ਤਾਜਾ ਖ਼ਬਰਾਂ


ਕੋਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੇ ਪਿੰਡ 'ਚ ਦਾਖਲ ਹੋਣ 'ਤੇ 10 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
. . .  11 minutes ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 621 ਹੋਈ
. . .  16 minutes ago
ਕੈਲਗਰੀ 29 ਮਾਰਚ (ਜਸਜੀਤ ਸਿੰਘ ਧਾਮੀ)-ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧਦੀ ਦੇਖ ਕੇ ਲੋਕਾਂ ਵਿੱਚ ਸਹਿਮ ਪੈਦਾ ਹੋ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਲਬਰਟਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨਵੇਂ ਕੇਸ 79 ਆਉਣ ਨਾਲ ਹੁਣ ਗਿਣਤੀ 621...
ਅੱਜ ਦਾ ਵਿਚਾਰ
. . .  19 minutes ago
ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਐੱਸ.ਈ.ਪੀ.ਓ. ਵਿਰੁੱਧ ਕੇਸ ਦਰਜ
. . .  1 day ago
ਧਾਰੀਵਾਲ, 28 ਮਾਰਚ (ਰਮੇਸ਼ ਕੁਮਾਰ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਸਰਕਾਰੀ ਮੁਲਾਜ਼ਮ ਵਿਰੁੱਧ ਕੇਸ ਦਰਜ ਕਰ ਲਿਆ। ਐੱਸ.ਐੱਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਅਜਨਾਲਾ 'ਚ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ...
ਕੋਰੋਨਾ ਸੰਕਟ : ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ 64 ਕੈਦੀ,ਹਵਾਲਾਤੀ ਕੀਤੇ ਰਿਹਾਅ
. . .  1 day ago
ਫ਼ਿਰੋਜ਼ਪੁਰ 28 ਮਾਰਚ (ਗੁਰਿੰਦਰ ਸਿੰਘ)- ਵਿਸ਼ਵ ਭਰ ਵਿਚ ਦਹਿਸ਼ਤ ਮਚਾ ਰਹੇ ਕਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਘਟਾਉਣ ਦੇ ਲਏ ਫ਼ੈਸਲੇ ...
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ 25 ਲੱਖ ਰੁਪਏ ਜਾਰੀ
. . .  1 day ago
ਜਲੰਧਰ 28 ਮਾਰਚ { ਚਿਰਾਗ਼ ਸ਼ਰਮਾ } - ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਜ਼ਿਲ੍ਹੇ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਲੋਕ ਸਭਾ ਮੈਂਬਰ ਜਲੰਧਰ ਚੌਧਰੀ ਸੰਤੋਖ ਸਿੰਘ ਵੱਲੋਂ ਐੱਮ.ਪੀ.ਲੈਡ ਵਿਚੋਂ 25 ਲੱਖ ਰੁਪਏ ਦੇਣ ਦੀ ...
ਕੋਵਿਡ 19 : ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮਨਜ਼ੂਰ - ਮਨਪ੍ਰੀਤ ਸਿੰਘ ਬਾਦਲ
. . .  1 day ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਰਾਜ ਦੇ ਜ਼ਿਲਿਆਂ ਵਿਚ ਕੋਵਿਡ 19 ਬਿਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ 70 ਕਰੋੜ ਰੁਪਏ ਦੀ ...
ਪਿੰਡ ਅਕਾਲਗੜ੍ਹ ਦੇ ਲੋਕਾਂ ਨੇ ਆਪ ਹੀ ਪਿੰਡ ਕੀਤਾ ਸੀਲ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰਕੇ ਸੀਲ ਕਰ ...
ਬਲਾਕਾਂ ਸ਼ਾਹਕੋਟ ਤੇ ਲੋਹੀਆਂ 'ਚ ਸਿਹਤ ਵਿਭਾਗ ਨੇ 438 ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਸ਼ਾਹਕੋਟ, 28 ਮਾਰਚ (ਏ.ਐੱਸ. ਸਚਦੇਵਾ)- ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਬਲਾਕ ਸ਼ਾਹਕੋਟ ਅਤੇ ਲੋਹੀਆਂ 'ਚ 3 ਮਰੀਜ਼ ਸ਼ੱਕੀ ਪਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਪੂਰੀ ਤਰਾਂ ਚੌਕਸ ...
ਅਮਰ ਸਿੰਘ ਨੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਐਮ.ਪੀ ਲੈਡ ਫੰਡ ਵਰਤਣ ਲਈ ਦਿੱਤੇ ਅਧਿਕਾਰ
. . .  1 day ago
ਰਾਏਕੋਟ , 28 ਮਾਰਚ (ਸੁਸ਼ੀਲ) ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ...
ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਸੈਂਕੜੇ ਪਠਾਨ ਕਰਫਿਊ 'ਚ ਫਸੇ
. . .  1 day ago
ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ) - ਪਿਛਲੀ 22 ਮਾਰਚ ਤੋਂ ਦੇਸ਼ ਭਰ ਅੰਦਰ ਲਾਗੂ ਕੀਤੀ ਤਾਲਾਬੰਦੀ ਅਤੇ ਪੰਜਾਬ ਅੰਦਰ ਕਰਫਿਊ ਦੇ ਚਲਦਿਆਂ ਜਿਥੇ ਇਸ ਖੇਤਰ ਦੇ ਕੁਝ ਲੋਕ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਹੋਰਨਾਂ ਸੂਬਿਆਂ ...
ਕੋਰੋਨਾ ਵਾਈਸ ਦੇ ਚੱਲਦੇ ਕੈਬਨਿਟ ਮੰਤਰੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਬੈਠਕ
. . .  1 day ago
ਗੁਰੂ ਹਰਸਹਾਏ, 28 ਮਾਰਚ (ਕਪਿਲ ਕੰਧਾਰੀ)- ਦੇਸ਼ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਚੱਲਦਿਆਂ 31 ਮਾਰਚ ਤੱਕ ਕਰਫ਼ਿਊ ਦਾ ਐਲਾਨ
ਪਿੰਡ ਫ਼ਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਮੋਰਚਾ
. . .  1 day ago
ਅੰਮ੍ਰਿਤਸਰ 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਭਾਵੇਂ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਕੋਸ਼ਿਸ਼ ...
ਹਲਕਾ ਮਹਿਲ ਕਲਾਂ 'ਚ ਦਵਾਈਆਂ ਦੀ ਹੋਮ ਡਲਿਵਰੀ ਸ਼ੁਰੂ
. . .  1 day ago
ਮਹਿਲ ਕਲਾਂ, 28 ਮਾਰਚ (ਗੁਰਪ੍ਰੀਤ ਸਿੰਘ ਅਣਖੀ)-ਕਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ....
ਪ੍ਰਧਾਨ ਮੰਤਰੀ ਮੋਦੀ ਦੀ ਮੁਹਿੰਮ ਨੂੰ ਮਿਲਿਆ ਅਕਸ਼ੈ ਕੁਮਾਰ ਦਾ ਸਾਥ, ਦਾਨ ਕੀਤੇ 25 ਕਰੋੜ ਰੁਪਏ
. . .  1 day ago
ਫ਼ਾਜ਼ਿਲਕਾ 'ਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ
. . .  1 day ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਮੈਡੀਕਲ ਸਟੋਰ ਖੋਲ੍ਹਣ ਦੀ ਛੋਟ
. . .  1 day ago
ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਕੀਤਾ ਗਿਆ ਪ੍ਰਬੰਧ
. . .  1 day ago
ਡੀ.ਐੱਸ.ਪੀ ਥਿੰਦ ਨੇ ਪਿੰਡਾਂ ਦੇ ਲੋੜਵੰਦ ਲੋਕਾਂ ਦੇ ਘਰਾਂ 'ਚ ਪਹੁੰਚਾਇਆ ਰਾਸ਼ਨ
. . .  1 day ago
ਬਲਜੀਤ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲਵੇ ਸਟੇਸ਼ਨਾਂ 'ਤੇ ਖੜੀਆਂ ਰੇਲਗੱਡੀਆਂ ਨੂੰ ਹੀ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਗਿਆ ਤਬਦੀਲ
. . .  1 day ago
ਅਫ਼ਗਾਨੀ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਫ਼ਗ਼ਾਨ ਸਰਕਾਰ - ਭਾਈ ਲੌਂਗੋਵਾਲ
. . .  1 day ago
ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਸ਼ੁਰੂ
. . .  1 day ago
ਸੂਬੇ 'ਚ ਕੋਰੋਨਾ ਵਾਇਰਸ ਦੇ 195 ਸ਼ੱਕੀ ਮਰੀਜ਼ ਨੈਗੇਟਿਵ ਪਾਏ ਗਏ : ਬਲਵੀਰ ਸਿੰਘ ਸਿੱਧੂ
. . .  1 day ago
ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਲੋੜਵੰਦਾਂ ਲਈ ਦਵਾਈਆਂ ਅਤੇ ਭੋਜਨ ਖ਼ਰੀਦ ਸਕਦੀਆਂ ਹਨ ਗ੍ਰਾਮ ਪੰਚਾਇਤਾਂ
. . .  1 day ago
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
. . .  1 day ago
ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਲੈਬਾਰਟਰੀਆਂ
. . .  1 day ago
ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  1 day ago
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  1 day ago
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  1 day ago
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  1 day ago
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  1 day ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  1 day ago
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  1 day ago
ਜ਼ਿਲ੍ਹਾ ਜਲੰਧਰ ’ਚ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਹਦਾਇਤਾਂ ਜਾਰੀ
. . .  1 day ago
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  1 day ago
ਵਿੱਤ ਮੰਤਰੀ ਦੇ ਹੁਕਮਾਂ 'ਤੇ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
. . .  1 day ago
ਚੰਡੀਗੜ੍ਹ ਦੇ ਕਰਫ਼ਿਊ ’ਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਤੇ ਆਸ ਪਾਸ ਕਰਵਾਇਆ ਜਾ ਰਹੀ ਹੈ ਸੈਨੇਟਾਇਜ਼ਰ ਸਪਰੇਅ
. . .  1 day ago
ਉੱਘੇ ਗਾਇਕ ਰਣਜੀਤ ਬਾਵਾ ਨੇ ਲੋੜਵੰਦਾਂ ਨੂੰ ਵੰਡੀਆਂ ਰਸਦਾਂ
. . .  1 day ago
ਪੁਲਿਸ ਵਲੋਂ ਫ਼ੈਕਟਰੀ ਮਜ਼ਦੂਰਾਂ ਦੀ 95 ਲੱਖ ਦੀ ਅਦਾਇਗੀ ਨੂੰ ਯਕੀਨੀ ਬਣਾਇਆ
. . .  1 day ago
ਬੰਗਾ 'ਚ ਇੱਕ ਸੌ ਵੀਹ ਕੇਸ ਨੈਗੇਟਿਵ ਆਏ
. . .  1 day ago
ਉੱਚ ਅਧਿਕਾਰੀਆਂ ਨੇ ਰਜਿੰਦਰਾਂ ਹਸਪਤਾਲ ’ਚ ਕੋਰੋਨਾਵਾਇਰਸ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਲੋੜਵੰਦਾਂ ਨੂੰ ਲੰਗਰ ਵਰਤਾਉਣ ਪੁੱਜੇ ਲੌਂਗੋਵਾਲ
. . .  1 day ago
ਦਿਹਾਤੀ ਖੇਤਰ ਦੇ ਡੀਜ਼ਲ ਅਤੇ ਪੈਟਰੋਲ ਬੰਦ ਹੋਣ ਕਰਕੇ ਕਿਸਾਨਾਂ ਲਈ ਬਣੀ ਵੱਡੀ ਮੁਸ਼ਕਿਲ
. . .  1 day ago
ਬਲਬੀਰ ਸਿੰਘ ਸਿੱਧੂ ਵੱਲੋਂ ਨਵਾਂਸ਼ਹਿਰ ’ਚ ਮੀਟਿੰਗ
. . .  1 day ago
ਬੰਦ ਏ.ਟੀ.ਐਮੱ ਬਣੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ
. . .  1 day ago
ਕਰਫਿਊ ਚ ਮਿਲੀ ਢਿੱਲ ਦੇ ਚੱਲਦਿਆਂ ਲੋਕਾਂ ਦੀ ਵੱਡੀ ਭੀੜ ਮੈਡੀਕਲ ਸਟੋਰਾਂ ਤੇ ਲੱਗੀ
. . .  1 day ago
ਮਾਹਿਲਪੁਰ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 16 ਹੋਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਤਲਵਾੜਾ 'ਚ ਪੀਲਾ ਪੰਜਾ ਕਰ ਰਿਹਾ ਬੇਰੋਕ ਗੈਰ ਕਾਨੰੂਨੀ ਮਾਈਨਿੰਗ

ਤਲਵਾੜਾ, 22 ਸਤੰਬਰ (ਸੁਰੇਸ਼ ਕੁਮਾਰ)-ਗੈਰ ਕਾਨੰੂਨੀ ਮਾਈਨਿੰਗ 'ਤੇ ਹਮੇਸ਼ਾ ਤੋਂ ਪ੍ਰਸ਼ਾਸਨ ਤੇ ਸਰਕਾਰ ਨਕੇਲ ਪਾ ਲੈਣ ਦੇ ਦਾਅਵੇ ਕਰਦਾ ਆ ਰਿਹਾ ਹੈ, ਪਰ ਹਕੀਕੀ ਤੌਰ 'ਤੇ ਸਵਾਂ ਦਰਿਆ ਤੇ ਬਿਆਸ ਦਰਿਆ ਕਿਨਾਰੇ ਪੈਂਦੀਆਂ ਕਥਿਤ ਸ਼ਾਮਲਾਤ ਤੇ ਦਰਿਆਈ ਜ਼ਮੀਨਾਂ 'ਤੇ ਗੈਰ ਕਾਨੰੂਨੀ ਮਾਈਨਿੰਗ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ | ਜ਼ਿਲ੍ਹਾ ਪ੍ਰਸ਼ਾਸਨ ਤਾਂ ਕੇਵਲ ਹੈੱਡਕੁਆਟਰ ਤੋਂ ਪੈੱ੍ਰਸ ਨੋਟ ਜਾਰੀ ਕਰਨ ਤੱਕ ਸੀਮਤ ਰਹਿ ਗਿਆ ਹੈ ਤੇ ਕਦੇ ਵੀ ਇਲਾਕੇ ਦਾ ਦੌਰਾ ਕਰਕੇ ਲੋਕਾਂ ਨੂੰ ਗੈਰ-ਕਾਨੰੂਨੀ ਮਾਈਨਿੰਗ ਤੋਂ ਨਿਜਾਤ ਦੁਆਉਣ ਦੀ ਖੇਚਲ ਨਹੀਂ ਕੀਤੀ | ਹੈਰਾਨੀ ਦੀ ਗੱਲ ਹੈ ਕਿ ਮਾਈਨਿੰਗ ਵਿਭਾਗ ਵਲੋਂ ਮੁਕੇਰੀਆਂ ਸਬ-ਡਵੀਜ਼ਨ ਵਿਚ ਗੈਰ-ਕਾਨੰੂਨੀ ਮਾਈਨਿੰਗ ਰੋਕਣ ਲਈ ਇੱਕ ਅਧਿਕਾਰੀ ਐਸ.ਡੀ.ਐਮ. ਦਫ਼ਤਰ ਵਿਚ ਤਾਇਨਾਤ ਕੀਤਾ ਗਿਆ ਹੈ, ਜਿਹੜਾ ਕਿ ਅੱਜ ਤੱਕ ਕਿਸੇ ਨੂੰ ਵੀ ਨਹੀਂ ਮਿਲਿਆ | ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੇ ਦੱਸਿਆ ਕਿ ਕੰਢੀ ਇਲਾਕੇ ਦੇ ਸਵਾਂ ਦਰਿਆ ਅਤੇ ਬਿਆਸ ਦਰਿਆ ਨਾਲ ਲੱਗਦੀਆਂ ਪੰਚਾਇਤਾਂ ਦੀਆਂ ਕਥਿਤ ਸ਼ਾਮਲਾਤ ਜ਼ਮੀਨਾਂ 'ਤੇ ਗੈਰ ਕਾਨੰੂਨੀ ਮਾਈਨਿੰਗ ਵਿਚ ਲੱਗੀਆਂ ਜੇ.ਸੀ.ਬੀ. ਮਸ਼ੀਨਾਂ ਦਾ ਪੀਲਾ ਪੰਜਾ ਬੇਰੋਕ ਤਬਾਹੀ ਕਰ ਰਿਹਾ ਹੈ | ਪ੍ਰਸ਼ਾਸਨ ਦੇ ਗੈਰ ਕਾਨੰੂਨੀ ਮਾਈਨਿੰਗ ਨੂੰ ਨੱਥ ਪਾ ਲੈਣ ਦੇ ਦਾਅਵਿਆਂ ਦੇ ਉਲਟ ਇਨ੍ਹਾਂ ਮਸ਼ੀਨਾਂ ਦਾ ਬੇਰੋਕ ਚੱਲਣਾ ਪ੍ਰਸ਼ਾਸਨ ਦੀ ਮਿਲੀਭੁਗਤ ਦਰਸਾਉਂਦਾ ਹੈ | ਮਾਈਨਿੰਗ ਵਿਭਾਗ ਦੇ ਸੂਤਰਾਂ ਅਨੁਸਾਰ ਮੁਕੇਰੀਆਂ ਸਬ ਡਵੀਜ਼ਨ ਅਧੀਨ ਆਉਂਦੇ ਰਕਬੇ ਵਿਚ ਕੋਈ ਵੀ ਖੱਡ ਨਿਲਾਮ ਨਹੀਂ ਕੀਤੀ ਗਈ | ਪਰ ਨਿਯਮਾਂ ਨੂੰ ਛਿੱਕੇ ਟੰਗ ਬਲਾਕ ਤਲਵਾੜਾ ਅਧੀਨ ਆਉਂਦੇ ਕਰੀਬ ਦਰਜਨ ਭਰ ਪਿੰਡਾਂ ਵਿਚ ਇਹ ਨਾਜਾਇਜ਼ ਮਾਈਨਿੰਗ ਹੋ ਰਹੀ ਹੈ | ਬਲਾਕ ਤਲਵਾੜਾ ਦੇ ਪਿੰਡ ਅਲੇਰਾ ਵਿਚ ਲੱਗੇ ਦੋ ਕਰੈਸ਼ਰਾਂ ਵਲੋਂ ਕਥਿਤ ਸ਼ਾਮਲਾਤ ਜ਼ਮੀਨ 'ਤੇ ਸਵਾਂ ਦਰਿਆ ਵਿਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ¢ ਇਹ ਕਰੈਸ਼ਰ ਸਾਰਾ ਸਾਲ ਬੇਰੋਕ ਤੇ ਲਗਾਤਾਰ ਚੱਲਦੇ ਹਨ ¢ ਇਨ੍ਹਾਂ ਦੋਨਾਂ ਕਰੈਸ਼ਰਾਂ ਵਲੋਂ ਵੱਡੇ ਪੱਧਰ 'ਤੇ ਪੰਚਾਇਤੀ ਤੇ ਸ਼ਾਮਲਾਤ ਜ਼ਮੀਨ 'ਚੋਂ ਕਰੀਬ 50 ਤੋਂ 70 ਫੁੱਟ ਤੱਕ ਡੂੰਘੀ ਮਾਈਨਿੰਗ ਕੀਤੀ ਜਾ ਰਹੀ ਹੈ¢ ਮਾਈਨਿੰਗ ਕਰਕੇ ਪੁੱਟੇ ਡੂੰਘੇ ਟੋਇਆਂ ਵਿਚ ਜਾਨਵਰ ਡਿੱਗ ਕੇ ਮਰ ਰਹੇ ਹਨ¢ ਪਰ ਇਨ੍ਹਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਰੈਸ਼ਰ ਮਾਲਕਾਂ ਦੀ ਪਹੁੰਚ ਉੱਪਰ ਤੱਕ ਹੋਣ ਕਾਰਨ ਇਸ ਨੂੰ ਨੱਥ ਨਹੀਂ ਪਾਈ ਜਾ ਸਕੀ | ਬਲਾਕ ਦੇ ਪਿੰਡ ਭੋਲ ਕਲੋਤਾ ਵਿਚ ਲੱਗੇ ਕਰੈਸ਼ਰ ਵਲੋਂ ਵੀ ਸਵਾਂ ਦਰਿਆ ਵਿਚੋਂ ਕੱਚਾ ਮਾਲ ਪੁੱਟ ਕੇ ਕਰੈਸ਼ਰ ਮਟੀਰੀਅਲ ਤਿਆਰ ਕਰਕੇ ਬੁੱਲੇ ਲੁੱਟੇ ਜਾ ਰਹੇ ਹਨ¢ ਇਸ ਕਰੈਸ਼ਰ ਦੇ ਨਾਲ ਹੀ ਇੱਕ ਹੋਰ ਕਰੈਸ਼ਰ ਨਵਾਂ ਲਗਾਇਆ ਗਿਆ ਹੈ ¢ ਇਹ ਕਰੈਸ਼ਰ ਵੀ ਸਿਆਸੀ ਰਸੂਖ ਵਾਲਿਆਂ ਦਾ ਹੋਣ ਦੇ ਚਰਚੇ ਹਨ | ਇਸ ਸਬੰਧੀ ਸੰਪਰਕ ਕਰਨ 'ਤੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਅਲੋਕ ਚੌਧਰੀ ਨੇ ਕਿਹਾ ਕਿ ਮਾਈਨਿੰਗ ਵਿਭਾਗ ਵਲੋਂ ਗੈਰ ਕਾਨੰੂਨੀ ਮਾਈਨਿੰਗ ਰੋਕਣ ਲਈ ਮੁਕੇਰੀਆਂ ਐਸ.ਡੀ.ਐਮ. ਦਫ਼ਤਰ ਵਿਚ ਇੱਕ ਜੂਨੀਅਰ ਇੰਜੀਨੀਅਰ ਤਾਇਨਾਤ ਕੀਤਾ ਗਿਆ ਹੈ ਤੇ ਉਹ ਵੀ ਕਦੇ ਕਦਾਈ ਗੇੜਾ ਮਾਰਦੇ ਹਨ | ਐਸ.ਡੀ.ਐਮ. ਮੁਕੇਰੀਆਂ ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਜਲਦ ਹੀ ਮਾਈਨਿੰਗ ਵਿਭਾਗ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਗੈਰ ਕਾਨੰੂਨੀ ਮਾਈਨਿੰਗ ਰੋਕਣ ਲਈ ਸਖ਼ਤ ਹਦਾਇਤਾਂ ਕਰਨਗੇ |

ਕੁੱਟਮਾਰ ਕਰਨ ਦੇ ਦੋਸ਼ 'ਚ 8 ਖਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਘਰ 'ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਚਾਰ ਨੂੰ ਨਾਮਜ਼ਦ ਕਰਕੇ 8 ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਬਲਵੀਰ ਕਾਲੋਨੀ ਦੇ ਵਾਸੀ ਰੋਹਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਭੇਦਭਰੇ ਹਾਲਾਤਾਂ ਵਿਚ ਪੁਜਾਰੀ ਦੀ ਮੌਤ

ਘੋਗਰਾ, 22 ਸਤੰਬਰ (ਆਰ.ਐਸ.ਸਲਾਰੀਆ)-ਪਿਛਲੇ 3 ਸਾਲ ਦੇ ਕਰੀਬ ਸ਼ਿਵ ਮੰਦਰ ਵਿਖੇ ਸੇਵਾ ਕਰਦੇ ਪੁਜਾਰੀ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵਰਿੰਦਰ ਪਾਂਡੇ ਉਰਫ਼ (ਨੀਰਜ਼ ਪਾਂਡੇ) ਪੁੱਤਰ ਪ੍ਰੇਮ ਸ਼ੰਕਰ ਪਾਂਡੇ ਵਾਸੀ ਲੁਹਾਰਾ ਜ਼ਿਲ੍ਹਾ ਦਮੋਹ ਮੱਧ ...

ਪੂਰੀ ਖ਼ਬਰ »

5.5 ਬੈਂਡ ਨਾਲ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰੋ- ਏ.ਕੇ. ਅਰੋੜਾ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਯੂਨੀਕ ਐਜੂਕੇਸ਼ਨ ਅਬਰੌਡ, ਨੇੜੇ ਬੱਸ ਸਟੈਂਡ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਏ.ਕੇ. ਅਰੋੜਾ ਨੇ ਕਿਹਾ ਕਿ ਵਿਦਿਆਰਥੀ 5.5 ਬੈਂਡ ਆਈਲਟਸ ਸਕੋਰ ਨਾਲ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਨਾਬਾਲਗਾ ਨੂੰ ਭਜਾਉਣ ਦੇ ਦੋਸ਼ 'ਚ 1 ਨਾਮਜ਼ਦ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਭਜਾਉਣ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਇਕ ਨੌਜਵਾਨ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਠੱਕਰਵਾਲ ਦੀ ਵਾਸੀ ਕਿਰਨ ਕੁਮਾਰੀ ਨੇ ਦੱਸਿਆ ...

ਪੂਰੀ ਖ਼ਬਰ »

ਗਲਤ ਦਵਾਈ ਦਾ ਸੇਵਨ ਕਰਨ ਨਾਲ ਮਜ਼ਦੂਰ ਦੀ ਮੌਤ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਮਾਨਸਿਕ ਤਣਾਅ 'ਚ ਆ ਕੇ ਬਾਹਰੀ ਰਾਜ ਦੇ ਇਕ ਮਜ਼ਦੂਰ ਨੇ ਗਲਤ ਦਵਾਈ ਦਾ ਸੇਵਨ ਕਰ ਲਿਆ ਜਿਸ ਤੋਂ ਬਾਅਦ ਪੀ.ਜੀ.ਆਈ. ਚੰਡੀਗੜ੍ਹ 'ਚ ਉਸਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਦੂਜੇ ਰਾਜ ਤੋਂ ਆ ਕੇ ਪਿੰਡ ਮੁੱਖਲਿਆਣਾ 'ਚ ਮਜ਼ਦੂਰੀ ...

ਪੂਰੀ ਖ਼ਬਰ »

ਲਕਸੀਹਾਂ ਸਕੂਲ ਦੀ ਬੀ.ਪੀ.ਈ.ਓ. ਵਲੋਂ ਅਚਨਚੇਤ ਜਾਂਚ

ਕੋਟਫ਼ਤੂਹੀ, 22 ਸਤੰਬਰ (ਅਟਵਾਲ)-ਪਿੰਡ ਲਕਸੀਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ ਮਾਹਿਲਪੁਰ-2 ਵਲੋਂ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿਚ ਚਲ ਰਹੇ ਮੁਲਾਂਕਣ 'ਤੇ ਪੇਪਰਾਂ ਦੀ ਬਰੀਕੀ ਨਾਲ ਜਾਂਚ ਕੀਤੀ | ...

ਪੂਰੀ ਖ਼ਬਰ »

ਦਸੂਹਾ ਪੁਲਿਸ ਵਲੋਂ ਅਣਪਛਾਤੇ ਵਾਹਨ ਵਿਰੁੱਧ ਕੇਸ ਦਰਜ

ਦਸੂਹਾ, 22 ਸਤੰਬਰ (ਭੁੱਲਰ)-ਦਸੂਹਾ ਪੁਲਿਸ ਵਲੋਂ ਸੜਕ ਹਾਦਸੇ ਦੌਰਾਨ ਹੋਈ ਮੌਤ ਸਬੰਧੀ ਅਣਪਛਾਤੇ ਵਹੀਕਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਇਸ ਸਬੰਧੀ ਯਾਦ ਐਸ.ਐਚ.ਓ. ਦਸੂਹਾ ਯਾਦਵਿੰਦਰ ਸਿੰਘ ਬਰਾੜ ਤੇ ਜਾਂਚ ਅਧਿਕਾਰੀ ਏ.ਐਸ.ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਅਨੀਤਾ ...

ਪੂਰੀ ਖ਼ਬਰ »

ਟਰੱਕ ਦੇ ਟਾਇਰ ਚੋਰੀ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਟਰੱਕ ਚਾਲਕ ਨੂੰ ਆਪਣੇ ਟਰੱਕ 'ਚ ਸੌਣ ਦਾ ਖਮਿਆਜ਼ਾ ਉਸ ਸਮੇਂ ਭੁਗਤਣਾ ਪਿਆ ਜਦੋਂ ਅਣਪਛਾਤੇ ਚੋਰ ਟਰੱਕ ਦੇ ਥੱਲੇ ਜੈੱਕ ਲਗਾ ਕੇ ਪਿਛਲੇ ਦੋਨੋਂ ਟਾਇਰ ਕੱਢ ਕੇ ਲੈ ਗਏ | ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਡਰਾਈਵਰ ਨੀਂਦ ...

ਪੂਰੀ ਖ਼ਬਰ »

ਕਬਾੜਖਾਨਾ ਜਾਪ ਰਿਹੈ ਹਾਦਸਾਗ੍ਰਸਤ ਵਾਹਨਾਂ ਨਾਲ ਭਰਿਆ ਗੜ੍ਹਸ਼ੰਕਰ ਦਾ ਪੁਲਿਸ ਸਟੇਸ਼ਨ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਸਟੇਸ਼ਨ ਵਿਚ ਪਏ ਹਾਦਸਾਗ੍ਰਸਤ ਤੇ ਹੋਰ ਕਈ ਮਾਮਲਿਆਂ ਵਿਚ ਪਏ ਵੱਖ-ਵੱਖ ਵਾਹਨਾਂ ਦੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਧਦੀ ਰਹੀ ਗਿਣਤੀ ਨੇ ਪੁਲਿਸ ਸਟੇਸ਼ਨ ਦੀ ਹਾਲਤ ਕਬਾੜਖਾਨੇ ਵਰਗੀ ਬਣਾ ਦਿੱਤੀ ਹੈ | ...

ਪੂਰੀ ਖ਼ਬਰ »

ਬੀ.ਏ.ਐਮ.ਐਸ. ਦੀ ਡਿਗਰੀ ਦੇ ਜਾਅਲੀ ਪ੍ਰਮਾਣ ਪੱਤਰ ਵੇਚਣ ਦੇ ਦੋਸ਼ 'ਚ ਚਾਰ ਨਾਮਜ਼ਦ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਯੂਰਵੈਦਿਕ ਯੂਨੀਵਰਸਿਟੀ ਦੀ ਜਾਅਲੀ ਡਿਗਰੀ ਵੇਚਣ ਦੇ ਦੋਸ਼ 'ਚ ਵਿਜੀਲੈਂਸ ਵਿਭਾਗ ਦੀ ਜਾਂਚ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਇਕ ਸਾਜਿਸ਼ ਤਹਿਤ ...

ਪੂਰੀ ਖ਼ਬਰ »

ਪਿੰਡ ਦਾਤਾ ਦਾ ਬਜ਼ੁਰਗ ਸੋਹਣ ਸਿੰਘ-83 ਸਾਲ ਦੀ ਉਮਰ 'ਚ ਲਈ ਐਮ.ਏ. ਇੰਗਲਿਸ਼ ਦੀ ਡਿਗਰੀ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਜੇਕਰ ਮਨ 'ਚ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਉਮਰ ਵੀ ਉਸ 'ਚ ਅੜਿੱਕਾ ਨਹੀਂ ਪਾਉਂਦੀ ਸਗੋਂ ਮਿਹਨਤ ਅਤੇ ਲਗਨ ਨਾਲ ਕੀਤਾ ਹੋਇਆ ਕੰਮ ਆਪਣੇ ਆਪ ਹੀ ਬੁਲੰਦੀਆਂ ਤੱਕ ਪਹੰੁਚਾ ਦਿੰਦਾ ਹੈ | ਅਜਿਹਾ ਹੀ ...

ਪੂਰੀ ਖ਼ਬਰ »

ਅਵਨੀਤ ਸਾਹਰੀ ਨੇ 31ਵੀਂ ਨਾਰਥ ਜ਼ੋਨ ਚੈਂਪੀਅਨ 'ਚ ਜਿੱਤਿਆ ਚਾਂਦੀ ਦਾ ਤਗਮਾ

ਨਸਰਾਲਾ, 22 ਸਤੰਬਰ (ਸਤਵੰਤ ਸਿੰਘ ਥਿਆੜਾ)-ਸੰਗਰੂਰ ਵਿਖੇ ਹੋਈ 31ਵੀਂ ਨਾਰਥ ਜ਼ੋਨ ਚੈਂਪੀਅਨਸ਼ਿਪ ਵਿਚ ਸ਼ਾਟਪੁੱਟ ਦੇ ਮੁਕਾਬਲੇ ਦੌਰਾਨ ਪੰਜਾਬ ਦੀ ਅਵਨੀਤ ਸਾਹਰੀ ਨੇ ਚਾਂਦੀ ਦਾ ਤਗਮਾ ਹਾਸਿਲ ਕਰਕੇ ਪੰਜਾਬ ਦੇ ਨਾਲ ਆਪਣੇ ਜ਼ਿਲ੍ਹੇ ਹੁਸ਼ਿਆਰਪੁਰ ਤੇ ਪਿੰਡ ਸਾਹਰੀ ਦਾ ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਕਰੁਣਾ ਜਸਵਾਲ ਦੀ ਸੂਬਾ ਪੱਧਰੀ ਮੁਕਾਬਲੇ ਲਈ ਚੋਣ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਿਦਿਆਰਥਣ ਕਰੁਣਾ ਜਸਵਾਲ ਨੇ ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਖੇਤਰ ਪੱਧਰੀ ...

ਪੂਰੀ ਖ਼ਬਰ »

ਚਾਰ ਚੋਰ ਮੋਟਰ ਸਾਈਕਲ ਖੋਹ ਕੇ ਫ਼ਰਾਰ

ਖੁੱਡਾ, 22 ਸਤੰਬਰ (ਸਰਬਜੀਤ ਸਿੰਘ)-ਅੱਜ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਕੁਰਾਲਾ ਕਲਾਂ ਨਜ਼ਦੀਕ ਮੇਨ ਜੀ.ਟੀ. ਰੋਡ ਨੇੜੇ ਲੋਧੀ ਚੱਕ ਚਾਰ ਅਣਪਛਾਤੇ ਚੋਰਾਂ ਵਲੋਂ ਹਰਜੋਤ ਸਿੰਘ ਜੋਤੀ (21) ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਕੁਰਾਲਾ ਕਲਾਂ ਤੋ ਮੋਟਰ ਸਾਈਕਲ ਖੋ ਕੇ ਫ਼ਰਾਰ ਹੋ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਪਿੰਡ ਧਾਲੀਵਾਲ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਅਕਤੂਬਰ ਨੂੰ ਰੌਸ਼ਨ ਗਰਾਊਾਡ ਹੁਸ਼ਿਆਰਪੁਰ ਵਿਖੇ ਕਰਵਾਏ ...

ਪੂਰੀ ਖ਼ਬਰ »

ਰਾਮੂਥਿਆੜਾ 'ਚ ਹੋਣ ਵਾਲੇ ਬਰਸੀ ਸਮਾਗਮਾਂ ਸਬੰਧੀ ਮੀਟਿੰਗ

ਨਸਰਲਾ, 22 ਸਤੰਬਰ (ਸਤਵੰਤ ਸਿੰਘ ਥਿਆੜਾ)-ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੀ ਰਹਿਨੁਮਾਈ, ਜਥੇਦਾਰ ਬਾਬਾ ਜੋਗਾ ਸਿੰਘ ਰਾਮੂਥਿਆੜੇ ਵਾਲਿਆਂ ਦੇ ਯਤਨਾਂ ਸਦਕਾ ਸੰਤ ਈਸ਼ਰ ਸਿੰਘ ਰਾੜ੍ਹਾ ਸਾਹਿਬ ਵਾਲਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਮੂਹ ਨਗਰ ਨਿਵਾਸੀ ...

ਪੂਰੀ ਖ਼ਬਰ »

ਉਡਾਣ ਪ੍ਰਾਜੈਕਟ ਟੈਸਟ 'ਚ ਪਲਵੀ ਡਡਵਾਲ ਨੇ ਹਾਸਲ ਕੀਤਾ ਪਹਿਲਾ ਸਥਾਨ

ਪੱਸੀ ਕੰਢੀ, 22 ਸਤੰਬਰ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਮਿਡਲ ਸਕੂਲ ਭਾਣੋਵਾਲ ਵਿਖੇ 'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ' ਅਧੀਨ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਉਡਾਣ ਪ੍ਰੋਜੈਕਟ ਦਾ ਟੈੱਸਟ ਲਿਆ ਗਿਆ ਜਿਸ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਪਲਵੀ ਡਡਵਾਲ ਨੇ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਦੀ ਬਰਸੀ 'ਤੇ ਨਗਰ ਕੀਰਤਨ ਸਜਾਇਆ

ਸ਼ਾਮਚੁਰਾਸੀ, 22 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਦੀ 100ਵੀਂ ਬਰਸੀ ਦੇ ਸਬੰਧ 'ਚ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਡੇਰਾ ਜਵਾਹਰ ਦਾਸ ਜੀ ਪਿੰਡ ਸੂਸਾਂ, ਜਿਲਾ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਹੜਾ ਪਿੰਡ ...

ਪੂਰੀ ਖ਼ਬਰ »

ਭਾਜਪਾ ਨੂੰ ਝਟਕਾ, ਅੱਪਰ ਭੰਬੋਤਾੜ ਦਾ ਭਾਜਪਾਈ ਸਰਪੰਚ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਤਲਵਾੜਾ, 22 ਸਤੰਬਰ (ਸੁਰੇਸ਼ ਕੁਮਾਰ)-ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਭਾਜਪਾ ਦਾ ਪਿੰਡ ਅੱਪਰ ਭੰਬੋਤਾੜ ਦਾ ਸਰਪੰਚ ਤਰਲੋਚਨ ਸਿੰਘ ਆਪਣੇ ਪੰਚਾਂ ਤੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋ ਗਿਆ | ਕਾਂਗਰਸ 'ਚ ਇਹ ਸ਼ਮੂਲੀਅਤ ਸਰਪੰਚ ਵਲੋਂ ਪਾਰਟੀ ਦੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੋੜਾ ਵਲੋਂ ਕੈਟਲ ਪਾਊਾਡ ਫਲਾਹੀ ਦਾ ਦੌਰਾ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੈਟਲ ਪਾਉਂਡ ਫਲਾਹੀ ਦਾ ਦੌਰਾ ਕੀਤਾ ਗਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਕੇਸ ਮਰਵਾਹਾ ਅਤੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਰਾਤਰੀ ਦੀਵਾਨ ਸਜਾਏ

ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ...

ਪੂਰੀ ਖ਼ਬਰ »

ਭਾਜਪਾ ਮੰਡਲ ਹਰਦੋਖਾਨਪੁਰ ਵਲੋਂ ਪੰਜ ਬੂਥ ਪ੍ਰਧਾਨਾਂ ਦੀਆਂ ਨਿਯੁਕਤੀਆਂ

ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਭਾਜਪਾ ਮੰਡਲ ਹਰਦੋਖਾਨਪੁਰ ਵਲੋਂ ਪ੍ਰਧਾਨ ਅਸ਼ਵਨੀ ਗੈਂਦ ਤੇ ਚੋਣ ਕਨਵੀਨਰ ਸਤੀਸ਼ ਬਾਵਾ ਦੀ ਅਗਵਾਈ ਹੇਠ ਹਲਕੇ ਦੇ ਪੰਜ ਬੂਥਾਂ 'ਤੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ | ਸ੍ਰੀ ਗੈਂਦ ਨੇ ਦੱਸਿਆ ਕਿ ਬੂਥ ਨੰਬਰ-39 ...

ਪੂਰੀ ਖ਼ਬਰ »

ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਦਰਿਆ ਬਿਆਸ 'ਚ ਮੱਛੀਆਂ ਦਾ ਪੂੰਗ ਛੱਡਿਆ

ਭੰਗਾਲਾ, 22 ਸਤੰਬਰ (ਸਰਵਜੀਤ ਸਿੰਘ)-ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਆਈ.ਐਫ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਰੇਂਜ ਅਫ਼ਸਰ ਜੰਗਲੀ ਜੀਵ ਸੁਰੱਖਿਆ ਰੇਂਜ ਦਸੂਹਾ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਦਰਿਆ ਬਿਆਸ ਵਿਚ ਮੱਛੀਆਂ ਦਾ ਪੂੰਗ ਛੱਡਿਆ | ...

ਪੂਰੀ ਖ਼ਬਰ »

ਮੁਸ਼ਕਿਲਾਂ ਨੂੰ ਲੈ ਕੇ ਈ.ਜੀ.ਐੱਸ. ਅਧਿਆਪਕਾਂ ਦੀ ਮੀਟਿੰਗ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਗਾਂਧੀ ਪਾਰਕ ਵਿਖੇ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਦੀ ਅਗਵਾਈ ਹੇਠ ਈ.ਜੀ.ਐੱਸ., ਐੱਸ.ਟੀ.ਆਰ., ਏ.ਆਈ.ਈ. ਅਧਿਆਪਕਾਂ ਦੀ ਮੀਟਿੰਗ ਸਟੇਟ ਕਮੇਟੀ ਮੈਂਬਰ ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ...

ਪੂਰੀ ਖ਼ਬਰ »

ਸਤਨੌਰ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਸਾਲ 2018-19 ਦੌਰਾਨ ਕਰਵਾਏ ਗਏ ਸਟੇਟ ਪੱਧਰ ਦੇ ਮੈਥੇਮੈਟਿਕਸ ਉਲੰਪੀਆਡ ਮੁਕਾਬਲੇ ਵਿਚ ਮੋਹਰੀ ਰਹੇ ਸਰਕਾਰੀ ਮਿਡਲ ਸਕੂਲ ਸਤਨੌਰ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਮੁਕਾਬਲੇ ...

ਪੂਰੀ ਖ਼ਬਰ »

ਚੱਬੇਵਾਲ ਕਾਲਜ 'ਚ 'ਸ੍ਰੀ ਗੁਰੂ ਨਾਨਕ ਦੇਵ ਜੀ- ਜੀਵਨ, ਦਰਸ਼ਨ ਤੇ ਬਾਣੀ' ਵਿਸ਼ੇ 'ਤੇ ਕੌਮੀ ਸੈਮੀਨਾਰ

ਚੱਬੇਵਾਲ, 22 ਸਤੰਬਰ (ਰਾਜਾ ਸਿੰਘ ਪੱਟੀ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ...

ਪੂਰੀ ਖ਼ਬਰ »

ਹੜ੍ਹ ਪੀੜਤਾਂ ਲਈ ਖ਼ਾਲਸਾ ਏਡ ਨੂੰ 65500 ਰੁਪਏ ਦੀ ਰਾਸ਼ੀ ਭੇਟ

ਕੋਟਫਤੂਹੀ, 22 ਸਤੰਬਰ (ਅਮਰਜੀਤ ਸਿੰਘ ਰਾਜਾ)-ਸ਼ਹੀਦ ਹਜ਼ਾਰਾ ਸਿੰਘ ਨੌਜਵਾਨ ਸਭਾ ਜਾਂਗਲੀਆਣਾ ਵਲੋਂ ਸੰਸਥਾ ਖ਼ਾਲਸਾ ਏਡ ਨੂੰ 65500 ਰੁਪਏ ਦੀ ਨਕਦ ਵਿੱਤੀ ਮਦਦ ਭੇਟ ਕੀਤੀ ਗਈ | ਸਭਾ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਗੁਰੀ ਨੇ ਦੱਸਿਆ ਕਿ ਸਭਾ ਦੇ ਸਮੁੱਚੇ ਮੈਂਬਰਾਂ ਨੇ ...

ਪੂਰੀ ਖ਼ਬਰ »

ਸੂਦ ਨੇ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਭਾਜਪਾ ਦਫ਼ਤਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ | ਇਸ ਮੌਕੇ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੁਕਾਨ ਬਣਾਉਣ ਲਈ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ 'ਚ ਵਰਲਡ ਫਸਟ ਏਡ ਦਿਵਸ ਮਨਾਇਆ

ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ 'ਚ ਵਰਲਡ ਫਸਟ ਏਡ ਦਿਵਸ ਮਨਾਇਆ ਗਿਆ | ਇਸ ਦਿਹਾੜੇ ਨੂੰ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਫਸਟ ਏਡ ਕੀ ਹੁੰਦੀ ਹੈ, ਫਸਟ ਏਡ ਬਾਕਸ 'ਚ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ...

ਪੂਰੀ ਖ਼ਬਰ »

ਨਿਰਮਾਣ ਕਾਰਜਾਂ 'ਚ ਗੁਣਵੱਤਾ ਪੱਖੋਂ ਵਰਤੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ-ਅਰੋੜਾ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨਿਰਮਾਣ ਕਾਰਜਾਂ ਦੌਰਾਨ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਗੁਣਵੱਤਾ ਪੱਖੋਂ ਵਰਤੀ ਗਈ ਲਾਪ੍ਰਵਾਹੀ ਸਹਿਣ ...

ਪੂਰੀ ਖ਼ਬਰ »

ਪੰਕਜ ਕਿ੍ਪਾਲ ਨੇ ਵਾਰਡ ਵਾਸੀਆਂ ਦੀ ਮੁਸ਼ਕਿਲਾਂ ਸੁਣੀਆਂ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਵਲੋਂ ਸ਼ਹਿਰ ਦੇ ਵਾਰਡ ਨੰਬਰ 8 ਵਿਚ ਸ਼ਨੀ ਮੰਦਰ ਵਾਲੀ ਗਲੀ ਦੇ ਮੁਹੱਲਾ ਵਾਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਵਲੋਂ ਗੱਗੀ ਦਾ ਸਨਮਾਨ

ਦਸੂਹਾ, 22 ਸਤੰਬਰ (ਕੌਸ਼ਲ)- ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵਲੋਂ ਅਮਰੀਕ ਸਿੰਘ ਗੱਗੀ ਠੁਕਰਾਲ ਨੂੰ ਤੀਸਰੀ ਵਾਰ ਪੰਜ ਸਾਲ ਲਈ ਸਰਬਸੰਮਤੀ ਨਾਲ ਵਪਾਰ ਮੰਡਲ ਦਸੂਹਾ ਦਾ ਪ੍ਰਧਾਨ ਚੁਣਨ 'ਤੇ ਸਨਮਾਨ ਕੀਤਾ ਗਿਆ | ਇਹ ਸਨਮਾਨ ਜਤਿੰਦਰ ਕੌਰ ਠੁਕਰਾਲ ਪ੍ਰਧਾਨ ...

ਪੂਰੀ ਖ਼ਬਰ »

ਸੰਜੀਵ ਕੁਮਾਰ ਪਚਨੰਗਲਾਂ ਸਰਬਸੰਮਤੀ ਨਾਲ ਦੁਕਾਨਦਾਰਾਂ ਦੇ ਪ੍ਰਧਾਨ ਬਣੇ

ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਅੱਡਾ ਕੋਟਫਤੂਹੀ ਦੇ ਦੁਕਾਨਦਾਰਾਂ ਦੀ ਹੋਈ ਇਕੱਤਰਤਾ 'ਚ ਸਰਬਸੰਮਤੀ ਨਾਲ ਸੰਜੀਵ ਕੁਮਾਰ ਪਚਨੰਗਲਾਂ ਨੂੰ ਅੱਡਾ ਕੋਟਫਤੂਹੀ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਪ੍ਰੇਮ ਨਾਥ ਵਧਾਵਾ, ਰਾਜੇਸ਼ ਅਰੋੜਾ ਅਤੇ ਹਰਪਿੰਦਰ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਇਕੱਤਰਤਾ ਹੋਈ

ਐਮਾ ਮਾਂਗਟ, 22 ਸਤੰਬਰ (ਗੁਰਾਇਆ)-ਪਿੰਡ ਖ਼ਾਨਪੁਰ ਵਿਖੇ ਪੰਜਾਬੀ ਸਾਹਿੱਤ ਸਭਾ ਮੁਕੇਰੀਆਂ ਦੀ ਇਕ ਭਰਪੂਰ ਇਕੱਤਰਤਾ ਵਿਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰਦਾਰ ਪੰਛੀ ਤੇ ਹੁਕਮ ਚੰਦ ਵਲੋਂ ਪੰਜਾਬੀ ਨੂੰ ਝਗੜਾਲੂ ਤੇ ਗਾਲ ਭਾਸ਼ਾ ਕਹਿਣਾ ਦਾ ਸਭਾ ਵਲੋਂ ਗੰਭੀਰ ...

ਪੂਰੀ ਖ਼ਬਰ »

ਭਾਈ ਘਨੱਈਆ ਦੀ ਬਰਸੀ ਮੌਕੇ ਸਮਾਗਮ ਕਰਵਾਇਆ

ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)-ਭਾਈ ਘਨੱਈਆ ਚੈਰੀਟੇਬਲ ਟਰੱਸਟ ਉੜਮੁੜ ਵਲੋਂ ਭਾਈ ਘਨੱਈਆ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਟਰੱਸਟ ਦੇ ਸੰਸਥਾਪਕ ਅਤੇ ਪ੍ਰਧਾਨ ਉੱਜਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੱਸਟ ਵਲੋਂ ਚਲਾਏ ਜਾ ਰਹੇ ਬਿਰਧ ਸੇਵਾ ਕੇਂਦਰ ...

ਪੂਰੀ ਖ਼ਬਰ »

ਸੂਬੇ ਦੀ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਰਹੀ-ਸੰਜੀਵ ਮਿਨਹਾਸ

ਤਲਵਾੜਾ, 22 ਸਤੰਬਰ (ਸੁਰੇਸ਼ ਕੁਮਾਰ)-ਨੇੜਲੇ ਪਿੰਡ ਨਾਰੰਗਪੁਰ ਵਿਖੇ ਸ਼ਕਤੀ ਕੇਂਦਰ ਪ੍ਰਧਾਨ ਜਨਕ ਸਿੰਘ ਰਾਣਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਵਿਸ਼ਵ ਸ਼ਾਂਤੀ ਦਾ ਦਿੱਤਾ ਸੰਦੇਸ਼

ਟਾਂਡਾ ਉੜਮੁੜ, 21 ਸਤੰਬਰ (ਭਗਵਾਨ ਸਿੰਘ ਸੈਣੀ)-ਅੱਜ ਟਾਂਡਾ ਦੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵਿਚ ਵਰਲਡ ਪੀਸ ਡੇਅ ਸਕੂਲ ਦੀ ਪਿ੍ੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਦੌਰਾਨ ਸਕੂਲ ਦੇ ਡਾਇਰੈਕਟਰ ਇੰਦਰ ਕੁਮਾਰੀ ਸਾਹਨੀ ਵਲੋਂ ...

ਪੂਰੀ ਖ਼ਬਰ »

ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਦੋ ਦਿਨਾ ਕਾਨੂੰਨੀ ਜਾਗਰੂਕਤਾ ਕੈਂਪ

ਗੜ੍ਹਸ਼ੰਕਰ, 22 ਸਤੰਬਰ (ਸੁਮੇਸ਼ ਬਾਲੀ)-ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਕੌਮੀ ਮਹਿਲਾ ਆਯੋਗ ਦੇ ਸਹਿਯੋਗ ਨਾਲ ਦੋ ਦਿਨਾਂ ਕਾਨੂੰਨੀ ਜਾਗਰੂਕਤਾ ਕੈਂਪ ਦੋਆਬਾ ਪਬਲਿਕ ਸਕੂਲ ਪਾਰੋਵਾਲ ਗੜ੍ਹਸ਼ੰਕਰ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੈਂਬਰ ਕਿਰਨਪ੍ਰੀਤ ਕੌਰ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ 'ਚ ਰੰਗ-ਰੋਗਨ ਦੀ ਸੇਵਾ ਲਈ ਜਥਾ 27 ਨੂੰ ਜਾਵੇਗਾ-ਠੰਡਲ

ਹੁਸ਼ਿਆਰਪੁਰ, 21 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਵਿਸ਼ਵ ਪੱਧਰੀ ਸਮਾਗਮਾਂ ਦੇ ਚੱਲਦਿਆਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡੇਂਗੂ ਬਾਰੇ ਸਰਵੇਖਣ

ਦਸੂਹਾ, 22 ਸਤੰਬਰ (ਕੌਸ਼ਲ)-ਸਰਕਾਰੀ ਹਸਪਤਾਲ ਮੰਡ ਪੰਧੇਰ ਵਲੋਂ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਦੀ ਅਗਵਾਈ ਵਿਚ ਡੇਂਗੂ ਬਾਰੇ ਸਰਵੇਖਣ ਕੀਤਾ ਗਿਆ | ਇਸ ਮੌਕੇ ਐਸ.ਐਮ.ਓ. ਡਾ. ਐੱਸ.ਪੀ. ਸਿੰਘ ਦੀ ਅਗਵਾਈ 'ਚ ਇਸ ਟੀਮ ਨੇ ਵੱਖ-ਵੱਖ ਵਾਰਡਾਂ ਵਿਚ ਡੇਂਗੂ ਦਾ ਸਰਵੇ ਕੀਤਾ ਤੇ ...

ਪੂਰੀ ਖ਼ਬਰ »

ਵੀ.ਡੀ.ਐਸ. ਸਕੀਮ ਅਧੀਨ ਲੋਡ ਵਧਾਉਣ ਲਈ ਕੈਂਪ ਲਗਾਇਆ

ਐਮਾ ਮਾਂਗਟ, 22 ਸਤੰਬਰ (ਗੁਰਾਇਆ)-ਇੰਜ. ਹਰਮਿੰਦਰ ਸਿੰਘ ਉੱਪ ਮੰਡਲ ਅਫ਼ਸਰ ਮੁਕੇਰੀਆਂ ਦੀ ਅਗਵਾਈ ਹੇਠ ਵੀ.ਡੀ.ਐਸ. ਸਕੀਮ ਅਧੀਨ ਘਰੇਲੂ, ਵਪਾਰਕ ਅਤੇ ਖੇਤੀਬਾੜੀ ਕੁਨੈਕਸ਼ਨਾਂ ਦਾ ਲੋਡ ਵਧਾਉਣ ਲਈ ਪਿੰਡ ਸਤਾਬਕੋਟ ਹਿੰਮਤਪੁਰ ਵਿਖੇ ਕੈਂਪ ਲਗਾਇਆ ਗਿਆ | ਕੈਂਪ ਵਿਚ ...

ਪੂਰੀ ਖ਼ਬਰ »

ਗਿਲਜੀਆਂ ਵਲੋਂ ਬੁੱਢੀ ਪਿੰਡ 'ਚ ਪੰਚਾਇਤ ਘਰ ਦਾ ਉਦਘਾਟਨ

ਅੱਡਾ ਸਰਾਂ, 22 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬੁੱਢੀਪਿੰਡ ਵਿਖੇ ਹੋਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਵੇਂ ਬਣੇ ਪੰਚਾਇਤ ਘਰ ਦਾ ਉਦਘਾਟਨ ਕੀਤਾ | ਸਰਪੰਚ ਦਵਿੰਦਰਜੀਤ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਰਾਮਲੀਲ੍ਹਾ ਕਲੱਬ ਬੁੱਲ੍ਹੋਵਾਲ ਨੇ ਦੁਸਹਿਰੇ ਸਬੰਧੀ ਝੰਡਾ ਚੜ੍ਹਾਇਆ

ਬੁੱਲ੍ਹੋਵਾਲ, 21 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)-ਦੁਸਹਿਰੇ ਮੌਕੇ ਕਸਬਾ ਬੁੱਲ੍ਹੋਵਾਲ ਵਿਖੇ ਕਰਵਾਈ ਜਾਂਦੀ ਰਾਮਲੀਲ੍ਹਾ ਦੇ ਸਬੰਧ ਵਿਚ ਸ਼੍ਰੀ ਰਾਮਲੀਲ੍ਹਾ ਕਲੱਬ ਬੁੱਲ੍ਹੋਵਾਲ ਦੇ ਪ੍ਰਧਾਨ ਨਿਰਮਲ ਕੁਮਾਰ ਵਿੱਗ, ਪੰਡਿਤ ਸੋਹਣ ਲਾਲ, ਅਵਤਾਰ ਸਿੰਘ ਢੇਰੀ, ...

ਪੂਰੀ ਖ਼ਬਰ »

ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਵਿਖੇ ਜਗਤਾਰ ਸਿੰਘ ਇੰਸਪੈਕਟਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਸਰਕਾਰ ਤੋਂ ਹੈਲਥ ਵਰਕਰਾਂ ਦੀ ਨਵੀਂ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕਰਨ ਦੀ ਮੰਗ

ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

ਗੁਰ: ਰਾਮਪੁਰ ਖੇੜਾ 'ਚ ਗੁਰਮਤਿ ਸਮਾਗਮ ਕਰਵਾਇਆ

ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਵਿਖੇ ਸਾਲਾਨਾ ਅੱਸੂ ਦਾ ਸਮਾਗਮ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਤਿ੍ਲੋਚਨ ਸਿੰਘ ਗੁਰਦਾਸਪੁਰ, ਭਾਈ ਹਰਿੰਦਰ ਸਿੰਘ, ...

ਪੂਰੀ ਖ਼ਬਰ »

ਜ਼ਿਲ੍ਹਾ ਯੋਗ ਐਸੋਸੀਏਸ਼ਨ ਵਲੋਂ ਦੋ ਦਿਨਾਂ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ਸ਼ੁਰੂ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸੂਦ ਭਵਨ 'ਚ ਜ਼ਿਲ੍ਹਾ ਯੋਗ ਐਸੋਸੀਏਸ਼ਨ ਵਲੋਂ ਦੋ ਦਿਨਾਂ 8ਵੇਂ ਜ਼ਿਲ੍ਹਾ ਪੱਧਰੀ ਯੋਗ ਮੁਕਾਬਲੇ ਦੀ ਸ਼ੁਰੂਆਤ ਕਰਵਾਈ ਗਈ | ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਵਲੋਂ ਕੀਤਾ ਗਿਆ | ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਨੰਦਾਚੌਰ ਦੇ ਮੈਥ ਓਲੰਪੀਆਡ ਦੇ ਵਿਦਿਆਰਥੀ ਸਨਮਾਨਿਤ

ਬੁੱਲ੍ਹੋਵਾਲ, 22 ਸਤੰਬਰ (ਜਸਵੰਤ ਸਿੰਘ)-ਸਰਕਾਰੀ ਹਾਈ ਸਕੂਲ ਨੰਦਾਚੌਰ ਦੇ ਮੈਥ ਓਲੰਪੀਆਡ ਦੀ ਪ੍ਰੀਖਿਆ ਵਿਚੋਂ ਚੁਣੇ ਗਏ 20 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸੁਰਿੰਦਰਪਾਲ ਸਿੰਘ ਨੇ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਸੂਹਾ ਦੇ ਪੀ. ਜੀ. ਡੀ. ਸੀ. ਏ. ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 22 ਸਤੰਬਰ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦੇ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਰੋੜਾ ਵਲੋਂ ਪਿੰਡ ਸਤਿਆਲ ਦੇ ਖੇਡ ਸਟੇਡੀਅਮ ਲਈ 4 ਲੱਖ ਦਾ ਚੈੱਕ ਭੇਟ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਵਲੋਂ ਪਿੰਡ ਸਤਿਆਲ ਦੇ ਖੇਡ ਸਟੇਡੀਅਮ ਲਈ 4 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਮੇਲਿਆਂ ਰਾਹੀਂ ...

ਪੂਰੀ ਖ਼ਬਰ »

ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਵਾਈਸ ਚਾਂਸਲਰ ਡਾ: ਕੌਸ਼ਿਕ ਦਾ ਸਨਮਾਨ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਸਭਾ ਦੇ ਚੇਅਰਮੈਨ ਗੁਰਮੇਲ ਰਾਮ ਝਿੰਮ ਤੇ ਪ੍ਰਧਾਨ ਸਤਪਾਲ ਦੀ ਅਗਵਾਈ 'ਚ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਖੜਕਾਂ ਦੇ ਨਵ-ਨਿਯੁਕਤ ਵਾਇਸ ਚਾਂਸਲਰ ਡਾ: ਬੀ.ਕੇ. ਕੌਸ਼ਿਕ ...

ਪੂਰੀ ਖ਼ਬਰ »

ਗੁਰੂ ਬੁਲੰਦ ਦੇਵ ਦਾ 8ਵਾਂ ਸਾਲਾਨਾ ਮੇਲਾ ਸੰਪੰਨ

ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਗੁਰੂ ਬੁਲੰਦ ਦੇਵ ਦਾ 8ਵਾਂ ਸਾਲਾਨਾ ਧਾਰਮਿਕ ਮੇਲਾ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ | ਇਸ ਸਬੰਧੀ ਗੱਦੀ ਨਸੀਨ ਮਹੰਤ ਹੁਸ਼ਿਆਰਦਾਸ ਤੇ ਪ੍ਰਧਾਨ ਸੁਖਦੇਵ ਸਿੰਘ ਵਲੋਂ ਦਿੱਤੀ ਗਈ | ਇਸ ਮੇਲੇ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਨੇ ...

ਪੂਰੀ ਖ਼ਬਰ »

ਸਕੂਲ 'ਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਗੜ੍ਹਸ਼ੰਕਰ, 22 ਸਤੰਬਰ (ਸੁਮੇਸ਼ ਬਾਲੀ)-ਪੀ.ਡੀ. ਬੇਦੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ ਦਿਲਪ੍ਰੀਤ ਸਿੰਘ, ਅਮਨਿੰਦਰ ਸਿੰਘ, ਮਨਦੀਪ ਸਿੰਘ, ਸਤਵੀਰ ਸਿੰਘ, ਕਮਲਪ੍ਰੀਤ ਸਿੰਘ ਨੇ ਭਾਗ ਲਿਆ | ...

ਪੂਰੀ ਖ਼ਬਰ »

ਬੁੱਲ੍ਹੋਵਾਲ ਬਲਾਕ ਦੀਆਂ ਬਲਾਕ ਪੱਧਰੀ ਖੇਡਾਂ ਅੱਜ

ਬੁੱਲ੍ਹੋਵਾਲ, 22 ਸਤੰਬਰ (ਜਸਵੰਤ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲਾਾ ਦੀਆ ਬਲਾਕ ਪੱਧਰੀ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਨੰਦਾ ਚੌਰ ਵਿਖੇ 23 ਸਤੰਬਰ ਤੋਂ ਕਰਵਾਈਆਂ ...

ਪੂਰੀ ਖ਼ਬਰ »

ਸੀ.ਪੀ.ਆਈ (ਐਮ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ

ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਸੀ.ਪੀ.ਆਈ (ਐਮ) ਦੀ ਜ਼ਿਲ੍ਹਾ ਕਮੇਟੀ ਦੀ ਇਕ ਮੀਟਿੰਗ ਸੂਬਾ ਕਮੇਟੀ ਮੈਂਬਰ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੰਢੀ ਖੇਤਰ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ 'ਤੇ ਚਰਚਾ ਹੋਈ | ਸੂਬਾ ਸਕੱਤਰੇਤ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਗੁਰਸੇਵਾ ਇੰਸਟੀਚਿਊਟ 'ਚ ਪਰਾਲੀ ਦੀ ਸੰਭਾਲ ਸਬੰਧੀ ਜਾਗਰੂਕਤਾ ਪ੍ਰੋਗਰਾਮ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਗੁਰਸੇਵਾ ਇੰਸਟੀਚਿਊਟ ਆਫ਼ ਸਾਇੰਸ ਐਾਡ ਟੈਕਨਾਲੋਜੀ ਪਨਾਮ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਦੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਸਰਬ ਸੰਮਤੀ ਨਾਲ ਬਸਪਾ ਦੀਆਂ ਵਿਧਾਨ ਸਭਾ ਕਮੇਟੀਆਂ ਦਾ ਗਠਨ

ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਅਹੀਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਸੂਹਾ ਦੇ ਸ਼ੁਸ਼ੀਲਾਵਤੀ ਹੋਸਟਲ ਦੇ ਵਿਦਿਆਰਥੀਆਂ ਵਲੋਂ 'ਫਰੈਸ਼ਰ ਪਾਰਟੀ'

ਦਸੂਹਾ, 22 ਸਤੰਬਰ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਸ਼ੁਸ਼ੀਲਾਵਤੀ ਹੋਸਟਲ ਲੜਕੀਆਂ ਵਲੋਂ ਹੋਸਟਲ ਵਿਚ ਨਵੇਂ ਆਏ ਹੋਸਟਲਰ ਵਾਸਤੇ ਫਰੈਸ਼ਰ ਪਾਰਟੀ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਤੇ ਪ੍ਰੋ. ਰਾਕੇਸ਼ ਮਹਾਜਨ ਵਲੋਂ ਜੋਤੀ ਪਰਵਜਲਿੱਤ ...

ਪੂਰੀ ਖ਼ਬਰ »

ਅਜੀਤ ਸਿੰਘ ਭੋਗਲ ਸਰਵ ਸਾਂਝੀ ਪਾਰਟੀ ਦੇ ਸੂਬਾ ਕਨਵੀਨਰ ਬਣੇ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸਰਵ ਸਾਂਝੀ ਪਾਰਟੀ ਦੀ ਨੈਸ਼ਨਲ ਕੋਰ ਕਮੇਟੀ ਦੀ ਮੀਟਿੰਗ 'ਚ ਅਜੀਤ ਸਿੰਘ ਭੋਗਲ ਸੇਵਾ ਮੁਕਤ ਐਸ.ਡੀ.ਓ. ਸਿੰਚਾਈ ਵਿਭਾਗ ਨੂੰ ਸਰਵ ਸਾਂਝੀ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਕਨਵੀਨਰ, ਡਾ: ਤਰਲੋਕ ਜਿੰਦਲ ਨੂੰ ਕੋ-ਕਨਵੀਨਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX