ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਅਤੇ ਸਹਾਇਕ ਕਮਿਸ਼ਨਰ ਜਨਰਲ ਚਰਨਜੀਤ ਸਿੰਘ ਨੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਵੇਚਣ ਤੇ ਸਟੋਰ ਕਰਨ ਦੇ ਆਰਜ਼ੀ ਲਾਇਸੈਂਸ ਦੇਣ ਲਈ ਅੱਜ ਬੱਚਤ ਭਵਨ ਵਿਖੇ ਡਰਾਅ ਕੱਢੇ ¢ ਉਨ੍ਹਾਂ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਦੀਵਾਲੀ ਦੇ ਤਿਉਹਾਰ ਲਈ ਪਟਾਕੇ ਵੇਚਣ ਤੇ ਸਟੋਰ ਕਰਨ ਲਈ ਕੁੱਲ 789 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ 26 ਵਿਅਕਤੀਆਂ ਦੇ ਡਰਾਅ ਕੱਢੇ ਗਏ ਹਨ ਜੋ ਕਿ ਦੀਵਾਲੀ ਦੇ ਤਿਉਹਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੈਅ ਕੀਤੇ ਸਥਾਨਾਂ 'ਤੇ ਹੀ ਪਟਾਕੇ ਵੇਚ ਤੇ ਸਟੋਰ ਕਰ ਸਕਣਗੇ | ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਟਾਕੇ ਵੇਚਣ ਤੇ ਸਟੋਰ ਕਰਨ ਲਈ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਲਈ 294, ਸਬ ਡਵੀਜ਼ਨ ਬਸੀ ਪਠਾਣਾਂ ਲਈ 15, ਸਬ ਡਵੀਜ਼ਨ ਖਮਾਣੋਂ ਲਈ 123, ਸਬ ਡਵੀਜ਼ਨ ਅਮਲੋਹ ਲਈ 126 ਅਤੇ ਮੰਡੀ ਗੋਬਿੰਦਗੜ੍ਹ ਲਈ 231 ਬਿਨੈਕਾਰਾਂ ਨੇ ਆਪਣੇ ਬਿਨੈ ਪੱਤਰ ਆਰਜ਼ੀ ਲਾਇਸੈਂਸ ਲੈਣ ਲਈ ਦਿੱਤੇ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਲਈ 9, ਸਬ ਡਵੀਜ਼ਨ ਬਸੀ ਪਠਾਣਾਂ ਲਈ 4, ਸਬ ਡਵੀਜ਼ਨ ਖਮਾਣੋਂ ਲਈ 3, ਸਬ ਡਵੀਜ਼ਨ ਅਮਲੋਹ ਲਈ 4 ਅਤੇ ਮੰਡੀ ਗੋਬਿੰਦਗੜ੍ਹ ਲਈ 6 ਵਿਅਕਤੀਆਂ ਦੇ ਡਰਾਅ ਨਿਕਲੇ ਹਨ ਅਤੇ ਜਿਨ੍ਹਾਂ ਦੇ ਡਰਾਅ ਨਿਕਲੇ ਹਨ ਉਨ੍ਹਾਂ ਨੂੰ ਛੇਤੀ ਹੀ ਆਰਜ਼ੀ ਲਾਇਸੈਂਸ ਜਾਰੀ ਕਰ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਬਿਨਾਂ ਆਰਜ਼ੀ ਲਾਇਸੈਂਸ ਤੋਂ ਕੋਈ ਵੀ ਵਿਅਕਤੀ ਪਟਾਕੇ ਵੇਚ ਤੇ ਸਟੋਰ ਨਹੀਂ ਕਰ ਸਕੇਗਾ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ¢ ਅੱਜ ਲਾਟਰੀ ਸਿਸਟਮ ਰਾਹੀਂ ਕੱਢੇ ਡਰਾਅ ਵਿਚ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਲਈ ਅੰਮਿ੍ਤਪਾਲ ਵਰਮਾ ਪੁੱਤਰ ਪਵਨ ਕੁਮਾਰ, ਹਰੀਸ਼ ਕੁਮਾਰ ਪੁੱਤਰ ਗੁਰਮੀਤ ਸਿੰਘ, ਅਸ਼ਵਨੀ ਕੁਮਾਰ ਪੁੱਤਰ ਪ੍ਰੇਮ ਲਾਲ, ਬਿਨੈ ਸਹਿਦੇਵ ਪੁੱਤਰ ਸ਼ਿਵ ਨੰਦਰ, ਪਵਿੱਤਰ ਸਿੰਘ ਪੁੱਤਰ ਜੋਰਾ ਸਿੰਘ, ਸੰਦੀਪ ਕੁਮਾਰ ਪੁੱਤਰ ਰਜਿੰਦਰ ਕੁਮਾਰ, ਜਗਜੀਤ ਕੌਰ ਪਤਨੀ ਪਰਵਿੰਦਰ ਸਿੰਘ, ਆਕਾਸ਼ ਕੁਮਾਰ ਪਤਨੀ ਜਗਨਨਾਥ, ਗੋਪਾਲ ਅਰੋੜਾ ਪੁੱਤਰ ਲਾਲੀ ਰਾਮ, ਦੇ ਡਰਾਅ ਨਿਕਲੇ ਹਨ | ਇਸੇ ਤਰ੍ਹਾਂ ਸਬ ਡਵੀਜ਼ਨ ਖਮਾਣੋਂ ਲਈ ਸਤਨਾਮ ਸਿੰਘ ਪੁੱਤਰ ਹਰਭਿੰਦਰ ਸਿੰਘ, ਪੂਜਾ ਰਾਣੀ ਪਤਨੀ ਅਜੈ ਕੁਮਾਰ, ਸਤਨਾਮ ਸਿੰਘ, ਪੁੱਤਰ ਦਰਸ਼ਨ ਸਿੰਘ, ਦੇ ਡਰਾਅ ਨਿਕਲੇ ਹਨ | ਇਸੇ ਤਰ੍ਹਾਂ ਸਬ ਡਵੀਜ਼ਨ ਅਮਲੋਹ ਲਈ ਅਭਿਸ਼ੇਕ ਗੋਇਲ ਪੁੱਤਰ ਪ੍ਰਦੁਮਣ ਕੁਮਾਰ, ਮਨਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ, ਗੌਰਵ ਕੁਮਾਰ ਪੁੱਤਰ ਰਜਿੰਦਰ ਕੁਮਾਰ, ਸਿਪਾਲੀ ਸ਼ਰਮਾ ਪਤਨੀ ਸੁਨੀਲ ਕੁਮਾਰ ਦੇ ਡਰਾਅ ਨਿਕਲੇ ਹਨ¢ ਜਦੋਂ ਕਿ ਮੰਡੀ ਗੋਬਿੰਦਗੜ੍ਹ ਲਈ ਰਮੇਸ਼ ਕੁਮਾਰ ਪੁੱਤਰ ਹਰੀ ਸ਼ੰਕਰ, ਪ੍ਰਦੀਪ ਕੁਮਾਰ ਪੁੱਤਰ ਪਵਨ ਕੁਮਾਰ, ਉਰਮਲਾ ਰਾਣੀ ਪਤਨੀ ਪ੍ਰਦੀਪ ਕੁਮਾਰ, ਅਮਿੱਤ ਕਾਜਲਾ ਪੁੱਤਰ ਗੋਪਾਲ ਕਿ੍ਸ਼ਨ ਕਾਜਲਾ, ਮਨੀਸ਼ ਕੁਮਾਰ ਪੁੱਤਰ ਪਵਨ ਕੁਮਾਰ, ਪ੍ਰਯਿੰਕਾ ਰਾਣੀ ਪਤਨੀ ਅਸ਼ੋਕ ਕੁਮਾਰ ਦੇ ਡਰਾਅ ਨਿਕਲੇ ਹਨ | ਬਸੀ ਪਠਾਣਾਂ ਸਬ ਡਵੀਜ਼ਨ ਲਈ ਗੌਰਵ ਸ਼ਰਮਾ ਪੁੱਤਰ ਬਲਜਿੰਦਰ ਸਿੰਘ, ਮੁਹੰਮਦ ਸਾਇਦ ਪੁੱਤਰ ਫ਼ਕੀਰ ਮੁਹੰਮਦ, ਅੰਕਿਤ ਮਹਿਰਾ ਪੁੱਤਰ ਮਨੋਜ ਕੁਮਾਰ, ਅਭਿਨਾਸ਼ ਪੁਰੀ ਪੁੱਤਰ ਸੱਤਪਾਲ ਪੁਰੀ ਦੇ ਡਰਾਅ ਨਿਕਲੇ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਿਖੇ ਪਟਾਕੇ ਵੇਚਣ ਲਈ ਦੁਸਹਿਰਾ ਗਰਾਊਾਡ ਸਰਹਿੰਦ ਸ਼ਹਿਰ, ਦੁਸਹਿਰਾ ਗਰਾਊਾਡ, ਹਮਾਯੰੂਪੁਰ ਸਰਹਿੰਦ, ਪਿੰਡ ਮੂਲੇਪੁਰ ਦਾ ਖੇਡ ਮੈਦਾਨ ਪਟਾਕੇ ਵੇਚਣ ਤੇ ਸਟੋਰ ਕਰਨ ਲਈ ਨਿਰਧਾਰਿਤ ਕੀਤਾ ਗਿਆ ਹੈ¢ ਇਸੇ ਤਰ੍ਹਾਂ ਸਬ ਡਵੀਜ਼ਨ ਅਮਲੋਹ ਵਿਖੇ ਮਾਘੀ ਕਾਲਜ ਦੇ ਸਾਹਮਣੇ ਖੁੱਲੇ੍ਹ ਸਥਾਨ 'ਤੇ ਅਤੇ ਦੁਸਹਿਰਾ ਗਰਾਊਾਡ ਮੰਡੀ ਗੋਬਿੰਦਗੜ੍ਹ ਵਿਖੇ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਸਕਣਗੇ | ਇਸ ਤੋਂ ਇਲਾਵਾ ਸਬ ਡਵੀਜ਼ਨ ਖਮਾਣੋਂ ਵਿਖੇ ਕਾਲੋਨੀ ਝੱਜ ਟਾਊਨਸ਼ਿਪ ਨੇੜੇ ਸੂਆ ਰੋਡ ਖਮਾਣੋਂ, ਖੇਡ ਮੈਦਾਨ ਸੰਘੋਲ ਅਤੇ ਖੇਡ ਗਰਾਊਾਡ ਖੇੜੀ ਨੌਧ ਸਿੰਘ ਵਿਖੇ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਸਕਣਗੇ¢ ਜਦੋਂ ਕਿ ਸਬ ਡਵੀਜ਼ਨ ਬਸੀ ਪਠਾਣਾਂ ਵਿਖੇ ਦੁਸਹਿਰਾ ਗਰਾਊਾਡ ਬਸੀ ਪਠਾਣਾਂ ਅਤੇ ਪਿੰਡ ਚੁੰਨ੍ਹੀ ਕਲਾਂ ਦੇ ਕਾਲਜ ਰੋਡ 'ਤੇ ਬਣੇ ਸੇਵਾ ਕੇਂਦਰ ਦੇ ਨਾਲ ਖ਼ਾਲੀ ਸਥਾਨ 'ਤੇ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਸਕਣਗੇ |
ਚੁੰਨ੍ਹੀ, 9 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਅਤੇ ਕੌਮੀ ਸੇਵਾ ਯੋਜਨਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਯੂਨੀਵਰਸਿਟੀ ਕਾਲਜ ਚੁੰਨ੍ਹੀ ਕਲਾਂ ਵਲੋਂ ਡਾ. ਗੀਤ ਲਾਂਬਾ ਅਤੇ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਪੰਜਾਬ ਪਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਨੂੰ ਸਵੈ-ਰੁਜ਼ਗਾਰ ਅਤੇ ਪੜ੍ਹਾਈ ਲਈ ਵੱਖ-ਵੱਖ ਸਕੀਮਾਂ ਤਹਿਤ ਘੱਟ ਵਿਆਜ ਦਰਾਂ 'ਤੇ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਮੱਛੀ ਪਾਲਣ ਇਕ ਲਾਹੇਵੰਦ ਕਿੱਤਾ ਹੈ ਅਤੇ ਵਿਸ਼ਵ ਭਰ ਵਿਚ ਮੱਛੀ ਕਿੱਤੇ ਦਾ ਰੁਝਾਨ ਵਧ ਰਿਹਾ ਹੈ¢ ਮੱਛੀ ਪਾਲਣ ਕਿੱਤਾ ਅਪਨਾ ਕੇ ਕਿਸਾਨ ਆਪਣੀ ਆਮਦਨ ਵਿਚ ਚੋਖਾ ਵਾਧਾ ਕਰ ਸਕਦੇ ਹਨ | ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ...
ਬਸੀ ਪਠਾਣਾਂ, 9 ਅਕਤੂਬਰ (ਗੁਰਬਚਨ ਸਿੰਘ ਰੁਪਾਲ, ਗੌਤਮ)-ਜਿਊਰਿਕ ਸਵਿਟਜ਼ਰਲੈਂਡ ਵਿਖੇ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਜਸਕਰਨ ਸਿੰਘ ਬੀਤੀ ਸ਼ਾਮ ਆਪਣੀ ਪਤਨੀ ਪੈਰੀਨ ਸਲੋਮ ਸਹਿਤ ਕਰੀਬ 8 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਸਾਈਕਲਾਂ ਰਾਹੀਂ 275 ਦਿਨਾਂ 'ਚ ਤਹਿ ਕਰਕੇ ਇੱਥੇ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਸਰਹਿੰਦ ਸ਼ਹਿਰ ਸਦਨਾ ਭਗਤ ਮਸੀਤ ਤੋਂ ਲੈ ਕੇ ਖ਼ਾਨਪੁਰ ਚੁੰਗੀ ਸਰਹਿੰਦ ਤੱਕ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਕੌਾਸਲਰ ਸਰਬਜੀਤ ਕੌਰ, ਰਾਜਵਿੰਦਰ ਕੌਰ ਸੋਹੀ ਅਤੇ ਅਜੈਬ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਝੋਨੇ ਦੀ ਨਿਰਵਿਘਨ ਖ਼ਰੀਦ ਯਕੀਨੀ ਬਨਾਉਣ ਲਈ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਵਲੋਂ ਸਰਹਿੰਦ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਉਨ੍ਹਾਂ ਦੀ ਹਾਜ਼ਰੀ ਵਿਚ ਝੋਨੇ ਦੀ ਬੋਲੀ ਵੀ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਸੇਵਾ ਮੁਕਤ ਲੈਫ: ਕਰਨਲ ਜਸਬੀਰ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੋਣ ਕਾਰਨ ਰੁਜ਼ਗਾਰ ਲਈ ਕੰਪਿਊਟਰ ਸਿੱਖਿਆ ਬਹੁਤ ...
ਅਮਲੋਹ, 9 ਅਕਤੂਬਰ (ਸੂਦ)-ਜੋਤੀ ਪਲੇ ਵੇ ਸਕੂਲ ਅਮਲੋਹ ਵਿਖੇ ਦੁਰਗਾ ਅਸ਼ਟਮੀ ਅਤੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਸੰਦੀਪ ਧੀਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ...
ਨੋਗਾਵਾਂ, 9 ਅਕਤੂਬਰ (ਰਵਿੰਦਰ ਮੌਦਗਿਲ)-ਡੇਰਾ ਬਾਬਾ ਪੂਰਨ ਦਾਸ ਪਿੰਡ ਰੋੜੇਵਾਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਬਸੀ ਪਠਾਣਾਂ ਦੇ ਮਹੰਤ ਡਾ. ਸਿਕੰਦਰ ਸਿੰਘ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਮਨਪ੍ਰੀਤ ਸਿੰਘ)-ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ | ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਭੱਟੀ ਨੇ ਸਰਹਿੰਦ ਫੁੱਟਬਾਲ ਕਲੱਬ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਜੋਤੀ ਸਰੂਪ ਸਾਹਿਬ ਦੇ ਨਜ਼ਦੀਕ ਜੋ ਡੇਰੇ ਸਥਾਪਿਤ ਕੀਤੇ ਹੋਏ ਹਨ ਉੱਥੇ ...
ਅਮਲੋਹ, 9 ਅਕਤੂਬਰ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਐਨ.ਐਸ.ਯੂ.ਆਈ. ਦੇ ਨੌਜਵਾਨਾਂ ਦਾ ਸਮਾਗਮ ਯੂਥ ਆਗੂ ਸ਼ਰਨ ਭੱਟੀ ਦੀ ਅਗਵਾਈ ਵਿਚ ਅਮਲੋਹ ਵਿਖੇ ਹੋਇਆ, ਜਿਸ ਵਿਚ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਅਤੇ ਐਨ.ਐਸ.ਯੂ.ਆਈ. ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਅਤੇ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣੂ ਕਰਵਾਉਣ ਅਤੇ ਆਪਣੀ ਵਿਰਾਸਤ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਵਜੋਂ 13 ਅਕਤੂਬਰ ਤੱਕ ਪ੍ਰਯਟਨ ਪਰਬ ਮਨਾਇਆ ਜਾ ਰਿਹਾ ਹੈ | ਇਸ ਦੌਰਾਨ ਜ਼ਿਲ੍ਹੇ ...
ਜਖ਼ਵਾਲੀ, 9 ਅਕਤੂਬਰ (ਨਿਰਭੈ ਸਿੰਘ)-ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਤਿਉਹਾਰਾਂ ਨੂੰ ਸਾਂਝੇ ਤੌਰ 'ਤੇ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਸਟੇਟ ਕਰਮਚਾਰੀ ਦਲ ਦੇ ਪ੍ਰਧਾਨ ਹਰੀ ਸਿੰਘ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਇਕ ਮੀਟਿੰਗ ਇੱਥੇ ਪਾਰਟੀ ਦਫ਼ਤਰ 'ਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਜ਼ਿਮਨੀ ਚੋਣਾਂ ਤੋਂ ਇਲਾਵਾ ਹੋਰ ਅਹਿਮ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਜ਼ੋਨਲ ਅਥਲੈਟਿਕਸ ਮੀਟ ਜ਼ੋਨ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਤਲਾਣੀਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ...
ਖਮਾਣੋਂ, 9 ਅਕਤੂਬਰ (ਜੋਗਿੰਦਰ ਪਾਲ)-ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾਂ ਨੇ ਸੰਗੀਤ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਖਮਾਣੋਂ ਦੀ ਦੇਖ-ਰੇਖ ਹੇਠ 'ਸਵੱਛ ਸਰਵੇਖਣ 2020' ਅਨੁਸਾਰ ਨਗਰ ਪੰਚਾਇਤ ਖਮਾਣੋਂ ਵਲੋਂ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਮਨਪ੍ਰੀਤ ਸਿੰਘ)-ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਦਾ ਵਿਕਾਸ ਹਮੇਸ਼ਾ ਕਾਂਗਰਸ ਸਰਕਾਰ ਨੇ ਹੀ ਕਰਵਾਇਆ ਹੈ, ਜਦਕਿ ਅਕਾਲੀ ਸਰਕਾਰ ਸਮੇਂ ਇਸ ਨੰੂ ਹਮੇਸ਼ਾ ਅਣਗੌਲਿਆ ਹੀ ਕੀਤਾ ਗਿਆ ਹੈ | ਇਹ ਪ੍ਰਗਟਾਵਾ ਯੂਥ ਕਾਂਗਰਸੀ ...
ਖਮਾਣੋਂ, 9 ਅਕਤੂਬਰ (ਜੋਗਿੰਦਰ ਪਾਲ)-ਸੇਂਟ ਜ਼ੌਸਫ਼ਜ਼ ਸਕੂਲ ਖਮਾਣੋਂ ਵਿਖੇ ਵਿਸ਼ਵ ਡਾਕਘਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਪਿ੍ੰਸੀਪਲ ਸ਼ਾਲੂ ਸ਼ਰਮਾ ਨੇ ਸਾਡੇ ਜੀਵਨ ਵਿਚ ਡਾਕਘਰ ਦੇ ਮਹੱਤਵ ਸਬੰਧੀ ਜਾਣਕਾਰੀ ਦਿੰਦਿਆਂ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਮਨਪ੍ਰੀਤ ਸਿੰਘ)-ਨਾਹਰ ਸ਼ੂਗਰ ਮਿੱਲ ਅਮਲੋਹ ਦੇ ਕੇਨ ਮੈਨੇਜਰ ਸੁਧੀਰ ਕੁਮਾਰ ਤੇ ਐਡੀਸ਼ਨਲ ਕੇਨ ਮੈਨੇਜਰ ਰਾਮਵੀਰ ਸਿੰਘ ਰਾਣਾ ਨੇ ਗੰਨੇ ਦੀ ਅੱਸੂ ਕੱਤਕ ਦੀ ਬਿਜਾਈ ਸਬੰਧੀ ਪਿੰਡ ਈਸਰਹੇਲ ਵਿਖੇ ਇਲਾਕੇ ਦੇ ਕਿਸਾਨਾਂ ਨੂੰ ਜਾਣਕਾਰੀ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ 27 ਅਕਤੂਬਰ ਤੱਕ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਤਹਿਤ ...
ਖਮਾਣੋਂ, 9 ਅਕਤੂਬਰ (ਮਨਮੋਹਣ ਸਿੰਘ ਕਲੇਰ)-ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ ਸਮੁੱਚੇ ਹਲਕਾ ਬਸੀ ਪਠਾਣਾਂ ਦੀ ਤਰ੍ਹਾਂ ਖਮਾਣੋਂ ਬਲਾਕ 'ਚ ਵੀ ਸ਼ੋ੍ਰਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵੱਡੇ ਪੱਧਰ 'ਤੇ ਹੋਈ ਹੈ | ਜਿਸ ਲਈ ਪਾਰਟੀ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਭੂਸ਼ਨ ਸੂਦ)-ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ ਬਦਲੇ ਕਪਤਾਨ ਪੁਲਿਸ (ਜਾਂਚ) ਹਰਪਾਲ ਸਿੰਘ ਦਾ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ...
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਮਨਪ੍ਰੀਤ ਸਿੰਘ)-ਸੂਬਾ ਸਰਕਾਰ ਵਲੋਂ ਸੁੱਕੇ ਝੋਨੇ ਦੀ ਖ਼ਰੀਦ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਕਿਸਾਨ ਮੰਡੀਆਂ ਵਿਚ ਸਰਕਾਰ ਵਲੋਂ ਨਿਰਧਾਰਿਤ ਨਮੀ ਵਾਲਾ ਝੋਨਾ ਹੀ ਲੈ ਕੇ ਹੀ ਆਉਣ ਤਾਂ ਜੋ ਮੰਡੀਆਂ ਵਿਚ ਉਨ੍ਹਾਂ ਨੂੰ ਖੱਜਲ ਖ਼ੁਆਰੀ ...
ਖਮਾਣੋਂ, 9 ਅਕਤੂਬਰ (ਮਨਮੋਹਣ ਸਿੰਘ ਕਲੇਰ)-ਸੂਬੇ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਜਿਸ ਕਰਕੇ ਆਮ ਲੋਕਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਹੈ | ਇਹ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਇੰਚਾਰਜ ਹਲਕਾ ਬਸੀ ਪਠਾਣਾਂ ਨੇ ਖਮਾਣੋਂ ਵਿਖੇ ਆਮ ਲੋਕਾਂ ਦੀਆਂ ...
ਖਮਾਣੋਂ, 9 ਅਕਤੂਬਰ (ਮਨਮੋਹਣ ਸਿੰਘ ਕਲੇਰ)-ਆੜ੍ਹਤੀ ਐਸੋਸੀਏਸ਼ਨ ਖਮਾਣੋਂ ਦਾਣਾ ਮੰਡੀ ਦੀ ਹੋਈ ਚੋਣ ਵਿਚ ਅਸ਼ੋਕ ਕੁਮਾਰ ਸ਼ਰਮਾ ਨੂੰ ਸਰਪ੍ਰਸਤ, ਗੁਰਦੇਵ ਸਿੰਘ ਨੂੰ ਪ੍ਰਧਾਨ, ਜਸਮਿੰਦਰ ਸਿੰਘ ਸ਼ਾਹੀ ਹਰਗਣਾਂ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ | ਇੱਥੇ ਦੱਸਣਯੋਗ ਹੈ ...
ਮੰਡੀ ਗੋਬਿੰਦਗੜ੍ਹ, 9 ਅਕਤੂਬਰ (ਬਲਜਿੰਦਰ ਸਿੰਘ)-ਬੀਤੇ ਦਿਨੀਂ ਕੁਆਲੰਪੁਰ (ਮਲੇਸ਼ੀਆ) ਅਤੇ ਫੁਕੇਟ ਥਾਈਲੈਂਡ ਵਿਚ ਹੋਈ ਅੰਤਰ ਰਾਸ਼ਟਰੀ ਮਾਰਸ਼ਲ ਆਰਟ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਉਣ ਵਾਲੀ ਮੰਡੀ ਗੋਬਿੰਦਗੜ੍ਹ ਦੀ ਖਿਡਾਰਨ ...
ਮੰਡੀ ਗੋਬਿੰਦਗੜ੍ਹ, 9 ਅਕਤੂਬਰ (ਬਲਜਿੰਦਰ ਸਿੰਘ)-ਸਾਲ 2016 ਦੌਰਾਨ ਨਗਰ ਕੌਾਸਲ ਮੰਡੀ ਗੋਬਿੰਦਗੜ੍ਹ ਦੀ ਹਦੂਦ 'ਚ ਸ਼ਾਮਿਲ ਹੋਏ ਇਲਾਕਿਆਂ ਮੁਹੱਲਾ ਸੰਤ ਨਗਰ, ਇਕਬਾਲ ਨਗਰ, ਕੱਚਾ ਸ਼ਾਂਤੀ ਨਗਰ, ਕੱਚਾ ਦਲੀਪ ਨਗਰ, ਜੱਸੜ੍ਹਾਂ ਕਾਲੋਨੀ, ਪਿੰਡ ਅਜਨਾਲੀ, ਅੰਬੇਮਾਜਰਾ ਅਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX