ਤਾਜਾ ਖ਼ਬਰਾਂ


ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ
. . .  3 minutes ago
ਵਾਸ਼ਿੰਗਟਨ, 4 ਜੂਨ - ਅਮਰੀਕਾ ਦੇ ਵਾਸ਼ਿੰਗਟਨ 'ਚ ਭਾਰਤੀ ਅੰਬੈਸੀ ਦੇ ਬਾਹਰ ਲੱਗੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਗਈ ਹੈ। ਯੁਨਾਇਟਡ ਸਟੇਟ ਪਾਰਕ...
ਮੈਕਸੀਕੋ 'ਚ ਪਹਿਲੀ ਵਾਰ 24 ਘੰਟਿਆਂ ਦੌਰਾਨ 1000 ਤੋਂ ਵੱਧ ਮੌਤਾਂ
. . .  9 minutes ago
ਨਵੀਂ ਦਿੱਲੀ, 4 ਜੂਨ - ਮੈਕਸੀਕੋ 'ਚ ਪਹਿਲੀ ਵਾਰ 24 ਘੰਟਿਆਂ 'ਚ 1000 ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾ 24 ਘੰਟਿਆਂ ਦੌਰਾਨ ਔਸਤ ਮੌਤਾਂ 470 ਸਨ, ਜੋ ਕਿ ਹੁਣ ਵੱਧ ਕੇ...
ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
. . .  37 minutes ago
ਅੰਮ੍ਰਿਤਸਰ, 4 ਜੂਨ (ਰਾਜੇਸ਼ ਕੁਮਾਰ) - ਸਾਕਾ ਨੀਲਾ ਤਾਰਾ ਦੀ ਬਰਸੀ ਅਤੇ ਸ਼ਹੀਦਾਂ ਦੀ ਯਾਦ ਵਿਖੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸ੍ਰੀ ਅਖµਡ ਪਾਠ ਸਾਹਿਬ ਆਰੰਭੇ ਗਏ, ਜਿਨ੍ਹਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ।ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਮੁਖ ਸਕੱਤਰ ਡਾ ਰੂਪ ਸਿੰਘ,ਮੈਨੇਜਰ ਮੁਖ਼ਤਿਆਰ ਸਿੰਘ ਚੀਮਾ, ਮੈਂਬਰ ਭਾਈ ਰਾਮ ਸਿੰਘ...
ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੂੰ ਸਦਮਾ- ਮਾਤਾ ਜੀ ਸੁਰਗਵਾਸ
. . .  44 minutes ago
ਬਟਾਲਾ, 4 ਜੂਨ (ਕਾਹਲੋ) - ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ (ਗੁਰਦਾਸਪੁਰ) ਦੇ ਪ੍ਰਧਾਨ ਸ: ਪਿਰਥੀਪਾਲ ਸਿੰਘ ਹੇਅਰ (ਪੁਲਿਸ ਕਪਤਾਨ) ਪੰਜਾਬੀ ਸਾਹਿੱਤ ਅਕੈਡਮੀ ਦੇ ਸਰਪ੍ਰਸਤ ਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਟਰੱਸਟੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਸੁਪਤਨੀ ਸਵ. ਮਹਿੰਦਰ ਸਿੰਘ ਹੇਅਰ ਦਾ ਬੀਤੀ ਰਾਤ...
ਲੁਧਿਆਣਾ 'ਚ ਦਿਨ ਚੜ੍ਹਦਿਆਂ ਹੀ 2 ਸਾਲ ਦੀ ਬੱਚੀ ਸਮੇਤ 6 ਮਰੀਜ਼ ਪਾਏ ਗਏ ਕੋਰੋਨਾ ਪਾਜ਼ੀਟਿਵ
. . .  49 minutes ago
ਲੁਧਿਆਣਾ, 4 ਜੂਨ (ਸਲੇਮਪੁਰੀ) - ਦਿਨ ਚੜ੍ਹਦਿਆਂ ਹੀ ਲੁਧਿਆਣਾ ਵਿਚ 6 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਪੀੜਤਾਂ ਵਿਚ ਵਿਚ ਇੱਕ 2 ਸਾਲ ਦੀ ਬੱਚੀ ਵੀ ਸ਼ਾਮਲ ਹੈ ਜਿਸ ਦੇ ਮਾਤਾ-ਪਿਤਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਡਾਕਟਰ ਹਨ, ਉਹ ਪਹਿਲਾਂ ਹੀ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 1349 ਮੌਤਾਂ
. . .  about 1 hour ago
ਨਵੀਂ ਦਿੱਲੀ, 4 ਜੂਨ - ਕੋਰੋਨਾ ਵਾਇਰਸ ਕਾਰਨ ਬ੍ਰਾਜ਼ੀਲ 'ਚ ਪਿਛਲੇ 24 ਘੰਟਿਆਂ ਦੌਰਾਨ 1349 ਮੌਤਾਂ ਹੋਈਆਂ...
ਚੰਡੀਗੜ੍ਹ 'ਚ 80 ਸਾਲਾ ਮਹਿਲਾ ਦਾ ਕੋਰੋਨਾ ਟੈਸਟ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 4 ਜੂਨ (ਮਨਜੋਤ) - ਚੰਡੀਗੜ੍ਹ ਦੀ ਬਾਪੂਧਾਮ ਕਲੋਨੀ ਦੀ ਰਹਿਣ ਵਾਲੀ 80 ਸਾਲਾ ਮਹਿਲਾ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਚੰਡੀਗੜ੍ਹ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 302 ਹੋ ਗਈ...
ਅੱਜ ਦਾ ਵਿਚਾਰ
. . .  about 1 hour ago
ਡਬਲਿਊ.ਐਚ.ਓ ਨੇ ਹਾਈਡ੍ਰਾਕਸੀਕਲੋਰੋਕਵੀਨ ਤੋਂ ਅਸਥਾਈ ਰੋਕ ਹਟਾਈ
. . .  1 day ago
ਨਵੀਂ ਦਿੱਲੀ, 3 ਜੂਨ - ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੇ ਕੋਵਿਡ19 ਨੂੰ ਲੈ ਕੇ ਐਂਟੀ ਮਲੇਰੀਆ ਡਰਗ ਹਾਈਡ੍ਰਾਕਸੀਕਲੋਰੋਕਵੀਨ ਦੇ ਪ੍ਰੀਖਣ ਫਿਰ ਤੋਂ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾ ਡਬਲਿਊ.ਐਚ.ਓ ਨੇ ਕੋਵਿਡ 19 ਦੇ ਇਲਾਜ...
ਮਨਕੰਵਲ ਸਿੰਘ ਐਸ.ਡੀ.ਐਮ ਪਾਇਲ ਲੱਗੇ
. . .  1 day ago
ਮਲੌਦ, 3 ਜੂਨ (ਨਿਜ਼ਾਮਪੁਰ)- ਸਬ-ਡਵੀਜ਼ਨ ਪਾਇਲ ਵਿਖੇ ਸੇਵਾਵਾਂ ਨਿਭਾਅ ਰਹੇ ਐਸ. ਡੀ. ਐਮ ਸਾਗਰ ਸੇਤੀਆ ਆਈ.ਏ.ਐਸ ਦੀ ਬਦਲੀ ਹੋਣ ਉਪਰੰਤ ਮਨਕੰਵਲ ਸਿੰਘ ਚਾਹਲ ਪੀ.ਸੀ.ਐਸ ਨਵੇਂ ਐਸ.ਡੀ.ਐਮ ਪਾਇਲ...
ਆਈ ਏ ਐਸ ਅਧਿਕਾਰੀ ਸਾਗਰ ਸੇਤੀਆਂ ਹੋਣਗੇ ਬੁਢਲਾਡਾ ਦੇ ਨਵੇਂ ਐਸ ਡੀ ਐਮ
. . .  1 day ago
ਬੁਢਲਾਡਾ 3 ਜੂਨ (ਸਵਰਨ ਸਿੰਘ ਰਾਹੀ) ਪੰਜਾਬ ਸਰਕਾਰ ਵੱਲੋਂ ਜਾਰੀ ਤਾਜਾ ਹੁਕਮਾਂ ਤਹਿਤ ਆਈ. ਏ. ਐਸ. ਅਤੇ ਪੀ. ਸੀ. ਐਸ. ਅਧਿਕਾਰੀਆਂ ਦੀਆਂ ਕੀਤੀਆਂ ਤਾਇਨਾਤੀਆਂ ਤੇ ਬਦਲੀਆ ਤਹਿਤ ਸ੍ਰੀ ਸਾਗਰ ਸੇਤੀਆਂ ਆਈ ਏ ਐਸ ਨੂੰ ਸਬ ਡਵੀਜਨਲ ਮੈਜਿਸਟ੍ਰੇਟ ਬੁਢਲਾਡਾ ਲਗਾਇਆ ਗਿਆ ਹੈ ।2017 ...
ਪੰਜਾਬ 'ਚ ਹੋਏ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 3 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਪੁਲਿਸ ਵਿਚ 18 ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ...
ਮਲੋਟ ਵਿਚ ਇਕ ਹੋਰ ਲੜਕੀ ਦੀ ਕੋਰੋਨਾ ਰਿਪੋਰਟਾ ਪਾਜੀਟਿਵ ਆਈ
. . .  1 day ago
ਮਲੋਟ, 3 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਵਿਚ ਇਕ ਹੋਰ 23 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਹਿਸਟਰੀ ਬਾਰੇ ਜਾਣਕਾਰੀ ਤੋਂ ਬਾਅਦ ਹੀ ਹੋਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਬਾਰੇ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ 44 ਸਾਲਾਂ ਔਰਤ ਪਾਈ ਗਈ ਕੋਰੋਨਾ ਪਾਜੀਟਿਵ
. . .  1 day ago
ਅਬੋਹਰ, 3 ਜੂਨ (ਪ੍ਰਦੀਪ ਕੁਮਾਰ)- ਮਹਾਰਾਸ਼ਟਰ ਤੋਂ ਅਬੋਹਰ ਵਾਪਸ ਪਰਤੀ ਇਕ 44 ਸਾਲਾਂ ਔਰਤ ਕੋਰੋਨਾ ਵਾਇਰਸ ਨਾਲ ਪਾਜੀਟਿਵ ਪਾਈ ਗਈ, ਜਾਣਕਾਰੀ ਦੇਂਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਸੀ. ਐਮ. ਕਟਾਰੀਆਂ ਨੇ ਦੱਸਿਆ ਕਿ ਬੀਤੇ ਦਿਨੀ ਮਹਾਰਾਸ਼ਟਰ ਤੋਂ ਤਿੰਨ ਵਿਅਕਤੀ ਵਾਪਸ ਆਏ ਸਨ...
ਪੰਜਾਬ ਬਣਿਆ ਬੱਚਿਆਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਕੁਵਿਜ਼ ਟੈਸਟ ਲੈਣ ਵਾਲਾ ਸੂਬਾ
. . .  1 day ago
ਕਰਨਾਲ ਵਿਖੇ ਆਏ 4 ਹੋਰ ਕੋਰੋਨਾ ਪਾਜ਼ੀਟਿਵ
. . .  1 day ago
ਦੋ ਸਕੇ ਨਾਬਾਲਗ ਭਰਾਵਾਂ ਦੀ ਤਲਾਬ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਕਰਨਾਲ, 3 ਜੂਨ ( ਗੁਰਮੀਤ ਸਿੰਘ ਸੱਗੂ ) – ਜ਼ਿਲ੍ਹੇ ਦੇ ਪਿੰਡ ਕਾਛਵਾ ਵਿਖੇ ਦੋ ਨਾਬਾਲਗ ਸੱਕੇ ਭਰਾਵਾਂ ਦੀ ਪਿੰਡ ਦੇ ਹੀ ਤਲਾਬ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਜਿਸ ਤੋ ਬਾਅਦ ਪਿੰਡ ਵਿਚ ਮਾਤਮ ਛਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਾਛਵਾ ਵਿਖੇ ਦੋ ਸਕੇ ਭਰਾ ਸ਼ੁਭਮ ਅਤੇ ਵਿਸ਼ਾਲ ਜੋ ਕਿ 5ਵੀਂ ਅਤੇ...
ਤੇਜ਼ ਰਫ਼ਤਾਰ ਇਨੋਵਾ ਗੱਡੀ ਵੱਲੋਂ ਮਾਰੀ ਟੱਕਰ 'ਚ ਮੋਟਰ ਸਾਇਕਲ ਨੌਜਵਾਨ ਹਲਾਕ
. . .  1 day ago
ਮੰਡੀ ਕਿੱਲਿਆਂਵਾਲੀ, 3 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਸ਼ਾਮ ਪਿੰਡ ਮਾਹੂਆਣਾ ਨੇੜੇ ਇੱਕ ਤੇਜ਼ ਰਫ਼ਤਾਰ ਸਰਕਾਰੀ ਡਿਊਟੀ ਲਈ ਕਿਰਾਏ 'ਤੇ ਲਈ ਇਨੋਵਾ ਗੱਡੀ ਨਾਲ ਮੋਟਰ ਸਾਇਕਲ ਨਾਲ ਵਾਪਰੇ ਹਾਦਸੇ ਨੇ ਮਾਪਿਆਂ ਦਾ ਇਕਲੌਤਾ ਚਿਰਾਗ ਅਤੇ ਦੋ ਸਾਲਾਂ ਦੀ ਬੱਚੀ ਦੇ ਸਿਰ ਦਾ ਪਰਛਾਵਾਂ ਹਮੇਸ਼ਾਂ ਲਈ...
ਫ਼ਾਜ਼ਿਲਕਾ- ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਰਿਪੋਰਟ ਨੈਗਟਿਵ
. . .  1 day ago
ਫ਼ਾਜ਼ਿਲਕਾ, 3 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟਾਂ ਨੈਗਟਿਵ ਆਈਆਂ ਹਨ ,ਜਾਣਕਾਰੀ ਦੇਂਦੀਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ .ਐਮ. ਕਟਾਰੀਆਂ ਨੇ ਦੱਸਿਆ ਕਿ ਪੀੜਿਤ ਨੌਜਵਾਨ ਜੋਕਿ ਸੋਨੀਪਤ...
ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੂਫ਼ਾਨ ਨਿਸਰਗ
. . .  1 day ago
ਮੁੰਬਈ, 3 ਜੂਨ - ਚਕਰਵਾਤੀ ਤੂਫ਼ਾਨ ਨਿਸਰਗ ਮਹਾਰਾਸ਼ਟਰ ਦੇ ਤਟੀ ਇਲਾਕਿਆਂ ਨਾਲ ਟਕਰਾਇਆ। ਮੁੰਬਈ 'ਚ ਨਿਸਰਗ ਤੂਫਾਨ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫ਼ਾਨ ਦਾ ਮੁੰਬਈ ਲਈ ਖ਼ਤਰਾ ਲਗਭਗ ਖ਼ਤਮ ਹੋ ਚੁੱਕਾ ਹੈ ਪਰੰਤੂ ਮੁੰਬਈ ਦੇ ਜ਼ਿਆਦਾਤਰ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  1 day ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ) - ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤੱਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ...
ਅਮਰੀਕਾ ਅਗਲੇ ਹਫ਼ਤੇ ਵੈਂਟੀਲੈਂਟਰਾਂ ਦੀ ਪਹਿਲੀ ਕਿਸ਼ਤ ਭਾਰਤ ਪਹੁੰਚਾਏਗਾ
. . .  1 day ago
ਵਾਸ਼ਿੰਗਟਨ, 3 ਜੂਨ - ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਨੂੰ 100 ਵੈਂਟੀਲੈਂਟਰ ਦਾਨ ਵਿਚ ਦੇ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਵੈਂਟੀਲੈਂਟਰ ਪਹਿਲੇ ਪੜਾਅ ਤਹਿਤ ਅਗਲੇ ਹਫ਼ਤੇ ਭਾਰਤ ਪਹੁੰਚ...
ਏਅਰ ਮਾਰਸ਼ਲ ਬੀ.ਸੁਰੇਸ਼ ਵੱਲੋਂ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ
. . .  1 day ago
ਰਾਏਕੋਟ 3 ਜੂਨ (ਸੁਸ਼ੀਲ ) - ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਬੀ ਸੁਰੇਸ਼ ( ਏਅਰ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਏਅਰ ਕਮਾਂਡ ) ਵੱਲੋਂ ਅੱਜ ਨੇੜਲੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕਰਕੇ ਏਅਰਬੇਸ ਦੀਆਂ ...
ਸ਼ਾਹਕੋਟ ਪੁਲਿਸ ਵਲੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ
. . .  1 day ago
ਸ਼ਾਹਕੋਟ, 3 ਜੂਨ (ਦਲਜੀਤ ਸਚਦੇਵਾ)- ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਾਹਕੋਟ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਦੇਖ-ਰੇਖ...
ਫ਼ਰੀਦਕੋਟ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551

ਖੇਡ ਸੰਸਾਰ

ਦੱਖਣੀ ਅਫ਼ਰੀਕਾ 'ਤੇ 'ਕਲੀਨ ਸਵੀਪ' ਦਾ ਖ਼ਤਰਾ, ਭਾਰਤ ਜਿੱਤ ਤੋਂ 2 ਵਿਕਟਾਂ ਦੂਰ

ਰਾਂਚੀ, 21 ਅਕਤੂਬਰ (ਏਜੰਸੀ)- ਭਾਰਤ, ਦੱਖਣੀ ਅਫ਼ਰੀਕਾ ਿਖ਼ਲਾਫ਼ ਤਿੰਨ ਮੈਚਾਂ ਦੀ ਲੜੀ ਨੂੰ 3-0 ਨਾਲ ਜਿੱਤਣ ਤੋਂ ਸਿਰਫ਼ ਦੋ ਵਿਕਟਾਂ ਦੂਰ ਹੈ | ਝਾਰਖੰਡ ਰਾਜ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ 'ਚ 8 ਵਿਕਟਾਂ ਝਟਕਾ ਦਿੱਤੀਆਂ ਹਨ, ਜਦਕਿ ਉਸ ਦਾ ਸਕੋਰ 132 ਦੌੜਾਂ ਹੀ ਹਨ | ਉਹ ਹੁਣ ਵੀ ਭਾਰਤ ਦੁਆਰਾ ਪਹਿਲੀ ਪਾਰੀ 'ਚ ਬਣਾਈਆਂ ਗਈਆਂ 497 ਦੌੜਾਂ ਤੋਂ 203 ਦੌੜਾਂ ਪਿੱਛੇ ਹੈ | ਮਹਿਮਾਨ ਟੀਮ ਪਹਿਲੇ ਦੋ ਟੈਸਟ ਦੀ ਤਰ੍ਹਾਂ ਇਸ ਮੈਚ 'ਚ ਵੀ ਭਾਰਤੀ ਗੇਂਦਬਾਜ਼ੀ ਦਾ ਟਿਕ ਕੇ ਸਾਹਮਣਾ ਨਹੀਂ ਕਰ ਸਕੇ ਤੇ ਉਸ ਦੇ ਬੱਲੇਬਾਜ਼ ਇਕ ਤੋਂ ਬਾਅਦ ਇਕ ਜਲਦੀ-ਜਲਦੀ ਆਊਟ ਹੁੰਦੇ ਗਏ | ਭਾਰਤ ਲਈ ਦੂਜੀ ਪਾਰੀ 'ਚ ਸਭ ਤੋਂ ਵੱਧ ਵਿਕਟਾਂ ਮੁਹੰਮਦ ਸ਼ਮੀ ਨੇ 3, ਉਮੇਸ਼ ਯਾਦਵ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਅਸ਼ਵਿਨ ਤੇ ਜਡੇਜਾ ਦੇ ਖਾਤੇ 'ਚ ਇਕ-ਇਕ ਵਿਕਟ ਆਈ | ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਦਿਨ ਦੀ ਸ਼ੁਰੂਆਤ ਆਪਣੇ ਪਹਿਲੀ ਪਾਰੀ ਦੇ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 9 ਦੌੜਾਂ ਦੇ ਨਾਲ ਕੀਤੀ ਸੀ | ਪਹਿਲੀ ਪਾਰੀ 'ਚ ਦੱਖਣੀ ਅਫ਼ਰੀਕਾ ਦੇ ਸਿਰਫ਼ ਤਿੰਨ ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਛੂਹ ਸਕੇ | ਉਨ੍ਹਾਂ ਦੀ ਟੀਮ 'ਚੋਂ ਹਮਜ਼ਾ ਨੇ ਸਭ ਤੋਂ ਵੱਧ 62 ਦੌੜਾਂ ਬਣਾਈਆਂ | ਬਾਵੂਮਾ ਨੇ 32 ਤੇ ਜਾਰਜ ਲਿੰਡਾ ਨੇ 37 ਦੌੜਾਂ ਦਾ ਯੋਗਦਾਨ ਦਿੱਤਾ ਹੈ | ਹਮਜ਼ਾ ਨੇ ਬਾਵੂਮਾ ਦੇ ਨਾਲ ਚੌਥੇ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਕੀਤੀ | ਉੱਥੇ ਹੀ ਲਿੰਡਾ ਨੇ ਐਨਰਿਕ ਨਾਰਟਰਿਜ (4) ਨਾਲ ਅੱਠਵੇਂ ਵਿਕਟ ਲਈ 32 ਦੌੜਾਂ ਜੋੜੀਆਂ, ਜੋ ਪਹਿਲੀ ਪਾਰੀ 'ਚ ਦੱਖਣੀ ਅਫ਼ਰੀਕਾ ਦੀ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਰਹੀ | ਪਹਿਲੀ ਪਾਰੀ 'ਚ ਭਾਰਤ ਲਈ ਉਮੇਸ਼ ਯਾਦਵ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ | ਸ਼ਮੀ, ਰਵਿੰਦਰ ਜਡੇਜਾ ਤੇ ਪਹਿਲਾ ਟੈਸਟ ਖੇਡ ਰਹੇ ਸ਼ਹਿਬਾਜ਼ ਨਦੀਮ ਨੇ 2-2 ਵਿਕਟਾਂ ਹਾਸਲ ਕੀਤੀਆਂ | ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ ਅੱਜ ਸਿਰਫ਼ 162 ਦੌੜਾਂ 'ਤੇ ਸਿਮਟ ਗਈ | ਇਸ ਤੋਂ ਬਾਅਦ ਭਾਰਤ ਨੇ ਉਸ ਨੂੰ ਫਾਲੋਆਨ ਲਈ ਸੱਦਾ ਦਿੱਤਾ ਸੀ | ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ਦੇ ਨੁਕਸਾਨ 'ਤੇ 497 ਦੌੜਾਂ 'ਤੇ ਐਲਾਨੀ ਸੀ | ਮਹਿਮਾਨ ਟੀਮ ਅਜੇ ਵੀ ਭਾਰਤ ਤੋਂ 203 ਦੌੜਾਂ ਪਿੱਛੇ ਹੈ | ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਬਰੂਅਨ 30 ਅਤੇ ਐਨਰਿਕ ਨਾਰਟਰਿਜ 5 ਦੌੜਾਂ ਬਣਾ ਕੇ ਖੇਡ ਰਹੇ ਹਨ |

ਕੋਹਲੀ ਬਣੇ ਸਭ ਤੋਂ ਜ਼ਿਆਦਾ ਵਾਰ ਫਾਲੋਆਨ ਦੇਣ ਵਾਲੇ ਭਾਰਤੀ ਕਪਤਾਨ

ਰਾਂਚੀ, ਭਾਰਤ ਨੇ ਇੱਥੇ ਖੇਡੇ ਜਾ ਰਹੇ ਲੜੀ ਦੇ ਤੀਜੇ ਤੇ ਆਖਰੀ ਟੈਸਟ ਮੈਚ 'ਚ 497/9 ਦੇ ਜਵਾਬ 'ਚ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 162 ਦੌੜਾਂ 'ਤੇ ਢੇਰ ਕਰ ਦਿੱਤਾ | ਭਾਰਤੀ ਟੀਮ ਨੂੰ 335 ਦੌੜਾਂ ਦੀ ਲੀਡ ਹਾਸਲ ਹੋਈ | ਇਸ ਤੋਂ ਬਾਅਦ ਕਪਤਾਨ ਕੋਹਲੀ ਨੇ ਮਹਿਮਾਨ ਟੀਮ ਨੂੰ ...

ਪੂਰੀ ਖ਼ਬਰ »

ਬੰਗਲਾਦੇਸ਼ੀ ਖਿਡਾਰੀ ਹੜਤਾਲ 'ਤੇ, ਭਾਰਤ ਦੌਰੇ 'ਤੇ ਸੰਕਟ

ਢਾਕਾ, 21 ਅਕਤੂਬਰ (ਏਜੰਸੀ)- ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਸੋਮਵਾਰ ਨੂੰ ਹੜਤਾਲ 'ਤੇ ਚੱਲੇ ਗਏ ਹਨ | ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਹ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਗਤੀਵਿਧੀ 'ਚ ਹਿੱਸਾ ਨਹੀਂ ...

ਪੂਰੀ ਖ਼ਬਰ »

ਓਲੰਪਿਕ ਲਈ ਕੁਆਲੀਫਾਈ ਕਰਨ ਦਾ ਵਿਸ਼ਵਾਸ ਹੈ-ਸੁਸ਼ੀਲਾ ਚਾਨੂੰ

ਭੁਵਨੇਸ਼ਵਰ, 21 ਅਕਤੂਬਰ (ਏਜੰਸੀ)- ਮਿਡਫ਼ੀਲਡਰ ਸੁਸ਼ੀਲਾ ਚਾਨੂੰ ਨੂੰ ਵਿਸ਼ਵਾਸ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕਰਨ 'ਚ ਸਫਲ ਰਹੇਗੀ ਕਿਉਂਕਿ ਪਿਛਲੇ ਤਿੰਨ ਸਾਲਾਂ 'ਚ ਟੀਮ ਨੇ ਕਾਫ਼ੀ ਸੁਧਾਰ ਕੀਤਾ ਹੈ | ਭਾਰਤੀ ਟੀਮ ਨੇ 36 ਸਾਲ ਬਾਅਦ ...

ਪੂਰੀ ਖ਼ਬਰ »

ਕਰਿਅਰ ਦਾ 1500ਵਾਂ ਮੈਚ ਖੇਡਣ ਉਤਰਨਗੇ ਫੈਡਰਰ

ਬਾਸੇਲ, 21 ਅਕਤੂਬਰ (ਏਜੰਸੀ)- ਰੋਜਰ ਫੈਡਰਰ ਅੱਜ ਦੇਰ ਰਾਤ ਨੂੰ ਜਦੋਂ ਬਾਸੇਲ 'ਚ 10ਵੇਂ ਿਖ਼ਤਾਬ ਲਈ ਚੁਣੌਤੀ ਪੇਸ਼ ਕਰਨਗੇ ਤਾਂ ਆਪਣੇ ਕਰੀਅਰ ਦਾ 1500ਵਾਂ ਮੈਚ ਖੇਡ ਕੇ ਨਵੀਂ ਉਪਲੱਬਧੀ ਹਾਸਲ ਕਰ ਲੈਣਗੇ | ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ 38 ਸਾਲ ਦੇ ਫੈਡਰਰ ਕਰਿਅਰ ਦਾ ...

ਪੂਰੀ ਖ਼ਬਰ »

ਫਰੈਂਚ ਓਪਨ 'ਚ ਲੈਅ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ ਸਿੰਧੂ

ਪੈਰਿਸ, 21 ਅਕਤੂਬਰ (ਏਜੰਸੀ)- ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ 750000 ਡਾਲਰ ਇਨਾਮੀ ਫਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ 'ਚ ਜਦੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ ਤਾਂ ਉਸ ਦੀਆਂ ਨਜ਼ਰਾਂ ਲੈਅ ਹਾਸਲ ਕਰਨ 'ਤੇ ...

ਪੂਰੀ ਖ਼ਬਰ »

ਹਸਨ ਅਲੀ ਆਸਟ੍ਰੇਲੀਆ ਿਖ਼ਲਾਫ਼ ਟੀ-20 ਲੜੀ ਤੋਂ ਬਾਹਰ

ਕਰਾਚੀ, 21 ਅਕਤੂਬਰ (ਏਜੰਸੀ)- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਪਿੱਠ ਦੀ ਤਕਲੀਫ਼ ਕਾਰਨ ਆਸਟ੍ਰੇਲੀਆ 'ਚ ਟੀ-20 ਲੜੀ 'ਚ ਹਿੱਸਾ ਨਹੀਂ ਲੈ ਸਕਣਗੇ | ਇੰਗਲੈਂਡ ਦੇ ਵਿਸ਼ਵ ਕੱਪ ਤੋਂ ਬਾਅਦ ਹਸਨ ਅਲੀ ਇਸ ਸਮੱਸਿਆ ਕਾਰਨ ਕ੍ਰਿਕਟ ਤੋਂ ਦੂਰ ਹਨ | ਪਾਕਿਸਤਾਨ ਕ੍ਰਿਕਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX