ਤਾਜਾ ਖ਼ਬਰਾਂ


ਮਹਿਲ ਕਲਾਂ 'ਚ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਵਿਰੁੱਧ ਮੁੱਖ ਮਾਰਗ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼ਨ
. . .  19 minutes ago
ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖ਼ਾਲਸਾ ਵੱਲੋਂ ...
ਬਟਾਲਾ 'ਚ ਬੰਦ ਰਿਹਾ ਬੇਅਸਰ
. . .  30 minutes ago
ਬਟਾਲਾ, 25 ਜਨਵਰੀ (ਕਾਹਲੋਂ)- ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਦਿੱਤੇ...
ਕਪਿਲ ਮਿਸ਼ਰਾ 'ਤੇ ਚੋਣ ਕਮਿਸ਼ਨ ਦੀ ਕਾਰਵਾਈ, 48 ਘੰਟੇ ਚੋਣ ਪ੍ਰਚਾਰ ਕਰਨ 'ਤੇ ਲਾਈ ਰੋਕ
. . .  38 minutes ago
ਨਵੀਂ ਦਿੱਲੀ, 25 ਜਨਵਰੀ- ਚੋਣ ਕਮਿਸ਼ਨ ਨੇ ਭਾਜਪਾ ਨੇਤਾ ਅਤੇ ਦਿੱਲੀ ਦੀ ਮਾਡਲ ਟਾਊਨ ਸੀਟ ਤੋਂ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ 'ਤੇ 48 ਘੰਟੇ ਤੱਕ ਚੋਣ ਪ੍ਰਚਾਰ ਕਰਨ 'ਤੇ ਰੋਕ...
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, 4 ਵਾਰ ਵਿਧਾਇਕ ਰਹੇ ਹਰਸ਼ਰਣ ਬੱਲੀ 'ਆਪ' 'ਚ ਹੋਏ ਸ਼ਾਮਲ
. . .  50 minutes ago
ਨਵੀਂ ਦਿੱਲੀ, 25 ਜਨਵਰੀ- ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਚਾਰ ਵਾਰ ਵਿਧਾਇਕ ਰਹੇ ਹਰਸ਼ਰਣ ਸਿੰਘ ਬੱਲੀ ਪਾਰਟੀ ਨੂੰ ਛੱਡ ਅੱਜ ਆਮ ਆਦਮੀ ਪਾਰਟੀ...
ਜਥੇਦਾਰ ਫੱਗੂਵਾਲਾ ਨੇ ਗੈਰ ਪੰਥਕਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਭਾਈ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ
. . .  58 minutes ago
ਲੌਂਗੋਵਾਲ, 25 ਜਨਵਰੀ (ਸ.ਸ.ਖੰਨਾ)- ਸਥਾਨਕ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਗੁਰਦੁਆਰਾ ਕੈਂਬੋਵਾਲ ਸਾਹਿਬ ...
ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਕਈ ਸਮਝੌਤਿਆਂ 'ਤੇ ਹੋਏ ਹਸਤਾਖ਼ਰ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਭਾਰਤ ਅਤੇ ਬ੍ਰਾਜ਼ੀਲ ਨੇ ਜੈਵਿਕ ਈਧਨ ਅਤੇ ਦੇਸੀ ਗਾਵਾਂ ਦੀ ਪ੍ਰਜਾਤੀ ਦੇ ਪ੍ਰਚਾਰ ਸਣੇ ਆਪਸੀ ਸਹਿਯੋਗ ਦੇ 15 ਸਮਝੌਤਿਆਂ ਤੇ ਸੰਧੀ 'ਤੇ ਅੱਜ ਹਸਤਾਖ਼ਰ ਕੀਤੇ ਅਤੇ...
ਪਾਕਿਸਤਾਨ ਜਾਣਾ ਚਾਹੁੰਦੇ ਹਨ ਮਹਿਲਾ ਕਮਿਸ਼ਨ ਦੇ ਚੇਅਰਪਰਸਨ
. . .  about 1 hour ago
ਪਟਿਆਲਾ, 25 ਜਨਵਰੀ (ਅਮਨਦੀਪ ਸਿੰਘ)-ਪਾਕਿਸਤਾਨ 'ਚ ਸਿੱਖ ਕੁੜੀਆਂ ਦੇ ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਪੰਜਾਬ...
ਨਿਰਭੈਆ ਦੇ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਸਾਲ 2012 ਦੇ ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਸ਼ੀ ਮੁਕੇਸ਼ ਕੁਮਾਰ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਉਸ ਦੀ ਦਇਆ ਪਟੀਸ਼ਨ ਨੂੰ ਖ਼ਾਰਜ ਕਰਨ...
ਨਾਗਰਿਕਤਾ ਬਿੱਲ ਦੇ ਵਿਰੋਧ 'ਚ ਪੱਖੋ ਕੈਂਚੀਆਂ ਨੇੜੇ ਚੱਕਾ ਜਾਮ
. . .  about 1 hour ago
ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)- ਸ਼ਹਿਣਾ ਨੇੜਲੇ ਸਨਅਤੀ ਕਸਬਾ ਪੱਖੋ ਕੈਂਚੀਆ ਵਿਖੇ ਨਾਗਰਿਕਤਾ ਬਿੱਲ ਦੇ ਵਿਰੋਧ 'ਚ...
ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤਜਿੰਦਰ ਬੱਗਾ ਨੂੰ ਭੇਜਿਆ ਨੋਟਿਸ
. . .  1 minute ago
ਨਵੀਂ ਦਿੱਲੀ, 25 ਜਨਵਰੀ- ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਹਰਿਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਤਜਿੰਦਰ ਪਾਲ ਸਿੰਘ ਬੱਗਾ...
ਹਿਮਾਚਲ ਪ੍ਰਦੇਸ਼ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਮਿਲੇਗਾ 5 ਫ਼ੀਸਦੀ ਮਹਿੰਗਾਈ ਭੱਤਾ
. . .  about 2 hours ago
ਸ਼ਿਮਲਾ, 25 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਸੂਬਾ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨ ਧਾਰੀਆਂ ਲਈ...
ਗੜ੍ਹਸ਼ੰਕਰ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ
. . .  about 2 hours ago
ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ...
ਗ੍ਰਹਿ ਮੰਤਰਾਲੇ ਨੇ ਐੱਨ. ਆਈ. ਏ. ਨੂੰ ਸੌਂਪਿਆ ਭੀਮਾ ਕੋਰੇਗਾਂਵ ਮਾਮਲਾ
. . .  about 2 hours ago
ਨਵੀਂ ਦਿੱਲੀ, 25 ਜਨਵਰੀ- ਕੇਂਦਰੀ ਗ੍ਰਹਿ ਮੰਤਰਾਲੇ ਨੇ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ...
ਚੋਗਾਵਾ ਅਤੇ ਲੋਪੋਕੇ 'ਚ ਵੀ ਮਿਲਿਆ ਬੰਦ ਨੂੰ ਭਰਵਾ ਹੁੰਗਾਰਾ
. . .  about 1 hour ago
ਚੋਗਾਵਾ/ਲੋਪੋਕੇ, 25 ਜਨਵਰੀ (ਗੁਰਬਿੰਦਰ ਸਿੰਘ ਬਾਗ਼ੀ/ਗੁਰਵਿੰਦਰ ਸਿੰਘ ਕਲਸੀ)- ਦਲ ਖਾਲਸਾ ਪੰਜਾਬ ਅਤੇ ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਘੱਟ ਗਿਣਤੀਆਂ ..
ਅਵੰਤੀਪੋਰਾ ਮੁਠਭੇੜ : ਸੁਰੱਖਿਆ ਬਲਾਂ ਨੇ ਜੈਸ਼ ਦੇ ਚੋਟੀ ਦੇ ਕਮਾਂਡਰ ਅਤੇ ਦੋ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 2 hours ago
ਸ੍ਰੀਨਗਰ, 25 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਚੱਲ ਰਹੇ ਰਹੀ ਮੁਠਭੇੜ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ...
ਸਰਕਾਰੀ ਕਾਲਜ ਅਜਨਾਲਾ 'ਚ ਮਨਾਇਆ ਗਿਆ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ
. . .  about 2 hours ago
2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  about 2 hours ago
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਗਾ ਵਿਖੇ ਵਰਕਰਾਂ ਨਾਲ ਕੀਤੀ ਬੈਠਕ
. . .  about 2 hours ago
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  about 3 hours ago
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਬੰਦ ਦਾ ਸੱਦਾ ਰਿਹਾ ਬੇਅਸਰ
. . .  about 3 hours ago
ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਅੰਮ੍ਰਿਤਸਰ ਰਵਾਨਾ ਹੋਏ ਸਿੱਖਿਆ ਸਕੱਤਰ
. . .  about 3 hours ago
ਬਾਘਾਪੁਰਾਣਾ 'ਚ ਪੰਜਾਬ ਬੰਦ ਦਾ ਨਹੀਂ ਹੋਇਆ ਕੋਈ ਅਸਰ
. . .  about 3 hours ago
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ. ਟੀ. ਰੋਡ ਜਾਮ
. . .  about 3 hours ago
ਅਮਰੀਕਾ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
. . .  about 3 hours ago
ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ 'ਚ ਸਥਿਤੀ ਤਣਾਅਪੂਰਨ
. . .  about 4 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਵਲੋਂ ਅੰਮ੍ਰਿਤਸਰ 'ਚ ਮੁਜ਼ਾਹਰਾ
. . .  about 4 hours ago
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੰਦ ਦਾ ਨਹੀਂ ਕੋਈ ਅਸਰ
. . .  about 4 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਨੇ ਬਰਨਾਲੇ 'ਚ ਕੱਢਿਆ ਮਾਰਚ ਅਤੇ ਬੰਦ ਕਰਾਈਆਂ ਦੁਕਾਨਾਂ
. . .  about 4 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
. . .  about 5 hours ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 5 hours ago
ਸੰਗਰੂਰ 'ਚ ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 5 hours ago
ਐੱਸ. ਟੀ. ਐੱਫ. ਬਾਰਡਰ ਰੇਂਜ ਵਲੋਂ 2 ਕਰੋੜ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ
. . .  about 6 hours ago
ਸਿੱਖਿਆ ਸਕੱਤਰ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਸਕੂਲਾਂ ਦਾ ਦੌਰਾ
. . .  about 6 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 6 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, 18 ਮੌਤਾਂ
. . .  about 7 hours ago
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤੱਕ 41 ਲੋਕਾਂ ਦੀ ਹੋਈ ਮੌਤ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  about 1 hour ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  about 1 hour ago
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  about 1 hour ago
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਅੱਸੂ ਸੰਮਤ 551

ਸ੍ਰੀ ਮੁਕਤਸਰ ਸਾਹਿਬ

ਫਾਇਨਾਂਸਰਾਂ ਦੇ ਮੱਕੜ ਜਾਲ 'ਚ ਫਸੇ ਲੋਕਾਂ ਦੀਆਂ ਆਤਮ ਹੱਤਿਆ ਵਿਚ ਹੋ ਰਿਹਾ ਲਗਾਤਾਰ ਵਾਧਾ

ਗਿੱਦੜਬਾਹਾ, 9 ਅਕਤੂਬਰ (ਬਲਦੇਵ ਸਿੰਘ ਘੱਟੋਂ)-ਇਕ ਪਾਸੇ ਜਿੱਥੇ ਦੇਸ਼ ਦੇ ਵੱਡੇ ਪੂਜੀਪਤੀਆਂ ਤੇ ਕਾਰੋਬਾਰੀਆਂ ਨੂੰ ਬੈਂਕਾਂ ਦੇਸ਼ ਵਿਚ ਉਨ੍ਹਾਂ ਦੀ ਕੁੱਲ ਸੰਪਤੀ ਤੋਂ ਕਈ ਗੁਣਾਂ ਵੱਧ ਅਰਬਾਂ ਰੁਪਏ ਦੇ ਲੋਨ ਅੱਖਾਂ ਬੰਦ ਕਰਕੇ ਦੇ ਦਿੰਦੀਆਂ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰੀ ਬੈਂਕਾਂ ਵਲੋਂ ਲੋਨ ਲੈਣ ਵਾਲੇ ਆਮ ਲੋਕ ਨੂੰ ਰੱਜ ਕੇ ਖੱਜਲ-ਖੁਆਰ ਕੀਤਾ ਜਾਂਦਾ ਹੈ, ਜਿਸ ਤੋਂ ਬਚਣ ਲਈ ਆਮ ਲੋਕ ਪ੍ਰਾਈਵੇਟ ਫਾਇਨਾਂਸਰਾਂ ਦੇ ਮੱਕੜ ਜਾਲ ਵਿਚ ਫਸ ਜਾਂਦੇ ਹਨ | ਪ੍ਰਾਈਵੇਟ ਫਾਇਨਾਂਸਰਾਂ ਵਲੋਂ ਵਿਆਜ 'ਤੇ ਪੈਸੇ ਦੇਣ ਸਮੇਂ ਕਰਜ਼ਾ ਲੈਣ ਵਾਲੇ ਵਿਅਕਤੀ ਤੋਂ ਵਿਆਜ ਸਮੇਤ ਪੂਰਾ ਪੈਸਾ ਵਾਪਸ ਕਰਨ ਤੋਂ ਬਾਅਦ ਮੋੜ ਦੇਣ ਦਾ ਵਾਅਦਾ ਕਰਕੇ ਗਰੰਟੀ ਦੇ ਤੌਰ 'ਤੇ ਕੁੱਝ ਖਾਲੀ ਚੈੱਕਾਂ, ਖਾਲੀ ਪ੍ਰਨੋਟਾਂ ਤੇ ਕੁੱਝ ਖਾਲੀ ਕਾਗਜਾਂ 'ਤੇ ਦਸਤਖਤ ਕਰਵਾ ਲਏ ਜਾਂਦੇ ਹਨ | ਜਦ ਉਪਰੋਕਤ ਕਾਰਵਾਈ ਰਾਹੀਂ ਪੈਸੇ ਵਿਆਜ 'ਤੇ ਲੈਣ ਵਾਲਾ ਵਿਅਕਤੀ ਇਕ ਵਾਰ ਕਾਨੂੰਨੀ ਤੌਰ 'ਤੇ ਇਨ੍ਹਾਂ ਫਾਇਨਾਂਸਰਾਂ ਦੇ ਜਾਲ ਵਿਚ ਫਸ ਜਾਂਦਾ ਹੈ ਤਾਂ ਇਹ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ | ਗਿੱਦੜਬਾਹਾ ਵਿਚ ਵੀ ਪਿਛਲੇ ਦਿਨਾਂ ਵਿਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਪ੍ਰਾਈਵੇਟ ਫਾਇਨਾਂਸਰਾਂ ਤੋਂ ਲਏ ਗਏ ਕਰਜ਼ੇ, ਕਰਜਦਾਰਾਂ ਦੀ ਮੌਤ ਦਾ ਕਾਰਨ ਬਣੇ ਹਨ, ਪਰ ਫਾਇਨਾਂਸਰ ਆਪਣੀ ਉੱਚੀ ਸਿਆਸੀ ਪਹੁੰਚ ਤੇ ਪੈਸੇ ਦੇ ਜ਼ੋਰ 'ਤੇ ਹਰ ਵਾਰ ਬਚ ਨਿਕਲਦੇ ਹਨ | ਇਸ ਤਰ੍ਹਾਂ ਦਾ ਹੀ ਇਕ ਮਾਮਲਾ ਗਿੱਦੜਬਾਹਾ ਦੇ ਅਧਿਆਪਕ ਜੋੜੇ ਦਾ ਸਾਹਮਣੇ ਆਇਆ ਹੈ | ਇਸ ਸਬੰਧੀ ਸੰਧਿਆ ਬਾਂਸਲ ਪਤਨੀ ਕਮਲ ਕਿਸ਼ੋਰ ਬਾਂਸਲ ਵਾਸੀ ਪ੍ਰੀਤ ਨਗਰ ਨੇ ਹਲਫੀਆਂ ਬਿਆਨ ਰਾਹੀਂ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਹ ਦੋਵੇਂ ਪਤੀ-ਪਤਨੀ ਕੰਪਿਊਟਰ ਸਾਇੰਸ ਅਧਿਆਪਕ ਹਨ ਤੇ ਦੋਵੇਂ ਹੀ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦਾ ਕੰਮ ਕਰਦੇ ਹਨ | ਸੰਧਿਆ ਬਾਂਸਲ ਨੇ ਦੱਸਿਆ ਕਿ ਦਸੰਬਰ 2015 ਵਿਚ ਮੇਰੀ ਸੱਸ ਸ੍ਰੀਮਤੀ ਆਸ਼ਾ ਰਾਣੀ ਨੂੰ ਛਾਤੀ ਦਾ ਕੈਂਸਰ ਹੋ ਗਿਆ ਤੇ ਜਨਵਰੀ 2016 ਵਿਚ ਮੇਰੇ ਪਤੀ ਕਮਲ ਕਿਸ਼ੋਰ ਬਾਂਸਲ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਲੱਤ ਟੁੱਟ ਗਈ | ਲਗਾਤਾਰ ਪਈਆਂ ਇਨ੍ਹਾਂ ਮੁਸੀਬਤਾਂ ਤੋਂ ਬਾਅਦ ਉਨ੍ਹਾਂ ਦਾ ਸਾਰਾ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ | ਉਨ੍ਹਾਂ ਦੱਸਿਆ ਕਿ ਸਾਨੂੰ ਆਪਣਾ ਕਾਰੋਬਾਰ ਦੁਬਾਰਾ ਪੈਰਾਂ ਸਿਰ ਕਰਨ ਲਈ ਪੈਸੇ ਦੀ ਲੋੜ ਸੀ ਤੇ ਇਸ ਲਈ ਅਸੀਂ ਲੋੜ ਅਨੁਸਾਰ ਫਾਇਨਾਂਸ ਦਾ ਕੰਮ ਕਰਨ ਵਾਲੇ ਬਲਜਿੰਦਰ ਸ਼ਰਮਾ ਪੁੱਤਰ ਹਰੀ ਚੰਦ ਵਾਸੀ ਬੁੱਟਰ ਬਖੂਹਾ ਤੋਂ ਜਨਵਰੀ 2017 ਵਿਚ ਡੇਢ ਲੱਖ ਰੁਪਏ ਲਏ ਸਨ, ਜਿਸ ਨੂੰ ਅਸੀਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ 33 ਕਿਸ਼ਤਾਂ ਰਾਹੀਂ 4 ਲੱਖ 95 ਹਜ਼ਾਰ ਰੁਪਏ ਮੋੜ ਚੁੱਕੇ ਹਾਂ | ਅਸ਼ੋਕ ਕੁਮਾਰ ਉਰਫ਼ ਗੋਸ਼ਾ ਡਾਕਟਰ ਪੁੱਤਰ ਪ੍ਰੇਮ ਕੁਮਾਰ ਵਾਸੀ ਵਿਰਕ ਕਲਾਂ ਤੋਂ 15 ਜੁਲਾਈ 2017 ਨੂੰ ਡੇਢ ਲੱਖ ਰੁਪਏ ਲਏ ਸਨ, ਜਿਸ ਨੂੰ ਅਸੀਂ ਹੁਣ ਤੱਕ 15 ਹਜ਼ਾਰ ਰੁਪਏ ਦੀਆਂ 27 ਕਿਸ਼ਤਾਂ ਰਾਹੀਂ 4 ਲੱਖ 5 ਹਜ਼ਾਰ ਰੁਪਏ ਮੋੜ ਚੁੱਕੇ ਹਾਂ | ਇਸੇ ਤਰ੍ਹਾਂ ਹੀ ਪੰਕਜ ਗਰਗ ਪੁੱਤਰ ਵਿਜੇ ਗਰਗ ਵਾਸੀ ਸਰਕੂਲਰ ਰੋਡ ਗਿੱਦੜਬਾਹਾ ਤੋਂ ਵੱਖ-ਵੱਖ ਤਰੀਕਾਂ ਵਿਚ ਲਏ ਗਏ 3 ਲੱਖ ਰੁਪਏ ਦੇ ਬਦਲੇ ਹੁਣ ਤੱਕ ਕਿਸ਼ਤਾਂ ਰਾਹੀਂ 4 ਲੱਖ 55 ਹਜ਼ਾਰ ਰੁਪਏ ਵਾਪਸ ਕਰ ਚੁੱਕੇ ਹਾਂ | ਇਸ ਤੋਂ ਇਲਾਵਾ ਗਿੱਦੜਬਾਹਾ ਦੇ ਭਾਰੂ ਚੌਾਕ ਵਿਚ ਫਾਇਨਾਂਸ ਦਾ ਕੰਮ ਕਰਨ ਵਾਲੇ ਹਰਮਹੇਸ਼ਪਾਲ ਸਿੰਘ ਚਹਿਲ ਤੋਂ ਅਕਤੂਬਰ 2018 ਵਿਚ ਲਏ ਗਏ ਡੇਢ ਲੱਖ ਰੁਪਏ ਦੇ ਬਦਲੇ ਉਸਨੂੰ ਵੀ ਕਿਸ਼ਤਾਂ ਰਾਹੀਂ 1 ਲੱਖ 80 ਹਜ਼ਾਰ ਰੁਪਏ ਮੋੜ ਦਿੱਤੇ ਹਨ, ਪਰ ਉਕਤ ਫਾਇਨਾਂਸਰ ਉਨ੍ਹਾਂ ਤੋਂ ਲਏ ਗਏ ਖਾਲੀ ਚੈੱਕ, ਖਾਲੀ ਪ੍ਰਨੋਟ ਤੇ ਉਨ੍ਹਾਂ ਦੇ ਦਸਤਖਤਾਂ ਵਾਲੇ ਖਾਲੀ ਕਾਗ਼ਜ਼ਾਤ ਵਾਪਸ ਕਰਨ ਦੀ ਬਜਾਏ, ਉਨ੍ਹਾਂ ਤੋਂ ਹੋਰ ਪੈਸੇ ਮੰਗ ਰਹੇ ਹਨ | ਉਨ੍ਹਾਂ ਦੱਸਿਆ ਕਿ ਕਾਗ਼ਜ਼ਾਤ ਵਾਪਸ ਮੰਗਣ 'ਤੇ ਉਕਤ ਫਾਇਨਾਂਸਰਾਂ ਵਲੋਂ ਉਨ੍ਹਾਂ 'ਤੇ ਝੂਠਾ ਕੇਸ ਕਰਨ ਤੋਂ ਇਲਾਵਾ ਉੱਚ ਸਿਆਸਤਦਾਨਾਂ ਤੇ ਗੈਗਸਟਾਰਾਂ ਨਾਲ ਆਪਣੇ ਸਬੰਧਾਂ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਰਵਾ ਦੇਣ ਤੇ ਮਕਾਨ 'ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਬੇਹੱਦ ਮਾਨਸਿਕ ਪੀੜਾਂ 'ਚੋਂ ਗੁਜਰ ਰਿਹਾ ਹੈ, ਤੇ ਇਸ ਦੇ ਚੱਲਦੇ ਹੀ ਉਸਦੇ ਪਤੀ ਨੇ ਕਈ ਵਾਰ ਆਤਮ ਹੱਤਿਆ ਦੀ ਕੋਸ਼ਿਸ਼ ਤੱਕ ਵੀ ਕੀਤੀ ਹੈ, ਜਿਸ ਨੂੰ ਪਰਿਵਾਰ ਵਲੋਂ ਕਿਵੇਂ ਨਾ ਕਿਵੇਂ ਬਚਾਅ ਲਿਆ ਗਿਆ ਹੈ | ਪੀੜਤ ਸ੍ਰੀਮਤੀ ਸੰਧਿਆ ਬਾਂਸਲ ਵਲੋਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਪੁਲਿਸ ਸਮੇਤ ਉੱਚ ਪੁਲਿਸ ਅਫ਼ਸਰਾਂ ਨੂੰ ਆਪਣੀ ਸ਼ਿਕਾਇਤ ਭੇਜ ਕੇ ਉਕਤ ਫਾਇਨਾਂਸਰਾਂ ਤੋਂ ਉਨ੍ਹਾਂ ਦੇ ਕਾਗ਼ਜ਼ਾਤ ਵਾਪਸ ਕਰਵਾਉਣ ਤੇ ਉਨ੍ਹਾਂ ਤੋਂ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ | ਜਦੋਂ ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਕ੍ਰਿਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਪੜਤਾਲ ਚੱਲ ਰਹੀ ਹੈ, ਤੇ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ |

ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਦੇ ਟਰੈਕਟਰ-ਟਰਾਲੀ ਨੂੰ ਬੱਸ ਨੇ ਮਾਰੀ ਟੱਕਰ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਤੋਂ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨੂੰ ਬੱਸ ਵਲੋਂ ਮਾਰੀ ਟੱਕਰ ਵਿਚ ਇਕ 15 ਸਾਲ ਦੇ ...

ਪੂਰੀ ਖ਼ਬਰ »

ਪ੍ਰਕਾਸ਼ ਸਿੰਘ ਬਾਦਲ ਨੇ 'ਲਾਲੀ' ਤੇ 'ਭੂਪ' ਨੂੰ ਚੋਣ ਪ੍ਰਚਾਰ ਲਈ ਕਾਲਾਂਵਾਲੀ ਭੇਜਿਆ

ਲੰਬੀ, 9 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਚਚੇਰੇ ਭਰਾਵਾਂ ਪਰਮਜੀਤ ਸਿੰਘ ਲਾਲੀ ਤੇ ਮੇਜਰ ਭੁਪਿੰਦਰ ਸਿੰਘ ਭੂਪ ਨੰੂ ਹਰਿਆਣਾ ਦੇ ਹਲਕਾ ਕਾਲਾਂਵਾਲੀ ਵਿਚ ਸ਼੍ਰੋਮਣੀ ...

ਪੂਰੀ ਖ਼ਬਰ »

ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਦੀ ਮੌਤ-ਇਕ ਜ਼ਖ਼ਮੀ

ਮਲੋਟ, 9 ਅਕਤੂਬਰ (ਗੁਰਮੀਤ ਸਿੰਘ ਮੱਕੜ)- ਬੀਤੀ ਰਾਤ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਇਕ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੀਵ ਕੁਮਾਰ, ਵਾਸੀ ਲੰਬੀ ਨੇ ਦੱਸਿਆ ਕਿ ਰਾਤ ਕਰੀਬ 8:45 ...

ਪੂਰੀ ਖ਼ਬਰ »

ਚੱਪੇ-ਚੱਪੇ 'ਤੇ ਰਹੇਗੀ ਪੁਲਿਸ ਦੀ ਨਜ਼ਰ, 37 ਦੋਪਹੀਆ ਵਾਹਨਾਂ 'ਤੇ ਹੋਵੇਗੀ ਗਸ਼ਤ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਵਲੋਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਚ ਕੁੱਲ 37 ਦੋਪਹੀਆਂ ਵਾਹਨਾਂ 'ਤੇ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ, ਜੋ ਕਿ ਆਪਣੇ ਇਲਾਕੇ ਦੇ ਚੱਪੇ-ਚੱਪੇ 'ਤੇ ਨਜ਼ਰ ਰੱਖਣਗੇ ਅਤੇ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਸੇਵਾ ਲਈ ਜਥਾ ਰਵਾਨਾ

ਮੰਡੀ ਬਰੀਵਾਲਾ, 9 ਅਕਤੂਬਰ (ਨਿਰਭੋਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਚੰਦ ਸਿੰਘ ਵੜਿੰਗ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਲਈ ਸੇਵਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਜਥਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾ ਤੋਂ ਵੱਡੀ ...

ਪੂਰੀ ਖ਼ਬਰ »

ਪਟਾਕਿਆਂ ਦੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਮੰਗੀਆਂ ਅਰਜ਼ੀਆਂ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਦੇ ਕਰਮਚਾਰੀ ਦਾਖਾ ਵਿਖੇ 13 ਨੂੰ ਦੇਣਗੇ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੀ. ਡਬਲਯੂ. ਡੀ. ਟੈਕਨੀਸ਼ੀਅਨ ਤੇ ਦਰਜਾ-4 ਮੁਲਾਜ਼ਮ ਯੂਨੀਅਨ (ਪੰਜਾਬ) ਬਰਾਂਚ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਮੁੱੁਖ ਵਾਟਰ-ਵਰਕਸ ਵਿਖੇ ਬਰਾਂਚ ਪ੍ਰਧਾਨ ਸੁਖਵੀਰ ਸਿੰਘ ਧਾਲੀਵਾਲ ਦੀ ...

ਪੂਰੀ ਖ਼ਬਰ »

ਐੱਸ. ਬੀ. ਐੱਸ. ਸਕੂਲ ਦੀਆਂ ਲੜਕੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਿੱਖਿਆ ਵਿਭਾਗ ਵਲੋਂ ਦਲਜੀਤ ਸਿੰਘ ਵੜਿੰਗ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ-ਭੰਗੇਵਾਲਾ ਵਿਖੇ ਸੁਖਪਾਲ ਸਿੰਘ ਬਰਾੜ ਦੀ ਅਗਵਾਈ ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਕੀਤੀ ਬੈਠਕ

ਮਲੋਟ, 9 ਅਕਤੂਬਰ (ਗੁਰਮੀਤ ਸਿੰਘ ਮੱਕੜ)-ਮਲੋਟ ਦੇ ਐੱਸ. ਡੀ. ਐੱਮ. ਗੋਪਾਲ ਸਿੰਘ ਨੇ ਵੋਟਰ ਪੜਤਾਲ ਦੇ ਚੱਲ ਰਹੇ ਕੰਮ ਦੀ ਸਮੀਖਿਆ ਲਈ ਸੈਕਟਰ ਅਫ਼ਸਰਾਂ ਨਾਲ ਬੈਠਕ ਕੀਤੀ | ਉਨ੍ਹਾਂ ਨੇ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਕੰਮ 15 ਅਕਤੂਬਰ ਤੱਕ ...

ਪੂਰੀ ਖ਼ਬਰ »

ਗਿੱਦੜਬਾਹਾ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਗਿੱਦੜਬਾਹਾ, 9 ਅਕਤੂਬਰ (ਬਲਦੇਵ ਸਿੰਘ ਘੱਟੋਂ)-ਬੀਤੀ ਦੇਰ ਸ਼ਾਮ ਗਿੱਦੜਬਾਹਾ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਦੀ ਅਗਵਾਈ ਵਿਚ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਝਾਕੀਆਂ ਪੇਸ਼ ...

ਪੂਰੀ ਖ਼ਬਰ »

ਪੁੱਤਰ ਨੇ ਮਾਂ ਨੂੰ ਇੱਟ ਮਾਰ ਕੇ ਕੀਤਾ ਜ਼ਖ਼ਮੀ

ਦੋਦਾ, 9 ਅਕਤੂਬਰ (ਰਵੀਪਾਲ)-ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਜੇਰੇ ਇਲਾਜ ਔਰਤ ਨੇ ਪੁੱਤਰ 'ਤੇ ਕੁੱਟਮਾਰ ਨਾਲ ਜ਼ਖ਼ਮੀ ਕਰਨ ਦੇ ਦੋਸ਼ ਲਗਾਏ ਹਨ | ਜੇਰੇ ਇਲਾਜ ਬਲਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਖਿੜਕੀਆਂਵਾਲਾ ਨੇ ਦੱਸਿਆ ਦੋ ਦਿਨ ਪਹਿਲਾ ਮੇਰੇ ਮਤਰੇਅ ...

ਪੂਰੀ ਖ਼ਬਰ »

ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਕਮਿਸ਼ਨ ਅੱਜ ਸੁਣੇਗਾ

ਮਲੋਟ, 9 ਅਕਤੂਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਖਪਤਕਾਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਉਪਭੋਗਤਾ ਸ਼ਿਕਾਇਤ ਫ਼ੋਰਮ ਦਾ ਕਮਿਸ਼ਨ ਬਿਜਲੀ ਦੇ ਰੈਸਟ ਹਾਊਸ ਵਿਖੇ 10 ਅਕਤੂਬਰ ਨੂੰ 10:30 ਵਜੇ ਪਹੁੰਚ ਰਿਹਾ ਹੈ | ਪਾਵਰਕਾਮ ਵਿਭਾਗ ਦੇ ਵਧੀਕ ...

ਪੂਰੀ ਖ਼ਬਰ »

ਲੱਖੇਵਾਲੀ ਵਿਖੇ ਕੈਂਸਰ ਨਾਲ ਤਿੰਨ ਦਿਨਾਂ 'ਚ 2 ਮੌਤਾਂ

ਮੰਡੀ ਲੱਖੇਵਾਲੀ, 9 ਅਕਤੂਬਰ (ਮਿਲਖ ਰਾਜ)-ਕੈਂਸਰ ਦਾ ਪ੍ਰਕੋਪ ਇਸ ਇਲਾਕੇ ਵਿਚ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਆਏ ਦਿਨ ਇਹ ਲੋਕਾਂ ਨੂੰ ਆਪਣੇ ਮੌਤ ਰੂਪੀ ਕਲਾਵੇ ਵਿਚ ਲੈ ਰਿਹਾ ਹੈ | ਪਿੰਡ ਲੱਖੇਵਾਲੀ ਵਾਲੀ ਵਿਖੇ ਕੈਂਸਰ ਦੀ ਬਿਮਾਰੀ ਨਾਲ ਕਰੀਬ 4-5 ਸਾਲ ਜੂਝਣ ਤੋਂ ਬਾਅਦ ...

ਪੂਰੀ ਖ਼ਬਰ »

ਸੂਬਾ ਪੱਧਰੀ ਖੇਡਾਂ 'ਚ ਹਿੱਸਾ ਲੈਣ ਲਈ ਗਿੱਦੜਬਾਹਾ ਤੋਂ ਖਿਡਾਰਨਾਂ ਰਵਾਨਾ

ਗਿੱਦੜਬਾਹਾ, 9 ਅਕਤੂਬਰ (ਬਲਦੇਵ ਸਿੰਘ ਘੱਟੋਂ)- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਐੱਸ.ਜੀ.ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ (ਰੂਪ ਨਗਰ) ਵਿਖੇ ਕਰਵਾਈਆਂ ਜਾ ਰਹੀਆਂ 65ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਰੱਸਾਕਸੀ) ਵਿਚ ਹਿੱਸਾ ਲੈਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX