ਤਾਜਾ ਖ਼ਬਰਾਂ


ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 minute ago
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  12 minutes ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  32 minutes ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  49 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  about 1 hour ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  about 1 hour ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 2 hours ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 2 hours ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਬਾਈਪਾਸ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ...
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  about 3 hours ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  about 3 hours ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ...
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  about 3 hours ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  about 3 hours ago
ਐੱਸ.ਏ.ਐੱਸ ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ ਮੁਹਾਲੀ ...
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  about 3 hours ago
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  about 4 hours ago
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  about 4 hours ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  about 4 hours ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  about 4 hours ago
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  about 4 hours ago
ਹੈਦਰਾਬਾਦ ਐਨਕਾਉਂਟਰ 'ਤੇ ਲਾਕੇਟ ਚੈਟਰਜੀ ਨੇ ਕਿਹਾ- ਅਜਿਹੇ ਐਨਕਾਉਂਟਰ ਨੂੰ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨੀ
. . .  about 5 hours ago
10 ਦਸੰਬਰ ਨੂੰ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਬੈਠਕ
. . .  about 5 hours ago
ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀ
. . .  about 4 hours ago
ਅੰਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦਾ ਮਾਮਲਾ
. . .  about 5 hours ago
8 ਦਸੰਬਰ ਨੂੰ ਬੁੰਡਾਲਾ ਮੰਜਕੀ 'ਚ ਕਰਵਾਏ ਜਾਣਗੇ ਸਵ.ਕਾਮਰੇਡ ਸੁਰਜੀਤ ਦੇ ਬਰਸੀ ਸੰਬੰਧੀ ਸਮਾਗਮ
. . .  about 5 hours ago
ਪ੍ਰਿਅੰਕਾ ਰੈਡੀ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਖ਼ੁਸ਼ੀ 'ਚ ਬਠਿੰਡਾ 'ਚ ਵੰਡੇ ਗਏ ਲੱਡੂ
. . .  about 5 hours ago
ਹੈਦਰਾਬਾਦ ਐਨਕਾਉਂਟਰ 'ਤੇ ਮੇਨਕਾ ਗਾਂਧੀ ਨੇ ਚੁੱਕੇ ਸਵਾਲ, ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ
. . .  about 5 hours ago
ਪੁਲਿਸ ਕਮਿਸ਼ਨਰ ਸੱਜਨਾਰ ਵੱਲੋਂ ਐਨਕਾਊਂਟਰ 'ਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਕੀਤਾ ਗਿਆ ਢੇਰ
. . .  about 6 hours ago
ਧਰਨੇ 'ਤੇ ਬੈਠੀ ਜਿਨਸੀ ਸ਼ੋਸ਼ਣ ਦੀ ਪੀੜਤ ਡਾਕਟਰ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 minute ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਹੋਏ ਗੰਭੀਰ ਜ਼ਖ਼ਮੀ
. . .  about 6 hours ago
ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਕੰਮ : ਕੇਜਰੀਵਾਲ
. . .  about 6 hours ago
ਦਿੱਲੀ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਹੈਦਰਾਬਾਦ ਪੁਲਿਸ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ - ਮਾਇਆਵਤੀ
. . .  about 7 hours ago
ਉਨਾਓ ਜਬਰ ਜਨਾਹ ਪੀੜਤਾ ਦੀ ਹਾਲਤ ਗੰਭੀਰ
. . .  about 7 hours ago
ਸਿੰਜਾਈ ਘੁਟਾਲੇ 'ਚ ਅਜੀਤ ਪਵਾਰ ਨੂੰ ਏ.ਸੀ.ਬੀ ਨੇ ਦਿੱਤੀ ਕਲੀਨ ਚਿੱਟ
. . .  about 7 hours ago
ਕਾਂਗਰਸ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਸਭਾ 'ਚ ਦਿੱਤਾ ਮੁਲਤਵੀ ਮਤੇ ਦਾ ਨੋਟਿਸ
. . .  about 7 hours ago
ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਟੀ.ਐਮ.ਸੀ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  about 7 hours ago
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦੇ ਅੰਤਿਮ ਸਸਕਾਰ ਮੌਕੇ ਪਹੁੰਚ ਰਹੀਆਂ ਹਨ ਸੰਗਤਾਂ
. . .  1 minute ago
ਡਾ. ਅੰਬੇਡਕਰ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
. . .  about 9 hours ago
ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  about 2 hours ago
ਪੁਲਿਸ ਮੁੱਠਭੇੜ 'ਚ ਮਾਰੇ ਗਏ 4 ਦੋਸ਼ੀਆਂ 'ਤੇ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿਹਾ- ਹੁਣ ਉਨ੍ਹਾਂ ਦੀ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ
. . .  about 9 hours ago
ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  about 10 hours ago
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  about 1 hour ago
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  23 minutes ago
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਉਤਸ਼ਾਹ ਤੋਂ ਬਿਨਾਂ ਕੋਈ ਵੀ ਮਹਾਨ ਪ੍ਰਾਪਤੀ ਨਹੀਂ ਹੋ ਸਕਦੀ। -ਐਮਰਸਨ

ਫ਼ਤਹਿਗੜ੍ਹ ਸਾਹਿਬ

ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ-ਨਾਗਰਾ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਮੁੱਖ ਮੰਤਰੀ, ਪੰਜਾਬ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਦਫ਼ਤਰ ਵਿਖੇ ਖੇਤੀ ਅਤੇ ਥਰੈਸ਼ਰ ਹਾਦਸਿਆਂ ਦੇ 4 ਪੀੜਤਾਂ ਨੂੰ 80 ਹਜ਼ਾਰ ਰੁਪਏ ਦੇ ਚੈੱਕ ਵੰਡਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਕਈ ਵਾਰ ਖੇਤੀਬਾੜੀ ਦੌਰਾਨ ਕਈ ਕਿਸਾਨ ਜਾਂ ਖੇਤ ਮਜ਼ਦੂਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਸਰਕਾਰ ਵਲੋਂ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ | ਇਸ ਮੌਕੇ ਉਨ੍ਹਾਂ ਨੇ ਪਿੰਡ ਬਾਗੜੀਆਂ ਦੇ ਜਗਵੀਰ ਸਿੰਘ ਪੁੱਤਰ ਪਰਗਟ ਸਿੰਘ ਜਿਸ ਦਾ ਟਰੈਕਟਰ ਟਰਾਲੀ ਦੀ ਹੁੱਕ ਵਿਚ ਆਉਣ ਕਾਰਨ ਖੱਬੇ ਹੱਥ ਦਾ ਅੰਗੂਠਾ ਵੱਢਿਆ ਗਿਆ ਸੀ, ਨੂੰ 10 ਹਜ਼ਾਰ ਰੁਪਏ, ਪਿੰਡ ਨਲੀਨੀ ਦੇ ਭੀਮ ਸਿੰਘ ਪੁੱਤਰ ਕਾਕਾ ਸਿੰਘ ਜਿਸ ਦੀਆਂ ਖੱਬੇ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਗਈਆਂ ਸਨ, ਨੂੰ 40 ਹਜ਼ਾਰ ਰੁਪਏ, ਜਸਪਾਲ ਸਿੰਘ ਪੁੱਤਰ ਹਰਦੇਵ ਸਿੰਘ ਜਿਸ ਦੀਆਂ ਟੋਕੇ ਦੀ ਮਸ਼ੀਨ ਨਾਲ ਖੱਬੇ ਹੱਥ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਸਨ, ਨੂੰ 20 ਹਜ਼ਾਰ ਰੁਪਏ ਅਤੇ ਪਿੰਡ ਰੌੜਗੜ੍ਹ ਦੇ ਅਵਤਾਰ ਸਿੰਘ ਪੁੱਤਰ ਤੇਜਾ ਸਿੰਘ, ਜਿਸ ਦੀ ਟੋਕੇ ਦੀ ਮਸ਼ੀਨ ਨਾਲ ਸੱਜੇ ਹੱਥ ਦੀ ਉਂਗਲ ਵੱਢੀ ਗਈ ਸੀ, ਨੂੰ 10 ਹਜ਼ਾਰ ਦੇ ਚੈੱਕ ਸਮੇਤ ਕੁੱਲ 80 ਹਜ਼ਾਰ ਰੁਪਏ ਦੇ ਚੈੱਕ ਵੰਡੇ | ਵਿਧਾਇਕ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨ ਨੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਆਪਣੇ ਸਰੋਤਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਦਕਿ ਅੱਜ ਕਰਜ਼ੇ 'ਚ ਡੁੱਬੇ ਕਿਸਾਨ ਦੀ ਬਾਂਹ ਕੇਵਲ ਕੈਪਟਨ ਸਰਕਾਰ ਨੇ ਫੜ੍ਹੀ ਹੈ ਤੇ ਸੂਬੇ ਦੇ 05.50 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ | ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਠੇਕੇਦਾਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਅਤਾਪੁਰ, ਗੁਰਪ੍ਰੀਤ ਸਿੰਘ ਬਾਵਾ, ਜ਼ਿਲ੍ਹਾ ਪੈੱ੍ਰਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਭੁਪਿੰਦਰ ਸਿੰਘ ਬਧੌਛੀ, ਗੁਰਮੁਖ ਸਿੰਘ ਪੰਡਰਾਲੀ, ਗੁਰਬਾਜ਼ ਸਿੰਘ ਰਾਜੂ, ਗੁਰਕਿਰਪਾਲ ਸਿੰਘ ਕੁੱਕੂ, ਮਨਦੀਪ ਸਿੰਘ ਨੀਟਾ, ਕਰਨਵੀਰ ਸਿੰਘ, ਜਤਿੰਦਰ ਸਿੰਘ, ਕਿ੍ਸ਼ਨ ਲਾਲ, ਕਰਮਜੀਤ ਸਿੰਘ, ਸੰਦੀਪ ਸਿੰਘ ਸੋਨੀ, ਜੀਤ ਸਿੰਘ, ਜਗਤਾਰ ਸਿੰਘ ਫ਼ੌਜੀ, ਬਿੱਟਾ ਬਧੌਛੀ, ਸੰਦੀਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ |

ਮਲੇਰੀਆ ਤੇ ਡੇਂਗੂ ਦੀ ਬਿਮਾਰੀ ਤੋਂ ਰੋਕਥਾਮ ਲਈ ਕੀਤਾ ਜਾਗਰੂਕ

ਮੰਡੀ ਗੋਬਿੰਦਗੜ•, 22 ਸਤੰਬਰ (ਮੁਕੇਸ਼ ਘਈ)-ਨਗਰ ਕੌਾਸਲ ਮੰਡੀ ਗੋਬਿੰਦਗੜ੍ਹ• ਨੇ ਸਿਵਲ ਸਰਜਨ ਫ਼ਤਹਿਗੜ• ਸਾਹਿਬ ਦੇ ਸਹਿਯੋਗ ਨਾਲ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਦੇ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਟੀਮਾਂ ਭੇਜ ਕੇ ਸ਼ਹਿਰ ਵਾਸੀਆਂ ਨੰੂ ਮਲੇਰੀਆ ...

ਪੂਰੀ ਖ਼ਬਰ »

ਖੇਡਾਂ ਸਾਡੇ ਜੀਵਨ ਲਈ ਮਹੱਤਵਪੂਰਨ-ਪਰਮਜੀਤ ਕੌਰ ਸਿੱਧੂ

ਫ਼ਤਹਿਗੜ੍ਹ• ਸਾਹਿਬ, 22 ਸਤੰਬਰ (ਰਾਜਿੰਦਰ ਸਿੰਘ)-ਖੇਡਾਂ ਦਾ ਸਾਡੇ ਜੀਵਨ 'ਚ ਮਹੱਤਵਪੂਰਨ ਸਥਾਨ ਹੈ ਅਤੇ ਜਿੱਥੇ ਇਹ ਸਾਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਸਾਡੇ ਮਾਪਿਆਂ ਦਾ ਨਾਂਅ ਵੀ ਰੌਸ਼ਨ ਕਰਦੀਆਂ ਹਨ | ਇਹ ਗੱਲ ਪਰਮਜੀਤ ਕੌਰ ਸਿੱਧੂ ਜ਼ਿਲ•ਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਪ੍ਰਾਇਮਰੀ ਖੇਡਾਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਤੋਂ

ਫ਼ਤਹਿਗੜ•੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸੈਸ਼ਨ 2019-20 ਦੀਆਂ ਪ੍ਰਾਇਮਰੀ ਖੇਡਾਂ ਦੇ ਬਲਾਕ ਪੱਧਰ ਦੇ ਖੇਡ ਮੁਕਾਬਲੇ 23 ਤੋਂ 25 ਸਤੰਬਰ ਤੱਕ ਜ਼ਿਲ੍ਹ•ੇ ਅੰਦਰ ਬਣੇ ਨਵੇਂ 8 ਸਿੱਖਿਆ ...

ਪੂਰੀ ਖ਼ਬਰ »

ਪੰਚਾਇਤ ਸਕੱਤਰਾਂ 'ਤੇ ਲਗਾਏ ਘਪਲੇਬਾਜ਼ੀ ਦੇ ਦੋਸ਼

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਅਰੁਣ ਆਹੂਜਾ)-ਸਰਕਾਰੀ ਵਿਭਾਗਾਂ 'ਚ ਕੁਝ ਕੁ ਅਜਿਹੇ ਅਧਿਕਾਰੀ ਤੇ ਕਰਮਚਾਰੀਆਂ ਵਲੋਂ ਕੀਤੀਆਂ ਘਪਲੇਬਾਜ਼ੀਆਂ ਦੀਆਂ ਉਦਾਹਰਨਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ, ਜਿਨ੍ਹਾਂ ਦੀ ਬਦੌਲਤ ਭਾਰਤ ਦੇਸ਼ ਵਿਕਾਸ ਅਤੇ ਅਮੀਰੀ ਤੇ ...

ਪੂਰੀ ਖ਼ਬਰ »

ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਪੂਰਨ ਤੌਰ 'ਤੇ ਬੰਦ ਕਰਨ ਦੀ ਮੰਗ

ਨੰਦਪੁਰ ਕਲੌੜ, 22 ਸਤੰਬਰ (ਜਰਨੈਲ ਸਿੰਘ ਧੁੰਦਾ)-ਅੱਜ ਸਮੇਂ ਦੇ ਬਦਲਦੇ ਹਾਲਾਤ ਅਨੁਸਾਰ ਧਰਤੀ 'ਤੇ ਪ੍ਰਦੂਸ਼ਣ ਬਹੁਤ ਖ਼ਤਰਨਾਕ ਪੱਧਰ ਤੱਕ ਪੁੱਜ ਚੁੱਕਾ ਹੈ | ਇਸ ਸਬੰਧੀ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਸਰਬੱਤ ਦਾ ਭਲਾ ਅੰਗਹੀਣ ਲੋਕ ਭਲਾਈ ਸੰਸਥਾ ਦੇ ਮੁੱਖ ...

ਪੂਰੀ ਖ਼ਬਰ »

ਹੁਸੈਨਪੁਰਾ ਵਿਖੇ ਗਰਾਮ ਪੰਚਾਇਤ ਨੇ ਨਾਜਾਇਜ਼ ਕਬਜ਼ੇ ਹਟਵਾ ਕੇ ਕਰਵਾਈ ਟੋਭੇ ਦੀ ਸਫ਼ਾਈ

ਜਖਵਾਲੀ, 22 ਸਤੰਬਰ (ਨਿਰਭੈ ਸਿੰਘ)-ਬਲਾਕ ਸਰਹਿੰਦ ਦੇ ਪਿੰਡ ਹੁਸੈਨਪੁਰਾ ਦੀ ਸਮੂਹ ਗਰਾਮ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਸਰਪ੍ਰਸਤੀ ਹੇਠ ਪਿਛਲੇ 50 ਸਾਲ ਤੋਂ ਟੋਭੇ ਉੱਪਰ ਕੀਤੇ ਨਾਜਾਇਜ਼ ਕਬਜ਼ੇ ਹਟਵਾ ਕੇ ...

ਪੂਰੀ ਖ਼ਬਰ »

ਸਰਕਾਰ ਨੇ ਪੱਤਰਕਾਰਾਂ ਦੀਆਂ ਜ਼ਿਆਦਾਤਰ ਮੰਗਾਂ ਨਾਲ ਸਹਿਮਤੀ ਪ੍ਰਗਟਾਈ

ਨੋਗਾਵਾਂ, 22 ਸਤੰਬਰ (ਰਵਿੰਦਰ ਮੌਦਗਿੱਲ)-ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਲੋਂ ਜਾਰੀ ਪੱਤਰ ਮੁਤਾਬਿਕ ਸੂਬੇ ਦੇ ਪੱਤਰਕਾਰਾਂ/ ਹਫ਼ਤਾਵਾਰੀ/ਮਹੀਨਾਵਾਰ ਅਖ਼ਬਾਰਾਂ ਦੀਆਂ 16 ਮੰਗਾਂ ਵਿਚੋਂ ਸਰਕਾਰ ਨੇ ਜ਼ਿਆਦਾਤਰ ਨਾਲ ਸਹਿਮਤੀ ਪ੍ਰਗਟਾਈ ਗਈ ਹੈ | ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਦੀ ਮੀਟਿੰਗ

ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ-ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਨਦੀਪ ਕੌਰ ਨਾਗਰਾ ਨੇ ਜੱਲ੍ਹਾ ਵਿਖੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਪਿੰਡਾਂ 'ਚ ਆਪਣੀਆਂ ਜੜ੍ਹਾਂ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪਿੰਡਾਂ ਦੀ ਉੱਕਾ ਹੀ ਸਾਰ ਨਹੀਂ ਲਈ, ਦੂਜੇ ਪਾਸੇ ਸੂਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਨਗਰ ਕੌ ਾਸਲ ਸਰਹਿੰਦ 'ਚ ਲੱਖਾਂ ਰੁਪਏ ਦੇ ਘਪਲੇ ਦੀ ਮੁੱਖ ਮੰਤਰੀ ਤੋਂ ਕਾਰਵਾਈ ਦੀ ਕੀਤੀ ਮੰਗ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਆਰ. ਟੀ. ਆਈ. ਐਕਟੀਵਿਸਟ ਫੈੱਡਰੇਸ਼ਨ ਪੰਜਾਬ ਦੇ ਮੈਂਬਰ ਅਤੇ ਸੇਵਾ-ਮੁਕਤ ਅਕਾਉਂਟਸ ਅਫ਼ਸਰ ਐੱਨ. ਕੇ. ਸਿਆਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਬੂਤਾਂ 'ਤੇ ਆਧਾਰਿਤ ਲਿਖਤੀ ਸ਼ਿਕਾਇਤ ਭੇਜ ਕੇ ਨਗਰ ਕੌਾਸਲ ...

ਪੂਰੀ ਖ਼ਬਰ »

ਧੋਖਾਧੜੀ ਨਾਲ ਖਾਤੇ 'ਚੋਂ 20 ਹਜ਼ਾਰ ਰੁਪਏ ਕਢਵਾਏ

ਅਮਲੋਹ, 22 ਸਤੰਬਰ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਅਮਲੋਹ ਦੇ ਵਾਰਡ ਨੰਬਰ-5 ਦੇ ਵਸਨੀਕ ਸੁਭਾਸ਼ ਚੰਦਰ ਜੋਸ਼ੀ ਪੁੱਤਰ ਰਾਮ ਪ੍ਰਕਾਸ਼ ਜੋਸ਼ੀ ਨੇ ਥਾਣਾ ਅਮਲੋਹ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਗਾਇਆ ਕਿ ਉਸ ਦੇ ਐੱਸ. ਬੀ. ਆਈ. ਬਰਾਂਚ ਪਟਿਆਲਾ ਦੇ ...

ਪੂਰੀ ਖ਼ਬਰ »

ਰਾਜਗੜ੍ਹ ਛੰਨਾ 'ਚ ਨੌਜਵਾਨਾਂ ਨੇ ਕੀਤੀ ਸਫ਼ਾਈ

ਅਮਲੋਹ, 22 ਸਤੰਬਰ (ਸੂਦ)-ਪਿੰਡ ਰਾਜਗੜ੍ਹ ਛੰਨਾ ਦੇ ਨੌਜਵਾਨਾਂ ਵਲੋਂ ਇਕਜੁੱਟ ਹੋ ਕੇ ਪਿੰਡ 'ਚ ਸਫ਼ਾਈ ਕੀਤੀ ਗਈ ਅਤੇ ਨਾਲੀਆਂ 'ਤੇ ਪਾਏ ਗਏ ਸੀਵਰੇਜ ਦੀਆਂ ਹੌਦੀਆਂ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਪਿੰਡ ਦੇ ਨੌਜਵਾਨ ਜਗਮੀਤ ਸਿੰਘ ਨੇ ਕਿਹਾ ਕਿ ਅੱਜ ਪਿੰਡ ਦੇ ਨੌਜਵਾਨਾਂ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਣਵਾਂ ਗੁਰੂ ਘਰ ਵਿਖੇ 101 ਬੂਟੇ ਲਾਏ

ਨੰਦਪੁਰ ਕਲੌੜ/ਸੰਘੋਲ, 22 ਸਤੰਬਰ (ਜਰਨੈਲ ਸਿੰਘ ਧੁੰਦਾ, ਗੁਰਨਾਮ ਸਿੰਘ ਚੀਨਾ)-ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਪਿੰਡ ਰਾਣਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਵਾਤਾਵਰਨ ਨੂੰ ਸ਼ੁੱਧ ...

ਪੂਰੀ ਖ਼ਬਰ »

ਗਿੱਲ ਗੋਲਡੀ ਦੇ ਸਿੰਗਲ ਟਰੈਕ 'ਚੰਗਾ ਟਾਇਮ' ਨੂੰ ਭਰਪੂਰ ਹੰੁਗਾਰਾ

ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-ਗਾਇਕ ਗਿੱਲ ਗੋਲਡੀ ਦੇ ਨਵੇਂ ਸਿੰਗਲ ਟਰੈਕ 'ਚੰਗਾ ਟਾਇਮ' ਨੂੰ ਭਰਪੂਰ ਹੰੁਗਾਰਾ ਮਿਲ ਰਿਹਾ ਹੈ | ਇਸ ਗੀਤ ਦੇ ਗੀਤਕਾਰ ਬਹਾਦਰ ਮਨੈਲਾ, ਸੰਗੀਤ ਲਿਲ ਮਾਰਟਿਨ, ਕੈਮਰਾਮੈਨ ਪ੍ਰੀਤ ਕੈਮ, ਡਾਇਰੈਕਟਰ ਗੁਰਿੰਦਰ ਸਿੰਘ ਸੋਨੀ, ਪ੍ਰੋਡਿਊਸਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਬਲਵੀਰ ਸਿੰਘ ਅਤੇ ਮੁੱਖ ਅਧਿਆਪਕ ਨਰਿੰਦਰ ਸਿੰਘ ...

ਪੂਰੀ ਖ਼ਬਰ »

ਬਲਵਿੰਦਰ ਕੌਰ ਚੀਮਾ ਹਰਬੰਸਪੁਰ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਚੀਮਾ ਹਵੇਲੀ ਜੀ. ਟੀ. ਰੋਡ ਸਰਹਿੰਦ ਦੇ ਮਾਲਕ ਅਤੇ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਮੈਂਬਰ ਐਡਵੋਕੇਟ ਇੰਦਰਜੀਤ ਸਿੰਘ ਚੀਮਾ ਅਤੇ ਐਡਵੋਕੇਟ ਜਗਜੀਤ ਸਿੰਘ ਚੀਮਾ ਦੀ ਮਾਤਾ ਸਰਦਾਰਨੀ ਬਲਵਿੰਦਰ ਕੌਰ ਚੀਮਾ ਦੇ ਅੱਜ ...

ਪੂਰੀ ਖ਼ਬਰ »

ਅੰਗਹੀਣ ਸੰਸਥਾ ਦੀ ਸਾਲਾਨਾ ਸਮਾਗਮ ਸਬੰਧੀ ਮੀਟਿੰਗ

ਨੰਦਪੁਰ ਕਲੌੜ, 22 ਸਤੰਬਰ (ਜਰਨੈਲ ਸਿੰਘ ਧੁੰਦਾ)-ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਦੀ ਮੀਟਿੰਗ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਅਤੇ ਜਨਰਲ ਸਕੱਤਰ ਰੋਹਿਤ ਕਨੋਜਿਆ ਦੀ ਅਗਵਾਈ ਹੇਠ ਹੋਈ, ਜਿਸ 'ਚ ਸੰਸਥਾ ਦੇ ਸਾਰੇ ਅਹੁਦੇਦਾਰ ਤੇ ਕਾਰਜਕਾਰੀ ਮੈਂਬਰਾਂ ...

ਪੂਰੀ ਖ਼ਬਰ »

ਵਿਦਿਆਰਥਈਆਂ ਨੇ ਕੌਮੀ ਪੋਸ਼ਣ ਹਫਤੇ ਸਬੰਧੀ ਜਾਗਰੂਕਤਾ ਸਾਈਕਲ ਰੈਲੀ ਕੱਢੀ

ਜਖਵਾਲੀ, 22 ਸਤੰਬਰ (ਨਿਰਭੈ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੌਮੀ ਪੋਸ਼ਣ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੂਲੇਪੁਰ ਵਿਖੇ ਵਿਦਿਆਰਥੀਆਂ ਵਲੋਂ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ...

ਪੂਰੀ ਖ਼ਬਰ »

ਜ਼ਿਮਨੀ ਚੋਣਾਂ 'ਚ ਕਾਂਗਰਸ ਦਾ ਮੁਕੰਮਲ ਸਫ਼ਾਇਆ ਹੋਵੇਗਾ-ਰਾਜੂ ਖੰਨਾ

ਅਮਲੋਹ, 22 ਸਤੰਬਰ (ਸੂਦ)-ਪੰਜਾਬ 'ਚ 21 ਅਕਤੂਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋ ਰਹੀ ਜ਼ਿਮਨੀ ਚੋਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਯੂਥ ਅਕਾਲੀ ਦਲ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਇਨ੍ਹਾਂ ਜ਼ਿਮਨੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਕਹਿਣੀ ਤੇ ਕਰਨੀ ਦੀ ਪਰਪੱਕ-ਜਸਵੀਰ ਕੌਰ

ਅਮਲੋਹ, 22 ਸਤੰਬਰ (ਕੁਲਦੀਪ ਸ਼ਾਰਦਾ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ, ਇਸ ਲਈ ਲੋਕਾਂ ਨੂੰ ਕਾਂਗਰਸ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਤੋਂ ਸੁਚੇਤ ...

ਪੂਰੀ ਖ਼ਬਰ »

ਰਾਣਵਾਂ ਵਿਖੇ ਧਾਰਮਿਕ ਸਮਾਗਮ ਭਲਕੇ

ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਆਨੰਦਪੁਰੀ ਰਾਣਵਾਂ ਵਾਲਿਆਂ ਤੇ ਬਾਬਾ ਦਰਬਾਰਾ ਸਿੰਘ ਰਾਣਵਾਂ ਵਾਲਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ 24 ਸਤੰਬਰ ਨੂੰ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਗੁਰਦੁਆਰਾ ਪੂਰਨਸਰ ਸਾਹਿਬ ਰਾਣਵਾਂ ...

ਪੂਰੀ ਖ਼ਬਰ »

ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰਾਂ ਤੇ ਰੈੱਡ ਰਿਬਨਜ਼ ਦੇ ਨੋਡਲ ਅਫ਼ਸਰਾਂ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰਾਂ ਅਤੇ ਰੈੱਡ ਰਿਬਨਜ਼ ਦੇ ਨੋਡਲ ਅਫ਼ਸਰਾਂ ਦੀ ਸਲਾਹਕਾਰ ਕਮੇਟੀ ਦੀ ਇਕ ਜ਼ਰੂਰੀ ਮੀਟਿੰਗ ਡਾ. ਦਿਲਬਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ...

ਪੂਰੀ ਖ਼ਬਰ »

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲਾਂ ਦੀਆਂ 20 ਬੱਸਾਂ ਦੇ ਕੀਤੇ ਚਲਾਨ-ਮਹਿਮੀ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਜ਼ਿਲ੍ਹੇ 'ਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਵਲੋਂ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟੀਮ ਨੇ ਵੱਖ-ਵੱਖ ਸਕੂਲਾਂ ਦੀਆਂ 20 ਬੱਸਾਂ ਦੇ ਚਲਾਨ ...

ਪੂਰੀ ਖ਼ਬਰ »

ਭੂਗੋਲ ਵਿਭਾਗ ਵਲੋਂ ਸਾਲਾਨਾ ਡਿਬੇਟ ਪ੍ਰਤੀਯੋਗਤਾ ਕਰਵਾਈ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਜੌਗਰਫੀ ਵਿਭਾਗ ਵਲੋਂ 'ਕੀ ਭਾਰਤ ਭਿ੍ਸ਼ਟਾਚਾਰ ਮੁਕਤ ਦੇਸ਼ ਬਣ ਸਕਦਾ ਹੈ' ਵਿਸ਼ੇ 'ਤੇ ਨੌਵੀਂ ਸਾਲਾਨਾ ਡਿਬੇਟ ਪ੍ਰਤੀਯੋਗਤਾ ਅਤੇ ਪਬਲਿਕ ਸਪੀਕਿੰਗ ਵਿਸ਼ੇ ਉੱਪਰ ਵਰਕਸ਼ਾਪ ...

ਪੂਰੀ ਖ਼ਬਰ »

ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ-ਗਰਗ, ਸੁੱਖੀ

ਅਮਲੋਹ, 22 ਸਤੰਬਰ (ਸੂਦ)-ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸੇਵਾ ਸਪਤਾਹ ਵਜੋਂ ਮਨਾਉਣ ਨੂੰ ਲੈ ਕੇ ਅੱਜ ਵਾਰਡ ਨੰਬਰ 12 ਦੇ ਸਰਕਾਰੀ ਐਲੀਮੈਂਟਰੀ ਸਕੂਲ ਬੀੜ ਅਮਲੋਹ ਵਿਚ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ...

ਪੂਰੀ ਖ਼ਬਰ »

ਜੀ.ਪੀ.ਸੀ. ਦੇ ਐਨ.ਸੀ.ਸੀ. ਯੂਨਿਟ ਨੇ ਸਵੱਛਤਾ ਪਖਵਾੜਾ ਮਨਾਇਆ

ਮੰਡੀ ਗੋਬਿੰਦਗੜ੍ਹ, 22 ਸਤੰਬਰ (ਮੁਕੇਸ਼ ਘਈ)-5 ਪੀ.ਬੀ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ, ਗੋਬਿੰਦਗੜ੍ਹ ਪਬਲਿਕ ਕਾਲਜ ਦੇ ਐਨ.ਸੀ.ਸੀ ਕੈਡਿਟ ਨੇ ਆਪਣੇ ਗੋਦ ਲਏ ਹੋਏ ਪਿੰਡ ਅਜਨਾਲੀ ਦੇ ਜਨਤਕ ਥਾਵਾਂ 'ਤੇ ਸਫ਼ਾਈ ਅਭਿਆਨ ਚਲਾਇਆ¢ ਕਾਲਜ ਦੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਪ੍ਰਬੰਧ 'ਚ ਬਹਾਵਲਪੁਰ ਬਰਾਦਰੀ ਨੂੰ ਬਣਦਾ ਸਨਮਾਨ ਦਿੱਤਾ ਜਾਵੇ-ਡਾ: ਹਸੀਜਾ

ਬਸੀ ਪਠਾਣਾਂ, 22 ਸਤੰਬਰ (ਗੁਰਬਚਨ ਸਿੰਘ ਰੁਪਾਲ, ਗੌਤਮ)-ਬਹਾਵਲਪੁਰ ਬਰਾਦਰੀ ਜੋ ਸ਼ੁਰੂ ਤੋਂ ਹੀ ਕਾਂਗਰਸ ਦੇ ਨਾਲ ਆਪਣਾ ਭਵਿੱਖ ਜੋੜੀਂ ਬੈਠੀ ਹੈ ਨੂੰ ਮਾਰਕੀਟ ਕਮੇਟੀ ਵਿਚ ਬਣਦਾ ਰੁਤਬਾ ਦਿੱਤਾ ਜਾਵੇ | ਇਹ ਮੰਗ ਭਾਰਤੀ ਬਹਾਵਲਪੁਰ ਬਰਾਦਰੀ ਮਹਾ ਸੰਘ ਦੇ ਪ੍ਰਧਾਨ ਅਤੇ ...

ਪੂਰੀ ਖ਼ਬਰ »

ਕਸਟਮ ਮਿਿਲੰਗ ਨੀਤੀ 2019-20 ਬਾਰੇ ਸ਼ੈਲਰ ਮਾਲਕਾਂ 'ਚ ਭਾਰੀ ਰੋਸ

ਅਮਲੋਹ, 22 ਸਤੰਬਰ (ਸੂਦ)-ਸ਼ੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਸ਼ੈਲਰ ਮਾਲਕਾਂ ਨੇ ਭਾਗ ਲਿਆ | ਇਸ ਮੌਕੇ ਸ਼ੈਲਰ ਮਾਲਕਾਂ ਵਲੋਂ ਸਾਲ 2019-20 ਦੀ ਸ਼ੈਲਰ ਪਾਲਿਸੀ ਜੋ ਪੰਜਾਬ ਸਰਕਾਰ ਵਲੋਂ ਬਣਾਈ ਗਈ ...

ਪੂਰੀ ਖ਼ਬਰ »

ਕੁੱਟਮਾਰ ਦੇ ਮਾਮਲੇ 'ਚ ਕੇਸ ਦਰਜ

ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੋੜ)-ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਉਸ ਦੇ ਭਰਾ ਤੇ ਭਰਜਾਈ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਕੁੱਟਮਾਰ ਦੀ ਸ਼ਿਕਾਰ ਗੁਰਪ੍ਰੀਤ ਕੌਰ ਵਾਸੀ ਪਟਿਆਲਾ ਨੇ ...

ਪੂਰੀ ਖ਼ਬਰ »

ਪੰਜਾਬ ਇਨਫੋਟੈੱਕ ਦੇ ਚੇਅਰਮੈਨ ਐੱਸ. ਐੱਮ. ਐੱਸ. ਸੰਧੂ ਦਾ ਸਨਮਾਨ

ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਸਮਾਜ ਸੇਵੀ ਆਗੂ ਅਤੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਮੋਹਨ ਸਿੰਘ ਸੰਧੂ ਨੂੰ ਪੰਜਾਬ ਇਨਫੋਟੈੱਕ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਅੱਜ ਉਹ ਗੁਰਦੁਆਰਾ ਸਿੰਘ ਸ਼ਹੀਦਾਂ ਬਾਂਡਿਆਂ ਬੱਸੀ ...

ਪੂਰੀ ਖ਼ਬਰ »

ਰਾਜਬੰਸ ਸਿੰਘ ਸੰਧੂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਕਾਂਗਰਸੀ ਆਗੂ ਰਿਪੁਦਮਨ ਸਿੰਘ ਮਿੱਠੀ ਸੰਧੂ ਦੇ ਪਿਤਾ ਸਰਦਾਰ ਰਾਜਬੰਸ ਸਿੰਘ ਸੰਧੂ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਕੌਾਸਲਰ, ਇਲਾਕੇ ਦੇ ਪੰਚ, ਸਰਪੰਚਾ ਤੋਂ ...

ਪੂਰੀ ਖ਼ਬਰ »

ਕਰਮਜੀਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਦੇਵੀਗੜ੍ਹ, 22 ਸਤੰਬਰ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਨੂੰ ਅੱਜ ਇਲਾਕੇ ਦੇ ਲੋਕਾਂ ਦੀ ਸੇਵਾ ਕਰਦਿਆਂ 21 ਸਾਲ ਪੂਰੇ ਹੋ ਗਏ ਹਨ | ਇੱਥੇ ਦੱਸਣਯੋਗ ਹੈ ਕਿ ਇਸ ਸੰਸਥਾ ਦੇ ਜਿੰਨੇ ਵੀ ਅਹੁਦੇਦਾਰ ਚੁਣੇ ਜਾਂਦੇ ਰਹੇ, ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਨਵ-ਨਿਯੁਕਤ ਉਪ ਚੇਅਰਮੈਨ ਵੇਦ ਕਪੂਰ ਦਾ ਸਨਮਾਨ

ਪਟਿਆਲਾ, 22 ਸਤੰਬਰ (ਜ.ਸ. ਢਿੱਲੋਂ)-ਲਾਹੌਰੀ ਗੇਟ ਮਾਰਕੀਟ ਐਸੋਸੀਏਸ਼ਨ ਵਲੋਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਸਪਲਾਈ ਬੋਰਡ ਦੇ ਨਵ-ਨਿਯੁਕਤ ਉਪ ਚੇਅਰਮੈਨ ਵੇਦ ਕਪੂਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਕਾਂਗਰਸ ਵਲੋਂ ਮਿਹਨਤੀ ...

ਪੂਰੀ ਖ਼ਬਰ »

ਤੀਸਰਾ ਮੂਰਤੀ ਸਥਾਪਨਾ ਮਹਾਂਉਤਸਵ, 15ਵਾਂ ਵਿਸ਼ਾਲ ਜਾਗਰਣ ਤੇ ਭੰਡਾਰਾ 8-9 ਨੂੰ

ਮੰਡੀ ਗੋਬਿੰਦਗੜ੍ਹ, 22 ਸਤੰਬਰ (ਮੁਕੇਸ਼ ਘਈ)-ਮੰਦਿਰ ਸਿੱਧ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਿਰ ਐਰੀ ਮਿੱਲ ਰੋਡ, ਸੰਗਤਪੁਰਾ ਚੌਾਕ, ਮੰਡੀ ਗੋਬਿੰਦਗੜ੍ਹ ਵਿਖੇ ਤੀਸਰਾ ਮੂਰਤੀ ਸਥਾਪਨਾ ਮਹਾਂਉਤਸਵ ਅਤੇ 15ਵਾਂ ਵਿਸ਼ਾਲ ਜਾਗਰਣ ਤੇ ਭੰਡਾਰਾ 8 ਅਤੇ 9 ਅਕਤੂਬਰ ਨੰੂ ...

ਪੂਰੀ ਖ਼ਬਰ »

ਹੰਸਾਲੀ ਵਾਲਿਆਂ ਨੂੰ ਸਦਮਾ, ਪਿਤਾ ਦਾ ਦਿਹਾਂਤ

ਫ਼ਤਹਿਗੜ੍ਹ• ਸਾਹਿਬ, (ਭੂਸ਼ਨ ਸੂਦ)-ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਸਥਾਨ 'ਤੇ ਸੇਵਾ ਨਿਭਾਅ ਰਹੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੰੂ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹ•ਾਂ ਦੇ ਪਿਤਾ 94 ਸਾਲਾ ਮਾਸਟਰ ਪ੍ਰੇਮ ਸਿੰਘ ਬਾਠ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੇ ਧਾਰਮਿਕ ਸਮਾਗਮ ਕਰਵਾਇਆ

ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ)-ਬਾਰ ਐਸੋਸੀਏਸ਼ਨ ਖਮਾਣੋਂ ਵਲੋਂ ਜੁਡੀਸ਼ੀਅਲ ਕੰਪਲੈਕਸ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜੋ ਕਿ ਜੁਡੀਸ਼ੀਅਲ ਕੰਪਲੈਕਸ ਵਿਖੇ ਜੁਡੀਸ਼ੀਅਲ ਕੰਮ ਦੀ ਸ਼ੁਰੂਆਤ ਦੇ ਵਰੇ੍ਹਗੰਢ ਦਿਵਸ ਮੌਕੇ ਹਰ ਸਾਲ ਪਾਏ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਵਿਖੇ ਦੁਆਬਾ ਜ਼ੋਨ ਦੇ ਢਾਡੀ ਤੇ ਕਵੀਸ਼ਰੀ ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਭੂਸ਼ਨ ਸੂਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਵਿਖੇ ਦੁਆਬਾ ਜ਼ੋਨ ਦੇ ਢਾਡੀ ਅਤੇ ਕਵੀਸ਼ਰੀ ...

ਪੂਰੀ ਖ਼ਬਰ »

ਗੰਨਾ ਤੇ ਆਲੂ ਉਤਪਾਦਕਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਚਲਾਈ ਜਾਵੇਗੀ-ਇਕੋਲਾਹਾ

ਚੁੰਨ੍ਹੀ, 22 ਸਤੰਬਰ (ਗੁਰਪ੍ਰੀਤ ਸਿੰਘ ਬਿਲਿੰਗ)-ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐੱਸ.ਪੀ.) ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੇਤਰ ਸਿੰਘ ਨਾਗਰਾ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਗੰਨਾ ਅਤੇ ...

ਪੂਰੀ ਖ਼ਬਰ »

ਗੁਰਵਿੰਦਰ ਸੋਨੀ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨਿਯੁਕਤ

ਨੰਦਪੁਰ ਕਲੌੜ, 22 ਸਤੰਬਰ (ਜਰਨੈਲ ਸਿੰਘ ਧੁੰਦਾ)-ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਪ੍ਰਸ਼ਾਤ ਕੁਮਾਰ ਗੋਇਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਪੰਜਾਬ ਰਾਇਟ ਆਫ਼ ਪਰਸਨ ਵਿਦ ਡਿਸਏਬਿਲਟੀ ਐਕਟ-2016 ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ...

ਪੂਰੀ ਖ਼ਬਰ »

ਬਾਲ ਮੇਲੇ ਨੂੰ ਲੈ ਕੇ ਬੁੱਗਾ ਕਲਾਂ ਵਿਖੇ ਮੰਚ ਦੇ ਅਹੁਦੇਦਾਰਾਂ ਦੀ ਇਕੱਤਰਤਾ

ਅਮਲੋਹ, 22 ਸਤੰਬਰ (ਸੂਦ)-ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿੱਖਿਆ ਵਿਕਾਸ ਮੰਚ ਪੰਜਾਬ ਵਲੋਂ ਪੰਜਾਬ ਪੱਧਰ 'ਤੇ ਪਿਛਲੇ 10 ਸਾਲਾਂ ਤੋਂ ਕਰਵਾਏ ਜਾਂਦੇ ਬਾਲ ਮੇਲੇ ਨੂੰ ਲੈ ਕੇ ਪਿੰਡ ਬੁੱਗਾ ਕਲਾਂ ਵਿਖੇ ਮੰਚ ਦੇ ...

ਪੂਰੀ ਖ਼ਬਰ »

ਗੁਰਵਿੰਦਰ ਸੋਨੀ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨਿਯੁਕਤ

ਨੰਦਪੁਰ ਕਲੌੜ, 22 ਸਤੰਬਰ (ਜਰਨੈਲ ਸਿੰਘ ਧੁੰਦਾ)-ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਪ੍ਰਸ਼ਾਤ ਕੁਮਾਰ ਗੋਇਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਪੰਜਾਬ ਰਾਇਟ ਆਫ਼ ਪਰਸਨ ਵਿਦ ਡਿਸਏਬਿਲਟੀ ਐਕਟ-2016 ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX