ਪਟਿਆਲਾ, 9 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸਾਡੇ ਦੇਸ਼ 'ਚ ਲੱਗਿਆ ਬਾਲ ਮਜ਼ਦੂਰੀ ਦਾ ਕਲੰਕ ਧੌਣ ਦੇ ਭਾਵੇਂ ਕਿੰਨੇ ਦਾਅਵੇ ਕੀਤਾ ਜਾ ਰਹੇ ਹਨ ਪਰ ਇਸ ਦੀ ਅਸਲ ਤਸਵੀਰ ਮੁੱਖ ਮੰਤਰੀ ਪੰਜਾਬ ਦੇ ਆਪਣੇ ਸ਼ਹਿਰ ਪਟਿਆਲਾ 'ਚ ਹੀ ਹੁੰਦੀ ਬਾਲ ਮਜ਼ਦੂਰੀ ਤੋਂ ਸਪਸ਼ਟ ਨਜ਼ਰ ਆਉਂਦੀ ਹੈ | ਹੈਰਾਨਗੀ ਦੀ ਗੱਲ ਹੈ ਕਿ ਬਾਲ ਮਜ਼ਦੂਰੀ ਵਿਰੁੱਧ ਬਾਰੇ ਕਾਨੂੰਨਾਂ, ਸਿੱਖਿਆ ਦਾ ਅਧਿਕਾਰ ਕਾਨੂੰਨ ਦੀ ਉਲੰਘਣਾ ਕਰਨ ਦਾ ਅਮਲ ਆਮ ਲੋਕਾਂ ਨੂੰ ਸ਼ਰੇਆਮ ਦਿਸ ਜਾਂਦਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰਾਂ ਨੂੰ ਪਟਿਆਲਾ ਸ਼ਹਿਰ 'ਚ ਖੁੱਲ੍ਹੀਆਂ ਚਾਹ ਦੀਆਂ ਦੁਕਾਨਾਂ, ਢਾਬਿਆਂ, ਭੱਠਿਆਂ ਹਲਵਾਈਆਂ ਆਦਿ ਦੀਆਂ ਦੁਕਾਨਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਮੈਸਾਂ ਵਿਚ ਬਾਲ ਮਜ਼ਦੂਰੀ ਕਰਦੇ ਬੱਚੇ ਨਜ਼ਰ ਨਹੀਂ ਆਉਂਦੇ | ਇਸੇ ਤਰ੍ਹਾਂ ਸ਼ਹਿਰ 'ਚ ਭੀਖ ਮੰਗਦੇ ਅਤੇ ਕਾਗ਼ਜ਼ ਆਦਿ ਇਕੱਠਾ ਕਰਦੇ ਬੱਚੇ ਵੀ ਆਮ ਨਜ਼ਰ ਆਉਂਦੇ ਹਨ ਪਰ ਇਸ ਲਈ ਪ੍ਰਸ਼ਾਸਨ ਦੀ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ | ਸ਼ਹਿਰ ਦੀ ਇਕੱਲੀ ਛੋਟੀ ਬਾਰਾਂਦਰੀ ਵਿਚ ਵੀ ਪੰਛੀ ਝਾਤ ਮਾਰੇ ਜਾਣ 'ਤੇ ਦੇਖਿਆ ਗਿਆ ਕਿ ਇੱਥੇ ਬਣੇ ਬੇਅੰਤ ਸਿੰਘ ਕੰਪਲੈਕਸ 'ਚ ਬਣੀ 'ਆਪ ਕੀ ਰਸੋਈ' ਵਿਚ ਪਿਛਲੇ ਕਈ ਮਹੀਨਿਆਂ ਤੋਂ ਬਾਲ ਮਜ਼ਦੂਰੀ ਕਰਦੇ ਬੱਚੇ ਆਮ ਦੇਖੇ ਜਾਂਦੇ ਹਨ | ਇਸੇ ਤਰ੍ਹਾਂ ਨਾਭਾ ਗੇਟ ਚਾਹ ਦੀ ਦੁਕਾਨ 'ਤੇ ਵੀ ਛੋਟਾ ਬੱਚਾ ਕੰਮ ਕਰ ਰਿਹਾ ਹੈ | ਇਸ ਤੋਂ ਇਲਾਵਾ ਇਸੇ ਛੋਟੀ ਬਾਰਾਂਦਰੀ 'ਚ ਸੈਂਕੜੇ ਛੋਟੇ ਬੱਚੇ ਜਿਨ੍ਹਾਂ ਦਾ ਅਜੇ ਪੜ੍ਹਨ ਦਾ ਸਮਾਂ ਹੈ ਉਹ ਇੱਥੇ ਕਾਗ਼ਜ਼ ਚੁੱਕਦੇ ਅਤੇ ਭੀਖ ਮੰਗਦੇ ਆਮ ਨਜ਼ਰ ਆਉਂਦੇ ਹਨ | ਇਹ ਅਮਲ ਦੁਕਾਨਦਾਰਾਂ ਵਲੋਂ ਬਾਲ ਮਜ਼ਦੂਰੀ ਕਰਵਾਕੇ ਪੈਸੇ ਬਚਾਉਣ ਦਾ ਲਾਲਚ ਕਰਕੇ ਵਧੇਰੇ ਪਣਪ ਰਿਹਾ ਹੈ | ਕਾਨੂੰਨ ਅਨੁਸਾਰ 14 ਸਾਲ ਤੱਕ ਕਿਸੇ ਬੱਚੇ ਤੋਂ ਲੇਬਰ ਨਹੀਂ ਕਰਵਾਈ ਜਾ ਸਕਦੀ ਉੱਥੇ 14 ਤੋਂ 18 ਸਾਲ ਤੱਕ ਕੁਝ ਸ਼ਰਤਾਂ ਤਹਿਤ 5 ਘੰਟੇ ਹਲਕਾ ਕੰਮ ਬੱਚਿਆਂ ਤੋਂ ਲੈ ਕੇ 8452 ਰੁਪਏ ਪ੍ਰਤੀ ਮਹੀਨਾ ਬੈਂਕ ਰਾਹੀਂ ਦੁਕਾਨਦਾਰਾਂ ਵਲੋਂ ਦੇਣਾ ਪੈਂਦਾ ਹੈ | ਛੋਟੀ ਬਾਰਾਂਦਰੀ ਕੰਮ ਕਰਦੇ ਬੱਚੇ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਸੱਤ ਮਹੀਨੇ ਤੋਂ 5 ਹਜ਼ਾਰ 'ਤੇ ਕੰਮ ਕਰ ਰਿਹਾ ਹੈ |
ਇਸ ਸਬੰਧੀ ਫ਼ੋਨ 'ਤੇ ਗੱਲ ਕਰਦਿਆਂ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਕਿ ਉਹ ਇਸ ਮਾਮਲੇ ਪ੍ਰਤੀ ਬੇਹੱਦ ਗੰਭੀਰ ਹਨ ਇਸ ਕਰਕੇ ਇੱਥੇ ਜ਼ਿਲ੍ਹਾ ਕਮੇਟੀ ਬਣਾਈ ਹੋਈ ਹੈ ਅਤੇ ਬਾਲ ਵਿਕਾਸ ਅਫਸਰ ਦੀ ਟੀਮ ਪੂਰੀ ਤਨਦੇਹੀ ਨਾਲ ਆਪਣੇ ਤੌਰ 'ਤੇ ਵੀ ਪੜਤਾਲ ਕਰਦੀ ਹੈ ਅਤੇ ਸ਼ਿਕਾਇਤ ਆਉਣ 'ਤੇ ਵੀ ਇਸ ਉਪਰੰਤ ਸਖ਼ਤ ਕਾਰਵਾਈ ਤੱਕ ਵੀ ਕੀਤੀ ਜਾਂਦੀ ਹੈ ਅਤੇ ਇਹ ਭਵਿੱਖ ਵਿਚ ਵੀ ਸਖ਼ਤੀ ਨਾਲ ਕੀਤੀ ਜਾਵੇਗੀ |
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਸਥਾਨਕ ਕੈਰੀਅਰ ਇਨਕਲੇਵ 'ਚ ਰਹਿਣ ਵਾਲੀ ਇਕ 45 ਸਾਲਾ ਔਰਤ ਦੀ ਭਾਖੜਾ ਨਹਿਰ 'ਚ ਡਿੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਸੁਖਵਿੰਦਰ ਕੌਰ (45) ਵਾਸੀ ਪਿੰਡ ਮੂਲੇਪੁਰ ਜ਼ਿਲ੍ਹਾ ਫ਼ਤਿਹਗੜ੍ਹ ...
ਪਟਿਆਲਾ, 9 ਸਤੰਬਰ (ਜ.ਸ. ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਨੂੰ ਸਰਕਾਰ ਅੰਤਿਮ ਛੋਹਾਂ ਦੇ ਰਹੀ ਹੈ | ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਦੀ ਸਫਲਤਾ ਲਈ ਬਹੁਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਹੋਰਨਾਂ ...
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਥਾਣਾ ਔਰਤਾਂ ਦੀ ਪੁਲਿਸ ਨੇ ਇਕ ਵਿਆਹੁਤਾ ਵਲੋਂ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਦੇ ਮਾਮਲੇ 'ਚ ਉਸ ਦੇ ਪਤੀ ਦੀ ਸ਼ਿਕਾਇਤ 'ਤੇ ਔਰਤ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੀੜਤ ਵਿਅਕਤੀ ਨੇ ਪੁਲਿਸ ਨੂੰ ...
ਪਟਿਆਲਾ, 9 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਝੋਨੇ ਦੀ ਸਟੋਰੇਜ ਦੇ ਕੀਤੇ ਬਾਈਕਾਟ ਤੋਂ ਬਾਅਦ ਸਰਕਾਰ ਨੇ ਇਸ ਨੂੰ ਰਾਜਨੀਤਕ ਰੰਗਤ ਦੀ ਗੱਲ ਆਖਣ ਤੋਂ ਬਾਅਦ ਅੱਜ ਆਲ ਇੰਡੀਆ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ...
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ ਦੀ ਫੂਲਕੀਆ ਇੰਨਕਲੇਵ ਦੇ ਪਾਸੇ ਬਣੀ ਬਾਹਰਲੀ ਦੀਵਾਰ ਨੇੜੇ ਤੋਂ ਟੇਪ ਨਾਲ ਲਪੇਟਿਆ ਹੋਇਆ ਇਕ ਲਿਫ਼ਾਫ਼ਾ ਬਰਾਮਦ ਹੋਇਆ ਹੈ | ਜੇਲ੍ਹ ਅਧਿਕਾਰੀਆਂ ਵਲੋਂ ਇਸ ਲਿਫ਼ਾਫ਼ੇ ਨੂੰ ਚੈੱਕ ਕਰਨ 'ਤੇ 2 ...
ਬਨੂੜ, 9 ਅਕਤੂਬਰ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 9 ਵਿਖੇ ਰਹਿੰਦੇ ਮਾਂ ਤੇ ਪੁੱਤ ਭੇਦ ਭਰੇ ਹਾਲਾਤ ਵਿਚ ਲਾਪਤਾ ਹੋ ਗਏ | ਪੀੜਤ ਪੱਪੂ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਪਿੰਡ ਹਰਦੋਇਆ ਦਾ ਰਹਿਣ ਵਾਲਾ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਉਹ ...
ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸੋਸ਼ਲ ਮੀਡੀਆ 'ਤੇ ਫੈਲੀਆਂ ਝੂਠੀਆਂ ਅਫ਼ਵਾਹਾਂ ਕਾਰਨ ਕਈ ਵਾਰ ਆਮ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਦਾ ਹੀ ਕੁਝ ਸਥਾਨਿਕ ਆਈ.ਟੀ.ਆਈ. ਪਟਿਆਲਾ ਵਿਖੇ ਵਾਪਰ ਰਿਹਾ ਹੈ | ਕਿਸੇ ...
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਘਨੋਰ ਰੋਡ 'ਤੇ ਸਥਿਤ ਪਿੰਡ ਰਾਏਪੁਰ ਮੰਡਲਾ ਵਿਖੇ ਇਕ ਵਾਪਰੇ ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਜੀਤ (37) ਵਾਸੀ ਘਨੌਰ ਵਜੋਂ ਹੋਈ ਹੈ | ਇਸ ਹਾਦਸੇ ਦੀ ਸ਼ਿਕਾਇਤ ...
ਭਾਦਸੋਂ, 9 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੇ ਖੇਡ ਮੈਦਾਨ ਵਿਚ ਦੁਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਰਾਮ ਚੰਦਰ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਕੱਢ ਕੇ ਸ਼ਾਮ ਨੂੰ ਰਾਵਣ ਦੇ ...
ਰਾਜਪੁਰਾ, 9 ਅਕਤੂਬਰ (ਜੀ.ਪੀ. ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੌਾਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨਾਲ ਸ਼ਹਿਰ ਦੀ ਸੁੰਦਰਤਾ ਲਈ ਸਫ਼ਾਈ ਕਰਨ ਦੀ ਮੁਹਿੰਮ ਦੀ ...
ਪਟਿਆਲਾ, 9 ਅਕਤੂਬਰ (ਜਸਪਾਲ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੂੰ 6000 ਰੁਪਏ ਦੀ ਜੋ ਸਹਾਇਤਾ ਰਾਸ਼ੀ ਦੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਭੇਜੀ ਜਾ ਰਹੀ ਹੈ | ਇਸ ਸਬੰਧੀ ਸਹਿਕਾਰੀ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ...
ਬਨੂੜ, 9 ਅਕਤੂਬਰ (ਭੁਪਿੰਦਰ ਸਿੰਘ)-ਰਾਜਪੁਰਾ ਵਿਖੇ ਸਰਦ ਰੁੱਤ ਦੇ ਹੋਏ ਜ਼ੋਨਲ ਟੂਰਨਾਮੈਂਟ ਵਿਚ ਮਾਣਕਪੁਰ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਵਿਚ ਜੇਤੂ ਰਹੇ ...
ਨਾਭਾ, 9 ਅਕਤੂਬਰ (ਕਰਮਜੀਤ ਸਿੰਘ)-ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਪਿੰਡ ਦੁਲੱਦੀ ਦੀ ਪ੍ਰਧਾਨਗੀ ਦੀ ਚੋਣ ਕੀਤੀ ਗਈ | ਜਿੱਥੇ ਕਾਂਗਰਸ ਦੇ ਮੈਂਬਰ ਬਹੁਮੱਤ ਨਾਲ ਕਾਬਜ਼ ਹੋਏ | ਇਸ ਚੋਣ 'ਚ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਦੁਲੱਦੀ ਦੇ ਭਤੀਜੇ ਸਿਕੰਦਰ ਸਿੰਘ ...
ਬਹਾਦਰਗੜ੍ਹ, 9 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਪਟਿਆਲਾ ਜ਼ਿਲੇ੍ਹ ਦੇ ਅਧਿਆਪਕਾਂ ਦੇ ਸਨਮਾਨ ਸਮਾਰੋਹ ਦੌਰਾਨ ਬਹਾਦਰਗੜ੍ਹ ਸਕੂਲ ਦੇ ਪਿ੍ੰਸੀਪਲ ਅਤੇ 35 ਅਧਿਆਪਕਾਂ ਨੂੰ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ...
ਪਾਤੜਾਂ, 9 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਚੱਲ ਰਹੀ ਹੈ | ਇਸ ਕਾਰ ਸੇਵਾ ਲਈ ਹਲਕਾ ਸ਼ੁਤਰਾਣਾ ਤੋਂ ...
ਭਾਦਸੋਂ, 9 ਅਕਤੂਬਰ (ਪ੍ਰਦੀਪ ਦੰਦਰਾਲ਼ਾ)-ਪੰਜਾਬ 'ਚ ਕਾਂਗਰਸ ਦੇ ਰਾਜ 'ਚ ਲੋਕ ਬੁਰੀ ਤਰ੍ਹਾਂ ਨਾਲ਼ ਦੁਖੀ ਹਨ | ਇਹ ਪ੍ਰਗਟਾਵਾ ਨਰਿੰਦਰ ਜੋਸ਼ੀ ਦੇ ਦਫ਼ਤਰ ਪੁੱਜ ਕੇ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਇੰਚਾਰਜ ਦੇਵ ਮਾਨ ਨੇ ਭਾਦਸੋਂ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਇਸ ...
ਨਾਭਾ, 9 ਅਕਤੂਬਰ (ਕਰਮਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਧਾਰਮਿਕ ਸਮਾਗਮ 13 ਅਕਤੂਬਰ ਨੂੰ ਨੇੜਲੇ ਪਿੰਡ ਅਲਹੌਰਾਂ ਦੇ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਸਵੇਰੇ 9 ਤੋਂ 4 ਵਜੇ ਤੱਕ ਕਰਵਾਏ ਜਾ ਰਹੇ ਹਨ | ਇਸ ...
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਨਾਲ ਉਸ ਦੇ ਸਿਰ 'ਤੇ ਕਿਰਪਾਨ ਮਾਰਨ ਤੇ ਪੇਟ 'ਚ ਛੁਰਾ ਮਾਰਨ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ 15 ਅਣਪਛਾਤੇ ਵਿਅਕਤੀਆਂ ਸਮੇਤ 19 ਜਣਿਆਂ ਿਖ਼ਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ...
ਸਮਾਣਾ, 9 ਅਕਤੂਬਰ (ਗੁਰਦੀਪ ਸ਼ਰਮਾ)-ਨੇੜਲੇ ਪਿੰਡ ਗੱਜੂਮਾਜਰਾ ਵਿਖੇ ਭਗਵਾਨ ਵਾਲਮੀਕ ਵੈੱਲਫੇਅਰ ਸੁਸਾਇਟੀ ਯੂਨਿਟ ਪੰਜਾਬ ਵਲੋਂ ਭਗਵਾਨ ਵਾਲਮੀਕ ਦੀ ਮੂਰਤੀ ਸਥਾਪਨਾ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਰਜਿੰਦਰ ਸਿੰਘ ਅਤੇ ਪੀ.ਏ. ਮੇਜਰ ਸਿੰਘ ...
ਪਟਿਆਲਾ, 9 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਸਹਿ ਅਕਾਦਮਿਕ ਵਿੱਦਿਅਕ ਮੁਕਾਬਲੇ ਵਿਚ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ 9 ਤਗਮੇ ਜਿੱਤੇ | ਜਿਸ ਵਿਚ ਭਾਸ਼ਣ ਪ੍ਰਤੀਯੋਗਤਾ ਵਿਚ ...
ਰਾਜਪੁਰਾ, 9 ਅਕਤੂਬਰ (ਰਣਜੀਤ ਸਿੰਘ, ਜੀ.ਪੀ. ਸਿੰਘ)-ਗੰਡਾ ਖੇੜੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਭੱਦਕ ਮੋੜ ਨੇੜੇ ...
ਪਟਿਆਲਾ, 9 ਅਕਤੂਬਰ (ਅ.ਸ. ਆਹਲੂਵਾਲੀਆ)-ਪੀ.ਆਰ.ਟੀ.ਸੀ. ਵਰਕਸ਼ਾਪ ਤੋਂ ਸਨੌਰੀ ਅੱਡੇ ਤੱਕ 1.75 ਕਿਲੋਮੀਟਰ ਸੜਕ ਨੂੰ 2 ਕਰੋੜ 94 ਲੱਖ ਰੁਪਏ ਖ਼ਰਚ ਕੇ ਬਣਵਾਉਣ ਲਈ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ ਹੈ | ਪਿਛਲੇ 11 ਸਾਲਾਂ ਤੋਂ ਇਸ ਸੜਕ 'ਤੇ ਸੀਵਰੇਜ ਬਲਾਕ ਰਹਿਣ ਦੀ ਸਮੱਸਿਆ ...
ਬਨੂੜ, 9 ਅਕਤੂਬਰ (ਭੁਪਿੰਦਰ ਸਿੰਘ)-ਬਿਨਾਂ ਛੱਤ ਅਤੇ ਕੱਚੇ ਮਕਾਨਾਂ ਵਾਲੇ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਦੀ ਯੋਜਨਾ ਅਧੀਨ ਨਗਰ ਕੌਾਸਲ ਬਨੂੜ ਵਲੋਂ 9 ਪਰਿਵਾਰਾਂ ਨੂੰ 3 ਲੱਖ 90 ਹਜ਼ਾਰ ਦੀ ਰਾਸ਼ੀ ਦੇ ਦਸਤਾਵੇਜ਼ ਸੌਾਪੇ ਗਏ | ਕੌਾਸਲ ਦੇ ਅਹਾਤੇ ਵਿਚ ਹੋਏ ਸਮਾਗਮ ...
ਨਾਭਾ, 9 ਅਕਤੂਬਰ (ਕਰਮਜੀਤ ਸਿੰਘ)-ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਜਿਵੇਂ ਨਵੀਆਂ ਸੜਕਾਂ ਬਣਾਉਣਾ, ਸ਼ਹਿਰ ਵਿਚ ਸਫ਼ਾਈ ਦਾ ਮਜ਼ਬੂਤ ਪ੍ਰਬੰਧ ਅਤੇ ਸਟਰੀਟ ਲਾਈਟਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਨਗਰ ਕੌਾਸਲ ਵਚਨਬੱਧ ਹੈ | ਇਹ ਗੱਲ ਨਗਰ ਕੌਾਸਲ ਪ੍ਰਧਾਨ ...
ਪਟਿਆਲਾ, 9 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਦੀ ਬੈਠਕ ਹੋਈ | ਜਿਸ ਵਿਚ ਅਧਿਆਪਕਾ ਦੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਪੂਟਾ ਦੇ ਪ੍ਰਧਾਨ ਡਾ. ਜਸਵਿੰਦਰ ...
ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਪਟਿਆਲਾ ਜੋਨ ਦਾ ਖੇਤਰੀ ਯੁਵਕ ਮੇਲਾ ਇਸ ਵਾਰ ਖ਼ਾਲਸਾ ਕਾਲਜ ਪਟਿਆਲਾ ਚ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਖ਼ਾਲਸਾ ਕਾਲਜ ਦੇ ਪਿੰ੍ਰਸੀਪਲ ਡਾ. ਧਰਮਿੰਦਰ ਸਿੰਘ ...
ਪਟਿਆਲਾ, 9 ਅਕਤੂਬਰ (ਚਹਿਲ)-ਕਿ੍ਕਟ ਹੱਬ ਤੇ ਫੋਕਲ ਪੁਆਇੰਟ ਪਟਿਆਲਾ ਵਿਖੇ ਸੰਪੰਨ ਹੋਏ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕਿ੍ਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਨੂੰ ...
ਪਟਿਆਲਾ, 9 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਇਕ ਦਿਨਾ ਸੈਮੀਨਾਰ 'ਪੰਜਾਬੀ ਨਾਵਲ : ਵਿਧਾਗਤ ਪਰਿਪੇਖ' ਵਿਸ਼ੇ 'ਤੇ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਡੀਨ ਅਕਾਦਮਿਕ ...
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸੁਪਰ ਸਪੈਸ਼ਲਿਸਟ ਬਲਾਕ 'ਚ ਚੱਲ ਰਹੇ ਕਾਰਜਾਂ ਦਾ ਮੁਆਇਨਾ ਕਰਨ ਲਈ ਪਟਿਆਲਾ ਪੁੱਜੇ | ਇਸ ਦੌਰਾਨ ...
ਨਾਭਾ, 9 ਅਕਤੂਬਰ (ਕਰਮਜੀਤ ਸਿੰਘ, ਅਮਨਦੀਪ ਸਿੰਘ ਲਵਲੀ)-ਨਗਰ ਕੌਾਸਲ ਨਾਭਾ ਦੇ ਸਾਬਕਾ ਪ੍ਰਧਾਨ ਅਤੇ ਮਾਲਵਾ ਜ਼ੋਨ ਦੋ ਦੇ ਐੱਸ.ਓ. ਆਈ. ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਡਾ. ਕਰਨੈਲ ਸਿੰਘ ਸੰਖੇਪ ਬਿਮਾਰੀ ...
ਪਟਿਆਲਾ, 9 ਅਕਤੂਬਰ (ਅ.ਸ. ਆਹਲੂਵਾਲੀਆ)-ਸਨੌਰੀ ਅੱਡਾ ਪੁਲ ਜੋ ਨਗਰ ਨਿਗਮ ਦੀਆਂ ਹੀ ਕਈ ਕਾਲੋਨੀਆਂ ਦੇ ਨਾਲ-ਨਾਲ ਦੇਵੀਗੜ੍ਹ, ਸਨੌਰ ਦੇ ਨਾਗਰਿਕਾਂ ਲਈ ਸ਼ਹਿਰ 'ਚ ਆਉਣ-ਜਾਣ ਦਾ ਸੁਰੱਖਿਅਤ ਰਸਤਾ ਸੀ, ਨੂੰ ਤੋੜ ਕੇ ਬਣਾਉਣ 'ਚ ਹੋ ਰਹੀ ਦੇਰੀ ਨੇ ਵਿਰੋਧੀਆਂ ਨੂੰ ਵੀ ਸਰਕਾਰ ...
ਪਟਿਆਲਾ, 9 ਅਕਤੂਬਰ (ਜਸਪਾਲ ਸਿੰਘ ਢਿੱਲੋਂ)-ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਬੰਧੀ ਕੌਮੀ ਗਰੀਨ ਟਿ੍ਬਿਊਨਲ ਨੇ ਪਿਛਲੇ ਸਮੇਂ ਤੋਂ ਸਖ਼ਤ ਆਦੇਸ਼ ਦਿੱਤੇ ਹੋਏ ਹਨ | ਇਸ ਸਬੰਧੀ ਗਰੀਨ ਟਿ੍ਬਿਊਨਲ ਨੇ ਰਾਜਾਂ ਨੂੰ ਬੁਲਾਕੇ ਇਸ ਵਿਰੁੱਧ ਸਾਰਥਿਕ ਕਦਮ ਉਠਾਉਣ ਲਈ ਆਖਿਆ ...
ਰਾਜਪੁਰਾ, 9 ਅਕਤੂਬਰ (ਰਣਜੀਤ ਸਿੰਘ)-ਪੰਜਾਬ ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਸ਼ੈਲਰ ਉਦਯੋਗ ਉੱਜੜਨ ਕਿਨਾਰੇ ਪੁੱਜ ਗਿਆ ਹੈ ਅਤੇ ਇਹ ਨੀਤੀਆਂ ਸਰਕਾਰ ਦੀ ਮਾੜੀ ਨੀਤ 'ਤੇ ਮੋਹਰ ਲਾ ਰਹੀਆਂ ਹਨ ਅਤੇ ਸ਼ੈਲਰ ਮਾਲਕਾਂ ਨੂੰ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹਨ | ਇਹ ...
ਰਾਜਪੁਰਾ, 9 ਅਕਤੂਬਰ (ਜੀ.ਪੀ. ਸਿੰਘ)-ਨੇੜਲੇ ਪਿੰਡ ਪਹਿਰ ਖ਼ੁਰਦ 'ਚ ਅਗਾਂਹਵਧੂ ਸੋਚ ਵਾਲੇ ਕਿਸਾਨ ਵਲੋਂ ਆਪਣੇ ਝੋਨੇ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਅਗੇਤੀ ਸਿੱਧੀ ਬਿਜਾਈ ਕਰਕੇ ਇਕ ਵਧੀਆ ਮਿਸਾਲ ਦਿੰਦਿਆਂ ਇਲਾਕੇ ਦੇ ਕਿਸਾਨਾਂ ਲਈ ...
ਪਟਿਆਲਾ, 9 ਅਕਤੂਬਰ (ਚਹਿਲ)-ਖੇਡ ਵਿਭਾਗ ਦੇ ਕੋਚ ਗੁਰਪ੍ਰੀਤ ਸਿੰਘ ਤੇ ਸੁਖਪਾਲ ਪਾਲੀ ਅਜਨੌਦਾ ਦੀ ਸਿਖਲਾਈ ਯਾਫ਼ਤਾ ਪਟਿਆਲਾ ਜ਼ਿਲੇ੍ਹ ਦੀਆਂ ਲੜਕੀਆਂ ਦੀ ਟੀਮ ਨੇ ਪੰਜਾਬ ਸਕੂਲ ਖੇਡਾਂ ਦੇ ਅੰਡਰ-19 ਮੁਕਾਬਲਿਆਂ 'ਚ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ...
ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਦੇ ਫਿਜ਼ਿਕਸ ਅਤੇ ਕੈਮਿਸਟਰੀ ਵਿਭਾਗ ਵੱਲੋਂ ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋੋਜੀ ਇੰਸਟੀਚਿਊਟ ਮੋਹਾਲੀ ਦੀ ਲੈਬ ਦਾ ਇਕ ਦਿਨਾ ਵਿੱਦਿਅਕ ਦੌਰਾ ਕੀਤਾ ਗਿਆ | ਇਸ ਦੌਰਾ ਦੌਰਾਨ ਲਗਪਗ 40 ...
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਇਕ ਪਿੰਡ ਦੀ ਰਹਿਣ ਵਾਲੀ 20 ਸਾਲਾ ਲੜਕੀ 8 ਅਕਤੂਬਰ ਵਾਲੇ ਦਿਨ ਰਾਤੀ 11 ਵਜੇ ਦੇ ਕਰੀਬ ਜਾਗਰਨ ਤੋਂ ਵਾਪਸ ਆਪਣੇ ਘਰ ਆ ਰਹੀ ਸੀ, ਇਸੇ ਦੌਰਾਨ ਪਹਿਲਾਂ ਹੀ ਰਸਤੇ 'ਚ ਖੜ੍ਹੇ ਇਕ ਵਿਅਕਤੀ ਲੜਕੀ ਨੂੰ ਰੋਕ ਕੇ ਉਸ ਨਾਲ ...
ਦੇਵੀਗੜ੍ਹ, 9 ਅਕਤੂਬਰ (ਮੁਖ਼ਤਿਆਰ ਸਿੰਘ ਨੌਗਾਵਾਂ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਸ਼ੈਲਰ ਵਾਲਿਆਂ ਲਈ ਕੋਈ ਚੰਗੀ ਪਾਲਿਸੀ ਨਾ ਬਣਾਏ ਜਾਣ ਕਰਕੇ ਕਿਸਾਨ, ਆੜ੍ਹਤੀਏ ਅਤੇ ਸ਼ੈਲਰਾਂ ਵਾਲੇ ਕਸੂਤੀ ਸਥਿਤੀ ਵਿਚ ਫਸੇ ਹੋਏ ਹਨ, ...
ਬਨੂੜ, 9 ਅਕਤੂਬਰ (ਭੁਪਿੰਦਰ ਸਿੰਘ)-ਸ਼ਹਿਰ ਦੇ ਵਾਰਡ ਨੰ: 12 ਵਿਖੇ ਅਨਾਜ ਮੰਡੀ ਦੇ ਮੁੱਖ ਗੇਟ ਸਾਹਮਣੇ ਸੜਕ ਵਿਚਾਲੇ ਟੁੱਟਿਆ ਮੇਨ ਹੋਲ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੈ | ਜਿਸ ਪ੍ਰਤੀ ਨਾ ਅਜੇ ਤਕ ਕੌਾਸਲ ਨੇ ਕੁਝ ਕੀਤਾ ਤੇ ਨਾ ਹੀ ਸੀਵਰੇਜ ਬੋਰਡ ਦੇ ਕਿਸੇ ਅਧਿਕਾਰੀ ਦੀ ...
ਸ਼ੁਤਰਾਣਾ, 9 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਸਥਾਨਕ ਕਸਬੇ ਵਿਖੇ ਭਾਖੜਾ ਨਹਿਰ (ਬੀ.ਐਮ.ਐਲ.) ਉੱਪਰ ਬਣਿਆ ਹੋਇਆ ਅਤਿ ਖਸਤਾ ਹਾਲਤ ਪੁਲ਼ ਕਦੇ ਵੀ ਟੁੱਟ ਕੇ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਪਰ ਕੰੁਭਕਰਨੀ ਨੀਂਦੇ ਸੁੱਤਾ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਪੂਰੀ ...
ਰਾਜਪੁਰਾ, 9 ਅਕਤੂਬਰ (ਰਣਜੀਤ ਸਿੰਘ)-ਇੱਥੋਂ ਦੀ ਅਨਾਜ ਮੰਡੀ ਵਿਚ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਅਨਾਜ ਮੰਡੀ ਵਿਚ ਕਿਸਾਨਾਂ ਦਾ ਸੋਨਾ ਰੁਲਦਾ ਵਿਖਾਈ ਦੇ ਰਿਹਾ ਹੈ | ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਗ਼ਾਇਬ ਹੈ | ਮੰਡੀ ਵਿਚ 1,22,780 ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX