ਹਾਸਲ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਮਾਲਵੇ ਿਖ਼ੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਜ਼ ਮੋਗਾ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਸਪਾਊਸ ਵੀਜ਼ਾ, ਪੀ ਆਰ ਵੀਜ਼ਾ, ਬਿਜ਼ਨਸ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣੀ ਜਾਂਦੀ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ

ਮੋਗਾ, 18 ਅਗਸਤ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਠਾਕੁਰ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਤੇ ਇਸ ਦੀ ਸਮੁੱਚੀ ਕਾਰਵਾਈ ਸੂਬਾ ਜਨਰਲ ਸਕੱਤਰ ਲਾਲ ਸਿੰਘ ਢਿੱਲੋਂ ਨੇ ਚਲਾਈ | ਜਥੇਬੰਦੀ ਦੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨਾਂ ਨੂੰ 600 ਤੋਂ ਵੱਧ ਖੇਤੀ ਮਸ਼ੀਨਾਂ ਮੁਹੱਈਆ ਕਰਵਾਏਗੀ ਸਰਕਾਰ-ਡਾ: ਬਲਵਿੰਦਰ ਸਿੰਘ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਵਿਭਾਗ ਨੇ ਮੌਜੂਦਾ ਵਿੱਤੀ ਸਾਲ 'ਚ ਜ਼ਿਲ੍ਹੇ ਦੇ ਕਿਸਾਨਾਂ ਨੂੰ 600 ...

ਪੂਰੀ ਖ਼ਬਰ »

ਸ੍ਰੀ ਜਗਨ ਨਾਥ ਰਥ ਯਾਤਰਾ ਉਤਸਵ ਸੰਮਤੀ ਵਲੋਂ ਸ੍ਰੀ ਹਰੀ ਰਾਮ ਸੰਕੀਰਤਨ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੇ ਚੋਖਾ ਪੈਲੇਸ ਗੇਟ ਨੰਬਰ 2 ਵਿਖੇ ਸ੍ਰੀ ਜਗਨ ਨਾਥ ਰਥ ਯਾਤਰਾ ਸੰਮਤੀ ਮੋਗਾ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਇਕ ਸ੍ਰੀ ਹਰਿਨਾਮ ...

ਪੂਰੀ ਖ਼ਬਰ »

ਖੱਤਰੀ ਸਭਾ ਵਲੋਂ ਮੁਫ਼ਤ ਮੈਡੀਕਲ ਕੈਂਪ

ਮੋਗਾ, 18 ਅਗਸਤ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ | ਮੈਡੀਕਲ ਕੈਂਪ ਦਾ ਉਦਘਾਟਨ ਸੁਰਿੰਦਰਪਾਲ ਪੱਬੀ ਨਾਇਬ ਤਹਿਸੀਲਦਾਰ ਮੋਗਾ ਨੇ ਕੀਤਾ | ਇਸ ਮੌਕੇ ਕੈਰੋਪਰੈਕਟਿਕ, ...

ਪੂਰੀ ਖ਼ਬਰ »

ਹਾਈਡ ਮੈਮੋਰੀਅਲ ਚਰਚ ਵਿਖੇ ਮਨਾਇਆ ਯੂਥ ਡੇ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਹਾਈਡ ਮੈਮੋਰੀਅਲ ਸੀ. ਐਨ. ਆਈ. ਚਰਚ ਅੰਮਿ੍ਤਸਰ ਰੋਡ ਮੋਗਾ ਵਿਖੇ ਇੰਟਰਨੈਸ਼ਨਲ ਯੂਥ ਡੇ ਦੇ ਸਬੰਧ 'ਚ ਨੌਜਵਾਨਾਂ ਵਲੋਂ ਸਮਾਗਮ ਕਰਵਾਇਆ ਤੇ ਚਰਚ ਵਿਚ ਹੋਣ ਵਾਲੀ ਪ੍ਰਾਰਥਨਾ ਦੀ ਅਗਵਾਈ ਕੀਤੀ ਗਈ | ਇਸ ਸਬੰਧੀ ਸ਼ਹਿਰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਕੈਂਪ 20 ਨੂੰ -ਡਾ. ਹਰਜੋਤ ਕਮਲ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਨੂੰ ਸਹੀ ਹੱਥਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ...

ਪੂਰੀ ਖ਼ਬਰ »

ਇਮੀਗਰੇਸ਼ਨ ਤੇ ਕੰਸਲਟੈਂਟਾਂ ਦੀ ਡੀ. ਸੀ. ਮੋਗਾ ਨਾਲ ਮੀਟਿੰਗ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਇਮੀਗਰੇਸ਼ਨ ਅਤੇ ਕੰਸਲਟੈਂਟਾਂ ਦੀ ਇਕ ਮੀਟਿੰਗ ਕੋਆਰਡੀਨੇਟਰ ਦੇਵ ਪਿ੍ਆ ਤਿਆਗੀ ਦੀ ਪ੍ਰਧਾਨਗੀ ਹੇਠ ਡੀ. ਸੀ. ਮੋਗਾ ਸੰਦੀਪ ਹੰਸ ਨਾਲ ਹੋਈ ਜਿਸ ਵਿਚ ਨਵੇਂ ਲਾਇਸੰਸ ਲੈਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੈਲੇਫੋਰਨੀਆ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ 73ਵਾਂ ਆਜ਼ਾਦੀ ਦਿਹਾੜਾ ਸਕੂਲ ਚੇਅਰਮੈਨ ਜਸਵੀਰ ਸਿੰਘ ਬਰਾੜ ਤੇ ਪਿ੍ੰਸੀਪਲ ਵੈਦ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਬਿਜਲੀ ਦੇ ਮੀਟਰ ਬਕਸੇ 'ਚੋਂ ਮੀਟਰ ਕੱਢ ਕੇ ਘਰਾਂ ਅੱਗੇ ਲਗਾਉਣ ਦੀ ਮੰਗ

ਮੋਗਾ, 18 ਅਗਸਤ (ਸ਼ਿੰਦਰ ਸਿੰਘ ਭੁਪਾਲ)-ਮੋਗਾ 'ਚ ਸ਼ਾਮਿਲ ਹੋਏ ਪਿੰਡ ਲੰਢੇਕੇ ਦੇ ਵਾਰਡ ਨੰਬਰ 50 'ਚ ਅੰਮਿ੍ਤਸਰ ਰੋਡ 'ਤੇ ਗਿੱਲ ਸਰਵਿਸ ਸਟੇਸ਼ਨ ਦੇ ਸਾਹਮਣੇ ਬਿਜਲੀ ਦੇ ਮੀਟਰਾਂ ਵਾਲਾ ਬਕਸਾ ਲੰਬੇ ਸਮੇਂ ਤੋਂ ਗਲਿਆ ਹੋਇਆ ਹੈ | ਇਸ ਬਾਰੇ ਬਲਕਾਰ ਸਿੰਘ ਗਿੱਲ ਪ੍ਰਧਾਨ ...

ਪੂਰੀ ਖ਼ਬਰ »

ਇਲੈਕਟਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਨੀਲਮ ਨੋਵਾ ਹੋਟਲ ਮੋਗਾ 'ਚ ਡਾ: ਮਨਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਡਾ: ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਮੋਗਾ ਸਿਟੀ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਡਾ: ਦਰਸ਼ਨ ਲਾਲ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਕੈਸ਼ੀਅਰ ਡਾ: ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮਹੀਨਾਵਾਰ ਮੀਟਿੰਗ

ਕੋਟ ਈਸੇ ਖਾਂ, 18 ਅਗਸਤ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਨੇ ਫੁੱਟਬਾਲ ਟੂਰਨਾਮੈਂਟ 'ਚ ਮਾਰੀਆਂ ਮੱਲਾਂ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈ ਕਾ ਇੱਕ ਅਜਿਹੀ ਨਾਮਵਰ ਸੰਸਥਾ ਹੈ ਜਿਸ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਅਗਾਂਹਵਧੂ ਖੇਤਰਾਂ ਵਿਚ ਵੀ ਨਵੀਆਂ ਪੈੜਾਂ ਪਾ ਰਹੇ ਹਨ | ਪਿਛਲੇ ਦਿਨੀਂ 'ਪੰਜਾਬ ਸਪੋਰਟਸ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 18 ਅਗਸਤ (ਗੁਰਮੀਤ ਸਿੰਘ ਮਾਣੂੰਕੇ/ਪਲਵਿੰਦਰ ਸਿੰਘ ਟਿਵਾਣਾ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਨਿਹਾਲ ਸਿੰਘ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ...

ਪੂਰੀ ਖ਼ਬਰ »

ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮਹਿਣਾ ਜੋ ਕਿ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ, ਵਾਈਸ ਚੇਅਰਮੈਨ ਸ਼ੰਮੀ ਗਰਗ ਅਤੇ ਪਿ੍ੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ ਵਿਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ...

ਪੂਰੀ ਖ਼ਬਰ »

ਅਨੰਦ ਸਾਗਰ ਪਬਲਿਕ ਸਕੂਲ ਰੌਾਤਾ ਵਿਖੇ ਅਧਿਆਪਕ ਕਾਰਜਸ਼ਾਲਾ ਸਮਾਗਮ ਕਰਵਾਇਆ

ਸਮਾਧ ਭਾਈ, 18 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਪਬਲਿਕ ਸਕੂਲ ਰੌਾਤਾ ਦੇ ਪਿ੍ੰਸੀਪਲ ਅਮਰਜੀਤ ਸਿੰਘ ਖਾਈ ਵਲੋਂ ਪੜ੍ਹੋ ਪੰਜਾਬ ਦੇ ਸਹਿਯੋਗ ਨਾਲ ਬਾਘਾ ਪੁਰਾਣਾ ਵਿਖੇ ਆਯੋਜਿਤ ਨੈਤਿਕ ਸਿੱਖਿਆ ਅਧਿਆਪਕ ਕਾਰਜਸ਼ਾਲਾ ...

ਪੂਰੀ ਖ਼ਬਰ »

ਐਸ. ਬੀ. ਆਰ. ਐਸ. ਗੁਰੂਕੁਲ ਸਕੂਲ 'ਚ ਮਨਾਇਆ ਰੱਖੜੀ ਦਾ ਤਿਉਹਾਰ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਸਥਿਤ ਐਸ. ਬੀ. ਆਰ. ਐਸ. ਗੁਰੂਕੁਲ ਸਕੂਲ ਜੋ ਕਿ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ, ਵਾਈਸ ਚੇਅਰਮੈਨ ਸ਼ੰਮੀ ਗਰਗ ਤੇ ਪਿ੍ੰਸੀਪਲ ਧਵਨ ਕੁਮਾਰ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ 'ਚ ਭੈਣ ...

ਪੂਰੀ ਖ਼ਬਰ »

ਸੰਤ ਵਿਸਾਖਾ ਸਿੰਘ ਸਕੂਲ 'ਚ ਕੁਇਜ਼ ਮੁਕਾਬਲਾ ਕਰਵਾਇਆ

ਕਿਸ਼ਨਪੁਰਾ ਕਲਾਂ, 18 ਅਗਸਤ (ਅਮੋਲਕ ਸਿੰਘ ਕਲਸੀ)-ਸਵ: ਠਾਕਰ ਸਿੰਘ ਮਾਨ ਦੁਆਰਾ ਸਥਾਪਿਤ ਕੀਤੀ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਕਿਸ਼ਨਪੁਰਾ ਕਲਾਂ ਵਿਖੇ ਪਿ੍ੰਸੀਪਲ ਕਮਲਜੀਤ ਕੌਰ ਸੈਣੀ ਦੀ ਅਗਵਾਈ ਹੇਠ ਕੁਇਜ਼ ...

ਪੂਰੀ ਖ਼ਬਰ »

ਵਾਰਡ-1 ਦੀ ਮੁੱਖ ਸੜਕ 'ਤੇ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ

ਮੋਗਾ, 18 ਅਗਸਤ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਨਗਰ ਨਿਗਮ ਮੋਗਾ ਦੇ ਅਧੀਨ ਆਉਂਦੇ ਸੰਤ ਨਗਰ ਦੇ ਵਾਰਡ ਨੰਬਰ-1 ਦੇ ਵਿਕਾਸ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਵਿਕੀ ਨੇ ਕਿਹਾ ਕਿ ਵਾਰਡ ਵਿਚ ਸੀਵਰੇਜ ਪਾਉਣ ਦੇ ਨਾਲ ਨਾਲ ਸੜਕਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX