ਤਾਜਾ ਖ਼ਬਰਾਂ


ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  49 minutes ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  58 minutes ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  about 1 hour ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  about 3 hours ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  about 3 hours ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  about 3 hours ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 4 hours ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 4 hours ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  about 5 hours ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  about 6 hours ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 6 hours ago
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ) - ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ...
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  about 5 hours ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 7 hours ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  about 7 hours ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 6 hours ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  about 7 hours ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  about 8 hours ago
ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਰਾਜਦੂਤਾਂ ਦਾ ਵਫ਼ਦ
. . .  about 8 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  about 8 hours ago
ਨਾਭਾ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ ਸ਼ਬਦ ਗੁਰੂ ਯਾਤਰਾ
. . .  about 8 hours ago
ਕੈਨੇਡਾ ਚੋਣਾਂ 2019 : ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ
. . .  about 8 hours ago
ਕੈਨੇਡਾ ਚੋਣਾਂ : ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ
. . .  about 9 hours ago
ਇਸ ਵਾਰ ਕਾਂਗਰਸ ਹੀ ਹਰਿਆਣਾ 'ਚ ਸੱਤਾ 'ਚ ਆਵੇਗੀ : ਕੁਮਾਰੀ ਸ਼ੈਲਜਾ
. . .  about 8 hours ago
ਅੰਮ੍ਰਿਤਸਰ ਪਹੁੰਚੇ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦੇ ਵਫ਼ਦ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ
. . .  about 9 hours ago
ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  about 9 hours ago
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  about 9 hours ago
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  about 9 hours ago
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  about 10 hours ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  about 10 hours ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  about 10 hours ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  about 10 hours ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  about 10 hours ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  about 10 hours ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  about 10 hours ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  about 10 hours ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  about 10 hours ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  about 10 hours ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  about 9 hours ago
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 10 hours ago
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  about 11 hours ago
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  about 11 hours ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  about 11 hours ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  about 11 hours ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  about 11 hours ago
ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਜ਼ਿਲ੍ਹੇ ਭਰ 'ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਫ਼ਿਰੋਜ਼ਪੁਰ, 8 ਅਕਤੂਬਰ (ਜਸਵਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ)- ਦੁਸਹਿਰੇ ਦਾ ਤਿਉਹਾਰ ਜ਼ਿਲ੍ਹੇ ਭਰ ਅੰਦਰ ਵੱਖ-ਵੱਖ ਸੰਸਥਾਵਾਂ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੀਆਂ ਗਈਆਂ ਸੁਰੱਖਿਅਤ ਥਾਵਾਂ 'ਤੇ ਦੁਸਹਿਰਾ ਮਨਾਏ ਜਾਣ ਸਮੇਂ ਇਕ ਦੀ ਬਜਾਏ ਦੋ-ਦੋ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਉੱਚੇ ਲੰਬੇ ਪੁਤਲਿਆਂ ਨੂੰ ਇੱਕੋ ਸਮੇਂ ਸਾੜਿਆ ਗਿਆ, ਜਿਸ ਦੌਰਾਨ ਉਨ੍ਹਾਂ'ਚ ਭਰੇ ਉੱਚੀ ਆਵਾਜ਼ ਵਾਲੇ ਪਟਾਕਿਆਂ ਨੇ ਜਿੱਥੇ ਆਕਾਸ਼ ਗੂੰਜਣ ਲਗਾ ਦਿੱਤਾ, ਉਥੇ ਹੋਈ ਦਿਲਕਸ਼ ਆਤਿਸ਼ਬਾਜ਼ੀ ਨੇ ਸਭ ਦੇ ਮਨ ਨੂੰ ਮੋਹਿਆ | ਇਸ ਮੌਕੇ ਪਹਿਲਾਂ ਰਾਮ ਲੀਲ੍ਹਾ ਕਮੇਟੀਆਂ ਵਲੋਂ ਰਾਮ-ਲੀਲ੍ਹਾ ਦੀ ਸਮਾਪਤੀ ਸਮੇਂ ਭਗਵਾਨ ਰਾਮ ਅਤੇ ਰਾਵਣ ਦੀਆਂ ਫ਼ੌਜਾਂ 'ਚ ਹੋਈ ਜੰਗ ਦਾ ਦਿ੍ਸ਼ ਪੇਸ਼ ਕਰਨ ਉਪਰੰਤ ਭਗਵਾਨ ਰਾਮ ਦੀਆਂ ਫ਼ੌਜਾਂ ਦੀ ਜਿੱਤ ਦੀ ਖ਼ੁਸ਼ੀ ਮਨਾਈ ਗਈ | ਉਸ ਉਪਰੰਤ ਵੱਖ-ਵੱਖ ਥਾਈਾ ਹੋਏ ਸਮਾਗਮਾਂ ਸਮੇਂ ਗੁਰੂਹਰਸਹਾਏ ਪੁਰਾਣੇ ਹਕੀਮਾਂ ਵਾਲੇ ਸ਼ੈਲਰ ਅੰਦਰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਰਾਮ ਬਾਗ ਫ਼ਿਰੋਜ਼ਪੁਰ ਛਾਉਣੀ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਸ਼ਹਿਰ ਅੰਦਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਜ਼ੀਰਾ ਅੰਦਰ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਬਲਾਕ ਸੰਮਤੀ ਆਦਿ ਨੇਤਾਵਾਂ ਵਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚ, ਜਿੱਥੇ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ, ਉੱਥੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਈ | ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਦੁਸਹਿਰਾ ਸਮਾਗਮ ਮਨਾਏ ਜਾਣ ਸਮੇਂ ਚੰਦਰ ਗੈਂਦ ਡਿਪਟੀ ਕਮਿਸ਼ਨਰ, ਬੀ ਚੰਦਰ ਸ਼ੇਖਰ ਆਈ.ਜੀ ਫ਼ਿਰੋਜ਼ਪੁਰ ਪੁਲਿਸ ਰੇਂਜ, ਸਮਾਜ ਸੇਵੀ ਵਰਿੰਦਰ ਮੋਹਨ ਸਿੰਘਾਲ ਚਾਰਟਡ ਅਕਾਊਾਟੈਂਟ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ |
ਰਾਮ ਬਾਗ ਅੰਦਰ ਸ੍ਰੀ ਸਨਾਤਨ ਧਰਮ ਸਭਾ ਤੇ ਸ੍ਰੀ ਸ਼ਿਵ ਸ਼ੰਕਰ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਘੁਮਿਆਰ ਮੰਡੀ ਨੇ ਮਨਾਇਆ ਦੁਸਹਿਰਾ
ਰਾਮ ਬਾਗ ਅੰਦਰ ਦੁਸਹਿਰੇ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਸ੍ਰੀ ਸਨਾਤਨ ਧਰਮ ਸਭਾ ਸੂਜੀ ਬਾਜ਼ਾਰ ਫ਼ਿਰੋਜ਼ਪੁਰ ਛਾਉਣੀ ਤੇ ਸ੍ਰੀ ਸ਼ਿਵ ਸ਼ੰਕਰ ਰਾਮ ਲੀਲ੍ਹਾ ਦਸਹਿਰਾ ਕਮੇਟੀ ਸੁਸਾਇਟੀ ਘੁਮਿਆਰ ਮੰਡੀ ਫ਼ਿਰੋਜ਼ਪੁਰ ਛਾਉਣੀ ਵਲੋਂ ਇਕੋ ਹੀ ਜਗ੍ਹਾ ਵੱਖ-ਵੱਖ ਤੌਰ 'ਤੇ ਸਮਾਗਮ ਰੱਖ ਕੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਸੂਜੀ ਬਾਜ਼ਾਰ ਫ਼ਿਰੋਜ਼ਪੁਰ ਛਾਉਣੀ ਵਲੋਂ ਪ੍ਰਧਾਨ ਬਾਲ ਕਿਸ਼ਨ ਮਿੱਤਲ ਤੇ ਮੇਲਾ ਇੰਚਾਰਜ ਵਿਸ਼ਾਲ ਗੁਪਤਾ ਸਿੱਕਾ ਦੀ ਯੋਗ ਅਗਵਾਈ ਹੇਠ ਕੀਤੇ ਗਏ ਦੁਸਹਿਰਾ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਪਹੰੁਚੇ | ਉਨ੍ਹਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਵਰਿੰਦਰ ਮੋਹਨ ਸਿੰਘਾਲ ਚਾਰਟਡ ਅਕਾਊਾਟੈਂਟ ਅਤੇ ਡਾਕਟਰ ਐਸੋਸੀਏਸ਼ਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਡਾ: ਸ਼ੀਲ ਸੇਠੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਵਿਧਾਇਕ ਪਿੰਕੀ ਨੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਸਮੂਹ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਉਨ੍ਹਾਂ ਨਾਲ ਰਜਿੰਦਰ ਛਾਬੜਾ ਉਪ ਚੇਅਰਮੈਨ ਜੈਨਕੋ ਪੰਜਾਬ, ਅਜੇ ਜੋਸ਼ੀ, ਵਪਾਰ ਮੰਡਲ ਪ੍ਰਧਾਨ ਚੰਦਰ ਮੋਹਨ ਹਾਂਡਾ, ਹਰਿੰਦਰ ਸਿੰਘ ਖੋਸਾ, ਬਿੱਟੂ ਸਾਂਘਾ, ਧਰਮਜੀਤ ਸਿੰਘ ਹੌਾਡਾ ਵਾਲੇ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ, ਬਲਵੀਰ ਸਿੰਘ ਬਾਠ, ਸੁਖਵਿੰਦਰ ਸਿੰਘ ਅਟਾਰੀ, ਬਲੀ ਸਿੰਘ ਉਸਮਾਨ ਵਾਲਾ, ਸੁਖਜਿੰਦਰ ਸਿੰਘ ਆਰਿਫ਼ ਕੇ, ਪਿੰ੍ਰਸ ਭਾਊ, ਤੇਜਿੰਦਰ ਸਿੰਘ ਬਿੱਟੂ ਬਗਦਾਦੀ ਗੇਟ, ਅਮਰਜੀਤ ਸਿੰਘ ਭੋਗਲ, ਪਰਮਿੰਦਰ ਹਾਂਡਾ, ਪਾਲ ਸਿੰਘ ਧੰਜਲ, ਦਲਜੀਤ ਸਿੰਘ ਦੁਲਚੀ ਕੇ ਆਦਿ ਆਗੂ ਨਾਲ ਸਨ | ਇਸ ਦੇ ਸਾਹਮਣੇ ਸ੍ਰੀ ਸ਼ਿਵ ਸ਼ੰਕਰ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਸੁਸਾਇਟੀ ਘੁਮਿਆਰ ਮੰਡੀ ਫ਼ਿਰੋਜ਼ਪੁਰ ਛਾਉਣੀ ਵਲੋਂ ਮੁੱਖ ਪ੍ਰਬੰਧਕ ਜੋਰਾ ਸਿੰਘ ਸੰਧੂ ਮੈਂਬਰ ਕੈਂਟ ਬੋਰਡ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਅਆ ਜਿਸ ਵਿਚ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ ਪਹੰੁਚੇ ਤੇ ਉਨ੍ਹਾਂ ਨੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਜਿੱਥੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ, ਉਥੇ ਸਭਨਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸੁਸਾਇਟੀ ਪ੍ਰਧਾਨ ਸ਼ਿਵ ਕੁਮਾਰ ਸ਼ੁਕਲਾ ਅਤੇ ਸਰਪ੍ਰਸਤ ਡਾ: ਉਮੇਸ਼ ਸ਼ਰਮਾ ਨੇ ਸਹਿਯੋਗ ਦੇਣ ਵਾਲੀਆਂ ਕਮੇਟੀਆਂ ਦਾ ਜਿੱਥੇ ਧੰਨਵਾਦ ਕੀਤਾ, ਉਥੇ ਕਮਲ ਸ਼ਰਮਾ ਆਦਿ ਪਹੰੁਚੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਜੁਗਰਾਜ ਸਿੰਘ ਕਟੋਰਾ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ, ਮਹਿੰਦਰ ਸਿੰਘ ਵਿਰਕ ਕੌਮੀ ਆਗੂ ਸ਼ੋ੍ਰਮਣੀ ਅਕਾਲੀ ਦਲ, ਸ਼ਮਿੰਦਰ ਸਿੰਘ ਜ਼ੀਰਾ ਕੌਮੀ ਅਕਾਲੀ ਆਗੂ, ਬਲਵਿੰਦਰ ਸਿੰਘ ਪੱਪੂ ਕੋਤਵਾਲ, ਗੁਰਜੀਤ ਸਿੰਘ ਆਰਿਫ਼ ਕੇ ਪ੍ਰਧਾਨ ਜ਼ਿਲ੍ਹਾ ਕਿਸਾਨ ਮੋਰਚਾ, ਗੁਰਪ੍ਰੀਤ ਸਿੰਘ ਢਿੱਲੋਂ, ਤਰਲੋਕ ਪਾਈਲਟ, ਸੰਜੀਵ ਮੋਨੂੰ ਪ੍ਰਧਾਨ ਯੁਵਾ ਮੋਰਚਾ ਜ਼ਿਲ੍ਹਾ ਫ਼ਿਰੋਜ਼ਪੁਰ, ਹਰਮੀਤ ਸਿੰਘ ਖਾਈ, ਬਲਕਰਨ ਸਿੰਘ ਹਾਜੀ ਵਾਲਾ ਆਦਿ ਪਤਵੰਤੇ ਹਾਜ਼ਰ ਸਨ |
ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਸੜੇ ਦੋ-ਦੋ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ
ਦੁਸਹਿਰੇ ਦਾ ਤਿਉਹਾਰ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਮਨਾਏ ਜਾਣ ਸਮੇਂ ਇਕ ਨਹੀਂ 2-2 ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸੜੇ | ਪ੍ਰਸ਼ਾਸਨ ਦੀਆਂ ਸਾਂਝੇ ਰੂਪ 'ਚ ਦੁਸਹਿਰਾ ਮਨਾਉਣ ਦੀਆਂ ਅਪੀਲਾਂ ਦੇ ਉਲਟ ਇਕ ਵਾਰ ਫਿਰ ਤੋਂ ਸੀਆ ਰਾਮ ਡਰਾਮਾਟਿਕ ਕਲੱਬ ਤੇ ਦੁਸਹਿਰਾ ਕਮੇਟੀ ਅਤੇ ਮਹਾਂਬੀਰ ਦੁਸਹਿਰਾ ਕਮੇਟੀ ਵਲੋਂ ਨਾਲੋ-ਨਾਲ ਸਟੇਜਾਂ ਲਗਾ ਕੇ ਪੂਰੇ ਉਤਸ਼ਾਹ ਨਾਲ ਦੁਸਹਿਰਾ ਸਮਾਗਮ ਮਨਾਉਂਦੇ ਹੋਏ ਵੱਖ-ਵੱਖ ਪੁਤਲੇ ਬਣਾ ਕੇ ਫੂਕੇ ਗਏ | ਸੀਆ ਰਾਮ ਡਰਾਮਾਟਿਕ ਕਲੱਬ ਤੇ ਦੁਸਹਿਰਾ ਕਮੇਟੀ ਦੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਸਨ | ਉਨ੍ਹਾਂ ਦੇ ਨਾਲ ਡੀ.ਪੀ. ਚੰਦਨ ਸਾਬਕਾ ਚੇਅਰਮੈਨ, ਭਾਜਪਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਾਸਲ ਆਦਿ ਨਾਲ ਸਨ | ਜਦਕਿ ਮਹਾਂਬੀਰ ਦੁਸਹਿਰਾ ਕਮੇਟੀ ਦੇ ਸਮਾਗਮ ਵਿਚ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸੀਆ ਰਾਮ ਡਰਾਮਾਟਿਕ ਕਲੱਬ ਦੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਨੀਰੁੱਧ ਗੁਪਤਾ ਸਰਪ੍ਰਸਤ, ਗੌਰਵ ਸਾਗਰ ਭਾਸਕਰ ਸਰਪ੍ਰਸਤ, ਕੈਲਾਸ਼ ਸ਼ਰਮਾ ਚੇਅਰਮੈਨ, ਪਵਨ ਬਾਂਸਲ ਪ੍ਰੋਜੈਕਟ ਚੇਅਰਮੈਨ, ਵਿਜੇ ਮੋਂਗਾ ਪ੍ਰਧਾਨ, ਗੁਰਮੀਤ ਸਿੰਘ ਅਟਵਾਲ ਜਨਰਲ ਸਕੱਤਰ, ਵਿਨੋਦ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸਤੀਸ਼ ਬੱਤਰਾ ਮੀਤ ਪ੍ਰਧਾਨ, ਵਿਸ਼ਾਲ ਸ਼ਰਮਾ ਖ਼ਜ਼ਾਨਚੀ, ਰਾਜੇਸ਼ ਗਿਰਧਰ, ਚੇਤਨ ਸ਼ਰਮਾ, ਗੁਰਵਿੰਦਰ ਸਿੰਘ, ਰੋਹਨ ਹਾਂਡਾ, ਸੁਰਿੰਦਰ ਵਧਵਾ, ਕ੍ਰਿਪਾਲ ਸਿੰਘ ਮੱਕੜ, ਪ੍ਰਵੀਨ ਸ਼ਰਮਾ, ਬੌਬੀ ਅਤੇ ਸੀਆ ਰਾਮ ਦੁਸਹਿਰਾ ਕਮੇਟੀ ਦੇ ਚੇਅਰਮੈਨ ਦਵਿੰਦਰ ਬਜਾਜ, ਰਾਜੂ ਸਹਿਗਲ ਪ੍ਰੋਜੈਕਟ ਚੇਅਰਮੈਨ, ਵਰਿੰਦਰ ਕੱਕੜ ਪ੍ਰਧਾਨ, ਕਮਲ ਕਾਲੀਆ ਉਪ ਚੇਅਰਮੈਨ, ਐੱਸ.ਪੀ ਜਾਖੂ ਸੀਨੀਅਰ ਉਪ ਪ੍ਰਧਾਨ, ਦਾਨਿਸ਼ ਕੱਕੜ, ਸਤੀਸ਼ ਗਰੋਵਰ, ਸ਼ੈਿਲੰਦਰ ਮਿੱਤਲ, ਮੰਗਤ ਰਾਮ ਮਾਨਕਟਾਲਾ, ਵਿਨੋਦ ਨਰੂਲਾ, ਓਮ ਪ੍ਰਕਾਸ਼ ਕਟਾਰੀਆ, ਹਰੀਸ਼ ਸਿਡਾਨਾ, ਰਵਿੰਦਰ ਅਰੋੜਾ, ਜਗਦੀਸ਼ ਬਜਾਜ, ਰਾਜੇਸ਼ ਬੱਤਰਾ ਆਦਿ ਵਲੋਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ | ਦੂਸਰੇ ਪਾਸੇ ਦੁਸਹਿਰਾ ਸਮਾਗਮਾਂ ਨੂੰ ਸ਼ਰਧਾ ਭਾਵਨਾ ਨਾਲ ਨੇਪਰੇ ਚਾੜ੍ਹਨ ਲਈ ਮਹਾਂਬੀਰ ਦੁਸਹਿਰਾ ਕਮੇਟੀ ਵਲੋਂ ਗਗਨ ਸਿੰਘਾਲ, ਸਾਮੀਰ ਮਿੱਤਲ, ਅਰੁਣ ਕੁਮਾਰ ਪ੍ਰਧਾਨ, ਡਾ: ਐਮ.ਐੱਸ ਟੀਨਾ ਚੇਅਰਮੈਨ, ਬਰਨਾ ਬਾਸ ਜਨਰਲ ਸਕੱਤਰ, ਰਾਕੇਸ਼ ਮੋਂਗਾ ਸਰਪ੍ਰਸਤ, ਐੱਸ.ਪੀ ਜਾਖੂ ਸਰਪ੍ਰਸਤ, ਆਸ਼ੂ ਗੁਪਤਾ ਸਰਪ੍ਰਸਤ, ਬੱਬਲਜੀਤ ਸਿੰਘ ਮੀਤ ਪ੍ਰਧਾਨ, ਬੌਬੀ ਖੁਰਾਣਾ ਪੈੱ੍ਰਸ ਸਕੱਤਰ, ਰਵਿੰਦਰ ਕੁਮਾਰ ਸੀਨੀਅਰ ਮੀਤ ਪ੍ਰਧਾਨ, ਸੁਨੀਲ ਕੁਮਾਰ ਮੇਲਾ ਪ੍ਰਬੰਧਕ, ਗੁਰਦੇਵ ਸਿੰਘ ਕੰਬੋਜ, ਅਮਿਤ ਅਗਰਵਾਲ, ਡਾ: ਸੰਜੇ ਪੰਡਿਤ, ਰਾਧੇ ਸ਼ਾਮ, ਰਾਜੀਵ ਅਗਰਵਾਲ, ਅਮਰਜੀਤ ਰਾਵਤ, ਸਲੇਂਦਰ ਸ਼ੈਲੀ, ਭੂਸ਼ਨ ਨਰੂਲਾ, ਰਾਕੇਸ਼ ਰੌਸ਼ਨ, ਗੁਰਮੁਖ ਸਿੰਘ, ਐੱਸ.ਆਰ ਯਾਦਵ, ਦੀਪਕ ਗੁਪਤਾ, ਸੁਭਾਸ਼ ਬਜਾਜ, ਆਯੂਸ਼ ਆਦਿ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ |
ਅਨਾਥ ਆਲਿਆ ਬੱਚਿਆਂ ਨਾਲ ਵਿਧਾਇਕ ਪਿੰਕੀ ਨੇ ਮਨਾਇਆ ਦੁਸਹਿਰਾ
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)- ਅਨਾਥ ਆਲਿਆ ਅੰਦਰ ਰਹਿ ਰਹੇ ਬੇਸਹਾਰਾ ਬੱਚਿਆਂ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਨਿੱਜੀ ਦਿਲਚਸਪੀ ਲੈ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਲੱਗਿਆ ਦੁਸਹਿਰਾ ਸਮਾਗਮ ਦਿਖਾ ਖੁਸ਼ੀ ਸਾਂਝੀ ਕੀਤੀ ਗਈ | ਨੰਨ੍ਹੇ-ਮੁੰਨੇ ਬੱਚਿਆਂ ਦੇ ਬੈਠਣ ਅਤੇ ਲਿਆਉਣ ਤੇ ਛੱਡਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਬੱਚਿਆਂ ਨੂੰ ਦੁਸਹਿਰਾ ਤਿਉਹਾਰ ਦੀ ਮਹੱਤਤਾ ਬਾਰੇ ਦੱਸਣ ਉਪਰੰਤ ਵਿਧਾਇਕ ਪਿੰਕੀ ਨੇ ਸਭਨਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਵੀ ਦਿੱਤੀਆਂ |
ਜ਼ੀਰਾ 'ਚ ਲਵ-ਕੁਸ਼ ਡਰਾਮਾਟਿਕ ਕਲੱਬ ਨੇ ਮਨਾਇਆ ਦੁਸਹਿਰੇ ਦਾ ਤਿਉਹਾਰ
ਜ਼ੀਰਾ, (ਮਨਜੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ ਦੇ ਸਵਰਗੀ ਨੱਥਾ ਸਿੰਘ ਜੌਹਲ ਯਾਦਗਾਰੀ ਦੁਸਹਿਰਾ ਗਰਾਊਾਡ ਵਿਖੇ ਇਸ ਵਾਰ ਪੁਰਾਣੀ ਦੁਸਹਿਰਾ ਕਮੇਟੀ ਨੇ ਪ੍ਰਬੰਧਕੀ ਕਾਰਨਾਂ ਕਰਕੇ ਦੁਸਹਿਰੇ ਦਾ ਤਿਉਹਾਰ ਭਾਵੇਂ ਨਹੀਂ ਮਨਾਇਆ, ਪਰ ਇਸ ਵਾਰ ਲਵ ਕੁਸ਼ ਡਰਾਮਾਟਿਕ ਕਲੱਬ ਜ਼ੀਰਾ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ | ਇਸ ਦੌਰਾਨ ਰਵਾਇਤੀ ਢੰਗ ਨਾਲ ਘੱਟ ਖ਼ਰਚੇ 'ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਬਲਾਕ ਸੰਮਤੀ, ਹਰੀਸ਼ ਜੈਨ ਗੋਗਾ, ਕੁਲਦੀਪ ਸਿੰਘ ਜੌਹਲ ਸੀਨੀਅਰ ਕਾਂਗਰਸੀ ਆਗੂ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਸਮਾਗਮ 'ਚ ਪ੍ਰਬੰਧਕ ਕਮੇਟੀ 'ਚ ਪਵਨ ਕੁਮਾਰ ਲੱਲੀ, ਛਿੰਦਰਪਾਲ ਸਿੰਘ, ਨਰਿੰਦਰ ਕੁਮਾਰ, ਬੱਗਾ ਸਿੰਘ, ਜਸਪਾਲ ਸਿੰਘ, ਡਾ: ਚੰਨੂ, ਰਾਧੇ ਰਾਮ, ਦੀਪਕ ਕੁਮਾਰ, ਮੱਖਣ ਸਿੰਘ, ਗਗਨਦੀਪ ਸਿੰਘ, ਮਨਜੀਤ ਸਿੰਘ, ਪਵਨ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਪਹੰੁਚੇ | ਭਾਵੇਂ ਆਮ ਲੋਕਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਇਸ ਵਾਰ ਜ਼ੀਰਾ 'ਚ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾਣਾ, ਪਰ ਫਿਰ ਵੀ ਨੱਥਾ ਸਿੰਘ ਜੌਹਲ ਯਾਦਗਾਰੀ ਗਰਾਊਾਡ ਵਿਚ ਲਵ ਕੁਸ਼ ਡਰਾਮਾਟਿਕ ਕਲੱਬ ਵਲੋਂ ਕੀਤੇ ਗਏ ਪ੍ਰਬੰਧ ਦੇ ਮੱਦੇਨਜ਼ਰ ਜ਼ੀਰੇ ਸ਼ਹਿਰ ਦੇ ਲੋਕਾਂ ਨੇ ਪੂਰੀ ਦਿਲਚਸਪੀ ਦਿਖਾਈ ਤੇ ਲੋਕ ਆਮ ਵਾਂਗ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰਾਂ ਸਮੇਤ ਦੁਸਹਿਰਾ ਵੇਖਣ ਲਈ ਪੁੱਜੇ | ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵਲੋਂ ਟਰੈਫ਼ਿਕ ਕੰਟਰੋਲ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਉਚੇਚੇ ਪ੍ਰਬੰਧ ਕੀਤੇ ਗਏ ਸਨ |
ਗੁਰੂਹਰਸਹਾਏ, (ਪਿ੍ਥਵੀ ਰਾਜ ਕੰਬੋਜ, ਹਰਚਰਨ ਸਿੰਘ ਸੰਧੂ, ਅਮਰਜੀਤ ਸਿੰਘ ਬਹਿਲ)-ਸਥਾਨਕ ਸ਼ਹਿਰ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਉਨ੍ਹਾਂ ਨਾਲ ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਨੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦਿਖਾਈ | ਇਸ ਮੌਕੇ ਭਗਵਾਨ ਸ੍ਰੀ ਰਾਮ ਚੰਦਰ ਅਤੇ ਰਾਵਣ ਦੀ ਸੈਨਾ 'ਚ ਯੁੱਧ ਵੀ ਹੋਇਆ | ਇਸ ਮੌਕੇ ਰਾਣਾ ਸੋਢੀ ਨੇ ਦੁਸਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਨੇ 5 ਲੱਖ ਰੁਪਏ ਰਾਮਾ ਡਰਾਮਾਟਿਕ ਕਲੱਬ ਨੂੰ ਦੇਣ ਦਾ ਐਲਾਨ ਕੀਤਾ | ਇਸ ਮੌਕੇ ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡੇਵਿਡ ਸੀਮੂ ਪਾਸੀ, ਵਿੱਕੀ ਨਰੂਲਾ ਤੇ ਹੋਰ ਲੋਕ ਵੀ ਮੌਜੂਦ ਸਨ |

ਇਕੋ ਦੁਸਹਿਰਾ ਮਨਾਉਣ ਦੀਆਂ ਕੋਸ਼ਿਸ਼ਾਂ ਨੂੰ ਨਹੀਂ ਪਿਆ ਬੂਰ, ਇਕ ਦੀ ਜਗ੍ਹਾ 2-2 ਸਾੜੇ ਪੁਤਲੇ

ਫ਼ਿਰੋਜ਼ਪੁਰ, 8 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਬੇਸ਼ੱਕ ਵੱਖ-ਵੱਖ ਥਾਵਾਂ 'ਤੇ ਮਨਾਏ ਜਾਂਦੇ ਦੁਸਹਿਰਾ ਸਮਾਗਮਾਂ ਨੂੰ ਇੱਕੋ ਖੁੱਲ੍ਹੀ ਜਗ੍ਹਾ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਸ਼ਹਿਰ ਅਤੇ ਰਾਮ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 8 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਪਿੰਡ ਜੋਧਪੁਰ ਤੋਂ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਸਹਾਇਕ ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਖ਼ੁਫ਼ੀਆ ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਮਿਲੀ

ਜ਼ੀਰਾ, 8 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਦੀ ਪੁਲਿਸ ਨੂੰ ਇਕ ਨੌਜਵਾਨ ਦੀ ਅਣਪਛਾਤੀ ਮਿਲੀ ਹੈ | ਥਾਣਾ ਸਿਟੀ ਜ਼ੀਰਾ ਦੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਰੋਡ ਜ਼ੀਰਾ ਤੋਂ ਮਿਲੀ ਇਹ ਲਾਸ਼ ਇਕ ਨੌਜਵਾਨ ਦੀ ਹੈ, ਜਿਸ ਦੀ ਕਿਸੇ ਹਾਦਸੇ 'ਚ ...

ਪੂਰੀ ਖ਼ਬਰ »

ਰਾਮ-ਲੀਲ੍ਹਾ ਸਮੇਂ ਹੋਏ ਬੋਲ-ਬੁਲਾਰੇ ਬਾਅਦ ਚਾੜਿ੍ਹਆ ਕੁਟਾਪਾ

ਫ਼ਿਰੋਜ਼ਪੁਰ, 8 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੀ ਬਸਤੀ ਗੁਰੂ ਕਰਮ ਸਿੰਘ ਵਾਲਾ ਵਿਖੇ ਕੁਝ ਵਿਅਕਤੀਆਂ ਨੇ ਰਾਜਨ ਪੁੱਤਰ ਜੰਗ ਦੀ ਉਸ ਦੇ ਘਰ ਜਾ ਕੇ ਭਾਰੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਹੈ, ਜਿਸ ਨੂੰ ਮੈਡੀਕਲ ਕਾਲਜ ...

ਪੂਰੀ ਖ਼ਬਰ »

ਜ਼ੀਰਾ ਨੇੜੇ ਵੱਖ-ਵੱਖ ਸੜਕ ਹਾਦਸਿਆਂ 'ਚ 3 ਦੀ ਮੌਤ , 1 ਜ਼ਖ਼ਮੀ

ਜ਼ੀਰਾ, 8 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨੇੜੇ 2 ਵੱਖ-ਵੱਖ ਸੜਕ ਹਾਦਸਿਆਂ 'ਚ 1 ਬਜ਼ੁਰਗ ਔਰਤ ਸਮੇਤ 3 ਮੌਤਾਂ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸੰਦੀਪ ਸਿੰਘ ਉਰਫ਼ ਸੁੱਖਾ (24)ਪੁੱਤਰ ਹਰਭਜਨ ਸਿੰਘ , ਸਤਨਾਮ ਸਿੰਘ (26) ਪੁੱਤਰ ਪਰਮਜੀਤ ਸਿੰਘ ਤੇ ਬੂਟਾ ...

ਪੂਰੀ ਖ਼ਬਰ »

ਬਾਬਾ ਸ਼ੇਰ ਸ਼ਾਹ ਵਲੀ ਦਾ ਸਾਲਾਨਾ ਉਰਸ ਕੱਲ੍ਹ

ਫ਼ਿਰੋਜ਼ਪੁਰ, 8 ਅਕਤੂਬਰ (ਗੁਰਿੰਦਰ ਸਿੰਘ)- ਬਾਬਾ ਸ਼ੇਰ ਸ਼ਾਹ ਵਲੀ ਦਾ ਸਾਲਾਨਾ ਉਰਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 10 ਅਕਤੂਬਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਬਾਬਾ ਸ਼ੇਰ ਸ਼ਾਹ ਵਲੀ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਤ ...

ਪੂਰੀ ਖ਼ਬਰ »

ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ

ਮਮਦੋਟ, 8 ਅਕਤੂਬਰ (ਜਸਬੀਰ ਸਿੰਘ ਕੰਬੋਜ)- ਮੁੱਖ ਅਨਾਜ ਮੰਡੀ ਮਮਦੋਟ ਅਤੇ ਇਸ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਤੇ ਆੜ੍ਹਤੀਆਂ ਨੂੰ ਲੋਡਿੰਗ ਤੇ ਬਾਰਦਾਨੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਤੇ ਖੇਤੀ ਸੰਦ ਸਨਅਤਕਾਰਾਂ ਦਾ ਵਿਵਾਦ ਆਪਸੀ ਸਮਝੌਤੇ ਨਾਲ ਹੱਲ ਹੋਇਆ

ਤਲਵੰਡੀ ਭਾਈ, 8 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਜ਼ਿਲ੍ਹਾ ਮੋਗਾ ਦੇ ਪਿੰਡ ਬ੍ਰਹਿਮਕੇ ਦੇ ਵਾਸੀ ਇਕ ਕਿਸਾਨ ਨੂੰ ਵੇਚੀ ਗਈ ਹੈਪੀ ਸੀਡਰ ਮਸ਼ੀਨ ਸਬੰਧੀ ਕਿਸਾਨ ਜਥੇਬੰਦੀਆਂ ਤੇ ਖੇਤੀ ਸੰਦ ਸਨਅਤਕਾਰਾਂ 'ਚ ਚੱਲ ਰਿਹਾ ਵਿਵਾਦ ਕੁਝ ਕਿਸਾਨ ਆਗੂਆਂ ਦੀ ਪਹਿਲਕਦਮੀ ਨਾਲ ...

ਪੂਰੀ ਖ਼ਬਰ »

ਕਮਲ ਸ਼ਰਮਾ ਨੇ 400 ਲਾਭਪਾਤਰੀਆਂ ਨੂੰ ਵੰਡੇ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਦੇ ਕਾਰਡ

ਫ਼ਿਰੋਜ਼ਪੁਰ, 8 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਨਗਰ ਕੌਾਸਲ ਫ਼ਿਰੋਜ਼ਪੁਰ ਵਲੋਂ ਮੋਦੀ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾ ਲਾਭ ਦਿਵਾਉਣ ਅਤੇ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਲਾਭ ...

ਪੂਰੀ ਖ਼ਬਰ »

ਜਥੇਦਾਰ ਜ਼ੀਰਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਜ਼ੀਰਾ, 8 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਦੀ ਅਨਾਜ ਮੰਡੀ 'ਚ ਮੈਸਰਜ਼ ਰਾਜਬੀਰ ਸਿੰਘ ਐਾਡ ਬ੍ਰਦਰਜ਼ ਦੀ ਆੜ੍ਹਤ 'ਤੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਵੇਅਰ ਹਾਊਸ ਖ਼ਰੀਦ ਏਜੰਸੀ ਨੇ ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਵਲੋਂ ਗੋਲਬਾਗ ਵਿਖੇ ਵਿਕਾਸ ਕਾਰਜ ਦੇ ਕੰਮਾਂ ਦਾ ਜਾਇਜ਼ਾ

ਫ਼ਿਰੋਜ਼ਪੁਰ, 8 ਅਕਤੂਬਰ (ਤਪਿੰਦਰ ਸਿੰਘ)- ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਫ਼ਿਰੋਜ਼ਪੁਰ ਸ਼ਹਿਰ ਦੇ ਗੋਲਬਾਗ ਵਿਖੇ ਦੌਰਾ ਕੀਤਾ ਤੇ ਉੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਪਿਛਲੀਆਂ ਸਰਕਾਰਾਂ ਵੇਲੇ ਤੋਂ ਕੋਈ ...

ਪੂਰੀ ਖ਼ਬਰ »

ਜਥੇ: ਜ਼ੀਰਾ ਨੇ ਖੇਤੀ ਹਾਦਸਾ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ

ਮੱਲਾਂਵਾਲਾ, 8 ਅਕਤੂਬਰ (ਗੁਰਦੇਵ ਸਿੰਘ)- ਮਾਰਕੀਟ ਕਮੇਟੀ ਮੱਲਾਂਵਾਲਾ ਦੇ ਦਫ਼ਤਰ 'ਚ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਨੇ ਖੇਤੀ ਹਾਦਸਾ ਪੀੜਤ ਪਰਿਵਾਰਾਂ ਨੂੰ ਇਕ ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਵੰਡੀ | ਜਥੇ: ਜ਼ੀਰਾ ਨੇ ਗੁਰਜੰਟ ਸਿੰਘ ਪੁੱਤਰ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਫ਼ਿਰੋਜ਼ਪੁਰ, 8 ਅਕਤੂਬਰ (ਗੁਰਿੰਦਰ ਸਿੰਘ)- ਗੁਰਮਤਿ ਪ੍ਰਚਾਰ ਲਹਿਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਬੋਹੜ ਵਾਲਾ ਖੂਹ ਬਾਜੀਦਪੁਰ ਵਿਖੇ ਬਾਬੂ ਗੁਰਦੀਪ ਸਿੰਘ ਦੇ ਗ੍ਰਹਿ ...

ਪੂਰੀ ਖ਼ਬਰ »

ਪਲਾਸਟਿਕ ਮੁਕਤ ਇੰਡੀਆ ਅਭਿਆਨ ਤਹਿਤ ਦੁਕਾਨਾਂ 'ਤੇ ਜਾ ਕੇ ਕੀਤਾ ਜਾਗਰੂਕ

ਮਖੂ, 8 ਅਕਤੂਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਦਫ਼ਤਰ ਨਗਰ ਪੰਚਾਇਤ ਮਖੂ ਵਲੋਂ ਸਵੱਛਤਾ ਹੀ ਸੇਵਾ ਅਧੀਨ ਵਲੋਂ ਚਲਾਏ ਜਾ ਰਹੇ ਅਭਿਆਨ ਪਲਾਸਟਿਕ ਮੁਕਤ ਇੰਡੀਆ ਦੇ ਸਬੰਧ ਵਿਚ ਅੱਜ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਮਹਿੰਦਰ ਪਾਲ ਮਦਾਨ, ਕਾਰਜਸਾਧਕ ਅਫ਼ਸਰ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਫ਼ਿਰੋਜ਼ਪੁਰ, 8 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮਖੂ ਨੇ ਵੰਝੋਕੇ ਪੁਲੀ ਲਾਗਿਓਾ ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇੰਸਪੈਕਟਰ ਬਚਨ ਸਿੰਘ ਨੇ ਦੱਸਿਆ ਕਿ ਮਿਲੀ ...

ਪੂਰੀ ਖ਼ਬਰ »

ਚੈੱਕ ਬਾਊਾਸ 'ਚ ਇਕ ਵਿਅਕਤੀ ਨੂੰ 2 ਸਾਲ ਦੀ ਸਜ਼ਾ

ਫ਼ਿਰੋਜ਼ਪੁਰ, 8 ਅਕਤੂਬਰ (ਰਾਕੇਸ਼ ਚਾਵਲਾ)- ਚੈੱਕ ਬਾਊਾਸ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਫ਼ਿਰੋਜ਼ਪੁਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਦਾਇਰ ਮਾਮਲੇ 'ਚ ਪਰਮਜੀਤ ਸਿੰਘ ...

ਪੂਰੀ ਖ਼ਬਰ »

ਨੌਜਵਾਨ ਦੀ ਮੌਤ ਤੋਂ ਬਾਅਦ ਮੋਟਰਸਾਈਕਲ ਚਾਲਕ ਿਖ਼ਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 8 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਨੌਜਵਾਨ ਦੀ ਮੌਤ ਤੋਂ ਬਾਅਦ ਬੁਲਟ ਮੋਟਰਸਾਈਕਲ ਚਾਲਕ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੰਨ੍ਹੀ ਕੁਮਾਰ ਪੁੱਤਰ ਜੈ ਕ੍ਰਿਸ਼ਨ ਵਾਸੀ ਜੱਟੀਆਂ ...

ਪੂਰੀ ਖ਼ਬਰ »

ਦ੍ਰਾਵਿੜ ਸਮਾਜ ਤੇ ਰਾਵਣ ਸੈਨਾ ਨੇ ਦੁਸਹਿਰੇ ਨੂੰ ਬਲਿਦਾਨ ਦਿਵਸ ਵਜੋਂ ਮਨਾਇਆ

ਫ਼ਿਰੋਜ਼ਪੁਰ 8 ਅਕਤੂਬਰ (ਗੁਰਿੰਦਰ ਸਿੰਘ)-ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਫੂਕਣ ਦੇ ਵਿਰੋਧ 'ਚ ਦ੍ਰਾਵਿੜ ਸਮਾਜ ਵਲੋਂ ਅੱਜ ਦੇ ਦਿਨ ਨੂੰ ਬਲਿਦਾਨ ਦਿਵਸ ਵਜੋਂ ਮਨਾਇਆ ਗਿਆ¢ ਇਸ ਮੌਕੇ ਦ੍ਰਾਵਿੜ ਸਮਾਜ, ਰਾਵਣ ਸੈਨਾ ਤੇ ਵਾਲਮੀਕ ਸਮਾਜ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਖਪਤਕਾਰ ਫੋਰਮ ਵਲੋਂ ਤਲਵੰਡੀ ਭਾਈ ਦੇ ਡਾਕਟਰ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਹੁਕਮ

ਫ਼ਿਰੋਜ਼ਪੁਰ, 8 ਅਕਤੂਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਤਲਵੰਡੀ ਭਾਈ ਦੇ ਇਕ ਡੈਂਟਲ ਡਾਕਟਰ ਨੂੰ ਸੇਵਾਵਾਂ 'ਚ ਲਾਪਰਵਾਹੀ ਵਰਤਣ ਦਾ ਦੋਸ਼ੀ ਦੱਸਦੇ ਹੋਏ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ | ਡਾਕਟਰ ਵਲੋਂ ਦੰਦਾਂ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX