ਤਾਜਾ ਖ਼ਬਰਾਂ


ਕੋਵਿਡ-19 ਵਾਇਰਸ ਦੀ ਜਾਂਚ ਲਈ ਭੇਜੇ 16 ਸੈਂਪਲ ਆਏ ਨੈਗੇਟਿਵ
. . .  about 1 hour ago
ਜਲੰਧਰ, 3 ਅਪ੍ਰੈਲ (ਐੱਮ.ਐੱਸ. ਲੋਹੀਆ) - ਸਿਵਲ ਹਸਪਤਾਲ 'ਚ ਬਣੇ ਆਇਸੋਲੇਟਿਡ ਵਾਰਡ 'ਚ ਦਾਖ਼ਲ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਝ ਹੋਰ ਵਿਅਕਤੀਆਂ ਦੇ ਕੋਵਿਡ-19 (ਕੋਰੋਨਾ) ਵਾਇਰਸ ਤੋਂ ...
ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਪਾਜ਼ੀਟਿਵ
. . .  about 2 hours ago
ਰੂਪਨਗਰ , 3 ਅਪ੍ਰੈਲ {ਸਤਨਾਮ ਸਿੰਘ ਸੱਤੀ}-ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦਾ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਪਾਜਿਟਿਵ ਪਾਇਆ ਗਿਆ ਹੈ ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ 'ਚ ਪਹਿਲਾਂ ਤੋਂ ਹੀ ਦਾਖਲ ...
ਪੁਣੇ 'ਚ ਇਕਾਂਤਵਾਸ 'ਚ ਰਹਿਣ ਵਾਲੇ 10 ਵਿਅਕਤੀ ਫ਼ਰਾਰ, ਪੁਲਿਸ ਨੇ ਭਾਲ 'ਚ
. . .  about 2 hours ago
ਕੋਰੋਨਾਵਾਇਰਸ : ਯੂ ਕੇ ਵਿਚ ਹੋਈਆਂ 684 ਮੌਤਾਂ
. . .  about 3 hours ago
ਲੰਡਨ , (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਯੂ ਕੇ ਵਿਚ ਅੱਜ ਫਿਰ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲਿਆ ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 684 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 3605 ਹੋ ਗਈ ...
ਡਾਕਖ਼ਾਨਾ, ਬੈਂਕ ਦੇ ਕਰਮਚਾਰੀ ਪਿੰਡ-ਪਿੰਡ ਜਾ ਕੇ ਵੰਡਣਗੇ ਲਾਭਪਾਤਰੀਆਂ ਨੂੰ ਪੈਨਸ਼ਨਾਂ
. . .  about 3 hours ago
ਲੁਧਿਆਣਾ 'ਚ ਹੁਣ ਤੱਕ 236 ਲੋਕਾਂ ਦੇ ਲਏ ਗਏ ਸੈਂਪਲ, 5 ਪਾਜ਼ੀਟਿਵ
. . .  about 3 hours ago
ਲੁਧਿਆਣਾ, 3 ਅਪ੍ਰੈਲ (ਰੁਪੇਸ਼)- ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ...
ਗੜ੍ਹਸ਼ੰਕਰ ਪੁਲਿਸ ਵੱਲੋਂ 5 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ਼
. . .  about 4 hours ago
ਗੜ੍ਹਸ਼ੰਕਰ, 3 ਅਪ੍ਰੈਲ (ਧਾਲੀਵਾਲ)- ਕੋਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਚੱਲ ਰਹੇ ਕਰਫ਼ਿਊ ਦੌਰਾਨ ਸੜਕਾਂ 'ਤੇ ਘੁੰਮ ਕੇ ਕਰਫ਼ਿਊ ਦਾ ਉਲੰਘਣ ਕਰਨ ਵਾਲੇ ...
ਜਥੇ: ਰਘਬੀਰ ਸਿੰਘ ਰਾਜਾਸਾਂਸੀ ਨੇ ਵੇਰਕਾ ਵਾਸੀਆਂ ਵੱਲੋਂ ਸ਼ਮਸ਼ਾਨਘਾਟ ਨੂੰ ਤਾਲੇ ਲਗਾਉਣ ਦੀ ਕੀਤੀ ਨਿਖੇਧੀ
. . .  about 4 hours ago
ਰਾਜਾਸਾਂਸੀ, 3 ਅਪ੍ਰੈਲ (ਹਰਦੀਪ ਸਿੰਘ ਖੀਵਾ) - ਸ੍ਰੋ: ਗੁ: ਪ੍ਰੰ: ਕਮੇਟੀ ਦਾ ਸਾਬਕਾ ਸਕੱਤਰ ਜਥੇ: ਰਘਬੀਰ ਸਿੰਘ ਰਾਜਾਸਾਂਸੀ ਨੇ ਪਦਮ ਸ੍ਰੀ...
ਨਗਰ ਕੌਂਸਲ ਕਾਡਰ ਦੇ 8 ਕਾਰਜ ਸਾਧਕ ਅਫ਼ਸਰਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ
. . .  about 4 hours ago
ਬੁਢਲਾਡਾ, 3 ਅਪ੍ਰੈਲ (ਸਵਰਨ ਸਿੰਘ ਰਾਹੀ) - ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਲੋਕ ਹਿਤਾਂ ਅਤੇ ਪ੍ਰਬੰਧਕੀ ਕਾਰਨਾਂ ਹੇਠ ਨਗਰ ਕੌਂਸਲ ਕਾਡਰ...
ਸੰਗਰੂਰ 'ਚ ਪੁਲਿਸ ਦੀ ਤੀਸਰੀ ਅੱਖ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਰੱਖੇਗੀ ਨਜ਼ਰ
. . .  about 4 hours ago
ਸੰਗਰੂਰ,3 ਅਪ੍ਰੈਲ (ਦਮਨਜੀਤ ਸਿੰਘ)- ਜਾਣ ਬੁੱਝ ਕੇ ਕਰਫ਼ਿਊ ਦੀ ਉਲੰਘਣਾ ਕਰ ਰਹੇ ਲੋਕਾਂ 'ਤੇ ਹੁਣ ਸੰਗਰੂਰ ਪੁਲਿਸ ਵੱਲੋਂ...
ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੇਸ਼ਨ ਵਾਰਡ 'ਚ ਭੇਜਿਆ
. . .  about 4 hours ago
ਅੰਮ੍ਰਿਤਸਰ, 3 ਅਪ੍ਰੈਲ(ਰਾਜੇਸ਼ ਕੁਮਾਰ ਸੰਧੂ)- ਅਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦੇ ਇਲਾਕਾ ਸ਼ੇਰ ਸਿੰਘ ਕਾਲੋਨੀ ਵਿਖੇ ਮੁਹੰਮਦ ਤਾਲਿਬ ਨਾਮ ਦੇ ਸ਼ੱਕੀ...
ਪੁਲਿਸ ਸਬ ਡਵੀਜ਼ਨ ਮਹਿਲ ਕਲਾਂ 'ਚ 8 ਮੁਕੱਦਮੇ ਦਰਜ, 23 ਗ੍ਰਿਫ਼ਤਾਰ
. . .  about 4 hours ago
ਅੰਮ੍ਰਿਤਸਰ 'ਚ ਇਕ ਦੁਕਾਨਦਾਰ ਵੀ ਨਿਕਲਿਆ ਕੋਰੋਨਾ ਪਾਜ਼ੀਟਿਵ
. . .  about 4 hours ago
ਅੰਮ੍ਰਿਤਸਰ, 3 ਅਪ੍ਰੈਲ (ਰੇਸ਼ਮ ਸਿੰਘ) -ਅੰਮ੍ਰਿਤਸਰ 'ਚ ਇਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਕਰਨ ਵਾਲਾ ਇਕ ਦੁਕਾਨਦਾਰ ਵੀ ਕੋਰੋਨਾ ਪਾਜ਼ੀਟਿਵ...
ਖ਼ੁਸ਼ਹਾਲੀ ਦੇ ਰਾਖੇ ਸਾਬਕਾ ਫ਼ੌਜੀਆਂ ਵੱਲੋਂ ਆਪਣੀ ਅੱਧੀ ਤਨਖ਼ਾਹ ਰਾਹਤ ਕੰਮਾਂ 'ਚ ਲਗਾਉਣ ਦਾ ਐਲਾਨ
. . .  about 4 hours ago
ਅੰਮ੍ਰਿਤਸਰ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਪਰਮ ਵਿਸ਼ਿਸ਼ਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐੱਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ਼ ਗਵਰਨੈਂਸ' ਅਤੇ...
ਕਰਨਾਲ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  about 4 hours ago
ਕਰਨਾਲ, 3 ਅਪ੍ਰੈਲ (ਗੁਰਮੀਤ ਸੱਗੂ)- ਕਰਨਾਲ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਹੈ, ਜਿਸ ਨੂੰ ਇਲਾਜ ਲਈ ਪੀ.ਜੀ.ਆਈ ...
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
. . .  about 4 hours ago
ਕਰਫ਼ਿਊ ਦੌਰਾਨ ਉਲੰਘਣਾ ਕਰਨ 'ਤੇ ਪੁਲਿਸ ਲੋਕਾਂ ਅਤੇ ਦੁਕਾਨਦਾਰਾਂ ਖ਼ਿਲਾਫ਼ ਨੇ ਪਰਚੇ ਕੀਤੇ ਦਰਜ
. . .  about 4 hours ago
ਮੋਗਾ ਪੁਲਿਸ ਦੇ 1552 ਕਰਮਚਾਰੀਆਂ ਵੱਲੋਂ ਇੱਕ ਦਿਨ ਦੀ ਤਨਖ਼ਾਹ ਕੋਵਿਡ ਫ਼ੰਡ ਲਈ ਦਾਨ ਦੇਣ ਐਲਾਨ : ਐੱਸ.ਐੱਸ.ਪੀ.
. . .  about 4 hours ago
ਮੁਹਾਲੀ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 12
. . .  1 minute ago
ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਪਿੰਡ ਪਿਆਲਾਂ ਕੀਤਾ ਸੀਲ
. . .  about 5 hours ago
ਕਰਫ਼ਿਊ ਵਧਾਉਣ 'ਤੇ ਹਾਲੇ ਕੋਈ ਫ਼ੈਸਲਾ ਨਹੀਂ, ਮੌਜੂਦਾ ਸਥਿਤੀ 'ਤੇ ਕਰੇਗਾ ਨਿਰਭਰ : ਕੈਪਟਨ
. . .  about 5 hours ago
ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ- ਭਾਈ ਲੌਂਗੋਵਾਲ
. . .  about 5 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 70 ਦੇ ਕਰੀਬ ਲੋਕਾਂ 'ਤੇ ਪੁਲਿਸ ਨੇ ਕੀਤੀ ਕਾਨੂੰਨੀ ਕਾਰਵਾਈ
. . .  about 5 hours ago
ਘਰ 'ਚ ਕਹੀ ਨਾਲ ਕੰਮ ਕਰ ਕੇ ਪੰਜਾਬ ਵਾਸੀਆਂ ਨੂੰ ਗੁਰਜੀਤ ਔਜਲਾ ਦੇ ਰਹੇ ਹਨ ਖ਼ਾਸ ਸੁਨੇਹਾ
. . .  about 5 hours ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 51 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਕਰਫ਼ਿਊ ਦੀ ਉਲੰਘਣਾ ਤਹਿਤ 8 ਵਾਹਨ ਜ਼ਬਤ, 1 ਖ਼ਿਲਾਫ਼ ਮਾਮਲਾ ਦਰਜ
. . .  about 5 hours ago
ਵਿਸਾਖੀ ਮੌਕੇ ਨਹੀਂ ਹੋਵੇਗਾ ਇਕੱਠ : ਜਥੇਦਾਰ ਹਰਪ੍ਰੀਤ ਸਿੰਘ
. . .  about 6 hours ago
ਤਪਾ ਪੁਲਿਸ ਨੇ ਮਾਮਲਾ ਦਰਜ਼ ਕਰ ਆਰਜ਼ੀ ਜੇਲ੍ਹ 'ਚ ਭੇਜੇ ਦੋ ਨੌਜਵਾਨ
. . .  about 6 hours ago
ਬਲਾਕ ਬਾਘਾ ਪੁਰਾਣਾ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  about 6 hours ago
ਭਿੰਡੀ ਸੈਦਾਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਕੀਤੇ ਕਾਬੂ
. . .  about 6 hours ago
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਸ੍ਰੀ ਸਹਿਜ ਪਾਠ ਆਰੰਭ
. . .  about 6 hours ago
ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  about 7 hours ago
ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ - ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ’ਚ ਲਿਆ ਗਿਆ ਫ਼ੈਸਲਾ
. . .  about 7 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
. . .  about 7 hours ago
ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ ਦੀ ਤਨਖਾਹ ਵਿਭਾਗ ਰਾਹੀਂ ਦਾਨ ਕਰੇਗਾ - ਸੂਬਾ ਪ੍ਰਧਾਨ ਯਾਦਵਿੰਦਰ ਸਿੰਘ
. . .  about 7 hours ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਮੌਕੇ ਹੋਈ ਵਿਰੋਧਤਾ ਤੋਂ ਨਿਰਾਸ਼ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਲਿਆ ਗਿਆ ਵੱਡਾ ਫ਼ੈਸਲਾ
. . .  about 7 hours ago
78 ਵਿਚੋਂ 42 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 8 hours ago
ਵਿਸਾਖੀ ਬਾਰੇ ਫ਼ੈਸਲਾ ਲੈਣ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ
. . .  about 8 hours ago
ਹਿਮਾਚਲ ਪ੍ਰਦੇਸ਼ ’ਚ ਕੋਰੋਨਾਵਾਇਰਸ ਦੂਸਰੀ ਮੌਤ
. . .  about 8 hours ago
ਹਸਪਤਾਲ ’ਚ ਜਮਾਤੀਆਂ ਦੀ ਬਦਸਲੂਕੀ ਨੂੰ ਯੋਗੀ ਨੇ ਦੱਸਿਆ ਗੰਭੀਰ ਅਪਰਾਧ
. . .  about 8 hours ago
ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਚੋਣਵੇਂ ਮੈਂਬਰ ਹੀ ਸ਼ਾਮਿਲ ਹੋਣਗੇ-ਡਾ ਰੂਪ ਸਿੰਘ
. . .  about 8 hours ago
ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ’ਚ 5.05 ਕਰੋੜ ਰੁਪਏ ਦਾਨ
. . .  about 9 hours ago
ਹਜ਼ਰਤ ਨਿਜਾਮੁਦੀਨ ਤਬਲੀਗ਼ੀ ਜਮਾਤ ਦੇ ਡਰਾਈਵਰ ਦੇ ਕੋਰੋਨਾ ਟੈਸਟ ਸੈਂਪਲ ਲਏ, ਪਿੰਡ ਹਰਸੀਆਂ ਦਾ ਰਹਿਣ ਵਾਲਾ ਹੈ ਇਹ ਡਰਾਈਵਰ
. . .  about 9 hours ago
ਲੁਧਿਆਣਾ ਵਿਚ ਇਕ ਹੋਰ ਔਰਤ ਵਿਚ ਕੋਰੋਨਾਵਾਇਰਸ ਪਾਇਆ ਗਿਆ
. . .  about 9 hours ago
ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡ ਸੀਲ
. . .  about 9 hours ago
ਯੂਰਪੀਅਨ ਦੇਸ਼ਾਂ ਵਾਂਗ ਭਾਰਤ ਦੇ ਹਾਲਾਤ ਨਹੀਂ - ਕੇਂਦਰੀ ਸਿਹਤ ਮੰਤਰੀ
. . .  about 9 hours ago
ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦੇਵੇਗੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ
. . .  about 9 hours ago
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ
. . .  about 9 hours ago
ਵਾਤਾਵਰਨ ਸਾਫ਼ ਹੋਣ ਕਰਕੇ ਹਿਮਾਲਿਆ ਪਰਬਤ ਦੇ ਬਰਫ ਨਾਲ ਲੱਦੇ ਪਹਾੜ ਦਿਸਣੇ ਸ਼ੁਰੂ
. . .  about 9 hours ago
ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਸੰਪਾਦਕੀ

ਆਯੁਸ਼ਮਾਨ ਭਾਰਤ ਦਾ ਇਕ ਸਾਲ-ਸਿਹਤ ਸੰਭਾਲ ਕ੍ਰਾਂਤੀ ਦਾ ਖੁੱਲ੍ਹਾ ਰਾਹ

ਆਯੁਸ਼ਮਾਨ ਭਾਰਤ ਸਿਹਤ ਦੀ ਸੰਪੂਰਨ ਰੂਪ ਵਿਚ ਮੁਢਲੇ, ਸੈਕੰਡਰੀ ਅਤੇ ਤੀਜੇ ਪੱਧਰ 'ਤੇ ਰੋਕਥਾਮ, ਤਰੱਕੀ ਅਤੇ ਐਬੂਲਟਰੀ ਦੇਖ-ਭਾਲ ਸਬੰਧੀ ਇਕ ਚੇਤੰਨ ਕੋਸ਼ਿਸ਼ ਹੈ। ਇਹ ਸਭ ਤੋਂ ਗਰੀਬਾਂ ਦੀ ਸਿਹਤ ਸੰਭਾਲ ਦਾ ਵਾਅਦਾ ਦੋ ਤੱਤਾਂ ਰਾਹੀਂ ਕਰਦੀ ਹੈ, ਸਿਹਤ ਅਤੇ ਭਲਾਈ ਕੇਂਦਰ (ਐਚ.ਡਬਲਿਊ.ਸੀਜ਼) ਅਤੇ ਪ੍ਰਧਾਨ ਮੰਤਰੀ ਜੇ.ਏ.ਵਾਈ. ਯੋਜਨਾ ਦੇ ਵਿਕਾਸ ਦੇ ਜ਼ਰੀਏ 1.5 ਲੱਖ ਐਚ.ਡਬਲਿਊ.ਸੀਜ਼ ਦੇ ਵਿਕਾਸ ਅਤੇ ਪੀ.ਐਮ.-ਜੇ.ਏ.ਵਾਈ. ਰਾਹੀਂ 55 ਕਰੋੜ ਲੋਕਾਂ ਨੂੰ ਸੈਕੰਡਰੀ ਅਤੇ ਤੀਸਰੀ ਦੇਖਭਾਲ ਪ੍ਰਦਾਨ ਕਰਕੇ ਅਤੇ 5 ਲੱਖ ਰੁਪਏ ਪ੍ਰਤੀ ਪਰਿਵਾਰ ਸਾਲ ਦਾ ਬੀਮਾ ਕਵਰ ਮੁਹੱਈਆ ਕਰਵਾ ਕੇ। ਆਯੁਸ਼ਮਾਨ ਭਾਰਤ ਨੂੰ ਉਨ੍ਹਾਂ ਬੁਨਿਆਦੀ ਸਿਧਾਂਤਾਂ 'ਤੇ ਡਿਜ਼ਾਈਨ ਕੀਤਾ ਗਿਆ ਹੈ ਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ ਅਤੇ ਇਹ ਕਿ ਕਿਸੇ ਨੂੰ ਵੀ ਗਰੀਬੀ ਵਿਚ ਸਿਹਤ ਸੰਭਾਲ ਉਤੇ ਖਰਚੇ ਥੁੜ੍ਹੋਂ ਨਹੀਂ ਮਰਨਾ ਚਾਹੀਦਾ ਕਿਉਂਕਿ ਉਹ ਹੁਣ ਇਲਾਜ ਦੇ ਸਮਰੱਥ ਹਨ।
ਆਯੁਸ਼ਮਾਨ ਭਾਰਤ ਦੀ ਯਾਤਰਾ 4 ਅਪ੍ਰੈਲ, 2018 ਨੂੰ ਸ਼ੁਰੂ ਹੋਈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਸਿਹਤ ਅਤੇ ਭਲਾਈ ਕੇਂਦਰ ਦੀ ਸ਼ੁਰੂਆਤ ਕੀਤੀ। ਪਿਛਲੇ ਸਾਲ 15 ਅਗਸਤ ਨੂੰ ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਲਈ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ-ਜੇ.ਏ.ਵਾਈ. ਯੋਜਨਾ ਦਾ ਐਲਾਨ ਕੀਤਾ ਸੀ। ਦੇਸ਼ ਦੇ ਸਭ ਤੋਂ ਗਰੀਬ 55 ਕਰੋੜ ਲੋਕਾਂ ਨੂੰ ਮੁਫ਼ਤ ਸਿਹਤ ਦੇਖ-ਭਾਲ ਦਾ ਇਹ ਵਾਅਦਾ ਉਨ੍ਹਾਂ ਨੂੰ ਉਨ੍ਹਾਂ ਵਿਨਾਸ਼ਕਾਰੀ ਸਿਹਤ ਸੰਭਾਲ ਖਰਚਿਆਂ ਤੋਂ ਬਚਾਉਣ ਵਿਚ ਸਹਾਇਤਾ ਕਰੇਗਾ, ਜੋ ਹਰ ਸਾਲ ਅੰਦਾਜ਼ਨ 6 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਧੱਕਦੇ ਹਨ। ਇਕ ਬਹੁਤ ਹੀ ਉਤਸ਼ਾਹੀ ਅਤੇ ਸੱਚਮੁੱਚ ਤਬਦੀਲੀ ਵਾਲੀ ਯੋਜਨਾ, ਪ੍ਰਧਾਨ ਮੰਤਰੀ-ਜੇ.ਏ.ਵਾਈ. ਨੇ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਤੋਂ ਵੀ ਵੱਡੀ ਆਬਾਦੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਸਾਲ ਪਹਿਲਾਂ 23 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਰਾਂਚੀ ਵਿਚ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਇਕ ਸਾਲ ਬਾਅਦ, ਪ੍ਰਧਾਨ ਮੰਤਰੀ ਵਲੋਂ ਸੋਚਿਆ ਆਯੁਸ਼ਮਾਨ ਭਾਰਤ ਦਾ ਸੁਪਨਾ ਇਕ ਹਕੀਕਤ ਬਣਨ ਦੇ ਰਾਹ 'ਤੇ ਹੈ। 20 ਹਜ਼ਾਰ ਤੋਂ ਵੱਧ ਐਚ.ਡਬਲਿਊ.ਸੀਜ਼ ਨੂੰ ਕਾਰਜਸ਼ੀਲ ਬਣਾਇਆ ਗਿਆ ਹੈ। 5 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ ਤਾਂ ਕਿ ਆਮ ਗ਼ੈਰ-ਸੰਚਾਰੀ ਰੋਗਾਂ ਦੀ ਪੀ.ਐਮ.-ਜੇ.ਏ.ਵਾਈ. ਤਹਿਤ ਜਾਂਚ ਹੋ ਸਕੇ। ਪੀ.ਐਮ.-ਜੇ.ਏ.ਵਾਈ. ਅਧੀਨ ਦੇਸ਼ ਭਰ ਦੇ 18 ਹਜ਼ਾਰ ਤੋਂ ਵੱਧ ਪੈਨਲ ਵਿਚ ਸ਼ਾਮਿਲ ਹਸਪਤਾਲਾਂ ਵਿਚ 45 ਲੱਖ ਮਰੀਜ਼ ਕੈਸ਼ਲੈੱਸ ਇਲਾਜ ਕਰਵਾਉਣ ਲਈ ਦਾਖਲ ਹੋਏ, ਜਿਸ ਦੇ ਨਤੀਜੇ ਵਜੋਂ 13 ਹਜ਼ਾਰ ਕਰੋੜ ਰੁਪਏ ਦੀ ਬੱਚਤ ਲਾਭਕਾਰੀ ਪਰਿਵਾਰਾਂ ਦੀ ਹੋਈ। ਹਰ 3 ਸਕਿੰਟਾਂ ਵਿਚ ਇਕ ਲਾਭਕਾਰੀ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਯੁਸ਼ਮਾਨ ਭਾਰਤ ਨੇ ਵਿਆਪਕ ਵਿਸ਼ਵ-ਵਿਆਪੀ ਸਿਹਤ ਦੇਖ-ਭਾਲ ਪ੍ਰਤੀ ਆਪਣੀ ਪ੍ਰਗਤੀ ਨੂੰ ਦਰਸਾਉਣ ਲਈ ਦੇਸ਼ ਨੂੰ ਇਕ ਪਲੇਟਫਾਰਮ ਅਤੇ ਢਾਂਚਾ ਪ੍ਰਦਾਨ ਕੀਤਾ ਹੈ। ਰਾਜਾਂ ਨਾਲ ਗਠਜੋੜ ਦੀ ਕਲਪਨਾ ਅਧੀਨ ਕਈ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸ਼ਾਂ ਵਿਚ ਪੀ.ਐਮ.-ਜੇ.ਏ.ਵਾਈ. ਅਧੀਨ 11 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲਗਪਗ ਸਾਰੇ ਪਰਿਵਾਰਾਂ ਨੂੰ ਸ਼ਾਮਿਲ ਕਰਨ ਲਈ ਯੋਜਨਾ ਦਾ ਵਿਸਥਾਰ ਕੀਤਾ ਹੈ। ਇਸ ਤੋਂ ਇਲਾਵਾ 23 ਰਾਜਾਂ ਨੇ ਲਾਭਪਾਤਰੀਆਂ ਦੇ ਆਧਾਰ ਨੂੰ ਵਧਾ ਦਿੱਤਾ ਹੈ, ਜਿਨ੍ਹਾਂ ਨੂੰ ਪੀ.ਐਮ.-ਜੇ.ਏ.ਵਾਈ. ਦੇ ਬਰਾਬਰ ਲਾਭ ਮਿਲਣਗੇ ਜੋ ਕਿ ਕੁਝ ਮਾਮਲਿਆਂ ਵਿਚ ਪਹਿਲਾਂ ਘੱਟ ਸਨ। ਕਈ ਰਾਜਾਂ ਨੇ ਆਪਣੀਆਂ ਬਹੁਤ ਸਾਰੀਆਂ ਚੱਲ ਰਹੀਆਂ ਯੋਜਨਾਵਾਂ ਨੂੰ ਪੀ.ਐਮ.-ਜੇ.ਏ.ਵਾਈ. ਨਾਲ ਮਿਲਾ ਦਿੱਤਾ ਹੈ ਤਾਂ ਜੋ ਦੋਵਾਂ ਲਾਭਪਾਤਰੀਆਂ ਅਤੇ ਹਿੱਸਾ ਲੈਣ ਵਾਲੇ ਹਸਪਤਾਲਾਂ ਵਿਚ ਇਸ ਨੂੰ ਲਾਗੂ ਕਰਨ ਨੂੰ ਸੌਖਾ ਬਣਾਇਆ ਜਾ ਸਕੇ। ਉਨ੍ਹਾਂ ਨੂੰ ਵੱਖਰੇ ਟੀਚੇ ਸਮੂਹਾਂ, ਦਰਾਂ ਅਤੇ ਰਿਪੋਰਟਿੰਗ ਪ੍ਰਣਾਲੀਆਂ ਨਾਲ ਨਜਿੱਠਣ ਦੀ ਹੁਣ ਕੋਈ ਲੋੜ ਨਹੀਂ ਹੈ। ਕਰਨਾਟਕ ਨੇ 7 ਵੱਖ-ਵੱਖ ਮੌਜੂਦਾ ਯੋਜਨਾਵਾਂ ਨੂੰ ਇਕੋ ਵਿਚ ਮਿਲਾ ਦਿੱਤਾ ਹੈ ਅਤੇ ਕੇਰਲ ਨੇ 3 ਵੱਖ-ਵੱਖ ਯੋਜਨਾਵਾਂ ਨੂੰ ਮਿਲਾ ਦਿੱਤਾ ਹੈ। ਇਸ ਯੋਜਨਾ ਨੂੰ ਜਲਦੀ ਚਾਲੂ ਕਰਨ ਵਿਚ ਪ੍ਰਾਈਵੇਟ ਸੈਕਟਰ ਨੇ ਸਰਗਰਮ ਭੂਮਿਕਾ ਨਿਭਾਈ ਹੈ। ਪੈਨਲ ਵਿਚ ਸ਼ਾਮਿਲ ਅੱਧੇ ਤੋਂ ਵੱਧ ਹਸਪਤਾਲ ਨਿੱਜੀ ਹਨ। 62 ਫ਼ੀਸਦੀ ਤੋਂ ਵੱਧ ਇਲਾਜ ਪ੍ਰਾਈਵੇਟ ਹਸਪਤਾਲਾਂ ਦੁਆਰਾ ਕੀਤੇ ਜਾ ਚੁੱਕੇ ਹਨ। ਪੀ.ਐਮ.-ਜੇ.ਏ.ਵਾਈ. ਨੇ 55 ਕਰੋੜ ਲੋਕਾਂ ਲਈ ਹਸਪਤਾਲ ਦੀਆਂ ਸਹੂਲਤਾਂ ਨੂੰ ਸੁਵਿਧਾਜਨਕ ਬਣਾ ਕੇ ਨਿੱਜੀ (ਅਤੇ ਜਨਤਕ) ਖੇਤਰ ਦੀਆਂ ਸੇਵਾਵਾਂ ਦੀ ਵੱਡੀ ਮੰਗ ਪੈਦਾ ਕੀਤੀ ਹੈ। ਟਾਇਰ-2 ਅਤੇ ਟਾਇਰ-3 ਦੇ ਸ਼ਹਿਰਾਂ ਦੇ ਪ੍ਰਾਈਵੇਟ ਸੈਕਟਰ ਦੇ ਹਸਪਤਾਲ ਪਹਿਲਾਂ ਹੀ 20 ਫ਼ੀਸਦੀ ਦੇ ਵਾਧੇ ਦਾ ਸਾਹਮਣਾ ਕਰ ਰਹੇ ਹਨ। ਕੁਝ ਹਸਪਤਾਲ ਪਹਿਲਾਂ ਤੋਂ ਹੀ ਆਪਣੀ ਸਮਰੱਥਾ ਵਧਾਉਣ ਜਾਂ ਹੇਠਲੇ ਖੇਤਰਾਂ ਵਿਚ ਨਵੀਆਂ ਸਹੂਲਤਾਂ ਖੋਲ੍ਹਣ ਦੀਆਂ ਯੋਜਨਾਵਾਂ 'ਤੇ ਵਿਚਾਰ ਕਰ ਰਹੇ ਹਨ। ਜਨਤਕ ਖੇਤਰ ਦੀਆਂ ਸਹੂਲਤਾਂ, ਆਪਣੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਂਦੀਆਂ ਹਨ ਤਾਂ ਕਿ ਸੇਵਾ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾ ਸਕੇ ਅਤੇ ਪੀ.ਐਮ.-ਜੇ.ਏ.ਵਾਈ. ਦੇ ਫੰਡਾਂ ਨਾਲ ਸਹੂਲਤਾਂ ਵਿਚ ਸੁਧਾਰ ਕੀਤਾ ਜਾ ਸਕੇ। ਵੱਡੀ ਆਬਾਦੀ ਤੱਕ ਸਿਹਤ ਸਹੂਲਤਾਂ ਪਹੁੰਚਾਉਣ 'ਤੇ ਆਪਣਾ ਧਿਆਨ ਕੇਂਦਰਿਤ ਕਰਦਿਆਂ, ਆਯੁਸ਼ਮਾਨ ਭਾਰਤ ਦੇਸ਼ ਵਿਚ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਾ ਬਣਨ ਲਈ ਤਿਆਰ ਹੈ। ਸਾਲ 2022 ਤੱਕ 1.5 ਲੱਖ ਐਚ.ਡਬਲਿਊ.ਸੀਜ਼ ਦੀ ਸਥਾਪਨਾ ਦੇ ਨਾਲ ਕਮਿਊਨਿਟੀ ਸਿਹਤ ਅਧਿਕਾਰੀਆਂ ਲਈ 1,50,000 ਨੌਕਰੀਆਂ ਪੈਦਾ ਹੋਣਗੀਆਂ, ਜਿਸ ਵਿਚ 50,000 ਬਹੁ-ਉਦੇਸ਼ੀ ਸਿਹਤ ਕਰਮਚਾਰੀ ਵੀ ਸ਼ਾਮਿਲ ਹਨ। ਇਸ ਨੇ ਪਹਿਲੇ ਸਾਲ ਵਿਚ ਅੰਦਾਜ਼ਨ ਪੰਜਾਹ ਤੋਂ ਸੱਠ ਹਜ਼ਾਰ ਨੌਕਰੀਆਂ ਪੈਦਾ ਕੀਤੀਆਂ। ਅਗਲੇ 3-5 ਸਾਲਾਂ ਦੌਰਾਨ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਵਿਚ 12.5 ਲੱਖ ਤੋਂ ਵੱਧ ਨੌਕਰੀਆਂ, ਜਿਨ੍ਹਾਂ ਵਿਚੋਂ 90 ਫ਼ੀਸਦੀ ਸਿਹਤ ਸੰਭਾਲ ਖੇਤਰ ਵਿਚ ਅਤੇ ਬਾਕੀ ਸਹਿਯੋਗੀ ਖੇਤਰਾਂ, ਜਿਵੇਂ ਕਿ ਬੀਮਾ ਵਗੈਰਾ ਵਿਚ ਪੈਦਾ ਹੋਣਗੀਆਂ। ਜਿਵੇਂ ਕਿ ਜ਼ਿਆਦਾ ਲੋਕ ਹਸਪਤਾਲਾਂ ਦੇ ਅੰਦਰ ਹੀ ਮਰੀਜ਼ਾਂ ਦੀ ਦੇਖ-ਭਾਲ ਦੀ ਇੱਛਾ ਰੱਖਦੇ ਹਨ। ਮੌਜੂਦਾ ਅਤੇ ਨਵੇਂ ਹਸਪਤਾਲਾਂ ਵਿਚ 1.5 ਲੱਖ ਬੈੱਡ ਸ਼ਾਮਿਲ ਕੀਤੇ ਜਾਣਗੇ। ਇਸ ਦੇ ਨਤੀਜੇ ਵਜੋਂ, ਡਾਕਟਰ, ਨਰਸਾਂ, ਟੈਕਨੀਸ਼ੀਅਨ, ਫਾਰਮਾਸਿਸਟਾਂ ਅਤੇ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਲਈ ਜਿਵੇਂ ਪ੍ਰਧਾਨ ਮੰਤਰੀ ਅਰੋਗਿਆ ਮਿੱਤਰ (ਕਾਰਜਕਾਰੀ ਜੋ ਲਾਭਪਾਤਰੀਆਂ ਅਤੇ ਯੋਜਨਾ ਦੇ ਵਿਚਕਾਰ ਇਕ ਮਹੱਤਵਪੂਰਨ ਇੰਟਰਫੇਸ ਹਨ) ਲਈ ਲਗਪਗ 7.5 ਲੱਖ ਨਵੇਂ ਅਵਸਰ ਪੈਦਾ ਹੋਣਗੇ।
ਇਸ ਮਹੱਤਵਪੂਰਨ ਯੋਜਨਾ ਨੂੰ ਮਜ਼ਬੂਤ ਆਈ.ਟੀ. ਸਹਾਰੇ ਰਾਹੀਂ ਸਮਰੱਥ ਕੀਤਾ ਗਿਆ ਹੈ, ਜੋ ਲਾਭਪਾਤਾਰੀਆਂ ਦੀ ਪਛਾਣ, ਇਲਾਜ ਦੀ ਰਿਕਾਰਡਿੰਗ, ਪ੍ਰੋਸੈਸਿੰਗ ਕਲੇਮ, ਫੀਡਬੈਕ ਪ੍ਰਾਪਤ ਕਰਨ ਅਤੇ ਸ਼ਿਕਾਇਤਾਂ ਨੂੰ ਹੱਲ ਕਰਨ ਵਿਚ ਸਹਾਇਤਾ ਕਰਦਾ ਹੈ। ਰੀਅਲ-ਟਾਈਮ ਡਾਟਾ ਅਤੇ ਨਿਯਮਤ ਵਿਸ਼ਲੇਸ਼ਣ ਦੇ ਆਧਾਰ 'ਤੇ ਨਿਗਰਾਨੀ ਕਰਨ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿਚ ਡੈਸ਼ਬੋਰਡ ਮਦਦ ਕਰਦਾ ਹੈ। ਇਹ ਪਲੇਟਫਾਰਮ ਰਾਜਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਤੁਲਣਾ ਕਰਨ ਵਿਚ ਵੀ ਸਹਾਇਤਾ ਕਰਦਾ ਹੈ। ਰਾਸ਼ਟਰੀ ਅਤੇ ਰਾਜ ਪੱਧਰਾਂ 'ਤੇ ਗੁੰਝਲਦਾਰ ਧੋਖਾਦੇਹੀ ਦੀ ਰੋਕਥਾਮ ਲਈ ਖੋਜ ਅਤੇ ਨਿਯੰਤਰਣ ਪ੍ਰਣਾਲੀ ਪੀ.ਐਮ.-ਜੇ.ਏ.ਵਾਈ. ਲਈ ਇਹ ਯਕੀਨੀ ਬਣਾਉਣ ਲਈ ਅਹਿਮ ਸਾਬਤ ਹੋਈ, ਜਿਸ ਰਾਹੀਂ ਕਿ ਧੋਖਾਦੇਹੀ ਨੂੰ ਵੱਡੇ ਪੱਧਰਾਂ 'ਤੇ ਰੋਕਿਆ ਜਾ ਸਕੇ। ਜੇਕਰ ਅਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋਸ਼ੀਆਂ ਦਾ ਜਲਦੀ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਕ ਚੰਗੀ ਸ਼ੁਰੂਆਤ ਕੀਤੀ ਗਈ ਹੈ ਪਰ ਟੀਚਿਆਂ 'ਤੇ ਪਹੁੰਚਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।


-ਪ੍ਰੀਤੀ ਸੂਦਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਸਕੱਤਰ ਹਨ।
-ਡਾ: ਇੰਦੂ ਭੂਸ਼ਨ ਆਯੁਸ਼ਮਾਨ ਭਾਰਤ ਪੀ.ਐਮ.-ਜੇ.ਏ.ਵਾਈ. ਅਤੇ
ਰਾਸ਼ਟਰੀ ਸਿਹਤ ਅਥਾਰਟੀ ਦੇ ਸੀ.ਈ.ਓ. ਹਨ।

ਭਾਰਤ ਦੇ ਉੱਤਰ-ਪੱਛਮੀ ਰਾਜਾਂ ਵਿਚ ਨਸ਼ਿਆਂ ਦਾ ਵਰਤਾਰਾ (2)

ਸਮੱਸਿਆ ਦੇ ਹੱਲ ਲਈ ਬਹੁਪੱਖੀ ਕਦਮਾਂ ਦੀ ਲੋੜ

(ਕੱਲ੍ਹ ਤੋਂ ਅੱਗੇ) 13. ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਵਿਤਰਣ ਵੀ ਨਸ਼ਿਆਂ ਨੂੰ ਬੰਦ ਕਰਨ ਸਬੰਧੀ ਉਨ੍ਹਾਂ ਦੀ ਨੈਤਿਕ ਅਥਾਰਟੀ ਨੂੰ ਢਾਅ ਲਾਉਂਦਾ ਹੈ ਅਤੇ ਲੋਕਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਦਾ ਹੈ। 14. ਤਕਰੀਬਨ 38 ਫ਼ੀਸਦੀ ...

ਪੂਰੀ ਖ਼ਬਰ »

ਕਿਵੇਂ ਰਿਹਾ ਦੂਰਦਰਸ਼ਨ ਦਾ 60 ਸਾਲ ਦਾ ਸਫ਼ਰ?

ਦੂਰਦਰਸ਼ਨ ਨੇ 60 ਸਾਲ ਪੂਰੇ ਕਰ ਲਏ ਹਨ। ਇਸ ਵਿਸ਼ੇਸ਼ ਮੌਕੇ 'ਤੇ ਦਿੱਲੀ ਵਿਚ ਵਿਸ਼ੇਸ਼ ਸਮਾਰੋਹ ਹੋ ਰਿਹਾ ਸੀ। ਦੂਰਦਰਸ਼ਨ, ਆਕਾਸ਼ਵਾਣੀ, ਪ੍ਰਸਾਰ ਭਾਰਤੀ, ਸੂਚਨਾ ਤੇ ਪ੍ਰਸਾਰਨ ਮਹਿਕਮੇ ਦੇ ਉੱਚ ਅਧਿਕਾਰੀ ਮੌਜੂਦ ਸਨ। ਮੰਤਰੀ ਸਾਹਿਬ ਸੰਬੋਧਨ ਕਰ ਰਹੇ ਸਨ। ਸਿੱਧਾ ਪ੍ਰਸਾਰਨ ...

ਪੂਰੀ ਖ਼ਬਰ »

ਹੰਢਣਸਾਰ ਨਹੀਂ ਹੋ ਸਕਦੀ ਰਸਾਇਣਾਂ ਆਧਾਰਿਤ ਖੇਤੀ

ਕੁਦਰਤੀ ਵਾਤਾਵਰਨ ਵਿਚ ਅਸੰਤੁਲਨ ਪੈਦਾ ਕਰਨ ਲਈ ਜਿਥੇ ਵਸੋਂ ਦਾ ਤੇਜ਼ ਵਾਧਾ ਇਕ ਵੱਡਾ ਕਾਰਨ ਸੀ, ਉਥੇ ਇਸ ਤੋਂ ਵੀ ਵੱਧ ਇਸ ਸੀਮਤ ਭੂਮੀ ਤੋਂ ਵੱਧ ਤੋਂ ਵੱਧ ਲਾਭ ਲੈਣ ਦੀ ਦੌੜ ਇਸ ਦਾ ਇਕ ਹੋਰ ਵੱਡਾ ਕਾਰਨ ਬਣ ਗਿਆ। ਵਾਤਾਵਰਨ ਅਸੰਤੁਲਨ ਅਤੇ ਜਲਵਾਯੂ ਦੀ ਤਬਦੀਲੀ ਭਾਵੇਂ ...

ਪੂਰੀ ਖ਼ਬਰ »

ਸਾਰਥਿਕ ਰਹੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ

ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਤਰੀ ਜ਼ੋਨਲ ਕੌਂਸਲ ਦੀ 29ਵੀਂ ਮੀਟਿੰਗ ਨੇ ਨਾ ਸਿਰਫ਼ ਆਪਣੇ ਗਠਨ ਦੀ ਮਹੱਤਤਾ ਨੂੰ ਸਿੱਧ ਕੀਤਾ ਹੈ, ਸਗੋਂ ਇਹ ਵੀ ਸਾਬਤ ਕੀਤਾ ਹੈ ਕਿ ਗੁਆਂਢੀ ਰਾਜਾਂ ਦਰਮਿਆਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX