ਤਾਜਾ ਖ਼ਬਰਾਂ


ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  12 minutes ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  13 minutes ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  18 minutes ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  27 minutes ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  33 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  48 minutes ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  54 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 minute ago
ਨਵੀਂ ਦਿੱਲੀ, 24 ਜਨਵਰੀ- ਸੁਪਰੀਮ ਕੋਰਟ ਨੇ ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  about 1 hour ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ..................................
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  about 1 hour ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  about 1 hour ago
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)- ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ...
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  about 1 hour ago
ਨਵੀਂ ਦਿੱਲੀ, 24 ਜਨਵਰੀ - ਵਿਸ਼ੇਸ਼ ਅਦਾਲਤ ਨੇ ਹੌਲੀਡੇ ਗਰੁੱਪ ਦੇ ਸੀ.ਸੀ ਥੰਪੀ ਦਾ ਈ.ਡੀ ਰਿਮਾਂਡ 4 ਦਿਨਾਂ ਲਈ ਵਧਾ ਦਿੱਤਾ ਹੈ। ਰਾਬਰਟ ਵਾਡਰਾ ਨਾਲ ਜੁੜੇ ਮਨੀ ਲਾਂਡਰਿੰਗ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 1 hour ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 2 hours ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 2 hours ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 3 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 3 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 3 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 3 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 3 hours ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 3 hours ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 4 hours ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551

ਸੰਪਾਦਕੀ

ਮੰਦੀ ਤੋਂ ਕਿਵੇਂ ਉੱਭਰ ਸਕਦਾ ਹੈ ਆਟੋਮੋਬੀਲ ਸੈਕਟਰ

ਆਟੋਮੋਬੀਲ ਉਦਯੋਗ ਇਕ ਅਜਿਹਾ ਸੈਕਟਰ ਹੈ, ਜੋ ਕਿ ਚੱਕਰ-ਘੁਮਾਵੇ ਵਜੋਂ ਬਦਨਾਮ ਹੈ, ਜਿਸ ਦਾ ਅਰਥ ਇਹ ਹੈ ਕਿ ਇਸ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। 2017-18 ਦੌਰਾਨ ਇਸ ਸੈਕਟਰ ਵਿਚ, ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਹੋਣ ਦੇ ਬਾਵਜੂਦ ਉਛਾਲ ਰਹਿਣ ਕਰਕੇ, ਆਪਣੇ ਰੁਝਾਨ ਮੁਤਾਬਿਕ ਇਸ ਵਿਚ ਨਿਵਾਣ ਆਉਣਾ ਸੁਭਾਵਿਕ ਸੀ, ਪਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵਾਪਰੀਆਂ ਕੁਝ ਤਬਦੀਲੀਆਂ ਨੇ ਇਹ ਰੁਝਾਨ ਹੋਰ ਤੇਜ਼ ਅਤੇ ਤੀਖਣ ਕਰ ਦਿੱਤਾ। ਇਸ ਲੇਖ ਦਾ ਮਨੋਰਥ ਇਨ੍ਹਾਂ ਤਬਦੀਲੀਆਂ ਨੂੰ ਲੱਭਣਾ, ਸਮਝਣਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਹੈ। ਆਟੋਮੋਬੀਲ ਸੈਕਟਰ ਕਿਸੇ ਦੇਸ਼ ਦੀ ਵਿੱਤੀ ਖੜੋਤ/ਗਤੀਸ਼ੀਲਤਾ, ਵਿਕਾਸ/ਨਿਵਾਣ ਦਾ ਸੂਚਕ ਵੀ ਹੈ, ਕਿਉਂਕਿ ਸਮੁੱਚਾ ਅਰਥਚਾਰਾ, ਜਿਸ ਵਿਚ ਰੁਜ਼ਗਾਰ ਪੂੰਜੀ ਵਹਾਓ, ਪੈਸੇ ਦੀ ਉਪਲਭਧਤਾ, ਲੋਕਾਂ ਦੇ ਆਰਥਿਕ ਰੁਝਾਨ ਅਤੇ ਬਾਜ਼ਾਰ/ਗਾਹਕ ਦੀ ਸੋਚ ਜਿਹੇ ਅਨੇਕ ਕਾਰਕ ਇਸ ਨਾਲ ਜੁੜੇ ਹੁੰਦੇ ਹਨ। ਮੌਜੂਦਾ ਦੌਰ ਵਿਚ, ਇਸ ਸੈਕਟਰ ਵਿਚ ਮੰਦੀ ਦਾ ਦੌਰ 2017-18 ਦੇ ਆਖ਼ਰੀ ਤਿਮਾਹੀ ਵਿਚ ਆਰੰਭ ਹੋਇਆ ਹੈ ਤੇ ਨਿਰੰਤਰ ਤੀਖਣ ਹੋ ਰਿਹੈ।
ਆਟੋਮੋਬੀਲ ਸੈਕਟਰ ਵਿਚ ਦੋ-ਪਹੀਆ ਵਾਹਨਾਂ ਤੋਂ ਲੈ ਕੇ ਚਾਰ-ਪਹੀਆ ਵਾਹਨਾਂ ਤੱਕ, ਕਾਰ, ਮੋਟਰਸਾਈਕਲ, ਸਕੂਟੀ (ਆਮ ਭਾਸ਼ਾ ਵਿਚ ਇਸ ਨੂੰ ਸਕੂਟਰੀ ਵੀ ਆਖਿਆ ਜਾਂਦਾ ਹੈ), ਐਕਟਿਵਾ, ਸਕੂਟਰ, ਹਲਕੇ ਵਿਵਸਾਹਿਕ ਵਾਹਨ ਅਤੇ ਭਾਰੀ ਵਿਵਸਾਹਿਕ ਵਾਹਨ ਜਾਂ ਟ੍ਰੈਕਟਰ ਸ਼ਾਮਿਲ ਹਨ। ਇਸ ਸਮੇਂ ਮੰਦੀ ਨੇ ਸਭ ਵਾਹਨਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ।
ਅਸਲ ਵਿਚ ਭਾਰਤ ਸਰਕਾਰ ਦੁਆਰਾ ਨੀਤੀਗਤ ਪੱਧਰ 'ਤੇ ਕੀਤੇ ਕੁਝ 'ਸੁਧਾਰ' ਇਸ ਨਿਵਾਣ ਦੇ ਰੁਝਾਨ ਲਈ ਜ਼ਿੰਮੇਵਾਰ (ਸਮਝੇ ਜਾਂਦੇ) ਹਨ। ਬਿਜਲਈ ਵਾਹਨਾਂ ਦੇ ਆਉਣ ਦੀ ਖ਼ਬਰ, ਅਫ਼ਵਾਹ ਜਾਂ ਬਿਆਨਾਂ ਨੇ ਵੀ ਬਲਦੀ 'ਤੇ ਤੇਲ ਦਾ ਕੰਮ ਕੀਤਾ ਅਤੇ ਲੋਕਾਂ ਨੇ ਇਨ੍ਹਾਂ ਨਵੇਂ, ਨਵੀਂ ਤਕਨੀਕ ਦੇ ਵਾਤਾਵਰਨ-ਪੱਖੀ ਵਾਹਨ ਖਰੀਦਣ ਲਈ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਖਰੀਦ ਰੋਕ ਦਿੱਤੀ। ਤੇਲ 'ਤੇ ਚੱਲਣ ਵਾਲੇ ਵਾਹਨਾਂ 'ਤੇ ਰੋਕ ਦੇ ਡਰ ਨੇ ਵੀ ਖੜੋਤ ਵਿਚ ਵਾਧਾ ਕੀਤਾ। ਭਾਵੇਂ ਕਿ ਬਾਅਦ ਵਿਚ ਇਹ ਬਿਆਨ ਵਾਪਸ ਵੀ ਲੈ ਗਏ, ਪਰ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਹ 'ਉਡੀਕ' ਲੋਕਾਂ ਦੇ ਮਨਾਂ ਵਿਚ ਘਰ ਕਰ ਚੁੱਕੀ ਹੈ।
ਵਿਵਸਾਹਿਕ ਵਾਹਨਾਂ ਦੀ ਵਿਕਰੀ ਘਟਣ ਪਿੱਛੇ 'ਐਕਸਲ-ਲੋਡ' ਮਾਪਦੰਡਾਂ ਵਿਚ ਜੁਲਾਈ, 2018 ਦੌਰਾਨ ਕੀਤੀ ਤਬਦੀਲੀ ਵੀ ਜ਼ਿੰਮੇਵਾਰ ਹੈ, ਜੋ ਕਿ 1983 ਤੋਂ ਬਾਅਦ ਪਹਿਲੀ ਵਾਰ ਹੋਈ ਅਤੇ ਇਸ ਦੇ ਅਧੀਨ ਕਾਰਗੋ-ਕੈਰੀਅਰ ਵਾਹਨਾਂ ਦੀ ਸਮਰੱਥਾ 12 ਤੋਂ 25 ਫ਼ੀਸਦੀ ਵਧਾਉਣ ਦੀ ਆਗਿਆ ਦਿੱਤੀ ਗਈ। ਦੂਜੇ ਸ਼ਬਦਾਂ ਵਿਚ, ਓਵਰ-ਲੋਡਿੰਗ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਘੱਟ ਗੱਡੀਆਂ ਵਿਚ ਵੱਧ ਮਾਲ ਜਾਣ ਲੱਗਾ, ਅਤੇ ਗੱਡੀਆਂ ਦੀ ਮੰਗ ਹੀ ਨਹੀਂ ਘਟੀ, ਸਗੋਂ ਪਿਛਲੀਆਂ ਪਾਈਆਂ ਗੱਡੀਆਂ ਵੇਚਣ ਦੀ ਨੌਬਤ ਤੱਕ ਆ ਗਈ। ਇਕ ਖਾਸ ਤਾਰੀਖ ਤੋਂ ਬਾਅਦ ਬਣੇ 'ਸੁਧਰੀ ਤਕਨੀਕ' ਵਾਲੇ ਟਰੱਕਾਂ 'ਤੇ ਓਵਰ-ਲੋਡਿੰਗ ਦੀ ਇਜਾਜ਼ਤ ਦੇਣ ਦੀ ਥਾਂ ਸਭ ਟਰੱਕਾਂ ਨੂੰ ਇਕੋ ਵਾਰ ਇਹ ਸਹੂਲਤ/ਹੱਕ ਦੇਣ ਨਾਲ ਟਰੱਕਾਂ ਦੀ ਭਾਰ ਚੁੱਕਣ ਦੀ ਸਮਰੱਥਾ 25 ਫ਼ੀਸਦੀ ਤੱਕ ਵਧੀ ਹੈ, ਜਿਸ ਨਾਲ ਪ੍ਰਤੀ ਟਨ ਕਿਰਾਇਆ ਵੀ ਘਟਿਆ ਹੈ। ਜੀ.ਐਸ.ਟੀ. ਲਾਗੂ ਹੋਣ ਨਾਲ ਪਹਿਲਾਂ ਹੀ ਸਮਰੱਥਾ ਵਧਣ ਨਾਲ ਅਤੇ ਹੁਣ ਇਕ ਚੌਥਾਈ ਫ਼ੀਸਦੀ ਵੱਧ ਭਾਰ ਦੇ ਅਧਿਕਾਰ ਨੇ ਟਰੱਕਾਂ ਦੀ ਖਰੀਦ ਸ਼ਕਤੀ ਘਟਾਈ ਨਹੀਂ, ਸਗੋਂ ਟ੍ਰਾਂਸਪੋਰਟਰਾਂ ਕੋਲ 'ਵਾਧੂ' ਟਰੱਕ ਹੋ ਗਏ ਹਨ।
ਵਿਵਸਾਹਿਕ ਵਾਹਨਾਂ ਦੇ ਉਦਯੋਗ ਵਿਚ ਵਾਹਨ ਬਣਾਉਣ ਵਾਲਿਆਂ ਵਲੋਂ ਅਚਾਨਕ ਬਾਜ਼ਾਰ ਵਿਚ ਵੱਡੀ ਗਿਣਤੀ ਵਿਚ ਵਾਹਨ ਉਤਾਰ ਕੇ ਮੋਟੀ ਕਟੌਤੀ ਦੇ ਕੇ ਸਸਤੇ ਭਾਅ ਵੇਚਣ ਦਾ ਰੁਝਾਨ ਹੁੰਦਾ ਹੈ, ਜਿਸ ਨਾਲ ਬਾਜ਼ਾਰ ਵਿਚ ਵੀ ਮੰਗ 'ਤੇ ਅਸਰ ਪੈਂਦਾ ਹੈ, ਕਿਉਂਕਿ ਇਸ ਖ਼ੇਤਰ ਦਾ ਗਿਆਨ ਰੱਖਣ ਵਾਲੇ ਗਾਹਕ ਮੋਟੀ ਕਟੌਤੀ ਦੀ ਉਡੀਕ ਵਿਚ ਸਾਧਾਰਨ ਹਾਲਤਾਂ ਵਿਚ ਮੰਗ ਘਟਾ ਦਿੰਦੇ ਹਨ। ਇਕਦਮ ਬਾਜ਼ਾਰ ਵਿਚ ਵੱਡੀ ਗਿਣਤੀ ਵਿਚ ਵਾਹਨ ਆਉਣ ਨਾਲ ਵੇਚਣ ਵਾਲੇ ਵਪਾਰੀਆਂ, ਵਿਕਰੀ ਪ੍ਰਬੰਧਕਾਂ ਅਤੇ ਨਿਰਮਾਤਾਵਾਂ 'ਤੇ ਬੋਝ ਪੈ ਜਾਂਦਾ ਹੈ, ਪਰ ਜ਼ਿਆਦਾਤਰ ਵਾਹਨ ਬਿਨਾਂ-ਵਿਕੇ ਖੜ੍ਹੇ ਰਹਿੰਦੇ ਹਨ, ਜੋ ਕਿ ਹੁਣ ਹੋਇਆ ਅਤੇ ਇਸੇ ਕਰਕੇ ਨਿਰਮਾਤਾਵਾਂ ਤੋਂ ਲੈ ਕੇ ਸ਼ਹਿਰਾਂ ਦੇ ਆਟੋ-ਮੋਟਰ ਵਿਕਰੇਤਾਵਾਂ ਨੂੰ ਖਰਚੇ ਕਾਬੂ ਵਿਚ ਰੱਖਣ ਜਾਂ ਘਟਾਉਣ ਲਈ, ਆਪਣੇ ਕਾਮਿਆਂ ਦੀ ਗਿਣਤੀ ਘਟਾਉਣ ਲਈ ਮਜਬੂਰ ਹੋਣਾ ਪਿਆ।
ਸਰਕਾਰ ਦੁਆਰਾ ਬੀ.ਐਸ. 6 ਨਾਰਮ ਦੀ ਡੈੱਡਲਾਈਨ 1 ਅਪ੍ਰੈਲ, 2020 ਦਿੱਤੀ ਹੈ। ਇਸ ਨੇ ਵੀ ਵਾਹਨਾਂ ਦੀ, ਖਾਸ ਕਰਕੇ, ਕਾਰਾਂ, ਸਕੂਟਰਾਂ, ਮੋਟਰਸਾਈਕਲਾਂ, ਸਕੂਟੀਆਂ ਅਤੇ ਐਕਟਿਵਾ ਦੀ ਮੰਗ ਘਟਾਈ ਹੈ। ਪਹਿਲਾਂ ਤਾਂ ਲੋਕਾਂ ਨੂੰ ਡਰ ਹੈ ਕਿ ਕਿਤੇ ਛੇਵਾਂ ਮਾਪਦੰਡ (ਬੀ.ਐਸ. 6) ਆਉਣ ਤੇ ਪਿਛਲਿਆਂ 'ਤੇ ਪਾਬੰਦੀ ਲੱਗਣ ਨਾਲ ਉਨ੍ਹਾਂ ਦੇ ਵਾਹਨ ਕਬਾੜਾ ਨਾ ਹੋ ਜਾਣ। ਜਦੋਂ ਇਸ ਬਾਰੇ ਸਰਕਾਰ ਨੇੇ ਭਰੋਸਾ ਦਿੱਤਾ, ਤਾਂ ਹੁਣ ਲੋਕਾਂ ਨੂੰ ਉਮੀਦ ਹੈ, ਕਿ ਪਿਛਲੀ ਵਾਰ ਦੀ ਤਰ੍ਹਾਂ ਮਾਰਚ ਵਿਚ ਵਿਕਰੇਤਾਵਾਂ ਨੂੰ ਇਹ ਵਾਹਨ ਕੱਢਣ ਦਾ ਦਬਾਓ ਹੋਵੇਗਾ, ਕਿਉਂਕਿ ਇਸ ਤਾਰੀਖ ਬਾਅਦ ਇਨ੍ਹਾਂ ਦੀ ਵਿਕਰੀ ਨਹੀਂ ਹੋਵੇਗੀ, ਅਤੇ ਇਹ ਕਬਾੜਾ ਹੋ ਜਾਣਗੇ। ਇਸ ਲਈ 'ਸਿਆਣੇ' ਹੋਏ ਗਾਹਕ ਵਾਹਨ ਖਰੀਦਣ ਲਈ ਮਾਰਚ, 2020 ਦੀ ਉਡੀਕ ਕਰ ਰਹੇ ਹਨ। ਕਾਰਾਂ ਦੀ ਵਿਕਰੀ ਘਟਣ ਦਾ ਕਾਰਨ 'ਮਾਡਲ ਫਟੀਗ ਥਿਊਰੀ' ਵੀ ਹੈ, ਜਿਸ ਦਾ ਅਰਥ ਇਹ ਹੈ ਕਿ ਗਾਹਕ ਹਮੇਸ਼ਾ ਨਵੇਂ ਮਾਡਲ ਦੀ ਉਡੀਕ ਕਰਦਾ ਹੈ ਅਤੇ ਮਾਰੂਤੀ, ਹੀਰੋ, ਹਿੰਦੂਈ, ਟਾਟਾ ਆਦਿ ਵੱਡੇ ਬਰਾਂਡਾਂ ਨੇ ਕੋਈ ਨਵਾਂ ਮਾਡਲ ਬਾਜ਼ਾਰ ਵਿਚ ਨਹੀਂ ਉਤਾਰਿਆ, ਕਿਉਂਕਿ ਬੀ.ਐਸ.6 ਕਰਕੇ ਵਾਹਨ-ਨਿਰਮਾਣ ਫਰਮਾਂ ਵੀ ਹੱਥ 'ਤੇ ਹੱਥ ਧਰ ਕੇ ਬੈਠੀਆਂ ਹਨ। ਸਿੱਟੇ ਵਜੋਂ ਕੀਆ ਸੈਲਥੋ ਅਤੇ ਐਚਪ.ਜੀ. ਹੈਕਟਰ ਜਿਹੀਆਂ ਘੱਟ-ਚਰਚਿਤ, ਮਹਿੰੰਗੀਆਂ ਅਤੇ ਸਾਧਾਰਨ ਪੱਧਰ ਦੀਆਂ ਕਾਰਾਂ ਵਿਚ ਤੀਹ-ਤੀਹ ਹਜ਼ਾਰ ਦੀ ਮੰਗ ਵਧੀ ਹੈ।
ਸੁਭਾਵਿਕ ਨਿਵਾਣ ਨੂੰ ਇਨ੍ਹਾਂ ਕਾਰਕਾਂ, ਸੁਧਾਰਾਂ ਅਤੇ ਨੀਤੀਗਤ ਫ਼ੈਸਲਿਆਂ ਨੇ ਹੋਰ ਡੂੰਘਾ, ਮਾੜਾ ਅਤੇ ਅਸਹਿਣਸ਼ੀਲ ਕੀਤਾ। ਇਸ ਦਾ ਸਿੱਧਾ ਅਸਰ ਵਾਹਨਾਂ ਦੀ ਵਿਕਰੀ, ਨਿਰਮਾਣ ਅਤੇ ਕਾਮਿਆਂ ਦੇ ਵੇਤਨ/ਰੁਜ਼ਗਾਰ 'ਤੇ ਪਿਆ। ਵਿੱਤੀ ਖ਼ੇਤਰ ਵਿਚ ਖੜੋਤ ਸਾਈਕਲ ਸਟੈਂਡ 'ਤੇ ਖੜ੍ਹੇ ਸਾਈਕਲਾਂ ਵਾਂਗ ਹੁੰਦੀ ਹੈ। ਇਕ ਦੇ ਡਿਗਣ ਨਾਲ ਸਭ ਤੜ-ਤੜ ਕਰਕੇ ਡਿੱਗ ਪੈਂਦੇ ਹਨ। ਉਵੇਂ ਵਿੱਤੀ ਖ਼ੇਤਰ ਵਿਚ ਸਭ ਕੜੀਆਂ ਇਕ ਦੂਜੀ ਨਾਲ ਜੁੜੀਆਂ, ਇਕ-ਦੂਜੇ 'ਤੇ ਨਿਰਭਰ ਹੁੰਦੀਆਂ ਹਨ। ਇਕ ਦੀ ਚੂਲ ਢਿੱਲੀ ਹੋਣ 'ਤੇ ਸਭ ਥਾਂ ਮੰਦੀ ਦੇ ਬੱਦਲ ਛਾਅ ਜਾਂਦੇ ਹਨ। ਆਟੋ-ਉਦਯੋਗ ਨਾਲ ਜੁੜੇ ਲੱਖਾਂ ਲੋਕਾਂ ਦੇ ਰੁਜ਼ਗਾਰ ਛੁੱਟਣ ਨਾਲ ਬੇਰੁਜ਼ਗਾਰੀ ਅਤੇ ਗਰੀਬੀ ਵਧਣ ਦੇ ਸਿੱਟੇ ਵਜੋਂ ਦੇਸ਼ ਦੇ ਅਮੂਮਨ 12 ਪ੍ਰਤੀਸ਼ਤ ਲੋਕਾਂ ਦੀ ਖਰੀਦ ਸ਼ਕਤੀ ਘਟਣ ਅਤੇ ਖੇਤੀ ਦੇ ਸੰਕਟ ਕਾਰਨ ਹੋਰ ਲੋਕਾਂ ਦੀ ਖਰੀਦ ਸ਼ਕਤੀ ਦੀ ਘਾਟ ਕਾਰਨ ਵਿਕਰੀ ਤੇ ਵਪਾਰ ਉੱਪਰ ਮਾੜਾ ਅਸਰ ਪਿਆ। ਪਹਿਲਾਂ ਹੀ ਚੱਲ ਰਹੀ ਆਰਥਿਕ ਮੰਦੀ ਅਤੇ ਵਿੱਤੀ ਖੜੋਤ ਹੋਰ ਗੰਭੀਰ ਹੋ ਗਈ। ਆਟੋ-ਮੋਬੀਲ ਸੈਕਟਰ ਨਾਲ ਸਾਢੇ ਤਿੰਨ ਕਰੋੜ ਕਾਮੇ ਅਤੇ ਲਗਭਗ 15-20 ਕਰੋੜ ਪਰਿਵਾਰ ਜੁੜੇ ਹੋਏ ਹਨ।
ਪਰ, ਇਸ ਦਾ ਅਰਥ ਇਹ ਨਹੀਂ ਕਿ ਸਾਨੂੰ ਨਿਰਾਸ਼ ਹੋ ਕੇ ਬੈਠਣਾ ਚਾਹੀਦਾ ਹੈ। ਉਤਸਵਾਂ ਦਾ ਮੌਸਮ ਨੇੜੇ ਹੈ, ਅਤੇ ਇਸ ਰੁੱਤ ਵਿਚ ਬਾਜ਼ਾਰ ਵਿਚ, ਕਿਸਾਨਾਂ ਕੋਲ ਝੋਨਾ ਵੇਚ ਕੇ ਪੈਸੇ ਆਉਣ, ਵਿਆਹਾਂ ਦਾ ਰੁਝਾਨ ਆਰੰਭ ਹੋਣ, ਪ੍ਰਵਾਸੀਆਂ ਦੇ ਭਾਰਤ ਵਿਚ ਆਉਣ ਨਾਲ ਪ੍ਰੰਪਰਕ ਤੌਰ 'ਤੇ ਖ਼ਰੀਦੋ-ਫ਼ਰੋਖਤ ਕਰਨ ਦਾ ਰੁਝਾਨ ਤੇਜ਼ ਹੋ ਜਾਂਦਾ ਹੈ, ਜਿਸ ਕਰਕੇ ਇਸ ਖੜੋਤ ਵਿਚ ਗਤੀਸ਼ੀਲਤਾ ਆਉਣ ਦੀ ਸੰਭਾਵਨਾ ਹੈ। ਜੇਕਰ ਸਰਕਾਰ ਵਾਹਨਾਂ ਤੇ ਜੀ.ਐਸ.ਟੀ. ਘਟਾਉਣ ਬਾਰੇ ਸੋਚ ਰਹੀ ਹੈ, ਜਿਵੇਂ ਕਿ ਵਿੱਤ ਮੰਤਰੀ ਨੇ ਅਗਲੀ ਜੀ.ਐਸ.ਟੀ. ਕੌਂਸਲ ਦੀ ਬੈਠਕ ਬਾਰੇ ਇਸ਼ਾਰਾ ਦਿੱਤਾ ਹੈ, ਤਾਂ ਜੇ ਇਹ ਕਰ ਦਰ ਹਮੇਸ਼ਾ ਲਈ ਘਟਾਉਣ ਦੀ ਥਾਂ ਸਰਕਾਰ 31 ਮਾਰਚ, 2020 ਤੱਕ ਵੀ ਘਟਾ ਦੇਵੇ, ਤਾਂ ਵਪਾਰੀਆਂ ਦਾ ਮਾਲ ਉਸ ਤਾਰੀਖ ਤੋਂ ਪਹਿਲਾਂ ਖਰੀਦਣ ਦੀ ਰੁਚੀ ਵਧੇਗੀ। ਹਮੇਸ਼ਾ ਲਈ ਕਰ ਦਰ ਘਟਾਉਣ ਨਾਲ ਗਾਹਕ ਦੀ ਰੁਚੀ ਤੇ ਅਸਰ ਘੱਟ ਪਵੇਗਾ, ਅਤੇ ਸਰਕਾਰ ਦਾ ਕਰ ਹਮੇਸ਼ਾ ਲਈ ਘਟੇਗਾ, ਇਸ ਲਈ 31 ਮਾਰਚ, 2020 ਤੱਕ ਕਰ ਘਟਾਉਣਾ ਲੋਕਾਂ, ਵਪਾਰੀਆਂ ਅਤੇ ਸਰਕਾਰ ਸਭ ਲਈ ਲਾਹੇਵੰਦ ਹੈ। ਇਸ ਬਾਅਦ ਉਹੀ ਪੁਰਾਣੀ ਕਰ ਦਰ ਰੱਖੀ ਜਾਣ ਦਾ ਐਲਾਨ ਕੀਤਾ ਜਾਵੇ।


-ਪੀ.ਸੀ.ਐੱਸ. (ਏ.)
2919, ਪਿਲਕਨ ਸਟਰੀਟ, ਅਨਾਰਕਲੀ ਬਾਜ਼ਾਰ, ਜਗਰਾਉਂ (ਜ਼ਿਲ੍ਹਾ ਲੁਧਿਆਣਾ)
ਮੋ: 98885-69669

ਕਿਉਂ ਨਿੱਤ ਉਲਾਂਭੇ ਖੱਟਦੇ ਨੇ ਨਵੇਂ ਪੂਰ ਦੇ ਗਾਇਕ

ਜਿਹੜੇ ਗਾਇਕ ਪਹਿਲਾਂ ਸਿਰਫ਼ ਆਪਣੇ ਕੰਮ ਕਰਕੇ ਜਾਣੇ ਜਾਂਦੇ ਸਨ, ਅੱਜ ਉਨ੍ਹਾਂ ਦੀ ਚਰਚਾ ਉਨ੍ਹਾਂ ਗੱਲਾਂ ਕਰਕੇ ਹੋ ਰਹੀ ਹੈ, ਜਿਨ੍ਹਾਂ ਦਾ ਸਬੰਧ ਉਨ੍ਹਾਂ ਦੇ ਕੰਮ ਨਾਲ ਨਹੀਂ। ਉਂਝ ਵਿਵਾਦ ਪੈਦਾ ਕਰਨ ਵਾਲੇ ਸ਼ਬਦ ਤਾਂ ਕਿਸੇ ਦੇ ਮੂੰਹੋਂ ਵੀ ਨਹੀਂ ਫੱਬਦੇ, ਪਰ ਕਲਾ ਜਗਤ ...

ਪੂਰੀ ਖ਼ਬਰ »

ਅਸ਼ੋਕ ਤੰਵਰ ਦੀ ਬਗ਼ਾਵਤ ਨੇ ਕਾਂਗਰਸ ਦੀ ਹਾਲਤ ਕੀਤੀ ਹੋਰ ਪਤਲੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਨਿਕਲ ਜਾਣ ਤੋਂ ਬਾਅਦ ਹੁਣ ਕੁੱਲ 1168 ਉਮੀਦਵਾਰ ਚੋਣ ਮੈਦਾਨ ਵਿਚ ਬਾਕੀ ਹਨ। ਭਾਜਪਾ ਤੇ ਕਾਂਗਰਸ ਵਿਚ ਟਿਕਟਾਂ ਨੂੰ ਲੈ ਕੇ ਮਚੇ ਘਮਸਾਨ ਦੌਰਾਨ ਸੂਬੇ ਦੀ ਸਿਆਸਤ ਵਿਚ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ...

ਪੂਰੀ ਖ਼ਬਰ »

ਪਹਿਲੀ ਸਫਲਤਾ

ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀ ਖਾਤਾਧਾਰਕਾਂ ਦੇ ਜਮ੍ਹਾਂ ਧਨ ਸਬੰਧੀ ਮਿਲੀ ਪਹਿਲੀ ਸੂਚੀ ਨੂੰ ਚਾਹੇ ਇਸ ਦੇਸ਼ ਦੇ ਬੈਂਕਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਪਏ ਕਾਲੇ ਧਨ ਦਾ ਪੂਰਾ ਖੁਲਾਸਾ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਕ ਲੰਮੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX