ਤਰਨ ਤਾਰਨ, 14 ਨਵੰਬਰ (ਹਰਿੰਦਰ ਸਿੰਘ)¸ਬਾਲ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ 'ਬੇਟੀ ਬਚਾਓ ਬੇਟੀ ਪੜ੍ਹਾਓ' ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ | ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦੀ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੇ ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਖੇਡਾਂ 'ਚ ਭਾਗ ਲੈਣ ਵਾਲੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ 579 ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ.ਪੀ. ਹੈੱਡ ਕੁਆਟਰ ਗੌਰਵ ਤੂਰਾ, ਐੱਸ.ਡੀ.ਐੱਮ. ਸੁਰਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਜਸਮੀਤ ਕੌਰ, ਜ਼ਿਲ੍ਹਾ ਭਲਾਈ ਅਫ਼ਸਰ ਬਿਕਰਮਜੀਤ ਸਿੰਘ ਅਤੇ ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ ਸਿੱਧੂ, ਅਵਤਾਰ ਸਿੰਘ ਤਨੇਜਾ, ਮਨਜੀਤ ਸਿੰਘ ਢਿੱਲੋਂ, ਸੋਨੂੰ ਦੋਦੇ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਸੰਸਦੀ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਲੜਕੀਆਂ ਕਿਸੇ ਵੀ ਖੇਤਰ 'ਚ ਕਿਸੇ ਨਾਲੋਂ ਘੱਟ ਨਹੀਂ ਹਨ | ਸਾਨੂੰ ਧੀਆਂ 'ਤੇ ਮਾਣ ਕਰਨਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਧੀਆਂ ਪ੍ਰਤੀ ਆਪਣੀ ਸੋਚ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ | ਇਸ ਮੌਕੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਹਾਸਲ ਕਰਵਾਉਣ | ਜੇਕਰ ਇਕ ਲੜਕੀ ਸਿੱਖਿਅਤ ਹੁੰਦੀ ਹੈ ਤਾਂ ਪੂਰਾ ਸਮਾਜ ਸਿੱਖਿਅਤ ਹੁੰਦਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਸਰਕਾਰ ਵਲੋਂ ਸਮਾਜ 'ਚ ਲੜਕੀਆਂ ਪ੍ਰਤੀ ਸੋਚ 'ਚ ਉਸਾਰੂ ਤਬਦੀਲੀ ਲਿਆਉਣ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਜ਼ਿਲ੍ਹੇ 'ਚ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ | ਅੱਜ ਦੇ ਸਮਾਗਮ ਦਾ ਮੁੱਖ ਉਦੇਸ਼ ਔਰਤਾਂ ਦੇ ਸਸ਼ਕਤੀਕਰਨ ਨੂੰ ਹੋਰ ਹੁਲਾਰਾ ਦੇਣਾ ਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਹੈ |
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਗਠਿਤ ਕੀਤੀ ਸੇਵਾ ਸਸਾਇਟੀ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਟਰੈਕ ਸੂਟ ਦਿੱਤੇ ਗਏ |
ਤਰਨ ਤਾਰਨ, 14 ਨਵੰਬਰ (ਹਰਿੰਦਰ ਸਿੰਘ)¸ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ...
ਸਰਾਏਾ ਅਮਾਨਤ ਖਾਂ, 14 ਨਵੰਬਰ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀ ਥਾਣਾ ਸਰਾਏਾ ਅਮਾਨਤ ਖਾਂ ਅਧੀਂਨ ਆਉਂਦੇ ਪਿੰਡ ਲਹੀਆ, ਸਰਾਏਾ ਅਮਾਨਤ ਖਾਂ, ਮਾਣਕਪੁਰਾ ਤੇ ਕਸੇਲ 'ਚ ਆਏ ਤੇਜ਼ ਮੀਂਹ, ਝੱਖੜ ਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਦੀ ਜਿੰਦਗੀ ਨੂੰ ਝੰਜੋੜ ਕੇ ਰੱਖ ...
ਤਰਨ ਤਾਰਨ, 14 ਨਵੰਬਰ (ਹਰਿੰਦਰ ਸਿੰਘ)-ਨਾਕਾਬੰਦੀ ਦੌਰਾਨ ਟਰੱਕਾਂ ਵਾਲਿਆਂ ਤੋਂ ਪੈਸੇ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁਵ ਦਹੀਆ ਨੇ ਟ੍ਰੈਫਿਕ ਪੁਲਿਸ ਦੇ ਇਕ ਏ.ਐੱਸ.ਆਈ ਸਮੇਤ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਤਰੁੰਤ ਮੁਅੱਤਲ ...
ਹਰੀਕੇ ਪੱਤਣ, 14 ਨਵੰਬਰ (ਸੰਜੀਵ ਕੁੰਦਰਾ)-ਪਿੰਡ ਬੂਹ ਹਵੇਲੀਆਂ ਦੇ ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਤੇ ਨਿਰਮਲ ਸਿੰਘ ਜੋ ਖੇਤਾਂ 'ਚ ਸੁਪਰ ਸੀਡਰ ਨਾਲ ਬੀਜਾਈ ਕਰ ਰਹੇ ਹਨ, ਦੀ ਹੌਾਸਲਾ ਅਫਜਾਈ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਪਿੰਡ ਬੂਹ ...
ਤਰਨ ਤਾਰਨ, 14 ਨਵੰਬਰ (ਪਰਮਜੀਤ ਜੋਸ਼ੀ)- ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਅਦਾਲਤ 'ਚ ਹਾਜ਼ਰ ਨਾ ਹੋਣ 'ਤੇ ਇਕ ਵਿਅਕਤੀ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ | ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਜਸਕਰਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਲਟੋਹਾ ...
ਤਰਨ ਤਾਰਨ, 14 ਨਵੰਬਰ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਦਿਆਂ ਉਸਦੀ ਪੱਗ ਲਾਹੁਣ ਤੋਂ ਇਲਾਵਾ ਉਸ ਪਾਸੋਂ ਪੈਸੇ ਖੋਹਣ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ...
ਤਰਨ ਤਾਰਨ, 14 ਨਵੰਬਰ (ਲਾਲੀ ਕੈਰੋਂ)- ਬਾਲ ਦਿਵਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਰੈਸ਼ੀਆਣਾ ਬਲਾਕ ਤਰਨ ਤਾਰਨ ਪਰਾਪਰ ਵਿਖੇ ਵਿਸ਼ੇਸ਼ ਬਾਲ ਮੇਲਾ ਕਰਵਾਇਆ ਗਿਆ | ਇਸ ਮੌਕੇ ਬਲਾਕ ਸਿੱਖਿਆ ਅਫਸਰ ਤਰਨ ਤਾਰਨ ਪਰਾਪਰ ਪ੍ਰੇਮ ਕੁਮਾਰ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ...
ਤਰਨ ਤਾਰਨ, 14 ਨਵੰਬਰ (ਲਾਲੀ ਕੈਰੋਂ)¸ਮਾਝਾ ਫਰੈਂਡਜ਼ ਕਲੱਬ ਵਲੋਂ ਕੁੱਤਿਆਂ ਦੀਆਂ ਟਰੈਕ ਦੌੜਾਂ 17 ਨਵੰਬਰ ਨੂੰ ਤਰਨ ਤਾਰਨ ਤੋਂ ਖਡੂਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਪੰਡੋਰੀ ਗੋਲਾ ਨੇੜੇ ਕਰਵਾਈਆਂ ਜਾਣਗੀਆਂ | ਮਾਝਾ ਫਰੈਂਡਜ਼ ਕਲੱਬ ਦੇ ਪ੍ਰਧਾਨ ਤੇਜਪਾਲ ਸਿੰਘ ...
ਝਬਾਲ, 14 ਨਵੰਬਰ (ਸਰਬਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰ ਧੀ ਜਗਤਪੁਰਾ ਪਿੰਡ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਗੀ ਤੇ ਢਾਡੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਰਪੰਚ ...
ਤਰਨ ਤਾਰਨ, 14 ਨਵੰਬਰ (ਕੱਦਗਿੱਲ)¸ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਪੰਜਾਬ ਤੋਂ ਦਿੱਲੀ ਤੱਕ ਪਰਾਲੀ ਦੇ ਮੁੱਦੇ 'ਤੇ ਮੱਚੀ ਹਾਹਾਕਾਰ ...
ਖਡੂਰ ਸਾਹਿਬ, 14 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਮੁਫਤ ਮੈਡੀਕਲ ਕੈਂਪ ਪਿੰਡ ਧਾਰੜ ਵਿਖੇ 17 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...
ਹਰੀਕੇ ਪੱਤਣ, 14 ਨਵੰਬਰ (ਸੰਜੀਵ ਕੁੰਦਰਾ)-ਪਿੰਡ ਮਰਹਾਣਾ ਦੇ ਗੁਰਦੁਆਰਾ ਰਾਠੀਕੇ ਸਾਹਿਬ ਵਿਖੇ ਬਾਬਾ ਰਤਨ ਦੇਵ ਦਾ ਸਾਲਾਨ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ | ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ...
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਦੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ 21 ਨਵੰਬਰ ਨੂੰ ਬ੍ਰਹਮਪੁਰਾ ਹਾਊਸ ...
ਝਬਾਲ, 14 ਨਵੰਬਰ (ਸੁਖਦੇਵ ਸਿੰਘ)-ਬਾਬਾ ਬੁੱਢਾ ਸੇਵਾ ਸੁਸਾਇਟੀ ਬੀੜ ਸਾਹਿਬ ਵਲੋਂ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਵਿਖੇ 22 ਨਵੰਬਰ ਨੂੰ ਅੱਖਾਂ ਦਾ ਮੁਫਤ ਕੈਂਪ ਲਗਾਇਆ ਜਾ ਰਿਹਾ ਹੈੈ | ਇਸ ਸਬੰਧੀ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਪ੍ਰਧਾਨ ਪਰਮਜੀਤ ...
ਤਰਨ ਤਾਰਨ, 14 ਨਵੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)-ਸਿਟੀਜਨ ਕੌਾਸਲ ਤਰਨ ਤਾਰਨ ਵਲੋਂ 24 ਨਵੰਬਰ ਨੂੰ ਕੀਤੇ ਜਾ ਰਹੇ 28ਵੇਂ ਕੰਨਿਆ ਦਾਨ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਵਿਸ਼ੇਸ ਮੀਟਿੰਗ ਅਵਤਾਰ ਸਿੰਘ ਤਨੇਜਾ ਦੀ ਪ੍ਰਧਾਨਗੀ ਹੇਠ ਹੋਈ | ਸੰਸਥਾ ਵਲੋਂ 24 ...
ਭਿੱਖੀਵਿੰਡ, 14 ਨਵੰਬਰ (ਬੌਬੀ)¸ਦਿਹਾਤੀ ਮਜ਼ਦੂਰ ਸਭਾ ਦੀ ਤਹਿਸੀਲ ਕਮੇਟੀ ਭਿੱਖੀਵਿੰਡ ਵਲੋਂ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਭਿੱਖੀਵਿੰਡ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ | ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ...
ਪੱਟੀ, 14 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਘਰਿਆਲਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਬਾਲ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ | ਇਸ ਮੌਕੇ ਬੱਚਿਆਂ ਨੇ ...
ਤਰਨ ਤਾਰਨ, 14 ਨਵੰਬਰ (ਪਰਮਜੀਤ ਜੋਸ਼ੀ)¸ਨੈਸ਼ਨਲ ਪਬਲਿਕ ਸਕੂਲ |ਚ 11ਵੀਂ ਸਪੋਰਟਸ ਮੀਟ ਕਰਵਾਈ ਗਈ | ਇਸ ਦੌਰਾਨ ਪੰਜਵੀਂ ਤੋਂ ਬਾਰ੍ਹਵੀਂ ਕਲਾਸ (ਹਾਊਸ ਵਾਇਸ) ਦੇ ਵਿਦਿਆਰਥੀਆਂ ਨੇ ਖੇਡਾਂ 'ਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ | ਪੰਜਵੀਂ ਤੋਂ ਬਾਰ੍ਹਵੀਂ ਤੱਕ ਰਿਲੇਅ ਦੌੜ, ...
ਤਰਨ ਤਾਰਨ, 14 ਨਵੰਬਰ (ਲਾਲੀ ਕੈਰੋਂ)¸ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਵਿਭਾਗ ਦੀ ਰੈਸ਼ਨੇਲਾਈਜੇਸ਼ਨ ਨੀਤੀ 2019 'ਚ ਵੱਡੇ ਪੱਧਰ 'ਤੇ ਖਾਮੀਆਂ ਹਨ, ਜਿਸ ਕਾਰਨ ਪ੍ਰਾਇਮਰੀ ਸਕੂਲਾਂ 'ਚ ...
ਪੱਟੀ, 14 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਸਮਾਜ ਸੇਵਾ ਦੇ ਖੇਤਰ 'ਚ ਆਪਣਾ ਅਹਿਮ ਰੋਲ ਨਿਭਾ ਰਹੀ ਹੈ | ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਖਾਂ ਦਾ ਮੁਫ਼ਤ ਕੈਂਪ 17 ਨਵੰਬਰ ਨੂੰ ਦਿ ਯੰਗਮੈਨ ਰਾਮਾ ਕਿ੍ਸ਼ਨਾ ...
ਪੱਟੀ, 14 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸੈਂਟਰਲ ਕਾਨਵੈਂਟ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ...
ਹਰੀਕੇ ਪੱਤਣ, 14 ਨਵੰਬਰ (ਸੰਜੀਵ ਕੁੰਦਰਾ)¸ਬਿਆਸ-ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ ਦੇ ਕਿਨਾਰੇ ਮਨਮੋਹਕ ਸਥਾਨ 'ਤੇ ਬਣੇ ਗੁਰਦੁਆਰਾ ਈਸ਼ਰਧਾਮ ਨਾਨਕਸਰ ਹਰੀਕੇ 'ਚ 80 ਕਿੱਲੋਵਾਟ ਦਾ ਸੋਲਰ ਸਿਸਟਮ ਲਗਾਇਆ ਗਿਆ, ਜੋ ਹਰ ਸਾਲ 1 ਲੱਖ 46 ਹਜ਼ਾਰ ਯੂਨਿਟ ਬਿਜਲੀ ਪੈਦਾ ...
ਤਰਨ ਤਾਰਨ, 14 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਸਖਤ ਪਾਬੰਦੀ ਲਗਾਈ ਹੋਈ ਹੈ ਜਦਕਿ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ...
ਸਰਾਏਾ ੳਮਾਨਤ ਖਾਂ, 14 ਨਵੰਬਰ (ਨਰਿੰਦਰ ਸਿੰਘ ਦੋਦੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਵਿਖੇ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਵਕੀਲ ਜਗਮੀਤ ਸਿੰਘ ਢਿਲੋਂ ਤੇ ਪਿ੍ੰਸੀਪਲ ਅਨੀਤਾ ਪਠਾਣੀਆ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ...
ਤਰਨ ਤਾਰਨ, 14 ਨਵੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)¸ਸਥਾਨਕ ਨਹਿਰੂ ਯੁਵਾ ਕੇਂਦਰ ਵਿਖੇ ਅਮਨਦੀਪ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇਂਦਰ ਸੰਗਠਨ ਦਾ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ਜੰਮੂ ਐਾਡ ਕਸ਼ਮੀਰ ਦੇ ਡਿਪਟੀ ...
ਸ਼ਾਹਬਾਜਪੁਰ, 14 ਨਵੰਬਰ (ਬੇਗੇਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ ਸਿੱਖਿਆ ਬਲਾਕ ਤਰਨ ਤਾਰਨ -1 'ਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ...
ਤਰਨ ਤਾਰਨ, 14 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੱਚਿਆਂ ਦੇ ਹੁਨਰ ਨੂੰ ਪਰਖਣ ਤੇ ਸਵੈ.ਵਿਸ਼ਵਾਸ਼ ਪੈਦਾ ਕਰਨ ਲਈ ਬਾਲ ਦਿਵਸ ਮੌਕੇ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਪ੍ਰੀ-ਪ੍ਰਾਇਮਰੀ ਤੇ ...
ਤਰਨ ਤਾਰਨ, 14 ਨਵੰਬਰ (ਲਾਲੀ ਕੈਰੋਂ)¸ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ 'ਬਾਲ ਦਿਵਸ' ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਵਿਚ ਸਕੂਲ ਦੇ ਕਿੰਡਰ ਗਾਰਟਨ ਵਿੰਗ ਦੇ ਨਰਸਰੀ, ਐੱਲ.ਕੇ.ਜੀ. ਯੂ.ਕੇ.ਜੀ. ਤੇ ਪਹਿਲੀ ਜਮਾਤ ਦੇ ਨੰਨੇ ਮੁੰਨੇ ਬੱਚਿਆਂ ਨੇ ...
ਪੱਟੀ, 14 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸਰਕਾਰੀ ਐਲੀਮੈਂਟਰੀ ਸਕੂਲ ਗਾਰਡਨ ਕਾਲੋਨੀ ਵਿਖੇ ਪੜ੍ਹੋ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਬਾਲ ਮੇਲਾ ਲਗਾਇਆ ਗਿਆ, ਜਿਸ ਵਿਚ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ | ਸਕੂਲ ਦੇ ਮੁੱਖ ਅਧਿਆਪਕਾ ਤੇ ...
ਝਬਾਲ, 14 ਨਵੰਬਰ (ਸਰਬਜੀਤ ਸਿੰਘ)- ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਅਧਿਆਪਕਾਂ ਵਲੋਂ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦਾ ਓਟ ਆਸਰਾ ਲਾੈਦੇ ਹੋਏ ਅਰਦਾਸ ਕਰਕੇ ਕੀਤੀ ਗਈ | ਉਪਰੰਤ ...
ਫਤਿਆਬਾਦ, 14 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਇਲਾਕੇ ਦੀ ਨਾਮਵਰ ਸੰਸਥਾ ਲੋਟਸ ਵੈਲੀ ਸੀਨੀਅਰ ਸਕੂਲ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਦਿਨ 'ਤੇ ਅਧਿਆਪਕਾਂ ਦੁਆਰਾ ਅਸੈਂਬਲੀ ਦੀ ਸ਼ੁਰੂਆਤ ਸ਼ਬਦ ਗਾਇਨ ਕਰਕੇ ਕੀਤੀ ਗਈ ...
ਤਰਨ ਤਾਰਨ, 14 ਨਵੰਬਰ (ਹਰਿੰਦਰ ਸਿੰਘ)-ਯੂਨੀਵਰਸਲ ਅਕਾਦਮੀ ਬਾਠ ਰੋਡ ਤਰਨ ਤਾਰਨ ਵਿਖੇ ਸਕੂਲ ਵਿਚ ਬਾਲ ਦਿਵਸ ਮੁੱਖ ਅਧਿਆਪਕਾ ਇੰਦਰਜੀਤਪਾਲ ਕੌਰ ਗਰੇਵਾਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਪੈਸ਼ਲ ਅਸੈਂਬਲੀ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਵਲੋਂ ਪੰਡਿਤ ...
ਸਰਾਏਾ ਅਮਾਨਤ ਖਾਂ, 14 ਨਵੰਬਰ (ਨਰਿੰਦਰ ਸਿੰਘ ਦੋਦੇ)-ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਤੇ ਬਲਾਕ ਸਿੱਖਿਆ ਅਫਸਰ ਅਨੁਰੂਪ ਬੇਦੀ ਦੇ ਦਿਸ਼ੇ ਨਿਰਦੇਸ਼ਾ ਤਹਿਤ ''ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ'' ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸ਼ੁਕਰਚੱਕ ...
ਤਰਨ ਤਾਰਨ, 14 ਨਵੰਬਰ (ਲਾਲੀ ਕੈਰੋਂ)-ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਵਿਖੇ ਬਾਲ ਦਿਵਸ ਮੌਕੇ ਕੀਤੇ ਘਏ ਵਿਸ਼ੇਸ ਸਮਾਗਮ 'ਚ ਦਸਵੀਂ ਕਲਾਸ ਦੀ ਗਗਨਪ੍ਰੀਤ ਕੌਰ ਨੇ ਇਸ ਦਿਨ ਨੂੰ ਮਨਾਉਣ ਦਾ ਮਹੱਤਵ ਦੱਸਿਆ ਛੇਵੀਂ ਜਮਾਤ ਦੇ ਯੁਵਰਾਜ ਸਿੰਘ ਨੇ ਅਜੋਕੇ ਪੰਜਾਬ ਦੇ ...
ਮੀਆਂਵਿੰਡ, 14 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)¸ਗੁਰੂ ਨਾਨਕ ਦੇਵ ਕਾਨਵੈਂਟ ਸ.ਸ.ਸ. ਨਾਗੋਕੇ ਮੋੜ ਵਿਖੇ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਛੋਟੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ, ਕਵਿਤਾਵਾਂ ਬੋਲਣ ਦੇ ਮੁਕਾਬਲੇ ਕਰਵਾਏ | ਰੰਗਾਰੰਗ ਪ੍ਰੋਗਰਾਮ ਵਿਚ ਸੀਨੀਅਰ ...
ਫਤਿਆਬਾਦ, 14 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਬਾਲ ਦਿਵਸ ਅਨੌਖੇ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਸਿੱਖ ਧਰਮ 'ਚ ਸ਼ਹਾਦਤ ਦੀ ਅਦੁੱਤੀ ਦਾਸਤਾਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ...
ਮੀਆਂਵਿੰਡ, 14 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)-ਗੁਰੂ ਅਮਰਦਾਸ ਸ. ਸ. ਸ. ਭਲਾਈਪੁਰ ਡੋਗਰਾਂ ਵਿਖੇ ਪਿ੍ੰਸੀਪਲ ਮੈਡਮ ਜਗਪ੍ਰੀਤ ਕੌਰ ਦੀ ਅਗਵਾਈ ਹੇਠ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸਮਰਪਿਤ ਬਾਲ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਅਗਾਜ਼ ਬੱਚਿਆਂ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX