ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ 'ਜਾਹ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ'। ਮਨੁੱਖ ਦੀ ਜ਼ਿੰਦਗੀ 'ਚ ਉਸ ਦੀ ਮਾਤ-ਭਾਸ਼ਾ ਦੀ ਕਿੰਨੀ ਅਹਿਮੀਅਤ ਹੁੰਦੀ ਹੈ, ਇਸ ਗੱਲ ਦਾ ਗਿਆਤ ਕਰਵਾਉਣ ਲਈ ਉਪਰੋਕਤ ਸਤਰਾਂ ਹੀ ਕਾਫੀ ਹਨ। ਸੋ, ਕਿਸੇ ਵੀ ਦੇਸ਼, ਪ੍ਰਾਂਤ ਜਾਂ ਖੇਤਰ ਦੇ ਲੋਕਾਂ ਦੇ ਜੀਵਨ 'ਚ ਉੱਥੋਂ ਦੀ ਆਮ ਬੋਲ-ਚਾਲ ਵਾਲੀ ਭਾਸ਼ਾ ਭਾਵ ਉੱਥੋਂ ਦੀ ਮਾਂ-ਬੋਲੀ ਦੀ ਬੜੀ ਅਹਿਮ ਮਹੱਤਤਾ ਹੁੰਦੀ ਹੈ। ਸਾਡੀ ਸਮਝ ਮੁਤਾਬਕ ਮਨੁੱਖ ਨੂੰ ਜਨਮ ਦੇਣ ਵਾਲੀ ਮਾਂ ਤੋਂ ਬਿਨਾਂ ਉਸ ਦੀਆਂ ਦੋ ਹੋਰ ਵੀ ਮਾਵਾਂ ਹੁੰਦੀਆਂ ਹਨ। ਉਹ ਹਨ ਮਾਂ-ਧਰਤੀ ਅਤੇ ਮਾਂ-ਬੋਲੀ, ਜਿਨ੍ਹਾਂ ਦਾ ਆਦਰ-ਸਤਿਕਾਰ ਕਰਨਾ ਮਨੁੱਖ ਦਾ ਇਖਲਾਕੀ ਫਰਜ਼ ਹੀ ਨਹੀਂ, ਸਗੋਂ ਸਭ ਤੋਂ ਵੱਡਾ ਧਰਮ ਵੀ ਬਣਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਆਪਣੀ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ ਆਪਣੇ ਮਨ-ਮੰਦਰ 'ਚੋਂ ਹੀ ਬੜੀ ਬੇਰਹਿਮੀ ਤੇ ਅਕ੍ਰਿਤਘਣਤਾ ਨਾਲ ਵਿਸਾਰਦਾ ਜਾ ਰਿਹਾ ਹੈ। ਇੱਥੇ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ 'ਚ ਖਾਸ ਕਰਕੇ ਇੱਥੇ ਪੜ੍ਹੇ-ਲਿਖੇ ਲੋਕ ਪੰਜਾਬੀ ਭਾਸ਼ਾ ਨੂੰ ਅਨਪੜ੍ਹਾਂ, ਗਵਾਰਾਂ ਤੇ ਪੇਂਡੂਆਂ ਦੀ ਬੋਲੀ ਸਮਝਦਿਆਂ ਆਮ ਤੌਰ 'ਤੇ ਅੰਗਰੇਜ਼ੀ ਜਾਂ ਹਿੰਦੀ ਬੋਲਣ/ਲਿਖਣ ਨੂੰ ਹੀ ਤਰਜੀਹ ਦਿੰਦੇ ਹਨ। ਪੰਜਾਬੀ ਬੋਲਣ/ਲਿਖਣ ਤੋਂ ਆਪਣੀ ਹੱਤਕ ਸਮਝਦਿਆਂ ਅਕਸਰ ਗੁਰੇਜ ਕਰਦੇ ਹਨ। ਅਸੀਂ ਹਿੰਦੀ, ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੇ ਖਿਲਾਫ ਨਹੀਂ ਹਾਂ। ਦੁਨੀਆ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ ਹੈ ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਸਿਰ ਦਾ ਅਸਲੀ ਤਾਜ਼ ਸਾਡੀ ਮਾਂ-ਬੋਲੀ ਪੰਜਾਬੀ ਹੈ। ਕਿਉਂਕਿ ਹਰ ਮਨੁੱਖ ਜਨਮ ਤੋਂ ਬਾਅਦ ਪਹਿਲਾ ਸ਼ਬਦ ਆਪਣੀ ਮਾਂ-ਬੋਲੀ 'ਚ ਹੀ ਬੋਲਣਾ ਸਿੱਖਦਾ ਹੈ। ਜਿਸ ਬੋਲੀ ਤੋਂ ਦੁਨੀਆ 'ਚ ਵਿਚਰਨ ਦੀ ਸ਼ੁਰੂਆਤ ਹੋਈ ਹੋਵੇ, ਜਿਸ ਬੋਲੀ 'ਚ ਬੋਲਣ, ਹੱਸਣ, ਖੇਡਣ, ਰੋਣ, ਗਾਉਣ ਦਾ ਮੁੱਢ ਬੱਝਿਆ ਹੋਵੇ, ਜਿਸ ਬੋਲੀ ਨਾਲ ਸਾਡੇ ਬਚਪਨ ਦੀਆਂ ਯਾਦਾਂ ਜੁੜੀਆਂ ਹੋਣ, ਵੱਡਿਆਂ ਹੋ ਕੇ, ਜ਼ਿਆਦਾ ਪੜ੍ਹ-ਲਿਖ ਜਾਣ 'ਤੇ ਜੇਕਰ ਉਸ ਬੋਲੀ ਨੂੰ ਬੋਲੀ ਸਮਝਣੋ ਹੀ ਮੁਨਕਰ ਹੋ ਜਾਈਏ ਤਾਂ ਸਾਡੇ ਤੋਂ ਵੱਡਾ ਕੋਈ ਅਹਿਸਾਨ ਫਰਾਮੋਸ਼ ਕੋਈ ਨਹੀਂ ਹੋਵੇਗਾ। ਬਾਕੀ ਪੰਜਾਬੀ ਬੋਲੀ ਦੀ ਨਿਘਾਰਤਾ ਲਈ ਵੱਡੀ ਤਰਾਸਦੀ ਦੀ ਗੱਲ ਇਹ ਵੀ ਹੈ ਕਿ ਸਾਡੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਮਨਸ਼ਾ ਨਾਲ ਸਮੇਂ-ਸਮੇਂ 'ਤੇ ਦਫਤਰਾਂ ਨੂੰ ਆਦੇਸ਼ ਤਾਂ ਜਾਰੀ ਕਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਹੁਕਮਾਂ ਦਾ ਬਹੁਤੇ ਸਰਕਾਰੀ ਬਾਬੂਆਂ 'ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ। ਇੱਥੇ ਤਾਂ ਆਲਮ ਇਹ ਹੈ ਕਿ ਸੂਬੇ ਦੇ ਕਈ ਨਿੱਜੀ ਵਿੱਦਿਅਕ ਅਦਾਰਿਆਂ 'ਚ ਵਿਦਿਆਰਥੀਆਂ 'ਤੇ ਪੰਜਾਬੀ ਬੋਲਣ 'ਤੇ ਹੀ ਪਾਬੰਦੀ ਲਗਾਈ ਜਾਂਦੀ ਹੈ। ਹੋਰ ਤਾਂ ਹੋਰ, ਜਨਤਕ ਥਾਵਾਂ 'ਤੇ ਜਾਂ ਸੜਕ ਉੱਤੇ ਸਫਰ ਕਰਨ ਦੌਰਾਨ ਪੰਜਾਬੀ ਭਾਸ਼ਾ 'ਚ ਲਿਖੇ 'ਦਿਸ਼ਾ ਸੂਚਕਾਂ' 'ਚ ਅਨੇਕਾਂ ਗ਼ਲਤੀਆਂ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ 'ਤੇ ਪਿੰਡਾਂ/ਸ਼ਹਿਰਾਂ ਦੇ ਨਾਂਅ ਗਲਤ ਲਿਖੇ ਹੋਏ ਹੁੰਦੇ ਹਨ। ਇਹ 'ਰਾਹ ਦਸੇਰਾ' ਜਿੱਥੇ ਪੰਜਾਬੀ ਬੋਲੀ ਦੀ ਸ਼ਰੇਆਮ ਖਿੱਲੀ ਉਡਾਉਂਦੇ ਹਨ, ਉੱਥੇ ਰਾਹਗੀਰਾਂ ਲਈ ਮੁਸੀਬਤਾਂ ਦਾ ਸਬੱਬ ਵੀ ਬਣਦੇ ਹਨ। ਸੋ, ਜਿੱਥੇ ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਪਰੋਕਤ ਤੋਂ ਬਿਨਾਂ ਹੋਰ ਵੀ ਜਿੱਥੇ-ਜਿੱਥੇ ਖਾਮੀਆਂ ਹਨ, ਸਖ਼ਤੀ ਨਾਲ ਦੂਰ ਕਰਵਾ ਕੇ ਸਾਡੀ ਮਿੱਠੀ ਬੋਲੀ ਦਾ ਆਦਰ-ਸਤਿਕਾਰ ਬਹਾਲ ਕਰਵਾਇਆ ਜਾਵੇ, ਉਥੇ ਸਾਡਾ ਖੁਦ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲਮਿਲ ਕੇ ਆਪਣੀ ਮਾਂ-ਬੋਲੀ ਦਾ ਦੁਨੀਆ ਦੇ ਨਕਸ਼ੇ 'ਤੇ ਕੱਦ ਉੱਚਾ ਕਰਨ ਲਈ ਜੰਗੀ ਪੱਧਰ 'ਤੇ ਹੰਬਲੇ ਮਾਰੀਏ। ਇਸੇ ਵਿਚ ਹੀ ਸਾਡੀ ਸਭ ਦੀ ਭਲਾਈ ਅਤੇ ਵਡੱਪਣ ਹੈ।
-ਪਿੰਡ ਪੱਤੋ ਹੀਰਾ ਸਿੰਘ (ਮੋਗਾ)।
ਮੋਬਾ: 94638-93838
ਸਰਕਾਰ ਵਲੋਂ ਪਿਛਲੇ ਸਮੇਂ ਪੰਚਾਇਤੀ ਚੋਣਾਂ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਣ-ਸਨਮਾਨ ਦੇਣ ਲਈ ਉਨ੍ਹਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਕਰਕੇ ਸੂਬੇ 'ਚ ਮਹਿਲਾ ਸਸ਼ਕਤੀਕਰਨ ਕਰਨ ਲਈ ਇਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ, ਪਰ ਕੀ ਔਰਤ ਸਰਕਾਰੇ-ਦਰਬਾਰੇ, ...
ਅੱਜਕਲ੍ਹ ਸੋਸ਼ਲ ਮੀਡੀਆ 'ਤੇ ਨਸ਼ੇ ਦਾ ਸੇਵਨ ਕਰਦੀਆਂ ਲੜਕੀਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜੋ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਦੀ ਕੁੱਖੋਂ ਹੀ ਦੇਸ਼ ਦੇ ਮਹਾਨ ਸੂਰਬੀਰ, ਯੋਧੇ, ਦੇਸ਼ ਭਗਤ, ਜਰਨੈਲ, ਮਾਈ ਭਾਗੋ ਵਰਗੀਆਂ ਔਲਾਦਾਂ ਨੇ ਜਨਮ ਲਿਆ ਹੈ। ...
ਅਨੁਸ਼ਾਸਨ ਦੀ ਘਾਟ ਨੇ ਪੰਜਾਬ 'ਚ ਉਚੇਰੀ ਅਤੇ ਸਕੂਲ ਸਿੱਖਿਆ ਦਾ ਜੋ ਨੁਕਸਾਨ ਕੀਤਾ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਡਿਊਟੀ 'ਤੇ ਦੇਰ ਨਾਲ ਆਉਣ ਅਤੇ ਪਹਿਲਾਂ ਚਲੇ ਜਾਣ ਦੇ ਰੁਝਾਨ ਨੇ ਮਿਹਨਤ ਨਾਲ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਹੌਸਲੇ ਵੀ ਪਸਤ ਕਰ ਦਿੱਤੇ ...
ਪਿਛਲੇ ਕਾਫੀ ਸਮੇਂ ਤੋਂ ਸੁਣਨ ਨੂੰ ਮਿਲ ਰਿਹਾ ਸੀ ਕਿ ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਹੈ। ਨੌਜਵਾਨ ਪੀੜ੍ਹੀ ਨਸ਼ੇ ਨੇ ਰੋੜ੍ਹ ਦਿੱਤੀ ਹੈ। ਪੰਜਾਬ ਦੇ ਅਣਖੀਲੇ ਗੱਭਰੂ ਨਸ਼ੇ 'ਤੇ ਲੱਗੇ ਹੋਏ ਹਨ। ਬਾਹਰਲੇ ਮੁਲਕ ਤੋਂ ਵੀ ਕਿਸੇ ਨੇ ਆਉਣਾ ਤਾਂ ਉਹਨੇ ਵੀ ਇਹੀ ਕਹਿਣਾ ਇਥੇ ...
ਖਿੜਿਆ ਹੋਇਆ ਫੁੱਲ ਖੁਸ਼ੀ, ਖੇੜਾ, ਅਨੰਦ, ਤਾਜ਼ਗੀ, ਸੁਗੰਧੀ, ਪਵਿੱਤਰਤਾ ਅਤੇ ਸੁੰਦਰਤਾ ਦਾ ਪ੍ਰਤੀਕ ਹੈ। ਸਾਡੇ ਦੇਸ਼ ਵਿਚ ਕੁਦਰਤ ਦੀ ਇਸ ਅਨਮੋਲ ਦਾਤ ਅਤੇ ਦੁਨੀਆ ਭਰ ਵਿਚ ਵਿਲੱਖਣ ਸੁਗੰਧੀ ਰੱਖਣ ਵਾਲੇ ਫੁੱਲਾਂ ਦੀ ਕਦਰ ਕਰਨ ਦੀ ਕੋਈ ਰਵਾਇਤ ਨਹੀਂ ਹੈ। ਅਸੀਂ ਫੁੱਲਾਂ ...
ਬੀਤੇ ਦਿਨੀਂ ਬਟਾਲਾ ਵਿਖੇ ਇਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਇਆ, ਜਿਸ ਵਿਚ ਕਾਫੀ ਲੋਕਾਂ ਦੀ ਜਾਨ ਗਈ ਅਤੇ ਇਸ ਨਾਲ ਹੀ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਮਾਲੀ ਨੁਕਸਾਨ ਵੀ ਹੋਇਆ। ਇਸ ਘਟਨਾ ਦੇ ਬਾਅਦ ਇਹ ਗੱਲ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਰਾਹੀਂ ...
'ਬੇਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ...', ਇਹ ਸਤਰਾਂ ਮਸ਼ਹੂਰ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਦੀ ਲਿਖਤ ਹਨ। ਇਨ੍ਹਾਂ ਸਤਰਾਂ ਨੂੰ ਪੜ੍ਹ ਕੇ ਮੈਨੂੰ ਲੱਗਿਆ ਕਿ ਕਿਉਂ ਨਾ ਮੈਂ ਵੀ ਇਕ ਰਚਨਾ ਕਰਾਂ, ਤਾਂ ...
ਮੇਰੇ ਰੰਗਲੇ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਭੈੜੀ ਨਜ਼ਰ ਲੱਗ ਗਈ, ਮਾਂ-ਬਾਪ ਦੇ ਲਾਡਾਂ ਨਾਲ ਪਾਲੇ ਪੁੱਤ, ਜਿਨ੍ਹਾਂ ਨੇ ਅੱਜ ਬੁੱਢੇ ਹੋਏ ਮਾਪਿਆਂ ਦਾ ਸਹਾਰਾ ਬਣਨਾ ਸੀ, ਅੱਜ ਖੁਦ ਬੇਵਸੀ ਦੇ ਜਾਲ ਵਿਚ ਫਸ ਕੇ ਸਹਾਰਾ ਤਲਾਸ਼ ਰਹੇ ਹਨ। ਚਿੱਟੇ ਦੀ ਭੈੜੀ ਆਦਤ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX