ਤਾਜਾ ਖ਼ਬਰਾਂ


ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 23 ਸਤੰਬਰ ( ਸੁਰਿੰਦਰ ਸਿੰਘ ਵਰਪਾਲ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ...
ਸੰਗਤਾਂ ਲਈ ਤੋਹਫ਼ਾ,ਦਿੱਲੀ-ਲੋਹੀਆਂ ਖ਼ਾਸ 'ਇੰਟਰਸਿਟੀ ਸੁਪਰ ਫਾਸਟ' ਰੇਲ ਗੱਡੀ 4 ਅਕਤੂਬਰ ਤੋਂ ਚੱਲੇਗੀ
. . .  about 1 hour ago
ਲੋਹੀਆਂ ਖ਼ਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਮਨਾਉਣ ਲਈ...
ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ 'ਚ ਮੌਸਮ ਤਬਦੀਲੀ ਬਾਰੇ ਬੋਲੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ
. . .  about 2 hours ago
ਛੇਹਰਟਾ : ਅਚਾਨਕ ਹੋਏ ਧਮਾਕੇ 'ਚ 2 ਵਿਅਕਤੀਆਂ ਦੀ ਮੌਤ, 7 ਜ਼ਖਮੀ
. . .  about 3 hours ago
ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ....
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
. . .  about 3 hours ago
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ ਰੋਡ ਟਾਂਗਰਾ 'ਤੇ ਇਕ ਤੇਜ ਰਫ਼ਤਾਰ ਸਵਿਫ਼ਟ ਕਾਰ ਮੋਟਰਸਾਈਕਲ ਦੇ ਪਿਛਲੇ ਪਾਸਿਉਂ ਟਕਰਾ ਗਈ ...
ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ
. . .  about 3 hours ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ...
ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  about 4 hours ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  about 4 hours ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  about 5 hours ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  about 5 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ
. . .  about 5 hours ago
ਜਲੰਧਰ, 23 ਸਤੰਬਰ (ਪਵਨ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ...
ਕੀਨੀਆ : ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 4 hours ago
ਨੈਰੋਬੀ, 23 ਸਤੰਬਰ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਅੱਜ ਸਵੇਰੇ ਇੱਕ ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ...
51 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ
. . .  about 7 hours ago
ਸੁਭਾਨਪੁਰ, 23 ਸਤੰਬਰ (ਕੰਵਰ ਬਰਜਿੰਦਰ ਸਿੰਘ ਜੱਜ)- ਥਾਣਾ ਸੁਭਾਨਪੁਰ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇੱਕ ਗੱਡੀ 'ਚੋਂ 51 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ...
ਤਿੰਨ ਗੈਂਗਾਂ ਦਾ ਸਰਗਨਾ ਜਲੰਧਰ ਪੁਲਿਸ ਵਲੋਂ ਗ੍ਰਿਫ਼ਤਾਰ
. . .  about 7 hours ago
ਜਲੰਧਰ, 23 ਸਤੰਬਰ- ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਗ਼ੈਰ-ਕਾਨੂੰਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸਾਂ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ...
ਚਿਦੰਬਰਮ ਨੇ ਨਿੱਜੀ ਫ਼ਾਇਦੇ ਲਈ ਵਿੱਤ ਮੰਤਰੀ ਦੇ ਅਹੁਦੇ ਦੀ ਵਰਤੋਂ ਕਰਨ ਦੇ ਦੋਸ਼ ਨੂੰ ਨਕਾਰਿਆ
. . .  about 7 hours ago
ਨਵੀਂ ਦਿੱਲੀ, 23 ਸਤੰਬਰ- ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਅੱਜ ਸੀ. ਬੀ. ਆਈ. ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ, ਜਿਸ 'ਚ ਏਜੰਸੀ ਨੇ ਉਨ੍ਹਾਂ 'ਤੇ ਵਿੱਤ ਮੰਤਰੀ...
ਪੱਛਮੀ ਬੰਗਾਲ 'ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੀ ਐਨ.ਆਰ.ਸੀ- ਮਮਤਾ ਬੈਨਰਜੀ
. . .  1 minute ago
ਸਿੱਖਿਆ ਸਕੱਤਰ ਵਲੋਂ ਪਠਾਨਕੋਟ ਨੂੰ ਸੂਬੇ ਭਰ ਚੋਂ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 8 hours ago
ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ
. . .  about 8 hours ago
ਕਿਸ਼ਤਵਾੜ ਤੋਂ ਤਿੰਨ ਅੱਤਵਾਦੀ ਗ੍ਰਿਫ਼ਤਾਰ, ਭਾਜਪਾ ਅਤੇ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝੀ
. . .  about 8 hours ago
ਬੱਸ ਅਤੇ ਟੈਂਪੂ ਟਰੈਵਲਰ ਵਿਚਾਲੇ ਹੋਈ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ
. . .  about 9 hours ago
ਅਮਿਤ ਸ਼ਾਹ ਨੇ ਦਿੱਤਾ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਪ੍ਰਸਤਾਵ, ਕਿਹਾ- 2021 'ਚ ਡਿਜੀਟਲ ਹੋਵੇਗੀ ਜਨਗਣਨਾ
. . .  about 9 hours ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪੁਤਲੇ ਨੂੰ ਸੜਕਾਂ 'ਤੇ ਘਸੀਟਣ ਮਗਰੋਂ ਫੂਕਿਆ
. . .  about 9 hours ago
3 ਫੁੱਟ ਕੱਦ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ
. . .  about 10 hours ago
ਜੰਮੂ-ਕਸ਼ਮੀਰ ਦੇ ਕਠੂਆ 'ਚੋਂ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 40 ਕਿਲੋ ਗੰਨ ਪਾਊਡਰ
. . .  about 10 hours ago
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  about 10 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 11 hours ago
ਆਸਾਰਾਮ ਦੀ ਪਟੀਸ਼ਨ ਜੋਧਪੁਰ ਹਾਈਕੋਰਟ ਵਲੋਂ ਖ਼ਾਰਜ, ਸਜ਼ਾ ਖ਼ਤਮ ਕਰਨ ਦੀ ਕੀਤੀ ਸੀ ਮੰਗ
. . .  about 11 hours ago
ਬਾਲਾਕੋਟ 'ਚ ਮੁੜ ਸਰਗਰਮ ਹੋਏ ਅੱਤਵਾਦੀ- ਫੌਜ ਮੁਖੀ ਰਾਵਤ
. . .  about 11 hours ago
ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 43ਵੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ
. . .  about 12 hours ago
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸ਼ੁਰੂ
. . .  about 12 hours ago
ਖੂਹ 'ਚੋਂ ਮਿਲੀਆਂ ਮਾਂ ਸਮੇਤ ਉਸ ਦੀਆਂ ਚਾਰ ਧੀਆਂ ਦੀਆਂ ਲਾਸ਼ਾਂ
. . .  about 12 hours ago
ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਕੀਤੀ ਪੀ. ਚਿਦੰਬਰਮ ਨਾਲ ਕੀਤੀ ਮੁਲਾਕਾਤ
. . .  about 13 hours ago
ਡਰਾਈਵਰ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  about 13 hours ago
ਦੇਸ਼ ਨੂੰ ਸੁਰੱਖਿਆ ਤੇ ਸੰਗਠਿਤ ਕਰਨ 'ਚ ਕੋਈ ਕਸਰ ਨਹੀ ਛੱਡੇਗਾ ਇਹ ਨਿਊ ਇੰਡੀਆ - ਅਮਿਤ ਸ਼ਾਹ
. . .  about 13 hours ago
ਮੁੰਬਈ ਸੈਂਸੇਕਸ 'ਚ 991.17 ਅੰਕਾਂ ਦਾ ਵਾਧਾ ਦਰਜ
. . .  about 14 hours ago
ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਤਿਹਾੜ ਜੇਲ੍ਹ ਪਹੁੰਚੇ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ
. . .  about 14 hours ago
ਨਿਊਯਾਰਕ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 14 hours ago
ਯੂ.ਪੀ, ਤ੍ਰਿਪੁਰਾ ਤੇ ਕੇਰਲ ਦੀ ਇੱਕ-ਇੱਕ ਵਿਧਾਨ ਸਭਾ ਉਪ ਚੋਣ ਲਈ ਵੋਟਿੰਗ ਜਾਰੀ
. . .  about 14 hours ago
ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਪੀ. ਚਿਦਾਂਬਰਮ ਨਾਲ ਮੁਲਾਕਾਤ ਕਰਨ ਅੱਜ ਜਾਣਗੇ ਤਿਹਾੜ ਜੇਲ੍ਹ
. . .  about 15 hours ago
ਲਗਾਤਾਰ 7ਵੇਂ ਦਿਨ ਮਹਿੰਗਾ ਹੋਇਆ ਪੈਟਰੋਲ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  22 minutes ago
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  22 minutes ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  41 minutes ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  43 minutes ago
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  47 minutes ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  48 minutes ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  51 minutes ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  53 minutes ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  59 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਬਠਿੰਡਾ /ਮਾਨਸਾ

ਬਰਸਾਤਾਂ ਮੌਕੇ ਝੀਲ ਦਾ ਰੂਪ ਧਾਰਦੀ ਦੋ ਹਜ਼ਾਰ ਕਰੋੜੀ ਬਠਿੰਡਾ-ਜ਼ੀਰਕਪੁਰ ਜਰਨੈਲੀ ਸੜਕ

ਬਠਿੰਡਾ ਛਾਉਣੀ, 18 ਅਗਸਤ (ਪਰਵਿੰਦਰ ਸਿੰਘ ਜੌੜਾ)-ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਬਠਿੰਡਾ-ਜ਼ੀਰਕਪੁਰ ਜਰਨੈਲੀ ਸੜਕ ਬਰਸਾਤਾਂ ਮੌਕੇ ਝੀਲ ਦਾ ਰੂਪ ਧਾਰਨ ਕਰ ਜਾਂਦੀ ਹੈ | ਜਦੋਂ ਕਿ ਨਿਯਮਾਂ ਅਨੁਸਾਰ ਇਸ ਕੌਮੀ ਸ਼ਾਹ-ਮਾਰਗ 'ਤੇ ਬਰਸਾਤ ਦਾ ਪਾਣੀ ਜਮਾਂ ਨਹੀਂ ਹੋਣਾ ਚਾਹੀਦਾ | 218 ਕਿੱਲੋਮੀਟਰ ਲੰਮੀ ਇਸ ਸੜਕ 'ਤੇ 5 ਟੋਲ ਪਲਾਜ਼ੇ ਪੈਂਦੇ ਹਨ ਅਤੇ ਕਾਰ-ਜੀਪ ਵਰਗੇ ਹਲਕੇ ਵਾਹਨ ਚਾਲਕਾਂ ਨੂੰ ਇਸ ਸੜਕ 'ਤੇ ਸਫ਼ਰ ਕਰਨ ਲਈ ਮੋਟਾ ਟੋਲ ਟੈਕਸ ਤਾਰਨਾ ਪੈਂਦਾ ਹੈ | ਇਸ ਸੜਕ ਨੂੰ ਚਹੁੰ ਮਾਰਗੀ ਬਣਾਉਣ ਵੇਲੇ ਉੱਚ ਦਰਜੇ ਦੀ ਇੰਜੀਨੀਅਰਿੰਗ ਤਕਨੀਕ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ ਸੀ | ਬਰਸਾਤ ਵੇਲੇ ਬਠਿੰਡਾ ਤੋਂ 8 ਕੁ ਕਿੱਲੋਮੀਟਰ ਦੂਰ ਜਾਂਦਿਆਂ ਹੀ ਆਦੇਸ਼ ਹਸਪਤਾਲ ਨਜ਼ਦੀਕ ਇਹ ਸੜਕ ਝੀਲ ਦਾ ਰੂਪ ਧਾਰਨ ਕਰ ਜਾਂਦੀ ਹੈ | ਬੀਤੇ ਕੱਲ੍ਹ ਪਈ ਬਰਸਾਤ ਨਾਲ ਸੜਕ ਦੇ ਇਸ ਹਿੱਸੇ 'ਤੇ 3-3 ਫੁੱਟ ਪਾਣੀ ਜਮਾਂ ਹੋ ਗਿਆ ਹੈ | ਸੜਕ ਦਾ ਡਰੇਨ ਪ੍ਰਬੰਧ ਬਰਸਾਤ ਦੇ ਪਾਣੀ ਦਾ ਨਿਕਾਸ ਕਰਨ ਤੋਂ ਅਸਮਰੱਥ ਹੋ ਗਿਆ | ਜ਼ਿਕਰ ਕਰਨਾ ਬਣਦਾ ਹੈ ਕਿ ਸੜਕ ਬਣਾਉਣ ਸਮੇਂ ਕੁੱਝ 'ਵੱਡੇ' ਬੰਦਿਆਂ ਨੂੰ ਖ਼ੁਸ਼ ਕਰਨ ਲਈ ਇਸੇ ਜਗ੍ਹਾ 'ਤੇ ਡਰੇਨ ਦੀ ਭੰਨ-ਤੋੜ ਕਰਕੇ ਦੁਬਾਰਾ ਉਸਾਰੀ ਕੀਤੀ ਗਈ ਸੀ ਅਤੇ ਸੜਕ ਦੇ ਨਕਸ਼ੇ 'ਚ ਬਦਲਾਅ ਕੀਤਾ ਗਿਆ ਸੀ | ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੋਂ ਨਜ਼ਦੀਕ ਰਾਇਲ ਕਾਲੋਨੀ ਦੀ ਢਲਾਣ ਸੜਕ ਵਾਲੇ ਪਾਸੇ ਹੋਣ ਕਰਕੇ ਕਾਲੋਨੀ ਦਾ ਬਰਸਾਤੀ ਪਾਣੀ ਸੜਕ 'ਤੇ ਆ ਜਾਣ ਕਾਰਨ ਸਮੱਸਿਆ ਪੈਦਾ ਹੁੰਦੀ ਹੈ | ਦੂਜੇ ਪਾਸੇ ਕਾਲੋਨੀ ਵਾਸੀ ਦੋਸ਼ ਲਾ ਰਹੇ ਹਨ ਕਿ ਸੜਕ ਦੀ ਨਿਵਾਣ ਕਾਲੋਨੀ ਵੱਲ ਹੋਣ ਕਰਕੇ ਬਰਸਾਤ ਸਮੇਂ ਸੜਕ ਦਾ ਪਾਣੀ ਕਾਲੋਨੀ ਦੇ ਮੁੱਖ ਗੇਟ ਅੱਗੇ ਜਮਾਂ ਹੋ ਜਾਂਦਾ ਹੈ | ਕਾਲੋਨੀ ਦੀ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਭਾਈਕਾ ਨੇ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਦੀ ਕਾਪੀ ਵੀ ਦਿਖਾਈ | ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਪ੍ਰਸ਼ਾਸਨ ਵਲੋਂ ਕਾਲੋਨੀ ਵਾਸੀਆਂ ਨੂੰ ਇਸ ਮੁਸ਼ਕਿਲ ਤੋਂ ਨਿਜਾਤ ਦਿਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ | ਲੋਕਾਂ ਦੀ ਮੰਗ ਹੈ ਕਿ ਕੌਮੀ ਸੜਕ ਅਥਾਰਟੀ, ਸੜਕ ਨਿਰਮਾਣ ਤੇ ਸੰਭਾਲ ਕੰਪਨੀ ਅਤੇ ਟੋਲ ਪਲਾਜ਼ਾ ਠੇਕੇਦਾਰਾਂ ਨੂੰ ਇਸ ਸਮੱਸਿਆ ਦਾ ਜਲਦ ਤੇ ਯੋਗ ਹੱਲ ਕਰਨਾ ਚਾਹੀਦਾ ਹੈ |

ਮਿਡ ਡੇ ਮੀਲ ਕੁੱਕ ਬੀਬੀਆਂ ਵਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ ਲਗਾ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਡੈਮੋਕ੍ਰੇਟਿਕ ਮਿਡ-ਡੇ-ਮੀਲ ਕੁੱਕ ਫ਼ਰੰਟ ਪੰਜਾਬ ਦੇ ਬੈਨਰ ਹੇਠ ਇਕੱਠੀਆਂ ਹੋਈਆਂ ਮਿਡ ਡੇ ਮੀਲ ਕੁੱਕ ਔਰਤਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਧਰਨਾ ਦੇ ਕੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਉਹ ...

ਪੂਰੀ ਖ਼ਬਰ »

ਸਰਕਾਰੀ ਸਕੂਲ ਜੇਠੂਕੇ 'ਚ ਅਧਿਆਪਕਾਂ ਦੀ ਘਾਟ ਕਾਰਨ 20 ਮੈਂਬਰੀ ਐਕਸ਼ਨ ਕਮੇਟੀ ਗਠਿਤ

ਚਾਉਕੇ, 18 ਅਗਸਤ (ਮਨਜੀਤ ਸਿੰਘ ਘੜੈਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੇਠੂਕੇ ਵਿਖੇ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਪੁਰ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅੱਜ ਗਰਾਮ ਪੰਚਾਇਤ, ਵੱਖ-ਵੱਖ ਜਥੇਬੰਦੀਆਂ ਤੇ ...

ਪੂਰੀ ਖ਼ਬਰ »

ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਪੈਨਲ ਮੀਟਿੰਗ ਬੇਸਿੱਟਾ ਰਹਿਣ 'ਤੇ ਪੱਕਾ ਧਰਨਾ ਲਾਉਣ ਦਾ ਐਲਾਨ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੀ ਇਕੱਤਰਤਾ ਸਥਾਨਕ ਟੀਚਰਜ਼ ਹੋਮ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਗੋਰੀ ਭੁੱਚੋ, ਤਰਸੇਮ ਗੋਸਲ, ਸੋਨੀ ਲਹਿਰਾ, ਗੁਰਸੇਵਕ, ਕੁਲਵਿੰਦਰ ਢੱਡੇ, ਜਸਪਾਲ ...

ਪੂਰੀ ਖ਼ਬਰ »

ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ

ਗੋਨਿਆਣਾ, 18 ਅਗਸਤ (ਲਛਮਣ ਦਾਸ ਗਰਗ)-ਨਜਦੀਕੀ ਪਿੰਡ ਗੋਨਿਆਣਾ ਖੁਰਦ ਵਿਖੇ ਸੱਪ ਦੇ ਡੰਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ | ਪਰਿਵਾਰਕ ਸੂਤਰਾਂ ਅਨੁਸਾਰ ਕਿਸਾਨ ਨੱਛਤਰ ਸਿੰਘ (65) ਪੁੱਤਰ ਕਰਨੈਲ ਸਿੰਘ ਵਾਸੀ ਗੋਨਿਆਣਾ ਖੁਰਦ ਬੀਤੀ ਸ਼ਾਮ ਆਪਣੇ ਖੇਤ 'ਚ ਕੰਮ ਕਰਦੇ ਸਮੇਂ ...

ਪੂਰੀ ਖ਼ਬਰ »

ਲੋਕ ਮੋਰਚਾ ਮੈਂਬਰਾਂ ਵਲੋਂ ਧਾਰਾ 370 ਰੱਦ ਕਰਨ ਿਖ਼ਲਾਫ਼ ਰੋਸ ਮਾਰਚ

ਗੋਨਿਆਣਾ, 18 ਅਗਸਤ (ਲਛਮਣ ਦਾਸ ਗਰਗ)-ਭਾਜਪਾ ਹਕੂਮਤ ਵਲੋਂ ਕਸ਼ਮੀਰ 'ਚੋਂ ਧਾਰਾ 370 ਖਤਮ ਕਰਨ ਅਤੇ ਕਸਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਕੁਚਲਣ ਵਿਰੁੱਧ ਅੱਜ ਲੋਕ ਮੋਰਚਾ ਪੰਜਾਬ ਦੀ ਅਗਵਾਈ 'ਚ ਸਥਾਨਕ ਨਵੀਂ ਅਨਾਜ ਮੰਡੀ ਵਿਚ ਇਕ ਰੋਸ ਇੱਕਤਰਤਾ ਕੀਤੀ ਗਈ ਅਤੇ ...

ਪੂਰੀ ਖ਼ਬਰ »

ਪਿੰਡ ਬਾਂਡੀ ਦੀ ਔਰਤ ਨੇ ਕਰਵਾਇਆ ਜਬਰ ਜਨਾਹ ਦਾ ਮਾਮਲਾ ਦਰਜ

ਸੰਗਤ ਮੰਡੀ, 18 ਅਗਸਤ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਬਾਂਡੀ ਦੀ ਵਿਆਹੁਤਾ ਔਰਤ ਦੀ ਸ਼ਿਕਾਇਤ 'ਤੇ ਪਿੰਡ ਵਾਸੀ ਇਕ ਵਿਅਕਤੀ 'ਤੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਸੰਗਤ ਦੇ ਐਸ.ਐਚ.ਓ. ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਕੱਪੜੇ ਦੇ ਗੁਦਾਮ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕਸ਼ੀ

ਬਠਿੰਡਾ, 18 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਸਥਾਨਕ ਧੋਬੀ ਬਾਜ਼ਾਰ 'ਚ ਸਥਿਤ ਕੱਪੜੇ ਦੀ ਦੁਕਾਨ ਦੇ ਉੱਪਰ ਬਣੇ ਗੁਦਾਮ 'ਚ ਇਕ 19 ਸਾਲ ਦੇ ਨੌਜਵਾਨ ਵਲੋਂ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕ ਦੀ ਪਹਿਚਾਣ ਰਾਹੁਲ ਕੁਮਾਰ ਪੁੱਤਰ ਵਿੱਕੀ ਕੁਮਾਰ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ

ਝੁਨੀਰ, 18 ਅਗਸਤ (ਰਮਨਦੀਪ ਸਿੰਘ ਸੰਧੂ)-ਕਸਬਾ ਝੁਨੀਰ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ | ਮੀਟਿੰਗ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ | ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ...

ਪੂਰੀ ਖ਼ਬਰ »

ਸ਼ਹਿਰ 'ਚ ਲੱਗੇ ਆਰ.ਓ. ਦੀਆਂ ਕੀਮਤਾਂ ਵਧਾਉਣ ਕਾਰਨ ਲੋਕਾਂ 'ਚ ਰੋਸ

ਗੋਨਿਆਣਾ, 18 ਅਗਸਤ (ਮਨਦੀਪ ਸਿੰਘ ਮੱਕੜ)-ਸਥਾਨਕ ਸ਼ਹਿਰ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਸੁਥਰਾ ਮੁਹੱਈਆ ਕਰਾਉਣ ਦੇ ਮਕਸਦ ਨਾਲ ਵਾਜਬ ਕੀਮਤਾਂ ਤੇ ਆਰ.ਓ. ਪਲਾਂਟ ਲਗਾਏ ਗਏ ਸਨ | ਉਸ ਸਮੇਂ 20 ਲੀਟਰ ਪਾਣੀ ਦੀ ਕੀਮਤ 2.50 ਰੁਪਏ ਰੱਖੀ ਗਈ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਪੂਲ ਪਾਰਟੀ ਕਰਵਾਈ

ਚਾਉਕੇ, 18 ਅਗਸਤ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਾ ਵਿਖੇ ਨਰਸਰੀ ਅਤੇ ਕੇ.ਜੀ. ਕਲਾਸ ਦੇ ਬੱਚਿਆਾ ਦੀ ਪੂਲ ਪਾਰਟੀ ਕਰਵਾਈ ਗਈ | ਇਸ ਪੂਲ ਪਾਰਟੀ 'ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ...

ਪੂਰੀ ਖ਼ਬਰ »

ਇਫਕੋ ਵਲੋਂ ਆਜ਼ਾਦੀ ਦਿਵਸ 'ਤੇ ਖਾਦਾਂ ਦੀਆਾ ਕੀਮਤਾਂ 'ਚ ਕਟੌਤੀ-ਨਕਈ

ਚਾਉਕੇ, 18 ਅਗਸਤ (ਮਨਜੀਤ ਸਿੰਘ ਘੜੈਲੀ)- ਦੇਸ਼ 'ਚ ਰਸਾਇਣਿਕ ਖਾਦਾਂ ਬਣਾਉਣ 'ਚ ਮੋਹਰੀ ਕੰਪਨੀ ਇਫਕੋ ਨੇ ਆਜ਼ਾਦੀ ਦਿਵਸ 'ਤੇ ਕਿਸਾਨਾਾ ਨੂੰ ਤੋਹਫ਼ਾ ਦਿੰਦਿਆਂ ਕੰਪਨੀ ਦੀਆਂ ਦੋ ਰਸਾਇਣਿਕ ਖਾਦਾਂ ਦੇ ਰੇਟਾਂ 'ਚ ਕਮੀ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਇਫਕੋ ਸੰਸਥਾ ਦੇ ...

ਪੂਰੀ ਖ਼ਬਰ »

ਪਿੰਡ ਖਿਆਲੀ ਵਾਲਾ ਸੜਕ ਵਿਵਾਦ ਕਾਰਨ ਲਲਕਾਰ ਰੈਲੀ ਅੱਜ

ਗੋਨਿਆਣਾ, 18 ਅਗਸਤ (ਲਛਮਣ ਦਾਸ ਗਰਗ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਪਿੰਡ ਖਿਆਲੀ ਵਾਲਾ ਵਿਖੇ ਮੀਟਿੰਗ ਕਰਕੇ ਵਿਚਾਰਿਆ ਗਿਆ ਕਿ ਪਿੰਡ ਖਿਆਲੀ ਵਾਲਾ ਦੇ ਕਿਸਾਨ ਸੋਹਣ ਸਿੰਘ ਦੀ ਜ਼ਮੀਨ 'ਚ ਸੜਕ ਨਹੀਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਰੋਟਾਵਾਇਰਸ ਤੇ ਟੀ.ਡੀ. ਖ਼ੁਰਾਕ ਦੀ ਸ਼ੁਰੂਆਤ

ਸੰਗਤ ਮੰਡੀ, 18 ਅਗਸਤ (ਸ਼ਾਮ ਸੁੰਦਰ ਜੋਸ਼ੀ)-ਡਾ. ਅਮਰੀਕ ਸਿੰਘ ਸੰਧੂ ਸਿਵਲ ਸਰਜਨ ਬਠਿੰਡਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁੰਦਨ ਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਸੰਗਤ ਵਲੋਂ ਰੋਟਾਵਾਇਰਸ ਅਤੇ ਟੀ.ਡੀ. ਖ਼ੁਰਾਕ ਦੀ ਸ਼ੁਰੂਆਤ ਕੀਤੀ ਗਈ | ਇਸ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਕੈਂਪਾਂ ਦੀ ਲੜੀ ਜਾਰੀ ਰਹੇਗੀ-ਜਥੇਦਾਰ ਢੱਡੇ

ਚਾਉਕੇ, 18 ਅਗਸਤ (ਮਨਜੀਤ ਸਿੰਘ ਘੜੈਲੀ)- ਗੁਰਦੁਆਰਾ ਗੁਰ ਸਾਗਰ ਸਾਹਿਬ ਪਾਤਸ਼ਾਹੀ ਛੇਵੀਂ ਚਾਉਕੇ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਵਲੋਂ ਗੁਰਦੁਆਰਾ ਕਮੇਟੀ ਚਾਉਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ...

ਪੂਰੀ ਖ਼ਬਰ »

ਹੱਕੀ ਮੰਗਾਂ ਸਬੰਧੀ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕੀਤੀ ਮੀਟਿੰਗ

ਤਲਵੰਡੀ ਸਾਬੋ 18 ਅਗਸਤ (ਰਣਜੀਤ ਸਿੰਘ ਰਾਜੂ)-ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੀ ਹੱਕੀ ਮੰਗਾਂ ਨੂੰ ਲੈ ਕੇ ਇੱਕ ਮੀਟਿੰਗ ਖੁਸ਼ਵਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਆਗੂਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਹਤ ਮੰਤਰੀ ਬ੍ਰਹਮ ...

ਪੂਰੀ ਖ਼ਬਰ »

ਦਮਦਮਾ ਸਾਹਿਬ ਸਾਹਿਤ ਸਭਾ ਨੇ ਕਰਵਾਇਆ ਕਵੀ ਦਰਬਾਰ

ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ)-ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਵਲੋਂ ਮਾਸਿਕ ਮਿਲਣੀ ਅਤੇ ਕਵੀ ਦਰਬਾਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਜਨਾਬ ਜਨਕ ਰਾਜ ਜਨਕ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਹਾਜ਼ਰ ...

ਪੂਰੀ ਖ਼ਬਰ »

ਮੱਲਵਾਲਾ 'ਚ ਖਿਡਾਰੀਆਂ ਨੂੰ ਵਾਲੀਬਾਲ ਦਾ ਖੇਡ ਸਾਮਾਨ ਭੇਟ

ਰਾਮਾਂ ਮੰਡੀ, 18 ਅਗਸਤ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਮੱਲਵਾਲਾ ਵਿਖੇ ਬਲਾਕ ਕਾਂਗਰਸ ਦੇ ਪ੍ਰਧਾਨ ਹਰਤੇਜ਼ ਸਿੰਘ ਭੰਗੂ ਦੇ ਯਤਨਾ ਸਦਕਾ ਗ੍ਰਾਮ ਪੰਚਾਇਤ ਵਲੋਂ ਪਿੰਡ ਨੌਜਵਾਨ ਖਿਡਾਰੀਆਂ ਨੂੰ ਵਾਲੀਬਾਲ ਖੇਡਣ ਦਾ ਸਮਾਨ ਦਿੱਤਾ ਗਿਆ | ਪ੍ਰਧਾਨ ਹਰਤੇਜ਼ ਸਿੰਘ ...

ਪੂਰੀ ਖ਼ਬਰ »

ਸੰਗੀਤਕਾਰ ਤੇਜਵੰਤ ਕਿੱਟੂ ਨੇ ਬਠਿੰਡਾ 'ਚ ਕੀਤਾ ਸੰਗੀਤ ਅਕੈਡਮੀ ਦਾ ਉਦਘਾਟਨ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੰਗੀਤਕ ਖੇਤਰ 'ਚ ਬਤੌਰ ਸੰਗੀਤਕਾਰ ਬੁਲੰਦ ਆਵਾਜ਼ਾਂ ਨੂੰ ਆਪਣੀਆਂ ਸੰਗੀਤਕ ਸੁਰਾਂ ਰਾਹੀਂ ਅੰਤਰ ਰਾਸ਼ਟਰੀ ਪੱਧਰ 'ਤੇ ਪਹਿਚਾਣ ਦਿਵਾਉਣ ਵਾਲੇ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਨੇ ਬਠਿੰਡਾ ਵਿਚ ਮਿਊਜ਼ਿਕ ...

ਪੂਰੀ ਖ਼ਬਰ »

ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਭਾਕਿਯੂ ਸਿੱਧੂਪੁਰ ਦੀ ਮੀਟਿੰਗ

ਮਹਿਮਾ ਸਰਜਾ 18 ਅਗਸਤ, (ਰਾਮਜੀਤ ਸ਼ਰਮਾ)-ਇਤਿਹਾਸਕ ਪਿੰਡ ਲੱਖੀ ਜੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਬਠਿੰਡਾ ਦੀ ਮੀਟਿੰਗ ਯੂਨੀਅਨ ਦੇ ਕਾਕਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿਚ ਹੋਈ ਜਿਸ ...

ਪੂਰੀ ਖ਼ਬਰ »

ਪਿੰਡ ਕਮਾਲੂ ਵਿਖੇ ਐਨ.ਐਸ.ਐਸ ਕੈਂਪ ਲਾਇਆ

ਰਾਮਾਂ ਮੰਡੀ, 18 ਅਗਸਤ (ਤਰਸੇਮ ਸਿੰਗਲਾ)-ਸਥਾਨਕ ਤਪਾਚਾਰੀਆ ਹੇਮ ਕੁੰਵਰ ਆਰਐਲਡੀ ਜੈਨ ਗਰਲਜ਼ ਕਾਲਜ ਅਤੇ ਸਕੂਲ ਕਾਲਜ ਪਿੰ੍ਰਸੀਪਲ ਗਗਨਦੀਪ ਕੌਰ ਰੋਮਾਣਾ ਅਤੇ ਸਕੂਲ ਪਿੰ੍ਰਸੀਪਲ ਪਵਨ ਕੁਮਾਰ ਬਾਂਸਲ ਦੀ ਅਗਵਾਈ ਹੇਠ ਨੇੜਲੇ ਪਿੰਡ ਕਮਾਲੂ ਵਿਖੇ ਗਰਾਮ ਪੰਚਾਇਤ ਦੇ ...

ਪੂਰੀ ਖ਼ਬਰ »

165 ਮਰੀਜ਼ਾਂ ਨੇ ਮੁਫ਼ਤ ਫੁਲਵਹਿਰੀ ਚੈੱਕਅਪ ਕੈਂਪ ਦਾ ਲਾਭ ਉਠਾਇਆ

ਮਹਿਰਾਜ, 18 ਅਗਸਤ (ਸੁਖਪਾਲ ਮਹਿਰਾਜ)-ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ 'ਚ ਮੋਹਰੀ ਡੇਰਾ ਭਾਈ ਮਸਤਾਨ ਸਿੰਘ ਵਿਖੇ ਸੰਤ ਦਲੀਪ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ ਉਕਤ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਇਕ ਰੋਜ਼ਾ ਫੁਲਹਿਰੀ ਅਤੇ ...

ਪੂਰੀ ਖ਼ਬਰ »

ਸੰਘਰਸ਼ੀ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਦੀ ਇਨਕਲਾਬੀ ਧਿਰਾਂ ਵਲੋਂ ਨਿਖੇਧੀ

ਬਠਿੰਡਾ, 18 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਪੁਲੀਸ ਵਲੋਂ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਮਾਨਸਾ ਸ਼ਹਿਰੀ ਸਕੱਤਰ ਕਾਮਰੇਡ ਬਿੰਦਰ ਅਲਖ ਤੇ ਨੌਜਵਾਨ ਸਭਾ ਦੇ ਆਗੂ ਪ੍ਰਦੀਪ ਸਿੰਘ ਖ਼ਾਲਸਾ ਸਣੇ ਹੋਰ 6 ਨੌਜਵਾਨਾਂ ਉੱਪਰ ਕਥਿਤ ਤੌਰ 'ਤੇ ਗ਼ੈਰਕਾਨੂੰਨੀ ਪਿਸਤੌਲ ਤੇ ...

ਪੂਰੀ ਖ਼ਬਰ »

ਰਾਜਗੜ੍ਹ ਖੁਰਦ 'ਚ ਸਕੂਲ ਖੁਲ੍ਹਵਾਉਣ ਲਈ ਲੋਕ ਇਨਸਾਫ਼ ਪਾਰਟੀ ਵਲੋਂ ਸੰਘਰਸ਼ ਦਾ ਐਲਾਨ

ਭਾਈਰੂਪਾ, 18 ਅਗਸਤ (ਵਰਿੰਦਰ ਲੱਕੀ)- ਹਲਕਾ ਰਾਮਪੁਰਾ ਫੂਲ ਦੇ ਪਿੰਡ ਰਾਜ਼ਗੜ ਖੁਰਦ 'ਚ ਸਰਕਾਰੀ ਪ੍ਰਾਇਮਰੀ ਸਕੂਲ ਖੁਲ੍ਹਵਾਉਣ ਲਈ ਲੋਕ ਇਨਸਾਫ ਪਾਰਟੀ ਨੇ ਸੰਘਰਸ਼ ਦਾ ਐਲਾਨ ਕੀਤਾ ਹੈ¢ ਪਾਰਟੀ ਦੇ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਇਸ ਸਬੰਧੀ ਪਿੰਡ ਵਾਸੀਆਂ ...

ਪੂਰੀ ਖ਼ਬਰ »

ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਮੁੱਖ ਅਧਿਆਪਕ ਨੂੰ ਕੀਤਾ ਸਨਮਾਨਿਤ

ਸੰਗਤ ਮੰਡੀ, 18 ਅਗਸਤ (ਅੰਮਿ੍ਤਪਾਲ ਸ਼ਰਮਾ)-ਪਿੰਡ ਜੱਸੀ ਬਾਗ਼ਵਾਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਆਪਕ ਨੂੰ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ | ਪਿੰਡ ਵਾਸੀ ਸਾਬਕਾ ਖੇਤੀਬਾੜੀ ਇੰਜੀਨੀਅਰ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲ ਧਿਆਨ ਦੇਵੇ ਪੰਜਾਬ ਸਰਕਾਰ

ਨਥਾਣਾ, 18 ਅਗਸਤ (ਗੁਰਦਰਸ਼ਨ ਲੁੱਧੜ)-ਆਜ਼ਾਦੀ ਘੁਲਾਟੀਏ ਉੱਤਰ-ਅਧਿਕਾਰੀ ਵੈੱਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗੁੰਮਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਯੋਗ ਕਦਮ ਚੁੱਕੇ ਜਾਣ | ...

ਪੂਰੀ ਖ਼ਬਰ »

ਸਾਂਝੀਵਾਲਤਾ ਯੁਵਕ ਭਲਾਈ ਕਲੱਬ ਲਾਲੇਆਣਾ ਨੇ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ

ਰਾਮਾਂ ਮੰਡੀ, 18 ਅਗਸਤ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਲਾਲੇਆਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਂਝੀ ਵਾਲਤਾ ਯੁਵਕ ਭਲਾਈ ਕਲੱਬ ਲਾਲੇਆਣਾ ਵਲੋਂ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਦੇ ਵਿਸ਼ੇਸ਼ ਸਹਿਯੋਗ ਨਾਲ ...

ਪੂਰੀ ਖ਼ਬਰ »

ਬਾਬਾ ਕਾਲਾ ਸਕੂਲ ਦੇ ਡਾਇਰੈਕਟਰ ਨੂੰ ਸਦਮਾ, ਪਤਨੀ ਦਾ ਦਿਹਾਂਤ

ਮਹਿਰਾਜ, 18 ਅਗਸਤ (ਸੁਖਪਾਲ ਮਹਿਰਾਜ)-ਬਾਬਾ ਕਾਲਾ ਪਬਲਿਕ ਹਾਈ ਸਕੂਲ ਮਹਿਰਾਜ ਦੇ ਡਾਇਰੈਕਟਰ ਕੁਲਵੰਤ ਸਿੰਘ ਘੰਟੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਸਕੂਲ ਦੇ ਪ੍ਰਧਾਨ ਧਰਮ-ਪਤਨੀ ਗੁਰਦੇਵ ਕੌਰ (43) ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਇਸ ...

ਪੂਰੀ ਖ਼ਬਰ »

ਜਗਸੀਰ ਸ਼ਰਮਾ ਦੋਧੀ ਯੂਨੀਅਨ ਬਠਿੰਡਾ ਦੇ ਨਵੇਂ ਪ੍ਰਧਾਨ ਚੁਣੇ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੋਧੀ ਯੂਨੀਅਨ ਬਠਿੰਡਾ ਦੀ ਬੈਠਕ ਬੀਬੀ ਵਾਲਾ ਚੌਾਕ ਸਥਿਤ ਯੂਨੀਅਨ ਦੇ ਦਫ਼ਤਰ ਵਿਖੇ ਗੁਰਜੀਤ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਜਗਸੀਰ ਸ਼ਰਮਾ ਤੁੰਗਵਾਲੀ ਨੂੰ ਪ੍ਰਧਾਨ ਚੁਣ ਲਿਆ ਗਿਆ, ...

ਪੂਰੀ ਖ਼ਬਰ »

ਮਲਕੀਤ ਸਿੰਘ ਮਾਨਵਾਲਾ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਵਲੋਂ ਸ਼ਰਧਾਂਜਲੀਆਂ ਭੇਟ

ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨ: ਆਗੂ ਮਲਕੀਤ ਸਿੰਘ ਮਾਨਵਾਲਾ (ਸਾਬਕਾ ਸਰਪੰਚ) ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮਾਂ ਮੌਕੇ ਅੱਜ ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਸੈਂਕੜਿਆਂ ...

ਪੂਰੀ ਖ਼ਬਰ »

ਭਾਰਤੀ ਸਟੇਟ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ 'ਚ ਵਿਸ਼ੇਸ਼ ਸੈਮੀਨਾਰ ਤੇ ਵਿਚਾਰ ਮੰਥਨ ਮੀਟਿੰਗ

ਬਠਿੰਡਾ, 18 ਅਗਸਤ (ਸਟਾਫ਼ ਰਿਪੋਰਟਰ)-ਭਾਰਤੀ ਸਟੇਟ ਬੈਂਕ ਨੇ ਅੱਜ ਆਪਣੀਆਂ ਸਾਰੀਆਂ 524 ਖੇਤਰੀ ਸ਼ਾਖਾਵਾਂ 'ਚ ਵਿਚਾਰ ਮੰਥਨ ਅਤੇ ਸਹੂਲਤਾਂ ਸਬੰਧੀ ਵਿਸ਼ੇਸ਼ ਸੈਮੀਨਾਰ ਅਤੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਤੋਂ ਨਵੀਂ ਭਰਤੀ ਸਬੰਧੀ 7 ਸਤੰਬਰ ਤੱਕ ਨੋਟੀਫ਼ਿਕੇਸ਼ਨ ਜਾਰੀ ਕਰਵਾਉਣ ਦੀ ਮੰਗ

ਬਠਿੰਡਾ, 18 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਬਠਿੰਡਾ ਇਕਾਈ ਦੀ ਮੀਟਿੰਗ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਹੋਈ¢ ਇਸ ਮੌਕੇ ਬੇਰੁਜ਼ਗਾਰ ਅਧਿਆਪਕਾਾ ਨੂੰ ਸੰਬੋਧਨ ਕਰਦਿਆਾ ਸੂਬਾ ਕਮੇਟੀ ਮੈਂਬਰ ਯੁੱਧਜੀਤ ਸਿੰਘ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਥੇ ਖੇਡ ਵਿਭਾਗ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ (ਅੰਡਰ-25 ਲੜਕੇ-ਲੜਕੀਆਂ) ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ | ਲੜਕਿਆਂ ਦੇ ਜਿਮਨਾਸਟਿਕ ਮੁਕਾਬਲਿਆਂ 'ਚ ਜੇ.ਐਸ. ਪੈਰਾਮਾਊਾਟ ਸਪੋਰਟਸ ਸਕੂਲ ਬਠਿੰਡਾ ਨੇ ...

ਪੂਰੀ ਖ਼ਬਰ »

ਆਦੇਸ਼ ਮੈਡੀਕਲ ਯੂਨੀਵਰਸਿਟੀ ਵਿਖੇ ਪੜ੍ਹਦੇ ਸੈਂਕੜੇ ਕਸ਼ਮੀਰੀ ਵਿਦਿਆਰਥੀਆਂ ਦਾ ਭਵਿੱਖ ਲੱਗਾ ਦਾਅ 'ਤੇ

ਬਠਿੰਡਾ ਛਾਉਣੀ, 18 ਅਗਸਤ (ਪਰਵਿੰਦਰ ਸਿੰਘ ਜੌੜਾ)-ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਪੜ੍ਹਦੇ ਸੈਂਕੜੇ ਕਸ਼ਮੀਰੀ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ | ਭਾਰਤ ਸਰਕਾਰ ਵਲੋਂ ਧਾਰਾ 370 ਅਤੇ 35-ਏ ਮਨਸੂਖ਼ ਕਰਨ ਦੀ ਕਵਾਇਦ ਇਨ੍ਹਾਂ ਨਿਰਦੋਸ਼ ...

ਪੂਰੀ ਖ਼ਬਰ »

ਵਾਰ-ਵਾਰ ਅਦਾਲਤ 'ਚੋਂ ਗ਼ੈਰਹਾਜ਼ਰ ਰਹਿਣ 'ਤੇ ਮਾਮਲਾ ਦਰਜ

ਰਾਮਾਂ ਮੰਡੀ, 18 ਅਗਸਤ (ਤਰਸੇਮ ਸਿੰਗਲਾ)-ਮਾਨਯੋਗ ਅਦਾਲਤ ਸ੍ਰੀ ਅਮਨਪ੍ਰੀਤ ਐਸਡੀਜੇਐਮ ਤਲਵੰਡੀ ਸਾਬੋ ਵਿਚੋਂ ਇਕ ਮਾਮਲੇ ਵਿਚ ਨਾਮਜ਼ਦ ਵਿਅਕਤੀ ਭੀਮ ਸੈਨ ਪੁੱਤਰ ਰੌਣਕ ਰਾਮ ਵਾਸੀ ਕੈਥਲ ਹਰਿਆਣਾ ਦੇ ਵਾਰ-ਵਾਰ ਅਦਾਲਤ ਵਿਚੋਂ ਗੈਰ ਹਾਜ਼ਰ ਰਹਿਣ 'ਤੇ ਮਾਨਯੋਗ ਜੱਜ ...

ਪੂਰੀ ਖ਼ਬਰ »

ਪੁਲਿਸ ਨੇ ਤਿੰਨ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਸਮੇਤ 4 ਦਬੋਚੇ

ਗੋਨਿਆਣਾ, 18 ਅਗਸਤ (ਲਛਮਣ ਦਾਸ ਗਰਗ)-ਸੂਬਾ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਨਸ਼ਾ ਰੋੋਕੂ ਮੁਹਿੰਮ ਨੂੰ ਤੇਜ ਕਰਦਿਆ ਪਿਛਲੇ 24 ਘੰਟਿਆਂ ਵਿਚ ਤਿੰਨ ਵੱਖ-ਵੱਖ ਥਾਵਾਂ ਤੋਂ 31 ਬੋਤਲਾਂ ਨਾਜਾਇਜ਼ ਸਰਾਬ ...

ਪੂਰੀ ਖ਼ਬਰ »

ਜੀ.ਜੀ.ਐਸ. ਸਕੂਲ ਮਲੂਕਾ ਵਿਖੇ ਆਜ਼ਾਦੀ ਦਿਵਸ ਮਨਾਇਆ

ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ | ਸਕੂਲ ਦੇ ਵਿਹੜੇ 'ਚ ਛੇਵੀਂ ਤੋਂ ਗਿਆਰ੍ਹਵੀਂ ਤੱਕ ਸੁਤੰਤਰਤਾ ਦਿਵਸ ...

ਪੂਰੀ ਖ਼ਬਰ »

ਜਿਲ੍ਹਾ ਪੱਧਰੀ ਕਬੱਡੀ ਸਰਕਲ ਸਟਾਈਲ ਦੇ ਟੂਰਨਾਮੈਂਟ ਅੱਜ-ਜ਼ਿਲ੍ਹਾ ਖੇਡ ਅਫ਼ਸਰ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਖੇਡ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਦੀ ਪ੍ਰਧਾਨਗੀ ਹੇਠ ਖੇਡ ਵਿਭਾਗ ਬਠਿੰਡਾ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹਾ ਪੱਧਰੀ ਗੇਮ ...

ਪੂਰੀ ਖ਼ਬਰ »

ਸੇਂਟ ਜ਼ੇਵੀਅਰ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ

ਬਠਿੰਡਾ, 18 ਅਗਸਤ (ਕੰਵਲਜੀਤ ਸਿੰਘ ਸਿੱਧੂ)-ਸਥਾਨਕ ਸਕੂਲ ਸੇਂਟ ਜੇਵੀਅਰਜ ਸਕੂਲ ਵਿਖੇ ਸਵਤੰਤਰਤਾ ਦਿਵਸ ਮਨਾਇਆ ਗਿਆ ਤੇ ਵੱਖ ਵੱਖ ਮੁਕਾਬਲਿਆਂ 'ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਫਾਦਰ ਕ੍ਰਿਸਟੋਫਰ ਮਾਈਕਲ ...

ਪੂਰੀ ਖ਼ਬਰ »

ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ

ਸੰਗਤ ਮੰਡੀ, 18 ਅਗਸਤ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਪੱਕਾ ਖ਼ੁਰਦ, ਮਛਾਣਾ ਤੇ ਮੱਲਵਾਲਾ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਲੜੀਵਾਰ ਕਿਸਾਨ ਸਿਖਲਾਈ ਕੈਂਪ ਲਗਾਏ ਗਏ | ਖੇਤੀਬਾੜੀ ਵਿਭਾਗ ਦੇ ਉਪ-ਨਿਰੀਖਕ ਸ਼ਿਵ ਪ੍ਰਸ਼ਾਦ ਨੇ ਦੱਸਿਆ ਕਿ ਜ਼ਿਲ੍ਹਾ ...

ਪੂਰੀ ਖ਼ਬਰ »

ਬਾਬਾ ਭਾਗ ਸਿੰਘ ਗਰਲਜ਼ ਸਕੂਲ ਸੁਖਾਨੰਦ ਦੀ ਖੇਡਾਂ 'ਚ ਚੜ੍ਹਤ

ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)- ਬੀਤੇ ਦਿਨੀਂ ਜ਼ਿਲ੍ਹਾ ਪੱਧਰ 'ਤੇ ਹੋਏ ਖੇਡ ਮੁਕਾਬਲਿਆਂ 'ਚ ਸੰਤ ਬਾਬਾ ਭਾਗ ਸਿੰਘ ਮੈ.ਗ. ਸੀਨੀ. ਸੈ. ਸਕੂਲ ਸੁਖਾਨੰਦ ਦੀਆਂ ਵਿਦਿਆਰਥਣਾਂ ਦੀ ਚੜ੍ਹਤ ਰਹੀ | ਇਹ ਸੰਸਥਾ ਵਿੱਦਿਅਕ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ...

ਪੂਰੀ ਖ਼ਬਰ »

ਗਲੋਬਲ ਅਕੈਡਮੀ ਦੀਆਂ ਤੀਆਂ 'ਚ ਦੇਖਣ ਨੂੰ ਮਿਲੀ ਪੁਰਾਤਨ ਵਿਰਸੇ ਦੀ ਝਲਕ

ਜੋਗਾ, 18 ਅਗਸਤ (ਬਲਜੀਤ ਸਿੰਘ ਅਕਲੀਆ)- ਗਲੋਬਲ ਅਕੈਡਮੀ ਅਕਲੀਆ ਵਿਖੇ ਮਨਾਈਆਂ ਗਈਆਂ ਤੀਆਂ ਮੌਕੇ ਪੁਰਾਤਨ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ | ਸਮਾਗਮ ਦੀ ਸ਼ੁਰੂਆਤ ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਰਵਾਇਤੀ ਲੋਕ ਗੀਤਾਂ ਨਾਲ ਕੀਤਾ | ਸਾਰੀਆਂ ਨੇ ਪੁਰਾਣੇ ਸਮੇਂ ਦੀਆਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦਾ ਨਾਂਅ ਜਥੇਦਾਰ ਜੰਗੀਰ ਸਿੰਘ ਪੂਹਲਾ ਦੇ ਨਾਂਅ 'ਤੇ ਰੱਖਿਆ

ਨਥਾਣਾ, 18 ਅਗਸਤ (ਗੁਰਦਰਸ਼ਨ ਲੁੱਧੜ)-ਆਜ਼ਾਦੀ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ ਵਿਖੇ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਮੁਤਾਬਿਕ ਸਕੂਲ ਦਾ ਨਾਂਅ ਜਥੇਦਾਰ ਜੰਗੀਰ ਸਿੰਘ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਭਗਤਾ ਭਾਈਕਾ ਨੇ ਫੁੱਟਬਾਲ ਟੂਰਨਾਮੈਂਟ 'ਚ ਮਾਰੀਆਂ ਮੱਲਾਂ

ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇਕ ਅਜਿਹੀ ਨਾਮਵਰ ਸੰਸਥਾ ਹੈ ਜਿਸ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਅਗਾਂਹਵਧੂ ਖੇਤਰਾਂ 'ਚ ਵੀ ਧਰੂ ਤਾਰੇ ਵਾਂਗ ਚਮਕਦੇ ਹੋਏ ਨਵੀਆਂ ਪੈੜਾਂ ਪਾ ਰਹੇ ਹਨ | ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਵਲੋਂ 21 ਨੂੰ ਡੀ.ਐੱਸ.ਪੀ. ਤਲਵੰਡੀ ਸਾਬੋ ਦੇ ਦਫ਼ਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਦਾ ਐਲਾਨ

ਬਠਿੰਡਾ, 18 ਅਗਸਤ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਰਾਮਾਂ ਮੰਡੀ ਦੀ ਜਬਰ ਜਨਾਹ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਡੀ.ਐੱਸ.ਪੀ. ਤਲਵੰਡੀ ਸਾਬੋ ਦੇ ਦਫ਼ਤਰ ਦਾ ਅਣਮਿਥੇ ਸਮੇਂ ਲਈ 21 ਅਗਸਤ ਨੂੰ ਘਿਰਾਓ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX