ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  about 1 hour ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  about 2 hours ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  about 2 hours ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  about 4 hours ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  about 4 hours ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  about 4 hours ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 5 hours ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  about 5 hours ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  about 6 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  about 6 hours ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  about 6 hours ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 6 hours ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  about 7 hours ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  about 7 hours ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  about 7 hours ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  about 7 hours ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  about 7 hours ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  about 7 hours ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  about 8 hours ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  about 8 hours ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  about 8 hours ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  about 8 hours ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  about 9 hours ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  about 9 hours ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  about 9 hours ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  about 9 hours ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  about 9 hours ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  1 minute ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  about 8 hours ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  about 10 hours ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  about 10 hours ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  about 10 hours ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  about 10 hours ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 10 hours ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  about 10 hours ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  about 10 hours ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  about 11 hours ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  about 10 hours ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  about 11 hours ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  about 11 hours ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  about 11 hours ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  1 minute ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 12 hours ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  about 12 hours ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  about 12 hours ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਜੀਆ ਚਾਰਲਸ

ਬਠਿੰਡਾ /ਮਾਨਸਾ

ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਕਾਫ਼ਲੇ ਨੂੰ ਰਾਮਪੁਰਾ-ਗਿੱਲ ਕਲਾਂ ਲਾਗੇ ਪੁਲਿਸ ਨੇ ਰੋਕਿਆ

ਚਾਉਕੇ/ਰਾਮਪੁਰਾ ਫੂਲ, 15 ਸਤੰਬਰ (ਮਨਜੀਤ ਸਿੰਘ ਘੜੈਲੀ/ਨਰਪਿੰਦਰ ਧਾਲੀਵਾਲ)- ਅੱਜ ਪਿੰਡ ਰਾਮਪੁਰਾ ਤੋਂ ਕਾਫ਼ਲੇ ਦੇ ਰੂਪ ਵਿਚ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਪੰਜਾਬ ਦੇ ਸੱਦੇ 'ਤੇ ਕਸ਼ਮੀਰ ਦੇ ਲੋਕਾਂ ਤੋਂ ਸਵੈ ਨਿਰਣੇ ਦਾ ਹੱਕ ਖੋਹਣ ਿਖ਼ਲਾਫ਼ ਮੁਹਾਲੀ ਵਿਖੇ ਰੈਲੀ ਅਤੇ ਉਪਰੰਤ ਰਾਜਪਾਲ ਪੰਜਾਬ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨ, ਵਿਦਿਆਰਥੀਆਂ ਨੂੰ ਬਠਿੰਡਾ-ਚੰਡੀਗੜ੍ਹ ਹਾਈਵੇ 'ਤੇ ਰਾਮਪੁਰਾ-ਗਿੱਲ ਕਲਾਂ ਵਿਚਕਾਰ ਪਿੱਥੋ ਦੇ ਮੋੜ ਲਾਗੇ ਪੁਲਿਸ ਨੇ ਰੋਕ ਲਿਆ | ਪੁਲਿਸ ਦੀ ਰੋਕ ਦੇ ਵਿਰੋਧ ਵਜੋਂ ਕਿਸਾਨਾਂ-ਮਜ਼ਦੂਰਾਂ, ਵਿਦਿਆਰਥੀਆਂ ਦੇ ਕਾਫ਼ਲੇ ਨੇ ਸੜਕ ਨੂੰ ਪੂਰੀ ਤਰਾਂ ਜਾਮ ਕਰਕੇ ਰੋਸ ਧਰਨਾ ਲਗਾ ਦਿੱਤਾ | ਇਸ ਸੜਕੀ ਜਾਮ ਸਮੇਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਔਰਤ ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਿੰਦਰ ਬਿੰਦੂ, ਨੌਜਵਾਨ ਭਾਰਤ ਸਭਾ ਦੇ ਸੂਬਾਈ ਕਮੇਟੀ ਮੈਂਬਰ ਸਰਬਜੀਤ ਮੌੜ ਆਦਿ ਬੁਲਾਰਿਆਂ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਰਾਏਸੁਮਾਰੀ ਕਰਵਾਏ ਤੋਂ ਬਿਨਾਂ ਹੀ ਉਥੇ ਧਾਰਾ 370 ਅਤੇ 35 ਏ ਤੋੜ ਕੇ ਕੇਂਦਰ ਸਾਸਤ ਪ੍ਰਦੇਸ਼ ਬਣਾ ਕੇ ਸਿੱਧਾ ਕੇਂਦਰ ਸਰਕਾਰ ਅਧੀਨ ਕਰ ਲਿਆ | ਉਨ੍ਹਾਂ ਆਖਿਆ ਕਿ ਇਸ ਦਾ ਵਿਰੋਧ ਕਰ ਰਹੇ ਕਸ਼ਮੀਰੀ ਲੋਕਾਂ 'ਤੇ ਫ਼ੌਜ ਰਾਹੀਂ ਜ਼ਬਰ ਢਾਹਿਆ ਜਾ ਰਿਹਾ ਹੈ | ਬੁਲਾਰਿਆਂ ਨੇ ਅੱਗੇ ਦੱਸਿਆ ਕਿ ਅੱਜ ਕਸ਼ਮੀਰੀ ਲੋਕਾਂ ਦੀ ਹਮਾਇਤ 'ਤੇ ਜਾ ਰਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਨੂੰ ਕੈਪਟਨ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਵਲੋਂ ਥਾਂ-ਥਾਂ ਨਾਕੇ ਲਗਾ ਕੇ ਰੋਕਣ ਕਾਰਨ ਕਾਂਗਰਸ ਸਰਕਾਰ ਦਾ ਵੀ ਕਸ਼ਮੀਰੀ ਲੋਕਾਂ ਪ੍ਰਤੀ ਨਕਲੀ ਹੇਜ ਸਾਹਮਣੇ ਆ ਗਿਆ ਹੈ | ਉਨ੍ਹਾਂ ਆਖਿਆ ਕਿ ਵੋਟ ਰਾਜਨੀਤੀ ਲਈ ਕਾਂਗਰਸ ਕਸ਼ਮੀਰੀ ਲੋਕਾਂ ਦੀ ਹਮਾਇਤ ਦਾ ਸਟੰਟ ਕਰਦੀ ਹੈ | ਇਸ ਮੌਕੇ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਪੁਤਲੇ ਵੀ ਸਾੜੇ ਗਏ | ਇਸ ਮੌਕੇ ਬੁਲਾਰਿਆਂ ਨੇ ਕਸ਼ਮੀਰੀ ਲੋਕਾਂ ਨੂੰ ਰਾਏਸ਼ੁਮਾਰੀ ਕਰਵਾ ਸਵੈ ਨਿਰਣੈ ਦਾ ਹੱਕ ਦੇਣ, ਧਾਰਾ 370 ਅਤੇ 35 ਏ ਬਹਾਲ ਕਰਨ, ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲੁੱਟ ਕਰਨ ਦੇਣ ਅਧਿਕਾਰ ਬਿੱਲ ਵਾਪਸ ਲੈਣ, ਫ਼ੌਜਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ, ਬਸੰਤ ਸਿੰਘ ਕੋਠਾਗੁਰੂ, ਦਰਸ਼ਨ ਸਿੰਘ ਮਾਈਸਰਖਾਨਾ, ਜਗਦੇਵ ਸਿੰਘ ਜੋਗੇਵਾਲਾ, ਹੁਸ਼ਿਆਰ ਸਿੰਘ, ਬਹੱਤਰ ਸਿੰਘ ਨੰਗਲਾ, ਤੀਰਥ ਸਿੰਘ ਕੋਠਾਗੁਰੂ, ਜਸਵੀਰ ਸਿੰਘ, ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੋਟੜਾ ਆਦਿ ਨੇ ਵੀ ਸੰਬੋਧਨ ਕੀਤਾ | ਖ਼ਬਰ ਲਿਖੇ ਜਾਣ ਤੱਕ ਸੜਕ ਜਾਮ ਜਾਰੀ ਸੀ ਅਤੇ ਸਾਹਮਣੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਸੀ |
-ਮਾਮਲਾ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਰੱਦ ਕਰਵਾਉਣ ਦਾ-
20 ਤੋਂ ਪਟਿਆਲਾ 'ਚ ਅਣਮਿਥੇ ਸਮੇਂ ਲਈ ਪੱਕੇ ਮੋਰਚੇ 'ਚ ਪਹੁੰਚਣ ਲਈ ਪਿੰਡ-ਪਿੰਡ ਰੈਲੀਆਂ
ਬੱਲੂਆਣਾ, (ਗੁਰਨੈਬ ਸਾਜਨ)- ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਰੱਦ ਕਰਵਾਉਣ ਲਈ ਪਟਿਆਲਾ ਵਿਖੇ 20 ਸਤੰਬਰ ਤੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੇ ਜਾ ਰਹੇ ਪੱਕੇ ਮੋਰਚੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਵਲੋਂ ਬਠਿੰਡਾ ਦੇ ਪਿੰਡ ਬੱਲੂਆਣਾ, ਨਰੂਆਣਾ ਅਤੇ ਗਹਿਰੀ ਭਾਗੀ, ਪਿੰਡਾਂ 'ਚ ਰੈਲੀਆਂ ਕਰਕੇ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਪਟਿਆਲਾ ਵਿਖੇ ਪੱਕੇ ਮੋਰਚੇ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ¢ ਬੱਲੂਆਣਾ ਦੀ ਸੱਥ ਵਿਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਫੂਲੇਵਾਲਾ, ਜਗਜੀਤ ਸਿੰਘ ਜੱਗਾ ਭੁੱਚੋ ਖ਼ੁਰਦ ਮੀਤ ਪ੍ਰਧਾਨ, ਬੇਅੰਤ ਸਿੰਘ ਅਧਿਆਪਕ ਆਗੂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਮਨਜੀਤ ਧਨੇਰ ਮਹਿਲ ਕਲਾਂ ਲੋਕ ਘੋਲ ਦਾ ਸਿਰ ਕੱਢ ਆਗੂ ਹੈ ਅਤੇ ਉਹ ਪਹਿਲਾਂ ਤੋਂ ਹੀ ਕਿਸਾਨਾਂ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਵਿਚ ਮੋਹਰੀ ਰੋਲ ਅਦਾ ਕਰਦਾ ਆ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਸ ਵੰਗਾਰ ਨੂੰ ਪੰਜਾਬ ਦੀਆਂ ਵੱਡੀ ਗਿਣਤੀ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਕਬੂਲਣਾ ਸ਼ੁੱਭ-ਸੰਕੇਤ ਹੈ¢ ਇਹ ਪੱਕਾ ਮੋਰਚਾ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਪੰਜਾਬ ਵਲੋਂ ਲਗਾਇਆ ਜਾ ਰਿਹਾ ਹੈ¢ ਜਿਸ ਨੂੰ ਸਫਲ ਬਣਾਉਣ ਲਈ ਤਨੋਂ-ਮਨੋਂ-ਧਨੋਂ ਪੂਰੀ ਸਿਦਕਦਿਲੀ ਨਾਲ ਮੈਦਾਨ ਵਿਚ ਉੱਤਰਨਾ ਪਵੇਗਾ¢ ਲੋਕ ਵੀ ਚਾਹੁੰਦੇ ਹਨ ਕਿ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਵੇ ਅਤੇ ਉਹ ਲੋਕ ਸੰਘਰਸ਼ ਦੀ ਲਗਾਤਾਰ ਅਗਵਾਈ ਕਰਦਾ ਰਹੇ¢ ਯੂਨੀਅਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਪਿੰਡਾਂ ਦੇ ਇਨਸਾਫ਼ ਪਸੰਦ ਲੋਕ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਲੋਕਾਂ ਨੂੰ ਲਾਮਬੰਦ ਕਰਕੇ 20 ਸਤੰਬਰ ਨੂੰ ਪਟਿਆਲਾ 'ਚ ਅਣਮਿਥੇ ਸਮੇਂ ਲਈ ਸ਼ੁਰੂ ਕੀਤੇ ਜਾ ਰਹੇ ਪੱਕੇ ਮੋਰਚੇ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਮਨਜੀਤ ਸਿੰਘ ਧਨੇਰ ਵਰਗੇ ਲੋਕਾਂ ਦੇ ਆਗੂ ਹਨ¢ ਉਨ੍ਹਾਂ ਨੂੰ ਬਿਨਾਂ ਕਸੂਰ ਤੋਂ ਉਮਰ ਕੈਦ ਨਹੀਂ ਦਿਵਾਈ ਜਾ ਸਕਦੀ¢ ਇਸ ਮੌਕੇ ਪਿੰਡ ਇਕਾਈ ਪ੍ਰਧਾਨ ਬਲਦੇਵ ਸਿੰਘ ਬੱਲੂਆਣਾ, ਸੰਤ ਸਿੰਘ ਫ਼ੌਜੀ, ਸੁਖਦੇਵ ਸ਼ਰਮਾ, ਲਖਵੀਰ ਸਿੰਘ ਆਦਿ ਹਾਜ਼ਰ ਸਨ¢
ਕਿਸਾਨਾਂ ਵਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ-ਰਾਹ ਜਾਮ
ਬਠਿੰਡਾ ਛਾਉਣੀ, (ਪਰਵਿੰਦਰ ਸਿੰਘ ਜੌੜਾ)-ਚੰਡੀਗੜ੍ਹ ਜਾਣੋਂ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ-ਰਾਹ ਜਾਮ ਕਰ ਦਿੱਤਾ | ਪੰਜਾਬ ਦੀਆਂ 11 ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਕਸ਼ਮੀਰ ਮੁੱਦੇ 'ਤੇ ਮੁਹਾਲੀ ਵਿਖੇ ਰੈਲੀ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੰੂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਜਾਣਾ ਸੀ | ਇਸ ਦੌਰਾਨ ਪੰਜਾਬ ਸਰਕਾਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦਾ ਬਹਾਨਾ ਬਣਾ ਕੇ ਰੈਲੀ 'ਤੇ ਰੋਕ ਲਗਾ ਦਿੱਤੀ ਸੀ ਅਤੇ ਮੁਹਾਲੀ ਜ਼ਿਲ੍ਹੇ ਦੇ ਮੈਜਿਸਟ੍ਰੇਟ ਵਲੋਂ ਵੀ ਰੈਲੀ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਸੀ | ਇਸ ਦੇ ਬਾਵਜੂਦ 'ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਪੰਜਾਬ' ਵਲੋਂ ਰੈਲੀ ਹਰ ਹਾਲ ਵਿਚ ਕਰਨ ਦਾ ਐਲਾਨ ਕੀਤਾ ਗਿਆ ਸੀ | ਸਰਕਾਰ ਨੇ ਇਸ ਐਕਸ਼ਨ ਨੂੰ ਰੋਕਣ ਲਈ ਵਿਆਪਕ ਪ੍ਰਬੰਧ ਕੀਤੇ ਸਨ, ਜਿਨ੍ਹਾਂ ਤਹਿਤ ਚੰਡੀਗੜ੍ਹ ਨੂੰ ਜਾਂਦੇ ਰਾਹਾਂ 'ਤੇ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਅਤੇ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ ਸਨ | ਬਠਿੰਡਾ ਜ਼ਿਲ੍ਹੇ 'ਚੋਂ ਜਿਵੇਂ ਹੀ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕ ਭੁੱਚੋ ਖ਼ੁਰਦ ਵਿਖੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਸੰਘਰਸ਼ਕਾਰੀ ਲੋਕਾਂ ਨੇ ਉੱਥੇ ਹੀ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਜਰਨੈਲੀ ਮਾਰਗ ਨੂੰ ਜਾਮ ਕਰ ਦਿੱਤਾ | ਇਸ ਮੌਕੇ ਸੰਘਰਸ਼ਕਾਰੀ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆਂ ਅਤੇ ਰਾਮ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਵਲੋਂ ਜੰਮੂ-ਕਸਮੀਰ ਦੇ ਲੋਕਾਂ ਦੀ ਰਾਏਸ਼ਮਾਰੀ ਕਰਵਾਏ ਬਗੈਰ ਹੀ ਉੱਥੇ ਧਾਰਾ 307 ਅਤੇ 35ਏ ਨੂੰ ਮਨਸੂਖ ਕਰਕੇ ਕੇਂਦਰ ਸ਼ਾਸਤ ਪ੍ਰਦੇਸ ਬਣਾ ਕੇ ਸਿੱਧਾ ਹੀ ਕੇਂਦਰ ਸਰਕਾਰ ਦੇ ਅਧੀਨ ਕਰ ਲਿਆ ਹੈ ਅਤੇ ਇਸ ਦਾ ਵਿਰੋਧ ਕਰ ਰਹੇ ਕਸ਼ਮੀਰੀ ਲੋਕਾਂ 'ਤੇ ਫ਼ੌਜ ਰਾਹੀਂ ਅੰਨ੍ਹਾ ਜ਼ਬਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਸ਼ਮੀਰੀ ਲੋਕਾਂ ਦੀ ਹਮਾਇਤ 'ਤੇ ਜਾ ਰਹੇ ਪੰਜਾਬ ਦੇ ਸੰਘਰਸ਼ਕਾਰੀ ਲੋਕਾਂ ਨੂੰ ਪੁਲਿਸ ਰਾਹੀਂ ਰੋਕ ਕੇ ਕੈਪਟਨ ਸਰਕਾਰ ਨੇ ਆਪਣਾ ਕਸ਼ਮੀਰੀ ਲੋਕਾਂ ਪ੍ਰਤੀ ਝੂਠੇ ਹੇਜ਼ ਨੂੰ ਬੇਪਰਦ ਕਰ ਦਿੱਤਾ ਹੈ | ਬੁਲਾਰਿਆਂ ਨੇ ਮੰਗ ਕੀਤੀ ਕਿ ਕਸ਼ਮੀਰੀ ਲੋਕਾਂ ਨੂੰ ਫ਼ੌਜ ਦੇ ਜ਼ਬਰ ਤੋਂ ਮੁਕਤ ਕੀਤਾ ਜਾਵੇ ਅਤੇ ਸਵੈ-ਨਿਰਣੇ ਦਾ ਹੱਕ ਬਹਾਲ ਕੀਤਾ ਜਾਵੇ | ਇਸ ਉਪਰੰਤ ਸੰਘਰਸ਼ਕਾਰੀ ਲੋਕਾਂ ਨੇ ਭੁੱਚੋ ਮੰਡੀ ਵਿਖੇ ਰੋਸ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਅਤੇ ਕੇਂਦਰ ਸਰਕਾਰ ਦੀ ਅਰਥੀ ਵੀ ਫੂਕੀ |
ਖ਼ੁਫ਼ੀਆ ਤੰਤਰ ਦਿਨ-ਰਾਤ ਸੂਹ ਲੈਣ 'ਚ ਲੱਗਾ ਰਿਹਾ:- ਮੁਹਾਲੀ ਰੈਲੀ ਅਤੇ ਚੰਡੀਗੜ੍ਹ ਇਕੱਠ ਦੀ ਤਿਆਰੀ ਤੋਂ ਘਬਰਾਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦਾ ਖ਼ੁਫ਼ੀਆ ਵਿਭਾਗ ਸੰਘਰਸ਼ਕਾਰੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੀ ਰਣਨੀਤੀ ਬਾਰੇ ਸੂਹ ਲੈਣ ਲਈ ਦਿਨ-ਰਾਤ 'ਖ਼ਾਕ' ਛਾਣਦਾ ਰਿਹਾ | ਵਿਭਾਗੀ ਕਰਮਚਾਰੀ ਇਹ ਜਾਣਨ ਦੀ ਫ਼ਿਰਾਕ ਵਿਚ ਸਨ ਕਿ ਸੰਘਰਸ਼ਕਾਰੀ ਰਵਾਨਗੀ ਤੋਂ ਪਹਿਲਾਂ ਕਿਸ ਜਗ੍ਹਾ ਇਕੱਠੇ ਹੋਣਗੇ | ਆਗੂਆਂ ਦੀਆਂ ਸਰਗਰਮੀਆਂ 'ਤੇ ਪਿਛਲੇ ਦੋ ਦਿਨਾਂ ਤੋਂ ਖ਼ਾਸ ਨਿਗ੍ਹਾ ਰੱਖੀ ਜਾ ਰਹੀ ਸੀ |
ਕਸ਼ਮੀਰ ਮਸਲੇ ਸਬੰਧੀ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਦਾ ਜਥਾ ਤਲਵੰਡੀ ਸਾਬੋ ਪੁਲਿਸ ਨੇ ਰੋਕਿਆ
ਕਿਸਾਨਾਂ ਨੇ ਥਾਣਾ ਚੌਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜੀ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)- ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਦੇ ਖ਼ਾਤਮੇ ਉਪਰੰਤ ਕਸ਼ਮੀਰ ਵਿਚ ਉਪਜੇ ਹਾਲਾਤਾਂ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਰਾਜਪਾਲ ਪੰਜਾਬ ਨੂੰ ਅੱਜ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਮੋਹਾਲੀ ਜਾ ਰਹੇ ਕਿਸਾਨਾਂ ਦੇ ਵਫ਼ਦ ਨੂੰ ਤਲਵੰਡੀ ਸਾਬੋ ਪੁਲਿਸ ਵਲੋਂ ਰੋਕ ਲਏ ਜਾਣ ਉਪਰੰਤ ਕਿਸਾਨਾਂ ਨੇ ਸਥਾਨਕ ਥਾਣਾ ਚੌਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮੋਹਣ ਸਿੰਘ ਚੱਠੇਵਾਲਾ ਦੀ ਅਗਵਾਈ ਹੇਠ ਬੱਸ ਲੈ ਕੇ ਜਾ ਰਹੇ ਕਿਸਾਨਾਂ ਦੇ ਵਫ਼ਦ ਨੂੰ ਤਲਵੰਡੀ ਸਾਬੋ ਵਿਚੋਂ ਲੰਘਣ ਮੌਕੇ ਡੀ.ਐੱਸ.ਪੀ ਤਲਵੰਡੀ ਸਾਬੋ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਤੈਨਾਤ ਭਾਰੀ ਪੁਲਿਸ ਬਲ ਨੇ ਰੋਕ ਲਿਆ ਅਤੇ ਅੱਗੇ ਨਾ ਜਾਣ ਦਿੱਤਾ ਜਿਸ ਤੇ ਕਿਸਾਨਾਂ ਨੇ ਰੋਡ ਦੇ ਉੱਪਰ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਆਰੰਭ ਦਿੱਤਾ | ਪੱਤਰਕਾਰਾਂ ਨਾਲ ਗੱਲ ਕਰਦਿਆਂ ਮੋਹਣ ਸਿੰਘ ਚੱਠੇਵਾਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਦੇ ਖ਼ਾਤਮੇ ਉਪਰੰਤ ਉੱਥੋਂ ਦੇ ਵਾਸ਼ਿੰਦਿਆਂ ਨੂੰ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਔਰਤਾਂ ਤੇ ਬੱਚਿਆਂ ਦੀ ਹਾਲਤ ਮਾੜੀ ਹੈ ਇਸ ਸਬੰਧੀ ਅਸੀਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਜਾਣਾ ਸੀ ਪਰ ਪੁਲਿਸ ਨੇ ਸਾਨੂੰ ਜਬਰੀ ਰੋਕ ਲਿਆ ਹੈ | ਜਦੋਂਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਐੱਸ.ਪੀ (ਡੀ) ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਕਤ ਵਫ਼ਦ ਨੂੰ ਸੂਬਾ ਸਰਕਾਰ ਦੇ ਹੁਕਮਾਂ ਤੇ ਰੋਕਿਆ ਗਿਆ ਹੈ ਤੇ ਕਿਸਾਨਾਂ ਨੂੰ ਪਾਣੀ ਅਤੇ ਲੰਗਰ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉੱਧਰ ਜਥੇਬੰਦੀ ਦੇ ਉੱਪਰੋਂ ਆਏ ਨਿਰਦੇਸ਼ਾਂ ਤੇ ਕਿਸਾਨਾਂ ਨੇ 2 ਵਜੇ ਦੇ ਕਰੀਬ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ | ਇਸ ਮੌਕੇ ਕਿਸਾਨ ਆਗੂਆਂ ਵਿਚ ਨਾਜ਼ਰ ਸਿੰਘ, ਦਰਬਾਰਾ ਸਿੰਘ, ਸੰਦੀਪ ਸਿੰਘ ਵਾਸੀਆਨ ਚੱਠੇਵਾਲਾ, ਭੋਲਾ ਸਿੰਘ ਜੀਵਨ ਸਿੰਘ ਵਾਲਾ ਆਦਿ ਹਾਜ਼ਰ ਸਨ |
ਕਿਸਾਨ ਯੂਨੀਅਨਾਂ ਨੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਜਾਮ ਕਰਕੇ ਆਵਾਜਾਈ ਕੀਤੀ ਠੱਪ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)- ਕਿਸਾਨ ਯੂਨੀਅਨਾਂ ਵਲੋਂ ਲਗਾਏ ਜਾਣ ਵਾਲੇ ਧਰਨੇ ਨੂੰ ਜਦ ਕਿਸਾਨ ਆਗੂ ਅਤੇ ਵਰਕਰ ਬੱਸਾਂ ਅਤੇ ਹੋਰ ਸਾਧਨਾ ਰਾਂਹੀ ਮੋਹਾਲੀ ਵੱਲ ਕੂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਰਾਮਪੁਰਾ ਤੋਂ ਅੱਗੇ ਨਹੀਂ ਜਾਣ ਦਿੱਤਾ | ਜਿਸ ਤੋਂ ਰੋਹ ਵਿਚ ਆਏ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਥਾਨਕ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਜਾਮ ਕਰਕੇ ਆਵਾਜਾਈ ਠੱਪ ਕਰ ਦਿੱਤੀ | ਮਾਹੌਲ ਨੂੰ ਵੇਖਦਿਆਂ ਕੌਮੀ ਸ਼ਾਹ ਮਾਰਗ ਪੁਲਸ ਛਾਉਣੀ ਚ ਤਬਦੀਲ ਹੋ ਗਿਆ |ਤਕਰੀਬਨ 5 ਘੰਟੇ ਲੱਗੇ ਜਾਮ ਦੌਰਾਨ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਮੌੜ ਨੇ ਆਪਣੇ ਸੰਬੋਧਨ ਚ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਰਾਇਸ਼ੁਮਾਰੀ ਕਰਵਾਏ ਤੋਂ ਬਿਨਾਂ ਹੀ ਉੱਥੇ ਤਿੰਨ 370 ਅਤੇ 35 ਏ ਧਾਰਾ ਤੋੜ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਕੇ ਸਿੱਧਾ ਹੀ ਕੇਂਦਰ ਸਰਕਾਰ ਅਧੀਨ ਕਰ ਲਿਆ | ਇਸ ਦਾ ਵਿਰੋਧ ਕਰ ਰਹੇ ਕਸ਼ਮੀਰੀ ਲੋਕਾਂ ਤੇ ਫ਼ੌਜ ਰਾਹੀਂ ਅੰਨ੍ਹਾ ਜਬਰ ਕੀਤਾ ਜਾ ਰਿਹਾ ਹੈ |ਆਗੂਆਂ ਨੇ ਅੱਗੇ ਕਿਹਾ ਕਿ ਅੱਜ ਕਸ਼ਮੀਰੀ ਲੋਕਾਂ ਦੀ ਹਮਾਇਤ ਤੇ ਜਾ ਰਹੇ ਕਿਸਾਨ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਕੈਪਟਨ ਸਰਕਾਰ ਦੇ ਹੁਕਮਾਂ ਤੇ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕੇ ਲਾ ਕੇ ਰੋਕਣ ਕਾਰਨ ਕਾਂਗਰਸ ਸਰਕਾਰ ਦੀ ਵੀ ਕਸ਼ਮੀਰੀ ਲੋਕਾਂ ਪ੍ਰਤੀ ਨਕਲੀ ਹੇਜ ਨੰਗਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਵੋਟਾਂ ਲੈਣ ਖ਼ਾਤਰ ਕਾਂਗਰਸ ਕਸ਼ਮੀਰੀ ਲੋਕਾਂ ਦੀ ਹਮਾਇਤ ਦਾ ਸਟੰਟ ਕਰਦੀ ਹੈ ਪਰ ਉਨ੍ਹਾਂ ਤੋਂ ਹੱਕ ਖੋਹ ਲਈ ਇਹ ਵੀ ਬਰਾਬਰ ਦੀ ਜ਼ਿੰਮੇਵਾਰ ਹੈ | ਬੁਲਾਰਿਆਂ ਨੇ ਕਸ਼ਮੀਰੀ ਲੋਕਾਂ ਨੂੰ ਰਾਇਸ਼ੁਮਾਰੀ ਕਰਵਾ ਕੇ ਸਵੈ-ਨਿਰਣੇ ਦਾ ਹੱਕ ਦੇਣ, ਧਾਰਾ 370 ਅਤੇ 35 ਏ ਬਹਾਲ ਕਰਨ, ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲੁੱਟ ਕਰਨ ਦੇ ਅਧਿਕਾਰ ਵਾਪਸ ਲੈਣ ਅਤੇ ਫ਼ੌਜਾਂ ਵਾਪਸ ਬੁਲਾਉਣ ਦੀ ਮੰਗ ਕੀਤੀ | ਇਸ ਮੌਕੇ ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ, ਮਾਇਸਖਾਨਾ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮਪੁਰਾ, ਬਹੱਤਰ ਸਿੰਘ ਨੰਗਲਾ, ਹੁਸਿਆਰ ਸਿੰਘ, ਬਲਜੀਤ ਸਿੰਘ, ਤੀਰਥ ਸਿੰਘ ਕੋਠਾਗੁਰੂ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੋਟੜਾ, ਸ਼ਿੰਗਾਰਾ ਸਿੰਘ ਮਾਨ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ, ਰਾਮ, ਸਿੰਘ ਕੋਟ ਗੁਰੂ, ਮੋਹਨ ਸਿੰਘ, ਜਗਸੀਰ ਸਿੰਘ ਚੱਠੇਵਾਲਾ ਆਦਿ ਹਾਜ਼ਰ ਸਨ |

ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 86ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ

ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਆਰੰਭੀ ਗਈ ਗੁਰਮਤਿ ਪ੍ਰਚਾਰ ...

ਪੂਰੀ ਖ਼ਬਰ »

ਕਸ਼ਮੀਰੀ ਲੋਕਾਂ ਦੀ ਹਮਾਇਤ 'ਚ ਮੁਜ਼ਾਹਰੇ ਉੱਪਰ ਪਾਬੰਦੀ ਲਾਉਣਾ ਜਮਹੂਰੀ ਹੱਕਾਂ ਦਾ ਘਾਣ

ਬਠਿੰਡਾ, 15 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ 'ਕਸ਼ਮੀਰ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ' ...

ਪੂਰੀ ਖ਼ਬਰ »

ਸ਼ਰਾਬੀ ਹਾਲਤ 'ਚ ਮਹਿਲਾ ਡਾਕਟਰ ਦੇ ਕਮਰੇ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ 'ਤੇ ਮਾਮਲਾ ਦਰਜ, ਦੋ ਕਾਬੂ ਇਕ ਫ਼ਰਾਰ

ਸੰਗਤ ਮੰਡੀ, 15 ਸਤੰਬਰ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਸ਼ਰਾਬੀ ਹਾਲਤ 'ਚ ਮਹਿਲਾ ਡਾਕਟਰ ਦੇ ਕਮਰੇ 'ਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਗਾਲੀ ਗਲੋਚ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਹਵਾਲਾਤ 'ਚ ਬੰਦ ਕਰ ਦਿੱਤਾ ਹੈ ਜਦੋਂ ਕਿ ਉਨ੍ਹਾਂ ਦਾ ਤੀਜਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ 2 ਕਾਬੂ

ਬਠਿੰਡਾ, 15 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਕੋਤਵਾਲੀ ਪੁਲਿਸ ਨੇ 320 ਨਸ਼ੀਲੀਆਂ ਗੋਲੀਆਂ ਤੇ 5 ਗ੍ਰਾਮ ਹੈਰੋਇਨ ਸਣੇ 2 ਵਿਅਕਤੀਆਂ ਨੂੰ ਸਥਾਨਕ ਕਪਾਹ ਮੰਡੀ ਤੋਂ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਮੂੰਹ ਹਨੇਰੇ ਗਲੀ 'ਚ ਘੇਰ ਕੇ ਗ੍ਰੰਥੀ ਸਿੰਘ ਦੀ ਕੁੱਟਮਾਰ, ਮਾਮਲਾ ਭਖਿਆ

ਕੋਟਸ਼ਮੀਰ, 15 ਸਤੰਬਰ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੇ ਰਵਿਦਾਸ ਗੁਰੂਘਰ ਵਿਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਅੱਜ ਸਵੇਰੇ ਚਾਰ ਵਜੇ ਤਿੰਨ ਵਿਅਕਤੀਆਂ ਨੇ ਆਰੇ ਵਾਲੀ ਗਲੀ ਵਿਚ ਉਸ ਸਮੇਂ ਘੇਰ ਕੇ ...

ਪੂਰੀ ਖ਼ਬਰ »

ਕੈਬਨਿਟ ਰੈਂਕ ਮਿਲਣ ਉਪਰੰਤ ਵਿਧਾਇਕ ਰਾਜਾ ਵੜਿੰਗ ਹਲਕਾ ਬਠਿੰਡਾ ਵਾਸੀਆਂ ਦੇ ਹੋਏ ਰੂਬਰੂ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਕੇਂਦਰੀ ਮੰਤਰੀ ਹਰਸਿਮਰਤ ਿਖ਼ਲਾਫ਼ ਚੋਣ ਲੜ ਚੁੱਕੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਕੈਬਨਿਟ ਰੈਂਕ ਮਿਲਣ ਉਪਰੰਤ ਅੱਜ ਬਠਿੰਡਾ ਪੁੱਜੇ ਜਿਥੇ ਵਰਕਰਾਾ ਵੱਲੋਂ ਉਨ੍ਹਾਾ ਦਾ ਭਰਵਾ ਸਵਾਗਤ ...

ਪੂਰੀ ਖ਼ਬਰ »

ਅਸਲ੍ਹਾ ਐਕਟ ਤਹਿਤ ਮਾਮਲਾ ਦਰਜ

ਨਥਾਣਾ, 15 ਸਤੰਬਰ (ਗੁਰਦਰਸ਼ਨ ਲੁੱਧੜ)- ਥਾਣਾ ਨਥਾਣਾ ਦੀ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਪੂਹਲਾ ਅਤੇ ਅਮਨਦੀਪ ਸਿੰਘ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਕਤ ਵਿਅਕਤੀਆਂ ਪਾਸੋਂ ਇਕ ਨਜਾਇਜ਼ ਪਿਸਤੌਲ ਅਤੇ 5 ...

ਪੂਰੀ ਖ਼ਬਰ »

ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਭਾਕਿਯੂ (ਡਕੌਦਾ) ਵਲੋਂ ਪਿੰਡਾਂ 'ਚ ਝੰਡਾ ਮਾਰਚ

ਭਾਈਰੂਪਾ, 15 ਸਤੰਬਰ (ਵਰਿੰਦਰ ਲੱਕੀ)- ਭਾਰਤੀ ਕਿਸਾਨ ਯੂਨੀਅਨ (ਡਕੌਦਾ) ਬਲਾਕ ਫੂਲ ਵਲੋਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ 52 ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ 20 ਸਤੰਬਰ ਤੋਂ ਪਟਿਆਲਾ ਦੇ ...

ਪੂਰੀ ਖ਼ਬਰ »

-ਮਾਮਲਾ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦਾ-

ਨਗਰ ਕੌਾਸਲ ਰਾਮਾਂ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਵਿਰੁੱਧ ਰਿੱਟ ਦਾਇਰ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)- ਸੜਕਾਂ ਉੱਪਰ ਮੌਤ ਬਣਕੇ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਮਾਣਯੋਗ ਐਸਡੀਐਮ ਤਲਵੰਡੀ ਸਾਬੋ ਦੀ ਅਦਾਲਤ ਵਿਚ ਤਲਵੰਡੀ ਸਾਬੋ ਦੇ ਵਕੀਲ ਸਰਬਜੀਤ ਸਿੰਘ ਵੱਲੋਂ ਵਿਕਰਾਾਤ ਗੋਇਲ ਵਕੀਲ ਰਾਮਾਂ ਮੰਡੀ ਰਾਹੀਂ ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਵਲੋਂ ਸੀਂਗੋ ਮੰਡੀ ਲਾਗੇ 24 ਡੱਬੇ ਸ਼ਰਾਬ ਬਰਾਮਦ

ਸੀਂਗੋ ਮੰਡੀ, 15 ਸਤੰਬਰ (ਪਿ੍ੰਸ ਸੌਰਭ ਗਰਗ)- ਪੰਜਾਬ ਸਰਕਾਰ ਵਲੋਂ ਨਸ਼ਿਆਂ 'ਤੇ ਠੱਲ ਪਾਉਣ ਲਈ ਵੱਡੇ ਪੱਧਰ 'ਤੇ ਵਿੱਢੀ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਕਿ ਸਥਾਨਕ ਮੰਡੀ ਲਾਗੇ ਸੀ.ਆਈ.ਏ ਸਟਾਫ਼ ਵਲੋਂ 24 ਡੱਬੇ ਸ਼ਰਾਬ ਬਰਾਮਦ ਕੀਤੇ ...

ਪੂਰੀ ਖ਼ਬਰ »

ਪਰਮਬੰਸ ਸਿੰਘ ਬੰਟੀ ਰੋਮਾਣਾ ਜ਼ਿਲ੍ਹਾ ਪ੍ਰਧਾਨ ਗੁਰਦੌਰ ਸਿੰਘ ਸੰਧੂ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ

ਮਹਿਮਾ ਸਰਜਾ, 15 ਸਤੰਬਰ (ਬਲਦੇਵ ਸੰਧੂ)- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਜ਼ਿਲ੍ਹਾ ਪ੍ਰਧਾਨ ਗੁਰਦੌਰ ਸਿੰਘ ਸੰਧੂ ਦੇ ਪਿਤਾ ਬਹਾਦਰ ਸਿੰਘ ਸੰਧੂ ਦਾ ਦਿਹਾਤ ਹੋ ਗਿਆ ਸੀ | ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਕੋਠੇ ਸੰਧੂਆ (ਅਬਲੂ) ਵਿਖੇ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਬਠਿੰਡਾ ਪੰਚਾਇਤ ਸੰਮਤੀ ਦੀ ਉਪ ਚੇਅਰਪਰਸਨ ਬਣੀ ਹਰਪ੍ਰੀਤ ਕੌਰ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ

ਬੱਲੂਆਣਾ, 15 ਸਤੰਬਰ (ਗੁਰਨੈਬ ਸਾਜਨ)- ਬਲਾਕ ਬਠਿੰਡਾ ਪੰਚਾਇਤ ਸੰਮਤੀ ਦੀ ਉਪ ਚੇਅਰਪਰਸਨ ਬਣੀ ਬਠਿੰਡਾ ਦੇ ਪਿੰਡ ਦਿਉਣ ਦੀ ਹਰਪ੍ਰੀਤ ਕੌਰ ਦਾ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਨਦਾਰ ਸਵਾਗਤ ਕੀਤਾ¢ ਹਰਪ੍ਰੀਤ ਕੌਰ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਅਤੇ ਰਾਜ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਵਿਚ ਗਿਆਨ ਗੁਣ ਸਾਗਰ ਸਕੂਲ ਦੇ ਬੱਚਿਆਂ ਨੇ ਬਾਜ਼ੀ ਮਾਰੀ

ਮੌੜ ਮੰਡੀ, 15 ਸਤੰਬਰ (ਗੁਰਜੀਤ ਸਿੰਘ ਕਮਾਲੂ)- ਜ਼ਿਲ੍ਹਾ ਬਠਿੰਡਾ ਵਿਖੇ ਪਿਛਲੇ ਦਿਨੀਂ ਹੋਏ ਵੁਸ਼ੂ ਚੈਂਪੀਅਨਸ਼ਿਪ ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗਿਆਨ ਗੁਣ ਸਾਗਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ | ...

ਪੂਰੀ ਖ਼ਬਰ »

ਜਾਖੜ ਵਲੋਂ ਦੋਬਾਰਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਸੰਭਾਲਣ 'ਤੇ ਸੀਨੀ:ਕਾਂਗਰਸੀ ਆਗੂ ਜਗਦੇਵ ਜੱਜਲ ਨੇ ਪ੍ਰਗਟਾਈ ਖ਼ੁਸ਼ੀ

ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ)- ਲੋਕ ਸਭਾ ਚੋਣ ਨਤੀਜਿਆਂ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨਗੀ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਬੀਤੇ ਦਿਨ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਨਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ ਵਿਚ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਬਠਿੰਡਾ, 15 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- 65ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਮੱਲਾਂ ਮਾਰੀਆਂ ਹਨ | ਲੈਕਚਰਾਰ ਲਛਮਣ ਸਿੰਘ ਅਤੇ ਅਵਤਾਰ ਸਿੰਘ ਦੀ ਯੋਗ ਅਗਵਾਈ ਹੇਠ ...

ਪੂਰੀ ਖ਼ਬਰ »

ਮਾਤਾ ਗੁਰਨਾਮ ਕੌਰ ਗਿੱਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ

ਬਠਿੰਡਾ, 15 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਗਿੱਲ ਲਾਡੀ ਤੇ ਉਪ ਜ਼ਿਲ੍ਹਾ ਅਟਾਰਨੀ ਜਗਵਿੰਦਰ ਸਿੰਘ ਗਿੱਲ ਦੀ ਮਾਤਾ ਗੁਰਨਾਮ ਕੌਰ ਗਿੱਲ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਜੀਵਨ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇੇ ਅਤੇ ਨੰਨ੍ਹੀ ਛਾਂ ਦੇ 11 ਸਾਲ ਪੂਰੇ ਹੋਣ 'ਤੇ ਲਗਾਏ ਗਏ ਪੌਦੇ

ਮੌੜ ਮੰਡੀ, 15 ਸਤੰਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦੇ ਵਰ੍ਹੇ ਨੂੰ ਸਮਰਪਿਤ ਅਤੇ ਨੰਨ੍ਹੀ ਛਾਂ ਦੇ 11 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਅੱਜ ਪੂਰੇ ਪੰਜਾਬ ਵਿਚ ਪੌਦੇ ਲਗਾਏ ਗਏ | ਹਲਕਾ ਮੌੜ ਵਿਚ ...

ਪੂਰੀ ਖ਼ਬਰ »

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਸ਼ਹਿਰੀ ਖੇਤਰ ਦਾ ਕੀਤਾ ਦੌਰਾ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ) -ਵਿੱਤ ਮੰਤਰੀ ਪੰਜਾਬ ਸ.ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ ਅਤੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਜਿਆਦਰਤ ਦਾ ਮੌਕੇ 'ਤੇ ਹੱਲ ਕਰਦਿਆਂ ਬਾਕੀਆਂ ਸਬੰਧੀ ਅਧਿਕਾਰੀਆਾ ਨੂੰ ...

ਪੂਰੀ ਖ਼ਬਰ »

ਹਸਪਤਾਲ ਵਿਚ ਦਾਖਲ ਮਰੀਜ਼ ਦੀ ਮੌਤ- ਸਹਾਰਾ ਟੀਮ

ਬਠਿੰਡਾ, 15 ਸਤੰਬਰ (ਸਟਾਫ਼ ਰਿਪੋਰਟਰ)- ਪਿਛਲੇ ਦਿਨੀਂ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟ ਫ਼ਾਰਮ ਨੰ. 1 ਤੋਂ ਇਕ ਬਜ਼ੁਰਗ ਵਿਅਕਤੀ ਨੂੰ ਸਹਾਰਾ ਜਨ ਸੇਵਾ ਲਾਈਫ਼ ਸੇਵਿੰਗ ਦੀ ਟੀਮ ਵਲੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਇਸ ...

ਪੂਰੀ ਖ਼ਬਰ »

ਜੀ. ਡੀ ਗਰੁੱਪ ਆਫ਼ ਇੰਸਟੀਚਿਊਟ ਦਾ ਕੁਸ਼ਤੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਰਾਮਾਂ ਮੰਡੀ, 15 ਸਤੰਬਰ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਗੁਰਥੜੀ ਵਿਖੇ ਸਥਿਤ ਜੀ.ਡੀ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਵਿਚ ਜੀ.ਡੀ ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਤੇ ...

ਪੂਰੀ ਖ਼ਬਰ »

ਮਾਲਵਾ ਵੈੱਲਫੇਅਰ ਕਲੱਬ ਬੰਗੀ ਵਲੋਂ ਪਲਾਸਟਿਕ ਲਿਫ਼ਾਫ਼ਿਆਂ ਸਬੰਧੀ ਬੈਨਰ ਜਾਰੀ

ਰਾਮਾਂ ਮੰਡੀ, 15 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਅਤੇ ਸਹਿਯੋਗੀ ਸੱਜਣਾਂ ਵਲੋਂ 'ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਕਹੋ ਨਾਂਹ' ਅਤੇ 'ਖ਼ਰੀਦਦਾਰੀ ਕਰਨ ਲਈ ਹੀ ਘਰੋਂ ਥੈਲਾ ਲੈ ਕੇ ਜਾਉ' ਆਦਿ ...

ਪੂਰੀ ਖ਼ਬਰ »

ਮਹਿਲਾ ਵਕੀਲ ਨੇ ਦੂਜਾ ਵਿਆਹ ਕਰਵਾਉਣ ਵਾਲੇ ਪਤੀ ਵਿਰੁੱਧ ਕਰਵਾਇਆ ਪਰਚਾ ਦਰਜ

ਬਠਿੰਡਾ, 15 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)- ਥਾਣਾ ਥਰਮਲ ਪੁਲਿਸ ਨੇ ਬਠਿੰਡਾ ਦੀ ਇਕ ਮਹਿਲਾ ਵਕੀਲ ਦੇ ਬਿਆਨਾਂ 'ਤੇ ਉਸ ਦੇ ਆਸਟ੍ਰੇਲੀਆ ਰਹਿੰਦੇ ਪਤੀ ਵਿਰੁੱਧ ਉਸ ਨੰੂ ਧੋਖੇ ਵਿਚ ਰੱਖ ਕੇ ਦੂਜਾ ਵਿਆਹ ਕਰਵਾਉਣ ਅਤੇ ਮਹਿਲਾ ਵਕੀਲ ਨਾਲ ਨਾਬਾਲਗ ਉਮਰ ਵਿਚ ਵਿਆਹ ...

ਪੂਰੀ ਖ਼ਬਰ »

ਪਾਣੀ ਦੀ ਸਮੱਸਿਆ ਕਾਰਨ ਹਰਰਾਏਪੁਰ 'ਚ ਫੈਲੇ ਪੀਲੀਏ ਦੀ ਸਮੱਸਿਆ ਪੂਰੀ ਤਰ੍ਹਾਂ ਕਾਬੂ ਹੇਠ-ਡਿਪਟੀ ਕਮਿਸ਼ਨਰ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਪਿੰਡ ਹਰਰਾਏਪੁਰ ਵਿਖੇ ਫੈਲੇ ਪੀਲੀਏ ਦੀ ਸਮੱਸਿਆ ਨੂੰ ਮੁਕੰਮਲ ਤੌਰ 'ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਉਪਰਾਲਿਆਂ ਸਦਕਾ ਪੀਲੀਏ ਦੀ ਸਮੱਸਿਆ 'ਤੇ ਮੁਕੰਮਲ ਤੌਰ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ...

ਪੂਰੀ ਖ਼ਬਰ »

ਦਲਿਤ ਵੈੱਲਫੇਅਰ ਸੰਗਠਨ ਪੰਜਾਬ ਵਲੋਂ ਬਲਾਕ ਰਾਮਾਂ ਦਾ ਕੀਤਾ ਗਠਨ

ਰਾਮਾਂ ਮੰਡੀ, 15 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਸਥਾਨਕ ਗੁਰੂ ਰਵਿਦਾਸ ਮੰਦਰ ਵਿਖੇ ਸੂਬਾ ਵਾਇਸ ਪ੍ਰਧਾਨ ਰਾਮ ਕ੍ਰਿਸ਼ਨ ਕਾਂਗੜਾ ਦੀ ਅਗਵਾਈ ਹੇਠ ਦਲਿਤ ਵੈੱਲਫੇਅਰ ਸੰਗਠਨ ਪੰਜਾਬ ਦੀ ਮੀਟਿੰਗ ਹੋਈ | ਜਿਸ ਵਿਚ ਬਲਾਕ ਰਾਮਾਂ ਦਾ ਗਠਨ ਕੀਤਾ ਗਿਆ | ਇਸ ਮੌਕੇ ਸੂਬਾ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਜੰਗੀਰਾਣਾ ਦੀ ਪਤਨੀ ਦੇ ਬੇਵਕਤੀ ਚਲਾਣੇ 'ਤੇ ਕੀਤਾ ਦੁੱਖ ਸਾਂਝਾ ਕੀਤਾ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਮਾਰਕੀਟ ਕਮੇਟੀ ਬਠਿੰਡਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਢਿੱਲੋਂ ਜੰਗੀਰਾਣਾ ਦੀ ਧਰਮ ਪਤਨੀ ਸੁਖਪ੍ਰੀਤ ਕੌਰ ਦੀ ਪਿਛਲੇ ਦਿਨੀਂ ਹੋਈ ਬੇਵਕਤੀ ਮੌਤ 'ਤੇ ਅੱਜ ਕੇਂਦਰੀ ਮੰਤਰੀ ਹਰਸਿਮਰਤ ...

ਪੂਰੀ ਖ਼ਬਰ »

ਬਠਿੰਡਾ ਸ਼ਹਿਰ ਵਿਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਕਾਬੂ, ਦੋ ਪਿਸਤੌਲਾਂ, ਦੋ ਮੋਟਰਸਾਈਕਲਾਂ, ਇਕ ਲੱਖ 30 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਸ਼ਹਿਰ ਵਿਚ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਅਤੇ ਔਰਤਾਂ ਦੇ ਪਰਸ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੈਂਬਰੀ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਲੁੱਟ ਖੋਹ ਦੇ ਵੱਡੇ ਸਾਜੋ ਸਮਾਨ ਦੋ ...

ਪੂਰੀ ਖ਼ਬਰ »

ਨਸ਼ੀਲੀਆਾ ਗੋਲੀਆਾ ਸਮੇਤ ਵਿਅਕਤੀ ਗਿ੍ਫ਼ਤਾਰ

ਬੱਲੂਆਣਾ, 15 ਸਤੰਬਰ (ਗੁਰਨੈਬ ਸਾਜਨ)- ਥਾਣਾ ਸਦਰ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਵਿਰਕ ਖ਼ੁਰਦ ਦੇ ਗੁਰਪ੍ਰੀਤ ਸਿੰਘ ਪਾਸੋਂ ਨਸ਼ੀਲੀਆਾ ਗੋਲੀਆਾ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ¢ ਇਸ ਸਬੰਧੀ ਪੁਲਸ ਚੌਕੀ ਬੱਲੂਆਣਾ ਦੀ ਪੁਲਸ ਪਾਰਟੀ ਨੂੰ ਮਿਲੀ ਗੁਪਤ ਸੂਚਨਾ ਦੇ ...

ਪੂਰੀ ਖ਼ਬਰ »

'ਨੰਨ੍ਹੀ ਛਾਂ' ਦੀ ਗਿਆਰ੍ਹਵੀਂ ਵਰ੍ਹੇਗੰਢ ਅਕਾਲੀ ਵਰਕਰਾਂ ਨੇ ਪਿੰਡ-ਪਿੰਡ ਬੂਟੇ ਲਾ ਕੇ ਮਨਾਈ

ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਸਮੇਂ ਤੋਂ ਆਰੰਭੀ ਗਈ ਸਮਾਜਿਕ ਮੁਹਿੰਮ 'ਨੰਨ੍ਹੀ ਛਾਂ' ਦੀ ਗਿਆਰ੍ਹਵੀਂ ਵਰ੍ਹੇਗੰਢ ...

ਪੂਰੀ ਖ਼ਬਰ »

ਪੀਲੀਆ ਪੀੜਤ ਰਾਮਾਂ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਪਹੁੰਚੀ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)-ਨਾਲ ਲੱਗਦੇ ਪਿੰਡ ਰਾਮਾਂ ਵਿਖੇ ਰਾਮਾਂ ਮੰਡੀ ਦੇ ਜਲਘਰ ਤੋਂ ਹੋ ਰਹੀ ਗੰਦੇ ਪਾਣੀ ਦੀ ਸਪਲਾਈ ਕਾਰਨ ਪਿੰਡ ਵਿਚ ਫੈਲੇ ਪੀਲੀਆ ਰੋਗ ਸਬੰਧੀ ਅੱਜ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੁੰਦੇ ਹੀ ਡਾ.ਗੁਰਜੀਤ ਸਿੰਘ ਐਸਐਮਓ ਤਲਵੰਡੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX