ਨਵਾਂਸ਼ਹਿਰ, 15 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪੋਲੀਓ ਦੀ ਬਿਮਾਰੀ ਤੋਂ ਬਚਾਓ ਲਈ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਡਾ: ਦਵਿੰਦਰ ਢਾਂਡਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਅੱਜ ਪਹਿਲੇ ਦਿਨ ਦਾਣਾ ਮੰਡੀ ਨਵਾਂਸ਼ਹਿਰ ਵਿਖੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਦਵਾਈ ਦੀਆਂ ਬੂੰਦਾਂ ਪਿਲਾ ਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲੇ੍ਹ ਵਿਚ ਪ੍ਰਵਾਸੀ ਪਰਿਵਾਰਾਂ ਦੇ 5 ਸਾਲ ਦੇ ਕੁੱਲ 5409 ਬੱਚਿਆਂ ਨੂੰ ਪੋਲੀਓ ਰੋਚਕ ਬੂੰਦਾਂ ਪਿਲਾਈਆਂ ਜਾਣਗੀਆਂ | ਜਿਸ ਦੌਰਾਨ ਜ਼ਿਲੇ੍ਹ ਅੰਦਰ 49 ਟੀਮਾਂ ਵਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ | ਇਨ੍ਹਾਂ ਟੀਮਾਂ ਦੀ ਸੁਪਰਵਿਜ਼ਨ ਲਈ 13 ਸੁਪਰਵਾਈਜ਼ਰ ਲਗਾਏ ਗਏ ਹਨ | ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਟੀਮਾਂ ਉਨ੍ਹਾਂ ਦੇ ਘਰ ਪੋਲੀਓ ਦੀ ਦਵਾਈ ਪਿਲਾਉਣ ਆਉਂਦੀਆਂ ਹਨ ਤਾਂ ਆਪਣੇ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਈਆਂ ਜਾਣ ਤਾਂ ਜੋ ਇਸ ਖ਼ਤਰਨਾਕ ਬਿਮਾਰੀ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ | ਡਾ: ਦਵਿੰਦਰ ਢਾਂਡਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁੱਲ 2681 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ ਜਿਨ੍ਹਾਂ ਵਿਚੋਂ ਨਵਾਂਸ਼ਹਿਰ ਵਿਖੇ 257, ਬੰਗਾ ਵਿਖੇ 173, ਰਾਹੋਂ ਵਿਖੇ 216, ਬਲਾਚੌਰ ਅਰਬਨ 234, ਮੁਜੱੱਫਰਪੁਰ ਵਿਖੇ 750, ਮੁਕੰਦਪੁਰ ਵਿਖੇ 198, ਸੁੱਜੋਂ ਵਿਖੇ 97, ਸੜੋਆ ਵਿਖੇ 204, ਬਲਾਚੌਰ ਰੂਰਲ ਵਿਖੇ 552 ਬੱਚਿਆਂ ਨੂੰ ਬੂੰਦਾਂ ਪਿਲਾਈਆਂ | ਉਨ੍ਹਾਂ ਕਿਹਾ ਕਿ ਪ੍ਰਵਾਸੀ ਪਰਿਵਾਰਾਂ ਦੇ ਜੋ ਬੱਚੇ ਪੋਲੀਓ ਬੂੰਦਾਂ ਤੋ ਅੱਜ ਵਾਂਝੇ ਰਹਿ ਗਏ ਹਨ, ਨੂੰ 16 ਅਤੇ 17 ਸਤੰਬਰ ਨੂੰ ਘਰ-ਘਰ ਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ | ਇਸ ਮੌਕੇ ਡਾ: ਨੀਨਾ ਐੱਸ.ਐਮ.ਓ ਸਿਵਲ ਹਸਪਤਾਲ ਨਵਾਂਸ਼ਹਿਰ, ਜਗਤ ਰਾਮ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਤਰਸੇਮ ਲਾਲ ਬੀ.ਈ.ਈ, ਸੁਸ਼ੀਲ ਕੁਮਾਰ ਕੰਪਿਊਟਰ ਅਸਿਸਟੈਂਟ, ਆਸ਼ਾ ਵਰਕਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਮਾਈਗ੍ਰੇਟਰੀ ਦੌਰ ਤਹਿਤ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੰੂਦਾਂ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਸਿਵਲ ਸਰਜਨ ਡਾ. ਆਰ. ਪੀ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮੁਕੰਦਪੁਰ ਦੀ ਅਗਵਾਈ ਹੇਠ ਪੋਲੀਓ ਦੀ ਨਾਮੁਰਾਦ ਬਿਮਾਰੀ ਦੇ ਜੜ੍ਹ ਤੋਂ ਖਾਤਮੇ ਲਈ 5 ਸਾਲ ਤੱਕ ਉਮਰ ਦੇ ਬੱਚਿਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਅਧੀਨ ਬੱਚਿਆਂ ਨੂੰ ਮਾਈਗ੍ਰੇਟਰੀ ਦੌਰ ਤਹਿਤ ਪੋਲੀਓ ਬੂੰਦਾਂ ਪਿਲਾਈਆਂ ਗਈਆਂ | ਨੋਡਲ ਅਫ਼ਸਰ ਡਾ. ਨਿਰੰਜਨ ਪਾਲ ਨੇ ਇਸ ਦੀ ਸ਼ੁਰੂਆਤ ਮੁਕੰਦਪੁਰ ਵਿਖੇ ਝੁੱਗੀ- ਝੌਪੜੀਆਂ ਵਿਚ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੀਤੀ | ਰਾਜ ਕੁਮਾਰ ਹੰਸ ਤੇ ਹੈਲਥ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਪੋਲੀਓ ਨੂੰ ਖ਼ਤਮ ਕਰਨ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਹਾ ਲੈਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਦੌਰ ਤਹਿਤ 5 ਸਾਲ ਤੱਕ ਦੇ 362 ਬੱਚਿਆਂ ਨੂੰ 16 ਤੇ 19 ਸਤੰਬਰ ਨੂੰ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ | ਇਸ ਸਮੇਂ ਆਸ਼ਾ ਰਾਣੀ ਐਲ. ਐਚ. ਵੀ ਸਰਬਜੀਤ, ਐਮ. ਬੀ. ਡਬਲਯੂ ਮਨਜੋਤ, ਕੁਲਵੀਰ, ਵਿਨੋਦ, ਸੱਚਦੀਪ ਸਿੰਘ, ਬਲਵੰਤ ਰਾਮ, ਜਸਵਿੰਦਰ ਕੌਰ, ਊਸ਼ਾ, ਮਦਨ ਲਾਲ ਤੇ ਮਹਿੰਦਰ ਰਾਮ ਆਦਿ ਹਾਜ਼ਰ ਸਨ |
ਔੜ, (ਜਰਨੈਲ ਸਿੰਘ ਖ਼ੁਰਦ)- ਸੀਨੀਅਰ ਮੈਡੀਕਲ ਅਫ਼ਸਰ ਮੁਕੰਦਪੁਰ ਡਾ: ਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਮਾਈਗ੍ਰੇਟਰੀ ਰਾਉਂਡ ਤਹਿਤ ਪਲਸ ਪੋਲੀਓ ਦੀਆਂ ਬੰੂਦਾਂ ਪਿੰਡ ਔੜ ਅਤੇ ਸਤਲੁਜ ਬੰਨ੍ਹ ਦੇ ਨਜ਼ਦੀਕ ਝੁਗੀ-ਝੌਪੜੀਆਂ ਸਮੇਤ ਘਰਾਂ 'ਚ ਰਹਿੰਦੇ ਪਰਿਵਾਰਾਂ ਦੇ ਛੋਟੇ ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਗਈਆਂ | ਜਿਸ ਦੌਰਾਨ ਟੀਮ ਸੁਪਰਵਾਈਜ਼ਰ ਬਲਵੰਤ ਰਾਮ ਹੈਲਥ ਇੰਸਪੈਕਟਰ ਔੜ ਨੇ ਪੋਲੀਓ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਤੇ ਬੰੂਦਾਂ ਪਿਲਾਉਣ ਦੀ ਜ਼ੋਰਦਾਰ ਅਪੀਲ ਕੀਤੀ | ਇਸ ਮੌਕੇ ਵੱਖ-ਵੱਖ ਟੀਮਾਂ ਜਿਨ੍ਹਾਂ ਵਿਚ ਸਚਦੀਪ ਸਿੰਘ, ਅਮਰਜੀਤ ਕੌਰ, ਵਿਨੋਦ ਕੁਮਾਰ, ਕੁਲਵੀਰ ਰਾਮ, ਅਨੁਪਿੰਦਰ ਕੌਰ, ਜੈਸਮੀਨ ਕੌਰ ਆਦਿ ਟੀਮਾਂ ਵਲੋਂ ਮਾਈਗ੍ਰੇਟਰੀ ਏਰੀਆ ਵਿਚ ਆ ਕੇ ਪਲਸ ਪੋਲੀਓ ਦੀਆਂ ਬੰੂਦਾਂ ਛੋਟੇ ਬੱਚਿਆਂ ਨੂੰ ਪਿਲਾਈਆਂ |
ਭੱਦੀ, 15 ਸਤੰਬਰ (ਨਰੇਸ਼ ਧੌਲ)-ਗੁਰਦੁਆਰਾ ਪ੍ਰਭੂ ਨਿਵਾਸ ਕਸਬਾ ਭੱਦੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਹਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਮੌਕੇ ਦੋ ਸ੍ਰੀ ਅਖੰਡ ਜਾਪ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ...
ਨਵਾਂਸ਼ਹਿਰ, 15 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਗੋਲਡ ਬੰਦਗੀ ਸਿਟੀ 321-ਡੀ ਦੀ ਮਹੀਨਾਵਾਰ ਮੀਟਿੰਗ ਹੋਈ | ਜਾਣਕਾਰੀ ਦਿੰਦੇ ਹੋਏ ਵਾਈਸ ਪ੍ਰਧਾਨ ਬਲਵੀਰ ਸਿੰਘ ਪੂਨੀ ਅਤੇ ਜੇ.ਐੱਸ ਲੌਗੀਆ ਨੇ ਦੱਸਿਆ ਕਿ ਮੀਟਿੰਗ ਵਿਚ ਕਲੱਬ ਵਲੋਂ ਕੀਤੇ ਗਏ ਪੋ੍ਰਜੈਕਟਾਂ ...
ਪੋਜੇਵਾਲ ਸਰਾਂ, 15 ਸਤੰਬਰ (ਰਮਨ ਭਾਟੀਆ)-ਥਾਣਾ ਪੋਜੇਵਾਲ ਦੀ ਪੁਲਿਸ ਨੇ ਪਿੰਡ ਮਾਲੇਵਾਲ ਵਿਖੇ 8 ਪੇਟੀਆਂ ਨਾਜਾਇਜ਼ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਪੋਜੇਵਾਲ ਤੋ ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ ਹਰਮੇਸ਼ ਕੁਮਾਰ ਸਮੇਤ ਪੁਲਿਸ ...
ਨਵਾਂਸ਼ਹਿਰ, 15 ਸਤੰਬਰ (ਗੁਰਬਖਸ਼ ਸਿੰਘ ਮਹੇ)-ਅੱਜ ਮੁਹਾਲੀ ਵਿਖੇ ਜੰਮੂ ਕਸ਼ਮੀਰ ਵਿਚੋਂ ਮੋਦੀ ਸਰਕਾਰ ਵਲੋਂ ਧਾਰਾ 370 ਅਤੇ 35 ਏ ਤੋੜਨ ਦੇ ਵਿਰੋਧ ਵਿਚ ਕੀਤੀ ਜਾ ਰਹੀ ਕਾਨਫਰੰਸ ਅਤੇ ਮੁਜਾਹਰੇ ਉੱਤੇ ਪਾਬੰਦੀ ਲਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ...
ਭੱਦੀ, 15 ਸਤੰਬਰ (ਨਰੇਸ਼ ਧੌਲ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਬਛੌੜੀ ਵਿਖੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਇਕੱਤਰ ਪਿੰਡ ਵਾਸੀਆਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ...
ਸੰਧਵਾਂ, 15 ਸਤੰਬਰ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਚੋਰੀ ਹੋਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਕਰੀਬ ਸ਼ਾਮ ਚਾਰ ਵਜੇ ਸਕੂਲ ਦੀ ਸਫਾਈ ਸੇਵਿਕਾ ਨੀਲਮ ਕੁਮਾਰੀ ਆਪਣੇ ਪੁੱਤਰ ਜਸਵਿੰਦਰ ਕੁਮਾਰ ਨੂੰ ...
ਉੜਾਪੜ/ਲਸਾੜਾ, 15 ਸਤੰਬਰ (ਲਖਵੀਰ ਸਿੰਘ ਖੁਰਦ) - ਇਲਾਕੇ ਵਿਚ ਲੁੱਟ ਖੋਹ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੇ ਜਿਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੋਲ ਪੈਦਾ ਕੀਤਾ ਹੋਇਆ ਹੈ ਉਥੇ ਹੀ ਲੋਕ ਹੁਣ ਦਿਨ ਵੇਲੇ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ | ਬੀਤੇ ਕੱਲ੍ਹ ...
ਰੈਲਮਾਜਰਾ, 15 ਸਤੰਬਰ (ਰਾਕੇਸ਼ ਰੋਮੀ)-ਭਾਰਤ ਸਰਕਾਰ ਵਲੋਂ ਚਲਾਈ ਗਈ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਜਸਵਿੰਦਰ ਸਿੰਘ ਸਰਪੰਚ ਪਿੰਡ ਆਸਰੋਂ ਦੇ ਯਤਨਾ ਸਦਕਾ ਪਿੰਡ ਵਿਚ ਕਮਲਜੀਤ ਸਿੰਘ ਮੈਨੇਜਰ ਸੀ.ਐਮ.ਸੀ. ਨਵਾਂਹਿਰ, ਰਵੀ ਕੁਮਾਰ, ਰਾਜਨ ਕੌਸ਼ਲ ਵਲੋਂ ਕੈਂਪ ਲਗਾਇਆ ਗਿਆ ...
ਨਵਾਂਸ਼ਹਿਰ, 15 ਸਤੰਬਰ (ਹਰਵਿੰਦਰ ਸਿੰਘ)-ਮੈਨੇਜਮੈਂਟ ਸ਼ੂਗਰ ਮਿੱਲ ਨਵਾਂਸ਼ਹਿਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸ਼ੂਗਰ ਮਿੱਲ ...
ਨਵਾਂਸ਼ਹਿਰ,15 ਸਤੰਬਰ (ਹਰਵਿੰਦਰ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਗੁਰਦੁਆਰਾ ਕਮੇਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ (ਰਜਿ.) ...
ਨਵਾਂਸ਼ਹਿਰ, 15 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਭਾਰਤ ਸਰਕਾਰ ਵਲੋਂ ਦੇਸ਼ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ 225 ਜ਼ਿਲਿ੍ਹਆਂ ਵਿਚ ਜੁਲਾਈ ਮਹੀਨੇ ਆਰੰਭੇ ਜਲ ਸ਼ਕਤੀ ਅਭਿਆਨ ਦੇ ਤੀਸਰੇ ਪੜਾਅ ਤਹਿਤ ਜ਼ਿਲ੍ਹੇ ਦੇ ਦੌਰੇ 'ਤੇ ਆਈ ਕੇਂਦਰੀ ਟੀਮ ਨੇ ਧਰਤੀ ...
ਬੰਗਾ, 15 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਾਂਝ ਕੇਂਦਰ ਬੰਗਾ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਸਬੰਧੀ ਸਰਕਾਰੀ ਮਿਡਲ ਸਕੂਲ ਕਲੇਰਾਂ ਵਿਖੇ ਸੈਮੀਨਾਰ ਕੀਤਾ ਗਿਆ | ਏ. ਐਸ. ਆਈ. ਕੁਲਦੀਪ ਰਾਜ ਇੰਚਾਰਜ ਸਬ-ਡਵੀਜਨ ਸਾਂਝ ਕੇਂਦਰ ਬੰਗਾ ਨੇ ਕਿਹਾ ਕਿ ...
ਬੰਗਾ, 15 ਸਤੰਬਰ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਾ. ਬੂਟਾ ਸਿੰਘ ਮਾਹਿਲ ਨਿਵਾਸੀ ਪਿੰਡ ਮਾਹਿਲ ਗਹਿਲਾ ਨੂੰ ਅਧਿਆਪਕ ਦਿਵਸ ਮੌਕੇ ਉੱਘੀ ਸਮਾਜ ਸੇਵੀ ਐਨ. ਜੀ. ਓ ...
ਬਹਿਰਾਮ, 15 ਸਤੰਬਰ (ਸਰਬਜੀਤ ਸਿੰਘ ਚੱਕਰਾਮੰੂ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਦਿ੍ੜਤਾ ਅਤੇ ਇਮਾਨਦਾਰੀ ਨਾਲ ਪੰਜਾਬ ਨੂੰ ਦੁਬਾਰਾ ਮੋਹਰੀ ਸੂਬਾ ਬਣਾਉਣ ਲਈ ਯਤਨਸ਼ੀਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਵੀਰ ਸਿੰਘ ...
ਮੇਹਲੀ, 15 ਸਤੰਬਰ (ਸੰਦੀਪ ਸਿੰਘ) - ਬਹੁਜਨ ਸਮਾਜ ਪਾਰਟੀ ਦੇ ਮਿਹਨਤੀ ਆਗੂ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਜੰਡਿਆਲੀ ਨੂੰ ਉਨ੍ਹਾਂ ਵਲੋਂ ਬਹੁਜਨ ਸਮਾਜ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਹਾਈ ਕਮਾਨ ਵਲੋਂ ਹਰਜਿੰਦਰ ...
ਨਵਾਂਸ਼ਹਿਰ, 15 ਸਤੰਬਰ (ਗੁੁਰਬਖਸ਼ ਸਿੰਘ ਮਹੇ)- ਫ਼ਸਲੀ ਵਿਭਿੰਨਤਾ ਸਕੀਮ (ਮੱਕੀ) ਅਧੀਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਉਟਾਲ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਸੁਸ਼ੀਲ ਕੁਮਾਰ ਦੀ ਅਗਵਾਈ 'ਚ ਕਿਸਾਨ ਗੋਸ਼ਟੀ ਕੀਤੀ ਗਈ | ਵਿਭਾਗ ਵਲੋਂ ਇਸ ਮੌਕੇ ...
ਔੜ/ਝਿੰਗੜਾਂ, 15 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੀਰਪੁਰ ਲੱਖਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਨੂੰ ਸਮਰਪਿਤ ਪ੍ਰਬੰਧਕਾਂ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ | ਸਵੇਰ ਵੇਲੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ...
ਬੰਗਾ, 15 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬਲਾਕ ਸੰਮਤੀ ਔੜ ਦੇ ਨਵੇਂ ਚੁਣੇ ਉੱਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਸਪੁੱਤਰ ਸਾਬਕਾ ਵਿਧਾਇਕ ਬਲਵੰਤ ਸਿੰਘ ਸਰਹਾਲ ਦਾ ਪਿੰਡ ਸਰਹਾਲ ਕਾਜੀਆਂ 'ਚ ਸਨਮਾਨ ਕੀਤਾ ਗਿਆ | ਜਗਤਾਰ ਸਿੰਘ ਬੀਸਲਾ ਨੇ ਆਖਿਆ ਕਿ ਕੁਲਜੀਤ ਸਿੰਘ ...
ਸੰਧਵਾਂ, 15 ਸਤੰਬਰ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਮੁਸਕਾਨ ਫਰਾਲਾ, ਅੱਠਵੀਂ ਕਲਾਸ ਦੇ ਨਵਜੋਤ ਸਿੰਘ ਮੁੰਨਾ ਅਤੇ ਛੇਵੀਂ ਕਲਾਸ ਦੇ ਵਿਦਿਆਰਥੀ ਹਰਪ੍ਰੀਤ ਕੁਮਾਰ ਨੇ ਆਪਣਾ ਜਨਮ ...
ਪੋਜੇਵਾਲ ਸਰਾਂ, 15 ਸਤੰਬਰ (ਰਮਨ ਭਾਟੀਆ)- ਚੌਧਰੀ ਬਿਸ਼ਨ ਦਾਸ ਸੰਡਰ ਸਪੋਰਟਸ ਕਲੱਬ ਸੰਡਰੇਵਾਲ ਵਲੋਂ ਐਨ.ਆਰ.ਆਈ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਚੌਧਰੀ ਸੁਭਾਸ਼ ਪਿੰਟੂ ਭਾਟੀਆ ਤੇ ਚੌਧਰੀ ...
ਉੜਾਪੜ/ਲਸਾੜਾ, 15 ਸਤੰਬਰ (ਲਖਵੀਰ ਸਿੰਘ ਖੁਰਦ) - ਡਾ. ਹਰਚਰਨ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਦੀਆਂ ਵਿਦਿਆਰਥਣਾਂ ਨੇ ਸਾਹਲੋਂ ਵਿਖੇ ਹੋਏ ਜੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਆਪਣੀ ਚੰਗੀ ਕਾਰਗੁਜਾਰੀ ਦਿਖਾ ਕੇ ਕਈ ਮੈਡਲ ਸਕੂਲ ਦੀ ਝੋਲੀ ...
ਬੰਗਾ, 15 ਸਤੰਬਰ (ਕਰਮ ਲਧਾਣਾ)- ਸਕੂਲਾਂ ਦੇ ਹੋਏ ਜੋਨ ਪੱਧਰੀ ਖੇਡ ਮੁਕਾਬਲਿਆਂ 'ਚ ਜੋਨ ਮੁਕੰਦਪੁਰ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੀ ਝੰਡੀ ਰਹੀ | ਸਕੂਲ ਪਿ੍ੰਸੀਪਲ ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਮੈਡਮ ਸਰਬਜੀਤ ਕੌਰ, ਸੁਨੀਲ ਕਮਲ ਤੇ ...
ਨਵਾਂਸ਼ਹਿਰ, 15 ਸਤੰਬਰ (ਮਹੇ)-ਜਲੰਧਰ ਵਿਚ ਹੋਣ ਵਾਲੀ ਸੈਨਾ ਭਰਤੀ ਦੀ ਲਿਖਤ ਪ੍ਰੀਖਿਆ ਹੁਣ 26 ਅਕਤੂਬਰ 2019 ਨੂੰ ਹੋਵੇਗੀ | ਜਲੰਧਰ ਵਿਚ 1 ਅਗਸਤ ਤੋਂ 11 ਅਗਸਤ ਤੱਕ ਸੈਨਾ ਭਰਤੀ ਰੈਲੀ ਵਿਚ ਜੋ ਉਮੀਦਵਾਰ ਮੈਡੀਕਲ ਟੈਸਟ ਵਿਚ ਫਿੱਟ ਹਨ, ਆਪਣਾ ਦਾਖਲਾ ਪੱਤਰ ਦੁਬਾਰਾ ਜਾਰੀ ...
ਮੁਕੰਦਪੁਰ, 15 ਸਤੰਬਰ (ਅਮਰੀਕ ਸਿੰਘ ਢੀਂਡਸਾ) - ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ ਤੇ ਕਿਸਾਨ ਦੀ ਆਰਥਿਕਤਾ ਦਾ ਸਰੋਤ ਵੀ ਪ੍ਰੰਤੂ ਜਦੋਂ ਤੀਕ ਫ਼ਸਲ ਪੱਕ ਕੇ ਵੱਢਣ ਲਈ ਤਿਆਰ ਨਹੀਂ ਹੋ ਜਾਂਦੀ ਬਹੁਤ ਸਾਰੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਕਿਸਾਨ ਨੂੰ ...
ਨਵਾਂਸ਼ਹਿਰ, 15 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਰਜਿ 283 ਵਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਟੈਂਡਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਤੋਂ ਪਹਿਲਾਂ ਦਸ਼ਹਿਰਾ ਮੈਦਾਨ ਵਿਖੇ ਲਗਾਏ ਧਰਨੇ ...
ਨਵਾਂਸ਼ਹਿਰ, 15 ਸਤੰਬਰ (ਹਰਵਿੰਦਰ ਸਿੰਘ)-ਉਂਜ ਤਾਂ ਸਰਕਾਰ ਸੂਬੇ ਦੇ ਵਿਕਾਸ ਅਤੇ ਸੜਕਾਂ ਦੇ ਜਾਲ ਵਿਛਾਉਣ ਨੂੰ ਲੈ ਕੇ ਨਿੱਤ ਦਿਨ ਬਿਆਨਬਾਜ਼ੀ ਕਰ ਰਹੀ ਹੈ ਪਰ ਕਈ ਬਾਰ ਤਾਂ ਜ਼ਮੀਨੀ ਹਕੀਕਤ ਨੇੜੇ ਵੀ ਢੁਕਦੀ ਨਜ਼ਰ ਨਹੀਂ ਆਉਂਦੀ | ਨਵਾਂਸ਼ਹਿਰ ਦੀਆਂ ਕਈ ਮੁਖ ਸੜਕਾਂ ਦੇ ...
ਨਵਾਂਸ਼ਹਿਰ, 15 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਬਾਲ ਭਲਾਈ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਕਰੀਬ ਇਕ ਸਾਲ ਤੋਂ ਇਕ ਦੂਸਰੇ ਤੋਂ ਵਿੱਛੜੇ ਦੋ ਭਰਾਵਾਂ ਦਾ ਮੇਲ ਕਰਵਾਇਆ ਗਿਆ ਹੈ | ਕਮੇਟੀ ਦੇ ਮੈਂਬਰ ਡਾ: ਗੁਰਮੀਤ ਸਿੰਘ ਅਤੇ ਸਕੱਤਰ ਅਮਨਦੀਪ ਕੌਰ ਨੇ ਦੱਸਿਆ ਕਿ ...
ਪੋਜੇਵਾਲ ਸਰਾਂ, 15 ਸਤੰਬਰ (ਰਮਨ ਭਾਟੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਸਲ ਦੀਆਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਵਲੋਂ ਵੱਡੀ ਲੀਡ ਹਾਸਿਲ ਕਰਕੇ ...
ਪੋਜੇਵਾਲ ਸਰਾਂ, 15 ਸਤੰਬਰ (ਰਮਨ ਭਾਟੀਆ)-ਸੰਤ ਨਿਰੰਕਾਰੀ ਭਵਨ ਆਲੋਵਾਲ ਅੰਦਰੋਂ 28-29 ਅਗਸਤ ਦੀ ਰਾਤ ਨੂੰ ਕਣਕ ਦੇ 50-50 ਕਿੱਲੋ ਦੇ 6 ਕੱਟੇ ਚੋਰੀ ਕਰਨ ਤੇ ਦਿਨ ਵੇਲੇ ਇਕ ਘਰ ਵਿਚੋਂ ਨਗਦੀ ਚੋਰੀ ਕਰਨ ਸਬੰਧੀ ਥਾਣਾ ਪੋਜੇਵਾਲ ਦੀ ਪੁਲਿਸ ਨੇ ਪਿੰਡ ਆਲੋਵਾਲ ਦੇ ਤਿੰਨ ...
ਟੱਪਰੀਆਂ ਖ਼ੁਰਦ/ਨੂਰਪੁਰ ਬੇਦੀ, 15 ਸਤੰਬਰ (ਸ਼ਾਮ ਸੁੰਦਰ ਮੀਲੂ, ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਸੰਗਤ ਵੱਲੋਂ ਮਨਾਏ ਜਾ ਰਹੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ...
ਘੁੰਮਣਾਂ, 15 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ ਵਿਖੇ ਚੌਥਾ ਵਿਸ਼ਾਲ ਭਾਗਵਤੀ ਜਾਗਰਣ ਕਰਵਾਉਣ ਸਬੰਧੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪਰਵਿੰਦਰ ਕੁਮਾਰ ਛਾਬੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਤੈਅ ਕੀਤਾ ਗਿਆ ਕਿ ਇਸ ਵਾਰ ਭਗਵਤੀ ਜਾਗਰਣ 6 ...
ਨਵਾਂਸ਼ਹਿਰ, 15 ਸਤੰਬਰ (ਗੁਰਬਖਸ਼ ਸਿੰਘ ਮਹੇ)-ਜੋਨ ਨੰ. 5 ਨਵਾਂਸ਼ਹਿਰ ਦਾ ਜ਼ੋਨਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਜ਼ੋਨਲ ਪ੍ਰਧਾਨ ਪਿ੍ੰ: ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਇਕਬਾਲ ਸਿੰਘ ਮੈਨੇਜਰ ਪ੍ਰਬੰਧਕ ...
ਘੁੰਮਣਾਂ, 15 ਸਤੰਬਰ (ਮਹਿੰਦਰ ਪਾਲ ਸਿੰਘ) - ਐਸ. ਐਸ. ਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਵਿਖੇ ਸਾਂਝ ਕੇਂਦਰ ਬਹਿਰਾਮ ਦੇ ਏ. ਐਸ. ਆਈ ਲਖਵੀਰ ਲਾਲ, ਸਤਨਾਮ ਸਿੰਘ ਵਲੋਂ ਸਕੂਲ ਦੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ...
ਬੰਗਾ, 15 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਇੰਟਰ ਹਾਊਸ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਭਗਤ ਹਾਊਸ, ਟੈਗੋਰ ਹਾਊਸ, ਲਾਜਪਤ ਹਾਊਸ ਅਤੇ ਗੋਬਿੰਦ ਹਾਊਸ ਸ਼ਾਮਲ ਸਨ | ਪ੍ਰਤੀਯੋਗਤਾ ਵਿਚ ਬਲਵੀਰ ਮੈਡਮ ਨੇ ਸਕੋਰਿੰਗ ਬੋਰਡ ...
ਪੋਜੇਵਾਲ ਸਰਾਂ, 15 ਸਤੰਬਰ (ਨਵਾਂਗਰਾਈਾ)- ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਰਾਜੇਸ਼ ਪਾਇਲਟ ਮੈਮੋਰੀਅਲ ਗੁੱਜਰ ਭਵਨ ਵਿਖੇ ਸਾਬਕਾ ਪ੍ਰਧਾਨ ਸਵ: ਸਰਦਾਰ ਅਮਰੀਕ ਸਿੰਘ ਦੀ ਯਾਦ ਵਿਚ 19ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਵਲੋਂ ਡਾ: ...
ਮਜਾਰੀ ਸਾਹਿਬਾ, 15 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਡੀ ਸਤਨਾਮ ਸਿੰਘ ਭਾਰਾਪੁਰ ਦੇ ਜਥੇ ਵਲੋਂ ਰਿਕਾਰਡ ਕਰਵਾਈ ਗਈ ਢਾਡੀ ਵਾਰ 'ਨਾਨਕ' ਕਸਬਾ ਮਜਾਰੀ ਵਿਖੇ ਸਿੱਖ ਵਿਦਵਾਨ ਅਜਮੇਰ ਸਿੰਘ ਅਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX