ਤਾਜਾ ਖ਼ਬਰਾਂ


ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  40 minutes ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  49 minutes ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  about 1 hour ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  about 2 hours ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  about 3 hours ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  about 3 hours ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 4 hours ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 4 hours ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  about 4 hours ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  about 5 hours ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  about 5 hours ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 6 hours ago
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ) - ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ...
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  about 5 hours ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 7 hours ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  about 7 hours ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 6 hours ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  about 7 hours ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  about 8 hours ago
ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਰਾਜਦੂਤਾਂ ਦਾ ਵਫ਼ਦ
. . .  about 8 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  about 8 hours ago
ਨਾਭਾ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ ਸ਼ਬਦ ਗੁਰੂ ਯਾਤਰਾ
. . .  about 8 hours ago
ਕੈਨੇਡਾ ਚੋਣਾਂ 2019 : ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ
. . .  about 8 hours ago
ਕੈਨੇਡਾ ਚੋਣਾਂ : ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ
. . .  about 8 hours ago
ਇਸ ਵਾਰ ਕਾਂਗਰਸ ਹੀ ਹਰਿਆਣਾ 'ਚ ਸੱਤਾ 'ਚ ਆਵੇਗੀ : ਕੁਮਾਰੀ ਸ਼ੈਲਜਾ
. . .  about 8 hours ago
ਅੰਮ੍ਰਿਤਸਰ ਪਹੁੰਚੇ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦੇ ਵਫ਼ਦ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ
. . .  about 9 hours ago
ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  about 9 hours ago
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  about 9 hours ago
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  about 8 hours ago
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  about 10 hours ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  about 10 hours ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  about 10 hours ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  about 10 hours ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  about 10 hours ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  about 10 hours ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  about 10 hours ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  about 10 hours ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  about 10 hours ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  about 10 hours ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  about 9 hours ago
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 10 hours ago
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  about 10 hours ago
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  about 11 hours ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  about 11 hours ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  about 11 hours ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  about 11 hours ago
ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਤਰਨਤਾਰਨ

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਜ਼ਿਲ੍ਹਾ ਤਰਨ ਤਾਰਨ ਵਿਚ ਧੂਮਧਾਮ ਨਾਲ ਮਨਾਇਆ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ, ਲਾਲੀ ਕੈਰੋਂ, ਕੱਦਗਿੱਲ, ਪਰਮਜੀਤ ਜੋਸ਼ੀ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਹਿਰਾ ਜ਼ਿਲ੍ਹਾ ਤਰਨ ਤਾਰਨ ਵਿਚ ਬਹੁਤ ਹੀ ਧੂੰਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤਰਨ ਤਾਰਨ ਦੀ ਦੁਸਹਿਰਾ ਗਰਾਊਾਡ ਵਿਚ ਰਾਵਣ ਅਤੇ ਕੁੰਭਕਰਨ ਦੇ 75 ਫੁੱਟੇ ਕੱਦਵਾਰ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਤੋਂ ਪਹਿਲਾਂ ਤਰਨ ਤਾਰਨ ਸ਼ਹਿਰ ਦੀਆਂ ਵੱਖ ਵੱਖ ਰਾਮ ਲੀਲਾ ਕਲੱਬਾਂ ਵਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਓਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਬੁਰਾਈ ਦਾ ਅੰਤ ਹੋਇਆ ਹੈ, ਉਸ ਤੋਂ ਸਿੱਖਿਆ ਲੈ ਕੇ ਸਾਨੂੰ ਵੀ ਨੇਕੀ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਇਹ ਤਿਓਹਾਰ ਸਾਰੇ ਸ਼ਹਿਰ ਵਾਸੀਆਂ ਵਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਹੈ | ਸਨਾਤਨ ਧਰਮ ਸਭਾ ਦੀ ਮੰਗ 'ਤੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਮਦਨ ਮੋਹਨ ਮੰਦਰ ਦੀ ਧਰਮਸ਼ਾਲਾ ਲਈ ਐੱਮ.ਪੀ ਲੈਂਡ ਫੰਡ ਵਿਚੋਂ 3 ਲੱਖ ਰੁਪਏ ਦਿਵਾਉਣ ਦਾ ਐਲਾਨ ਕੀਤਾ, ਉਥੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੇ ਲੜਕੇ ਡਾ: ਸੰਦੀਪ ਅਗਨੀਹੋਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਭੋਲਾ ਸਿੱਧੂ ਵਲੋਂ ਸਾਂਝੇ ਤੌਰ 'ਤੇ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ | ਇਸ ਮੌਕੇ ਐਸ.ਪੀ.ਡੀ. ਜਗਜੀਤ ਸਿੰਘ ਵਾਲੀਆ, ਡੀ.ਐੱਸ.ਪੀ. ਸੁੱਚਾ ਸਿੰਘ ਬੱਲ ਅਤੇ ਐੱਸ.ਐੱਚ.ਓ. ਗੁਰਚਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਬਹੁਤ ਹੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ | ਇਸ ਦੁਸਹਿਰਾ ਸਮਾਗਮ ਵਿਚ ਐੱਸ.ਡੀ.ਐੱਮ. ਸੁਰਿੰਦਰ ਸਿੰਘ, ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ ਸਿੱਧੂ, ਸਨਾਤਨ ਧਰਮ ਸਭਾ ਦੇ ਪ੍ਰਧਾਨ ਅਜੀਤ ਕੁਮਾਰ ਅਗਰਵਾਲ, ਤਹਿਸੀਲਦਾਰ ਅਸ਼ੋਕ ਕੁਮਾਰ, ਨਾਇਬ ਤਹਿਸੀਲਦਾਰ ਅਜੈ ਕੁਮਾਰ ਮੋਦਗਿੱਲ, ਅਸ਼ਵਨੀ ਕੁਮਾਰ ਕੁੱਕੂ, ਅਵਨਜੀਤ ਬੇਦੀ, ਚੇਅ: ਰਣਜੀਤ ਸਿੰਘ ਰਾਣਾ ਗੰਡੀਵਿੰਡ, ਕਵਲਜੀਤ ਸਿੰਘ ਸਾਹਬਾ, ਸੁਰਿੰਦਰ ਸਿੰਘ ਮੱਲ੍ਹੀ, ਡਾ: ਐੱਸ.ਐੱਸ. ਲੌਹਕਾ, ਮੰਗਲ ਦਾਸ ਮੁਨੀਮ, ਸੋਨੂੰ ਦੋਦੇ, ਐਡ: ਆਦੇਸ਼ ਅਗਨੀਹੋਤਰੀ, ਮਨੋਜ ਅਗਨੀਹੋਤਰੀ, ਅਵਤਾਰ ਸਿੰਘ ਤਨੇਜਾ, ਮਾ: ਬਖ਼ਸ਼ੀਸ਼ ਸਿੰਘ, ਵਿਮਲ ਅਗਰਵਾਲ, ਖਜਾਨ ਸਿੰਘ ਸਹਾਬਪੁਰ, ਅਸ਼ੋਕ ਕੁਮਾਰ, ਪ੍ਰਧਾਨ ਸ਼ਾਮ ਸਿੰਘ ਮੁਰਾਦਪੁਰਾ, ਪ੍ਰਸ਼ੋਤਮ ਸ਼ਰਮਾ ਪ੍ਰਧਾਨ ਰਾਮ ਲੀਲਾ ਕਲੱਬ, ਬਾਊ ਬਸੰਤ ਲਾਲ, ਜਸਪਾਲ ਸਿੰਘ ਪਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ |
ਚੋਹਲਾ ਸਾਹਿਬ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ–ਧਾਮ ਨਾਲ ਮਨਾਇਆ
ਚੋਹਲਾ ਸਾਹਿਬ, (ਬਲਵਿੰਦਰ ਸਿੰਘ)-ਸ਼ਿਵ ਮੰਦਰ ਦੁਸਹਿਰਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਬੜੀ ਧੂੰਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦੁਸਹਿਰਾ ਕਮੇਟੀ ਵਲੋਂ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ | ਪਿੰਡ ਪੱਧਰ 'ਤੇ ਕਰਵਾਏ ਗਏ ਕਬੱਡੀ ਮੈਚ ਵਿਚ ਚੋਹਲਾ ਸਾਹਿਬ ਕਬੱਡੀ ਟੀਮ ਪਿੰਡ ਕਾਹਲਵਾਂ ਦੀ ਕਬੱਡੀ ਟੀਮ ਨੂੰ ਹਰਾ ਕੇ ਜੇਤੂ ਰਹੀ | ਇਸ ਤੋਂ ਬਾਅਦ ਇਕ ਹੋਰ ਫ਼ਸਵੇਂ ਮੁਕਾਬਲੇ ਵਿਚ ਤੋਤਾ ਸਿੰਘ ਵਾਲਾ ਕਬੱਡੀ ਕਲੱਬ ਨੇ ਬਾਬਾ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਦੀ ਟੀਮ ਨੰੂ ਹਰਾ ਕੇ ਜੇਤੂ ਟਰਾਫ਼ੀ 'ਤੇ ਕਬਜ਼ਾ ਕੀਤਾ | ਜੇਤੂ ਟੀਮਾਂ ਨੂੰ ਇਨਾਮ ਦੁਸਹਿਰਾ ਕਮੇਟੀ ਵਲੋਂ ਸਾਂਝੇ ਰੂਪ ਵਿਚ ਦਿੱਤੇ ਗਏ | ਇਸ ਮੌਕੇ ਪ੍ਰਧਾਨ ਤਰੁਣ ਜੋਸ਼ੀ, ਰਿਸ਼ਭ ਧੀਰ ਵਾਈਸ ਪ੍ਰਧਾਨ, ਕਰਨ ਨਈਅਰ, ਅਕਾਸ਼ ਨਈਅਰ, ਸੌਰਵ ਨਈਅਰ, ਪਿ੍ੰਸ ਅਰੋੜਾ, ਤਰਸੇਮ ਨਈਅਰ, ਪਰਮਜੀਤ ਜੋਸ਼ੀ, ਬਲਦੇਵ ਰਾਜ ਸਾਬਕਾ ਬੀ.ਡੀ.ਪੀ.ਓ., ਅਜੀਤ ਕੁਮਾਰ ਕੁੰਦਰਾ, ਪਵਨ ਦੇਵਗਨ, ਡਾ: ਪਵਨ ਕੁਮਾਰ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਪੰਚ, ਸਰਪੰਚ ਤੇ ਹੋਰ ਮੁਹਤਬਰ ਵਿਅਕਤੀ ਵਿਸ਼ੇਸ਼ ਰੂਪ ਵਿਚ ਪਹੁੰਚੇ |
ਖੇਮਕਰਨ ਸ਼ਹਿਰ ਅੰਦਰ ਦੁਸਹਿਰਾ ਧੂੰਮਧਾਮ ਨਾਲ ਮਨਾਇਆ
ਖੇਮਕਰਨ, (ਰਾਕੇਸ਼ ਬਿੱਲਾ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਹਿਰਾ ਖੇਮਕਰਨ ਸ਼ਹਿਰ ਅੰਦਰ ਸ੍ਰੀ ਰਾਮ ਲੀਲਾ ਡ੍ਰਾਮਾਟਿ੍ਕ ਕਲੱਬ ਵਲੋਂ ਬੜੀ ਧੂੰਮਧਾਮ ਨਾਲ ਸਥਾਨਕ ਸਕੂਲ ਦੀ ਗਰਾਊਾਡ ਵਿਚ ਮਨਾਇਆ ਗਿਆ, ਜਿਥੇ ਹਜ਼ਾਰਾਂ ਦੀ ਤਦਾਦ ਵਿਚ ਇਲਾਕਾ ਨਿਵਾਸੀਆਂ ਨੇ ਆਨੰਦ ਮਾਣਿਆ | ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਆਲਮ ਵਿਜੈ ਸਿੰਘ ਪੱਤੂ ਤੇ ਸਾਬਕਾ ਪ੍ਰਧਾਨ ਰਾਜ ਸਿੰਘ ਪੱਤੂ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਸ ਤਿਓਹਾਰ ਦੀ ਵਧਾਈ ਦਿੱਤੀ ਅਤੇ ਹਲਕਾ ਵਿਧਾਇਕ ਤਰਫ਼ੋਂ ਕਲੱਬ ਨੂੰ ਇਕ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਾਬਕਾ ਪ੍ਰਧਾਨ ਮੰਗਤ ਰਾਮ ਗੁਲਾਟੀ, ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਸੰਧੂ, ਕੌਾਸਲਰ ਗੁਰਬੀਰ ਸਿੰਘ ਖੇੜਾ, ਜਥੇ. ਪ੍ਰੀਤਮ ਸਿੰਘ ਤੇ ਭਾਗ ਸਿੰਘ ਪੱਤੂ, ਕੁਲਦੀਪ ਸਿੰਘ ਵਿਰਕ ਆੜ੍ਹਤੀ, ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਪਿਆਰਾ ਲਾਲ ਬਜਾਜ, ਤੀਰਥ ਰਾਮ ਜੁਲਕਾ, ਜਨਕ ਰਾਜ ਮਹਿਤਾ, ਵਿਜੈ ਗੁਲਾਟੀ, ਰਾਮ ਭੰਡਾਰੀ, ਅਸ਼ਵਨੀ ਸ਼ਰਮਾ, 'ਆਪ' ਆਗੂ ਬਲਜੀਤ ਸਿੰਘ ਖਾਹਰਾ, ਸਰਬਜੀਤ ਸਿੰਘ ਟਿੰਕੂ, ਬੀਰਾ ਸਿੰਘ ਐਮ.ਸੀ., ਸੋਨੂੰ ਕਪੂਰ ਆਦਿ ਹਾਜ਼ਰ ਸਨ |
ਪੱਟੀ ਵਿਖੇ ਦੁਸਹਿਰਾ ਮੇਲੇ ਵਿਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਪਹੁੰਚੇ
ਪੱਟੀ, (ਕੁਲਵਿੰਦਰਪਾਲ ਸਿੰਘ ਕਾਲੇਕੇ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਹਿਰਾ, ਦੁਸ਼ਹਿਰਾ ਕਮੇਟੀ ਪੱਟੀ ਵਲੋਂ ਦੁਸਹਿਰਾ ਮੈਦਾਨ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਰਮਿੰਦਰ ਸਿੰਘ ਗਿੱਲ (ਬਾਕੀ ਸਫ਼ਾ 9 'ਤੇ)
ਸਫ਼ਾ 7 ਦੀ ਬਾਕੀ
ਹਲਕਾ ਵਿਧਾਇਕ ਪੱਟੀ ਪਹੁੰਚੇ ਜਦਕਿ ਸਮਾਰੋਹ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਕੀਤੀ | ਇਸ ਮੌਕੇ ਪਿ੍ੰਸੀਪਲ ਰਜਿੰਦਰ ਕੁਮਾਰ ਸ਼ਰਮਾ ਤੇ ਭੁਪਿੰਦਰ ਸਿੰਘ ਮਿੰਟੂ ਮਾਹੀ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਰੋਹ ਵਿਚ ਸ਼ਾਮਿਲ ਹੋਏ | ਇਸ ਮੌਕੇ ਦੁਸ਼ਹਿਰਾ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਡੀ.ਐੱਸ.ਪੀ. ਪੱਟੀ ਕੰਵਲਪ੍ਰੀਤ ਸਿੰਘ ਮੰਡ, ਤਹਸੀਲਦਾਰ ਸਰਬਜੀਤ ਸਿੰਘ ਥਿੰਦ, ਜਗਤਾਰ ਸਿੰਘ ਬੁਰਜ, ਪਿ੍ੰ. ਹਰਦੀਪ ਸਿੰਘ, ਦਲਬੀਰ ਸਿੰਘ ਸੇਖੋਂ, ਵਜੀਰ ਸਿੰਘ ਪਾਰਸ, ਹਰਮਨ ਸੇਖੋਂ, ਰਾਜਕਰਨ ਸਿੰਘ ਭੱਗੂਪੁਰ, ਕੁਲਵਿੰਦਰ ਸਿੰਘ ਬੱਬਾ, ਭੁਪਿੰਦਰ ਸਿੰਘ ਮਿੰਟੂ ਮਾਹੀ, ਮਲਕੀਤ ਸਿੰਘ ਮੱਲੂ, ਰਾਜ ਕੁਮਾਰ ਰਾਜੂ, ਐਸ.ਐਚ.ਓ ਸਿਟੀ ਪਰਮਜੀਤ ਸਿੰਘ, ਐੱਸ.ਐੱਚ.ਓ. ਸਦਰ ਪੱਟੀ ਬਲਜੀਤ ਸਿੰਘ ਵੜੈਚ, ਸਰਪੰਚ ਸੁਖਵਿੰਦਰ ਸਿੰਘ ਉੱਬੋਕੇ, ਸਰਪੰਚ ਨਰਿੰਦਰ ਸਿੰਘ ਚੂਸਲੇਵੜ, ਸਰਪੰਚ ਸਾਹਿਬ ਸਿੰਘ ਸੈਦੋਂ, ਦਿਨੇਸ਼ ਪਾਠਕ ਸੰਨੀ, ਸੋਨੂੰ ਸੇਖੋਂ ਤੋਂ ਇਲਾਵਾ ਹਜ਼ਾਰਾ ਦੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ |
ਪਿੰਡ ਰਾਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਮੀਆਂਵਿੰਡ, (ਗੁਰਪ੍ਰਤਾਪ ਸਿੰਘ ਸੰਧੂ)¸ਪਿੰਡ ਰਾਮਪੁਰ (ਭੂਤਵਿੰਡ) ਵਿਖੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਹਰਜਿੰਦਰ ਸਿੰਘ ਨਾਗੋਕੇ ਮੋੜ, ਸਰਪੰਚ ਰਣਜੀਤ ਸਿੰਘ ਗੋਲਡੀ, ਰਛਪਾਲ ਸਿੰਘ ਨੰਬਰਦਾਰ ਰਾਮਪੁਰ ਦੀ ਅਗਵਾਈ ਵਿਚ ਗੁਰੂ ਨਾਨਕ ਸਪੋਰਟਸ ਕਲੱਬ ਵਲੋਂ ਪ੍ਰਧਾਨ ਟੀਟੂ, ਮੰਗਲ ਸਿੰਘ, ਸਤਨਾਮ ਸਿੰਘ, ਜਰਮਨਜੀਤ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਦੁਸਹਿਰੇ ਦਾ ਤਿਓਹਾਰ ਬੜੀ ਧੂੁੰਮਧਾਮ ਨਾਲ ਮਨਾਇਆ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੁਸਹਿਰੇ ਦਾ ਤਿਓਹਾਰ ਪਿੰਡ ਵਲੋਂ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਰਾਵਣ ਦੇ ਪੁਤਲੇ ਨੂੰ ਅਗਨੀ ਸਰਪੰਚ ਹਰਜਿੰਦਰ ਸਿੰਘ ਅਤੇ ਸਰਪੰਚ ਰਣਜੀਤ ਸਿੰਘ ਗੋਲਡੀ ਨੇ ਵਿਖਾਈ | ਇਸ ਮੌਕੇ ਡੀ.ਐੱਸ.ਪੀ. ਮੈਡਮ ਰਿਚਾ ਅਗਨੀਹੋਤਰੀ, ਐਸ.ਐਚ.ਓ. ਸ਼ਮਿੰਦਰਜੀਤ ਸਿੰਘ, ਏ.ਐੱਸ.ਆਈ. ਗੁਰਮੀਤ ਸਿੰਘ, ਬਲਬੀਰ ਸਿੰਘ ਬੱਬੂ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਪੰਚ, ਸੁਖਵੰਤ ਸਿੰਘ ਪੰਚ, ਸ਼ੰਕਰ ਸਿੰਘ ਕਰਿਆਨਾ ਸਟੋਰ ਵਾਲੇ, ਅੰਗਰੇਜ ਸਿੰਘ ਲਾਡੀ, ਜੁਗਰਾਜ ਸਿੰਘ ਸ਼ਾਹ, ਹਰਪ੍ਰੀਤ ਸਿੰਘ ਹੈਪੀ, ਗੁਰਭਿੰਦਰ ਸਿੰਘ ਭਿੰਦਾ ,ਕੁਲਵਿੰਦਰ ਸਿੰਘ ਕੰਬੋਜ, ਹਰੀ ਸਿੰਘ, ਬਲਜਿੰਦਰ ਸਿੰਘ ਪੰਚ, ਰਣਜੀਤ ਸਿੰਘ ਸੇਠੀ ਆਦਿ ਹਾਜ਼ਰ ਸਨ |

ਉੱਪ ਚੇਅਰਮੈਨ ਵਿੱਕੀ ਭਿੰਡਰ ਵਲੋਂ ਬਾਬਾ ਸੇਵਾ ਸਿੰਘ ਜੀ ਨਾਲ ਮੁਲਾਕਾਤ

ਖਡੂਰ ਸਾਹਿਬ, 8 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਵਣ ਵਿਭਾਗ ਪੰਜਾਬ ਦੇ ਵਾਈਸ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ ਅਤੇ ਐਡਵੋਕੇਟ ਰਜਿੰਦਰ ਸਿੰਘ ਟਪਿਆਲਾ ਡਾਇਰੈਕਟਰ ਮੰਡੀਕਰਨ ਬੋਰਡ ਵਿਸ਼ੇਸ਼ ਤੌਰ 'ਤੇ ਕਾਰ ਸੇਵਾ ਖਡੂਰ ਸਾਹਿਬ ਵਿਖੇ ਪੁੱਜੇ ਅਤੇ ਬਾਬਾ ਸੇਵਾ ...

ਪੂਰੀ ਖ਼ਬਰ »

ਨੂੰ ਹ ਨਾਲ ਮਾਰਕੁੱਟ ਕਰਕੇ ਘਰੋਂ ਕੱਢਿਆ

ਤਰਨ ਤਾਰਨ, 8 ਅਕਤੂਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਦਾਜ ਦੀ ਖਾਤਿਰ ਨੂੰ ਹ ਨਾਲ ਮਾਰਕੱੁਟ ਕਰਕੇ ਘਰੋਂ ਕੱਢਣ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ ਤਿੰਨ ਮੈਂਬਰਾਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਹੋ ਕੇ ਮਾਰੀਆਂ ਸੱਟਾਂ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ ਨਾਲ ਮਾਰਕੁੱਟ ਕਰਦਿਆਂ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ...

ਪੂਰੀ ਖ਼ਬਰ »

ਚੂਰਾ ਪੋਸਤ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ, ਇਕ ਫਰਾਰ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਚੂਰਾ ਪੋਸਤ, ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਵਿਅਕਤੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ ...

ਪੂਰੀ ਖ਼ਬਰ »

ਅਦਾਲਤ ਵਲੋਂ ਇਕ ਵਿਅਕਤੀ ਭਗੌੜਾ ਕਰਾਰ

ਤਰਨ ਤਾਰਨ, 8 ਅਕਤੂਬਰ (ਪਰਮਜੀਤ ਜੋਸ਼ੀ)-ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਵਲੋਂ ਇਕ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਰਾਜੂ ਪੁੱਤਰ ਬਲਕਾਰ ਸਿੰਘ ਵਾਸੀ ਮੁਹੱਲਾ ਨਾਨਕਸਰ ਜਿਸਦੇ ਖਿਲਾਫ਼ ...

ਪੂਰੀ ਖ਼ਬਰ »

ਫਤਿਆਬਾਦ ਵਿਖੇ ਕਾਮਰੇਡਾਂ ਵਲੋਂ ਰਾਵਣ ਦੀ ਥਾਂ ਸਾੜਿਆ ਕੈਪਟਨ ਦਾ ਪੁਤਲਾ

ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)¸ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ. ਐੱਮ. ਪੀ. ਆਈ. ਵਲੋਂ ਫਤਿਆਬਾਦ ਕਸਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ | ਇਸ ਦੀ ਅਗਵਾਈ ਕਰਦੇ ਹੋਏ ਕਾ. ਕਰਮ ਸਿੰਘ ਫਤਿਆਬਾਦ ਅਤੇ ਸੰਬੋਧਨ ਕਰਦੇ ...

ਪੂਰੀ ਖ਼ਬਰ »

ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਨਾਲ ਬੱਸ ਦੇ ਟਕਰਾਉਣ ਨਾਲ ਟਰਾਲੀ ਵਿਚ ਸਵਾਰ ਇਕ ਲੜਕੇ ਦੀ ਮੌਤ, 26 ਜ਼ਖ਼ਮੀ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਤੋਂ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਵਿਖੇ ਟਰੈਕਟਰ-ਟਰਾਲੀ ਵਿਚ ਸਵਾਰ ਹੋ ਕੇ ਮੱਥਾ ਟੇਕਣ ਜਾ ਰਹੀ ਸੰਗਤਾਂ ਦੀ ਟਰੈਕਟਰ-ਟਰਾਲੀ ਨੂੰ ਪੀ.ਆਰ.ਟੀ.ਸੀ. ਦੀ ਬੱਸ ਵਲੋਂ ਕਸਬਾ ...

ਪੂਰੀ ਖ਼ਬਰ »

ਪੰਚਾਇਤ ਅਫ਼ਸਰ ਨੂੰ ਧਮਕੀਆਂ ਦੇਣ 'ਤੇ ਕੇਸ ਦਰਜ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ-ਪੱਕਾ ਦੀ ਪੁਲਿਸ ਨੇ ਪੰਚਾਇਤ ਅਫਸਰ ਨਾਲ ਗਲਤ ਭਾਸ਼ਾ ਵਿਚ ਗੱਲ ਕਰਨ ਅਤੇ ਉਸ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ...

ਪੂਰੀ ਖ਼ਬਰ »

ਸਰਕਾਰ ਸਹੀ ਮਿੱਲ ਮਾਲਕਾਂ ਦੇ ਪੱਖ ਵਿਚ-ਕੈਬਨਿਟ ਮੰਤਰੀ ਆਸ਼ੂ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)¸ਝੋਨਾ ਮਿੱਲ ਮਾਲਕਾਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਪਾਖੰਡ ਦੱਸਦਿਆਂ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਮੁਫਾਦਾਂ ...

ਪੂਰੀ ਖ਼ਬਰ »

ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ ਵਿਚ ਨੈਸ਼ਨਲ ਪਬਲਿਕ ਸਕੂਲ ਦੂਸਰੇ ਨੰਬਰ 'ਤੇ ਰਿਹਾ

ਤਰਨ ਤਾਰਨ, 8 ਅਕਤੂਬਰ (ਪਰਮਜੀਤ ਜੋਸ਼ੀ)¸ਨੈਸ਼ਨਲ ਪਬਲਿਕ ਸਕੂਲ ਨੇ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਚੈਂਪੀਅਨਸ਼ਿਪ ਅੰਮਿ੍ਤਸਰ ਵਿਚ ਕਰਵਾਈ ਗਈ, ਜਿਸ ਵਿਚ ਅੱਠ ਸਕੂਲਾਂ ਨੇ ਭਾਗ ਲਿਆ | ਨੈਸ਼ਨਲ ਪਬਲਿਕ ਸਕੂਲ ਦੇ ਪੰਜ ...

ਪੂਰੀ ਖ਼ਬਰ »

ਫੋਰ ਐੱਸ. ਸਕੂਲ ਬੂਹ ਹਰੀਕੇ ਵਿਖੇ ਦੁਸਹਿਰੇ ਮੌਕੇ ਇੰਟਰ ਹਾਊਸ ਮੁਕਾਬਲੇ ਕਰਵਾਏ

ਹਰੀਕੇ ਪੱਤਣ, 8 ਅਕਤੂਬਰ (ਸੰਜੀਵ ਕੁੰਦਰਾ)-ਫੋਰ ਐੱਸ. ਖ਼ਾਲਸਾ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਹ ਬੂਹ ਹਰੀਕੇ ਵਿਖੇ ਦੁਸਹਿਰਾ ਮਨਾਇਆ ਗਿਆ | ਇਸ ਮੌਕੇ ਪ੍ਰਾਇਮਰੀ ਸ਼ੇ੍ਰਣੀ ਦੇ ਵਿਦਿਆਰਥੀਆਂ ਦੁਆਰਾ ਭਗਵਾਨ ਰਾਮ ਤੇ ਮਾਤਾ ਸੀਤਾ ਜੀ ਦੇ ਜੀਵਨ ਨਾਲ ਸਬੰਧਤ ...

ਪੂਰੀ ਖ਼ਬਰ »

ਭਲਾਈਪੁਰ ਵਲੋਂ ਪਿੰਡ ਅੱਲੋਵਾਲ ਦੀ ਫਿਰਨੀ 'ਤੇ ਬਣਾਈ ਸੜਕ ਦਾ ਉਦਘਾਟਨ

ਮੀਆਂਵਿੰਡ, 8 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)¸ਹਲਕਾ ਬਾਬਾ ਬਕਾਲਾ ਸਾਹਿਬ ਦੇ ਜ਼ੋਨ ਮੀਆਂਵਿੰਡ ਅਧੀਨ ਆਉਂਦੇ ਪਿੰਡਾਂ ਦੇ ਇੰਚਾਰਜ਼ ਬਲਾਕ ਪ੍ਰਧਾਨ ਸਰਪੰਚ ਅਰਜਨਬੀਰ ਸਿੰਘ ਦੇ ਉਦਮਾਂ ਸਦਕਾ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪਿੰਡ ਅੱਲੋਵਾਲ ਦੀ ...

ਪੂਰੀ ਖ਼ਬਰ »

ਸੀ.ਐੱਚ.ਸੀ. ਮੀਆਂਵਿੰਡ ਵਿਖੇ ਅਨੀਮੀਆ ਅਤੇ ਖੁਰਾਕ ਸਬੰਧੀ ਸੈਮੀਨਾਰ ਕਰਵਾਇਆ

ਮੀਆਂਵਿੰਡ 8 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)¸ਹੋਮਿਓਪੈਥਿਕ ਜ਼ਿਲ੍ਹਾ ਤਰਨ ਤਾਰਨ ਦੇ ਮੁਖੀ ਡਾ. ਬਲਿਹਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਮਿਓਪੈਥਿਕ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸੀ.ਐਚ.ਸੀ. ਮੀਆਂਵਿੰਡ ਵਿਖੇ ਸੈਮੀਨਾਰ ...

ਪੂਰੀ ਖ਼ਬਰ »

11 ਨੂੰ ਡੀ.ਐੱਸ.ਪੀ. ਗੋਇੰਦਵਾਲ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਸਬੰਧੀ ਮੀਟਿੰਗ

ਸਰਾਏ ਅਮਾਨਤ ਖਾਂ, 8 ਅਕਤੂਬਰ (ਨਰਿੰਦਰ ਸਿੰਘ ਦੋਦੇ)¸ਪਿੰਡ ਗੰਡੀਵਿੰਡ 'ਚ ਗੁਰਦੁਆਰਾ ਬਾਬੇ ਸ਼ਹੀਦਾਂ ਦੇ ਅਸਥਾਨ 'ਤੇ ਆਜ਼ਾਦ ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਬਲਾਕ ਪ੍ਰਧਾਨ ਅਵਤਾਰ ਸਿੰਘ ਚਾਹਲ ਅਤੇ ਮੀਤ ਪ੍ਰਧਾਨ ਭਗਵੰਤ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਦਾ ਦੋ ਦਿਨਾ ਸਾਲਾਨਾ ਜੋੜ ਮੇਲਾ ਸਮਾਪਤ

ਸੁਰ ਸਿੰਘ, 8 ਅਕਤੂਬਰ (ਧਰਮਜੀਤ ਸਿੰਘ)-'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ 11ਵੇਂ ਜਾਨਸ਼ੀਨ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਆਰੰਭੀ ਮਰਿਆਦਾ ਅਨੁਸਾਰ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਅਤੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਤਿਆਰੀਆਂ ਮੁਕੰਮਲ-ਵਾਲਮੀਕਿ ਪ੍ਰਬੰਧਕ ਕਮੇਟੀ

ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)¸ਕਸਬਾ ਫਤਿਆਬਾਦ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਮਨਾਏ ਜਾ ਰਹੇ ਪ੍ਰਗਟ ਦਿਵਸ ਦੇ ਸਬੰਧ ਵਿਚ ਮਹੱਲਾ ਵਾਲਮੀਕਿ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੋਨੂੰ ਮੈਂਬਰ, ਮਹਿੰਦਰ ਸਿੰਘ, ਸੁਖਦੇਵ ਸਿੰਘ ...

ਪੂਰੀ ਖ਼ਬਰ »

ਹਲਕਾ ਵਿਧਾਇਕ ਦੀ ਅਗਵਾਈ ਵਿਚ ਪਿੰਡ ਸਰਾਏ ਅਮਾਨਤ ਖਾਂ 'ਚ ਵਿਕਾਸ ਦੇ ਕੰਮ ਚਾਲੂ

ਸਰਾਏ ਅਮਾਨਤ ਖਾਂ, 8 ਅਕਤੂਬਰ (ਨਰਿੰਦਰ ਸਿੰਘ ਦੋਦੇ)¸ਸਰਹੱਦੀ ਪਿੰਡ ਸਰਾਏ ਅਮਾਨਤ ਖਾਂ 'ਚ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਪਿੰਡ ਵਿਚ ਬਣੀ ਸ਼ਮਸ਼ਾਨਘਾਟ ਵਿਖੇ ਇੰਟਰਲੋਕ ਟਾਈਲ ਲਗਵਾਈ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਭਾਈ ਮਨਜੀਤ ਸਿੰਘ ਨੇ ਪੀੜਤ ਪਰਿਵਾਰ ਨੂੰ 51 ਹਜ਼ਾਰ ਰੁਪਏ ਦਾ ਚੈੱਕ ਦਿੱਤਾ

ਝਬਾਲ, 8 ਅਕਤੂਬਰ (ਸੁਖਦੇਵ ਸਿੰਘ)-ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਪਿੰਡ ਰੱਤੋਕੇ ਦੀਆਂ ਸੰਗਤਾਂ ਵਲੋਂ ਲਗਾਏ ਲੰਗਰ ਵਿਚ ਸੇਵਾ ਕਰ ਰਿਹਾ ਰਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਪਾਣੀ ਵਾਲੇ ਪਤੀਲੇ ਵਿਚ ਡਿੱਗਣ ਕਰਕੇ ਬੁਰੀ ਤਰ੍ਹਾਂ ਸੜ ਗਿਆ, ਜਿਸ ਨੂੰ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਮਹਾਤਮਾ ਰਾਵਣ ਨੂੰ ਸਰਧਾਂਜਲੀ ਭੇਟ ਮਹਾਤਮਾ ਰਾਵਣ ਮਹਾਨ ਦਾਰਸ਼ਨਿਕ ਸਨ-ਗਿੱਲ

ਪੱਟੀ, 8 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਜਿੱਥੇ ਪੂਰੇ ਦੇਸ਼ ਅੰਦਰ ਦੁਸਹਿਰੇ ਨੂੰ ਲੈ ਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ, ਉੱਥੇ ਹੀ ਤਰਨ ਤਾਰਨ ਦੇ ਪਿੰਡ ਬਾਹਮਣੀ ਵਾਲਾ ਵਿਖੇ ਸਥਾਨਿਕ ਲੋਕਾਂ ਵਲੋਂ ਮਹਾਤਮਾ ...

ਪੂਰੀ ਖ਼ਬਰ »

ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਵਿਖੇ ਇਕ ਰੋਜ਼ਾ ਕੌਮੀ ਕਾਨਫ਼ਰੰਸ 12 ਨੂੰ

ਚੋਹਲਾ ਸਾਹਿਬ, 8 ਅਕਤੂਬਰ (ਬਲਵਿੰਦਰ ਸਿੰਘ)¸ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਕੌਮੀ ਕਾਨਫਰੰਸ 'ਗੁਰੂ ਨਾਨਕ ਬਾਣੀ ਬਹੁਪੱਖੀ ਅਧਿਐਨ' ਸਥਾਨਕ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਵਿਖੇ 12 ਅਕਤੂਬਰ ਦਿਨ ਸ਼ਨੀਵਾਰ ਨੂੰ ...

ਪੂਰੀ ਖ਼ਬਰ »

ਅਬਦੁਲ ਕਲਾਮ ਦੇ ਜਨਮ ਨੂੰ ਸਮਰਪਿਤ ਵਿਸ਼ਵ ਵਿਦਿਆਰਥੀ ਦਿਵਸ ਕਲਾ ਸੁਮਨ ਮਨਾਏਗਾ 15 ਨੂੰ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)¸ਦੁਨੀਆਂ 'ਚ ਭਾਰਤ ਨੂੰ ਇਕ ਮਹਾਂਸ਼ਕਤੀ ਬਣਾਉਣ ਦਾ ਸਿਹਰਾ ਸਾਡੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਅਤੇ ਦੇਸ਼ ਦੇ ਪ੍ਰਥਮ ਮਿਸਾਈਲ ਮੈਨ ਸਵਰਗੀ ਜੇ.ਪੀ. ਅਬਦੁਲ ਕਲਾਮ ਹੈ | ਉਕਤ ਸ਼ਬਦ ਕਲਾ ਸੁਮਨ ਐੱਨ.ਜੀ.ਓ. ਦੀ ਵਿਦਿਆਰਥੀ ਯੂਨਿਟ ...

ਪੂਰੀ ਖ਼ਬਰ »

ਉੱਘੇ ਕਵੀਸ਼ਰ ਬਲਜੀਤ ਸਿੰਘ ਬਗੀਚਾ ਨੂੰ ਸਨਮਾਨਿਤ ਕੀਤਾ

ਸੁਰ ਸਿੰਘ, 8 ਅਕਤੂਬਰ (ਧਰਮਜੀਤ ਸਿੰਘ) - ਬੀਤੇ ਦਿਨੀਂ ਘਰਿਆਲਾ ਵਿਖੇ ਕਰਵਾਏ ਗਏ ਕਵੀਸ਼ਰ ਕਲਾ ਮੁਕਾਬਲਿਆਂ ਵਿਚ 51000 ਰੁਪਏ ਦਾ ਨਗਦ ਇਨਾਮ ਪ੍ਰਾਪਤ ਕਰਨ ਵਾਲੇ ਉੱਘੇ ਕਵੀਸ਼ਰ ਜਥਾ ਭਾਈ ਭਗਵੰਤ ਸਿੰਘ ਸੂਰਵਿੰਡ ਦੇ ਸਾਥੀ ਮੈਂਬਰ ਕਵੀਸ਼ਰ ਬਲਜੀਤ ਸਿੰਘ ਬਗੀਚਾ ਸੁਰ ਸਿੰਘ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੰਬਰਦਾਰਾਂ ਨਾਲ ਕੀਤਾ ਚੋਣ ਵਾਅਦਾ ਤੁਰੰਤ ਪੂਰਾ ਕਰੇ-ਬੋਦੇਵਾਲ

ਖਡੂਰ ਸਾਹਿਬ, 8 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਇਕ ਵਿਸ਼ਾਲ ਮੀਟਿੰਗ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਵਿਖੇ ਤਹਿਸੀਲ ਪ੍ਰਧਾਨ ਗੁਰਮੁੱਖ ਸਿੰਘ, ਸੁਲੱਖਣ ਸਿੰਘ ਸਰਲੀ, ਨਰਿੰਦਰ ਸਿੰਘ ਗੁੱਜਰਪੁਰਾ ਪ੍ਰਧਾਨ ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)¸ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਧਰਮ ਪ੍ਰਚਾਰ ਮਿਸ਼ਨ ਪੰਜਾਬ ਦੀ ਬਹੁਤ ਜ਼ਰੂਰੀ ਮੀਟਿੰਗ ਗੁਰੂ ਅਰਜਨ ਦੇਵ ਜੀ ਨਿਵਾਸ ਤਰਨ ਤਾਰਨ ਵਿਖੇ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਬਾਬਾ ਦਲਬੀਰ ਸਿੰਘ ਨੇ ...

ਪੂਰੀ ਖ਼ਬਰ »

ਸੀਨੀਅਰ ਸੈਕੰਡਰੀ ਸਕੂਲ ਲੋਟਸ ਵੈਲੀ ਕੋਟ ਮੁੰਹਮਦ ਖ਼ਾਂ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ

ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)¸ਇਲਾਕੇ ਦੀ ਨਾਮਵਰ ਸੰਸਥਾ ਲੋਟਸ ਵੈਲੀ ਸੀਨੀਅਰ ਸਕੂਲ ਵਿਚ ਦੁਸਹਿਰੇ ਦੇ ਵਿਸ਼ੇਸ਼ ਮੌਕੇ 'ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪ੍ਰਭਾਵਮਈ ਅਸੈਂਬਲੀ ਪੇਸ਼ ਕੀਤੀ ਗਈ | ਦੁਸਹਿਰਾ ਮਨਾਉਣ ਦੇ ਕਾਰਨਾਂ 'ਤੇ ਚਾਨਣਾ ...

ਪੂਰੀ ਖ਼ਬਰ »

ਗੁਰਦੁਆਰਾ ਭੱਠ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਦਾ ਬਾਬਾ ਗੁਰਬਚਨ ਸਿੰਘ ਵਲੋਂ ਜਾਇਜ਼ਾ

ਪੱਟੀ, 8 ਅਕਤੂਬਰ (ਅਵਤਾਰ ਸਿੰਘ ਖਹਿਰਾ)-ਸ਼ਹਿਰ ਪੱਟੀ ਅੰਦਰ ਸੁਸ਼ੋਭਿਤ ਗੁਰਦੁਆਰਾ ਭੱਠ ਸਾਹਿਬ ਵਿਖੇ ਬਾਬਾ ਬਿਧੀ ਚੰਦ ਜੀ ਵਲੋਂ ਬਲਦੇ ਭੱਠ ਵਿਚ ਬੈਠਣ ਦੇ ਸਾਲਾਨਾ ਜੋੜ ਮੇਲੇ ਜੋ 11 ਅਕਤੂਬਰ ਨੂੰ ਆਰੰਭ ਹੋ ਰਹੇ ਹਨ, ਦੀਆਂ ਤਿਆਰੀਆਂ ਦਾ ਬਾਬਾ ਗੁਰਬਚਨ ਸਿੰਘ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਮੁੱਖ ਮੰਤਰੀ ਪੰਜਾਬ ਦਾ ਫੂਕਿਆ ਪੁਤਲਾ

ਪੱਟੀ, 8 ਅਕਤੂਬਰ (ਅਵਤਾਰ ਸਿੰਘ ਖਹਿਰਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪਿੰਡ ਲੌਹਕਾ ਵਿਖੇ ਅਹਿਮ ਮੀਟਿੰਗ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ 'ਤੇ ਆਰ.ਐੱਮ.ਪੀ.ਆਈ. ਦੇ ਆਗੂ ਕਾ. ਨਿਰਪਾਲ ਸਿੰਘ, ਕਾ. ...

ਪੂਰੀ ਖ਼ਬਰ »

ਝਬਾਲ ਵਿਖੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਲੰਗਰ ਕਮੇਟੀ ਵਲੋਂ ਸਨਮਾਨਿਤ

ਝਬਾਲ, 8 ਅਕਤੂਬਰ (ਸਰਬਜੀਤ ਸਿੰਘ)-ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਸੰਗਤਾਂ ਲਈ ਕਸਬਾ ਝਬਾਲ ਦੇ ਨੌਜਵਾਨਾਂ ਵਲੋਂ ਤਰਨ ਤਾਰਨ ਰੋਡ ਝਬਾਲ ਵਿਖੇ ਵਿਸ਼ਾਲ ਲੰਗਰ ਲਗਾਏ ਹਨ, ਜਿਥੇ ਸੰਗਤਾ ਨੂੰ ਪ੍ਰਸ਼ਾਦੇ, ਚਾਹ, ਪਕੌੜੇ ਆਦਿ ਵਰਤਾਏ ਜਾ ਰਹੇ ਹਨ ...

ਪੂਰੀ ਖ਼ਬਰ »

ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਜ਼ਿਮਨੀ ਚੋਣਾਂ ਵਿਚ ਇਸਦੀ ਹਾਰ ਦਾ ਕਾਰਨ ਬਣੇਗੀ-ਜਹਾਂਗੀਰ, ਮੇਘ ਸਿੰਘ

ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)¸ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਦਲਬੀਰ ਸਿੰਘ ਜਹਾਂਗੀਰ ਅਤੇ ਪ੍ਰੈਸ ਸਕੱਤਰ ਜਥੇ ਮੇਘ ਸਿੰਘ ਨੇ ਫਤਿਆਬਾਦ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਫ਼ਗਵਾੜਾ ਹਲਕੇ 'ਚ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਜ਼ੋਰਦਾਰ ਪ੍ਰਚਾਰ

ਖਡੂਰ ਸਾਹਿਬ, 8 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਆਪਣੇ ਸਾਥੀਆਂ ਸਮੇਤ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਫ਼ਗਵਾੜਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਸਾਬਕਾ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਜੀ ਸੇਵਾ ਸੁਸਾਇਟੀ ਪੱਟੀ ਵਲੋਂ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਕੀਤਾ ਉੱਦਮ

ਪੱਟੀ, 8 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਬਾਬਾ ਬੁੱਢਾ ਸਾਹਿਬ ਜੀ ਕੀਰਤਨ ਦਰਬਾਰ ਸੇਵਾ ਸੋਸਾਈਟੀ ਪੱਟੀ ਵਲੋਂ ਪੱਟੀ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਖੁੱਦ ਉੱਦਮ ਕਰਨ ਲਈ ਉਪਰਾਲਾ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ...

ਪੂਰੀ ਖ਼ਬਰ »

ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ

ਝਬਾਲ, 8 ਅਕਤੂਬਰ (ਸੁਖਦੇਵ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਹਾਵਰਡਲੇਨ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੇ ਵਿਦਿਆਰਥੀਆਂ ਵਲੋਂ ਪਲਾਸਟਿਕ ਦੇ ਮਾੜੇ ਪ੍ਰਭਾਵ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ | ...

ਪੂਰੀ ਖ਼ਬਰ »

ਐੱਮ.ਬੀ. ਸਕੂਲ ਉਸਮਾ ਵਿਖੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਸਬੰਧੀ ਲਗਾਇਆ ਮੈਡੀਕਲ ਕੈਂਪ

ਤਰਨ ਤਾਰਨ, 8 ਅਕਤੂਬਰ (ਲਾਲੀ ਕੈਰੋਂ)¸ਤਰਨ ਤਾਰਨ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਮ.ਬੀ. ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾਂ ਵਿਖੇ ਵਿਦਿਆਰਥੀਆਂ ਦੇ ਦੰਦਾਂ ਦੀ ਦੇਖਭਾਲ ਸਬੰਧੀ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਲਗਾਇਆ | ਇਸ ਮੌਕੇ ਸਕੂਲ ਮੈਨੇਜਮੈਂਟ ਦੀ ...

ਪੂਰੀ ਖ਼ਬਰ »

'ਪਲਾਸਟਿਕ ਹਟਾਓ ਕੱਲ੍ਹ ਬਚਾਓ' ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਪੱਟੀ, 8 ਅਕਤੂਬਰ (ਅਵਤਾਰ ਸਿੰਘ ਖਹਿਰਾ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀ.ਐਚ.ਸੀ. ਘਰਿਆਲਾ ਵਿਖੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਸਵੱਛ ਭਾਰਤ ਅਭਿਆਨ ਤਹਿਤ ਸ਼ੁਰੂ ...

ਪੂਰੀ ਖ਼ਬਰ »

ਪਿੰ੍ਰਸੀਪਲ ਹਰਦੀਪ ਸਿੰਘ ਨੇ ਕੀਤਾ 'ਭਰਤ ਮਿਲਾਪ' ਨਾਈਟ ਦਾ ਉਦਘਾਟਨ

ਪੱਟੀ, 8 ਅਕਤੂਬਰ (ਅਵਤਾਰ ਸਿੰਘ ਖਹਿਰਾ)-ਨੀਲ ਕਮਲ ਰਾਮਲੀਲਾ ਕਲੱਬ ਪੱਟੀ ਵਿਖੇ ਨਵਰਾਤੇ ਮੌਕੇ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਮੌਕੇ ਗਣੇਸ਼ ਵੰਦਨਾ ਕਰਨ ਉਪਰੰਤ ਭਰਤ ਮਿਲਾਪ ਨਾਈਟ ਪੇਸ਼ ਕੀਤੀ ਗਈ | ਇਸ ਨਾਈਟ ਦਾ ਉਦਘਾਟਨ ਪਿ੍ੰ: ਹਰਦੀਪ ਸਿੰਘ ਵਲੋਂ ਕੀਤਾ ...

ਪੂਰੀ ਖ਼ਬਰ »

ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਸ਼ਾਨਦਾਰ ਜਿੱਤ ਹਾਸਲ ਕਰਨਗੇ-ਚੇਅ. ਪੱਟੀ

ਪੱਟੀ, 8 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਪੰਜਾਬ ਅੰਦਰ ਹੋ ਰਹੀਆਂ ਜ਼ਿਮਨੀ ਚੋਣਾਂ ਵਿਚ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਓ.ਐਸ.ਡੀ. (ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ) ਸ਼ਾਨਦਾਰ ਜਿੱਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX