ਡੇਰਾ ਬਾਬਾ ਨਾਨਕ, 9 ਅਕਤੂਬਰ (ਹੀਰਾ ਸਿੰਘ ਮਾਂਗਟ)- 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਅੱਜ ਕਸਬਾ ਡੇਰਾ ਬਾਬਾ ਨਾਨਕ ਦੇ ਸੈਨਿਕ ਸਦਨ ਵਿਖੇ ਡਾਇਰੈਕਟਰ ਲੋਕਲ ਬਾਡੀ ਪੰਜਾਬ ਸਰਕਾਰ ਸ੍ਰੀ ਕਰਨੇਸ਼ ਸ਼ਰਮਾ ਵਲੋ ਅੰਮਿ੍ਤਸਰ ਸਰਕਲ ਅਧੀਨ ਆਉਂਦੀਆਂ ਸਮੂਹ ਨਗਰ ਕੌਾਸਲਾਂ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਸ੍ਰੀ ਕਰਨੇਸ਼ ਸ਼ਰਮਾ ਵਲੋਂ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨਾਲ ਸਮਾਗਮਾਂ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਪੰਜ ਜ਼ੋਨਾਂ ਵਿਚ ਵੰਡਿਆ ਗਿਆ ਹੈ ਤੇ ਇਨ੍ਹਾਂ ਜ਼ੋਨਾਂ ਦੀ ਜ਼ਿੰਮੇਵਾਰੀ ਵੱਖ-ਵੱਖ ਕਾਰਜ ਸਾਧਕ ਅਫਸਰਾਂ ਦੀ ਲਗਾਈ ਗਈ ਹੈ | ਇਹ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿਚ ਸਫਾਈ, ਲਾਇਟ, ਪਾਣੀ, ਤੇ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ | ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦਿਆਂ ਡੇਰਾ ਬਾਬਾ ਨਾਨਕ ਵਿਚ ਇਕ ਨਵਾਂ ਟਿਊਬਵੈਲ, ਕਸਬੇ ਅੰਦਰ ਨਵੀਆਂ ਸਟਰੀਟ ਲਾਇਟਾਂ ਤੇ ਬਾਜ਼ਾਰਾਂ ਤੇ ਗਲੀਆਂ ਦੀ ਮੁਰੰਮਤ ਕਰਵਾਈ ਜਾਵੇਗੀ | ਇਸ ਮੌਕੇ ਜਦ ਉਨ੍ਹਾਂ ਦਾ ਧਿਆਨ ਕਸਬੇ ਅੰਦਰ ਵਾਟਰ ਸਪਲਾਈ ਦੀਆਂ ਟੂਟੀਆਂ ਵਿਚ ਆ ਰਹੇ ਗੰਦੇ ਪਾਣੀ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਾਫ ਪਾਣੀ ਮੁਹੱਈਆ ਕਰਵਾਉਣ ਵਾਸਤੇ 25 ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾ ਦਿੱਤਾ ਗਿਆ ਹੈ | ਸਮਾਗਮਾਂ ਨੂੰ ਮੁੱਖ ਰੱਖਦਿਆਂ ਕਸਬੇ ਦੀ ਸਫਾਈ ਲਈ 50 ਸਫਾਈ ਸੇਵਕਾਂ ਦੀਆਂ ਕੱਲ੍ਹ ਤੋਂ ਹੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਡਿਊਟੀ 'ਚ ਕੁਤਾਹੀ ਕਰਨ ਵਾਲੇ ਅਫਸਰ ਜਵਾਬਦੇਹ ਹੋਣਗੇ | ਇਸ ਮੌਕੇ ਐਕਸੀਅਨ ਰੇਮਸ਼ ਭਾਟੀਆ, ਐਕਸੀਅਨ ਰਜਿੰਦਰ ਰਾਏ, ਕਾਰਜ ਸਾਧਕ ਅਫਸਰ ਅਨਿਲ ਮਹਿਤਾ, ਜਗਤਾਰ ਸਿੰਘ, ਭੁਪਿੰਦਰ ਸਿੰਘ, ਅਨਿਲ ਚੋਪੜਾ, ਜਤਿੰਦਰ ਮਹਾਜਨ, ਐਸ.ਡੀ.ਓ. ਅਨਿਲ ਪੁੰਜ, ਐਸ.ਡੀ.ਓ. ਰਵਿੰਦਰ ਸਿੰਘ ਕਲਸੀ, ਸੀਨੀਅਰ ਕਲਰਕ ਮਨਪ੍ਰੀਤ ਸਿੰਘ ਬੰਦੇਸ਼ਾ, ਐਸ.ਓ. ਮੁਨੀਸ਼ ਸ਼ਰਮਾ, ਮੈਡਮ ਸ੍ਰੀਮਤੀ ਸੋਨੂੰ ਆਦਿ ਹਾਜ਼ਰ ਸਨ |
ਬਟਾਲਾ, 9 ਅਕਤੂਬਰ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਸੁਖਬੀਰ ਸਿੰਘ ਵਾਹਲਾ, ਜਿਨ੍ਹਾਂ ਦੀ ਡਿਊਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ ਵਿਚ ਲਗਾਈ ਗਈ ਹੈ, ਨੇ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼/ਗੋਰਾਇਆ)- ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਅੱਜ ਸ਼ਾਮ ਕਰੀਬ 3:30 ਵਜੇ ਐਨ.ਡੀ.ਪੀ.ਸੀ. ਐਕਟ ਅਧੀਨ ਗਿ੍ਫ਼ਤਾਰ ਇਕ ਨੌਜਵਾਨ ਨੂੰ ਪੇਸ਼ੀ 'ਤੇ ਲਿਆਂਦਾ ਗਿਆ, ਜਿੱਥੇ ਨੌਜਵਾਨ ਨੇ ਭੱਜਣ ਦੀ ਨੀਅਤ ਨਾਲ ਕੋਰਟ ਕੰਪਲੈਕਸ ਦੀ ਤੀਸਰੀ ਮੰਜ਼ਿਲ ...
ਬਟਾਲਾ, 9 ਅਕਤੂਬਰ (ਕਾਹਲੋਂ)-ਦੂਜੀ ਰਾਜ ਪੱਧਰੀ ਸਟੇਟ ਪੇਚਿਕ ਸਿਲਾਟ ਚੈਂਪੀਅਨਸ਼ਿਪ ਬੈਡਮਿੰਟਨ ਹਾਲ ਗੋਲ ਬਾਗ਼ ਅੰਮਿ੍ਤਸਰ 'ਚ ਹੋਈ | ਇਸ ਮੁਕਾਬਲੇ 'ਚ ਪੰਜਾਬ ਦੇ 17 ਜ਼ਿਲਿ੍ਹਆਂ ਦੇ ਲਗਪਗ 200 ਖਿਡਾਰੀਆਂ ਨੇ ਭਾਗ ਲਿਆ | ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀ: ਸੈਕੰਡਰੀ ...
ਬਟਾਲਾ, 9 ਅਕਤੂਬਰ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜ਼ੋਨਲ ਯੁਵਕ ਮੇਲਾ (3-6 ਅਕਤੂਬਰ) ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੇਲੇ ਵਿਚ ਪਿ੍ੰ. ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਯੂਨੀਵਰਸਿਟੀ ਯੁਵਕ ਮੇਲੇ ਦੇ ਇੰਚਾਰਜ ਡਾ. ...
ਕੋਟਲੀ ਸੂਰਤ ਮੱਲ੍ਹੀ, 9 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਖੈਹਿਰਾ ਸੁਲਤਾਨ ਦੇ ਇਕ ਕਿਸਾਨ ਨੂੰ ਜ਼ਮੀਨ ਨਿਲਾਮੀ ਕਰਨ ਦੇ ਆਏ ਨੋਟਿਸ ਨੇ ਚਿੰਤਾ 'ਚ ਪਾ ਕੇ ਰੱਖ ਦਿੱਤਾ ਹੈ ਤੇ ਕਿਸਾਨ ਦੇ ਪਰਿਵਾਰ ਦੇ ਸਾਹ ਸੂਤੇ ਪਏ ਹਨ, ਜਦਕਿ ਇਸ ਜ਼ਮੀਨ ਦੇ ਨਿਲਾਮੀ ਨੋਟਿਸ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼)- ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਤੇਜਿੰਦਰਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਸ਼ਾਮ 7 ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ...
ਕਾਦੀਆਂ, 9 ਅਕਤੂਬਰ (ਗੁਰਪ੍ਰੀਤ ਸਿੰਘ)- ਬੀਤੀ 4 ਸਤੰਬਰ ਨੂੰ ਬਟਾਲਾ ਸ਼ਹਿਰ ਦੇ ਸੰਤ ਫ਼ਰਾਂਸਿਸ ਸਕੂਲ ਦੇ ਨਜ਼ਦੀਕ ਨਾਜਾਇਜ਼ ਪਟਾਕਾ ਫ਼ੈਕਟਰੀ ਵਿਚ ਹੋਏ ਧਮਾਕੇ ਤੋਂ ਬਾਅਦ ਕਰੀਬ 25 ਮੌਤਾਂ ਅਤੇ ਅਣਗਿਣਤ ਲੋਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ...
ਦੀਨਾਨਗਰ, 9 ਅਕਤੂਬਰ (ਸ਼ਰਮਾ/ਸੰਧੂ)- ਦੀਨਾਨਗਰ ਪੁਲਿਸ ਵਲੋਂ ਇਕ ਮੋਬਾਈਲ ਲੁਟੇਰਾ ਗਰੋਹ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਇਸ ਸਬੰਧੀ ਦੀਨਾਨਗਰ ਥਾਣੇ ਦੇ ਐਸ.ਐੱਚ.ਓ. ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਸਪੱੁਤਰੀ ਗੁਰਦੀਪ ਸਿੰਘ ਵਾਸੀ ਕੋਠੇ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪਾਵਰਕਾਮ ਟਰਾਂਸਕੋ ਗੁਰਦਾਸਪੁਰ ਮੰਡਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਜਰਨੈਲ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਗੂਆਂ ਨੇ ਕਿਹਾ ਕਿ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਫਗਵਾੜਾ ਜ਼ਿਮਨੀ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬੱਬੇਹਾਲੀ ਦੇ ਸਟੇਡੀਅਮ ਵਿਖੇ ਕਰਵਾਏ ਜਾਣਗੇ¢ ਬਲਾਕ ਗੁਰਦਾਸਪੁਰ 2 ਵਿਖੇ ਡੀ.ਈ.ਓ ਵਿਨੋਦ ਕੁਮਾਰ ਦੀ ...
ਧਾਰੀਵਾਲ, 9 ਅਕਤੂਬਰ (ਸਵਰਨ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਅਤੇ ਪਿੰ੍ਰਸੀਪਲ ਗੁਰਜੀਤ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਬਾਬਾ ਅਜੈ ਸਿੰਘ ਖ਼ਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼)- ਕਰਮਚਾਰੀ ਦਲ ਰਣਜਤੀ ਸਾਗਰ ਡੈਮ ਦੇ ਆਗੂਆਂ ਦਾ ਵਫ਼ਦ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਅਤੇ ਸਰਪ੍ਰਸਤ ਕਰਤਾਰ ਸਿੰਘ ਬੱਬਰੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ...
ਫਤਹਿਗੜ੍ਹ ਚੂੜੀਆਂ, 9 ਅਕਤੂਬਰ (ਐਮ.ਐਸ.ਫੁੱਲ)- ਸਥਾਨਕ ਕਸਬੇ ਦੇ ਨਜ਼ਦੀਕ ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਚ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰਪਾਲ ਕੌਰ ਕੰਗ ਨੇ ਮੁੱਖ ...
ਅੱਚਲ ਸਾਹਿਬ, 9 ਅਕਤੂਬਰ (ਗੁਰਚਰਨ ਸਿੰਘ)-ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਜਨਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਸ: ਸੁਖਬੀਰ ਸਿੰਘ ਵਾਹਲਾ ਨੇ ਵਿਧਾਨ ਸਭਾ ਹਲਕਾ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼)-ਮਾਤਾ ਗੁਜਰੀ ਪਬਲਿਕ ਸਕੂਲ ਦੇ ਵਾਲੀਬਾਲ ਖਿਡਾਰੀਆਂ ਨੇ ਸੀ.ਬੀ.ਐਸ.ਈ ਵਲੋਂ ਕਰਵਾਈਆਂ ਖੇਡਾਂ ਵਿਚ ਸ਼ਾਨਦਾਰ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਹਰਪ੍ਰੀਤ ਕੌਰ ਤੇ ...
ਫਤਹਿਗੜ੍ਹ ਚੂੜੀਆਂ, 9 ਅਕਤੂਬਰ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਵਲੋਂ ਦੁਸਹਿਰਾ ਮੌਕੇ ਫਤਹਿਗੜ੍ਹ ਚੂੜੀਆਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 3.5 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ | ਉਨ੍ਹਾਂ ਭਰਵੇਂ ਇਕੱਠ ...
ਕਾਲਾ ਅਫਗਾਨਾ, 9 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਵੀਲਾ ਤੇਜਾ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਨਵੇਂ ਸਥਾਪਿਤ ਕੀਤੇ ਗਏ 66 ਕੇ.ਵੀ. ਸਬ ਸਟੇਸ਼ਨ ਜਿਸ ਦਾ ਉਦਘਾਟਨੀ ਸਮਾਰੋਹ ਬੀਤੇ ਦੋ ਦਿਨ ਪਹਿਲਾਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ...
ਕਾਦੀਆਂ, 9 ਅਕਤੂਬਰ (ਕੁਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਗਵਾਈ ਹੇਠ ਸੂਬੇ ਭਰ ਦੇ ਐਨ.ਐਸ.ਐਸ. ਵਲੰਟੀਅਰਾਂ ਨੂੰ ...
ਸ੍ਰੀ ਹਰਿਗੋਬਿੰਦਪੁਰ, 9 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਚਰਾਏ ਦੇ ਨੌਜਵਾਨ ਗੀਤਕਾਰ ਬਲਜੀਤ ਮਚਰਾਵਾਂ ਵਲੋਂ ਲਿਖਿਆ ਸਿੰਗਲ ਟਰੈਕ 'ਗੇੜਿਆਂ ਦਾ ਮੁੱਲ' ਜੋ ਗਾਇਕ ਬਲਜਿੰਦਰ ਜਲਾਲਪੁਰੀ ਤੇ ਬੀਬਾ ਸੁਦੇਸ਼ ਕੁਮਾਰੀ ਵਲੋਂ ...
ਬਟਾਲਾ, 9 ਅਕਤੂਬਰ (ਕਾਹਲੋਂ)- ਪਿਛਲੇ ਦਿਨੀਂ ਬਟਾਲਾ ਵਿਖੇ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੀ ਗੂੰਜ ਅਜੇ ਠੰਢੀ ਨਹੀਂ ਹੋਈ ਸੀ ਕਿ ਅੱਜ ਦੇਰ ਸ਼ਾਮ ਬਟਾਲਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ 'ਚ ਪਟਾਕਿਆਂ ਦਾ ਭੰਡਾਰ ਫੜੇ ਜਾਣ ਦੀ ਖਬਰ ਹੈ | ਪ੍ਰਾਪਤ ਜਾਣਕਾਰੀ ...
ਫਤਹਿਗੜ੍ਹ ਚੂੜੀਆਂ, 9 ਅਕਤੂਬਰ (ਧਰਮਿੰਦਰ ਸਿੰਘ ਬਾਠ)-ਪੰਜਾਬ ਦੀਆਂ ਚਾਰਾਂ ਸੀਟਾਂ ਉਪਰ ਕਾਂਗਰਸ ਸ਼ਾਨ ਨਾਲ ਜਿੱਤੇਗੀ | ਇਹ ਪ੍ਰਗਟਾਵਾ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਰਵੀ ਬਾਜਵਾ ਨੇ ਮੁਰੀਦਕੇ ਵਿਖੇ ਕਾਂਗਰਸੀ ਵਰਕਰਾਂ ਦੀ ਕੀਤੀ ਗਈ ਮੀਟਿੰਗ ...
ਧਿਆਨਪੁਰ, 9 ਅਕਤੂਬਰ (ਸਰਬਜੀਤ ਸਿੰਘ ਰਿਆੜ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ 513ਵੇਂ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਸ਼ਾਹਪੁਰ ਜਾਜਨ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ...
ਸੁਜਾਨਪੁਰ, 9 ਅਕਤੂਬਰ (ਜਗਦੀਪ ਸਿੰਘ)- ਸੁਜਾਨਪੁਰ ਪੁਲਿਸ ਵਲੋਂ ਇਕ ਵਿਅਕਤੀ ਿਖ਼ਲਾਫ਼ ਦੜੇ-ਸੱਟੇ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਜਗਦੀਸ਼ ਵਾਸੀ ਸੁਜਾਨਪੁਰ ਦੇ ਰੂਪ ਵਿਚ ਹੋਈ ਹੈ | ਸੁਜਾਨਪੁਰ ਪੁਲਿਸ ਅਨੁਸਾਰ ...
ਫਹਤਿਗੜ੍ਹ ਚੂੜੀਆਂ, 8 ਅਕਤੂਬਰ (ਬਾਠ, ਫੁੱਲ)- ਫਤਹਿਗੜ੍ਹ ਚੂੜੀਆਂ ਵਿਖੇ ਲੋਕਾਂ ਦੀ ਸਹੂਲਤ ਲਈ ਬਿਜਲੀ ਸਪਲਾਈ ਨੂੰ ਲੈ ਕੇ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਇਕ ਹੋਰ ਬਿਜਲੀ ਘਰ ਤਿਆਰ ਕੀਤਾ ਜਾਵੇਗਾ | ਇਹ ਪ੍ਰਗਟਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਡਾ: ਮਨਜਿੰਦਰ ਬੱਬਰ ਜੋ ਡੇਂਗੂ ਵਾਰਡ ਦੇ ਇੰਚਾਰਜ ਹਨ, ਨੇ ਦੱਸਿਆ ਕਿ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਸੁਖਵੀਰ ਸਿੰਘ ਸੈਣੀ)- ਅੱਜ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਇਕਾਈ ਗੁਰਦਾਸਪੁਰ ਦੀ ਮੀਟਿੰਗ ਹਰਪ੍ਰੀਤ ਸਿੰਘ ਮਾਹਲ ਦੀ ਅਗਵਾਈ ਵਿਚ ਇਕ ਨਿੱਜੀ ਹੋਟਲ ਵਿਚ ਹੋਈ, ਜਿਸ ਦੌਰਾਨ ਫੈਸਲਾ ਲਿਆ ਗਿਆ ਕਿ ਸਰਕਾਰ ਨੇ 19-20 ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਬਰਿਆਰ ਵਿਖੇ ਅਵਾਰਾ ਕੁੱਤਿਆਂ ਵਲੋਂ ਇਕ ਕੱਟੀ ਤੇ ਵੱਛੀ ਨੰੂ ਨੋਚ-ਨੋਚ ਕੇ ਖਾ ਲਿਆ | ਇਸ ਸਬੰਧੀ ਹਰਜੀਤ ਸਿੰਘ ਪੁੱਤਰ ਜਗੀਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ...
ਪੁਰਾਣਾ ਸ਼ਾਲਾ, 9 ਅਕਤੂਬਰ (ਅਸ਼ੋਕ ਸ਼ਰਮਾ)-ਪੁਲ ਤਿੱਬੜੀ ਕਾਲੋਨੀ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਕਾਲੋਨੀ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਗੰਦੇ ਪਾਣੀ ਦੇ ਨਿਕਾਸ ਲਈ ਕੁਝ ਲੋਕ ਹਲਕਾ ਵਿਧਾਇਕ ਗੁਰਦਾਸਪੁਰ ਅਤੇ ...
ਵਡਾਲਾ ਬਾਂਗਰ, 9 ਅਕਤੂਬਰ (ਮਨਪ੍ਰੀਤ ਸਿੰਘ ਘੁੰਮਣ)- ਅੱਜ ਸਥਾਨਕ ਕਸਬੇ ਵਿਚ ਮਹਾਰਾਜਾ ਦਾਊਦ ਯੂਥ ਕ੍ਰਿਸ਼ਚੀਅਨ ਦਲ ਦੇ ਮੁੱਖ ਦਫ਼ਤਰ ਵਿਖੇ ਦਲ ਪ੍ਰਧਾਨ ਸਟੀਫਨ ਮਸੀਹ ਬੱਬੂ ਦੀ ਪ੍ਰਧਾਨਗੀ ਹੇਠ ਮੀਟਿੰਗ ਬੁਲਾਈ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਬੀਤੇ ਦਿਨੀ ਧਰਮ ...
ਕਲਾਨੌਰ, 9 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਮੁੱਖ ਦਾਣਾ ਮੰਡੀ 'ਚ ਅੱਜ ਕਾਂਗਰਸੀ ਆਗੂ ਤੇ ਪ੍ਰਧਾਨ ਰਵੇਲ ਸਿੰਘ ਪਿੰਡੀਆਂ ਵਲੋਂ ਖਰੀਦ ਏਜੰਸੀਆਂ ਦੇ ਨਿਰੀਖਕਾਂ ਤੇ ਮਾਰਕਿਟ ਕਮੇਟੀ ਕਲਾਨੌਰ ਦੇ ਅਮਲੇ ਦੀ ਹਾਜ਼ਰੀ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ...
ਕਾਲਾ ਅਫਗਾਨਾ, 9 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਅੱਜ ਨਜ਼ਦੀਕੀ ਪਿੰਡ ਵੀਲਾ ਤੇਜਾ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼)- ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰੋਡ ਦੀ ਹਾਲਤ ਇਸ ਹੱਦ ਤੱਕ ਬਦਤਰ ਹੋ ਚੁੱਕੀ ਹੈ ਕਿ ਆਏ ਦਿਨ ਇਸ ਰੋਡ 'ਤੇ ਚੱਲਣ ਵਾਲੇ ਵਾਹਨ ਨੁਕਸਾਨੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਰੋਡ ਰਾਹੀਂ ਅਕਸਰ ਹੀ ਯਾਤਰੀ ਸ੍ਰੀ ਹਰਗੋਬਿੰਦਪੁਰ ਤੋਂ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)- ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅੱਜ ਐਸ.ਐਮ.ਓ. ਡਾ: ਚੇਤਨਾ ਵਲੋਂ ਆਪਣੀ ਟੀਮ ਸਮੇਤ ਹਸਪਤਾਲ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਵਲੋਂ ਜਿੱਥੇ ਹਸਪਤਾਲ ਦੇ ਵਾਰਡਾਂ ਅੰਦਰ ਜਾ ਕੇ ਦਾਖ਼ਲ ਮਰੀਜ਼ਾਂ ਨਾਲ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੀ ਮੀਟਿੰਗ ਲਵਪ੍ਰੀਤ ਸਿੰਘ ਰੋੜਾਂਵਾਲੀ, ਗੁਰਪ੍ਰੀਤ ਸਿੰਘ ਰੰਗੀਲਪੁਰ, ਸੁਭਾਸ ਚੰਦਰ ਤੇ ਅਸ਼ੋਕ ਕੁਮਾਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ...
ਬਟਾਲਾ, 9 ਅਕਤੂਬਰ (ਕਾਹਲੋਂ)- ਬਾਬਾ ਘਣੀ ਪੀਰ ਯਾਦਗਾਰੀ ਸਾਲਾਨਾ ਜੋੜ ਮੇਲਾ ਪਿੰਡ ਸਾਰਚੂਰ ਦੀਆਂ ਤਿਆਰੀਆਂ ਸਬੰਧੀ ਜ਼ਰੂਰੀ ਮੀਟਿੰਗ ਮੱੁਖ ਸੇਵਾਦਾਰ ਠੇਕੇਦਾਰ ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਡਾ. ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਸਬੰਧੀ ...
ਬਟਾਲਾ, 9 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਮਸੀਹ ਪਾਸਟਰ ਸਾਹਿਬਾਨ ਤੇ ਮਸੀਹ ਆਗੂਆਂ ਨੇ ਮਸੀਹ ਏਕਤਾ ਕਮੇਟੀ, ਸਮਸੂਨ ਕ੍ਰਿਸਚਨ ਸੈਨਾ, ਚਰਚ ਆਫ਼ ਪੈਂਤੀਕਾਸਟ ਯੂਥ ਦੀ ਅਗਵਾਈ ਹੇਠ ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੂੰ ਮੰਗ ਪੱਤਰ ਦਿੱਤਾ | ਇਸ ...
ਬਟਾਲਾ, 9 ਅਕਤੂਬਰ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਕਾਲਜ ਪਿ੍ੰਸੀਪਲ ਪ੍ਰੋ: ਡਾ. ਸ੍ਰੀਮਤੀ ਨੀਰੂ ਚੱਡਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਗਾਂਧੀਅਨ ਸਟੱਡੀਜ਼ ਸੈਂਟਰ ਦੇ ਕੋਆਰਡੀਨੇਟਰ ਪ੍ਰੋ: ਸ਼ਬਨਮ ਪ੍ਰਭਾ ਅਤੇ ਐੱਨ.ਐੱਸ.ਐੱਸ. ਵਿਭਾਗ ...
ਬਟਾਲਾ, 9 ਅਕਤੂਬਰ (ਕਾਹਲੋਂ)-72ਵੀਆਂ ਜ਼ੋਨਲ ਬਟਾਲਾ ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਖੇਡਾਂ, ਜੋ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਹੋਈਆਂ, ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖ਼ਪੁਰ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਵੱਖ-ਵੱਖ ਵਰਗਾਂ 14, 17 ਅਤੇ 19 ...
ਬਟਾਲਾ, 9 ਅਕਤੂਬਰ (ਕਾਹਲੋਂ)-ਪੰਜਾਬ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਸ਼ੋ੍ਰਮਣੀ ਅਕਾਲੀ ਦਲ ਸ਼ਾਨ ਨਾਲ ਜਿੱਤ ਹਾਸਲ ਕਰੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂੂਥ ਅਕਾਲੀ ਦਲ ਨੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਕਹੇ | ਸ: ...
ਬਟਾਲਾ, 9 ਅਕਤੂਬਰ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਜ਼ੋਨ ਪੱਧਰੀ 72ਵੀਆਂ ਖੇਡਾਂ ਵਿਚ ਜ਼ੋਨ ਘਣੀਏ-ਕੇ-ਬਾਂਗਰ ਦੇ ਅਥਲੈਟਿਕਸ ਮੁਕਾਬਲਿਆਂ 'ਚ ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਨੇ 6 ਸੋਨੇ, 6 ਚਾਂਦੀ, 3 ਕਾਂਸੇ ਦੇ ਤਗਮੇ ਜਿੱਤ ...
ਸ੍ਰੀ ਹਰਿਗੋਬਿੰਦਪੁਰ, 9 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ 'ਚ ਸਥਿਤ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਕਾਦੀਆਂ ਵਿਖੇ ਹੋਈ ਅਥਲੈਟਿਕਸ ਮੀਟ 'ਚ ਵਧੀਆ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ...
ਧਾਰੀਵਾਲ, 9 ਅਕਤੂਬਰ (ਸਵਰਨ ਸਿੰਘ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਨਾਨਕਪੁਰੀ ਨਵੀਂ ਆਬਾਦੀ ਧਾਰੀਵਾਲ ਤੋਂ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ...
ਕਾਲਾ ਅਫਗਾਨਾ, 9 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਵੀਲਾ ਤੇਜਾ ਵਿਖੇ ਰਾਤ ਸਮੇਂ ਇਕ ਜੂਸ ਦੀ ਦੁਕਾਨ ਦਾ ਜਿੰਦਰਾ ਭੰਨ੍ਹ ਕੇ ਚੋਰਾਂ ਵਲੋਂ ਸਾਮਾਨ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਦੁਕਾਨ ਦੇ ਮਾਲਕ ਮੇਜਰ ਸਿੰਘ ਪੁੱਤਰ ਪਿੰਦਰ ਸਿੰਘ ਨੇ ...
ਪੰਜਗਰਾਈਆਂ, 9 ਅਕਤੂਬਰ (ਬਲਵਿੰਦਰ ਸਿੰਘ)- ਬਾਬਾ ਫ਼ੌਜਾ ਸਿੰਘ ਜੀ ਮੈਮੋਰੀਅਲ ਟਰੱਸਟ ਸ਼ਾਹਬਾਦ ਰੋਡ ਮਸਾਣੀਆਂ ਵਲੋਂ ਬਾਬਾ ਜੀ ਦੀ ਨਿੱਘੀ ਯਾਦ 'ਚ 13ਵਾਂ ਸਮੂਹਿਕ ਆਨੰਦ ਕਾਰਜ ਸਮਾਰੋਹ 17 ਅਕਤੂਬਰ ਨੂੰ ਸਮੂਹ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਬਾਬਾ ਫ਼ੌਜਾ ...
ਕਲਾਨੌਰ, 9 ਅਕਤੂਬਰ (ਪੁਰੇਵਾਲ)-ਇਸ ਇਲਾਕੇ ਦੇ ਪਿੰਡ ਪੰਨਵਾਂ ਦੇ ਨਾਮਵਰ ਆੜ੍ਹਤੀ ਸੁਰਜੀਤ ਸਿੰਘ ਪੰਨੂੰ ਸਾ. ਸਰਪੰਚ, ਅਨੋਖ ਸਿੰਘ ਪੰਨੂੰ, ਨੰਬਰਦਾਰ ਬਲਵਿੰਦਰ ਸਿੰਘ ਪੰਨੂੰ ਦੇ ਪਿਤਾ ਨੰਬਰਦਾਰ ਬਾਵਾ ਸਿੰਘ ਪੰਨੂੰ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਜੀਆਂ ...
ਨੌਸ਼ਹਿਰਾ ਮੱਝਾ ਸਿੰਘ, 9 ਅਕਤੂਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਪ੍ਰਾਪਤ ਗ੍ਰਾਂਟਾਂ ਨਾਲ ਗ੍ਰਾਮ ਪੰਚਾਇਤ ਕਲੇਰ ਖੁਰਦ ਵਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਯੋਗ ਪ੍ਰਬੰਧ ਅਤੇ ਗਲੀਆਂ ਨੂੰ ਬੱਜਰ ਪਾ ਕੇ ਮਜ਼ਬੂਤ ਕਰਨ ਦੇ ਨਾਲ-ਨਾਲ ਇੰਟਰਲਾਕ ...
ਵਡਾਲਾ ਬਾਂਗਰ, 9 ਅਕਤੂਬਰ (ਭੰੁਬਲੀ)-ਜੰਗਲਾਤ ਵਿਭਾਗ ਦੀ ਰੇਂਜ ਅਲੀਵਾਲ ਦੇ ਅਫ਼ਸਰ ਅਮਰੀਕ ਸਿੰਘ ਵਲੋਂ ਵੱਖ-ਵੱਖ ਪਿੰਡਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਗਾਰਡ ...
ਬਹਿਰਾਮਪੁਰ, 9 ਅਕਤੂਬਰ (ਬਲਬੀਰ ਸਿੰਘ ਕੋਲਾ)-28 ਸਾਲ ਪਹਿਲਾਂ ਜੰਮੂ ਕਸ਼ਮੀਰ ਵਿਖੇ ਅੱਤਵਾਦ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਰਵੀ ਕੁਮਾਰ ਦੀ ਯਾਦ ਵਿਚ ਸ਼ਹੀਦ ਪਰਿਵਾਰ ਸੈਨਿਕ ਸੁਰੱਖਿਆ ਪ੍ਰੀਸ਼ਦ ਵਲੋਂ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਪਿੰਡ ...
ਕਾਦੀਆਂ, 9 ਅਕਤੂਬਰ (ਗੁਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਸਰਪੰਚ ਜਸਬੀਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋਈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ ਢੀਂਡਸਾ ਤੇ ਜਨ: ਸਕੱ: ਵਿੱਕੀ ...
ਗੁਰਦਾਸਪੁਰ, 9 ਅਕਤੂਬਰ (ਆਰਿਫ਼)-ਜ਼ਿਲ੍ਹਾ ਬਾਲ ਭਲਾਈ ਕੌਾਸਲ ਵਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਮਹਿਲਾ ਕੈਦੀਆਂ ਦੇ ਜੀਵਨ ਵਿਚ ਬਦਲਾਅ ਲਈ ਕਰੈੱਚ ਸੈਂਟਰ, ਸਿਲਾਈ ਕਢਾਈ ਸੈਂਟਰ, ਬਿਊਟੀ ਪਾਰਲਰ ਟਰੇਨਿੰਗ ਸੈਂਟਰ ਚਲਾਏ ਜਾ ਰਹੇ ਹਨ | ਜਿਸ ਤਹਿਤ ਕੌਾਸਲ ਵਲੋਂ ...
ਬਟਾਲਾ, 9 ਅਕਤੂਬਰ (ਕਾਹਲੋਂ)-ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲੈਕਟ੍ਰੋ ਨਿਕਸ ਵਿਭਾਗ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ...
ਪੁਰਾਣਾ ਸ਼ਾਲਾ, 9 ਅਕਤੂਬਰ (ਅਸ਼ੋਕ ਸ਼ਰਮਾ)- ਬੇਟ ਇਲਾਕੇ ਅੰਦਰ ਜਿਨ੍ਹਾਂ ਸ਼ਹੀਦ ਜਵਾਨਾਂ ਨੇ ਦੇਸ਼ ਦੀ ਖ਼ਾਤਰ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਉਨ੍ਹਾਂ ਦੇ ਨਾਂਅ 'ਤੇ ਬਣੇ ਗੇਟਾਂ ਦੀ ਹਾਲਤ ਬਹੁਤ ਬੁਰੀ ਤਰ੍ਹਾਂ ਖ਼ਰਾਬ ਹੋਈ ਹੈ ਜਿਸ ਕਰਕੇ ਇਲਾਕੇ ਦੀ ਜਨਤਾ ਦਾ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)- ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀ ਇਕਾਈ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਪੁਰੇਵਾਲ ਅਤੇ ਜਨਰਲ ਸਕੱਤਰ ਦਿਲਦਾਰ ਭੰਡਾਲ ਨੇ ਦੱਸਿਆ ਕਿ ਅਧਿਆਪਕ ਮੰਗਾਂ ਨੰੂ ਅਣਗੌਲਿਆ ਕਰਨ ਦੇ ਰੋਸ ਵਜੋਂ 12 ਅਕਤੂਬਰ ...
ਊਧਨਵਾਲ, 9 ਅਕਤੂਬਰ (ਪਰਗਟ ਸਿੰਘ)- ਸਥਾਨਕ ਕਸਬਾ ਊਧਨਵਾਲ 'ਚ ਸੀਨੀਅਰ ਅਕਾਲੀ ਆਗੂ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਥੇਦਾਰ ਠਾਕਰ ਸਿੰਘ ਨੇ ਸਾਉਣੀ ਦੀ ਫ਼ਸਲ ਲਈ ਮੰਡੀ ਦੀ ਸ਼ੁਰੂਆਤ ਰੱਬ ਨੂੰ ਯਾਦ ਕਰਦਿਆਂ ਅਰਦਾਸ ਕਰਕੇ ਕੀਤੀ ਗਈ | ਅਰਦਾਸ ਮੌਕੇ ਪੰਜਾਬ ...
ਧਾਰੀਵਾਲ, 9 ਅਕਤੂਬਰ (ਜੇਮਸ ਨਾਹਰ)- ਸੰਤਨੀ ਤਰੇਜਾ ਕੈਥੋਲਿਕ ਚਰਚ ਸੋਹਲ ਵਿਖੇ ਸੰਤਨੀ ਤਰੇਜਾ ਦਾ ਫ਼ੀਸਟ ਸਮਾਗਮ 'ਚ ਸੈਂਕੜੇ ਸੰਗਤਾਂ ਵਲੋਂ ਪੈਰਿਸ਼ ਪ੍ਰੀਸ਼ਟ ਤੇ ਡੀਨ ਫ਼ਾਦਰ ਜੋਸਫ਼ ਮੈਥਿਊ ਦੀ ਅਗਵਾਈ ਵਿਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ | ਫ਼ੀਸਟ ਸਮਾਗਮ ...
ਡੇਰਾ ਬਾਬਾ ਨਾਨਕ, 9 ਅਕਤੂਬਰ (ਵਿਜੇ ਸ਼ਰਮਾ)- ਮਨੱੁਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ ਡੇਰਾ ਬਾਬਾ ਨਾਨਕ' ਵਲੋਂ ਸਿੱਖੀ ਸਰੂਪ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਤੇ ਉਨ੍ਹਾਂ ਨੂੰ ਗੁਰਬਾਣੀ ਦੇ ਮਹਾਨ ਉਪਦੇਸ਼ ਤੋਂ ਜਾਣੂ ਕਰਨ ...
ਪੁਰਾਣਾ ਸ਼ਾਲਾ, 9 ਅਕਤੂਬਰ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੀ ਮੁੱਖ ਸੜਕ ਪੁਰਾਣਾ ਸ਼ਾਲਾ ਤੋਂ ਚੱਕ ਸ਼ਰੀਫ਼ ਦੀ ਹਾਲਤ ਬੇਮੌਸਮੀ ਬਰਸਾਤ ਨਾਲ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਹੈ ਅਤੇ ਸੜਕ ਵਿਚਕਾਰ ਡੰੂਘੇ-ਡੰੂਘੇ ਟੋਇਆਂ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ | ...
ਗੁਰਦਾਸਪੁਰ, 9 ਅਕਤੂਬਰ (ਸੁਖਵੀਰ ਸਿੰਘ ਸੈਣੀ)- ਜਲ ਸਪਲਾਈ ਤੇ ਸੈਨੀਟੇਸ਼ਨ ਯੂਨੀਅਨ ਦੀ ਮੀਟਿੰਗ ਬਰਾਂਚ ਪ੍ਰਧਾਨ ਨਰਬੀਰ ਸਿੰਘ ਸੁਲਤਾਨੀ ਦੀ ਪ੍ਰਧਾਨਗੀ ਹੇਠ ਨਾਰਮਲ ਕਾਲੋਨੀ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ...
ਡੇਰਾ ਬਾਬਾ ਨਾਨਕ, 9 ਅਕਤੂਬਰ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਹਰੂਵਾਲ ਦੇ ਸਰਕਾਰੀ ਮਿਡਲ ਸਕੂਲ ਵਿਖੇ ਵਿਗਿਆਨ ਮੇਲਾ ਲਗਾਇਆ ਗਿਆ, ਜਿਸ ਵਿਚ ਛੇਵੀ ਤੋ ਅੱਠਵੀ ਜਮਾਤ ਦੇ ਵਿਦਿਆਰਥੀਆਂ ਵਲੋ ਹਿੱਸਾ ਲਿਆ ਗਿਆ | ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਕਲਾ ...
ਵਰਸੋਲਾ, 9 ਅਕਤੂਬਰ (ਵਰਿੰਦਰ ਸਹੋਤਾ)-ਪਿੰਡ ਸਿੱਧਵਾਂ ਜਮੀਤਾਂ ਵਿਖੇ ਜੈਸਮੀਨ ਜਾਗਰਨ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜਾਗਰਨ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਰਾਜਾ ਐਾਡ ਪਾਰਟੀ ਧਾਰੀਵਾਲ ਵਲੋਂ ਭੇਟਾਂ ਪੇਸ਼ ਕਰਕੇ ਸੰਗਤਾਂ ਨੰੂ ...
ਬਟਾਲਾ, 9 ਅਕਤੂਬਰ (ਕਾਹਲੋਂ)- ਵੁੱਡ ਬਲਾਜ਼ਮ ਸਕੂਲ ਵਿਚ ਦੁਸਹਿਰਾ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਪਰਸਨ ਡਾ: ਸਤਿੰਦਰਜੀਤ ਕੌਰ ਨਿੱਝਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਸਮਾਰੋਹ ਵਿਚ ਅਧਿਆਪਕਾਂ ਨੇ ਸ੍ਰੀ ਰਾਮ ਚੰਦਰ ਦੇ ਜੀਵਨ ਬਾਰੇ ...
ਪੁਰਾਣਾ ਸ਼ਾਲਾ, 9 ਅਕਤੂਬਰ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਕਸਬੇ ਅੰਦਰ ਬੱਸ ਸਟੈਂਡ ਦੀ ਘਾਟ ਕਾਰਨ ਜਿੱਥੇ ਦੁਕਾਨਦਾਰ ਪ੍ਰੇਸ਼ਾਨ ਹਨ ਉੱਥੇ ਨਿੱਤ ਹੁੰਦੇ ਲੜਾਈ ਝਗੜਿਆਂ ਕਾਰਨ ਆਮ ਜਨਤਾ ਕਾਫ਼ੀ ਦੁਖੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਟਹਿਲ ਸਿੰਘ, ...
ਧਾਰੀਵਾਲ, 9 ਅਕਤੂਬਰ (ਜੇਮਸ ਨਾਹਰ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਲੋਕ ਪੱਖੀ ਪ੍ਰਾਪਤੀਆਂ ਦੇ ਸਦਕਾ ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕਰੇਗਾ | ਇਹ ਪ੍ਰਗਟਾਵਾ ਕਰਦਿਆਂ ...
ਕਲਾਨੌਰ, 9 ਅਕਤੂਬਰ (ਪੁਰੇਵਾਲ)- ਨੇੜਲੇ ਪਿੰਡ ਬਿਸ਼ਨਕੋਟ 'ਚ ਸਰਪੰਚ ਨਿੰਦਰ ਸਿੰਘ ਦੀ ਅਗਵਾਈ 'ਚ ਮਹਾਤਮਾ ਗਾਂਧੀ ਦੇ ਜਨਮ ਦਿਨ ਸਬੰਧੀ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ਼ਾਂਤੀ ਮਾਰਚ ਤੋਂ ਇਲਾਵਾ ਪਲਾਸਟਿਕ ਮੁਕਤ ਪਿੰਡ ਦਾ ਹੋਕਾ ਵੀ ਦਿੱਤਾ ਗਿਆ | ...
ਵਡਾਲਾ ਬਾਂਗਰ, 9 ਅਕਤੂਬਰ (ਮਨਪ੍ਰੀਤ ਸਿੰਘ ਘੁੰਮਣ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਤਹਿਤ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਅਤੇ ਗੁ: ਯਾਦਗਾਰ-ਏ-ਸ਼ਹੀਦਾਂ ਪਿੰਡ ਅਗਵਾਨ ਵਿਖੇ ...
ਪੁਰਾਣਾ ਸ਼ਾਲਾ, 9 ਅਕਤੂਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅਧੀਨ ਪੈਂਦੇ ਫੋਕਲ ਪੁਆਇੰਟ ਸਾਹੋਵਾਲ 'ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ | ਜਦੋਂ ਕਿ 8 ਦਿਨ ਬੀਤ ਜਾਣ ਤੋਂ ਬਾਅਦ ਸਰਕਾਰੀ ਪ੍ਰਬੰਧ ਨਹੀਂ ਕੀਤੇ ਗਏ ਅਤੇ ਇਸ ਨਾਲ ਆੜ੍ਹਤੀ ਤੇ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ | ...
ਡੇਰਾ ਬਾਬਾ ਨਾਨਕ, 9 ਅਕਤੂਬਰ (ਹੀਰਾ ਸਿੰਘ ਮਾਂਗਟ)-ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਸ਼ਤਾਬਦੀ ਦਿਵਸ ਨੂੰ ਲੈ ਕੇ ਅੱਜ ਸ: ਅਮਰਦੀਪ ਸਿੰਘ ਚੀਮਾ ਚੇਅਰਮੈਨ ਹੈਲਥ ਸਿਸਟਮ ਪੰਜਾਬ ਵਲੋਂ ਅਚਨਚੇਤ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਗਿਆ | ਉਨ੍ਹਾਂ ਵਲੋਂ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)- ਸਮਾਜ ਸੇਵਾ ਦਲ ਦੀ ਮੀਟਿੰਗ ਚੇਅਰਮੈਨ ਕੇਦਾਰ ਨਾਥ ਸ਼ਰਮਾ ਦੇ ਦਫ}ਰ ਵਿਖੇ ਹੋਈ ਜਿਸ ਵਿਚ ਸਮਾਜ ਸੇਵਾ ਦਲ ਦੀ ਜ਼ਿਲ੍ਹਾ ਕਮੇਟੀ ਬਣਾਈ ਗਈ ਜਿਸ ਵਿਚ ਕੇਦਾਰ ਨਾਥ ਸ਼ਰਮਾ, ਜੋਗਿੰਦਰਪਾਲ ਲਾਡੀ, ਪ੍ਰਕਾਸ਼ ਚੰਦ ਵਕੀਲ, ...
ਬਟਾਲਾ, 9 ਅਕਤੂਬਰ (ਕਾਹਲੋਂ)-ਬੱਲਪੁਰੀਆਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਅੰਤਰਰਾਸ਼ਟਰੀ ਕਬੱਡੀ ਅਕੈਡਮੀ ਬੱਲਪੁਰੀਆਂ ਦੇ ਪ੍ਰਬੰਧਕ, ਕਬੱਡੀ ਦੇ ਬਾਦਸ਼ਾਹ ਅਤੇ ਕਬੱਡੀ ਪ੍ਰਮੋਟਰ ਬਾਬਾ ਕੁਲਵੰਤ ਸਿੰਘ ਮੱਘਾ ਅਤੇ ਬੀਬੀ ਕਰਮਜੀਤ ਕੰਮੋਂ ਵਲੋਂ 23ਵਾਂ ਗੋਲਡ ਕਬੱਡੀ ...
ਡਮਟਾਲ, 9 ਅਕਤੂਬਰ (ਰਾਕੇਸ਼ ਕੁਮਾਰ)-ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਛੰਨੀ ਬੇਲੀ ਵਿਖੇ ਜੈ ਬਾਬਾ ਪੰਜ ਪੀਰ ਦੋ ਰੋਜ਼ਾ ਛਿੰਝ ਮੇਲੇ ਦੀ ਸਮਾਪਤੀ ਮੌਕੇ ਖ਼ੂਬ ਡਾਂਸ ਕੀਤਾ | ਇਸ ਮੌਕੇ ਐਸ.ਡੀ.ਐਮ. ਇੰਦੌਰਾ ਗੌਰਵ ਮਹਾਜਨ ਮੁੱਖ ਮਹਿਮਾਨ ਵਜੋਂ ਪਹੰੁਚੇ | ਛਿੰਝ ...
ਸ਼ਾਹਪੁਰ ਕੰਢੀ, 9 ਅਕਤੂਬਰ (ਰਣਜੀਤ ਸਿੰਘ)- ਅੱਜ ਸ਼ਾਮ ਦੋ ਮੋਟਰਸਾਈਕਲ ਸਵਾਰ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਭੱਜ ਗਏ | ਰਣਜੀਤ ਸਾਗਰ ਡੈਮ ਦੀ ਕਾਲੋਨੀ ਦੇ ਕਵਾਟਰ ਨੰਬਰ ਟੀ-3/344 ਕਿਰਨ ਬਾਲਾ ਨੇ ਦੱਸਿਆ ਕਿ ਉਹ ਡਸਟਬਿਨ ਵਿਚ ਕੂੜਾ ਸੁੱਟਣ ਜਾ ਰਹੀ ਸੀ ਕਿ ...
ਪਠਾਨਕੋਟ, 9 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਅਵਤਾਰ ਅਬਰੋਲ ਦੀ ਦੇਖਰੇਖ ਹੇਠ ਸਥਾਨਿਕ ਐਮ.ਡੀ.ਕੇ. ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਸ਼ੇ ਦੇ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਲਗਾਇਆ | ਸੈਮੀਨਾਰ ਵਿਚ ਰੀਜਨ ਚੇਅਰਮੈਨ ਸੰਜੀਵ ...
ਪਠਾਨਕੋਟ, 9 ਅਕਤੂਬਰ (ਚੌਹਾਨ)-ਨਵ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਦੀ ਉਪ ਚੇਅਰਮੈਨ ਪੁਸ਼ਪਾ ਪਠਾਨੀਆ ਨੇ ਡਿਪਟੀ ਕਮਿਸ਼ਨਰ ਰਾਮਵੀਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਡਿਪਟੀ ਕਮਿਸ਼ਨਰ ਨੰੂ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਇਸ ਮੌਕੇ ਦੱਸਿਆ ਕਿ ...
ਪਠਾਨਕੋਟ, 9 ਅਕਤੂਬਰ (ਸੰਧੂ/ਆਰ. ਸਿੰਘ)- ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਿਤੀ ਵਲੋਂ ਗੋਪਾਲ ਅਸ਼ਟਮੀ 'ਤੇ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਕਾਰਡ ਰਲੀਜ਼ ਕਰਨ ਸਬੰਧੀ ਪ੍ਰੋਗਰਾਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ...
ਸ਼ਾਹਪੁਰ ਕੰਢੀ, 9 ਅਕਤੂਬਰ (ਰਣਜੀਤ ਸਿੰਘ)- ਅੱਤਵਾਦੀਆਂ ਵਲੋਂ ਮਿਲੀ ਧਮਕੀ ਨੰੂ ਦੇਖਦੇ ਹੋਏ ਰਣਜੀਤ ਸਾਗਰ ਡੈਮ ਦੇ ਨਾਲ ਲੱਗਦੇ ਰਾਵੀ ਦਰਿਆ ਦੇ ਕੰਢੇ-ਕੰਢੇ ਡੀ.ਐਸ.ਪੀ. ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਪਾਰਟੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੀ ...
ਪਠਾਨਕੋਟ, 9 ਅਕਤੂਬਰ (ਚੌਹਾਨ)- ਜ਼ਿਲ੍ਹਾ ਪਠਾਨਕੋਟ ਵਿਖੇ ਸਭ ਤੋਂ ਵੱਡੀ ਇੰਡਸਟਰੀ ਕਰੈਸ਼ਰ ਇੰਡਸਟਰੀ ਨੰੂ ਪ੍ਰਦੇਸ਼ ਦੀ ਸਰਕਾਰ ਬਰਬਾਦ ਕਰਨ 'ਤੇ ਤੁਲੀ ਹੋਈ ਹੈ | ਪਿਛਲੀ ਸਰਕਾਰ ਵੇਲੇ ਅਕਾਲੀ/ਭਾਜਪਾ 'ਤੇ ਨਾਜਾਇਜ਼ ਮਾਈਨਿੰਗ ਕਰਨ, ਮਾਈਨਿੰਗ ਦੇ ਨਾਂਅ 'ਤੇ ਪੈਸੇ ...
ਡਮਟਾਲ, 9 ਅਕਤੂਬਰ (ਰਾਕੇਸ਼ ਕੁਮਾਰ)- ਜੰਬਾਲੀ ਦੇ ਅਧੀਨ ਪੈਂਦੇ ਪਿੰਡ ਕੋਠੀ ਵੱਡਾ ਵਿਚ ਇਕ ਘਰ ਨੰੂ ਅੱਗ ਲੱਗਣ ਕਾਰਨ ਲੜਕੀ ਦੇ ਵਿਆਹ ਲਈ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਕੋਠੀ ਵੱਡਾ ਦੇ ਨਿਵਾਸੀ ਪ੍ਰੇਮ ਚੰਦ ਪੁੱਤਰ ...
ਪਠਾਨਕੋਟ, 9 ਅਕਤੂਬਰ (ਚੌਹਾਨ)-ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨੰੂ ਕਾਫ਼ੀ ਸਮਾਂ ਲੰਘ ਗਿਆ ਹੈ, ਪਰ ਇਸ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਨਹੀਂ ਚੁਣੇ ਜਾ ਸਕੇ ਸਨ, ਜਿਨ੍ਹਾਂ ਦੀ ਚੋਣ ਏ.ਡੀ.ਸੀ. ਦਫ਼ਤਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਭੋਆ ਦੇ ਵਿਧਾਇਕ ...
ਡਮਟਾਲ, 9 ਅਕਤੂਬਰ (ਰਾਕੇਸ਼ ਕੁਮਾਰ)- ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਮੀਰਥਲ ਦੇ ਕੋਲ ਇਕ ਤੇਜ਼ ਰਫ਼ਤਾਰ ਕੈਂਟਰ ਨੇ ਇਕ ਵਿਅਕਤੀ ਨੰੂ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਨੰਗਲ ਥਾਣਾ ਮੁਖੀ ...
ਫਤਹਿਗੜ੍ਹ ਚੂੜੀਆਂ, 9 ਅਕਤੂਬਰ (ਧਰਮਿੰਦਰ ਸਿੰਘ ਬਾਠ)-ਪੰਜਾਬ ਦੀਆਂ ਚਾਰਾਂ ਸੀਟਾਂ ਉਪਰ ਕਾਂਗਰਸ ਸ਼ਾਨ ਨਾਲ ਜਿੱਤੇਗੀ | ਇਹ ਪ੍ਰਗਟਾਵਾ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਰਵੀ ਬਾਜਵਾ ਨੇ ਮੁਰੀਦਕੇ ਵਿਖੇ ਕਾਂਗਰਸੀ ਵਰਕਰਾਂ ਦੀ ਕੀਤੀ ਗਈ ਮੀਟਿੰਗ ...
ਧਿਆਨਪੁਰ, 9 ਅਕਤੂਬਰ (ਸਰਬਜੀਤ ਸਿੰਘ ਰਿਆੜ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ 513ਵੇਂ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਸ਼ਾਹਪੁਰ ਜਾਜਨ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ...
ਸੁਜਾਨਪੁਰ, 9 ਅਕਤੂਬਰ (ਜਗਦੀਪ ਸਿੰਘ)- ਸੁਜਾਨਪੁਰ ਪੁਲਿਸ ਵਲੋਂ ਇਕ ਵਿਅਕਤੀ ਿਖ਼ਲਾਫ਼ ਦੜੇ-ਸੱਟੇ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਜਗਦੀਸ਼ ਵਾਸੀ ਸੁਜਾਨਪੁਰ ਦੇ ਰੂਪ ਵਿਚ ਹੋਈ ਹੈ | ਸੁਜਾਨਪੁਰ ਪੁਲਿਸ ਅਨੁਸਾਰ ...
ਫਹਤਿਗੜ੍ਹ ਚੂੜੀਆਂ, 8 ਅਕਤੂਬਰ (ਬਾਠ, ਫੁੱਲ)- ਫਤਹਿਗੜ੍ਹ ਚੂੜੀਆਂ ਵਿਖੇ ਲੋਕਾਂ ਦੀ ਸਹੂਲਤ ਲਈ ਬਿਜਲੀ ਸਪਲਾਈ ਨੂੰ ਲੈ ਕੇ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਇਕ ਹੋਰ ਬਿਜਲੀ ਘਰ ਤਿਆਰ ਕੀਤਾ ਜਾਵੇਗਾ | ਇਹ ਪ੍ਰਗਟਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਡਾ: ਮਨਜਿੰਦਰ ਬੱਬਰ ਜੋ ਡੇਂਗੂ ਵਾਰਡ ਦੇ ਇੰਚਾਰਜ ਹਨ, ਨੇ ਦੱਸਿਆ ਕਿ ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ/ਸੁਖਵੀਰ ਸਿੰਘ ਸੈਣੀ)- ਅੱਜ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਇਕਾਈ ਗੁਰਦਾਸਪੁਰ ਦੀ ਮੀਟਿੰਗ ਹਰਪ੍ਰੀਤ ਸਿੰਘ ਮਾਹਲ ਦੀ ਅਗਵਾਈ ਵਿਚ ਇਕ ਨਿੱਜੀ ਹੋਟਲ ਵਿਚ ਹੋਈ, ਜਿਸ ਦੌਰਾਨ ਫੈਸਲਾ ਲਿਆ ਗਿਆ ਕਿ ਸਰਕਾਰ ਨੇ 19-20 ...
ਗੁਰਦਾਸਪੁਰ, 9 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਬਰਿਆਰ ਵਿਖੇ ਅਵਾਰਾ ਕੁੱਤਿਆਂ ਵਲੋਂ ਇਕ ਕੱਟੀ ਤੇ ਵੱਛੀ ਨੰੂ ਨੋਚ-ਨੋਚ ਕੇ ਖਾ ਲਿਆ | ਇਸ ਸਬੰਧੀ ਹਰਜੀਤ ਸਿੰਘ ਪੁੱਤਰ ਜਗੀਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ...
ਪਠਾਨਕੋਟ, 9 ਅਕਤੂਬਰ (ਸੰਧੂ)- ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਠਾਨਕੋਟ ਵਲੋਂ ਪ੍ਰਧਾਨ ਫੌਜਾ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਢਾਂਗੂ ਰੋਡ ਸਥਿਤ ਪਾਵਰਕਾਮ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਪੰਜਾਬ ...
ਪਠਾਨਕੋਟ, 9 ਅਕਤੂਬਰ (ਸੰਧੂ)- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਿਲਾਵਟ ਖੋਰਾਂ ਦੇ ਿਖ਼ਲਾਫ਼ ਕਾਰਵਾਈ ਕਰਨ ਨੰੂ ਲੈ ਕੇ ਫੂਡ ਸੇਫ਼ਟੀ ਵਿੰਗ ਵਲੋਂ ਫੂਡ ਸੇਫ਼ਟੀ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਦੀ ਅਗਵਾਈ 'ਚ ਮਿਠਾਈ, ਡਰਾਈ ਫਰੂਟ ਤੇ ਦੁੱਧ ਦੇ ...
ਪਠਾਨਕੋਟ , 9 ਅਕਤੂਬਰ (ਆਰ. ਸਿੰਘ)- ਰਾਜ ਹਸਪਤਾਲ ਸਿੰਬਲ ਚੌਕ ਪਠਾਨਕੋਟ ਵਿਖੇ ਬਜ਼ੁਰਗ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਸਫਲ ਆਪ੍ਰੇਸ਼ਨ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ | ਇਸ ਸਬੰਧੀ ਡਾ: ਅਨਿਲ ਗਰਗ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਹਸਪਤਾਲ ...
ਸਰਨਾ, 9 ਅਕਤੂਬਰ (ਬਲਵੀਰ ਰਾਜ)-ਅੱਜ ਨਿਊ ਯੰਗ ਕਲੱਬ ਸਰਨਾ ਵਲੋਂ ਸਾਲਾਨਾ ਜਾਗਰਣ ਦੇ ਸਬੰਧ 'ਚ ਮਨਮੋਹਕ ਝਾਕੀਆਂ ਕੱਢੀਆਂ ਗਈਆਂ | ਬਾਬਾ ਬੋਹੜ ਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਸਰਨਾ ਅੱਡਾ ਤੇ ਹਾਈਵੇ 'ਤੇ ਆਸ ਪਾਸ ਝਾਕੀਆਂ ਕੱਢੀਆਂ ਗਈਆਂ | ਲੋਕਾਂ ਦੀ ਭੀੜ ਝਾਕੀਆਂ ਦੇਖਣ ...
ਪਠਾਨਕੋਟ, 9 ਅਕਤੂਬਰ (ਆਰ. ਸਿੰਘ)- ਜੇ ਅਸੀਂ ਭਾਰਤ ਦੀ ਪ੍ਰਾਚੀਨ ਸੱਭਿਅਤਾ ਅਤੇ ਸਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਨੂੰ ਵੇਖੀਏ ਤਾਂ ਇਹ ਪਤਾ ਚੱਲਦਾ ਹੈ ਕਿ ਸਾਡੇ ਮਹਾਂਪੁਰਸ਼ਾਂ ਨੇ ਹਮੇਸ਼ਾ ਸ਼ਾਂਤੀ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX