ਤਾਜਾ ਖ਼ਬਰਾਂ


ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  10 minutes ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  11 minutes ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  16 minutes ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  25 minutes ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  31 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  46 minutes ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  52 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  59 minutes ago
ਨਵੀਂ ਦਿੱਲੀ, 24 ਜਨਵਰੀ- ਸੁਪਰੀਮ ਕੋਰਟ ਨੇ ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  about 1 hour ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ..................................
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  about 1 hour ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  about 1 hour ago
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)- ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ...
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  about 1 hour ago
ਨਵੀਂ ਦਿੱਲੀ, 24 ਜਨਵਰੀ - ਵਿਸ਼ੇਸ਼ ਅਦਾਲਤ ਨੇ ਹੌਲੀਡੇ ਗਰੁੱਪ ਦੇ ਸੀ.ਸੀ ਥੰਪੀ ਦਾ ਈ.ਡੀ ਰਿਮਾਂਡ 4 ਦਿਨਾਂ ਲਈ ਵਧਾ ਦਿੱਤਾ ਹੈ। ਰਾਬਰਟ ਵਾਡਰਾ ਨਾਲ ਜੁੜੇ ਮਨੀ ਲਾਂਡਰਿੰਗ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 1 hour ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 2 hours ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 2 hours ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 3 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 3 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 3 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 3 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 3 hours ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 3 hours ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 4 hours ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551

ਮੋਗਾ

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)
ਮੋਗਾ, 8 ਅਕਤੂਬਰ- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਮੋਗਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਦੁਸਹਿਰਾ ਕਮੇਟੀ ਮੋਗਾ ਵਲੋਂ ਦੁਸਹਿਰੇ ਦਾ ਤਿਉਹਾਰ ਨਗਰ-ਨਿਗਮ ਮੋਗਾ ਦੇ ਸਟੇਡੀਅਮ ਵਿਖੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਹਜ਼ਾਰਾਂ ਦੀ ਤਾਦਾਦ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਉੱਥੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਵਿਧਾਇਕ ਮੋਗਾ ਡਾ: ਹਰਜੋਤ ਕਮਲ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਵਿਨੋਦ ਬਾਂਸਲ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਨਗਰ-ਨਿਗਮ ਦੇ ਮੇਅਰ ਅਕਸ਼ਿਤ ਜੈਨ, ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬਾਲੀਵੁੱਡ ਕਲਾਕਾਰ ਸੋਨੂੰ ਸੂਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਦੁਸਹਿਰਾ ਕਮੇਟੀ ਦੇ ਕਲਾਕਾਰਾਂ ਨੇ ਭਗਵਾਨ ਸ੍ਰੀ ਰਾਮ ਨਾਲ ਸਬੰਧਤ ਝਾਕੀਆਂ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਉੱਥੇ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੇ ਦੁਸਹਿਰੇ ਦਾ ਅਨੰਦ ਮਾਣਿਆ | ਦੁਸਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ ਨੇ ਦੁਸਹਿਰਾ ਸਮਾਗਮ 'ਚ ਪੁੱਜੀਆਂ ਸ਼ਖ਼ਸੀਅਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਸੋਨੂੰ ਸੂਦ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਸਮਾਗਮ ਵਿਚ ਪੁੱਜ ਕੇ ਦੁਸਹਿਰਾ ਕਮੇਟੀ ਦੀ ਸ਼ਾਨ ਵਿਚ ਵਾਧਾ ਕੀਤਾ ਹੈ | ਇਸ ਮੌਕੇ ਆਪਣੇ ਸੰਬੋਧਨ ਵਿਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਵਿਧਾਇਕ ਡਾ: ਹਰਜੋਤ ਕਮਲ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਮੇਅਰ ਅਕਸ਼ਿਤ ਜੈਨ, ਵਿਨੋਦ ਬਾਂਸਲ ਚੇਅਰਮੈਨ ਨੇ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਸਮੁੱਚੇ ਭਾਰਤ ਭਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸੋਨੂੰ ਸੂਦ ਨੇ ਸੰਬੋਧਨ ਵਿਚ ਕਿਹਾ ਕਿ ਜੋ ਦੁਸਹਿਰਾ ਕਮੇਟੀ ਨੇ ਜੋ ਮਾਣ ਤੇ ਸਤਿਕਾਰ ਮੈਨੂੰ ਦਿੱਤਾ ਹੈ, ਮੈਂ ਉਸ ਦਾ ਸਦਾ ਰਿਣੀ ਰਹਾਂਗਾ | ਉਨ੍ਹਾਂ ਕਿਹਾ ਕਿ ਮੈਂ ਮੁੰਬਈ ਰਹਿ ਕੇ ਵੀ ਕਦੇ ਵੀ ਮੋਗਾ ਨੂੰ ਨਹੀਂ ਭੁੱਲਿਆ | ਉਨ੍ਹਾਂ ਇਸ ਮੌਕੇ ਹਰ ਸਾਲ ਦੁਸਹਿਰਾ ਦੇ ਸਮਾਗਮ ਵਿਚ ਪੁੱਜਣ ਦਾ ਭਰੋਸਾ ਵੀ ਦਿੱਤਾ | ਸ੍ਰੀ ਬਿਸ਼ੰਭਰ ਦਾਸ ਨੇ ਦੁਸਹਿਰੇ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ | ਇਸ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਕੰਟਰੋਲ ਨਾਲ ਅਗਨ ਭੇਟ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਨਸੀਬ ਬਾਵਾ ਕੌਾਸਲਰ, ਗੋਵਰਧਨ ਪੋਪਲੀ ਕੌਾਸਲਰ, ਮਨਜੀਤ ਸਿੰਘ ਧੰਮੂ ਕੌਾਸਲਰ, ਚਰਨਜੀਤ ਸਿੰਘ ਝੰਡੇਆਣਾ ਕੌਾਸਲਰ, ਸ਼ਿੰਦਰਪਾਲ ਸਿੰਘ ਗਿੱਲ ਕੌਾਸਲਰ, ਤਰਲੋਕੀ ਨਾਥ ਗਰੋਵਰ ਸੀਨੀ. ਆਗੂ, ਡਾ. ਪਵਨ ਥਾਪਰ ਸੀਨੀਅਰ ਆਗੂ, ਵਿਜੇ ਸਿੰਗਲਾ ਮੈਨੇਜਰ ਐਸ.ਡੀ. ਸਕੂਲ, ਨਵੀਨ ਸਿੰਗਲਾ ਚੇਅਰਮੈਨ ਗਰੇਟ ਪੰਜਾਬ, ਨਰੇਸ਼ ਗੋਇਲ ਕਿੱਟੂ ਆੜ੍ਹਤੀ, ਸੰਜੀਵ ਸੂਦ, ਰਾਕੇਸ਼ ਭੱਲਾ ਸੀਨੀਅਰ ਭਾਜਪਾ ਆਗੂ, ਐਡਵੋਕੇਟ ਅਮਿਤ ਘਈ ਸ਼ਿਵ ਸੈਨਾ ਆਗੂ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਸੰਨੀ ਗਿੱਲ ਠੇਕੇਦਾਰ, ਰਾਜਪਾਲ ਸ਼ਰਮਾ ਐਡਵੋਕੇਟ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਸੀਨੀਅਰ ਆਗੂ ਸੁਖਦੇਵ ਸਿੰਘ ਲੋਧਰਾ, ਮਨਜੀਤ ਸਿੰਘ ਕੋਆਰਡੀਨੇਟਰ ਸਮਾਰਟ ਸਕੂਲ, ਇੰਦਰਜੀਤ ਰਾਹੀ, ਅਸ਼ੋਕ ਕੁਮਾਰ ਬਿਜਲੀ ਵਾਲੇ, ਸੁਖਦੇਵ ਸਿੰਘ ਲੋਧਰਾ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਨਵੀਨ ਕਲਾ ਮੰਦਰ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
ਮੋਗਾ- ਨਵੀਨ ਕਲਾ ਮੰਦਰ ਮੋਗਾ ਵਲੋਂ ਇਸ ਵਾਰ ਵੀ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਵਿਧਾਇਕ ਮੋਗਾ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਨਵੀਨ ਕਲਾ ਮੰਦਰ ਦੇ ਕਲਾਕਾਰਾਂ ਨੇ ਦੁਸਹਿਰੇ ਨਾਲ ਸਬੰਧਤ ਸ਼ਾਨਦਾਰ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਸਲਾਹਿਆ ਗਿਆ |
(ਬਾਕੀ ਸਫਾ 8'ਤੇ)
ਆਪਣੇ ਸੰਬੋਧਨ ਵਿਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਵਿਧਾਇਕ ਡਾ: ਹਰਜੋਤ ਕਮਲ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਵਿਨੋਦ ਬਾਂਸਲ ਚੇਅਰਮੈਨ ਨੇ ਜਿੱਥੇ ਅੱਜ ਦੇ ਦਿਨ ਦੀ ਵਧਾਈ ਦਿੱਤੀ ਉੱਥੇ ਉਨ੍ਹਾਂ ਨਵੀਨ ਕਲਾ ਮੰਦਰ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੀ ਸ਼ਲਾਘਾ ਕੀਤੀ | ਇਸ ਮੌਕੇ ਨਵੀਨ ਕਲਾ ਮੰਦਰ ਦੇ ਰਮੇਸ਼ ਕੁੱਕੂ ਚੇਅਰਮੈਨ ਤੇ ਪ੍ਰੇਮ ਭੰਡਾਰੀ ਪ੍ਰਧਾਨ ਨੇ ਆਈਆਂ ਸ਼ਖ਼ਸੀਅਤਾਂ ਤੇ ਲੋਕਾਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਰਾਕੇਸ਼ ਸਿਤਾਰਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਡਾ: ਪਵਨ ਥਾਪਰ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਸਾਬਕਾ ਐਮ.ਪੀ. ਕੇਵਲ ਸਿੰਘ, ਆਮ ਆਦਮੀ ਪਾਰਟੀ ਨਵਦੀਪ ਸਿੰਘ ਸੰਘਾ, ਸਾਬਕਾ ਪ੍ਰਧਾਨ ਉਪਿੰਦਰ ਸਿੰਘ ਗਿੱਲ, ਚੇਅਰਮੈਨ ਜਸਵੰਤ ਸਿੰਘ ਦਾਨੀ, ਐਡਵੋਕੇਟ ਵਿਜੇ ਧੀਰ, ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਯੂਥ ਕਾਂਗਰਸੀ ਆਗੂ ਜਸਵੀਰ ਬਰਾੜ ਖੋਟੇ, ਰਾਕੇਸ਼ ਜੈਸਵਾਲ, ਕੌਾਸਲਰ ਗੁਰਮਿੰਦਰਜੀਤ ਬਬਲੂ, ਸੀਨੀਅਰ ਕਾਂਗਰਸੀ ਆਗੂ ਸ਼ਾਮ ਲਾਲ, ਅਸ਼ਵਨੀ ਮੱਟੂ, ਐਡਵੋਕੇਟ ਸੁਨੀਲ ਗਰਗ, ਸਨੀ ਗਿੱਲ, ਰਮਨ ਮੱਕੜ, ਭਾਰਤੀ ਬਾਂਸਲ, ਹਰੀਸ਼ ਧੀਰ ਆਦਿ ਹਾਜ਼ਰ ਸਨ |
ਸੁੰਦਰ ਨਗਰ ਕੋਟ ਈਸੇ ਖਾਂ ਵਿਖੇ ਧੂਮ ਧਾਮ ਨਾਲ ਮਨਾਇਆ ਦੁਸਹਿਰਾ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)- ਸਥਾਨਕ ਸੁੰਦਰ ਨਗਰ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਪੀ.ਏ. ਸੋਹਣ ਸਿੰਘ ਖੇਲਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਵਿਚ ਪ੍ਰਧਾਨ ਭਾਊ ਲਖਵੀਰ ਸਿੰਘ ਕਾਲੜਾ, ਪ੍ਰਕਾਸ਼ ਰਾਜਪੂਤ ਤੇ ਹੋਰਨਾ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਕੀਤੇ ਸ਼ਾਨਦਾਰ ਪ੍ਰਬੰਧਾਂ ਤੋਂ ਇਲਾਵਾ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧ ਕੀਤੇ ਗਏ | ਅੰਤ ਵਿਚ ਮੁੱਖ ਮਹਿਮਾਨ ਸੋਹਣਾ ਖੇਲਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਪਿ੍ਤਪਾਲ ਸਿੰਘ ਚੀਮਾ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਭਾਊ ਲਖਵੀਰ ਸਿੰਘ ਕਾਲੜਾ, ਪ੍ਰਕਾਸ਼ ਰਾਜਪੂਤ ਤੇ ਹੋਰਨਾਂ ਮੁਹਤਬਰ ਆਗੂਆਂ ਵਲੋਂ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ¢ ਇਸ ਮੌਕੇ ਥਾਣਾ ਮੁਖੀ ਅਮਰਜੀਤ ਸਿੰਘ, ਬਿੰਦਰ ਸਰਪੰਚ ਘਲੋਟੀ, ਮਹਿੰਦਰ ਰਾਜਪੂਤ, ਕੁਲਦੀਪ ਰਾਜਪੂਤ, ਪੱਪੀ ਕੌਾਸਲਰ, ਸੁਖਦੇਵ ਸੰਧੂ, ਤੇਜਿੰਦਰ ਕਾਲਾ ਚੌਹਾਨ, ਹੈਰੀ ਖੋਸਾ, ਗੁਰਮੁਖ ਘਲੋਟੀ, ਹਰਬਖ਼ਸ਼ ਸਿੰਘ ਸਿੱਧੂ, ਗੁਰਪ੍ਰੀਤ ਸੋਨੂੰ ਸਿੱਧੂ, ਏ.ਐਸ.ਆਈ. ਗੁਰਪਾਲ ਸਿੰਘ, ਏ.ਐਸ.ਆਈ. ਸੁਰਜੀਤ ਸਿੰਘ, ਹੈੱਡ ਮੁਨਸ਼ੀ ਅਨਮੋਲ ਸਿੰਘ, ਮਨੀ ਛਾਬੜਾ ਪ੍ਰਧਾਨ ਯੂਥ ਕਾਂਗਰਸ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਸਤਨਾਮ ਸਿੰਘ, ਪ੍ਰਮੋਦ ਕੁਮਾਰ ਬੱਬੂ, ਜਸਪਾਲ ਬਤਰਾ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ, ਇੰਦਰਜੀਤ ਸਿੰਘ, ਪ੍ਰਸ਼ੋਤਮ ਸ਼ਰਮਾ, ਸੁਖਵਿੰਦਰ ਕਾਲਾ ਗਾਇਕ, ਗੁਰਭੇਜ ਰਾਜਪੂਤ, ਸੁਖਵਿੰਦਰ ਸਿੰਘ ਪੰਜਾਬ ਪੁਲਿਸ, ਰਛਪਾਲ ਸਿੰਘ ਨਗਰ ਪੰਚਾਇਤ, ਨਿਸ਼ਾਨ ਰਾਜਪੂਤ, ਸੁਖਵਿੰਦਰ ਰਾਜਪੂਤ, ਬੋਹੜ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
ਗਊਸ਼ਾਲਾ ਨਜ਼ਦੀਕ ਮੁੱਖ ਪਾਰਕ 'ਚ ਮਨਾਇਆ ਦੁਸਹਿਰਾ
ਕੋਟ ਈਸੇ ਖਾਂ, (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖਾਲਸਾ)-ਸਥਾਨਕ ਸ਼ਹਿਰ ਵਿਖੇ ਗਊਸ਼ਾਲਾ ਨਜ਼ਦੀਕ ਮੁੱਖ ਪਾਰਕ 'ਚ ਪ੍ਰਧਾਨ ਹਰਸ਼ਵਰਧਨ ਆਜ਼ਾਦ ਅਤੇ ਦੁਸਹਿਰਾ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਦਾ ਵੱਡੀ ਗਿਣਤੀ ਵਿਚ ਲੋਕਾਂ ਨੇ ਪੁੱਜ ਕੇ ਆਨੰਦ ਮਾਣਿਆ | ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਵਿਚ ਗੁਰਮੀਤ ਮੁਖੀਜਾ ਕੌਾਸਲਰ ਧਰਮਕੋਟ, ਡੀ.ਐਸ.ਪੀ. ਸੁਖਵਿੰਦਰ ਸਿੰਘ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸੀਨੀਅਰ ਕਾਂਗਰਸੀ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਯੂਥ ਆਗੂ ਅਰੁਣ ਸੀਕਰੀ ਤੇ ਹੋਰਨਾਂ ਨਾਮਵਰ ਸ਼ਖ਼ਸੀਅਤਾਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ | ਮੁੱਖ ਸਮਾਗਮ ਤੋਂ ਪਹਿਲਾਂ ਰਾਮਾਇਣ ਦੇ ਵੱਖ-ਵੱਖ ਕਿਰਦਾਰਾਂ ਵਿਚ ਸਜੇ ਹੋਏ ਕਲਾਕਾਰਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਵਿਚ ਸੁੰਦਰ ਝਾਕੀਆਂ ਕੱਢੀਆਂ ਗਈਆਂ | ਅੰਤ ਵਿਚ ਮੁੱਖ ਮਹਿਮਾਨਾਂ ਅਤੇ ਹੋਰਨਾਂ ਮੁਹਤਬਰ ਆਗੂਆਂ ਵਲੋਂ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕੀਤਾ ਗਿਆ¢ ਇਸ ਮੌਕੇ ਪੰਡਤ ਹਰਸ਼ਵਰਧਨ ਆਜ਼ਾਦ (ਭੀਮ ਸੈਨ) ਤੇ ਪ੍ਰਬੰਧਕ ਕਮੇਟੀ ਵਲੋਂ ਪੁੱਜੇ ਹੋਏ ਸਮੂਹ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ¢ ਸਮਾਗਮ ਮੌਕੇ ਬਾਬਾ ਵਿਸ਼ਨੂੰ ਦਾਸ, ਸਾਬਕਾ ਚੇਅਰਮੈਨ ਵਿਜੇ ਧੀਰ, ਰਾਣਾ ਠੇਕੇਦਾਰ, ਬਾਦਲ ਸੰਧੂ ਠੇਕੇਦਾਰ, ਯੂਥ ਕਾਂਗਰਸੀ ਆਗੂ ਹੈਰੀ ਖੋਸਾ, ਸਤਵੰਤ ਜੱਸਾ ਸਿੱਧੂ, ਸੁੱਚਾ ਸਿੰਘ ਪੁਰਬਾ, ਤਿਲਕ ਰਾਜ ਗੁਲਾਟੀ ਲੱਕੀ ਟੱਕਰ, ਮਦਨ ਲਾਲ ਸੀਕਰੀ, ਸੰਦੀਪ ਬਾਵਾ, ਪ੍ਰਮੋਦ ਬੱਬੂ ਸ਼ਹਿਰੀ ਪ੍ਰਧਾਨ, ਕੌਾਸਲਰ ਓਮ ਪ੍ਰਕਾਸ਼ ਪੱਪੀ, ਪਿੱਪਲ ਸਿੰਘ ਕੰਡਾ, ਨਰੇਸ਼ ਪਲਤਾ, ਡਾਕਟਰ ਜਸਪਾਲ ਸੰਧੂ, ਭਗਵਾਨ ਦਾਸ ਗੁੰਬਰ, ਬਲਜੀਤ ਸਿੰਘ ਪਟਵਾਰੀ, ਹਰਿੰਦਰਜੀਤ ਟੋਨੀ, ਅਸ਼ੋਕ ਗਰੋਵਰ, ਲਖਪਤ ਮਲਹੋਤਰਾ, ਭੋਲਾ ਨਾਗਪਾਲ, ਲੱਕੀ ਟੱਕਰ, ਸੁਰਿੰਦਰ ਗਗੜੇ ਵਾਲੇ, ਦੀਪ ਧੀਰ, ਸਚਿਨ ਧੀਰ, ਏ.ਐਸ.ਆਈ. ਮੁਖਿੰਦਰ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ, ਰਣਬੀਰ ਗੁਲਾਟੀ, ਆਪ ਆਗੂ ਕੇਵਲ ਲੌਾਗੀਵਿੰਡ, ਜਸਵੀਰ ਸਿੰਘ ਰਾਜਪੂਤ, ਮਹਿੰਦਰ ਸਿੰਘ ਪਤੰਗਾ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਦੁਸਹਿਰੇ ਦਾ ਤਿਉਹਾਰ ਮਨਾਇਆ
ਧਰਮਕੋਟ, (ਪਰਮਜੀਤ ਸਿੰਘ)- ਦੁਸਹਿਰੇ ਦਾ ਤਿਉਹਾਰ ਅੱਜ ਆਦਰਸ਼ ਦੁਸਹਿਰਾ ਕਮੇਟੀ ਵਲੋਂ ਕਾਲਜ ਦੀਆਂ ਗਰਾਊਾਡਾਂ ਵਿਚ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਅਤੇ ਐਸ.ਐਸ.ਪੀ. ਅਮਰਜੀਤ ਸਿੰਘ ਬਾਜਵਾ ਸਨ | ਹਲਕਾ ਵਿਧਾਇਕ ਲੋਹਗੜ੍ਹ ਨੇ ਦੁਸਹਿਰੇ ਦੇ ਤਿਉਹਾਰ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਤੇ ਇਸ ਤਿਉਹਾਰ ਸਬੰਧੀ ਚਾਨਣਾ ਪਾਇਆ | ਉਨ੍ਹਾਂ ਦੁਸਹਿਰਾ ਕਮੇਟੀ ਵਲੋਂ ਮਨਾਏ ਗਏ ਇਸ 28ਵੇਂ ਤਿਉਹਾਰ ਦੇ ਸਬੰਧ ਵਿਚ 8 ਦਿਨਾਂ ਤੋਂ ਚੱਲ ਰਹੀ ਰਾਮ ਲੀਲ੍ਹਾ ਦੀ ਭਰਪੂਰ ਸ਼ਲਾਘਾ ਕੀਤੀ | ਆਦਰਸ਼ ਦੁਸਹਿਰਾ ਕਮੇਟੀ ਵਲੋਂ ਆਏ ਹੋਏ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਐਸ.ਐਸ.ਪੀ. ਅਮਰਜੀਤ ਸਿੰਘ ਬਾਜਵਾ, ਡੀ.ਐਸ.ਪੀ. ਧਰਮਕੋਟ ਯਾਦਵਿੰਦਰ ਸਿੰਘ ਬਾਜਵਾ, ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਪ੍ਰਧਾਨ ਆੜ੍ਹਤੀਆ ਯੂਨੀਅਨ ਤੇ ਸੁਧੀਰ ਕੁਮਾਰ, ਕਰਮਚੰਦ ਨੌਹਰੀਆ ਤੇ ਹੋਰ ਆਏ ਹੋਏ ਸਾਰੇ ਪਤਵੰਤਿਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ | ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤਾਂ ਨੂੰ ਅਗਨੀ ਹਲਕਾ ਵਿਧਾਇਕ ਸੁਖਜੀਤ ਸਿੰਘ, ਐਸ.ਐਸ.ਪੀ. ਅਮਰਜੀਤ ਸਿੰਘ ਬਾਜਵਾ ਤੇ ਸਮੂਹ ਦੁਸਹਿਰਾ ਕਮੇਟੀ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਦਿੱਤੀ ਗਈ | ਸਮਾਗਮ ਵਿਚ ਪ੍ਰਧਾਨ ਉਗਰਸੈਣ ਨੌਹਰੀਆ, ਅਸ਼ੋਕ ਬਜਾਜ, ਬੌਬੀ ਪ੍ਰੀਟਿੰਗ ਪ੍ਰੈੱਸ, ਹਰਮੇਸ਼ ਕੁਮਾਰ ਰਾਜਪੂਤ, ਡਾ: ਅਸ਼ੋਕ ਸ਼ਰਮਾ, ਕਰਮਚੰਦ ਨੌਹਰੀਆ, ਮਦਨ ਤਲਵਾੜ, ਪ੍ਰੇਮ ਕੁਮਾਰ ਨਰੂਲਾ, ਸੰਜੀਵ, ਗੌਰਵ ਸ਼ਰਮਾ ਡਾਇਰੈਕਟਰ, ਰਾਮ ਨੰਦ, ਰਾਮ ਲੀਲਾ ਕਮੇਟੀ, ਬੱਬੀ ਡਾਇਰੈਕਟਰ, ਟੱਲੀ, ਪੰਡਤ ਪ੍ਰੀਤਮ ਲਾਲ ਭਾਰਦਵਾਜ, ਪਿੰਦਰ ਚਾਹਲ, ਸਚਿਨ ਟੰਡਨ, ਰਾਜੀਵ ਬਜਾਜਾ, ਬੰਟੀ ਸਮਰ, ਮਿਹਰ ਸਿੰਘ ਰਾਏ, ਮਨਜੀਤ ਸਿੰਘ ਸਭਰਾ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਖ਼ਾਲਸਾ, ਬਲਰਾਜ ਸਿੰਘ ਕਲਸੀ, ਇਕਬਾਲ ਸਿੰਘ ਹੈਰੀ, ਗੁਜ਼ਰ ਸਿੰਘ ਠੂਠਗੜ, ਰਵੀ ਕੁਮਾਰ, ਬਿੱਟੂ ਪੱਬੀ, ਮੁਕੇਸ਼ ਕੁਮਾਰ ਸ਼ਰਮਾ, ਦਵਿੰਦਰ ਸਿੰਘ ਛਾਬੜਾ, ਦੇਵੀ ਦਿਆਲ, ਸੁਖਦੇਵ ਸਿੰਘ, ਪਵਨ ਕੁਮਾਰ, ਸੁਭਾਸ਼ ਚੰਦਰ ਅਤੇ ਸਾਜਨ ਕੁਮਾਰ ਆਦਿ ਹਾਜ਼ਰ ਸਨ |
ਨਿਊ ਡਾਇਮੰਡ ਕਲੱਬ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)- ਨਿਊ ਡਾਇਮੰਡ ਕਲੱਬ ਵਲੋਂ ਸਥਾਨਕ ਸੁਭਾਸ਼ ਦਾਣਾ ਮੰਡੀ ਵਿਚ ਦੁਸਹਿਰੇ ਦਾ ਸਮਾਗਮ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਪ੍ਰਧਾਨ ਵਿਜੇ ਬਾਂਸਲ ਅਗਰਵਾਲ ਸਭਾ ਤੇ ਬਿੱਟੂ ਮਿੱਤਲ ਸ਼ਾਮਿਲ ਹੋਏ ਜਦਕਿ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਜਿਨ੍ਹਾਂ ਦਾ ਕਲੱਬ ਦੇ ਮੈਂਬਰ ਸੁਰਿੰਦਰ ਕੁਮਾਰ, ਰੋਹਿਤ ਗਰਗ, ਰਾਜਨ ਗਰਗ, ਮਨੀ ਮਿੱਤਲ, ਸੰਜੇ ਮਿੱਤਲ ਤੇ ਹੋਰਨਾਂ ਨੇ ਸਵਾਗਤ ਕੀਤਾ | ਬਿਸ਼ਨਾ ਐਾਡ ਪਾਰਟੀ ਵਲੋਂ ਰੰਗਾ-ਰੰਗ ਪ੍ਰੋਗਰਾਮ ਤੇ ਕ੍ਰਿਸ਼ਨਾ ਆਰਟਸ ਵਲੋਂ ਧਾਰਮਿਕ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ | ਰਾਵਣ ਦੇ ਬੁੱਤ ਦਾ ਪੂਜਨ ਪੰਡਤ ਦਰਸ਼ਨ ਲਾਲ ਵਲੋਂ ਕੀਤਾ ਗਿਆ | ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸਮੂਹ ਸੰਗਤਾਂ ਨੂੰ ਦਸਹਿਰੇ ਦੀ ਵਧਾਈ ਦਿੱਤੀ | ਪ੍ਰਧਾਨ ਵਿਜੇ ਬਾਂਸਲ ਵਲੋਂ ਪੂਜਨ ਦੀ ਰਸਮ ਅਦਾ ਕੀਤੀ ਗਈ ਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਰਾਵਣ ਦੇ ਬੁੱਤ ਨੂੰ ਅਗਨ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਬੀਬੀ ਅਮਰਜੀਤ ਕੌਰ ਬਰਾੜ ਖੋਟੇ, ਪ੍ਰਧਾਨ ਅੰਨੂ ਮਿੱਤਲ ਨਗਰ ਕੌਾਸਲ, ਬਾਬਾ ਜਗਸੀਰ ਸਿੰਘ ਕਾਲੇਕੇ, ਰਕੇਸ਼ ਕੁਮਾਰ ਐਸ.ਡੀ.ਓ., ਕਾਨੂੰਗੋ ਭੂਸ਼ਨ ਕੁਮਾਰ, ਡਾ. ਦਵਿੰਦਰ ਸਿੰਘ ਗਿੱਲ ਪੀ.ਏ., ਗੁਰਚਰਨ ਸਿੰਘ ਚੰਨੀ ਪੀ.ਏ., ਜਗਰੂਪ ਸਿੰਘ ਗੋਂਦਾਰਾ, ਸੁਖਦੇਵ ਸਿੰਘ ਬਰਾੜ, ਪਵਨ ਗੋਇਲ, ਸੁਭਾਸ਼ ਗੋਇਲ, ਇਕਬਾਲ ਸਿੰਘ ਬਰਾੜ ਢਾਬੇ ਵਾਲਾ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਕਿਸਾਨ ਜਥੇਬੰਦੀਆਂ ਵਲੋਂ ਭਲਕੇ ਦਾ ਧਰਨਾ ਮੁਲਤਵੀ

ਕੋਟ ਈਸੇ ਖਾਂ, 8 ਅਕਤੂਬਰ (ਨਿਰਮਲ ਸਿੰਘ ਕਾਲੜਾ)- ਭਾਰਤੀ ਕਿਸਾਨ ਯੂਨੀਅਨ ਮਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਜੋ ਧਰਨਾ 10 ਅਕਤੂਬਰ ਨੂੰ ਤਲਵੰਡੀ ਭਾਈ ਨੈਸ਼ਨਲ ਹਾਈਵੇ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਪੰਜਾਬ ਵਲੋਂ ਦਾਖਾਂ ਵਿਖੇ ਰੋਸ ਰੈਲੀ 12 ਨੂੰ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਸੁਬਾਰਡੀਨੇਟ ਫੈੱਡਰੇਸ਼ਨ ਪੰਜਾਬ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਸਬੰਧ ਵਿਚ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਦੇ ਟਾਈਪਿਸਟਾਂ ਦੇ ਖੋਖਿਆਂ 'ਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ

ਨਿਹਾਲ ਸਿੰਘ ਵਾਲਾ, 8 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)- ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਅਣਪਛਾਤੇ ਚੋਰਾਂ ਵਲੋਂ 7 ਲੱਖ ਰੁਪਏ ਦੀ ਨਗਦੀ ਤੇ 10 ਤੋਲੇ ਸੋਨਾ ਚੋਰੀ ਕਰਨ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਦੀ ...

ਪੂਰੀ ਖ਼ਬਰ »

ਕੋਠੜੀਆਂ ਦੇ ਜਿੰਦਰੇ ਭੰਨ ਕੇ ਮੋਟਰਾਂ ਦੀਆਂ ਕੇਬਲਾਂ ਚੋਰੀ

ਬਾਘਾ ਪੁਰਾਣਾ, 8 ਅਕਤੂਬਰ (ਬਲਰਾਜ ਸਿੰਗਲਾ) - ਨੇੜਲੇ ਪਿੰਡ ਰਾਜੇਆਣਾ ਵਿਖੇ ਅਣਪਛਾਤੇ ਚੋਰਾਂ ਵਲੋਂ ਕੋਠੜੀਆਂ ਦੇ ਜਿੰਦਰੇ ਭੰਨ ਕੇ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈ ਗਈਆਂ | ਇਸ ਸਬੰਧੀ ਪੀੜਤ ਕਿਸਾਨ ਹਰਦੇਵ ਸਿੰਘ ਪੁੱਤਰ ਮੁਖ਼ਤਿਆਰ ਸਿੰਘ ...

ਪੂਰੀ ਖ਼ਬਰ »

ਸੁਖਜੀਤ ਸਿੰਘ ਲੋਹਗੜ੍ਹ ਨੇ ਝੋਨੇ ਦੀ ਖ਼ਰੀਦ ਦਾ ਕੀਤਾ ਰਸਮੀ ਉਦਘਾਟਨ

ਧਰਮਕੋਟ, 8 ਅਕਤੂਬਰ (ਪਰਮਜੀਤ ਸਿੰਘ)- ਦਾਣਾ ਮੰਡੀ ਧਰਮਕੋਟ ਵਿਖੇ ਸਾਉਣੀ ਦੀ ਫ਼ਸਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਜਿਸ ਦੇ ਮੱਦੇਨਜ਼ਰ ਜਿਥੇ ਮਜ਼ਦੂਰਾਂ ਵਲੋਂ ਫ਼ਸਲ ਦੀ ਸਾਫ਼ ਸਫ਼ਾਈ ਲਈ ਕਮਰ-ਕੱਸੇ ਕੀਤੇ ਗਏ ਹਨ ਉੱਥੇ ਆੜ੍ਹਤੀਆਂ ਵਲੋਂ ਸਰਕਾਰ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਚੰਡੀਗੜ੍ਹ ਦੀ ਪੰਦਰਾਂ ਪੇਟੀਆਂ ਸ਼ਰਾਬ ਬਰਾਮਦ

ਮੋਗਾ, 8 ਅਕਤੂਬਰ (ਸ਼ਿੰਦਰ ਸਿੰਘ ਭੁਪਾਲ)- ਮੁਖ਼ਬਰ ਖ਼ਾਸ ਨੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਉਸ ਸਮੇਂ ਦਿੱਤੀ ਜਦੋਂ ਉਹ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਡਿੱਗੀ ਵਾਲਾ ਮੁਹੱਲਾ ਮੋਗਾ ਨਜ਼ਦੀਕ ਆਮ ਵਾਂਗ ਗਸ਼ਤ ਕਰ ...

ਪੂਰੀ ਖ਼ਬਰ »

ਥਾਣਾ ਮੁਖੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਖ਼ਤੀ ਨਾਲ ਨਾਜਾਇਜ਼ ਕਬਜ਼ੇ ਹਟਾਏ

ਬਾਘਾ ਪੁਰਾਣਾ, 8 ਅਕਤੂਬਰ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੇ ਬਾਜ਼ਾਰ ਵਿਚਲੀਆਂ ਸੜਕਾਂ ਦੁਆਲੇ ਨਜਾਇਜ਼ ਕਬਜ਼ਿਆਂ ਸਦਕਾ ਸਾਰਾ ਦਿਨ ਟਰੈਫ਼ਿਕ ਦੀ ਸਮੱਸਿਆ ਬਣੀ ਰਹਿੰਦੀ ਹੈ ਕਿਉਂਕਿ ਦੁਕਾਨਦਾਰਾਂ ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਵਲੋਂ ਸੜਕ ਉੱਪਰ ਨਜਾਇਜ਼ ...

ਪੂਰੀ ਖ਼ਬਰ »

ਪੁਲਿਸ ਦੇ ਰਿਸ਼ਵਤਖ਼ੋਰ ਮੁਲਾਜ਼ਮਾਂ ਨੂੰ ਨੱਥ ਪਾਉਣ ਵਾਲੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਦਾ ਵਿਸ਼ੇਸ਼ ਸਨਮਾਨ

ਨਿਹਾਲ ਸਿੰਘ ਵਾਲਾ, 8 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)- ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਅਤੇ ਪ੍ਰਸ਼ਾਸਨ ਦੀ ਗੁੰਡਾਗਰਦੀ, ਰੇਤ ਮਾਫ਼ੀਆ, ਡਰੱਗ ਮਾਫ਼ੀਆ ਲੋਕਾਂ ਦਾ ਸੋਸ਼ਣ ਕਰ ਰਹੇ ਹਨ | ਪੰਜਾਬ ਅੰਦਰ ਲੋਕਾਂ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਡੀ.ਸੀ. ਮੋਗਾ ਨੂੰ ਮੰਗ ਪੱਤਰ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਮੋਗਾ ਦੇ ਕਨਵੀਨਰ ਸੁਰਜੀਤ ਸਿੰਘ ਕੋਟਲਾ ਦੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਡੀ.ਸੀ. ਮੋਗਾ ਨੂੰ ਇਕ ਮੰਗ ਮੁੱਖ ਮੰਤਰੀ ਦੇ ਨਾਂਅ ਦਿੱਤਾ ਗਿਆ | ਮੰਗ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਵੱਡਾ ਘਰ ਵਲੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ

ਨੱਥੂਵਾਲਾ ਗਰਬੀ, 8 ਅਕਤੂਬਰ (ਸਾਧੂ ਰਾਮ ਲੰਗੇਆਣਾ)- ਪਿੰਡ ਵੱਡਾ ਘਰ ਦੇ ਨਗਰ ਨਿਵਾਸੀਆਂ, ਪਤਵੰਤਿਆਂ ਤੇ ਗ੍ਰਾਮ ਪੰਚਾਇਤ ਦੇ ਸਮੂਹ ਨੁਮਾਇੰਦਿਆਂ ਵਲੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਰਪੰਚ ਜਗਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਮੋਗਾ, 8 ਅਕਤੂਬਰ (ਅਮਰਜੀਤ ਸਿੰਘ ਸੰਧੂ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੇ ਅਹੁਦੇਦਾਰਾਂ ਵਲੋਂ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਬੇਰੁਖ਼ੀ ਲਈ ...

ਪੂਰੀ ਖ਼ਬਰ »

ਦੁਸਹਿਰੇ ਦੇ ਤਿਉਹਾਰ 'ਤੇ ਲੱਗੀ ਹੋਟਲ ਦੇ ਗੁਦਾਮ 'ਚ ਅੱਗ ਕਾਰਨ ਫਟਿਆ ਡੀਜ਼ਲ ਦਾ ਡਰੰਮ

ਮੋਗਾ, 8 ਅਕਤੂਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)- ਅੱਜ ਦਸਹਿਰੇ ਦੇ ਪਵਿੱਤਰ ਦਿਨ 'ਤੇ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਵਿਖੇ ਮਠਿਆਈ ਬਣਾਉਣ ਵਾਲੀ ਦੁਕਾਨ ਦੇ ਗੁਦਾਮ ਵਿਚ ਪਏ ਡੀਜ਼ਲ ਦੇ ਡਰੰਮ ਨੂੰ ਅੱਗ ਲੱਗ ਜਾਣ 'ਤੇ ਤਿੰਨ ਮਠਿਆਈ ਤਿਆਰ ਕਰਨ ਵਾਲੇ ਪ੍ਰਵਾਸੀ ...

ਪੂਰੀ ਖ਼ਬਰ »

ਦਾਣਾ ਮੰਡੀ ਮੋਗਾ ਦੀ 7 ਕਰੋੜ ਰੁਪਏ ਨਾਲ ਕੀਤੀ ਗਈ ਹੈ ਕਾਇਆਕਲਪ-ਵਿਧਾਇਕ ਹਰਜੋਤ ਕਮਲ

1 ਕਰੋੜ 80 ਲੱਖ ਦੀ ਲਾਗਤ ਨਾਲ ਲੱਗੀਆਂ ਐਲ.ਈ.ਡੀ. ਲਾਇਟਾਂ ਦਾ ਕੀਤਾ ਉਦਘਾਟਨ ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਵਲੋਂ ਨਵੀਂ ਦਾਣਾ ਮੰਡੀ ਵਿਚ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜਾ ਲਿਆ ਗਿਆ ਅਤੇ 1 ਕਰੋੜ 80 ਲੱਖ ...

ਪੂਰੀ ਖ਼ਬਰ »

ਮੰਗਾਂ ਦੇ ਹੱਕ 'ਚ 11 ਨੂੰ ਦਾਖਾਂ ਵਿਖੇ ਰੈਲੀ ਕਰਨਗੇ ਪੈਨਸ਼ਨਰਜ਼

ਮੋਗਾ, 8 ਅਕਤੂਬਰ (ਸ਼ਿੰਦਰ ਸਿੰਘ ਭੁਪਾਲ)- ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੋਗਾ ਦੀ ਮੀਟਿੰਗ ਬਲੌਰ ਸਿੰਘ ਦੀ ਪ੍ਰਧਾਨਗੀ ਹੇਠ ਬਿਜਲੀ ਘਰ ਦੇ ਰੈਸਟ ਹਾਊਸ ਮੋਗਾ ਵਿਖੇ ਹੋਈ ਜਿਸ ਦੀ ਕਾਰਵਾਈ ਸਕੱਤਰ ਜੰਗੀਰ ਸਿੰਘ ਖੋਖਰ ਨੇ ਨਿਭਾਈ | ਮੀਟਿੰਗ ਨੂੰ ਬਲੌਰ ਸਿੰਘ, ਬੰਤ ...

ਪੂਰੀ ਖ਼ਬਰ »

ਸ਼ਹਿਰ ਵਿਖੇ ਹੋਇਆ ਮੈਟੀ ਇਲੈਕਟ੍ਰੋ ਹੋਮਿਓਪੈਥੀ ਐਸੋਸੀਏਸ਼ਨ ਪੰਜਾਬ ਦਾ ਗਠਨ

ਮੋਗਾ, 8 ਅਕਤੂਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਪਿੰਡ ਦੁੱਨੇਕੇ ਵਿਖੇ ਬਰਾਈਟ ਗਲੋਬਲ ਸੰਸਥਾ ਵਿਖੇ ਇਕ ਅਹਿਮ ਮੀਟਿੰਗ ਮੈਟੀ ਇਲੈਕਟ੍ਰੋ ਹੋਮਿਉਪੈਥੀ ਡਾਕਟਰਾਂ ਦੀ ਹੋਈ ਜਿੱਥੇ ਪੰਜਾਬ ਭਰ ਤੋਂ ਡਾਕਟਰਾਂ ਨੇ ਹਿੱਸਾ ਲਿਆ | ਇਸ ਮੌਕੇ ਡਾ. ...

ਪੂਰੀ ਖ਼ਬਰ »

ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ ਨੇ ਹੜ੍ਹ ਪੀੜਤ ਬੱਚਿਆਂ ਲਈ ਦਿੱਤੀ 21000 ਦੀ ਸਹਾਇਤਾ

ਨੱਥੂਵਾਲਾ ਗਰਬੀ, 8 ਅਕਤੂਬਰ (ਸਾਧੂ ਰਾਮ ਲੰਗੇਆਣਾ)- ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਭਰਨ ਲਈ 21000 ਰੁਪਏ ਦੀ ਸਹਾਇਤਾ ਰਾਸ਼ੀ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਨੇ ਕੈਨੇਡਾ ਦਾ ਤਿੰਨ ਵਾਰ ਰਿਫ਼ਿਊਜ਼ਲ ਤੋਂ ਬਾਅਦ ਲਗਵਾਇਆ ਵਿਜ਼ਟਰ ਵੀਜ਼ਾ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)-ਮਾਲਵਾ ਿਖ਼ੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ, ਨੇ ਕੀਰਤ ਕੌਰ ਵਾਸੀ ਅੱਸੀ ਕਲਾਂ ਦਾ ਕੈਨੇਡਾ ਦਾ ਵਿਜ਼ਟਰ ...

ਪੂਰੀ ਖ਼ਬਰ »

ਸ੍ਰੀ ਰਾਮ ਲੀਲ੍ਹਾ ਉਤਸਵ ਕਮੇਟੀ ਤੇ ਰਾਮ ਸ਼ਰਨਮ ਆਸ਼ਰਮ ਨੇ ਮਨਾਈ ਸ੍ਰੀ ਰਾਮ ਨੌਮੀ

ਬਾਘਾ ਪੁਰਾਣਾ, 8 ਅਕਤੂਬਰ (ਬਲਰਾਜ ਸਿੰਗਲਾ)- ਸ੍ਰੀ ਰਾਮ ਲੀਲਾ ਉਤਸਵ ਕਮੇਟੀ ਦੇ ਪ੍ਰਧਾਨ ਰੌਸ਼ਨ ਲਾਲ ਰੋਸ਼ੀ ਤੇ ਸਮੂਹ ਮੈਂਬਰਾਂ ਵਲੋਂ ਸ੍ਰੀ ਰਾਮ ਸ਼ਰਨਮ ਆਸ਼ਰਮ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸ੍ਰੀ ਰਾਮ ਸ਼ਰਨਮ ਆਸ਼ਰਮ ਬਾਘਾ ਪੁਰਾਣਾ ਵਿਖੇ ਸ੍ਰੀ ਰਾਮ ਨੌਮੀ ਦਾ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਓਵਰਆਲ ਪ੍ਰਾਪਤ ਕੀਤੇ 7.5 ਬੈਂਡ

ਬਾਘਾ ਪੁਰਾਣਾ, 8 ਅਕਤੂਬਰ (ਬਲਰਾਜ ਸਿੰਗਲਾ)- ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਇਲਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ ਇੰਸਟੀਚਿਊਟਸ ਅਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਸਟੈਂਡ ਦੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਲਗਾਤਾਰ ਲਗਵਾ ਰਿਹੈ ਵਿਜ਼ਟਰ ਵੀਜ਼ੇ-ਡੱਲਾ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਆਪਣੀਆਂ ਆਈਲਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਦੁਆਰਾ ਪੰਜਾਬ ਦੀ ਨੰਬਰ ਇਕ ਤੇ ਨਾਮਵਰ ਸੰਸਥਾ ਬਣ ਚੁੱਕੀ ਹੈ | ਇਸੇ ਸਫਲਤਾ ਸਦਕਾ ਸੰਸਥਾ ਵਲੋਂ ਲਗਾਤਾਰ ਵਿਜ਼ਟਰ ਵੀਜ਼ਾ ਆ ਰਹੇ ਹਨ | ਸੰਸਥਾ ਨੇ ਜਸਵੀਰ ਕੌਰ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਬੀ.ਪੀ.ਏ. ਨੇ ਲਗਵਾਇਆ ਪਤੀ-ਪਤਨੀ ਦਾ ਆਸਟ੍ਰੇਲੀਆ ਵਿਜ਼ਟਰ ਵੀਜ਼ਾ

ਬਾਘਾ ਪੁਰਾਣਾ, 8 ਅਕਤੂਬਰ (ਬਲਰਾਜ ਸਿੰਗਲਾ)- ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਬਾਘਾ ਪੁਰਾਣਾ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ, ਨੇ ਸਚਿਨ ਢੀਂਗਰਾ ਤੇ ਜੋਤੀ ਢੀਂਗਰਾ ਦਾ ...

ਪੂਰੀ ਖ਼ਬਰ »

ਨੰਬਰਦਾਰਾਂ ਦੇ ਤਹਿਸੀਲ ਪ੍ਰਧਾਨ ਦੀ ਚੋਣ 7 ਦਸੰਬਰ ਨੂੰ

ਧਰਮਕੋਟ, 8 ਅਕਤੂਬਰ (ਪਰਮਜੀਤ ਸਿੰਘ)- ਤਹਿਸੀਲ ਪੱਧਰ ਦੇ ਨੰਬਰਦਾਰਾਂ ਦੀ ਮੀਟਿੰਗ ਗੁਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹੁਣ ਝੋਨੇ ਦਾ ਸੀਜ਼ਨ ਹੋਣ ...

ਪੂਰੀ ਖ਼ਬਰ »

ਨੇਕ ਸਿੰਘ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਅਹੁਦਾ ਸੰਭਾਲਣ ਉਪਰੰਤ ਮੀਟਿੰਗ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)- ਮੋਗਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇਕ ਸਿੰਘ ਦੇ ਵਲੋਂ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਚਾਰਜ ਸੰਭਾਲਣ ਉਪਰੰਤ ਮੋਗਾ ਜ਼ਿਲ੍ਹੇ ਦੇ ਸਮੁੱਚੇ ਸੈਂਟਰ ਹੈੱਡ ਟੀਚਰ, ਪੜ੍ਹੋ ਪੰਜਾਬ ਪੜ੍ਹਾਓ ...

ਪੂਰੀ ਖ਼ਬਰ »

24ਵੀਂਆਂ ਪੰਜਾਬ ਸਕੂਲ ਖੇਡਾਂ ਪਾਥਵੇਅਜ਼ ਸਕੂਲ ਨੇ ਵੱਖ-ਵੱਖ ਖੇਡਾਂ 'ਚ ਮੱਲਾਂ ਮਾਰੀਆਂ

ਕੋਟ ਈਸੇ ਖਾਂ, 8 ਅਕਤੂਬਰ (ਨਿਰਮਲ ਸਿੰਘ ਕਾਲੜਾ)- 24ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਹਾਲ ਹੀ ਬੀਤੇ ਦਿਨੀਂ ਹੋਈਆਂ | ਇਨ੍ਹਾਂ ਖੇਡਾਂ 'ਚ ਪਾਥਵੇਅਜ਼ ਗਲੋਬਲ ਸਕੂਲ ਦੇ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਹ ਖੇਡਾਂ ਮੋਗੇ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਨੰਬਰਦਾਰ ਬਲਵੀਰ ਸਿੰਘ ਬੁੱਟਰ ਨਮਿਤ ਸ਼ਰਧਾਂਜਲੀ ਸਮਾਗਮ

ਕਿਸ਼ਨਪੁਰਾ ਕਲਾਂ, 8 ਅਕਤੂਬਰ (ਅਮੋਲਕ ਸਿੰਘ ਕਲਸੀ)- ਨੰਬਰਦਾਰ ਕੋਮਲਜੀਤ ਸਿੰਘ ਬੁੱਟਰ ਤਿਹਾੜਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਨੰਬਰਦਾਰ ਬਲਵੀਰ ਸਿੰਘ ਬੁੱਟਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ...

ਪੂਰੀ ਖ਼ਬਰ »

ਨਵ-ਪੰਜਾਬੀ ਸਾਹਿਤ ਸਭਾ ਵਲੋਂ ਮਹੀਨਾਵਾਰ ਸਮਾਗਮ

ਕੋਟ ਈਸੇ ਖਾਂ, 8 ਅਕਤੂਬਰ (ਯਸ਼ਪਾਲ ਗੁਲਾਟੀ)- ਨਵ-ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨਾਵਾਰ ਮੀਟਿੰਗ ਜ਼ੀਰਾ, ਮਖੂ, ਹਰੀਕੇ, ਧਰਮਕੋਟ ਤੇ ਇਲਾਕਾ ਕੋਟ ਈਸੇ ਖਾਂ ਦੇ ਲੇਖਕ, ਪਾਠਕ, ਹੰੁਮ-ਹੰੁਮਾ ਕੇ ਪੁੱਜੇ ਸਨ | ਇਸ ਸਾਹਿਤ ਸਭਾ ਵਲੋਂ ਜੋ ਹਰ ਸਾਲ ਮਾ. ਸੁਰਿੰਦਰ ਨਾਥ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX