ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਸਦਰਵਾਲਾ ਦੇ ਮੌਜੂਦਾ ਸਰਪੰਚ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਕਿਸਾਨ ਮਜਦੂਰ ਸੈੱਲ ਦੇ ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਥਾਨਕ ਕੱਚਾ ਥਾਂਦੇਵਾਲਾ ਰੋਡ ਵਾਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਿਹਾ ਗਿਆ ਕਿ ਅੱਜ ਤੋਂ ਕੱੁਝ ਦਿਨ ਪਹਿਲਾਂ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਦੀ ਚੋਣ ਹੋਣੀ ਸੀ | ਪਿੰਡ ਸਦਰਵਾਲਾ ਦੇ ਸਰਪੰਚ ਸ਼ਰਨਜੀਤ ਸਿੰਘ ਸੰਧੂ ਦੀ ਪਤਨੀ ਜੋ ਕਿ ਬਲਾਕ ਸੰਮਤੀ ਮੈਂਬਰ ਹੈ, ਚੇਅਰਪਰਸਨ ਦੇ ਅਹੁਦੇ ਲਈ ਦਾਵੇਦਾਰ ਸੀ, ਪਰ ਇਨ੍ਹਾਂ ਚੋਣਾਂ ਵਿਚ ਜਸਵਿੰਦਰ ਕੌਰ ਪਤਨੀ ਬੋਹੜ ਸਿੰਘ ਪਿੰਡ ਉਦੇਕਰਨ ਚੇਅਰਪਰਸਨ ਦੇ ਅਹੁਦੇ ਲਈ ਹੋਈ ਵੋਟਿੰਗ ਵਿਚ ਜੇਤੂ ਰਹੀ, ਜਿਸ ਨੂੰ ਬਲਾਕ ਸੰਮਤੀ ਦੀ ਚੇਅਰਪਰਸਨ ਬਣਾ ਦਿੱਤਾ ਗਿਆ | ਇਸ ਗੱਲ ਨੂੰ ਲੈ ਕੇ ਸ਼ਰਨਜੀਤ ਸਿੰਘ ਸੰਧੂ ਨੂੰ ਸ਼ੱਕ ਸੀ ਕਿ ਇਸ ਅਹੁਦੇ ਦੀ ਚੋਣ ਦੌਰਾਨ ਉਸਦੀ ਪਤਨੀ ਦੀ ਵਿਰੋਧਤਾ ਕੀਤੀ ਹੈ, ਪਰ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ | ਇਸ ਗੱਲ ਦੀ ਰੰਜਿਸ਼ ਨੂੰ ਲੈ ਕੇ ਸ਼ਰਨਜੀਤ ਸਿੰਘ ਸੰਧੂ ਨੇ ਮੇਰੇ (ਰਾਜਾ ਵੜਿੰਗ ਦੇ ਖਿਲਾਫ) ਫੇਸਬੁੱਕ ਆਈ. ਡੀ. ਤੇ ਸ਼ੋਸ਼ਲ ਮੀਡੀਆ 'ਤੇ ਅਪਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ, ਜੋ ਸਮਾਜ ਵਿਚ ਵਰਤਣ ਦੇ ਯੋਗ ਨਹੀਂ ਹਨ | ਇਸ ਮੰਦੀ ਸ਼ਬਦਾਵਲੀ ਨਾਲ ਉਸ ਦੇ ਅਕਸ ਨੂੰ ਢਾਹ ਲੱਗੀ | ਇਸ ਸ਼ਿਕਾਇਤ ਨੂੰ ਲੈ ਕੇ ਪੁਲਿਸ ਵਲੋਂ ਸ਼ਰਨਜੀਤ ਸਿੰਘ ਸੰਧੂ ਦੇ ਖਿਲਾਫ਼ ਧਾਰਾ 499, 500, 120ਬੀ, 469, 67ਏ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਜਦੋਂ ਇਸ ਸਬੰਧੀ ਵਿਧਾਇਕ ਰਾਜਾ ਵੜਿੰਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਮੇਰੇ ਅਕਸ ਨੂੰ ਢਾਹ ਲਾਈ ਗਈ ਹੈ, ਜਦਕਿ ਚੇਅਰਮੈਨ ਦੀ ਚੋਣ ਬਲਾਕ ਸੰਮਤੀ ਮੈਂਬਰਾਂ ਨੇ ਵੋਟਾਂ ਰਾਹੀਂ ਕੀਤੀ ਹੈ ਅਤੇ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ | ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਮਨ ਵਿਚ ਕੋਈ ਸ਼ੱਕ ਸੀ ਤਾਂ ਉਹ ਮਿਲ ਕੇ ਸਪਸ਼ਟ ਹੋ ਸਕਦਾ ਸੀ ਜਾਂ ਰੋਸ ਕਰਨ ਦੇ ਹੋਰ ਵੀ ਤਰੀਕੇ ਹਨ, ਪਰ ਜਿਸ ਤਰ੍ਹਾਂ ਸ਼ੋਸ਼ਲ ਮੀਡੀਆਂ ਤੇ ਉਸ ਦੀ ਬਦਨਾਮੀ ਕੀਤੀ ਗਈ, ਉਹ ਬੇਹੱਦ ਨਿੰਦਣਯੋਗ ਹੈ ਅਤੇ ਅਜਿਹੀ ਸ਼ਬਦਾਵਲੀ ਦੀ ਵਰਤੋਂ ਸਮਾਜ ਲਈ ਵੀ ਮੰਦਭਾਗੀ ਹੈ | ਇਸ ਸਬੰਧੀ ਸ਼ਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਚੇਅਰਪਰਸਨ ਦੇ ਅਹੁਦੇ ਦੀ ਚੋਣ ਸਮੇਂ ਉਸ ਨਾਲ ਧੋਖਾ ਹੋਇਆ ਹੈ ਤੇ ਜੇਕਰ ਉਸ ਨੂੰ ਪਹਿਲਾਂ ਹੀ ਲੀਡਰਸ਼ਿਪ ਵਲੋਂ ਸਪਸ਼ਟ ਕਰ ਦਿੱਤਾ ਜਾਂਦਾ ਤਾਂ ਉਹ ਆਪਣੀ ਪਤਨੀ ਨੂੰ ਚੋਣ ਮੈਦਾਨ ਵਿਚ ਨਾ ਉਤਾਰਦਾ | ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਮੈਂ ਰੋਸ ਪ੍ਰਗਟਾਇਆ ਹੈ ਤੇ ਮੇਰਾ ਮਕਸਦ ਕਿਸੇ ਦੀ ਭਾਵਨਾਂ ਨੂੰ ਠੇੇਸ ਪਹੰੁਚਾਉਣਾ ਨਹੀਂ ਸੀ |
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਕਬਰਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਅਤੇ ਸੂਬਾ ਮੀਤ ਪ੍ਰਧਾਨ ...
ਮਲੋਟ, 15 ਸਤੰਬਰ (ਪਾਟਿਲ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਬਲਦੇਵ ਕੁਮਾਰ ਲਾਲੀ ਗਗਨੇਜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਗਈ ਘਰ-ਘਰ ਰੁਜ਼ਗਾਰ ਸਕੀਮ ਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ਮੰਤਰੀ ...
ਲੰਬੀ, 15 ਸਤੰਬਰ (ਸ਼ਿਵਰਾਜ ਸਿੰਘ ਬਰਾੜ)- ਐਪਲ ਇੰਟਰਨੈਸ਼ਨਲ ਸਕੂਲ ਲੰਬੀ ਦੇ ਵਿਦਿਆਰਥੀ ਦੀ ਏਸ਼ੀਅਨ ਚੈਂਪੀਅਨ ਲਈ ਚੋਣ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਬੰਧਕ ਸ੍ਰੀ ਹਰਪ੍ਰੀਤ ਸਿੰਘ ਪਰਮਾਰ ਨੇ ਦੱਸਿਆ ਕਿ ਏਸ਼ੀਅਨ ਚੈਂਪੀਅਨਸ਼ਿਪ ਲਈ ਵਿਦਿਆਰਥੀਆਂ ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੀ ਮੀਟਿੰਗ ਕਲੱਬ ਪ੍ਰਧਾਨ ਬੂਟਾ ਰਾਮ ਕਮਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਸ੍ਰੀ ਕਮਰਾ ਨੇ ਕਲੱਬ ਵਲੋਂ ਕੀਤੇ ਗਏ ਪਿਛਲੇ ਮਹੀਨੇ ਵਿਚ ਸਮਾਜ ਸੇਵੀ ਕੰਮਾਂ ਬਾਰੇ ...
ਗਿੱਦੜਬਾਹਾ, ਦੋਦਾ 15 ਸਤੰਬਰ (ਬਲਦੇਵ ਸਿੰਘ ਘੱਟੋਂ, ਰਵੀਪਾਲ)-ਕਸ਼ਮੀਰੀ ਲੋਕਾਂ ਨੂੰ ਸਵੈ-ਨਿਰਣੈ ਦਾ ਹੱਕ ਦੇਣ, ਜੰਮੂ-ਕਸ਼ਮੀਰ ਵਿਚੋਂ ਧਾਰਾ 370 ਤੇ 35 ਏ. ਦੇ ਖਾਤਮੇ ਦਾ ਫ਼ੈਸਲਾ ਰੱਦ ਕਰਨ, ਕਾਰਪੋਰੇਟ ਘਰਾਣਿਆਂ ਨੂੰ ਲੁੱਟ ਮਚਾਉਣ ਦੀਆਂ ਦਿੱਤੀਆਂ ਗਈਆਂ ਖੁੱਲ੍ਹਾਂ ...
ਮੰਡੀ ਬਰੀਵਾਲਾ, 15 ਸਤੰਬਰ (ਨਿਰਭੋਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਬਰੀਵਾਲਾ ਦੇ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ ਹਰੀਕੇ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਹਰੀਕੇ ਕਲਾਂ ਦੀ ਇਕਾਈ ...
ਗਿੱਦੜਬਾਹਾ, 15 ਸਤੰਬਰ (ਬਲਦੇਵ ਸਿੰਘ ਘੱਟੋਂ)-ਡੈਮੋਕ੍ਰੇਟਿਕ ਮਿਡ-ਡੇ-ਮੀਲ ਕੁੱਕ ਫ਼ਰੰਟ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸ੍ਰੀਮਤੀ ਰੇਖਾ ਰਾਣੀ ਜ਼ਿਲ੍ਹਾ ਪ੍ਰਧਾਨ ਤੇ ਪਰਮਜੀਤ ਕੌਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਗਿੱਦੜਬਾਹਾ ...
ਮੰਡੀ ਬਰੀਵਾਲਾ, 15 ਸਤੰਬਰ (ਨਿਰਭੋਲ ਸਿੰਘ)- ਗੁਰਭੇਜ ਸਿੰਘ ਪੁੱਤਰ ਜਗਜੀਤ ਸਿੰਘ ਸਰਾਏਨਾਗਾ ਨੇ ਆਸਟਰੇਲੀਆ ਦੀ ਪੁਲਿਸ ਵਿਚ ਭਰਤੀ ਹੋ ਕਿ ਆਪਣੇ ਜੱਦੀ ਪਿੰਡ ਸਰਾਏਨਾਗਾ ਦਾ ਮਾਣ ਵਧਾਇਆ ਹੈ | ਗੁਰਭੇਜ ਸਿੰਘ 2016 ਵਿਚ ਆਸਟਰੇਲੀਆ ਗਿਆ ਸੀ | ਗੁਰਭੇਜ ਸਿੰਘ ਕਾਫ਼ੀ ਮਿਹਨਤ, ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਵੱਖ-ਵੱਖ ਕਾਂਗਰਸੀ ਆਗੂਆਂ ਨੇ ਨੌਜਵਾਨ ਕਾਂਗਰਸੀ ਆਗੂ ਨਰਿੰਦਰ ਸਿੰਘ ਕਾਉਣੀ ਨੂੰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦਾ ਚੇਅਰਮੈਨ ਬਣਾਉਣ ਦਾ ਭਰਵਾਂ ਸਵਾਗਤ ਕੀਤਾ ਹੈ | ਕਾਂਗਰਸ ਪਾਰਟੀ ਦੇ ਆਗੂ ...
ਗਿੱਦੜਬਾਹਾ, 15 ਸਤੰਬਰ (ਬਲਦੇਵ ਸਿੰਘ ਘੱਟੋਂ)-ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਤੇ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵਲੋਂ ਗਿੱਦੜਬਾਹਾ ਦੇ ਵਾਰਡ ਨੰਬਰ-8 ਤੋਂ ਕ੍ਰਮਵਾਰ ਵਾਰਡ ਨੰਬਰ-15 ਤੱਕ ਦਾ ...
ਦੋਦਾ, 15 ਸਤੰਬਰ (ਰਵੀਪਾਲ)-ਸਮਾਜ ਭਲਾਈ ਐਾਡ ਸਪੋਰਟਸ ਕਲੱਬ, ਮਜ਼੍ਹਬੀ ਸਿੱਖ/ਵਾਲਮੀਕਿ ਭਲਾਈ ਫ਼ਰੰਟ ਪੰਜਾਬ ਰਜਿ: ਇਕਾਈ ਦੋਦਾ ਵਲੋਂ ਪਿੰਡ ਵਾਸੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ...
ਦੋਦਾ, 15 ਸਤੰਬਰ (ਰਵੀਪਾਲ)-ਨਸ਼ਾ ਵਿਰੋਧੀ ਐਕਸ਼ਨ ਐਡ ਵੈਲਫੇਅਰ ਕਮੇਟੀ ਦੋਦਾ ਵਲੋਂ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ-ਪੀੜਤਾਂ ਦੀ ਮੱਦਦ ਲਈ ਰਾਸ਼ਨ ਇਕੱਠਾ ਕਰਕੇ ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਖੁਦ ਜਾ ਕੇ ਵੰਡ ਕਰਨ ਲਈ ਬੀਤੀ ਰਾਤ ਟਰੈਕਟਰ ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦੀ ਚੋਣ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦੀ ਚੋਣ ਸੂਬਾ ਅਬਜਰਵਰ ਮਨੋਜ ਗਰੋਵਰ ਦੀ ਦੇਖ-ਰੇਖ ...
ਮਲੋਟ, 15 ਸਤੰਬਰ (ਪਾਟਿਲ)- ਕਾਂਗਰਸ ਹਾਈਕਮਾਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਸੁਨੀਲ ਜਾਖੜ ਵਲੋਂ ਦਿੱਤੇ ਅਸਤੀਫ਼ੇ ਨੂੰ ਨਾ ਮਨਜੂਰ ਕਰਨ ਤੋਂ ਬਾਅਦ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਪੰਜਾਬ ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)- ਬੁੰਗਾ ਬਾਬਾ ਸੈਣ ਭਗਤ ਕਮੇਟੀ (ਰਜਿ:) ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਰੂੜ ਸਿੰਘ ਰੱਤੀਰੋੜੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਿਛਲੇ ਦਿਨੀਂ ਸੰਸਥਾ ਦੇ ਕੈਸ਼ੀਅਰ ਗੁਰਮੇਲ ਸਿੰਘ ਤੇ ਪ੍ਰਧਾਨ ਰੂਪ ...
ਮਲੋਟ, 15 ਸਤੰਬਰ (ਪਾਟਿਲ)-ਸ੍ਰੀ ਕਿ੍ਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਗਣੇਸ਼ ਚਤੁਰਥੀ ਵਾਲੇ ਦਿਨ ਤੋਂ ਸਥਾਪਤ ਸ੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਬੀਤੇ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵਲੋਂ ਕੀਤਾ ਗਿਆ | ਮੰਦਰ ਦੇ ਪੁਜਾਰੀ ਕਨ੍ਹਈਆ ਲਾਲ ਅਤੇ ...
ਡੱਬਵਾਲੀ, 15 ਸਤੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਡੱਬਵਾਲੀ ਵਿਖੇ ਗੁਆਂਢੀ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਇੰਟਰਸਟੇਟ ਮੀਟਿੰਗ ਕੀਤੀ, ਜਿਸ ਵਿਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ...
ਲੰਬੀ, 15 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਚੰਡੀਗੜ੍ਹ ਰੋਸ ਧਰਨੇ ਵਿਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੰੂ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਪਿੰਡ ਬਾਦਲ ਦੇ ਨਜ਼ਦੀਕ ਰੋਕ ਲਿਆ ਗਿਆ ਤੇ ਆਗੂਆਂ ਨੇ ਸੜਕ 'ਤੇ ਬੈਠ ਕੇ ਹੀ ਰੋਸ ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਤਾਮਕੋਟ ਵਿਖੇ ਬਾਬਾ ਖੇਤਰਪਾਲ ਦਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਸੁੰਦਰ ਦਰਬਾਰ ਸਜਾਇਆ ਗਿਆ ਤੇ ਗਾਇਕ ਕਾਲਾ ਭਗਤ, ਬੀ. ਐੱਚ. ਬੱਬੂ, ਸਿੱਧੂ ਨਾਨੂਵਾਲੀਆ, ਬਲਜੀਤ ਸਿੱਧ ਚੱਕ ਤਾਮਕੋਟ, ਯਮਲਾ ਤਾਮਕੋਟ ...
ਮੰਡੀ ਲੱਖੇਵਾਲੀ, 15 ਸਤੰਬਰ (ਮਿਲਖ ਰਾਜ)-ਕਾਂਗਰਸ ਪਾਰਟੀ ਵਲੋਂ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਕਾਉਣੀ ਨੂੰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦਾ ਸਰਬਸੰਮਤੀ ਨਾਲ ਚੇਅਰਮੈਨ ਤੇ ਗੁਰਤੇਜ ਕੌਰ ਭਾਈਕੇਰਾ ਨੂੰ ਵਾਈਸ ਚੇਅਰਪਰਸਨ ਚੁਣੇ ਜਾਣ 'ਤੇ ਇਲਾਕੇ ਦੇ ...
ਗਿੱਦੜਬਾਹਾ, 15 ਸਤੰਬਰ (ਬਲਦੇਵ ਸਿੰਘ ਘੱਟੋਂ)- ਪੇਂਡੂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਪਿੰਡ ਭਲਾਈਆਣਾ ਵਿਖੇ ਗਿੱਦੜਬਾਹਾ ਦੀ ਜੀ.ਓ.ਜੀ. ਟੀਮ ਵਲੋਂ ਪਿੰਡ ਵਾਸੀਆਂ, ਪੰਚਾਇਤ ਤੇ ਖੇਡ ਕਲੱਬਾਂ ਦੇ ਸਹਿਯੋਗ ਨਾਲ ਕਬੱਡੀ ...
ਰੁਪਾਣਾ, 15 ਸਤੰਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਦਲਜੀਤ ਕੌਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਅਜਾਇਬ ਅਤੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਦੀ ਮਿਹਨਤ ਸਦਕਾ ਪੰਜਾਬ ਸਰਕਾਰ ਦੀ ਸਕੀਮ ਤਹਿਤ ਮਿਲੀਆਂ 55 ਸੋਲਰ ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਚੇਤ ਸਿੰਘ ਵਾਲਾ ਵਿਖੇ ਸਿੱਖਿਆ ਪ੍ਰੋਵਾਈਡਰ ਵਜੋਂ ਸੇਵਾਵਾਂ ਨਿਭਾ ਰਹੀ ਰਮਨਦੀਪ ਕੌਰ ਨੇ ਬਤੌਰ ਮੁੱਖ ਅਧਿਆਪਕ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਸ਼ਰੀਂਹ ਬਲਾਕ ...
ਰੁਪਾਣਾ, 15 ਸਤੰਬਰ (ਜਗਜੀਤ ਸਿੰਘ)-ਕੇ. ਜੀ. ਬੀ. ਵੀ. ਅਤੇ ਰਮਸਾ ਗਰਲਜ਼ ਹੋਸਟਲ ਰੁਪਾਣਾ 'ਚ ਬੀਤੀ ਦਿਨੀਂ ਮੁਹਤਬਰ ਵਿਅਕਤੀਆਂ ਨੇ ਚੇਅਰਮੈਨ ਸਾਹਿਬ ਸਿੰਘ ਦੀ ਅਗਵਾਈ 'ਚ ਹੋਸਟਲਾਂ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਬੈੱਡ ਰੂਮ ਤੇ ਰਸੋਈ 'ਚ ਪਹੁੰਚ ਕੇ ਸਫ਼ਾਈ ਦੇਖੀ ...
ਮੰਡੀ ਕਿੱਲਿਆਵਾਲੀ, 15 ਸਤੰਬਰ (ਇਕਬਾਲ ਸਿੰਘ ਸ਼ਾਂਤ)- ਸਬ ਡਿਵੀਜਨ ਮਲੋਟ ਦੇ ਨਵੇਂ ਡੀ.ਐੱਸ.ਪੀ. ਮਨਮੋਹਣ ਸਿੰਘ ਔਲਖ ਨੇ ਅੱਜ ਮੰਡੀ ਕਿੱਲਿਆਂਵਾਲੀ ਚੌਕੀ ਵਿਖੇ ਪੁਲਿਸ ਸਟਾਫ਼ ਨਾਲ ਮੀਟਿੰਗ ਕਰਕੇ ਕਾਨੂੰਨ ਵਿਵਸਥਾ ਤੇ ਕੰਮਕਾਜ ਦਾ ਜਾਇਜ਼ਾ ਲਿਆ | ਇਸ ਮੌਕੇ ਖੇਤਰ ਦੇ ...
ਦੋਦਾ, ਗਿੱਦੜਬਾਹਾ, 15 ਸਤੰਬਰ (ਰਵੀਪਾਲ, ਬਲਦੇਵ ਸਿੰਘ ਘੱਟੋਂ)- ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਾਜਾ ਵੜਿੰਗ ਵਲੋਂ ਕੈਬਨਿਟ ਦਰਜਾ ਦਿੱਤੇ ਜਾਣ 'ਤੇ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇਤਿਹਾਸਕ ਗੁਰਦੁਆਰਾ ...
ਮਲੋਟ, 15 ਸਤੰਬਰ (ਪਾਟਿਲ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਈ. ਟੀ. ਟੀ. ਅਧਿਆਪਕਾਂ ਦੇ ਇਕ ਵਫ਼ਦ ਵਲੋਂ ਪੰਜਾਬ ਸਿੱਖਿਆ ਵਿਭਾਗ ਦੇ ਡਾਇਰੈਕਟਰ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਧਿਆਪਕ ਆਗੂ ਜਸਕਰਨ ਸਿੰਘ ਨਿੱਜਰ ਨੇ ...
ਗਿੱਦੜਬਾਹਾ, 15 ਸਤੰਬਰ (ਬਲਦੇਵ ਸਿੰਘ ਘੱਟੋਂ)-ਸਰਕਾਰੀ ਹਾਈ ਸਕੂਲ ਦੌਲਾ ਵਿਖੇ ਬੀਤੇ ਦਿਨ ਮੁੱਖ ਅਧਿਆਪਕ ਸੁਭਾਸ਼ ਗਰਗ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਹਿੰਦੀ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਸਕੂਲ ਦੀ 7ਵੀਂ ਤੋਂ ਦਸਵੀਂ ਜਮਾਤ ...
ਮਲੋਟ, 15 ਸਤੰਬਰ (ਪਾਟਿਲ)- ਮਲੋਟ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਤੇ ਗੁਰੂ ਘਰਾਂ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਤੇ ਹੋਰ ਲੋੜਵੰਦ ਸਮੱਗਰੀ ਦਾ ਕੈਂਟਰ ਡਾ. ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਹਰੀ ਝੰਡੀ ਦੇ ਕੇ ...
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)- ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਥਾਨਕ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ, ਜਿਸ ਵਿਚ ਗੁਰਮੇਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਮਨੱੁਖ ਦੁੱਖਾਂ ਵਿਚ ਉਲਝ ਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX