ਤਾਜਾ ਖ਼ਬਰਾਂ


ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 4 hours ago
ਮਹਿਲ ਕਲਾਂ, 26 ਜਨਵਰੀ (ਤਰਸੇਮ ਸਿੰਘ ਚੰਨਣਵਾਲ ) - ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ...
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  1 day ago
ਕੁੱਪ ਕਲਾਂ, 26 ਜਨਵਰੀ (ਕੁਲਦੀਪ ਸਿੰਘ ਲਵਲੀ/ਮਨਜਿੰਦਰ ਸਿੰਘ ਸਰੌਦ) ਅੱਜ ਮਲੇਰਕੋਟਲਾ-ਲੁਧਿਆਣਾ ਮਾਰਗ ਤੇ ਪਿੰਡ ਭੋਗੀਵਾਲ ਨੇੜੇ ਗੰਨੇ ਨਾਲ ਲੱਦੀ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ...
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਲੋਹਟਬੱਦੀ, 26 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦਵਾਰਾ ਈਸ਼ਰਸਰ ਸਾਹਿਬ ਪਿੰਡ ਲੋਹਟਬੱਦੀ ਨੇੜੇ ਕਲਿਆਣ ਪੁਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ, 50 ਸਾਲ ਅੱਜ ਆਪਣਾ ਪੰਜ ਭੌਤਿਕ...
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ...
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਲੌਂਗੋਵਾਲ, 26 ਜਨਵਰੀ (ਵਿਨੋਦ, ਸ. ਸ. ਖੰਨਾ)– ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ...
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਅੱਜ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਾਕੀ ਦਫ਼ਤਰ...
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਰਾਜਾਸਾਂਸੀ, 26 ਜਨਵਰੀ (ਹੇਰ, ਖੀਵਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਨਾਂਦੇੜ ਤੋਂ ਸਵੇਰੇ 9 ਵਜੇ ਪਹੁੰਚਣ ਵਾਲੀ ਅਜੇ ਤੱਕ ਨਹੀ ਪਹੁੰਚੀ ਹੈ ਅਜੇ ਤੱਕ ਜਿਸ ਦੇ ਰੋਸ ਵਜੋਂ ਯਾਤਰੂਆਂ ਨੇ ਹਵਾਈ ਅੱਡੇ ਅੰਦਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ...
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਅਮਲੋਹ, 26 ਜਨਵਰੀ (ਪੱਤਰ ਪ੍ਰੇਰਕ) ਅਮਲੋਹ ਦੇ ਨਜ਼ਦੀਕ ਪੈਂਦੀ ਇਕ ਫਰਨੇਸ ਇਕਾਈ ਵਿਚ ਬੀਤੀ ਦੇਰ ਰਾਤ ਧਮਾਕਾ ਹੋਣ ਕਾਰਨ 6 ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਜਿਨ੍ਹਾਂ ਚੋਂ ਇਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ...
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  1 day ago
ਆਕਲੈਂਡ, 26 ਜਨਵਰੀ - ਟੀਮ ਇੰਡੀਆ ਨੇ ਦੂਸਰੇ ਟੀ-20 ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20...
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਮੋਬਾਈਲ ਟਾਵਰ ਤੋਂ 24 ਦੇ ਕਰੀਬ ਬੈਟਰੇ...
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ) - ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਸਰਹੱਦ 'ਤੇ ਬੀ.ਐੱਸ.ਐਫ ਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈ ਦਾ ਆਦਾਨ ਪ੍ਰਦਾਨ ਨਹੀਂ...
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  1 day ago
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  1 day ago
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  1 day ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  1 day ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  1 day ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  1 day ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  1 day ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  1 day ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  1 day ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  1 day ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  1 day ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  1 day ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  1 day ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  1 day ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  1 day ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  1 day ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551

ਲੁਧਿਆਣਾ

ਜਬਰੀ ਵਸੂਲੀ ਕਰਨ ਗਏ ਗੈਂਗਸਟਰ ਦਾ ਪਟਾਕਾ ਵਪਾਰੀ ਤੇ ਉਸ ਦੇ ਸਾਥੀਆਂ ਵਲੋਂ ਕਤਲ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਪਟਾਕਾ ਮੰਡੀ 'ਚ ਪਟਾਕਾ ਵਪਾਰੀਆਂ ਤੋਂ ਜ਼ਬਰੀ ਵਸੂਲੀ ਕਰਨ ਆਏ ਇਕ ਗੈਂਗਸਟਰ ਦਾ ਵਪਾਰੀ ਤੇ ਉਸ ਦੇ ਸਾਥੀਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਅਨੁਸਾਰ ਘਟਨਾ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਸਲੇਮਟਾਬਰੀ ਦੀ ਦਾਣਾ ਮੰਡੀ ਸਥਿਤ ਪਟਾਕਾ ਮੰਡੀ 'ਚ ਗੈਂਗਸਟਰ ਵਿਜੇ ਸਿੱਧੂ ਉਰਫ਼ ਛੋਟਾ ਲੱਲਾ ਅਤੇ ਉਸਦੇ ਅੱਧੀ ਦਰਜਨ ਦੇ ਕਰੀਬ ਸਾਥੀ ਜਿਨ੍ਹਾਂ 'ਚ ਇਕ ਪੁਲਿਸ ਇੰਸਪੈਕਟਰ ਦਾ ਭਰਾ ਵੀ ਸ਼ਾਮਲ ਦੱਸਿਆ ਜਾਂਦਾ ਹੈ, ਪਟਾਕਾ ਮੰਡੀ 'ਚ ਆਏ ਅਤੇ ਉੱਥੇ ਪਟਾਕਾ ਵਪਾਰੀਆਂ ਤੋਂ ਜਬਰੀ ਵਸੂਲੀ ਕਰਨ ਲੱਗ ਪਏ | ਇਸ ਦੌਰਾਨ ਜਬਰੀ ਵਸੂਲੀ ਨੂੰ ਲੈ ਕੇ ਉਨ੍ਹਾਂ ਦਾ ਟਕਰਾਅ ਪਟਾਕਾ ਵਪਾਰੀ ਵਿਸ਼ਾਲ ਨਾਲ ਹੋ ਗਿਆ | ਉਸ ਸਮੇਂ ਪਟਾਕਿਆਂ ਦੀ ਦੁਕਾਨ 'ਚ ਵਿਸ਼ਾਲ ਦੀ ਮਾਤਾ ਸੁਨੀਤਾ, ਉਸ ਦਾ ਭਰਾ ਸਾਗਰ ਅਤੇ 8-10 ਵਰਕਰ ਵੀ ਮੌਜੂਦ ਸਨ | ਜਦੋਂ ਵਿਸ਼ਾਲ ਨੇ ਜਬਰੀ ਵਸੂਲੀ ਦੇਣ ਤੋਂ ਇਨਕਾਰ ਕੀਤਾ ਤਾਂ ਛੋਟਾ ਲੱਲਾ ਨੇ ਵਿਸ਼ਾਲ ਦੀ ਮਾਤਾ ਸੁਨੀਤਾ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿਤੀ | ਵਿਸ਼ਾਲ ਅਤੇ ਉਸਦੇ ਸਾਥੀਆਂ ਨੇ ਛੋਟਾ ਲੱਲਾ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਇਨ੍ਹਾਂ ਸਾਰਿਆਂ ਵਲੋਂ ਛੋਟਾ ਲੱਲਾ ਤੇ ਚਾਕੂਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ | ਸਿੱਟੇ ਵਜੋਂ ਉਹ ਮੌਕੇ 'ਤੇ ਦਮ ਤੋੜ ਗਿਆ | ਅਜਿਹਾ ਹੁੰਦਾ ਦੇਖ ਕੇ ਲੱਲਾਂ ਦੇ ਸਾਥੀ ਉੱਥੋਂ ਭੱਜ ਗਏ | ਘਟਨਾ ਤੋਂ ਬਾਅਦ ਪਟਾਕਾ ਮਾਰਕੀਟ ਬੰਦ ਹੋ ਗਈ ਅਤੇ ਕਿਸੇ ਨੇ ਵੀ ਇਸ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ | ਕੁਝ ਸਮੇਂ ਬਾਅਦ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਕਥਿਤ ਦੋਸ਼ੀ ਉਥੋਂ ਫਰਾਰ ਹੋ ਚੁੱਕੇ ਸਨ | ਪੁਲਿਸ ਵਲੋਂ ਇਸ ਮਾਮਲੇ ਵਿਚ ਉਕਤ ਕਥਿਤ ਦੋਸ਼ੀਆਂ ਿਖ਼ਲਾਫ਼ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੱਲਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ 8 ਸੰਗੀਨ ਧਰਾਵਾਂ ਤਹਿਤ ਅਪਰਾਧਿਕ ਮਾਮਲੇ ਦਰਜ ਹਨ | ਪੁਲਿਸ ਨੇ ਲੱਲਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਟਰਮ ਭੇਜ ਦਿੱਤੀ ਹੈ | ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਪੁਲਿਸ ਵਲੋਂ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਸੀ |
ਪਟਾਕਾ ਵਪਾਰੀਆਂ ਨੇ ਕਾਇਦੇ ਕਾਨੂੰਨ ਛਿੱਕੇ ਟੰਗੇ
ਹਾਲਾਂਕਿ ਪੁਲਿਸ ਕਮਿਸ਼ਨਰ ਵਲੋਂ ਪਟਾਕਾ ਮਾਰਕੀਟ ਨੂੰ ਰਾਤ ਸਾਢੇ 7 ਵਜੇ ਤੱਕ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਕੱਲ੍ਹ ਇਹ ਮਾਰਕੀਟ ਦੇਰ ਰਾਤ ਤੱਕ ਖੁੱਲ੍ਹੀ ਰਹੀ ਅਤੇ ਪੁਲਿਸ ਵਲੋਂ ਇੱਥੇ ਸੁਰੱਖਿਆ ਦੇ ਵੀ ਇੰਤਜ਼ਾਮ ਨਹੀਂ ਕੀਤੇ ਗਏ ਸਨ | ਕਤਲ ਹੋਣ ਤੋਂ 40 ਮਿੰਟ ਬਾਅਦ ਵੀ ਪੁਲਿਸ ਨੂੰ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਸੀ |

ਵਾਹਨ ਚੋਰ ਦੇ ਦੋ ਮੈਂਬਰ ਗਿ੍ਫ਼ਤਾਰ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਵਾਹਨ ਚੋਰ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਗੁਰਪ੍ਰੀਤ ...

ਪੂਰੀ ਖ਼ਬਰ »

ਹੁਕਮਾਂ ਦੀ ਉਲੰਘਣਾ ਕਰਨ ਵਾਲਾ ਢਾਬੇ ਦਾ ਮਾਲਕ ਤੇ ਦੋ ਕਰਿੰਦੇ ਗਿ੍ਫ਼ਤਾਰ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਕਾਸ਼ ਢਾਬੇ ਦਾ ਮਾਲਕ ਅਤੇ ਉਸਦੇ ਦੋ ਕਰਿੰਦਿਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਪ੍ਰਕਾਸ਼ ...

ਪੂਰੀ ਖ਼ਬਰ »

ਦਾਖਾ ਜ਼ਿਮਨੀ ਚੋਣ ਮੌਕੇ ਜਾਂਗਪੁਰ ਘਟਨਾ ਦੀ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਜਾਂਚ ਦੇ ਹੁਕਮ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਪਿੰਡ ਜਾਂਗਪੁਰ ਦੀ ਘਟਨਾ ਨੂੰ ਛੱਡ ਕੇ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਨੇਪਰੇ ਚੜ੍ਹ ਗਿਆ ਹੈ | ਉਨ੍ਹਾਂ ਜਾਂਗਪੁਰ ਘਟਨਾ ਦੀ ...

ਪੂਰੀ ਖ਼ਬਰ »

ਪਿੰਡਾਂ 'ਚ ਬਣਿਆ ਰਿਹਾ ਆਪਸੀ ਭਾਈਚਾਰਾ, ਅਮਨ ਅਮਾਨ ਨਾਲ ਪਈਆਂ ਵੋਟਾਂ

ਇਯਾਲੀ/ਥਰੀਕੇ, 21 ਅਕਤੂਬਰ (ਰਾਜ ਜੋਸ਼ੀ)-ਹਲਕਾ ਦਾਖਾ ਲਈ ਅੱਜ ਹੋਈ ਜ਼ਿਮੀਨ ਚੋਣ ਲਈ ਭਾਵੇਂ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਇਕ ਦੂਜੇ ਦੇ ਵਿਰੋਧ ਵਿਚ ਗਰਮਾਂ ਗਰਮ ਭਾਸ਼ਣ ਆਪਣੇ ਚੋਣ ਪ੍ਰਚਾਰ ਸਮੇਂ ਦੇ ਕੇ ਮਾਹੌਲ 'ਚ ਤਲਖੀ ਵਾਲਾ ਮੋੜ ਲਿਆਂਦਾ ਸੀ ਤੇ ਕਈ ਥਾਵਾਂ ਉਪਰ ...

ਪੂਰੀ ਖ਼ਬਰ »

ਤਿੰਨ ਹਥਿਆਰਬੰਦ ਲੁਟੇਰੇ ਟਰੱਕ ਡਰਾਈਵਰ ਤੋਂ ਟਰੱਕ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਟਰਾਂਸਪੋਰਟ ਨਗਰ ਵਿਚ ਬੀਤੀ ਰਾਤ ਤਿੰਨ ਹਥਿਆਰਬੰਦ ਲੁਟੇਰੇ ਇਕ ਟਰੱਕ ਡਰਾਈਵਰ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਉਪਰੰਤ ਟਰੱਕ, ਨਕਦੀ ਅਤੇ ਹੋਰ ਸਾਮਾਨ ਲੁੱਟ ਕੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀ ਹੈਰੋਇਨ ਸਮੇਤ ਗਿ੍ਫ਼ਤਾਰ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਦਾ ਬੀ.ਐਸ.ਸੀ ਪੋਸਟ ਬੇਸਿਕ ਭਾਗ ਦੂਜਾ ਦਾ ਨਤੀਜਾ ਰਿਹਾ 100 ਫੀਸਦੀ

ਬੀਜਾ, 21 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ 'ਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਬੀ.ਐਸ.ਸੀ ਪੋਸਟ ਬੇਸਿਕ ਭਾਗ ਦੂਜਾ ਦਾ ਨਤੀਜਾ 100% ਰਿਹਾ ¢ ਮਿਸ ਅਮਨਪ੍ਰੀਤ ...

ਪੂਰੀ ਖ਼ਬਰ »

ਫ਼ਿਕੋ ਦੇ ਵਫ਼ਦ ਨੇ ਕੇ. ਫ਼ੇਅਰ ਪ੍ਰਦਰਸ਼ਨੀ ਦਾ ਕੀਤਾ ਦੌਰਾ-ਨਵੀਂ ਤਕਨੀਕ ਵਾਲੇ ਉਤਪਾਦ ਦੇਖੇ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ਵਫ਼ਦ ਦੇ ਮੈਂਬਰਾਂ ਨੇ ਆਪਣੇ ਆਗੂ ਮਨਕਰ ਗਰਗ ਅਤੇ ਉਪ ਆਗੂ ਜਸਮੀਤ ਸਿੰਘ ਕੁਲਾਰ ਦੀ ਅਗਵਾਈ 'ਚ ਜਰਮਨੀ ਵਿਖੇ ਲੱਗੇ ਕੇ. ਫੇਅਰ ਪ੍ਰਦਰਸ਼ਨੀ ਦਾ ਦੌਰਾ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 22 ਅਤੇ 23 ਨੂੰ ਕਰਵਾਏ ਜਾਣਗੇ ਗੁਰਮਤਿ ਸਮਾਗਮ

ਲੁਧਿਆਣਾ, 21 ਅਕਤੂਬਰ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਬਾਬਾ ਬੁੱਢਾ ਸਾਹਿਬ ਬੀ ਬਲਾਕ ਡੇਅਰੀ ਕੰਪਲੈਕਸ ਪੰਜ ਪੀਰ ਰੋਡ ਹੈਬੋਵਾਲ ਖੁਰਦ ਲੁਧਿਆਣਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ 513ਵਾਂ ਜਨਮ ਦਿਹਾੜਾ 22 ...

ਪੂਰੀ ਖ਼ਬਰ »

ਫੇਸਬੁੱਕ 'ਤੇ ਲਾਈਵ ਹੋ ਕੇ ਵੋਟਾਂ ਮੰਗਣ ਕਰਕੇ ਰਿਟਰਨਿੰਗ ਅਧਿਕਾਰੀ ਨੇ ਇਯਾਲੀ ਨੂੰ ਭੇਜਿਆ ਨੋਟਿਸ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਅੱਜ ਸਵੇਰੇ ਫੇਸਬੁੱਕ 'ਤੇ ਲਾਈਵ ਹੋ ਕੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ ਦੀ ਅਪੀਲ ਕਰਨ ਕਰਕੇ ਰਿਟਰਨਿੰਗ ਅਧਿਕਾਰੀ ਕਮ ...

ਪੂਰੀ ਖ਼ਬਰ »

ਲੜਕੀ ਨਾਲ ਛੇੜਖ਼ਾਨੀ ਕਰਨ ਵਾਲੇ ਦੋ ਨੌਜਵਾਨਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਢਿੱਲੋਂ ਨਗਰ ਵਿਚ ਲੜਕੀ ਨਾਲ ਛੇੜਖ਼ਾਨੀ ਕਰਨ ਵਾਲੇ ਦੋ ਨੌਜਵਾਨਾਂ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੈ-ਸਹਾਇਤਾ ਸਮੂਹਾਂ ਨਾਲ ਮਿਲ ਕੇ ਦੀਵਾਲੀ ਮੇਲਾ ਲਗਾਉਣ ਦਾ ਫ਼ੈਸਲਾ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅੰਮਿ੍ਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ੱਲੋਂ ਸਵੈ ਸਹਾਇਤਾ ਸਮੂਹਾਂ ਨਾਲ ਮਿਲ ਕੇ 22 ਤੋਂ 26 ਅਕਤੂਬਰ ਤੱਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੀਵਾਲੀ ਮੇਲਾ ਲਗਾਇਆ ਜਾ ਰਿਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ, ਭੈਣ ਜ਼ਖ਼ਮੀ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਮਲਹੋਤਰਾ ਪੈਲੇਸ ਨੇੜੇ ਹੋਏ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਹੈ | ਜਦਕਿ ਦੂਜੀ ਗੰਭੀਰ ਜ਼ਖ਼ਮੀ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ਸ਼ਨਾਖਤ ਸੁਨੀਤਾ ਦੇਵੀ ਵਾਸੀ ਰੋਪੜ ...

ਪੂਰੀ ਖ਼ਬਰ »

ਚੀਨ ਨਾਲ ਹੋਣ ਵਾਲਾ ਆਰ.ਸੀ.ਈ.ਪੀ. ਸਮਝੌਤਾ ਰੱਦ ਕਰਵਾਉਣ ਲਈ ਕੇਂਦਰੀ ਮੰਤਰੀਆਂ ਨਾਲ ਮੀਟਿੰਗ 24 ਨੂੰ ਯੂ.ਸੀ.ਪੀ.ਐਮ.ਏ., ਫ਼ਿਕੋ, ਐਕਮਾ, ਬਰਾਡੋ ਤੇ ਹੋਰ ਜਥੇਬੰਦੀਆਂ ਮੀਟਿੰਗ 'ਚ ਹੋਣਗੀਆਂ ਸ਼ਾਮਿਲ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਚੀਨ ਨਾਲ ਹੋਣ ਵਾਲੇ ਰਿਜ਼ਨਲ ਕੌਮਪਰੀਹੈਨਸਿਵ ਇਕੋਨੋਮਿਕ ਪਾਰਟਨਰਸ਼ਿਪ (ਆਰ.ਸੀ.ਈ.ਪੀ.) ਸਮਝੌਤੇ ਨੂੰ ਰੱਦ ਕਰਵਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਸਨਅਤਕਾਰਾਂ ਵਲੋਂ ਯਤਨ ਕੀਤੇ ਜਾ ਰਹੇ ਹਨ | ਜਿਸ ਤੋਂ ਬਾਅਦ ਹੁਣ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਦਫਤਰੀ ਕਾਮਿਆਂ ਵਲੋਂ ਕਲਮ ਛੋੜ ਹੜਤਾਲ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ 'ਚ ਤੈਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ 'ਚ ਕਲਮ ਛੋੜ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਸਮੂਹ ਵਿਭਾਗਾਂ ਦੇ ਵੱਖ-ਵੱਖ ਦਫਤਰੀ ਕਾਮਿਆਂ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਪ੍ਰੀਤ ਸਾਹਿਤ ਸਦਨ ਵਲੋਂ ਦੋ ਕਿਤਾਬਾਂ ਦੀ ਘੁੰਡ ਚੁਕਾਈ ਤੇ ਕਾਵਿ ਗੋਸ਼ਟੀ ਹੋਈ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਪ੍ਰੀਤ ਸਾਹਿਤ ਸਦਨ ਵਲੋਂ ਹਿੰਦੀ ਲੇਖਕ ਵਿਸ਼ਵਾਮਿੱਤਰ ਭੰਡਾਰੀ ਦੀਆਂ ਦੋ ਕਿਤਾਬਾਂ 'ਹਿੰਦੂ ਔਰ ਹਿੰਦੁਸਤਾਨ' ਤੇ ਕਵਿਤਾਵਾਂ ਦੀ ਕਿਤਾਬ 'ਉਦਗਾਰ' ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਸ਼ਰਧਾ ਸ਼ੂਕਲਾ ਤੇ ਰਮਾ ਸ਼ਰਮਾ ਨੇ ਆਪਣੇ ...

ਪੂਰੀ ਖ਼ਬਰ »

ਝੋਨੇ ਦੀ ਫਸਲ ਦਾ ਭੁਗਤਾਨ ਨਾ ਹੋਣ ਕਾਰਨ ਮੰਡੀਆਂ ਦੇ ਚੱਕਰ ਕੱਟ ਰਿਹਾ ਕਿਸਾਨ

ਲੁਧਿਆਣਾ, 21 ਅਕਤੂਬਰ (ਬੀ.ਐਸ.ਬਰਾੜ)-ਪੰਜਾਬ ਸਰਕਾਰ ਵਲੋਂ ਭਾਵੇਂ ਝੋਨੇ ਦੀ ਸਰਕਾਰੀ ਖਰੀਦ ਇਕ ਅਕਤੂੂਬਰ ਤੋਂ ਸ਼ੁਰੂ ਕਰ ਦਿੱਤੀ ਸੀ, ਪਰ ਮੰਡੀਆਂ 'ਚ ਝੋਨੇ ਦੀ ਆਮਦ ਲਗਭਗ 15 ਅਕਤੂਬਰ ਤੋਂ ਬਾਅਦ ਵਿਚ ਸ਼ੁਰੂ ਹੋਈ ਹੈ | ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਰਕਾਰ ...

ਪੂਰੀ ਖ਼ਬਰ »

ਗੋਡਿਆਂ ਤੇ ਜੋੜਾਂ ਦੇ ਦਰਦਾਂ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਸਫ਼ਲ ਸਿੱਧ ਹੋਇਆ 'ਅਰਥੋਨਾਰ ਕੈਪਸੂਲ'

ਚੰਡੀਗੜ੍ਹ, 21 ਅਕਤੂਬਰ (ਅ.ਬ.)-ਆਯੁਰਵੈਦ ਦੀ ਸਫ਼ਲ ਖੋਜ- ਜੋੜਾਂ ਦਾ ਦਰਦ, ਗੋਡਿਆਂ 'ਚ ਗੈਪ ਦੀ ਬਿਮਾਰੀ ਜੜ੍ਹ ਤੋਂ ਠੀਕ ਕਰਨ ਤੇ ਪੂਰੇ ਸਰੀਰ 'ਚ ਹੋਣ ਵਾਲੀਆਂ ਦਰਦਾਂ ਦਾ ਅੰਤ ਤੁਰੰਤ | ਆਯੁਰਵੈਦ ਦੀ ਅੰਮਿ੍ਤ ਸਮਾਨ ਦਵਾਈ ਅਰਥੋਨਾਰ ਕੈਪਸੂਲ ਤੇ ਦਰਦ ਆਰਾਮ ਹਲਦੀ ਜਿਹੜੀ ...

ਪੂਰੀ ਖ਼ਬਰ »

ਸ਼ੱਕੀ ਹਾਲਤਾਂ 'ਚ ਆਟੋ ਰਿਕਸ਼ਾ ਚਾਲਕ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਲੇਬਰ ਕਾਲੋਨੀ 'ਚ ਸ਼ੱਕੀ ਹਲਾਤਾਂ ਵਿਚ ਇਕ ਆਟੋ ਰਿਕਸ਼ਾ ਚਾਲਕ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਤਰਲੋਚਨ ਸਿੰਘ ਵਜੋਂ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦੁਰ ਨਰਸਿੰਗ ਕਾਲਜ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਹੋਏ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਗੁਰੂ ਤੇਗ ਬਹਾਦੁਰ ਸਾਹਿਬ (ਚੈ.) ਹਸਪਤਾਲ, ਮਾਡਲ ਟਾਊਨ ਲੁਧਿਆਣਾ ਵਲੋਂ ਨੌਜਵਾਨ ਵਰਗ ਦੀ ਸਖਸ਼ੀਅਤ ਨੂੰ ਨਿਖਾਰਨ ਹਿੱਤ ਬਖਸ਼ੀ ਮਹਿੰਦਰ ਸਿੰਘ ...

ਪੂਰੀ ਖ਼ਬਰ »

-ਮਾਮਲਾ ਕੇਂਦਰ ਸਰਕਾਰ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਦਾ- ਸ਼ਿਵਸੈਨਾ ਹਿੰਦੁਸਤਾਨ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਂਅ ਏ.ਡੀ.ਸੀ. ਨੂੰ ਸੌਾਪਿਆ ਮੰਗ ਪੱਤਰ

ਲੁਧਿਆਣਾ, 21 ਅਕਤੂਬਰ (ਅਮਰੀਕ ਸਿੰਘ ਬੱਤਰਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ੍ਹੇਆਮ ਦੇ ਸਾਜਿਸ਼ਕਰਤਾ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਵਿਰੋਧ ਵਿਚ ਉਤਰੀ ਸ਼ਿਵਸੈਨਾ ਹਿੰਦੁਸਤਾਨ ਦੇ ਕੌਮੀ ...

ਪੂਰੀ ਖ਼ਬਰ »

ਹੱਡੀ ਭੌਰਨ ਰੋਗ ਦਿਵਸ ਮਨਾਇਆ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਸੰਸਾਰ ਹੱਡੀ ਭੌਰਨ ਰੋਗ ਦਿਵਸ ਦੇ ਸੱਦਰਭ ਵਿਚ ਸੀ.ਐੱਮ. ਸੀ. ਹਸਪਤਾਲ ਲੁਧਿਆਣਾ ਵਲੋਂ ਫੀਲਡ ਗੰਜ ਵਿਚ ਸਹਿਤ ਜਾਗਰੂਕਤਾ ਦਿਵਸ ਮਨਾਇਆ ਗਿਆ | ਕਾਲਜ ਆਫ ਨਰਸਿੰਗ ਸੀ.ਐੱਮ.ਸੀ. ਹਸਪਤਾਲ ਦੇ ਪਿ੍ੰਸੀਪਲ ਡਾ. ਰੀਨਾ ਜੈਰਸ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਏ.ਟੀ.ਐਮ. ਲੁਟੇਰਾ ਗਿਰੋਹ ਦੇ ਪੰਜ ਮੈਂਬਰ ਗਿ੍ਫ਼ਤਾਰ ਤਿੰਨ ਮੋਟਰਸਾਈਕਲ, 56 ਏ.ਟੀ.ਐੱਮ ਅਤੇ ਭਾਰੀ ਮਾਤਰਾ 'ਚ ਹਥਿਆਰ ਬਰਾਮਦ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਲਈ ਸਿਰਦਰਦੀ ਬਣੇ ਖਤਰਨਾਕ ਏ.ਟੀ.ਐੱਮ ਲੁਟੇਰਾ ਗਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸੰਗੀਤ ਅਤੇ ਸੰਤ ਸਮਾਗਮ 15, 16 ਤੇ 17 ਨਵੰਬਰ ਨੂੰ -ਸੰਤ ਅਮੀਰ ਸਿੰਘ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ 28ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 15, 16 ਤੇ 17 ਨਵੰਬਰ ਨੂੰ ਜਵੱਦੀ ਟਕਸਾਲ ਵਿਖੇ ਹੋਵੇਗਾ | ਇਹ ਜਾਣਕਾਰੀ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ...

ਪੂਰੀ ਖ਼ਬਰ »

ਸੀਸੂ ਦੇ ਟੀ-20 ਕਾਰਪੋਰੇਟ ਕ੍ਰਿਕਟ ਟੂਰਨਾਮੈਂਟ ਦੇ ਲੀਗ ਮੈਚ ਦੌਰਾਨ ਕਸਟਮ ਕਮਿਸ਼ਨਰ ਨੇ ਖੇਡੀਆਂ ਗੇਂਦਾਂ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰੇਕਿੰਗਸ (ਸੀਸੂ) ਦੇ 6ਵੇਂ ਟੀ.20 ਕਾਰਪੋਰੇਟ ਕ੍ਰਿਕਟ ਟੂਰਮਨਾਮੈਂਟ-2019 ਦੇ ਤੀਸਰੀ ਲੀਗ ਮੈਚ ਦੀ ਸ਼ੁਰੂਵਾਤ ਕਸਟਮ ਕਮਿਸ਼ਨਰ ਏ.ਐਸ. ਰੰਗਾ ਨੇ ਪਹਿਲੇ ਓਵਰ ਦੀ ਪਹਿਲੀ, ਸੀਸੂ ਦੇ ...

ਪੂਰੀ ਖ਼ਬਰ »

ਛਾਤੀ ਕੈਂਸਰ ਉਪਰ ਜਾਗਰੂਕਤਾ ਭਾਸ਼ਨ ਹੋਇਆ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਆਈ. ਕੈਨ ਗਾਇਡ ਸੰਸਥਾਂ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਡਾ. ਸੁਰਿੰਦਰ ਗੁਪਤਾ ਦੀ ਅਗਵਾਈ ਹੇਠ ਸਿੱਧ ਪੀਢ ਡੰਡੀ ਸਵਾਮੀ ਵਿਖੇ ਛਾਤੀ ਕੈਂਸਰ ਤੋ ਬਚਾਉ ਲਈ ਜਾਗਰੂਕਤਾ ਭਾਸ਼ਨ ਕਰਵਾਇਆ ਗਿਆ ਇਸ ਮੌਕੇ ਡਾ. ਸੁਰਿੰਦਰ ਗੁਪਤਾ, ਡਾ. ...

ਪੂਰੀ ਖ਼ਬਰ »

ਪਰਿਵਰਤਨ ਲੁਧਿਆਣਾ ਨੇ ਮੁਫ਼ਤ ਬੂਟੇ ਵੰਡਣ ਦਾ ਕੈਂਪ ਲਗਾਇਆ

ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਲਕਾ ਗਿੱਲ ਦੇ ਇਲਾਕਾ ਜਸਦੇਵ ਨਗਰ ਗਿੱਲ ਰੋਡ ਵਿਖੇ ਸਾਹਿਬ ਇੰਡਸਟਰੀ ਸਾਹਮਣੇ ਸਮਾਜ ਸੇਵੀ ਸੰਸਥਾਂ ਪਰਿਵਰਤਨ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਬੂਟੇ ...

ਪੂਰੀ ਖ਼ਬਰ »

ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਤਜਵੀਜ਼ ਦਾ ਡਟਵਾਂ ਵਿਰੋਧ-ਕੌਮਾਗਾਟਾਮਾਰੂ ਕਮੇਟੀ

ਇਯਾਲੀ/ਥਰੀਕੇ, 21 ਅਕਤੂਬਰ (ਰਾਜ ਜੋਸ਼ੀ)-ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਸਾਥੀ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਕਮੇਟੀ ਦੇ ਆਗੂਆਂ ਸਾਥੀ ਗੁਰਨਾਮ ਸਿੰਘ ਸਿੱਧੂ, ਕੁਲਦੀਪ ਸਿੰਘ ਐਡਵੋਕੇਟ, ਜਸਦੇਵ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦਾ ਸਾਲਾਨਾ ਸੰਮੇਲਨ ਕਰਵਾਇਆ

ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਨੇ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦਾ ਸਾਲਾਨਾ ਸੰਮੇਲਨ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ, ਜਿਸ ਵਿਚ ਡਾ. ਆਰ. ਪੀ. ਸਿੰਘ ਸੁਕਰਚਕੀਆ ਮੈਂਬਰ ਆਈ. ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਗਿੱਲ ਦੇ ਵਿਦਿਆਰਥੀਆਂ ਨੇ ਜਿੱਤੇ ਕਈ ਇਨਾਮ

ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਹਾਲ ਹੀ 'ਚ ਤਰਨਤਾਰਨ ਵਿਖੇ ਰਿਲਾਇਸ਼ ਪੀ. ਡਬਲਿਯੂ ਫਾਊਡੇਂਸ਼ਨ ਵਲੋਂ ਪੰਜਾਬ ਸਕੂਲ ਪੱਧਰੀ ਯੁਵਾ ਖੇਡਾਂ ਕਰਵਾਈਆਂ ਗਈਆਂ, ਜਿਸ 'ਚ ਨਨਕਾਣਾ ਸਾਹਿਬ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨੇ ਯੁਵਾ ਖੇਡਾਂ ਵਿਚ ਤੀਜਾ ਸਥਾਨ ...

ਪੂਰੀ ਖ਼ਬਰ »

ਪਰਾਲੀ ਦੀ ਸਾਂਭ-ਸੰਭਾਲ ਲਈ ਮਸ਼ੀਨਰੀ ਖਰੀਦਣ ਸਬੰਧੀ 15 ਨਵੰਬਰ ਤੱਕ ਦਾ ਸਮਾਂ ਦਿੱਤਾ ਜਾਵੇ-ਲਾਲੀ ਜੱਸੋਵਾਲ

ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਹਲੋਂ ਦੇ ਪ੍ਰਧਾਨ ਸੁਖਵੰਤ ਸਿੰਘ ਲਾਲੀ ਜੱਸੋਵਾਲ ਨੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਸਰਕਾਰ ਵਲੋਂ ਪਿੰਡਾਂ 'ਚ ਗਰੁੱਪ ਬਣਾ ਕੇ ਮਸ਼ੀਨਰੀ ਖਰੀਦਣ ਸਬੰਧੀ ਜੋ ਤਰੀਕ ਅਤੇ ...

ਪੂਰੀ ਖ਼ਬਰ »

ਮਾਤਾ ਆਹੋਈ ਦਾ ਵਰਤ ਰੱਖ ਕੇ ਮਾਤਾਵਾਂ ਨੇ ਮੰਗੀ ਬੱਚਿਆਂ ਦੀ ਸੁੱਖ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਅੱਜ ਆਹੋਈ ਮਾਤਾ ਦਾ ਵਰਤ ਰੱਖ ਕੇ ਮਾਵਾਂ ਨੇ ਬੱਚਿਆਂ ਦੀ ਸੁੱਖ ਮੰਗੀ | ਕਰਵਾਚੌਥ ਤੋਂ ਬਾਅਦ ਆਹੋਈ ਮਾਤਾ ਦਾ ਵਰਤ ਰੱਖਣ ਲਈ ਮਾਵਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ਸਬੰਧੀ ਬਜ਼ਾਰਾਂ ਵਿਚ ਵੀ ਭਾਰੀ ਰੌਣਕਾਂ ਰਹੀਆਂ | ...

ਪੂਰੀ ਖ਼ਬਰ »

ਮਨੁੱਖਤਾ ਦੀ ਸੇਵਾ ਪ੍ਰਮਾਤਮਾ ਦੀ ਭਗਤੀ ਦਾ ਹਿੱਸਾ-ਸੰਤ ਬਾਬਾ ਲੱਖਾ ਸਿੰਘ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਮੁੱਖ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਫੈਕਟਰੀ ਵਰਕਰ ਦੀ ਮੌਤ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੁੰਡੀਆਂ ਕਲਾਂ ਨੇੜੇ ਹੋਏ ਸੜਕ ਹਾਦਸੇ ਵਿਚ ਫੈਕਟਰੀ ਵਰਕਰ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਦੀ ਸ਼ਨਾਖਤ ਵਿਜੇ ਪ੍ਰਤਾਪ ਵਾਸੀ ਸਰਪੰਚ ਕਾਲੋਨੀ ਵਜੋਂ ਕੀਤੀ ਗਈ ਹੈ | ਵਿਜੈ ਪ੍ਰਤਾਪ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX