ਤਾਜਾ ਖ਼ਬਰਾਂ


ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੂੰ ਸ਼ੁਰੂਆਤ 'ਚ ਲੱਗੇ ਝਟਕੇ, ਸਕੋਰ 124/3
. . .  22 minutes ago
ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  about 1 hour ago
ਅੰਮ੍ਰਿਤਸਰ 15 ਨਵੰਬਰ (ਜਸਵੰਤ ਸਿੰਘ ਜੱਸ ) - ਟੀਵੀ, ਰੰਗਮੰਚ ਅਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਨਰਿੰਦਰ ਜੱਟੂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਬੀਤੀ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਪੰਜ ਛੇ ਵਰ੍ਹਿਆਂ ਤੋਂ ਯਾਦਦਾਸ਼ਤ ਭੁੱਲ ਜਾਣ ਕਾਰਨ ਬਿਮਾਰ ਸਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ...
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ) - ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਅੱਜ ਤੜਕੇ 4:30 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  about 2 hours ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਹੈ। ਪੂਰੀ ਦਿੱਲੀ 'ਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਜਿਸ ਦੇ ਚੱਲਦਿਆਂ ਵਿਜ਼ੀਬਿਲਿਟੀ (ਦ੍ਰਿਸ਼ਟਤਾ) ਸਿਰਫ਼ 400 ਮੀਟਰ ਰਹਿ ਗਈ ਹੈ। ਏਅਰ ਕੁਆਲਿਟੀ ਇੰਡੈਕਸ ਦਿੱਲੀ 'ਚ ਪੀ.ਐਮ 2.5 ਤੇ ਪੀ.ਐਮ 10 ਦਾ ਪੱਧਰ 500 ਤੱਕ ਪਹੁੰਚ...
ਅੱਜ ਦਾ ਵਿਚਾਰ
. . .  about 2 hours ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  1 day ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  1 day ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  1 day ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  1 day ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  1 day ago
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  1 day ago
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  1 day ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  1 day ago
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  1 day ago
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  1 day ago
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  1 day ago
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  1 day ago
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  1 day ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  1 day ago
ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹਟਾਉਣ ਗਏ ਪਤੀ ਪਤਨੀ 'ਤੇ ਪ੍ਰੇਮੀ ਵੱਲੋਂ ਫਾਇਰਿੰਗ, ਦੋਵੇਂ ਗੰਭੀਰ ਜ਼ਖਮੀ
. . .  1 day ago
ਵਿਵਾਦਾਂ 'ਚ ਘਿਰੇ ਸਿੱਧੂ ਮੂੱਸੇਵਾਲਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਗਿਆ ਮੱਥਾ
. . .  1 day ago
ਅੰਮ੍ਰਿਤਸਰ ਵਿਚ ਸੋਨੇ ਦੀ ਵਪਾਰੀ ਨਾਲ ਹੋਈ ਵੱਡੀ ਲੁੱਟ
. . .  1 day ago
ਟਰੱਕਾਂ ਵਾਲਿਆਂ ਤੋਂ ਨਾਕੇਬੰਦੀ ਦੌਰਾਨ ਪੈਸੇ ਲੈਂਦੇ ਮੁਲਾਜ਼ਮ ਮੁਅੱਤਲ
. . .  1 day ago
ਇੰਦੌਰ ਟੈਸਟ : ਬੰਗਲਾਦੇਸ਼ ਦੇ 5 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 140
. . .  1 day ago
ਮੋਟਰਸਾਈਕਲ ਸਵਾਰ ਦੋ ਲੁਟੇਰੇਆਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਖੱਟਰ ਕੈਬਨਿਟ ਦਾ ਹੋਇਆ ਵਿਸਤਾਰ
. . .  1 day ago
ਇੰਦੌਰ ਟੈਸਟ : ਬੰਗਲਾਦੇਸ਼ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਕੀਤੀਆਂ ਮੁਕੰਮਲ
. . .  1 day ago
ਮੁੰਬਈ ਦੇ ਸਕੂਲੀ ਬੱਚਿਆਂ ਨਾਲ ਪ੍ਰਿੰਸ ਚਾਰਲਸ ਨੇ ਮਨਾਇਆ ਜਨਮ ਦਿਨ
. . .  1 day ago
ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨਾਲ ਬਦਸਲੂਕੀ, ਸਾਰੇ ਡਾਕਟਰ ਹੋਏ ਇਕਜੁੱਟ
. . .  1 day ago
2 ਕਰੋੜ 82 ਲੱਖ ਦੀ ਹੈਰੋਇਨ ਸਮੇਤ ਇਕ ਕਾਬੂ
. . .  1 day ago
ਮਹਾਨ ਗਣਿਤ ਮਾਹਰ ਵਸ਼ਿਸ਼ਟ ਨਰਾਇਣ ਸਿੰਘ ਦਾ ਹੋਇਆ ਦਿਹਾਂਤ
. . .  1 day ago
ਇੰਦੌਰ ਟੈੱਸਟ : ਬੰਗਲਾਦੇਸ਼ ਦੀ ਖ਼ਰਾਬ ਸ਼ੁਰੂਆਤ - ਸਕੋਰ 53/3
. . .  about 1 hour ago
ਮੌਸਮ ਖ਼ਰਾਬ ਹੋਣ ਕਾਰਨ ਸਰਹੱਦ ਤੋਂ ਨਿਰਾਸ਼ ਪਰਤੀਆਂ ਸੰਗਤਾਂ
. . .  about 1 hour ago
ਰਾਫੇਲ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ, ਰਾਹੁਲ ਗਾਂਧੀ ਦਾ ਮੁਆਫੀਨਾਮਾ ਮਨਜ਼ੂਰ
. . .  about 1 hour ago
ਸਬਰੀਮਾਲਾ ਮਾਮਲਾ : ਸੁਪਰੀਮ ਕੋਰਟ ਨੇ ਵੱਡੀ ਬੈਂਚ ਨੂੰ ਸੌਂਪਿਆ ਮਾਮਲਾ
. . .  about 1 hour ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  12 minutes ago
ਭਾਰਤ ਬੰਗਲਾਦੇਸ਼ ਇੰਦੌਰ ਟੈਸਟ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, 12 ਦੌੜਾਂ 'ਤੇ 2 ਖਿਡਾਰੀ ਆਊਟ
. . .  28 minutes ago
ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ 'ਤੇ ਡਾਂਗਾਂ ਨਾਲ ਹਮਲਾ, ਇਕ ਮੁਲਾਜ਼ਮ ਜ਼ਖਮੀ
. . .  about 1 hour ago
ਬੰਗਲਾਦੇਸ਼ ਨੇ ਜਿੱਤੀ ਟਾਸ, ਭਾਰਤ ਕਰੇਗਾ ਪਹਿਲਾ ਗੇਂਦਬਾਜ਼ੀ
. . .  about 1 hour ago
ਅੱਜ ਵੱਡੇ ਮਾਮਲਿਆਂ 'ਤੇ ਸੁਪਰੀਮ ਕੋਰਟ ਸੁਣਾਏਗਾ ਫ਼ੈਸਲਾ
. . .  about 1 hour ago
ਦਿੱਲੀ 'ਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪੁੱਜਿਆ
. . .  1 day ago
ਅੱਜ ਦਾ ਵਿਚਾਰ
. . .  1 day ago
ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਸੰਗਰੂਰ

ਡੇਢ ਸਾਲਾ ਮਾਸੂਮ ਧੀ ਨੂੰ ਕੁੱਟ-ਕੁੱਟ ਮਾਰ ਦੇਣ ਵਾਲੀ ਕਲਯੁਗੀ ਪੇ੍ਰਮੀ ਸਮੇਤ ਗਿ੍ਫ਼ਤਾਰ

ਮਲੇਰਕੋਟਲਾ, 13 ਅਕਤੂਬਰ (ਕੁਠਾਲਾ, ਥਿੰਦ)- ਦੋ ਦਿਨ ਪਹਿਲਾਂ ਸਥਾਨਕ ਮੁਹੱਲਾ ਖਟੀਕਾਂ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਆਪਣੀ ਡੇਢ ਸਾਲਾ ਮਾਸੂਮ ਧੀ ਨੂੰ ਆਪਣੇ ਕਥਿਤ ਪੇ੍ਰਮੀ ਨਾਲ ਮਿਲ ਕੇ ਬੇ-ਰਹਿਮੀ ਨਾਲ ਮਾਰ ਦੇਣ ਵਾਲੀ ਕਲਯੁਗੀ ਮਾਂ ਨੂੰ ਉਸ ਦੇ ਪੇ੍ਰਮੀ ਸਮੇਤ ਪੁਲਿਸ ਥਾਣਾ ਸਿਟੀ-2 ਮਲੇਰਕੋਟਲਾ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਦੀਪਇੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਿ੍ਫ਼ਤਾਰ ਕੀਤੇ ਦੋਵੇਂ ਮੁਲਜਮਾਂ ਨੂੰ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਦੋਵਾਂ ਕੋਲੋਂ ਡੂੰਘਾਈ ਨਾਲ ਤਫ਼ਤੀਸ਼ ਕਰ ਕੇ ਬੱਚੀ ਨੂੰ ਮਾਰਨ ਲਈ ਵਰਤਿਆ ਲੋਹੇ ਦਾ ਕੜਾ ਬਰਾਮਦ ਕੀਤਾ ਜਾਵੇਗਾ | ਮਾਮਲੇ ਦੀ ਖ਼ੁਦ ਤਫ਼ਤੀਸ਼ ਕਰ ਰਹੇ ਇੰਸਪੈਕਟਰ ਦੀਪਇੰਦਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਬੱਚੀ ਦੀ ਮਾਂ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਆਪਣੇ ਪਿੰਡ ਦੇ ਸਰਪੰਚ ਨਾਲ ਖ਼ੁਦ ਥਾਣੇ ਪੇਸ਼ ਹੋਣ ਲਈ ਮਲੇਰਕੋਟਲਾ ਆ ਰਹੀ ਸੀ ਜਿਸ ਨੂੰ ਇਡਾਸਾ ਫ਼ੈਕਟਰੀ ਨੇੜਿਓਾ ਅਤੇ ਦੂਜੇ ਮੁਜਲਮ ਨਵੀ ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਮਲੇਰਕੋਟਲਾ ਲੁਧਿਆਣਾ ਬਾਈਪਾਸ ਨੇੜਲੀ ਪਾਣੀ ਦੀ ਟੈਂਕੀ ਕੋਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਦੋਵਾਂ ਿਖ਼ਲਾਫ਼ ਬੱਚੀ ਦੇ ਪਿਤਾ ਜਗਦੀਪ ਸਿੰਘ ਪੁੱਤਰ ਨਰਜੋਤ ਸਿੰਘ ਵਾਸੀ ਜੀਰਖ ਜ਼ਿਲ੍ਹਾ ਲੁਧਿਆਣਾ ਦੇ ਬਿਆਨਾਂ 'ਤੇ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਧਾਰਾ 302,34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ | ਇਕ ਬੇਦਰਦ ਮਾਂ ਵਲੋਂ ਆਪਣੇ ਆਸ਼ਕ ਨਾਲ ਮਿਲ ਕੇ ਢਿੱਡੋਂ ਜਾਈ ਡੇਢ ਸਾਲਾ ਮਾਸੂਮ ਧੀ ਨੂੰ ਮਾਰਨ ਲਈ ਵਰਤੇ ਗਏ ਜ਼ਾਲਮਾਨਾ ਤਰੀਕੇ ਦੀ ਚਰਚਾ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਬੁਰੀ ਤਰ੍ਹਾਂ ਕੁੱਟ ਰਹੇ ਮਾਂ ਦੇ ਆਸ਼ਕ ਤੋਂ ਆਪਣੇ ਆਪ ਨੂੰ ਛੁਡਾ ਕੇ ਜਦੋਂ ਮਾਸੂਮ ਬੱਚੀ ਬਚਾਉਣ ਲਈ ਸਾਹਮਣੇ ਖੜ੍ਹੀ ਮਾਂ ਨੂੰ ਲਿਪਟਦੀ ਤਾਂ ਉਹ ਮੁੜ ਉਸ ਦਰਿੰਦੇ ਦੇ ਹਵਾਲੇ ਕਰ ਦਿੰਦੀ | ਬੱਚੀ ਦੇ ਫੁੱਲਾਂ ਵਰਗੇ ਜਿਸਮ ਨੂੰ ਲੋਹੇ ਦੇ ਕੜੇ ਨਾਲ ਐਨੀ ਬੁਰੀ ਤਰ੍ਹਾਂ ਝੰਬਿਆ ਗਿਆ ਕਿ ਉਸ ਦੇ ਅੰਦਰੂਨੀ ਅੰਗ ਲਹੂ ਲੁਹਾਨ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਸੱਚੇ ਹੋਣ ਲਈ ਉਹ ਅਧਮੋਈ ਬੱਚੀ ਨੂੰ ਚੁੱਕ ਕੇ ਇਕ ਪ੍ਰਾਈਵੇਟ ਡਾਕਟਰ ਕੋਲ ਵੀ ਲੈ ਕੇ ਗਏ ਪਰੰਤੂ ਉਦੋਂ ਤੱਕ ਬੱਚੀ ਪੱਥਰ ਬਣ ਚੁੱਕੀ ਸੀ | ਸਿਵਲ ਹਸਪਤਾਲ ਲੁਧਿਆਣੇ ਹੋਏ ਬੱਚੀ ਦੇ ਪੋਸਟ ਮਾਰਟਮ ਵਿਚ ਡਾਕਟਰਾਂ ਨੂੰ 13 ਸੱਟਾਂ ਦੇ ਨਿਸ਼ਾਨ ਮਿਲੇ ਸਨ | ਵਰਨਣਯੋਗ ਹੈ ਕਿ ਮਿ੍ਤਕ ਬੱਚੀ ਦੇ ਪਿਤਾ ਜਗਦੀਪ ਸਿੰਘ ਪੁੱਤਰ ਨਰਜੋਤ ਸਿੰਘ ਵਾਸੀ ਜੀਰਖ ਜ਼ਿਲ੍ਹਾ ਲੁਧਿਆਣਾ ਵਲੋਂ ਪੁਲਿਸ ਥਾਣਾ ਸਿਟੀ -2 ਮਲੇਰਕੋਟਲਾ ਵਿਖੇ ਦਰਜ ਕਰਾਏ ਬਿਆਨਾਂ ਵਿਚ ਬੱਚੀ ਦੀ ਮਾਂ ਮਨਦੀਪ ਕੌਰ ਅਤੇ ਨਵੀ ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਮਲੇਰਕੋਟਲਾ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਹੋਣ 'ਤੇ ਪੰਚਾਇਤੀ ਤਲਾਕ ਲੈ ਲਿਆ ਸੀ | ਇਸ ਵੇਲੇ ਉਸ ਦੀ ਪਤਨੀ ਬੱਚੀ ਸਾਹਿਬਜੋਤ ਕੌਰ ਸਮੇਤ ਮਲੇਰਕੋਟਲਾ ਇਕ ਕਿਰਾਏ ਦੇ ਮਕਾਨ ਵਿਚ ਆਪਣੇ ਆਸ਼ਕ ਨਵੀ ਨਾਲ ਰਹਿ ਰਹੀ ਸੀ |

ਕਵੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੰੂ ਕਵਿਤਾਵਾਂ ਰਾਹੀ ਕੀਤਾ ਸਿਜਦਾ

ਸੰਗਰੂਰ, 13 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਹੋਏ ਕਵੀ ਦਰਬਾਰ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚੋਂ ਆਏ ਕਵੀਆਂ ਨੇ ਆਪਣੀਆਂ ਨਜ਼ਮਾਂ ...

ਪੂਰੀ ਖ਼ਬਰ »

ਮੁਸਲਿਮ ਭਾਈਚਾਰੇ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ

ਅਮਰਗੜ੍ਹ, 13 ਅਕਤੂਬਰ (ਸੁਖਜਿੰਦਰ ਸਿੰਘ ਝੱਲ)- ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਮਰਗੜ੍ਹ ਵਲੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ...

ਪੂਰੀ ਖ਼ਬਰ »

ਮਾਨ ਦਲ ਦੁਬਈ ਨੇ ਪੰਜਾਬ ਤੇ ਪੰਜਾਬੀ ਨਾਲ 70 ਵਰਿ੍ਹਆਂ ਤੋਂ ਜਾਰੀ ਕੇਂਦਰੀ ਵਿਤਕਰੇ 'ਤੇ ਚਿੰਤਾ ਪ੍ਰਗਟਾਈ

ਮਲੇਰਕੋਟਲਾ, 13 ਅਕਤੂਬਰ (ਕੁਠਾਲਾ)- ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਦੁਬੱਈ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹਰਦੀਪ ਸਿੰਘ ਸੰਘਾ ਅਤੇ ਸੀਨੀਅਰ ਆਗੂ ਭਾਈ ਇੰਦਰਜੀਤ ਸਿੰਘ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਲਗਾਤਾਰ ਪਛੜੇਪਣ ਲਈ ਕੇਂਦਰੀ ਹਕੂਮਤਾਂ ਦੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਕਰ ਰਹੇ ਨੇ ਰਾਜਨੀਤੀ- ਹਰਪਾਲ ਸਿੰਘ ਚੀਮਾ

ਸੰਦੌੜ, 13 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਅਕਾਲੀ ਦਲ ਅਤੇ ਕਾਂਗਰਸੀ ਆਗੂ ਜਾਣਬੁੱਝ ਕੇ ਰਾਜਨੀਤੀ ਕਰ ਰਹੇ ...

ਪੂਰੀ ਖ਼ਬਰ »

ਦੀਵਾਨ ਸੁਣਨ ਗਏ ਅਧਿਆਪਕ ਦੀ ਕਾਰ ਚੋਰੀ

ਸੰਦੌੜ, 13 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਇੱਥੋਂ ਨਜ਼ਦੀਕੀ ਪਿੰਡ ਲੋਹਟਬੱਦੀ ਵਿਖੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਚੱਲ ਰਹੇ ਦੀਵਾਨਾਂ ਦੇ ਦੂਜੇ ਦਿਨ ਚੋਰ ਇਕ ਸਰਕਾਰੀ ਅਧਿਆਪਕ ਦੀ ਸਵਿਫਟ ਗੱਡੀ ਚੋਰੀ ਕਰ ਕੇ ਰਫ਼ੂ ਚੱਕਰ ਹੋ ਗਏ | ...

ਪੂਰੀ ਖ਼ਬਰ »

ਗੋਲਡਨ ਅਰਥ ਸਕੂਲ ਦੇ ਵਿਦਿਆਰਥੀਆਂ ਦਾ ਕਰਵਾਇਆ ਬੈਂਕ ਦੌਰਾ

ਸੰਗਰੂਰ, 13 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)- ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਦੇ ਵਲੋਂ ਜਮਾਤ ਬਾਰ੍ਹਵੀਂ ਕਾਮਰਸ ਦੇ ਵਿਦਿਆਰਥੀਆਂ ਲਈ ਵਿਸ਼ੇ ਨਾਲ ਸਬੰਧਤ ਬੈਂਕਿੰਗ ਜਾਗਿ੍ਤੀ ਦੌਰਾ ਕਰਵਾਇਆ ਗਿਆ | ਇਸ ਮਨੋਰਥ ਨੂੰ ਪੂਰਾ ਕਰਨ ਲਈ ਸੰਗਰੂਰ ਦੇ ਐਕਸਿਸ ਬੈਂਕ ਵਿਚ ...

ਪੂਰੀ ਖ਼ਬਰ »

ਮਾਨਸਿਕ ਸਿਹਤ ਦਿਵਸ ਮਨਾਇਆ

ਸੰਗਰੂਰ, 13 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਨੈਸ਼ਨਲ ਨਰਸਿੰਗ ਕਾਲਜ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਕਾਲਜ ਦੇ ਡਾਇਰੈਕਟਰ ਸ੍ਰੀ ਸ਼ਿਵ ਆਰੀਆ ਸ਼ਾਮਲ ਹੋਏ | ਪਿ੍ੰਸੀਪਲ ਡਾ: ਪਰਮਜੀਤ ਕੌਰ ਗਿੱਲ, ਡਾ: ਰਮਨਦੀਪ ਕੌਰ ...

ਪੂਰੀ ਖ਼ਬਰ »

ਸਾਹਿਤ ਸਭਾ ਦੇ ਸਮਾਗਮ 'ਚ ਸ਼ੇਰਪੁਰੀ, ਦੀਦਾਰਗੜ੍ਹ, ਹਰਚੰਦਪੁਰੀ ਤੇ ਫੱਟੜ ਹੋਏ ਸਨਮਾਨਿਤ

ਸ਼ੇਰਪੁਰ, 13 ਅਕਤੂਬਰ (ਸੁਰਿੰਦਰ ਚਹਿਲ)- ਕਵਿਤਾ ਸਕੂਲ, ਸਾਹਿਤ ਸਭਾ ਸ਼ੇਰਪੁਰ ਵਲੋਂ ਆਪਣੇ ਸਾਲਾਨਾ ਸਮਾਗਮ ਸਮੇਂ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਉੱਘੇ ਕਿੱਸਾਕਾਰ ਸ਼ੇਰ ਸਿੰਘ ਸ਼ੇਰਪੁਰੀ ਨੂੰ 'ਵਾਰਿਸ ਸ਼ਾਹ ਯਾਦਗਾਰੀ ਸ਼੍ਰੋਮਣੀ ਕਿੱਸਾਕਾਰ' ਨੌਜਵਾਨ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ

ਮੂਨਕ, 13 ਅਕਤੂਬਰ (ਗਮਦੂਰ ਧਾਲੀਵਾਲ)-ਨਜ਼ਦੀਕੀ ਪਿੰਡ ਹਮੀਰ ਗੜ੍ਹ ਵਿਖੇ ਵਾਲਮੀਕ ਭਾਈਚਾਰੇ ਵਲੋਂ ਵਾਲਮੀਕ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਨਗਰ ਕੀਰਤਨ ਕੱਢਿਆ ਗਿਆ | ਭਾਈ ਜਸਵੀਰ ਸਿੰਘ ...

ਪੂਰੀ ਖ਼ਬਰ »

ਪਿੰਡ ਕਾਲਾਝਾੜ ਖ਼ੁਰਦ ਵਿਖੇ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਮਨਾਇਆ

ਨਦਾਮਪੁਰ/ਚੰਨੋਂ, 13 ਅਕਤੂਬਰ (ਹਰਜੀਤ ਸਿੰਘ ਨਿਰਮਾਣ) - ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਪਿੰਡ ਕਾਲਾਝਾੜ ਖੁਰਦ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਮਾਗਮ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਗੁਰਦੀਪ ਸਿੰਘ ਫੱਗੂਵਾਲਾ ਨੇ ...

ਪੂਰੀ ਖ਼ਬਰ »

ਸੰਗਰੂਰ ਦੇ ਮਹਾਰਾਜਾ ਰਣਬੀਰ ਸਿੰਘ ਨੰੂ ਕੀਤਾ ਯਾਦ ਦੀਪਮਾਲਾ ਕਰ ਕੇ ਮਨਾਇਆ 140ਵਾਂ ਜਨਮ ਦਿਨ

ਸੰਗਰੂਰ, 13 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਦੇਸ ਦੀ ਆਜ਼ਾਦੀ ਤੋਂ ਪਹਿਲਾਂ ਦੀ ਜੀਂਦ ਰਿਆਸਤ ਦੀ ਰਾਜਧਾਨੀ ਰਹੇ ਸੰਗਰੂਰ ਦੇ ਮਹਾਰਾਜਾ ਰਹੇ ਰਣਬੀਰ ਸਿੰਘ ਦੇ 140ਵੇਂ ਜਨਮ ਦਿਨ ਮੌਕੇ ਸਥਾਨਕ ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਹੋਏ ਸਮਾਰੋਹ ਦਾ ਆਗਾਜ਼ ਸ਼ੁਭਪ੍ਰੀਤ ...

ਪੂਰੀ ਖ਼ਬਰ »

ਸੇਵਾ-ਮੁਕਤ ਪਟਵਾਰ ਯੂਨੀਅਨ ਦੀ ਚੋਣ

ਸੰਗਰੂਰ, 13 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਰਿਟਾਇਰਡ ਪਟਵਾਰੀ ਦੇ ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਇਜਲਾਸ ਵਿਚ ਸਰਬਸੰਮਤੀ ਨਾਲ ਸ੍ਰੀ ਮਨਮੋਹਨ ਲਾਲ ਧੂਰੀ ਪ੍ਰਧਾਨ, ਸ੍ਰੀ ਸੇਰ ਸਿੰਘ ਬਿਲੰਗ ਸਰਪ੍ਰਸਤ, ਸ੍ਰੀ ਬੀਰਦਵਿੰਦਰ ਸਿੰਘ ਜਨਰਲ ...

ਪੂਰੀ ਖ਼ਬਰ »

ਪ੍ਰੋ. ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ 1, 2 ਨੂੰ

ਅਹਿਮਦਗੜ੍ਹ, 13 ਅਕਤੂਬਰ (ਰਣਧੀਰ ਸਿੰਘ ਮਹੋਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ 41ਵਾਂ ਪ੍ਰੋ. ਮੋਹਨ ਸਿੰਘ ਅੰਤਰ-ਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ 1 ਅਤੇ 2 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਅੱਜ ਕਸ਼ਮੀਰੀ ਲੋਕਾਂ ਦੇ ਹੱਕ 'ਚ ਕਾਨਫਰੰਸ ਵਿਚ ਲਵੇਗੀ ਹਿੱਸਾ

ਲੌਾਗੋਵਾਲ, 13 ਅਕਤੂਬਰ (ਵਿਨੋਦ)-ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਰੰਧਾਵਾ ਪੱਤੀ ਲੌਾਗੋਵਾਲ ਵਿਖੇ ਕੀਤੀ ਗਈ ਮੀਟਿੰਗ ਵਿਚ 14 ਅਕਤੂਬਰ ਨੂੰ ਪਟਿਆਲੇ ਵਿਖੇ ਕਸ਼ਮੀਰੀ ਲੋਕਾਂ ਦੇ ਹੱਕ ਵਿਚ ਕੀਤੀ ਜਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 3 ਨੂੰ

ਮਸਤੂਆਣਾ ਸਾਹਿਬ, 13 ਅਕਤੂਬਰ (ਦਮਦਮੀ)- ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਾਸਲ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ...

ਪੂਰੀ ਖ਼ਬਰ »

ਬਲਦੇਵ ਰਾਜ ਮਦਾਨ ਨੂੰ ਕੀਤਾ ਸਨਮਾਨਤ

ਸੰਗਰੂਰ, 13 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਪਟਿਆਲਾ ਰੋਡ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਸਮਾਜ ਸੇਵਾ ਅਤੇ ਸੀਨੀਅਰ ਸਿਟੀਜਨ ਸਮਾਜ ਭਲਾਈ ਸੰਸਥਾ ਜ਼ਿਲ੍ਹਾ ਸੰਗਰੂਰ ਨੂੰ ਅੰਤਰਰਾਸ਼ਟਰੀ ਬਜੁਰਗ ਦਿਵਸ ਮੌਕੇ ਦਿੱਤੇ ਗਏ ਸਹਿਯੋਗ ਲਈ ਵੇਰਕਾ ਸੰਗਰੂਰ ...

ਪੂਰੀ ਖ਼ਬਰ »

ਨਗਰ ਪੰਚਾਇਤ ਦੇ ਦਾਅਵੇ ਨਿਕਲੇ ਖੋਖਲੇ, ਲਿਫ਼ਾਫ਼ਿਆਂ ਦੀ ਵਰਤੋਂ ਧੜੱਲੇ ਨਾਲ ਜਾਰੀ

ਅਮਰਗੜ੍ਹ, 13 ਅਕਤੂਬਰ (ਸੁਖਜਿੰਦਰ ਸਿੰਘ ਝੱਲ)- ਭਾਵੇਂ ਕਿ ਪੂਰੇ ਦੇਸ਼ ਅੰਦਰ ਇਕ ਵਾਰ ਵਰਤ ਕੇ ਸੁੱਟਣ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਨ੍ਹਾਂ ਵਿਚ ਪੋਲੀਥੀਨ ਤੋਂ ਬਣੇ ਲਿਫ਼ਾਫ਼ਿਆਂ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ | ...

ਪੂਰੀ ਖ਼ਬਰ »

ਬਾਜ਼ਾਰਾਂ 'ਚ ਪਟਾਕੇ ਨਾ ਵੇਚਣ ਦੇਣ ਸਬੰਧੀ ਥਾਣਾ ਮੁਖੀ ਨੂੰ ਦਿੱਤਾ ਮੰਗ-ਪੱਤਰ

ਸ਼ੇਰਪੁਰ, 13 ਅਕਤੂਬਰ (ਸੁਰਿੰਦਰ ਚਹਿਲ)- ਕਸਬੇ ' ਚ ਦੀਵਾਲੀ, ਗੁਰਪੁਰਬ ਅਤੇ ਹੋਰ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਪਟਾਕਿਆਂ ਦੀ ਵਿੱਕਰੀ ਅਤੇ ਵਰਤੋਂ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਇੰਨ-ਬਿੰਨ ਲਾਗੂ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਬੂਟੇ ਲਗਾ ਕੇ ਮਨਾਇਆ

ਖਨੌਰੀ, 13 ਅਕਤੂਬਰ (ਬਲਵਿੰਦਰ ਸਿੰਘ ਥਿੰਦ)- ਨਜ਼ਦੀਕੀ ਪਿੰਡ ਤੇਈਪੁਰ ਵਿਖੇ ਵਾਲਮੀਕਿ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਤੋਂ ਮੁਕਤੀ ਦੇ ਲਈ ਬੂਟੇ ਲਗਾ ਕੇ ਮਨਾਇਆ ਗਿਆ | ਇਸ ਮੌਕੇ ਭਾਈਚਾਰੇ ਦੇ ਆਗੂਆਂ ਵਲੋਂ ...

ਪੂਰੀ ਖ਼ਬਰ »

ਪੜ੍ਹਾਈ 'ਚ ਮੱਲਾਂ ਮਾਰਨ ਵਾਲੇ 200 ਬੱਚਿਆਂ ਦਾ ਸਨਮਾਨ

ਸੰਗਰੂਰ, 13 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਾਇੰਟੇਫ਼ਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਦੀ ਸਿੱਖਿਆ ਸੁਧਾਰ ਕਮੇਟੀ ਵਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਦੇ 200 ਬੱਚਿਆਂ ਦਾ ਸਨਮਾਨ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ...

ਪੂਰੀ ਖ਼ਬਰ »

ਵਿਆਹ ਦੀ ਵਰ੍ਹੇਗੰਢ 'ਤੇ ਖ਼ੂਨਦਾਨ ਕੈਂਪ ਲਾ ਕੇ ਨਵੀਂ ਪਿਰਤ ਪਾਈ

ਕੁੱਪ ਕਲਾਂ, 13 ਅਕਤੂਬਰ (ਸਰੌਦ) - ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ ਕਸਬਾ ਕੁੱਪ ਕਲਾਂ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਪ੍ਰਬੰਧ ਮਨੁੱਖਤਾ ਦੇ ਕਾਰਜਾਂ ਨੂੰ ਸਮਰਪਿਤ ਜੋੜੀ ਡਾ. ਕੁਲਵਿੰਦਰ ਸਿੰਘ ਗਿੱਲ ਅਤੇ ਬੀਬੀ ਗੁਰਸ਼ਮਨਪ੍ਰੀਤ ਕੌਰ ...

ਪੂਰੀ ਖ਼ਬਰ »

ਨੰਬਰਦਾਰਾਂ ਵਲੋਂ ਅਵਾਰਾ ਪਸ਼ੂਆਂ ਦੇ ਸਥਾਈ ਹੱਲ ਦੀ ਮੰਗ

ਚੀਮਾ ਮੰਡੀ, 13 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ)¸ਸਥਾਨਕ ਸਬ-ਤਹਿਸੀਲ ਵਿਖੇ ਨੰਬਰਦਾਰਾ ਯੂਨੀਅਨ ਸਬ-ਤਹਿਸੀਲ ਚੀਮਾ ਦੇ ਨੰਬਰਦਾਰਾਂ ਦੀ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਵੱਖ¸ਵੱਖ ...

ਪੂਰੀ ਖ਼ਬਰ »

ਹਰਿਆਣਾ ਵਿਚ ਭਾਜਪਾ 75 ਤੋਂ ਵੱਧ ਸੀਟਾਂ ਜਿੱਤ ਕੇ ਮਜ਼ਬੂਤ ਸਰਕਾਰ ਬਣਾਏਗੀ-ਕਮਲ ਸ਼ਰਮਾ

ਜਾਖਲ, 13 ਅਕਤੂਬਰ (ਪ੍ਰਵੀਨ ਮਦਾਨ)- ਹਰਿਆਣਾ ਵਿਚ ਬੀ.ਜੇ.ਪੀ 75 ਤੋਂ ਵੱਧ ਸੀਟਾਂ ਜਿੱਤ ਕੇ ਮਜਬੂਤ ਸਰਕਾਰ ਬਣਾਏਗੀ | ਇਹ ਵਿਚਾਰ ਪੰਜਾਬ ਬੀ.ਜੇ.ਪੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਜਾਖਲ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਹੇ | ਉਹ ਟੋਹਾਣਾ ਸੀਟਾਂ ਤੋਂ ...

ਪੂਰੀ ਖ਼ਬਰ »

ਸਰਕਾਰ ਵਲੋਂ ਪੰਚਾਇਤਾਂ ਨੂੰ ਇਜਲਾਸ ਦੇ ਆਦੇਸ ਲਈ ਕਈ ਪਿੰਡਾਂ ਵਿਚ ਹੁੰਦੀ ਹੈ ਸਿਰਫ ਖ਼ਾਨਾਪੂਰਤੀ

ਅਮਰਗੜ੍ਹ, 13 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) -ਪੰਜਾਬ ਵਿਚ ਇਨ੍ਹਾਂ ਦਿਨਾਂ ਦੌਰਾਨ ਗ੍ਰਾਮ ਪੰਚਾਇਤਾਂ ਦੇ ਆਮ ਇਜਲਾਸਾਂ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਮਾਲੇਰਕੋਟਲਾ ਬਲਾਕ ਨੰਬਰ ਇਕ ਵਿਚ ਪੈਂਦੇ ਕੁੱਲ 84 ਪਿੰਡਾਂ ਵਿਚ ਆਮ ਇਜਲਾਸਾਂ ਦੇ ਦਿਨ, ਸਮਾਂ ਤੇ ...

ਪੂਰੀ ਖ਼ਬਰ »

460 ਨਸ਼ੀਲੀਆਂ ਗੋਲੀਆਂ ਬਰਾਮਦ

ਸ਼ੇਰਪੁਰ, 13 ਅਕਤੂਬਰ (ਦਰਸ਼ਨ ਸਿੰਘ ਖੇੜੀ)- ਪੁਲਿਸ ਜ਼ਿਲਾ ਸੰਗਰੂਰ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਵਲੋਂ ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਐਾਟੀ ਨਾਰਕੋਟਿਕ ਸੈੱਲ ਦੇ ਏ.ਐਸ.ਆਈ ਬਲਵੀਰ ਸਿੰਘ ਨੇ ਹਰੀ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੰਜਗਰਾਈਆਂ ਤੋਂ 460 ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਸੁਸਾਇਟੀ' ਦੀ ਮੀਟਿੰਗ

ਕੌਹਰੀਆਂ, 13 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਸਬੰਧੀ 'ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੇਵਾ ਸੁਸਾਇਟੀ' ਹਰੀਗੜ੍ਹ ਦੀ ਮੀਟਿੰਗ ਗੁਰਦੁਆਰਾ ਭਜਨਸਰ ਸਾਹਿਬ ਵਿਚ ਸੁਸਾਇਟੀ ...

ਪੂਰੀ ਖ਼ਬਰ »

ਬਾਬਾ ਪਰਮਾਨੰਦ ਕਾਲਜ ਦੀਆਂ ਖਿਡਾਰਨਾਂ ਦੀ ਕਬੱਡੀ ਕੱਪ ਲਈ ਚੋਣ

ਜਖੇਪਲ, 13 ਅਕਤੂਬਰ (ਮੇਜਰ ਸਿੰਘ ਸਿੱਧੂ)- ਦੇਸ਼ ਭਗਤ ਕਾਲਜ ਧੂਰੀ ਵਿਖੇ ਪੰਜਾਬੀ ਯੂਨੀਵਰਸਿਟੀ ਦੁਆਰਾ ਸਾਲਾਨਾ ਕਬੱਡੀ ਦੇ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬਾਬਾ ਪਰਮਾਨੰਦ ਕਾਲਜ ਜਖੇਪਲ ਦੀਆਂ ਖਿਡਾਰਨਾਂ ਸ਼ਿੰਦਰਪਾਲ ਕੌਰ ਅਤੇ ਹਰਪ੍ਰੀਤ ਕੌਰ ਦੀ ਖੇਡ ...

ਪੂਰੀ ਖ਼ਬਰ »

ਡਰੱਗ ਵਿਭਾਗ ਦੀ ਟੀਮ ਨੇ ਕੈਮਿਸਟਾਂ ਨਾਲ ਕੀਤੀ ਬੈਠਕ

ਸੰਗਰੂਰ, 13 ਅਕਤੂਬਰ (ਧੀਰਜ ਪਸ਼ੌਰੀਆ)- ਡਰੱਗ ਵਿਭਾਗ ਦੀ ਟੀਮ ਜਿਸ ਵਿਚ ਜ਼ੋਨਲ ਲਾਇੰਸਸਿੰਗ ਅਥਾਰਿਟੀ ਨਵਜੋਤ ਕੌਰ, ਡਰੱਗ ਇੰਸਪੈਕਟਰ ਸੁਧਾ ਦਹਿਲ ਅਤੇ ਡਰੱਗ ਇੰਸਪੈਕਟਰ ਕਰੁਨਾ ਗੁਪਤਾ ਸ਼ਾਮਿਲ ਸਨ, ਨੇ ਸਥਾਨਕ ਕਲਾਸਿਕ ਹੋਟਲ ਵਿਚ ਸੰਗਰੂਰ ਦੇ ਕੈਮਿਸਟਾਂ ਨਾਲ ਬੈਠਕ ...

ਪੂਰੀ ਖ਼ਬਰ »

'ਚੰਗਾ ਸਾਹਿਤ ਪੜੋ੍ਹ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਕੌਹਰੀਆਂ, 13 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)- ਤਰਕਸ਼ੀਲ ਸੁਸਾਇਟੀ ਦਿੜ੍ਹਬਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿਚ ਪਿ੍ੰਸੀਪਲ ਮਾਲਵਿੰਦਰ ਕੌਰ ਦੀ ਅਗਵਾਈ ਹੇਠ 'ਚੰਗਾ ਸਾਹਿਤ ਪੜੋ੍ਹ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਤਰਕਸ਼ੀਲ ...

ਪੂਰੀ ਖ਼ਬਰ »

ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਇਮਾਨਦਾਰੀ ਨਾਲ ਕੀਤਾ ਜਾਵੇਗਾ- ਪੰਨਵਾਂ

ਭਵਾਨੀਗੜ੍ਹ, 13 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਇਮਾਨਦਾਰੀ ਨਾਲ ਕੀਤਾ ਜਾਵੇਗਾ, ਇਹ ਵਿਚਾਰ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ਨੇ ਬਲਾਕ ਸੰਮਤੀ ਦੀ ਪਲੇਠੀ ...

ਪੂਰੀ ਖ਼ਬਰ »

ਮੁੱਕੇਬਾਜ਼ ਕਮਲਪ੍ਰੀਤ ਸਿੰਘ ਪੰਧੇਰ ਦੀ ਪੰਜਾਬ ਪੱਧਰ ਲਈ ਚੋਣ

ਕੁੱਪ ਕਲਾਂ, 13 ਅਕਤੂਬਰ (ਸਰੌਦ)-ਸਥਾਨਕ ਕਸਬਾ ਕੁੱਪ ਕਲਾਂ, ਰੋਹੀੜਾ ਵਿਖੇ ਸਥਿਤ 'ਦਾ ਬਾਕਸਿੰਗ ਅਕੈਡਮੀ ਰੋਹੀੜਾ, ਦੇ ਹੋਣਹਾਰ ਵਿਦਿਆਰਥੀ ਕਮਲਪ੍ਰੀਤ ਸਿੰਘ ਪੰਧੇਰ ਨੇ ਕੋਚ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਸਦਕਾ ਬੀਤੇ ਦਿਨੀਂ ਖੰਨਾ ਵਿਖੇ ਹੋਏ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਬੜੂ ਸਾਹਿਬ ਅਧੀਨ ਅਕਾਲ ਅਕੈਡਮੀਆਂ ਦੇ ਖਿਡਾਰੀਆਂ ਨੇ ਖੇਡਾਂ 'ਚ ਬਾਜ਼ੀ ਮਾਰੀ

ਧਰਮਗੜ੍ਹ, 13 ਅਕਤੂਬਰ (ਗੁਰਜੀਤ ਸਿੰਘ ਚਹਿਲ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਵਿਖੇ ਅੰਤਰ ਅਕਾਲ ਅਕੈਡਮੀ ਫੁੱਟਬਾਲ ਮੁਕਾਬਲੇ ਕਰਵਾਏ ਗਏ | ਇਸ ਫੁੱਟਬਾਲ ਮੁਕਾਬਲੇ 'ਚੋਂ ਅਕਾਲ ਅਕੈਡਮੀ ਉਭਿਆ ਦੇ ਖਿਡਾਰੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਕੌਮੀ ਡਾਕ ਦਿਵਸ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 13 ਅਕਤੂਬਰ (ਧਾਲੀਵਾਲ, ਭੁੱਲਰ)- ਸਥਾਨਕ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਸਕੂਲ ਚੇਅਰਮੈਨ ਰਜਿੰਦਰ ਗੋਇਲ ਦੀ ਅਗਵਾਈ ਵਿਚ 'ਕੌਮੀ ਡਾਕ ਦਿਵਸ'ਮਨਾਇਆ ਗਿਆ | ਚੇਅਰਮੈਨ ਗੋਇਲ ਨੇ ਬੱਚਿਆਂ ਨੂੰ ਦੱਸਦਿਆਂ ਕਿਹਾ ਕਿ ਪੁਰਾਣੇ ਸਮਿਆਂ ਵਿਚ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਤੇ ਖੂਨਦਾਨ ਕੈਂਪ ਲਗਾਇਆ

ਕੌਹਰੀਆਂ, 13 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)- ਬਾਵਾ ਸਾਹਿਬ ਯੂਥ ਸਪੋਰਟਸ ਕਲੱਬ ਰੋਗਲਾ ਅਤੇ ਸਾਂਝ ਗਲੋਬਲ ਫਾਊਾਡੇਸ਼ਨ ਵਲੋਂ ਸਵ: ਚੌਧਰੀ ਰੌਣਕ ਰਾਮ, ਸਵ: ਚੌਧਰੀ ਸਤਨਾਮ ਸਿੰਘ ਲਾਇਨਮੈਨ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗੋਗੀ ਚੌਧਰੀ ਰੋਗਲਾ ਯੂਥ ...

ਪੂਰੀ ਖ਼ਬਰ »

ਨੰਬਰਦਾਰਾਂ ਵਲੋਂ ਮੁਸ਼ਕਿਲਾਂ ਸਬੰਧੀ ਮੀਟਿੰਗ

ਅਹਿਮਦਗੜ੍ਹ, 13 ਅਕਤੂਬਰ (ਰਣਧੀਰ ਸਿੰਘ ਮਹੋਲੀ)- ਨੰਬਰਦਾਰਾ ਯੂਨੀਅਨ ਸਬ-ਡਵੀਜ਼ਨ ਅਹਿਮਦਗੜ੍ਹ ਦੇ ਜਨਰਲ ਸਕੱਤਰ ਜੰਗਦੀਨ ਬੇਗੋਵਾਲ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿਚ ਪੇਸ਼ ਆਉਂਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਇਕੱਤਰਤਾ

ਅਮਰਗੜ੍ਹ, 13 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਮਹੀਨਾਵਾਰ ਇਕੱਤਰਤਾ ਹਰੀ ਸਿੰਘ ਖੇੜੀ ਸੋਢੀਆਂ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਹੋਈ | ਇਸ ਇਕੱਤਰਤਾ ਦੌਰਾਨ ਸਮਾਜ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ...

ਪੂਰੀ ਖ਼ਬਰ »

ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨ ਆਗੂ ਅਧਿਕਾਰੀ ਨੂੰ ਮਿਲੇ

ਸੰਦੌੜ, 13 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)- ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਮਾਰਕੀਟ ਕਮੇਟੀ ਸੰਦੌੜ ਦੇ ਸਕੱਤਰ ਸੁਰਿੰਦਰ ਕੁਮਾਰ ਵਾਲੀਆਂ ਨੂੰ ਮੰਗ ਪੱਤਰ ਸੌਾਪਦੇ ਹੋਏ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਆਉਂਦੀਆਂ ਦਰਪੇਸ਼ ਮੁਸਕਿਲਾਂ ਵੱਲ ਉਚੇਚੇ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ

ਸੰਗਰੂਰ, 13 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸਰਕਾਰੀ ਪੈਨਸ਼ਨ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਪੈਨਸ਼ਨ ਭਵਨ ਸੰਗਰੂਰ ਵਿਚ ਪ੍ਰਧਾਨ ਸੁਖਦੇਵ ਸ਼ਰਮਾ ਸੋਹੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਦੌਰਾਨ ਪ੍ਰਧਾਨ ਵਲੋਂ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ 3 ਨੂੰ ਮਨਾਏਗੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਸੰਗਰੂਰ, 13 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਅਰੋੜਾ ਮਹਾਂਸਭਾ ਜ਼ਿਲ੍ਹਾ ਸੰਗਰੂਰ ਦੇ ਕਾਰਜਕਾਰਨੀ ਮੈਂਬਰਾਂ ਦੀ ਇਕ ਮੀਟਿੰਗ ਸਭਾ ਦੇ ਚੇਅਰਮੈਨ ਸ: ਜਸਵਿੰਦਰ ਸਿੰਘ ਪਿ੍ੰਸ, ...

ਪੂਰੀ ਖ਼ਬਰ »

ਚੋਣ ਪ੍ਰਚਾਰ ਲਈ ਜਲਦ ਰਵਾਨਾ ਹੋਵੇਗਾ ਭਾਜਪਾ ਦਾ ਜਥਾ-ਲਲਿਤ, ਡਿੰਪਲ

ਸੰਗਰੂਰ, 13 ਅਕਤੂਬਰ (ਧੀਰਜ ਪਸ਼ੌਰੀਆ)- ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਅਤੇ ਸੀਨੀਅਰ ਆਗੂ ਲਲਿਤ ਗਰਗ ਐਡਵੋਕੇਟ ਨੇ ਦੱਸਿਆ ਹੈ ਕਿ ਹਰਿਆਣਾ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਭਾਜਪਾ ਦਾ ਸੰਗਰੂਰ ਤੋਂ ਇਕ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸੰਗਰੂਰ, 13 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਮੰਦਰ ਸ੍ਰੀ ਰਾਜ ਰਾਜੇਸ਼ਵਰੀ ਵਿਖੇ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਐਸ.ਪੀ. ਸ਼ਰਮਾ ਨੇ ਪਰਿਵਾਰ ਸਮੇਤ ਅਚਾਰੀਆ ਧਰੁਵ ਪ੍ਰਸ਼ਾਦ ਦੁਆਰਾ ਮੰਤਰ ਉਚਾਰਨ ਕਰ ਕੇ ਦੁਰਗਾ ਮਾਤਾ ਜੀ ਦੀ ਜੋਤ ਪ੍ਰਚੰਡ ਕੀਤੀ ਅਤੇ ...

ਪੂਰੀ ਖ਼ਬਰ »

ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕਰਾਂਗੇ-ਬਰਾਲਾ

ਜਾਖ਼ਲ, 13 ਅਕਤੂਬਰ (ਪ੍ਰਵੀਨ ਮਦਾਨ)-ਹਰਿਆਣਾ ਦੇ ਭਾਜਪਾ ਪ੍ਰਧਾਨ ਤੇ ਟੋਹਾਨਾ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਹੇ ਸੁਭਾਸ਼ ਬਰਾਲਾ ਦੇ ਨਜ਼ਦੀਕੀ ਪਿੰਡ ਸਿਪਾਨੀ ਵਿਖੇ ਭਰਵੇਂ ਇੱਕਠ ਨੰੂ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਪਿੰਡਾਂ ਦੇ ਵਿਕਾਸ ਵਿਚ ਕੋਈ ਕਸਰ ...

ਪੂਰੀ ਖ਼ਬਰ »

ਧਾਰਮਿਕ ਮੁਕਾਬਲੇ ਕਰਵਾਏ

ਧਰਮਗੜ੍ਹ, 13 ਅਕਤੂਬਰ (ਗੁਰਜੀਤ ਸਿੰਘ ਚਹਿਲ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX