ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  about 1 hour ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  about 2 hours ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  about 2 hours ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  about 4 hours ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  about 4 hours ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  about 4 hours ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 5 hours ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  about 5 hours ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  about 6 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  about 6 hours ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  about 6 hours ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 7 hours ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  about 7 hours ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  about 7 hours ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  about 7 hours ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  about 7 hours ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  about 7 hours ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  about 8 hours ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  about 8 hours ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  about 8 hours ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  about 8 hours ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  about 9 hours ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  about 9 hours ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  about 9 hours ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  about 9 hours ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  about 9 hours ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  1 minute ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  about 10 hours ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  about 8 hours ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  about 10 hours ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  about 10 hours ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  about 10 hours ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  about 11 hours ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 11 hours ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  about 11 hours ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  about 11 hours ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  about 11 hours ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  about 10 hours ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  about 11 hours ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  about 11 hours ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  about 11 hours ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  about 12 hours ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 12 hours ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  about 12 hours ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  about 12 hours ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਜੀਆ ਚਾਰਲਸ

ਸੰਪਾਦਕੀ

ਦਿਨ-ਤਿਉਹਾਰ 'ਤੇ ਸੁਰੱਖਿਆ ਦਾ ਸਵਾਲ

ਗਣੇਸ਼ ਚਤੁਰਥੀ ਦੇ ਮੌਕੇ 'ਤੇ ਗਣੇਸ਼ ਮੂਰਤੀ ਵਿਸਰਜਨ ਦੇ ਦੌਰਾਨ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦਿੱਲੀ ਵਿਚ 33 ਲੋਕਾਂ ਦੇ ਡੁੱਬ ਕੇ ਮਾਰੇ ਜਾਣ ਦੀਆਂ ਘਟਨਾਵਾਂ ਨੇ ਇਕ ਪਾਸੇ ਜਿਥੇ ਅਜਿਹੇ ਮੌਕਿਆਂ 'ਤੇ ਦਿਖਾਈ ਜਾਣ ਵਾਲੀ ਪ੍ਰਸ਼ਾਸਨਿਕ ਕੁਤਾਹੀ ਵੱਲ ਧਿਆਨ ਦਿਵਾਇਆ ਹੈ, ਉਥੇ ਹੀ ਅਜਿਹੇ ਧਾਰਮਿਕ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਦੀ ਲਾਪ੍ਰਵਾਹੀ ਅਤੇ ਅਯੋਗ ਪ੍ਰਬੰਧਾਂ ਦੀ ਪੋਲ ਵੀ ਖੋਲ੍ਹੀ ਹੈ। ਇਸ ਦਾ ਪ੍ਰਮਾਣ ਮੱਧ ਪ੍ਰਦੇਸ਼ ਵਿਚ ਭੁਪਾਲ ਦੇ ਖਟਲਾਪੁਲ ਘਾਟ 'ਤੇ ਵਾਪਰੀ ਬੇੜੀ ਪਲਟਣ ਦੀ ਘਟਨਾ ਤੋਂ ਸਾਫ਼ ਤੌਰ 'ਤੇ ਮਿਲ ਜਾਂਦਾ ਹੈ, ਜਿਸ ਵਿਚ ਸਿਰਫ਼ ਲੋੜੀਂਦੇ ਪ੍ਰਬੰਧਾਂ ਦੀ ਘਾਟ ਅਤੇ ਪ੍ਰਬੰਧਕਾਂ ਦੀ ਲਾਪ੍ਰਵਾਹੀ ਦੇ ਕਾਰਨ 11 ਵਿਅਕਤੀ ਝੀਲ ਵਿਚ ਡੁੱਬ ਕੇ ਮਰ ਗਏ। ਬਿਨਾਂ ਸ਼ੱਕ, ਇਸ ਦੁਰਘਟਨਾ ਦਾ ਕਾਰਨ ਪ੍ਰਸ਼ਾਸਨਿਕ ਤੰਤਰ ਦਾ ਅੱਖਾਂ ਮੀਟ ਲੈਣਾ ਵੀ ਹੈ ਪਰ ਪ੍ਰਬੰਧਕਾਂ ਵਲੋਂ ਬਿਨਾਂ ਲੋੜੀਂਦੇ ਪ੍ਰਬੰਧਾਂ ਦੇ ਜ਼ਿਆਦਾ ਲੋਕਾਂ ਨੂੰ ਬੇੜੀ ਵਿਚ ਬਿਠਾ ਲਿਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਅਜਿਹੇ ਮੌਕਿਆਂ 'ਤੇ ਹੁੰਦਾ ਇਹ ਹੈ ਕਿ ਬਹੁਤ ਜ਼ਿਆਦਾ ਉਤਸ਼ਾਹ ਅਤੇ ਆਸਥਾ ਦੇ ਕਾਰਨ ਵਿਸਰਜਨ ਲਈ ਸਜੀ ਬੇੜੀ ਦੇ ਚਲਦਿਆਂ-ਚਲਦਿਆਂ ਵੀ ਕਈ ਲੋਕ ਉਸ 'ਤੇ ਸਵਾਰ ਹੋ ਜਾਂਦੇ ਹਨ। ਮੌਜੂਦਾ ਘਟਨਾ ਵਿਚ ਵੀ ਅਜਿਹਾ ਹੀ ਹੋਇਆ ਹੈ। ਵਿਸਰਜਨ ਕੀਤੀ ਜਾਣ ਵਾਲੀ ਮੂਰਤੀ ਵੱਡੀ ਅਤੇ ਭਾਰੀ ਸੀ। ਪ੍ਰਸ਼ਾਸਨਿਕ ਤੰਤਰ ਅਤੇ ਮਲਾਹਾਂ ਨੂੰ ਵੀ ਇਸ ਦੀ ਜਾਣਕਾਰੀ ਸੀ। ਇਸ ਦੇ ਬਾਵਜੂਦ ਆਸਥਾ 'ਚ ਭਿੱਜੇ ਗਣੇਸ਼ ਭਗਤਾਂ ਨੇ ਸਵੇਰ ਹੋਣ ਤੋਂ ਪਹਿਲਾਂ ਹੀ ਮੂੰਹ ਹਨ੍ਹੇਰੇ ਲੋੜੀਂਦੇ ਪ੍ਰਬੰਧਾਂ ਤੋਂ ਬਿਨਾਂ ਹੀ ਮੂਰਤੀ ਵਿਸਰਜਨ ਦਾ ਫ਼ੈਸਲਾ ਕਰ ਲਿਆ, ਜਿਸ ਦਾ ਨਤੀਜਾ ਤ੍ਰਾਸਦੀ ਭਰੀ ਦੁਰਘਟਨਾ ਦੇ ਰੂਪ ਵਿਚ ਨਿਕਲਿਆ।
ਮੂਰਤੀ ਵਿਸਰਜਨ ਦੌਰਾਨ ਹੋਰ ਦੁਰਘਟਨਾਵਾਂ ਮਹਾਰਾਸ਼ਟਰ ਦੇ 11 ਜ਼ਿਲ੍ਹਿਆਂ ਵਿਚ ਵਾਪਰੀਆਂ। ਜਿਨ੍ਹਾਂ ਵਿਚ 18 ਲੋਕਾਂ ਦੇ ਡੁੱਬ ਕੇ ਮਾਰੇ ਜਾਣ ਦੀ ਸੂਚਨਾ ਹੈ। ਦਿੱਲੀ ਵਿਚ ਯਮੁਨਾ ਨਦੀ ਵਿਚ ਵੀ ਗਣੇਸ਼ ਵਿਸਰਜਨ ਦੇ ਦੌਰਾਨ 2 ਔਰਤਾਂ ਅਤੇ 2 ਮਰਦਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਜਿਹੀਆਂ ਦੁਰਘਟਨਾਵਾਂ ਪਹਿਲੀ ਵਾਰ ਨਹੀਂ ਵਾਪਰੀਆਂ ਹਨ। ਦੁਰਗਾ ਪੂਜਾ ਮੌਕੇ ਮੂਰਤੀ ਵਿਸਰਜਨ ਸਮਾਰੋਹਾਂ ਦੌਰਾਨ ਵੀ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਲੋੜੋਂ ਵਧੇਰੇ ਆਸਥਾ ਅਤੇ ਉਤਸ਼ਾਹ ਅਕਸਰ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਦੇ ਲਈ ਜ਼ਿੰਮੇਵਾਰ ਬਣਦੇ ਹਨ। ਪਰ ਧਾਰਮਿਕ ਸਮਾਰੋਹਾਂ ਦੇ ਪ੍ਰਬੰਧਾਂ ਪ੍ਰਤੀ ਪ੍ਰਸ਼ਾਸਨਿਕ ਤੰਤਰ ਦਾ ਅੱਖਾਂ ਮੀਟ ਲੈਣਾ ਵੀ ਇਕ ਕਾਰਨ ਬਣਦਾ ਹੈ। ਅਜਿਹੀਆਂ ਘਟਨਾਵਾਂ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਧਾਰਮਿਕ ਆਸਥਾ ਵਾਲੇ ਲੋਕਾਂ ਵਲੋਂ ਕਰਵਾਏ ਜਾਂਦੇ ਸਮਾਰੋਹਾਂ ਦੌਰਾਨ ਵੀ ਵਾਪਰਦੀਆਂ ਹਨ। ਮੰਦਰਾਂ ਵਿਚ ਭਗਦੜ ਮਚਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਕਈ ਵਾਰ ਦਰਜਨਾਂ ਲੋਕ ਦੱਬ-ਕੁਚਲ ਕੇ ਮਾਰੇ ਜਾਂਦੇ ਹਨ। ਹਰਿਦੁਆਰ ਦੇ ਕੁੰਭ ਮੇਲੇ ਮੌਕੇ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਅਜੇ ਬੀਤੀ 23 ਅਗਸਤ ਨੂੰ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦੇ ਇਕ ਮੰਦਰ ਵਿਚ ਅਜਿਹੀ ਹੀ ਇਕ ਭਗਦੜ ਦੀ ਘਟਨਾ ਵਿਚ 3 ਲੋਕ ਮਾਰੇ ਗਏ ਸਨ ਅਤੇ 25 ਹੋਰ ਜ਼ਖ਼ਮੀ ਹੋ ਗਏ ਸਨ। ਇਸੇ ਸਾਲ ਅਪ੍ਰੈਲ ਵਿਚ ਤਾਮਿਲਨਾਡੂ ਵਿਚ ਵੀ ਅਜਿਹੀ ਇਕ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਬੰਗਲਾਦੇਸ਼ ਦੇ ਚਿਟਾਗਾਂਗ ਵਿਚ ਇਕ ਜਨਾਜ਼ੇ ਮੌਕੇ ਵੀ ਅਜਿਹੀ ਭਗਦੜ ਮਚੀ ਜਿਸ ਵਿਚ 10 ਲੋਕ ਕੁਚਲ ਕੇ ਮਾਰੇ ਗਏ ਸਨ, ਇਸ ਘਟਨਾ ਵਿਚ ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਸਨ। 2 ਸਾਲ ਪਹਿਲਾਂ ਮੁੰਬਈ ਵਿਚ ਰੇਲਵੇ ਲਾਈਨ 'ਤੇ ਪੈਦਲ ਯਾਤਰੀਆਂ ਲਈ ਬਣਾਏ ਪੁਲ 'ਤੇ ਮਚੀ ਭਗਦੜ ਵਿਚ 23 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਨੇ ਰੇਲਵੇ ਪ੍ਰਸ਼ਾਸਨ ਦੀਆਂ ਕੁਤਾਹੀਆਂ ਅਤੇ ਲਾਪ੍ਰਵਾਹੀਆਂ ਨੂੰ ਖੁੱਲ੍ਹੇਆਮ ਉਜਾਗਰ ਕੀਤਾ ਸੀ।
ਬਿਨਾਂ ਸ਼ੱਕ, ਇਸ ਤਰ੍ਹਾਂ ਦੀਆਂ ਘਟਨਾਵਾਂ/ਦੁਰਘਟਨਾਵਾਂ ਸਮਾਜ ਦੀਆਂ ਲਾਪ੍ਰਵਾਹੀਆਂ ਅਤੇ ਕੁਤਾਹੀਆਂ ਵੱਲ ਧਿਆਨ ਦਿਵਾਉਂਦੀਆਂ ਹਨ। ਧਾਰਮਿਕ ਆਸਥਾ ਅਤੇ ਸ਼ਰਧਾ ਬੇਸ਼ੱਕ ਇਕ ਬੜਾ ਸੰਵੇਦਨਸ਼ੀਲ ਮਾਮਲਾ ਹੈ, ਪਰ ਅਜਿਹੇ ਪ੍ਰੋਗਰਾਮਾਂ ਨੂੰ ਧਾਰਮਿਕ ਸ਼ਰਧਾ ਅਤੇ ਆਸਥਾ ਦੇ ਦਾਇਰੇ ਵਿਚ ਰਹਿ ਕੇ ਮਨਾਉਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਦੁਰਘਟਨਾਵਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਮੱਧ ਪ੍ਰਦੇਸ਼ ਵਾਲੀ ਘਟਨਾ ਤੋਂ ਵੀ ਸਬਕ ਲਿਆ ਸਕਦਾ ਹੈ। ਮੂਰਤੀ ਦੇ ਵਿਸਰਜਨ ਤੋਂ ਪਹਿਲਾਂ ਕਈ ਦਿਨ ਤੱਕ ਪੂਜਾ ਅਰਚਨਾ ਹੁੰਦੀ ਹੈ, ਜਿਸ ਵਿਚ ਇਲਾਕੇ ਦੇ ਲੋਕ ਸ਼ਾਮਿਲ ਹੁੰਦੇ ਹਨ। ਜੇਕਰ ਬੇੜੀਆਂ ਵਿਚ ਜ਼ਿਆਦਾ ਲੋਕਾਂ ਨੂੰ ਚੜ੍ਹਨ ਤੋਂ ਰੋਕਿਆ ਜਾਂਦਾ ਤਾਂ ਇਸ ਘਟਨਾ ਤੋਂ ਬਚਿਆ ਜਾ ਸਕਦਾ ਸੀ। ਅਜਿਹੇ ਮੌਕਿਆਂ 'ਤੇ ਪ੍ਰਸ਼ਾਸਨ ਅਕਸਰ ਇਹ ਕਹਿ ਕੇ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਨੇ ਧਰਮ ਅਤੇ ਆਸਥਾ ਦੇ ਪ੍ਰੋਗਰਾਮ ਵਿਚ ਦਖਲਅੰਦਾਜ਼ੀ ਦੇ ਦੋਸ਼ ਤੋਂ ਬਚਣ ਦੇ ਲਈ ਅਜਿਹਾ ਕੀਤਾ ਪਰ ਇਸ ਤੱਥ ਤੋਂ ਵੀ ਇਨਕਾਰ ਨਹੀਂ ਜਾ ਸਕਦਾ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਾਅਦ ਮੁੱਖ ਨਿਸ਼ਾਨੇ 'ਤੇ ਪ੍ਰਸ਼ਾਸਨ ਹੀ ਆਉਂਦਾ ਹੈ।
ਅੱਜ ਦੀਆਂ ਸਥਿਤੀਆਂ ਵਿਚ ਲੋੜ ਇਹ ਹੈ ਕਿ ਵੱਡੇ ਦਿਨ-ਤਿਉਹਾਰ ਮਨਾਉਣ ਸਮੇਂ ਪ੍ਰਸ਼ਾਸਨ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਅਤੇ ਇਸ ਦੇ ਨਾਲ ਹੀ ਲੋਕ ਖ਼ੁਦ ਵੀ ਆਪਣੀ ਸੁਰੱਖਿਆ ਸਬੰਧੀ ਵਧੇਰੇ ਚੌਕਸੀ ਤੋਂ ਕੰਮ ਲੈਣ। ਇਸ ਗੱਲ ਦਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ ਕਿ ਦਿਨ-ਤਿਉਹਾਰ ਇਸ ਢੰਗ ਨਾਲ ਮਨਾਏ ਜਾਣ ਕਿ ਹਵਾ, ਪਾਣੀ ਤੇ ਹੋਰ ਕੁਦਰਤੀ ਸਰੋਤਾਂ ਵਿਚ ਪ੍ਰਦੂਸ਼ਣ ਨਾ ਵਧੇ। *

ਦਿਹਾਤੀ ਆਰਥਿਕਤਾ ਦੀ ਮਜ਼ਬੂਤੀ ਬਿਨਾਂ ਨਹੀਂ ਥੰਮੇਗਾ ਆਰਥਿਕ ਮੰਦਵਾੜਾ

ਆਰਥਿਕ ਮੰਦੀ ਨੂੰ ਬਹੁਤ ਗੰਭੀਰ ਅਤੇ ਪਿਛਲੇ 70 ਸਾਲਾਂ ਵਿਚ ਸਭ ਤੋਂ ਬੁਰੀ ਦੱਸਦਿਆਂ ਨੀਤੀ ਆਯੋਗ ਦੇ ਚੇਅਰਮੈਨ ਰਾਜੀਵ ਕੁਮਾਰ ਨੇ ਅਰਥਚਾਰੇ ਨੂੰ ਉੱਪਰ ਚੁੱਕਣ ਲਈ ਕੁਝ ਵਿਸ਼ੇਸ਼ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਪਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਨੀਤੀ ਆਯੋਗ ਨੇ ਇਹ ...

ਪੂਰੀ ਖ਼ਬਰ »

ਪੰਜਾਬ 'ਚ ਕਿਉਂ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ?

ਪੰਜਾਬ ਦੀ ਧਰਤੀ 'ਤੇ ਬੇਖ਼ੌਫ਼ ਵਗ ਰਿਹਾ ਚਿੱਟੇ ਨਸ਼ੇ ਦਾ ਦਰਿਆ ਇੱਥੋਂ ਦੇ ਜੰਮੇ-ਜਾਇਆਂ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਬਾਅਦ ਆਉਣ ਵਾਲੀ ਨਸਲ ਲਈ ਵੀ ਕੰਡੇ ਬੀਜ ਰਿਹਾ ਪ੍ਰਤੀਤ ਹੁੰਦਾ ਹੈ। ਪੰਜਾਬ ਦੀ ਧਰਤੀ ਨੂੰ ਮਾਣ ਸੀ ਕਿ ਜਦ ਵੀ ਕਦੇ ਬਾਹਰੀ ਲੋਕਾਂ ਵਲੋਂ ਇਸ ਨੂੰ ...

ਪੂਰੀ ਖ਼ਬਰ »

ਕਸ਼ਮੀਰ ਸਮੱਸਿਆ : ਵੰਡ ਤੋਂ ਲੈ ਕੇ ਧਾਰਾ 370 ਖਤਮ ਹੋਣ ਤੱਕ (2)

ਦੋ ਹਿੱਸਿਆਂ ਵਿਚ ਕਿਵੇਂ ਵੰਡਿਆ ਗਿਆ ਸੀ ਕਸ਼ਮੀਰ?

(ਕੱਲ੍ਹ ਤੋਂ ਅੱਗੇ) 15 ਜਨਵਰੀ ਨੂੰ ਸੁਰੱਖਿਆ ਪ੍ਰੀਸ਼ਦ ਨੇ ਭਾਰਤ ਦਾ ਪੱਖ ਜਾਣਨ ਲਈ ਮੀਟਿੰਗ ਰੱਖੀ ਤੇ ਅਗਲੇ ਦਿਨ ਪਾਕਿਸਤਾਨ ਨਾਲ। ਭਾਰਤ ਦੀ ਪ੍ਰਤੀਨਿਧਤਾ ਗੋਪਾਲ ਸੁਆਮੀ ਆਇੰਗਰ, ਸ਼ੇਖ ਅਬਦੁੱਲਾ ਅਤੇ ਐਮ.ਸੀ. ਸੀਤਲਵਾੜ ਕਰ ਰਹੇ ਸਨ ਜਦ ਕਿ ਪਾਕਿਸਤਾਨ ਵਲੋਂ ਸਰ ਜ਼ਫ਼ਰਉਲਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX