ਤਾਜਾ ਖ਼ਬਰਾਂ


ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  2 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  44 minutes ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  49 minutes ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਪਿਆਜ਼ ਨੇ ਮੋਦੀ ਸਰਕਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਕੀਤਾ ਮਜਬੂਰ
. . .  1 day ago
ਨਵੀਂ ਦਿੱਲੀ, 5 ਦਸੰਬਰ - ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਬੇਹੱਦ ਵਾਧੇ ਨਾਲ ਮੋਦੀ ਸਰਕਾਰ ਦੇ ਮੱਥੇ 'ਤੇ ਤਰੇਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਦਰਭ ਵਿਚ ਅੱਜ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉੱਚ ਪੱਧਰੀ ਬੈਠਕ ਹੋ...
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 5 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਸੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ ਤੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਪਾਰਟੀ ਦੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ...
ਪ੍ਰਮੱਖ ਉੁਦਯੋਗਾਂ, ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
. . .  1 day ago
ਐਸ.ਏ.ਐਸ ਨਗਰ (ਮੁਹਾਲੀ), 5 ਦਸੰਬਰ - ਸਥਾਨਕ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ 2 ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੀ ਸ਼ੁਰੂਆਤ ਕਰਦੇ ਹੋਏ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਜਿੱਥੇ ਸਿਖਰਲੇ ਘਰੇਲੂ ਤੇ ਅੰਤਰਰਾਸ਼ਟਰੀ ਉਦਯੋਗਾਂ ਵੱਲੋਂ...
ਉੱਘੀ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਲੱਗੇ ਦੋਸ਼ਾਂ ਨੂੰ ਨਕਾਰਿਆਂ
. . .  1 day ago
ਮੋਗਾ, 5 ਦਸੰਬਰ (ਗੁਰਤੇਜ ਸਿੰਘ ਬੱਬੀ) - ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰ ਤੇ ਡਰੱਗ ਮਨੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ, ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ...
ਦੁੱਧ ਵਾਲੇ ਟੈਂਪੂ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ
. . .  1 day ago
ਮਹਿਲ ਕਲਾਂ, 5 ਦਸੰਬਰ (ਅਵਤਾਰ ਸਿੰਘ ਅਣਖੀ) - ਪਿੰਡ ਕਲਾਲਮਾਜਰਾ ਵਿਖੇ ਧਨੇਰ ਲਿੰਕ ਰੋਡ 'ਤੇ ਸਥਿਤ ਇਕ ਬਸਤੀ ਵਿਚ ਅੱਜ ਸਵੇਰੇ ਦੁੱਧ ਢੋਣ ਵਾਲੇ ਟੈਂਪੂ ਦੀ ਲਪੇਟ ਵਿਚ ਆ ਕੇ 9 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਡਾ. ਮਨਮੋਹਨ ਸਿੰਘ ਨੇ ਆਪਣੇ ਦਿਲ 'ਤੇ ਪਿਆ ਵੱਡਾ ਬੋਝ ਉਤਰਾਇਆ - ਮਜੀਠੀਆ
. . .  1 day ago
ਸਾਬਕਾ ਸਰਪੰਚ ਪੱਪੂ ਢਿਲਵਾਂ ਦੀ ਹੱਤਿਆ ਮਾਮਲੇ 'ਚ ਮੁੱਖ ਦੋਸ਼ੀ ਪਿਤਾ ਅਤੇ ਦੋ ਲੜਕਿਆਂ ਦੀਆਂ ਤਸਵੀਰਾਂ ਜਾਰੀ
. . .  1 day ago
ਪੱਛਮੀ ਬੰਗਾਲ : ਮਾਲਦਾ 'ਚ ਇਕ ਔਰਤ ਦੀ ਸੜੀ ਹੋਈ ਮਿਲੀ ਲਾਸ਼
. . .  1 day ago
ਔਰਤਾਂ ਖ਼ਿਲਾਫ਼ ਵੱਧ ਰਹੇ ਅਪਰਾਧ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਪੀ ਚਿਦੰਬਰਮ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਪ੍ਰਕਾਸ਼ ਜਾਵੜੇਕਰ
. . .  1 day ago
ਯੂ.ਪੀ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ : ਜਯਾ ਬਚਨ
. . .  1 day ago
ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਿਸਾਨਾਂ ਨੇ ਸਹਿਕਾਰੀ ਬੈਂਕ ਅੱਗੇ ਲਾਇਆ ਧਰਨਾ
. . .  1 day ago
ਬੈਂਕ 'ਚੋਂ 12 ਲੱਖ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਉਤਰ ਪ੍ਰਦੇਸ਼ : ਜਬਰ ਜਨਾਹ ਪੀੜਤ ਲੜਕੀ ਨੂੰ ਜਲਾਉਣ ਦੇ ਮਾਮਲੇ 'ਚ ਐਨ.ਸੀ.ਡਬਲਯੂ ਨੇ ਲਿਆ ਨੋਟਿਸ
. . .  1 day ago
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦਾ ਪ੍ਰਦਰਸ਼ਨ ਜਾਰੀ
. . .  1 day ago
ਆਰਥਿਕਤਾ ਦੇ ਮੁੱਦੇ 'ਤੇ ਪੂਰੀ ਅਸਫਲ ਰਹੀ ਹੈ ਮੋਦੀ ਸਰਕਾਰ : ਪੀ ਚਿਦੰਬਰਮ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਤੇਲ ਪਾ ਕੇ ਸਾੜਿਆ
. . .  1 day ago
ਆਰ.ਬੀ.ਆਈ ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ
. . .  1 day ago
ਪੀ.ਐਨ.ਬੀ ਧੋਖਾਧੜੀ ਮਾਮਲਾ : ਅਦਾਲਤ ਵੱਲੋਂ ਨੀਰਵ ਮੋਦੀ ਭਗੌੜਾ ਕਰਾਰ
. . .  1 day ago
ਆੜ੍ਹਤੀ ਵੱਲੋਂ ਕੀਤੀ ਆਤਮ ਹੱਤਿਆ ਨੂੰ ਲੈ ਕੇ ਬਿਆਸ ਦਰਿਆ ਦੇ ਪੁਲ 'ਤੇ ਧਰਨਾ ਸ਼ੁਰੂ
. . .  1 day ago
ਪੱਛਮੀ ਬੰਗਾਲ : ਰਾਜਪਾਲ ਦੇ ਲਈ ਨਹੀਂ ਖੋਲ੍ਹਿਆ ਗਿਆ ਵਿਧਾਨ ਸਭਾ ਦਾ ਗੇਟ
. . .  1 day ago
ਜਬਰ ਜਨਾਹ ਪੀੜਤਾ ਨੂੰ ਜਲਾਉਣ ਦੇ ਮਾਮਲੇ 'ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ
. . .  1 day ago
ਨਾਗਰਿਕਤਾ ਸੋਧ ਬਿਲ 'ਤੇ ਪੁਨਰਵਿਚਾਰ ਕਰੇ ਸਰਕਾਰ : ਮਾਇਆਵਤੀ
. . .  1 day ago
ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
. . .  1 day ago
ਪਿਆਜ਼ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  1 day ago
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ 'ਚ ਪੇਸ਼ ਕਰਨਗੇ ਟੈਕਸ ਕਾਨੂੰਨ (ਸੋਧ) ਬਿੱਲ
. . .  1 day ago
ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ਦਾ ਰਸਤਾ ਰੋਕ ਕੇ ਮਾਰੀਆਂ ਗੋਲੀਆਂ
. . .  1 day ago
ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਦੋਸ਼ੀਆਂ ਨੇ ਜਬਰ ਜਨਾਹ ਪੀੜਤਾ ਨੂੰ ਕੀਤਾ ਅੱਗ ਦੇ ਹਵਾਲੇ
. . .  1 day ago
ਸਕੂਲ ਦੀ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 8 ਵਿਦਿਆਰਥੀ ਹੋਏ ਜ਼ਖਮੀ
. . .  1 day ago
ਸਕੂਲ ਦੇ ਬਾਹਰ ਅਣਪਛਾਤੇ ਵਿਅਕਤੀ ਨੇ ਅਧਿਆਪਕ ਨੂੰ ਮਾਰੀ ਗੋਲੀ, ਮੌਤ
. . .  about 1 hour ago
ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ, ਸੱਤ ਜ਼ਖਮੀ
. . .  about 1 hour ago
ਕਾਂਗਰਸ ਨੇਤਾ ਪੀ ਚਿਦੰਬਰਮ ਅੱਜ ਕਰਨਗੇ ਪ੍ਰੈੱਸ ਕਾਨਫ਼ਰੰਸ
. . .  about 1 hour ago
ਅਮਰੀਕਾ ਨੇਵੀ ਦੇ ਪਰਲ ਹਾਰਬਰ ਬੇਸ 'ਚ ਹੋਈ ਗੋਲੀਬਾਰੀ, ਸਾਰੇ ਗੇਟ ਕੀਤੇ ਗਏ ਬੰਦ
. . .  15 minutes ago
ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਵੋਟਿੰਗ ਸ਼ੁਰੂ
. . .  47 minutes ago
ਅੱਜ ਦਾ ਵਿਚਾਰ
. . .  51 minutes ago
ਖ਼ੁਸ਼ ਹਾਂ ਕਿ 106 ਦਿਨ ਬਾਅਦ ਖੁੱਲ੍ਹੀ ਹਵਾ 'ਚ ਸਾਹ ਲੈ ਰਿਹਾ - ਚਿਦੰਬਰਮ
. . .  2 days ago
ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, ਤਿੰਨ ਫੱਟੜ
. . .  2 days ago
ਵਿਆਹ ਸਮਾਗਮ ਵਿਚ ਗੋਲੀਬਾਰੀ-ਦੋ ਮੌਤਾਂ, ਬੱਬੂ ਮਾਨ ਪੇਸ਼ ਕਰ ਰਹੇ ਸਨ ਪ੍ਰੋਗਰਾਮ
. . .  2 days ago
ਰਾਜੋਆਣਾ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮਿਲੇਗਾ ਪ੍ਰਧਾਨ ਮੰਤਰੀ ਨੂੰ ਮਿਲੇਗਾ - ਸੁਖਬੀਰ ਸਿੰਘ ਬਾਦਲ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। -ਡਾ: ਮਨਮੋਹਨ ਸਿੰਘ

ਅੰਮ੍ਰਿਤਸਰ

ਮਾਮਲਾ ਪਾਸਟਰ ਅੰਕੁਰ ਨਰੂਲਾ ਵਲੋਂ ਬਾਈਬਲ ਦਾ ਨਿਰਾਦਰ ਕਰਨ ਦਾ

ਐਸ.ਡੀ.ਐਮ. ਦਫਤਰ ਅੱਗੇ ਮਸੀਹ ਏਕਤਾ ਸੰਘਰਸ਼ ਕਮੇਟੀ ਵਲੋਂ ਰੋਸ ਮੁਜ਼ਾਹਰਾ

ਅਜਨਾਲਾ, 9 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਐੱਸ.ਡੀ.ਐੱਮ. ਦਫਤਰ ਅਜਨਾਲਾ ਦੇ ਸਾਹਮਣੇ ਮਸੀਹ ਏਕਤਾ ਸੰਘਰਸ਼ ਕਮੇਟੀ ਦੇ ਆਗੂਆਂ ਤੇ ਮੈਂਬਰਾਂ ਨੇ ਜ਼ਿਲ੍ਹਾ ਜਲੰਧਰ ਦੇ ਕਸਬਾ ਖਾਂਬਰਾ ਦੇ ਇਕ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਵਿਰੁੱਧ ਰੋਸ ਮੁਜ਼ਾਹਰਾ ਕੀਤਾ | ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਪਾਸਟਰ ਅੰਕੁਰ ਨਰੂਲਾ ਨੇ ਪਵਿੱਤਰ ਬਾਈਬਲ ਦਾ ਕਥਿਤ ਤੌਰ 'ਤੇ ਨਿਰਾਦਰ ਕਰਕੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਮੁਜ਼ਾਹਰੇ ਦੀ ਅਗਵਾਈ ਕਮੇਟੀ ਦੇ ਸੂਬਾ ਸੀਨੀਅਰ ਆਗੂ ਵਿਲਿਅਮ ਜੱਟਾ ਕਰ ਰਹੇ ਸਨ | ਉਪਰੰਤ ਐੱਸ.ਡੀ.ਐਮ. ਅਜਨਾਲਾ ਨੂੰ ਮੰਗ ਪੱਤਰ ਭੇਂਟ ਕਰਦਿਆਂ ਇਹ ਵੀ ਦੋਸ਼ ਲਾਇਆ ਗਿਆ ਕਿ ਪਾਸਟਰ ਅੰਕੁਰ ਨਰੂਲਾ ਤੇ ਉਸ ਦੀ ਪਤਨੀ ਨੇ ਪਵਿੱਤਰ ਬਾਈਬਲ ਦਾ ਕੇਕ ਬਣਾਇਆ ਤੇ ਜਿਸ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ 'ਤੇ ਵਾਈਰਲ ਵੀ ਹੋਈਆਂ ਹਨ | ਉਨ੍ਹਾਂ ਕਿਹਾ ਕਿ ਫੌਰੀ ਤੌਰ 'ਤੇ ਪਾਸਟਰ ਅੰਕੁਰ ਨਰੂਲਾ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ ਨਹੀਂ ਤਾਂ ਸੂਬਾ ਪੱਧਰੀ ਸੰਘਰਸ਼ ਵਿਢਿਆ ਜਾਵੇਗਾ | ਇਸ ਮੌਕੇ ਮੈਂਬਰ ਸੰਨੀ ਚੌਹਾਨ, ਆਰਨੋਲਡ ਖੋਖਰ, ਪਾਸਟਰ ਪਰਵੇਜ਼, ਬਲਕਾਰ ਮਸੀਹ ਪੰਡੋਰੀ, ਸੈਮੁਅਲ ਹੰਸ, ਵਿਲਿਅਮ ਸੂਫੀ, ਸੈਮੁਅਲ ਸੂਫੀ, ਸ਼ਿੰਦਾ ਮਸੀਹ ਚਮਿਆਰੀ, ਜੋਧਾ ਰਮਦਾਸ, ਰੂਬੀ ਮਸੀਹ, ਹੀਰਾ ਮਸੀਹ ਆਦਿ ਆਗੂ ਤੇ ਕਾਰਕੁੰਨ ਮੌਜੂਦ ਸਨ |

ਗੁਰਮੇਜ ਸਹੋਤਾ ਦਾ ਗੀਤ ਵਾਲਮੀਕਿ ਤੀਰਥ ਵਿਖੇ ਰਿਲੀਜ਼

ਰਾਮ ਤੀਰਥ , 9 ਅਕਤੂਬਰ (ਧਰਵਿੰਦਰ ਸਿੰਘ ਔਲਖ)-ਗਾਇਕ ਗੁਰਮੇਜ ਸਿੰਘ ਸਹੋਤਾ ਦੀ ਦਿਲਕਸ਼ ਆਵਾਜ਼ 'ਚ ਗਾਇਆ ਗਿਆ ਧਾਰਮਿਕ ਗੀਤ 'ਪਰਗਟ ਦਿਨ ਸਤਿਗੁਰ ਦਾ ਆਇਆ' ਅੱਜ ਸਤਿਗੁਰ ਗਿਆਨ ਆਸ਼ਰਮ ਵਾਲਮੀਕਿ ਤੀਰਥ ਦੇ ਮੁੱਖ ਸੇਵਾਦਾਰ ਬਾਬਾ ਗਿਰਦਾਰੀ ਨਾਥ ਵਲੋਂ ਰਿਲੀਜ਼ ਕੀਤਾ ਗਿਆ ...

ਪੂਰੀ ਖ਼ਬਰ »

ਅਕਾਲ ਪੁਰਖ ਕੀ ਫ਼ੌਜ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪ੍ਰਕਾਸ਼ ਪੁਰਬ ਮੌਕੇ ਵਿਚਾਰ ਗੋਸ਼ਟੀ

ਅੰਮਿ੍ਤਸਰ, 9 ਅਕਤੂਬਰ (ਜਸਵੰਤ ਸਿੰਘ ਜੱਸ)-ਅਕਾਲ ਪੁਰਖ ਕੀ ਫੌਜ ਵਲੋਂ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਸਥਾਨਕ ਫੋਰ ਐੱਸ ਸਕੂਲ ਵਿਖੇ 'ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਅਨੁਸਾਰ ਕਿਰਤ ...

ਪੂਰੀ ਖ਼ਬਰ »

ਭਲਕੇ ਪਟਵਾਰੀ ਲਾਉਣਗੇ ਜ਼ਿਲ੍ਹਾ ਪੱਧਰੀ ਰੋਸ ਧਰਨੇ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਰੈਵੀਨਿਊ ਪਟਵਾਰ ਯੂਨੀਅਨ ਦੇ ਸੱਦੇ 'ਤੇ ਜ਼ਿਲ੍ਹਾ ਪੱਧਰੀ ਰੋਸ ਧਰਨੇ 11 ਅਕਤੂਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਦਿੱਤੇ ਜਾ ਰਹੇ ਹਨ ਜਿਸ ਲਈ ਅੰਮਿ੍ਤਸਰ ਵਿਖੇ ਡੀ.ਸੀ.ਦਫਤਰ ਦੇ ਬਾਹਰ ਧਰਨਾ ਮਾਰਿਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

ਖਾਸਾ ਦੀ ਭਰਤੀ ਰੈਲੀ 12 ਤੋਂ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਇੱਥੇ ਖਾਸਾ ਛਾਉਣੀ 'ਚ ਭਾਰਤੀ ਫੌਜ ਦੀ ਭਰਤੀ ਰੈਲੀ 12 ਤੋਂ 23 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ, ਜਿਸ 'ਚ ਅੰਮਿ੍ਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਭਾਗ ਲੈ ਸਕਣਗੇ | ਇਹ ਜਾਣਕਾਰੀ ਦਿੰਦਿਆਂ ਕਰਨਲ ਰਜਨੀਸ਼ ...

ਪੂਰੀ ਖ਼ਬਰ »

ਬਿਨਾਂ ਮਨਜ਼ੂਰੀ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਿਖ਼ਲਾਫ਼ ਪਰਚੇ ਦਰਜ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ 'ਚ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੀ ਭਰਮਾਰ ਹੈ, ਜੋ ਆਪਣੇ ਦਫ਼ਤਰ ਖੋਲ੍ਹ ਕੇ ਲੋਕਾਂ ਨਾਲ ਵਿਦੇਸ਼ ਭੇਜਣ ਦੀ ਧੋਖਾਧੜੀ ਕਰ ਰਹੇ ਹਨ | ਇੰਨ੍ਹਾਂ 'ਚੋਂ ਕੁਝ ਏਜੰਟਾਂ ਪਾਸ ਲੋੜੀਂਦੀ ਮਨਜ਼ੂਰੀ ਵੀ ਨਹੀਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਿਗਮ ਪੱਬਾਂ ਭਾਰ

ਅੰਮਿ੍ਤਸਰ, 9 ਅਕਤੂਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹੈ | ਨਗਰ ਨਿਗਮ ਅੰਮਿ੍ਤਸਰ ਵਲੋਂ ਇਸ ਸਬੰਧ 'ਚ ਗੁਰੂ ਨਗਰੀ 'ਚ ਆਉਣ ਵਾਲੀਆ ਸੰਗਤਾਂ ਦੀ ਸਹੂਲਤ ਲਈ ਕਮਰਕੱਸੇ ...

ਪੂਰੀ ਖ਼ਬਰ »

ਨਿਗਮ ਦਾ ਐੱਮ. ਟੀ. ਪੀ. ਵਿਭਾਗ ਫਿਰ ਆਇਆ ਸੁਰਖ਼ੀਆਂ 'ਚ ਵਿਭਾਗ 'ਚ ਕੰਮ ਕਰਦਾ ਪ੍ਰਾਈਵੇਟ ਵਿਅਕਤੀ ਲੈਂਦਾ ਰਿਹਾ ਸਰਕਾਰੀ ਖ਼ਜ਼ਾਨੇ 'ਚੋਂ ਤਨਖ਼ਾਹ

ਅੰਮਿ੍ਤਸਰ, 9 ਅਕਤੂਬਰ (ਹਰਮਿੰਦਰ ਸਿੰਘ)-ਨਾਜਾਇਜ਼ ਉਸਾਰੀਆਂ ਤੇ ਹੋਰ ਕਈ ਮਾਮਲਿਆਂ 'ਚ ਸੁਰਖ਼ੀਆਂ 'ਚ ਆਉਣ ਵਾਲਾ ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ | ਇਸ ਵਿਭਾਗ ਦੇ ਇਕ ਕਲਰਕ ਨੂੰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੂਸਰੇ ਲੋਕਾਂ ਦੇ ...

ਪੂਰੀ ਖ਼ਬਰ »

ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਵਿਕਣ ਵਾਲੇ ਪਟਾਕਿਆਂ ਦਾ ਡਰਾਅ ਅੱਜ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਬਟਾਲਾ ਵਿਖੇ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਉਪਰੰਤ ਸਰਕਾਰ ਫੂਕ-ਫੁੂਕ ਕੇ ਕਦਮ ਰੱਖ ਰਹੀ ਹੈ ਜਿਸ ਤਹਿਤ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਪਟਾਕੇ ਨਹੀਂ ਵੇਚ ਸਕਣਗੇ ਤੇ 10 ਅਕਤੂਬਰ ਨੂੰ ...

ਪੂਰੀ ਖ਼ਬਰ »

ਡੇਂਗੂ ਨਾਲ 42 ਸਾਲਾ ਔਰਤ ਦੀ ਮੌਤ

ਅਜਨਾਲਾ, 9 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ 'ਚ ਅੱਜ ਕੱਲ੍ਹ ਡੇਂਗੂ ਨਾਂਅ ਦੀ ਭਿਆਨਕ ਬੀਮਾਰੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ ਤੇ ਇਸ ਦੇ ਨਾਲ ਹੀ ਇਸ ਸ਼ਹਿਰ 'ਚ ਰਹਿਣ ਵਾਲੀ ਇਕ 42 ਸਾਲਾ ਔਰਤ ਦੀ ਅੱਜ ਮੌਤ ਹੋ ਗਈ ਹੈ | ਦੇਰ ਸ਼ਾਮ ਜਾਣਕਾਰੀ ...

ਪੂਰੀ ਖ਼ਬਰ »

-ਮਾਮਲਾ ਵਾਲਮੀਕਿ ਤੀਰਥ 'ਚ ਲੱਗੇ ਧਾਰਮਿਕ ਚਿੰਨ੍ਹਾਂ ਨੂੰ ਹਟਾਉਣ ਦਾ-

ਵਾਲਮੀਕਿ ਸੰਗਠਨ ਤੇ ਸੰਤ ਸਮਾਜ ਵਲੋਂ ਆਵਾਜਾਈ ਜਾਮ, ਕੀਤਾ ਰੋਸ ਪ੍ਰਦਰਸ਼ਨ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਭਗਵਾਨ ਵਾਲਮੀਕਿ ਤੀਰਥ ਵਿਖੇ ਲੱਗੇ ਧਾਰਮਿਕ ਚਿੰਨ੍ਹਾਂ ਨੂੰ ਦੂਜੀ ਧਿਰ ਵਲੋਂ ਹਟਾਏ ਜਾਣ ਦੇ ਵਿਰੋਧ 'ਚ ਅੱਜ ਵਾਲਮੀਕਿ ਸਮਾਜ ਸੜਕਾਂ 'ਤੇ ਉਤਰ ਪਿਆ ਤੇ ਵਾਲਮੀਕਿ ਸੰਗਠਨ ਤੇ ਸੰਤ ਸਮਾਜ ਵਲੋਂ ਇੱਥੇ ਗਵਾਲਮੰਡੀ ਦੇ ਵਾਲਮੀਕਿ ...

ਪੂਰੀ ਖ਼ਬਰ »

ਭਗਤ ਗੁਰਕਿ੍ਪਾਲ ਸਿੰਘ ਗੁਰੂਵਾਲੀ ਵਾਲਿਆਂ ਦਾ ਬਰਸੀ ਸਮਾਗਮ ਕੱਲ੍ਹ

ਚੱਬਾ, 9 ਅਕਤੂਬਰ (ਜੱਸਾ ਅਨਜਾਣ)-ਨਾਮ ਸਿਮਰਨ ਦੇ ਰਸੀਏ ਭਗਤ ਗੁਰਕਿ੍ਪਾਲ ਸਿੰਘ ਗੁਰੂਵਾਲੀ ਵਾਲਿਆਂ ਦਾ ਬਰਸੀ ਸਮਾਗਮ ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲਿਆਂ ਦੀ ਨਿਗਰਾਨੀ ਹੇਠ 11 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਗੁਰੂਵਾਲੀ ਵਿਖੇ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਜ਼ਿਮਨੀ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ : ਵਿਧਾਇਕ ਅਜਨਾਲਾ

ਰਮਦਾਸ, 9 ਅਕਤੂਬਰ (ਜਸਵੰਤ ਸਿੰਘ ਵਾਹਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਸਪੁੱਤਰ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਰਮਦਾਸ ਵਿਖੇ ਗੱਲਬਾਤ ਦੌਰਾਨ ਕਿਹਾ ਕਿ ਵਿਧਾਨ ...

ਪੂਰੀ ਖ਼ਬਰ »

ਵਿਧਾਇਕ ਡੈਨੀ ਬੰਡਾਲਾ ਵਲੋਂ ਦਾਣਾ ਮੰਡੀ ਜੰਡਿਆਲਾ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਜੰਡਿਆਲਾ ਗੁਰੂ, 9 ਅਕਤੂਬਰ (ਰਣਜੀਤ ਸਿੰਘ ਜੋਸਨ)-ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਸਹੀ ਢੰਗ ਨਾਲ ਖ਼ਰੀਦ ਤੇ ਅਦਾਇਗੀ ਲਈ ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਕਰ ਰਹੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਅਗਾਊਾ ਹੀਂ ...

ਪੂਰੀ ਖ਼ਬਰ »

ਜੰਗਲਾਤ ਮੁਲਾਜ਼ਮ ਯੂਨੀਅਨ ਬਲਾਕ ਤਰਸਿੱਕਾ ਵਲੋਂ ਰੋਸ ਮੁਜ਼ਾਹਰਾ

ਤਰਸਿੱਕਾ, 9 ਅਕਤੂਬਰ (ਅਤਰ ਸਿੰਘ ਤਰਸਿੱਕਾ)-ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਬਲਾਕ ਤਰਸਿੱਕਾ ਨੇ ਅੱਜ ਪੁਲ ਨਹਿਰ ਤਰਸਿੱਕਾ ਦੀ ਨਰਸਰੀ 'ਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਲੰਮੇਂ ਅਰਸੇ ਤੋਂ ਚਲੀਆਂ ਆ ਰਹੀਆਂ ਮੰਗਾਂ ਨਾ ਮੰਨਣ 'ਤੇ ਕੈਪਟਨ ਸਰਕਾਰ ...

ਪੂਰੀ ਖ਼ਬਰ »

ਪਿੰਡ ਵਰਪਾਲ ਵਿਖੇ ਚੋਰਾਂ ਵਲੋਂ ਲਗਾਤਾਰ ਚੋਰੀਆਂ ਜਾਰੀ

ਚੱਬਾ, 9 ਅਕਤੂਬਰ (ਜੱਸਾ ਅਨਜਾਣ)-ਥਾਣਾ ਚਾਟੀਵਿੰਡ ਦੇ ਖੇਤਰ 'ਚ ਆਉਂਦੇ ਪਿੰਡ ਵਰਪਾਲ ਵਿਖੇ ਹੋ ਰਹੀਆਂ ਚੋਰੀਆਂ ਸਬੰਧੀ ਸਰਪੰਚ ਕਸ਼ਮੀਰ ਸਿੰਘ ਵਰਪਾਲ ਕਲਾਂ ਤੇ ਸਰਪੰਚ ਸਰਮੈਲ ਸਿੰਘ ਵਰਪਾਲ ਖੁਰਦ ਨੇ ਦੱਸਿਆ ਕਿ ਬੀਤੇਂ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚੋਂ ...

ਪੂਰੀ ਖ਼ਬਰ »

ਪਿੰਡ ਬੱਠੂਚੱਕ 'ਚ ਇਕੋ ਰਾਤ 'ਚ 2 ਚੋਰੀਆਂ

ਟਾਹਲੀ ਸਾਹਿਬ, 9 ਅਕਤੂਬਰ (ਪਲਵਿੰਦਰ ਸਿੰਘ ਸਰਹਾਲਾ)-ਪਿਛਲੇ ਕੁਝ ਸਮੇਂ ਤੋਂ ਚੋਰਾਂ ਅਤੇ ਲੁਟੇਰਿਆਂ ਦਾ ਗੜ੍ਹ ਬਣੇ ਥਾਣਾ ਮੱਤੇਵਾਲ ਅਧੀਨ ਪੈਂਦੇ ਟਾਹਲੀ ਸਾਹਿਬ ਖੇਤਰ ਦੇ ਪਿੰਡ ਬੱਠੂਚੱਕ ਵਿਖੇ ਬੀਤੀ ਰਾਤ ਉਪਰੋਥਲੀ 2 ਘਰਾਂ 'ਚ ਚੋਰੀ ਹੋਣ ਦਾ ਸਮਾਚਾਰ ਹੈ | ਪੀੜਤ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਿਖ਼ਲਾਫ਼ ਮਜ਼ਦੂਰਾਂ ਤੇ ਕਿਸਾਨਾਂ ਵਲੋਂ ਨਾਅਰੇਬਾਜ਼ੀ

ਚੇਤਨਪੁਰਾ, 9 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਪਿੰਡ ਮਹੱਦੀਪੁਰਾ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ: ਦਾਤਾਰ ਸਿੰਘ ਨੇ ਕਿਹਾ ਕਿ ਪੈਦਾਵਾਰੀ ਸਾਧਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਕਰਕੇ ਪੈਦਾਵਾਰ ਦਾ ...

ਪੂਰੀ ਖ਼ਬਰ »

ਸਿਆਸਤ ਤੋਂ ਪ੍ਰੇਰਿਤ ਮਾਮਲੇ 'ਚ ਪ੍ਰਧਾਨ ਤਰੁਨ ਅਬਰੋਲ ਹੋਏ ਦੋਸ਼ ਮੁਕਤ, ਕਥਿਤ ਦੋਸ਼ੀ ਪੁਲਿਸ ਦੀ ਹਿਰਾਸਤ ਵਿਚ

ਮਜੀਠਾ, 9 ਅਕਤੂਬਰ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਰਵਿੰਦਰ ਸਿੰਘ ਉਰਫ ਰਵੀ ਵਾਸੀ ਮਜੀਠਾ ਜਿਹੜਾ ਕਿ ਵਾਟਰ ਸਪਲਾਈ ਮਜੀਠਾ ਵਿਖੇ ਬਤੌਰ ਪੰਪ ਆਪ੍ਰੇਟਰ ਕੰਮ ਕਰਦਾ ਹੈ ਦਾ ਸੁਖਵੰਤ ਸਿੰਘ, ਗੁਰਪ੍ਰੀਤ ਸਿੰਘ, ਹਰਭਿੰਦਰ ਸਿੰਘ ...

ਪੂਰੀ ਖ਼ਬਰ »

ਐਸ. ਡੀ. ਐਮ. ਅਜਨਾਲਾ ਦੇ ਦਫਤਰ ਦਾ ਘਿਰਾਓ ਕਰ ਕੇ ਕਿਸਾਨਾਂ ਨੇ ਦਿੱਤਾ ਰੋਸ ਧਰਨਾ

ਅਜਨਾਲਾ, 9 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਸਿੰਘ ਮੱਤੇਨੰਗਲ ਤੇ ਬਲਾਕ ਅਜਨਾਲਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਸਾਂਝੀ ਪ੍ਰਧਾਨਗੀ 'ਚ ਬਲਾਕ ਅਜਨਾਲਾ ਦੇ 16 ਸਰਹੱਦੀ ਪਿੰਡਾਂ ਦੇ ਸਾਉਣੀ ...

ਪੂਰੀ ਖ਼ਬਰ »

ਭਾਈ ਜਿੰਦਾ ਦੇ ਭਰਾਤਾ ਨਿਰਵੈਲ ਸਿੰਘ ਨੂੰ ਸਦਮਾ, ਪਤਨੀ ਸਵਰਗਵਾਸ

ਜੰਡਿਆਲਾ ਗੁਰੂ, 9 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਏ. ਕੇ. ਵੈਦਿਆ ਨੂੰ ਗੋਲੀਆਂ ਨਾਲ ਮਾਰ ਕੇ ਫਾਂਸੀ ਚੜ੍ਹੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਾਬੀ ਤੇ ਭਾਈ ਨਿਰਵੈਲ ਸਿੰਘ ਦੀ ਧਰਮ ਪਤਨੀ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਇਕੱਤਰਤਾ ਅੱਜ-ਸੁਰਜੀਤ ਸਿੰਘ ਗ੍ਰੰਥਗੜ੍ਹ

ਅਜਨਾਲਾ, 9 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਇਕੱਤਰਤਾ ਅੱਜ 10 ਅਕਤੂਬਰ ਨੂੰ ਅਜਨਾਲਾ ਦੇ ਗੁਰਦੁਆਰਾ ਸ਼ਹੀਦਾਂ ਵਾਲਾ ਖੂਹ (ਕਾਲਿਆਂ ਵਾਲਾ ਖੂਹ) ਵਿਖੇ ਹੋਵੇਗੀ | ਇਹ ਜਾਣਕਾਰੀ ਅੱਜ ਇਥੇ ਪੰਜਾਬ ਨੰਬਰਦਾਰ ਯੂਨੀਅਨ ...

ਪੂਰੀ ਖ਼ਬਰ »

ਰੀੜ੍ਹ ਦੀ ਹੱਡੀ 'ਚ ਬਣੀ ਰਸੋਲੀ ਦਾ ਅਕਾਸ਼ਦੀਪ ਹਸਪਤਾਲ ਵਲੋਂ ਸਫ਼ਲ ਆਪ੍ਰੇਸ਼ਨ

ਵੇਰਕਾ, 9 ਅਕਤੂਬਰ (ਪਰਮਜੀਤ ਸਿੰਘ ਬੱਗਾ)-ਅਕਾਸ਼ਦੀਪ ਨਿਊਰੋ ਟਰੋਮਾ ਤੇ ਮਲਟੀਸਪੈਸ਼ਲਿਟੀ ਹਸਪਤਾਲ ਮਜੀਠਾ ਰੋਡ ਵਿਖੇ ਇਕ ਮਹਿਲਾ ਦੀ ਰੀੜ ਦੀ ਹੱਡੀ 'ਚ ਬਣੇ ਟਿਊਮਰ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ | ਸ਼ਹਿਰ ਦੇ ਪ੍ਰਸਿੱਧ ਨਿਊਰੋ ਸਰਜਨ ਡਾ: ਅਸ਼ੀਸ਼ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ ਅੰਮਿ੍ਤਸਰ ਜ਼ੋਨ ਦੇ ਬੋਰਡ ਮੁਕਾਬਲੇ ਤਰਨ ਤਾਰਨ 'ਚ

ਐੱਸ. ਏ. ਐੱਸ. ਨਗਰ, 9 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੌਰਾਨ ਜ਼ੋਨ ਅੰਮਿ੍ਤਸਰ ਦੇ ਮੁਕਾਬਲੇ 13 ਤੋਂ 15 ਅਕਤੂਬਰ ਤੱਕ ਤਰਨਤਾਰਨ ਸਥਿਤ ਸ੍ਰੀ ਗੁਰੂ ਅਰਜਨ ਦੇਵ ...

ਪੂਰੀ ਖ਼ਬਰ »

ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਸਮਾਗਮ ਜੇਠੂਵਾਲ 'ਚ 14-15 ਨੂੰ

ਜੇਠੂਵਾਲ, 9 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ-ਗੁਰਦੁਆਰਾ ਸ਼ਹੀਦਾ ਜੇਠੂਵਾਲ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀਆ ਪਰਿਵਾਰ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਮਨਾਏ ਜਾ ਰਹੇੇ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਕਰਵਾਏ ਵਿਕਾਸ ਕੰਮ ਹੀ ਜ਼ਿਮਨੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਸਹਾਈ ਹੋਣਗੇ-ਸੱਚਰ

ਜੇਠੂਵਾਲ, 9 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਦੇ ਮੁੱਖ ਬੁਲਾਰੇ ਤੇ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ 'ਚ ਕਾਗਰਸੀ ...

ਪੂਰੀ ਖ਼ਬਰ »

ਪਿੰਡ ਮਾਨ ਤੋਂ ਰੂਪੋਵਾਲੀ ਨੂੰ ਬਣੀ ਨਵੀਂ ਸੜਕ ਟੁੱਟਣੀ ਸ਼ੁਰੂ

ਕੱਥੂਨੰਗਲ, 9 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)- ਨਜ਼ਦੀਕੀ ਪੈਂਦੇ ਪਿੰਡ ਮਾਨ ਤੋਂ ਰੂਪੋਵਾਲੀ ਨੂੰ ਜੋੜਦੀ ਵੀਹ ਦਿਨ ਪਹਿਲਾਂ ਨਵੀਂ ਬਣੀ ਸੜਕ ਕੁਝ ਦਿਨਾਂ ਬਾਅਦ ਹੀ ਕਈਆਂ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ | ਵੱਖ-ਵੱਖ ਡੇਰਿਆਂ ਦੇ ਵਸਨੀਕਾਂ ਨੇ ਪੀ. ਡਬਲਿਊ. ...

ਪੂਰੀ ਖ਼ਬਰ »

ਕੈਪਟਨ ਦੀ ਯੋਗ ਅਗਵਾਈ ਹੇਠ ਕਾਂਗਰਸ ਪਾਰਟੀ ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ- ਡੈਨੀ ਬੰਡਾਲਾ

ਜੰਡਿਆਲਾ ਗੁਰੂ, 9 ਅਕਤੂਬਰ (ਰਣਜੀਤ ਸਿੰਘ ਜੋਸਨ)-ਕਾਂਗਰਸ ਪਾਰਟੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜੇਗੀ | ਇਹ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਭਾਸ਼ਨ ਤੇ ਲੋਕ ਗੀਤ ਮੁਕਾਬਲੇ ਕਰਵਾਏ

ਅੰਮਿ੍ਤਸਰ, 9 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰੋਜ਼ੀ ਮਾਡਲ ਹਾਈ ਸਕੂਲ ਵਿਖੇ ਲੋਕ ਮੰਚ ਅੰਮਿ੍ਤਸਰ ਵਲੋਂ ਗੁਰਦਿਆਲ ਸਿੰਘ ਫੁੱਲ ਅਤੇ ਰਾਸਾ ਦੇ ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ ਦੀ ਯਾਦ ਨੂੰ ਸਮਰਪਿਤ ਭਾਸ਼ਣ ਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ, ਜਿਸ ਦੀ ...

ਪੂਰੀ ਖ਼ਬਰ »

ਲਿਖਤੀ ਟੈਸਟ ਦੀ ਤਿਆਰੀ ਲਈ ਕੈਂਪ 12 ਤੋਂ 23 ਤੱਕ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਇੱਥੇ ਖਾਸਾ ਛਾਉਣੀ ਵਿਖੇ ਹੋਈ ਫ਼ੌਜ ਦੀ ਰੈਲੀ ਲਈ ਜੋ ਨੌਜਵਾਨ ਸਰੀਰਿਕ ਤੇ ਡਾਕਟਰੀ ਟੈਸਟ ਪਾਸ ਕਰ ਚੁੱਕੇ ਹਨ ਲਈ ਲਿਖਤੀ ਤਿਆਰੀ ਕਰਵਾਉਣ ਦਾ ਕੈਂਪ 12 ਅਕਤੂਬਰ ਤੋਂ 23 ਅਕਤੂਬਰ ਤੱਕ ਲਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਨੇ ਕਾਂਗਰਸ ਦੇ ਦਫਤਰ ਰਮਦਾਸ ਵਿਖੇ ਮੁਸ਼ਕਿਲਾਂ ਸੁਣੀਆਂ

ਰਮਦਾਸ, 9 ਅਕਤੂਬਰ (ਜਸਵੰਤ ਸਿੰਘ ਵਾਹਲਾ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਰਮਦਾਸ ਦੇ ਬੱਸ ਸਟੈਂਡ ਨਜਦੀਕ ਕਾਂਗਰਸ ਦਫਤਰ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦਾ ਨਿਪਟਾਰਾ ਕੀਤਾ | ਸ: ...

ਪੂਰੀ ਖ਼ਬਰ »

ਕਾਫਲੇ ਦੇ ਰੂਪ 'ਚ ਸੰਗਤ ਸਮੇਤ 14 ਨੂੰ ਬਰਗਾੜੀ ਪਹੁੰਚਾਂਗੇ-ਪ੍ਰਗਟ ਸਿੰਘ

ਚਵਿੰਡਾ ਦੇਵੀ, 9 ਅਕਤੂਬਰ (ਸਤਪਾਲ ਸਿੰਘ ਢੱਡੇ)-14 ਅਕਤੂਬਰ ਨੂੰ ਬਰਗਾੜੀ ਪਹੁੰਚਣ ਤੇ 7 ਅਕਤੂਬਰ ਤੋਂ 14 ਅਕਤੂਬਰ ਤੱਕ ਰੋਸ ਹਫਤਾ ਮਨਾਉਣ ਦੇ ਐਲਾਨ ਮਗਰੋਂ ਸਮੁੱਚੇ ਪੰਜਾਬ 'ਚ ਹਿੱਲ-ਜੁੱਲ ਸੁਰੂ ਹੋ ਗਈ ਹੈ¢ ਜਿਸ ਦੇ ਚੱਲਦਿਆਾ ਇੱਥੇ ਹਲਕਾ ਮਜੀਠਾ ਵਿਖੇ ਪੰਜਾਬ ਏਕਤਾ ...

ਪੂਰੀ ਖ਼ਬਰ »

ਪਾਸਪੋਰਟ ਅਫ਼ਸਰ ਹਰਮਨਬੀਰ ਗਿੱਲ ਅਤੇ ਰਾਜਨ ਗਿੱਲ ਦਾ ਚੀਮਾ ਪਰਿਵਾਰ ਵਲੋਂ ਨਿੱਘਾ ਸਵਾਗਤ

ਰਈਆ, 9 ਅਕਤੂਬਰ (ਸ਼ਰਨਬੀਰ ਸਿੰਘ ਕੰਗ)¸ਹਲਕਾ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਡਿੰਪਾ ਦੀਆਂ ਕੋਸ਼ਿਸ਼ਾਂ ਸਦਕਾ ਵਰਿੰਦਰ ਸਿੰਘ ਵਿੱਕੀ ਭਿੰਡਰ ਦੇ ਵਣ-ਜੰਗਲਾਤ ਵਿਭਾਗ ਦੇ ਪੰਜਾਬ ਦੇ ਵਾਈਸ ਚੇਅਰਮੈਨ ਬਣਨ ਅਤੇ ਐਡਵੋਕੇਟ ਰਜਿੰਦਰ ਸਿੰਘ ਟਪਿਆਲਾ ਦੇ ਮੰਡੀ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਖ਼ਾਲਸਾ ਸੀ: ਸੈ: ਸਕੂਲ ਵਿਖੇ ਧਾਰਮਿਕ ਪ੍ਰੀਖਿਆ ਦਾ ਵਜ਼ੀਫਾ ਦਿੱਤਾ

ਬਾਬਾ ਬਕਾਲਾ ਸਾਹਿਬ, 9 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰੂ ਤੇਗ ਬਹਾਦਰ ਖਾਲਸਾ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਕੂਲ 'ਚ ਬੱਚਿਆਂ ਦੇ ਮੁਕਾਬਲੇ ਕਰਵਾਏ

ਲੋਪੋਕੇ, 9 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਵਿਖੇ ਸਕੂਲੀ ਬੱਚਿਆਂ ਦੇ ਸੁੰਦਰ ਡਰੈੱਸ ਮੁਕਾਬਲੇ ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ | ਜਿਸ ਵਿਚ ਸਕੂਲੀ ਬੱਚਿਆਂ ਨੇ ਭਾਗ ਲਿਆ | ਜੱਜ ਦੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ 13 ਨੂੰ ਦਾਖਾ 'ਚ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ

ਅੰਮਿ੍ਤਸਰ, 9 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਕਨਵੀਨਰ ਡਾ: ਸੰਤਸੇਵਕ ਸਿੰਘ ਸਰਕਾਰੀਆ ਦੀ ਰਹਿਨੁਮਾਈ ਹੇਠ ਹੋਈ | ਜਿਸ 'ਚ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਰਪੇਸ਼ ...

ਪੂਰੀ ਖ਼ਬਰ »

ਸੁੰਦਰ ਦਸਤਾਰ ਮੁਕਾਬਲਾ ਕਰਵਾਇਆ

ਛੇਹਰਟਾ, 9 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ) ਸ੍ਰੀ ਅੰਮਿ੍ਤਸਰ ਵਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਸ. ਜੀ. ਪੀ. ਸੀ. ਕਮੇਟੀ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ...

ਪੂਰੀ ਖ਼ਬਰ »

ਪਿੰਡ ਦੋਲੋਨੰਗਲ ਵਿਖੇ ਗੁਰਮਤਿ ਸਮਾਗਮ 13 ਨੂੰ

ਬਾਬਾ ਬਕਾਲਾ ਸਾਹਿਬ, 9 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 13 ਅਕਤੂਬਰ ਐਤਵਾਰ ਨੂੰ ਗੁਰਦੁਆਰਾ ਢਾਬਸਰ ਸਾਹਿਬ, ਪਿੰਡ ਦੋਲੋਨੰਗਲ (ਬਾਬਾ ਬਕਾਲਾ ਸਾਹਿਬ) ਵਿਖੇ ਸਵੇਰੇ 10 ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ 'ਵਰਸਿਟੀ ਵਿਖੇ ਸੂਚਨਾ ਤੇ ਸੰਚਾਰ ਤਕਨੀਕ ਵਿਸ਼ੇ 'ਤੇ ਵਰਕਸ਼ਾਪ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੂਚਨਾ ਤੇ ਸੰਚਾਰ ਤਕਨੀਕ ਉਪਰ ਆਧਾਰਿਤ ਅਧਿਆਪਨ ਸਿੱਖਿਆ ਤੇ ਫਲਿਪਡ ਲਰਨਿੰਗ ਵਿਸ਼ੇ ਉਪਰ ਇਕ ਵਿਸ਼ੇਸ਼ ਵਰਕਸ਼ਾਪ ਦਾ ਉਦਘਾਟਨ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਨੇ ਕੀਤਾ | ਇਸ ...

ਪੂਰੀ ਖ਼ਬਰ »

ਭਾਈ ਗੁਰਦਾਸ ਸਕੂਲ ਵਲੋਂ ਹੋਣਹਾਰ ਵਿਦਿਆਰਥੀ ਸਨਮਾਨਿਤ

ਸੁਧਾਰ, 9 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮਜੀਠਾ ਰੋਡ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਭਾਈ ਗੁਰਦਾਸ ਪਬਲਿਕ ਸਕੂਲ ਤਲਵੰਡੀ ਨਾਹਰ ਦੇ ...

ਪੂਰੀ ਖ਼ਬਰ »

ਵਾਲਮੀਕਿ ਮੰਦਰ ਵਿਖੇ ਕੁਝ ਜਥੇਬੰਦੀਆਂ ਵਲੋਂ ਲਾਇਆ ਗਿਆ ਧਾਰਮਿਕ ਚਿੰਨ੍ਹ ਉਤਾਰਿਆ

ਰਾਮ ਤੀਰਥ, 9 ਅਕਤੂਬਰ (ਧਰਵਿੰਦਰ ਸਿੰਘ ਔਲਖ)-ਆਦਿ ਵਾਲਮੀਕਿ ਧਰਮ ਸਮਾਜ ਭਾਰਤ, ਭਾਰਤੀਆ ਵਾਲਮੀਕਿ ਧਰਮ ਸਮਾਜ (ਭਾਵਾਧਸ) ਆਦਿ ਧਾਰਮਿਕ ਜਥੇਬੰਦੀਆਂ ਵਲੋਂ ਵਾਲਮੀਕਿ ਤੀਰਥ ਵਿਖੇ ਲਗਾਇਆ ਗਿਆ ਧਾਰਮਿਕ ਚਿੰਨ੍ਹ ਅੱਜ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀ ...

ਪੂਰੀ ਖ਼ਬਰ »

ਗੋਪਾਲਪੁਰ ਧਰਨੇ ਨੂੰ ਲੈ ਕੇ ਵਿਰੋਧੀਆਂ ਵਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ-ਕਾਮਰੇਡ ਜੋਗਿੰਦਰ ਗੋਪਾਲਪੁਰ

ਕੱਥੂਨੰਗਲ , 9 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਪਿੰਡ ਗੋਪਾਲਪੁਰ ਦੇ ਕੁਝ ਵਿਅਕਤੀਆਂ ਅਤੇ ਮੰਦਿਰ ਦੇ ਪੁਜਾਰੀ ਵਲੋਂ ਧਰਨਾਕਾਰੀਆਂ 'ਤੇ ਅਣਅਧਿਕਾਰਤ ਤੌਰ 'ਤੇ ਮੰਦਿਰ 'ਚ ਦਾਖ਼ਲ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਮੂਲੋਂ ਰੱਦ ...

ਪੂਰੀ ਖ਼ਬਰ »

ਸਰਨਾ ਭਰਾ ਵਤਨ ਵਾਪਸ ਪਰਤੇ

ਅਟਾਰੀ, 9 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਦਿੱਲੀ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੁਪਰੀਮੋ ਹਰਵਿੰਦਰ ਸਿੰਘ ਸਰਨਾ ਤੇ ਪਰਮਜੀਤ ਸਿੰਘ ਸਰਨਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਦਿੱਲੀ ਤੋਂ ਸਜਾਏ ਜਾਣ ਵਾਲੇ ਨਗਰ ...

ਪੂਰੀ ਖ਼ਬਰ »

ਇਕ ਔਰਤ ਸਣੇ 2 ਵਿਅਕਤੀ ਲੁੱਟ ਖੋਹ ਦਾ ਸ਼ਿਕਾਰ

ਅੰਮਿ੍ਤਸਰ, 9 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ 'ਚ ਲੁਟੇਰਿਆਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਬਾਦਸਤੂਰ ਜਾਰੀ ਹਨ, ਜਿਸ ਤਹਿਤ ਇਕ ਔਰਤ ਸਣੇ 2 ਵਿਅਕਤੀ ਲੁਟੇਰਿਆਂ ਦਾ ਸ਼ਿਕਾਰ ਹੋ ਗਏ | ਥਾਣਾ ਸਦਰ ਦੀ ਪੁਲਿਸ ਨੂੰ ਸ੍ਰੀਮਤੀ ਅਵਿਨਾਸ਼ ਸਰੀਨ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਨਿਗਮ ਅਧਿਕਾਰੀਆਂ ਨੂੰ ਸੌਾਪੀਆਂ ਜ਼ਿੰਮੇਵਾਰੀਆਂ ਸੰਦੀਪ ਰਿਸ਼ੀ ਰੱਖਣਗੇ ਬਿਲਡਿੰਗ ਵਿਭਾਗ ਤੇ ਭੂਮੀ ਵਿਭਾਗ 'ਤੇ ਅੱਖ

ਅੰਮਿ੍ਤਸਰ, 9 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਨਿਗਮ ਦੇ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਵਧੀਕ ਕਮਿਸ਼ਨਰ, ਸੰਯੁਕਤ ਕਮਿਸ਼ਨਰ ਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀਆਂ 'ਚ ਕੰਮ ਦੀ ਵੰਡ ਕੀਤੀ ਗਈ ਹੈ | ਵਧੀਕ ...

ਪੂਰੀ ਖ਼ਬਰ »

ਪੰਜ ਤਖ਼ਤ ਸਾਹਿਬਾਨ ਦੀ ਮੋਟਰਸਾਈਕਲਾਂ 'ਤੇ ਯਾਤਰਾ ਕਰ ਰਹੇ ਸਿੱਖ ਨੌਜਵਾਨਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਸਨਮਾਨ

ਅੰਮਿ੍ਤਸਰ, 9 ਅਕਤੂਬਰ (ਸਟਾਫ ਰਿਪੋਰਟਰ)-550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਤਖ਼ਤ ਸਾਹਿਬਾਨ ਦੀ ਯਾਤਰਾ 'ਤੇ ਨਿਕਲੇ ਤਿੰਨ ਨੌਜਵਾਨਾਂ ਦੇ ਗੁਰੂ ਨਗਰੀ ਪੁੱਜਣ 'ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸਕੱਤਰ ਮਨਜੀਤ ਸਿੰਘ ਬਾਠ ਵਲੋਂ ...

ਪੂਰੀ ਖ਼ਬਰ »

ਆਂਗਨਵਾੜੀ ਯੂਨੀਅਨ ਵਲੋਂ ਰੋਸ ਰੈਲੀਆਂ 12 ਤੋਂ-ਹਰਜਿੰਦਰ ਕੌਰ

ਸੁਧਾਰ,9 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਪ੍ਰਧਾਨ ਹਰਜਿੰਦਰ ਕੌਰ ਹਰਦੋ ਪੁਤਲੀ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਿਖ਼ਲਾਫ਼ ਯੂਨੀਅਨ ਵਲੋਂ ਕੌਮੀ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਦਾ ਤਹਿਸੀਲ ਪੱਧਰੀ ਇਜਲਾਸ

ਅਜਨਾਲਾ, 9 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ ਵਿਖੇ ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਤਹਿਸੀਲ ਅਜਨਾਲਾ ਦੇ ਪ੍ਰਧਾਨ ਕਵਲਜੀਤ ਸਿੰਘ ਨਿੱਜਰ, ਸੂਬਾ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਬੰਬ, ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਝੰਡੇਰ, ...

ਪੂਰੀ ਖ਼ਬਰ »

ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ

ਅੰਮਿ੍ਤਸਰ, 9 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ | ਇਨ੍ਹਾਂ ਤਬਾਦਲਿਆਂ ਸਬੰਧੀ ਨੋਟਿਸ ਜਾਰੀ ਕਰਦੇ ਹੋਏ ਕਮਿਸ਼ਨਰ ਨੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਕਰਵਾਏ

ਟਾਹਲੀ ਸਾਹਿਬ, 9 ਅਕਤੂਬਰ (ਪਲਵਿੰਦਰ ਸਿੰਘ ਸਰਹਾਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਸਥਾਨਕ ਪੈਰਾਡਾਈਜ਼ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ 5ਵੀਂ ਤੋਂ ਲੈ ਕੇ 10ਵੀਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX