ਤਾਜਾ ਖ਼ਬਰਾਂ


ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  10 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ) - ਦੇਸ਼ ਦੇ ਸਾਰੇ ਬੈਂਕ ਸ਼ੁੱਕਰਵਾਰ ਤੋਂ ਲਗਾਤਾਰ 3 ਦਿਨ ਬੰਦ ਰਹਿਣਗੇ। ਜਾਣਕਾਰੀ ਅਨੁਸਾਰ ਮਹਾ ਸ਼ਿਵਰਾਤਰੀ ਦੇ ਸਬੰਧ ਵਿਚ ਬੈਂਕ 21 ਫਰਵਰੀ ਨੂੰ ਬੰਦ ਰਹਿਣਗੇ। 22 ਫਰਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਨੂੰ ਛੁੱਟੀ...
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  20 minutes ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੀ.ਬੀ.ਆਈ. ਨੂੰ ਝਟਕਾ
. . .  23 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ) - ਬੇਅਦਬੀ ਮਾਮਲੇ ਵਿਚ ਸੀ.ਬੀ.ਆਈ. ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਸੀ.ਬੀ.ਆਈ. ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ। ਸੀ.ਬੀ.ਆਈ. ਨੇ ਜਾਂਚ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ...
ਪੰਜਾਬ ਵਿਧਾਨ ਸਭਾ ਵਿਚ ਹੁਣ 28 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
. . .  30 minutes ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫ਼ੈਸਲੇ 'ਤੇ ਲਾਈ ਮੋਹਰ - ਕੈਪਟਨ
. . .  36 minutes ago
ਸ੍ਰੀ ਮੁਕਤਸਰ ਸਾਹਿਬ: ਜੇ.ਪੀ. ਨੱਢਾ ਬਾਦਲ ਪਿੰਡ ਪਹੁੰਚੇ
. . .  38 minutes ago
ਸ੍ਰੀ ਮੁਕਤਸਰ ਸਾਹਿਬ, 20 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਪਹੁੰਚੇ। ਥਾਂ-ਥਾਂ ’ਤੇ ਉਨ੍ਹਾਂ ਦਾ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਨੱਢਾ ਸਾਬਕਾ...
ਬਾਦਲ, ਸਿੱਧੂ ਤੇ ਢੀਂਡਸਾ ਸਦਨ ਦੀ ਕਾਰਵਾਈ ਵਿਚੋਂ ਰਹੇ ਗੈਰ ਹਾਜ਼ਰ
. . .  52 minutes ago
ਬਠਿੰਡਾ ਦਿਹਾਤੀ ਵਿਚ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਨਹੀਂ - ਵਿਜੈ ਇੰਦਰ ਸਿੰਗਲਾ
. . .  54 minutes ago
ਹਿੰਦੂ ਕੋਆਪਰੇਟਿਵ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ - ਰੰਧਾਵਾ
. . .  57 minutes ago
ਦੋਰਾਹਾ ਵਿਚ ਨਵੇਂ ਹਸਪਤਾਲ ਦਾ ਕੰਮ 15 ਮਹੀਨੇ ਵਿਚ ਹੋਵੇਗਾ ਮੁਕੰਮਲ - ਬਲਬੀਰ ਸਿੰਘ ਸਿੱਧੂ
. . .  1 minute ago
ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ 'ਚ ਵਾਧਾ - ਮਜੀਠੀਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਿੰਡ ’ਚ ਭਾਜਪਾ ਦੇ ਝੰਡਿਆਂ ਦੀ ਭਰਮਾਰ
. . .  38 minutes ago
ਸ੍ਰੀ ਮੁਕਤਸਰ ਸਾਹਿਬ/ਲੰਬੀ, 20 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਬਰਾੜ, ਮੇਵਾ ਸਿੰਘ)-ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਕੁਝ ਸਮੇਂ ਬਾਅਦ ਹੀ ਪਿੰਡ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਬਾਦਲ ਪਿੰਡ ਵਿਚ ਭਾਜਪਾ ਵਰਕਰ...
ਪਿੰਡ ਕੈਰੋਂ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਕੋਈ ਤਜਵੀਜ਼ ਨਹੀਂ - ਓ.ਪੀ ਸੋਨੀ
. . .  about 1 hour ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਦੁਬਾਰਾ ਹੋਈ ਸ਼ੁਰੂ
. . .  about 1 hour ago
ਪੀ.ਸੀ.ਬੀ ਨੇ ਉਮਰ ਅਕਮਲ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
. . .  about 1 hour ago
ਇਸਲਾਮਾਬਾਦ, 20 ਫਰਵਰੀ- ਪਾਕਿਸਤਾਨ ਕ੍ਰਿਕਟ ਬੋਰਡ ਨੇ ਬੱਲੇਬਾਜ਼ ਉਮਰ ਅਕਮਲ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਪੂਰੀ...
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਸਿਲੰਡਰ ਮਾਰ ਕੇ ਕਤਲ
. . .  about 1 hour ago
ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਨੇਪਾਲ ਦੇ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ
. . .  about 2 hours ago
ਜਗਦੇਵ ਕਲਾਂ ਤੋਂ ਲਾਪਤਾ ਤਿੰਨ ਸਕੀਆਂ ਭੈਣਾਂ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ 'ਚ ਬਰਾਮਦ
. . .  about 2 hours ago
ਬਜਟ ਇਜਲਾਸ : ਸਦਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ : ਸਪੀਕਰ ਵੱਲੋਂ ਪੜ੍ਹੇ ਜਾ ਰਹੇ ਹਨ ਸ਼ੋਕ ਮਤੇ
. . .  about 2 hours ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਇਆ ਸ਼ੁਰੂ
. . .  about 2 hours ago
ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਜੰਮੂ-ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  about 2 hours ago
'ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ' ਵਾਲੇ ਪਟਨਾ 'ਚ ਰਾਹੁਲ ਗਾਂਧੀ ਦੇ ਲੱਗੇ ਪੋਸਟਰ
. . .  about 2 hours ago
ਉਪਹਾਰ ਸਿਨੇਮਾ ਅਗਨੀਕਾਂਡ : ਪੀੜਤਾਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
. . .  about 3 hours ago
ਤਿਹਾੜ ਜੇਲ੍ਹ 'ਚ ਬੰਦ ਨਿਰਭੈਆ ਦੇ ਦੋਸ਼ੀ ਵਿਨੈ ਨੇ ਕੰਧ 'ਚ ਮਾਰਿਆ ਸਿਰ, ਹੋਇਆ ਜ਼ਖਮੀ
. . .  about 3 hours ago
ਕਾਰ ਤੇ ਟਰੱਕ ਦੀ ਟੱਕਰ 'ਚ 6 ਮੌਤਾਂ, 6 ਜ਼ਖਮੀ
. . .  about 3 hours ago
ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ 'ਚ 3 ਮੌਤਾਂ, 10 ਜ਼ਖਮੀ
. . .  about 3 hours ago
ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ 'ਚ 19 ਮੌਤਾਂ
. . .  about 4 hours ago
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ
. . .  about 4 hours ago
2024 ਤੱਕ 5 ਟ੍ਰਿਲੀਅਨ ਅਰਥ ਵਿਵਸਥਾ ਇੱਛਾਵਾਦੀ ਸੋਚ - ਡਾ. ਮਨਮੋਹਨ ਸਿੰਘ
. . .  about 4 hours ago
ਬਿਜਲੀ ਬੋਰਡ ਦੇ 2 ਖਿਡਾਰੀਆਂ ਦੀ ਗੋਲੀ ਮਾਰ ਕੇ ਹੱਤਿਆ
. . .  about 5 hours ago
ਜੇ.ਪੀ ਨੱਢਾ ਅੱਜ ਪੰਜਾਬ ਦੌਰੇ 'ਤੇ
. . .  about 5 hours ago
ਜਰਮਨ ਦੇ ਹਨਾਊ 'ਚ ਗੋਲੀਬਾਰੀ ਦੌਰਾਨ 8 ਮੌਤਾਂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਸਕਾਰਪੀਓ ਅਤੇ ਟੈਂਪੂ ਦੀ ਟੱਕਰ 'ਚ ਇੱਕ ਦੀ ਮੌਤ, ਅੱਧੀ ਦਰਜਨ ਲੋਕ ਜ਼ਖ਼ਮੀ
. . .  1 day ago
ਲੌਂਗੋਵਾਲ ਵੈਨ ਹਾਦਸੇ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ 22 ਫਰਵਰੀ ਤੋਂ ਸੰਘਰਸ਼ ਦਾ ਐਲਾਨ
. . .  1 day ago
ਜ਼ਿਲ੍ਹਾ ਪ੍ਰਬੰਧਕੀ ਪ੍ਰਸ਼ਾਸਨ 'ਚ ਨਿਯੁਕਤੀਆਂ ਅਤੇ ਤਾਇਨਾਤੀਆਂ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਦੇ ਹੱਕ ਭੋਗਪੁਰ ਖੰਡ ਮਿੱਲ ਅੱਗੇ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਭਾਦੋਂ ਸੰਮਤ 551

ਸੰਪਾਦਕੀ

ਕੀ ਚਿਹਰੇ ਬਦਲਣ ਨਾਲ ਭਾਜਪਾ ਦਾ ਮੁਕਾਬਲਾ ਕਰ ਸਕੇਗੀ ਕਾਂਗਰਸ?

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਖ਼ਰਕਾਰ ਕਾਂਗਰਸ ਹਾਈ ਕਮਾਨ ਵਲੋਂ ਸੂਬਾ ਪ੍ਰਧਾਨ ਅਸ਼ੋਕ ਤੰਵਰ ਅਤੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਸ੍ਰੀਮਤੀ ਕਿਰਨ ਚੌਧਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਉਨ੍ਹਾਂ ਦੀ ਥਾਂ 'ਤੇ ਨਿਯੁਕਤ ਕਰਨ ਨਾਲ ਸੂਬਾ ਕਾਂਗਰਸ ਦੇ ਚਿਹਰੇ-ਮੋਹਰੇ ਬਦਲ ਗਏ ਹਨ। ਸ਼ੈਲਜਾ ਨੂੰ ਤੰਵਰ ਦੀ ਥਾਂ 'ਤੇ ਕਾਂਗਰਸ ਦਾ ਸੂਬਾ ਮੁਖੀ ਅਤੇ ਹੁੱਡਾ ਨੂੰ ਕਿਰਨ ਚੌਧਰੀ ਦੀ ਥਾਂ 'ਤੇ ਕਾਂਗਰਸ ਵਿਧਾਇਕ ਦਲ ਦਾ ਨੇਤਾ ਅਤੇ ਕਾਂਗਰਸ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਹੁੱਡਾ ਸਮਰਥਕ ਪਿਛਲੇ 5 ਸਾਲਾਂ ਤੋਂ ਤੰਵਰ ਅਤੇ ਕਿਰਨ ਚੌਧਰੀ ਨੂੰ ਹਟਾਏ ਜਾਣ ਦੀ ਮੰਗ ਕਰ ਰਹੇ ਸਨ ਪਰ ਕਾਂਗਰਸ ਹਾਈ ਕਮਾਨ ਨੇ ਫ਼ੈਸਲਾ ਲੈਣ ਵਿਚ ਏਨੀ ਦੇਰ ਕਰ ਦਿੱਤੀ ਕਿ ਹੁਣ ਸ਼ਾਇਦ ਕਾਂਗਰਸ ਨੂੰ ਚਾਹ ਕੇ ਵੀ ਉਹ ਫਾਇਦਾ ਨਾ ਮਿਲ ਸਕੇ ਜੋ ਕੁਝ ਸਮਾਂ ਪਹਿਲਾਂ ਲੀਡਰਸ਼ਿਪ ਵਿਚ ਬਦਲਾਅ ਕਰਕੇ ਮਿਲ ਸਕਦਾ ਸੀ। ਤੰਵਰ ਸੂਬਾ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਦੇ ਹੋਰ ਆਗੂਆਂ ਅਤੇ ਵਿਧਾਇਕਾਂ ਨਾਲ ਨਾ ਤਾਂ ਬਿਹਤਰ ਸਬੰਧ ਕਾਇਮ ਕਰ ਸਕੇ ਅਤੇ ਨਾ ਹੀ ਪਾਰਟੀ ਦੀਆਂ ਜ਼ਿਲ੍ਹਾ ਅਤੇ ਹਲਕਾ ਇਕਾਈਆਂ ਦਾ ਗਠਨ ਕਰ ਸਕੇ। ਸੰਗਠਨ ਦੀ ਘਾਟ ਵਿਚ ਕਾਂਗਰਸ ਲਗਾਤਾਰ ਕਮਜ਼ੋਰ ਹੁੰਦੀ ਗਈ ਅਤੇ ਤੰਵਰ ਦੇ ਸਿਰ 'ਤੇ ਰਾਹੁਲ ਗਾਂਧੀ ਦਾ ਹੱਥ ਹੋਣ ਦੀ ਵਜ੍ਹਾ ਨਾਲ 5 ਸਾਲ ਤੱਕ ਪੂਰਾ ਜ਼ੋਰ ਲਗਾ ਕੇ ਵੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਅਤੇ ਨੇਤਾ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਨਹੀਂ ਸਕੇ। ਹੁਣ ਕਿਸੇ ਵੀ ਸਮੇਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਵਾਲਾ ਹੈ। ਕਾਂਗਰਸ ਕੋਲ ਪਾਰਟੀ ਸੰਗਠਨ ਖੜ੍ਹਾ ਕਰਨ ਲਈ ਸਮਾਂ ਨਹੀਂ ਬਚਿਆ। ਹੁਣ ਚੋਣਾਂ 'ਚ ਭਾਜਪਾ ਦਾ ਮੁਕਾਬਲਾ ਕਾਂਗਰਸ ਕਿਵੇਂ ਕਰਦੀ ਹੈ? ਇਹ ਤਾਂ ਕੁਝ ਦਿਨ ਬਾਅਦ ਹੀ ਸਾਫ਼ ਹੋ ਜਾਏਗਾ ਪਰ ਸੂਬਾਈ ਲੀਡਰਸ਼ਿਪ ਬਦਲਣ ਨਾਲ ਹੁੱਡਾ ਅਤੇ ਸ਼ੈਲਜਾ ਦੇ ਸਮਰਥਕ ਕਾਫੀ ਉਤਸ਼ਾਹਤ ਹਨ ਅਤੇ ਤੰਵਰ ਸਮਰਥਕਾਂ ਵਿਚ ਮਾਯੂਸੀ ਛਾ ਗਈ ਹੈ।
ਰੰਗ ਬਦਲਦੀ ਬਸਪਾ
ਹਰਿਆਣਾ ਵਿਚ ਬਸਪਾ ਕਦੀ ਵੀ ਵੱਡੀ ਤਾਕਤ ਨਹੀਂ ਰਹੀ। ਇਸ ਦੇ ਬਾਵਜੂਦ ਬਸਪਾ ਸੂਬੇ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਰੱਖਦੀ ਹੈ। ਅੱਜ ਤੱਕ ਸੂਬੇ ਵਿਚ ਬਸਪਾ ਨੇ ਸਿਰਫ ਇਕ ਵਾਰ 1998 ਵਿਚ ਇਨੈਲੋ ਦੇ ਨਾਲ ਗੱਠਜੋੜ ਕਰਕੇ ਅੰਬਾਲਾ ਲੋਕ ਸਭਾ ਸੀਟ ਜਿੱਤੀ ਸੀ। ਇਸ ਤੋਂ ਇਲਾਵਾ ਬਸਪਾ ਕਦੇ ਕੋਈ ਲੋਕ ਸਭਾ ਚੋਣ ਨਹੀਂ ਜਿੱਤ ਸਕੀ। ਪਿਛਲੀਆਂ 6 ਵਿਚੋਂ 5 ਵਿਧਾਨ ਸਭਾ ਚੋਣਾਂ ਵਿਚ ਇਕ-ਇਕ ਵਿਧਾਇਕ ਹਾਥੀ ਦੇ ਚੋਣ ਨਿਸ਼ਾਨ 'ਤੇ ਜਿੱਤਦਾ ਰਿਹਾ ਹੈ। ਬਸਪਾ ਉਮੀਦਵਾਰ ਚੋਣਾਂ ਜਿੱਤਦੇ ਹੀ ਸੂਬੇ ਵਿਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਸੀ, ਉਸੇ ਨਾਲ ਜੁੜ ਜਾਂਦਾ ਸੀ ਪਰ ਪਿਛਲੇ ਇਕ ਸਾਲ ਦੌਰਾਨ ਬਸਪਾ ਹਰਿਆਣਾ ਦੀ ਸਿਆਸਤ ਵਿਚ ਲਗਾਤਾਰ ਸੁਰਖੀਆਂ 'ਚ ਬਣੀ ਰਹੀ ਹੈ। ਪਹਿਲਾਂ ਬਸਪਾ ਨੇ ਪਿਛਲੇ ਸਾਲ ਇਨੈਲੋ ਨਾਲ ਸਮਝੌਤਾ ਕੀਤਾ ਪਰ ਜੀਂਦ ਉੱਪ ਚੋਣ ਵਿਚ ਇਨੈਲੋ ਉਮੀਦਵਾਰ ਦੀ ਹਾਰ ਤੋਂ ਬਾਅਦ ਬਸਪਾ ਨੇ ਗੱਠਜੋੜ ਤੋੜ ਦਿੱਤਾ। ਲੋਕ ਸਭਾ ਚੋਣਾਂ ਸਮੇਂ ਬਸਪਾ ਨੇ ਰਾਜ ਕੁਮਾਰ ਸੈਣੀ ਦੀ ਪਾਰਟੀ ਐਲ.ਐਸ.ਪੀ. ਨਾਲ ਗੱਠਜੋੜ ਕੀਤਾ ਅਤੇ ਚੋਣ ਖ਼ਤਮ ਹੁੰਦਿਆਂ ਹੀ ਗੱਠਜੋੜ ਤੋੜ ਲਿਆ। ਹੁਣ ਪਿਛਲੇ ਮਹੀਨੇ ਬਸਪਾ ਨੇ ਜਜਪਾ ਨਾਲ ਗੱਠਜੋੜ ਕਰਨ ਦਾ ਐਲਾਨ ਕੀਤਾ ਅਤੇ ਹਰਿਆਣਾ ਵਿਚ ਕਾਂਗਰਸ ਲੀਡਰਸ਼ਿਪ ਬਦਲਦਿਆਂ ਹੀ ਜਜਪਾ ਨਾਲੋਂ ਵੀ ਇਕਪਾਸੜ ਤੌਰ 'ਤੇ ਗੱਠਜੋੜ ਤੋੜਨ ਦਾ ਐਲਾਨ ਕਰ ਦਿੱਤਾ। ਇਹ ਗੱਠਜੋੜ 4 ਹਫ਼ਤੇ ਵੀ ਨਹੀਂ ਚੱਲ ਸਕਿਆ। ਹੁਣ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਕਾਂਗਰਸ ਦੀ ਨਵੀਂ ਚੁਣੀ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਮਾਇਆਵਤੀ ਨਾਲ ਬੈਠਕ ਹੋਣ ਦੇ ਚਰਚੇ ਹਨ। ਇਨ੍ਹਾਂ ਚਰਚਿਆਂ ਦਰਮਿਆਨ ਕਾਂਗਰਸ ਬਸਪਾ ਦੇ ਦਰਮਿਆਨ ਗੱਠਜੋੜ ਨੂੰ ਲੈ ਕੇ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।
ਮੋਦੀ ਵਲੋਂ ਭਾਜਪਾ ਚੋਣ ਪ੍ਰਚਾਰ ਦੀ ਸ਼ੁਰੂਆਤ
ਭਾਰਤੀ ਜਨਤਾ ਪਾਰਟੀ ਨੇ ਸੂਬੇ 'ਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਹਤਕ ਵਿਚ ਇਕ ਰੈਲੀ ਨਾਲ ਕੀਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਨੇ ਜਨ ਆਸ਼ੀਰਵਾਦ ਯਾਤਰਾ ਰਾਹੀਂ ਹਰਿਆਣਾ ਦੇ ਸਾਰੇ 90 ਹਲਕਿਆਂ ਦਾ ਦੌਰਾ ਕਰਕੇ ਪ੍ਰਚਾਰ ਕੀਤਾ ਸੀ। ਇਸ ਯਾਤਰਾ ਨੂੰ ਸਫਲ ਬਣਾਉਣ ਲਈ ਸਰਕਾਰੀ ਮਸ਼ੀਨਰੀ, ਭਾਜਪਾ ਨੇਤਾਵਾਂ ਅਤੇ ਟਿਕਟ ਦੀ ਉਮੀਦ ਲਾਈ ਬੈਠੇ ਉਮੀਦਵਾਰਾਂ ਦਾ ਕਾਫੀ ਯੋਗਦਾਨ ਰਿਹਾ। ਭਾਜਪਾ ਨੂੰ ਇਸ ਸਮੇਂ ਵਿਰੋਧੀ ਧਿਰ ਦੇ ਕਮਜ਼ੋਰ ਅਤੇ ਵੰਡੀ ਹੋਣ ਕਾਰਨ ਕਾਫੀ ਫਾਇਦਾ ਮਿਲ ਰਿਹਾ ਹੈ। ਇਨੈਲੋ ਦੇ ਦੋਫਾੜ ਹੋਣ ਤੋਂ ਬਾਅਦ ਇਨੈਲੋ ਦੇ ਜ਼ਿਆਦਾਤਰ ਵਿਧਾਇਕ ਅਤੇ ਨੇਤਾ ਭਾਜਪਾ ਵਿਚ ਸ਼ਾਮਿਲ ਹੋ ਗਏ, ਜਿਸ ਨਾਲ ਭਾਜਪਾ ਨੂੰ ਚੋਣਾਂ ਤੋਂ ਪਹਿਲਾਂ ਆਪਣੀ ਹਵਾ ਬਣਾਉਣ ਦਾ ਚੰਗਾ ਮੌਕਾ ਮਿਲਿਆ। ਖੱਟੜ ਸਰਕਾਰ ਨੇ ਲੋਕਾਂ ਨੂੰ ਖੁਸ਼ ਕਰਨ ਲਈ ਵੱਡੇ-ਵੱਡੇ ਐਲਾਨ ਵੀ ਕੀਤੇ ਹਨ। ਭਾਜਪਾ ਦੀ ਹਵਾ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁੱਖ ਮੰਤਰੀ ਮਨੋਹਰ ਲਾਲ ਨੂੰ ਸ਼ਾਬਾਸ਼ ਦਿੱਤੀ ਅਤੇ ਆਉਣ ਵਾਲੀਆਂ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਵਿਚ ਜੋਸ਼ ਭਰਨ ਦਾ ਕੰਮ ਕੀਤਾ।
ਚੌਟਾਲਾ ਪਰਿਵਾਰ 'ਚ ਇਕਜੁਟਤਾ ਦੀ ਕੋਸ਼ਿਸ਼
ਹਰਿਆਣਾ ਵਿਚ ਖਾਪ ਪੰਚਾਇਤਾਂ ਦੀ ਭੂਮਿਕਾ ਕਾਫੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਰਹੀ ਹੈ। ਅਕਸਰ ਖਾਪ ਪੰਚਾਇਤਾਂ ਕਈ ਬੇਹੱਦ ਗੰਭੀਰ ਅਤੇ ਨਾਜ਼ੁਕ ਸਮਾਜਿਕ ਮੁੱਦਿਆਂ ਨੂੰ ਵੀ ਹੱਲ ਕਰਨ ਵਿਚ ਸਫ਼ਲ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਨੂੰ ਕਾਫੀ ਸਨਮਾਨ ਦਿੱਤਾ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਦੀਆਂ ਖਾਪ ਪੰਚਾਇਤਾਂ ਚੌਟਾਲਾ ਪਰਿਵਾਰ ਵਿਚ ਪਏ ਪਾੜ ਨੂੰ ਖ਼ਤਮ ਕਰਨ ਅਤੇ ਚੌਟਾਲਾ ਪਰਿਵਾਰ ਨੂੰ ਇਕਜੁਟ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਹਨ। ਖਾਪ ਪੰਚਾਇਤਾਂ ਨੇ ਚੌਟਾਲਾ ਪਰਿਵਾਰ ਨੂੰ ਇਕਜੁਟ ਕਰਨ ਲਈ ਨਾ ਸਿਰਫ ਪਰਿਵਾਰ ਦੇ ਮੁੱਖ ਲੋਕਾਂ ਨਾਲ ਗੱਲਬਾਤ ਕੀਤੀ ਸਗੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਮਿਲ ਕੇ ਚੌਟਾਲਾ ਪਰਿਵਾਰ ਨੂੰ ਇਕਜੁਟ ਕਰਨ ਦੀ ਬੇਨਤੀ ਕੀਤੀ। ਖਾਪ ਪੰਚਾਇਤਾਂ ਦੀਆਂ ਕੋਸ਼ਿਸ਼ਾਂ ਦੀ ਚੌਟਾਲਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਿਫ਼ਤ ਵੀ ਕੀਤੀ ਅਤੇ ਉਸ ਪਰਿਵਾਰ ਦੇ ਸ਼ੁੱਭਚਿੰਤਕਾਂ ਨੇ ਵੀ ਇਸ ਨੂੰ ਸਰਾਹਿਆ। ਉਂਜ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸ੍ਰੀਮਤੀ ਸਨੇਹਲਤਾ ਚੌਟਾਲਾ ਦੇ ਸ਼ਰਧਾਂਜਲੀ ਸਮਾਰੋਹ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਰਿਵਾਰ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਸੀ ਕਿ ਜੇਕਰ ਸਾਰਾ ਪਰਿਵਾਰ ਇਕਜੁੱਟ ਹੋ ਜਾਵੇ ਤਾਂ ਇਹੀ ਸ੍ਰੀਮਤੀ ਸਨੇਹਲਤਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਹੁਣ ਖਾਪ ਪੰਚਾਇਤਾਂ ਆਪਣੀ ਮੁਹਿੰਮ ਵਿਚ ਕਿੰਨਾ ਕੁ ਸਫਲ ਹੁੰਦੀਆਂ ਹਨ, ਇਹ ਤਾਂ ਸਮਾਂ ਹੀ ਦੱਸੇਗਾ ਪਰ ਪੰਚਾਇਤਾਂ ਨਾਲ ਜੁੜੇ ਲੋਕ ਲਗਾਤਾਰ ਇਸ ਕੋਸ਼ਿਸ਼ 'ਚ ਜ਼ਰੂਰ ਲੱਗੇ ਹੋਏ ਹਨ।
ਦੇਵੀ ਲਾਲ ਦੇ ਜਨਮ ਦਿਨ 'ਤੇ ਦੋ ਸਮਾਗਮ
ਚੌਧਰੀ ਦੇਵੀ ਲਾਲ ਦੇ ਜਨਮ ਦਿਨ 'ਤੇ ਪਹਿਲਾਂ ਇਨੈਲੋ ਅਤੇ ਜਜਪਾ ਦੋਵਾਂ ਨੇ 25 ਸਤੰਬਰ ਨੂੰ ਇਕ ਹੀ ਦਿਨ ਸਨਮਾਨ ਸਮਾਰੋਹ ਕਰਨ ਦਾ ਐਲਾਨ ਕੀਤਾ ਸੀ। ਇਨੈਲੋ ਨੇ ਕੈਥਲ ਵਿਚ ਅਤੇ ਜਜਪਾ ਨੇ ਮੈਹਿਮ ਵਿਚ ਸਨਮਾਨ ਸਮਾਰੋਹ ਕਰਨਾ ਸੀ। ਹੁਣ ਜਜਪਾ ਨੇ ਮੈਹਿਮ ਦੀ ਥਾਂ 22 ਸਤੰਬਰ ਨੂੰ ਰੋਹਤਕ ਵਿਚ ਸਨਮਾਨ ਸਮਾਰੋਹ ਕਰਨ ਦਾ ਐਲਾਨ ਕੀਤਾ ਹੈ। ਉਂਜ ਉਦੋਂ ਤੱਕ ਸੂਬੇ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਵੇਗਾ ਅਤੇ ਜ਼ਿਆਦਾਤਰ ਵਰਕਰ ਚੋਣ ਮੁਹਿੰਮ 'ਚ ਜੁਟ ਚੁੱਕੇ ਹੋਣਗੇ। ਹੁਣ ਤੱਕ ਇਨੈਲੋ ਵਲੋਂ ਸੂਬੇ ਵਿਚ ਚੌਧਰੀ ਦੇਵੀ ਲਾਲ ਦੇ ਜਨਮ ਦਿਨ 'ਤੇ ਵਿਸ਼ਾਲ ਰੈਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਇਨੈਲੋ ਦੇ ਦੋਫਾੜ ਹੋਣ ਅਤੇ ਪਰਿਵਾਰ 'ਚ ਫੁੱਟ ਪੈਣ ਤੋਂ ਬਾਅਦ ਇਨੈਲੋ ਅਤੇ ਜਜਪਾ ਦੋਵੇਂ ਵੱਖ-ਵੱਖ ਤੌਰ 'ਤੇ ਆਪਣੀ ਤਾਕਤ ਦਿਖਾਉਣਗੇ। ਇਸ ਵਿਚ ਉਹ ਕਿੰਨਾ ਕੁ ਸਫਲ ਹੁੰਦੇ ਹਨ? ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ 22 ਨੂੰ ਰੋਹਤਕ ਵਿਚ ਹੋਣ ਵਾਲੇ ਜਜਪਾ ਦੇ ਸਨਮਾਨ ਸਮਾਰੋਹ ਅਤੇ 25 ਨੂੰ ਕੈਥਲ ਵਿਚ ਹੋਣ ਵਾਲੇ ਇਨੈਲੋ ਦੇ ਸਨਮਾਨ ਸਮਾਰੋਹ 'ਤੇ ਲੱਗੀਆਂ ਹੋਈਆਂ ਹਨ।


-ਵਿਸ਼ੇਸ਼ ਪ੍ਰਤੀਨਿਧੀ ਅਜੀਤ ਸਮਾਚਾਰ
ਮੋ: 98554-65946

ਫੋਰਡ ਮਸਟੈਂਗ ਦੇ ਸਿਰਜਕ ਨੇ ਦੁਨੀਆ ਨੂੰ ਕਿਹਾ ਅਲਵਿਦਾ

ਫੋਰਡ ਮਸਟੈਂਗ ਕਾਰ ਦੇ ਸਿਰਜਕ ਵਜੋਂ ਜਾਣੀ ਜਾਂਦੀ ਅਤੇ ਕਰਿਸਲਰ ਮੋਟਰ ਕੰਪਨੀ ਨੂੰ ਡੁੱਬਣ ਦੇ ਕੰਢੇ ਤੋਂ ਸਿਖ਼ਰ ਵੱਲ ਲਿਜਾਣ ਵਾਲੀ ਆਟੋਮੋਬਾਈਲ ਉਦਯੋਗ ਖੇਤਰ ਦੀ ਪ੍ਰਸਿੱਧ ਹਸਤੀ ਲਿਡੋ ਐਂਨਥੋਨੀ ਆਕੋਕਾ (1924-2019) ਕਰੀਬ 94 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਆਖ ਗਏ। ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼

ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰਾਂ ਅੱਗੇ ਆਉਣ

ਵਰਤਮਾਨ ਸਮੇਂ ਦੌਰਾਨ ਪੰਜਾਬ ਸਮੇਤ ਪੂਰਾ ਮੁਲਕ ਇਕ ਗੰਭੀਰ ਖੇਤੀਬਾੜੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਖੇਤੀਬਾੜੀ ਸੰਕਟ ਨੂੰ ਮੁੱਖ ਤੌਰ 'ਤੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਦੁਆਰਾ ਹੰਢਾਈਆਂ ਜਾ ਰਹੀਆਂ ਮੁਸੀਬਤਾਂ, ਧਰਤੀ ਹੇਠਲੇ ਪਾਣੀ ...

ਪੂਰੀ ਖ਼ਬਰ »

ਬੰਦਾਂ ਦੌਰਾਨ ਖ਼ਤਰਨਾਕ ਰੁਝਾਨ

ਪਿਛਲੇ ਦਿਨੀਂ ਇਕ ਭਾਈਚਾਰੇ ਵਲੋਂ ਇਕ ਟੀ.ਵੀ. ਸੀਰੀਅਲ ਵਿਚ ਭਗਵਾਨ ਵਾਲਮੀਕ ਦੇ ਦਿਖਾਏ ਕੁਝ ਦ੍ਰਿਸ਼ਾਂ ਸਬੰਧੀ ਇਤਰਾਜ਼ ਹੋਣ 'ਤੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਵੱਖ-ਵੱਖ ਭਾਈਚਾਰਿਆਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX